ਏਡਜ਼ ਦੀ ਬਿਮਾਰੀ ਦੁਨੀਆ ਦੇ
ਦੂਜੇ ਦੇਸ਼ਾਂ ਵਾਂਗ ਭਾਰਤ ਵਿਚ ਵੀ ਹੌਲੀ - ਹੌਲੀ ਆਪਣੀ ਥਾਂ ਬਣਾ ਰਹੀ ਹੈ।
ਅੱਜ ਕਾਫੀ ਭਰੋਸੇ
ਨਾਲ ਕਿਹਾ ਜਾ ਸਕਦਾ ਹੈ ਕਿ ਸਾਡੇ ਦੇਸ਼ ਦੇ ਤਕਰੀਬਨ ਹਰ ਨਾਗਰਿਕ ਨੇ ਇਸ ਬਿਮਾਰੀ
ਬਾਰੇ ਕਦੇ ਨਾ ਕਦੇ ਜ਼ਰੂਰ ਸੁਣਿਆ ਹੋਵੇਗਾ।
ਅਜਿਹਾ ਹੋਣਾ
ਸੁਭਾਵਿਕ ਹੀ ਹੈ।
ਅੱਜ ਹਰ ਸੰਚਾਰ
ਮਾਧਿਅਮ - ਰੇਡੀਓ,
ਟੀ. ਵੀ.,
ਅਖਬਾਰਾਂ,
ਰਸਾਲਿਆਂ,
ਸੜਕਾਂ ਕੰਢੇ ਲੱਗੇ
- ਬੋਰਡਾਂ,
ਪੋਸਟ ਕਾਰਡਾਂ ਰਾਹੀਂ ਲੋਕਾਂ
ਨੂੰ ਏਡਜ਼ ਬਾਰੇ ਜਾਣਕਾਰੀ/ ਚੇਤਾਵਨੀ ਦੇਣ ਦੀ ਕੋਸ਼ਿਸ਼ ਹੋ ਰਹੀ ਹੈ।
ਏਨਾ ਕੁਝ ਹੋਣ ਦੇ
ਬਾਵਜੂਦ ਬਹੁਤੇ ਲੋਕ ਏਡਜ਼ ਬਾਰੇ ਕੇਵਲ ਏਨੇ ਕੁ ਜਾਣਕਾਰ ਹਨ ਜਿੰਨੇ ਕੁ ਕੰਪਿਊਟਰ
ਬਾਰੇ।
ਭਾਵ ਉਨਾਂ ਨੇ ਦੋਵਾਂ ਦੇ
ਨਾਂ ਤਾਂ ਕਈ ਵਾਰ ਸੁਣੇ ਹਨ,
ਪਰ ਕਿਸੇ ਦੀ ਜਾਣਕਾਰੀ ਤੋਂ
ਉਹ ਆਪਣੇ ਅਮਲੀ ਜੀਵਨ ਵਿਚ ਕੋਈ ਲਾਭ ਖੱਟਣ ਦੇ ਅਯੋਗ ਹਨ।
ਏਡਜ਼ ਬਾਰੇ ਅਜਿਹੀ
ਸਥਿਤੀ ਹੋਣ ਦਾ ਮੁੱਖ ਕਾਰਨ ਹੈ - ਏਡਜ਼ ’ਤੇ
ਲਿਖੇ ਜ਼ਿਆਦਾਤਰ ਲੇਖਾਂ ਦਾ ਪੱਧਰ ਆਮ ਲੋਕਾਂ ਦੀ ਸਮਝ ਤੋਂ ਬਾਹਰ ਦਾ ਹੋਣਾ।
ਜੇਕਰ ਅਸੀਂ ਏਡਜ਼ ਵਿਰੋਧੀ
ਮੁਹਿੰਮ ਨੂੰ ਲੋਕ ਲਹਿਰ ਬਣਾਉਣਾ ਚਾਹੁੰਦੇ ਹਾਂ,
ਜੇਕਰ ਅਸੀਂ ਏਡਜ਼
ਰੋਕੂ ਪ੍ਰੋਗਰਾਮਾਂ ਤੇ ਕਰੋੜਾਂ ਰੁਪਏ ਖਰਚ ਕੇ ਕੋਈ ਨਤੀਜਾ ਦੇਖਣਾ ਚਾਹੁੰਦੇ ਹਾਂ
ਤਾਂ ਜ਼ਰੂਰੀ ਹੈ ਕਿ ਅਜਿਹੇ ਭਾਸ਼ਣ ਅਤੇ ਲੇਖ ਛਾਪੇ ਜਾਣ ਜੋ ਲੋਕਾਂ ਦੀ ਆਮ ਭਾਸ਼ਾ
ਵਿਚ ਹੋਣ।
ਤਕਨੀਕੀ ਜਾਣਕਾਰੀ ਅਤੇ
ਅੰਕੜਿਆਂ ਨਾਲ ਭਰਪੂਰ ਲੇਖ ਪਿੰਡਾਂ,
ਜਿਥੇ ਕਿ ਸਾਡੀ
70
ਫੀਸਦੀ ਅਬਾਦੀ
ਰਹਿੰਦੀ ਹੈ,
ਵਿਚ ਖਿੱਚ ਦਾ ਕੇਂਦਰ ਨਹੀਂ
ਬਣ ਸਕਦੇ।
ਸੋ,
ਪੇਸ਼ ਹੈ ਇਸ ਬਿਮਾਰੀ
ਬਾਰੇ ਕੁਝ ਅਜਿਹੀ ਆਮ ਅਜਿਹੀ ਜਾਣਕਾਰੀ ਜੋ ਹਰ ਨਾਗਰਿਕ ਲਈ ਜ਼ਰੂਰੀ ਹੈ।
ਏਡਜ਼
ਦਾ ਪੂਰਾ ਨਾਂ ਹੈ - ਐਕੁਆਇਰਡ ਇਮਿਊਨੋ ਡੈਫੀਸ਼ਿਐਂਸੀ ਸਿੰਡਰੋਮ।
‘ਐਕੁਆਇਰਡ’
ਤੋਂ ਭਾਵ ਹੈ
‘ਪ੍ਰਾਪਤ
ਕੀਤੀ ਹੋਈ’, ‘ਇਮਿਊਨੋ’
ਤੋਂ ਭਾਵ ਹੈ
‘ਰੋਗਾਂ
ਨਾਲ ਲੜਨ ਦੀ ਸਰੀਰ ਦੀ ਸ਼ਕਤੀ ਸਬੰਧੀ’ ‘ਡੈਫੀਸ਼ਿਐਂਸੀ’
ਤੋਂ ਭਾਵ ਹੈ
‘ਘਾਟ’
ਅਤੇ
‘ਸਿੰਡਰੋਮ’
ਤੋਂ ਭਾਵ ਹੈ
‘ਇਕ
ਤੋਂ ਵੱਧ ਬਿਮਾਰੀਆਂ ਦਾ ਹੋਣਾ।’
ਸੋ ਪੰਜਾਬੀ ਵਿਚ
ਕਿਹਾ ਜਾ ਸਕਦਾ ਹੈ ਕਿ ਸਰੀਰ ਦੁਆਰਾ ਪ੍ਰਾਪਤ ਕੀਤੀ ਲਾਗ ਨਾਲ ਸਰੀਰ ਵਿਚ ਰੋਗ
ਰੋਕੂ ਤਾਕਤ ਦਾ ਖ਼ਤਮ ਹੋਣਾ ਅਤੇ ਨਤੀਜੇ ਵਜੋਂ ਸਰੀਰ ਨੂੰ ਕੋਈ ਰੋਗ ਚਿੰਬੜਨਾ ਏਡਜ਼
ਕਰਵਾਉਣਾ ਹੈ।
ਇਹ ਬਿਮਾਰੀ ਐੱਚ. ਆਈ. ਵੀ.
ਨਾਂ ਦੇ ਇਕ ਵਿਸ਼ਾਣੂ ਰਾਹੀਂ ਹੁੰਦੀ ਹੈ।
ਇਥੇ,
ਵਿਸ਼ਾਣੂਆਂ ਬਾਰੇ
ਦੱਸਣਾ (ਥੋੜਾ ਜਿਹਾ) ਅਢੁੱਕਵਾਂ ਨਹੀਂ ਹੋਵੇਗਾ।
ਵਿਸ਼ਾਣੂ ਅਜਿਹੇ ਰੋਗ
ਕਾਰਕ ਹੁੰਦੇ ਹਨ,
ਜਿਨਾਂ
’ਤੇ
ਮਨੁੱਖ ਅਜੇ ਤੱਕ ਜਿੱਤ ਨਹੀਂ ਪ੍ਰਾਪਤ ਕਰ ਸਕਿਆ।
ਸੋ,
ਵਿਸ਼ਾਣੂਆਂ ਦੁਆਰਾ
ਹੋਣ ਵਾਲੀਆਂ ਬਿਮਾਰੀਆਂ ਆਮ ਤੌਰ ’ਤੇ
ਲਾ - ਇਲਾਜ ਹੁੰਦੀਆਂ ਹਨ।
ਖਸਰਾ,
ਮਾਤਾ,
ਪੋਲੀਓ,
ਹੈਪੇਟਾਈਟਿਸ
ਬਿਮਾਰੀਆਂ ਵਿਸ਼ਾਣੂਆਂ ਕਾਰਨ ਹੀ ਪੈਦਾ ਹੁੰਦੀਆਂ ਹਨ।
ਹੁਣ ਸਵਾਲ ਉੱਠਦਾ
ਹੈ ਕਿ ਏਡਜ਼ ਪੈਦਾ ਕਰਨ ਵਾਲਾ ਇਹ ਵਿਸ਼ਾਣੂ ਸਰੀਰ ਅੰਦਰ ਦਾਖਲ ਕਿਵੇਂ
ਹੁੰਦਾ ਹੈ?
ਜਦੋਂ ਵੀ ਕਿਸੇ ਵਿਅਕਤੀ ਦੇ
ਸਰੀਰ ਦਾ ਠੋਸ ਜਾਂ ਤਰਲ ਪਦਾਰਥ ਕਿਸੇ ਦੂਜੇ ਵਿਅਕਤੀ ਦੇ ਸਰੀਰ ਅੰਦਰ ਦਾਖਲ ਹੁੰਦਾ
ਹੈ ਤਾਂ ਇਹ ਵਿਸ਼ਾਣੂ ਪਹਿਲੇ ਵਿਅਕਤੀ ਤੋਂ (ਜੇਕਰ ਉਸ ਵਿਚ ਇਹ ਹੋਣ ਤਾਂ) ਦੂਜੇ
ਵਿਅਕਤੀ ਅੰਦਰ ਚਲੇ ਜਾਂਦੇ ਹਨ।
ਕਈ ਵਾਰ ਅਸੀਂ
ਕੈਮਿਸਟਾਂ ਜਾਂ ਛੋਟੇ - ਮੋਟੇ ਡਾਕਟਰਾਂ ਤੋਂ ਟੀਕੇ ਲਗਵਾ ਲੈਂਦੇ ਹਾਂ।
ਲੈਬਾਰਟਰੀਆਂ
’ਚ
ਖੂਨ ਟੈਸਟ ਕਰਵਾਉਣ ਲੱਗੇ ਅੱਖਾਂ ਬੰਦ ਕਰ,
ਮੂੰਹ ਪਿੱਛੇ ਨੂੰ
ਘੁਮਾ ਕੇ ਖੂਨ ਕਢਾਉਣ ਲਈ ਉਂਗਲ/ਬਾਂਹ ਅੱਗੇ ਕਰ ਦਿੰਦੇ ਹਾਂ।
ਇਹ ਵੀ ਨਹੀਂ ਦੇਖਦੇ
ਕਿ ਖੂਨ ਟੈਸਟ ਕਰਨ ਵਾਲੇ ਨੇ ਨਵੀਂ ਸੂਈ ਖੋਲੀ ਹੈ ਜਾਂ ਪਹਿਲਾਂ ਵਰਤੀ ਹੋਈ ਸੂਈ
ਫਿਰ ਵਰਤੀ ਹੈ।
ਜਦੋਂ ਇਕ ਵਿਅਕਤੀ ਨੂੰ ਚੋਭੀ
ਹੋਈ ਸੂਈ ਦੂਜੇ ਨੂੰ ਲਗਾਈ ਜਾਂਦੀ ਹੈ ਤਾਂ ਪਹਿਲੇ ਵਿਅਕਤੀ ਦਾ ਥੋੜਾ ਜਿਹਾ ਖੂਨ
ਦੂਜੇ ਦੇ ਸਰੀਰ ਅੰਦਰ ਚਲਾ ਜਾਂਦਾ ਹੈ ਅਤੇ ਇਸੇ ਖੂਨ ਰਾਹੀਂ ਏਡਜ਼ ਦੇ ਕਈ ਵਿਸ਼ਾਣੂ,
ਦੂਜੇ ਵਿਅਕਤੀ ਦੇ
ਸਰੀਰ ਅੰਦਰ ਪੁੱਜ ਕੇ ਉਸ ਦੀ ਜ਼ਿੰਦਗੀ ਦੀ ਬਰਬਾਦੀ ਦੀ ਨੀਂਹ - ਬੰਨ ਸਕਦੇ ਹਨ।
ਇਹੋ ਕੁਝ ਸ਼ੇਵ ਕਰਨ (ਦਾੜੀ
ਬਨਾਉਣ) ਲੱਗਿਆ ਇਕ ਦੂਜੇ ਦੇ ਬਲੇਡ ਵਰਤਣ ਨਾਲ ਬੜੀ ਹੀ ਅਸਾਨੀ ਨਾਲ ਹੋ ਸਕਦਾ ਹੈ।
ਸ਼ੇਵ ਕਰਨ ਲੱਗਿਆ ਹਰ
ਵਾਰ ਸੂਖਮ ਕੱਟ ਲੱਗਦੇ ਹਨ ਅਤੇ ਬਲੇਡ ’ਤੇ
ਦੇਖਣ ਨੂੰ ਭਾਵੇਂ ਖੂਨ ਨਹੀਂ ਹੁੰਦਾ ਪਰ ਇਸ ਨੂੰ ਲਾਗ ਲੱਗ ਚੁੱਕੀ ਹੁੰਦੀ ਹੈ।
ਸੋ,
ਨਾਈਆਂ ਦੀਆਂ
ਦੁਕਾਨਾਂ ਤੋਂ ਸ਼ੇਵ ਕਰਾਉਣਾ ਆਪਣੀ ਅਤੇ ਆਪਣੇ ਪਰਿਵਾਰ ਦੀ ਬਰਬਾਦੀ ਨੂੰ ਬੁਲਾਵਾ
ਦੇਣਾ ਬਰਾਬਰ ਹੈ।
ਕੀ ਪਤਾ,
ਕਦੋਂ ਅਜਿਹਾ
ਵਿਅਕਤੀ ਉਸ ਦੁਕਾਨ ਤੋਂ ਉਸਤਰਾ ਜਾਂ ਬਲੇਡ ਲਗਵਾ ਕੇ ਗਿਆ ਹੋਵੇ ਜਿਸ ਅੰਦਰ ਏਡਜ਼
ਲਾਗ (ਵਿਸ਼ਾਣੂ) ਸੀ।
ਉਸ ਤੋਂ ਅਗਲਾ ਗਾਹਕ
ਪੱਕੇ ਤੌਰ ’ਤੇ
ਏਡਜ਼ ਦਾ ਅਗਲਾ ਸ਼ਿਕਾਰ ਹੋਵੇਗਾ।
ਜੋ ਗੱਲ ਇਸ਼ਤਿਹਾਰਾਂ ਰਾਹੀਂ
ਸਭ ਤੋਂ ਵੱਧ ਉਜਾਗਰ ਕੀਤੀ ਜਾਂਦੀ ਹੈ,
ਉਹ ਹੈ - ਥਾਂ ਥਾਂ ਦਾ
ਸੰਭੋਗ,
ਏਡਜ਼ ਦੀ ਜੜ।
ਬਿਲਕੁਲ ਠੀਕ।
ਆਪਣੇ ਜੀਵਨ ਸਾਥੀ
ਪ੍ਰਤੀ ਵਫਾਦਾਰ ਰਹਿਣਾ ਇਸ ਪੱਖ ਤੋਂ ਏਡਜ਼ ਦੇ ਖਤਰੇ ਘਟਾ ਸਕਦਾ ਹੈ।
ਜੇ ਕਿਸੇ ਔਰਤ ਨੂੰ
ਏਡਜ਼ ਹੈ ਤਾਂ ਉਸ ਨੂੰ ਸੰਤਾਨ ਪੈਦਾ ਨਹੀਂ ਕਰਨੀ ਚਾਹੀਦੀ ਕਿਉਂਕਿ ਮਾਂ ਤੋਂ
ਅਣਜੰਮੇ ਬੱਚੇ ਤੱਕ ਵੀ ਏਡਜ਼ ਜਾਣ ਦਾ ਖਤਰਾ ਹੁੰਦਾ ਹੈ।
ਭਾਵੇਂ ਇਹ ਖਤਰਾ
30
ਫੀਸਦੀ ਹੀ ਹੁੰਦਾ
ਹੈ ਪਰ ਆਪਣੀਆਂ ਅੱਖਾਂ ਅੱਗੇ ਆਪਣੇ ਬੱਚੇ ਨੂੰ ਮਰਦਾ ਦੇਖਣਾ ਕਿਸੇ ਵੀ ਮਾਂ - ਬਾਪ
ਤੋਂ ਸਹਿਣ ਹੋਣਾ ਬਹਤ ਔਖਾ ਹੈ।
ਜਦ ਕਿ ਬੇ - ਔਲਾਦ
ਰਹਿਣ ਦਾ ਦੁੱਖ ਉਹ ਔਖੇ - ਸੋਖੇ ਸਹਿ ਸਕਦੇ ਹਨ।
ਸਭ ਤੋਂ ਮਾੜੀ ਗੱਲ ਇਹ ਹੈ
ਕਿ ਨਾ ਤਾਂ ਇਸ ਬਿਮਾਰੀ ਤੋਂ ਬਚਣ ਲਈ ਅਜੇ ਤੱਕ ਕੋਈ ਦਵਾਈ/ਟੀਕਾ ਹੈ ਅਤੇ ਨਾ ਹੀ
ਬਿਮਾਰੀ ਲੱਗਣੇ ਪਿੱਛੋਂ ਇਸ ਨੂੰ ਠੀਕ ਕਰਨ ਦੀ ਕੋਈ ਦਵਾਈ।
ਬਜ਼ਾਰ ਵਿਚ ਕੁਝ
ਦਵਾਈਆਂ ਹਨ ਜ਼ਰੂਰ,
ਪਰ ਇਹ ਐਨੀਆਂ ਮਹਿੰਗੀਆਂ ਹਨ
ਕਿ ਅਮੀਰ ਪਰਿਵਾਰ ਵੀ ਇਕ ਮੈਂਬਰ ਦੇ ਇਲਾਜ ਦਾ ਖਰਚਾ ਜ਼ਿਆਦਾ ਸਮੇਂ ਤੱਕ ਨਹੀਂ ਝੱਲ
ਸਕਦਾ।
ਦੂਜਾ ਇਹ ਦਵਾਈਆਂ ਬਿਮਾਰੀ
ਨੂੰ ਕੁਝ ਚਿਰ ਟਾਲ ਹੀ ਸਕਦੀਆਂ ਹਨ ਖ਼ਤਮ ਨਹੀਂ ਕਰ ਸਕਦੀਆਂ। |