ਅੰਦੋਲਨ ਜਿਨ੍ਹਾਂ ਲੰਮਾ ਹੋਵੇਗਾ ਸੰਘਰਸ਼ੀ ਯੋਧਿਆਂ ਦੇ ਹੌਸਲੇ
ਉਨ੍ਹਾਂ ਹੀ ਬੁਲੰਦ ਹੋਣਗੇ- ਸੰਜੀਵਨ, ਬਲਕਾਰ ਲੋਕ-ਮਾਰੂ ਤਿੰਨ ਕਾਲੇ ਕਾਨੂੰਨਾ ਖਿਲਾਫ ਦੇਸ਼ ਭਰ ਵਿਚ ਕਾਲੇ ਝੰਡੇ ਲਹਿਰਾ
ਕੇ ਰੋਸ ਪ੍ਰਦਰਸ਼ਨਾ ਵਿਚ ਇਪਟਾ ਦੇ ਕਾਰਕੁਨਾ ਨੇ ਵੀ ਪੂਰੇ ਜੋਸ਼ ਓ ਖਰੋਸ਼
ਨਾਲ ਹਿੱਸਾ ਲਿਆ। ਕਾਲੇ ਖੇਤੀ ਕਾਨੂੰਨਾ ਨੂੰ ਰੱਦ ਕਰਨ ਲਈ ਦਿੱਲੀ ਦੀ
ਬਰੂਹਾਂ ’ਤੇ ਛੇ ਮਹੀਨੇ ਅਤੇ ਪੰਜਾਬ ਵਿਚ ਸਾਲ ਭਰ ਤੋਂ ਚੱਲ ਰਹੇ
ਜਨ-ਅੰਦੋਲਨ ਵੱਲ ਹਾਕਿਮ ਦੇ ਬੇਰੁੱਖੀ ਤੋਂ ਰੋਹ ਵਿਚ ਆਏ ਦੇਸ਼ ਭਰ ਦੀਆਂ
ਇਪਟਾ ਦੇ ਕਾਰਕੁਨਾ ਤੇ ਲੋਕ-ਹਿਤੈਸ਼ੀ ਧਿਰਾਂ ਨੇ ਆਪਣੇ ਘਰਾਂ ਤੇ ਵਾਹਨਾਂ
ਉਤੇ ਕਾਲੇ ਝੰਡੇ ਲਹਰਾਏ ਅਤੇ ਸੜਕਾਂ ਉਪਰ ਉਤਰ ਕੇ ਗੂੰਗੇ ਬੋਲੇ ਹਾਕਿਮ ਦੇ
ਪੁਤਲੇ ਫੂਕ ਰੋਸ ਪ੍ਰਦਰਸ਼ਨ ਕੀਤੇ।
ਇਪਟਾ, ਪੰਜਾਬ ਤੇ ਚੰਡੀਗੜ੍ਹ ਦੇ ਪ੍ਰਧਾਨ ਸੰਜੀਵਨ ਸਿੰਘ ਅਤੇ ਪ੍ਰਧਾਨ
ਬਲਕਾਰ ਸਿੱਧੂ ਨੇ ਕਿਹਾ ਕਿ ਸੱਤਾ ਦੇ ਨਸ਼ੇ ਵਿਚ ਚੂਰ ਹਾਕਿਮ ਨੂੰ ਇਸ
ਭੁਲੇਖੇ ਵਿਚ ਨਹੀਂ ਰਹਿਣਾ ਚਾਹੀਦਾ ਕਿ ਸੰਘਰਸ਼ ਨੂੰ ਲਮਕਾ ਕੇ ਉਹ ਫੇਲ ਕਰ
ਸਕਦੇ ਹਨ। ਅੰਦੋਲਨ ਜਿਨ੍ਹਾਂ ਲੰਮਾ ਹੋਵੇਗਾ ਸੰਘਰਸ਼ੀ ਯੋਧਿਆਂ ਦੇ ਹੌਸਲੇ
ਉਨੇ ਹੀ ਬੁਲੰਦ ਹੋਣਗੇ ਅਤੇ ਕਾਲੇ ਕਾਨੂੰਨ ਵਿਰੁੱਧ ਅੰਦੋਲਨ ਦਾ ਹੋਰ ਵੀ
ਫੈਲਾਅ ਹੋਵੇਗਾ।
ਇਪਟਾ, ਪੰਜਾਬ ਤੇ ਚੰਡੀਗੜ੍ਹ ਦੇ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ ਅਤੇ
ਕੰਵਲ ਨੈਨ ਸਿੰਘ ਸੇਖੋਂ ਨੇ ਦੱਸਿਆਂ ਕਿ ਇਪਟਾ ਦੇ ਕਾਰਕੁਨ 'ਸੰਯੁਕਤ ਕਿਸਾਨ
ਮੋਰਚੇ' ਦੇ ਹਰ ਸੱਦੇ ’ਤੇ ਅਮਲ ਕਰਦੇ ਹੋਏ ਪੂਰੀ ਤਨਦੇਹੀ ਨਾਲ ਵੱਧ ਚੜ ਕੇ
ਸ਼ਮੂਲੀਅਤ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਇਪਟਾ, ਪੰਜਾਬ ਦੇ ਆਗੂਆਂ ਬਠਿੰਡਾ ਤੋਂ
ਜੇ.ਸੀ. ਪਰਿੰਦਾ
ਤੇ ਜਸਪਲਾ ਮਾਨਖੇੜਾ, ਸੰਗਰੂਰ ਤੋਂ ਦਲਬਾਰ ਸਿੰਘ ਚੱਠਾ ਸੇਖਵਾਂ, ਪਟਿਆਲਾ
ਤੋਂ ਡਾ. ਕੁਲਦੀਪ ਸਿੰਘ ਦੀਪ, ਮੁਹਾਲੀ ਤੋਂ ਨਰਿੰਦਰ ਪਾਲ ਨੀਨਾ,
ਅਮ੍ਰਿਤਸਰ ਤੋਂ ਬਲਬੀਰ ਮੂਧਲ, ਗੁਰਦਾਸਪੁਰ ਤੋਂ ਗੁਰਮੀਤ ਪਾਹੜਾ,
ਕਪੂਰਥਲਾ ਤੋਂ ਡਾ. ਹਰਭਜਨ ਸਿੰਘ, ਮੋਗੇ ਤੋਂ ਅਵਤਾਰ ਸਿੰਘ ਮੋਗਾ ਦੀ
ਰਹਿਨੁਮਾਈ ਹੇਠ ਆਪੋ-ਆਪਣੇ ਘਰਾਂ, ਵਾਹਨਾਂ ਉਪਰ ਕਾਲੇ ਝੰਡੇ ਲਾ ਕੇ ਹਾਕਿਮ
ਦੀਆਂ ਲੋਕ-ਮਾਰੂ ਨੀਤੀਆ ਵਿਰੁੱਧ ਰੋਹ ਪ੍ਰਗਟ ਕੀਤਾ।
ਰਾਬਿੰਦਰ ਸਿੰਘ ਰੱਬੀ ਪ੍ਰਚਾਰ
ਸੱਕਤਰ, ਇਪਟਾ, ਪੰਜਾਬ
|