ਇਸ
ਸੰਘਰਸ਼ ਦੇ ਨਤੀਜੇ ਜੋ ਮਰਜ਼ੀ ਹੋਣ ਪਰ ਇਹ ਅੰਦੋਲਨ ਕਈ ਦਹਾਕਿਆਂ ਤੱਕ ਅਵਾਮ
ਉੱਪਰ ਹਾਂ-ਪੱਖੀ ਅਤੇ ਉਸਾਰੂ ਅਸਰ ਪਾਵੇਗਾ - ਸੰਜੀਵਨ
'ਇਪਟਾ' ਦੇ ਕਾਰਕੁਨਾਂ ਨੇ ਲਖਨਊ, ਯੂ.ਪੀ. ਵਿਖੇ 'ਇਪਟਾ' ਦੇ ਰਾਸ਼ਟਰੀ
ਜਨਰਲ ਸੱਕਤਰ ਰਾਕੇਸ਼ ਵੇਦਾ ਦੀ ਅਗਵਾਈ ਹੇਠ, ਮੁਹਾਲੀ-ਚੰਡੀਗੜ੍ਹ ਵਿਖੇ
'ਇਪਟਾ' ਦੇ ਸੂਬਾਈ ਪ੍ਰਧਾਨ ਸੰਜੀਵਨ ਸਿੰਘ ਦੀ ਅਗਵਾਈ ਹੇਠ
ਮੁਹਾਲੀ-ਚੰਡੀਗੜ੍ਹ ਤੋਂ ਦੋ ਦਰਜਨ ਦੇ ਕਰੀਬ, ਗੁਰਦਾਪਸੁਰ ਤੋਂ ਗੁਰਮੀਤ
ਸਿੰਘ ਪਾਹੜਾ ਤੇ ਬੂਟਾ ਰਾਮ ਅਜ਼ਾਦ ਸਮੇਤ ਇਕ ਦਰਜਨ ਤੇ ਕਪੂਰਥਲਾ ਤੋਂ
ਮੁਕੰਦ ਸਿੰਘ ਸਮੇਤ ਡੇਢ ਦਰਜਨ ਦੇ ਕਰੀਬ 'ਇਪਟਾ' ਕਾਰਕੁਨ,
ਰੰਗਕਰਮੀ ਤੇ ਕਲਮਕਾਰ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਆਗੂ
ਬਲਬੀਰ ਸਿੰਘ ਰਾਜੇਵਾਲ, ਰੁਲਦੂ ਸਿੰਘ ਮਾਨਸਾ ਅਤੇ ਸਤਨਾਮ ਸਿੰਘ ਬਹਿਰੂ ਦੀ
ਰਹਿਨੁਮਾਈ ਹੇਠ ‘ਖੇਤੀ ਬਚਾਓ-ਲੋਕਤੰਤਰ ਬਚਾਓ’ ਦਿਵਸ ਮੌਕੇ ਭਰਵੀਂ
ਸ਼ਮੂਲੀਅਤ ਕੀਤੀ।
ਦੇਸ਼ ਦੀਆਂ ਸਮੂਹ ਕਿਸਾਨ ਜੱਥੇਬੰਦੀਆਂ ’ਤੇ
ਅਧਾਰਿਤ ‘ਸੰਯੁਕਤ ਕਿਸਾਨ ਮੋਰਚੇ ਵੱਲੋਂ ਲੋਕ-ਮਾਰੂ ਕਾਲੇ ਕਾਨੂੰਨਾ ਨੂੰ
ਰੱਦ ਕਰਨ ਅਤੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ
ਧੱਕੇਸ਼ਾਹੀਆਂ, ਵਧੀਕੀਆਂ ਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀਆਂ
ਕੋਝੀਆਂ ਚਾਲਾਂ ਵਿਰੁੱਧ ਪਿੱਛਲੇ ਸਾਲ 26 ਨਵੰਬਰ ਤੋਂ ਆਰੰਭੇ ਸੰਘਰਸ਼ ਨੂੰ
7 ਮਹੀਨੇ ਪੂਰੇ ਹੋ ਗਏ ਹਨ।
ਨਾਟਕਰਮੀ ਸੰਜੀਵਨ ਸਿੰਘ ਨੇ ਕਿਹਾ ਕਿ
'ਇਪਟਾ' ਦੇ ਕਾਰਕੁਨ ਸੰਯੁਕਤ ਕਿਸਾਨ ਮੋਰਚੇ ਦੇ ਹਰ ਸੱਦੇ ’ਤੇ ਅਮਲ ਕਰਦੇ
ਹੋਏ ਪੂਰੀ ਤਨਦੇਹੀ ਨਾਲ ਵੱਧ ਚੜ ਕੇ ਸ਼ਮੂਲੀਅਤ ਕਰਦੇ ਹਨ। ਇਸ ਸੰਘਰਸ਼ ਦੇ
ਨਤੀਜੇ ਜੋ ਮਰਜ਼ੀ ਹੋਣ ਪਰ ਇਹ ਅੰਦੋਲਨ ਕਈ ਦਹਾਕਿਆਂ ਤੱਕ ਅਵਾਮ ਉੱਪਰ
ਹਾਂ-ਪੱਖੀ ਅਤੇ ਉਸਾਰੂ ਅਸਰ ਪਾਵੇਗਾ।
'ਇਪਟਾ', ਪੰਜਾਬ ਦੇ ਜਨਰਲ
ਸੱਕਤਰ ਇੰਦਰਜੀਤ ਰੂਪੋਵਾਲੀ ਨੇ ਦੱਸਿਆ ਕਿ ‘ਖੇਤੀ ਬਚਾਓ-ਲੋਕਤੰਤਰ ਬਚਾਓ’
ਦਿਵਸ ਮੌਕੇ ਇਪਟਾ ਦੀ ਹੁਸ਼ਿਆਰਪੁਰ ਇਕਾਈ ਨਾਟਕਰਮੀ ਅਸ਼ੋਕ ਪੁਰੀ ਦੀ ਅਗਵਾਈ
ਹੇਠ ‘ਮੈਂ ਪੰਜਾਬ ਬੋਲਦਾਂ’ ਅਤੇ ਜਲੰਧਰ ਇਕਾਈ ਨੇ ਰੰਗਕਰਮੀ ਨੀਰਜ ਕਸ਼ੌਲ
ਦੀ ਅਗਵਾਈ ਹੇਠ ‘ਹੁਣ ਹੋਰ ਨਹੀਂ’ ਕਿਸਾਨੀ ਸਰੋਕਾਰਾਂ ਦੀ ਗੱਲ ਕਰਦੇ ਨੁਕੜ
ਨਾਟਕ ਪੇਸ਼ ਕੀਤੇ। ਜਾਰੀ
ਕਰਤਾ ਰਾਬਿੰਦਰ ਸਿੰਘ ਰੱਬੀ ਪ੍ਰਚਾਰ ਸੱਕਤਰ,
ਇਪਟਾ, ਪੰਜਾਬ
|