ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 

ਮੁੱਖ ਮੰਤਰੀ ਪੰਜਾਬ ਵੱਲੋਂ ਉੱਘੇ ਕਲਾਕਾਰ ਸੋਭਾ ਸਿੰਘ ਦੀ ਜੀਵਨੀ ਰਿਲੀਜ਼  
 ਉਜਾਗਰ ਸਿੰਘ             (19/12/2023)


12-1ਚੰਡੀਗੜ੍ਹ, 18 ਦਸੰਬਰ ਸਰਦਾਰ ਭਗਵੰਤ ਸਿੰਘ ਮਾਨ, ਮੁੱਖ ਮੰਤਰੀ, ਪੰਜਾਬ ਨੇ ਅੱਜ ਪੰਜਾਬ ਭਵਨ, ਚੰਡੀਗੜ ਵਿਖੇ ‘ਸੋਭਾ ਸਿੰਘ ਆਰਟਿਸਟ: ਲਾਈਫ ਐਂਡ ਲੀਗੇਸੀ’ ਕਿਤਾਬ ਰਿਲੀਜ਼ ਕੀਤੀ।

ਮੁੱਖ ਮੰਤਰੀ ਨੇ ਮਰਹੂਮ ਕਲਾਕਾਰ ਦੀ ਪਹਿਲੀ ਜੀਵਨੀ ਲਿਖਣ ਲਈ ਲੇਖਕ ਡਾ: ਹਿਰਦੇ ਪਾਲ ਸਿੰਘ ਨੂੰ ਕਲਾਕਾਰ ਦੀ  ਬਹੁ-ਆਯਾਮੀ ਸ਼ਖ਼ਸੀਅਤ ਦਾ ਵੇਰਵਾ ਦੇਣ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੋਭਾ ਸਿੰਘ ਪੰਜਾਬ ਦਾ ਮਹਾਨ ਪੁੱਤਰ ਸੀ, ਜਿਨ੍ਹਾਂ ਨੇ ਧਾਰਮਿਕ ਵਿਸ਼ਿਆਂ, ਸੁਤੰਤਰਤਾ ਸੈਨਾਨੀਆਂ ਅਤੇ ਰਾਸ਼ਟਰੀ ਨਾਇਕਾਂ,  ਕਬੀਲਿਆਂ ਅਤੇ ਲੈਂਡਸਕੇਪ ਆਦਿ ਵਿਸ਼ਿਆਂ 'ਤੇ ਆਪਣੀਆਂ ਸ਼ਾਨਦਾਰ ਪੇਂਟਿੰਗਾਂ ਰਾਹੀਂ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਰਾਸ਼ਟਰ ਦਾ ਨਾਮ ਰੌਸ਼ਨ ਕੀਤਾ।

ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਨਵੀਂ ਪੁਸਤਕ ਪ੍ਰਸ਼ੰਸਕਾਂ ਅਤੇ ਪੈਰੋਕਾਰਾਂ ਨੂੰ ਬਹੁਤ ਪ੍ਰਮਾਣਿਕ ​​ਜਾਣਕਾਰੀ ਪ੍ਰਦਾਨ ਕਰੇਗੀ ਅਤੇ ਖੋਜਕਰਤਾਵਾਂ, ਕਲਾ ਦੇ ਵਿਦਿਆਰਥੀਆਂ, ਜਾਣਕਾਰਾਂ ਅਤੇ ਸੰਤ-ਕਲਾਕਾਰ ਬਾਰੇ ਹੋਰ ਜਾਣਨ ਦੀ ਇੱਛਾ ਰੱਖਣ ਵਾਲੇ ਆਮ ਲੋਕਾਂ ਲਈ ਬਹੁਤ ਲਾਹੇਵੰਦ ਹੋਵੇਗੀ। 

29 ਨਵੰਬਰ 1901 ਨੂੰ ਗੁਰਦਾਸਪੁਰ ਦੇ ਸ੍ਰੀ ਹਰਗੋਬਿੰਦਪੁਰ ਵਿਖੇ ਜਨਮੇ ਇਸ ਕਲਾਕਾਰ ਨੇ ਕਾਂਗੜਾ ਘਾਟੀ ਦੇ ਕਲਾ ਪਿੰਡ ਅੰਦਰੇਟਾ ਵਿਖੇ 1947 ਤੋਂ 1986 ਤੱਕ ਰਚਨਾਤਮਕਤਾ ਦੇ ਚਾਰ ਦਹਾਕੇ ਬਿਤਾਏ। ਉਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਦੁਆਰਾ 'ਪਦਮ ਸ਼੍ਰੀ' ਨਾਲ ਸਨਮਾਨਿਤ ਕੀਤਾ ਗਿਆ ਸੀ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਉਨ੍ਹਾਂ ਦੇ 75ਵੇਂ ਜਨਮ ਦਿਨ ਦੀ ਯਾਦ ਵਿੱਚ ਇੱਕ ਦਸਤਾਵੇਜ਼ੀ ਫਿਲਮ, “ਪੇਂਟਰ ਆਫ਼ ਪੀਪਲ” ਰਿਲੀਜ਼ ਕੀਤੀ।

ਬੀ.ਬੀ.ਸੀ., ਲੰਡਨ ਨੇ ਵੀ ਉਨ੍ਹਾਂ 'ਤੇ ਡਾਕੂਮੈਂਟਰੀ ਬਣਾਈ । ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਡੀ.ਲਿਟ ਦੀ ਡਿਗਰੀ ਪ੍ਰਦਾਨ ਕੀਤੀ ਗਈ ਸੀ। ਉਨ੍ਹਾਂ ਦੀ ਜਨਮ ਸ਼ਤਾਬਦੀ ਦੌਰਾਨ, ਭਾਰਤ ਸਰਕਾਰ ਨੇ ਉਨ੍ਹਾਂ 'ਤੇ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ।

ਲੋਕਾਂ ਦੇ ਇਸ ਹਰਮਨ ਪਿਆਰੇ ਚਿੱਤਰਕਾਰ ਦਾ 22 ਅਗਸਤ 1986 ਨੂੰ ਚੰਡੀਗੜ੍ਹ ਵਿਖੇ ਦਿਹਾਂਤ ਹੋ ਗਿਆ ਸੀ। ਪੰਜਾਬ ਭਵਨ ਵਿਖੇ ਪੁਸਤਕ ਰਿਲੀਜ਼ ਸਮਾਰੋਹ ਦੌਰਾਨ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਲੇਖਕ ਡਾ: ਹਿਰਦੇ ਪਾਲ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਕਮਲਜੀਤ ਕੌਰ, ਮੁੱਖ ਮੰਤਰੀ,ਹਿਮਾਚਲ ਪ੍ਰਦੇਸ਼ ਦੇ ਪ੍ਰਮੁੱਖ ਸਲਾਹਕਾਰ ਸ਼੍ਰੀ ਰਾਮ ਸੁਭਾਗ ਸਿੰਘ ਅਤੇ ਉੱਘੇ ਚਿੱਤਰਕਾਰ ਆਰ.ਐਮ.ਸਿੰਘ ਵੀ ਹਾਜ਼ਰ ਸਨ।
 

12-1
 
12-2
 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ » 2019 ਦੇ ਵ੍ਰਿਤਾਂਤ » 2020 ਦੇ ਵ੍ਰਿਤਾਂਤ »
2021 ਦੇ ਵ੍ਰਿਤਾਂਤ » 2022 ਦੇ ਵ੍ਰਿਤਾਂਤ » 2023 ਦੇ ਵ੍ਰਿਤਾਂਤ »    

  12ਮੁੱਖ ਮੰਤਰੀ ਪੰਜਾਬ ਵੱਲੋਂ ਉੱਘੇ ਕਲਾਕਾਰ ਸੋਭਾ ਸਿੰਘ ਦੀ ਜੀਵਨੀ ਰਿਲੀਜ਼    
ਉਜਾਗਰ ਸਿੰਘ
10ਸ੍ਰ. ਜੱਸਾ ਸਿੰਘ ਰਾਮਗੜ੍ਹੀਆ ਬਾਰੇ ਸ਼ਾਹਮੁਖੀ ਵਿੱਚ ਪੁਸਤਕ ਲੋਕ ਅਰਪਨ 
ਉਜਾਗਰ ਸਿੰਘ
09-1ਵੈਨਕੂਵਰ ਵਿਚਾਰ ਮੰਚ ਵੱਲੋਂ ਨਾਮਵਰ ਸ਼ਾਇਰ ਦਰਸ਼ਨ ਬੁੱਟਰ ਨਾਲ ਰੂਬਰੂ    
ਹਰਦਮ ਮਾਨ, ਕਨੇਡਾ
08ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੇਫੋਰਨੀਆ ਦੀ 23ਵੀਂ ਸਲਾਨਾ ਪੰਜਾਬੀ ਸਾਹਿਤਕ ਕਾਨਫਰੰਸ     
 ਹਰਦਮ ਮਾਨ, ਕਨੇਡਾ
surrey1ਗ਼ਜ਼ਲ ਮੰਚ ਸਰੀ ਦੀ ਸ਼ਾਇਰਾਨਾ ਸ਼ਾਮ ਨੂੰ ਸੈਂਕੜੇ ਸਰੋਤਿਆਂ ਨੇ ਰੂਹ ਨਾਲ ਮਾਣਿਆ     
ਹਰਦਮ ਮਾਨ, ਕਨੇਡਾ
06ਨਾਮਵਰ ਵਿਦਵਾਨ ਡਾ. ਸਾਧੂ ਸਿੰਘ ਦੀ ਪੁਸਤਕ ‘ਕੋਈ ਸਮਝੌਤਾ ਨਹੀਂ’ ਦਾ ਰਿਲੀਜ਼ ਸਮਾਰੋਹ
ਹਰਦਮ ਮਾਨ, ਕਨੇਡਾ
05ਜੱਸਾ ਸਿੰਘ ਰਾਮਗੜ੍ਹੀਆ ਦੀ ਵਿਚਾਰਧਾਰਾ ਦੇ ਪਹਿਰੇਦਾਰ ਬਣਨ ਦੀ ਲੋੜ    
ਉਜਾਗਰ ਸਿੰਘ
04ਸੋਲੀਹਲ ਯੂ.ਕੇ. ਵਿੱਚ ਸਿੱਖ ਕੌਂਸਲਰ ਨੇ ਸਿਰਜਿਆ ਇਤਿਹਾਸ      
ਸ਼ਿੰਦਰ ਮਾਹਲ
03'ਵੈਨਕੂਵਰ ਵਿਚਾਰ ਮੰਚ', ਕੈਨੇਡਾ ਵੱਲੋਂ 21ਵੀਂ ਸਦੀ ਦੇ ਪਰਵਾਸੀ ਪੰਜਾਬੀ ਕਾਵਿ ਉੱਪਰ ਅੰਤਰ-ਰਾਸ਼ਟਰੀ ਗੋਸ਼ਟੀ     
ਹਰਦਮ ਮਾਨ
02ਯੂਨੀਕੋਡ ਕੀਬੋਰਡ ਦੀ ਵਰਤੋਂ ਸਬੰਧੀ ਵਿਸ਼ੇਸ਼ ਗੋਸ਼ਟੀ
ਹਰਪ੍ਰੀਤ ਬੇਦੀ
01"ਸਾਇੰਸ ਅਕੈਡਮੀ" ਖੰਨਾ ਵਿਖੇ ਪੰਜਾਬੀ ਕੀਬੋਰਡ ਦੀ ਸਿਖਲਾਈ     
ਰੇਨੂੰ ਰਾਣੀ
pvm'ਪੰਜਾਬੀ ਵਿਕਾਸ ਮੰਚ ਯੂ ਕੇ' ਦੀ ਪੰਜਾਬ ਫੇਰੀ    
ਸ਼ਿੰਦਰ ਮਾਹਲ
08-1ਪੰਜਾਬੀ ਭਵਨ ਸਰ੍ਹੀ ਵੱਲੋਂ ਚੌਥੀ ਕੌਮਾਂਤਰੀ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ    
ਸ਼ਿੰਦਰ ਮਾਹਲ,  ਕਨੇਡਾ

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ » 2019 ਦੇ ਵ੍ਰਿਤਾਂਤ » 2020 ਦੇ ਵ੍ਰਿਤਾਂਤ »
2021 ਦੇ ਵ੍ਰਿਤਾਂਤ » 2022 ਦੇ ਵ੍ਰਿਤਾਂਤ » 2023 ਦੇ ਵ੍ਰਿਤਾਂਤ »    

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions/a>
Privay Policy
© 1999-2023, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)