ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 

ਭਾਰਤੀ ਲੋਕ ਨਾਟ ਸੰਘ, ਪ੍ਰਗਤੀਸ਼ੀਲ ਲੇਖਕ ਸੰਘ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਕੁਨਾ, ਰੰਗਕਰਮੀਆ ਤੇ ਕਲਮਕਾਰਾਂ ਨੇ ਨਵਾਂ ਸਾਲ ਕਿਸਾਨਾ ਨਾਲ ਸਿੰਘੂ ਬਾਰਡਰ ’ਤੇ ਮਨਾਇਆ 
 ਰਾਬਿੰਦਰ ਸਿੰਘ ਰੱਬੀ, ਸਿੰਘੂ ਸਰਹੱਦ       (02/01/2021)

 


ਲੋਕ-ਲਹਿਰ ਤਾਂ ਕਦੇ-ਕਦਾਈ ਉਠ ਹੀ ਪੈਂਦੀ ਹੈ ਪਰ ਲੋਕ-ਕਹਿਰ ਦਾ ਭੁਚਾਲ ਸਦੀਆਂ ਬਾਅਦ ਹੀ ਉੱਠਦਾ ਹੈ- ਸੰਜੀਵਨ
 
01ਦੇਸ਼ ਦੀਆ ਪ੍ਰਮੁੱਖ ਰੰਗਮੰਚੀ ਤੇ ਸਾਹਿਤਕ ਜੱਥੇਬੰਦੀਆ ਭਾਰਤੀ ਲੋਕਾ ਨਾਟ ਸੰਘ ('ਭਲਨਸ'), ਪ੍ਰਗਤੀਸ਼ੀਲ ਲੇਖਕ ਸੰਘ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਕੁਨਾ, ਰੰਗਕਰਮੀਆਂ ਤੇ ਕਲਮਕਾਰਾਂ ਦੇ ਵੱਡੇ ਕਾਫ਼ਲੇ ਨੇ ਸਿੰਘੂ ਸਰਹੱਦ ’ਤੇ ਨਵਾਂ ਸਾਲ ਮਨਾਉਂਣ ਤੇ ਦੇਸ਼ ਭਰ ਦੇ ਕਿਸਾਨਾ ਨਾਲ ਇਕ-ਮੁੱਠਤਾ ਤੇ ਇਕ-ਜੁੱਟਤਾ ਪ੍ਰਗਟਾਉਂਣ ਲਈ ਪ੍ਰਗਤੀਸ਼ੀਲ ਲੇਖਕ ਸੰਘ ਦੇ ਰਾਸ਼ਟਰੀ ਜਨਰਲ ਸੱਕਤਰ ਡਾ. ਸੁਖਦੇਵ ਸਿੰਘ ਸਿਰਸਾ, ਭਾਰਤੀ ਲੋਕਾ ਨਾਟ ਸੰਘ ਦੇ ਸੂਬਈ ਪ੍ਰਧਾਨ ਸੰਜੀਵਨ ਸਿੰਘ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਦੀ ਰਹਨੁਮਾਈ ਹੇਠ ਸ਼ਿਰਕਤ ਕੀਤੀ।

ਨਾਟਕਕਾਰ ਸੰਜੀਵਨ ਸਿੰਘ ਨੇ ਕਿਹਾ ਕਿ ਲੋਕ-ਰੋਹ ਤਾਂ ਫੇਰ ਵੀ ਕਦੇ ਕਦਾਈ ਵੇਖਣ/ਸੁਣਨ ਨੂੰ ਮਿਲ ਜਾਂਦਾ ਹੈ ਪਰ ਲੋਕ-ਵਿਦਰੋਹ ਕਈ ਦਹਾਕਿਆਂ ਬਾਅਦ ਨਜ਼ਰੀਂ ਆਉਂਦਾ ਹੈ। ਲੋਕ-ਲਹਿਰ ਤਾਂ ਕਦੇ-ਕਦਾਈ ਉਠ ਹੀ ਪੈਂਦੀ ਹੈ ਪਰ ਲੋਕ-ਕਹਿਰ ਦਾ ਭੁਚਾਲ ਸਦੀਆਂ ਬਾਅਦ ਹੀ ਉੱਠਦਾ ਹੈ। ਭਾਰਤੀ ਲੋਕਾ ਨਾਟ ਸੰਘ ਦੇ ਰਾਸ਼ਟਰੀ ਜਨਰਲ ਸੱਕਤਰ ਰਾਕੇਸ਼ ਵੇਦਾ ਦੀ ਅਗਵਾਈ ਹੇਠ ਭਾਰਤੀ ਲੋਕਾ ਨਾਟ ਸੰਘ ਕਾਰਕੁਨਾ ਦਲੀਪ ਰਘੂਵੰਸ਼ੀ (ਆਗਰਾ), ਸਤੀਸ਼ ਕੁਮਾਰ (ਮੈਸੂਰੀ), ਪ੍ਰਿਯ ਤੇ ਅਨਸ (ਦਿੱਲੀ), ਇਨਾਬ (ਪਟਨਾ) ਨੇ ਕਿਸਾਨੀ ਅਤੇ ਲੋਕ-ਮਸਲਿਆਂ ਦੀ ਗੱਲ ਕਰਦੇ ਸਮੂਹ ਗਾਣ ਪੇਸ਼ ਕੀਤੇ।

ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ਾਮਲ ਹੋਏ ਉਰਦੂ, ਹਿੰਦੀ, ਰਾਜਸਥਾਨੀ, ਮੈਥਿਲੀ ਤੇ ਪੰਜਾਬੀ ਵਿਦਵਾਨ, ਰੰਗਕਰਮੀਅ, ਕਲਮਕਾਰ ਏ.ਐਮ.ਜੀ.ਯੂ.  ਸਾਬਕਾ ਵਾਇਸ ਚਾਂਸਲਰ ਤੇ ਨਾਵਲਕਾਰ ਵਿਭੂਤੀ ਨਾਰਇਣ ਰਾਏ, ਨਾਵਲਕਾਰ ਸ਼ਿਵ ਮੂਰਤੀ, ਸਮਾਜ ਸ਼ਾਸ਼ਤਰੀ ਡਾ. ਦੀਪਕ ਮਲਿਕ, ਫ਼ਰਹਤ ਰਿਜ਼ਵੀ, ਅਨੀਸ ਆਜ਼ਮੀ, ਰਾਕੇਸ਼ ਵੇਦਾ ਅਤੇ ਪੰਜਾਬ ਭਰ ਤੋਂ ਸ਼ਮੂਲੀਅਤ ਕਰ ਰਹੇ ਡਾ. ਸੁਖਦੇਵ ਸਿੰਘ ਸਿਰਸਾ, ਸੁਰਜੀਤ ਜੱਜ, ਦਰਸ਼ਨ ਬੁੱਟਰ, ਜੋਗਾ ਸਿੰਘ, ਸੁਸ਼ੀਲ ਦੁਸ਼ਾਂਝ, ਮੱਖਣ ਕੋਹਾੜ, ਬਲਵਿੰਦਰ ਸੰਧੂ, ਨੀਤੂ ਅਰੋੜਾ ਤੇ ਸਬਦੀਸ਼ ਨੇ ਕਿਹਾ ਕਿ ਹਿੰਦੋਸਤਾਨ ਦੇ ਹਾਕਿਮ ਨੇ ਤਾਕਤ ਦੇ ਨਸ਼ੇ ਵਿਚ ਚੂਰ ਤੇ ਮਗ਼ਰੂਰ ਹੋ ਕੇ ਧੱਕੇਸ਼ਾਹਆਂ, ਵਧੀਕੀਆਂ ਤੇ ਆਪਹੁਦਰੀਆਂ ਦਾ ਜੋ ਸਿਲਸਿਲਾ ਸ਼ੁਰੂ ਕੀਤਾ ਹੈ। ਖੇਤੀ ਦੇ ਧੰਦੇ ਨੂੰ ਤਬਾਹ ਤੇ ਬਰਬਾਦ ਕਰਨ ਵਾਲੇ ਤਿੰਨੇ ਕਾਲੇ ਕਾਨੂੰਨ ਵੀ ਇਸੇ ਕੜੀ ਦਾ ਹਿੱਸਾ ਹਨ। ਸੈਕੜਿਆਂ ਸਾਲਾਂ ਬਾਅਦ ਸੱਤਾ ਪ੍ਰਾਪਤੀ, ਉਹ ਵੀ ਪੂਰਣ ਬੁਹਮੱਤ ਨਾਲ। ਵੱਡੇ-ਵੱਡੇ ਬੌਦਲ ਜਾਂਦੇ ਹਨ। ਦੌਲਤ, ਸ਼ੌਹਰਤ ਤੇ ਸੱਤਾ ਪਚਾਉਂਣੀ ਜਣੇ-ਖਣੇ ਦੇ ਵੱਸ ਦਾ ਕੰਮ ਨਹੀਂ।

ਹੋਰਨਾ ਤੋਂ ਇਲਾਵਾ ਇੰਦਰਜੀਤ ਰੂਪੋਵਾਲੀ, ਬਲਕਾਰ ਸਿੱਧੂ, ਕੇ.ਐਨ. ਸਿੰਘ ਸੇਖੋਂ, ਰਮੇਸ਼ ਯਾਦਵ, ਡਾ. ਕੁਲਦੀਪ ਸਿੰਘ ਦੀਪ, ਸੁਲਖਣ ਸਰਹੱਦੀ, ਗੁਰਮੀਤ ਪਾਹੜਾ, ਰਾਬਿੰਦਰ ਸਿੰਘ ਰੱਬੀ, ਸੁਰਿੰਦਰ ਰਸੂਲਪੁਰੀ, ਜਸਪਾਲ ਮਾਣਖੇੜਾ, ਰਣਬੀਰ ਰਾਣਾ, ਜਨੈਂਦਰ ਚੌਹਾਨ, ਲਛਮਣ ਸਿੰਘ ਮਲੂਕਾ, ਜੇ.ਸੀ. ਪਰਿੰਦਾ, ਸਰਬਜੀਤ ਰੂਪੋਵਾਲੀ. ਸੁਰਿੰਦਰਪਰੀਤ ਘਣੀਆਂ, ਗੁਲਜ਼ਾਰ ਪੰਧੇਰ, ਧਰਮਿੰਦਰ ਔਲਖ, ਪੰਜਾਬੀ ਫਿਲਮਾਂ ਦੀ ਅਦਾਕਾਰਾ ਸਾਵਣ ਰੂਪੋਵਾਲੀ, ਡਾ. ਤਰਸਪਾਲ ਕੌਰ,ਅਨੀਤਾ ਸ਼ਬਦੀਸ਼, ਕਮਲ ਦੁਸਾਂਝ, ਸਰਬਜੀਤ ਰੂਪੋਵਾਲੀ, ਰਿੱਤੂਰਾਗ ਕੌਰ,ਊਦੈ ਰਾਗ ਸਿੰਘ, ਅਸ਼ਨਵੀ ਬਾਗੜੀ, ਗੁਰਬਾਜ਼ ਸਿੰਘ ਛੀਨਾ, ਤੇਜਾ ਸਿੰਘ ਤਿਲਕ, ਕਿਰਨਜੀਤ ਬਰਨਾਲਾ ਨੇ ਵੀ ਇਸ  ਸੰਘਰਸ਼ੀ ਯੋਧਿਆਂ ਨਾਲ ਨਵਾਂ ਸਾਲ ਮਨਾਇਆ।
 
ਜਾਰੀ ਕਰਤਾ
ਰਾਬਿੰਦਰ ਸਿੰਘ ਰੱਬੀ
ਪ੍ਰੈਸ ਸੱਕਤਰ, ਇਪਟਾ, ਪੰਜਾਬ

 

 
01
 
 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ » 2019 ਦੇ ਵ੍ਰਿਤਾਂਤ » 2020 ਦੇ ਵ੍ਰਿਤਾਂਤ »
2021 ਦੇ ਵ੍ਰਿਤਾਂਤ »        

  01ਭਾਰਤੀ ਲੋਕ ਨਾਟ ਸੰਘ, ਪ੍ਰਗਤੀਸ਼ੀਲ ਲੇਖਕ ਸੰਘ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਕੁਨਾ, ਰੰਗਕਰਮੀਆ ਤੇ ਕਲਮਕਾਰਾਂ ਨੇ ਨਵਾਂ ਸਾਲ ਕਿਸਾਨਾ ਨਾਲ ਸਿੰਘੂ ਬਾਰਡਰ ’ਤੇ ਮਨਾਇਆ- ਰਾਬਿੰਦਰ ਸਿੰਘ ਰੱਬੀ 
21ਇੰਗਲੈਂਡ ਦੇ ਗਾਇਕ ਵੀ ਕਿਸਾਨ ਮੋਰਚੇ ਦੇ ਹੱਕ ਵਿੱਚ ਨਿੱਤਰੇ   
ਸਰਦੂਲ ਸਿੰਘ ਮਾਰਵਾ, ਯੂ ਕੇ 
20ਇਪਟਾ, ਪੰਜਾਬ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਰੰਗਕਰਮੀ  ਤੇ ਕਲਮਕਾਰਾਂ ਨੇ ਸੰਯੁਕਤ ਕਿਸਾਨ ਮੋਰਚੇ’ ਦੇ ਸੱਦੇ ਉਤੇ ਅਧੇ ਦਿਨ ਦੀ ਰੱਖੀ ਭੁਖ-ਹੜਤਾਲ, 27 ਦਸੰਬਰ ਨੂੰ ਹਾਕਿਮ ਨੂੰ ਜਗਾਉਣ ਲਈ ਖੜਉਣਗੇ ਥਾਲੀਆਂ  
ਰਾਬਿੰਦਰ ਸਿੰਘ ਰੱਬੀ, ਪੰਜਾਬ
19ਨਨਕਾਣਾ ਸਾਹਿਬ ਵਿਖੇ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਜ਼ੁਲਮਾਂ ਤੋਂ ਜਾਨ ਵਾਰਨ ਵਾਲੇ ਸੰਤ ਬਾਬਾ ਰਾਮ ਸਿੰਘ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਅਤੇ ਸੋਗ ਦੀ ਲਹਿਰ - ਜਨਮ ਸਿੰਘ, ਨਨਕਾਣਾ ਸਾਹਿਬ 18ਅਮਰੀਕਾ ਵਿਚ ਵਸੇ ਭਾਰਤੀਆਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿਚ ਸਮਾਗਮ  
ਉਜਾਗਰ ਸਿੰਘ. ਕੈਪਟਨ ਕੌਰ ਸਿੰਘ, ਅਮਨਦੀਪ ਕੌਰ, ਹਰਦੀਪ ਸਿੰਘ ਸੋਢੀ  

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ » 2019 ਦੇ ਵ੍ਰਿਤਾਂਤ » 2020 ਦੇ ਵ੍ਰਿਤਾਂਤ »
2021 ਦੇ ਵ੍ਰਿਤਾਂਤ »        

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions/a>
Privay Policy
© 1999-2020, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)