ਪਟਿਆਲਾ:
19 ਮਈ, 2023: ਜੱਸਾ ਸਿੰਘ ਰਾਮਗੜ੍ਹੀਆ ਦਾ ਸਮੁੱਚਾ ਜੀਵਨ ਨੌਜਵਾਨਾ ਲਈ
ਮਾਰਗ ਦਰਸ਼ਕ ਸਾਬਤ ਹੋਵੇਗਾ। ਜੱਸਾ ਸਿੰਘ ਰਾਮਗੜ੍ਹੀਆ ਨੇ ਰਾਮਗੜ੍ਹੀਆਂ ਨੂੰ
ਸਿੱਖ ਫ਼ੌਜ ਵਿੱਚ ਸ਼ਾਮਲ ਕਰਕੇ ਮਾਨਵਤਾ ਨੂੰ ਬਰਾਬਰਤਾ ਦਾ ਸੰਦੇਸ਼ ਦਿੱਤਾ
ਸੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ.ਅਰਵਿੰਦ ਉਪ ਕੁਲਪਤੀ ਪੰਜਾਬੀ
ਯੂਨੀਵਰਸਿਟੀ ਪਟਿਆਲਾ ਨੇ ਅੱਜ ਪੰਜਾਬੀ ਯੂਨੀਵਰਸਿਟੀ ਵਿੱਚ ਜੱਸਾ ਸਿੰਘ
ਰਾਮਗੜ੍ਹੀਆ ਯਾਦਗਾਰੀ ਸੈਮੀਨਾਰ ਵਿੱਚ ਪ੍ਰਧਾਨਗੀ ਭਾਸ਼ਣ ਕਰਦਿਆਂ ਕੀਤਾ।
ਉਨ੍ਹਾਂ ਅੱਗੋਂ ਕਿਹਾ ਗਿਆਨ ਦੀਆਂ ਸੰਸਥਾਵਾਂ ਭਾਵ
ਯੂਨੀਵਰਸਿਟੀਆਂ ਗਿਆਨ ਵਧਾਉਣ ਵਿੱਚ ਸਫਲ ਨਹੀਂ ਹੋਈਆਂ। ਇਸ ਲਈ ਇਨ੍ਹਾਂ
ਨੂੰ ਸਵੈਇੱਛਤ ਸੰਸਥਾਵਾਂ ਨਾਲ ਜੋੜਨਾ ਚਾਹੀਦਾ ਹੈ।
ਵਿਸ਼ੇਸ਼ ਮਹਿਮਾਨ, ਸਿੰਘ ਸਾਹਿਬ ਭਾਈ ਮਨਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ
ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਲੋਕਾਈ ਨੂੰ ਆਤਮ ਚਿੰਤਨ ਕਰਨਾ ਚਾਹੀਦਾ
ਹੈ, ਜਿਹੜੀਆਂ ਕਮਜ਼ੋਰੀਆਂ ਰਹਿ ਗਈਆਂ ਹਨ, ਉਨ੍ਹਾਂ ਨੂੰ ਦੂਰ ਕਰਕੇ ਸੁਧਾਰ
ਕਰਨਾ ਚਾਹੀਦਾ ਹੈ। ਜੱਸਾ ਸਿੰਘ ਰਾਮਗੜ੍ਹੀਆ ਦੀ ਕਮਾਈ ਦੀ ਕਦਰ ਕਰਨੀ ਬਣਦੀ
ਹੈ। ਸਿੱਖ ਜਗਤ ਨੂੰ ਉਨ੍ਹਾਂ ਦੀ ਕਮਾਈ ‘ਤੇ ਪਹਿਰਾ ਦੇਣਾ ਚਾਹੀਦਾ ਹੈ।
ਇਹ ਸਮਾਗਮ 'ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ' ਕੈਨੇਡਾ ਅਤੇ
'ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ' ਵੱਲੋਂ 'ਵਰਲਡ ਪੰਜਾਬੀ
ਸੈਂਟਰ ਪਟਿਆਲਾ' ਦੇ ਸਹਿਯੋਗ ਨਾਲ ਆਯੋਜਤ ਕੀਤਾ ਗਿਆ ਸੀ।
ਇਸ
ਮੌਕੇ ਕੁੰਜੀਵਤ ਭਾਸ਼ਣ ਦਿੰਦਿਆਂ ਸਿੱਖ ਵਿਦਵਾਨ ਡਾ. ਬਲਕਾਰ ਸਿੰਘ
ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਨੇ ਕਿਹਾ ਕਿ ਸਾਨੂੰ ਜੱਸਾ ਸਿੰਘ
ਰਾਮਗੜ੍ਹੀਆ ਦੇ ਵਿਰਸੇ ਤੇ ਵਿਰਾਸਤ ਦੀ ਪਹਿਰੇਦਾਰੀ ਵਲ ਤੁਰਨਾ ਪਵੇਗਾ।
ਵਿਰਾਸਤ ਨੂੰ ਸੰਭਾਲਣਾ ਵਿਦਵਾਨਾ ਦਾ ਫਰਜ਼ ਹੈ ਤਾਂ ਜੋ ਨੌਜਵਾਨ ਪੀੜ੍ਹੀ
ਨੂੰ ਸੇਧ ਦਿੱਤੀ ਜਾ ਸਕੇ। ਅਕਾਦਮਿਕ ਗੰਭੀਰਤਾ ਲਿਆਉਣ ਦੀ ਲੋੜ ਹੈ।
ਸਿੱਖ ਮਿਸਲਾਂ ਨੇ ਪੰਜਾਬ ਵਿੱਚ ਸਿੱਖ ਰਾਜ ਸਥਾਪਤ ਕਰਨ ਵਿੱਚ
ਮਹੱਤਵਪੂਰਨ ਯੋਗਦਾਨ ਪਾਇਆ ਸੀ। ਜੱਸਾ ਸਿੰਘ ਰਾਮਗੜ੍ਹੀਆ ਨੇ ਸਾਰੀਆਂ
ਮਿਸਲਾਂ ਦੇ ਮੁੱਖੀਆਂ ਨੂੰ ਇਕ ਮੰਚ ‘ਤੇ ਇਕੱਤਰ ਕਰਨ ਵਿੱਚ ਵਡਮੁੱਲਾ
ਯੋਗਦਾਨ ਪਾਇਆ। ਪੰਜਾਬ ਵਿੱਚ ਵਰਤਮਾਨ ਸਮੇਂ ਵੀ ਉਨ੍ਹਾਂ ਵਰਗੇ
ਦੂਰਅੰਦੇਸ਼ੀ ਵਾਲੇ ਨੇਤਾ ਦੀ ਲੋੜ ਹੈ।
ਉਜਾਗਰ ਸਿੰਘ ਕੋਆਰਡੀਨੇਟਰ
ਇੰਡੀਅਨ ਚੈਪਟਰ ਹਰਿਦਰਸ਼ਨ ਮੈਮੋਰੀਅਲ ਇੰਟਨਰਨੈਸ਼ਨ ਟਰੱਸਟ ਕਨੇਡਾ ਨੇ ਵੀ
ਜੱਸਾ ਸਿੰਘ ਰਾਮਗੜ੍ਹੀਆ ਦੀ ਵਿਚਾਰਧਾਰਾ ਨੂੰ ਅਪਨਾਉਣ ਤੇ ਜ਼ੋਰ ਦਿੱਤਾ ਅਤੇ
ਸਟੇਜ ਸਕੱਤਰ ਦੇ ਫਰਜ਼ ਨਿਭਾਏ।
ਇਸ ਸੈਮੀਨਾਰ ਵਿੱਚ ਡਾ.ਕੇਹਰ ਸਿੰਘ
ਸਾਬਕਾ ਚੇਅਰਮੈਨ ਪੰਜਾਬ ਸਕੂਲ ਸਿਖਿਆ ਬੋਰਡ, ਸਾਬਕਾ ਪਿ੍ਰੰਸੀਪਲ
ਡਾ.ਇੰਦਰਜੀਤ ਸਿੰਘ ਵਾਸੂ, ਪ੍ਰੋ. ਡਾ.ਪਰਮਜੀਤ ਕੌਰ ਅਤੇ ਪ੍ਰੋ.
ਡਾ.ਐਸ.ਐਸ.ਰੇਖੀ ਨੇ ਜੱਸਾ ਸਿੰਘ ਰਾਮਗੜ੍ਹੀਆ ਦੀ ਕਾਰਜ਼ਕੁਸ਼ਲਤਾ
ਬਾਰੇ ਖੋਜ ਪੇਪਰ ਪੜ੍ਹੇ।
ਪਰਮਜੀਤ ਸਿੰਘ ਪਰਵਾਨਾ ਨੇ ਸਿੱਖ
ਵਿਦਵਾਨ ਭਾਈ ਜੈਤੇਗ ਸਿੰਘ ਅਨੰਤ ਦਾ ਖੋਜ ਪੇਪਰ ਪੜ੍ਹਿਆ। ਸਤਵਿੰਦਰ ਸਿੰਘ
ਫੂਲਪੁਰ ਸੰਪਾਦਕ ਗੁਰਮਤਿ ਪ੍ਰਕਾਸ਼ ਅਤੇ ਇੰਜਨੀਅਰ ਜੋਤਿੰਦਰ ਸਿੰਘ ਨੂੰ
ਉਨ੍ਹਾਂ ਦੀ ਸੇਵਾਵਾ ਕਰਕੇ ਜੱਸਾ ਸਿੰਘ ਰਾਮਗੜ੍ਹੀਆ ਪੁਰਸਕਾਰ ਦੇ ਕੇ
ਸਨਮਾਨਤ ਕੀਤਾ ਗਿਆ। ਸਤਵਿੰਦਰ ਸਿੰਘ ਫੂਲਪੁਰ ਦੀ ਸਾਈਟੇਸ਼ਨ ਡਾ.ਅਬਨੀਸ਼ ਕੌਰ
ਪੰਧੇਰ ਅਤੇ ਇੰਜ ਜੋਤਿੰਦਰ ਸਿੰਘ ਦੀ ਡਾ.ਦਰਸ਼ਨ ਸਿੰਘ ਆਸ਼ਟ ਨੇ ਪੜ੍ਹੀ।
ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਦੇ ਰੂਹੇ ਰਵਾ ਭਾਈ ਸੁਰਿੰਦਰ ਸਿੰਘ
ਜੱਬਲ ਨੂੰ ਉਨ੍ਹਾਂ ਦੀ ਗ਼ੈਰਹਾਜ਼ਰੀ ਵਿੱਚ ਜਸਪਾਲ ਸਿੰਘ ਸੱਲ੍ਹ ਰਾਹੀਂ ਵਰਲਡ
ਪੰਜਾਬੀ ਸੈਂਟਰ ਪਟਿਆਲਾ ਵੱਲੋਂ ਪੁਰਸਕਾਰ ਦਿੱਤਾ ਗਿਆ। ਪੇਪਰ ਪੜ੍ਹਨ ਵਾਲੇ
ਵਿਦਵਾਨ ਖੋਜੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਡਾ.ਅਰਵਿੰਦ ਉਪਕੁਲਪਤੀ
ਨੂੰ ਸ੍ਰੀਮਤੀ ਹਰਪਾਲ ਕੌਰ ਅਤੇ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਨੂੰ
ਡਾ.ਅਬਨੀਸ਼ ਕੌਰ ਪੰਧੇਰ ਨੇ ਬੁਕੇ ਦੇ ਸਵਾਗਤ ਕੀਤਾ। ਧੰਨਵਾਦ ਦਾ
ਮਤਾ ਪੇਸ਼ ਕੀਤਾ ਗਿਆ।
ਇਸ ਮੌਕੇ ‘ਤੇ ਡਾ.ਅਰਵਿੰਦ ਅਤੇ ਭਾਈ
ਮਨਜੀਤ ਸਿੰਘ ਦਾ ਵੀ ਸਨਮਾਨ ਕੀਤਾ ਗਿਆ। ਡਾ.ਮਲਕਿੰਦਰ ਕੌਰ ਨੇ ਧੰਨਵਾਦ ਦਾ
ਮਤਾ ਪੇਸ਼ ਕੀਤਾ।
|