ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 

ਨਾਮਵਰ ਵਿਦਵਾਨ ਡਾ. ਸਾਧੂ ਸਿੰਘ ਦੀ ਪੁਸਤਕ ‘ਕੋਈ ਸਮਝੌਤਾ ਨਹੀਂ’ ਦਾ ਰਿਲੀਜ਼ ਸਮਾਰੋਹ     
ਹਰਦਮ ਮਾਨ, ਕਨੇਡਾ               (07/06/2023)


06ਜ਼ਿੰਦਗੀ ਵਿਚ ਥੋੜ੍ਹੀ ਜਿਹੀ ਵੀ ਮਿਲਾਵਟ ਨਹੀਂ ਹੋਣੀ ਚਾਹੀਦੀ – ਡਾ. ਸਾਧੂ ਸਿੰਘ

ਸਰੀ, 6 ਜੂਨ (ਹਰਦਮ ਮਾਨ)- 'ਗੁਲਾਟੀ ਪਬਲਿਸ਼ਰਜ਼ ਲਿਮਟਿਡ' ਸਰੀ ਵੱਲੋਂ ਨਾਮਵਰ ਵਿਦਵਾਨ ਡਾ. ਸਾਧੂ ਸਿੰਘ ਦੀ ਨਵ-ਪ੍ਰਕਾਸ਼ਿਤ ਜੀਵਨੀ ‘ਕੋਈ ਸਮਝੌਤਾ ਨਹੀਂ’ ਰਿਲੀਜ਼ ਕਰਨ ਅਤੇ ਇਸ ਉੱਪਰ ਵਿਚਾਰ ਚਰਚਾ ਕਰਨ ਲਈ 'ਪ੍ਰੋਗਰੈਸਿਵ ਕਲਚਰਲ ਸੈਂਟਰ' ਸਰੀ ਵਿਖੇ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨ ਡਾ. ਰਘਬੀਰ ਸਿੰਘ ਸਿਰਜਣਾ ਅਤੇ ਡਾ. ਸਾਧੂ ਸਿੰਘ ਨੇ ਕੀਤੀ। ਸਮਾਗਮ ਵਿਚ ਸ਼ਹਿਰ ਦੇ ਵਿਦਵਾਨਾਂ, ਸਾਹਿਤਕਾਰਾਂ ਅਤੇ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।

ਸਟੇਜ ਸੰਚਾਲਕ ਸੁਰਿੰਦਰ ਚਾਹਲ ਨੇ ਸਮਾਗਮ ਦਾ ਆਗਾਜ਼ ਕਰਦਿਆਂ ਸਭਨਾਂ ਨੂੰ ਜੀ ਆਇਆਂ ਕਿਹਾ ਅਤੇ ਪੁਸਤਕ ਬਾਰੇ ਸੰਖੇਪ ਵਿਚ ਚਾਨਣਾ ਪਾਇਆ। ਉਪਰੰਤ ਡਾ. ਸਾਧੂ ਸਿੰਘ ਦੀ ਪਤਨੀ ਸੁਧਾ, ਉਨ੍ਹਾਂ ਦੀਆਂ ਧੀਆਂ, ਜਵਾਈ, ਹਰਦੀਪ ਅਤੇ ਡਾ. ਰਘਬੀਰ ਸਿੰਘ ਸਿਰਜਣਾ ਵੱਲੋਂ ਪੁਸਤਕ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ ਗਈ।

ਪੁਸਤਕ ਉੱਪਰ ਵਿਚਾਰ ਚਰਚਾ ਦੀ ਸ਼ੁਰੂਆਤ ਕਰਦਿਆਂ ਡਾ. ਸਾਧੂ ਬਿਨਿੰਗ ਨੇ ਕਿਹਾ ਕਿ ਪੁਸਤਕ ਦਾ ਪਹਿਲਾ ਅਧਿਆਏ ਪੜ੍ਹਦਿਆਂ ਪਿੰਡ ਅਤੇ ਪਿੰਡ ਦੇ ਬਸ਼ਿੰਦਿਆਂ ਵਿਚਲੇ ਰਿਸ਼ਤੇ ਦੀ ਤਸਵੀਰ ਉੱਭਰ ਕੇ ਸਾਹਮਣੇ ਆਉਂਦੀ ਹੈ। ਉਨ੍ਹਾਂ ਕਿਹਾ ਕਿ ਡਾ. ਸਾਧੂ ਸਿੰਘ ਨੇ ਆਪਣੇ ਸੁਭਾਅ ਅਨੁਸਾਰ ਆਪਣੀ ਜਲਾਵਤਨ ਦੀ ਦਾਸਤਾਨ ਨੂੰ ਬੜੇ ਸੰਖੇਪ ਸ਼ਬਦਾਂ ਵਿਚ ਪੇਸ਼ ਕੀਤਾ ਅਤੇ ਉਨ੍ਹਾਂ ਦੀ ਭਾਸ਼ਾ, ਸ਼ੈਲੀ ਬਾਕਮਾਲ ਹੈ।

ਡਾ. ਗੁਰਬਾਜ਼ ਸਿੰਘ ਬਰਾੜ ਨੇ ਕਿਹਾ ਕਿ ਡਾ. ਸਾਧੂ ਸਿੰਘ ਦੀ ਵਿਲੱਖਣ ਸ਼ੈਲੀ ਹੈ ਅਤੇ ਬਹੁਤ ਰਵਾਨੀ ਹੈ। ਲੇਖਕ ਵੱਖ ਵੱਖ ਵੇਰਵੇ ਦਿੰਦਿਆਂ ਕਿਤੇ ਵੀ ਉਲਾਰ ਨਹੀਂ ਹੁੰਦਾ। ਪੁਸਤਕ ਪੜ੍ਹਦਿਆਂ ਪਤਾ ਲੱਗਦਾ ਹੈ ਕਿ ਸਾਡੇ ਰਿਸ਼ਤਿਆਂ ਦੇ ਸਮੀਕਰਨ ਕਿਵੇਂ ਤਬਦੀਲ ਹੋ ਗਏ ਹਨ।

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਇਹ ਪੁਸਤਕ ਡਾ. ਸਾਧੂ ਸਿੰਘ ਦੀ ਪਿਛਲੀ ਪੁਸਤਕ ‘ਮੇਰੇ ਮੇਹਰਬਾਨ’ ਦੀ ਅਗਲੀ ਲੜੀ ਹੈ। ਇਸ ਵਿਚ ਉਸ ਸਮੇਂ ਦੇ ਪੰਜਾਬ ਦਾ ਇਤਿਹਾਸ, ਸਮਾਜਿਕ ਤੇ ਸੱਭਿਆਚਾਰਕ ਪੱਖ, ਪਿੰਡ ਦੀ ਰਹਿਤਲ, ਬਹਿਤਲ ਦੇ ਝਲਕਾਰੇ ਹਨ। ਉਨ੍ਹਾਂ ਕਿਹਾ ਕਿ ਡਾ. ਸਾਧੂ ਸਿੰਘ ਦੀ ਸਰਬਾਂਗੀ, ਸਦਗੁਣੀ ਸ਼ਖ਼ਸੀਅਤ ਦੇ ਬਹੁਤ ਅੰਸ਼ ਅਜੇ ਵੀ ਰਹਿ ਗਏ ਹਨ ਅਤੇ ਉਮੀਦ ਹੈ ਕਿ ਅਗਲੀ ਪੁਸਤਕ ਵਿਚ ਜਲਦੀ ਸਾਡੇ ਸਾਹਮਣੇ ਆਉਣਗੇ।

ਡਾ. ਰਘਬੀਰ ਸਿੰਘ ਸਿਰਜਣਾ ਨੇ ਡਾ. ਸਾਧੂ ਸਿੰਘ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ, ਉਨ੍ਹਾਂ ਦੀ ਵਿਦਵਤਾ, ਅਮੀਰ ਸ਼ਬਦਾਵਲੀ, ਦਿਲ ਟੁੰਬਵੀਂ ਸ਼ੈਲੀ ਅਤੇ ਪੁਸਤਕ ਦੇ ਕਈ ਪੱਖਾਂ ਬਾਰੇ ਵਿਸਥਾਰ ਵਿਚ ਆਪਣੇ ਵਿਚਾਰ ਪ੍ਰਗਟ ਕੀਤੇ। ਖਾਲਸਾ ਕਾਲਜ ਫਾਰ ਵਿਮਨ ਅੰਮ੍ਰਿਤਸਰ ਦੀ ਸਾਬਕਾ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਕਿਹਾ ਕਿ ਡਾ. ਸਾਧੂ ਸਿੰਘ ਨੇ ਹਰ ਫੈਸਲੇ ਨੂੰ ਆਪਣੀ ਮਰਜ਼ੀ ਨਾਲ ਆਪਣੇ ਜ਼ਾਵੀਏ ਤੋਂ ਸਵੀਕਾਰ ਕੀਤਾ ਹੈ ਅਤੇ ਉਨ੍ਹਾਂ ਨੂੰ ਮਾਣ ਹੈ ਕਿ ਜੋ ਵੀ ਕੀਤਾ ਹੈ ਠੀਕ ਕੀਤਾ ਹੈ। ਪੁਸਤਕ ਦੇ ਆਖਰੀ ਕਾਂਡ ਵਿਚ ਅੱਤ ਦੀ ਭਾਵੁਕਤਾ ਦਾ ਪ੍ਰਗਟਾਵਾ ਹੈ।
 
ਡਾ. ਪ੍ਰਿਥੀਪਾਲ ਸੋਹੀ ਨੇ ਕਿਹਾ ਕਿ ਡਾ. ਸਾਧੂ ਸਿੰਘ ਨੇ ਆਪਣੀ ਖ਼ੁਦਦਾਰੀ ਨੂੰ ਕਦੇ ਵੀ ਆਂਚ ਨਹੀਂ ਆਉਣ ਦਿੱਤੀ ਅਤੇ ਪਰਿਵਾਰ ‘ਤੇ ਬੜੇ ਔਖੇ ਦਿਨਾਂ ਵਿਚ ਵੀ ਆਪਣੀ ਜ਼ਮੀਰ ਨਾਲ ਕੋਈ ਸਮਝੌਤਾ ਨਹੀਂ ਕੀਤਾ। ਪ੍ਰੋ. ਹਰਿੰਦਰ ਕੌਰ ਸੋਹੀ ਨੇ ਕਿਹਾ ਕਿ ਪੁਸਤਕ ਅਤੇ ਇਸ ਦਾ ਸਰਵਰਕ ਦਰਸਾਉਂਦਾ ਹੈ ਕਿ ਹਨੇਰੇ ਨਾਲ ਕਦੇ ਵੀ ਸਮਝੌਤਾ ਨਹੀਂ ਹੋਣਾ ਚਾਹੀਦਾ। ਮੋਹਨ ਗਿੱਲ ਨੇ ਪੁਸਤਕ ਵਿਚਲੀ ਰੌਚਿਕਤਾ ਅਤੇ ਲਿਖਣ ਢੰਗ ਦੀ ਗੱਲ ਕੀਤੀ। ਜਸਕਰਨ ਸਹੋਤਾ ਨੇ ਕਿਤਾਬ ਵਿਚ ਉੱਘੜੇ ਕੁਝ ਇਸ਼ਾਰਿਆਂ ਦੀ ਗੱਲ ਕਰਦਿਆਂ ਕਿਹਾ ਕਿ ਬੇਸ਼ੱਕ ਅਸੀਂ ਆਪਣੀ ਮਜ਼ਬੂਰੀ ਨਾਲ ਜਾਂ ਆਪਣੀ ਮਰਜ਼ੀ ਨਾਲ ਪਰਵਾਸ ਧਾਰਨ ਕੀਤਾ ਹੈ ਪਰ ਡਾ. ਸਾਧੂ ਸਿੰਘ ਵਾਂਗ ਏਥੇ ਹਰ ਕੋਈ ਸੰਤਾਪ ਭੋਗ ਰਿਹਾ ਹੈ ਅਤੇ ਸਾਰੀ ਜ਼ਿੰਦਗੀ ਭੋਗਦਾ ਰਹੇਗਾ। ਡਾ. ਕਿਰਪਾਲ ਬੈਂਸ, ਅਵਤਾਰ ਬਾਈ ਅਤੇ ਨਵਜੋਤ ਢਿੱਲੋਂ ਨੇ ਵੀ ਇਸ ਪੁਸਤਕ ਲਈ ਡਾ. ਸਾਧੂ ਸਿੰਘ ਨੂੰ ਮੁਬਾਰਕਬਾਦ ਦਿੱਤੀ।

ਅੰਤ ਵਿਚ ਡਾ. ਸਾਧੂ ਸਿੰਘ ਨੇ ਸਭਨਾਂ ਬੁਲਾਰਿਆਂ ਅਤੇ ਹਾਜਰ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਜ਼ਿੰਦਗੀ ਵਿਚ ਥੋੜ੍ਹੀ ਜਿਹੀ ਵੀ ਮਿਲਾਵਟ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਜ਼ਿੰਦਗੀ ਦੇ ਬੁਨਿਆਦੀ ਅਸੂਲਾਂ ਨਾਲ ਕੋਈ ਸਮਝੌਤਾ ਕੀਤਾ ਜਾਣਾ ਚਾਹੀਦਾ ਹੈ। ਸਹਿਯੋਗ ਅਤੇ ਸਾਂਝ ਵਿਚ ਹੀ ਜ਼ਿੰਦਗੀ ਹੈ, ਵਿਰੋਧ ਵਿਚ ਨਹੀਂ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿਚ ਨਿੱਕੀ ਜਿਹੀ ਗੱਲ ਦਾ ਆਸਰਾ ਵੀ ਕਿਸੇ ਨੂੰ ਬੁਲੰਦੀਆਂ ‘ਤੇ ਪੁਚਾ ਸਕਦਾ ਹੈ। ਏਨਾ ਕੁ ਗਿਆਨ ਜ਼ਰੂਰ ਹੋਣਾ ਚਾਹੀਦਾ ਹੈ ਕਿ ਜ਼ਿੰਦਗੀ ਦੀ ਤਾਰ ਨੂੰ ਕਿੰਨਾ ਕੁ ਕਸਣਾ ਹੈ ਅਤੇ ਕਿੰਨਾ ਕੁ ਢਿੱਲਾ ਛੱਡਣਾ ਹੈ ਤਾਂ ਜੋ ਜ਼ਿੰਦਗੀ ਦਾ ਸਾਜ਼ ਭਰੜਾਵੇ ਨਾ।

ਇਸ ਮੌਕੇ 'ਪ੍ਰੋਗਰੈਸਿਵ ਕਲਚਰਲ ਸੈਂਟਰ' ਦੇ ਪ੍ਰਬੰਧਕਾਂ ਅਤੇ 'ਈਸਟ ਇੰਡੀਅਨ ਡਿਫੈਂਸ ਕਮੇਟੀ' ਦੇ ਪ੍ਰੋ. ਕਿਰਪਾਲ ਬੈਂਸ, ਇਕਬਾਲ ਪੁਰੇਵਾਲ ਅਤੇ ਸੰਤੋਖ ਢੇਸੀ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕਰ ਕੇ ਡਾ. ਸਾਧੂ ਸਿੰਘ ਦਾ ਸਨਮਾਨ ਕੀਤਾ।

ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
maanbabushahi@gmail.com

06
 
 
 
 
 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ » 2019 ਦੇ ਵ੍ਰਿਤਾਂਤ » 2020 ਦੇ ਵ੍ਰਿਤਾਂਤ »
2021 ਦੇ ਵ੍ਰਿਤਾਂਤ » 2022 ਦੇ ਵ੍ਰਿਤਾਂਤ » 2023 ਦੇ ਵ੍ਰਿਤਾਂਤ »    

06ਨਾਮਵਰ ਵਿਦਵਾਨ ਡਾ. ਸਾਧੂ ਸਿੰਘ ਦੀ ਪੁਸਤਕ ‘ਕੋਈ ਸਮਝੌਤਾ ਨਹੀਂ’ ਦਾ ਰਿਲੀਜ਼ ਸਮਾਰੋਹ
ਹਰਦਮ ਮਾਨ, ਕਨੇਡਾ
05ਜੱਸਾ ਸਿੰਘ ਰਾਮਗੜ੍ਹੀਆ ਦੀ ਵਿਚਾਰਧਾਰਾ ਦੇ ਪਹਿਰੇਦਾਰ ਬਣਨ ਦੀ ਲੋੜ    
ਉਜਾਗਰ ਸਿੰਘ
04ਸੋਲੀਹਲ ਯੂ.ਕੇ. ਵਿੱਚ ਸਿੱਖ ਕੌਂਸਲਰ ਨੇ ਸਿਰਜਿਆ ਇਤਿਹਾਸ      
ਸ਼ਿੰਦਰ ਮਾਹਲ
03'ਵੈਨਕੂਵਰ ਵਿਚਾਰ ਮੰਚ', ਕੈਨੇਡਾ ਵੱਲੋਂ 21ਵੀਂ ਸਦੀ ਦੇ ਪਰਵਾਸੀ ਪੰਜਾਬੀ ਕਾਵਿ ਉੱਪਰ ਅੰਤਰ-ਰਾਸ਼ਟਰੀ ਗੋਸ਼ਟੀ     
ਹਰਦਮ ਮਾਨ
02ਯੂਨੀਕੋਡ ਕੀਬੋਰਡ ਦੀ ਵਰਤੋਂ ਸਬੰਧੀ ਵਿਸ਼ੇਸ਼ ਗੋਸ਼ਟੀ
ਹਰਪ੍ਰੀਤ ਬੇਦੀ
01"ਸਾਇੰਸ ਅਕੈਡਮੀ" ਖੰਨਾ ਵਿਖੇ ਪੰਜਾਬੀ ਕੀਬੋਰਡ ਦੀ ਸਿਖਲਾਈ     
ਰੇਨੂੰ ਰਾਣੀ
pvm'ਪੰਜਾਬੀ ਵਿਕਾਸ ਮੰਚ ਯੂ ਕੇ' ਦੀ ਪੰਜਾਬ ਫੇਰੀ    
ਸ਼ਿੰਦਰ ਮਾਹਲ
08-1ਪੰਜਾਬੀ ਭਵਨ ਸਰ੍ਹੀ ਵੱਲੋਂ ਚੌਥੀ ਕੌਮਾਂਤਰੀ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ    
ਸ਼ਿੰਦਰ ਮਾਹਲ,  ਕਨੇਡਾ

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ » 2019 ਦੇ ਵ੍ਰਿਤਾਂਤ » 2020 ਦੇ ਵ੍ਰਿਤਾਂਤ »
2021 ਦੇ ਵ੍ਰਿਤਾਂਤ » 2022 ਦੇ ਵ੍ਰਿਤਾਂਤ » 2023 ਦੇ ਵ੍ਰਿਤਾਂਤ »    

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions/a>
Privay Policy
© 1999-2023, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)