WWW 5abi.com  ਸ਼ਬਦ ਭਾਲ

ਤੁਹਾਡੇ ਵਿਚਾਰਾਂ ਦਾ ਸੁਆਗਤ ਹੈ... ਸਾਨੂੰ ਲਿਖੋ

ਪਾਠਕਾਂ ਦੇ ਵਿਚਾਰਾਂ ਨਾਲ 5abi.com ਅਦਾਰੇ ਦਾ
ਸਹਿਮਤ ਹੋਣਾ ਕੋਈ ਜ਼ਰੂਰੀ ਨਹੀ।

5_cccccc1.gif (41 bytes)

5ਆਬੀ.ਕਾਮ ਦੇ ਪਾਠਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ
ਸਿਰਫ ਪੰਜਾਬੀ
(ਗੁਰਮੁੱਖੀ ਲਿੱਪੀ) ਵਿੱਚ ਲਿਖੇ ਖਤ ਹੀ ਛਾਪੇ ਜਾਣਗੇ

5_cccccc1.gif (41 bytes)

ਬਲਦੇਵ “ਬੁੱਧ ਸਿੰਘ ਵਾਲਾ”ਹਾਂਗਕਾਂਗ

08/03/05

ਪੰਜਾਬੀਓ ਸ਼ਰਾਰਤੀਆਂ ਦੇ ਮਨਸੂਬਿਆਂ ਤੋਂ ਸੁਚੇਤ ਰਹੋ!

ਜੋ ਸ਼ਿਵਚਰਨ ਜੱਗੀ ਕੁੱਸਾ ਸਾਹਬ ਨੇ ਲਿਖਿਆ ਕੁਛ ਠੀਕ ਹੀ ਹੈ । ਪਰ ਇਹ ਵੀ ਠੀਕ ਹੈ ਕਿ ਅਸੀਂ ਵੀ ਐਥੈ ਭਈਆਂ ਵਾਂਗੂੰ ਹੀ ਹਾਂ। ਇਸ ਕਰਕੇ ਕੁਛ ਗੱਲਾਂ ਗਲਤ ਵੀ ਹਨ । ਭਈਏ ਪਰਾਪਰਟੀ ਬਣਾਂ ਰਹੇ ਹਨ ਤਾਂ ਅਸੀਂ ਵੀ ਐਥੈ ਕੁਛ ਨਾਂ ਕੁਛ ਬਣਾਂ ਰਹੇ ਹਾਂ। ਬਲਦੇਵ ਸਿੰਘ ਬਾਜਵਾ ਨੇ ਸਹੀ ਲਿਖਿਆ ਹੈ। ਪਰ ਸਰਦਾਰ ਇਕਬਾਲ ਸਿੰਘ ਰਾਮੂੰ ਵਾਲੀਆ ਅਤੇ ਅਨਿਲ ਕੁਮਾਰ ਨੂੰ ਕਿਸੇ ਭਈਏ ਦੇ ਹੱਥਨਹੀਂ ਲੱਗੇ। ਬਿਹਾਰ ਇਲਾਕੇ ਵਿੱਚ ਪੰਜਾਬੀ ਟਰੱਕ ਵਾਲੇ ਟਰੱਕ ਖੜਾ ਕਰਕੇ ਚਾਹ ਪਾਣੀ ਨਹੀ ਪੀ ਸਕਦਾ ਕਿਊਕਿ ਭਈਏ ਆ ਕੇ ਲੁਟ ਲੈਦੇ ਹਨ। ਪਿਛੇ ਜੇ ਸਾਡਾਂ ਭਈਆ ਜੋ ਕਿ ਸਾਡੇ ਪਿੰਡ ਲੰਮੇ ਸਮੇ ਤੋਂ ਕੰਮ ਕਰਦਾ ਸੀ । ਉਸ ਨੇ ਅੰਮ੍ਰਤ ਵੀ ਛਕ ਲਿਆਂ। ਕਿੳਕਿ ਸਾਡੇ ਮੋਗੇ ਦੇ ਇਲਾਕੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਬਹੁਤ ਸਤਿਕਾਰ ਸੀ। ਇਸ ਕਰਕੇ ਭਈਏ ਨੇ ਵੀ ਰੀਸੋਰੀਸ ਅੰਮ੍ਰਤ ਛਕ ਲਿਆ। ਤੇ ਚਲਾ ਗਿਆ ਬਿਹਾਰ। ਉਹ ਆਵਦੇ ਪਿੰਡ ਜਾਣ ਦੀ ਬਜਾਏ ਸਿੱਧਾ ਪਟਨੇ ਸਾਹਬ ਚਲਾ ਗਿਆ । ਕਹਾਣੀ ਤਾਂ ਬਹੁਤ ਲੰਮੀ ਹੈ ਪਰ ਛੋਟੇ ਬਿਆਨ ਵਿੱਚ ਦਸਦਾ ਹਾਂ ਕਿ ਬਿਹਾਰੀਆਂ ਨੇ ਫੜਕੇ ਜਬਰਦਸਤੀ ਉਸਦੇ ਵਾਲ ਕੱਟ ਦਿੱਤੇ ਤੇ ਕਿਰਪਾਨ ਵਗੈਰਾ ਲਾਹ ਕੇ ਪਰਾਂ ਮਾਰੀ । ਜੋ ਆਵਦੀ ਜਾਤ ਦੇ ਬੰਦੇਂ ਨਾਲ ਇਹ ਵਤੀਰਾ ਕਰ ਸਕਦੇ ਹਨ ਤੇ ਮੌਕਾ ਮਿਲਨ ਨੇ ਸਾਡੇ ਨਾਲ ਕੀ ਕਰਨਗੇ? ਇਹ ਤੁਸੀ ਆਪ ਸੋਚਣਾਂ ਹੈ! ਹੋਈਆਂ ਭੁੱਲਾਂ ਦੀ ਖਿਮਾ

ਬਲਦੇਵ “ਬੁੱਧ ਸਿੰਘ ਵਾਲਾ”ਹਾਂਗਕਾਂਗ

ਗੁਰਪਰੀਤ ਸਿਂਘ ਸਿੱਧੂ(ਮਾਨ) ,ਪੰਜਾਬ (ਭਾਰਤ)

08/03/05

ਇਹ ਤਸਵੀਰਾ ਕ੍ਮਵਾਰ ਬੈਲਜੀਅਮ, ਹਾਲੈਡ, ਫਰਾਸ, ਸਵੀਡਨ, ਆਦਿ ਤੋ ਸਿੱਖ ਭਾਈਚਾਰੇ ਵੱਲੋ ਗੁਰਪੁਰਬ ਦੇ ਸੰਬਧ ਵਿੱਚ ਕੱਢੇ ਗਏ ਨਗਰ ਕੀਰਤਨ ਦੀਆ ਹੈ।

ਅਜਿਹੀਆ ਬਹੁਤ ਸਾਰੀਆ ਤਸਵੀਰਾ ਵੈਬ ਸਾਈਟ ਤੋ ਪ੍ਪਾਤ ਕੀਤੀਆ ਜਾ ਸਕਦੀਆ ਹਨ ,ਜੋ ਇਹ ਦਰਸਾਉਦੀਆ ਹਨ ਕਿ ਵਿਦੇਸ਼ਾ ਵਿੱਚ ਸਿੱਖ ਭਾਈਚਾਰਾ ਆਪਣੇ ਦਿਨ ਤਿਉਹਾਰ ਸ਼ਰਧਾ ਪੂਰਵਕ ਮਨਾਉਦੇ ਹਨ। ਕੇਨੈਡਾ, ਅਮਰੀਕਾ, ਇੱਗਲੈਡ ,ਜਰਮਨੀ ਦੇ ਗੁਰਪੁਰਬ ਦ੍ਰਿਸ਼ਾ ਤੋ ਤਾ ਤੁਸੀ ਵਾਕਬ ਹੋਗੇ ਬਾਜਵਾ ਸਾਹਿਬ (ਜਰਮਨੀ) ਤੇ ਭਾਈਆ ਦੀ ਰੰਗ ਬਰਸੇ (ਹੋਲੀ) ਤੋ ਤੁਹਾਨੂੰ ਕਿਉ ਦੁਖ ਹੋ ਗਿਆ, ਪੰਜਾਬੀ ਗਾਣੇ ਤੁਹਾਨੂੰ ਕਿਥੋ ਸੁਣਾਈ ਦੇਣ, ਪੰਜਾਬੀ ਕਲਾਕਾਰਾ ਨੂੰ ਤਾ ਅਸ਼ਲੀਲ ਗਾਣੇ ਗੋਣ ਤੋ ਵਹਿਲ ਨਹੀ। ਜੇ ਅਸੀ ਲੋਕ ਵਿਦੇਸ਼ਾ ਵਿੱਚ ਆਪਣੀ ਪਛਾਣ ,ਕਲਚਰ, ਧਰਮ ਨਾਲ ਜੁਡੇ ਹੋਏ ਹਾ ਤਾ ਕਿ ਭਾਈਆ ਨੂੰ ਆਪਣੇ ਹੀ ਮੁਲਕ ਦੇ ਹੋਰ ਸੂਬੇ ਵਿੱਚ ਇਹ ਹੱਕ ਵੀ ਨਹੀ ਕਿ ਉਹ ਰੰਗ ਬਰਸੇ ਭੀਗੀ ...ਗਾਣਾ ਅਤੇ ਹੋਲੀ ਮਨਾ ਸਕਣ।

ਗੁਰੂ ਘਰ ਅਮਰਿਤਸਰ ਤੋ ਬੀ ਐਸ ਸਾਹਿਬ ਮੁਗਲ ਵਿਦੇਸ਼ੀ ਹਮਲੇਵਾਰ ਸਨ (ਤੁਰਕ, ਇਰਾਨੀ) ਅਤੇ ਜਿਸ ਹਿੰਦੂਸਤਾਨ ਦੀ ਸਭਿਅਤਾ ਬਚਾਉਣ ਦੀ ਤੁਸੀ ਤਰਕ ਦਸ਼ਮੇਸ ਪਿਤਾ ਗੁਰੂ ਗੋਬਿਦ ਸਾਹਿਬ ਦਾ ਉਦਾਰਣ ਦੇ ਕੇ ਦਿੱਤੀ ਹੈ ਉਸੇ ਹਿੰਦੂਸਤਾਨ ਦੇ ਇਹ ਭਾਈਏ ਵੀ ਵਾਸੀ ਹਨ।

ਸੋ ਪ੍ਦੇਸਾ ਵਿੱਚ ਨਾਜੀ ਸੋਚ ਰੱਖਣ ਵਾਲੇ ਸਾਡੇ ਹੀ ਪੰਜਾਬੀ ਵੀਰੋ ,ਆਪਣੀ ਸੋਚ ਨੂੰ ਬਦਲੋ ਅਤੇ ਪੰਜਾਬ ਨੂੰ ਹੱਸਦਾ ਵੱਸਦਾ ਰਹਿਣ ਦਿਉ।

ਗੁਰਪਰੀਤ ਸਿਂਘ ਸਿੱਧੂ(ਮਾਨ) ,ਪੰਜਾਬ(ਇੰਡੀਆ)

ਅਨਿਲ ਕੁਮਾਰ (ਪਿੰਡ ਘੱਗਾ)

08/03/05

ਸਚ ਬਿਨੁ ਭਵਜਲੁ ਜਾਇ ਨਾ ਤਰਿਆ - ਸ੍ਰੀ ਗੁਰੁ ਨਾਨਕ ਦੇਵ।

ਮੇਰੇ ਤੇ ਸ਼ੱਕ ਕਰਨ ਵਾਲਿਆਂ ਨੂੰ ਬੇਨਤੀ ਹੈ ਕਿ ਅਸਲੀ ਦੁਸ਼ਮਣ ਵੱਲ ਉਂਗਲ ਕਰਨ ਦੀ ਹਿੰਮਤ ਕਰੋ। ਪੰਜਾਬ ਦੇ ਚਹੇਤੇ ਦਿੱਲੀ ਇੰਦਰਾ ਵਰਗੀ ਅੱਗ ਨਾਲ ਅੱਖ-ਮਟੱਕੇ ਭਈਆਂ ਕੋਲੋਂ ਪੁੱਛਕੇ ਨਹੀਂ ਸਨ ਕਰਦੇ। ਇੰਦਰਾ ਦੇ ਭਾਈ-ਭਤੀਜ ਇਨਾਂ ਭਈਆਂ ਦੇ ਭੇਸ ਵਿਚ ਨਹੀਂ ਬਲਕਿ ਨੀਲੇ, ਪੀਲੇ, ਚਿੱਟੇ, ਕੇਸਰੀ ਤੇ ਇਥੋਂ ਤੱਕ ਲਾਲ ਝੰਡਿਆਂ ਦੇ ਵਿਚ ਲੁਕੇ ਆਦਮ-ਬੋ, ਆਦਮ-ਬੋ ਕਰਦੇ ਪੰਜਾਬੀਆਂ ਦੇ ਸਿਰਾਂ ਤੇ ਗਿਰਝਾਂ ਵਾਂਗ ਮੰਡਰਾ ਰਹੇ ਹਨ। ਸਾਨੂੰ ਉਹ ਸਕੇ ਲਗਣ ਲੱਗ ਜਾਂਦੇ ਨੇ ਕਿਉਂਕਿ ਉਹ ਆਪਣੇ ਫ਼ਾਰਮ ਹਾਉਸ ਬਚਾਉਣ ਲਈ ਸਾਡੇ ਹੀ ਗੁਰਾਂ ਦੀ ਬਾਣੀ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਬਾਜ਼ੀਗਰ ਹਨ। ਉਨਾਂ ਨੂੰ ਪਤਾ ਹੈ ਕਿ ਅਸੀਂ ਛੇਤੀ ਹੀ ਭਾਵੁਕ ਹੋ ਉਠਦੇ ਹਾਂ ਅਤੇ ਗੁੱਸੇ ਵਿਚ ਆਪਣੇ ਹੀ ਅੰਗ ਵਲੂੰਧਰ ਛੱਡਦੇ ਹਾਂ। ਇਨਾਂ ਗਿਰਝਾਂ ਨੂੰ ਹੋਰ ਚਾਹੀਦਾ ਕੀ ਹੈ? ਤਰੋ-ਤਾਜ਼ਾ ਲਹੂ – ਮੇਰਾ ਜਾਂ ਤੁਹਾਡਾ।

ਮੇਰਾ ਪੰਜਾਬ ਨਾਲ ਕਿੰਨਾ ਪਿਆਰ ਹੈ ਜਾਂ ਸਿੱਖ ਧਰਮ ਵਿਚ ਕਿਤਨਾ ਵਿਸ਼ਵਾਸ ਹੈ, ਇਹ ਸੱਭ ਗੱਲਾਂ ਮੇਰੀਆਂ ਨਿੱਜੀ ਹਨ।

ਪਰ ਇਤਨਾ ਜ਼ਰੂਰ ਕਹਾਂਗਾ ਕਿ ਬਾਈ ਜੀ ਐਲ. ਕੇ. ਅਡਵਾਨੀ ਜੀ (ਜਨਰਲ ਅਡਵਾਇਰ ਦੇ ਵਾਂਗ) ‘ਹਰਿਮੰਦਰ ਸਾਹਿਬ’ ਵਿਚੋਂ ਸਿਰੋਪਾ ਲੈਣ ਮੇਰੇ ਟੁੱਟੇ ਸਕੂਟਰ ਤੇ ਚੜਕੇ ਨਹੀਂ ਸੀ ਗਏ। ਮੈਨੂੰ ਤਾਂ ਗੁੱਸਾ ਹੈ ਉਸ ਸਿਸਟਮ ਨਾਲ ਜਿਸਦਾ ਸ਼ਿਕਾਰ ਅਸੀਂ ਸਾਰੇ ਹੋ ਜਾਂਦੇ ਹਾਂ ਅਤੇ ਇਕ ਦੂਜੇ ਤੇ ਦੋਸ਼ ਮੜਨ ਲੱਗ ਜਾਂਦੇ ਹਾਂ। ਮੇਰੇ ਵਿਚਾਰ ਅਨੁਸਾਰ ਇਸ ਸਿਸਟਮ ਦੇ ਘਾੜੇ ਸਾਡਾ ਕਿਸੇ ਦਾ ਭਲਾ ਨਹੀਂ ਚਾਹੁੰਦੇ ਅਤੇ ਇਨਾਂ ਵਿਚੋਂ ਕਿਸੇ ਦਾ ਕੋਈ ਦੀਨ-ਧਰਮ-ਇਮਾਨ ਨਹੀਂ। ਇਹ ਨਹੀਂ ਚਾਹੁਣਗੇ ਕਿ ਅਸੀਂ ਆਪਣੇ ਜ਼ਖਮ ਭਰਨ ਦੇਈਏ। ਸਾਡੇ ਗੁਰੂਆਂ ਨੇ ਗੈਰਾਂ ਵਿਚੋਂ ਭਗਤ ਮੀਆਂ ਮੀਰ ਜੀ, ਜਾਂ ਭਗਤ ਕਬੀਰ ਵਰਗਿਆਂ ਦੇ ਪੈਰ ਚੁੰਮਣ ਦੇ ਉਪਦੇਸ਼ ਦਿੱਤੇ ਤੇ ਅੱਜ ਦੇ ਬਾਦਲਕਿਆਂ ਨੂੰ ਸਿਰਫ਼ ਅਡਵਾਨੀ ਅਤੇ ਮੋਦੀ ਹੀ ਦਿਸਦੇ ਹਨ ਯਾਰੀਆਂ ਲਾਉਣ ਨੂੰ? ਇਹ ਤਾਂ ਸਾਡੇ ਜ਼ਖਮਾਂ ਤੇ ਦੂਹਰਾ ਲੂਣ ਮਲ ਰਹੇ ਹਨ ਅਤੇ ਆਪ ਦੋਹੀਂ ਹੱਥਾਂ ਵਿਚ ਲੱਡੂ ਰੱਖਦੇ ਹਨ। ਹੁਣ ਕੱਲ੍ਹ ਨੂੰ ਜੇ ਬਾਦਲ ਦੇ ਲਾਡਲੇ ਦੇ ਫ਼ਾਰਮ ਹਾਊਸਾਂ ਨੂੰ ਕੋਈ ਖਤਰਾ ਬਣ ਗਿਆ ਤਾਂ ਇਸਨੇ ਫੇਰ ਕਿਸੇ ਸੰਤ ਨਾਲ ਮਿਲਕੇ ਗੁਰ੍ਰਦੁਆਰਿਆਂ ਵਿਚ ਮੋਰਚੇ ਲਾਕੇ ਬੈਠ ਜਾਣਾ ਹੈ ਤੇ ਫੇਰ ਅਡਵਾਨੀ ਦੇ ਲਾਲਾਂ ਨੇ ਟੈਂਕਾਂ ਤੇ ਚੜਕੇ ਹੀ ਆਉਣਾ ਹੈ ਪੰਜਾਬ ਦੇ ਰਾਖੇ ਬਣਕੇ। ਤੇ ਇਕ ਵਾਰ ਫੇਰ ਅਸੀਂ ਵੇਖਾਂਗੇ ਪੰਜਾਬ ਦੇ ਬੇਗਾਨੇ ਪੁੱਤਾਂ ਨੂੰ ਬਲੀ ਦਾ ਬੱਕਰਾ ਬਣਾਉਣ ਵਾਲੇ ਲੀਡਰਾਂ ਦਾ ਹੱਥ ਖੜੇ ਕਰਕੇ ਆਉਂਦਿਆਂ ਦਾ ਦੂਰਦਰਸ਼ਨ ਤੋਂ ਸਿੱਧਾ ਪ੍ਰਸਾਰਣ। ਅਸੀਂ ਫੇਰ ਇਕ ਦੂਜੇ ਵਿਚੋਂ ਘੱਟ-ਵੱਧ ਸਿੱਖੀ ਲੱਭਦੇ ਜਾਂ ਇਨਾਂ ਮਗਰ ਲੱਗੇ ਭਈਆਂ ਨੂੰ ਹੱਕਦੇ ਹੀ ਹੰਭ ਜਾਵਾਂਗੇ। ਇਹ ਬਾਬਰੀ ਮਸਜ਼ਿਦ ਉਪਰ ‘ਹਰ-ਹਰ-ਮਹਾਦੇਵ’ ਆਖਕੇ ਚੜਨ ਵਾਲੇ ਕਿਤੇ ਸਾਡੇ ਗੁਰਦੁਆਰੇ ਦੀਆਂ ਕੰਧਾਂ ਦੀ ਉਚਾਈ ਨਾਪਣ ਤੇ ਨਹੀਂ ਸੀ ਆਏ? ਪੰਜਾਬ ਦੇ ਨੋਜਵਾਨਾਂ ਨੂੰ ਭੜਕਾਉਣ ਵਾਲੇ ਵੀ ਇਹੋ, ਉਨਾਂ ਦੇ ਝੂਠੇ ਮੁਕਾਬਲੇ ਬਣਾਉਣ ਵਾਲੇ ਵੀ ਇਹੋ, ਹੁਣ ਉਨਾਂ ਦੀਆਂ ਕਬਰਾਂ ਤੇ ਬੈਠਕੇ ਗਲਾਸੀਆਂ ਲਾਉਣ ਵਾਲੇ ਵੀ ਇਹੋ। ਇਹ ਤਾਂ ਭਾਲ ਰਹੇ ਹਨ ਕਿ ਕਦ ਤੁਸੀਂ ਭਈਆਂ ਦੇ ਗਲ ਪਵੋ।

ਕੀ ਸਾਨੂੰ ਇਨਾਂ ਦੀਆਂ ਚਾਲਾਂ ਨੂੰ ਸਫ਼ਲ ਹੋਣ ਦੇਣਾ ਚਾਹੀਦਾ ਹੈ?
ਕੀ ਸਾਨੂੰ ਸਾਰੇ ਭਈਆਂ ਵਿਚੋਂ ਇਕ ਵੀ ਇਨਾਂ ਬਾਦਲ-ਅਡਵਾਨੀ ਦੀ ਜੂੰਡਲੀ ਵਾਲਿਆਂ ਤੋਂ ਚੰਗਾ ਨਹੀਂ ਲੱਗਦਾ?

ਭਈਆਂ ਨੂੰ ਡੇਲੇ ਕੱਢ-ਕੱਢ ਕੇ ਡਰਾਉਣ ਵਾਲੇ ਯੋਧਿਆਂ ਨੂੰ ਚੁਣੌਤੀ ਤਾਂ ਇਹ ਹੈ ਕਿ ਆਪਣੇ ਅਖੌਤੀ ਧਰਮ ਗੁਰੂਆਂ ਅਤੇ ਲੀਡਰਾਂ ਦੀਆਂ ਕਰਤੂਤਾਂ ਨੂੰ ਬੇਪਰਦਾ ਕਰਕੇ, ਪੰਜਾਬ ਦੀਆਂ ਹਜ਼ਾਰਾਂ ਮਾਵਾਂ ਨੂੰ ਹਿਸਾਬ ਲੈਕੇ ਦੇਣ ਜਿਨਾਂ ਨੂੰ ਸੁਪਨੇ ਦਿਖਾਏ ਜਾਂਦੇ ਸਨ ਕਿ ਪੰਜਾਬ ਵਿਚੋਂ ‘ਘੋਨਿਆਂ’ ਨੂੰ ਕੱਢਕੇ ਆਪਦਾ ਸਪੁੱਤਰ ਅਜਾਦ ਖਾਲਸਾ ਰਾਜ ਦਾ ਜਰਨੈਲ ਬਣੇਗਾ। ਜਦੋਂ ਤੁਹਾਡੇ ਅੰਦਰ ਐਨੀ ਹਿੰਮਤ ਆ ਗਈ ਤਾਂ ਤੁਹਾਨੂੰ ਭਈਆਂ ਕੋਲੋਂ ਡਰ ਨਹੀਂ ਆਵੇਗਾ। ਸੀਸ ਤਲੀ ਤੇ ਧਰਕੇ ਸੱਚ ਦਾ ਮਾਰਗ ਤਾਂ ਰੁਸ਼ਨਾਓ। ਪੰਜਾਬ ਦੀ ਗਰੀਬੀ ਵਿਚ ਨਪੀੜੀ ਜਨਤਾ ਤਰਸਯੋਗ ਹਾਲਤ ਵਿਚ ਲਿਲ਼੍ਹਕੜੀਆਂ ਕੱਢਦੀ ਪੰਜਾਬ ਦੇ ਖਾਂਦੇ-ਪੀਂਦੇ ਲੋਕਾਂ ਤੋਂ ਬਹੁਤ ਆਸਾਂ ਉਮੀਦਾਂ ਰੱਖੀ ਬੈਠੀ ਹੈ। ਤੁਸੀਂ ਉਸ ਜਨਤਾ ਦੀ ਝੋਲੀ ਵਿਚ ਭਈਆਂ ਦੀ ਧੌਣ ਲਾਹੁਣ ਲਈ ਕਿਰਪਾਨ ਦੇ ਸਿਵਾਏ ਹੋਰ ਕੱਖ ਨਹੀਂ ਪਾ ਸਕਦੇ ? ਬੱਲੇ ਓਏ ਆਪਣੀ ਪੰਜਾਬੀ ਜਨਤਾ ਦੇ ਰਾਖਿਓ। ਮਾਂ ਵਾਰੀ ਜਾਏ ਮੇਰੇ ਵੀਰੋ – ਹੋ ਸਕਦੈ ਖੋਟ ਸਾਡੀ ਮਾਂ ਦੇ ਦੁੱਧ ਵਿਚ ਹੀ ਹੋਵੇ।

ਬਾਕੀ ਪੜੇ-ਲਿਖੇ, ਮਿਹਨਤਕਸ਼ ਪੰਜਾਬੀਆਂ ਨੇ ਅਮਰੀਕਾ-ਕਨੇਡਾ ਵਾਂਗ ਹੀ, ਚੰਦ, ਤਾਰਿਆਂ ਜਾਂ ਮਾਰਸ ਉਪਗ੍ਰਿਹ ਦੇ ਵਾਸੀਆਂ ਨੂੰ ਵੀ ਢੋਲ ਅਤੇ ਤੂੰਬੀ ਦੇ ਟੁਣਕੇ ਤੇ ਨੱਚਣ ਲਾ ਦੇਣਾ ਹੈ – ਰੱਬ ਸ਼ਾਂਤੀ ਬਖਸ਼ੇ ਸਾਡੀ ਭੈਣ ਕਲਪਨਾ ਚਾਵਲਾ ਦੀ ਵਿਛੜੀ ਰੂਹ ਨੂੰ। ਹੁਣ ਤਾਂ ਸੁਣਿਐ ਜੇ.ਜੇ. ਸਿੰਘ ਵਰਗੇ ਜੱਟ ਦੇ ਡੱਗੇ ਤੇ ਨੱਚਦੀ ਐ ਹਿੰਦੁਸਤਾਨ ਦੀ ਖੱਬੀ-ਖਾਨ ਫੌਜ। ਜੇ ਪੰਜਾਬ ਵਿਚ ਤੁਹਾਡੇ ਮਜ਼ਦੂਰ ਦੀ ਠੂਮਰੀ ਵੱਜੇ ਤਾਂ ਘਬਰਾਇਆ ਨਾ ਕਰੋ।

ਪੰਜਾਬੀਆਂ ਨੂੰ ਭਈਆਂ ਜਾਂ ਬਾਦਲਾਂ ਤੋਂ ਪਹਿਲਾਂ ਹੁਣ ਨਸ਼ਿਆਂ ਤੋਂ ਵਧੇਰੇ ਖਤਰਾ ਹੈ। ਇਹ ਦੇਣ ਵੀ ਸਾਰੀ ਇਸੇ ਸਿਸਟਮ ਦੀ ਹੀ ਹੈ। ਭੁੱਕੀਆਂ, ਡੋਡੇ, ਅਫ਼ੀਮ,  ਫ਼ੈਂਸੀਆਂ, ਟੀਕੇ ਤੇ ਅਇਓਡੈਕਸ ਸੱਭ ਦਾ ਸੇਵਨ ਬਹੁਤ ਵੱਧ ਗਿਆ ਹੈ। ਤੁਸੀਂ ਉਨਾਂ ਨੂੰ ਸੰਭਾਲੋ ਨਾ ਕਿ ਪਾਨ ਚੱਬਣ ਵਾਲੇ ਮੂੰਹ ਗਿਣੀ ਜਾਓ। ਵੀਰ ਜੀ ਭੇਡਾਂ ਦੀ ਗਿਣਤੀ ਹਮੇਸ਼ਾ ਜ਼ਿਆਦਾ ਹੀ ਰਹੀ ਹੈ। ਸੋ ਡਰਦੇ ਕਿਸ ਤੋਂ ਹੋਂ ? ਸਿਰਫ਼ ਆਪਣੀਆਂ ਕਰਤੂਤਾਂ ਤੋਂ ਜਾਂ ਆਪਣੇ ਲੀਡਰਾਂ ਦੀ ਨੇਕ ਕਮਾਈ ਤੋਂ? ਕ੍ਰਿਪਾ ਕਰਕੇ ਉਹ ਕੁੱਝ ਨਾ ਕਰੋ ਜਿਸ ਉਪਰ ਆਪਣੇ ਨਿਆਣੇ ਵੀ ਇਸੇ ਤਰਾਂ ਝੁਰਨ ਜਿਵੇਂ ਅੱਜ ਬੈਠੇ ਆਪਾਂ ਸਾਰੇ…।

ਮੈਨੂੰ ਤਾਂ ਆਪਣੀ ਭਲਾਈ ਪੰਜਾਬ ਦੀ ਭਲਾਈ ਨਾਲ ਹੀ ਜੁੜੀ ਨਜਰੀਂ ਪੈਂਦੀ ਹੈ। ਆਪਾਂ ਰਲਮਿਲ ਇਕਦੂਜੇ ਦੀਆਂ ਬਾਹਾਂ ਬਣੀਏ, ਸ਼ੈਤਾਨ ਦੀਆਂ ਨਾਸਾਂ ਪਹਿਲਾਂ ਨਾਲੋਂ ਵੱਧ ਫੁੱਲੀਆਂ ਨਜਰ ਆਉਂਦੀਆਂ ਹਨ। ਪੰਜਾਬ ਜਾਂ ਪੰਜਾਬੀਅਤ ਦੇ ਭਲੇ ਲਈ ਪਾਸ ਹੋਣ ਵਾਲਾ ਕੋਈ ਵੀ ਕਾਨੂੰਨ ਮੈਨੂੰ ਦੰਦੀਆਂ ਨਹੀਂ ਵੱਢੇਗਾ।

“ਸਰੂ ਵਰਗੀ ਜਵਾਨੀ ਕੀ ਮੈਂ ਫੂਕਣੀ ਏ, ਜੇ ਬਹਿ ਗਏ ਭੂੰਡ ਗੁਲਾਬ ਉਪਰ, ਮੇਰੇ ਸੋਹਣੇ ਪੰਜਾਬ ਦੀ ਆਬ ਉਪਰ..”

ਇਕਬਾਲ ਜੀ ਸਮੇਤ ਸਾਰੇ ਸੱਜਣਾਂ ਦਾ ਧੰਨਵਾਦ ਜਿਨਾਂ ਨੇ ਇਸ ਵਿਸ਼ੇ ਉਪਰ ਆਪਣੇ ਅਨਮੋਲ ਵਿਚਾਰ ਇਸ ਵੈੱਬ ਸਾਇਟ ਦੇ ਜ਼ਰੀਏ ਸਾਂਝੇ ਕੀਤੇ। ਵੀਰ ਜੱਗੀ ‘ਕੁੱਸਾ’ ਜੀ ਨਾਲ ਕੋਈ ਜਾਤੀ ਗਿਲ੍ਹਾ ਨਹੀਂ। ਸੱਭ ਨੂੰ ਆਪੋ-ਆਪਣੀ ਆਜ਼ਾਦ ਸੋਚ ਰੱਖਣ ਦਾ ਪੂਰਾ ਹੱਕ ਹੈ। ਉਨਾਂ ਸੱਜਣਾਂ ਦਾ ਵੀ ਧੰਨਵਾਦ ਜੋ ਆਪਣੇ ਵਿਚਾਰ ਰੱਖਣ ਦੀ ਬਜਾਏ ਬਹੁਤੇ ਸਿਆਣੇ ਬਣਕੇ ਨੁੱਕਰ ਵਿਚ ਬੈਠੇ ਸਾਨੂੰ ਖਹਿਬੜਦਿਆਂ ਨੂੰ ਵੇਖਕੇ ਇਹ ਸੋਚ ਰਹੇ ਹਨ ਕਿ ‘ਅਸੀਂ ਤਾਂ ਇਸ ਵਿਸ਼ੇ ਵਿਚ ਕੁੱਝ ਵੀ ਕਹਿਣਾ ਜ਼ਰੂਰੀ ਨੀਂ ਸਮਝਦੇ’।

ਪੰਜਾਬ ਤੇ ਪੰਜਾਬੀਆਂ ਨੂੰ ਦਰਪੇਸ਼ ਪ੍ਰਮੁੱਖ ਵਿਸ਼ਿਆਂ ਤੇ ਵੱਖਰੇ ਕਾਲਮ ਚਲਾਉਣ ਵਾਲੇ ਦੋਸਤੋ, ਮੈਂ ਸਮਝਦਾਂ ਕਿ ਭਈਆਂ ਪ੍ਰਤੀ ਜ਼ਹਿਰੀਲਾ ਪ੍ਰਚਾਰ ਵਰਗੇ ਵਿਸ਼ੇ ਵੀ ਤੁਹਾਡਾ ਕੁੱਝ ਕੁੱ ਧਿਆਨ ਜ਼ਰੂਰ ਮੰਗਦੇ ਹਨ। ਬਾਕੀ ਮੈਂ ਆਪ ਜੀ ਜਿੰਨਾ ਸਮਝਦਾਰ ਤਾਂ ਹਾਂ ਨਹੀਂ।ਹੋਈਆਂ ਭੁੱਲਾਂ ਲਈ ਖੀਮਾ ਦਾ ਜਾਚਕ ਹਾਂ।

ਸਤਿਕਾਰ ਨਾਲ,

ਅਨਿਲ ਕੁਮਾਰ (ਪਿੰਡ ਘੱਗਾ)।

ਸਰਵਜੀਤ ਸਿੰਘ

08/03/05

-- ਸੰਪਾਦਕ ਅਤੇ ਪਾਠਕ ਪ੍ਰਵਾਰ ਨੂੰ ਸਤਿ ਸ੍ਰੀ ਅਕਾਲ, ਪਿਛਲੇ ਦੋ ਹਫਤਿਆਂ ਵਿਚ ਦੋ ਲੇਖਾਂ ਸਮੇਤ ਲੱਗਭੱਗ ੨੫ ਪੱਤਰਾ ਇਕੋ ਹੀ ਵਿਸ਼ੇ ਤੇ ਪੜ੍ਹਨ ਨੂੰ ਮਿਲੇ। ਭਾਵੇ ਇਹ ਮਿਹਸੂਸ ਹੁੰਦਾ ਹੈ ਕੇ ਅਸੀ ਗੈਰ ਪੰਜਾਬੀ ਮਜਦੂਰਾ ਦੇ ਮਸਲੇ ਤੇ ਆਪਸ ਵਿਚ ਵੰਡੇ ਗਏ ਹਾ, ਪਰ ਮੈ ਜੋ ਮਹਿਸੂਸ ਕੀਤਾ ਹੈ ਉਹ ਇਹ ਹੈ ਕੇ ਦੋਵਾ ਧਿਰਾ ਵਿਚ ਇਕ ਸਾਝ ਜਰੂਰ ਹੈ, ਉਹ ਹੈ 'ਪੰਜਾਬ ਲਈ ਦਰਦ'। ਇਹ ਮਸਲਾ ਜੋ ਅੱਜ ਸਾਡੇ ਸਾਹਮਣੇ ਪੇਸ਼ ਹੈ ਇਸ ਦਾ ਜਨਮ ਘੱਟੋ-ਘੱਟ ੩੦-੩੫ ਸਾਲ ਪਹਿਲਾ ਹੋਇਆ ਸੀ । ਪਰ ਅੱਜ ਜੋ ਬੇਨਤੀ ਮੈ ਕਰਨੀ ਚਾਊਦਾ ਹਾਂ ਉਹ ਇਹ ਹੈ ਕਿ, ਅੱਜ ਦੇ ਅੰਕੜਿਆ ਨੂੰ ਦੇਕਦੇ ਹੋਏ ਮੈਨੂੰ ਇਊ ਮਹਿਸੂਸ ਹੁੰਦਾ ਹੈ ਕੇ ਸੰਨ ੨੦੨੦ ਤੋਂ ਪਿਛੋ ਪੰਜਾਬ ਦੇ ਹਰ ਚੋਥੇ ਘਰ ਵਿਚ ਪੈਦਾ ਹੋਣ ਵਾਲੇ ਬੱਚੇ ਦੇ ਨਾਨਕੇ ਯੂਪੀ ਜਾਂ ਬਿਹਾਰ ਵਿਚ ਹੋਣਗੇ । ਇਸ ਦੀ ਜਿਮੇਵਾਰੀ ਫਿਰ ਆਪਾ ਕਿਸ ਦੇ ਸਿਰ ਸੁਟਾਗੇ ਭਈਆਂ ਦੇ ਜਾਂ ਪੰਜਾਬੀਆ ਦੇ ?। ਹੋਇਆਂ ਭੁਲਾ ਲਈ ਖਿਮਾ ਕਰਨਾ ਜੀ , ਆਦਰ ਸਾਹਿਤ ਸਰਵਜੀਤ ਸਿੰਘ

ਬਲਕਾਰ ਸਿੰਘ ਬਾਜਵਾ, ਟੋਰਾਂਟੋ

ਜਦੋਂ ਜਥੇਦਾਰਾਂ ਨੇ ਸਿੱਖ ਨੌਜਵਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਅਸਮਰਥਾ ਪ੍ਰਗਟਾਈ - ਸਰਬਜੀਤ ਸਿੰਘ, ਕੈਲੇਫੋਰਨੀਆ 

07/03/05

ਖ਼ਬਰ ਸਹੀ ਅਰਥਾਂ ‘ਚ ਇੱਕ ਮਾਅਰਕਾ ਹੈ। ਜਥੇਦਾਰਾਂ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸੰਗਤ ਨੂੰ ਜਵਾਬਦੇਹ ਵੀ ਹੋਣਾ ਚਾਹੀਦਾ ਹੈ। ਸਿੱਖ ਸੰਗਤ ਦੇ ਸ਼ੰਕੇ ਜ਼ਰੂਰ ਦੂਰ ਕਰਨੇ ਉਨ੍ਹਾਂ ਦਾ ਇੱਕ ਮਹਤੱਵਪੂਰਨ ਫ਼ਰਜ਼ ਹੈ।

ਹੁਣੇ ਹੁਣੇ ਹੀ ਡਿੱਕਸੀ ਗੁਰੂ ਘਰ ਬਰੈਂਪਟਨ ਵਿਖੇ ਮੇਰੇ ਪਿਡੰ ਫ਼ੂਲੇਵਾਲ, ਕਪੂਰਥਲਾ ਤੋਂ ਆਪਣੀ ਇੱਕ ਮਾਤਾ ਸਮਾਨ ਭਾਬੀ, ਲੰਬਰਦਾਰਨੀ ਸਵਰਨ ਕੌਰ ਦੀ ਅੰਤਿਮ ਅਰਦਾਸ (ਭੋਗ) ਵਿੱਚ ਸ਼ਾਮਿਲ ਹੋਇਆ ਹਾਂ। ਰਾਗੀਆਂ ਤੇ ਕਥਾਵਾਚਕਾਂ ਨੇ ਇਹੋ ਜਿਹੀਆ ਨਿਰਮੂਲ ਕਹਾਣੀਆਂ ਸੁਣਾਈਆਂ ਕਿ ਆਤਮਾ ਬੁਰੀ ਤਰ੍ਹਾਂ ਝੰਜੋੜੀ ਗਈ। ਉਹ ਮੂਲੋਂ ਹੀ ਸਿੱਖ ਧਰਮ ਤੇ ਇਸ ਦੇ ਬਾਨੀ ਗੁਰੁ ਨਾਨਕ ਦੀਆਂ ਸਿਖਿਆਵਾਂ ਦੇ ਉਲਟ ਜਾਂਦੀਆਂ ਸਨ। ਮੈਂ ਬੇਠਾ ਸੁਣਦਾ ਦੁਖੀ ਹੋਈ ਜਾ ਰਿਹਾ ਸੀ। ਪਰ ਕੋਈ ਸਵਾਲ ਵੀ ਨਹੀਂ ਸੀ ਕਰ ਸਕਦਾ, ਮਤੇ ਕਿਤੇ ਇਸ ਤਰ੍ਹਾਂ ਕਰਨ ਨਾਲ ਮਾਤਾ ਦੇ ਪਰਿਵਾਰ ਦੀ ਸ਼ਰਧਾ ਤੇ ਜਜ਼ਬਾਤ ਨੂੰ ਠੇਸ ਲੱਗੇ।

ਇਹ ਅਖੰਡ ਪਾਠ ਸਾਹਿਬ ਦੇ ਭੋਗ ਦਾ ਸਮਾਗਮ ਸੀ। ਜੋਤਾਂ ਜਗ ਰਹੀਆਂ ਸਨ, ਨਾਰੀਅਲ, ਮੌਲੀ ਤੇ ਪਾਣੀ ਦੇ ਬਰਤਨ ਰੱਖੇ ਗਏ ਹੋਏ ਸਨ। ਅਤੇ ਗਰੰਥੀ ਤੇ ਕਥਾਵਾਚਕ ਨਾ-ਮੰਨਣਯੋਗ, ਤਰਕਹੀਣ ਕਹਾਣੀਆਂ ‘ਚੋਂ ਪ੍ਰੇਤਾਂ ਦੇ ਡਰਾਵੇ ਦੇ ਦੇ ਕੇ ਭੋਲੀ ਸੰਗਤ ਦੇ ਜਜ਼ਬਾਤਾਂ ਨੂੰ ਉਤੇਜਿਤ ਕਰਕੇ ਉਨ੍ਹਾਂ ਦੀਆਂ ਜੇਬਾਂ ‘ਚੋਂ ਜਾਦੂਗਰਾਂ ਵਾਂਗ ਡਾਲਰ ਬਟੋਰ ਰਹੇ ਸਨ। ਇਹ ਪੈਸੇ ਬਣਾਉਣ ਵਾਲਾ ਬ੍ਰਹਿਮਣਵਾਦੀ ਢੱਕਵੰਝ ਹੀ ਪ੍ਰਤੀਤ ਹੋ ਰਿਹਾ ਸੀ। ਇਹੋ ਜਿਹੇ ਵਰਤਾਰੇ ਤੋਂ ਗੁਰਦੁਵਾਰਾ ਕਮੇਟੀਆਂ ਵੀ ਅੱਖਾਂ ਮੀਟੀ ਰੱਖਦੀਆਂ ਹਨ। ਇਹ ਸਥਿੱਤੀ ਕਦੋਂ ਸੁਧਰੇਗੀ ਅਤੇ ਸਿੱਖ ਮੱਤ ਦੀ ਠੀਕ ਵਿਆਖਿਆ ਦੇਣੀ ਕਦੋਂ ਆਰੰਭ ਹੋਵੇਗੀ?
ਹੁਤ ਹੀ ਅਹਿਮ ਸਵਾਲ ਹਨ। ਕੋਈ ਰਾਹ ਹਾਲੇ ਨਜ਼ਰ ਨਹੀਂ ਆ ਰਿਹਾ।

ਮੇਰੀ ਜਾਚੇ ‘ਗੁਰਦੁਵਾਰਾ ਸੁਧਾਰ’ ਲਹਿਰ ਵਰਗੀ ਇੱਕ ਹੋਰ ਚੇਤੰਨ ਲਹਿਰ ਆਰੰਭਣ ਦੀ ਲੋੜ ਹੈ। ਪੜ੍ਹੇ ਲਿਖੇ ਨੌਜਵਾਨ ਵਰਗ ਨੂੰ ਅੱਗੇ ਆਉਣ ਚਾਹੀਦਾ ਹੈ। ਦਲੀਲ ਤੇ ਅਪੀਲ ਦਾ ਯੁੱਗ ਹੈ। ਹਿੰਸਾ ਅਜੋਕੀ ਸਟੇਟ ਲਈ ਚੇਤੰਨ ਜਾਗ੍ਰਤੀ ਲਹਿਰਾਂ ਨੂੰ ਦਬਾਉਣਾ ਸੌਖਾ ਬਣਾਈ ਦੇਂਦੀ ਹੈ। ਅੰਧਵਿਸ਼ਵਾਸ਼ ਫੈਲਾਉਣ ਵਿੱਚ ਅਜੋਕੀਆਂ ਸਰਕਾਰਾ ਦਾ ਹਿੱਤ ਵੀ ਹੈ ਅਤੇ ਉਨ੍ਹਾਂ ਦੀ ਇੱਕ ਸੋਚੀ ਸਮਝੀ ਸਾਜਿਸ਼ ਪ੍ਰਤੀਤ ਹੁੰਦੀ ਹੈ। ਅੰਧਵਿਸ਼ਵਾਸ਼ੀਆਂ ਨੂੰ ਸੌਖਿਆ ਹੀ ਗੁਮਰਾਹ ਕਰਕੇ ਵੋਟਾਂ ਲਈਆਂ ਜਾ ਸਕਦੀਆਂ ਹਨ ਅਤੇ ਉਨ੍ਹਾਂ ਦੀ ਲੁੱਟ ਕੀਤੀ ਜਾ ਸਕਦੀ ਹੈ। ਇਨ੍ਹਾਂ ਨਾਲ ਹੀ ਰਲ ਜਾਂਦੇ ਹਨ ਡੇਰਿਆਂ ਦੇ ਸੰਤ।

ਇਸ ਮਰਹਲੇ ਤੇ ਅਰਦਾਸ ਹੀ ਕਰ ਸਕਦੇ ਹਾਂ ਕਿ ਵਾਹਿਗੁਰੂ ਸਮੱਤ ਬਖ਼ਸ਼ੇ ਇਨ੍ਹਾਂ ਗਰੰਥੀਆਂ, ਪ੍ਰਚਾਰਕਾਂ ਤੇ ਪ੍ਰਬੰਧਕ ਕਮੇਟੀਆਂ ਨੂੰ। ਆਓ! ਆਸ ਕਰੀਏ ਕਿ ਸਿੱਖ ਸੰਗਤ ਦੇ ਮਸਤਕਾਂ ਵਿੱਚ ਚਾਣਨ ਦੀਆਂ ਜੋਤਾਂ ਜਗਣ, ਪਾਠਾਂ ਦੁਆਲੇ ਨਾ।

ਬਲਕਾਰ ਸਿੰਘ ਬਾਜਵਾ, ਟੋਰਾਂਟੋ

ਬਲਜਿੰਦਰ ਸਿੰਘ, ਅੰਮ੍ਰਿਤਸਰ

06/03/05

ਵੀਰ ‘ਘੱਗਾ’ ਜੀ ਅਤੇ ਬਾਜਵਾ ਜੀ ਦੀਆਂ ਚਿਠੀਆਂ ਤੱਰਕ ਭਰਪੂਰ ਹਨ। ਦੋਵਾਂ ਦੀਆਂ ਸੋਚਾਂ ਗੁਰਬਾਣੀ ਤੇ ਅਧਾਰਤ ਹਨ। ਵੀਰ ਘੱਗਾ ਜੀ ਸਰਬ ਸਾਂਝੀ ਵਾਲਤਾ ਦਾ ਵਾਸਤਾ ਦਿੰਦੇ ਹਨ ਜਿਸ ਤੋਂ ਕੋਈ ਗੁਰੂ ਦਾ ਸਿੱਖ ਇਨਕਾਰੀ ਨਹੀਂ ਹੋ ਸਕਦਾ। ਖੁਸ਼ੀ ਦੀ ਗਲ ਹੈ ਕਿ ਗੁਰੂ ਦੀ ਸਿਖਿੱਆ ਅਤੇ ਪੰਜਾਬੀਅਤ ਦੀ ਖੁਲਦਿਲੀ ਦਾ ਸੁਭਾਅ ਘੱਗਾ ਸਾਹਿਬ ਵਿਚ ‘ਮਾਣ’ ਬਣ ਉਮੜ ਰਿਹਾ ਹੈ।

ਭਈਆਂ ਦੀ ਪੰਜਾਬ ਵਿਚ ਆਮਦ ਕਿਸੇ ਵੀ ਪੰਜਾਬੀ ਨੂੰ ਦੁੱਖ ਨਹੀ ਦੇਂ ਸਕਦੀ ਜੇ ਆਉਣ ਵਾਲਿਆਂ ਨੂੰ ਪੰਜਾਬ ਦੀ ਇਸ ਖੁਲਦਿਲੀ ਨੂੰ ਅਪਣਾਉਣ ਵਿਚ ਉਨਾਂ ਹੀ ਮਾਣ ਹੋਵੇ ਜਿਨਾਂ ‘ਘੱਗਾ’ ਸਾਹਿਬ ਆਪ ਜੀ ਨੂੰ ਹੈ। ਬਾਹਰ ਆਇਆ ਪੰਜਾਬੀ ਭਾਂਵੇਂ ਕਿਸੇ ਵੀ ਮੁਲਕ ਵਿਚ ਹੋਵੇ, ਉਥੋਂ ਦਾ ਹੀ ਬਣ ਬੈਠਦਾ ਹੈ। ਆਪਣੀ ਵਲੱਖਣਤਾ ਵੀ ਰਖੱਦਾ ਹੈ ਪਰ ਉਸ ‘ਅਪਣਾਏ’ ਮੁਲਕ ਨੂੰ ਵੀ ਖਤਰਾ ਨਹੀਂ ਬਣ ਬੈਠਦਾ। ਸਗੋਂ ਆਪਣੀ ਸੁੰਗਧੀ ਫੈਲਾ ਕਿ ਉਸ ਨਵੇਂ ਮੁਲਕ ਵਿਚ ਆਪਣੀ ਜਗ੍ਹਾ ਇਜਤ ਵਾਲੀ ਬਣਾਉਦਾ ਹੈ। ਉਸ ਮੁਲਕ ਵਾਲਿਆਂ ਨੂੰ ਸਾਡੇ ਤੋਂ ਖਤਰਾ ਨਹੀਂ ਮਹਿਸੂਸ ਹੁੰਦਾ। ਹੁਣ ਸਾਨੂੰ ਇਹ ਵੀ ਨਹੀਂ ਭੁਲਣਾਂ ਚਾਹਿਦਾ ਕਿ ਜਦੋਂ ਪੰਜਾਬ ਵਿਚ ਬਾਹਰੋਂ ਆਏ ਮੁਗਲਾ ਨੇ ਪੰਜਾਬੀਆਂ ਦੇ ਸਭਿਆਚਾਰ ਨੂੰ ਕੁਚਲਿਆ ਜਾਂ ਮਜਾਕ ਉਡਾਇਆ ਤਾਂ ਗੁਰੂ ਨਾਨਕ ਸਾਹਿਬ ਨੇ ਉਸ ਦਾ ਵਿਰੋਧ ਕੀਤਾ ਅਤੇ ਚੱਕੀ ਤਕ ਪੀਸੀ। ਦਸਵੇਂ ਪਾਤਸ਼ਾਹ ਨੇ ਦਿਲ ਹਾਰ ਚੁਕੇ ਹਿੰਦੋਸਤਾਨੀਆਂ ਵਿਚ ਆਪਣੇ ਸਭਿਆਚਾਰ ਨੂੰ ਬਚਾਉਣ ਲਈ ਐਸੀ ਸ਼ਕਤੀ ਭਰੀ ਕਿ ਖਾਲਸਾ ਸਿਰਜ ਦਿੱਤਾ। ਸੋ ਵੀਰ ਘੱਗਾ ਸਾਹਿਬ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਨ੍ਹਾਂ ਭਈਆਂ ਦਾ ਸਵਾਗਤ ਕਰਦੇ ਹਾਂ ਜੋ ਪੰਜਾਬੀ ਬਣ ਕੇ ਸਾਡੇ ਸਭਿਆਚਾਰ ਉੱਤੇ ਮਾਣ ਕਰਨ। ਸਾਡੇ ਵੀਰ ਬਨਣ। ਪਰ ਤੁਸੀਂ ਵੀ ਅਸਲੀਅਤ ਨੂੰ ਅਖੋਂ ਪਰੋਖੇ ਕਰ ਕੇ ਇਹ ਨਹੀਂ ਚਾਹੋਗੇ ਕਿ ਪੰਜਾਬ ਗੁਰੂਆਂ ਦੀ ਸਿਖਿਆ ਤੋਂ ਹੀ ਸੱਖਣਾ ਹੋ ਜਾਵੇ । ਜਿਸ ਤੇ ਆਪਾਂ ਸਾਰਿਆਂ ਨੂੰ ਹੀ ਮਾਣ ਹੈ। ਜੱਗੀ ਜੀ ਦਾ ਲੇਖ ਅਤੇ ਬਾਜਵਾ ਸਾਹਿਬ ਦੇ ਵਿਚਾਰ ਅੱਗ ਲਾਉਣ ਲਈ ਨਹੀਂ ਹਨ। ਸਗੋਂ ਪੰਜਾਬੀਆਂ ਦੇ ਵਿਚਾਰ ਕਰਨ ਯੋਗ ਹਨ। ਤਾਂਕਿ ਕੋਈ ਇਹੋ ਜਿਹਾ ਪੰਜਾਬ ਵਿਚ ਕਾਨੂੰਨ ਬਣਾਇਆ ਜਾਵੇ ਜੋ ਪੰਜਾਬ ਦੀਆਂ ਲੋੜਾਂ ਵੀ ਪੂਰੀਆਂ ਕਰੇ ਅਤੇ ਪੰਜਾਬੀਅਤ ਵੀ ਕਾਇਮ ਰਖੇ। ਅਜਿਹੇ ਕਾਨੂੰਨ ਹਿਮਾਚਲ ਵਿਚ ਅਤੇ ਕਸ਼ਮੀਰ ਵਿਚ ਪਹਿਲਾਂ ਹੀ ਬਣੇਂ ਹੋਏ ਹਨ। ਪੰਜਾਬ ਵਿਚ 1947 ਤੋਂ ਬਾਅਦ ਚਲੀਆਂ ਬਹੁਤੀਆਂ ਮੂਵਮੈਂਟਾਂ ਇਸੇ ਮਨੋਬਿਰਤੀ ਦਾ ਨਤੀਜਾ ਸਨ। ਸੋ ਉਨ੍ਹਾਂ ਮੂਵਮੈਂਟਾ ਵਿਚ ਹੋਈਆਂ ਗਲਤੀਆਂ ਤੋਂ ਸਬਕ ਸਿੱਖ ਕਿ ਪੰਜਾਬੀ ਦੀ ਮਨੋਬਿਰਤੀ ਦੀਆਂ ਉਲਝਣਾਂ ਨੂੰ ਸਮਝੀਏ ਅਤੇ ਇਕ ਦੂਜੇ ਤੇ ਦੋਸ਼ ਨਾ ਦਈਏ। ਲਿਖਣ ਵੇਲੇ ਹੋਈਆਂ ਗਲਤੀਆਂ ਦੀ ਮਾਫੀ ਦੇਣਾਂ।

ਬਲਜਿੰਦਰ ਸਿੰਘ ਅੰਮ੍ਰਿਤਸਰ

ਬਲਬੀਰ ਸਿੰਘ ਰੰਧਾਵਾ

06/03/05

ਸਤਿਕਾਰਯੋਗ ਪੰਜਾਬੀ ਭਰਾਵੋ!

ਜਿਹੜਾ ਕੁਝ ਵੀਰ ਜੱਗੀ ਕੁੱਸਾ ਕਹਿਣਾ ਚਾਹੁੰਦਾ ਸੀ, ਉਸ ਦੇ ਅਸਲ ਮਕਸਦ ਪਿੱਛੇ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ। ਉਹ ਭਈਆਂ ਤੋਂ ਪਹਿਲਾਂ ਸ਼ਰਾਰਤੀ ਅਨਸਰਾਂ ਦੀ ਗੱਲ ਕਰਦਾ ਸੀ, ਕਿਸੇ ਨੇ ਇੱਧਰ (ਸ਼ਰਾਰਤੀ ਅਨਸਰਾਂ ਵੱਲ) ਧਿਆਨ ਦਿੱਤਾ? ਉਏ ਮਿੱਤਰੋ! ਕਿਸੇ ਨੂੰ ਤਰਕ ਨਾ ਲਾਓ! ਪਿਆਰ ਅਤੇ ਦਲੀਲ ਨਾਲ ਗੱਲ ਕਰੋ!

ਇਕ ਗੱਲ ਦੱਸ ਦੇਵਾਂ, ਜਿੰਨਾਂ ਕੁ ਮੈਂ ਜੱਗੀ ਕੁੱਸਾ ਨੂੰ ਜਾਣਦਾ ਹਾਂ, ਉਸ ਨੇ ਛੇਵੀਂ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਤੱਕ, ਪੰਜ ਸਾਲ ਗੁਰਬਾਣੀ ਦਾ ਅਧਿਐਨ ਕੀਤਾ ਹੋਇਆ ਹੈ, ਗੁਰ-ਇਤਿਹਾਸ ਤੋਂ ਲੈ ਕੇ ਸਿੱਖ-ਇਤਿਹਾਸ ਦੀ ਸੰਥਿਆ ਗ੍ਰਹਿਣ ਕੀਤੀ ਹੋਈ ਹੈ। ਸ਼ਰਾਬ ਜਾਂ ਬੀਅਰ ਉਹ ਪੀਂਦਾ ਨਹੀਂ। ਬੜੀਆਂ ਧਾਰਮਿਕ ਸਟੇਜਾਂ ਤੋਂ ਉਹਨਾਂ ਨੂੰ ਬੋਲਦਿਆਂ ਸੁਣਿਆਂ ਹੈ। ਠੀਕ ਹੈ, ਸਪੀਚ ਉਸ ਦੀ ਜਰੂਰ 'ਕਰਾਰੀ' ਜਿਹੀ ਹੁੰਦੀ ਹੈ, ਪਰ ਅੱਜ ਤੱਕ ਉਹ ਕਿਸੇ ਵਿਅਕਤੀ ਜਾਂ ਕੌਮ ਦੇ ਖਿਲਾਫ਼ ਨਹੀਂ ਸੀ ਬੋਲਿਆ। ਹਰ ਦਲੀਲ ਗੁਰਬਾਣੀ ਜਾਂ ਇਤਿਹਾਸ ਵਿਚੋਂ ਹੀ ਦਿੰਦਾ ਹੈ, ਬੜਾ ਵਧੀਆ ਬੁਲਾਰਾ ਹੈ। ਉਹ ਕਾਲਜ ਸਮੇਂ ਤੋਂ ਹੀ ਸਟੇਜਾਂ ਉਪਰ ਬੋਲਦਾ ਆ ਰਿਹਾ ਹੈ।

ਆਸਟਰੀਆ ਵਿਚ 'ਪੰਜਾਬੀ ਸਾਹਿਤ ਸਭਾ - ਆਸਟਰੀਆ' ਅਤੇ 'ਸ਼ੇਰੇ-ਪੰਜਾਬ ਸਪੋਰਟਸ ਕਲੱਬ - ਆਸਟਰੀਆ' ਦਾ ਉਹ ਸਰਬ-ਸੰਮਤੀ ਨਾਲ ਪ੍ਰਧਾਨ ਚੱਲਿਆ ਆ ਰਿਹਾ ਹੈ। ਇਸ ਦੇ ਨਾਲ-ਨਾਲ ਜਰਮਨ ਅਤੇ ਆਸਟਰੀਅਨ ਬਾਰਡਰ ਪੁਲੀਸ ਦਾ ਇੰਟਰਪਰੈਟਰ ਹੈ। ਇਤਨੇ ਜਿੰਮੇਵਾਰ ਇਨਸਾਨ ਤੋਂ ਜੇ ਇਕ-ਅੱਧੀ ਗਲਤੀ ਵੀ ਹੋ ਗਈ ਤਾਂ ਉਸ ਨੂੰ ਜਰੂਰ ਬਖਸ਼ੋ! ਨਾ ਕਿ ਪੰਜਾਬੀ ਸੁਭਾਅ ਮੁਤਾਬਿਕ, ਇੱਟਾਂ-ਵੱਟੇ ਲੈ ਕੇ ਮਗਰ ਪੈ ਜਾਵੋ! ਜਿਹੜਾ ਵਿਸ਼ਾ ਤੁਰਿਆ ਹੈ, ਉਸ ਉਪਰ ਬਹਿਸ ਨੂੰ ਮੈਂ ਮਾੜੀ ਨਹੀਂ ਕਹਿੰਦਾ, ਪਰ ਕ੍ਰਿਪਾ ਕਰਕੇ ਕਿਸੇ ਉਪਰ ਨਿੱਜੀ ਵਾਰ ਜਾਂ ਤਰਕ ਦਾ ਵਾਰ ਨਾ ਕਰੋ, ਇਹ ਮੇਰੀ ਬੇਨਤੀ ਹੈ।

ਬਲਬੀਰ ਸਿੰਘ ਰੰਧਾਵਾ

ਇਕਬਾਲ ਰਾਮੂਵਾਲੀਆ, ਕੈਨਡਾ

06/03/05

ਅਨਿਲ ਕੁਮਾਰ ਦੀ ਕਲਮ ਨੂੰ ਸਲਾਮ
-ਇਕਬਾਲ ਰਾਮੂਵਾਲੀਆ (ਕੈਨਡਾ)

ਪੰਜਾਬ ਵਿੱਚ ਬਿਹਾਰੀ ਤੇ ਉੱਤਰ ਪ੍ਰਦੇਸ਼ੀਏ ਮਜ਼ਦੂਰਾਂ ਸਬੰਧੀ ਚੱਲ ਰਹੀ ਬਹਿਸ ਬਾਰੇ ਇੱਕ ਸੱਚੇ ਸੁੱਚੇ ਇਨਸਾਨੀ ਨਜ਼ਰੀਏ ਤੋਂ ਅਨਿੱਲ ਕੁਮਾਰ ਘੱਗਾ ਦੀਆਂ ਅ-ਕੱਟ ਦਲੀਲਾਂ ਤੋਂ ਬਾਅਦ ਲਿਖਣ ਲਈ ਕੁਝ ਰਹਿ ਹੀ ਨਹੀਂ ਜਾਂਦਾ। ਅਨਿਲ ਨੂੰ ਬਾਬਾ ਨਾਨਕ ਦਾ ਸੱਚਾ ਸੁੱਚਾ ਸਿੱਖ ਮੰਨਦਿਆਂ ਮੈਂ ਉਸ ਦੀ ਕਲਮ ਨੂੰ ਸਲਾਮ ਕਰਦਾ ਹਾਂ। ਬਾਕੀ ਜਿਹੜੇ ਭਾਰਤ ਜਾਂ ਬਿਦੇਸ਼ਾਂ ‘ਚ ਵਸਦੇ ਤੰਗਨਜ਼ਰੀਏ ਲੋਕ, ਸਿੱਖ-ਕੱਟੜਪੰਥੀਆਂ ਤੇ ਹਿੰਦੂ ਕੱਟੜਪੰਥੀਆਂ ਦੀਆਂ ਮਿਹਰਬਾਨੀਆਂ ਸਦਕਾ 1984-85 ਵਿੱਚ ਹੋਏ ਸਿੱਖਾਂ ਦੇ ਕਤਲੇਆਮ ਤੋਂ ਸਬਕ ਸਿੱਖ ਕੇ ਗੁੰਮਰਾਹਕੁਨ ਤੇ ਤੰਗਦਿਲੀ ਵਾਲ਼ੀਆਂ ਹਵਾਈ ਗੱਲਾਂ ਨੂੰ ਤਿਆਗਣ ਲਈ ਤਿਆਰ ਨਹੀਂ, ਉਹਨਾਂ ਨਾਲ਼ ਤਾਂ ਬਹਿਸ ਕਰਨੀ ਹੀ ਰੇਤੇ ਉੱਪਰ ਘਿਓ ਡੋਲ੍ਹਣ ਦੇ ਬਰਾਬਰ ਹੈ। ਜੇ ਹਜ਼ਾਰਾਂ ਸਿੱਖਾਂ ਦਾ ਘਾਣ ਕਰਵਾਉਣ ਤੋਂ ਬਾਅਦ ਵੀ ਉਹ ਅਜੇਹੀਆਂ ਹਰਕਤਾਂ ਕਰ ਰਹੇ ਹਨ ਜਿਨ੍ਹਾਂ ਪੰਜਾਬ ਤੋਂ ਬਾਹਰ ਸਾਰੇ ਹਿੰਦੋਸਤਾਨ ਵਿੱਚ ਸਿੱਖਾਂ ਖ਼ਿਲਾਫ਼ 1984 ਵਰਗੀ ਨਫ਼ਰਤ ਦੋਬਾਰਾ ਉੱਠ ਸਕਦੀ ਹੈ, ਤਾਂ ਏਹਨਾ ਦਾ ਤਾਂ ਰਬ ਈ ਰਾਖਾ।

ਐਨ ਆਰ ਆਈਜ਼ ਨੂੰ ਬਿਹਾਰੀਆਂ ਤੋਂ ਬੇਹਤਰ ਇਹ ਲੋਕ ਪਤਾ ਨਹੀਂ ਕਿਹੜੇ ਹਿਸਾਬ ਨਾਲ਼ ਆਖੀ ਜਾਂਦੇ ਨੇ। ਇੰਗਲੈਂਡ ‘ਚ ਆਪਣੀਆਂ ਹੀ ਕੁੜੀਆਂ ਦੇ ਕਤਲ ਕਰਨ ਵਾਲੇ, ਵੈਨਕੂਵਰ ਦੇ ਇਲਾਕੇ ‘ਚ ਡਰੱਗ ਦੇ ਧੰਦੇ ‘ਚ ਪਏ ਪੰਜਾਬੀਆਂ ਵੱਲੋਂ ਇੱਕ ਦਹਾਕੇ ‘ਚ ਹੀ ਚਾਰ ਦਰਜਣ ਦੇ ਕਰੀਬ ਇੱਕ ਦੂਜੇ ਦੇ ਕਤਲ ਕਰਨ ਵਾਲੇ, ਏਅਰ ਇੰਡੀਆ ਦੇ ਜਹਾਜ਼ ਨੂੰ ਉਡਾਉਣ ਦੀ ਸਾਜ਼ਸ਼ ‘ਚ ਮੁਕਦਮਾ ਭੁਗਤ ਚੁੱਕੇ ਦੋ ਸਿੰਘ ਤੇ ਸਜ਼ਾ ਖਾ ਚੁੱਕਿਆ ਇੱਕ ਸਿੰਘ, ਟਰਾਂਟੋ ਦੇ ਇਲਾਕੇ ‘ਚ ਆਪਣੀ ਬੀਵੀ ਤੇ ਆਪਣੇ ਬਿਜ਼ਨੈਸ ਪਾਰਟਨਰ ਨੂੰ ਇਨਸ਼ੋਰੈਂਸ ਵਸੂਲਣ ਲਈ ਕਤਲ ਕਰਨ ਵਾਲਾ ਢਿੱਲੋਂ ਤੇ ਕੈਨਡਾ ਅਮਰੀਕਾ ਦੇ ਬਾਰਡਰ ‘ਤੇ ਡਰਗ ਸਮਗਲ ਕਰਦਿਆਂ ਫ਼ੜੇ ਜਾਣ ਵਾਲੇ ਢਾਈ ਤਿੰਨ ਸੌ ਪੰਜਾਬੀ ਤੇ ਹੁਣੇ ਜਿਹੇ ਹੀ ਕੈਨਡਾ ਤੋਂ ਪੀਜ਼ਾ ਕਾਂਡ ਵਿੱਚ ਬੇਦਖ਼ਲ ਹੋਇਆ ਮਿਲੀਅਨ ਡਾਲਰ ਦਾ ਫਰਾਡ ਕਰਨ ਵਾਲਾ ਹਰਜੀਤ ਸਿੰਘ, ਪੰਜਾਬ ‘ਚ ਆ ਕੇ 20-20 ਲੱਖ ‘ਚ ਪੰਜਾਬਣਾਂ ਨਾਲ ਵਿਆਹ ਕਰਾ ਕੇ ਅਯਾਸ਼ੀਆਂ ਭੋਗਣ ਤੇ ਮੁੜ ਕੇ ਉਨ੍ਹਾਂ ਨੂੰ ਰੋਂਦੀਆ ਕੁਰਲਾਉਂਦੀਆਂ ਛੱਡ ਕੇ ਪੱਤਰਾ ਵਾਚ ਜਾਣੇ ਵਾਲੇ ਐਨ ਆਰ ਆਈਜ਼--ਸਭ ਪੰਜਾਬੀ ਹੀ ਹਨ।

ਦੋਰਾਹੇ ਦੇ ਡਾਕੇ ਵਾਲੇ ਤਾਂ ਬਿਹਾਰੀ ਸਨ ਪਰ ਬਟਾਲੇ ਦੇ ਵਪਾਰੀ ਦਾ ਅਗਵਾਅ ਕਰ ਕੇ ਕਤਲ ਕਰਨ ਵਾਲੇ, ਪ੍ਰੋ. ਮਾਲੜੀ ਦਾ ਕਤਲ ਕਰਨ ਵਾਲੇ, ਅਭੀ ਨੂੰ ਹੁਸ਼ਿਆਰਪੁਰ ਅਗਵਾਅ ਕਰ ਕੇ ਕਤਲ ਕਰਨ ਵਾਲੇ, ਬੀਤੇ ਹਫ਼ਤੇ ਹੀ ਲੁਧਿਆਣੇ ‘ਚ ਫ਼ੜੇ ਕਾਰਾਂ ਚੋਰੀ ਕਰਨ ਵਾਲੇ ਛੇ ਸੱਤ ਮੁੰਡੇ ਤੇ ਅੱਜ ਛੇ ਮਾਰਚ ਵਾਲ਼ੇ ਅਜੀਤ ਅਖ਼ਬਾਰ ਅਨੁਸਾਰ ਪਟਿਆਲ਼ੇ ‘ਚ ਫ਼ੜੇ 28 ਕਤਲ ਕਰਨ ਵਾਲੇ ਸੱਤ ਦੇ ਸੱਤ ਵਿਅਕਤੀ ਪੰਜਾਬੀ ਹੀ ਹਨ ਨਾ ਕਿ ਬਿਹਾਰੀ। ਪਰ ਇਨ੍ਹਾਂ ਸਿੱਖ ਪੰਜਾਬੀ ਮੁਜਰਮਾਂ ਦੇ ਜੁਰਮਾਂ ਨਾਲ਼ ਸਾਰੇ ਦੇ ਸਾਰੇ ਸਿੱਖ ਜਾਂ ਪੰਜਾਬੀ ਮੁਜਰਮ ਨਹੀਂ ਬਣ ਜਾਂਦੇ। ਜੁਰਮ ਦੇ ਸਿਲਸਿਲੇ ਵਿੱਚ ਕੋਈ ਸਾਰੇ ਦਾ ਸਾਰਾ ਸੂਬਾ, ਜਾਂ ਧਰਮ ਜਾਂ ਤੇ ਕੋਈ ਜ਼ਾਤ ਦੁੱਧ-ਧੋਤੀ ਨਹੀਂ ਹੁੰਦੀ। ਮੁਜਰਮ ਹਰ ਕੌਮ ਵਿੱਚ ਹਨ, ਬਿਹਾਰੀ ਕੋਈ ਵੱਖਰੇ ਨਹੀਂ ਤੇ ਨਾ ਹੀ ਪੰਜਾਬੀ।

ਨਿੱਕੀ ਨਜ਼ਰ ਵਾਲਿਆਂ ਨੂੰ ਤਕਲੀਫ਼ ਅੰਦਰੋਂ ਅਸਲ ਵਿੱਚ ਇਹ ਹੈ ਕਿ ਪੰਜਾਬਣ ਕੁੜੀਆਂ ਦਾ ਬਿਹਾਰੀਆਂ ਨਾਲ਼ ਮੋਹ-ਮੁਹੱਬਤ ਦਾ ਰਿਸ਼ਤਾ ਬਰਦਾਸ਼ਤ ਨਹੀਂ ਜੇ ਹੋ ਰਿਹਾ। ਅਗਰ ਤਾਂ ਕੋਈ ਬਿਹਾਰੀ ਧੱਕੇ ਨਾਲ਼ ਕਿਸੇ ਪੰਜਾਬਣ ਨਾਲ ਵਧੀਕੀ ਕਰਦਾ ਹੋਵੇ, ਉਹ ਤਾਂ ਜੁਰਮ ਮੰਨਿਆਂ ਹੀ ਜਾਵੇਗਾ ਪਰ ਅੱਜ ਦੇ ਲੋਕਰਾਜੀ ਯੁੱਗ ਵਿੱਚ ਅਗਰ ਪੰਜਾਬੀ ਮੁੰਡੇ ਇਟਾਲੀਅਨ ਕੁੜੀਆਂ, ਜਪਾਨੀ ਕੁੜੀਆਂ, ਰੂਸਣਾ, ਗੋਰੀਆਂ ਤੇ ਕਾਲ਼ੀਆਂ ਨਾਲ਼ ਵਿਆਹ ਕਰਾ ਸਕਦੇ ਨੇ ਤਾਂ ਰਜ਼ਾਮੰਦੀ ਨਾਲ਼ ਅਗਰ ਕੋਈ ਪੰਜਾਬਣ ਕਿਸੇ ਬਿਹਾਰੀ ਨਾਲ਼ ਇਸ਼ਕ ਕਰਦੀ ਹੈ ਤਾਂ ਇਸ ‘ਤੇ ਏਨੇ ਤੜਫ਼ਣ ਦੀ ਭਲਾ ਕੀ ਜ਼ਰੂਰਤ ਹੈ? ਪੰਜਾਬ ਦੇ ਹਰੇਕ ਪਿੰਡ ‘ਚ ਬੰਗਾਲਣਾ ਤੇ ਬਾਂਗਰ ਦੀਆਂ ਔਰਤਾਂ ਮਿਲ ਸਕਦੀਆਂ ਨੇ; ਜੇ ਉਹ ਮਨਜ਼ੂਰ ਹੈ ਤਾਂ ਬਿਹਾਰੀਆਂ ਦਾ ਪੰਜਾਬਣਾ ਨਾਲ਼ ਇਸ਼ਕ ਮਨਜ਼ੂਰ ਕਿਉਂ ਨਹੀਂ? ਕੀ ਗੱਲ ਅਸੀਂ ਪੰਜਾਬੀ ਕੋਈ ਪਟਾ ਲਿਖਾ ਕੇ ਆਏ ਆਂ ਪਈ ਅਸੀਂ ਤਾਂ ਜੋ ਮਰਜ਼ੀ ਕਰੀ ਜਾਈਏ ਪਰ ਹੋਰ ਕਿਸੇ ਨੂੰ ਛਿੱਕ ਵੀ ਨਹੀਂ ਮਾਰਨ ਦੇਣੀ। ਇਸ਼ਕ ਮੁਹੱਬਤ ਦੇ ਮਾਮਲੇ ‘ਚ ਤਾਂ ਰਾਜੇ ਰੰਕ ਵੀ ਭੰਗਣਾ ਤੇ ਵੇਸਵਾਵਾਂ ਦੀਆਂ ਤਲ਼ੀਆਂ ਚਟਦੇ ਰਹੇ ਨੇ ਤੇ ਵੱਡੇ ਵੱਡੇ ਬਾਦਸ਼ਾਹਾਂ ਦੀਆਂ ਸ਼ਹਿਜ਼ਾਦੀਆਂ ਘੋੜਿਆਂ ਦੇ ਖਰਖਰੇ ਕਰਨ ਵਾਲਿਆਂ ਨਾਲ਼ ਦੌੜਦੀਆਂ ਰਹੀਆਂ ਨੇ। ਬਾਕੀ ਮੇਰੇ ਵੀਰ ਅਨਿਲ ਕੁਮਾਰ ਘੱਗਾ ਨੇ ਕੋਈ ਕਸਰ ਨਹੀਂ ਛੱਡੀ ਦਲੀਲ ਨਾਲ਼ ਗੱਲ ਕਰਨ ਦੀ, ਪਰ ਜੇ ਅਗਾਹਾਂ ਅਗਲਾ ਦਲੀਲ ਮੰਨਣ ਲਈ ਤਿਆਰ ਹੋਵੇ ਤਦ ਹੀ ਗੱਲ ਬਣੂੰ!

ਪੰਜਾਬ ਆਏ ਬਿਹਾਰੀਆਂ ਖਿਲਾਫ਼ ਮਹੌਲ ਘੜਨਾ ਆਖ਼ੀਰ ਪੰਜਾਬੀਆਂ ਲਈ ਹੀ ਖ਼ਤਰਨਾਕ ਸਿੱਧ ਹੋਣਾ ਹੈ, ਇਸ ਲਈ ਜੁਰਮ ਦੇ ਮਾਮਲੇ ‘ਚ ਇਕੱਲੇ ਬਿਹਾਰੀਆਂ ਨੂੰ ਬਲੀ ਦੇ ਬੱਕਰੇ ਨਾ ਬਣਾਓ ਸਗੋਂ-ਪੰਜਾਬੀਆਂ ਸਮੇਤ-ਹਰ ਮੁਜਰਿਮ ਨੂੰ ਨੱਥ ਪਾਉਣ ਦੀ ਗੱਲ ਕਰੋ, ਬਾਕੀ ਬਿਹਾਰੀਆਂ ਨੂੰ ਉਂਝ ਹੀ ਜੀ ਆਇਆਂ ਆਖੋ ਜਿਵੇਂ ਅਸੀਂ ਸਪੇਨੀਆਂ, ਇਟਲੀਆਨਾ, ਫ਼ਰਾਂਸੀਸੀਆਂ, ਕਨੇਡੀਅਨਾ ਆਦਿਕ ਤੋਂ ਸਾਡੇ ਪੰਜਾਬੀਆਂ ਲਈ ਜੀ ਆਇਆਂ ਦੀ ਆਸ ਕਰਦੇ ਹਾਂ

ਗੁਰਪਰੀਤ ਸਿੰਘ ਖਰੜ, ਪੰਜਾਬ

05/03/05

ਪਾਠਕ ਵੀਰੋ ਫਤਿਹ ਪ੍ਰਵਾਨ ਕਰਨੀ,
ਸ਼ਿਵ ਚਰਨ ਜੱਗੀ ਬਾਰੇ ਇੰਨਾ ਕੁ ਹੀ ਜਾਣਦਾ ਹਾ, ਕਿ ਪ੍ਰਵਾਸੀ ਪੰਜਾਬੀ ਲੇਖਕ ਹੈ, ਖੈਰ ਉਸ ਨੇ ਇਹੀ ਲਿਖਿਆ ਕਿ ਪੰਜਾਬੀਉ ਸ਼ਰਾਰਤੀ ਅਨਸਰਾ ਤੋ ਸੁਚੇਤ ਰਹੋ ..............ਕਿਉ ਕਿ ਲੇਖਕ ਦੀ ਸੋਚ ਅਨੁਸਾਰ ਇਹ ਕੰਮ ਕਿਸੇ ਸ਼ਰਾਰਤੀ ਸੋਚ ਵਾਲੇ ਸਾਡੇ ਹੀ ਕਿਸੇ ਭਾਈ ਦਾ ਹੈ ਅਤੇ ਇਸ ਖਤ ਦਾ ਮਕਸਦ ਪੰਜਾਬ ਦੀ ਸ਼ਾਤੀ ਨੂੰ ਭੰਗ ਕਰਨਾ ਹੈ, ਪਰ ਕੁਝ ਵੀਰ ਇਸ ਨੂੰ ਲੰਬਾ ਖਿੱਚ ਗਏ ਅਤੇ ਰਹਿੰਦੀ ਕਸਰ ਬਾਜਵਾ ਜੀ ਅਤੇ ਸਤਿਨਾਮ ਜੀ ਨੇ ਪੂਰੀ ਕਰ ਦਿੱਤੀ, 100% ਸਹੀ ਕਿਹਾ ਇਹਨਾ ਔਨ.ਆਰ .ਆਈ (ਨਾਨ ਰੈਸ਼ੀਡੇਨਸ ਇੰਡੀਅਨ) ਅਤੇ ਭਾਈਏ ਚ ਫਰਕ ਹੈ ਫਰਕ ਇਹ ਹੈ ਕਿ ਤੁਸੀ ਲੋਕ ਤੋ ਬਾਹਰ ਬੈਠੇ 4 ਪੈਸੇ ਕਮਾ ਰਹੇ ਹੋ ਅਤੇ ਜੇ ਉਹੀ ਕੰਮ ਭਾਈਏ ਆਪਣੇ ਹੀ ਮੁਲਕ ਦੇ ਇੱਕ ਖੁਸਹਾਲ ਸੂਬੇ ਚ ਕਰ ਰਹੇ ਹਨ ਤਾ ਤੁਹਾਡੇ ਵਰਗੇ ਔਨ ਆਰ ਆਈਆ ਦੀ ਨਾਜੀ ਸੋਚ ਦਾ ਸ਼ਿਕਾਰ ਹੋ ਰਹੇ ਹਨ (ਹਾਲ ਦੀ ਸਮੇ ਪੰਜਾਬ ਭਾਰਤ ਦਾ ਹੀ ਅੰਗ ਹੌ (ਖੁਦਮੁਖਤਿਆਰ ਸੂਬਾ ਨਹੀ)। ਦੁਧ ਧੋਤੇ ਅਸੀ ਵੀ ਨਹੀ, ਵਿਦੇਸ਼ਾ ਵਿੱਚ ਪੱਕੇ ਹੋਣ ਲਈ ਗੋਰੀਆ ਨਾਲ ਵਿਆਹ ਅਤੇ ਪੱਕੇ ਹੁੰਦੇ ਹੀ , ਤੂੰ ਕੋਣ ਤੇ ਮੈ ਕੋਣ ਅਤੇ ਫੇਰ ਮੋਟੀਆ ਰਕਮਾ ਲੈ ਕੇ ਦੇਸੀ ਲਾਡੀਆ ਨਾਲ ਵਿਆਹ ਅਤੇ ਕਈਆ ਪੱਲੇ ਧੋਖਾ, ਬਾਜਵਾ ਅਤੇ ਕਈ ਸਤਿਨਾਮ ਤਾ ਪੰਜਾਬ ਚ ਬੇਗੁਨਾਹਾ ਦਾ ਕੱਤਲੇਆਮ ਕਰ ਵਿਦੇਸਾ ਚ ਸ਼ਰਨ ਲਈ ਬੈਠੇ ਹਨ, ਪਿੰਡਾ ਚ ਆਮ ਉਧਾਲ ਕੇ ਲਿਆਦੀਆ ਬੰਗਾਲਣਾ ਅਤੇ ਬਿਹਾਰਣਾ ਸਾਡੇ ਪੰਜਾਬੀਆ ਨਾਲ ਵੇਖੀਆ ਜਾ ਸਕਦੀਆ ਹੈ, ਹੋਰ ਤਾ ਹੋਰ 2 ਸਾਲ ਪਹਿਲਾ ਮੈਨੂੰ ਬਿਹਾਰ ਦੇ ਸ਼ਹਿਰ ਘਾਟਸ਼ਿਲਾ (ਨਜਦੀਕ ਟਾਟਾ ਨਗਰ) ਚਾਚਾ ਜੀ ਕੋਲ ਜਾਣ ਦਾ ਮੋਕਾ ਮਿਲਿਆ ,ਇੱਕ ਦਿਨ ਪੱਤਾ ਲਗਿਆ ਕਿ ਉਥੋ ਦੇ ਗੁਰਦੁਆਰਾ ਸਾਹਿਬ ਦਾ ਪਾਠੀ ਸਿੰਘ ਇੱਕ ਬਿਹਾਰਣ ਨੂੰ ਲੈ ਰਫੂ ਚੱਕਰ ਹੋ ਗਿਆ। ਸੋ ਜਨਾਬ ਅਜਿਹੇ ਕੇਸ ਪੰਜਾਬ ਚ ਵਾਪਰਨਾ ਵੱਡੀ ਗੱਲ ਨਹੀ, ਦੁੱਧ ਧੋਤੇ ਅਸੀ ਲੋਕ ਵੀ ਨਹੀ,ਇਸ ਵਿੱਚ ਕੋਈ ਸ਼ਕ ਨਹੀ ਕਿ ਕਈ ਵਾਰ ਆਮ ਇਨਸਾਨ ਦੇ ਭੇਸ ਚ ਲੁਟੇਰੇ ਕਿਸਮ ਦੇ ਲੋਕ ਵੀ ਪੰਜਾਬ ਆ ਵੱਡਦੇ ਹਨ, ਉਹ ਕੰਮ ਪੁਲੀਸ ਦਾ ਹੈ , ਸੋ ਇਹ ਦੋਸ਼ ਹਰ ਇੱਕ ਸਿਰ ਨਾ ਮਾਡੋ, ਵੈਸੇ ਜੱਦ ਪੁਲੀਸ ਨੂੰ ਅਸਲ ਦੋਸ਼ੀ ਨਹੀ ਮਿੱਲਦੈ ਤਾ ਭਾਈਆ ਸਿਰ ਕੇਸ ਪਾ ਦਿੰਦੇ ਹਨ, ਇਹ ਕੋਈ ਨਵੀ ਗੱਲ ਨਹੀ.ਅਜਿਹਿਆ ਕਈ ਉਦਾਹਰਣਾ ਤੋ ਪੰਜਾਬ ਵਾਸੀ ਜਾਣੂ ਹਨ, ਬਾਹਰ ਬੈਠੇ ਪੰਜਾਬੀਉ ਪੰਜਾਬ ਚ ਭਾਈਆ ਹਰ ਉਹ ਕੰਮ ਕਰ ਰਹੀ ਜੋ ਸਾਡੀ ਨਵੀ ਪੀਡੀ ਨਹੀ ਕਰ ਰਹੀ, ਕਿਉ ਹਰ ਇੱਕ ਨੂੰ ਤੁਹਾਡੇ ਵਾਗ ਬਾਹਰ ਜਾਣ ਦਾ ਚਾਹ ਹੈ,ਇਸ ਤੋ ਉਲਟ ਪੰਜਾਬੋ ਬਾਹਰ ਬੈਠੇ ਐਸ਼ ਦੀ ਜਿੰਦਗੀ ਜੀਉ ਰਹੇ ਹਨ।

ਸੋ ਵਿਦੇਸ ਚ ਬੈਠ ਕੇ ਪੰਜਾਬ ਦੀ ਸ਼ਾਤੀ ਭੰਗ ਨਾ ਕਰੋ, ਆਪ ਤਾ ਤੁਸੀ ਵਿਦੇਸਾ ਚ ਹੋ, ਪੁਛੋ ਮਗਰਿਲਾ ਨੂੰ ਕਿਵੇ ਹਾਡੀ ਸੋਣੀ ਇਹਨਾ ਭਾਈਆ ਲਈ ਰੇਲਵੇ ਟੇਸ਼ਨਾ ਤੇ ਕੱਈ 2 ਰਾਤਾ ਕੱਟਣੀਆ ਪੈਦੀਆ ਹੈ, ਤੁਹਾਡਾ ਵੱਸ ਚੱਲੇ ਤਾ ਤੁਸੀ ਸਿੱਖ ਕੋਮ ਦੇ 5 ਪਿਆਰੇ ਘੱਟਾ ਕ 1 ਕਰ ਦਿਉ , ਕਿਉ ਕਿ 4 ਸਿੰਘ ਕਰਮ ਵਾਰ ਯੂ ਪੀ, ਉਡੀਸਾ, ਬਿੱਦਰ,ਅਤੇ ਦੁਵਾਰਕਾ ਤੋ ਸਨ,ਰਹਿਮ ਕਰੋ ਪੰਜਾਬੀਅਤ ਤੇ,ਜੇ ਆਪ ਬਾਹਰ ਸੁਖੀ ਬੈਠੇ ਹੋ, ਸਾਨੂੰ ਪੰਜਾਬ ਚ ਹੱਸਦਾ ਵੱਸਦਾ ਰਹਿਣ ਦਿਉ।

ਗੁਰਪਰੀਤ ਸਿੰਘ ਖਰੜ

ਅਨਿਲ ਕੁਮਾਰ (ਪਿੰਡ ਘੱਗਾ)

05/03/05

ਸਤਿਨਾਮ ਸਿੰਘ ਜੀ,

ਆਪ ਜੀ ਦਾ ਖਤ ਪੜਕੇ ਅਥਾਹ ਖੁਸ਼ੀ ਹੋਈ। ਮੈਂ ਇਹ ਆਸ ਨਹੀਂ ਕਰਦਾ ਕਿ ਸੱਭ ਨੂੰ ਮੇਰੀ ਚਿੱਠੀ ਪਸੰਦ ਹੀ ਆਵੇ। ਤੇ ਜੇ ਆਪ ਜੀ ਵਰਗੇ ਇਨਸਾਨ ਮੇਰੀਆਂ ਲਿਖਤਾਂ ਨੂੰ ਚੁਣੌਤੀ ਨਹੀਂ ਦੇਣਗੇ ਤਾਂ ਸੁਧਾਰ ਕਿਸ ਤਰਾਂ ਹੋਵੇਗਾ ਤੇ ਕਿਸ ਤਰਾਂ ਅਸੀਂ ਇਕ ਸਾਂਝੇ ਫ਼ੈਸਲੇ ਤੇ ਅਪੜਾਂਗੇ? ਮੈਂ ਸ਼ਿਵਚਰਨ ਜੱਗੀ ਜੀ ਦੀ ਰਚਨਾ ਨੂੰ ਚੁਣੌਤੀ ਦੇਕੇ ਇਸੇ ਤਰਾਂ ਦਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਜ਼ਰੂਰੀ ਨਹੀਂ ਕਿ ਮੇਰੀ ਕੋਸ਼ਿਸ਼ ਸਰਬ ਪ੍ਰਵਾਨ ਹੋਵੇ। ਪਰ ਹਾਂ, ਧੰਨਵਾਦ ਇਨਾਂ 5ਆਬੀ ਵਾਲੇ ਵੀਰਾਂ ਦਾ – ਤੁਰਤ-ਫ਼ੁਰਤ ਤੇ ਹੂ-ਬ-ਹੂ ਖਤ ਛਾਪ ਦਿੰਦੇ ਹਨ। ਰੱਬ ਇਸ ਵੈੱਬ ਸਾਇਟ ਨੂੰ ਭਾਗ ਲਾਵੇ।

ਪਹਿਲੀ ਗੱਲ, ਕਿ ਮੈਂ ਜੱਗੀ ਜੀ ਦੇ ਬੀਅਰਾਂ ਪੀਣ ਬਾਰੇ ਕੋਈ ਐਸੀ ਗੱਲ ਨਹੀਂ ਕੀਤੀ ਅਤੇ ਕਿਸੇ ਦੀ ਨਿੱਜੀ ਜ਼ਿੰਦਗੀ ਦੇ ਬਾਰੇ ਗੱਲ ਕਰਨੀ ਮੇਰੀ ਆਦਤ ਨਹੀਂ ਹੈ। ਨਾਲੇ ਮੈਂ ਆਪ ਖਬਰੇ ਕੀ-ਕੀ ਪੀਂਦਾ ਹਾਂ। ਮੈਨੂੰ ਤਾਂ ਕੇਵਲ ਜੱਗੀ ਜੀ ਦੇ ਲੇਖ ਨਾਲ ਮਤਲਬ ਹੈ। ਦੂਸਰਾ ਹੈ ਕਿਸੇ ਭਈਏ ਦੀ ਬੇਟੀ ਦੇ ਫ਼ਸਟ ਆਉਣ ਦੀ ਗੱਲ। ਤੁਹਾਨੂੰ ਯਾਦ ਹੋਵੇਗਾ ਕਿ ਮਨਮੋਹਨ ਸਿੰਘ ਜੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਆਪਣੇ ਪੂਰੇ ਮੁਲਕ ਵਿਚ ਇਕ ਬਹੁਤ ਵੱਡਾ ਡਰਾਮਾ ਰੱਚਿਆ ਗਿਆ ਸੀ ਜਦੋਂ ਕਿ ਇਹ ਖਦਸ਼ਾ ਹੋ ਗਿਆ ਸੀ ਕਿ ਦੇਸ਼ ਦੀ ਵਾਂਗਡੋਰ ਸੋਨੀਆ ਗਾਂਧੀ ਦੇ ਹੱਥਾਂ ਵਿਚ ਚਲੀ ਜਾਣੀ ਹੈ। ਵੇਖਿਆ ਸੀ ਉਹ ਸ਼ੁਸ਼ਮਾ ਸਵਰਾਜ ਵਰਗੀਆਂ ਕਿਵੇਂ ਖੇਖਣ ਕਰਦੀਆਂ ਫ਼ਿਰਦੀਆਂ ਸੀ ਕਿ ਅਸੀਂ ਗੰਜੀਆਂ ਹੋ ਜਾਵਾਂਗੀਆਂ। ਤੇ ਫ਼ੇਰ ਸੋਨੀਆ ਨੇ ਐਸੀ ਮੂੰਹ ਤੇ ਜੜੀ ਕਿ ਸਵਾਦ ਆ ਗਿਆ। ਆਪ ਨੂੰ ਕੀ ਲੱਗਦਾ ਹੈ ਕਿ ਮਨਮੋਹਨ ਸਿੰਘ ਜੀ ਸੱਭ ਨੂੰ ਪਸੰਦ ਹਨ? ਖਾਸ ਕਰਕੇ ਇਨਾਂ ਸ਼ਿਵ-ਸੈਨਾ ਵਾਲਿਆਂ ਨੂੰ ? ਪਰ ਕੁਸਕ ਨੀ ਸਕਦੇ।

ਜੇ ਸਾਨੂੰ ਸਾਡੇ ਮਜ਼ਦੂਰਾਂ ਦਾ ਕੋਈ ਬੱਚਾ ਸਾਡੇ ਪੰਜਾਬ ਵਿਚ ਚੰਗੇ ਕਪੜੇ ਪਾਕੇ ਤੁਰਦਾ ਨਹੀਂ ਚੰਗਾ ਲੱਗਦਾ ਤਾਂ ਹਿੰਦੁਸਤਾਨ ਦੇ ਇਕ ਅਰਬ ਹਿੰਦੂ ਇਕ ਗੈਰ ਹਿੰਦੂ ਨੂੰ ਆਪਣੇ ਉਪਰ ਰਾਜ ਕਰਦਿਆਂ ਕਿਵੇਂ ਬਰਦਾਸ਼ਤ ਕਰ ਲੈਣ ? ਜੇ ਤੁਸੀਂ ਅੱਜ ਭਈਆਂ ਨੂੰ ਮੁਜ਼ਰਮ ਆਖਦੇ ਹੋਂ ਤਾਂ ਪੰਜਾਬੋਂ ਬਾਹਰ ਸਾਰੇ ਪੰਜਾਬੀਆਂ ਨੂੰ, ਇਥੋਂ ਤੱਕ ਮੇਰੇ ਵਰਗੇ ਘੋਨਿਆਂ ਨੂੰ ਵੀ ‘ਅੱਤਵਾਦੀ’ ਦਾ ਖਿਤਾਬ ਮਿਲ ਚੁੱਕਾ ਹੈ ਤੇ ਹੁਣ ਉਨਾਂ ਪ੍ਰਧਾਨ ਮੰਤਰੀ ਦਾ ਕਤਲ ਕਰਨ ਵਾਲਿਆਂ ਦੀ ਕੌਮ ਵਿਚੋਂ ਕੋਈ ਹੁਣ ਦੇਸ਼ ਉਪਰ ਰਾਜ ਕਰਨ ਲੱਗ ਜਾਵੇ ? ਆਪਾਂ ਤਾਂ ਕਦੇ ਮਨਮੋਹਨ ਸਿੰਘ ਜੀ ਨੂੰ ਪਿੰਡ ਦਾ ਸਰਪੰਚ ਵੀ ਨਹੀਂ ਬਣਾਇਆ। ਇਹ ਗੱਲ ਬਾਲ ਠਾਕਰੇ ਵਰਗਿਆਂ ਨੂੰ ਆਪਣੀ ਦੁਕਾਨਦਾਰੀ ਚਲਾਉਣ ਵਿਚ ਬਹੁਤ ਫ਼ਿਟ ਬੈਠਦੀ ਹੈ। ਜੇ ਕਿਸੇ ਮਜ਼ਦੂਰ ਦੀ ਬੇਟੀ ਆਪਣੀ ਲਿਆਕਤ ਨਾਲ ਫ਼ਸਟ ਆਉਂਦੀ ਹੈ ਜਾਂ ਕੋਈ ਮਜ਼ਦੂਰ ਆਪਣੀ ਮਿਹਨਤ ਨਾਲ ਅੱਗੇ ਨਿਕਲਦਾ ਹੈ ਤਾਂ ਗੁਰੂ ਨਾਨਕ ਦੇਵ ਜੀ ਦੇ ਭਗਤਾਂ ਨੂੰ ਕੋਈ ਦੁੱਖ ਨਹੀਂ ਹੋਣਾ ਚਾਹੀਦਾ। ਇਹੀ ਭਗਤ ਮਨਮੋਹਨ ਸਿੰਘ ਜੀ ਦੇ ਵੇਲੇ ਤਾਂ ਬੜੇ ਚੌੜੇ ਹੋਏ ਫ਼ਿਰਦੇ ਸੀ। ਕੀ ਉਹ ਬੱਚੀ ਪੰਜਾਬ ਦੇ ਰਾਸ਼ਨ-ਕਾਰਡ,ਜਾਂ ਵੋਟ ਦੀ ਹੱਕਦਾਰ ਨਹੀਂ? ਮੈਨੂੰ ਦੱਸੋ ਆਪਦੇ ਕਿਹੜੇ ਬੱਚੇ ਨੇ ਵਿਦੇਸ਼ਾਂ ਵਿਚ ਜਾਕੇ ਕੀ ਮੱਲਾਂ ਮਾਰੀਆਂ ਹਨ? ਸੜੋ ਨਾ, ਪਾਖੰਡ ਨਾ ਕਰੋ। ਮੈਨੂੰ ਤੁਸੀਂ ਕੋਈ ਇਕ ਪੰਕਤੀ ਦੱਸੋ ਜਿਸ ਵਿਚ ਜੱਗੀ ਜੀ ਨੇ ਭਈਆਂ ਦੀ ਕੋਈ ਮਾੜੇ ਦਿਲੋਂ ਸਿਫ਼ਤ ਵੀ ਕੀਤੀ ਹੋਵੇ? ਗੋਹਾ-ਕੂੜਾ ਕਰਨ ਨੂੰ ਭਈਏ ਤੇ ਵਿਦੇਸ਼ਾਂ ਦੀਆਂ ਯਾਤਰਾਂ ਕਰਨ ਨੂੰ ਯਾਰਂ?

ਰਾਜਭੁਪਿੰਦਰ ਸਿੰਘ ਜੀ ਨੇ ਭਈਆਂ ਦਾ ਪੱਖ ਪੂਰ ਦਿੱਤਾ – ਤਾਂ ਬੜੀ ਤਕਲੀਫ਼ ਹੋਈ। ਕਿਉ? ਕਿਉਕਿ ਇਕ ਸਿੱਖ ਸਿਰਫ਼ ਤਾਂ ਹੀ ਸਿੱਖ ਹੋ ਸਕਦੇ ਜੋ ਹਰ ਆਨੇ-ਬਹਾਨੇ ਹਿੰਦੁਸਤਾਨ ਦੇ ਹਿੰਦੂਆਂ ਨੂੰ ਮਾੜਾ-ਚੰਗਾ ਬੋਲੇ? ਤੁਹਾਡਾ ਤੋਰੀ ਫ਼ੁਲਕਾ ਚਲਦਾ ਰਹੇ ਤੇ ਫੇਰ ਤੁਹਾਡੇ ਕੰਵਲ ਜੀ ਵੀ ਖੁਸ਼। ਜਦ ਪੰਜਾਬ ਵਿਚ ਬੱਸਾਂ ਵਿਚੋਂ ਲਾਹ-ਲਾਹ ਕੇ ਮਾਰੇ ਜਾਂਦੇ ਸਨ ਤਾਂ ਉਸ ਵੇਲੇ ਰਾਜਭੁਪਿੰਦਰ ਸਿੰਘ ਵਰਗਿਆਂ ਨੇ ਹੀ ਦੁਹੱਥੜੀਆਂ ਮਾਰੀਆਂ ਸਨ ਕਿ ਬਾਹਰ ਰਹਿੰਦੇ ਪੰਜਾਬੀਆਂ ਬਾਰੇ ਸੋਚੋ। ਤੁਸੀਂ ਪੰਜਾਬ ਦਾ ਤਾਂ ਪਤਾ ਨਹੀਂ, ਪਰ ਕਿਸੇ ਵਿਦੇਸ਼ੀ ਮੁਲਕ ਦਾ ਭਲਾ ਜ਼ਰੂਰ ਕਰ ਰਹੇ ਹੋ। ਹੋ ਸਕਦੈ ਤੁਸੀਂ ਵੀ ਕਿਤੇ ਰਾਜਨੀਤਕ ਸ਼ਰਨ ਲੈਕੇ ਐਨ. ਆਰ. ਆਈ. ਬਣੇ ਬੈਠੇ ਹੋਵੋਂ ਤੇ ਤੁਸੀਂ ਕਿਸੇ ਹੋਰ ਸਰਕਾਰ ਦਾ ਕਰਜ਼ਾ ਉਤਾਰਨਾ ਹੋਵੇ। ਸ਼ਾਬਾਸ਼, ਲੱਗੇ ਰਹੋ ਆਪਣੇ ਪ੍ਰਭੂ ਦੀ ਸੇਵਾ ਵਿਚ- ਪੰਜਾਬ ਦੀ ਖੈਰ ਹੈ। ਕਹਿੰਦੇ ਭਈਏ ਸੈਂਟਰ ਦੀ ਸਕੀਮ ਹਨ। ਹੋ ਸਕਦੈ ਮਨਮੋਹਨ ਸਿੰਘ ਜੀ ਦੀ ਹੀ ਹੋਵੇ ਇਹ ਸਕੀਮ। ਥੋੜਾ ਅਕਲ ਨੂੰ ਹੱਥ ਮਾਰੋ। ਕਿਉਂ ਪਏ ਜਗਜੀਤ ਚੌਹਾਨੀਆਂ ਦੀ ਬੋਲੀ-ਬੋਲਦੇ ਹੋਂ? ਭਈਏ ਤਾਂ ਸੈਂਟਰ ਦੀ ਸ਼ਰਾਰਤ ਹੋ ਸਕਦੇ ਨੇ – ਪਰ ਆਪ ਵਰਗੇ ਮਹਾਂਪੁਰਸ਼ ਕਿਸੇ ਵਿਦੇਸ਼ੀ ਸਰਕਾਰ ਦੇ ਹੱਥਕੰਡੇ ਨਹੀਂ ਹੋ ਸਕਦੇ? ਮੈਂ ਪਹਿਲਾਂ ਹੀ ਆਖ ਚੁੱਕਾ ਹਾਂ ਕਿ ਪੰਜਾਬ ਨੂੰ ਆਪ ਵਰਗੇ ਐਨ. ਆਰ. ਆਈ. ਸੱਜਣਾਂ ਤੋਂ ਖਤਰਾ ਜ਼ਿਆਦਾ ਹੈ ਜੋ ਨਿਤ ਦਿਹਾੜੇ ਭੇਸ ਬਦਲਕੇ ਪੰਜਾਬ ਵਿਚ ਡਾਕੇ ਮਾਰਦੇ ਹਨ। ਕੋਈ ਸ਼ੱਕ ?? ਕਿੰਨੀਆਂ ਖਬਰਾਂ ਭੇਜਾਂ??

ਬਾਕੀ ਮੈਂ ਜੱਗੀ ਜੀ ਦੀ ਤੁਲਨਾ ਕਿਸੇ ਰਿਸ਼ਕਾ ਚਾਲਕ ਨਾਲ ਨਹੀਂ ਕੀਤੀ। ਉਸ ਤੁਲਨਾ ਦਾ ਸੁੱਖ ਤਾਂ ਮੈਂ ਆਪਣੇ ਆਪ ਨੂੰ ਭਈਆ ਆਖਕੇ ਲੈ ਲਿਆ ਸੀ। ਤੁਹਾਨੂੰ ਮੇਰੇ ਇਸ ਤਰਾਂ ਕਰਨ ਉਪਰ ਕੋਈ ਇਤਰਾਜ਼ ਕਿਉਂ ਹੈ ? ਮੈਨੂੰ ਤਾਂ ਆਪਣੇ ਗੁਰੁ ਦਾ ਇਹੋ ਹੀ ਹੁਕਮ ਜਾਪਦਾ ਹੈ। ਮੈਂ ਕਿਸੇ ਧਾਰਮਿਕ ਮੱਦਰੱਸੇ ਵਿਚ ਨਹੀਂ ਪਲਿਆ। ਹਰਦਮ ਸਰਬੱਤ ਦਾ ਭਲਾ ਮੰਗਣ ਵਾਲੇ ਮੇਰੇ ਪੰਜਾਬੀ ਲਹੂ ਉਪਰ ਮੈਨੂੰ ਮਾਣ ਹੀ ਨਹੀਂ ਹੁਣ ਤੇ ਥੋੜੀ ਮੜਕ ਵੀ ਹੈ। ਜੇ ਗਲਤੀ ਨਾਲ ਮੈਂ ਇਹ ਖਿਤਾਬ ਆਪ ਜੀ ਦੇ ਜੱਗੀ ਸਾਹਿਬ (ਜੋ ਸ਼ਾਇਦ ਇੰਨੀ ਉਚੀ ਪਦਵੀ ਤੇ ਬੈਠੇ ਹਨ ਕਿ ਆਪਣੇ ਨਿਮਾਣੇ ਪਾਠਕਾਂ ਦੇ ਭਰਮਾਂ ਨੂੰ ਵੀ ਨਹੀਂ ਦੂਰ ਕਰ ਸਕਦੇ) ਨੂੰ ਦੇ ਬੈਠਾ ਹੋਵਾਂ ਤਾਂ ਮੈਂ ਸ਼ਰਮਿੰਦਾ ਹਾਂ। ਬਾਕੀ, ਆਪਣੇ ਵਿਚੋਂ ਕੋਈ ਵੀ ਸਮੇਂ ਦੇ ਤੇਜ਼ ਵਹਾਅ ਨੂੰ ਨਹੀਂ ਰੋਕ ਸਕਦਾ। ਇਹ ਤਾਂ ਅੱਜ ਆਪਣਾ ਹੈ ਕੱਲ ਕਿਸੇ ਹੋਰ ਦਾ। ਆਪਾਂ ਐਵੇਂ ਪਾਣੀ ਵਿਚ ਡਾਂਗਾਂ ਮਾਰਨ ਨਾਲੋਂ ਖਰੀਆਂ ਗੱਲਾਂ ਕਰਨ ਦੀ ਆਦਤ ਪਾਈਏ ਤਾਂ ਕਿ ਸਾਡੀਆਂ ਆਉਂਦੀਆਂ ਪੀੜੀਆਂ ਗੈਰਾਂ ਸਾਹਵੇਂ ਸ਼ਰਮਿੰਦਾ ਹੋਣ ਦੀ ਬਜਾਏ ਸਿਰ ਉੱਚਾ ਕਰਕੇ ਚੱਲ ਸਕਣ।

ਸਤਿਕਾਰ ਨਾਲ, ਅਨਿਲ ਕੁਮਾਰ (ਪਿੰਡ ਘੱਗਾ)।

ਬਲਦੇਵ ਸਿੰਘ ਬਾਜਵਾ (ਜਰਮਨੀ)

05/03/05

ਦੂਜੇ ਦੇ ਘਰ ਲੱਗੀ ਅੱਗ ਹਮੇਸ਼ਾ ਬਸੰਤਰ ਜਾਪਦੀ ਹੈ।

ਧੀਆਂ-ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ। ਧੀਆਂ-ਭੈਣਾਂ ਦੀ ਇੱਜ਼ਤ ਕੌਮ ਦੀ ਇੱਜ਼ਤ ਹੁੰਦੀ ਹੈ। ਜੇ ਇਸ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਖਿਲਵਾੜ੍ਹ ਕਰਨ ਦੀ ਕੋਸ਼ਿਸ਼ ਕਰੇਗਾ, ਤਾਂ ਸਭ ਨੂੰ ਉਠਣ ਲਈ ਹਲੂਣਾ ਤਾਂ ਦੇਣਾ ਹੀ ਪੈਂਦਾ ਹੈ, ਨਹੀਂ ਤਾਂ ਚਿੜੀਆਂ ਦੇ ਖੇਤ ਚੁਗ ਲੈਣ ਤੋਂ ਬਾਅਦ ਗਵਾਰਾਂ ਵਾਂਗ ਰੋਣਾ ਹੀ ਹਿੱਸੇ ਆਵੇਗਾ।

ਲਾਹਣਤ ਹੈ ਉਹਨਾਂ ਐੱਨ ਆਰ ਆਈ ਅਕ੍ਰਿਤਘਣਾਂ ਦੇ, ਜੋ ਇਹੋ ਜਿਹੇ ਘਿਨਾਉਣੇਂ ਕਾਰੇ ਕਰਦੇ ਹਨ। ਮੇਰੇ ਵਰਗੇ ਸਧਾਰਨ ਬੰਦੇ ਨੇ ਇਹਨਾਂ ਦਾ ਪਹਿਲੀ ਕਤਾਰ ਵਿਚ ਖਲੋ ਕੇ ਵਿਰੋਧ ਕੀਤਾ ਹੈ। ਨਤੀਜਾ ਇਹ ਹੈ ਕਿ 95% ਐੱਨ ਆਈ ਆਰ ਸੱਜਣ ਜੋ ਇਸ ਬਿਰਤੀ ਦੇ ਹਨ, ਨੂੰ ਨੱਥ ਪਾ ਕੇ ਰੱਖ ਦਿੱਤੀ ਹੈ। ਕੂੜ ਤਾਂ ਹਮੇਸ਼ਾ ਵਿਰੋਧ ਦੇ ਹੀ ਕਾਬਲ ਹੁੰਦਾ ਹੈ। ਤੁਸੀਂ ਇਹ ਗੱਲ ਤੇ ਨਹੀਂ ਕਹਿ ਰਹੇ ਕਿ ਜੇ ਐੱਨ ਆਰ ਆਈ  ਧੀਆਂ-ਭੈਣਾਂ ਨਾਲ ਇਸ ਤਰ੍ਹਾਂ ਦੇ ਗੰਦੇ ਮਜ਼ਾਕ ਕਰ ਜਾਂਦੇ ਹਨ, ਤਾਂ ਭਈਆਂ ਨੂੰ ਵੀ ਕਰਨ ਦਿਓ? ਸੋਚ ਤਾਂ ਪੰਜਾਬੀਆਂ ਵਾਲੀ ਨਹੀਂ ਲੱਗਦੀ, ਆਖਦੇ ਨੇ ਆਪਣਾ ਮਾਰੂ ਤਾਂ ਛਾਵੇਂ ਸਿੱਟੂ! ਤੇ ਬਿਗਾਨਾ---ਖ਼ੈਰ ਛੱਡੋ!

ਇੰਦਰਾ ਗਾਂਧੀ ਭਾਰਤੀ ਹੁੰਦੀ ਹੋਈ ਵੀ ਸਾਡੇ ਖੂਨ ਨਾਲ ਹੋਲੀ ਖੇਡ ਗਈ। ਫਿਰ ਸੋਨੀਆਂ ਗਾਂਧੀ ਤਾਂ ਵਿਚਾਰੀ ਹੈ ਹੀ ਬਾਹਰਲੀ, ਹੋਰ ਸਾਡਾ ਕੀ ਵਿਗਾੜ ਲਏਗੀ? ਜੇ ਭਾਰਤੀ ਜਨਤਾ ਪਾਰਟੀ ਵਾਲੇ ਸਾਡੇ ਸਕੇ ਹੁੰਦੇ ਤਾਂ ਆਸ਼ੂਤੋਸ਼ ਵਰਗੇ ਬਿਹਾਰੀ ਨੂੰ ਸਾਡੀ ਹਿੱਕ ਦਾ ਵਾਲ ਬਣਨ ਵਿਚ ਮੱਦਦ ਨਾ ਕਰਦੇ। ਦਿਵਿਯਾ ਜੋਤੀ ਨਾਂ ਦੀ ਸੰਸਥਾ ਖੋਲ੍ਹ ਕੇ ਇਹ ਬਿਹਾਰ ਦੇ ਦਰਬੰਗਾ ਜਿਲ੍ਹੇ ਦਾ ਬਿਹਾਰੀ ਆਪਣਾ ਮੁਕਾਬਲਾ 'ਗੁਰੂ ਗੋਬਿੰਦ ਸਿੰਘ' ਨਾਲ ਕਰਦਾ ਹੈ!! ਇਸ ਦੇ ਚੇਲੇ ਸ਼ਰਧਾ ਨੰਦ ਨੇ ਤਰਨਤਾਰਨ ਵਿਚ ਹੋਏ ਸਮਾਗਮ ਵਿਚ ਉਚੇ ਬੋਲਾਂ ਵਿਚ ਕਿਹਾ, ਸਿੱਖੋ, ਗੁਰੂ ਕੇ ਦਰਸ਼ਨੋਂ ਕੋ ਤਰਸਤੇ ਕਿਉਂ ਹੋ, ਗੁਰੂ ਗੋਬਿੰਦ ਤੋ ਵਾਪਿਸ ਆ ਗਏ ਹੈਂ, ਰਹਤੇ ਹੈਂ ਨੂਰਮਹਿਲ ਮੇਂ, ਆਸ਼ੂਤੋਸ਼ ਕੇ ਸਰੀਰ ਚਲੋ, ਉਨਕੇ ਦਰਸ਼ਨ ਕਰੋ! ਗੱਲ ਬੇਬੁਨਿਆਦ ਨਹੀਂ ਹੈ, ਕੰਨੀਂ ਸੁਣਿਆਂ ਸਮਾਗਮ ਸੀ। ਕਿੰਨੇ ਮਾਝੇ ਦੇ ਨੌਜਵਾਨ ਭੜ੍ਹਕੇ, ਲਾਠੀਚਾਰਜ ਹੋਇਆ। ਬਿਹਾਰੀ 'ਲੱਠੈਤਾਂ' ਨੇ ਕਾਲਜ ਦੇ ਮੁੰਡਿਆਂ ਦੇ ਪੈਰ ਨਾ ਲੱਗਣ ਦਿੱਤੇ। ਇਸ ਤੋਂ ਇਲਾਵਾ ਆਸ਼ੂਤੋਸ਼ ਨਾਲ ਸੀ ਸਰਕਾਰੀ ਮੱਦਦ!

ਮੈਂ ਸਾਲ ਵਿਚ ਚਾਰ ਵਾਰ ਭਾਰਤ ਜਾਂਦਾ ਹਾਂ ਅਤੇ ਛੇ ਮਹੀਨੇ ਤੋਂ ਵੀ ਵੱਧ ਪੰਜਾਬ ਰਹੀਦਾ ਹੈ। ਖੇਤਾਂ ਵਿਚ ਕੰਮ ਕਰਦੇ ਗਰੀਬ ਮਜਦੂਰ ਤਾਂ ਮੈਨੂੰ ਸਕੇ ਵੀਰਾਂ ਵਾਂਗ ਲੱਗਦੇ ਨੇ, ਪਰ ਮੈਂ ਰੋ ਤਾਂ ਉਨ੍ਹਾਂ ਲਈ ਰਿਹਾ ਹਾਂ, ਜਿੰਨ੍ਹਾਂ ਨੇ ਸ਼ਹਿਰਾਂ ਵਿਚ ਨਰਕ ਭਰ ਦਿੱਤਾ ਹੈ! ਸ਼ਾਇਦ ਤੁਸੀਂ ਤਾਂਤਰਿਕ ਭਈਆਂ ਨੂੰ ਨਹੀਂ ਜਾਣਦੇ! ਪੰਜਾਬ, ਮੇਰੇ ਪੰਜਾਬ ਵਿਚ ਮਾਸੂਮ ਬਾਲਾਂ ਦੀਆਂ ਬਲੀਆਂ ਦਿੱਤੀਆਂ ਜਾ ਰਹੀਆਂ ਨੇ। ਇਹ ਵੰਗਾਰ ਤਾਂ ਪੰਜਾਬ ਵਿਚ ਪਹਿਲਾਂ ਹੀ ਉਠਣੀ ਚਾਹੀਦੀ ਸੀ। ਪਰ ਜੇ ਹੁਣ ਉਠਣਾ ਚਾਹੁੰਦੀ ਹੈ ਤਾਂ ਆਪ ਵਰਗੇ ਹਿੱਕ ਤਾਣ ਕੇ ਵਿਰੋਧ ਵਿਚ ਖਲੋਣ ਦੀ ਤਿਆਰੀ ਵਿਚ ਹਨ। ਗੁਰੂਆਂ ਅਤੇ ਸ਼ਹੀਦਾਂ ਦਾ ਵਾਸਤਾ ਦੇਣ ਵਾਲਿਓ! ਗੁਰਬਾਣੀ ਇਹ ਵੀ ਆਖਦੀ ਹੈ, ਜਬੈ ਬਾਣ ਲਾਗਿਯੋ।। ਤਬੈ ਰੋਸੁ ਜਾਗਿਯੋ।।

ਤੁਸੀਂ ਕੋਹਲੀ ਦੀ ਗੱਲ ਕੀਤੀ ਹੈ, ਫੁੱਲ ਨਾਲ ਕੰਡੇ ਤਾਂ ਹਰ ਬਗੀਚੇ ਵਿਚ ਹੀ ਮਿਲਦੇ ਹਨ। ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਕੰਡੇ ਤੋਂ ਡਰ ਕੇ ਗੁੱਲਾਂ ਨੂੰ ਖ਼ਾਰਾ ਦੇ ਹਵਾਲੇ ਹੀ ਕਰ ਦੇਈਏ? ਇਕ ਵੱਡਾ ਭੁਲੇਖਾ ਕਿ ਅਸੀਂ ਰੱਜੇ-ਪੁੱਜੇ ਹਾਂ? ਕਿਸ ਦਹਾਕੇ ਵਿਚ, ਕਿਹੜੇ ਸਵਰਗ ਵਿਚ ਫਿਰ ਰਹੇ ਹੋ? ਅੱਜ ਦਾ ਕਿਰਸਾਨ ਕਰਜ਼ਾਈ ਹੋ ਕੇ ਖੁਦਕਸ਼ੀਆਂ ਦੇ ਮੂੰਹ ਡਿੱਗ ਰਿਹਾ ਹੈ! ਅੱਜ ਦਾ ਬਾਣੀਆਂ ਸਿਰਫ਼ ਤੋਰੀ-ਫੁਲਕਾ ਹੀ ਤੋਰ ਰਿਹਾ ਹੈ! ਸੱਚਾਈ ਇਹ ਹੈ ਕਿ ਪੰਜਾਬ ਦੀ ਆਰਥਿਕਤਾ ਨੂੰ ਇਹਨਾਂ ਲੋਕਾਂ ਦੇ ਬੋਝ ਨੇ ਦਰੜ ਕੇ ਰੱਖ ਦਿੱਤਾ ਹੈ। ਸ਼ਹਿਰਾਂ ਦੇ ਵਸਿੰਦੇ ਇਹ ਭਈਏ, ਇੱਕ-ਇੱਕ ਕਮਰੇ ਵਿਚ ਦਸ-ਦਸ ਲੋਕ ਗੁਜ਼ਾਰਾ ਕਰਦੇ ਹਨ। ਇਹਨਾਂ ਨੂੰ ਪੰਜਾਬ ਦੇ ਵਾਤਾਵਰਨ ਨਾਲ, ਖੁਸ਼ਹਾਲੀ ਨਾਲ, ਪੰਜਾਬ ਦੀਆਂ ਲੋੜਾਂ ਨਾਲ ਕੋਈ ਮਤਲਬ ਨਹੀਂ, ਬਲਕਿ ਆਪਣੀ ਕਮਾਈ ਨਾਲ ਮਤਲਬ ਹੈ, ਕਿ ਜੋ ਜੇਬ ਵਿਚ ਆਏ ਸੋ ਭਲਾ!

ਮੈਂ ਇਹ ਵੀ ਨਹੀਂ ਕਹਿੰਦਾ ਕਿ ਇਹਨਾਂ ਨੂੰ ਕੰਨੋਂ ਫੜੋ ਤੇ ਤੋਰ ਦਿਓ, ਵਿਚਾਰ ਤਾਂ ਮੇਰਾ ਇਹ ਹੈ ਕਿ ਆਓ! ਜੋਰ ਪਾਈਏ ਬਹਿਰੇ ਸਾਮਰਾਜ ਦੇ ਕੰਨਾਂ 'ਤੇ, ਜੇ ਕੁਝ ਬਚਦਾ ਹੈ ਤਾਂ ਬਚਾ ਲਈਏ! ਜੇ ਇਹਨਾਂ ਨੇ ਮਿਹਨਤ ਕੀਤੀ ਤਾਂ ਪੰਜਾਬ ਨੇ ਇਹਨਾਂ ਦਾ ਕੋਈ ਹੱਕ ਨਹੀਂ ਰੱਖਿਆ। ਜੇ ਗੱਲ ਤੁਰੀ ਹੀ ਹੈ ਤਾਂ ਸਾਂਝੀ ਕਰ ਲਵਾਂ, ਦਸੰਬਰ ਵਿਚ ਮੈਂ ਪੰਜਾਬ ਗਿਆ, ਮਾਡਲ ਟਾਊਨ ਜਲੰਧਰ ਵੱਲ ਦੀ ਜਾ ਰਿਹਾ ਸੀ, ਇਕ ਮਾਤਾ ਸਿਰ 'ਤੇ ਚੁੰਨੀ, ਅੱਖਾਂ ਵਿਚ ਅੱਥਰੂ ਭਰੀ ਨੇ ਮੇਰੇ ਅੱਗੇ ਮੰਗਣ ਲਈ ਹੱਥ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਮੈਂ ਕੁਝ ਦਿੰਦਾ, ਇਕ ਰਿਕਸ਼ਾ ਦੜਾਉਂਦਾ ਆਇਆ, ਸੜਕ ਦੇ ਵਿਚਕਾਰ ਖੜ੍ਹੀ ਔਰਤ ਨੂੰ ਭਾਰੀ ਜਿਹੀ ਹਿੰਦੀ ਵਿਚ ਗਾਲ੍ਹ ਕੱਢ ਕੇ ਪਰ੍ਹੇ ਹੋਣ ਨੂੰ ਕਿਹਾ। ਬੜਾ ਅਜੀਬ ਲੱਗਾ ਅਤੇ ਬੜਾ ਦੁੱਖ ਹੋਇਆ। ਮਾਤਾ ਦਾ ਚਿਹਰਾ ਦੱਸਦਾ ਸੀ ਕਿ ਉਹ ਕੋਈ ਮੰਗਤੀ ਨਹੀਂ, ਬਲਕਿ ਕਿਸਮਤ ਦੀ ਮਾਰੀ ਹੋਈ ਹੈ। ਗੱਡੀ ਪਾਸੇ ਲਾ ਕੇ ਮੈਂ ਪੁੱਛਿਆ, ਬੀਜੀ ਕੀ ਗੱਲ ਹੈ, ਇਵੇਂ ਸੜਕ 'ਤੇ ਇਸ ਹਾਲ ਵਿਚ? ਉਸ ਬਜੁਰਗ ਔਰਤ ਨੇ ਜੋ ਦੁੱਖ ਮੈਨੂੰ ਸੁਣਾਇਆ, ਉਹ ਮੈਂ ਹੀ ਜਾਣਦਾ ਹਾਂ। ਉਹ ਪੰਜਾਬਣ ਬਜੁਰਗ ਔਰਤ ਮੇਰੀ, ਤੁਹਾਡੀ ਜਾਂ ਕਿਸੇ ਹੋਰ ਪੰਜਾਬੀ ਦੀ ਮਾਂ ਹੋ ਸਕਦੀ ਹੈ, ਪਰ ਇਨ੍ਹਾਂ ਯੂ ਪੀ ਵਾਲਿਆਂ ਜਾਂ ਬਿਹਾਰੀਆਂ ਦੀ ਉਹ ਲੱਗਦੀ ਕੀ ਸੀ?

'ਕੰਵਲ' ਦੇ ਦੋਗਲੇਪਣ ਤੋਂ ਮੈਂ ਕੋਈ ਮੁਨੱਕਰ ਨਹੀਂ ਹਾਂ, ਪਰ ਜਨਤਾ ਨੇ ਉਸ ਨੂੰ 'ਲੇਖਕ' ਮੰਨਿਆਂ ਹੈ ਅਤੇ ਜੇ ਉਹ ਭਈਆਵਾਦ 'ਤੇ ਕੁਝ ਕਹਿੰਦਾ ਹੈ ਤਾਂ ਸੁਣਨ ਵਿਚ ਕੋਈ ਇਤਰਾਜ ਨਹੀਂ। ਗੱਲ ਤਰਕ ਅਤੇ ਦਲੀਲ ਨਾਲ ਹੋ ਰਹੀ ਹੈ, ਆਪਸ ਵਿਚ ਪਾਟਣਾ ਅਤੇ ਲੜਨਾ ਕਿਉਂ? ਅਕਲਮੰਦੀ ਉਸ ਨੂੰ ਕਹਿੰਦੇ ਨੇ, ਜੇ ਅਗਲੇ ਦੀ ਦਲੀਲ ਵਧੇਰੇ ਵਜ਼ਨ ਵਾਲੀ ਹੈ, ਤਾਂ ਉਸ ਨੂੰ ਮੰਨ ਲਈਏ!

ਸਿਰਫ਼ ਇਹ ਹੀ ਦੁਹਾਈ ਦੇਈ ਜਾਣੀ ਕਿ ਇਸ ਮਜਦੂਰ ਕੌਮ ਨੇ ਸਾਡੇ ਘਰ ਆ ਕੇ ਬਹੁਤ ਮਿਹਨਤ ਨਾਲ ਕੰਮ ਕੀਤਾ ਹੈ ਅਤੇ ਇਸ ਦੇ ਇਵਜ਼ ਵਿਚ ਹੁਣ ਸਾਡਾ ਫਰਜ਼ ਇਹ ਬਣਦਾ ਹੈ ਕਿ ਸਭ ਕੁਝ ਇਹਨਾਂ ਨੂੰ ਸੌਂਪ ਕੇ, ਆਪ ਠੂਠੇ ਫੜ ਕੇ ਖਲਾਅ ਵਿਚ ਚਲੇ ਜਾਈਏ? ਸਾਥੋਂ ਹੋਣਾ ਨਹੀਂ! ਅੱਜ ਫਰਾਂਸ ਵਿਚ ਧੱਕੇ ਪੈ ਰਹੇ ਹਨ, ਕੱਲ੍ਹ ਜਰਮਨੀ ਵਿਚ ਕੋਈ ਨਵਾਂ 'ਹਿਟਲਰ' ਉਠ ਖੜ੍ਹਾ ਹੋਵੇਗਾ, ਤੇ ਫਿਰ ਅਸੀਂ ਕੀਹਦੀ ਮਾਂ ਨੂੰ ਮਾਸੀ ਕਹਿ ਕੇ ਆਸਰਾ ਭਾਲਾਂਗੇ?

ਇਹ ਪੰਜਾਬ ਵਿਚ ਮਲਕ ਭਾਗੋ ਵਰਗਿਆਂ ਦਾ ਕਾਰਾ ਹੈ ਕਿ ਪੱਗਾਂ ਥੋੜ੍ਹੀਆਂ ਅਤੇ ਮੂੰਹ ਵਿਚ ਪਾਨ ਵਧੇਰੇ ਹਨ। ਭਈਆ ਕਾਲੋਨੀ, ਭਈਆ ਮੰਡੀ, ਭਈਆ ਮੱਛੀ ਮਾਰਕੀਟ, ਬਹੁਤਾ ਵਧੇਰੇ ਕੁਝ ਬਚਿਆ ਨਹੀਂ ਹੈ ਵੈਸੇ! "ਰੰਗ ਬਰਸੇ ਭੀਗੇ ਚੁਨਰੀਆ" ਪੰਜਾਬੀ ਲੋਕ ਗੀਤ ਵੀ ਨਹੀਂ। ਪਰ ਜੇ ਪੰਜਾਬ ਦੇ ਹਰ ਕੋਨੇ ਤੋਂ ਸੁਣਨਾ ਹੈ ਤਾਂ 'ਹੋਲੀ' 'ਤੇ ਭਈਆਂ ਦੀਆਂ ਟੋਲੀਆਂ ਦਾ ਹੜ੍ਹ ਜਦੋਂ ਸਾਰੇ ਸ਼ਹਿਰ ਨੂੰ ਡੋਬਣ ਦੇ ਰੋਹ ਵਿਚ ਹੋਏਗਾ, ਕੰਨੀਂ ਪਏਗਾ। ਗੁਰੂ ਜੀ ਨੇ ਤਾਂ 'ਹੋਲਾ ਮਹੱਲਾ' ਮਨਾਉਣ ਨੂੰ ਕਿਹਾ ਸੀ?

ਮੈਂ ਇਹਨਾਂ ਨੂੰ ਬਹੁਤ ਕਰੀਬ ਤੋਂ ਜਾਣਦਾ ਹਾਂ ਅਤੇ ਬੜੇ ਵੱਡੇ ਪੱਧਰ 'ਤੇ ਇਹਨਾਂ ਨਾਲ ਮੇਰਾ ਵਾਹ ਰਿਹਾ। ਵਾਰ-ਵਾਰ ਇਹਨਾਂ ਦੀ ਮੱਦਦ ਕੀਤੀ, ਹੋਸ਼ ਉਦੋਂ ਆਈ, ਕਿ ਜਦੋਂ ਵੀ ਮੌਕੇ ਲੱਗਦੇ, ਪਿੱਠ 'ਤੇ ਹੀ ਵਾਰ ਕੀਤਾ। ਹੁਣ ਤਾਂ ਇਹੀ ਕਹਾਂਗਾ ਕਿ ਨਾ ਸਮਝੋਂਗੇ ਤਾਂ ਮਿਟ ਜਾਓਂਗੇ! ਪੰਜਾਬ ਵਾਲਿਓ! ਤੁਹਾਡੀ ਦਾਸਤਾਨ ਵੀ ਨਾ ਰਹੇਗੀ ਦਾਸਤਾਨਾਂ ਵਿਚ!

ਬਲਦੇਵ ਸਿੰਘ ਬਾਜਵਾ (ਜਰਮਨੀ)

ਸਤਿਨਾਮ ਸਿੰਘ ਸਵਿਟਜ਼ਰਲੈਡ

04/03/05

ਵੀਰੋ ਸਭ ਨੂੰ ਸਤਿ ਸ੍ਰੀ ਅਕਾਲ।
ਇਹਨਾਂ ਭਈਆਂ ਬਾਰੇ ਅੱਗੇ ਵੀ ਇਕ ਵਾਰ ਕਰੀਬ ਦੋ ਕੁ ਸਾਲ ਪਹਿਲਾਂ ਬਹਿਸ ਛਿੜੀ ਸੀ ਪਰ ਚਾਰ ਕੁ ਦਿਨ ਰੌਲਾ ਰੱਪਾ ਕਰ ਕੇ ਖਤਮ ਹੋ ਗਈ। ਬਾਹਰ ਬੈਠੇ ਪੰਜਾਬੀ ਸ਼ਾਇਦ ਪੰਜਾਬ ਨੂੰ ਜਿਆਦਾ ਪਿਆਰ ਕਰਦੇ ਹਨ ਸ਼ਾਇਦ ਇਸੇ ਕਰਕੇ ਹੀ ਇਸ ਬਾਰੇ ਜਿਆਦਾ ਲਿਖਦੇ ਹਨ, ਪਰ ਜੇ ਪੰਜਾਬ ਵਿੱਚ ਰਹਿਣ ਵਾਲੇ ਪੰਜਾਬੀ ਇਹਨਾਂ ਭਈਆਂ ਤੋ ਬਹੁਤ ਪ੍ਰਸੰਨ ਹਨ ਤਾਂ ਫਿਰ ਸਾਨੂੰ ਕੀ ਇਤਰਾਜ ਹੈ। ਜਿਸ ਤਰਾਂ ਇਸ ਵੇਬ ਦੇ ਖਾਸ ਚਹੇਤੇ ਸਰਦਾਰ ਰਾਜ ਭੁਪਿੰਦਰ ਸਿੰਘ ਜੀ ਵੀ ਭਈਆਂ ਦੇ ਹੱਕ ਵਿਚ ਵੋਟ ਪਾਉਂਦੇ ਹਨ।

ਵੀਰ ਅਨਿਲ ਕੁਮਾਰ ਘੱਗਾ ਜੀ ਨੇ ਤਾਂ ਹੱਦਾਂ ਹੀ ਤੋੜ ਦਿਤੀਆਂ ਹਨ ਤੇ ਵੀਰ ਜੱਗੀ ਜੀ ਨੂੰ ਬੀਅਰਾਂ ਦੀਆਂ ਚੁਸਕੀਆਂ ਭਰਦੇ ਤੱਕ ਲਿਖ ਦਿਤਾ ਹੈ। ਜਦੋਂ ਕੇ ਵੀਰ ਜੱਗੀ ਜੀ ਦਾ ਮਤਲਵ ਸਿਰਫ ਦੂਸਰੇ ਪੇਪਰ ਵਿਚੋਂ ਪੜ ਕੇ ਲਿਖਣ ਦਾ ਹੀ ਹੈ। ਵੀਰ ਘੱਗਾ ਜੀ ਨੇ ਤਾਂ ਇਥੋਂ ਤੱਕ ਵੀ ਲਿਖ ਦਿਤਾ ਹੈ ਕੇ ਇਕ ਭਈਏ ਦੀ ਬੇਟੀ ਫਸਟ ਆਈ ਹੈ ਤੇ ਪੰਜਾਬੀਆਂ ਦੇ ਮੂੰਹ ਤੇ ਚਪੇੜ ਵੱਜੀ ਹੈ, ਮੇਰਾ ਖਿਆਲ ਹੈ ਕੇ ਅਸਾਂ ਜੇਕਰ ਕੁਝ ਲਿਖਣਾਂ ਹੈ ਤਾਂ ਇਜਤ ਦੇ ਕਟਿਹਰੇ ਵਿਚ ਖੜ ਕੇ ਲਿਖਣਾ ਚਾਹੀਦਾ ਹੈ, ਜੱਗੀ ਜੀ ਅਸਟਰੀਆ ਵਿੱਚ ਸਰਕਾਰੀ ਟਰਾਂਸਲੇਟਰ ਹਨ ਇਸ ਕਰਕੇ ਜੇਕਰ ਇਹਨਾਂ ਦੀ ਕਿਸੇ ਰਿਕਸ਼ਾ ਚਾਲਕ ਭਈਏ ਨਾਲ ਤੁਲਨਾਂ ਕਰੀਏ ਤਾਂ ਸਰਾ ਸਰ ਗਲਤ ਹੈ। ਪਰ ਪਤਾ ਨਹੀ ਸਾਡੇ ਤੇ ਕੀ ਕਰੋਪੀ ਹੈ ਕੇ ਅਸੀ ਆਪਣੇ ਆਪ ਹੀ ਉਹਨਾਂ ਕਰੀਮੀਨਾਲ ਭਈਆਂ ਦੇ ਨਾਲ ਹੀ ਆਪਣੀ ਤੁਲਨਾਂ ਕਰੀ ਜਾਂਦੇ ਹਾਂ। ਜਿਸ ਤਰਾਂ ਵੀਰ ਬਲਦੇਵ ਸਿੰਘ ਬਾਜਵਾ ਜੀ ਨੇ ਬਹੁਤ ਵਧੀਆ ਲਿਖਿਆ ਹੈ ਕੇ ਭਈਏ ਤੇ ਐਨ.ਆਰ.ਆਈ ਵਿਚ ਬਹੁਤ ਫਰਕ ਹੈ। ਇਹ ਐਨ.ਆਰ.ਆਈ ਭਾਰਤ ਦੀ ਕਰੀਮ ਹਨ ਤੇ ਭਈਆਂ ਦੀ ਬਹੁਤੀ ਗਿਣਤੀ ਉਥੋਂ ਦੇ ਭੱਜੇ ਹੋਏ ਕਰੀਮੀਨਲਾਂ ਦੀ ਹੈ। ਇਸ ਬਾਰੇ ਆਪ ਜੀ ਪੁਰਾਣੀਆਂ ਖਬਰਾਂ ਨੂੰ ਪੜ ਕੇ ਅਨੁਮਾਨ ਲਗਾ ਸਕਦੇ ਹੋ।

ਪਿੰਡ ਦਿਲਾਵਲ ਪੁਰ ਤਹਿਸੀਲ ਤਰਨ ਤਾਰਨ ਅਧੀਨ ਪੈਂਦੇ ਪਿੰਡ ਵਿੱਚ ਸਰਦਾਰ ਦਰਬਾਰਾ ਸਿੰਘ ਦੀ ਧਰਮ ਪਤਨੀ ਬੀਬੀ ਕਰਤਾਰ ਕੌਰ ਨੂੰ ਸੁਤੀ ਪਈ ਨੂੰ ਚਾਕੂ ਮਾਰ ਕੇ ਮਾਰ ਦਿਤਾ ਤੇ ਛੋਟੀ ਕੁੜੀ ਨੂੰ ਵੀ ਚਾਕੂ ਮਾਰੇ, ਕੁੜੀ ਤਾਂ ਬਚ ਗਈ ਪਰ ਬੀਬੀ ਕਰਤਾਰ ਕੌਰ ਰੱਬ ਨੂੰ ਪਿਆਰੀ ਹੋ ਗਈ। ਇਸ ਗਮ ਨੂੰ ਨਾਂ ਝੱਲਦਾ ਹੋਇਆ ਦਰਬਾਰਾ ਸਿੰਘ ਵੀ ਦੋ ਕੁ ਸਾਲ ਬਾਅਦ 45 ਸਾਲ ਦੀ ਉਮਰ ਵਿੱਚ ਹੀ ਇਸ ਸੰਸਾਰ ਤੋਂ ਆਪਣੀਆਂ ਦੋ ਧੀਆਂ ਤੇ ਪੁਤਰ ਛੱਡ ਕੇ ਅਕਾਲ ਚਲਾਣਾ ਕਰ ਗਿਆ, ਵਸਦਾ ਰਸਦਾ ਘਰ ਬਰਬਾਦ ਹੋ ਗਿਆ, ਇਕ ਭਈਏ ਕਰ ਕੇ।

ਪਿੰਡ ਜਾਮਾਰਾਏ ਵਿਚ ਵੀ ਐਸੀ ਹੀ ਘਟਨਾਂ ਵਾਪਰੀ। ਇਸ ਤੋ ਇਲਾਵਾ ਤਾਜੀ ਖਬਰ ਖੰਨਾ ਤੋਂ ਚੱਲੀ ਟਰੇਨ ਦੀ ਵੀ ਮੌਜੂਦ ਹੈ। ਐਸੀਆਂ ਹਜਾਰਾ ਉਦਾਹਰਣਾਂ ਦਿਤੀਆਂ ਜਾ ਸਕਦੀਆਂ ਹਨ। ਹੁਣ ਦਿਲਾਵਲ ਪੁਰ ਜਾ ਕੇ ਉਹਨਾਂ ਦੇ ਬਚੇ ਪ੍ਰੀਵਾਰ ਨੂੰ ਭਈਆਂ ਬਾਰੇ ਪੁਛੋ? ਫਿਰ ਦੇਖੋ ਉਹ ਤੁਹਾਨੂੰ ਕੀ ਜੁਆਬ ਦਿੰਦੇ ਹਨ।

ਐਨ.ਆਰ.ਆਈ ਪੰਜਾਬ ਵਿੱਚ ਆ ਕੇ ਕਈ ਪ੍ਰਕਾਰ ਦੇ ਕੈਂਪ ਲਾਉਂਦੇ ਹਨ ਤੇ ਕਈ ਬਜੁਰਗਾਂ ਦਾ ਇਲਾਜ , ਨਿਗ੍ਹਾ ਦੀਆਂ ਐਨਕਾਂ,ਸਕੂਲਾਂ ਦੀਆਂ ਇਮਾਰਤਾਂ ਤੇ ਲੈਂਟਰ ਤੇ ਕਈ ਹੋਰ ਪ੍ਰਕਾਰ ਦੇ ਡੋਨੇਸ਼ਨ। ਕੀ ਇਹ ਸਭ ਕੁਝ ਇਹ ਭਈਏ ਕਰਦੇ ਹਨ ਆਪਣੇ ਪ੍ਰਦੇਸ ਜਾ ਕੇ, ਨਹੀ, ਇਹ ਨਹੀ ਕਰਦੇ ਕਿਉਂਕਿ ਇਹ ਬਹੁਤੇ ਕਰੀਮੀਨਾਲ ਹਨ ਤੇ ਜੁਰਮ ਕਰਨਾਂ ਇਹਨਾਂ ਦਾ ਪੇਸ਼ਾ ਹੈ, ਜਿਹੜੇ ਅੱਜ ਬੜੀਆਂ ਗੱਲਾਂ ਕਰਦੇ ਹਨ ਤੇ ਭਈਆਂ ਦੇ ਹੱਕ ਵਿਚ ਵੋਟ ਪਾਉਂਦੇ ਹਨ ਕੱਲ ਜਦ ਇਹਨਾਂ ਦਾ ਸ਼ਿਕਾਰ ਬਣਨ ਗੇ ਫਿਰ ਇਹਨਾਂ ਨੂੰ ਪੁਛਾਂ ਗੇ।

ਵੀਰ ਰਾਜ ਭੁਪਿੰਦਰ ਸਿੰਘ ਜੀ ਨੇ ਲਿਖਿਆ ਹੈ ਕੇ ਪੰਜਾਬੀ ਤਾਂ ਵੀਜਾ ਲੈਣ ਲਈ ਅਮਰੀਕਾ ਦੀ ਅੰਬੈਸੀ ਦੀ ਖਿੜਕੀ ਵਿਚ ਵੀਜਾ ਲੈਣ ਨੂੰ ਖੜਦੇ ਹਨ, ਪੰਜਾਬ ਰਹਿਣ ਤੇ ਇਥੇ ਕੰਮ ਕਰਨ। ਵੀਰ ਰਾਜ ਜੀ ਜੇਕਰ ਪੰਜਾਬ ਅੱਜ ਕੁਝ ਖੁਸ਼ਹਾਲ ਹੈ ਤਾਂ ਉਹਨਾਂ ਅਮਰੀਕਾ ਦੀਆਂ ਵੀਜੇ ਵਾਲੀਆਂ ਖਿੜਕੀਆਂ ਕਰਕੇ ਹੀ ਹੈ, ਪੰਜਾਬ ਕੋਈ ਸੋਨੇ ਦੀ ਅਖਾਣ ਨਹੀ ਹੈ। ਕਈ ਮਹੀਨੇ ਦੀਆਂ ਤਨਖਾਹਾਂ ਕੈਪਟਨ ਸਰਕਾਰ ਲੋਕਾਂ ਨੂੰ ਨਹੀ ਦੇ ਸਕੀ।

ਅਸੀ ਹਰ ਸਾਲ ਪੰਜਾਬ ਅਉਂਦੇ ਹਾਂ ਤੇ ਸਭ ਕੁਝ ਜਾਣਦੇ ਹਾਂ।

ਇਹ ਸਭ ਕੁਝ ਜੋ ਅਸੀ ਲਿਖ ਰਹੇ ਹਾਂ ਜਾਂ ਕਰ ਰਹੇ ਹਾਂ ਇਸ ਦਾ ਸਿਰਫ ਇਕ ਹੀ ਇਲਾਜ ਹੈ ਕੇ ਪੰਜਾਬ ਸਰਕਾਰ ਇਹਨਾਂ ਭਈਆਂ ਬਾਰੇ ਕੋਈ ਕਨੂੰਨ ਬਣਾਵੇ, ਜੋ ਵੀ ਭਈਆ ਜਿਥੇ ਵੀ ਕੰਮ ਵਾਸਤੇ ਜਾਂਦਾ ਹੈ ਉਹ ਮਾਲਕ ਉਸਦਾ ਨਾਮ ਪਤਾ ਲੈ ਕੇ ਪੁਲੀਸ ਨੂੰ ਦੇਵੇ, ਤੇ ਪੁਲੀਸ ਉਸ ਦੀ ਸਟੇਟ ਨੂੰ ਲਿਖ ਕੇ ਉਸਦਾ ਨਾਮ ਪਤਾ ਮੰਗਵਾਏ, ਉਸ ਦਾ ਪੂਰਾ ਰੀਕਾਰਡ ਪੁਲੀਸ ਕੋਲ ਹੋਵੇ ਤਾਂ ਹੀ ਪੰਜਾਬ ਵਿਚ ਜੁਰਮ ਰੋਕਿਆ ਜਾ ਸਕਦਾ ਹੈ।

ਇਸ ਬਾਰੇ ਪੰਜਾਬ ਵਿਚ ਰਹਿੰਦੇ ਲੋਕ ਹੀ ਸਰਕਾਰ ਕੋਲ ਜਾ ਕੇ ਆਪਣਾ ਦੁਖ ਰੋਣ। ਏਵੇਂ ਇਹਨਾਂ ਦੇਸ਼ਾਂ ਵਿਚ ਰਹਿੰਦੇ ਪੰਜਾਬੀ ਆਪਣਾ ਖੂਨ ਨਾਂ ਸਾੜਨ। ਇਹ ਵੀ ਨਾਂ ਭੁਲੋ ਕੇ ਪੰਜਾਬ ਅੰਦਰ ਅਉਂਦੇ ਭਈਏ ਸੈਂਟਰ ਦੀ ਕਿਸੇ ਏਜੈਂਸੀ ਦੀ ਬਹੁਤ ਖਤਰਨਾਕ ਸਕੀਮ ਹੈ।
ਸਤਿਨਾਮ ਸਿੰਘ ਸਵਿਟਜ਼ਰਲੈਡ ਤੋਂ

ਅਨਿਲ ਕੁਮਾਰ (ਪਿੰਡ ਘੱਗਾ)

04/03/05

ਆਪਣੇ ਗਲਤ ਤਰਕ ਨੂੰ ਸਿੱਧ ਕਰਨ ਲਈ ਤੁਸੀਂ ਆਪਣੀਆਂ ਧੀਆਂ-ਭੈਣਾਂ ਦੀ ਇਜ਼ਤ ਦਾ ਵਾਸਤਾ ਪਾਉਣ ਤੋਂ ਵੀ ਨਹੀਂ ਝਿਜਕਦੇ ?

ਪੰਜਾਬ ਦੀਆਂ ਧੀਆਂ-ਭੈਣਾਂ ਨੂੰ ਭਈਆਂ ਕੋਲੋਂ ਘੱਟ ਅਤੇ ਜਾਅਲਸਾਜ਼ੀ ਦਾ ਧੰਦਾ ਕਰਨ ਵਾਲੇ ਐਨ. ਆਰ. ਆਈ. ਸੱਜਣਾਂ ਕੋਲੋਂ ਵਧੇਰੇ ਡਰ ਆਉਂਦਾ ਹੈ। ਤੁਸੀਂ ਜਾਣਬੁੱਝਕੇ ਉਨਾਂ ਕੁੜੀਆਂ ਦੀ ਗੱਲ ਟਾਲ ਗਏ ਹੋ ਜੋ ਹਰ ਰੋਜ਼ ਇਨਾਂ ਲਾਲਚੀਆਂ ਦੀਆਂ ਬੋਟੀਆਂ ਬਣਦੀਆਂ ਹਨ। ਜਿੱਥੋਂ ਤੱਕ ਸਵਾਲ ਹੈ ਪੰਜਾਬ ਨੂੰ ਪ੍ਰਵਾਸੀ ਮਜ਼ਦੂਰਾਂ ਵੱਲੋਂ ਦਰਪੇਸ਼ ਸਮੱਸਿਆਵਾਂ ਦਾ – ਤਾਂ ਕੋਈ ਵੀ ਇਨਕਾਰੀ ਨਹੀਂ ਹੋ ਸਕਦਾ ਕਿ ਲੋਕਾਂ ਨੂੰ ਤੇ ਖਾਸ ਕਰ ਪੰਜਾਬ ਸਰਕਾਰ ਨੂੰ ਹੋਸ਼ ਕਰਨੀ ਚਾਹੀਦੀ ਹੈ ਕਿ ਕਿਸ ਤਰਾਂ ਪੰਜਾਬ ਦੇ ਹਿੱਤਾਂ ਦੀ ਵੱਧ ਤੋਂ ਵੱਧ ਰੱਖਿਆ ਕੀਤੀ ਜਾਵੇ। ਪੰਜਾਬ ਵਿਚ ਪੜੇ ਲਿਖੇ ਮਾਹਿਰਾਂ ਦਾ ਕਾਲ ਨਹੀਂ ਹੈ। ਹੱਲ ਕੋਈ ਐਨਾ ਸੌਖਾ ਵੀ ਨਹੀਂ ਜਾਪਦਾ ਨਹੀਂ ਤਾਂ ਹੁਣ ਤੱਕ ਫ਼ਾਹਾ ਵੱਢਿਆ ਹੋਣਾ ਸੀ। ਪਰ ਜਦ ਤੱਕ ਕੋਈ ਸਥਾਈ ਹੱਲ ਨਹੀਂ ਤਾਂ ਇਸਦਾ ਮਤਲਬ ਨਹੀਂ ਕਿ ਜੇ ਕਿਸੇ ਨੇ ਆਪਣੀ ਸਾਰੀ ਉਮਰ ਪੰਜਾਬ ਦਾ ਗੋਹਾ-ਕੂੜਾ ਸਾਂਭਣ ਤੇ ਲਾ ਦਿੱਤੀ ਹੋਵੇ ਤੇ ਅੱਜ ਅਸੀਂ ਉਸਨੂੰ ਬਰਾਬਰ ਦੇ ਹੱਕ ਦੇਣ ਤੋਂ ਇਨਕਾਰੀ ਹੋ ਜਾਈਏ। ਤੁਸੀਂ ਕਿਧਰੇ ਉਹੀ ਬੀ. ਜੇ. ਪੀ. ਵਾਲੇ ਤਾਂ ਨਹੀਂ ਜੋ ਕਹਿੰਦੇ ਸੀ ਸੋਨਿਆਂ ਗਾਂਧੀ ਪ੍ਰਧਾਨ ਮੰਤਰੀ ਹਜਮ ਨੀ ਹੋਣੀ ? ਬੈਠੀ ਹੈ ਨਾ ਅੱਜ ਸਾਰਿਆਂ ਦੇ ਸਿਰਾਂ ਉਪਰ ਚੜਕੇ। ਤੁਹਾਡੀ ਚਿੜ ਦੇ ਪਿੱਛੇ ਕੋਈ ਸ਼ਰਾਰਤ ਨਹੀਂ ਤਾਂ ਹੋਰ ਕੀ ਹੈ?

ਦੂਜੀ ਗੱਲ ਹੈ ਸ਼ਰਾਰਤਬਾਜੀ ਦੀ। ਜੇ ਕਿਸੇ ਸ਼ਰਾਰਤੀ ਦਾ ਖਤ ਪੜਕੇ ਅਸੀਂ ਪੰਜਾਬੀਆਂ ਦੀ ਅਣਖ ਨੂੰ ਇਕੋਦਮ ਵੰਗਾਰਨ ਲੱਗ ਜਾਵਾਂਗੇ ਤਾਂ ਕਦੇ ਸੋਚਿਆ ਹੈ ਕਿ ਦੂਜੇ ਪਾਸੇ ਜੇ ਇਸੇ ਤਰਾਂ ਹੋ ਗਿਆ ਤਾਂ ਬਚੀ- ਖੁਚੀ ਇਜ਼ਤ ਵੀ ਨਹੀਂ ਬਚਣੀ। ਜੇ ਕਿਸੇ ਨੇ ਸ਼ਰਾਰਤ ਕੀਤੀ ਹੈ ਤਾਂ ਇਹ ਮਤਲਬ ਨਹੀੰ ਕਿ ਅਸੀਂ ਸਾਰੀ ਦੀ ਸਾਰੀ ਮਜ਼ਦੂਰ ਕੌਮ ਦੇ ਗੱਲ ਪੈ ਜਾਈਏ? ਗੁਰੁ ਨਾਨਕ ਦੇਵ ਜੀ ਦੇ ਪੈਰੋਕਾਰ ਸ਼ਰਮਾ ਕਿਉਂ ਰਹੇ ਹਨ ਇਸ ਗੱਲ ਦਾ ਜਵਾਬ ਦੇਣ ਵੇਲੇ ਕਿ ਕੀ ਇਹ ਜਾਇਜ਼ ਹੈ ਕਿ ਅਸੀਂ ਆਪਣੇ ਖੇਤ-ਘਰ-ਬਾਹਰ ਦਾ ਸਾਰਾ ਗੰਦ, ਗੋਹਾ, ਕੂੜਾ ਸੰਭਾਲਣ ਵਾਲਿਆਂ ਨੂੰ “ਓਏ ਭਈਏ” ਜਾਂ “ਸਾਲਾ ਭਈਆ” ਆਖਕੇ ਨਵਾਜੀਏ ? ਇਸ ਤਰਾਂ ਦਾ ਵਤੀਰਾ ਜਾਂ ਮੁਗਲਾਂ ਨੇ ਕੀਤਾ ਸੀ ਤੇ ਜਾਂ ਫ਼ੇਰ ਅੰਗਰੇਜ਼ਾਂ ਨੇ। ਤੇ ਸਾਡੇ ਗੁਰੂਆਂ ਨੇ, ਸ਼ਹੀਦਾਂ, ਨੇ ਤੇ ਬਜ਼ੂਰਗਾਂ ਨੇ ਆਪਣੀਆਂ ਉਮਰਾਂ ਸਾਨੂੰ ਬਰਾਬਰੀ ਦਾ ਦਰਜ਼ਾ ਦਵਾਉਣ ਤੇ ਲਾ ਦਿੱਤੀਆਂ। ਜੇ ਪੰਜਾਬੀਆਂ ਨੇ ਆਪਣੇ ਦਿਲ ਖੋਲ ਕੇ ਇਨਾਂ ਮੁਜ਼ਰਮਾਂ ਦਾ ਸਵਾਗਤ ਕੀਤਾ ਤਾਂ ਕੁੱਝ ਕੁ ਖੋਟ ਪੰਜਾਬੀਆਂ ਵਿਚ ਵੀ ਹੋਵੇਗਾ ਕਿ ਨਹੀਂ, ਨਹੀਂ ਤਾਂ ਬਿਹਾਰ ਯੂ.ਪੀ. ਤੋਂ ਭੱਜਕੇ ਆਉਣ ਵਾਲੇ ਮੁਜ਼ਰਿਮਾਂ ਨੂੰ ਘਰ ਕੌਣ ਵਾੜਦਾ ਹੈ ? ਨਾਲੇ ਪੰਜਾਬੀ ਐਨੇ ਗਊ ਪੁੱਤ ਲਗਦੇ ਨੇ ? ਕਿਹੜੇ ਵਹਿਮ ਪਾਲ ਰੱਖੇ ਨੇ ਅਸੀਂ। ਮੈਂ ਤਾਂ ਅੱਜ ਵੀ ਦੇਖਦਾ ਹਾਂ ਕਿ ਪੰਜਾਬ ਦੇ ਲੋੜਵੰਦ ਕਿਸਾਨ ਇਨਾਂ ਮਜ਼ਦੂਰਾਂ ਨੂੰ ਲੋੜ ਦੇ ਦਿਨਾਂ ਵਿਚ ਦਿੱਲੀ ਸਟੇਸ਼ਨਾਂ ਪਰ ਭਾਲਦੇ ਫ਼ਿਰਦੇ ਹੁੰਦੇ ਹਨ।

ਹੋ ਸਕਦੈ ਇਹ ਗੱਲ ਸੱਚੀ ਹੋਵੇ ਕਿ ਬਿਹਾਰ, ਯੂ.ਪੀ. ਦੇ ਮੁਜ਼ਰਮ ਭੱਜਕੇ ਪੰਜਾਬ ਆ ਵੜਦੇ ਨੇ , ਪਰ ਇਹ ਸਮੱਸਿਆ ਤਾਂ ਉਨਾਂ ਸੂਬਿਆਂ ਦੀ ਵੀ ਹੋਵੇਗੀ ਜਿਨਾਂ ਵਿਚੋਂ ਇਹ ਹੋਕੇ ਆਉਂਦੇ ਹਨ ਜਾਂ ਜਿੱਥੇ ਵਾਰਦਾਤ ਕਰਨ ਤੋਂ ਬਾਅਦ ਚਲੇ ਜਾਂਦੇ ਹਨ। ਕਿਥੇ ਗਈ ਸਾਡੀ ਪੰਜਾਬ ਪੁਲਸ – ਕੀ ਇਹ ਪੁਲਸ ਫ਼ੋਰਸ ਸਿਰਫ਼ ਭਟਕੇ ਹੋਏ ਜਵਾਨਾਂ ਦੇ ਮਾਕਬਲੇ ਬਣਾਉਣ ਲਈ ਰੱਖੀ ਹੋਈ ਹੈ? ਉਪਰਾਲਾ ਕੀਤਾ ਜਾਣਾ ਚਾਹੀਦਾ ਹੈ ਕਿ ਪੁਲਸ ਸਾਡੇ ਮਾਲ-ਇਜ਼ਤ ਦੀ ਰਾਖੀ ਯਕੀਨਣ ਬਣਾਵੇ। ਕਿਉਂਕਿ ਜੇ ਪੰਜਾਬ ਵਿਚੋਂ ਸਾਰੇ ਬਿਹਾਰੀ ਕੱਢ ਵੀ ਦੇਈਏ ਫੇਰ ਵੀ ਪਤਨਾਲਾ ਉਥੇ ਹੀ ਰਹਿਣਾ ਹੈ। ਘਰੇਲੂ ਨੌਕਰਾਂ ਵੱਲੋਂ ਹੁੰਦੇ ਜ਼ੁਰਮ ਦਿੱਲੀ, ਬੰਬਈ ਵਰਗੇ ਮਹਾਂਨਗਰਾਂ ਵਿਚ ਵੀ ਹੋ ਰਹੇ ਹਨ। ਇਹ ਇਕ ਵਿਆਪਕ ਸਮੱਸਿਆ ਹੈ ਜਿਸਦਾ ਹੱਲ ਕੱਢਣ ਲਈ ਪ੍ਰਸ਼ਾਂਸ਼ਨ ਨੂੰ ਸਿਰ ਜੋੜਨਾ ਹੀ ਪੈਣਾ ਹੈ। ਹੁਣੇ ਪਿੱਛੇ ਜਿਹੇ ਇਕ ਐਨ. ਆਰ. ਆਈ. ਸਹਿਬ ਇਕ ਵਿਦੇਸ਼ੀ ਲੜਕੀ ਨਾਲ ਬਲਾਤਕਾਰ ਅਤੇ ਕਤਲ ਕਰਕੇ ਆਪ ਜੀ ਦੇ ਸਵਰਗ ਪੰਜਾਬ ਆ ਵੜੇ ਸਨ ਤੇ ਭੱਜਕੇ ਫ਼ੇਰ ਕਿਤੇ ਹੋਰ ਸੂਬੇ ਵਿਚੋਂ ਫ਼ੜੇ ਗਏ। ਮੈਨੂੰ ਬੱਸ ਇੰਨਾ ਯਾਦ ਹੈ ਕਿ ਉਸਦਾ ਨਾਮ ਕੋਹਲੀ ਸੀ।

ਤਰਿਆਂ ਦੀ ਛਾਂਵੇਂ ਤਾਂ ਕਦੇ ਉਨਾਂ ਪੰਦਰਾਂ ਸਾਲਾਂ ਵਿਚ ਵੀ ਨੀ ਪੈਕੇ ਵੇਖਿਆ ਜਦੋਂ ਸਾਡੇ ਆਪਣੇ ਹੀ ਆਪਣਿਆਂ ਦੇ ਲਹੂ ਦੇ ਪਿਆਸੇ ਬਣੇ ਹੋਏ ਸਨ।
ਕਾਲੇ-ਕੱਛਿਆਂ ਵਾਲੇ ਦੇ ਰੂਪ ਵਿਚ ਵੀ, ਪੁਲਸ ਦੇ ਰੂਪ ਵਿਚ ਵੀ, ਤੇ ਸਿੰਘਾਂ ਦੇ ਰੂਪ ਵਿਚ ਵੀ, ਪੰਜਾਬ ਦੇ ਪੁੱਤ, ਪੰਜਾਬ ਦੀ ਪੱਤ ਨਾਲ ਖੇਡਦੇ ਰਹੇ। ਉਸ ਵੇਲੇ ਬਾਹਰ ਦਾ ਸਾਰਾ ਕੰਮ, ਜਾਂ ਪੈਲੀਆਂ ਦੀ ਸੰਭਾਲ ਇਹ ਮਜ਼ਦੂਰ ਹੀ ਕਰਦੇ ਰਹੇ। ਦਰਿੰਦੇ ਇਨਾਂ ਭੁੱਖ ਦੇ ਸਤਾਏ ਮਜ਼ਦੂਰਾਂ ਨੂੰ ਵੀ ਨਹੀਂ ਸਨ ਬਖਸ਼ਦੇ। ਸ਼ਾਇਦ ਯਾਦ ਹੋਵੇ ਕਿ ਐਸ. ਵਾਈ. ਐਲ. ਨਹਿਰ ਤੇ ਕੰਮ ਕਰਕੇ, ਨੰਗੇ ਧੜ ਤਾਰਿਆਂ ਛਾਵੇਂ ਸੁੱਤੇ ਪਏ ਪੱਚੀ-ਤੀਹ ਮਜ਼ਦੁਰ ਕਿਸੇ ਨੇ ਆਪਣੇ ਗੁਰੁ ਦਾ ਹੁਕਮ ਸਮਝਕੇ ਸਦਾ ਲਈ ਸਵਾ ਦਿੱਤੇ ਸਨ ਤੇ ਹੋ ਸਕਦਾ ਹੈ ਉਨਾਂ ਕਾਤਲਾਂ ਵਿਚੋਂ ਕੋਈ ਅੱਜ ਭੇਸ ਵਟਾਕੇ ਐਨ. ਆਰ. ਆਈ. ਬਣਿਆ ਬੈਠਾ ਹੋਵੇ ਤੇ ਸਾਨੂੰ ਵਹਿਮ ਹੈ ਕਿ ਮੁਜ਼ਰਮ ਸਿਰਫ਼ ਬਿਹਾਰ, ਯੂ.ਪੀ. ਹੀ ਪੈਦਾ ਕਰਦੇ ਹਨ। ਬਿਹਾਰ, ਯੂ.ਪੀ. ਦੀ ਤਰਸਯੋਗ ਆਰਥਿਕ ਹਾਲਤ ਕਿਸ ਨੂੰ ਨਹੀਂ ਪਤਾ, ਪਰ ਸਾਨੂੰ ਰੱਜੇ-ਪੁੱਜਿਆਂ ਨੂੰ ਕੀ ਸੱਪ ਸੁੰਘ ਗਿਆ ਸੀ ? ਬਿਹਾਰੀ ਮਜ਼ਦੂਰਾਂ ਨੇ ਪੰਜਾਬ ਦੀ ਕਿਸਾਨੀ ਦਾ ਬਹੁਤ ਸਾਥ ਦਿੱਤਾ ਹੈ। ਸਾਡੇ ਹਰੇ ਇੰਨਕਲਾਬ ਦਾ ਕੁੱਝ-ਕੁ ਸਿਹਰਾ ਇਨਾਂ ਮਾਂ ਜਾਇਆਂ ਨੂੰ ਵੀ ਜਾਂਦਾ ਹੈ। ਪਰ ਅਸੀਂ ਇਨਾਂ ਦੇ ਮਰਨ ਉਪਰਾਂਤ ਖਬਰ ਵੀ ਨਹੀਂ ਪੜਨਾ ਚਹੁੰਦੇ? ਕਹਿੰਦੇ ਜੀ ਬੜਾ ਰੌਲਾ ਪਾਕੇ ਅਸੀਂ ਆਪਣੇ ਆਪ ਨੂੰ ਭਈਆਂ ਨਾਲੋਂ ਵੱਖ ਕਰਵਾਇਆ ਹੈ? ਇਹ ਵਿਚਾਰ ਹਨ ਉਨਾਂ ਗੁਰੂ ਦਾ ਨਾਮ ਲੈਣ ਵਾਲਿਆਂ ਦੇ ਜਿਨਾਂ ਦੇ ਗੁਰੁ ਨੇ ਸਦੀਆਂ ਪਹਿਲਾਂ ਭਾਈ ਲਾਲੋ ਨੂੰ ਗੱਲ ਲਾਕੇ ਸਬੂਤ ਦਿੱਤਾ ਸੀ ਕਿ ਮਾਨਵਤਾ ਦੇ ਚਾਨਣ ਮੁਨਾਰੇ ਮਲਿਕ ਭਾਗੋ ਵਰਗੇ ਨਹੀਂ ਹੋ ਸਕਦੇ। ਤੇ ਜੇ ਤੁਸੀਂ ਪੰਜਾਬ ਦੇ ਮਲਿਕ ਭਾਗੋਆਂ ਦਾ ਸਾਥ ਦੇਣਾ ਹੈ ਤਾਂ ਸਾਨੂੰ ਆਪਣੇ-ਆਪ ਨੂੰ ਭਈਆ ਅਖਵਾਉਣ ਵਿਚ ਫ਼ਖਰ ਜਾਪਦਾ ਹੈ।

ਅਸੀਂ ਪੰਜਾਬੀ ਰੱਜੇ-ਪੁੱਜੇ ਹਾਂ ਤੇ ਇਨਾਂ ਮੁਜ਼ਰਮਾਂ ਨੂੰ ਨੱਥ ਪਾਉਣ ਦਾ ਹਰ ਹੀਲਾ ਕਰਨ ਲਈ ਸਾਧਨ ਜੁੱਟਾ ਲਵਾਂਗੇ। ਪਰ ਉਨਾਂ ਗਰੀਬਾਂ ਦਾ ਵੀ ਕਦੇ ਸੋਚਿਐ ਕਿ ਇਹ ਸਿਰਫ਼ ਆਪ ਜੀ ਦੇ ਨਿਆਣਿਆਂ ਜਾਂ ਡੰਗਰਾਂ ਦਾ ਗੰਦ ਪੂੰਝਣ ਲਈ ਹੀ ਪੈਦਾ ਹੋਏ ਸਨ ? ਕੀ ਇਹ ਨਹੀਂ ਆਖ ਸਕਦੇ ਕਿ ਮਹਾਰਾਜ ਹੁਣ ਵਾਰੀ ਆਪ ਦੀ ਹੈ – ਜ਼ਰਾ ਛਾਵੇਂ ਮੰਜਾ ਡਾਹੋ, ਤੇਲ ਗਰਮ ਕਰਕੇ ਲਿਆਉ ਤੇ ਪੁਆਂਦੀ ਬੈਠਕੇ ਮੇਰੀਆਂ ਪਿੰਜਣੀਆਂ ਤੇ ਤਲੀਆਂ ਦੀ ਸਾਰ ਲਓ। ਕੀ ਆਪ ਅਸੀਂ ਹੁਣ ਤੱਕ ਇਹੋ ਕੁੱਝ ਨਹੀਂ ਕੀਤਾ। ਅਸਲ ਵਿਚ ਫ਼ੇਰ ਪਵੇਗੀ ਪੰਜਾਬੀਆਂ ਦੀ ਇਜ਼ਤ ਜਾਂ ਅਣਖ ਨੂੰ ਵੰਗਾਰ। ਤੁਹਾਨੂੰ ਖੌਫ਼ ਖਾ ਰਹੇ ਹਨ ਕਿ ਕਿਸ ਤਰਾਂ ਅਸੀਂ ਇਨਾਂ ਭਈਆਂ ਦੇ ਜੂਲੇ ਹੇਠ ਸਿਰ ਦਵਾਂਗੇ ਜਿਨਾਂ ਨੂੰ ਅਸੀਂ ਹੁਣ ਤੱਕ ਪੈਰੀਂ ਮਧੋਲਦੇ ਰਹੇ ਹਾਂ। ਹੁਣ ਤੁਹਾਡੀ ਆਪਣੀ ਬਿੱਲੀ ਤੁਹਾਨੂੰ ਆਪ ਨੂੰ ਹੀ ਮਿਆਉਂ ਕਰਕੇ ਪੈਣ ਲੱਗ ਪਈ ਹੈ ਤੇ ਤੁਸੀਂ ਬਲੋਚਾਂ ਨਾਲ ਯਾਰੀਆਂ ਲਾਕੇ ਦਰ ਭੀੜੇ ਰੱਖਕੇ ਨਹੀਂ ਚੱਲ ਸਕਦੇ।

ਕਿਰਪਾ ਕਰਕੇ ਧੀਆਂ-ਭੈਣਾਂ ਦੀਆਂ ਇਜ਼ਤਾਂ ਦੇ ਝੂਠੇ ਬਹਾਨੇ ਨਾ ਘੜੋ। ਉਨਾਂ ਨੂੰ ਤਾਂ ਅਜੇ ਵੀ ਆਪਣਿਆਂ ਕੋਲੋਂ ਵੱਧ ਡਰ ਆਉਂਦਾ ਹੋਵੇਗਾ। ਪੰਜਾਬੀਆਂ ਦੇ ਗੁੱਸੇ ਤੋਂ ਤਾਂ ਅਜੇ ਵੀ ਰੱਬ ਡਰਦੈ। ਜੇ ਕਿਸੇ ਨੇ ਸਾਡੀਆਂ ਧੀਆਂ-ਭੈਣਾਂ ਵੱਲ ਕੈਰੀ ਅੱਖ ਵੀ ਕੀਤੀ ਤਾਂ ਇਤਿਹਾਸ ਗਵਾਹ ਹੈ – ਅਸੀਂ ਬੜੀ ਵਿਗੜੀ ਸ਼ੈਅ ਬਣਕੇ ਪੇਸ਼ ਆਏ ਹਾਂ। ਵੀਰ ਜੀ, ਕਿਰਪਾ ਕਰਕੇ ਸਿਰ ਫ਼ਿਰੇ ਜਸਵੰਤ ਕੰਵਲ ਦੀਆਂ ਸਿਫ਼ਤਾਂ ਦੇ ਪੁੱਲ ਨਾ ਬੰਨੀ ਜਾਓ। ਇਹੋ ਕੰਵਲ ਹੈ ਜੋ ਕਦੇ ਦੂਨੀਆ ਭਰ ਦੇ ਲਤਾੜੇ ਹੋਏ ਮਿਹਨਤਕਸ਼ ਗਰੀਬ ਲੋਕਾਂ ਦਾ ਭਲਾ ਕਰਨ ਲਈ ਪੰਜਾਬ ਦੀ ਜਵਾਨੀ ਨੂੰ ਹਥਿਆਰ ਚੁੱਕਣ ਲਈ ਭੜਕਾਇਆ ਕਰਦਾ ਸੀ। ਉਸ ਵੇਲੇ ਸਾਨੂੰ ਵੀ ਕੰਵਲ ਬਾਪੂ ਨਾਲੋਂ ਵੱਧ ਪਿਆਰਾ ਜਾਪਦਾ ਸੀ। ਪਰ ਜਦੋਂ ਪੰਜਾਬ ਵਿਚ ਭਾਈ ਹੱਥੋਂ ਭਾਈ ਕਤਲ ਹੋਣ ਲੱਗਾ ਤਾਂ ਕੰਵਲ ਜੀ ਨੇ ਆਪਣੀ ਲਾਲ ਪੱਗ ਉਤਾਰਕੇ ਝੱਟ ਕੇਸਰੀ ਬਾਣਾ ਪਹਿਨ ਲਿਆ ਸੀ ਤੇ ਫ਼ੇਰ ਲੱਗ ਪਿਆ ਨੋਜਵਾਨਾਂ ਨੂੰ ਭੜਕਾਉਣ – ਅਖੇ “ਐਨਿਆਂ ਚੋਂ ਕੋਈ ਉੱਠੋ ਸੂਰਮਾ” । ਇਸਨੂੰ ਪੰਜਾਬੀ ਆਪਸ ਵਿਚ ਲੜਦੇ-ਮਰਦੇ ਸੂਰਮੇ ਜਾਪਦੇ ਸਨ। ਕੰਵਲ ਨੇ ਅਜੇ ਉਨਾਂ ਸੂਰਮਿਆਂ ਦੇ ਲਹੂ ਦਾ ਕਰਜ਼ਾ ਦੇਣਾ ਹੈ ਜੋ ਇਸਦੇ ਨਾਵਲ ਪੜਕੇ ਪ੍ਰਿਥੀਪਾਲ ਰੰਧਾਵਾ ਬਣ ਜਾਂਦੇ ਸਨ ਤੇ ਹਿੰਦੁਸਤਾਨ ਦੇ ਦਬੇ ਕੁਚਲੇ ਲੋਕਾਂ ਨੂੰ ਅਮੀਰ ਲੋਕਾਂ ਦੀਆਂ ਸ਼ਾਤਰ ਚਾਲਾਂ ਦੇ ਖਿਲਾਫ਼ ਚੋਕੰਨੇ ਕਰਦੇ-ਕਰਦੇ ਜਾਨਾਂ ਵਾਰ ਜਾਂਦੇ ਸਨ। ਕੰਵਲ ਨੂੰ ਇਕ ਗੱਲ ਪੁੱਛਣਾ ਕਿ ਬਦਲਦੇ ਹਾਲਾਤਾਂ ਨੂੰ ਧਿਆਨ ਵਿਚ ਰੱਖਦਿਆਂ ਕੀ ਕਦੇ ਉਸਨੇ ਪੰਜਾਬ ਦੇ ਸੂਰਮਿਆਂ ਨੂੰ ਪੜਨ-ਲਿਖਣ ਦੀ ਮੱਤ ਵੀ ਕਦੇ ਦਿੱਤੀ ਹੈ ? ਕੀ ਕਦੇ ਉਸਨੇ ਦੱਸਿਆ ਹੈ ਕਿ ਵਲੈਤ ਜਾਣ ਦਾ ਸਿੱਧਾ ਰਸਤਾ ਪੜਾਈ ਹੈ ਨਾ ਕਿ ਮਾਲਟੇ ਦੀਆਂ ਕਿਸ਼ਤੀਆਂ ? ਕੀ ਕਦੇ ਪੰਜਾਬੀਆਂ ਨੂੰ ਬੰਗਲੋਰ ਜਾਂ ਹੈਦਰਾਬਾਦ ਦੇ ਮੁੰਡਿਆਂ ਦਾ ਮੁਕਬਲਾ ਕਰਨ ਦੀ ਗੱਲ ਕੀਤੀ ਹੈ ? ਜਦੋਂ ਨਕਸਲੀਏ ਆਏ ਤਾਂ ਕਹਿੰਦਾ ਚੱਕ ਲਉ ਹਥਿਆਰ, ਜਦੋਂ ਇੰਦਰਾ ਨੇ ਚੌਕ ਮਹਿਤੇ ਵਿਚ ਸਿੰਗ ਫ਼ਸਾਏ ਤਾਂ ਕਹਿੰਦਾ ਚੱਕ ਲਓ ਹਥਿਆਰ। ਕੀ ਪੰਜਾਬ ਦਾ ਭਲਾ ਐਸੇ ਲੋਕ ਕਰਨਗੇ ਜਿਨਾਂ ਦਾ ਆਪਣਾ ਕੋਈ ਦੀਨ ਧਰਮ ਇਮਾਨ ਨਹੀਂ? ਸਾਡੇ ਬਾਪ-ਦਾਦਿਆਂ ਦੇ ਲਹੂ ਨਾਲ ਸਿੰਜਿਆ ਪੰਜਾਬ ਐਨਾ ਕੰਗਾਲ ਨਹੀਂ ਹੋਇਆ।

ਕੀ ਆਪਾਂ ਸ਼ਰਾਰਤਾਂ ਭੁੱਲ ਗਏ ਕਿ ਗੁਰਦਵਾਰਿਆਂ ਵਿਚੋਂ ਬੀੜੀਆਂ ਅਤੇ ਮੰਦਰਾਂ ਵਿਚੋਂ ਗਊ ਦੀਆਂ ਪੂੰਛਾਂ ਲੱਭਦੀਆਂ ਹੁੰਦੀਆਂ ਸਨ। ਸ਼ਰਾਰਤੀ ਲੋਕ ਸ਼ਰਾਰਤਾਂ ਕਰਦੇ ਹੀ ਰਹਿਣਗੇ ਪਰ ਸਿਆਣੇ ਉਹ ਹਨ ਜੋ ਇਨਾਂ ਸ਼ਰਾਰਤਾਂ ਨੂੰ ਸਮਝਣ ਨਾ ਕਿ “ਜੱਗਬਾਣੀ” ਜਾਂ “ਅਜੀਤ” ਵਾਲਿਆਂ ਵਾਂਗੂ ਆਪਣਾ ਬਿਜ਼ਨਸ ਕਰਨ ਲੱਗ ਜਾਣ। ਜਾਂ ਫ਼ੇਰ ਕੰਵਲ ਵਰਗਿਆਂ ਵਾਂਗ ਭੜਕਾਊ ਨਾਵਲ ਲਿਖਣ ਵਿਚ ਸਮਾਂ ਗਵਾਉਣ। ਤੇ ਇਸੇ ਸਿਆਣਪ ਦੀ ਆਸ ਅਸੀਂ ਪੰਜਾਬ ਦੇ ਹਰ ਦਰਦੀ ਤੋਂ ਕਰਦੇ ਹਾਂ। ਸੋ ਵੀਰ ਜੀ, ਇਨਾਂ ਮਜ਼ਦੂਰਾਂ ਨੂੰ ਮੰਦਾ ਬੋਲਣ ਵਿਚ ਮੈਨੂੰ ਪੰਜਾਬ ਦਾ ਕੋਈ ਭਲਾ ਨਹੀਂ ਜਾਪਦਾ। ਪੰਜਾਬ ਦੇ ਭਲੇ ਲਈ ਤਾਂ ਆਪ ਦੀ ਸਿਆਣਪ, ਸੂਝਬੂਝ ਦੀ ਸਖਤ ਲੋੜ ਹੈ। ਹੋ ਸਕਦੈ ਕੋਈ ਰਾਜਨੀਤੀਵਾਨ ਜਾਂ ਕੋਈ ਵਿਦੇਸ਼ੀ ਹੱਥਕੰਡਾ ਹੀ ਸਾਨੂੰ ਆਪਸ ਵਿਚ ਪਾੜਣ ਦੀਆਂ ਇਹ ਸਾਰੀਆਂ ਸਕੀਮਾਂ ਘੜ ਰਿਹਾ ਹੋਵੇ ਜੋ ਸਾਨੂੰ ਬਹੁਤਾ ਸਕਾ ਜਾਪ ਰਿਹਾ ਹੋਵੇ। ਕਿਰਪਾ ਕਰਕੇ ਡਰਪੋਕ ਬਣਕੇ ਸੱਚ ਤੇ ਪਰਦੇ ਨਾ ਪਾਓ ਸਗੋਂ ਸੂਰਮਿਆਂ ਵਾਂਗੂ ਸੱਚ ਦਾ ਸਾਹਮਣਾ ਕਰੋ ਤੇ ਬਦਲਦੇ ਹਾਲਾਤਾਂ ਨੂੰ ਮੁੱਖ ਰੱਖਕੇ ਪੰਜਾਬ ਦੇ ਭਲੇ ਲਈ ਕੋਈ ਐਸੀ ਸਕੀਮ ਬਣਾਓ ਜੋ ਚਿਰ ਸਥਾਈ ਹੋਵੇ ਤੇ ਜਿਸਨੂੰ ਸਾਡੀਆਂ ਆਉਂਦੀਆਂ ਪੁਸ਼ਤਾਂ ਵੀ ਯਾਦ ਰੱਖਣ। ਨਾ ਕਿ ਇਹ ਆਖਣ ਕਿ ਸਾਡੇ ਪੜਦਾਦੇ ਹਿੰਦੂ-ਮੁਸਲਮ ਦੇ ਫ਼ਸਾਦ ਵਿਚ, ਸਾਡੇ ਦਾਦੇ ਹਿੰਦੂ-ਸਿੱਖ ਦੇ ਫ਼ਸਾਦ ਵਿਚ ਅਤੇ ਸਾਡੇ ਬਾਪੂ ਹੁਰੀਂ ਭਈਆਂ ਦੇ ਫ਼ਸਾਦ ਵਿਚ ਜ਼ਰਾ ਜਿਆਦਾ ਹੀ ਵਿਅਸਤ ਰਹੇ ਤੇ ਸਾਡੇ ਪੱਲੇ ਫ਼ੋਕੀਆਂ ਫ਼ੜ੍ਹਾਂ ਤੋਂ ਬਿਨਾਂ ਕੱਖ ਨਹੀਂ ਛੱਡ ਗਏ।

ਮੈਨੂੰ ਸ਼ਿਵਚਰਨ ਜੱਗੀ ਜੀ ਦੀਆਂ ਕਈ ਰਚਨਾਵਾਂ ਚੰਗੀਆਂ ਵੀ ਲੱਗਦੀਆਂ ਹਨ (ਕਈ ਥਾਵਾਂ ਤੇ ਲੋੜੋਂ ਵੱਧ ਵਰਤੀ ਲੱਚਰਬਾਜ਼ੀ ਨੂੰ ਛੱਡਕੇ)। ਮੈਂ ਖੁਦ ‘ਦੇਵ ਥਰੀਕੇ’ ਦੇ ਗਾਣਿਆਂ ਦਾ ਚਾਸਕੂ ਹਾਂ ਅਤੇ ਬਚਪਨ ਤੋਂ ਲੈਕੇ ਹੁਣ ਪ੍ਰਦੇਸਾਂ ਵਿਚ ਵੀ ਉਸਦੇ ਗੀਤਾਂ ਦੀਆਂ ਧੁੰਨਾਂ ਤੇ ਮਸਤ ਰਹਿੰਦਾ ਆਇਆ ਹਾਂ। ਇਥੋਂ ਤੱਕ ਆਪਣੇ ਬੱਚਿਆਂ ਨੂੰ ਵੀ ਉਸਦੇ ਗਾਣਿਆਂ ਬਾਰੇ ਦਸਦੇ ਰਹੀਦਾ ਹੈ ਕਿ ਕਿਵੇਂ ਅਸੀਂ ਘਰੋਂ ਤੇ ਸਕੂਲੋਂ ਚੋਰੀ ਵਿਆਹ ਵਾਲੇ ਘਰਾਂ ਵਿਚ ਸਪੀਕਰ ਵਾਲੇ ਦੇ ਮੁੱਢ ਜਾ ਬੈਠੀਦਾ ਸੀ। ਮਾਲਵੇ ਦੇ ਪਿੰਡਾਂ ਵਿਚ ਵਿਆਹ ਵਾਲੇ ਦਿਨ ਚਬਾਰੇ ਉਪਰ ਦੋ ਖੜੇ ਮੰਜੇ ਜੋੜਕੇ ਤੇ ਨਵਾਂ ਖੇਸ ਉਪਰ ਪਾਕੇ ਤੇ ਪਿੰਡ ਦੀ ਜੂਹ ਵੱਲ ਨੂੰ ਮੂੰਹ ਕਰਕੇ ਸਪੀਕਰ ਲਾ ਦਿੱਤਾ ਜਾਂਦਾ ਸੀ। ਕਦੇ-ਕਦੇ ਬੱਚਿਆਂ ਉਪਰ ਤਰਸ ਵੀ ਆਉਂਦਾ ਹੈ ਕਿ ਭਾਵੇਂ ਜਿੰਨੇ ਮਰਜ਼ੀ ਮਹਿੰਗੇ ਖਿਡੌਣਿਆਂ ਨਾਲ ਖੇਡਣ, ਪਰ ਜੋ ਬੁੱਲੇ ਬਚਪਨ ਵਿਚ ਅਸੀਂ ਲੁੱਟੇ ਹਨ ਉਹ ਕੁੱਝ ਹੋਰ ਹੀ ਸਨ। ਜੱਗੀ ਜੀ ਦੇ ਮੌਜੂਦਾ ਲੇਖ ਦੇ ਵਿਚੋਂ ਦੇਵ ਥਰੀਕੇ ਦੀ ਜੁਗਨੀ ਦੀ ਖੁਸ਼ਬੋ ਦੀ ਥਾਂ ਕਿਸੇ ਦਲੇਰ ਮਹਿੰਦੀ ਵਰਗੇ ਦੀਆਂ ਪੁੱਠੀਆਂ ਕਲਾਬਾਜੀਆਂ ਦੀ ਮੁਸ਼ਕ ਜਾਪੀ ਜੋ ਸੰਘੋਂ ਹੇਠਾਂ ਨਾ ਉਤਰੀ। ਮੇਰੀ ਬੇਨਤੀ ਹੈ ਕਿ ਦੇਵ ਥਰੀਕੇ ਵਾਲੇ ਨੂੰ ਸਾਡਾ ਦੁਆ-ਸਲਾਮ ਆਖਣਾ। ਮੈਂਨੂੰ ਉਨਾਂ ਦੇ ਕਈ ਗਾਣੇ ‘ਤੇਰੇ ਟਿੱਲੇ ਤੋਂ ਸੂਰਤ ਦੀਂਹਦੀ ਆ ਹੀਰ ਦੀ’ ਅਤੇ ‘ਬਣ-ਠਣਕੇ ਤੂੰ ਕੱਤਣ ਬੈਠ ਗਈ..” ਮੂੰਹ ਜ਼ੁਬਾਨੀ ਅਜੇ ਵੀ ਯਾਦ ਹਨ।
ਸਤਿਕਾਰ ਨਾਲ,
ਅਨਿਲ ਕੁਮਾਰ (ਪਿੰਡ ਘੱਗਾ)

ਬਲਦੇਵ ਸਿੰਘ ਬਾਜਵਾ (ਜਰਮਨੀ)

03/03/05

ਰਾਮੂਵਾਲੀਆ ਜੀ, ਤਸਵੀਰ ਦੇ ਦੋਨੋਂ ਪਾਸੇ ਦੇਖੋ

ਇਕਬਾਲ ਰਾਮੂਵਾਲੀਆ ਜੀ!
ਸ਼ਿਵਚਰਨ ਜੱਗੀ ਕੁੱਸਾ ਦੇ ਵਿਚਾਰਾਂ ਨੂੰ ਨਿਕਾਰਦੇ ਆਪ ਦੇ ਵਿਚਾਰ ਪੜ੍ਹੇ। ਦਿਲ ਅਤੀਅੰਤ ਦੁਖੀ ਹੋਇਆ। ਸਭ ਤੋਂ ਪਹਿਲੀ ਗੱਲ 'ਜੱਗੀ ਕੁੱਸਾ' ਜੀ ਨੇ ਭਈਆਂ ਦੀ ਲਿਖੀ ਚਿੱਠੀ, ਜਿਸ ਨੂੰ ਉਹ ਆਪ ਵੀ ਇਕ ਸ਼ਰਾਰਤ ਸਮਝਦੇ ਹਨ, ਦਾ ਜਵਾਬ ਦਿੱਤਾ। ਜੋ ਕਿ ਦਸੰਬਰ ਦੀ 'ਸਿੱਖ ਫੁਲਵਾੜੀ' ਵਿਚ ਸੰਪਾਦਕ ਨੂੰ ਆਈ ਸੀ। ਉਹਨਾਂ ਨੇ ਕੋਈ ਸੁਤੇ-ਸਿੱਧ ਭਈਆਂ 'ਤੇ ਵਾਰ ਨਹੀਂ ਕੀਤਾ। ਮੇਰੇ ਵਿਚਾਰ ਅਨੁਸਾਰ ਵੀ ਭਾਵੇਂ ਉਹ ਚਿੱਠੀ ਕੋਈ ਸ਼ਰਾਰਤੀ ਅਨਸਰ ਨੇ ਹੀ ਲਿਖੀ ਹੋਵੇ, ਨੂੰ ਪੜ੍ਹ ਕੇ ਹਰ ਪੰਜਾਬੀ ਦਾ ਅੰਦਰ ਹਿੱਲ ਗਿਆ ਹੋਣਾ ਹੈ। ਹੋ ਸਕਦਾ ਹੈ ਤੁਸੀਂ ਉਹ ਚਿੱਠੀ ਨਾ ਪੜ੍ਹੀ ਹੋਈ ਹੋਵੇ? ਨਹੀਂ ਤਾਂ ਤੁਹਾਡੀ ਅਣਖ ਤੁਹਾਨੂੰ ਵੰਗਾਰ ਜਰੂਰ ਪਾਉਂਦੀ!

ਗੱਲ ਸਿਰਫ਼ ਪੰਜਾਬ ਦੀਆਂ ਜ਼ਮੀਨਾਂ, ਜਾਇਦਾਦਾਂ, ਘਰਾਂ, ਗੁਰਦੁਆਰਿਆਂ ਤੱਕ ਹੁੰਦੀ ਤਾਂ ਸ਼ਾਇਦ ਚੁੱਪ ਹੀ ਰਹਿਆ ਜਾਂਦਾ। ਪਰ ਜਦੋਂ ਧੀਆਂ-ਭੈਣਾਂ ਦੀਆਂ ਇੱਜ਼ਤਾਂ 'ਤੇ ਗੱਲ ਆਉਂਦੀ ਹੈ ਤਾਂ ਕਮਜ਼ੋਰ ਤੋਂ ਕਮਜ਼ੋਰ ਵਿਅਕਤੀ ਦੀਆਂ ਰਗਾਂ ਵਿਚ ਗਰਮ ਲਹੂ ਦਾ ਦੌਰਾ ਚੱਲਣ ਲੱਗ ਪੈਂਦਾ ਹੈ!

ਬਾਬੇ ਨਾਨਕ ਦੇ ਪੈਰੋਕਾਰ ਹੋਣ ਦੇ ਨਾਤੇ ਹੀ ਹੁਣ ਤੱਕ ਪੰਜਾਬ ਦੇ ਬੂਹੇ 'ਤੇ ਪੰਜਾਬੀਆਂ ਦੇ ਦਿਲ ਇਹਨਾਂ ਭਈਆਂ ਵਾਸਤੇ ਖੁੱਲ੍ਹੇ ਸਨ। ਪਰ ਅਖਬਾਰਾਂ ਚੀਕ-ਚੀਕ ਕੇ ਇਹ ਖੁਲਾਸਾ ਕਰ ਰਹੀਆਂ ਹਨ ਕਿ ਪੰਜਾਬ ਵਿਚ ਆਉਣ ਵਾਲੇ ਬਹੁਤਾਤ ਭਈਏ ਕਾਨੂੰਨ ਤੋਂ ਭੱਜੇ ਮੁਜਰਿਮ, ਕਾਤਲ ਬਿਰਤੀ ਦੇ ਲੋਕ ਹਨ, ਜੋ ਆਪਣੀ ਸਟੇਟ ਵਿਚ ਗੁਨਾਂਹ ਕਰਕੇ ਅੱਗੇ ਤੋਂ ਅੱਗੇ ਭੱਜਦੇ ਪੰਜਾਬ ਪਹੁੰਚਦੇ ਹਨ ਅਤੇ ਇੱਥੋਂ ਕੋਈ ਵੱਡੀ ਘਟਨਾ ਕਰਕੇ ਅੱਗੇ ਦੌੜ ਜਾਂਦੇ ਹਨ! ਪੁਲੀਸ ਅਤੇ ਪ੍ਰਸ਼ਾਸਨ ਵੇਖਦਾ ਹੀ ਰਹਿ ਜਾਂਦਾ ਹੈ। ਦਿਨ ਦਿਹਾੜੇ ਮਾਲਕਾਂ ਦੇ ਕਤਲ, ਰਾਤਾਂ ਨੂੰ ਕਾਲੇ ਕੱਛਿਆਂ ਵਾਲਿਆਂ ਦੀਆਂ ਕਹਾਣੀਆਂ, ਸਕੂਲਾਂ, ਕਾਲਜਾਂ ਵਿਚੋਂ, ਰਿਕ
ਸ਼ਿਆਂ ਤੋਂ ਅਗਵਾ ਹੁੰਦੀਆਂ ਮਾਸੂਮ ਬੱਚੀਆਂ, ਰਾਤ ਸੁੱਤਿਆਂ ਦੇ ਕਤਲ ਹੁੰਦੇ ਟੱਬਰਾਂ ਦੇ ਟੱਬਰ, ਇਹ ਸਭ ਕੀ ਏ? ਪੰਜਾਬ ਦੀ ਆਪ ਸਹੇੜੀ ਮੌਤ!

ਆਪ ਸ਼ਾਇਦ ਜਾਣਦੇ ਨਹੀਂ ਹੋ ਕਿ ਅੱਜ ਕੱਲ੍ਹ ਭਰ ਗਰਮੀਆਂ ਵਿਚ ਵੀ ਪੰਜਾਬੀ ਰਾਤ ਨੂੰ ਬਾਹਰ ਸੌਂ ਕੇ ਭਰਪੂਰ ਚਮਕਦੇ ਤਾਰਿਆਂ ਦਾ ਆਨੰਦ ਨਹੀਂ ਮਾਣ ਸਕਦੇ। ਕਾਰਨ ਇਹ ਉਤਰ ਪ੍ਰਦੇਸੀਏ, ਬਿਹਾਰੀਏ, ਜੋ ਰਾਤ ਨੂੰ ਹਥਿਆਰਾਂ ਨਾਲ ਲੈੱਸ ਹੋ ਕੇ ਘਰ ਵਾਲਿਆਂ 'ਤੇ ਵਾਰ ਕਰਦੇ, ਲੁੱਟਦੇ-ਮਾਰਦੇ ਅਤੇ ਦਿਨ ਚੜ੍ਹਦੇ ਨੂੰ ਦਿਹਾੜੀ ਲਾਉਣ ਤੁਰ ਜਾਂਦੇ ਹਨ।

ਬੜੇ ਦੁੱਖ ਦੀ ਗੱਲ ਹੈ ਕਿ ਆਪ ਵਰਗੇ ਸੂਝਵਾਨ ਲੋਕ ਇਹਨਾਂ ਭਈਆਂ ਦਾ ਮੁਕਾਬਲਾ ਐੱਨ ਆਰ ਆਈ ਨਾਲ ਕਰਦੇ ਹੋ? ਸ਼ਾਇਦ ਆਪ ਜਾਣਦੇ ਨਹੀਂ ਕਿ ਵਿਦੇਸ਼ਾਂ ਵਿਚ ਵਸਣ ਵਾਲੇ 90% ਪੰਜਾਬੀ ਪੜ੍ਹੇ ਲਿਖੇ, ਪੰਜਾਬ ਦੀ ਕਰੀਮ ਹਨ, ਨਾ ਕਿ ਕਰਿਮੀਨਲ! ਇਹਨਾਂ ਬਾਹਰਲੇ ਦੇਸ਼ਾਂ ਵਿਚ ਦਲੀਲ ਨਾਲ ਆਪਣੀ ਕਾਬਲੀਅਤ ਨਾਲ ਸੈੱਟ ਹੋਏ, ਨਾ ਕਿ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਘਰੋਂ ਦੌੜਾ ਕੇ, ਉਹਨਾਂ ਦੀਆਂ ਇੱਜ਼ਤਾਂ 'ਤੇ ਡਾਕੇ ਮਾਰ ਕੇ! ਪੁਲੀਸ, ਸਰਕਾਰ ਦਾ ਇਹਨਾਂ ਨੇ ਹਮੇਸ਼ਾਂ ਸਾਥ ਦਿੱਤਾ ਹੈ। ਅੱਜ ਤੋਂ ਦੋ-ਤਿੰਨ ਸਾਲ ਪਹਿਲਾਂ ਅਖਬਾਰਾਂ ਦੀਆਂ ਸੁਰਖੀਆਂ ਹੁੰਦੀਆਂ ਸਨ: ਪ੍ਰਵਾਸੀ ਦੀ ਜ਼ਹਿਰੀਲੀ ਦਵਾ ਪੀਣ ਨਾਲ ਮੌਤ! ਝੱਟ ਨਜ਼ਰ ਅਖਬਾਰ 'ਤੇ ਜਾਂਦੀ ਅਤੇ ਖਬਰ ਹੁੰਦੀ ਕਿ ਇਕ ਭਈਏ ਦੀ ਮੌਤ ਹੋ ਗਈ। ਅਖਬਾਰਾਂ ਅੱਗੇ ਰੌਲਾ ਪਾ-ਪਾ ਕੇ ਮਸਾਂ ਇਹ ਸਮਝਾਇਆ ਗਿਆ ਕਿ ਪ੍ਰਵਾਸੀ (ਐੱਨ ਆਰ ਆਈ) ਅਤੇ ਭਈਆਂ ਵਿਚ ਇਕ ਵੱਡਾ ਅੰਤਰ ਹੁੰਦਾ ਹੈ।

ਆਪ ਨੇ ਬਾਹਰਲੀਆਂ ਸਟੇਟਾਂ ਵਿਚ ਵਸਦੇ 50 ਹਜ਼ਾਰ ਪੰਜਾਬੀਆਂ ਦੀ ਗੱਲ ਕੀਤੀ ਹੈ ਕਿ ਐਸੇ ਲੇਖਕ ਉਹਨਾਂ ਲਈ ਨਫ਼ਰਤ ਭਰੀ ਜ਼ਮੀਨ ਤਿਆਰ ਕਰ ਰਹੇ ਹਨ। ਐਸਾ ਬਿਲਕੁਲ ਨਹੀਂ ਹੈ! ਆਪਣੇ ਘਰ ਦੀ ਰੱਖਿਆ ਕਰਨੀ, ਆਪਣੇ ਸੱਭਿਆਚਾਰ ਨੂੰ ਬਚਾਉਣਾ, ਹਰ ਪੰਜਾਬੀ ਦਾ ਪਹਿਲਾ ਫ਼ਰਜ਼ ਹੈ। ਉਹ ਸਿੱਖ ਪੰਜਾਬੀ ਵੀ ਆਪਣੇ ਬੱਚਿਆਂ ਨੂੰ ਹਮੇਸ਼ਾ ਪੰਜਾਬ ਦੀਆਂ ਕਥਾ-ਕਹਾਣੀਆਂ ਸੁਣਾਉਂਦੇ ਹਨ ਅਤੇ ਸੋਚੋ! ਜੇਕਰ ਪੰਜਾਬ, ਪੰਜਾਬ ਨਾ ਰਿਹਾ ਤਾਂ ਉਹਨਾਂ ਦੇ ਪੱਲੇ ਵੀ ਕੀ ਰਹੇਗਾ? ਕਿਸੇ ਮਾਣਯੋਗ ਲੇਖਕ ਨੂੰ "ਅਯਾਸ਼" ਕਹਿਣਾ, ਮੇਰੀ ਨਜ਼ਰ ਵਿਚ ਕਿਸੇ ਵੀ ਇੱਜ਼ਤਦਾਰ ਮਾਨੁੱਖ ਦੀ ਆਪਣੀ ਬਿਰਤੀ ਨਹੀਂ ਹੋ ਸਕਦੀ!

ਲਓ ਆਪਣੇ ਵਿਚਾਰ ਪੇਸ਼ ਕਰਦਿਆਂ ਇੰਟਰਨੈੱਟ 'ਤੇ "ਅਜੀਤ" ਪੜ੍ਹੀ। ਤਾਜ਼ਾ ਖਬਰ ਹੈ ਕਿ ਦੋਰਾਹੇ ਸਟੇਸ਼ਨ ਨੇੜੇ 26 ਫਰਵਰੀ ਨੂੰ ਸਵੇਰੇ 6:05 ਵਜੇ ਸੁਪਰ ਫ਼ਾਸਟ ਗੱਡੀ ਡਕੈਤਾਂ ਨੇ ਲੁੱਟ ਲਈ। ਲੁਟੇਰੇ ਸਾਰੇ ਬਿਹਾਰ ਵਾਸੀ! ਇਕ ਆਦਮੀ ਨੂੰ ਚਾਕੂ ਮਾਰ ਕੇ ਮਾਰ ਦਿੱਤਾ। ਦੱਸੋ? ਇਹ ਪੰਜਾਬ ਹੈ ਜਾਂ ਯੂ ਪੀ? ਬਿਹਾਰ ਵਿਚ ਅੱਗੇ ਵੀ ਕਦੇ ਪੰਜਾਬ ਦੀ ਟਰੇਨ ਲੁੱਟੀ ਗਈ ਸੀ। ਇਹ ਤਾਂ ਇਕ ਖਬਰ ਮਾਤਰ ਹੈ, ਘਟਨਾਵਾਂ ਤਾਂ ਸਾਡੀ ਝੋਲੀ ਇਹਨਾਂ ਇੰਨੀਆਂ ਪਾਈਆਂ ਹਨ ਕਿ ਤੁਸੀਂ ਪੂਰੀਆਂ ਪੜ੍ਹ ਹੀ ਨਹੀਂ ਸਕਦੇ!

ਸ੍ਰ: ਰਾਮੂਵਾਲੀਆ ਜੀ, 'ਜੱਗੀ ਕੁੱਸਾ' ਅਤੇ 'ਕੰਵਲ' ਬਹੁਤ ਠੀਕ ਕਹਿੰਦੇ ਹਨ! ਹੁਣ ਵੇਲਾ ਆ ਗਿਆ ਹੈ ਆਪਣੀਆਂ ਇੱਜ਼ਤਾਂ, ਘਰਾਂ, ਜ਼ਮੀਨਾਂ ਨੂੰ ਆਪ ਤਕੜੇ ਹੋ ਕੇ ਸਾਂਭਣ ਦਾ! ਨਹੀਂ ਪੰਜਾਬ ਤਾਂ ਨਸਲਕੁਸ਼ੀ ਦੇ ਮੁਹਾਣੇਂ 'ਤੇ ਖੜ੍ਹਾ ਹੈ! ਜੇ ਅਜੇ ਵੀ ਹੋਸ਼ ਨਾ ਕੀਤੀ ਤਾਂ ਪੰਜਾਬ ਵਿਚ ਜੰਮਣ ਵਾਲੇ ਪੰਜਾਬੀ ਨਹੀਂ---ਹੋਣਗੇ! ਲਾਮਬੰਦ ਹੋਣ ਦੀ ਲੋੜ ਹੈ! ਵੋਟ ਖਾਤਰ ਇਖ਼ਲਾਕ ਤੋਂ ਡਿੱਗੇ ਲੀਡਰਾਂ ਨੂੰ ਝੰਜੋੜਨ ਦੀ ਗੱਲ ਤਾਂ ਆਪ ਵੀ ਕਰਦੇ ਹੋ, ਪਰ ਇੱਥੇ ਹੀ ਨਹੀਂ ਸਰਨਾ! ਹਿਮਾਚਲ ਵਰਗੀ ਕੋਈ ਵਧੀਆ ਪਾਲਿਸੀ ਬਣਾ ਕੇ ਆਪਣੇ ਗਲ ਆਪ ਪਾਏ ਸੱਪਾਂ ਤੋਂ ਹਮੇਸ਼ਾ ਛੁਟਕਾਰਾ ਕਰਨ ਦੀ ਲੋੜ ਪਹਿਲਾਂ ਹੈ! ਐਸਾ ਸੰਭਵ ਤਾਂ ਹੀ ਹੋਵੇਗਾ, ਜੇਕਰ ਤੁਹਾਡੇ ਵਰਗੇ ਸੂਝਵਾਨ ਅਤੇ ਬੁੱਧੀਜੀਵੀ ਤਸਵੀਰ ਦੇ ਦੋਵੇਂ ਪਹਿਲੂ ਦੇਖਣ। ਜੇ ਨਹੀਂ ਤਾਂ, ਪੰਜਾਬ ਦਾ ਰੱ
ਬ ਰਾਖਾ

ਜਗਮੋਹਨ ਸਿੰਘ

03/03/05

ਸਤਿ ਸ੍ਰੀ ਆਕਾਲ ਇਕਬਾਲ ਰਾਮੂਵਾਲੀਆ ਜੀ

ਤੁਹਾਡਾ ਲੇਖ ਪੜ੍ਹ ਕੇ ਮੈਨੂੰ ਬਹੁਤ ਕੁਝ ਸਮਝ ਲਗ ਗਿਆ ਹੈ। ਮੈਂ ਤੁਹਾਡੀ ਗੱਲ ਨਾਲ ਸੰਤੁਸ਼ਟ ਹਾਂ। ਸਾਨੂੰ ਸਭ ਨੂੰ ਨਫਰਤ ਛੱਡ ਕੇ ਪ੍ਰੇਮ ਪਿਆਰ ਨਾਲ ਰਹਿਣਾ ਚਾਹੀਦਾ ਹੈ। ਜੋ ਲੋਕ ਕਨੇਡਾ, ਇੰਗਲੈਂਡ, ਅਮਰੀਕਾ ਵਿੱਚ ਰਹਿ ਕੇ ਗਲਤ ਪ੍ਰਚਾਰ ਕਰਦੇ ਹਨ ਉਹ ਲੋਕ ਇਸ ਗਲਤ ਪ੍ਰਚਾਰ ਦੇ ਰਿਜ਼ਲਟ ਨੂੰ ਨਹੀਂ ਜਾਣਦੇ। ਇਸ ਗਲਤ ਪ੍ਰਚਾਰ ਦਾ ਨਤੀਜਾ ਭਾਰਤ ਵਿਚ ਰਹਿ ਰਹੇ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਅਖੀਰ ਵਿਚ ਮੈਂ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਨਫਰਤ ਛੱਡ ਕੇ, ਗੁਰੂ ਕੀ ਬਾਣੀ ਨੂੰ ਸਮਝਣਾ ਚਾਹੀਦਾ ਅਤੇ ਅਮਲ ਕਰਨਾ ਚਾਹੀਦਾ ਹੈ।

ਬਲਜੀਤ ਸਿੰਘ ਘੁਮੱਣ, ਟੋਰਾਂਟੋ

ਪੰਜਾਬੀਓ! ਸ਼ਰਾਰਤੀਆਂ ਦੇ ਮਨਸੂਬਿਆਂ ਤੋਂ ਸੁਚੇਤ ਰਹੋ!! - ਸ਼ਿਵਚਰਨ ਜੱਗੀ ਕੁੱਸਾ

01/03/05

ਸ਼ਿਵਚਰਨ ਜੱਗੀ ਕੁੱਸਾ ਜੀ ਦਾ ਲੇਖ “ਪੰਜਾਬੀੳ! ਸ਼ਰਾਰਤੀਆਂ ਦੇ ਮਨਸੁਬਿਆਂ ਤੋਂ ਸੁਚੇਤ ਰਹੋ!!” ਪੜਿਆ!
ਪੰਜਾਬੀ ਟਾਈਮਜ਼ ਦਾ ਪੱਤਰ ਤਾਂ ਨਹੀ ਪੜਿਆ ਪਰ ਫਿਰ ਵੀ ਕਹਿਣਾ ਚਹਵਾਗਾਂ ਕੇ ਪੰਜਾਬ ਵਿਚ ਜੋ ਵੀ ਹੋ ਰਿਹਾ ਹ ਉਸ ਵਿਚ ਕਿਸੇ ਹੋਰ ਦਾ ਨਹੀ ਸਾਡਾ ਅਪਣਾ ਹੀ ਕਸੂਰ ਹ! ਦੁਸਰੇ ਬਨੇ ਭਈਐ ਜੇ ਪੰਜਾਬ ਵਿਚ ਆ ਕੇ ਮਹਿਨਤ ਮਜਦੂਰੀ ਕਰ ਕੇ ਅਮੀਰ ਹੋ ਰਹੇ ਹਨ ਤਾਂ ਇਸ ਵਿਚ ਮਾੜੀ ਗਲ ਕੀ ਹ, ਅਸੀ ਵੀ ਤਾ ਵਿਦੇਸ਼ੀ ਮੁਲਖਾਂ ਵਿਚ ਬੇਠੇ ਮਹਿਨਤ ਮਜਦੂਰੀ ਕਰਦੇ ਹ ਹਾਂ! ਪਰ ਜੇ ਕੋਈ ਤੁਹਾਡੇ ਧਰਮ ਜਾਂ ਸਭਿਚਾਰ ਨੂੰ ਲੱਤ ਮਾਰੇ ਤਾਂ ਉਸ ਦਾ ਜਵਾਬ ਦੇਣਾ ਵ ਲਾਜਮੀ ਬਣਦਾ ਹੈ! ਬਾਕੀ ਰਹੀ ਲੀਡਰਾਂ ਦੀ ਗਲ, ਉਹਨਾ ਤੋ ਕੋਈ ਬਹੁਤੀ ਉਮਦ ਨਾ ਰਖਣਾ ਕਿਉਂ ਕੇ ਲੀਡਰਾਂ ਨੇ ਤਾ ਵੋਟਾ ਮਗਰ ਜਾਣਾ ਹੈ !

ਬਲਜੀਤ ਸਿੰਘ ਘੁਮੱਣ
ਟੋਰਾਂਟੋ

ਅਨਿਲ ਕੁਮਾਰ, ਪਿੰਡ ਘੱਗਾ

01/03/05

ਸ਼ਿਵਚਰਨ ਜੱਗੀ ‘ਕੁੱਸਾ’ ਦਾ ਲੇਖ ‘ਪੰਜਾਬੀਓ ! ਸ਼ਰਾਰਤੀਆਂ ਦੇ….” ਪੜਕੇ ਮਨ ਬਹੁਤ ਦੁਖੀ ਹੋਇਆ ਕਿ ਪੜੇ ਲਿਖੇ ਲੋਕਾਂ ਦੀ ਸੋਚ ਐਸੀ ਨੀਵੀਂ ਪੱਧਰ ਦੀ ਹੈ ..? ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸ਼ਰਾਰਤੀ ਕੋਈ ਹੋਰ ਨਹੀਂ ਬਲਕਿ ਐਸੀ ਨੀਵੀਂ ਸੋਚ ਵਾਲੇ ਲਿਖਾਰੀ ਹਨ ਜੋ ਆਪ ਤਾਂ ਆਸਟਰੀਆ ਵਰਗੇ ਮੁਲਕਾਂ ਦੀ ਮੌਜ ਮਾਣ ਰਹੇ ਹਨ ਤੇ ਜੇ ਕੋਈ ਹੋਰ ਆਪਣੇ ਹੀ ਮੁਲਕ ਵਿਚ ਰੋਜ਼ੀ-ਰੋਟੀ ਲਈ ਇਕ ਸੂਬੇ ਤੋਂ ਦੂਜੇ ਸੂਬੇ ਵਿਚ ਆ ਜਾਂਦਾ ਹੈ ਤਾਂ ਇਨਾਂ ਨੂੰ ਬਾਹਰ ਬੈਠਿਆਂ ਨੂੰ ਪਿੱਸੂ ਪੈ ਜਾਂਦੇ ਹਨ। ਜੋ ਸਾਨੂੰ ਜਾਤ-ਪਾਤ ਵਿਚ ਵੰਡ ਰਹੇ ਹਨ ਤੇ ਮਿਹਨਤਕਸ਼ ਲੋਕਾਂ ਨੂੰ ਮਾੜੇ ਬੋਲ ਬੋਲਦੇ ਹਨ ਤੇ ਪੰਜਾਬ ਦੀ ਮਿਹਨਤਕਸ਼ ਜਮਾਤ ਨੂੰ ਭੜਕਾ ਰਹੇ ਹਨ। ਇਕ ਗੱਲ ਜ਼ਿਕਰਯੋਗ ਹੈ:

ਮੈਂ ਅਜੇ ਛੋਟੀ ਉਮਰ ਵਿਚ ਹੀ ਸਾਂ ਕਿ ਮੇਰਾ ਇਕ ਰਿਸ਼ਤੇਦਾਰ ਵਲੈਤੋਂ ਵਾਪਸ ਪਿੰਡ ਅਇਆ ਤੇ ਉਹ ਸੱਭ ਨੂੰ ਵਲੈਤ ਦੀਆਂ ਮੌਜਾਂ, ਮਸਤੀਆਂ, ਡਾਲਰਾਂ ਆਦਿ ਬਾਰੇ ਬੜੀ ਸ਼ਾਨ ਨਾਲ ਸੱਭ ਕੁੱਝ ਦੱਸ ਰਿਹਾ ਸੀ। ਜੋ ਗੱਲ ਮੈਨੂੰ ਉਸਦੀ ਸੱਭ ਤੋਂ ਚੰਗੀ ਲੱਗੀ ਉਹ ਇਹ ਸੀ ਕਿ ਉਸਨੇ ਬੜੀ ਗੰਭੀਰਤਾ ਨਾਲ ਸੱਭ ਨੂੰ ਸਮਝਾਇਆ ਕਿ ਅਸੀਂ ਪ੍ਰਦੇਸਾਂ ਵਿਚ ਬਿਲਕੁਲ ਐਵੇਂ ਹੀ ਹਾਂ ਜਿਵੇਂ ਪੰਜਾਬ ਵਿਚ ਭਈਏ ਮਜ਼ਦੂਰੀ ਕਰਣ ਆਉਂਦੇ ਹਨ। ਫ਼ਿਰ ਕਿਹਾ ਕਿ ਗੋਰੇ ਲੋਕ ਬੜੇ ਚੰਗੇ ਹਨ, ਉਹ ਸਾਨੂੰ ਇੰਜ ਮਾੜਾ ਬੋਲਕੇ ਸੰਬੋਧਤ ਨਹੀਂ ਕਰਦੇ ਜਿਵੇਂ ਕਿ ਆਪਾਂ ਇਨਾਂ ਮਜ਼ਦੂਰਾਂ ਨੂੰ ਬੋਲਦੇ ਹਾਂ ਤੇ ਉਸਨੇ ਸਾਨੂੰ ਸੱਭ ਨੂੰ ਸਮਝਾਇਆ ਕਿ ਤਰੱਕੀ ਪਸੰਦ ਹੋਣਾ ਇਨਸਾਨੀ ਫ਼ਿਤਰਤ ਹੈ ਤੇ ਤਰੱਕੀ ਦੇ ਲਈ ਅਸੀਂ ਆਪਣਾ ਮੁਲਕ, ਸੂਬਾ, ਸੱਭ ਕੁੱਝ ਛੱਡਕੇ ਪ੍ਰਦੇਸਾਂ ਦੀ ਮਿੱਟੀ ਛਾਨਣ ਤੁਰ ਪੈਂਦੇ ਹਾਂ। ਬਾਹਰ ਜਾਕੇ ਜੇ ਸਾਨੂੰ ਕੋਈ ਹਰ ਵੇਲੇ ਸਾਨੂੰ ਮੰਦਾ ਬੋਲ ਬੋਲੇ ਤਾਂ ਕੀ ਸਾਡੇ ਤੋਂ ਬਰਦਾਸ਼ਤ ਹੋਵੇਗਾ ਜਾਂ ਕੀ ਅਸੀਂ ਉਨਾਂ ਲੋਕਾਂ ਨੂੰ ਚੰਗਾ ਸਮਝਾਂਗੇ ਜੋ ਸਾਨੂੰ ਮਿਹਨਤ-ਮਜ਼ਦੂਰੀ ਕਰਦਿਆਂ ਨੂੰ ਆਰ ਲਾਈ ਜਾਂਦੇ ਹੋਣ ਤੇ ਸਾਨੂੰ ਸੱਭ ਨੂੰ ਸਮਝਾਇਆ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਆਪਣੇ ਨਾਲ ਨਾਲ ਬਾਹਰ ਦੇ ਮੁਲਕ ਵਿਚ ਚੰਗਾ ਵਿਵਹਾਰ ਹੋਵੇ ਤਾਂ ਤੁਸੀਂ ਵੀ ਇਨਾਂ ਮਜ਼ਦੂਰਾਂ ਨੂੰ ਪੂਰੀ ਇਜ਼ਤ ਨਾਲ ਸੰਬੋਧਤ ਕਰਿਆ ਕਰੋ , ਸਗੋਂ ਇਹ ਵੀ ਆਖਿਆ ਕਿ ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ ਤਾਂ ਅਸਲ ਵਿਚ ਇਹ ਮਜ਼ਦੂਰ ਹੀ ਹਨ ਜਿਨਾਂ ਦੀ ਕਿਰਤ ਦੇ ਆਸਰੇ ਸਾਡੀ ਟੌਹਰ ਬਣੀ ਹੋਈ ਹੈ। ਉਸਨੇ ਇਕ ਗੱਲ ਹੋਰ ਵੀ ਆਖੀ ਕਿ ਇਨਾਂ ਗੱਲਾਂ ਦਾ ਅਹਿਸਾਸ ਉਸਨੂੰ ਵਿਦੇਸ਼ ਜਾਕੇ ਹੀ ਹੋਇਆ ਹੈ। ਮੇਰੇ ਉਪਰ ਉਸ ਦੀਆਂ ਗੱਲਾਂ ਦਾ ਬਹੁਤ ਅਸਰ ਹੋਇਆ ਤੇ ਪੰਜਾਬ ਦੇ ਪ੍ਰਵਾਸੀ ਮਜ਼ਦੂਰਾਂ ਬਾਰੇ ਹੀ ਨਹੀਂ ਸਗੋਂ ਬਾਹਰ ਰਹਿੰਦੇ ਪੰਜਾਬੀਆਂ ਬਾਰੇ ਵੀ ਨਜ਼ਰੀਆ ਕਾਫ਼ੀ ਬਦਲ ਗਿਆ।

ਪ੍ਰਵਾਸੀ ਮਜ਼ਦੂਰ ਪੰਜਾਬ ਦੀ ਆਰਥਿਕਤਾ ਲਈ ਜੇ ਖਤਰਾ ਹਨ ਤਾਂ ਉਸ ਬਾਰੇ ਵਿਸ਼ੇਸ਼ ਮਾਹਿਰਾਂ ਦੀ ਰਾਏ ਲੈਣੀ ਚਾਹੀਦੀ ਹੈ ਕਿ ਕੀ ਕੀਤਾ ਜਾਵੇ ? ਪੰਜਾਬੀਆਂ ਨੂੰ ਪ੍ਰੇਰਤ ਕੀਤਾ ਜਾਵੇ , ਸੁਚੇਤ ਕੀਤਾ ਜਾਵੇ ਜਾਂ ਜੋ ਵੀ ਢੁੱਕਵਾਂ ਹੱਲ ਹੋਵੇ । ਅਜਕਲ ਦੁਨੀਆਂ ਦਾ ਹਰ ਆਕੜਖੋਰ ਮੁਲਕ ਹੁਣ ਇਹ ਰਾਹ ਲੱਭਦਾ ਫ਼ਿਰਦਾ ਹੈ ਕਿ ਕਿਸ ਤਰਾਂ ਆਪਣੇ ਮੁਲਕ ਦਾ ਕੰਮ ਹਿੰਦੁਸਤਾਨ ਦੇ ਭਈਆਂ ਕੋਲ ਬੰਗਲੋਰ ਜਾਂ ਹੈਦਰਾਬਾਦ ਜਾਣ ਤੋਂ ਰੋਕਿਆ ਜਾਵੇ ..?

ਕੁੱਸਾ ਜੀ, ਗੁੱਸਾ ਤਾਂ ਹਰ ਪੰਜਾਬੀ ਨੂੰ ਆਉਂਦਾ ਹੈ ਜਦੋਂ ਅੱਗ ਲੈਣ ਆਈ ਨੈਣ ਬਣ ਬੈਠੇ, ਪਰ ਵਧੇਰੇ ਗੁੱਸਾ ਆਉਂਦਾ ਹੈ ਆਪ ਵਰਗੇ ਲਿਖਾਰੀਆਂ ਉਪਰ ਕਿ ਦੂਜਿਆਂ ਨੂੰ ਮਾੜਾ ਬੋਲਣ ਲੱਗਿਆਂ ਥੋੜਾ ਸ਼ੀਸ਼ਾ ਵੀ ਨਹੀਂ ਦੇਖਦੇ। ਕੀ ਤੁਹਾਨੂੰ ਨਹੀਂ ਪਤਾ ਕਿ ਪਿੱਛੇ ਜਿਹੇ ਇਕ ਪ੍ਰਵਾਸੀ ਮਜ਼ਦੂਰ ਦੀ ਬੇਟੀ ਨੇ ਪੰਜਾਬ ਸਕੂਲ ਬੋਰਡ ਦੀ ਪ੍ਰੀਖਿਆ ਵਿਚੋਂ ਅੱਵਲ ਦਰਜ਼ਾ ਹਾਸਲ ਕੀਤਾ ਅਤੇ ਸਾਰੇ ਅਖਬਾਰਾਂ ਦੀ ਸੂਰਖੀ ਬਣੀ ਸੀ। ਮੈਂ ਸਮਝ ਸਕਦਾ ਹਾਂ ਕਿ ਤੁਹਾਡੇ ਸੀਨੇ ਉਪਰ ਕਿੰਨੇ ਸੱਪ ਲੇਟੇ ਹੋਣਗੇ ਉਸ ਵੇਲੇ। ਜੋ ਮਰਜ਼ੀ ਕਰ ਲਓ ਬਾਈ ਜੀ, ਸਵਾਦ ਆ ਗਿਆ। ਉਸ ਮਾਂ ਦੀ ਧੀ ਨੇ ਕਈ ਖੱਬੀ-ਖਾਨ ਪੰਜਾਬੀਆਂ ਦੇ ਧੋਤੇ ਮੂੰਹ ਤੇ ਐਸੀ ਚਪੇੜ ਮਾਰੀ ਕਿ ਵਿਚਾਰੇ ਅਜੇ ਤੱਕ ਸਲਾਹੀਂ ਪਏ ਹੋਏ ਹਨ ਕਿ ਕੀ ਕਰੀਏ। ਵੀਰ ਜੀ ਵਗਦੇ ਦਰਿਆ ਵੀ ਕੋਈ ਰੋਕ ਸਕਿਆ ਹੈ ? ਪੰਜਾਬ ਇਕ ਟੋਟਾ ਹੈ ਜ਼ਮੀਨ ਦਾ, ਤੇ ਪੈਲੀ ਤਾਂ ਵਾਹੁਣ ਵਾਲੇ ਦੀ ਹੁੰਦੀ ਹੈ, ਨਾ ਕਿ ਚਿੱਟੇ ਚਾਦਰੇ ਪਾਕੇ ਅਮਰੀਕਾ-ਕਨੇਡਾ ਦੀਆਂ ਵੀਜ਼ਾ ਖਿੜਕੀਆਂ ਅੱਗੇ ਭੀੜ ਕਰਨ ਵਾਲਿਆਂ ਦੀ। ਵੀਰ ਜੀ ਹਲ੍ਹ ਤਾਂ ਹਾਲੀ ਦਾ ਹੁੰਦਾ ਹੈ, ਤੇ ਜੱਟ ਉਹ ਹੁੰਦਾ ਹੈ ਜੋ ਭੋਂਇ ਸੰਵਾਰਦਾ ਹੋਵੇ ਨਾ ਕਿ ਹਲ੍ਹ ਛੱਡਕੇ ਵਲੈਤਾਂ ਦੀਆਂ ਧਾਰਾਂ ਚੁੰਘਦਾ ਫ਼ਿਰੇ ਤੇ ਆਸ ਰੱਖੇ ਕਿ ਆਉਂਦਿਆਂ ਨੂੰ ਭਈਏ ਨੇ ਪਾਣੀ ਨਿੱਘਾ ਰੱਖਿਆ ਹੋਣੈ ਨਵਾਬਜ਼ਾਦੇ ਦੇ ਪੰਜ-ਇਸ਼ਨਾਨੇ ਦੇ ਲਈ।

ਤੁਹਾਡੇ ਵਰਗੇ ਇਕ ਹੋਰ ਵੀ ਪਹੂੰਚੇ ਹੋਏ ਵਿਦਵਾਨ ਨੇ (ਜੋ ਆਪਣੇ ਆਪ ਨੂੰ ਸੰਤ ਕਹਾਉਂਦਾ ਸੀ), ਪਹਿਲੋਂ ਪੰਜਾਬੀਆਂ ਨੂੰ ਬਹੁਤਾ ਵਰਗਲਾ ਕੇ ਵੇਖ ਲਿਆ। ਵਿਚਾਰਾ ਆਪ ਵੀ ਬੀਬੀ ਇੰਦਰਾ ਦੀ ਸਿਆਸਤ ਵਿਚ ਧੌਣ ਪਰਨੇ ਪਿਆ ਤੇ ਪੰਜਾਬੀਆਂ ਦਾ ਵੀ ਨੱਕ ਨਾਲ ਹੀ ਵੱਢਾ ਗਿਆ। ਸ਼ਾਇਦ ਪੰਜਾਬ ਦੀ ਪੰਦਰਾਂ ਸਾਲਾਂ ਦੀ ਅੱਗ ਦਾ ਆਪ ਨੂੰ ਕੋਈ ਸੇਕ ਨਹੀਂ ਲੱਗਾ ਸ਼ਾਇਦ ਇਸੇ ਕਰਕੇ ਬੁੱਧੀਜੀਵੀ ਬਣੇ ਫ਼ਿਰਦੇ ਹੋਂ। ਆਪ ਵਰਗੇ ਲੇਖਕਾਂ ਤੋਂ ਸਿਰਫ਼ ਐਨੀ ਆਸ ਹੈ ਕਿ ਪੰਜਾਬ ਦੇ ਲੋਕਾਂ ਵਿਚ ਨਫ਼ਰਤ ਦੇ ਬੀਅ ਬੀਜਣੇ ਬੰਦ ਕਰੋ ਤੇ ਜੇ ਸੱਚ ਹੀ ਪੰਜਾਬ ਦਾ ਭਲਾ ਚਾਹੂੰਦੇ ਹੋ ਤਾਂ ਕਿਸੇ ਸਮੱਸਿਆ ਦਾ ਹੱਲ ਸੁਝਾਉਣ ਦੀ ਕਿਰਪਾ ਕਰੋ ਨਾ ਕਿ ਇਕ ਹੋਰ ਸਮੱਸਿਆ ਖੜੀ ਕਰੋ। ਪਟਨੇ ਸਹਿਬ ਅਤੇ ਨੰਦੇੜ (ਹਜ਼ੂਰ ਸਾਹਿਬ) ਗੁਰਦਵਾਰਿਆਂ ਦੀ ਸੇਵਾ ਸੰਭਾਲ ਕਰਦੇ ਹਿੰਦੀ ਤੇ ਕੱਚ ਘਰੜ ਪੰਜਾਬੀ ਬੋਲਦੇ ਨਿਹੰਗ ਸਿੰਘਾਂ ਦੇ ਪ੍ਰਤੀ ਆਪ ਦੇ ਕੀ ਵਿਚਾਰ ਹਨ ਜੀ ? ਕੀ ਉਨਾਂ ਵਿਚੋਂ ਕੋਈ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਨ ਦਾ ਹੱਕ ਨਹੀਂ ਰੱਖਦਾ ? ਦਸਮੇਂ ਪਾਤਸ਼ਾਹ ਦੇ ਪ੍ਰੀਵਾਰ ਨਾਲ ਉਨਾਂ ਦਾ ਚਿਰੋਕਣਾ ਰਿਸ਼ਤਾ ਹੈ ਤੇ ਸਦੀਆਂ ਤੋਂ ਉਹ ਗੁਰੁ ਘਰਾਂ ਦੀ ਸੇਵਾ ਕਰ ਰਹੇ ਹਨ। ਜ਼ਰਾ ਹੋਸ਼ ਕਰੋ ਜੱਗੀ ਜੀ, ਜ਼ਮਾਨਾ ਬਹੁਤ ਬਦਲ ਗਿਆ ਹੈ। ਮੈਨੂੰ ਪੂਰੀ ਉਮੀਦੇ ਹੈ ਕਿ ਆਪ ਦੇ ਪਿੰਡ ਜ਼ਰੂਰ ਕੋਈ ਨਾ ਕੋਈ ਪੰਚਾਇਤ ਮੈਂਬਰ ਜਾਂ ਸਰਪੰਚ ਉਸ ਜਾਤ ਨਾਲ ਸਬੰਧਤ ਹੋਵੇਗਾ ਜਿਹੜੀਆਂ ਜਾਤਾਂ ਨੂੰ ਪਹਿਲੋਂ ਕੋਈ ਹਜਮ ਨਹੀਂ ਸੀ ਕਰਦਾ ਤੇ ਵੀਰ ਜੀ ਦਿਨ ਦੂਰ ਨਹੀਂ ਜਦੋਂ ਇਨਾਂ ਮਿਹਨਤਕਸ਼ ਲੋਕਾਂ ਨੇ ਆਪ ਦੀਆਂ ਸਾਰੀਆਂ ਮੁਸ਼ਕਲਾਂ ਆਪ ਦੀ ਆਰਾਮ ਪ੍ਰਸਤੀ ਲਈ ਦੂਰ ਕਰ ਦੇਣੀਆਂ ਹਨ ਤੇ ਫ਼ਿਰ ਜਦੋਂ ਪਿਆਰ ਨਾਲ ਕਿਸੇ ਨੇ ਆਖਿਆ ਕਿ ਸ਼ਿਵਚਰਨ ਜੱਗੀ ‘ਭਈਆ’ ਤਾਂ ਕਿਵੇਂ ਦਾ ਲੱਗੇਗਾ ?

ਪੰਜਾਬੀ ਭਈਆ,
ਅਨਿਲ ਕੁਮਾਰ (ਪਿੰਡ ਘੱਗਾ)।

ਰਾਜ ਭੁਪਿੰਦਰ ਸਿੰਘ, ਭਾਰਤ

01/03/05

ਸ਼ਿਵਚਰਨ ਜੀ ਦੇ ਲੇਖ ਦਾ ਜਵਾਬ ਇਕਬਾਲ ਜੀ ਨੇ ਖੁੱਲ ਕੇ ਦਿਤਾ ਹੈ । ਜਿਥੇ ਸ਼ਿਵਚਰਨ ਜੀ ਦੇ ਵਿਚਾਰ ਅੰਤਰ-ਮੁੱਖੀ ਲਗ ਰਹੇ ਹਨ ਉਥੇ ਇਕਬਾਲ ਜੀ ਬਾਹਰ-ਮੁੱਖੀ ਵਿਚਾਰ ਪ੍ਰਗਟ ਕਰ ਰਹੇ ਹਨ ।

ਇਸ ਲੇਖ ਵਿਚ ਇਹ ਠੀਕ ਹੀ ਲਿਖਿਆ ਹੈ ਕਿ ਜੇ 'ਬਾਹਰ' ਬੈਠਿਆਂ ਨੂੰ ਪੰਜਾਬ ਦਾ ਏਨਾਂ ਹੀ ਫਿਕਰ ਹੈ ਤਾਂ ਉਨ੍ਹਾਂ ਨੂੰ ਪੰਜਾਬ ਵਿਚ ਆ ਕੇ , ਇਥੋਂ ਦੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰਦੇ ਹੋਏ, ਪੰਜਾਬ ਦੀ ਭਲਾਈ ਲਈ ਉਪਰਾਲੇ ਕਰਨੇ ਚਾਹੀਦੇ ਹਨ, ਨਾ ਕਿ 'ਬਾਹਰ' ਬੈਠੇ ਬੈਠੇ ਬੀਅਰ ਦੀਆਂ ਚੁਸਕੀਆਂ ਲੈਂਦੇ ਹੋਏ ਇੱਕ-ਪਾਸੜ ਲੇਖ ਲਿਖੀ ਜਾਣ ।
ਦੋਨਾਂ ਲੇਖਕਾਂ ਨੂੰ ਪੰਜਾਬ ਤੇ ਪੰਜਾਬੀਆਂ ਦਾ ਫਿਕਰ ਹੈ । ਪਰ ਲਿਖਣ ਦਾ ਤਰੀਕਾ ਆਪੋ ਆਪਣਾ ਹੈ ।
ਰਾਜ ਭੁਪਿੰਦਰ ਸਿੰਘ, ਭਾਰਤ ।

ਰਾਜ ਭੁਪਿੰਦਰ ਸਿੰਘ

27/02/05

ਸ. ਬਲਵਿੰਦਰ ਸਿੰਘ ਜੀ,
ਸਤਿ ਸ੍ਰੀ ਅਕਾਲ,
ਤੁਹਾਡਾ ਪਤਰ ਤਾਂ ਸਚ ਮੁੱਚ ਅੱਖਾਂ ਖੋਲ ਗਿਆ ਹੈ ਕਿ ਇੱਕ ਨਵੀਂ ਗੱਲ ਪਤਾ ਲੱਗੀ ਕਿ ਦੰਦਾਂ ਦੇ ਡਾਕਟਰ ਵੀ ਏਡਜ਼ ਫੈਲਾਉਣ ਵਿਚ ਕਾਫੀ ਹਿੱਸਾ ਪਾ ਰਹੇ ਹਨ । ਸੋ ਸਾਨੂੰ ਸਾਰਿਆਂ ਨੂੰ ਅੱਗੇ ਤੋਂ ਚਾਹੀਦਾ ਹੈ ਕਿ ਦੰਦਾਂ ਦੇ ਡਾਕਟਰ ਕੋਲ ਜਾਣ ਸਮੇਂ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਵੇ ਕਿ ਡਾਕਟਰ ਹਰ ਉਬਾਲੇ ਹੋਏ ਔਜਾਰ ਹੀ ਵਰਤੇ । ਪਰ ਇੱਕ ਗੱਲ ਹੋਰ, ਉਹ ਇਹ ਕਿ , ਕੀ ਔਜਾਰ ਪਾਣੀ ਵਿਚ ਉਬਾਲਣ ਨਾਲ ਐਚ.ਆਈ.ਵੀ. ਦੇ ਕੀਟਾਣੂ ਖਤਮ ਹੋ ਸਕਦੇ ਹਨ ? ਕੀ ਹਰ ਵਾਰ ਨਵੇਂ ਤੇ ਕੀਟਾਣੂ-ਮੁਕਤ ਔਜਾਰ ਵਰਤਣੇ ਚਾਹੀਦੇ ਹਨ ?

ਇਸ ਤੋਂ ਇਲਾਵਾ ਜੋ ਨਾਈਆਂ ਦਾ ਧੰਦਾ ਚਲ ਰਿਹਾ ਹੈ , ਉਸ ਵਿਚ ਪੰਜਾਬੀ ਬਹੁਤ ਬੁਰੀ ਤਰਾਂ ਫਸੇ ਹੋਏ ਹਨ । ਪੰਜਾਬੀ ਜਾਂ ਤਾਂ ਆਪ ਗੁੰਮਰਾਹ ਹੋ ਰਹੇ ਹਨ ਤੇ ਜਾਂ ਉਨ੍ਹਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ । ਸਿਰਫ ਇਹ ਕਹਿ ਕੇ , ਕਿ :-

1. ਕੀ ਪਿਆ ਹੈ ਵਾਲਾਂ ਵਿਚ, ਮਾਡਰਨ ਬਣੋ ਮਾਡਰਨ । ਅਗਾਂਹ-ਵਧੂ ਬਣੋ ।
2. ਕੁਝ ਪਾਣ ਲਈ, ਕੁਝ ਗਵਾਣਾ ਹੀ ਪੈਂਦਾ ਹੈ ।
3. ਕੌਣ ਕਰੇ ਹਰ ਰੋਜ ਵਾਲਾਂ ਦੀ ਸੰਭਾਲ ?
4. ਵਾਲ ਕਟਾ ਕੇ ਤਾਂ ਹੀਰੋ ਬਣ ਜਾਈਦਾ ਹੈ । ਆਦਿ ਆਦਿ ।

ਸੋ ਜੋ ਪੰਜਾਬੀ ਉਰੋਕਤ ਅਨੁਸਾਰ ਆਪਣੇ ਕੇਸ਼ਾਂ ਤੇ ਰੋਮਾਂ ਦਾ ਤਿਆਗ ਕਰ ਰਹੇ ਹਨ, ਉਨ੍ਹਾਂ ਨੂੰ ਦੁਬਾਰਾ ਸੋਚਣ ਦੀ ਲੋੜ ਹੈ ਕਿ, ਕੀ ਉਹ ਗਲਤ ਰਸਤੇ ਤਾਂ ਨਹੀਂ ਜਾ ਰਹੇ ?

ਗੁਰੂ ਕਦੀ ਗਲਤ ਨਹੀਂ ਹੋ ਸਕਦਾ । ਗੁਰੂ ਤਾਂ ਹਮੇਸ਼ਾਂ ਸਰਬਤ ਦਾ ਭਲਾ ਚਾਹੁੰਦਾ ਹੈ । ਸੋ ਹੁਣ ਅਸੀਂ ਦੇਖਣਾ ਹੈ ਕਿ ਗੁਰੂ ਦੀ ਮਤ ਅਪਨਾਉਣੀ ਹੈ ਜਾਂ ਕਿ ਮਨ ਦੇ ਪਿਛੇ ਲਗ ਕੇ ਗੁਰੂ ਤੋਂ ਬੇ-ਮੁੱਖ ਹੋਣਾ ਹੈ । ਕਈ ਵੀਰ ਦਾੜੀ ਬੰਨਣ ਸਮੇਂ ਵਿਸਕੋ ਦਾ ਇਸਤੇਮਾਲ ਕਰਦੇ ਹਨ, ਕਈ ਦਾੜੀ ਨੂੰ ਵਸਮਾ ਲਗਾਉਂਦੇ ਹਨ । ਪਰ ਇਨ੍ਹਾਂ ਸਭਨਾਂ ਵਿਚ ਕਈ ਤਰਾਂ ਦੇ ਰਸਾਇਣ ਹੁੰਦੇ ਹਨ, ਜੋ ਕਿ ਚਮੜੀ ਦੀਆਂ ਬੀਮਾਰੀਆਂ ਫੈਲਾ ਸਕਦੇ ਹਨ । ਸੋ ਲੋੜ ਹੈ ਕਿ ਸਾਦਾ, ਪਰ ਸਾਫ ਜੀਵਨ ਅਪਨਾਉਣ ਦੀ ।

ਸੋ ਜੋ ਵੀਰ ਕਹਿ ਰਹੇ ਹਨ ਕਿ ਜੀ ਉਹ ਸਿੱਖੀ ਮਨੋ ਅਪਣਾ ਰਹੇ ਹਨ ਤੇ ਬਾਹਰਲੇ ਭੇਸ ਦੀ ਕੋਈ ਲੋੜ ਨਹੀਂ । ਉਹ ਦੁਬਾਰਾ ਆਪੋ ਆਪਣੇ ਮਨਾਂ ਵਿਚ ਝਾਤ ਮਾਰਨ । ਭੇਸ ਵੀ ਗੁਰੂ ਦਾ ਦਿਤਾ ਹੋਇਆ ਹੈ ।

----------------------------------------

ਬਾਕੀ ਜੋ ਭਈਆਂ ਦਾ ਪੰਜਾਬ ਵਿਚ ਮਸਲਾ ਹੈ । ਉਸ ਬਾਰੇ ਗਲ ਕਰਨ ਤੋਂ ਪਹਿਲਾਂ ਸਾਨੂੰ ਇਹ ਸੋਚਣਾ ਹੋਵੇਗਾ ਕਿ ਜਦੋਂ ਅਸੀਂ ਡਾਲਰ ਕਮਾਉਣ ਘਰੋ ਬੇਘਰ ਹੋਏ ਪਏ ਹਾਂ ਤਾਂ ਸਾਡੇ ਪਿਛਲੇ ਕੰਮ ਵੀ ਤਾਂ ਕਿਸੇ ਨੇ ਕਰਨੇ ਹਨ । ਮੈਨੂੰ ਚੰਗੀ ਤਰਾਂ ਯਾਦ ਹੈ ਕਿ ਜਦੋਂ ਹਾੜੀ ਸਾਉਣੀ ਬੀਜਣੀ ਜਾਂ ਵੱਢਣੀ ਹੁੰਦੀ ਸੀ ਤਾਂ ਪੰਜਾਬੀ ਮਜਦੂਰ ਬੜੇ ਚੌੜੇ ਹੁੰਦੇ ਸਨ ਤੇ ਮਜਬੂਰੀ ਵੱਸ ਭਈਆਂ ਨੂੰ ਦਿਹਾੜੀ ਲਾਣਾ ਪੈਂਦਾ ਸੀ । ਫਿਰ ਹੌਲੀ ਹੌਲੀ ਪੰਜਾਬੀ ਮਜਦੂਰਾਂ ਦੀ ਅਗਲੀ ਪੀੜੀ ਵੀ ਕੰਮ ਕਰਨ ਤੋਂ ਜੀਅ ਚੁਰਾਣ ਲਗ ਪਈ ਤੇ ਭਈਏ ਹੀ ਸਾਰੇ ਕੰਮ ਕਰਨ ਲਗ ਪਏ । ਬਹੁਤ ਘੱਟ ਪੰਜਾਬੀ ਹਨ ਜੋ ਮਜਦੂਰੀ ਦਾ ਕੰਮ ਕਰਦੇ ਹਨ ।

ਬਾਕੀ ਜੇ ਕਰ ਪੰਜਾਬੀ ਕਨੇਡਾ, ਇੰਗਲੈਂਡ ਆਦਿ ਵਿਚ ਜਾ ਕੇ ਉਥੋਂ ਦੀਆਂ ਪਾਰਲੀਮੈਂਟਾਂ ਵਿਚ ਸਥਾਨ ਬਣਾ ਸਕਦੇ ਹਨ ਤਾਂ ਪੰਜਾਬ ਵਿਚ ਜੇ ਕੋਈ ਭਈਆ ਐਮ. ਪੀ. ਜਾਂ ਐਮ. ਐਲ ਏ ਬਣ ਜਾਂਦਾ ਹੈ ਤਾਂ ਇਹ ਤਾਂ ਕੁਦਰਤੀ ਹੈ ।

ਰਾਜ ਭੁਪਿੰਦਰ ਸਿੰਘ

ਬਲਵਿੰਦਰ ਸਿੰਘ, ਅਮਰੀਕਾ

ਪੰਜਾਬੀਓ! ਸ਼ਰਾਰਤੀਆਂ ਦੇ ਮਨਸੂਬਿਆਂ ਤੋਂ ਸੁਚੇਤ ਰਹੋ!!- ਸ਼ਿਵਚਰਨ ਜੱਗੀ ਕੁੱਸਾ
ਏਡਜ਼ : ਹਰ ਪਲ ਸਾਵਧਾਨ ਰਹਿਣ ਦੀ ਲੋੜ- ਸੁਖਵਿੰਦਰ ਸਿੰਘ ਰਿਆੜ

26/02/05

ਸੰਪਾਦਕ ਜੀ,
ਸੁਖਵਿੰਦਰ ਸਿੰਘ ਰਿਆੜ ਦੇ ਏਡਜ਼ ਅਤੇ ਜੱਗੀ ਕੁੱਸਾ ਦੇ ਭਈਆਂ ਬਾਰੇ ਲਿਖਿਆ ਪੜ੍ਹਕੇ ਮਨ ਉਦਾਸ ਹੋ ਗਿਆ। ਮੈਂ ਥੋਹੜਾ ਸਮਾਂ ਪਹਿਲਾਂ ਹੀ ਪੰਜਾਬ ਜਾਕੇ ਆਇਆਂ ਹਾਂ, ਪੰਜਾਬ ਵਿੱਚ ਦੰਦਾਂ ਦੇ ਡਾਕਟਰਾਂ ਅਤੇ ਸ਼ੇਵ ਕਰਨ ਵਾਲੇ ਨਾਈਆਂ ਕੋਲੋਂ ਏਡਜ਼ ਦਾ ਲੱਗ ਜਾਣਾ ਬਿਲਕੁਲ ਸੰਭਵ ਹੈ। ਨਾਈ ਜੇਕਰ ਗਾਹਕ ਦੇ ਕਹਿਣ ਤੇ ਨਵਾਂ ਬਲੇਡ ਵਰਤ ਵੀ ਲੈਦੇ ਹਨ ਤਾਂ ਵੀ ਤੁਸੀਂ ਸੇਫ ਨਹੀਂ ਕਿੳਕਿ
ਸ਼ੇਵ ਕਰਨ ਸਮੇਂ 90 % ਬਲੇਡ ਚਮੜੀ ਵਿੱਚ ਲੱਗ ਹੀ ਜਾਂਦਾ ਹੈ ਤੇ ਖੂਨ ਨਿਕਲਦਾ ਹੈ, ਨਾਈ ਬਲੇਡ ਤਾਂ ਬਦਲ ਦੇਂਦਾ ਹੈ ਪਰ ਆਪਣੇ ਹੱਥ ਚੰਗੀ ਤਰਾਂ ਨਹੀਂ ਧੋਂਦਾ ਕਿਉਂਕਿ ਉਸਨੂੰ ਦੂਜੇ ਗਾਹਕ ਦੀ ਕਾਹਲੀ ਹੁੰਦੀ ਹੈ। ਜੇਕਰ ਤੁਸੀਂ ਖੂਨ ਨਿਕਲਣ ਬਾਰੇ ਸ਼ਿਕਾਇਤ ਕਰਦੇ ਹੋ ਤਾਂ ਉਹ ਛੇਤੀ ਛੇਤੀ ਕੋਲ ਪਈ ਫਰਕੜੀ ਜੋ ਕਿ ਉਸ ਹਰੇਕ ਖੂਨ ਨਿਕਲਣ ਵਾਲੇ ਦੇ ਮੂੰਹ ਤੇ ਮਲੀ ਹੁੰਦੀ ਹੈ ਤੁਹਾਡੇ ਮੂੰਹ ਤੇ ਮਲ ਦਿੰਦਾ ਹੈ। ਇਸ ਤਰਾਂ ਦੰਦਾਂ ਦੇ ਡਾਕਟਰ ਜੋ ਕਿ ਸਾਰਾ ਦਿਨ ਇੱਕੋ ਹੀ ਗਲਵਜ਼ ਦਾ ਜੋੜਾ ਪਾਕੇ ( ਜੋ ਕਿ ਉਸਨੇ ਆਪਦੇ ਬਚਾਅ ਲਈ ਪਾਇਆ ਹੁੰਦਾ ਹੈ ) ਹਰੇਕ ਦੇ ਮੂੰਹ ਵਿੱਚ ਹੱਥ ਤੁੰਨ ਦਿੰਦੇ ਹਨ, ਉਹਨਾਂ ਦੇ ਔਜ਼ਾਰ ਕਿੰਨੇ ਕੁ ਸਾਫ ਹੁੰਦੇ ਹਨ, ਉਹ ਹੀ ਜਾਂ ਰੱਬ ਜਾਣਦਾ ਹੈ। ਰੱਬ ਨਾ ਕਰੇ ਜੇਕਰ ਕਿਸੇ ਨੁੰ HIV ਦੀ ਬਿਮਾਰੀ ਲੱਗ ਜਾਵੇ ਤਾਂ ਫਿਰ ਉਸਨੂੰ ਚਰਿਤਰਹੀਣ ਕਰਾਰ ਦੇ ਦਿੱਤਾ ਜਾਂਦਾ ਹੈ।

ਸਾਨੂੰ ਮੰਨ ਲੈਣਾ ਪਵੇਗਾ ਕਿ ਭਈਆਂ ਦੀ ਪੰਜਾਬ ਵਿੱਚ ਆਪਣੀ ਹੋਂਦ ਹੈ, ਪ੍ਰਭਾਵ ਹੈ ਤੇ ਉਹਨਾਂ ਦੀ ਵਧੀ ਹੋਈ ਅਤੇ ਵਧ ਰਹੀ ਗਿਣਤੀ ਨੇ ਪੰਜਾਬ ਨੂੰ ,ਸਾਡੇ ਸੱਭਿਆਚਾਰ ਨੂੰ ਹਰ ਤਰਾਂ ਪਰਭਾਵਿਤ ਕੀਤਾ ਹੈ। ਸਸਤੀ ਲੇਬਰ ਦੇ ਲਾਲਚ ਵਿੱਚ ਅਸਾਂ ਪੰਜਾਬ ਹੀ ਗਵਾ ਲਿਆ। ਜੱਟਾਂ ਜਾਂ ਕਾਰਖਾਨੇਦਾਰਾਂ ਨੂੰ ਤਾਂ ਲੇਬਰ ਮਿਲ ਗਈ ਪਰ ਮਾੜਾ ਹਾਲ ਬੇਜ਼ਮੀਨੇ ਪੰਜਾਬੀ ਮਜ਼ਦੂਰ ਦਾ ਹੋਇਆ ਹੈ ਜਿਸਦੇ ਸਾਰੇ ਕੰਮ ਹੀ ਭਈਆਂ ਨੇ ਸਾਂਭ ਲਏ ਹਨ। ਪੇਪਰ ਵਿੱਚ ਛਪੀ ਚਿੱਠੀ ਬਾਰੇ ਦੁਨੀਆਂ ਵਿੱਚ ਵਸਦੇ ਪੰਜਾਬੀਆਂ ਅਤੇ ਪੰਜਾਬ ਦੇ ਲੀਡਰਾਂ ਨੂੰ ਗੰਭੀਰਤਾ ਨਾਲ ਸੋਚਣਾਂ ਚਾਹੀਦਾ ਹੈ।
ਜਲੰਧਰ ਲੁਧਿਆਣੇ ਵਿੱਚ ਵਾਲ ਕੱਟਣ ਦਾ ਕੰਮ ਤਕਰੀਬਨ ਭਈਏ ਹੀ ਕਰਦੇ ਹਨ।

ਬਲਵਿੰਦਰ ਸਿੰਘ, ਯੂ ਐਸ ਏ

5_cccccc1.gif (41 bytes)

ਪੱਤਰ 2004

1 2 3 4 5 6 7 8  9  10  11 12  13  14  15  16 17 18 19 20 | 21 22 23 24 25 26 27
28 29 30 31 32 33 34 35 36 37 38 39

ਪੱਤਰ 2005

1 2 3 4 5 6 7

Terms and Conditions
Privacy Policy
© 1999-2005, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2005, 5abi.com