ਖੰਨਾ,
6 ਮਈ - ਖੰਨਾ ਦੀ ਪ੍ਰਸਿੱਧ ਸੰਸਥਾ ਸਾਇੰਸ ਅਕੈਡਮੀ, ਜੀ. ਟੀ. ਬੀ.
ਮਾਰਕਿਟ ਖੰਨਾ, ਵਿੱਚ ਪਿਛਲੇ ਦਿਨੀ ਇੱਕ ਕੈਰੀਅਰ ਸੈਮੀਨਰ ਕਰਵਾਇਆ ਗਿਆ
ਜਿਸ ਵਿੱਚ ਮੁੱਖ ਬੁਲਾਰੇ, ਮੁੱਖ ਮਹਿਮਾਨ ਡਾ. ਪ੍ਰਭਜੋਤ ਸਿੰਘ ਜੀ ਅਤੇ
ਡਾ. ਪਰਮਜੀਤ ਸਿੰਘ ਮੁੰਡੇ ਜੀ ਅਤੇ ਸ੍ਰੀ ਸ਼ਿੰਦਰ ਮਾਹਲ ਜੀ, ਸਾਡੀ ਸੰਸਥਾ
ਵਿੱਚ ਪਹੁੰਚੇ। ਡਾ. ਪ੍ਰਭਜੋਤ ਸਿੰਘ ਜੀ ਨੇ ਆਪਣੇ ਅਨਮੋਲ ਵਿਚਾਰ ਬੱਚਿਆਂ
ਨਾਲ ਸਾਂਝੇ ਕੀਤੇ ਅਤੇ ਬੱਚਿਆਂ ਨੂੰ ਆਉਣ ਵਾਲੇ ਭਵਿੱਖ ਵਿਚ ਕਿਹੋ ਜਿਹੇ
ਕੋਰਸ, ਕੋਰਸ ਦੀ ਚੋਣ ਕਿਵੇਂ ਕਰਨੀ ਹੈ, ਇਸ ਬਾਰੇ ਜਾਣਕਾਰੀ ਪ੍ਰਦਾਨ
ਕੀਤੀ।
ਇਹਨਾਂ ਵਿੱਚੋਂ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਸ੍ਰੀ
ਸ਼ਿੰਦਰ ਮਾਹਲ ਜੀ, "ਪੰਜਾਬੀ ਵਿਕਾਸ ਮੰਚ ਯੂ.ਕੇ" ਨੇ ਸਾਡੀ ਸੰਸਥਾ ਦਾ
ਜ਼ਜਬਾ ਦੇਖਦੇ ਹੋਇਆਂ ਸਾਡੀ ਸੰਸਥਾ ਨੂੰ ਤੋਹਫੇ ਦੇ ਰੂਪ ਵਿੱਚ ਮਿੰਨੀ
ਪੰਜਾਬੀ ਯੂਨੀਕੋਡ ‘ਤੇ ਅਧਾਰਿਤ ਕੀਬੋਰਡ ਦਿੱਤਾ ਜੋ ਕਿ ਦੇਖਣ ਵਿੱਚ ਬਹੁਤ
ਹੀ ਸੁੰਦਰ ਅਤੇ ਅਕਰਸ਼ਿਤ ਹੈ। ਇਸ ਕੀਬੋਰਡ ਦੀ ਖਾਸੀਅਤ ਇਹ ਹੈ
ਕਿ ਇਸ ਦੇ ਬਟਨਾਂ ਉੱਪਰ ਅੰਗਰੇਜ਼ੀ ਅੱਖਰਾਂ ਦੇ ਨਾਲ ਪੰਜਾਬੀ ਦੇ ਅੱਖਰ ਵੀ
ਛਪੇ ਹੋਏ ਹਨ। ਇਹ ਦੇਖ ਕੇ ਸਾਰੇ ਬੱਚੇ ਬਹੁਤ ਖੁਸ਼ ਅਤੇ ਉਤਸ਼ਾਹਿਤ ਹੋਏ।
ਇਸ ਕੀਬੋਰਡ ਨਾਲ ਮਿਆਰੀ ਪੰਜਾਬੀ ਟਾਇਪ ਕਰਨੀ ਹੋਰ ਵੀ ਆਸਾਨ ਹੋ
ਗਈ ਹੈ। ਇਸ ਤਰ੍ਹਾਂ ਦਾ ਕੀਬੋਰਡ ਸਭ ਨੇ ਪਹਿਲੀ ਵਾਰ ਦੇਖਿਆ ਹੈ। ਇਸ ਤੋਂ
ਸਿੱਧ ਹੁੰਦਾ ਹੈ ਕਿ "ਪੰਜਾਬੀ ਵਿਕਾਸ ਮੰਚ ਯੂ.ਕੇ." ਨੂੰ ਪੰਜਾਬੀ ਨਾਲ਼
ਬਹੁਤ ਪਿਆਰ ਹੈ ਅਤੇ ਇਸ ਵਿਰਸੇ ਨੂੰ ਉਹ ਸੰਭਾਲ ਕੇ ਰੱਖਣ ਲਈ ਪ੍ਰਤੀਬੱਧ
ਹਨ। ਸਾਡੀ ਸੰਸਥਾ ਦੇ ਮੁੱਖੀ ਗੁਰਵਿੰਦਰ ਸਿੰਘ ਅਤੇ ਸਮੂਹ ਅਧਿਆਪਕ
ਸਾਹਿਬਾਨ ਸ੍ਰੀ ਸ਼ਿੰਦਰ ਮਾਹਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ
ਉਹਨਾਂ ਨੇ ਸਾਨੂੰ ਇਸ ਕਾਬਿਲ ਸਮਝਿਆ ਤੇ ਸਾਨੂੰ ਇਸ ਅਨਮੋਲ ਤੋਹਫ਼ੇ ਨਾਲ
ਨਿਵਾਜ਼ਿਆ। ਸਾਡੀ ਸੰਸਥਾ ਦੀ ਪੰਜਾਬੀ ਟਾਇਪਿੰਗ ਅਧਿਆਪਕਾ ਰੇਨੂ ਰਾਣੀ
(ਐੱਮ.ਏ.) ਨੇ ਸਾਰੇ ਬੱਚਿਆਂ ਨੂੰ ਕੀਬੋਰਡ ਦੀਆਂ ਵਿਸ਼ੇਸ਼ਤਾਵਾਂ ਦੀ ਪਰਖ
ਵੀ ਕਰਕੇ ਦਿਖਾਈ। ਸਾਡੀ ਸੰਸਥਾ ਦੇ ਮੁਖੀ ਸ੍ਰੀ ਗੁਰਵਿੰਦਰ ਸਿੰਘ
ਅਤੇ ਸਮੂਹ ਅਧਿਆਪਕ ਸਾਹਿਬਾਨ ਆਏ ਮਹਿਮਾਨਾ ਦਾ ਬਹੁਤ ਧੰਨਵਾਦੀ ਹਾਂ ਕਿ
ਉਹਨਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਡੀ ਸੰਸਥਾ ਦਾ
ਮਾਣ ਵਧਾਇਆ।
|