WWW 5abi.com  ਸ਼ਬਦ ਭਾਲ

ਤੁਹਾਡੇ ਵਿਚਾਰਾਂ ਦਾ ਸੁਆਗਤ ਹੈ... ਸਾਨੂੰ ਲਿਖੋ

ਪਾਠਕਾਂ ਦੇ ਵਿਚਾਰਾਂ ਨਾਲ 5abi.com ਅਦਾਰੇ ਦਾ
ਸਹਿਮਤ ਹੋਣਾ ਕੋਈ ਜ਼ਰੂਰੀ ਨਹੀ।

5_cccccc1.gif (41 bytes)

ਅਨਿਲ ਕੁਮਾਰ, ਪਿੰਡ ਘੱਗਾ

17/01/05

ਹਰ ਪੰਜਾਬੀ ਦਾ ਇਹ ਇਖਲਾਕੀ ਫ਼ਰਜ਼ ਹੈ ਕਿ ਉਹ ਪੰਜਾਬੀ ਸੂਬੇ,ਪੰਜਾਬੀ ਬੋਲੀ ਅਤੇ ਪੰਜਾਬੀ ਲੋਕਾਂ ਦੀ ਭਲਾਈ ਲਈ ਹਰ ਸੰਭਵ ਯਤਨ ਕਰੇ ਤੇ ਹਾਂ ਜੇ ਕੋਈ ਬਹੁਤਾ ਵਿਅਸਤ ਹੈ ਜਾਂ ਕਿਸੇ ਵੀ ਕਾਰਨ ਅਜਿਹਾ ਕੁੱਝ ਵੀ ਨਹੀਂ ਕਰ ਸਕਦਾ ਤਾਂ ਘੱਟੋ-ਘੱਟ ਅਜਿਹਾ ਕੁੱਝ ਨਾ ਕਰੇ ( ਜਾਂ ਅਜਿਹਾ ਕੁੱਝ ਕਰਨ ਤੋਂ ਗੁਰੇਜ਼ ਕਰੇ) ਜਿਸ ਨਾਲ ਉਨਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਜੋ ਅਜਕਲ ਦੇ ਅੰਗ੍ਰੇਜ਼ੀ ਪ੍ਰਧਾਨ ਸਮਾਜ ਵਿਚ ਪੰਜਾਬੀ ਨੂੰ ਬਣਦਾ ਸਨਮਾਨ ਦਿਵਾਉਣ ਲਈ ਯਤਨਸ਼ੀਲ ਹਨ।

ਸੁਰਿੰਦਰ ਮਾਹਲ ਜੀ ਦੀ ਜਨਮੇਜਾ ਜੀ ਨੂੰ ਬੇਨਤੀ ਵਿਚ ਮੈਨੂੰ ਕੁੱਝ ਵੀ ਬੁਰਾ ਨਹੀਂ ਲੱਗਾ।ਚੰਗਾ ਹੁੰਦਾ ਕਿ ਜਨਮੇਜਾ ਜੀ ਇਸ ਬੇਨਤੀ ਨੂੰ ਖੁਲੇ ਦਿਲ ਨਾਲ ਲੈ ਲੈਂਦੇ ਅਤੇ ਜੇ ਸੱਚ ਹੀ ਉਨਾਂ ਨੂੰ ਪੰਜਾਬੀ ਬੋਲੀ ਨਾਲ ਹੇਜ ਹੈ ਤਾਂ ਘੱਟੋ-ਘੱਟ ਜਵਾਬੀ ਖਤ ਤਾਂ ਪੰਜਾਬੀ ਵਿਚ ਲਿਖ ਘੱਲਦੇ। ਵੈਸੇ ਬੁਰਾ ਤਾਂ ਬਹੁਤਾ ਮੈਨੂੰ ਜਨਮੇਜਾ ਜੌਹਲ ਜੀ ਦੇ ਜਵਾਬੀ ਪੱਤਰ ਵਿਚ ਵੀ ਨਹੀਂ ਲੱਗਾ ਸਿਰਫ਼ ਇਕ ਪੰਕਤੀ ਨੂੰ ਛੱਡਕੇ ਕਿ ਪੰਜਾਬੀ ਵਿਚ ਲਿਖਣ ਨਾਲੋਂ ਪਹਿਲੋਂ ਹੋਰ ਵੀ ਬਹੁਤ ਜ਼ਰੂਰੀ ਕੰਮ ਹਨ। ਜੇ ਹੋਰ ਕੰਮ ਇੰਨੇ ਹੀ ਜ਼ਰੂਰੀ ਹਨ ਤਾਂ ਅੰਗਰੇਜ਼ੀ ਵਿਚ ਜਵਾਬ ਦੇਣੇ ਬਹੁਤੇ ਜ਼ਰੂਰੀ ਹਨ ? ਜੇਕਰ ਕਿਸੇ ਮਜਬੂਰੀ ਵੱਸ ਤੁਸੀਂ ਪੰਜਾਬੀ ਨਹੀਂ ਲਿਖ ਸਕਦੇ ਤਾਂ ਕੋਈ ਹਰਜ਼ ਨਹੀਂ ਤੇ ਇਸ 5ਆਬੀ.ਕਾਮ ਦੇ ਵਿਹੜੇ ਵਿਚ ਤੁਹਾਡੇ ਅਨਮੋਲ ਵਿਚਾਰਾਂ ਦਾ ਬਰਾਬਰ ਸਤਿਕਾਰ ਹੋਣਾ ਚਾਹੀਦਾ ਹੈ - ਪਰ ਤੁਸੀਂ ਪੰਜਾਬੀ ਜਾਣਦੇ ਹੋਏ (ਅਤੇ ਪੰਜਾਬੀਆਂ ਦੀ ਜਾਣੀ ਪਛਾਣੀ ਸ਼ਖਸ਼ੀਅਤ ਹੁੰਦੇ ਹੋਏ ) ਪੰਜਾਬੀ ਵਿਚ ਲਿਖਣ ਨੂੰ ਟਿੱਚ ਕਰਕੇ ਜਾਣੋ ਤਾਂ ਮਿੱਤਰ ਜੀ ਐਸੀ ਸੋਚ ਲਈ ਸਾਡੇ ਕੋਲ ਅਫ਼ਸੋਸ ਦੇ ਸਿਵਾਏ ਹੋਰ ਕੋਈ ਸ਼ਬਦ ਨਹੀਂ।

ਜੇ ਅੱਜ ਪੰਜਾਬੀ ਵਿਚ ਲਿਖਣਾ ਬਹੁਤਾ ਜ਼ਰੂਰੀ ਨਹੀਂ ਤਾਂ ਭਲ੍ਹਕੇ ਪੰਜਾਬੀ ਵਿਚ ਬੋਲਣਾ, ਤੇ ਫ਼ੇਰ ਪੰਜਾਬੀ ਅਖਵਾਉਣਾ। ਜਨਮੇਜਾ ਜੀ ਤੁਸੀਂ ਪੰਜਾਬੀਆਂ ਦੀ ਜਾਣੀ-ਪਛਾਣੀ ਸ਼ਖਸ਼ੀਅਤ ਹੋਂ – ਸੋ ਮੈਂ ਤਾਂ ਆਪ ਨੂੰ ਇਤਨੀ ਹੀ ਗੁਜ਼ਾਰਸ਼ ਕਰਾਂਗਾ ਕਿ ਆਪ ਦੇ ਅੰਗਰੇਜ਼ੀ ਦੇ ਜਵਾਬੀ ਖਤ ਨੇ ਲਾਲਾ ਜਗਤ ਨਾਰਾਇਣ ਵਰਗੇ ਲੀਡਰਾਂ ਦੇ ਚੇਲੇ-ਚੱਪਟਿਆਂ ਨੂੰ ਸ਼ਹਿ ਦੇਣੀ ਹੈ ਜੋ ਕਹਿੰਦੇ ਸੀ ਆਪਣੀ ਮਾਂ ਬੋਲੀ ਪੰਜਾਬੀ ਦੀ ਬਜਾਏ ਹਿੰਦੀ ਹੀ ਲਿਖਵਾਉ ਤੇ ਉਦੋਂ ਕਈ ਬਹੁਤੇ ਸਿਆਣੇ ਇਹ ਆਖਕੇ ਸਹਿਮਤ ਹੋ ਜਾਂਦੇ ਸੀ ਕਿ ਹਾਂ-ਹਾਂ ਹਿੰਦੀ ਹੀ ਲਿਖਵਾ ਦਵੋ ਕੀ ਫਰਕ ਪੈਂਦਾ ਹੈ ਪੰਜਾਬੀ ਨੂੰ, ਕਿਉਂਕਿ ਉਹ ਵੀ ਸਮਝਦੇ ਸੀ ਕਿ ਮਾਂ ਬੋਲੀ ਲਿਖਵਾਣ ਦੇ ਮੁੱਦੇ ਨਾਲੋਂ ਅਜੇ ਤਾਂ ਹੋਰ ਵੀ ਬਹੁਤ ਅਹਿਮ ਮੁੱਦੇ ਪਏ ਹਨ ਜਿਨਾਂ ਵੱਲ ਧਿਆਨ ਦੇਣ ਦੀ ਲੋੜ ਜ਼ਿਆਦਾ ਹੈ।ਨਾ ਤਾਂ ਉਹ ਜ਼ਰੂਰੀ ਮੁੱਦੇ ਅਜੇ ਮੁੱਕੇ ਹਨ ਤੇ ਨਾ ਹੀ ਪੰਜਾਬੀ ਨੂੰ ਭੋਰਿਉਂ ਬਾਹਰ ਆਉਣ ਦਾ ਮੌਕਾ ਦਿੱਤਾ ਗਿਆ ਹੈ। ਜੇ ਤੁਸੀਂ ਆਪਣੇ ਅਹਿਮ ਕਾਰਨਾਮਿਆਂ ਦੀਆਂ ਡੀਂਗਾਂ (ਜਾਣਬੁੱਝਕੇ) ਅੰਗਰੇਜ਼ੀ ਵਿਚ ਹੀ ਮਾਰਨੀਆਂ ਹਨ ਤਾਂ ਕਿਰਪਾ ਕਰਕੇ ਇਨਾਂ ਸਫ਼ਿਆਂ ਦੀ ਮਰਿਆਦਾ ਭੰਗ ਨਾ ਕਰੋ ਜੀ।

ਅਨਿਲ ਕੁਮਾਰ ( ਪਿੰਡ ਘੱਗਾ )।

ਇੰਜ: ਮਾਂਗਟ ਕੈਨੇਡਾ

ਗੁਰੂ ਗੋਬਿੰਦ ਸਿੰਘ ਜੀ ਨੇ ਬੁਰਾਈ ਅਤੇ ਅੱਤਿਆਚਾਰ ਵਿਰੁੱਧ ਹੀ ਤਲਵਾਰ ਚੁੱਕੀ ਸੀ-  ਖੁਸ਼ਵੰਤ ਸਿੰਘ

17/01/05

ਗੁਰੂ ਗੋਬਿੰਦ ਸਿੰਘ ਜੀ ਨੇ ਬੁਰਾਈ ਅਤੇ ਅੱਤਿਆਚਾਰ ਵਿਰੁੱਧ ਹੀ ਤਲਵਾਰ..........

ਸਤਿਕਾਰ ਯੋਗ ਐਡੀਟਰ ਅਤੇ ਪਾਠਕੋ ,

ਸ੍ਰ.ਖ਼ੁਸ਼ਵੰਤ ਸਿੰਘ ਇਕ ਉਸ ਕੋਟੀ ਦੇ ਲਿਖਾਰੀ ਹਨ , ਉਹਨਾਂ ਦੀ ਕਲਮ ਤੇ ਕਿੰਤੂ ਨਹੀ ਕੀਤਾ ਜਾ ਸਕਦਾ ਪਰ ਸੋਚ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ ।ਨਗਰ ਕੀਰਤਨ ਇਕ ਪੁਰਾਤਨ ਸਿੱਖ ਪ੍ਰੰਪਰਾ ਹੈ ਅਤੇ ਕੋਈ ਨਵੀਂ ਪਿਰਤ ਨਹੀਂ ਹੈ। ਦਸ਼ਮੇਸ਼ ਮਾਰਗ ਤੇ ਗਿ:ਜ਼ੈਲ ਸਿੰਘ ਵੇਲੇ ਮਹਾਨ ਨਗਰ ਕੀਰਤਨ ਕੱਢਿਆ ਗਿਆ ਸੀ। 26 ਜਨਵਰੀ ਨੂੰ ਭਾਰਤ ਵਿਚ ਪਰੇਡ ਕੱਢੀ ਜਾਂਦੀ ਹੈ ਜੋ 6/8 ਘੰਟੇ ਚਲਦੀ ਹੈ ਅਤੇ ਦੁਨੀਆਂ ਭਰ ਵਿਚ ਸੰਚਾਰ ਮੀਡੀਆ ਰਾਹੀਂ ਦਿਖਾਈ ਜਾਂਦੀ ਹੈ । ਤਾਜੀਏ ਕੱਢੇ ਜਾਂਦੇ ਹਨ ਤਾਂ ਬਜ਼ਾਰਾਂ ਗਲ਼ੀਆਂ ਵਿਚ ਇਸਲਾਮ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਕਈ ਥਾਂ ਫਸਾਦ ਵੀ ਹੋ ਜਾਂਦੇ ਹਨ (ਪਰ ਸਿਖਾਂ ਦੇ ਨਗਰ ਕੀਰਤਨ ਸ਼ਾਂਤੀਪੂਰਨ ਹੁੰਦੇ ਹਨ) । ਦਸਹਿਰੇ ਦੇ ਮੌਕੇ ਯਾਤਾਯਾਤ ਦੇ ਸਭ ਅਸੂਲ ਰਾਮ ਯਾਤਰਾ ਕੱਡਣ ਵੇਲੇ ਹਿੰਦੁਸਤਾਨ ਭਰ ਦੇ ਵਡੇ ਸ਼ਹਿਰਾਂ ਵਿਚ ਛਿੱਕੇ ਟੰਗ ਦਿਤੇ ਜਾਂਦੇ ਹਨ। ਰਮਾਇਣ ਦਾ ਲੜੀ ਵਾਰ ਭਾਰਤ ਵਿਚ ਮੀਡੀਆ ਤੇ ਦਿਖਾਇਆਂ ਗਿਆ ਤਾਂ ਕਈ ਥਾਂ ਕਾਰੋ ਬਾਰ ਬੰਦ ਕੲ ਦਿਤੇ ਜਾਂਦੇ ਸਨ ਅਤੇ ਵਡੇ ਟੈਲੀਵਿਯਨ ਬਾਜ਼ਾਰਾਂ ਵਿਚ ਲਾ ਕੇ ਲੋਕਾਂ ਦੇ ਹਜੂਮ ਸੜਕਾਂ ਤੇ ਇਕੱਠੇ ਕੀਤੇ ਜਾਂਦੇ ਸ।ਇਹਨਾਂ ਵਾਕਿਆਤ ਵੇਲੇ ਇਸ ਕਾਲਮ ਨਵੀਸ ਨੂੰ ਕਿਤੇ ਟਰੈਫ਼ਿਕ ਜਾਮ ਨਜ਼ਰ ਨਹੀਂ ਆਉਂਦਾ ਸੀ ।

ਜਲੂਸ ਜਾਂ ਨਗਰ ਕੀਰਤਨ ਮੋਜੂਦਾ ਸਰਕਾਰ ਦੀ ਇਜਾਜ਼ਤ ਨਾਲ ਕੱਢਿਆ ਜਾਂਦਾ ਹੈ ਇਸ ਲਈ ਇਕੱਠ ਦਾ ਅੰਦਾਜ਼ਾ ਨਾ ਲਾ ਸਕਣਾ ਮੌਕੇ ਦੀ ਸਰਕਾਰ ਦੀ ਅਯੋਗਤਾ ਦਰਸਾਉਂਦਾ ਹੈ ਅਤੇ ਬਦਲਵੇੰ ਪ੍ਰਬੰਧ ਨਾ ਕੀਤੇ ਜਾਣੇ ਨਾ-ਅਹਿਲੀਅਤ ਦੀ ਨਿਸ਼ਾਨੀ ਹੈ।

ਅਜੇਹੇ ਜਲੂਸਾਂ ਤੇ ਇਕੱਠ ਕਿਸੇ ਕੌਮ ਦੀ ਏਕਤਾ, ਸ਼ਰਧਾ, ਪ੍ਰਤੀਬਧਤਾ, ਅਤੇ ਸਮੂਹਕ ਤਾਕਤ ਦਾ ਪ੍ਰਦਰਸ਼ਨ ਹੁੰਦਾ ਹੈ ਜੋ ਦਿਲੀ ਵਰਗੀ ਥਾਂ ਜਿਥੇ ਹਜ਼ਾਰਾਂ ਸਿੱਖ ਬੇਕੁਸੂਰ ; ਫ਼ਿਰਕਾਪ੍ਰਸਤ ਤਾਕਤਾਂ ਹਥੋਂ ਸ਼ਰੇਆਮ ਮੌਤ ਦੇ ਘਾਟ ਉਤਾਰ ਦਿਤੇ ਗਏ; ਹੋਣ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ । ਹੋ ਸਕਦਾ ਹੈ ਓਦੋਂ ਸ੍ਰ: ਸਾਹਿਬ ਵੀ ਕਿਸੇ ਅਜੇਹੇ ਫ਼ਿਰਕਾਪ੍ਰਸਤ ਦੇ ਰਹਿਮ ਕਾਰਨ ਬਚ ਗਏ ਹੋਣ ।ਲਗਦਾ ਹੈ ਸਿੱਖਾਂ ਦਾ ਇਹ ਬੇਮਿਸਾਲ ਇਕੱਠ ਸਰਕਾਰੇ ਦਰਬਾਰੇ ਕੁਝ ਪਿਠਵਰਤੀ ਤਾਕਤਾਂ ਵਲੋਂ ਰੜਕਾਏ ਜਾਣ ਦੀ ਕੋਸ਼ਿਸ਼ ਦਾ ਇਕ ਹਿਸਾ ਹੈ, ਜਿਸ ਨਾਲ ਗੁਰਪੁਰਬਾਂ ਦੇ ਅਜੇਹੇ ਇਕੱਠਾਂ ਤੇ ਅਗਾਊਂ ਪਾਬੰਦੀ ਲਾਈ ਜਾ ਸਕੇ ।ਉਂਝ ਨਗਰ ਕੀਰਤਨਾ ਤੇ ਸਫਾਈ , ਡਸਿਪਲਿਨ, ਅਦਬ ,ਅਤੇ ਹਰਿਕ ਦੀਆਂ ਭਾਵਨਾਵਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ ।

ਇੰਜ:ਮਾਂਗਟ ਕੈਨੇਡਾ

ਰਾਜ ਭੁਪਿੰਦਰ ਸਿੰਘ, ਭਾਰਤ

ਗੁਰੂ ਗੋਬਿੰਦ ਸਿੰਘ ਜੀ ਨੇ ਬੁਰਾਈ ਅਤੇ ਅੱਤਿਆਚਾਰ ਵਿਰੁੱਧ ਹੀ ਤਲਵਾਰ ਚੁੱਕੀ ਸੀ-  ਖੁਸ਼ਵੰਤ ਸਿੰਘ

17/01/05

ਗੁਰੂ ਗੋਬਿੰਦ ਸਿੰਘ ਜੀ ਨੇ ਬੁਰਾਈ ਅਤੇ ਅੱਤਿਆਚਾਰ ਵਿਰੁੱਧ ਹੀ ਤਲਵਾਰ ਚੁੱਕੀ ਸੀ - ਖੁਸ਼ਵੰਤ ਸਿੰਘ

ਇਸ ਲੇਖ ਦੀ ਸ਼ੁਰੂਆਤ ਲੇਖਕ ਨੇ ਉਸ ਜਲੂਸ ਨਾਲ ਕੀਤੀ, ਜਿਸ ਨੇ ਲੇਖਕ ਦੀ ਠੰਡੀ ਸ਼ਰਦ ਸਵੇਰ ਦੀ ਨੀਂਦ ਖੋਲ੍ਹ ਦਿਤੀ ਤੇ ਲੇਖਕ ਨੂੰ ਚੇਤਾ ਆਇਆ ਕਿ ਉਸ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੀ ਪ੍ਰਭਾਤ ਫੇਰੀ ਸੀ । ਇਹ ਘਟਨਾ ਲੇਖਕ ਵਲੋਂ ਉਪਰੋਕਤ ਲੇਖ ਲਿਖਣ ਦਾ ਕਾਰਨ ਬਣੀ ।

ਲੇਖਕ ਵਲੋਂ ਇਹ ਸੁਝਾਅ ਕਿ ਵੱਖ ਵੱਖ ਧਾਰਮਕ ਜਲੂਸ ਨਿਕਲਣ ਨਾਲ ਆਮ ਜਨਤਾ ਨੂੰ ਕਾਫੀ ਖਜਲ-ਖੁਆਰ ਹੋਣਾ ਪੈਂਦਾ ਹੈ, ਬਹਤੁ ਵਧੀਆ ਹੈ । ਪਰ ਇਨ੍ਹਾਂ ਜਲੂਸਾਂ ਬਾਰੇ ਆਮ ਆਦਮੀ ਨੂੰ 2-3 ਦਿਨ ਪਹਿਲਾਂ ਅਖਬਾਰਾਂ ਰਾਹੀਂ ਸੂਚਿਤ ਕੀਤਾ ਜਾ ਸਕਦਾ ਹੈ ਕਿ ਕਿਸ ਕਿਸ ਸੜਕ ਤੋਂ ਜਲੂਸ ਨਿਕਲੇਗਾ ਤਾਂ ਕਿ ਬਹੁਤੇ ਲੋਕ ਉਸ ਰੂਟ ਤੋਂ ਹੱਟ ਕੇ ਚਲ ਸਕਣ ( ਅਜਿਹਾ ਕਾਰਜ ਦਿੱਲੀ ਪ੍ਰਸ਼ਾਸ਼ਨ ਵਲੋਂ ਹਰ ਸਾਲ ਸਵਤੰਤਰਤਾ ਦਿਵਸ ਤੇ ਗਣਤੰਤਰਤਾ ਦਿਵਸ ਦੇ ਮੌਕੇ, ਅਖਬਾਰਾਂ ਵਿਚ ਤੇ ਰੇਡੀਓ, ਟੀਵੀ ਤੇ ਇਸ਼ਤਿਹਾਰ ਦੇ ਕੇ ਕੀਤਾ ਜਾਂਦਾ ਹੈ ) । ਜੇ ਲੇਖਕ ਪ੍ਰਸ਼ਾਸਨ ਨੂੰ ਨਲਾਇਕ ਸਮਝ ਰਿਹਾ ਹੈ ਤਾਂ ਕੋਈ ਵੀ ਜਲੂਸ ਨਿਕਲਣਾ ਬੰਦ ਕਰ ਦੇਣਾ ਚਾਹੀਦਾ ਹੈ , ਪਰ ਅਜਿਹਾ ਹੁੰਦਾ ਨਹੀਂ । ਸੋ ਪ੍ਰਸ਼ਾਸ਼ਨ ਤੇ ਸਬੰਧਤ ਧਾਰਮਿਕ ਪੈਰੋਕਾਰਾਂ ਨੂੰ ਮਿਲ ਕੇ ਆਮ ਜਨਤਾ ਦੀ ਖਜਲ-ਖੁਆਰੀ ਘਟਾਉਣ ਲਈ ਸੁਚਾਰੂ ਕਦਮ ਚੁੱਕਣ ਚਾਹੀਦੇ ਹਨ । ਲੇਖਕ ਵਲੋਂ ਇੰਦਰਾ ਗਾਂਧੀ ਦੇ ਨਾਮ ਨਾਲ ਤਾਂ 'ਸ਼੍ਰੀਮਤੀ' ਲਾਇਆ ਗਿਆ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ 'ਸ਼੍ਰੀ' ਲਾਉਣਾ ਭੁੱਲ ਗਿਆ ਹੈ । ਲੇਖਕ ਵਲੋਂ ਅਗਾਂਹ ਤੋਂ ਇਸ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਹੈ ।

ਫਿਰ ਲੇਖਕ ਦੁਨੀਆਂ ਵਿਚ ਹੋਏ ਦੰਗਿਆਂ ਵੱਲ ਆਉਂਦਾ ਹੈ , ਜਿਸ ਵਿਚ ਜਰਮਨ ਵਿਚ 60 ਲੱਖ ਯਹੂਦੀਆਂ ਦੇ ਜਹਿਰੀਲੇ ਚੈਬਰਾਂ ਵਿਚ ਮਾਰਨ ਦੀ ਦੁਖਦਾਈ ਘਟਨਾ ਦਾ ਜਿਕਰ ਕੀਤਾ ਹੈ ਤੇ ਬਾਦ ਵਿਚ ਚੱਲੇ ਮੁਕਦਮਿਆਂ ਵਿਚ ਬਹੁਤ ਸਾਰੇ ਦੋਸ਼ੀਆਂ ਨੂੰ ਫਾਂਸੀ ਦੀ ਸਜਾ ਵੀ ਹੋਈ । ਜਰਮਨ ਵਿਚ ਜਹਿਰੀਲੇ ਚੈਂਬਰ ਇਤਿਹਾਸ ਦਾ ਹਿੱਸਾ ਬਣ ਗਏ ਹਨ ਤੇ ਕਈ ਜਰਮਨ ਨੌਜਵਾਨ ਇਸਰਾਈਲ ਵਿਚ ਬਤੌਰ ਵਾਲੰਟੀਅਰ ਸੇਵਾ ਕਰ ਕੇ ਆਪਣੇ ਵੰਸ਼ਜਾਂ ਦੇ ਕੀਤੇ ਘਿਨਾਉਣੇ ਪਾਪਾਂ ਦੀ ਮੈਲ ਧੋਣ ਦਾ ਯਤਨ ਕਰਦੇ ਹਨ ।

ਉਪਰੰਤ ਅਜਿਹੀਆਂ ਘਟਨਾਵਾਂ ਭਾਰਤ ਵਿਚ 1947, 1984 ਤੇ 2002 ਵੀ ਵਾਪਰੀਆਂ । ਬਾਦ ਵਿਚ ਮੁਕਦਮੇ ਵੀ ਚੱਲੇ , ਪਰ ਨਤੀਜਾ ਕੋਈ ਵੀ ਨਾਂ ਨਿਕਲਿਆ । ਕੋਈ ਵੀ ਇਤਿਹਾਸਕ ਸਬੂਤ ਨਹੀਂ ਛਡਿਆ ਗਿਆ ਤਾਂ ਕਿ ਆਉਣ ਵਾਲੀ ਪੀੜੀ, ਆਪਣੇ ਵਸ਼ੰਜਾਂ ਵਲੋਂ ਕੀਤੀਆਂ ਗਈਆਂ ਗਲਤੀਆਂ ਦਾ ਪਛਤਾਵਾ ਕਰ ਕੇ, ਦੁਬਾਰਾ ਅਜਿਹਾ ਕਰਨ ਤੋਂ ਗੁਰੇਜ ਕਰੇ ।

ਜਲਿਆਂ ਵਾਲੇ ਬਾਗ ਵਿਚ ਹੋਈ ਗੋਲੀ-ਬਾਰੀ ਦੇ ਨਿਸ਼ਾਨ ਤਾਂ ਬੜੇ ਸਾਂਭ ਕੇ ਰੱਖੇ ਹੋਏ ਹਨ ਪਰ ਨਾਲ ਹੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿਚ ਲਗੀਆਂ ਗੋਲੀਆਂ ਨੂੰ ਬੜੀ ਸਫਾਈ ਨਾਲ ਮਿਟਾ ਦਿਤਾ ਗਿਆ । ਦਿੱਲੀ ਦੇ ਦੰਗਿਆਂ ਦੇ ਦੋਸ਼ੀ ਅਦਾਲਤਾ ਵਲੋਂ ਬਰੀ ਕੀਤੇ ਜਾ ਰਹੇ ਹਨ । ਗੁਜਰਾਤ ਵਿਚ ਹੋਏ ਦੰਗਿਆਂ ਦੇ ਦੋਸ਼ੀ ਵੀ 'ਬਖਸ਼ੇ' ਜਾ ਰਹੇ ਹਨ । ਕਾਰਨ ਦਸਿਆ ਜਾਂਦਾ ਹੈ ਕਿ ਸਬੂਤ 'ਨਾ-ਕਾਫੀ' ਹਨ । ਦੰਗਿਆਂ ਦੇ ਦੋਸ਼ੀਆਂ ਨੂੰ ਮੰਤਰੀ ਤੇ ਮੁੱਖ ਮੰਤਰੀ ਬਨਾਇਆ ਜਾ ਰਿਹਾ ਹੈ ਤਾਂ ਕਿ ਆਉਣ ਵਾਲੀ ਪੀੜੀ ਇਹ ਸਮਝੇ ਕੇ ਦੰਗੇ ਕਰਨੇ ਗਲਤ ਗੱਲ ਨਹੀਂ, ਸਗੋਂ ਦੰਗਾ-ਕਾਰੀਆਂ ਨੂੰ ਤਾਂ ਕੁਰਸੀਆਂ ਨਾਲ ਨਿਵਾਜਿਆ ਜਾਂਦਾ ਹੈ ।

ਅੰਤ ਵਿਚ ਲੇਖਕ, ਦੰਗਿਆਂ ਬਾਰੇ ਬਣੀਆਂ ਦੋ ਫਿਲਮਾਂ ਦਾ ਜਿਕਰ ਕਰਦਾ ਹੋਇਆ ਇਹ ਸਲਾਹ ਦੇਂਦਾ ਹੈ ਕਿ ਇਹ ਫਿਲਮਾਂ ਪੁਲਿਸ ਵਾਲਿਆਂ, ਸਰਕਾਰੀ ਅਫਸਰਾਂ ਤੇ ਸਿਆਸਤਦਾਨਾਂ ਨੂੰ ਜਰੂਰ ਵਿਖਾਈਆਂ ਜਾਣ ਤਾਂ ਕਿ ਉਹ ਇਹ ਸਮਝ ਸਕਣ ਕਿ ਭਿਆਨਕ ਹਾਦਸੇ ਉਸ ਵੇਲੇ ਹੁੰਦੇ ਹਨ ਜਦੋਂ ਉਹ ਆਪਣੇ ਫਰਜ ਦੀ ਪਾਲਣਾ ਕਰਨ ਤੋਂ ਖੁੰਝ ਜਾਂਦੇ ਹਨ । ਪਰ ਲੇਖਕ ਇਸ ਗਲੋਂ 'ਜਾਣ- ਬੁਝ ਕੇ' ਅਣਜਾਣ ਲਗਦਾ ਹੈ ਕਿ ਇਨਾਂ ਦੰਗਿਆਂ ਵਿਚ ਤਾਂ ਪੁਲਿਸ, ਅਧਿਕਾਰੀ ਤੇ ਸਿਆਸਤਦਾਨ ਖੁਦ ਸ਼ਾਮਲ ਹੁੰਦੇ ਹਨ ।

ਇਸ ਬਾਰੇ ਲੇਖਕ ਦੀ ਕੀ ਰਾਏ ਹੈ ?

ਰਾਜ ਭੁਪਿੰਦਰ ਸਿੰਘ, ਭਾਰਤ ।

ਤੇਜਦੀਪ

16/01/05

Respected Editor,

Just a Complement: You guys are doing a good job with 5abi.com. Keep it up.

Tejdeep-

ਭਜਨ ਸਿੰਘ, ਯੂਬਾ ਸਿਟੀ (ਕੈਲੀਫੋਰਨੀਆ)

15/01/05

ਸੱਭ ਤੋਂ ਵੱਧ ਜੇ ਕਿਸੇ ਨੂੰ ਪੁੱਤ ਦੀ ਲਾਲਸਾ ਹੁੰਦੀ ਹੈ ਤਾਂ ਮਾਂ ਨੂੰ ਹੀ ਹੁੰਦੀ ਹੈ। ਪੁੱਤਰਾਂ ਦੇ ਚਾਅ-ਲਾਡ ਵੀ ਤਾਂ ਮਾਵਾਂ ਹੀ ਸੱਭ ਤੋਂ ਵੱਧ ਕਰਦੀਆਂ ਹਨ। ਜਦੋਂ ਕੋਈ ਸੂਰਮਾਂ ਮੈਦਾਨ ਵਿੱਚ ਨਿਤੱਰਦਾ ਹੈ ਤਾਂ ਅੱਸ਼-ਅੱਸ਼ ਕਰਦੇ ਲੋਕਾਂ ਦੇ ਮੂਹੋਂ ਆਪ ਮੁਹਾਰੇ ਹੀ ਨਿੱਕਲ ਜਾਂਦਾ ਹੈ ਕਿ ”ਕਿਸੇ ਮਾਂ ਨੇ ਪਾਲਿਆ ਹੈ ਪੁੱਤ।” ਮਾਂ ਨੂੰ ਵੀ ਉਹ ਸਾਰੇ ਕੌੜੇ-ਫਿੱਕੇ ਵੇਲੇ ਭੁੱਲ ਜਾਂਦੇ ਹਨ ਜਦ ਉਹ ਮਾਣ ਨਾਲ ਤਣ ਕੇ ਗਲੀ ਵਿਚੋਂ ਦੀ ਲੰਘਦੀ ਹੈ।

ਜਦ ਚਾਵਾਂ-ਮਲਾਰਾਂ ਨਾਲ ਪਾਲਿਆ ਪੁੱਤ ਸੁਆਹ ਦਾ ਬੁੱਕ ਭਰ ਕੇ ਮਾਂ ਦੇ ਸਿਰ ਪਾਉਂਦਾ ਹੈ ਤਾਂ ਇਹ ਮਾਂ ਹੀ ਦੱਸ ਸਕਦੀ ਹੈ ਕਿ ਉਸ ਦੀ ਰੂਹ ਕਿਵੇਂ ਤੜਫਦੀ ਹੈ। ਆਪਣੇ ਲਹੂ ਚੋਂ ਜੰਮਿਆ ਜਦ ਝੰਜੋੜ ਕੇ ਮਾਂ ਨੂੰ ਹੀ ਪਰਾਂ ਵਗਾਹ ਮਾਰਦਾ ਹੈ ਤਾਂ ਫਿਰ ਮਾਂ ਇਹੀ ਕਹਿੰਦੀ ਹੈ:

“ਨਖੱਟੂ ਪੁੱਤ ਨਾ ਜੰਮਦੇ, ਧੀ ਕਾਣੀਂ ਚੰਗੀ।”

ਮਾਂ ਪਾਣੀ ਦੇ ਘੁੱਟ ਨੂੰ ਤਰਲਾ ਕਰ ਰਹੀ ਹੈ ਅਤੇ ਪੁੱਤ ਕਹਿੰਦਾ ਹੈ ਕਿ ਪਹਿਲਾਂ ਮੈਂ “ਵੱਡੀਆਂ ਮੱਲਾਂ” ਮਾਰ ਆਵਾਂ। ਅੰਗਰੇਜ਼ੀ ਦੀ ਪੂਛ ਹੇਠਾਂ ਮੂੰਹ ਦੇਈ ਰੱਖਣ ਨਾਲ ਸਾਡਾ ਪੰਜਾਬੀ ਬੋਲੀ ਨਾਲ ਹੱਦੋਂ ਵੱਧ ਪਿਆਰ ਭਾਵੇਂ ਦਿਸੇ ਜਾਂ ਨਾ ਦਿਸੇ ਪਰ ਇਹ ਗੱਲ ਜਰੂਰ ਪੱਕੀ ਹੋ ਜਾਂਦੀ ਹੈ ਕਿ ਸਾਡੇ ਖੂਨ ‘ਚੋਂ ਹਾਲੇ ਗੁਲਾਮੀ ਨਿਕਲੀ ਨਹੀਂ।

ਭਜਨ ਸਿੰਘ
ਯੂਬਾ ਸਿਟੀ (ਕੈਲੀਫੋਰਨੀਆ)

ਰਾਜ ਭੁਪਿੰਦਰ ਸਿੰਘ, ਭਾਰਤ

15/01/05

ਪਿਆਰੇ ਸੰਪਾਦਕ ਜੀਓ,
ਸਤਿ ਸ੍ਰੀ ਅਕਾਲ,

ਜਨਮੇਜਾ ਜੀ ਦੀ ਸੁਰਿੰਦਰ ਜੀ ਨੂੰ ਮਿਤੀ 11-01-2005 ਦੀ ਲਿਖੀ ਚਿੱਠੀ ਪੜ੍ਹੀ । ਜਿਸ ਵਿਚ ਜਨਮੇਜਾ ਜੀ ਨੇ ਸੁਰਿੰਦਰ ਵੀਰ ਦੀ ਟਿਪਣੀ ਨਾਲ ਸਹਿਮਤੀ ਪ੍ਰਗਟ ਕੀਤੀ ਹੈ ਪਰ ਨਾਲ ਹੀ ਇਹ ਕਹਿ ਦਿਤਾ ਹੈ ਕਿ ਉਹ ਹੋਰ ਬਹੁਤ ਵੱਡੇ ਕੰਮ ਕਰ ਰਹੇ ਹਨ ਤੇ ਨਾਲ ਇਹ ਵੀ ਕਹਿ ਦਿਤਾ ਹੈ ਕਿ ਪੰਜਾਬੀ ਮਾਂ-ਬੋਲੀ ਦੇ ਵਿਸ਼ੇ ਬਾਰੇ ਘਬਰਾਉਣ ਦੀ ਲੋੜ ਨਹੀਂ , ਪੰਜਾਬੀ ਦਾ ਕੁਝ ਨਹੀਂ ਵਿਗੜਦਾ ।

ਕਿੰਨੇ ਸਹਿਜ ਨਾਲ ਜਨਮੇਜਾ ਜੀ ਕਹਿ ਰਹੇ ਹਹ ਕਿ ਪੰਜਾਬੀ ਦਾ ਕੁਝ ਨਹੀਂ ਵਿਗੜਦਾ ਤੇ ਨਾਲੋ-ਨਾਲ ਅੰਗਰੇਜੀ ਨੂੰ ਵੀ ਮੂੰਹ ਮਾਰੀ ਜਾ ਰਹੇ ਹਨ । ਪਰ ਉਨ੍ਹਾਂ ਨੂੰ ਇਹ ਪਤਾ ਵੀ ਹੈ ਕਿ ਉਹ 5ਆਬੀ.ਕਾਮ ਨੂੰ ਚਿੱਠੀ ਲਿੱਖ ਰਹੇ ਹਨ , ਜਿਸ ਨੂੰ ਪੜਨ ਵਾਲੇ ਸਾਰੇ ਪੰਜਾਬੀ ਪੜ੍ਹ ਸਕਦੇ ਹਨ । ਸੁਰਿੰਦਰ ਜੀ ਵੀ ਸ਼ਾਇਦ ਇਸ ਚਿੱਠੀ ਦਾ ਜਵਾਬ ਤਿਆਰ ਕਰ ਰਹੇ ਹੋਣ, ਪਰ ਮੇਰਾ ਜਵਾਬ ਹਾਜਰ ਹੈ ਜੀ :-

ਜਨਮੇਜਾ ਜੀ ਆਪ ਵੀ ਪੰਜਾਬੀ ਹਨ । ਪਰ ਫਿਰ ਵੀ ਅੰਗਰੇਜੀ ਦਾ ਸਾਥ ਨਹੀਂ ਛੱਡ ਰਹੇ । ਜੇ ਕਰ ਉਨ੍ਹਾਂ ਨੇ ਅੰਗਰੇਜੀ ਦੇ ਅਖਬਾਰ, ਵੈਬਸਾਈਟ ਆਦਿ ਨੂੰ ਚਿੱਠੀ ਲਿਖਣੀ ਹੋਵੇ ਤਾਂ ਉਹ ਅੰਗਰੇਜੀ ਵਿਚ ਹੀ ਲਿਖਣਗੇ, ਪੰਜਾਬੀ ਵਿਚ ਨਹੀਂ । ਬਿਲਕੁਲ ਇਸੇ ਤਰਾਂ ਪੰਜਾਬੀ ਅਖਬਾਰ, ਵੈਬਸਾਈਟ ਤੇ ਪੰਜਾਬੀ ਲੋਕਾਂ ਨਾਲ ਪਤਰ-ਵਿਹਾਰ ਕਰਨ ਲਗਿਆਂ ਪੰਜਾਬੀ ਵਰਤਣੀ ਹੀ ਉੱਤਮ ਵਿਚਾਰ ਹੈ ।

ਇੱਕ ਕਹਾਣੀ ਪੇਸ਼ ਕਰ ਰਿਹਾ ਹਾਂ । ਇੱਕ ਆਦਮੀ ਬਹੁਤ ਲੋਕ ਸੇਵਾ ਕਰਦਾ ਸੀ । ਇੱਕ ਵਾਰ ਉਸ ਦੀ ਮਾਂ ਬਹੁਤ ਬੀਮਾਰ ਹੋ ਗਈ ਤੇ ਉਹ ਸਵੇਰੇ ਸਵੇਰੇ ਘਰੋਂ ਬਾਹਰ ਲੋਕ ਸੇਵਾ ਲਈ ਨਿਕਲਦਾ ਹੈ ਤਾਂ ਗੁਆਂਢੀ ਪੁਛਦਾ ਹੈ ਕਿ ਕਿਥੇ ਜਾ ਰਹੇ ਹੋ । ਲੋਕ ਸੇਵਕ ਜਵਾਬ ਦਿੰਦਾ ਹੈ ਕਿ ਮੇਰੇ ਲੋਕ -ਭਲਾਈ ਦੇ ਬਹੁਤ ਸਾਰੇ ਕੰਮ ਕਰਨ ਵਾਲੇ ਲਏ ਹਨ । ਪਰ ਗੁਆਂਢੀ ਇਹ ਯਾਦ ਦੁਆਉਂਦਾ ਹੈ ਕਿ ਤੁਹਾਡੀ ਮਾਂ ਮਰਨ ਕਿਨਾਰੇ ਹੈ ਤੇ ਤੁਸੀਂ ਲੋਕ ਸੇਵਾ ਦੀ ਸੋਚ ਰਹੇ ਹੋ । ਲੋਕ ਸੇਵਾ ਤਾਂ ਠੀਕ ਹੈ ਪਰ ਤੁਸੀਂ ਆਪਣੀ ਮਾਂ ਨੂੰ ਤਾਂ ਪਹਿਲਾਂ ਸਾਂਭ ਲਵੋ । ਪਰ ਉਹ 'ਲੋਕ-ਭਲਾਈ' ਕਰਨ ਵਿਚ ਬਜਿਦ ਹੈ ।

ਬਿਲਕੁਲ ਇਸੇ ਤਰਾਂ ਜਨਮੇਜਾ ਜੀ ਕਰ ਰਹੇ ਹਨ । ਇਹ ਗੱਲ ਠੀਕ ਹੈ ਕਿ ਉਹ ਸੁਨਾਮੀ-ਪੀੜਤ ਲੋਕਾਂ ਦੀ ਸੇਵਾ ਤੇ ਹੋਰ ਭਲਾਈ ਦੇ ਕੰਮਾ ਵਿਚ ਜੁੱਟੇ ਹੋਏ ਹਨ । ਇਹ ਪ੍ਰਸ਼ਸ਼ਾਯੋਗ ਕਾਰਜ ਹੈ । ਪਰ ਆਪਣੀ ਮਾਂ-ਬੋਲੀ ( ਜਿਹੜੀ ਕਿ ਉਸ ਦੇ ਕਈ ਕੁ-ਪੁਤਰਾਂ ਦੀ ਮਾਰੀ ਹੋਈ 'ਮਰਨ-ਕਿਨਾਰੇ' ਪਈ ਹੋਈ ਹੈ) ਦੀ ਵੀ ਸਾਰ ਤਾਂ ਲੈਣੀ ਬਣਦੀ ਹੈ । ਤੁਸੀਂ ਚਿੱਠੀ ਤਾਂ ਲਿਖ ਰਹੇ ਹੋ, ਅੰਗਰੇਜੀ ਵਿਚ ਤੇ ਨਾਲ ਇਹ ਕਹਿ ਰਹੇ ਹੋ ਕਿ ਪੰਜਾਬੀ ਦਾ ਕੁਝ ਨਹੀਂ ਵਿਗੜਦਾ। ਕਿਉਂ ਨਹੀਂ ਵਿਗੜਦਾ ? ਕੀ ਲੋੜ ਪੈ ਗਈ ਤੁਹਾਨੂੰ 5ਆਬੀ.ਕਾਮ ਤੇ ਅੰਗਰੇਜੀ ਵਰਤਣ ਦੀ ? ਕੀ ਤੁਸੀਂ ਪੰਜਾਬੀ ( ਜੋ ਕਿ ਤੁਹਾਡੀ ਮਾਂ-ਬੋਲੀ ਹੈ ) ਵਿਚ ਆਪਣੇ ਵਿਚਾਰ ਚੰਗੀ ਤਰਾਂ ਪ੍ਰਗਟ ਨਹੀਂ ਕਰ ਸਕਦੇ । ਹੋ ਸਕਦਾ ਹੈ ਕਿ ਤੁਸੀਂ ਕਿਸੇ ਪਬਲਿਕ ਸਕੂਲ ਵਿਚ ਪੜ੍ਹੇ ਹੋਵੋ ਤੇ ਅੰਗਰੇਜੀ ਤੇ ਤੁਹਾਡੀ ਪਕੜ ਚੰਗੀ ਹੈ । ਪਰ ਇਹ ਕਿਉਂ ਭੁੱਲ ਰਹੇ ਹੋ ਕਿ ਤੁਸੀਂ ਪੰਜਾਬੀ ਲੋਕਾਂ ਨਾਲ ਤੇ ਉਨ੍ਹਾਂ ਦੇ ਵਿਚਕਾਰ ਵਿਚਰ ਰਹੇ ਹੋ ।

ਸੋ ਵੀਰ ਜੀ, ਮੇਰੀ ਬੇਨਤੀ ਹੈ ਕਿ ਪੰਜਾਬੀ ਦੀ ਸੇਵਾ ਕਰਨ ਸਮੇਂ, ਸਭ ਤੋਂ ਪਹਿਲਾਂ ਪੰਜਾਬੀ ਵਿਚ ਹੀ ਵਿਚਰਨਾ ਬਹੁਤ ਜਰੂਰੀ ਹੈ ।

ਪੰਜਾਬੀ ਪੜੋ, ਪੰਜਾਬੀ ਲਿਖੋ, ਪੰਜਾਬੀ ਬੋਲੋ ਤੇ ਸਭ ਤੋਂ ਉਪਰ ਪੰਜਾਬੀ ਵਿਚ 'ਸੋਚੋ' ।

ਰਾਜ ਭੁਪਿੰਦਰ ਸਿੰਘ, ਭਾਰਤ ।

ਰਜੇਸ਼ ਜਲੋਟਾ

14/01/05

Dear Mr. Editor,

I fully agree with Janmeja Singh Johal about writing letters. There are many burning issues about Punjab and Punjabiat which need our attention at this moment.

KInd regards!

Rajesh Jalota

ਕੁਲਬੀਰ ਸਿੰਘ ਸ਼ੇਰਿਗੱਲ, ਕਨੇਡਾ

14/01/05

After all what were the faults of tsunami effected people by Khushwant Singh

What were the faults of tsunami effected people? Nothing. They have not done any thing wrong in general. But one thing they did wrong was that they went too close to the sea side and set up their residences. That was wrong. They did not leave area to play for the nature. That was their fault. Infect Nature can play anywhere. No can stop Him. He is alive and He has His existence. The whole earth and universe belong to Him.

Khushwant wants to know about God’s existence free of charge and without any efforts by himself. First he tried to become the guide man. Then he cries for help or challenges others that someone should come out and clears his doubts in plan language so he can understand that God is alive and has His existence.

Khushwant Ji why someone should come forward and teach you about God and His existence. Why you don’t want to learn by yourself. If you are willing to know about God you can know by yourself. If you don’t want then why someone should tell you.

Khushwant ji you have grown a different crop on your mind’s land. Now you want to grow another crop on the same field. Two crops can not be grown on one. If you want, you can not grow without efforts.

First cut the old crop and unnecessary plants in and around your mind’s field and cultivate the field with sharp plow and make it soft. Water it and rake it from time to time. When it becomes too soft and ready to sow, sow it with “Shabad” and take care the field and crop. You might understand the existence of God then. It is not an easy way. If someone says that God is alive and He has His existence, you will not understand what he is talking about because your mind’s field is so rock hard, that not allowing any seed to go inside the soil. Consultation is free. The rest is yours to do. Do it. Can you do?

Kulbir Singh Shergill
Calgary, Alberta, Canada

ਜਨਮੇਜਾ ਜੌਹਲ

11/01/05

Dear surinder ji,

thanks for your encouragement and tipni about not writing letters in Punjabi. I fully agree with you. and I have read some other letters on this topic too on 5abi.

In my opinion it is a very small matter, we need to concentrate on bigger issues first, and I am sure you know those issues. let's work for those issues which we should solve to save our identity and if we are able to do that, then don't worry about language, it will survive with colors intact.

I am and will remain committed to do my bit about Punjab, Punjabi and punjabiat, but not 'letters to editor' please.

regards

Janmeja johl

ਭੂਵਿੰਦਰ ਕੌਰ ਗਿੱਲ, ਐਡਮੰਟਨ, ਕੈਨੇਡਾ

10/01/05

ਸਤਿਕਾਰਯੋਗ ਕੰਦੋਲਾ ਸਾਹਿਬ,
ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ।

ਸਮੂੰਹ ਪੰਜਾਬੀ ਪਾਠਕਾਂ ਦੀ ਅਤੀ ਧੰਨਵਾਦੀ ਹਾਂ ਜਿਹਨਾਂ ਨੇ ਮੇਰੀ ਛੋਟੀ ਜਿਹੀ ਕੋਸ਼ਿਸ਼ ਨੂੰ ਪਿਆਰ ਦੇ ਕੇ ਨਿਵਾਜਿਆ ਹੈ। ਜਦੋਂ ਦੀਆਂ ਲਿਖਤਾਂ ਛਪਣੀਆਂ ਸ਼ੁਰੂ ਹੋਈਆਂ ਹਨ ਕਈ ਟੈਲੀਫੋਨ ਆਏ ਹਨ। ਖਾਸ ਕਰ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਰੀਤੂ ਜਸਵਾਲ ( ਨਾਰਵੇ) ਅਤੇ ਰਾਜ ਭੂਪਿੰਦਰ ਸਿੰਘ (ਭਾਰਤ) ਦਾ ਜਿਹਨਾਂ ਨੇ ਆਪਣੇ ਕੀਮਤੀ ਸਮੇਂ ਵਿਚੋੰ ਵਕਤ ਕੱਢ ਕੇ ਲਿਖਤੀ ਰੂਪ ਵਿਚ ਹੌਸਲਾ ਅਫਜਾਈ ਤੇ ਵਿਚਾਰ ਭੇਜੇ ਹਨ। ਇਸ ਨਾਲ ਲੇਖਕ ਨੂੰ ਅੱਗੋਂ ਹਰੋ ਚੰਗਾ ਲਿਖਣ ਦੀ ਪ੍ਰੇਰਨਾ ਮਿਲਦੀ ਹੈ।

ਕਰਨੈਲ ਸਿੰਘ ਗਿਆਨੀ (ਫਿਲਾਡਲਫੀਆ) ਦੀ ਕਵਿਤਾ "ਪਰਲੋ" ਬਹੁਤ ਪਸੰਦ ਆਈ। ਉਹਨਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ, ਵਾਰਤਾਲਾਪ ਲਹਿਜੇ ਵਿਚ ਸੁਨਾਮੀ ਦੇ ਦ੍ਰਿਸ਼ ਨੂੰ ਪੇਸ਼ ਕੀਤਾ ਹੈ। ਉਹਨਾਂ ਦੀ ਲਿਖਤ, ਪਾਠਕ ਨੂੰ ਪੜਦੇ ਪੜਦੇ, ਉਹਨਾਂ ਪੀੜਤ ਵਿਹੜਿਆ ਵਿਚ ਲੈ ਜਾਂਦੀ ਹੈ ਜਿਹਨਾਂ ਵਿਚ ਇਸ ਕਹਿਰ ਨੇ ਸੁੰਨਸਾਨ ਪਾ ਦਿੱਤੀ ਹੈ।

ਪੰਜਾਬੀ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੀ ਹੋਈ,

ਭੂਵਿੰਦਰ ਕੌਰ ਗਿੱਲ, ਐਡਮੰਟਨ, ਕੈਨੇਡਾ

ਸੁਰਿੰਦਰ ਮਾਹਲ

09/01/05

ਜਨਮੇਜਾ ਸਾਹਬ ਜੀ! ਜੋ ਵੀ ਕੀਤਾ ਉਹ ਤੁਹਾਡੇ ਵਰਗੇ ਉੱਦਮੀ ਇਨਸਾਨ ਹੀ ਕਰ ਸਕਦੇ ਸਨ… ਤੁਸੀਂ ਤੇ ਉਹਾਡੇ ਸਹਿਯੋਗੀ, ਸਾਰੇ ਬਹੁਤ ਹੀ ਵਧਾਈ ਦੇ ਪਾਤਰ ਹੋ ਜੋ ਆਪਣੇ ਅਖ਼ਲਾਕੀ ਫ਼ਰਜ਼ਾਂ ਨੂੰ ਪਛਾਣ ਕੇ ਅਮਲੀ ਰੂਪ ਦੇ ਰਹੇ ਹੋ। ਇਸ ਸੰਸਾਰ ਵਿਆਪਕ ਕਰੋਪੀ ਨੇ ਹਰ ਹਮਦਰਦ ਇਨਸਾਨ ਦੀ ਅੱਖ ਵਿੱਚ ਹੰਝੂ ਲਿਆ ਦਿੱਤੇ ਹਨ……

…ਪਰ ਮੈਂ ਹੈਰਾਨ ਹੋਣ ਦੇ ਨਾਲ ਨਾਲ ਪ੍ਰੇਸ਼ਾਨ ਬਹੁਤ ਹੋਇਆ ਹਾਂ ਕਿ ਤੁਹਾਡੇ ਵਰਗੇ ਪੰਜਾਬੀ ਦੇ ਪ੍ਰਚਾਰਕ ਅਤੇ ਝੰਡਾ ਬਰਦਾਰ ਨੂੰ ਅੰਗਰੇਜ਼ੀ ਵਿੱਚ ਲਿਖਣ ਦੀ ਐਡੀ ਕੀ ਕਾਹਲ, ਲੋੜ ਜਾਂ ਫਿਰ ਮੁਸ਼ਕਲ ਆ ਪਈ ਸੀ ਕਿ ਜਾਂ ਪੰਜਾਬੀ ਦੇ ਸ਼ਬਦ ਹੀ ਨਹੀਂ ਲੱਭੇ?

…ਵੈਸੇ ਵੀ ਅੰਗਰੇਜ਼ੀ ਵਿੱਚ ਲਿਖੀਆਂ ਚਿੱਠੀਆਂ ਪੜ੍ਹਕੇ ਸੋਚੀਦਾ ਹੈ ਕਿ ਅਸੀਂ ਤਾਂ ਬੜੇ ਮੂਰਖ ਹਾਂ ਕਿ ਵਲੈਤਾਂ ‘ਚ ਬੈਠੇ ਵੀ ਪੰਜਾਬੀ ਬਾਰੇ ਸੋਚਦੇ ਹਾਂ ……ਬੱਚਿਆਂ ਦੇ ਨਰਮ ਦਿਮਾਗਾਂ ਨੂੰ ਲਗਾਂ ਮਾਤ੍ਰਾਂ ਜਾਂ ਊੜੇ, ਐੜੇ ਦੇ ਚਿੱਬਾਂ ਹੀ ਵਾੜੀ ਰੱਖਕੇ ਉਹਨਾਂ ਦੀਆਂ ਬਦਅਸੀਸਾਂ ਵੀ ਲੈਂਦੇ ਕਿ ਉਹਨਾਂ ਦੇ ਹੱਸਣ ਖੇਡਣ ਦੇ ਸਮੇਂ ਨੂੰ, ਉਹਨਾਂ ਦੀ ਨਜ਼ਰ ਵਿੱਚ, ਅਸੀਂ ਮਾਪੇ ਲੋਕ ਨੀਰਸ ਬਣਾ ਦਿੰਦੇ ਹਾਂ।

 …… ਤੇ ਉੱਪਰੋਂ ਸਾਨੁੰ ਆਪਣੇ ਪੰਜਾਬੀ ਲੇਖਕਾਂ ਦੀਆਂ ਚਿੱਠੀਆਂ ਵੀ ਅੰਗਰੇਜ਼ੀ ‘ਚ ਪੜ੍ਹਨੀਆਂ ਪੈਂਦੀ ਹਨ…ਇਸ ਤੋਂ ਵੱਡੀ ਬਦਕਿਸਮਤੀ ਕਿਸੇ ਬੋਲੀ ਦੀ ਹੋਰ ਹੋ ਵੀ ਕੀ ਸਕਦੀ ਹੈ?…ਸਾਰਾ ਸਾਰਾ ਦਿਨ ਅੰਗਰੇਜ਼ੀ ਬੋਲਕੇ ਸੋਚੀਦਾ ਕਿ ਘਰੇ ਜਾ ਕੇ 5ਆਬੀ ਅਖ਼ਬਾਰ ਪੜ੍ਹਾਂਗੇ…ਤੇ ਦਿਨ ਦੀ ਥਕਾਨ ਦੂਰ ਕਰਾਂਗੇ…ਪਰ ਖ਼ਤਾਂ ਵਾਲ ਵਰਕਾ ਫਰੋਲਦਿਆਂ ਹੀ ਮਹਿਸੂਸ ਹੁੰਦਾ ਹੈ ਕਿ ਕਿਸੇ ਗ਼ਲਤ ਜਗ੍ਹਾ ਆ ਵੜੇ ਹਾਂ……

……ਖ਼ੈਰ ਸਿਆਣੇ ਕਹਿ ਤਾਂ ਗਏ ਹਨ ਕਿ ਸਮਝਦਾਰ ਨੂੰ ਇਸ਼ਾਰਾ ਹੀ ਬਹੁਤ ਹੁੰਦਾ ਹੈ…ਪਰ ਸਾਡੀ ਤਾਂ ਲੱਗਦੈ ਸਾਡੀ ਤਾਂ ਇਸ਼ਾਰੇ ਵਾਲ਼ੀ ਬੱਤੀ ਦਾ ਫਿਊਜ਼ ਹੀ ਉੱਡ ਗਿਆ ਹੈ ………ਇਸ਼ਾਰਾ ਬਿਲਕੁਲ ਹੀ ਨਕਾਰਾ ਹੋ ਗਿਐ…..ਹੁਣ ਤਾਂ ਡਾ. ਗੁਰਮਿੰਦਰ ਸੰਧੂ ਜੀ ਨੂੰ ਕੁੱਝ ਫਿਰ ਦੁਵਾਰਾ ਲਿਖਣ ਲਈ ਕਹਿਣ ਤੋਂ ਇਲਾਵਾ ਕੋਈ ਹੋਰ ਚਾਰਾ ਵੀ ਨਹੀਂ ਨਾ ਰਿਹਾ?

ਸੱਚਾਈ: ਇਸ ਤੋਂ ਮੈਂ ਇਨਕਾਰੀ ਨਹੀਂ ਕਿ ਸਾਰੇ ਅੰਗਰੇਜ਼ੀ ‘ਚ ਲਿਖਣ ਵਾਲਿਆਂ ਨੂੰ ਅੰਗਰੇਜ਼ੀ ਦੀ ਬਹੁਤ ਹੀ ਜ਼ਿਆਦਾ ਮੁਹਾਰਤ ਹੈ … ਇੰਗਲੈਂਡ ‘ਚ ਪੜ੍ਹੇ ਲਿਖੇ ਲੋਕਾਂ ਨਾਲੋਂ ਵੀ ਜ਼ਿਆਦਾ…ਪਰ ਕਿਓਂ ਨਹੀਂ ਆਪਾਂ ਇਸ ਗੁਣ ਜਾਂ ਮੁਹਾਰਤ ਨੂੰ ਉਹਨਾਂ ਲੋਕਾਂ ਨਾਲ ਖ਼ਤੋ ਕਿਤਾਬਤ ਕਰਨ ਲਈ ਸਾਂਭ ਲੈਂਦੇ ਜਿਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਤੇ ਪੰਜਾਬੀ ਉਹਨਾਂ ਦੀ ਪਹਿਲੀ ਚੋਣ ਨਹੀਂ। ਖ਼ੁਦ ਪੰਜਾਬੀ ਹੁੰਦਿਆਂ ਕਿਸੇ ਹੋਰ ਬੋਲੀ ਨੂੰ ਵਰਤੌਂ ‘ਚ ਲਿਆਉਣਾ ਜਾਂ ਤਰਜੀਹ ਦੇਣੀ ਖ਼ੁਦ ਹੀ ਬਿਨਾਂ ਵਜ੍ਹਾ ਈਨ ਮੰਨ ਲੈਣੀਂ ਨਹੀਂ ਤਾਂ ਹੋਰ ਕੀ ਹੈ? …… ਖ਼ੈਰ ਸਦੀਆਂ ਦੀ ਗ਼ੁਲਾਮੀ ਦਾ ਅਸਰ ਸ਼ਾਇਦ ਏਡੀ ਛੇਤੀਂ ਵੀ ਖ਼ਤਮ ਹੋਣ ਵਾਲਾ ਨਹੀਂ ਨਾ?

--- ਸੁਰਿੰਦਰ ਮਾਹਲ

ਏ.ਡੀ.ਐਸ ਮਾਂਗਟ

09/01/05

ਪੰਜਾਬ ਯੂਨੀਵਰਸਿਟੀ ਦੀ ਭਗਵੀਂ ਸੈਨੇਟ

ਯੂਨੀਵਰਸਿਟੀਆਂ ਦੇ ਚਾਂਸਲਰ ਆਮ ਤੌਰ ਤੇ ਸੂਬੇ ਦੇ ਗਵਰਨਰ ਹੁੰਦੇ ਹਨ , ਪਰ ਕੇਂਦਰ ਸ਼ਾਸਤ ਪ੍ਰਾਂਤਾ ਦਾ ਚਾਂਸਲਰ ਭਾਰਤ ਦਾ ਉਪ ਪ੍ਰਧਾਨ ਹੁੰਦਾ ਹੈ । ਚੰਡੀਗੜ੍ਹ ਦੇ ਕੇਂਦਰ ਸ਼ਾਸਤ ਹੋਣ ਕਾਰਨ ਇਸ ਦੇ ਕੁਲਪਤੀ ਭਾਰਤ ਦੇ ਉਪ ਪ੍ਰਧਾਨ ਹਨ। ਅਜ ਕਲ੍ਹ ਇਹ ਅਹੁਦਾ ਸ਼੍ਰੀ ਭੈਰੋਂ ਸਿੰਹੁ ਸ਼ਿਖਾਵਤ ਕੋਲ ਹੈ ਜੋ ਪਹਿਲਾਂ ਰਾਜਿਸਥਾਨ ਵਿਚ ਭਾਜਪਾ ਦੇ ਮੁਖ ਮੰਤ੍ਰੀ ਰਹੇ ਹਨ ਅਤੇ ਆਰ ਐਸ ਐਸ ਦੇ ਸ਼ਰਧਾਲੂ ਹਨ ।

ਪੰਜਾਬ ਯੂਨੀਵਰਸਿਟੀ ਅਧੀਨ ਬਹੁਤੇ ਕਾਲਜ ਪੰਜਾਬ ਦੇ ਹਨ ਜਿਨ੍ਹਾ ਤੋਂ 30 ਕਰੋੜ ਰੁਪਿਆ ਫੀਸ ਯੂਨੀਵਰਸਿਟੀ ਨੂੰ ਆਉਂਦੀ ਹੈ ਅਤੇ ਹੋਰ ਘਾਟਾ ਵੀ ਪੰਜਾਬ ਹੀ ਪੂਰਾ ਕਰਦਾ ਹੈ । ਹਰਿਆਣਾਂ ਤੇ ਹਿਮਾਚਲ ਦਾ ਕੋਈ ਕਾਲਜ ਇਸ ਯੂਨੀਵਰਸਿਟੀ ਅਧੀਨ ਨਹੀਂ ਹੈ । ਚੰਡੀਗੜ੍ਹ ਦੇ ਵੀ 15% ਕਾਲਜ ਇਸ ਅਧੀਨ ਹਨ । ਕੁਲਪਤੀ ਜਦੋਂ ਸੈਨਟ ਘੋਸ਼ਿਤ ਕਰਦਾ ਹੈ ਤਾਂ ਇਹ ਕੋਈ ਬੰਧਾਨ ਤਾਂ ਨਹੀਂ ਕੇ ਉਹ ਯੂ ਟੀ ਵਿਚ ਸਥਿਤ ਯੂਨੀਵਰਸਿਟੀ ਲਈ ਕਿਸੇ ਸੂਬੇ ਦੀ ਸਰਕਾਰ ਤੋਂ ਸਲਾਹ ਲਵੇ , ਪਰ ਸਰਿਸ਼ਟਾਚਾਰ ਦੇ ਨਾਤੇ ਉਸ ਦਾ ਕਰਤੱਵ ਬਣਦਾ ਹੈ ਕੇ ਵੱਧ ਯੋਗਦਾਨ ਪਾਉਣ ਵਾਲੇ ਸੂਬੇ ਅਤੇ ਉਪਭੋਗ ਸੂਬੇ ਦੀ ਸਰਕਾਰ ਦੀ ਰਾਇ ਵੀ ਲਵੇ ।

ਚਾਂਸਲਰ ਨੇ ਹੁਣੇ ਹੀ 38 ਸੈਨੇਟ ਮੈਂਬਰ ਨਿਯੁਕਤ ਕੀਤੇ ਹਨ , ਜਿਨ੍ਹਾਂ ਚੋਂ ਬਹੁਤੇ ਹਰਿਆਣਾਂ ਹਿਮਾਚਲ ਅਤੇ ਯੂ ਟੀ ਨਾਲ ਸਬੰਧਤ ਹਨ ਅਤੇ ਭਾਜਪਾ ਅਤੇ ਆਰ ਐਸ ਐਸ ਦੇ ਕਾਰਡ ਹੋਲਡਰ ਹਨ । ਪੰਜਾਬ ਜਿਸ ਦੇ ਸਹਿਯੋਗ ਨਾਲ ਯੂਨੀਵਰਸਿਟੀ ਚਲ ਡਹੀ ਹੈ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਚੀਫ਼ ਮਨਿਸਟਰ ਪੰਜਾਬ ਨੇ ਇਸ ਅਣਦੇਖੀ ਬਾਰੇ ਕੇਂਦਰ ਨੂੰ ਜਾਣੂ ਕਰਵਾ ਕੇ ਇਨਸਾਫ਼ ਦੀ ਮੰਗ ਕੀਤੀ ਹੈ । ਲ਼ਾਲਾ ਲ਼ਾਜਪਤ ਰਾਇ ਐਮ ਪੀ ਅਤੇ ਸ੍ਰੀ ਜੈਨ (ਆਰ ਐਸ ਐਸ਼) ਦੇ ਨੇਤਾਵਾਂ ਵਲੋ ਤਾਂ ਪ੍ਰੈਸ ਵਿਚ ਸਵੀਕਾਰ ਵੀ ਕਰ ਲਿਆ ਗਿਆਂ ਹੈ। ਮੁਖ ਮੰਤ੍ਰੀ ਵਲੋਂ ਇਹ ਰੌਲਾ ਸਿਰਫ ਉਹਨਾਂ ਕਰਕੇ ਪਾਇਆ ਜਾ ਰਿਹਾ ਹੈ ।ਸ਼੍ਰੀ ਗੁਪਾਲ ਕਰਸ਼ਿਨ ਚਤਰਥ (ਰਿਟ) ਐਡਵੋਕੇਟ ਜਨਰਲ ਜੋ ਕੇ ਪੰਜਾਬ ਯੂਨੀਵਰਸਿਟੀ ਦੇ ਨਿਰਮਾਤਾ ਸੈਨੇਟਰ ਮੰਨੇ ਜਾਂਦੇ ਹਨ ਤੇ ਪਿਛਲੇ 20 ਸਾਲ ਤੋਂ ਯੂਨਵਿਰਸਿਟੀ ਨਾਲ ਜੁੜੇ ਹੋਏ ਹਨ ਨੇ ਇਸ ਨੂੰ ਭਗਵਾਂਕਰਨ ਕਰਾਰ ਦਿਤਾ ਹੈ ਅਤੇ ਕੇਂਦਰ ਤੋਂ ਸਵਿਧਾਨਕ ਸੋਧ ਦੀ ਮੰਗ ਕੀਤੀ ਹੈ ।

ਏ.ਡੀ.ਐਸ ਮਾਂਗਟ

ਰਘਬੀਰ ਸਿੰਘ, ਕੈਲੇਫੋਰਨੀਆ

ਇਸ ਤਰਾਂ ਦੇ ਹੀ ਹੁੰਦੇ ਹਾਂ ਅਸੀਂ!
- ਦਲਬੀਰ ਸਿੰਘ

09/01/05

ਇਸ ਤਰਾਂ ਦੇ ਹੀ ਹੁੰਦੇ ਹਾਂ ਅਸੀਂ!
- ਦਲਬੀਰ ਸਿੰਘ

Dalbir Singh has beautifully, sardonically explained changing culture of Punjab. Dalbir if you are trying to say that we should share good stuff only, you may be right.

We Punjabis like to show off a lot does not matter we live in Punjab or a foreign land. I wonder foreign lady in your article seems astonished to see changing Punjab. Like you said that is how we are..

Keep on doing good job.

Raghbir Singh, California

ਜਨਮੇਜਾ ਜੌਹਲ

09/01/05

Dear All

It was a relief to get the news from Mr Balasubramaniam that the relief truck we sent reached tamilnadu and was distributed by them in eight villages. we are thank full to all associated with honeybee network and other organisations who provided us this opportunity to serve the needy. we are planning/collecting more useful needs and will send these as soon as we are able to collect truck fare. to mention few who helped us last time , the top encouragement and contributions were by, S. Ranjodh Singh (GS radiators), Karamjet Grewal a school teacher, Dalip Singh Kapoor an engineer, Kulwinder singh publisher, Suraj Parkash a baker and staff of Punjabi Sahit academy who helped packing and sorting,( Budh singh Neelon, Nankoo, Mali, Thakur and Mukhtiar Singh)

thank you all

Janmeja Johl

ਰੀਤੂ ਜਸਵਾਲ, ਨਾਰਵੇ

ਸੁਨਾਮੀ ਕਿ ਖੁਨਾਮੀ
- ਭੂਵਿੰਦਰ ਕੌਰ ਗਿੱਲ, ਐਡਮੰਟਨ, ਕੈਨੇਡਾ

06/01/05

a really wonderful piece of poetry by Ms. Bhupinder Kaur Gill from Canada.ਵSimply elegant it was. keep it up.

RITU JASWAL

OSLO;NORWAY

ਰਾਜ ਭੂਪਿੰਦਰ ਸਿੰਘ, ਭਾਰਤ

06/01/05

ਪਿਆਰੇ ਸੰਪਾਦਕ ਜੀਓ,
ਸਤਿ ਸ੍ਰੀ ਅਕਾਲ,

ਬੀਬੀ ਭੁਵਿੰਦਰ ਕੌਰ ਜੀ ਦਾ ਮਿਤੀ 3-01-2005 ਦਾ ਲਿਖਿਆ ਪਤਰ ਤੇ ਫਿਰ ਉਨ੍ਹਾਂ ਦਾ ਲਿਖਿਆ ਉਪਰੋਕਤ ਲੇਖ, ਜਿਸ ਵਿਚ ਉਨ੍ਹਾਂ ਨੇ ਪੰਜਾਬੀ ਨਾਲ ਹੋ ਰਹੇ ਧੱਕੇ ਦਾ ਜਿਕਰ ਕੀਤਾ ਹੈ । ਉਨ੍ਹਾਂ ਦੇ ਕਹਿਣ ਅਨੁਸਾਰ ਕਲਮਾਂ ਦਾ ਕਾਫਲਾ ਸ਼ੁਰੂ ਹੋ ਗਿਆ ਹੈ ਪਰ ਇਸ ਦਾ ਅਸਰ ਤਾਂ ਹੀ ਹੋਵੇਗਾ ਜੇ ਕਰ ਹਰ ਪੰਜਾਬੀ ਆਪਣੇ ਘਰ ਤੇ ਬਾਹਰ, ਪੰਜਾਬੀ ਵਿਚ ਬੋਲਣ, ਪੜਣ ਤੇ ਲਿਖਣ ਨੂੰ ਪਹਿਲ ਦੇਵੇਗਾ । ਜਿਥੇ ਲੋੜ ਹੈ , ਨਹੀਂ ਸਰਦਾ, ਸਿਰਫ ਉਥੇ ਹੀ ਹੋਰ ਜਬਾਨ ਵਰਤੀ ਜਾਵੇ । ਐਵੇਂ ਹੀ ਦੂਜਿਆਂ ਤੇ ਪ੍ਰਭਾਵ ਪਾਉਣ ਖਾਤਰ ਅੰਗਰੇਜੀ ਨੂੰ ਮੂੰਹ ਮਾਰੀ ਜਾਣਾ ਵੀ ਚੰਗੀ ਗੱਲ ਨਹੀਂ ਹੁੰਦੀ ।

ਕਈ ਪੰਜਾਬੀ ਪਾਠਕਾਂ ਦੇ ਪਤਰ ਪੰਜਾਬੀ ਵੈਬ-ਸਾਈਟਾਂ ਤੇ ਪੜਣ ਨੂੰ ਮਿਲਦੇ ਹਨ ਜੋ ਕਿ ਲੇਖ ਤਾਂ ਪੰਜਾਬੀ ਵਿਚ ਲਿਖਣਗੇ ਪਰ ਪਤਰ ਲਿਖਣ ਲਗਿਆਂ ਅੰਗਰੇਜੀ ਦਾ ਇਸਤੇਮਾਲ ਕਰਨਗੇ । ਕੀ ਉਹ ਦੱਸ ਸਕਦੇ ਹਨ ਕਿ ਉਹ ਅਜਿਹਾ ਕਰ ਕੇ ਪੰਜਾਬੀ ਨਾਲ, ਮਤਰੇਈ ਮਾਂ ਵਾਲਾ ਸਲੂਕ ਤਾਂ ਨਹੀਂ ਕਰ ਰਹੇ ? ਕੁਝ ਵੀਰ ਕਹਿਣਗੇ ਕਿ, ਜੀ ਪੰਜਾਬੀ ਵਿਚ ਹੱਥ ਨਹੀਂ ਚਲਦਾ । ਉਹ ਭਲਿਓ ਲੋਕੋ , ਜਦੋਂ ਤੁਸੀਂ ਹਰ ਵਕਤ, ਚਾਹੁੰਦੇ ਜਾਂ ਨਾ-ਚਾਹੁੰਦੇ ਹੋਏ ਵੀ, ਅੰਗਰੇਜੀ ਨੂੰ ਹੀ ਮੂੰਹ ਮਾਰੀ ਜਾਣਾ ਹੈ ਤਾਂ ਪੰਜਾਬੀ ਦਾ ਪਿਆਰ ਕਦੋਂ ਜਾਗੇਗਾ ? ਐਵੇਂ ਪਾਖੰਡ ਕਰਨ ਨਾਲ ਨਹੀਂ ਜੇ ਸਰਨਾ । ਪੰਜਾਬੀ ਮਾਂ-ਬੋਲੀ ਨੂੰ ਮਨ ਵਿਚ ਵਸਾਉਣਾ ਹੀ ਪੈਣਾ ਹੈ ।

ਜੇ ਕਰ ਪੰਜਾਬੀ ਹੀ, ਪੰਜਾਬੀ ਮਾਂ-ਬੋਲੀ ਦੀ ਖੈਰ ਨਹੀਂ ਸੋਚਣਗੇ ਤਾਂ ਪੰਜਾਬੀ-ਵਿਰੋਧੀ ਤਾਂ ਹੋਰ ਵੀ ਵਧ ਚੜ੍ਹ ਕੇ ਪੰਜਾਬੀ ਨਾਲ ਧੱਕਾ ਕਰਨਗੇ, ਜਿਸ ਨਾਲ ਪੰਜਾਬੀ ਦੀ ਰਹਿੰਦੀ ਖੂੰਹਦੀ ਹੋਂਦ ਵੀ ਮਿਟ ਸਕਦੀ ਹੈ । ਇਸ ਲਈ ਕੋਈ ਹੋਰ ਨਹੀਂ , ਸਿਰਫ ਪੰਜਾਬੀ ਹੀ ਜਿਮੇਵਾਰ ਹੋਣਗੇ ।

ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਜੇ ਵਿਗੜਿਆ । ਸੋ ਉਠੋ, ਹਿਮੰਤ ਕਰੋ ਤੇ ਫੜੋ ਮਾਂ-ਬੋਲੀ ਦਾ ਪੱਲਾ, ਘੁੱਟ ਕੇ । ਤਾਂ ਕਿ ਕੋਈ ਵੀ ਤੁਹਾਡੇ ਤੇ ਪੰਜਾਬੀ ਵਿਚ ਵਿੱਥ ਨਾਂ ਪਾ ਸਕੇ ।

ਰਾਜ ਭੂਪਿੰਦਰ ਸਿੰਘ, ਭਾਰਤ ।

ਭਜਨ ਸਿੰਘ, ਯੂਬਾ ਸਿਟੀ, ਕੈਲੀਫੋਰਨੀਆ

05/01/05

ਨਾਵਲ “ਉਜੱੜ ਗਏ ਗਰਾਂ” ਵਰਤੀ ਗਈ ਭਾਸ਼ਾ ਕਰਕੇ ਬੇਸ਼ੱਕ ਕਈ ਪਾਠਕਾਂ ਦੀ ਅਲੋਚਨਾ ਦਾ ਸਾਹਮਣਾ ਕਰੇ ਪਰ ਜਿਹਨਾ ਸੱਜਣਾਂ ਨੂੰ ਕਦੀ ਪੰਜਾਬ ਪੁਲਿਸ ਦੀ ਮਹਿਮਾਨ-ਨਿਵਾਜੀ ਮਾਨਣ ਦਾ ‘ਸੁਭਾਗ’ ਪ੍ਰਾਪਤ ਹੋਇਆ ਹੈ, ਉਹ ਇਸ ਗੱਲ ਨਾਲ ਪੂਰੀ ਤਰਾਂ ਸਹਿਮਤ ਹੋਣਗੇ ਕਿ ਨਾਵਲਕਾਰ ਨੇ ਬਿਲਕੁਲ ਸਹੀ ਤਸਵੀਰ ਪੇਸ਼ ਕੀਤੀ ਹੈ। ਕਿਸੇ ਨੇ ਪੰਜਾਬੀ ਗਾਇਕ ਅਮਰ ਸਿੰਘ ਚਮਕੀਲੇ ਨੂੰ ਪੁਛਿਆ ਕਿ “ਤੁਸੀਂ ਅਸ਼ਲੀਲ ਗਾਣੇ ਕਿਉਂ ਗਾਉਂਦੇ ਹੋ?” ਤਾਂ ਚਮਕੀਲੇ ਦਾ ਜਵਾਬ ਸੀ ਕਿ “ਕੀ ਮੈਂ ਕੁਝ ਝੂਠ ਬੋਲ ਦਿੱਤਾ ਆਪਣੇ ਗਾਣਿਆਂ ਵਿੱਚ?”। ਮੈਂ ਅਸ਼ਲੀਲ ਗੀਤਾਂ ਜਾਂ ਸਾਹਿਤ ਦਾ ਪ੍ਰਸੰਸਕ ਨਹੀਂ ਹਾਂ ਪਰ ਜਿਸ ਨੇ ਵੀ ਪੰਜਾਬੀ ਸਭਿਆਚਾਰ ਦੇ ਕਿਸੇ ਖੂੰਜੇ ਵਿਚ ਪਏ ਗੰਦ ਨੂੰ ਫ਼ਰੋਲਣ ਦਾ ਜਿਗਰਾ ਕੀਤਾ, ਉਸ ਨੂੰ ਕਦੇ ਵੀ ਫੁੱਲਾਂ ਦੇ ਹਾਰ ਨਹੀਂ ਨਸੀਬ ਹੋਏ।

ਬੈਠਕ ਦਾ ਕੂੜਾ ਮੰਜੇ-ਕੁਰਸੀਆਂ ਦੇ ਹੇਠਾਂ ਕਰ ਦੇਣ ਨਾਲ ਕਮਰਾ ਸਾਫ ਜਰੂਰ ਪ੍ਰਤੀਤ ਹੁੰਦਾ ਹੈ ਪਰ ਅਸਲ ਵਿਚ ਉਹ ਸਾਫ ਨਹੀਂ ਹੁੰਦਾ। ਜੇ ਕੋਈ ਕਹਿੰਦਾ ਹੈ ਕਿ ‘ਉਜੱੜ ਗਏ ਗਰਾਂ’ ਇਮਲੀ ਦੇ ਚਾਟ ਵਾਂਗ ਚਟਕਾਰੇ ਲੈ ਕੇ ਪੜ੍ਹਨ ਵਾਲਾ ਮਸਾਲੇਦਾਰ ਨਾਵਲ ਹੈ ਤਾਂ ਬਹੁਤ ਨਾ-ਇਨਸਾਫ਼ੀ ਹੋਵੇਗੀ। ਦਸਾਂ-ਨੌਂਹਾਂ ਦੀ ਕਿਰਤ ਕਰਨ ਵਾਲੇ ਦੇ ਉਜੱੜੇ ਘਰੋਂ ਮਾਸ ਦੀ ਬੋਟੀ ਲਭਦੀਆਂ ਸਰਕਾਰੀ ਢਾਂਚੇ ਦੀਆਂ ਬੇਰਹਿਮ ਗਿਰਝਾਂ ਦੀ ਦਾਸਤਾਨ ਹੈ ਇਹ ਨਾਵਲ। ਕਿਸੇ ਤਰਾਂ ਦੀ ਵੀ ਲਿੰਬਾ-ਪੋਚੀ ਕਰਨ ਦਾ ਉਪਰਾਲਾ ਨਾ ਕਰਨ ਤੇ ਸ਼ਿਵਚਰਨ ਜੱਗੀ ਦੀ ਦਲੇਰੀ ਦੀ ਸਰਾਹਨਾ ਕਰਨੀ ਬਣਦੀ ਹੈ।

ਭਜਨ ਸਿੰਘ
ਯੂਬਾ ਸਿਟੀ (ਕੈਲੀਫੋਰਨੀਆ)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

05/01/05

ਸ਼੍ਰੋਮਣੀ ਕਮੇਟੀ ਨੇ ਸਮੁੰਦਰੀ ਤੂਫਾਨ ਪੀੜਤ ਖੇਤਰਾਂ ਵਿੱਚ ਸਿਹਤ ਸੇਵਾਵਾਂ ਮੂਹਈਆਂ ਕਰਵਾਉਣ ਲਈ ਡਾਕਟਰਾਂ ਦੀ ਟੀਮ ਭੇਜੀ।

ਅੰਮ੍ਰਿਤਸਰ 5 ਜਨਵਰੀ:  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੁੰਦਰੀ ਤੂਫਾਨ ਪੀੜਤ ਖੇਤਰਾਂ ਵਿੱਚ ਲੋਕਾਂ ਨੂੰ ਡਾਕਟਰੀ ਸਹੂਲਤਾਂ ਅਤੇ ਦਵਾਈਆਂ ਮੁਹਈਆ ਕਰਵਾਉਣ ਲਈ ਆਪਣੇ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰੀਸਰਚ ਦੇ ਡਾਕਟਰਾਂ ਦੀ ਇਕ 24 ਮੈਂਬਰੀ ਟੀਮ ਤਾਮਲਨਾਡੂ ਰਵਾਨਾ ਕੀਤੀ ਹੈ। ਇਹ ਟੀਮ ਆਪਣੇ ਨਾਲ ਇਕ ਕਰੋੜ ਰੁਪਏ ਦੀਆਂ ਦਵਾਈਆਂ ਲੈ ਕੇ ਜਾ ਰਹੀ ਹੈ, ਜੋ ਰਖੜਾ ਪਰਿਵਾਰ ਨੇ ਖਰੀਦ ਕੇ ਦਿੱਤੀਆਂ ਹਨ।

ਇਸ ਟੀਮ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ਤੋਂ ਇੰਸਟੀਚਿਊਟ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਉਜਾਗਰ ਸਿੰਘ ਧਾਲੀਵਾਲ, ਪ੍ਰਧਾਨ ਸਾਹਿਬ ਦੇ ਨਿੱਜੀ ਸਹਾਇਕ ਸ੍ਰ: ਹਰਜੀਤ ਸਿੰਘ ਅਤੇ ਹਸਪਤਾਲ ਦੇ ਡਾਕਟਰਾਂ ਨੇ ਇਕ ਵਿਸ਼ੇਸ਼ ਬੱਸ ਰਾਹੀਂ ਰਵਾਨਾ ਕੀਤਾ। ਡਾ. ਧਾਲੀਵਾਲ ਨੇ ਦੱਸਿਆ ਕਿ ਡਾ. ਪਾਰਤਿਕ ਬਖਸ਼ੀ ਦੀ ਅਗਵਾਈ ਹੇਠ ਇਸ ਟੀਮ ਵਿੱਚ ਵੱਖ-ਵੱਖ ਬੀਮਾਰੀਆਂ ਦੇ ਮਾਹਿਰ 14 ਡਾਕਟਰ, ਦੋ ਸੀਨੀਅਰ ਫਾਰਮਾਸਿਸਟ ਤੇ ਮੇਲ-ਨਰਸਾਂ ਨੂੰ ਭੇਜਿਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਤਾਮਲਨਾਡੂ ਦੇ ਰਾਜਪਾਲ ਸ੍ਰ: ਸੁਰਜੀਤ ਸਿੰਘ ਬਰਨਾਲਾ ਅਤੇ ਮੁੱਖ ਮੰਤਰੀ ਬੀਬੀ ਜੈਲਲਿਤਾ ਨਾਲ ਸੰਪਰਕ ਕਰ ਕੇ ਇਹ ਟੀਮ ਭੇਜਣ ਦਾ ਫੈਸਲਾ ਕੀਤਾ ਹੈ ਅਤੇ ਟੀਮ ਤਾਮਲਨਾਡੂ ਪਹੁੰਚ ਕੇ ਸੂਬਾਈ ਅਧਿਕਾਰੀਆਂ ਦੇ ਸਹਿਯੋਗ ਨਾਲ ਸਮੁੰਦਰੀ ਪੀੜਤ ਖੇਤਰਾਂ ਵਿੱਚ ਡਾਕਟਰੀ ਸਹੂਲਤਾਂ ਮੁਹਈਆ ਕਰਵਾਏਗੀ।

ਡਾ. ਧਾਲੀਵਾਲ ਨੇ ਦੱਸਿਆ ਕਿ ਅਮਰੀਕਾ ਨਿਵਾਸੀ ਸ੍ਰ:ਦਰਸ਼ਨ ਸਿੰਘ ਧਾਲੀਵਾਲ (ਰਖੜਾ) ਨੇ ਸਮੁੰਦਰੀ ਤੂਫਾਨ ਪੀੜਤ ਲੋਕਾਂ ਦੇ ਪੁਨਰਵਾਸ ਲਈ ਸ਼੍ਰੋਮਣੀ ਕਮੇਟੀ ਨੂੰ ਪੰਜ ਕਰੋੜ ਰੁਪਏ ਦਿੱਤੇ ਹਨ, ਜਿਨ੍ਹਾਂ ਵਿੱਚੋਂ ਇਕ ਕਰੋੜ ਰੁਪਏ ਦੀਆਂ ਦਵਾਈਆਂ ਖਰੀਦੀਆਂ ਗਈਆਂ ਹਨ। ਡਾਕਟਰਾਂ ਦੀ ਟੀਮ ਅੱਜ ਸ਼ਾਮੀ ਪਟਿਆਲੇ ਜਾ ਕੇ ਠਹਿਰੇਗੀ, ਜਿਥੋਂ ਕਲ ਵੀਰਵਾਰ ਸਵੇਰੇ ਰਾਹਤ ਸਮੱਗਰੀ ਨਾਲ ਭਰੇ 100 ਟਰੱਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ: ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਰਵਾਨਾ ਕਰਨਗੇ। ਡਾਕਟਰੀ ਟੀਮ ਦਿੱਲੀ ਤੋਂ ਹਵਾਈ ਜਹਾਜ਼ ਰਾਹੀਂ ਚੈਨਈ ਜਾਏਗੀ। ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਸਟਾਫ ਨੇ ਸਮੁੰਦਰੀ ਤੂਫਾਨ ਪੀੜ੍ਹਤ ਲੋਕਾਂ ਦੀ ਸਹਾਇਤਾ ਲਈ 2-50 ਲੱਖ ਰੁਪਏ ਇਕੱਤਰ ਕਰ ਕੇ ਦਿੱਤੇ ਹਨ। ਇਹ ਟੀਮ ਲਗਭਗ ਇਕ ਮਹੀਨਾ ਤਾਮਲਨਾਡੂ ਰਹੇਗੀ।

ਸ੍ਰ: ਹਰਜੀਤ ਸਿੰਘ ਨੇ ਦੱਸਿਆ ਕਿ ਤੂਫਾਨ ਪੀੜ੍ਹਤਾਂ ਲਈ ਫੰਡ ਇਕੱਤਰ ਕਰਨ ਵਾਸਤੇ ਸ਼੍ਰੋਮਣੀ ਕਮੇਟੀ ਨੇ ਪੰਜਾਬ ਐਂਡ ਸਿੰਧ ਬੈਂਕ ਹਾਲ ਬਜ਼ਾਰ ਵਿਖੇ ਅਕਾਊਂਟ ਨੰਬਰ 14809 ਖੋਲ੍ਹਿਆ ਹੈ। ਜੋ ਸੱਜਣ ਚਾਹੁਣ, ਇਥੇ ਸਿੱਧੇ ਵੀ ਪੈਸੇ ਜਮ੍ਹਾਂ ਕਰਵਾ ਸਕਦੇ ਹਨ।

ਬਲਦੇਵ ਸਿੰਘ ਸਰਾ, ਕੋਟਲੀ ਲੋਹਾਰਾ

05/01/05

I am neither impressed nor happy about the "UJJAR GAYE GRAN" by Mr. Shivcharan Jaggi Kussa. It is more dramatic rather than to accept as facts. I like the writers freedom, but so cheep language cont be consider as freedom. Mr. jaggi must be carefull that ladies are too regular online readers of 5abi.com.

I am from Muktsar,where no body give you positve answer if you are going to ask anybody normally (cont give you a example,every one is still have a "BEDAWA" in his hand), but in Panchayat "Punjabi Sath" he/I/we they must avoid to use this kinds of vulgar language. It is time to bring out the ills of our society not to provide the worst entertainment.

With regards and wish u the happy new year,

Baldev Singh Sra of Kotli-Lohara

ਸੰਦੀਪ ਸਿੰਘ ਚਾਹਲ

05/01/05

ਔਰਤਾਂ ਇੰਨਫਰਮੇਸ਼ਨ ਟੈਕਨੌਲਜੀ ਵਿਚ ਮਰਦਾਂ ਦੇ ਮੁਕਾਬਲੇ
ਘਟ ਗਿਣਤੀ ਵਿਚ ਕਿਉਂ ਹਨ-ਇਕ ਸਵਾਲ ??

ਇਹ ਗਲਾਂ ਹੁਣ ਬੀਤੇ ਸਮੇਂ ਦੀਆਂ ਬਣ ਕੇ ਰਹਿ ਗਈਆਂ ਹਨ ਜਦੋਂ ਔਰਤ ਘਰ ਦੀ ਇਕ ਚਾਰ ਦੀਵਾਰੀ ਅੰਦਰ ਰਹਿਣ ਲਈ ਹੀ ਮਜਬੂਰ ਹੋ ਕੇ ਰਹਿ ਜਾਂਦੀ ਸੀ। ਵਰਤਮਾਨ ਯੁਗ ਵਿਚ ਔਰਤਾਂ ਹਰ ਖੇਤਰ ਵਿਚ ਮਰਦਾਂ ਨਾਲੋਂ ਅਗੇ ਵਧ ਕੇ ਵਖ ਵਖ ਖੇਤਰਾਂ ਵਿਚ ਮਲਾਂ ਮਾਰਦੀਆਂ ਦਿਖਾਈ ਦੇ ਰਹੀਆਂ ਹਨ। ਪਰ ਕਿਹਾ ਜਾ ਰਿਹਾ ਹੈ ਸਾਇੰਸ ਦੇ ਵਰਤਮਾਨ ਯੁਗ ਵਿਚ ਵਿਚ ਇੰਫਰਮੇਸ਼ਨ ਟੈਕਨੌਲੌਜੀ ਦਾ ਖੇਤਰ ਐਸਾ ਹੈ ਜਿਥੇ ਔਰਤਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਘਟ ਦਸੀ ਜਾ ਰਹੀ ਹੈ। ਇਸ ਦੇ ਕਾਰਣ ਭਾਂਵੇਂ ਵਖ ਵਖ ਦਸੇ ਜਾ ਰਹੇ ਹਨ ਤੇ ਮਾਹਿਰਾਂ ਵਲੋਂ ਇਸ ਦੇ ਕਾਰਣਾਂ ਦਾ ਪਤਾ ਲਾਉਣ ਲਈ ਯਤਨ ਕੀਤੇ ਜਾ ਰਹੇ ਹਨ ਕਿ ਆਖਰ ਉਹ ਕਿਹੜੇ ਕਾਰਣ ਹਨ ਜਿਹਨਾਂ ਕਰਕੇ ਇਸ ਖੇਤਰ ਵਿਚ ਔਰਤਾਂ ਮਰਦਾਂ ਦੇ ਮੁਕਾਬਲੇ ਘਟ ਗਿਣਤੀ ਵਿਚ ਕੰਮ ਕਰਦੀਆਂ ਹਨ। ਕੀ ਇਸ ਦੇ ਕਾਰਣ ਇਸ ਤਸਵੀਰ ਤੋਂ ਦਿਖਾਈ ਤਾਂ ਨਹੀਂ ਦੇ ਰਹੇ?????

ਰਾਜ ਭੁਪਿੰਦਰ ਸਿੰਘ, ਭਾਰਤ

ਪਰਲੈ
-ਕਰਨੈਲ ਸਿੰਘ ਗਿਆਨੀ- ਫ਼ਿਲਾਡੈਲਫ਼ੀਆ

05/01/05

ਪਰਲੈ - ਕਰਨੈਲ ਸਿੰਘ ਗਿਆਨੀ- ਫ਼ਿਲਾਡੈਲਫ਼ੀਆ

ਸੁਨਾਮੀ ਲਹਿਰਾਂ ਦੁਆਰਾ ਲਿਆਂਦੀ ਪਰਲੋ ਨੂੰ ਲੇਖਕ ਦੀ ਕਵਿਤਾ ਵਿਚ ਬਾਖੂਬੀ ਬਿਆਨ ਕਰਦਿਆਂ ਇਨਸਾਨੀਅਤ ਦਾ ਪੱਲਾ ਫੜੀ ਰੱਖਣ ਦੀ ਪੁਕਾਰ ਵੀ ਕੀਤੀ ਹੈ ।

ਇਹ ਖਬਰਾਂ ਵੀ ਆ ਰਹੀਆਂ ਹਨ ਕਿ ਤੂਫਾਨ-ਪੀੜਤਾਂ ਨੇ ਪੁਰਾਣੇ ਕਪੜੇ ਲੈਣ ਤੋਂ ਨਾਂਹ ਕਰ ਦਿਤੀ ਹੈ । ਉਹ ਸਿਰਫ ਨਵਾਂ ਸਮਾਨ ਤੇ ਖਾਣਾ ਲੈਣਾ ਹੀ ਮੰਨ ਰਹੇ ਹਨ । ਸੋ ਦਾਨ ਕਰਤਾਵਾਂ ਨੂੰ ਪੁਰਾਣੇ ਕਪੜਿਆ ਦੀ ਥਾਂ, ਨਵੇਂ ਕਪੜੇ ਹੀ ਭੇਜਣੇ ਚਾਹੀਦੇ ਹਨ, ਹੋਣ ਭਾਵੇਂ ਘੱਟ ਹੀ । ਇਸ ਨਾਲ ਤੂਫਾਨ -ਪੀੜਤਾਂ ਦੀ ਅੰਹ ਦਾ ਵੀ ਸਤਿਕਾਰ ਕੀਤਾ ਜਾ ਸਕਦਾ ਹੈ ।

ਰਾਜ ਭੁਪਿੰਦਰ ਸਿੰਘ, ਭਾਰਤ ।

ਭੂਵਿੰਦਰ ਕੌਰ ਗਿੱਲ, ਐਡਮੰਟਨ, ਕੈਨੇਡਾ

ਸਹਿਕ ਰਿਹਾ ਪੰਜਾਬੀ ਸੱਭਿਆਚਾਰਕ ਵਿਰਸਾ ਤੇ ਪੰਜਾਬੀ ਬੋਲੀ
-
ਡਾ: ਅਮਰਜੀਤ ਸਿੰਘ ਟਾਂਡਾ, ਸਿਡਨੀ 

03/01/05

ਸਮੂੰਹ ਪੰਜਾਬੀ ਪਾਠਕਾਂ ਨੂੰ ਇੱਕ ਵਾਰ ਫਿਰ ਨਵਾਂ ਸਾਲ ਮੁਬਾਰਕ,

ਡਾ: ਅਮਰਜੀਤ ਸਿੰਘ ਟਾਂਡਾ ਦਾ ਲੇਖ "ਸਹਿਕ ਰਿਹਾ ਪੰਜਾਬੀ ਸੱਭਿਆਚਾਰਕ ਵਿਰਸਾ ਤੇ ਪੰਜਾਬੀ ਬੋਲੀ" ਪੜਿਆ ਤੇ ਦਿਲ ਆਪ ਮੁਹਾਰੇ ਹੀ ਦਾਦ ਦੇਣ ਨੂੰ ਉਤਾਵਲਾ ਹੋ ਉਠਿਆ। ਪੰਜਾਬੀ ਸੱਭਿਆਚਾਰ ਲਈ ਇਹ ਇੱਕ ਬਹੁਤ ਹੀ ਗੰਭੀਰ ਮਸਲਾ ਹੈ ਤੇ ਅਸੀਂ ਸਾਰੇ ਹੀ ਇਸ ਨੂੰ ਮਹਿਸੂਸ ਕਰ ਰਹੇ ਹਾਂ, ਪਰ ਦੁੱਖ ਦੀ ਗੱਲ ਇਹ ਹੈ ਕਿ ਅਜੇ ਤੱਕ ਇਸ ਦਾ ਕੋਈ ਹੱਲ ਨਹੀਂ ਲੱਭ ਸਕਿਆ।

ਇਹਨਾਂ ਹੀ ਦਿਨਾਂ ਵਿਚ ਮੈਂ ਇੱਕ ਕਵਿਤਾ ਲਿਖੀ ਹੈ ਕਿ "ਆਓ ਬਣਾਈਏ ਕਾਫਲਾ ਤੇ ਬਦਲੀਏ ਸੰਸਾਰ ਨੂੰ", ਵੀਰ ਜੀ ਸਾਨੂੰ ਕਾਫਲਾ ਬਣਾਓਣਾਂ ਪੈਣਾਂ ਹੈ। ਜੇ ਦੋ ਚਾਰ ਪੰਜਾਬੀ ਪ੍ਰੇਮੀ ਇਸ ਮੁਹਿੰਮ ਨੂੰ ਸ਼ੁਰੂ ਕਰਨਗੇ ਤਾਂ ਹੌਲੀ ਹੌਲੀ ਕਾਫਲਾ ਬਣ ਹੀ ਜਾਵੇਗਾ। ਇਹ ਵੀ ਜਾਗਰਿਤੀ ਦਾ ਹੀ ਨਿਸ਼ਾਨ ਹੈ ਕਿ ਸਮੂੰਹ ਪੰਜਾਬੀ ਸੱਭਿਆਚਾਰਕ ਪ੍ਰੇਮੀ ਹੁਣ ਤਬਦੀਲੀ ਦੀ ਲੋੜ ਮਹਿਸੂਸ ਕਰ ਰਹੇ ਹਨ।

ਪੰਜਾਬੀ ਨਾਲ ਬਹੁਤ ਮਖੌਲ ਹੋ ਚੁੱਕਾ ਹੈ, ਸ਼ਾਇਦ ਆਪ ਨੇ ਮੇਰਾ ਲੇਖ "ਪੰਜਾਬੀਏ ਜੁਬਾਨੇ ਨੀ ਰਕਾਨੇ ਮੇਰੇ ਦੇਸ ਦੀਏ" ਪੜਿਆ ਹੈ ਜਾਂ ਨਹੀਂ, (ਉਹ ਵੀ ਮੈਂ ਨਾਲ ਹੀ ਭੇਜ ਰਹੀ ਹਾਂ) ਉਸ ਵਿਚ ਵੀ ਇਸ ਮਸਲੇ ਨੂੰ ਬਹੁਤ ਗੰਭੀਰਤਾ ਨਾਲ ਪੇਸ਼ ਕਰਨ ਦੀ ਛੋਟੀ ਜਿਹੀ ਕੋਸ਼ਿਸ਼ ਕੀਤੀ ਸੀ ਜਿਸ ਲਈ ਪਾਠਕਾਂ ਵਲੋਂ ਬਹੁਤ ਹੀ ਹੌਸਲਾ ਅਫਜਾਈ ਮਿਲੀ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਇਹ ਕਾਫਲਾ ਕਲਮਾਂ ਨਾਲ ਸ਼ੁਰੂ ਹੋ ਗਿਆ ਤਾਂ ਅਸੀਂ ਕਿਸੇ ਨਾ ਕਿਸੇ ਹੱਲ ਤੇ ਜਰੂਰ ਪਹੁੰਚਾਂਗੇ। ਆਓ ਸਾਰੇ ਰਲ ਕੇ ਇਸ ਵਾਰੇ ਸੋਚੀਏ ਤੇ ਕਿਸੇ ਸਿੱਟੇ ਤੇ ਪਹੁੰਚਣ ਦੀ ਕੋਸ਼ਿਸ਼ ਕਰੀਏ। ਮੇਰੇ ਵਿਚਾਰ ਵਿਚ ਇਸਦਾ ਹੱਲ ਸਾਨੂੰ ਘਰਾਂ ਤੋਂ ਹੀ ਸ਼ੁਰੂ ਕਰਨਾ ਪੈਣਾਂ ਹੈ। ਬੱਚਿਆਂ ਦੀ ਚੰਗੀ ਜਾਂ ਮਾੜੀ ਰੁਚੀ ਵਿਚ ਮਾਪਿਆਂ ਦਾ ਬਹੁਤ ਵੱਡਾ ਹੱਥ ਹੈ। ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਜਿਦੋਂ ਮਾਂ-ਬਾਪ ਇਹ ਕਹਿੰਦੇ ਹਨ ਬੱਚੇ ਪੰਜਾਬੀ ਬੋਲਣ ਜਾਂ ਸਿੱਖਣ ਨੂੰ ਨਹੀਂ ਮੰਨਦੇ। ਇਸ ਨੂੰ ਮੈਂ ਮਾਪਿਆਂ ਦੀ ਕਮਜੋਰੀ ਸਮਝਦੀ ਹਾਂ ਕਿ ਉਹ ਆਪ ਕੋਸ਼ਿਸ਼ ਵੀ ਨਹੀਂ ਕਰਦੇ ਤੇ ਇਹ ਬਹਾਨਾ ਬਣਾ ਦਿੰਦੇ ਹਨ ਤੇ ਜਿੰਮੇਵਾਰੀ ਦਾ ਝੁਕਾਅ ਬੱਚਿਆਂ ਵੱਲ ਕਰ ਦਿੰਦੇ ਹਨ।

ਬਾਹਰਲੇ ਦੇਸ਼ਾਂ ਵਿਚ 7-8 ਸਾਲ ਦੀ ਉਮਰ ਤੋਂ ਹੀ ਪੰਜਾਬੀ ਸਿਖਾਉਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਤੇ ਇਸ ਉਮਰ ਵਿਚ ਘਰ ਵਿਚ ਬੱਚਿਆਂ ਦੀ ਮਰਜੀ ਮੁਤਾਬਕ ਚੱਲਣਾਂ ਕੁਝ ਠੀਕ ਨਹੀਂ ਲੱਗਦਾ। ਜੇ ਅਸੀਂ ਬੱਚਿਆਂ ਨੂੰ ਤੈਰਨਾਂ, ਸੌਕਰ, ਕਰਾਟੀ, ਹਾਕੀ ਜਾਂ ਫਿਲਮੀ ਡਾਂਸ ਦੀਆਂ ਕਲਾਸਾਂ ਆਦਿ ਵਿਚ ਰਜਿਸਟਰ ਕਰਵਾ ਸਕਦੇ ਹਾਂ ਤਾਂ ਪੰਜਾਬੀ ਦੀਆਂ ਕਲਾਸਾਂ ਵਿਚ ਦਾਖਲ ਕਰਾਉਣ ਤੋ ਕਿਉਂ ਕੰਨੀ ਕਤਰਾਉਂਦੇ ਹਾਂ। ਇਹ ਕਸੂਰ ਬੱਚਿਆਂ ਦਾ ਨਹੀਂ ਮਾਪਿਆਂ ਦਾ ਹੈ। ਅੱਜ ਕੱਲ ਮਾਪਿਆਂ ਨੇ ਘਰਾਂ ਵਿਚ ਕੰਪਿਊਟਰ ਤੇ ਟੀ ਵੀ ਬੱਚਿਆਂ ਦੇ ਕਮਰਿਆਂ ਵਿਚ ਰੱਖੇ ਹੋਏ ਹਨ ਜੋ ਕਿ ਬੇਬੀ ਸਿਟਿੰਗ ਦਾ ਕੰਮ ਕਰਦੇ ਹਨ ਤਾਂ ਕਿ ਮਾਪੇ ਆਪ ਟੀ ਵੀ ਤੇ ਹਿੰਦੀ - ਪੰਜਾਬੀ ਫਿਲਮਾਂ ਤੇ ਡਰਾਮਿਆਂ ਦਾ ਅਨੰਦ ਮਾਣ ਸਕਣ। ਜਿਹੜਾ ਕਿ ਪੰਜਾਬੀ ਦੇ ਨਿਘਾਰ ਦਾ ਮੁੱਢ ਹਨ। ਇੱਕ ਦੋ ਪ੍ਰੋਗਰਾਮਾਂ ਨੂੰ ਛੱਡ ਕੇ ਬਾਕੀ ਸਭ ਪੱਛਮੀ ਸੱਭਿਆਚਾਰ ਦੀ ਪੰਜਾਬੀ-ਹਿੰਦੀ ਵਿਚ ਨਕਲ ਹੀ ਹੁੰਦੀ ਹੈ। ਜਿਸ ਤਰਾਂ ਅਮਰਜੀਤ ਹੋਰਾਂ ਨੇ ਕਿਹਾ ਹੈ ਕਿ ਜੇ ਅਸੀਂ ਇਹੋ ਜਿਹੇ ਪ੍ਰੋਗਰਾਮ ਦੇਖਣੇ, ਤੇ ਫਿਲਮਾਂ ਤੇ ਵੀਡੀਓ ਖਰੀਦਣੀਆਂ ਬੰਦ ਕਰਾਂਗੇ ਤਾਂ ਕਿਸੇ ਨਾ ਕਿਸੇ ਦੇ ਸਿਰ ਵਿਚ ਖਾਜ ਜਰੂਰ ਹੋਵੇਗੀ। ਨਹੀਂ ਤਾਂ ਇਹ ਸਭ ਕੁਝ ਨੂੰ ਥੱਲੇ ਲਾਉਣ ਵਾਲੇ ਇਹ ਸੋਚਦੇ ਹਨ ਕਿ ਮਾਰਕੀਟ ਵਿਚ ਇਹੋ ਜਿਹੇ ਮਸਾਲੇ ਦੀ ਮੰਗ ਹੈ ਤੇ ਉਹ ਆਪਣੇ ਕਿਰਦਾਰ ਨੂੰ ਛਿੱਕੇ ਟੰਗ ਕੇ ਨਿੱਤ ਨਵੀਆਂ ਕਰਤੂਤਾਂ ਕੈਮਰੇ ਵਿਚ ਬੰਦ ਕਰਦੇ ਸਾਡੇ ਤੱਕ ਪਹੁੰਚਾ ਰਹੇ ਹਨ ਤੇ ਅਸੀਂ ਆਪਣੀ ਹੱਡ ਭੰਨਵੀ ਮਿਹਨਤ ਨਾਲ ਕਮਾਏ ਡਾਲਰ ਉਹਨਾਂ ਦੀ ਝੋਲੀ ਵਿਚ ਪਾ ਕੇ ਆਪਣੀ ਮਾਂ ਨੂੰ ਨੰਗਿਆਂ ਕਰੀ ਜਾ ਰਹੇ। "ਇੱਕ ਨਵਾਂ ਸੰਸਾਰ ਹੈ ਸਿਰਜਣਾ, ਆਓ ਬਣਾਈਏ ਕਾਫਲਾ"

ਧੰਨਵਾਦ ਸਹਿਤ,

ਭੂਵਿੰਦਰ ਕੌਰ ਗਿੱਲ, ਐਡਮੰਟਨ, ਕੈਨੇਡਾ

ਬਲਜੀਤ ਸਿੰਘ ਘੁਮੰਣ – ਟੋਰਾਂਟੋ

ਦਰਵੇਸ਼ ਸਿਆਸਤਦਾਨ-ਜੱਥੇਦਾਰ ਜਗਦੇਵ ਸਿੰਘ ਖੁੱਡੀਆਂ
- ਇਕਬਾਲ ਸਿੰਘ ਸ਼ਾਂਤ

03/01/05

ਇਕਬਾਲ ਸਿੰਘ ਸ਼ਾਂਤ ਦੇ ਜੱਥੇਦਾਰ ਜਗਦੇਵ ਸਿੰਘ ਖੁੱਡੀਆਂ ਬਾਰੇ ਲੇਖ ਪੜ ਕੇ ਲਗਾ ਕੇ ਕੋਈ ਤਾਂ ਪੰਜਾਬ ਦੇ ਚੰਗੇ ਸਿਆਸਤਦਾਨਾ ਦੀ ਯਾਦ ਨੂੰ ਮਨ ਵਿਚ ਰਖੀ ਬੇਠਾ ਹੈ! ਜੱਥੇਦਾਰ ਜਗਦੇਵ ਸਿੰਘ ਖੁੱਡੀਆਂ ਮੇਰੇ ਪਿਤਾ ਜੀ ਦੇ ਮਿਤਰ ਵੀ ਸਨ ਤੇ ਹਮ ਖਿਆਲੀ ਵੀ! ਪੰਜਾਬ ਨੂੰ ਏਸ ਵੇਲੇ ਜੱਥੇਦਾਰ ਜਗਦੇਵ ਸਿੰਘ ਖੁੱਡੀਆਂ ਵਰਗੇ ਸਿਆਸਤਦਾਨਾ ਦੀ ਬਹੁਤ ਲੌੜ ਹੈ!

ਬਲਜੀਤ ਸਿੰਘ ਘੁਮੰਣ – ਟੋਰਾਂਟੋ

ਰਘਬੀਰ ਸਿੰਘ, ਕੈਲੇਫੋਰਨੀਆ

02/01/05

ਉਏ ਮੇਰਿਓ ਆਪਣਿਓਂ! ਮੇਰਿਓ ਪੰਜਾਬੀ ਬਾਈਓ!! ਨਵਾਂ ਸਾਲ 2005 ਮੁਬਾਰਕ ਹੋਵੇ!!
ਰੱਬ ਕਰੇ! ਸਾਡੀਆਂ ਤੇਰਾਂ-ਮੇਰਾਂ ਖ਼ਤਮ ਹੋ ਜਾਣ, ਸਾਨੂੰ 'ਮੈਂ' ਵਿਚੋਂ 'ਤੂੰ' ਅਤੇ 'ਤੂੰ' ਵਿਚੋਂ 'ਮੈਂ' ਦਿਸਣ ਲੱਗ ਪਵੇ!!
ਸ਼ਿਵਚਰਨ ਜੱਗੀ ਕੁੱਸਾ

I love this. I also love Dalbir Singh's writings especially when he talks about unity of two punjabs and beautifully narrates to us that wall of Wagha will fall exactly like Berlin wall did. Thank you Dalbir you are doing great and you will win. Your thoughts are great. Keep on doing good job my friend. May God bless you, May God bless Punjab.

Raghbir Singh California.

ਪਰਮਜੀਤ ਸਹੋਤਾ

02/01/05

I must congratulate 5abi.com team for this excellent work done for Punjabi Language.

There are many others who are on the same path. Your effort is the best so far.

Thanks for this.

I apologies for not writing this in Punjabi. because I don't know how to do it on computer. Need to learn more about fonts/conversions etc. Hopefully my next communication will be in Punjabi.

Lt Col Paramjit Sahota ( Retd )

ਪ੍ਰੋ: ਹਰਭਜਨ ਸਿੰਘ

02/01/05

Dear Kandola Ji,

I want to say Happy new year to you & your family & friends, though my soul is dampened with Tsunami Disaster.

Harbhajan Singh (Prof.)

5_cccccc1.gif (41 bytes)

ਪੱਤਰ 2004

1 2 3 4 5 6 7 8  9  10  11 12  13  14  15  16 17 18 19 20 | 21 22 23 24 25 26 27
28 29 30 31 32 33 34 35 36 37 38 39

ਪੱਤਰ 2005

1

Terms and Conditions
Privacy Policy
© 1999-2005, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2005, 5abi.com