ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 

ਸਕਾਟਲੈਂਡ ਵਸਦੇ ਗਾਇਕ ਕਰਮਜੀਤ ਮੀਨੀਆਂ ਦੇ ਗੀਤ "ਡੋਲੀ" ਦਾ ਪੋਸਟਰ ਲੋਕ ਅਰਪਣ  
 ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ       (15/03/2021)

khurmi


 06'ਪੰਜ ਦਰਿਆ' ਤੇ 'ਤੇਜ਼ ਰਿਕਾਰਡਜ਼' ਵਲੋਂ 10 ਅਪ੍ਰੈਲ ਨੂੰ ਗੀਤ ਕੀਤਾ ਜਾਵੇਗਾ ਲੋਕ ਅਰਪਣ  
 
ਵਿਦੇਸ਼ਾਂ ਦੀ ਧਰਤੀ 'ਤੇ ਬਹੁਤ ਸਾਰੇ ਅਜਿਹੇ ਪ੍ਰਤਿਭਾਵਾਨ ਕਲਾਕਾਰ ਵਸਦੇ ਹਨ ਜੋ ਗਾਹੇ-ਬਗਾਹੇ ਆਪਣੇ ਭੂ-ਹੇਰਵੇ, ਰਿਸ਼ਤਿਆਂ, ਵਿਰਸੇ, ਸੱਭਿਆਚਾਰ ਨਾਲ ਜੁੜੀਆਂ ਯਾਦਾਂ ਅਤੇ ਹਕੀਕਤਾਂ ਨੂੰ ਕਲਾ ਮਾਧਿਅਮ ਰਾਹੀਂ ਉਜਾਗਰ ਕਰਦੇ ਰਹਿੰਦੇ ਹਨ।

'ਸਕਾਟਲੈਂਡ' ਦੀ ਧਰਤੀ 'ਤੇ ਵਸਦਾ ਉੱਦਮੀ ਨੌਜਵਾਨ  ਗਾਇਕ ਕਰਮਜੀਤ ਮੀਨੀਆਂ ਵੀ ਉਨ੍ਹਾਂ ਮਰਜੀਵੜਿਆਂ ਵਿੱਚੋਂ ਇੱਕ ਹੈ, ਜੋ ਯਾਦਾਂ ਦੀ ਸ਼ਮ੍ਹਾਂ 'ਤੇ ਹੱਸ ਕੇ ਕੁਰਬਾਨ ਚੜ੍ਹਦੇ ਰਹਿੰਦੇ ਨੇ। ਰਿਸ਼ਤਿਆਂ ਦੀ ਪਾਕੀਜ਼ਗੀ, ਆਪਣਿਆਂ ਦੇ ਮੋਹ ਵਿੱਚ ਓਤ-ਪੋਤ ਗੀਤ "ਡੋਲੀ" ਰਾਹੀਂ 10 ਅਪ੍ਰੈਲ ਨੂੰ ਲੋਕ ਮਨਾਂ ਦਾ ਕੁੰਡਾ ਖੜਕਾਉਣ ਆ ਰਿਹਾ ਹੈ ਕਰਮਜੀਤ ਮੀਨੀਆਂ।

ਸਾਡੀ ਬੇਟੀ, ਭੈਣ, ਪਤਨੀ ਅਤੇ ਮਾਂ ਸਮੇਤ ਸਮੂਹ ਰਿਸ਼ਤਿਆਂ ਨਾਲ ਜੁੜੀਆਂ ਔਰਤਾਂ ਦੀ ਜ਼ਿੰਦਗੀ ਵਿੱਚ ਡੋਲੀ ਬੈਠਣ ਦੀ ਰਸਮ ਜ਼ਿੰਦਗੀ ਦਾ ਅਹਿਮ ਮੋੜ ਹੁੰਦੀ ਹੈ। ਇਸ ਰਸਮ ਨਾਲ ਜੁੜੀਆਂ ਭਾਵਨਾਵਾਂ ਅਤੇ ਡੋਲੀ ਵਿੱਚ ਬੈਠ ਕੇ ਸਹੁਰੇ ਘਰ ਜਾ ਰਹੀ ਲੜਕੀ ਦੇ ਦਿਲ ਦੀ ਹੂਕ ਬਿਆਨ ਕਰਦਾ ਗੀਤ ਕਰਮਜੀਤ ਮੀਨੀਆਂ ਨੇ ਲਿਖਿਆ ਤੇ ਗਾਇਆ ਖ਼ੁਦ ਹੈ।

ਇਸ ਗੀਤ ਦਾ ਵੀਡੀਓ ਫ਼ਿਲਮਾਂਕਣ ਅਰਸ਼ ਮੀਨੀਆਂ ਅਤੇ ਪੰਜ ਦਰਿਆ ਟੀਮ ਵੱਲੋਂ ਸਕਾਟਲੈਂਡ ਦੀਆਂ ਖ਼ੂਬਸੂਰਤ ਲੋਕੇਸ਼ਨਾਂ  'ਤੇ ਕੀਤਾ ਗਿਆ ਹੈ  ਅਤੇ ਗੀਤ ਨੂੰ ਸੰਗੀਤਕ ਧੁਨਾਂ 'ਚ ਪਰੋਇਆ ਹੈ ਸੰਗੀਤਕਾਰ 'ਡੀ ਗਿੱਲ' ਨੇ।

ਇਹ ਗੀਤ  'ਤੇਜ਼ ਰਿਕਾਰਡਜ਼ ਕੰਪਨੀ' ਅਤੇ ਸਕਾਟਲੈਂਡ ਦੀ ਹੁਣ ਤੱਕ ਦੀ ਪਹਿਲੀ ਬਹੁ-ਭਾਸ਼ਾਈ ਅਖ਼ਬਾਰ 'ਪੰਜ ਦਰਿਆ' ਵੱਲੋਂ ਸਾਂਝੇ ਤੌਰ 'ਤੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਗੀਤ ਦਾ ਪੋਸਟਰ ਲੋਕ ਅਰਪਣ ਕਰਨ ਦੀ ਰਸਮ ਗਲਾਸਗੋ ਦੇ ਪ੍ਰਸਿੱਧ ਨੌਜਵਾਨ ਕਾਰੋਬਾਰੀ ਲਖਵੀਰ ਸਿੰਘ ਸਿੱਧੂ (ਲੰਡਨ ਹੋਟਲ ਵਾਲੇ), ਪ੍ਰਸਿੱਧ ਨੌਜਵਾਨ ਕਾਰੋਬਾਰੀ ਤੇ ਗਾਇਕ ਸੋਢੀ ਬਾਗੜੀ, ਪ੍ਰਸਿੱਧ  ਕਾਰੋਬਾਰੀ ਤੇ ਪ੍ਰਮੋਟਰ ਦਲਜਿੰਦਰ ਸਿੰਘ ਸਮਰਾ (ਗੋਰਸੀਆਂ ਮੱਖਣ) ਆਦਿ ਨੇ ਅਦਾ ਕੀਤੀ।

ਲਖਵੀਰ ਸਿੰਘ ਸਿੱਧੂ ਨੇ ਕਿਹਾ ਕਿ ਕਰਮਜੀਤ ਮੀਨੀਆਂ ਇੱਕ ਨਿਪੁੰਨ ਰੇਡੀਓ ਪੇਸ਼ਕਾਰ ਤਾਂ ਹੈ ਹੀ ਸਗੋਂ ਇਸ ਗੀਤ ਰਾਹੀਂ ਉਸ ਨੇ ਗੀਤਕਾਰ ਤੇ ਗਾਇਕ ਹੋਣ ਦਾ ਵੀ ਪੁਖਤਾ ਸਬੂਤ ਪੇਸ਼ ਕੀਤਾ ਹੈ। ਦਲਜਿੰਦਰ ਸਿੰਘ ਸਮਰਾ ਨੇ ਕਿਹਾ ਕਿ ਕਰਮਜੀਤ  ਮੀਨੀਆਂ ਸਕਾਟਲੈਂਡ ਦੇ ਭਾਈਚਾਰੇ ਲਈ ਮਾਣਮੱਤਾ ਨਾਮ ਹੋ ਨਿਬੜਿਆ ਹੈ। ਸੋਢੀ ਬਾਗੜੀ ਨੇ ਕਿਹਾ ਕਿ ਕਰਮਜੀਤ ਭੱਲਾ ਮਿਹਨਤੀ ਇਨਸਾਨ ਹੈ, ਉਸ ਦੀ ਮਿਹਨਤ 'ਤੇ ਸ਼ੱਕ ਕੀਤਾ ਹੀ ਨਹੀਂ ਜਾ ਸਕਦਾ ਅਤੇ ਅਸੀਂ ਇਸ ਗੀਤ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਨ ਦੇ ਨਾਲ ਨਾਲ ਮਾਣ ਮਹਿਸੂਸ ਕਰਦੇ ਹਾਂ ਕਿ ਇਹ ਗੀਤ ਸਕਾਟਲੈਂਡ ਦੀ ਧਰਤੀ ਤੋਂ ਉਪਜ ਕੇ ਵਿਸ਼ਵ ਭਰ ਵਿੱਚ ਮਹਿਕਾਂ ਖਿਲਾਰੇਗਾ।

ਇਸ ਤੋਂ ਇਲਾਵਾ ਲੇਖਕ ਅਮਰ ਮੀਨੀਆਂ, ਬਿੱਟੂ ਬਾਗੜੀ, ਗੁਰਮੀਤ ਸਿੱਧੂ ਹਿੰਮਤਪੁਰਾ, ਰਵੀ ਸਰਨਾ, ਗੁਰਪ੍ਰੀਤ ਸੋਹੀ, ਗਾਇਕ ਜੀਵਨ ਬਾਈ ਕੈਨੇਡਾ, ਕੁਲਵੰਤ ਸਹੋਤਾ, ਬਿੰਦਰ  ਭੋਗਪੁਰੀ, ਬਿੱਲਾ ਜੌਹਲ, ਮੁਹੰਮਦ ਰਾਸ਼ਿਦ, ਰੇਡੀਓ ਆਵਾਜ਼ ਐਫ ਐਮ ਦੇ ਡਾਇਰੈਕਟਰ ਅਲੀ ਮਲਿਕ ਆਦਿ ਵੱਲੋਂ ਪੋਸਟਰ ਲੋਕ ਅਰਪਣ ਹੋਣ 'ਤੇ ਹਾਰਦਿਕ ਵਧਾਈ ਪੇਸ਼ ਕੀਤੀ ਗਈ।

 
06
 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ » 2019 ਦੇ ਵ੍ਰਿਤਾਂਤ » 2020 ਦੇ ਵ੍ਰਿਤਾਂਤ »
2021 ਦੇ ਵ੍ਰਿਤਾਂਤ »        

06ਸਕਾਟਲੈਂਡ ਵਸਦੇ ਗਾਇਕ ਕਰਮਜੀਤ ਮੀਨੀਆਂ ਦੇ ਗੀਤ "ਡੋਲੀ" ਦਾ ਪੋਸਟਰ ਲੋਕ ਅਰਪਣ    
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ 
05ਲਗਾਤਾਰ ਸੌਲਵੀਂ ਵਾਰ ਬਣੇ ਸੰਜੀਵਨ ਸਿੰਘ ਪ੍ਰਧਾਨ ਤੇ ਅਸ਼ੋਕ ਬਜਹੇੜੀ ਜਨਰਲ ਸੱਕਤਰ ਬਣੇ ਸਰਘੀ ਕਲਾ ਕੇਂਦਰ ਮੁਹਾਲੀ ਦੇ    
ਰੰਜੀਵਨ ਸਿੰਘ, ਮੁਹਾਲੀ  
04ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ ਅਠਾਰਵਾਂ ਮਾਂ-ਬੋਲੀ ਦਿਵਸ ਜ਼ੂਮ ਰਾਹੀਂ ਮਨਾਇਆ
ਹਰਪ੍ਰੀਤ ਸੇਖਾ, ਕਨੇਡਾ
03ਇਪਟਾ, ਪੰਜਾਬ ਦੇ ਕਾਰਕੁਨ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਚੱਕਾ ਜਾਮ ਦੌਰਾਨ ਕੀਤੀ ਸ਼ਮੂਲੀਅਤ
ਰਾਬਿੰਦਰ ਸਿੰਘ ਰੱਬੀ
02ਸਾਂਈ ਮੀਆਂ ਮੀਰ ਦਰਬਾਰ, ਲਾਹੌਰ 'ਚ ਸ੍ਰੀ ਦਰਬਾਰ ਸਾਹਿਬ ਸਥਾਪਨਾ ਦਿਵਸ ਤੇ ਵਿਸ਼ੇਸ਼ ਸਮਾਗਮ   
ਜਨਮ ਸਿੰਘ, ਲਾਹੌਰ    
01ਭਾਰਤੀ ਲੋਕ ਨਾਟ ਸੰਘ, ਪ੍ਰਗਤੀਸ਼ੀਲ ਲੇਖਕ ਸੰਘ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਕੁਨਾ, ਰੰਗਕਰਮੀਆ ਤੇ ਕਲਮਕਾਰਾਂ ਨੇ ਨਵਾਂ ਸਾਲ ਕਿਸਾਨਾ ਨਾਲ ਸਿੰਘੂ ਬਾਰਡਰ ’ਤੇ ਮਨਾਇਆ- ਰਾਬਿੰਦਰ ਸਿੰਘ ਰੱਬੀ 
21ਇੰਗਲੈਂਡ ਦੇ ਗਾਇਕ ਵੀ ਕਿਸਾਨ ਮੋਰਚੇ ਦੇ ਹੱਕ ਵਿੱਚ ਨਿੱਤਰੇ   
ਸਰਦੂਲ ਸਿੰਘ ਮਾਰਵਾ, ਯੂ ਕੇ 
20ਇਪਟਾ, ਪੰਜਾਬ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਰੰਗਕਰਮੀ  ਤੇ ਕਲਮਕਾਰਾਂ ਨੇ ਸੰਯੁਕਤ ਕਿਸਾਨ ਮੋਰਚੇ’ ਦੇ ਸੱਦੇ ਉਤੇ ਅਧੇ ਦਿਨ ਦੀ ਰੱਖੀ ਭੁਖ-ਹੜਤਾਲ, 27 ਦਸੰਬਰ ਨੂੰ ਹਾਕਿਮ ਨੂੰ ਜਗਾਉਣ ਲਈ ਖੜਉਣਗੇ ਥਾਲੀਆਂ  
ਰਾਬਿੰਦਰ ਸਿੰਘ ਰੱਬੀ, ਪੰਜਾਬ
19ਨਨਕਾਣਾ ਸਾਹਿਬ ਵਿਖੇ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਜ਼ੁਲਮਾਂ ਤੋਂ ਜਾਨ ਵਾਰਨ ਵਾਲੇ ਸੰਤ ਬਾਬਾ ਰਾਮ ਸਿੰਘ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਅਤੇ ਸੋਗ ਦੀ ਲਹਿਰ - ਜਨਮ ਸਿੰਘ, ਨਨਕਾਣਾ ਸਾਹਿਬ 18ਅਮਰੀਕਾ ਵਿਚ ਵਸੇ ਭਾਰਤੀਆਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿਚ ਸਮਾਗਮ  
ਉਜਾਗਰ ਸਿੰਘ. ਕੈਪਟਨ ਕੌਰ ਸਿੰਘ, ਅਮਨਦੀਪ ਕੌਰ, ਹਰਦੀਪ ਸਿੰਘ ਸੋਢੀ  

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ » 2019 ਦੇ ਵ੍ਰਿਤਾਂਤ » 2020 ਦੇ ਵ੍ਰਿਤਾਂਤ »
2021 ਦੇ ਵ੍ਰਿਤਾਂਤ »        

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions/a>
Privay Policy
© 1999-2021, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)