|
|
ਪੰਜਾਬੀ ਭਵਨ ਸਰ੍ਹੀ ਵੱਲੋਂ ਚੌਥੀ
ਕੌਮਾਂਤਰੀ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ
ਸ਼ਿੰਦਰ ਮਾਹਲ, ਕਨੇਡਾ
(29/09/2022)
|
|
|
|
|
ਕਾਨਫ੍ਰੰਸ ਦੀਆਂ ਤਿਆਰੀਆਂ ਸਬੰਧੀ
ਜਾਣਕਾਰੀ ਦਿੰਦੇ ਹੋਏ ਸੁੱਖੀ ਬਾਠ |
'ਪੰਜਾਬ ਭਵਨ' ਸਰ੍ਹੀ, ਕਨੇਡਾ ਦੇ ਕਰਤਾ-ਧਰਤਾ ਸੁੱਖੀ ਬਾਠ ਹੋਰਾਂ ਵੱਲੋਂ
ਆਪਣਾ ਸਲਾਨਾ ਸਾਹਿਤਕ ਅਤੇ ਸੱਭਿਆਚਾਰ ਸਮਾਗਮ ਪਹਿਲੀ ਅਤੇ ਦੋ ਅਕਤੂਬਰ,
2022 ਨੂੰ ਆਯੋਜਿਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕਈ ਸਾਲਾਂ
ਤੋਂ 'ਪੰਜਾਬ ਭਵਨ' ਸਰੀ ਕੈਨੇਡਾ ਪੂਰੀ ਦੁਨੀਆ ਵਿੱਚ ਵੱਸਦੇ ਪੰਜਾਬੀਆਂ
ਵਿੱਚ ਏਕਤਾ ਕਾਇਮ ਕਰਨ ਲਈ ਸਰਗਰਮ ਅਤੇ ਸਫ਼ਲ ਰਿਹਾ ਹੈ। ਇਸ ਵਿਚ
ਮਾਹਰਾਂ ਵੱਲੋਂ 5 ਮੁੱਖ ਵਿਸ਼ੇ: 1. ਬਲਿਹਾਰੀ ਕੁਦਰਤਿ ਵਸਿਆ 2.
ਕੌਮਾਂਤਰੀ ਪੰਜਾਬੀ ਸਮਾਜ ਦਾ ਸੰਕਲਪ 3. ਕੈਨੇਡੀਅਨ ਪੰਜਾਬੀ ਕਲਾਵਾਂ ਅਤੇ
ਸੰਚਾਰ ਮਾਧਿਅਮ 4. ਕੈਨੇਡਾ ਦਾ ਪੰਜਾਬੀ ਸਾਹਿਤ ਅਤੇ 5. ਸਾਹਿਤ ਦਾ ਸਿਆਸੀ
ਪਰਿਪੇਖ ਸ਼ਾਮਲ ਕੀਤੇ ਗਏ ਹਨ। 'ਸਾਂਝਾ ਪੰਜਾਬ ਟੀ.ਵੀ.' ਦੇ
ਨਿਰਦੇਸ਼ਕ ਅਤੇ ਪ੍ਰਸਿੱਧ ਗੀਤਕਾਰ ਸ. ਨਿਰਵੈਲ ਸਿੰਘ ਮਾਲੂਪੂਰੀ ਦੇ ਦੱਸਣ
ਮੁਤਾਬਿਕ ਇਸ ਵਿਸ਼ਾਲ ਅਤੇ ਮਹੱਤਵਪੂਰਨ ਕੌਮਾਂਤਰੀ ਪੰਜਾਬੀ ਕਾਨਫਰੰਸ ਦੀ
ਸਫਲਤਾ ਲਈ ਦੁਨੀਆਂ ਭਰ ਦੀਆਂ ਪੰਜਾਬੀ ਸਭਾਵਾਂ ਦੇ ਨਾਲ਼ ਨਾਲ਼ ਅਨੇਕਾਂ
ਲਿਖਾਰੀਆਂ, ਕਵੀਆਂ ਅਤੇ ਬੁੱਧੀਜੀਵੀਆਂ ਵਲੋ ਨਿੱਜੀ ਤੌਰ ‘ਤੇ ਸ਼ੁੱਭ
ਸੁਨੇਹੇ ਪਹੁੰਚ ਰਹੇ ਹਨ। 'ਪੰਜਾਬੀ ਵਿਕਾਸ ਮੰਚ ਯੂ.ਕੇ.' ਦੇ
ਮੁੱਖ ਸਕੱਤਰ ਸ਼ਿੰਦਰਪਾਲ ਸਿੰਘ ਮਾਹਲ ਨੇ ਵੀ ਆਪਣੀ ਸਭਾ ਦੇ ਸਾਰੇ
ਸਹਿਯੋਗੀਆਂ ਵਲੋਂ ਨਿੱਜੀ ਤੌਰ ‘ਤੇ ਸੁੱਖੀ ਬਾਠ ਜੀ ਦੇ ਗ੍ਰਹਿ ਵਿਖੇ
ਪਹੁੰਚ ਕੇ ਉਹਨਾਂ ਨਾਲ਼ ਮੁਲਾਕਾਤ ਕੀਤੀ ਅਤੇ ਇਸ ਚੌਥੀ ਕਾਨਫਰੰਸ ਦੀ
ਸਫਲਤਾ ਲਈ ਸ਼ੁੱਭ ਕਾਮਨਾਵਾਂ ਸਾਂਝੀਆਂ ਕੀਤੀਆਂ। ਉਹਨਾਂ ਦੇ ਨਾਲ਼ ਬੀ.ਸੀ
ਦੇ ਪੰਜਾਬੀ ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਲਈ ਸਰਗਰਮ 'ਪੰਜਾਬੀ ਬੋਲੀ
ਅਤੇ ਸਿੱਖਿਆ ਸਭਾ' (ਪਲੀ) ਵੱਲੋਂ ਸ਼੍ਰੀ ਬਲਵੰਤ ਸੰਘੇੜਾ ਜੀ ਨੇ ਵੀ
ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਵੀ ਪੰਜਾਬੀਅਤ ਲਈ ਯਤਨਸ਼ੀਲ
'ਪੰਜਾਬੀ ਭਵਨ' ਅਤੇ ਸੁੱਖੀ ਬਾਠ ਜੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ ਅਤੇ
ਸ਼ੁੱਭਕਾਮਨਾਵਾਂ ਦਿੱਤੀਆਂ। ਸੁੱਖੀ ਬਾਠ ਜੀ ਨੇ ਪ੍ਰੋਗਰਾਮ ਦੀ
ਵਿਸਥਾਰ ਸਹਿਤ ਰੂਪ ਰੇਖਾ ਦਿੰਦਿਆਂ ਦੱਸਿਆ ਕਿ ਇਸ ਸਮਾਗਮ ‘ਤੇ ਸ਼ਾਮਲ ਹੋਣ
ਲਈ ਦੁਨੀਆਂ ਭਰ ਤੋਂ ਅਨੇਕਾਂ ਪੰਜਾਬੀ ਬੁੱਧੀਜੀਵੀ ਪਹੁੰਚ ਚੁੱਕੇ ਹਨ। ਇਸ
ਸਮਾਗਮ ‘ਤੇ ਦਰਜਨ ਦੇ ਕਰੀਬ ਕਿਤਾਬਾਂ ਦੀ ਘੁੰਡ ਚੁਕਾਈ ਦੇ ਨਾਲ-ਨਾਲ
ਪੰਜਾਬੀ ਸਾਹਿਤ ਨੂੰ ਵੱਡੇ ਵੱਧਰ ‘ਤੇ ਲੋਕਾਂ ਵਿੱਚ ਲੈ ਜਾਣ ਲਈ ਬਹੁਤ
ਸਾਰਾ ਪੰਜਾਬੀ ਸਾਹਿਤ ਸਰੋਤੇ/ਦਰਸ਼ਕਾਂ ਲਈ ਉਪਲਬਧ ਕਰਾਇਆ ਜਾ ਰਿਹਾ ਹੈ।
ਪੰਜਾਬੀ ਭਵਨ ਦੇ ਸੇਵਾਦਾਰ ਅਤੇ ਸਮਰੱਥ ਸ਼ਾਇਰ ਇਕਵਿੰਦਰ ਚਾਂਦ ਜੀ ਨੇ
ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬੀ ਦੇ ਸਰਵਪੱਖੀ ਵਿਕਾਸ ਲਈ ਸਾਨੂੰ
ਸਭ ਨੂੰ ਰਲ਼ ਕੇ ਯਤਨ਼ਸ਼ੀਲ ਹੋਣਾ ਚਾਹੀਦਾ ਹੈ। ਇਹ ਸਮਾਗਮ
ਬ੍ਰਿਟਿਸ਼ ਕੋਲੰਬੀਆ ਦੀ ਸਭ ਤੋਂ ਵੱਡੀ ਮਿਉਂਸਪੈਲਿਟੀ ਸਰ੍ਹੀ ਵਿਚ ਸੁੱਖੀ
ਬਾਠ ਜੀ ਦੇ ਗ੍ਰਹਿ 19185 - 84 ਐਵੇਨਿਊ ਵਿਖੇ ਕਰਵਾਇਆ ਜਾ ਕਿਹਾ ਹੈ। ਇਸ
ਤੋਂ ਇਲਾਵਾ ਪੰਜਾਬੀ ਭਵਨ ਤੋਂ ਕਾਨਫਰੰਸ ਸਥਾਨ ‘ਤੇ ਪਹੁੰਚਣ ਲਈ ਲੋਕਾਂ
ਦੀ ਸਹੂਲਤ ਵਾਸਤੇ ਮੁਫ਼ਤ ਬੱਸ ਸੇਵਾ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਹੈ।
ਇਸ ਸਮਾਗਮ ਲਈ ਜੰਗੀ ਪੱਧਰ ਉੱਤੇ ਤਿਆਰੀਆਂ ਹੋ ਰਹੀਆਂ ਹੈ।
|
|
|
|
|
|
|
|
|
|
|
|
|
|
|
|
ਪੰਜਾਬੀ
ਭਵਨ ਸਰ੍ਹੀ ਵੱਲੋਂ ਚੌਥੀ ਕੌਮਾਂਤਰੀ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ
ਸ਼ਿੰਦਰ ਮਾਹਲ, ਕਨੇਡਾ |
ਆਜ਼ਾਦੀ
ਦਿਵਸ ਤੇ ਸਾਂਝੇ ਪੰਜਾਬ ਦੇ ਸ਼ਾਇਰਾਂ ਦੀ ਇਕ ਖੂਬਸੂਰਤ ਮਹਿਫ਼ਲ
ਇਕਬਾਲ ਚਾਨਾ, ਲੰਡਨ |
ਯੂਕੇ
ਸਾਹਿਤ ਸੰਸਾਰ: ਅਦਾਰਾ ਸ਼ਬਦ ਵੱਲੋਂ ਦਰਸ਼ਨ ਬੁਲੰਦਵੀ ਦੀਆਂ ਦੋ ਪੁਸਤਕਾਂ
ਲੋਕ ਅਰਪਣ ਤੇ ਗੋਸ਼ਟੀ ਮਨਦੀਪ ਖੁਰਮੀ
ਹਿੰਮਤਪੁਰਾ, ਲੰਡਨ |
ਸ਼ਹੀਦਾਂ
ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਿਹਾੜਾ ਮੂਲ ਨਾਨਕਸ਼ਾਹੀ ਕੈਲੰਡਰ
ਅਨੁਸਾਰ ਗੁਰਦੁਆਰਾ ਡੇਹਰਾ ਸਾਹਿਬ, ਲਾਹੌਰ ਸ਼ਰਧਾ ਨਾਲ ਮਨਾਇਆ -
ਜਨਮ ਸਿੰਘ, ਲਾਹੌਰ |
ਲੇਖਕ
ਪਾਠਕ ਮੰਚ ਸਲੋਹ ਦੇ ਸਾਲਾਨਾ ਸਾਹਿਤਕ ਸਮਾਗਮ - ਤੀਜੇ ਪੰਜਾਬ ਦਾ ਪੰਜਾਬੀ
ਬੋਲੀ ਦੇ ਹੱਕ ਵਿਚ ਨਾਅਰਾ
ਕੰਵਰ ਬਰਾੜ |
ਲੇਖਕ
ਸੁਭਾਸ਼ ਭਾਸਕਰ ਤੇ ਪੱਤਰਕਾਰ ਦਲਵੀਰ ਹਲਵਾਰਵੀ ਦਾ ਬਰਮਿੰਘਮ ਵਿਖੇ ਰੂਬਰੂ
ਸਮਾਗਮ ਮਨਦੀਪ ਖੁਰਮੀ ਹਿੰਮਤਪੁਰਾ,
ਯੂ ਕੇ |
ਭਾਈ
ਕਾਨ੍ਹ ਸਿੰਘ ਨਾਭਾ ਦੀਆਂ ਬੌਧਿਕ ਲਿਖਤਾਂ ਨੇ ਸਿੱਖ ਭਾਈਚਾਰੇ ਦੀ ਨਵੇਕਲੀ
ਹੋਂਦ ਉਸਾਰਨ ਵਿੱਚ ਪਾਇਆ ਵੱਡਾ ਹਿੱਸਾ
ਜਸਵੰਤ ਸਿੰਘ, ਚੰਡੀਗੜ੍ਹ |
ਨਾਰਵੇ
ਦੇ ਪੰਜਾਬੀ ਸਕੂਲ ਵੱਲੋਂ ਵਿਖਾਖੀ ਦਾ ਵਿਸ਼ੇਸ਼ ਪ੍ਰੋਗਰਾਮ
ਸ਼ਿੰਦਰ ਮਾਹਲ, ਓਸਲੋ |
ਲੋਕ
ਅਧਿਕਾਰ ਲਹਿਰ ਦਾ ਪਹਿਲਾ ਮਾਝਾ ਸਮਾਗਮ
ਗੁਰਦਾਸ ਦੋਸਾਂਝ / ਨਿਰਵੈਰ ਸਿੰਘ |
'ਗੁਰੂ
ਨਾਨਕ ਸਿੱਖ ਟੈਂਪਲ ਗਲਾਸਗੋ' ਵਿਖੇ ਅੰਤਰਰਾਸ਼ਟਰੀ ਕਾਨਫਰੰਸ ਸ਼ਾਨੋ ਸ਼ੌਕਤ
ਨਾਲ ਸਮਾਪਤ ਮਨਦੀਪ ਖੁਰਮੀ
ਹਿੰਮਤਪੁਰਾ, ਗਲਾਸਗੋ |
ਸਕਾਟਲੈਂਡ
ਦੀ ਧਰਤੀ 'ਤੇ "ਤੀਆਂ ਪੰਜ ਦਰਿਆ ਦੀਆਂ" ਬੇਹੱਦ ਸਫਲ ਹੋ ਨਿੱਬੜੀਆਂ
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ |
|
|
|
|
|
|
|
|