|
|
ਲੰਡਨ ਦੀ ਈਲਿੰਗ ਕੌਂਸਲ ਦੀ ਡਿਪਟੀ ਮੇਅਰ
ਬਣਨ ਦਾ ਸ੍ਰੀਮਤੀ ਮਹਿੰਦਰ ਕੌਰ ਮਿੱਢਾ ਨੂੰ ਮਿਲਿਆ ਮਾਣ
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ
(22/05/2021)
|
|
|
|
ਗਲਾਸਗੋ/
ਲੰਡਨ - ਬਰਤਾਨੀਆ ਦੀ ਸਿਆਸਤ ਵਿੱਚ ਪੰਜਾਬੀਆਂ ਦੀ ਸ਼ਮੂਲੀਅਤ ਲੁਕੀ ਛਿਪੀ
ਨਹੀਂ ਰਹੀ ਹੈ। ਪੰਜਾਬੀਆਂ ਵੱਲੋਂ ਪਾਰਲੀਮੈਂਟ ਮੈਂਬਰ ਦੇ ਅਹੁਦਿਆਂ 'ਤੇ
ਬਿਰਾਜਮਾਨ ਹੋਣਾ ਵੀ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਆਪਣੀ ਸਿਆਸੀ ਸੂਝ
ਬੂਝ ਦਾ ਲੋਹਾ ਮਨਵਾਉਣ ਵਿੱਚ ਕਾਮਯਾਬ ਹੋਏ ਹਾਂ।
ਇਸੇ ਸੂਝ ਬੂਝ
ਸਦਕਾ ਹੀ ਸਾਊਥਾਲ ਦੀ ਮਾਣਮੱਤੀ ਸਿਆਸਤਦਾਨ ਸ਼੍ਰੀਮਤੀ ਮਹਿੰਦਰ ਕੌਰ ਮਿੱਢਾ
ਨੂੰ ਈਲਿੰਗ ਕੌਂਸਲ ਦੀ ਡਿਪਟੀ ਮੇਅਰ ਵਜੋਂ ਸੇਵਾਵਾਂ ਨਿਭਾਉਣ ਦੀ
ਜ਼ਿੰਮੇਵਾਰੀ ਸੌਂਪੀ ਗਈ ਹੈ। ਜ਼ਿਕਰਯੋਗ ਹੈ ਕਿ ਮਹਿੰਦਰ ਕੌਰ ਮਿੱਢਾ ਜਲੰਧਰ
ਜ਼ਿਲ੍ਹੇ ਦੇ ਗੁਰਾਇਆ ਕਸਬੇ ਨੇੜਲੇ ਬੜਾਪਿੰਡ (ਕਮਾਲਪੁਰ) ਨਾਲ ਸਬੰਧਿਤ
ਹਨ।
1972 ਤੋਂ ਇੰਗਲੈਂਡ ਦੀ ਧਰਤੀ 'ਤੇ ਵਿਆਹ ਉਪਰੰਤ ਆਣ ਵਸੀ
ਸ੍ਰੀਮਤੀ ਮਹਿੰਦਰ ਕੌਰ ਮਿੱਡਾ ਪਿਛਲੇ ਚਾਲੀ ਵਰ੍ਹਿਆਂ ਤੋਂ ਲੇਬਰ ਪਾਰਟੀ
ਦੀ ਅਣਥੱਕ ਵਰਕਰ ਵਜੋਂ ਕੰਮ ਕਰਦੀ ਆ ਰਹੀ ਹੈ। ਇਕ ਬੇਟੀ ਅਤੇ ਬੇਟੇ ਦੀ
ਮਾਂ ਦੀਆਂ ਜ਼ਿੰਮੇਵਾਰੀਆਂ ਬਾਖ਼ੂਬੀ ਨਿਭਾਉਣ ਦੇ ਨਾਲ ਨਾਲ ਉਹ ਸਫ਼ਲ
ਕਾਰੋਬਾਰੀ ਵੀ ਹੋ ਨਿਬੜੇ।
ਅੱਜ ਈਲਿੰਗ ਕੌਂਸਲ ਦੀ ਡਿਪਟੀ ਮੇਅਰ
ਬਣਨ ਪਿੱਛੇ ਵਰ੍ਹਿਆਂ ਦੇ ਸਿਆਸੀ ਸੰਘਰਸ਼ ਦਾ ਹੱਥ ਕਿਹਾ ਜਾ ਸਕਦਾ ਹੈ।
ਸ੍ਰੀਮਤੀ ਮਿੱਢਾ ਵਿੱਦਿਅਕ ਯੋਗਤਾ ਪੱਖੋਂ ਐਮ. ਏ. ਇਤਿਹਾਸ ਅਤੇ ਬੀ. ਐੱਡ
ਪਾਸ ਹਨ। ਲੱਗਭਗ ਤੀਹ ਸਾਲ ਕਾਰੋਬਾਰੀ ਮਾਲਕ ਵਜੋਂ ਰੁਝੇਵਿਆਂ ਭਰੀ
ਜ਼ਿੰਦਗੀ ਬਿਤਾਉਣ ਦੇ ਨਾਲ ਨਾਲ ਉਨ੍ਹਾਂ ਸਮਾਜ ਦੀ ਝੋਲੀ ਕੁੱਝ ਯੋਗਦਾਨ
ਆਪਣੇ ਬੋਲਾਂ ਰਾਹੀਂ ਪਾਉਣ ਲਈ ਪਿਛਲੇ ਵੀਹ ਸਾਲ ਤੋਂ ਰੇਡੀਓ ਪੇਸ਼ਕਾਰਾ ਦੇ
ਫ਼ਰਜ਼ ਵੀ ਨਿਭਾਏ ਹਨ।
ਉਨ੍ਹਾਂ ਆਪਣੇ ਸਰਗਰਮ ਸਿਆਸੀ ਜੀਵਨ ਦੀ
ਸ਼ੁਰੂਆਤ 2010 ਵਿੱਚ ਕੌਂਸਲਰ ਦੀ ਪਹਿਲੀ ਚੋਣ ਜਿੱਤ ਕੇ ਕੀਤੀ ਸੀ। ਉਸ
ਉਪਰੰਤ ਉਨ੍ਹਾਂ ਮੁੜ ਕੇ ਕਦੇ ਪਿਛਾਂਹ ਨਹੀਂ ਤੱਕਿਆ। ਆਪਣੀਆਂ ਸਿਆਸੀ
ਪ੍ਰਾਪਤੀਆਂ ਪਿੱਛੇ ਉਹ ਆਪਣੇ ਪਤੀ ਹਰਬੰਸ ਮਿੱਢਾ ਅਤੇ ਪਰਿਵਾਰ ਦਾ ਧੰਨਵਾਦ
ਕਰਨ ਦੇ ਨਾਲ ਨਾਲ ਆਪਣੇ ਸਮੂਹ ਸਿਆਸਤਦਾਨ ਸਾਥੀਆਂ ਅਤੇ ਇਲਾਕਾ ਨਿਵਾਸੀਆਂ
ਅਤੇ ਦੋਸਤਾਂ ਦਾ ਵੀ ਧੰਨਵਾਦ ਕਰਦੀ ਹੈ।
ਇੱਥੇ ਇਹ ਵੀ ਜ਼ਿਕਰਯੋਗ
ਹੈ ਕਿ ਸ੍ਰੀਮਤੀ ਮਿੱਢਾ ਬਹੁਤ ਸਾਰੀਆਂ ਸੰਸਥਾਵਾਂ ਜਿਵੇਂ ਕਿ ਇੰਡੀਅਨ
ਵਰਕਰਜ਼ ਐਸੋਸੀਏਸ਼ਨ ਦੀ ਐਗਜ਼ੈਕਟਿਵ ਕਮੇਟੀ ਮੈਂਬਰ, ਸ੍ਰੀ ਗੁਰੂ
ਰਵਿਦਾਸ ਸਭਾ ਦੀ ਐਗਜ਼ੈਕਟਿਵ ਕਮੇਟੀ ਮੈਂਬਰ ਵਜੋਂ ਵੀ ਸੇਵਾਵਾਂ ਨਿਭਾ ਰਹੀ
ਹੈ। ਉਹ 'ਆਪਣਾ ਗਰੁੱਪ' ਨਾਮੀ ਔਰਤਾਂ ਦੇ ਕਲੱਬ ਦਾ ਸੰਚਾਲਨ ਵੀ ਕਰਦੀ ਆ
ਰਹੀ ਹੈ।
|
|
|
|
|
ਲੰਡਨ
ਦੀ ਈਲਿੰਗ ਕੌਂਸਲ ਦੀ ਡਿਪਟੀ ਮੇਅਰ ਬਣਨ ਦਾ ਸ੍ਰੀਮਤੀ ਮਹਿੰਦਰ ਕੌਰ ਮਿੱਢਾ
ਨੂੰ ਮਿਲਿਆ ਮਾਣ ਮਨਦੀਪ ਖੁਰਮੀ
ਹਿੰਮਤਪੁਰਾ, ਗਲਾਸਗੋ |
ਸੰਯੁਕਤ
ਕਿਸਾਨ ਮੋਰਚੇ ਦੀ ਅਵਾਮੀ ਜਥੇਬੰਦੀਆਂ ਨਾਲ ਉੱਚ-ਪੱਧਰੀ ਬੈਠਕ ਵਿੱਚ ਇਪਟਾ,
ਪੰਜਾਬ ਨੇ ਕੀਤੀ ਸ਼ਿਰਕਤ ਸੰਜੀਵਨ
ਸਿੰਘ, ਮੁਹਾਲੀ |
ਸਕਾਟਲੈਂਡ
ਵਸਦੇ ਗਾਇਕ ਕਰਮਜੀਤ ਮੀਨੀਆਂ ਦੇ ਗੀਤ "ਡੋਲੀ" ਦਾ ਪੋਸਟਰ ਲੋਕ ਅਰਪਣ
ਮਨਦੀਪ ਖੁਰਮੀ ਹਿੰਮਤਪੁਰਾ,
ਗਲਾਸਗੋ |
ਲਗਾਤਾਰ
ਸੌਲਵੀਂ ਵਾਰ ਬਣੇ ਸੰਜੀਵਨ ਸਿੰਘ ਪ੍ਰਧਾਨ ਤੇ ਅਸ਼ੋਕ ਬਜਹੇੜੀ ਜਨਰਲ ਸੱਕਤਰ
ਬਣੇ ਸਰਘੀ ਕਲਾ ਕੇਂਦਰ ਮੁਹਾਲੀ ਦੇ
ਰੰਜੀਵਨ ਸਿੰਘ, ਮੁਹਾਲੀ |
ਪੰਜਾਬੀ
ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ ਅਠਾਰਵਾਂ ਮਾਂ-ਬੋਲੀ ਦਿਵਸ ਜ਼ੂਮ
ਰਾਹੀਂ ਮਨਾਇਆ ਹਰਪ੍ਰੀਤ ਸੇਖਾ,
ਕਨੇਡਾ |
ਇਪਟਾ,
ਪੰਜਾਬ ਦੇ ਕਾਰਕੁਨ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਚੱਕਾ ਜਾਮ
ਦੌਰਾਨ ਕੀਤੀ ਸ਼ਮੂਲੀਅਤ ਰਾਬਿੰਦਰ
ਸਿੰਘ ਰੱਬੀ |
ਸਾਂਈ
ਮੀਆਂ ਮੀਰ ਦਰਬਾਰ, ਲਾਹੌਰ 'ਚ ਸ੍ਰੀ ਦਰਬਾਰ ਸਾਹਿਬ ਸਥਾਪਨਾ ਦਿਵਸ ਤੇ
ਵਿਸ਼ੇਸ਼ ਸਮਾਗਮ ਜਨਮ ਸਿੰਘ,
ਲਾਹੌਰ |
ਭਾਰਤੀ
ਲੋਕ ਨਾਟ ਸੰਘ, ਪ੍ਰਗਤੀਸ਼ੀਲ ਲੇਖਕ ਸੰਘ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ
ਕਾਰਕੁਨਾ, ਰੰਗਕਰਮੀਆ ਤੇ ਕਲਮਕਾਰਾਂ ਨੇ ਨਵਾਂ ਸਾਲ ਕਿਸਾਨਾ ਨਾਲ ਸਿੰਘੂ
ਬਾਰਡਰ ’ਤੇ ਮਨਾਇਆ- ਰਾਬਿੰਦਰ ਸਿੰਘ
ਰੱਬੀ |
ਇੰਗਲੈਂਡ
ਦੇ ਗਾਇਕ ਵੀ ਕਿਸਾਨ ਮੋਰਚੇ ਦੇ ਹੱਕ ਵਿੱਚ ਨਿੱਤਰੇ
ਸਰਦੂਲ ਸਿੰਘ ਮਾਰਵਾ, ਯੂ ਕੇ |
ਇਪਟਾ,
ਪੰਜਾਬ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਰੰਗਕਰਮੀ ਤੇ ਕਲਮਕਾਰਾਂ ਨੇ
ਸੰਯੁਕਤ ਕਿਸਾਨ ਮੋਰਚੇ’ ਦੇ ਸੱਦੇ ਉਤੇ ਅਧੇ ਦਿਨ ਦੀ ਰੱਖੀ ਭੁਖ-ਹੜਤਾਲ,
27 ਦਸੰਬਰ ਨੂੰ ਹਾਕਿਮ ਨੂੰ ਜਗਾਉਣ ਲਈ ਖੜਉਣਗੇ ਥਾਲੀਆਂ
ਰਾਬਿੰਦਰ ਸਿੰਘ ਰੱਬੀ, ਪੰਜਾਬ |
ਨਨਕਾਣਾ
ਸਾਹਿਬ ਵਿਖੇ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਜ਼ੁਲਮਾਂ ਤੋਂ ਜਾਨ ਵਾਰਨ
ਵਾਲੇ ਸੰਤ ਬਾਬਾ ਰਾਮ ਸਿੰਘ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਅਤੇ ਸੋਗ ਦੀ
ਲਹਿਰ - ਜਨਮ ਸਿੰਘ, ਨਨਕਾਣਾ ਸਾਹਿਬ |
ਅਮਰੀਕਾ
ਵਿਚ ਵਸੇ ਭਾਰਤੀਆਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿਚ ਸਮਾਗਮ
ਉਜਾਗਰ ਸਿੰਘ. ਕੈਪਟਨ ਕੌਰ ਸਿੰਘ, ਅਮਨਦੀਪ
ਕੌਰ, ਹਰਦੀਪ ਸਿੰਘ ਸੋਢੀ |
|
|
|
|
|
|
|
|