ਹਨੀ
ਨੂੰ ਕੰਮ
'ਤੇ
ਲੱਗੀ ਨੂੰ ਤਕਰੀਬਨ ਤਿੰਨ ਮਹੀਨੇ ਹੋ ਗਏ ਸਨ। ਹਨੀ ਦੇ ਬਾਪੂ ਦਾ ਉਸ ਨੂੰ
ਤਕਰੀਬਨ ਹਫ਼ਤੇ ਵਿਚ ਦੋ-ਤਿੰਨ ਵਾਰ ਫ਼ੋਨ ਆ ਜਾਂਦਾ। ਉਹ ਹਰ ਵਾਰ ਬੁੱਕਣ ਨੂੰ
ਇੰਗਲੈਂਡ ਬੁਲਾਉਣ ਲਈ
ਜੋਰ ਪਾਉਂਦਾ। ਹਨੀ ਟਰੱਪਲ਼ ਮਾਰ ਕੇ ਆਖਦੀ ਕਿ ਅਜੇ ਉਹ ਕੰਮ
'ਤੇ
ਨਹੀਂ ਲੱਗੀ। ਜਦੋਂ ਕੰਮ
'ਤੇ
ਲੱਗ
ਗਈ,
ਬੁੱਕਣ ਨੂੰ ਰਾਹਦਾਰੀ
ਭੇਜ ਦੇਵੇਗੀ।
-"ਦੋ
ਕਿੱਲੇ ਫੂਕ ਕੇ ਤੇਰਾ ਵਿਆਹ ਕੀਤਾ ਸੀ
ਹਨਿੰਦਰ..! ਪਰ ਤੂੰ ਆਪਣੇ ਬੁੱਕਣ ਬਾਰੇ ਜਰੂਰ ਕੁਛ ਸੋਚ...! ਚਾਹੇ ਕੋਈ ਅੰਨ੍ਹੀਂ
ਕਾਣੀਂ,
ਛੱਡੀ
ਛੱਡਾਈ ਭਾਲ ਲਈਂ ਧੀਏ..! ਐਥੇ ਚਾਰ ਕਿੱਲਿਆਂ ਦੇ ਮੂੰਹ ਨੂੰ ਇਹਨੂੰ ਕਿਸੇ ਨੇ ਸਕੀ
ਧੀ ਨਹੀਂ
ਦੇਣੀਂ..! ਅੱਜ ਕੱਲ੍ਹ ਜੱਟਾਂ ਦੀ ਨਸੌੜ ਬੜੀ ਉਚੀ ਹੋਈ ਵੀ ਐ..! ਤੇਰੀ ਖਾਤਰ ਦੋ
ਕਿੱਲਿਆਂ ਨੂੰ
ਇਸੇ ਕਰਕੇ ਈ ਲਾਂਬੂ ਲਾਇਆ ਸੀ,
ਬਈ ਤੇਰੇ ਨਾਲ ਸਾਡੀ ਜੂਨ ਵੀ ਸੁਧਰਜੂ...।"
-"ਐਥੇ
ਜਾ ਕੇ
ਸਹੁਰਿਆਂ ਦੀ ਹੋ ਕੇ ਬਹਿਗੀ...?
ਸਾਡਾ ਵੀ ਖਿਆਲ ਰੱਖ ਮਾੜਾ ਮੋਟਾ...! ਕਿੰਨੀ ਨਿਮ੍ਹੋਰੀ ਹੋਗੀ
ਕੁੜ੍ਹੇ ਤੂੰ...?
ਤੂੰ ਪ੍ਰਾਹੁਣੇ ਨੂੰ ਈ ਪੁੱਛ ਕੇ ਦੇਖਲਾ...! ਤੀਮੀ ਦੇ ਮਗਰ ਬੰਦਾ ਨਾ ਲੱਗੇ...?
ਤੀਮੀ
'ਚ
ਕਣ ਕੰਡਾ ਹੋਣਾਂ ਚਾਹੀਦੈ,
ਬੰਦਾ ਤਾਂ ਬਾਂਦਰ ਮਾਂਗੂੰ ਅੱਗੇ ਪਿੱਛੇ ਟੱਪਦਾ ਫਿਰਦੈ...!"
ਬੇਬੇ ਨੇ ਵੀ ਹਨੀ ਨੂੰ ਮਿਹਣਾਂ ਦਿੱਤਾ ਸੀ।
-"ਤੂੰ
ਪ੍ਰਾਹੁਣੇ ਦੇ ਗਿੱਟਿਆਂ ਨੂੰ ਪੈ...!"
ਵਿਚ ਦੀ ਬਾਪੂ ਬੋਲ ਗਿਆ ਸੀ।
-"ਚੱਲ
ਮੈਂ ਕਰਦੀ ਐਂ ਗੱਲ ਅੱਜ-!" ਆਖ ਕੇ ਉਸ ਨੇ ਫ਼ੋਨ ਰੱਖ
ਦਿੱਤਾ।
ਹਨੀ
ਨੇ ਸੋਚਿਆ ਕਿ ਅੱਜ ਰਮਣੀਕ ਨਾਲ਼ ਗੱਲ ਜ਼ਰੂਰ ਕਰੇਗੀ।
ਵੱਧ ਤੋਂ ਵੱਧ ਨਾਂਹ ਹੀ ਕਰ ਦੇਵੇਗਾ...?
ਗੋਲ਼ੀ ਤਾਂ ਮੇਰੇ ਮਾਰਨੋਂ ਰਿਹਾ..?
ਪੁੱਛ ਕੇ ਤਾਂ
ਦੇਖਾਂ...?
ਪੁੱਛਣ ਵਿਚ ਤਾਂ ਕੋਈ ਹਰਜ ਨਹੀਂ..?
ਜੇ ਕਾਜ਼ੀ ਸਬਕ ਨਾ ਦਿਊ,
ਜੁਆਕ ਨੂੰ ਤਾਂ ਨਹੀਂ
ਰੱਖ ਲਊ...?
ਨਾਲ਼ੇ ਰਮਣੀਕ ਤਾਂ ਹੈ ਵੀ ਲੋਲ੍ਹਾ ਜਿਹਾ...! ਅੱਜ ਨਹੀਂ,
ਕੱਲ੍ਹ ਨੂੰ
ਪੁੱਛੂੰਗੀ...! ਕੱਲ੍ਹ ਨੂੰ ਉਸ ਨੂੰ ਛੁੱਟੀ ਐ...!
ਸ਼ਨਿੱਚਰਵਾਰ ਦਾ ਦਿਨ ਸੀ। ਦੋ
ਛੁੱਟੀਆਂ ਸਨ। ਹਨੀ ਨਿੱਖਰ-ਤਿੱਖਰ ਕੇ ਰਮਣੀਕ ਦੀ ਬੁੱਕਲ ਵਿਚ ਬੈਠ,
ਉਸ ਨੂੰ ਮੰਗ ਮੁਤਾਬਿਕ ਦਾਰੂ
ਪਿਆ ਰਹੀ ਸੀ। ਵਲੈਤ ਦਾ ਉਸ ਨੂੰ ਵਾਹਵਾ
'ਪਾਹ'
ਲੱਗ ਗਿਆ ਸੀ। ਰਮਣੀਕ ਤੋਂ ਚੋਰੀ ਉਸ ਨੇ ਕੁਝ ਪੈਸੇ
ਕਾਪੀ ਵਿਚ ਜਮ੍ਹਾਂ ਕਰਵਾਏ ਹੋਏ ਸਨ। ਕਿਸੇ ਨੂੰ ਕੋਈ ਖ਼ਬਰ ਨਹੀਂ ਸੀ।
ਨਸ਼ੇ ਕਾਰਨ ਰਮਣੀਕ
ਵਾਕਿਆ ਹੀ ਬਾਂਦਰ ਵਾਂਗ ਲਾਚੜਿਆ ਬੈਠਾ ਸੀ। ਮੁਰਗੇ ਦੀ ਟੰਗ ਨੂੰ ਉਹ ਇਉਂ ਚੱਬਦਾ ਸੀ,
ਜਿਵੇ ਬਲਦ
ਕੜਬ ਚੱਬਦੈ। ਖਾਂਦੇ ਦੇ ਬੁੱਲ੍ਹ ਅਤੇ ਜੀਭ ਗਿੱਧਾ ਪਾ ਰਹੇ ਸਨ।
-"ਥੋਨੂੰ
ਅੱਜ ਮੈਂ
'ਜੀ'
ਕਹਿ ਕੇ ਬੁਲਾਵਾਂ ਜਾਂ ਨਾਂ ਲਵਾਂ?"
ਹਨੀ ਨੇ ਪੈੱਗ ਪੇਸ਼ ਕਰਦਿਆਂ ਪੁੱਛਿਆ।
-"ਅੱਜ
ਤੂੰ
ਮੈਨੂੰ ਖ਼ਸਮ ਆਖ...!" ਮੱਝ ਵਾਂਗ ਉਗਾਲਾ ਜਿਹਾ ਕਰਦੇ ਰਮਣੀਕ ਨੇ ਮੱਤ ਮੁਤਾਬਿਕ ਗੱਲ
ਕੀਤੀ।
-"ਮੇਰੇ
ਪਿਆਰੇ-ਪਿਆਰੇ ਖ਼ਸਮ ਜੀ...! ਇਕ ਗੱਲ ਆਖਾਂ...?"
ਹਨੀ ਉਸ ਦੇ ਬਿਲਕੁਲ
ਨਜ਼ਦੀਕ ਹੋ ਗਈ।
-"ਸੱਤਰ
ਆਖ...!" ਉਹ ਪਟਿਆਲੇ ਵਾਲਾ ਰਾਜਾ ਬਣਿਆਂ ਬੈਠਾ ਸੀ।
-"ਨਾਂਹ
ਤਾਂ ਨਹੀਂ ਕਰਦੇ...?"
-"ਮੈਂ
ਕਮਲੈਂ...?
ਤੇਰੀ ਖਾਤਰ ਮੈਂ ਆਬਦਾ ਸਾਰਾ ਪ੍ਰੀਵਾਰ
ਛੱਡਤਾ,
ਨਾਂਹ ਕਿਉਂ ਕਰੂੰ...?"
-"ਸੋ
ਮੇਰੇ ਪਿਆਰੇ ਪਿਆਰੇ ਖ਼ਸਮ ਜੀ,
ਆਪਣਾ ਬੁੱਕਣ ਐਥੇ
ਆਉਣ ਨੂੰ ਬਾਹਲੇ ਰੱਸੇ ਜਿਹੇ ਤੁੜਾਉਂਦੈ...।" ਆਖ ਕੇ ਹਨੀ ਨੇ ਰਮਣੀਕ ਦਾ ਜਿੰਨ
ਵਰਗਾ ਚਿਹਰਾ
ਨਿਰਖਿਆ,
ਸਪੀਡ ਪੜ੍ਹੀ।
ਰਮਣੀਕ ਚੁੱਪ ਹੋ ਗਿਆ। ਹਨੀ ਨੂੰ ਗੱਲ ਸਿਰੇ ਲੱਗਦੀ ਨਜ਼ਰ ਨਾ ਆਈ।
ਖ਼ੀਰ ਵਿਚ ਸੁਆਹ ਪੈਂਦੀ ਲੱਗੀ। ਸਕੀਮ ਫ਼ੇਲ੍ਹ ਹੁੰਦੀ ਜਾਪੀ।
-"ਤੁਸੀਂ
ਚੁੱਪ ਜਿਹੇ ਕਰ
ਗਏ...?
ਐਥੇ ਆ ਕੇ ਤਾਂ ਉਹ ਆਪਣੀਂ ਬਾਂਹ ਬਣੂੰ..! ਛੇ ਫ਼ੁੱਟਾ ਜੁਆਨ ਮੁੰਡੈ...।"
-"ਉਥੇ
ਭੁੱਖੇ ਮਰਦੇ-ਮਰਦੇ ਐਥੇ ਆ ਕੇ ਰਾਣੀ ਖਾਂ ਦੇ ਸਾਲੇ ਬਣ ਜਾਂਦੇ ਐ,
ਰਹਿਣ ਦੇ ਬਾਂਹ ਬਣਾਉਣ ਨੂੰ...!
ਆਪਾਂ ਕਿਹੜਾ ਕਿਸੇ ਨਾਲ ਜੰਗ ਲੜਨੀ ਐਂ...?"
ਹਨੀ ਹੱਦੋਂ ਵੱਧ ਹੈਰਾਨ ਹੋ ਗਈ। ਉਸ ਨੂੰ ਜਾਪਿਆ ਕਿ
ਇਹ ਰਮਣੀਕ ਨਹੀਂ,
ਕੋਈ ਬਜ਼ੁਰਗ ਅੰਦਰੋਂ ਬੋਲ ਰਿਹਾ ਸੀ। ਦਾਰੂ ਪੀ ਕੇ ਤਾਂ ਉਹ ਬਿਲਕੁਲ
'ਉੱਲੂ'
ਸੀ..!
-"ਸਾਲਾ
ਤਾਂ ਉਹਨੇ ਥੋਡਾ ਈ ਰਹਿਣੈਂ..?
ਬਰਾਬਰ ਕੰਮ ਕਰੂ..! ਆਪਾਂ ਮਕਾਨ ਦਾ ਕਰਜਾ
ਲਾਹ ਦਿਆਂਗੇ...।"
-"ਕਰਜਾ
ਲਹਿਜੂ ਆਪੇ,
ਬੇਬੇ ਆਖਦੀ ਹੁੰਦੀ ਸੀ,
ਇੱਥੋਂ ਦੀ ਧਰਤੀ ਦਾ
ਪਾਣੀ ਈ ਮਾੜੈ..! ਬੰਦਾ ਉਹਨੀਂ ਅੱਖੀਂ ਨਹੀਂ ਰਹਿੰਦਾ..! ਜਦੋਂ ਚਾਰ ਪੈਸੇ ਕੋਲੇ ਹੋ
ਜਾਂਦੇ ਐ,
ਮੰਗਵਾਉਣ ਵਾਲਿਆਂ ਨੂੰ ਈ ਮੱਤਾਂ ਦੇਣ ਲੱਗ ਜਾਂਦੇ ਐ,
ਤੇ ਨਾਲੇ ਕੱਢਦੇ ਐ ਨਿਘੋਚਾਂ...!" ਹਨੀ ਨੇ
ਅਜਿਹੀਆਂ ਗੁਣੀਂ ਗਿਆਨੀ ਗੱਲਾਂ ਆਪਣੇਂ
'ਧੱਤੂ'
ਪਤੀ-ਦੇਵ ਦੇ ਮੂੰਹੋਂ ਪਹਿਲੀ ਵਾਰ ਸੁਣੀਆਂ ਸਨ। ਉਸ
ਨੇ ਆਪਣਾ ਆਖਰੀ ਅਤੇ ਸਭ ਤੋਂ ਵੱਡਾ ਹਥਿਆਰ ਵਰਤਿਆ। ਰਮਣੀਕ ਦੇ ਪੱਟਾਂ
'ਤੇ
ਸਿਰ ਧਰ ਰੋਣ ਲੱਗ ਪਈ।
ਰਮਣੀਕ ਦਾ ਹਮਦਰਦ ਦਿਲ ਪਿਘਲ ਗਿਆ। ਹਨੀ ਰੋਂਦੀ ਉਹ ਕਦਾਚਿੱਤ ਜਰ ਨਹੀਂ ਸਕਦਾ ਸੀ।
-"ਉਠ,
ਚੁੱਪ ਕਰ..! ਮੈਨੂੰ ਦੁਖੀ ਨਾ ਕਰ,
ਜਿਵੇਂ ਕਹੇਂ ਕਰਲਾਂਗੇ..!" ਉਹ ਬੋਲਿਆ। ਹਨੀ ਉਸ ਦੇ ਗਲ ਨੂੰ
ਸੱਪ ਵਾਂਗ ਵਲ਼ੇਂਵਾਂ ਮਾਰ ਹੋਰ ਉਚੀ ਡੁਸਕਣ ਲੱਗ ਪਈ। ਰਮਣੀਕ ਨੇ ਮੱਝ ਦੀ ਜੀਭ ਵਰਗੀ
ਜੀਭ ਉਸ ਦੀ
ਧੌਣ
'ਤੇ
ਫੇਰੀ। ਕਾਲੇ ਨਾਗ ਵਰਗੀ ਜੀਭ ਬੜੀ ਫ਼ੁਰਤੀ ਨਾਲ ਫਿਰ ਅੰਦਰ ਚਲੀ ਗਈ। ਹਨੀ ਦੇ ਸਰੀਰ
ਨੂੰ
ਝਰਨਾਹਟ ਚੜ੍ਹੀ..!
-"ਬੱਸ
ਵੀ ਕਰ ਬੇਬੇ ਮੇਰੀਏ...! ਉਠ ਪੇਕ ਪਾ ਕੇ ਦੇਹ,
ਸਾਲਿਆਂ ਦੀ ਨੇ
ਨਸ਼ਾ ਈ ਖੋਟਾ ਕਰਤਾ...!" ਉਸ ਨੇ ਉਸ ਨੂੰ ਵਰਜਿਆ।
'ਬੇਬੇ'
ਸੁਣ ਕੇ ਹਨੀ ਨੂੰ ਖੁਸ਼ੀ ਹੋਈ ਕਿ ਇਹ
ਤਾਂ ਰਮਣੀਕ ਹੀ ਬੋਲ ਰਿਹਾ ਸੀ! ਦਾਰੂ ਪੀ ਕੇ ਘਰਵਾਲੀ ਨੂੰ
'ਬੇਬੇ'
ਆਖਣ ਵਾਲਾ ਰਮਣੀਕ ਤੋਂ ਬਿਨਾ
ਹੋਰ ਹੋ ਕੌਣ ਸਕਦਾ ਸੀ...?
ਉਸ ਦੇ ਦਿਲ ਨੂੰ ਪੂਰਾ ਧਰਵਾਸ ਹੋ ਗਿਆ..।
ਅੱਖਾਂ ਅਤੇ ਨੱਕ
ਪੂੰਝਦੀ ਹਨੀ ਨੇ ਚਤਰ ਨਜ਼ਰ ਨਾਲ਼ ਘੋਖ਼ਦਿਆਂ ਰਮਣੀਕ ਨੂੰ ਦਾਰੂ ਦਾ ਗਿਲਾਸ ਭਰ
ਦਿੱਤਾ।
-"ਇਕ
ਗੱਲ ਐ...।" ਉਸ ਨੇ ਗਿਲਾਸ ਖਾਲੀ ਕਰਕੇ ਧੁੜਧੜੀ ਲੈਂਦਿਆਂ ਆਖਿਆ।
-"ਬੇਬੇ
ਆਖਦੀ
ਹੁੰਦੀ ਸੀ,
ਹੱਥਾਂ ਨਾਲ ਦਿੱਤੀਆਂ ਗੰਢਾਂ ਦੰਦਾਂ ਨਾਲ ਖੋਲ੍ਹਣੀਆਂ ਪੈਂਦੀਐਂ..! ਮੰਗਵਾ ਮੈਂ
ਦਿੰਨੈਂ,
ਪਰ ਪਿੱਛੇ ਵਰਤਣ ਵੱਲੋਂ ਵੀ ਜਾਵਾਂਗੇ..!" ਉਸ ਨੇ ਫਿਰ ਕੰਨ ਕੀਤੇ। ਹਨੀ ਨੂੰ ਉਸ ਦਾ
ਦਿਮਾਗ ਫਿਰ ਟਿਕਾਣੇਂ ਆਇਆ ਜਾਪਿਆ। ਇਹ ਕਿਹੋ ਜਿਹਾ ਦਿਮਾਗ ਸੀ ਬੰਦੇ ਦਾ...?
ਕਦੇ ਬਹੁਤੀਆਂ ਹੀ
ਸਚਿਆਰੀਆਂ ਗੱਲਾਂ ਕਰਨ ਲੱਗ ਪੈਂਦਾ ਸੀ ਅਤੇ ਕਦੇ ਲੰਡਰ ਕੁੱਤੇ ਵਾਂਗ ਵਾਹਣੀਂ ਜਾ
ਖੜ੍ਹਦਾ
ਸੀ..?
-"ਕਿਵੇਂ
ਜਾਵਾਂਗੇ ਵਰਤਣ ਵੱਲੋਂ...?
ਮੈਂ ਕਾਹਦੇ ਆਸਤੇ ਬੈਠੀ ਐਂ...?
ਮੇਰਾ ਭਰਾ
ਐ,
ਮਾਰ ਮਾਰ ਛਿੱਤਰ ਸਿਰ ਨਾ ਗੰਜਾ ਕਰਦੂੰ...?"
ਉਹ ਲੜਨ ਵਾਲਿ਼ਆਂ ਵਾਂਗ ਬੋਲੀ।
-"ਚਲੋ...!
ਮੰਨ ਲੈਨੇ ਐਂ,
ਪਰ ਮੰਗਵਾਉਣਾ ਸਿਰਫ਼ ਮੈਂ ਤੇਰੇ ਕਰਕੇ ਐ..!"
-"ਮੈਂ
ਹਿੱਕ
ਠੋਕ ਕੇ ਆਖਦੀ ਆਂ..! ਜੇ ਥੋਡਾ ਪਾਣੀ ਨਾ ਭਰੇ,
ਮੈਨੂੰ ਫੜ ਲਿਓ...।" ਉਹ ਅਮਰ ਵੇਲ ਵਾਂਗ ਰਮਣੀਕ
ਦੁਆਲੇ ਲਿਪਟ ਗਈ।
-"ਉਹ
ਤਾਂ ਮੈਂ ਫੜ ਈ ਲੈਣੀਂ ਐਂ...!" ਦਾਰੂ ਨਾਲ਼
'ਤੋਤਾ'
ਬਣੇ
ਰਮਣੀਕ ਨੇ ਹਨੀ ਨੂੰ ਸੱਪ ਵਾਂਗ ਗੁੰਝਲ਼ੀ ਵਿਚ ਲੈ ਲਿਆ।
ਗੱਲ ਪੱਕੀ ਹੋ ਗਈ।
ਪੂਰਾ
ਹਫ਼ਤਾ ਹਨੀ ਨੇ ਰਮਣੀਕ ਨੂੰ ਦਾਰੂ ਵਿਚ
'ਟੁੰਨ'
ਰੱਖਿਆ। ਸਕਿਊਰਿਟੀ ਵਿਚੋਂ
'ਬਿਮਾਰ
ਐ'
ਆਖ ਕੇ ਦੋ
ਹਫ਼ਤੇ ਦੀ ਛੁੱਟੀ ਦੁਆ ਲਈ। ਦਿਨ ਰਾਤ ਰਮਣੀਕ ਦੁਆਲੇ ਦਾਰੂ ਦਾ ਗਿਲਾਸ ਗੇੜੀਂ ਪਿਆ
ਰਹਿੰਦਾ। ਦਸਾਂ
ਦਿਨਾਂ ਦੇ ਵਿਚ-ਵਿਚ ਹੀ ਬੁੱਕਣ ਦੀ ਟਿਕਟ ਅਤੇ ਰਾਹਦਾਰੀ ਇੰਜ ਪਿੰਡ ਜਾ ਵੱਜੀ,
ਜਿਵੇਂ ਮੁੰਡਾ ਹੋਏ
ਤੋਂ ਖੁਸਰੇ ਆ ਵੱਜਦੇ ਐ।
ਘਰ ਵਿਚ ਰੌਣਕ ਆ ਗਈ। ਮੂਧਾ ਵੱਜਦਾ ਘਰ ਪੈਰਾਂ
'ਤੇ
ਹੁੰਦਾ
ਜਾਪਿਆ। ਬੁੱਕਣ ਨੇ ਸ਼ੀਸ਼ਾ ਅਤੇ ਮੋਚਨਾ ਨਾਲੀ ਵਿਚ ਵਗਾਹ ਕੇ ਮਾਰਿਆ ਅਤੇ ਗੁਰਮੇਲ
ਨਾਈ ਦੀ ਦੁਕਾਨ
'ਤੇ
ਜਾ ਖੜ੍ਹਾ।
-"ਬਾਈ,
ਦਾੜ੍ਹੀ ਤੇ ਮੁੱਛਾਂ
'ਚੋਂ
'ਕੱਲਾ
'ਕੱਲਾ
ਧੌਲਾ ਚੁਗ ਦੇਹ..! ਇਕ
ਨਾ ਰਹੇ...!" ਉਸ ਨੇ ਗੁਰਮੇਲ ਨੂੰ ਅਬਦਾਲੀ ਹੁਕਮ ਕੀਤਾ।
ਗੁਰਮੇਲ ਹੱਸ ਪਿਆ।
-"ਬੁੱਕਣਾਂ...!
ਇਹ ਤਾਂ ਸਾਰੀ ਈ ਬੱਗੀ ਹੋਈ ਪਈ ਐ..?
ਆਖੇਂ ਤਾਂ ਸਾਰੀ ਦਾੜ੍ਹੀ ਈ ਖਿੱਚ ਦਿੰਨੈਂ,
ਤੇ ਨਾਲੇ ਧੂਹ ਦਿੰਨੈਂ ਮੁੱਛਾਂ,
ਕੰਮ ਨਿੱਬੜੂ...!"
-"ਬਾਈ
ਗੁਰਮੇਲ..! ਬਾਹਰ ਜਾਣੈਂ..!
ਬੱਸ ਅੱਜ ਐਂ,
ਪਤਾ ਨਹੀਂ ਕੱਲ੍ਹ ਐਂ..?"
ਉਸ ਨੇ ਬਹੁਤ ਧੀਮੀ ਅਵਾਜ਼ ਵਿਚ ਕਿਹਾ।
-"ਫੇਰ
ਇਉਂ ਕਰ...! ਰਾਤ ਨੂੰ ਆ ਜਾਈਂ,
ਇਹਦੇ
'ਤੇ
ਦੁਆਈ ਲਾ ਦਿਆਂਗੇ..! ਨਾਲੇ ਪਾਲਟੀ ਦੀ ਬੋਤਲ ਫੜੀ
ਆਈਂ,
ਰੰਗ ਵਾਹਵਾ ਚੜੂ...।" ਗੁਰਮੇਲ ਬੋਲਿਆ।
ਰਾਤ ਨੂੰ ਮੁਫ਼ਤੀ ਦੀ ਰੂੜੀ-ਮਾਰਕਾ ਪੀ ਕੇ
ਗੁਰਮੇਲ ਨੇ ਬੁੱਕਣ ਨੂੰ ਬਲੀ ਦੇਣ ਵਾਲੇ ਮੁਰਗੇ ਵਰਗਾ ਬਣਾ ਦਿੱਤਾ।
ਸਿਰ ਦੇ ਝਾਫ਼ੇ ਵਰਗੇ
ਵਾਲ਼ ਵੀ ਰੰਗ ਦਿੱਤੇ।
ਅੰਬੈਸੀ ਦੀ ਕਾਰਵਾਈ ਤੋਂ ਬਾਅਦ ਭਲੇ ਵੇਲ਼ੇ ਵਿਚ ਬੁੱਕਣ ਨੂੰ
ਇੰਗਲੈਂਡ ਦਾ ਵੀਜ਼ਾ ਮਿਲ਼ ਗਿਆ। ਹਨੀ ਦਾ ਕਾਰਜ ਰਾਸ ਆ ਗਿਆ। ਰਮਣੀਕ ਨੇ ਖੁਸ਼ੀ
ਕੀਤੀ। ਉਸ ਕੋਲ਼
ਟਾਈਮ ਨਹੀਂ ਸੀ। ਰਮਣੀਕ ਨੂੰ ਕੋਸਿ਼ਸ਼ ਕਰਨ
'ਤੇ
ਵੀ ਛੁੱਟੀ ਨਾ ਮਿਲ਼ ਸਕੀ। ਉਸ ਨੇ ਯਾਰਾਂ ਦੋਸਤਾਂ
ਨੂੰ ਬੁੱਕਣ ਨੂੰ ਏਅਰਪੋਰਟ ਤੋਂ ਲਿਆਉਣ ਦੀ ਬੇਨਤੀ ਕੀਤੀ। ਸਾਰੇ ਮਿੱਤਰਾਂ ਨੇ
ਕਮਰਕਸੇ ਕਰ ਲਏ।
ਉਹਨਾਂ ਦੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ। ਪ੍ਰਮ-ਮਿੱਤਰ ਦੇ ਸਾਲ਼ਾ ਸਾਹਿਬ ਨੇ ਭਾਰਤ
ਤੋਂ ਉਹਨਾਂ
ਕੋਲ਼
'ਬਾਹਰ'
ਆਉਣਾ ਸੀ। ਉਸ ਨੇ ਆਪਣੇ ਮਿੱਤਰਾਂ ਦੋਸਤਾਂ ਕੋਲ਼ ਪਹੁੰਚ ਕੀਤੀ ਸੀ, "ਸਾਲੇ
ਨੇ
ਆਉਣੈਂ ਯਾਰ..! ਜੇ ਤੁਸੀਂ ਉਹਨੂੰ ਹੀਥਰੋ ਏਅਰਪੋਰਟ ਤੋਂ ਲੈ ਆਵੋਂ...?"
ਦੋਸਤਾਂ ਨੇ ਹੁੰਗਾਰਾ ਭਰ
ਦਿੱਤਾ ਸੀ। ਰਮਣੀਕ ਨੇ ਇਹ ਵੀ ਦੱਸਿਆ ਕਿ ਸਾਲ਼ਾ ਸਾਹਿਬ ਤਾਂ
'ਸਿੱਧਰੇ'
ਜਿਹੇ ਹੀ ਹਨ,
ਕੋਈ ਉੱਘ
ਦੀ ਪਤਾਲ਼ ਗੱਲ ਕਰ ਦੇਵੇ,
ਤਾਂ ਬਾਈ ਬਣਕੇ ਗੁੱਸਾ ਨਾ ਕਰਿਓ..! ਉਹਨਾਂ ਨੇ ਇਹ ਵੀ ਹੱਸ ਕੇ ਕਬੂਲ
ਕਰ ਲਿਆ। ਰਮਣੀਕ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਅਗਰ ਆਪਾਂ ਸਾਲ਼ਾ ਸਾਹਿਬ ਨੂੰ
ਏਅਰਪੋਰਟ ਤੋਂ
ਨਾ ਲੈਣ ਗਏ ਤਾਂ ਘਰਵਾਲੀ ਸਾਹਿਬਾਂ ਘਰ ਵਿਚ ਬੁਸ਼-ਸੱਦਾਮ ਜੰਗ ਖੜ੍ਹੀ ਕਰ ਦੇਵੇਗੀ।
ਤਾਂ ਦੋਸਤਾਂ
ਨੇ ਉਸ ਨੂੰ ਨਿਸਚਿੰਤ ਹੋ ਜਾਣ ਲਈ ਹਿੱਕ ਠੋਕ ਦਿੱਤੀ ਅਤੇ ਆਪਣੇ ਬਾਕੀ
ਸੱਜਣ-ਮਿੱਤਰਾਂ ਨੂੰ ਤਿਆਰੀ
ਕਸ ਲੈਣ ਲਈ ਆਖਿਆ। ਸਾਲ਼ਾ ਸਾਹਿਬ ਨੂੰ ਲੈ ਕੇ ਆਉਣਾ ਸੀ,
ਕੋਈ ਲੱਲੋ-ਪੱਤੋ ਗੱਲ ਨਹੀਂ ਸੀ! ਕੀ ਹੋ
ਗਿਆ ਸੀ ਕਿ ਉਹ ਰਮਣੀਕ ਦਾ ਸਾਲ਼ਾ ਸੀ?
ਉਹਨਾਂ ਦਾ ਵੀ ਤਾਂ
'ਕੁਛ'
ਲੱਗਦਾ ਹੀ ਸੀ...?
ਮਿੱਤਰ ਦੀ
ਮਾਂ,
ਉਹਨਾਂ ਦੀ ਮਾਂ...! ਮਿੱਤਰ ਦਾ ਭਰਾ,
ਉਹਨਾਂ ਦਾ ਭਰਾ...! ਮਿੱਤਰ ਦਾ ਬਾਪ,
ਉਹਨਾਂ ਦਾ
ਬਾਪ...! ਮਿੱਤਰ ਦੇ ਸਾਲ਼ਾ ਸਾਹਿਬ ਵੀ ਤਾਂ ਉਹਨਾਂ ਦੇ
'ਸਾਲਾ
ਸਾਹਿਬ'
ਹੀ ਲੱਗੇ ਨ੍ਹਾ...?
ਖ਼ੈਰ! ਉਹਨਾਂ ਨੇ ਨੌਂ ਸੀਟਾਂ ਵਾਲੀ ਵੈਨ ਕਿਰਾਏ
'ਤੇ
ਲੈ ਲਈ ਅਤੇ ਸੱਤ ਜਾਣਿਆਂ ਨੇ ਲੰਡਨ
ਹੀਥਰੋ ਏਅਰਪੋਰਟ ਨੂੰ ਚਾਲੇ ਪਾ ਦਿੱਤੇ। ਉਹਨਾਂ ਦਾ ਖਾਣ-ਪੀਣ ਅਤੇ ਪੈਟਰੋਲ ਦਾ ਖਰਚਾ
ਰਮਣੀਕ ਸਿਰ
ਸੀ। ਚਾਰ ਬੈਲਨਟਾਈਨ ਦੀਆਂ ਬੋਤਲਾਂ ਉਹਨਾਂ ਨੇ ਵੈਨ ਵਿੱਚ ਰੱਖ ਲਈਆਂ ਸਨ। ਬਾਕੀ ਖਾਣ
ਪੀਣ ਦਾ
ਪ੍ਰਬੰਧ ਰਸਤੇ
'ਚੋਂ
ਹੀ ਹੋ ਜਾਣਾ ਸੀ। ਹਾਸਾ ਠੱਠਾ ਕਰਦੇ ਉਹ ਸਾਰੇ ਸਵੇਰੇ ਦਸ ਕੁ ਵਜੇ ਲੰਡਨ ਦੇ
ਏਅਰਪੋਰਟ
'ਤੇ
ਪੁੱਜ ਗਏ। ਸਾਲ਼ਾ ਸਾਹਿਬ ਦੀ ਫ਼ਲਾਈਟ ਸਹੀ ਟਾਈਮ
'ਤੇ
ਗਿਆਰ੍ਹਾਂ ਵਜੇ ਹੀ ਆ ਰਹੀ
ਸੀ। ਉਹਨਾਂ ਦੇ ਡਰਾਈਵਰ ਤੋਂ ਛੁੱਟ ਬਾਕੀ ਭਾਈਬੰਦਾਂ ਨੇ ਫ਼ਲਾਈਟ ਦਾ ਸਮਾਂ ਪੜ੍ਹ ਕੇ
ਇਕ-ਇਕ ਪੈੱਗ
ਲਾ ਲਿਆ। ਏਅਰਪੋਰਟ
'ਤੇ
ਭਲਵਾਨੀ ਗੇੜੇ ਦਿੱਤੇ,
ਜਿਵੇਂ ਮੁੰਡੇ-ਖੁੰਡੇ ਕਿਸੇ ਬਰਾਤ ਵਿਚ ਜਾ ਕੇ
ਬਿਗਾਨੇ ਪਿੰਡ ਵਿਚ ਦਿੰਦੇ ਹਨ।
ਮੋਰ ਵਾਂਗ ਖੰਭ ਜਿਹੇ ਖਿਲਾਰ ਕੇ ਗਿਆਰਾਂ ਵਜੇ ਫ਼ਲਾਈਟ ਆ
ਉੱਤਰੀ। ਰਮਣੀਕ ਦੇ ਸਾਲ਼ਾ ਸਾਹਿਬ,
ਬੁੱਕਣ ਸਿੰਘ ਬਾਹਰ ਆ ਗਏ। ਬਿਲਕੁਲ ਸਿੱਧ ਪੱਧਰਾ ਬੰਦਾ...! ਹਲ
ਵਾਹ ਪੇਂਡੂ ਜੱਟ...! ਇਕ ਹੱਥ ਵਿਚ ਅਟੈਚੀ ਅਤੇ ਦੂਜੇ ਹੱਥ ਵਿਚ ਬਿਸਕੁਟਾਂ ਵਾਲਾ
ਪੀਪਾ ਫੜਿਆ
ਹੋਇਆ। ਪੀਪੇ ਦੀ ਕੁੰਡੀ ਵਿਚ,
ਖੁੱਲ੍ਹ ਜਾਣ ਦੇ ਡਰੋਂ ਇਕ ਡੱਕਾ ਅੜਾਇਆ ਹੋਇਆ ਸੀ। ਰਮਣੀਕ ਦੇ ਦੱਸਣ
ਅਨੁਸਾਰ,
ਸਾਲਾ ਸਾਹਿਬ ਦੀ ਚਾਲ-ਢਾਲ ਅਤੇ ਬਿਸਕੁਟਾਂ ਵਾਲੇ ਪੀਪੇ ਤੋਂ ਉਹਨਾਂ ਨੂੰ ਸਾਲ਼ਾ
ਸਾਹਿਬ
ਨੂੰ ਪਹਿਚਾਨਣ ਵਿਚ ਕੋਈ ਅੜੱਚਣ ਨਹੀਂ ਆਈ ਸੀ। ਜਦੋਂ ਉਹਨਾਂ ਨੇ ਉਸ ਨੂੰ ਆਪਣੀ
ਜਾਣ-ਪਹਿਚਾਣ ਦੱਸੀ
ਤਾਂ ਉਸ ਨੇ ਵੱਡੀ ਸਾਰੀ "ਸੌਸਰੀਕਾਲ ਬਾਈ ਜੀ...!" ਆਖਿਆ। ਅਟੈਚੀ ਤਾਂ ਉਹਨਾਂ
ਨੇ ਫੜ ਲਿਆ,
ਪਰ
ਪੀਪੇ ਨੂੰ ਕਿਸੇ ਨੇ ਏਡਜ਼ ਦੇ ਮਰੀਜ਼ ਵਾਂਗ ਹੱਥ ਨਾ ਪਾਇਆ। ਚਾਹੇ ਉਹ ਭਾਈਬੰਦ ਵੀ
ਪੰਜਾਬ ਤੋਂ
ਮੱਕੀਆਂ ਗੁੱਡਦੇ ਹੀ ਇੱਥੇ ਆਏ ਸੀ,
ਪਰ ਐਥੇ ਆ ਕੇ ਉਹਨਾਂ ਦੀ
'ਪੁਜੀਸ਼ਨ'
ਕੁਝ
'ਉੱਚੀ'
ਹੋ ਗਈ ਸੀ।
ਚਾਹੇ ਉਹਨਾਂ
'ਚੋਂ
ਗਿੱਲ ਵੀ ਬੱਧਨੀ ਕਲਾਂ ਤੋਂ ਖ਼ੁਦ ਬਿਸਕੁਟ ਕਢਵਾ ਕੇ ਲਿਆਉਂਦਾ ਰਿਹਾ ਸੀ,
ਪਰ
ਅੱਜ ਉਸ ਨੂੰ ਵੀ ਪੀਪੇ ਨੂੰ ਹੱਥ ਲਾਉਂਦਿਆਂ ਸ਼ਰਮ ਆ ਰਹੀ ਸੀ। ਦਿਨਾਂ ਦਿਨਾਂ ਗੱਲ
ਹੁੰਦੀ ਐ...!
ਸਮੇਂ ਸਮੇਂ ਅਨੁਸਾਰ ਬੰਦਾ ਤਾਂ ਕੀ,
ਪਸ਼ੂ ਵੀ ਬਦਲ ਜਾਂਦੈ...!
-"ਸਾਲ਼
ਗਰਾਮ ਜੀ ਪੈੱਗ
ਲਾਓਂਗੇ...?"
ਕੁਲਵੰਤ ਨੇ ਇੱਜ਼ਤ ਕਰਦਿਆਂ ਪੁੱਛਿਆ।
-"ਲਾਊਂਗਾ-ਲਾਊਂਗਾ...!
ਜਰੂਰ
ਲਾਊਂਗਾ ਯਾਰ ਬਾਈ...!" ਪੈੱਗ ਦਾ ਨਾਂ ਲਏ ਤੋਂ ਉਸ ਨੂੰ ਗਧੇ ਵਾਂਗ ਹੀਂਗਣਾ ਛੁੱਟ
ਪਿਆ।
ਭਾਈਬੰਦ ਨੇ ਪੈੱਗ ਪਾ ਦਿੱਤਾ।
ਸਾਲ਼ਾ ਸਾਹਿਬ ਨੇ ਸ਼ਰਬਤ ਪੀਣ ਵਾਂਗ ਪੈੱਗ ਇਕੋ ਸਾਹ ਸਿਰੇ
ਲਾ ਦਿੱਤਾ।
-"ਇਕ
ਹੋਰ ਪਾ ਯਾਰ...! ਇਹਦੇ ਨਾਲ ਤਾਂ ਖਸਮਾਂ ਨੂੰ ਖਾਣੀਂ ਧਰਨ ਵੀ ਗਿੱਲੀ
ਨ੍ਹੀ ਹੋਈ...।"
ਕੁਲਵੰਤ ਨੇ ਇਕ ਹੋਰ ਪੈੱਗ ਪਾ ਦਿੱਤਾ। ਸਾਲ਼ਾ ਸਾਹਿਬ ਨੇ ਉਹ ਵੀ ਧੁਰ ਲਾ
ਦਿੱਤਾ।
-"ਚਲੋ,
ਚਾਲੇ ਪਾਓ..! ਜਾ ਕੇ ਦੋ ਘੰਟੇ ਸੌਣਾਂ ਵੀ ਐ,
ਰਾਤ ਨੂੰ ਕੰਮ
'ਤੇ
ਵੀ
ਜਾਣੈਂ...।"
ਗੱਡੀ ਤੁਰ ਪਈ।
ਅਜੇ ਉਹ
'ਮੋਟਰ-ਵੇ' 'ਤੇ
ਅਜੇ ਚੜ੍ਹੇ ਨਹੀਂ ਸੀ ਕਿ
ਬੁੱਕਣ ਨੇ
'ਰੋਕੀਂ-ਰੋਕੀਂ'
ਦਾ ਰੌਲਾ ਪਾ ਦਿੱਤਾ। ਭਾਈਬੰਦ ਨੇ ਵੈਨ ਰੋਕ ਲਈ। ਉਹਨਾਂ ਨੇ ਸੋਚਿਆ
ਕਿਤੇ ਸਾਲ਼ਾ ਸਾਹਿਬ ਦਾ ਦਿਲ ਨਾ ਘਿਰਨ ਲੱਗ ਪਿਆ ਹੋਵੇ...?
ਜਹਾਜ ਦਾ ਸਫ਼ਰ,
ਅਨੀਂਦਰਾ ਅਤੇ ਫੇਰ
ਬਾਹਰਲਾ ਠੰਡਾ ਮੌਸਮ...!
-"ਕੀ
ਗੱਲ ਹੋ ਗਈ...?"
ਡਰਾਈਵਰ ਭਾਈਬੰਦ ਨੇ ਪੁੱਛਿਆ।
-"ਮੈਨੂੰ
ਇਉਂ ਲੱਗਿਐ,
ਜਿਵੇਂ ਔਹ ਮਗਰਲੀ ਕਾਰ ਕੁੜੀ ਚਲਾਉਂਦੀ ਹੁੰਦੀ ਐ...?"
ਬੁੱਕਣ ਨੇ ਬਚਨ
ਕੀਤੇ।
ਸਾਰੇ ਹੱਸ ਪਏ।
-"ਇੱਥੇ
ਬਾਈ ਜੀ ਕੁੜੀਆਂ ਹੋਰ ਬਹੁਤ ਕੁਛ ਕਰਦੀਐਂ..!
ਕਾਰਾਂ ਵੀ ਕੁੜੀਆਂ ਈ ਚਲਾਉਂਦੀਐਂ,
ਕੋਈ ਸੱ਼ਕ ਨ੍ਹੀ...।" ਗੱਡੀ ਫਿਰ ਤੋਰ ਲਈ ਗਈ।
-"ਕਮਾਲ
ਦੀ ਗੱਲ ਐ ਬਈ...!" ਉਹ ਖਿੜ ਖਿੜਾ ਕੇ ਹੱਸ ਪਿਆ। ਰਸਤੇ ਵਿਚ ਪੈੱਗ-ਸ਼ੈੱਗ ਲਾਉਂਦੇ
ਉਹ
ਤਿੰਨ ਕੁ ਘੰਟਿਆਂ ਬਾਅਦ ਰਮਣੀਕ ਦੇ ਘਰ ਆ ਗਏ। ਸਾਲ਼ਾ ਸਾਹਿਬ ਆਪਣੀ ਭੈਣ ਹਨੀ ਨੂੰ
ਕੁੜੀ ਦੇ ਕਾਰ
ਚਲਾਉਣ ਦੀਆਂ ਗੱਲਾਂ ਦੱਸਣ ਲੱਗ ਪਏ। ਸਾਲਾ ਸਾਹਿਬ ਦੀ ਭੈਣ ਅਰਥਾਤ ਭਾਈਬੰਦਾਂ ਦੀ
ਭਰਜਾਈ ਜੀ ਆਪਣੇ
ਭਰਾ ਦੀਆਂ ਝੱਲ-ਵਲੱਲੀਆਂ ਗੱਲਾਂ ਸੁਣ ਕੇ ਸ਼ਰਮ ਖਾ ਰਹੀ ਸੀ। ਉਹਨਾਂ ਨੇ ਵੀ ਜਾਣਾ
ਹੀ ਬਿਹਤਰ
ਸਮਝਿਆ। ਜਦੋਂ ਉਹ ਤੁਰਨ ਲੱਗੇ ਤਾਂ ਰਮਣੀਕ ਵੀ ਕੰਮ ਤੋਂ ਆ ਗਿਆ। ਉਸ ਨੇ ਉਹਨਾਂ ਦਾ
ਧੰਨਵਾਦ ਕੀਤਾ
ਅਤੇ ਬੋਤਲ ਕੱਢ ਕੇ ਅੱਗੇ ਰੱਖ ਦਿੱਤੀ। ਬੁੱਕਣ ਸਾਹਿਬ ਹਲਵਾਈ ਦੇ ਕੁੱਤੇ ਵਾਂਗ ਰਸੋਈ
ਵਿਚ ਜਾ ਵੜੇ
ਸਨ। ਰਸੋਈ ਵਿਚ ਜਿਹੜਾ ਕੁਝ ਦਿਸਿਆ,
ਨਬੇੜ ਦਿੱਤਾ...।
-"ਸਾਲਾ
ਐਥੋਂ ਦਾ ਸਾਗ ਬਕਬਕਾ
ਜਿਐ...!" ਕੁੱਤੇ ਵਾਂਗ ਮੂੰਹ ਮਾਰਦੇ ਸਾਲ਼ਾ ਸਾਹਿਬ ਨੇ ਬਾਹਰ ਆਉਂਦਿਆਂ,
ਮੂੰਹ ਘਸਮੈਲ਼ਾ ਜਿਹਾ
ਕਰਦਿਆਂ ਕਿਹਾ।
-"ਵੇ
ਕਿਹੜਾ ਸਾਗ...?
ਸਾਗ ਤਾਂ ਮੈਂ ਬਣਾਇਆ ਈ ਨ੍ਹੀ...!" ਹਨੀ ਪਿੱਟਣ
ਵਾਂਗ ਬੋਲੀ।
-"ਉਹ
ਜਿਹੜਾ ਕੌਲੀ
'ਚ
ਪਿਆ ਸੀ,
ਉਹ ਕੀ ਸੀ...?"
-"ਹਾਏ
ਮੈਂ
ਮਰਜਾਂ,
ਫਿੱਟ੍ਹੇ ਮੂੰਹ...! ਵੇ ਮਰ ਜਾਣਿਆਂ...! ਉਹ ਤਾਂ ਮੈਂ ਮਹਿੰਦੀ ਘੋਲ ਕੇ ਰੱਖੀ ਸੀ,
ਆਬਦੇ
ਸਿਰ
'ਚ
ਲਾਉਣ ਵਾਸਤੇ...!"
ਸਾਰੇ ਹੱਸ ਪਏ।
ਸਾਲਾ ਸਾਹਿਬ ਛਿੱਥੇ ਜਿਹੇ ਪੈ
ਗਏ।
-"ਕੋਈ
ਗੱਲ ਨ੍ਹੀ ਭਰਜਾਈ..! ਮਹਿੰਦੀ ਕੋਈ ਮਾੜੀ ਚੀਜ ਨ੍ਹੀ,
ਅੰਦਰ ਲਾਲੀ ਝਗੜੂ...!"
ਭਾਈਬੰਦਾਂ ਨੇ ਗੱਲ ਹਾਸੇ ਪਾ ਲਈ ਕਿ ਹਨੀ ਨਮੋਸ਼ੀ ਨਾ ਮੰਨ ਜਾਵੇ!
-"ਬੇੜੀ
ਬਹਿਣਿਆਂ,
ਤੂੰ
ਊਤ ਦਾ ਊਤ ਈ ਰਿਹਾ...! ਐਥੇ ਆ ਕੇ ਕੀ ਤੂੰ ਲੱਲ੍ਹਰ ਲਾਦੇਂਗਾ...?"
ਹਨੀ ਨੂੰ ਬੇਇੱਜ਼ਤੀ ਡੋਬੀ
ਜਾਂਦੀ ਸੀ।
ਪੈੱਗ ਸ਼ੈਗ ਲਾ ਕੇ ਮਿੱਤਰ ਚਲੇ ਗਏ।
ਕੁਲਵੰਤ ਨੂੰ ਤੀਜੇ ਦਿਨ ਹਨੀ ਦਾ
ਫ਼ੋਨ ਆ ਗਿਆ। ਬੁੱਕਣ ਦੇ ਵਾਲ਼ ਝੜਦੇ ਸਨ। ਸਿਰ ਵਿਚ ਸਿੱਕਰੀ ਸੀ। ਡਾਕਟਰ ਦੇ ਲੈ ਕੇ
ਜਾਣਾ ਸੀ।
ਹਨੀ ਦੀ ਡਿਊਟੀ ਕਸੂਤੀ ਸੀ। ਇਸ ਕਰਕੇ ਇਹ ਸੇਵਾ ਵੀ ਕੁਲਵੰਤ ਦੇ ਹਿੱਸੇ ਹੀ ਆਉਣੀ
ਸੀ। ਕੁਲਵੰਤ
ਸੋਮਵਾਰ ਨੂੰ ਬੁੱਕਣ ਨੂੰ ਡਾਕਟਰ ਦੇ ਲੈ ਗਿਆ। ਜਦੋਂ ਉਹਨਾਂ ਦੀ ਵਾਰੀ ਆਈ ਤਾਂ
ਬੁੱਕਣ ਡਾਕਟਰ ਨੂੰ
ਦੇਖ ਕੇ ਹੀ ਭੱਜ ਤੁਰਿਆ। ਕੁਲਵੰਤ ਨੇ ਕੁੱਤੇ ਵਾਂਗ ਮਗਰ ਮਗਰ ਤੀੜ ਦੇ ਲਈ! ਜਦ
ਕੁਲਵੰਤ ਨੇ ਉਸ ਨੂੰ
ਘੇਰ ਕੇ ਕਾਰਨ ਪੁੱਛਿਆ ਤਾਂ ਉਹ ਹਫਿ਼ਆ ਬੋਲਿਆ, "ਡਾਕਟਰ
ਤਾਂ ਭੈਣ ਦੇਣਾ ਆਪ ਗੰਜੈ,
ਮੇਰਾ
'ਲਾਜ
ਉਹ
ਸੁਆਹ ਕਰੂ...?"
ਕੁਲਵੰਤ ਨੂੰ ਹਾਸੇ ਦੇ ਨਾਲ ਨਾਲ ਗੁੱਸਾ ਵੀ ਆਈ ਜਾਵੇ। ਪਰ ਫਿਰ ਵੀ ਉਸ ਨੇ ਆਪਣੇ
ਮਿੱਤਰ ਦੀ ਯਾਰੀ ਦਾ ਲਿਹਾਜ ਕਰਦਿਆਂ ਸਮਝਾਉਣ ਦੀ ਕੋਸਿ਼ਸ਼ ਕੀਤੀ,
ਪਰ ਸਭ ਬੇਅਰਥ..! ਆਪਣੀ ਇੱਜ਼ਤ
ਆਪਣੇ ਹੱਥ ਲੈ ਕੇ ਉਹ ਵਾਪਿਸ ਆ ਗਏ।
ਕੁਝ ਦਿਨਾਂ ਬਾਅਦ ਫਿਰ ਰਮਣੀਕ ਨੇ ਕੁਲਵੰਤ ਕੋਲ
ਪਹੁੰਚ ਕੀਤੀ,
ਸਾਲਾ ਸਾਹਿਬ ਨੂੰ ਕੰਮ
'ਤੇ
ਲੁਆਓ...! ਕੁਲਵੰਤ ਨੇ ਅੱਗੇ ਆਪਣੇ ਮਿੱਤਰਾਂ ਦੀ ਡਿਊਟੀ
ਲਾ ਦਿੱਤੀ। ਇਕ ਮਿੱਤਰ ਦੀ ਫ਼ੈਕਟਰੀ ਵਿਚ ਇਕ ਸਫ਼ਾਈ ਕਰਨ ਵਾਲੇ ਬੰਦੇ ਦੀ ਜ਼ਰੂਰਤ
ਸੀ। ਬੁੱਕਣ
ਸਿਉਂ ਪਹਿਲਾਂ ਤਾਂ ਲੱਤ ਹੀ ਨਾ ਲਾਵੇ,
ਅਖੇ ਮੈਂ ਜੱਟ ਪੁੱਤ ਐਂ,
ਮੈਂ ਕੋਈ ਭੰਗੀ ਨ੍ਹੀ..! ਸਫ਼ਾਈ
ਕਾਹਤੋਂ ਕਰਾਂ...?
ਚਲੋ,
ਉਸ ਨੂੰ ਪਲ਼ੋਸ ਬੁਸ਼ਕਾਰ ਕੇ ਸਮਝਾਇਆ ਕਿ ਇਕ ਵਾਰੀ ਇਹ ਡਿਊਟੀ ਲੈ-ਲਾ,
ਜਦੋਂ ਵੀਜ਼ਾ ਲੱਗ ਗਿਆ,
ਕੋਈ ਹੋਰ ਠੋਰਾ ਲੱਭ ਲਵਾਂਗੇ। ਬੁੱਕਣ ਸਿਉਂ ਮੰਨ ਗਿਆ।
ਕੁਲਵੰਤ
ਦੇ ਮਿੱਤਰ ਦੀ ਜੱਦੋਜਹਿਦ ਰੰਗ ਲਿਆਈ।
ਸਾਲ਼ਾ ਸਾਹਿਬ ਨੂੰ ਕੰਮ
'ਤੇ
ਲਾ ਦਿੱਤਾ। ਉਸ ਨੇ
ਬਾਹਰਲੀ ਸਫ਼ਾਈ ਦੇ ਨਾਲ-ਨਾਲ ਪੁਰਸ਼ਾਂ ਦੀਆਂ ਟੁਆਇਲਟਾਂ ਵੀ ਸਾਫ਼ ਕਰਨੀਆਂ ਸਨ।
ਔਰਤਾਂ ਵਾਲੀਆਂ
ਟੁਆਇਲਟਾਂ ਵਿਚ ਜਾਣ ਦੀ ਸਖ਼ਤ ਮਨਾਹੀ ਸੀ। ਔਰਤਾਂ ਦੀਆਂ ਟੁਆਇਲਟਾਂ ਦੀ ਸਫ਼ਾਈ
ਸਿਰਫ਼ ਔਰਤ
ਕਰਮਚਾਰੀ ਹੀ ਕਰਦੀਆਂ ਸਨ। ਕੁਲਵੰਤ ਦੇ ਮਿੱਤਰ ਨੇ ਸਾਲ਼ਾ ਸਾਹਿਬ ਨੂੰ ਸਮਝਾਇਆ ਹੋਇਆ
ਸੀ ਕਿ ਗੋਰੀ
ਚਮੜੀ ਕੰਮ ਦੀ ਹੈ,
ਚੰਮ ਦੀ ਨਹੀਂ...! ਜਿੰਨਾਂ ਫ਼ੋਰਮੈਨ ਨੂੰ ਖ਼ੁਸ਼ ਰੱਖੇਂਗਾ,
ਉਹ ਉਤਨਾ ਹੀ
ਤੇਰੇ
'ਤੇ
ਮਿਹਰਵਾਨ ਹੋਵੇਗਾ...! ਹੋ ਸਕਦੈ ਉਹ ਖ਼ੁਸ਼ ਹੋ ਕੇ ਤੈਨੂੰ ਮੇਰੇ ਨਾਲ ਦੀ ਮਸ਼ੀਨ
'ਤੇ
ਹੀ ਕੰਮ ਦੇ ਦੇਵੇ...?
ਬੁੱਕਣ ਨੇ ਗੱਲ ਲੜ ਬੰਨ੍ਹ ਲਈ। ਸਫ਼ਾਈ ਪੱਖੋਂ ਉਹ ਕੋਈ ਸ਼ਕਾਇਤ ਨਹੀਂ ਆਉਣ
ਦਿੰਦਾ ਸੀ। ਸਫ਼ਾਈ ਦੀ
'ਨ੍ਹੇਰੀ'
ਲਿਆਈ ਰੱਖਦਾ ਸੀ।
ਇਕ ਦਿਨ ਉਹ ਫ਼ੋਰਮੈਨ ਨੂੰ
'ਖ਼ੁਸ਼'
ਕਰਨ ਲਈ ਪੁਰਸ਼ਾਂ ਵਾਲੀਆਂ ਟੁਆਇਲਟਾਂ ਲਿਸ਼ਕਾ-ਚਮਕਾ ਕੇ ਸਫ਼ਾਈ ਕਰਨ ਲਈ ਔਰਤਾਂ
ਵਾਲੀਆਂ ਟੁਆਇਲਟਾਂ
ਵਿਚ ਜਾ ਵੜਿਆ। ਅਜੇ ਉਸ ਨੇ ਪੌੜੀ ਲਾ ਕੇ ਉਪਰਲੇ ਸ਼ੀਸਿ਼ਆਂ ਦੀ ਸਫ਼ਾਈ ਸ਼ੁਰੂ ਕੀਤੀ
ਹੀ ਸੀ ਕਿ
ਹੇਠਾਂ ਟੁਆਇਲਟ ਉਪਰ ਬੈਠੀ ਬੁੱਢੀ ਗੋਰੀ ਨੇ ਰੌਲਾ ਪਾ ਕੇ ਛੱਤ ਸਿਰ
'ਤੇ
ਚੁੱਕ ਲਈ,
"ਓਹ
ਯੂ
ਨੌਨਸੈਂਸ...! ਯੂ ਫ਼ੱਕ ਔਫ਼,
ਗੈੱਟ ਲੌਸਟ,
ਯੂ ਬਲੱਡੀ ਬਲੈਕ ਬਾਸਟਰਡ…!"
ਘੱਗਰਾ ਉਪਰ ਧੂੰਹਦੀ ਹੋਈ
ਉਹ ਪਤਾ ਨਹੀਂ ਕੀ-ਕੀ
'ਲੋਦੇ'
ਲਾ ਗਈ ਸੀ। ਬੁੱਕਣ ਨੂੰ ਭੱਜਣ ਲਈ ਰਾਹ ਨਹੀਂ ਲੱਭ ਰਿਹਾ ਸੀ। ਇਹ
ਤਾਂ ਨਮਾਜ਼ਾਂ ਬਖ਼ਸ਼ਾਉਣ ਗਏ ਦੇ ਰੋਜ਼ੇ ਗਲ਼ ਪੈ ਗਏ ਸਨ..?
ਫ਼ੋਰਮੈਨ ਨੂੰ ਖ਼ੁਸ਼ ਕਰਦਾ ਕਰਦਾ,
ਬੁੱਕਣ ਸਿੰਘ ਕਸੂਤਾ ਫ਼ਸ ਚੱਲਿਆ ਸੀ। ਬੋਲੀ ਉਸ ਨੂੰ ਆਉਂਦੀ ਨਹੀਂ ਸੀ। ਉਹ
'ਅਲੀ-ਅਲੀ'
ਕਰ ਰਹੀ
ਬੁੱਢੀ ਨੂੰ ਠੰਢੀ ਕਰਨ ਲਈ ਮੁੜ੍ਹਕੋ ਮੁੜ੍ਹਕੀ ਹੋਇਆ ਆਖੀ ਜਾਵੇ, "ਬੰਦਿਆਂ
ਵਾਲੀ ਟੌਲੈਟ ਔਰੈਟ,
ਟਿਚਨ ਟੰਚ...! ਹੁਣ ਆਈ ਐਮ ਕਰਇੰਗ ਲੇਡੀਆਂ ਵਾਲੀ ਸਾਫ਼,
ਆਈ ਨਾਅਟ ਦੇਖਿੰਗ ਯੂਅਰ ਨੰਗੇਜ…!"
ਘਾਬਰੇ ਬੁੱਕਣ ਨੇ ਪੰਜਾਬੀ-ਅੰਗਰੇਜ਼ੀ ਦੀ ਖਿਚੜੀ ਬਣਾਂ ਕੇ ਸਮਝਾਉਣਾਂ ਚਾਹਿਆ।
ਭੂਤਰੀ
ਬੁੱਢੀ ਗੋਰੀ
'ਟਰਰ-ਟਰਰ'
ਕਰਦੀ ਫ਼ੋਰਮੈਨ ਨੂੰ ਬੁਲਾ ਲਿਆਈ। ਫ਼ੋਰਮੈਨ ਨੇ ਇਕ ਅੰਗਰੇਜ਼ੀ ਬੋਲਦਾ
ਪੰਜਾਬੀ ਭਾਈਬੰਦ ਸੱਦ ਲਿਆ। ਉਸ ਨੇ ਸਾਲ਼ਾ ਸਾਹਿਬ ਦੀ ਗੱਲ ਦਾ ਉਲੱਥਾ ਕਰਕੇ
ਫ਼ੋਰਮੈਨ ਨੂੰ ਦੱਸਿਆ
ਕਿ ਇਹ ਕਹਿ ਰਿਹਾ ਹੈ ਕਿ ਪੁਰਸ਼ਾਂ ਵਾਲੀਆਂ ਟੁਆਇਲਟਾਂ ਤਾਂ ਸਾਫ਼ ਕਰ ਛੱਡ,
ਟੰਚ ਕਰ ਦਿੱਤੀਆਂ ਸਨ,
ਪਰ ਹੁਣ ਉਹ ਔਰਤਾਂ ਵਾਲੀਆਂ ਟੁਆਇਲਟਾਂ ਸਾਫ਼ ਕਰ ਕੇ ਫ਼ੋਰਮੈਨ ਦੀ ਖ਼ੁਸ਼ੀ ਜਿੱਤਣਾ
ਚਾਹੁੰਦਾ ਸੀ,
ਇਸ ਨੇ ਬੁੱਢੀ ਦਾ ਕੋਈ ਨੰਗੇਜ ਨਹੀਂ ਦੇਖਿਆ। ਗੱਲ ਹਾਸੇ ਵਿਚ ਹੀ ਟਲ਼ ਗਈ ਅਤੇ
ਫ਼ੋਰਮੈਨ ਨੇ ਉਸ
ਨੂੰ
'ਵਾਰਨਿੰਗ'
ਦੇ ਕੇ ਛੱਡ ਦਿੱਤਾ ਕਿ ਅੱਗੇ ਤੋਂ ਉਹ ਬੁੜ੍ਹੀਆਂ ਵਾਲੀਆਂ ਟੁਆਇਲਟਾਂ ਵੱਲ ਨਾ
ਜਾਵੇ!
ਦਸੰਬਰ ਦੇ ਵਿਚ ਕ੍ਰਿਸਮਿਸ ਦਾ ਦਿਨ ਆ ਗਿਆ।
ਕ੍ਰਿਸਮਿਸ ਦੇ ਦਿਹਾੜੇ
'ਤੇ
ਫ਼ੈਕਟਰੀ ਵੱਲੋਂ ਵੱਡੇ ਪੱਧਰ
'ਤੇ
ਪਾਰਟੀ ਦਿੱਤੀ ਜਾ ਰਹੀ ਸੀ। ਸ਼ਰਾਬ ਦੇ ਦੌਰ ਚੱਲ ਰਹੇ ਸਨ।
ਕੁੱਕੜ ਦੀਆਂ ਟੰਗਾਂ ਚੱਬੀਆਂ ਜਾ ਰਹੀਆਂ ਸਨ। ਬੁੱਕਣ
'ਰੈੱਡ-ਵਾਈਨ'
ਬਰਫ਼ ਦੇ ਪਾਣੀ ਵਾਂਗ ਸੂਤੀ ਜਾ
ਰਿਹਾ ਸੀ। ਮਿਊਜਿ਼ਕ ਵੱਜ ਰਿਹਾ ਸੀ। ਗੋਰੇ ਗੋਰੀਆਂ ਨਾਚ ਕਰ ਰਹੇ ਸਨ। ਬੁੱਕਣ ਨੂੰ
ਵੀ ਮੁਫ਼ਤ ਦੀ
ਵਾਈਨ ਧਤੂਰੇ ਵਾਂਗ ਚੜ੍ਹ ਗਈ,
ਉਹ ਮਿਊਜਿ਼ਕ ਨਾਲ ਲੋਰ ਵਿਚ ਸਿਰ ਹਿਲਾ ਰਿਹਾ ਸੀ,
ਅਖੇ,
ਬੈਠੇ ਬੈਠੇ
ਦਾ ਮੇਰਾ ਵੀ ਪੈਰ ਉਠਦੈ...! ਬੁੱਕਣ ਨਸ਼ੇ ਵਿਚ ਭਾਈਬੰਦ ਨੂੰ ਆਖਣ ਲੱਗਿਆ, "ਮੈਂ
ਵੀ ਭੋਰਾ ਡਿਸਕੋ
ਕਰਲਾਂ...?"
ਭਾਈਬੰਦ ਵੀ ਜੋਗੀ ਵਾਂਗ
'ਰੰਗੀਲਾ'
ਹੋਇਆ ਬੈਠਾ ਸੀ,
"ਕਰਲਾ
ਜੇ ਆਉਂਦੈ ਤਾਂ...! ਦੇਰ
ਕਾਹਦੀ ਐ...?
ਐਥੇ ਕਿਹੜਾ ਕੋਈ ਟਿਗਟ ਲੱਗਦੀ ਐ..?"
ਉਸ ਨੇ ਵੀ ਹੁੰਗਾਰਾ ਭਰ ਦਿੱਤਾ। ਹੁੰਗਾਰੇ ਦੀ
ਦੇਰ ਸੀ ਕਿ ਬੁੱਕਣ ਮੇਲੇ ਵਿਚ ਭੂਤਰੀ ਗਾਂ ਵਾਂਗ
'ਡਾਂਸ-ਫ਼ਲੋਰ' 'ਤੇ
ਛੜਾਂ ਜਿਹੀਆਂ ਮਾਰਨ ਲੱਗ
ਪਿਆ ਅਤੇ
'ਡਾਂਸ'
ਕਰਦੇ ਗੋਰੇ-ਗੋਰੀਆਂ ਦੇ ਪੈਰ ਮਿੱਧ ਧਰੇ। ਸਾਰੇ ਨੱਚਣਾ ਛੱਡ ਬੁੱਕਣ ਦਾ
'ਜਿੰਨ-ਨਾਚ'
ਦੇਖਣ ਲੱਗ ਪਏ। ਬੁੱਕਣ ਪਿੱਟ-ਸਿਆਪਾ ਕਰਦੀ ਮਰਾਸਣ ਵਾਂਗ ਕਦੇ ਪੱਟਾਂ
'ਤੇ
ਹੱਥ ਮਾਰੇ,
ਕਦੇ ਖੁਰਾਂ
'ਚੋਂ
ਗੋਹਾ ਕੱਢਣ ਵਾਲੀ ਮੱਝ ਵਾਂਗ ਲੱਤਾਂ ਜਿਹੀਆਂ ਝਾੜਨ ਲੱਗ ਪਵੇ। ਸਾਰੇ ਗੋਰੇ ਅਤੇ
ਦੇਸੀ ਭਾਈਬੰਦ ਖ਼ੁਸ਼,
ਹੱਸ ਰਹੇ ਸਨ। ਗੋਰਿਆਂ ਦੀ ਕ੍ਰਿਸਮਿਸ ਵਿਚ ਬੁੱਕਣ ਨੇ ਇਕ ਤਰ੍ਹਾਂ ਨਾਲ਼
ਰੰਗ ਭਰ ਦਿੱਤਾ।
ਰੰਗ ਵਿਚ ਭੰਗ ਤਾਂ ਉਦੋਂ ਪਿਆ,
ਜਦੋਂ ਬੁੱਕਣ ਨੇ ਸ਼ਰਾਬਣ ਹੋ ਕੇ ਨੱਚਦੀ
ਇਕ ਗੋਰੀ ਦੇ ਚੂੰਢੀਆਂ ਵੱਢਣੀਆਂ ਸ਼ੁਰੂ ਕਰ ਦਿੱਤੀਆਂ। ਪਹਿਲਾਂ ਤਾਂ ਉਸ ਗੋਰੀ ਨੇ
ਨਸ਼ੇ ਵਿਚ,
ਜਾਂ
ਪਤਾ ਨਹੀਂ ਕ੍ਰਿਸਮਿਸ ਦੀ ਖ਼ੁਸ਼ੀ ਵਿਚ ਕੋਈ ਬਹੁਤੀ ਗੌਰ ਨਾ ਕੀਤੀ। ਪਰ ਜਦੋਂ ਬੁੱਕਣ
ਨੇ ਹਲ਼ਕਿਆਂ
ਵਾਂਗ ਉਸ ਦੀਆਂ
'ਛਾਤੀਆਂ'
'ਤੇ
ਰੇਗਮਾਰ ਵਰਗਾ ਹੱਥ ਰਗੜਣਾ ਸ਼ੁਰੂ ਕਰ ਦਿੱਤਾ,
ਤਾਂ ਪਾਣੀ ਗੋਰੀ ਦੇ
ਸਿਰ ਉਪਰੋਂ ਦੀ ਲੰਘ ਗਿਆ। ਉਸ ਨੇ ਉੱਚੀ ਅੱਡੀ ਦਾ ਸੈਂਡਲ ਲਾਹ ਕੇ ਬੁੱਕਣ ਦੇ ਸਿਰ
ਵਿਚ ਚਿੱਬ ਪਾ
ਦਿੱਤੇ। ਬੁੱਕਣ ਦੇ ਸਬਰ ਦਾ ਬੰਨ੍ਹ ਵੀ ਟੁੱਟ ਗਿਆ, "ਅਸੀਂ
ਜੱਟ ਪੁੱਤ ਐਂ..! ਤੀਮੀਆਂ ਤੋਂ ਕੁੱਟ
ਨ੍ਹੀ ਖਾਣ ਗਿੱਝੇ...!" ਤੇ ਬੁੱਕਣ ਨੇ ਗੋਰੀ ਦੇ ਪੰਜ-ਸੱਤ ਥੱਪੜ ਜੜ ਦਿੱਤੇ। ਜਦ
ਦੋਨੋਂ
ਗੁੱਥਮਗੁੱਥਾ ਹੋ ਗਏ ਤਾਂ ਰੌਲਾ ਪੈ ਗਿਆ। ਲਾਅਲਾ-ਲਾਅਲਾ ਹੋ ਗਈ..! ਖਾੜਾ ਹਿੱਲ
ਗਿਆ..! ਕਿਸੇ ਨੇ
ਪੁਲਸ ਨੂੰ ਫ਼ੋਨ ਕਰ ਦਿੱਤਾ। ਪੁਲਸ ਪ੍ਰੇਤਾਂ ਵਾਂਗ ਆ ਵੱਜੀ ਅਤੇ ਬੁੱਕਣ ਨੂੰ
'ਜਿਣਸੀ-ਛੇੜਛਾੜ'
ਅਤੇ ਮਾਰ-ਕੁਟਾਈ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ।
ਕ੍ਰਿਸਮਿਸ ਪਾਰਟੀ ਭੰਗ ਹੋ ਗਈ।
ਬੁੱਕਣ ਦੀ ਨੌਕਰੀ ਤਾਂ ਜਾਣੀ ਹੀ ਸੀ,
ਚਲੀ ਗਈ।
ਪੁਲੀਸ ਨੇ ਉਸ ਕੇਸ ਦਰਜ਼ ਕਰਕੇ
ਉਸ ਨੂੰ ਜ਼ਮਾਨਤ
'ਤੇ
ਰਿਹਾ ਕਰ ਦਿੱਤਾ। ਹਨੀ ਅਤੇ ਰਮਣੀਕ ਅਤੀਅੰਤ ਦੁਖੀ ਹੋਏ ਸਨ। ਬੁੱਕਣ ਨੇ ਸਾਰੇ
ਭਾਈਚਾਰੇ ਵਿਚ ਉਹਨਾਂ ਨੂੰ ਨਮੋਸ਼ੀ ਦਿਵਾਈ ਸੀ ਅਤੇ ਨਾਲੇ ਆਪਦੀ ਨੌਕਰੀ ਗੁਆਈ ਸੀ।
ਜਿਹੜੇ ਕੰਮ
'ਤੇ
ਲੁਆਉਣ ਵਾਲ਼ੇ ਭਾਈਬੰਦਾਂ ਨੇ ਉਲਾਂਭੇ ਦਿੱਤੇ ਸਨ,
ਉਹ ਵੱਖਰੇ..! ਪਰ ਬੁੱਕਣ ਨੇ ਵੀ ਨੀਵੀਂ ਜਿਹੀ
ਪਾਉਂਦਿਆਂ ਮੁਆਫ਼ੀ ਮੰਗ ਲਈ ਸੀ ਅਤੇ ਅੱਗੇ ਵਾਸਤੇ ਗਲਤੀ ਨਾ ਕਰਨ ਦਾ ਵਾਅਦਾ ਦਿੱਤਾ
ਸੀ।
-"ਗਲਤੀਆਂ
ਬੰਦਿਆਂ ਤੋਂ ਈ ਹੁੰਦੀਐਂ ਪ੍ਰਾਹੁਣਿਆਂ..! ਦਾਰੂ ਪੀਤੀ
'ਚ
ਹੋਗੀ..! ਅੱਗੇ ਤੋਂ ਮੈਂ ਨਾ
ਦਾਰੂ ਪੀਵਾਂ,
ਤੇ ਨਾ ਗਲਤੀ ਕਰਾਂ..! ਆਹ ਲੈ ਮੈਂ ਤੇਰੇ ਪੈਰੀਂ ਹੱਥ ਲਾਉਨੈਂ..!" ਉਸ ਨੇ ਰਮਣੀਕ
ਨੂੰ ਕਿਹਾ ਸੀ। ਰਮਣੀਕ ਹੁਣ ਕੀ ਬੋਲਦਾ..?
ਬੁੱਕਣ ਨੇ ਉਸ ਦਾ ਮੂੰਹ ਝੀਥ ਵਾਂਗ ਹੀ ਤਾਂ ਬੰਦ ਕਰ
ਦਿੱਤਾ ਸੀ..?
ਗੱਲ
'ਤੇ
ਮਿੱਟੀ ਪੈ ਗਈ।
੧੧।੦੨।੨੦੧੨ |