ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 

ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੇਫੋਰਨੀਆ ਦੀ 23ਵੀਂ ਸਲਾਨਾ ਪੰਜਾਬੀ ਸਾਹਿਤਕ ਕਾਨਫਰੰਸ    
ਹਰਦਮ ਮਾਨ, ਕਨੇਡਾ               (08/11/2023)


caliਪੰਜਾਬੀ ਭਾਸ਼ਾ, ਕਵਿਤਾ, ਕਹਾਣੀ ਅਤੇ ਆਲੋਚਨਾ ਬਾਰੇ ਹੋਈ ਅਰਥ ਭਰਪੂਰ ਵਿਚਾਰ ਚਰਚਾ

ਹੇਵਰਡ, 8 ਨਵੰਬਰ -ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੇਫੋਰਨੀਆ ਵੱਲੋਂ ਹੇਵਰਡ ਵਿਖੇ ਕਰਵਾਈ ਗਈ 23ਵੀਂ ਸਲਾਨਾ ਪੰਜਾਬੀ ਸਾਹਿਤਕ ਕਾਨਫਰੰਸ ਵਿਚ ਪੰਜਾਬੀ ਭਾਸ਼ਾ, ਕਵਿਤਾ, ਕਹਾਣੀ ਅਤੇ ਆਲੋਚਨਾ ਬਾਰੇ ਅਰਥ ਭਰਪੂਰ ਵਿਚਾਰ ਚਰਚਾ ਹੋਈ। ਸੰਵਾਦ ਦਾ ਪੱਧਰ ਬਹੁਤ ਵਧੀਆ ਪੱਧਰ ਸਿਰਜਦੀ ਹੋਈ ਇਹ ਕਾਨਫਰੰਸ ਅਮਰੀਕਾ ਦੇ ਸਾਹਿਤਕ ਹਲਕਿਆਂ ਵਿਚ ਆਪਣੀ ਅਹਿਮ ਛਾਪ ਛੱਡਣ ਵਿਚ ਬੇਹੱਦ ਸਫ਼ਲ ਰਹੀ। ਇਸ ਦੋ ਦਿਨਾਂ ਕਾਨਫਰੰਸ ਵਿਚ ਭਾਰਤ, ਕੈਨੈਡਾ, ਇੰਗਲੈਂਡ ਅਤੇ ਅਮਰੀਕਾ ਤੋਂ ਵੱਡੀ ਗਿਣਤੀ ਵਿਚ ਪੰਜਾਬੀ ਵਿਦਵਾਨ, ਸਾਹਿਤਕਾਰ ਅਤੇ ਪੰਜਾਬੀ-ਪ੍ਰੇਮੀ ਸ਼ਾਮਲ ਹੋਏ।

ਕਾਨਫਰੰਸ ਦੇ ਸਵਾਗਤੀ ਸੈਸ਼ਨ ਵਿਚ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੇਫੋਰਨੀਆ ਦੇ ਪ੍ਰਧਾਨ ਕੁਲਵਿੰਦਰ ਅਤੇ ਕੈਲੀਫੋਰਨੀਆ ਦੀ ਨਾਮਵਰ ਸ਼ਖ਼ਸੀਅਤ ਜਸਵੀਰ ਗਿੱਲ ਨੇ ਸਭ ਨੂੰ ਜੀ ਆਇਆਂ ਕਿਹਾ। ਇਸ ਸੈਸ਼ਨ ਦੀ ਪ੍ਰਧਾਨਗੀ ਕੁਲਵਿੰਦਰ, ਜਸਵੀਰ ਗਿੱਲ, ਲਾਲੀ ਧਨੋਆ, ਸੁਰਿੰਦਰ ਧਨੋਆ, ਐਸ਼ ਅਤੇ ਐਸ. ਅਸ਼ੋਕ ਭੌਰਾ ਨੇ ਕੀਤੀ। ਉਪਰੰਤ ‘ਅਮਰੀਕੀ ਪੰਜਾਬੀ ਕਵਿਤਾ – ਸਮਕਾਲੀ ਸੰਦਰਭ ਵਿਚ’ ਸੈਸ਼ਨ ਵਿਚ ਡਾ. ਆਤਮ ਰੰਧਾਵਾ ਨੇ ਆਪਣੇ ਪਰਚੇ ਰਾਹੀਂ ਕਵਿਤਾ ਕੀ ਹੈ, ਕੀ ਕਵਿਤਾ ਨਹੀਂ ਅਤੇ ਅਜੋਕੀ ਪੰਜਾਬੀ ਕਵਿਤਾ ਦੇ ਕਈ ਅਹਿਮ ਪਹਿਲੂਆਂ ਨੂੰ ਛੋਂਹਦਿਆਂ ਕਿਹਾ ਕਿ ਪ੍ਰਵਾਸੀ ਇਕੱਲਾ ਸਰੀਰਕ ਤੌਰ ਤੇ ਨਹੀਂ ਹੁੰਦਾ, ਜ਼ਿਹਨੀ ਤੌਰ ਤੇ ਵੀ ਪ੍ਰਵਾਸੀ ਹੁੰਦਾ ਹੈ। ਪ੍ਰਵਾਸੀ ਜਿਹੜੇ ਸੁਪਨੇ ਲੈ ਕੇ ਕਿਸੇ ਹੋਰ ਧਰਤੀ ਤੇ ਜਾਂਦਾ ਹੈ, ਜਦੋਂ ਉਹ ਸੁਪਨੇ ਪੂਰੇ ਨਹੀਂ ਹੁੰਦੇ, ਉਹ ਸੁਪਨੇ ਟੁੱਟਣ ਲੱਗਦੇ ਹਨ ਅਤੇ ਸੁਪਨਿਆਂ ਦੇ ਟੁੱਟਣ ਦੇ ਅਹਿਸਾਸ  ਨੂੰ ਜਦੋਂ ਉਹ ਲੈਅਬੱਧ ਸ਼ਬਦਾਂ ‘ਚ ਢਾਲਦਾ ਤਾਂ ਪ੍ਰਵਾਸੀ ਪੰਜਾਬੀ ਕਵਿਤਾ ਜਨਮ ਲੈਂਦੀ ਹੈ।

ਉਨ੍ਹਾਂ ਕਿਹਾ ਕਿ ਕਵੀ ਆਮ ਮਨੁੱਖਾਂ ਨਾਲੋਂ ਵੱਖਰਾ ਹੁੰਦਾ ਹੈ, ਉਹ ਆਮ ਇਨਸਾਨਾਂ ਤੋਂ ਉੱਪਰ ਦੀ ਗੱਲ ਕਰਦਾ ਹੈ। ਜਿਹੜੀ ਕਵਿਤਾ ਪੜ੍ਹ ਕੇ ਤੁਹਾਡੇ ਅੰਦਰ ਸੰਵੇਦਨਸ਼ੀਲਤਾ ਭਰ ਜਾਵੇ, ਜਿਹੜੀ ਕਵਿਤਾ ਤੁਹਾਨੂੰ ਕੋਈ ਹਲੂਣਾ ਦੇਵੇ ਉਹ ਕਵਿਤਾ ਹੀ ਉੱਤਮ ਦਰਜੇ ਦੀ ਕਵਿਤਾ ਹੁੰਦੀ ਹੈ। ਜਿਹੜੀ ਕਵਿਤਾ ਦੇ ਸਾਰੇ ਦੇ ਸਾਰੇ ਅਰਥ ਤੁਹਾਡੇ ਤੱਕ ਇੱਕ ਵਾਰ ਹੀ ਪੁੱਜ ਜਾਣ ਉਹ ਕਵਿਤਾ ਨਿਮਨ ਦਰਜੇ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਵਾਸੀ ਕਵਿਤਾ ਬਹੁਤ ਭਰਪੂਰਤਾ ਨਾਲ ਲਿਖੀ ਜਾ ਰਹੀ ਹੈ ਅਤੇ 70 ਦੇ ਕਰੀਬ ਪੰਜਾਬੀ ਕਵੀ ਇਕੱਲੇ ਅਮਰੀਕਾ ਵਿੱਚ ਹਨ। ਇਸ ਸੈਸ਼ਨ ਦੇ ਮੁੱਖ ਮਹਿਮਾਨ ਨਾਮਵਰ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ ਅਤੇ ਪ੍ਰਧਾਨਗੀ ਕਰ ਰਹੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਤੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਰਾਜੇਸ਼ ਸ਼ਰਮਾ ਅਤੇ ਨਾਮਵਰ ਸ਼ਾਇਰ ਜਸਵਿੰਦਰ ਨੇ ਵੀ ਪਰਵਾਸੀ ਪੰਜਾਬੀ ਕਵਿਤਾ ਦੇ ਵੱਖ ਵੱਖ ਪਹਿਲੂਆਂ ਨੂੰ ਛੋਹਿਆ।

ਅਗਲਾ ਸੈਸ਼ਨ ‘ਸਮਕਾਲੀ ਸੰਦਰਭ ਵਿਚ ਅਮਰੀਕੀ ਪੰਜਾਬੀ ਕਹਾਣੀ’ ਬਾਰੇ ਸੀ ਜਿਸ ਵਿਚ ਪ੍ਰਸਿੱਧ ਕਹਾਣੀਕਾਰ ਅਜਮੇਰ ਸਿੱਧੂ ਨੇ ਆਪਣੇ ਪਰਚੇ ਰਾਹੀਂ ਅਮਰੀਕੀ ਕਹਾਣੀਕਾਰਾਂ ਦੀਆਂ ਕਿਰਤਾਂ ਦੇ ਹਵਾਲੇ ਨਾਲ ਚਰਚਾ ਕੀਤੀ। ਇਸ ਸੈਸ਼ਨ ਦੇ ਮੁੱਖ ਮਹਿਮਾਨ ਡਾ. ਮੋਨੋਜੀਤ ਸਨ ਅਤੇ ਸੈਸ਼ਨ ਦੀ ਪ੍ਰਧਾਨਗੀ ਡਾ. ਵਰਿਆਮ ਸਿੰਘ ਸੰਧੂ, ਸੁਰਿੰਦਰ ਸੋਹਲ, ਚਰਨਜੀਤ ਪੰਨੂੰ, ਅਮਰਜੀਤ ਕੌਰ ਪੰਨੂੰ ਅਤੇ ਸੁਖਵਿੰਦਰ ਕੰਬੋਜ ਨੇ ਕੀਤੀ। ਪਹਿਲੇ ਦਿਨ ਦੇ ਅਖੀਰ ਵਿਚ ਗ਼ਜ਼ਲ ਗਾਇਕ ਸੁਖਦੇਵ ਸਾਹਿਲ ਨੇ ਆਪਣੀ ਬਹੁਤ ਹੀ ਖੂਬਸੂਰਤ ਤੇ ਮਨਮੋਹਕ ਗਾਇਕੀ ਨਾਲ ਸਭ ਦਾ ਮਨ ਮੋਹ ਲਿਆ।

ਦੂਜੇ ਦਿਨ ਦੇ ਪਹਿਲੇ ਸੈਸ਼ਨ ਵਿਚ ‘ਵਿਸ਼ਵ ਸਾਹਿਤ ਵਿਚ ਪੰਜਾਬੀ ਸਾਹਿਤ ਦੇ ਸਥਾਨ ਅਤੇ ਰੁਤਬੇ ਦਾ ਸਵਾਲ’ ਉੱਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਰਾਜੇਸ਼ ਸ਼ਰਮਾ ਨੇ ਆਪਣੇ ਪਰਚੇ ਰਾਹੀਂ ਪੰਜਾਬੀ ਸਾਹਿਤ ਦੀ ਆਲੋਚਨਾ ਉੱਪਰ ਕਈ ਅਹਿਮ ਸਵਾਲ ਰੱਖੇ। ਉਨ੍ਹਾਂ ਕਿਹਾ ਕਿ ਸਾਡੇ ਸਾਹਮਣੇ ਸਵਾਲ ਹੈ ਕਿ ਅਸੀਂ ਦੋਹਰੀ ਤੇ ਬਹੁ-ਦ੍ਰਿਸ਼ਟੀ ਵਾਲੀ ਆਲੋਚਨਾ ਕਿਵੇਂ ਸਿਰਜੀਏ ਜੋ ਸਾਹਿਤ ਕਿਰਤ ਦੇ ਅੰਦਰ ਤੇ ਬਾਹਰ ਦੂਰ ਅਤੇ ਦੇਰ ਤੱਕ ਦੇਖਣ ਦੀ ਤਾਕਤ ਪੈਦਾ ਕਰ ਸਕੇ। ਅਜਿਹੇ ਉਪਰਾਲੇ ਤੋਂ ਬਿਨਾਂ ਇਹ ਸੰਭਵ ਨਹੀਂ ਕਿ ਪੰਜਾਬੀ ਆਲੋਚਨਾ ਵਿਸ਼ਵ ਸਾਹਿਤ ਆਲੋਚਨਾ ਵਿੱਚ ਆਪਣੀ ਬਣਦੀ ਥਾਂ ਤੇ ਰੁਤਬਾ ਹਾਸਲ ਕਰਨ ਦੀ ਜ਼ਿੰਮੇਵਾਰੀ ਪੁਗਾ ਸਕੇ। ਇਸ ਸੈਸ਼ਨ ਦੇ ਮੁੱਖ ਮਹਿਮਾਨ ਨਾਮਵਰ ਨਾਟਕਕਾਰ ਡਾ. ਆਤਮਜੀਤ ਸਨ ਅਤੇ ਡਾ. ਆਤਮ ਰੰਧਾਵਾ, ਸੁਰਿੰਦਰ ਸੀਰਤ, ਹਰਦਮ ਮਾਨ, ਹਰਭਜਨ ਢਿੱਲੋਂ ਅਤੇ ਹਰਜਿੰਦਰ ਕੰਗ ਨੇ ਇਸ ਸੈਸ਼ਨ ਦੀ ਪ੍ਰਧਾਨਗੀ ਕੀਤੀ ਅਤੇ ਸੰਚਾਲਨ ਸੁਖਵਿੰਦਰ ਕੰਬੋਜ਼ ਨੇ ਕੀਤਾ।

ਅਗਲੇ ਸੈਸ਼ਨ ਵਿਚ ਡਾ. ਗੁਰਪ੍ਰੀਤ ਧੁੱਗਾ ਦੀ ਚਰਚਿਤ ਪੁਸਤਕ ‘ਚਾਲੀ ਦਿਨ’ ਉੱਪਰ ਭਰਵੀਂ ਵਿਚਾਰ ਚਰਚਾ ਹੋਈ। ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਵਰਿਆਮ ਸੰਧੂ, ਡਾ. ਗੁਰਪਰੀਤ ਧੁੱਗਾ, ਦਰਸ਼ਨ ਬੁੱਟਰ, ਸੁਰਿੰਦਰ ਸੋਹਲ, ਜਸਵੰਤ ਜ਼ਫ਼ਰ, ਜਸਵਿੰਦਰ, ਡਾ. ਆਤਮਜੀਤ ਅਤੇ ਡਾ. ਰਾਜੇਸ਼ ਸ਼ਰਮਾ ਨੇ ਕੀਤੀ ਅਤੇ ਸੰਚਾਲਨ ਅਸ਼ੋਕ ਭੋਰਾ ਨੇ ਕੀਤਾ। ਸਾਰੇ ਬੁਲਾਰਿਆਂ ਨੇ ਡਾ. ਧੁੱਗਾ ਵੱਲੋਂ ਇਸ ਪੁਸਤਕ ਰਾਹੀਂ ਨਵੀਂ ਵਿਧਾ ਸਿਰਜਣ ਲਈ ਮੁਬਾਰਕਬਾਦ ਦਿੱਤੀ।

ਦੋਵੇਂ ਦਿਨ ਕਵੀ ਦਰਬਾਰ ਸਜਦਾ ਰਿਹਾ। ਪਹਿਲੇ ਦਿਨ ਦੇ ਕਵੀ ਦਰਬਾਰ ਵਿਚ ਪ੍ਰਸਿੱਧ ਸ਼ਾਇਰ ਜਸਵੰਤ ਜ਼ਫ਼ਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਪ੍ਰਧਾਨਗੀ ਮੰਡਲ ਵਿਚ ਰਵਿੰਦਰ ਸਹਿਰਾਅ, ਸੁਰਜੀਤ ਸਖੀ, ਸੁਹਿੰਦਰਬੀਰ, ਪ੍ਰੀਤ ਮਨਪ੍ਰੀਤ, ਸਤੀਸ਼ ਗੁਲਾਟੀ ਅਤੇ ਗੁਲਸ਼ਨ ਦਿਆਲ ਬਿਰਾਜਮਾਨ ਹੋਏ। ਕਵੀ ਦਰਬਾਰ ਦਾ ਸੰਚਾਲਨ ਜਗਜੀਤ ਨੌਸ਼ਹਿਰਵੀ ਅਤੇ ਲਾਜ ਨੀਲਮ ਸੈਣੀ ਨੇ ਕੀਤਾ। ਦੂਜੇ ਦਿਨ ਦੇ ਕਵੀ ਦਰਬਾਰ ਦੇ ਮੁੱਖ ਮਹਿਮਾਨ ਨਾਮਵਰ ਸ਼ਾਇਰ ਦਰਸ਼ਨ ਬੁੱਟਰ ਸਨ ਅਤੇ ਨਾਮਵਰ ਸ਼ਾਇਰ ਜਸਵਿੰਦਰ, ਦਲਵੀਰ ਕੌਰ, ਅਸ਼ੋਕ ਭੌਰਾ, ਭੁਪਿੰਦਰ ਦਲੇਰ, ਲਾਜ ਨੀਲਮ ਸੈਣੀ ਅਤੇ ਦਿਲ ਨਿੱਝਰ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਹੋਏ। ਕਵੀ ਦਰਬਾਰ ਦਾ ਸੰਚਾਲਨ ਸੁਰਿੰਦਰ ਸੀਰਤ ਅਤੇ ਸੁਰਜੀਤ ਸਖੀ ਨੇ ਕੀਤਾ। ਦੋਹਾਂ ਦਿਨਾਂ ਦੇ ਕਵੀ ਦਰਬਾਰਾਂ ਵਿਚ ਜਸਵਿੰਦਰ, ਰਵਿੰਦਰ ਸਹਿਰਾਅ, ਸੁਸ਼ੀਲ ਦੁਸਾਂਝ, ਦਰਸ਼ਨ ਬੁੱਟਰ, ਜਸਵੀਰ ਗਿੱਲ, ਸੰਤੋਖ ਮਿਨਹਾਸ, ਹਰਜਿੰਦਰ ਕੰਗ, ਹਰਦਮ ਮਾਨ, ਸਤੀਸ਼ ਗੁਲਾਟੀ, ਹਰਜਿੰਦਰ ਢੇਸੀ, ਪ੍ਰੀਤ ਮਨਪ੍ਰੀਤ, ਜਸਵੰਤ ਜ਼ਫ਼ਰ , ਸੁਰਜੀਤ ਸਖੀ, ਦਿਲ ਨਿੱਜਰ, ਡਾ ਸੁਹਿੰਦਰਬੀਰ, ਡਾ. ਮੋਨੋਜੀਤ, ਰਕਿੰਦ ਕੌਰ, ਚਰਨਜੀਤ ਪੰਨੂ, ਅਮਰਜੀਤ ਪੰਨੂ, ਨਵਨੀਤ ਪੰਨੂ, ਬਿਕਰਮ ਸੋਹੀ, ਸੁਰਿੰਦਰ ਸੋਹਲ, ਲਖਵਿੰਦਰ ਕੌਰ ਲੱਕੀ, ਸੁਖਪਾਲ ਸੰਘੇੜਾ ਅਤੇ ਸਥਾਨਕ ਕਵੀਆਂ ਨੇ ਉੱਚ ਪੱਧਰ ਦੀ ਗ਼ਜ਼ਲ, ਕਵਿਤਾ ਅਤੇ ਗੀਤਾਂ ਦੀ ਪੇਸ਼ਕਾਰੀ ਨਾਲ ਖੂਬ ਕਾਵਿਕ ਮਾਹੌਲ ਸਿਰਜਿਆ।
 
ਦੂਜੇ ਦਿਨ ਦੇ ਆਖ਼ਿਰ ਵਿਚ ਡਾ. ਆਤਮਜੀਤ ਨੇ ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਜ਼ਿੰਦਗੀ ‘ਤੇ ਅਧਾਰਿਤ ਨਾਟਕ ਦਾ ਪਾਠ ਬੜੇ ਭਾਵੁਕ ਅੰਦਾਜ਼ ਵਿਚ ਪੇਸ਼ ਕਰਕੇ ਕਾਨਫਰੰਸ ਨੂੰ ਸਿਖਰ ‘ਤੇ ਪੁਚਾਇਆ। ਵਰਨਣਯੋਗ ਹੈ ਕਿ ਡਗਸ਼ਈ (ਹਿਮਾਚਲ ਪ੍ਰਦੇਸ਼) ਵਿੱਚ ਹੋਏ ਜਲਸੇ ਵਿੱਚ ਡਾ. ਦੀਵਾਨ ਸਿੰਘ ਨੇ ਲੋਕਾਂ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਵਾਸਤੇ ਇਕੱਠੇ ਹੋਣ ਦਾ ਸੰਦੇਸ਼ ਦਿੱਤਾ ਜਿਸ ਕਾਰਨ ਉਨ੍ਹਾਂ ਖਿਲਾਫ਼ ਅੰਗਰੇਜ਼ ਹਕੂਮਤ ਨੇ ਮੁਕੱਦਮਾ ਦਰਜ ਕਰ ਲਿਆ ਪਰ ਉਹ ਉਥੋਂ ਦੇ ਲੋਕਾਂ ਦੇ ਦਿਲਾਂ ਵਿੱਚ ਵਸਦੇ ਸਨ ਜਿਸ ਕਾਰਨ ਗਵਾਹ ਨਾ ਮਿਲਣ ਕਾਰਨ ਉਹ ਬਰੀ ਹੋ ਗਏ। ਦੂਜੇ ਵਿਸ਼ਵ ਯੁੱਧ ਦੌਰਾਨ ਜਦੋਂ ਜਪਾਨ ਨੇ 1942 ਵਿਚ ਅੰਡੇਮਾਨ ਉੱਤੇ ਕਬਜ਼ਾ ਕਰ ਲਿਆ, ਦੀਵਾਨ ਸਿੰਘ ਬਹੁਤ ਦੁਖੀ ਹੇ। ਜਾਪਾਨੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਪੇਨਾਗ ਰੇਡੀਓ 'ਤੇ ਬ੍ਰਿਟਿਸ਼ਾਂ ਵਿਰੁੱਧ ਭਾਸ਼ਣ ਦੇਣ ਦੇ ਆਦੇਸ਼ ਦਿੱਤੇ, ਪਰ ਦੀਵਾਨ ਸਿੰਘ ਨੇ ਇਨਕਾਰ ਕਰ ਦਿੱਤਾ। ਉਨ੍ਹਾਂ ਨੂੰ ਜਾਪਾਨੀਆਂ ਨੇ 1943 ਵਿੱਚ ਗ੍ਰਿਫਤਾਰ ਕਰ ਲਿਆ। ਤਕਰੀਬਨ ਛੇ ਮਹੀਨਿਆਂ ਦੇ ਤਸ਼ੱਦਦ ਤੋਂ ਬਾਅਦ, ਉਨ੍ਹਾਂ ਨੂੰ ਪੰਜਾਬੀ ਸਭਾ ਦੇ 65 ਮੈਂਬਰਾਂ ਸਮੇਤ ਕਤਲ ਕਰ ਦਿੱਤਾ ਗਿਆ ਸੀ। ਡਾ. ਆਤਮਜੀਤ ਦੀ ਇਸ ਪੇਸ਼ਕਾਰੀ ਸਮੇਂ ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਪੋਤਰੀ ਤੇ ਪੜਪੋਤੀਆਂ ਦੀ ਮੌਜੂਦਗੀ ਨੇ ਮਾਹੌਲ ਹੋਰ ਵੀ ਭਾਵੁਕ ਕਰ ਦਿੱਤਾ। ਸਰੋਤਿਆਂ ਨੇ ਹਾਲ ਵਿੱਚ ਖੜ੍ਹੇ ਹੋ ਕੇ ਤਾੜੀਆਂ ਨਾਲ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਕਾਨਫਰੰਸ ਦੌਰਾਨ ਕੁਝ ਲੇਖਕਾਂ ਦੀਆਂ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ ਅਤੇ ਪ੍ਰਬੰਧਕਾਂ ਵੱਲੋਂ ਮਹਿਮਾਨ ਲੇਖਕਾਂ ਦਾ ਸਨਮਾਨ ਕੀਤਾ ਗਿਆ।
 
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com

 
cali1
 
cal;i2

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ » 2019 ਦੇ ਵ੍ਰਿਤਾਂਤ » 2020 ਦੇ ਵ੍ਰਿਤਾਂਤ »
2021 ਦੇ ਵ੍ਰਿਤਾਂਤ » 2022 ਦੇ ਵ੍ਰਿਤਾਂਤ » 2023 ਦੇ ਵ੍ਰਿਤਾਂਤ »    

08ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੇਫੋਰਨੀਆ ਦੀ 23ਵੀਂ ਸਲਾਨਾ ਪੰਜਾਬੀ ਸਾਹਿਤਕ ਕਾਨਫਰੰਸ     
 ਹਰਦਮ ਮਾਨ, ਕਨੇਡਾ
surrey1ਗ਼ਜ਼ਲ ਮੰਚ ਸਰੀ ਦੀ ਸ਼ਾਇਰਾਨਾ ਸ਼ਾਮ ਨੂੰ ਸੈਂਕੜੇ ਸਰੋਤਿਆਂ ਨੇ ਰੂਹ ਨਾਲ ਮਾਣਿਆ     
ਹਰਦਮ ਮਾਨ, ਕਨੇਡਾ
06ਨਾਮਵਰ ਵਿਦਵਾਨ ਡਾ. ਸਾਧੂ ਸਿੰਘ ਦੀ ਪੁਸਤਕ ‘ਕੋਈ ਸਮਝੌਤਾ ਨਹੀਂ’ ਦਾ ਰਿਲੀਜ਼ ਸਮਾਰੋਹ
ਹਰਦਮ ਮਾਨ, ਕਨੇਡਾ
05ਜੱਸਾ ਸਿੰਘ ਰਾਮਗੜ੍ਹੀਆ ਦੀ ਵਿਚਾਰਧਾਰਾ ਦੇ ਪਹਿਰੇਦਾਰ ਬਣਨ ਦੀ ਲੋੜ    
ਉਜਾਗਰ ਸਿੰਘ
04ਸੋਲੀਹਲ ਯੂ.ਕੇ. ਵਿੱਚ ਸਿੱਖ ਕੌਂਸਲਰ ਨੇ ਸਿਰਜਿਆ ਇਤਿਹਾਸ      
ਸ਼ਿੰਦਰ ਮਾਹਲ
03'ਵੈਨਕੂਵਰ ਵਿਚਾਰ ਮੰਚ', ਕੈਨੇਡਾ ਵੱਲੋਂ 21ਵੀਂ ਸਦੀ ਦੇ ਪਰਵਾਸੀ ਪੰਜਾਬੀ ਕਾਵਿ ਉੱਪਰ ਅੰਤਰ-ਰਾਸ਼ਟਰੀ ਗੋਸ਼ਟੀ     
ਹਰਦਮ ਮਾਨ
02ਯੂਨੀਕੋਡ ਕੀਬੋਰਡ ਦੀ ਵਰਤੋਂ ਸਬੰਧੀ ਵਿਸ਼ੇਸ਼ ਗੋਸ਼ਟੀ
ਹਰਪ੍ਰੀਤ ਬੇਦੀ
01"ਸਾਇੰਸ ਅਕੈਡਮੀ" ਖੰਨਾ ਵਿਖੇ ਪੰਜਾਬੀ ਕੀਬੋਰਡ ਦੀ ਸਿਖਲਾਈ     
ਰੇਨੂੰ ਰਾਣੀ
pvm'ਪੰਜਾਬੀ ਵਿਕਾਸ ਮੰਚ ਯੂ ਕੇ' ਦੀ ਪੰਜਾਬ ਫੇਰੀ    
ਸ਼ਿੰਦਰ ਮਾਹਲ
08-1ਪੰਜਾਬੀ ਭਵਨ ਸਰ੍ਹੀ ਵੱਲੋਂ ਚੌਥੀ ਕੌਮਾਂਤਰੀ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ    
ਸ਼ਿੰਦਰ ਮਾਹਲ,  ਕਨੇਡਾ

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ » 2019 ਦੇ ਵ੍ਰਿਤਾਂਤ » 2020 ਦੇ ਵ੍ਰਿਤਾਂਤ »
2021 ਦੇ ਵ੍ਰਿਤਾਂਤ » 2022 ਦੇ ਵ੍ਰਿਤਾਂਤ » 2023 ਦੇ ਵ੍ਰਿਤਾਂਤ »    

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions/a>
Privay Policy
© 1999-2023, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)