ਕਿਸਾਨ ਅੰਦੋਲਨ ਦੇ ਤਪੇ-ਤੰਦੂਰ ਉਪਰ ਸਿਆਸੀ ਰੋਟੀਆਂ ਸੇਕਣ ਦੀ ਹਰ
ਕਿਸੇ ਦੀ ਇੱਛਾ ਹੁੰਦੀ ਹੈ- ਸੰਜੀਵਨ ਇਪਟਾ ਪੰਜਾਬ ਦੇ
ਕਾਰਕੁਨ, ਰੰਗਕਰਮੀ ਤੇ ਕਲਾਕਾਰ ਨੇ ਦੇਸ਼ ਦੀਆਂ ਸਮੂਹ ਕਿਸਾਨ ਜੱਥੇਬੰਦੀਆਂ
’ਤੇ ਅਧਾਰਿਤ ‘ਸੰਯੁਕਤ ਕਿਸਾਨ ਮੋਰਚੇ’ ਦੇ ਸੱਦੇ ਉਤੇ ਕਿਸਾਨ/ਇਨਸਾਨ ਮਾਰੂ
ਕਾਲੇ ਖੇਤੀ ਕਾਨੂੰਨਾ ਨੂੰ ਰੱਦ ਕਰਨ ਅਤੇ ਹਾਲ ਹੀ ਕੇਂਦਰ ਦੀ ਭਾਜਪਾ
ਸਰਕਾਰ ਵੱਲੋਂ ਵਿਚ ਸ਼ੁਰੂ ਕੀਤੀਆਂ ਧੱਕੇਸ਼ਾਹੀਆਂ ਅਤੇ
ਵਧੀਕੀਆਂ ਦੇ ਵਿਰੋਧ ਵਿਚ ਚੱਕਾ ਜਾਮ ਦੇ ਸੱਦੇ ਉਤੇ ਇਪਟਾ, ਪੰਜਾਬ ਦੇ
ਕਾਰਕੁਨ, ਰੰਗਕਰਮੀਆਂ ਤੇ ਗਾਇਕਾਂ ਨੇ ਮੁਹਾਲੀ ਵਿਖੇ ਇਪਟਾ ਦੇ ਸੂਬਾਈ
ਪ੍ਰਧਾਨ ਸੰਜੀਵਨ ਸਿੰਘ, ਕਪੂਰਥਲਾ ਵਿਖੇ ਸੂਬਾਈ ਜਨਰਲ ਸੱਕਤਰ ਇੰਦਜੀਤ
ਰੂਪੋਵਾਲੀ, ਹੁਸ਼ਿਆਰਪੁਰ ਵਿਖੇ ਜਿਲ੍ਹਾ ਕਨਵੀਨਰ ਅਸ਼ੋਕ ਪੁਰੀ, ਜਲੰਧਰ ਵਿਖੇ
ਜਿਲ੍ਹਾ ਕਨਵੀਨਰ ਨੀਰਜ ਕੋਸ਼ਿਕ, ਅੰਮ੍ਰਿਤਸਰ ਵਿਖੇ ਸੁਬਾਈ ਸੱਕਤਰ ਬਲਬੀਰ
ਮੁਦਲ, ਪਟਿਆਲਾ ਵਿਖੇ ਜਿਲ੍ਹਾ ਕਨਵੀਨਰ ਡਾ. ਕੁਲਦੀਪ ਦੀਪ, ਸੰਗਰੂਰ ਵਿਖੇ
ਸੁਬਾਈ ਮੀਤ ਪ੍ਰਧਾਨ ਦਲਬਾਰ ਸਿੰਘ ਚੱਠਾ ਸੇਖਵਾਂ ਰਹਿਨੁਮਾਈ ਹੇਠ ਭਰਵੀਂ
ਗਿਣਤੀ ਵਿਚ ਸ਼ਮੂਲੀਅਤ ਕਰਕੇ ਆਪਣੀ ਅਵਾਜ਼ ਬੁਲੰਦ ਕੀਤੀ।
ਇਸ ਦੌਰਾਨ ਸੰਜੀਵਨ ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਤਪੇ-ਤੰਦੂਰ
ਉਪਰ ਸਿਆਸੀ ਰੋਟੀਆਂ ਸੇਕਣ ਦੀ ਹਰ ਕਿਸੇ ਦੀ ਇੱਛਾ ਹੁੰਦੀ ਹੈ। ਜਦ ਕਾਲੇ
ਕਾਨੂੰਨ ਦੇ ਵਿਰੋਧ ਵਿਚ ਲੋਕਾਂ ਵਿਦਰੋਹ ਤੇ ਕਹਿਰ ਦਾ ਤੰਦੂਰ ਪੂਰੀ ਤਰਾਂ
ਭੱਖਿਆ ਹੋਵੇ, ਲਾਟਾ ਛੱਡ ਰਿਹਾ ਹੋਵੇ, ਫੇਰ ਹਰ ਰੰਗ ਦੇ ਰਾਜੀਨਿਤਕ
ਮਿੱਤਰਾਂ ਦੀ ਫੁੱਲਕੇ ਸੇਕਣ ਦੀ ਚਾਹਤ ਕੁਦਰਤੀ ਹੈ। ਉਹ ਵੀ ਜਦ, ਜਦ ਤਪੇ
ਤੰਦੂਰ ਵਿਚੋਂ ਸੱਤਾ ਪ੍ਰਾਪਤੀ ਦੀਆ ਲਪਟਾਂ ਨਜ਼ਰ ਆ ਰਹੀਆਂ ਹੋਣ।ਪਰ
ਮਿੱਤਰੋਂ ਧਿਆਨ ਰੱਖਿਓ, ਕਿਤੇ ਹੱਥਾਂ ਨਾਲ ਦੇ ਨਾਲ-ਨਾਲ ਮੂੰਹ-ਸਿਰ ਵੀ ਨਾ
ਝੁੱਲਸਿਆ ਜਾਵੇ, ਕਿਤੇ ਲੈਣੇ ਦੇ ਦੇਣੇ ਨਾ ਪੈ ਜਾਣ।
ਇਪਟਾ ਕਾਰਕੁਨਾ ਤੇ ਰੰਗਕਰਮੀਆਂ ਸੰਗਰੂਰ ਤੋਂ ਸੰਪੂਰਨ ਸਿੰਘ, ਬਿਰਜ ਲਾਲ,
ਕਰਮ ਚੰਦ ਮਾਰਕੰਡਾ ਅਤੇ ਕ੍ਰਿਸ਼ਨ ਕੁਮਾਰ ਸ਼ੇਰੋ, ਪਟਿਆਲਾ ਤੋਂ ਸੁਖਜੀਵਨ,
ਅਮ੍ਰਿਤਪਾਲ ਸਿੰਘ, ਸੰਦੀਪ ਵਾਲੀਆਂ, ਕਪੂਰਥਲਾ ਤੋਂ ਕਸ਼ਮੀਰ ਬਿਜਰੋਰ,
ਸਰਬਜੀਤ ਰੂਪੋਵਾਲੀ, ਸ਼ਰਨਜੀਤ ਸੋਹਲ, ਅਵਿਨਾਸ਼ ਅਤੇ ਮੁਕੰਦ ਸਿੰਘ ਮੁਹਾਲੀ
ਤੋਂ ਅਮਰਜੀਤ ਕੌਰ, ਗੁਰਮੇਲ ਮੌਜੇਵਾਲ, ਡਿੰਪੀ, ਮਨਪ੍ਰੀਤ ਮਨੀ ਤੋਂ ਇਲਾਵਾ
ਹੁਸ਼ਿਆਰਪੁਰ, ਅੰਮ੍ਰਿਤਸਰ, ਜਲੰਧਰ ਤੋਂ ਭਰਵੀਂ ਗਿਣਤੀ ਵਿਚ ਕਲਾਕਾਰਾਂ ਤੇ
ਲੇਖਕਾਂ ਨੇ ਸ਼ਮੂਲੀਅਤ ਕੀਤੀ।
ਜਾਰੀ ਕਰਤਾ ਰਾਬਿੰਦਰ ਸਿੰਘ ਰੱਬੀ ਪ੍ਰਚਾਰ ਸੱਕਤਰ,
ਇਪਟਾ, ਪੰਜਾਬ
|