WWW 5abi.com  ਸ਼ਬਦ ਭਾਲ

ਤੁਹਾਡੇ ਵਿਚਾਰਾਂ ਦਾ ਸੁਆਗਤ ਹੈ... ਸਾਨੂੰ ਲਿਖੋ

ਪਾਠਕਾਂ ਦੇ ਵਿਚਾਰਾਂ ਨਾਲ 5abi.com ਅਦਾਰੇ ਦਾ
ਸਹਿਮਤ ਹੋਣਾ ਕੋਈ ਜ਼ਰੂਰੀ ਨਹੀ।

5_cccccc1.gif (41 bytes)

ਭਜਨ ਸਿੰਘ, ਯੂਬਾ ਸਿਟੀ, ਕੈਲੀਫੋਰਨੀਆ

05/01/05

ਨਾਵਲ “ਉਜੱੜ ਗਏ ਗਰਾਂ” ਵਰਤੀ ਗਈ ਭਾਸ਼ਾ ਕਰਕੇ ਬੇਸ਼ੱਕ ਕਈ ਪਾਠਕਾਂ ਦੀ ਅਲੋਚਨਾ ਦਾ ਸਾਹਮਣਾ ਕਰੇ ਪਰ ਜਿਹਨਾ ਸੱਜਣਾਂ ਨੂੰ ਕਦੀ ਪੰਜਾਬ ਪੁਲਿਸ ਦੀ ਮਹਿਮਾਨ-ਨਿਵਾਜੀ ਮਾਨਣ ਦਾ ‘ਸੁਭਾਗ’ ਪ੍ਰਾਪਤ ਹੋਇਆ ਹੈ, ਉਹ ਇਸ ਗੱਲ ਨਾਲ ਪੂਰੀ ਤਰਾਂ ਸਹਿਮਤ ਹੋਣਗੇ ਕਿ ਨਾਵਲਕਾਰ ਨੇ ਬਿਲਕੁਲ ਸਹੀ ਤਸਵੀਰ ਪੇਸ਼ ਕੀਤੀ ਹੈ। ਕਿਸੇ ਨੇ ਪੰਜਾਬੀ ਗਾਇਕ ਅਮਰ ਸਿੰਘ ਚਮਕੀਲੇ ਨੂੰ ਪੁਛਿਆ ਕਿ “ਤੁਸੀਂ ਅਸ਼ਲੀਲ ਗਾਣੇ ਕਿਉਂ ਗਾਉਂਦੇ ਹੋ?” ਤਾਂ ਚਮਕੀਲੇ ਦਾ ਜਵਾਬ ਸੀ ਕਿ “ਕੀ ਮੈਂ ਕੁਝ ਝੂਠ ਬੋਲ ਦਿੱਤਾ ਆਪਣੇ ਗਾਣਿਆਂ ਵਿੱਚ?”। ਮੈਂ ਅਸ਼ਲੀਲ ਗੀਤਾਂ ਜਾਂ ਸਾਹਿਤ ਦਾ ਪ੍ਰਸੰਸਕ ਨਹੀਂ ਹਾਂ ਪਰ ਜਿਸ ਨੇ ਵੀ ਪੰਜਾਬੀ ਸਭਿਆਚਾਰ ਦੇ ਕਿਸੇ ਖੂੰਜੇ ਵਿਚ ਪਏ ਗੰਦ ਨੂੰ ਫ਼ਰੋਲਣ ਦਾ ਜਿਗਰਾ ਕੀਤਾ, ਉਸ ਨੂੰ ਕਦੇ ਵੀ ਫੁੱਲਾਂ ਦੇ ਹਾਰ ਨਹੀਂ ਨਸੀਬ ਹੋਏ।

ਬੈਠਕ ਦਾ ਕੂੜਾ ਮੰਜੇ-ਕੁਰਸੀਆਂ ਦੇ ਹੇਠਾਂ ਕਰ ਦੇਣ ਨਾਲ ਕਮਰਾ ਸਾਫ ਜਰੂਰ ਪ੍ਰਤੀਤ ਹੁੰਦਾ ਹੈ ਪਰ ਅਸਲ ਵਿਚ ਉਹ ਸਾਫ ਨਹੀਂ ਹੁੰਦਾ। ਜੇ ਕੋਈ ਕਹਿੰਦਾ ਹੈ ਕਿ ‘ਉਜੱੜ ਗਏ ਗਰਾਂ’ ਇਮਲੀ ਦੇ ਚਾਟ ਵਾਂਗ ਚਟਕਾਰੇ ਲੈ ਕੇ ਪੜ੍ਹਨ ਵਾਲਾ ਮਸਾਲੇਦਾਰ ਨਾਵਲ ਹੈ ਤਾਂ ਬਹੁਤ ਨਾ-ਇਨਸਾਫ਼ੀ ਹੋਵੇਗੀ। ਦਸਾਂ-ਨੌਂਹਾਂ ਦੀ ਕਿਰਤ ਕਰਨ ਵਾਲੇ ਦੇ ਉਜੱੜੇ ਘਰੋਂ ਮਾਸ ਦੀ ਬੋਟੀ ਲਭਦੀਆਂ ਸਰਕਾਰੀ ਢਾਂਚੇ ਦੀਆਂ ਬੇਰਹਿਮ ਗਿਰਝਾਂ ਦੀ ਦਾਸਤਾਨ ਹੈ ਇਹ ਨਾਵਲ। ਕਿਸੇ ਤਰਾਂ ਦੀ ਵੀ ਲਿੰਬਾ-ਪੋਚੀ ਕਰਨ ਦਾ ਉਪਰਾਲਾ ਨਾ ਕਰਨ ਤੇ ਸ਼ਿਵਚਰਨ ਜੱਗੀ ਦੀ ਦਲੇਰੀ ਦੀ ਸਰਾਹਨਾ ਕਰਨੀ ਬਣਦੀ ਹੈ।

ਭਜਨ ਸਿੰਘ
ਯੂਬਾ ਸਿਟੀ (ਕੈਲੀਫੋਰਨੀਆ)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

05/01/05

ਸ਼੍ਰੋਮਣੀ ਕਮੇਟੀ ਨੇ ਸਮੁੰਦਰੀ ਤੂਫਾਨ ਪੀੜਤ ਖੇਤਰਾਂ ਵਿੱਚ ਸਿਹਤ ਸੇਵਾਵਾਂ ਮੂਹਈਆਂ ਕਰਵਾਉਣ ਲਈ ਡਾਕਟਰਾਂ ਦੀ ਟੀਮ ਭੇਜੀ।

ਅੰਮ੍ਰਿਤਸਰ 5 ਜਨਵਰੀ:  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੁੰਦਰੀ ਤੂਫਾਨ ਪੀੜਤ ਖੇਤਰਾਂ ਵਿੱਚ ਲੋਕਾਂ ਨੂੰ ਡਾਕਟਰੀ ਸਹੂਲਤਾਂ ਅਤੇ ਦਵਾਈਆਂ ਮੁਹਈਆ ਕਰਵਾਉਣ ਲਈ ਆਪਣੇ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰੀਸਰਚ ਦੇ ਡਾਕਟਰਾਂ ਦੀ ਇਕ 24 ਮੈਂਬਰੀ ਟੀਮ ਤਾਮਲਨਾਡੂ ਰਵਾਨਾ ਕੀਤੀ ਹੈ। ਇਹ ਟੀਮ ਆਪਣੇ ਨਾਲ ਇਕ ਕਰੋੜ ਰੁਪਏ ਦੀਆਂ ਦਵਾਈਆਂ ਲੈ ਕੇ ਜਾ ਰਹੀ ਹੈ, ਜੋ ਰਖੜਾ ਪਰਿਵਾਰ ਨੇ ਖਰੀਦ ਕੇ ਦਿੱਤੀਆਂ ਹਨ।

ਇਸ ਟੀਮ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ਤੋਂ ਇੰਸਟੀਚਿਊਟ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਉਜਾਗਰ ਸਿੰਘ ਧਾਲੀਵਾਲ, ਪ੍ਰਧਾਨ ਸਾਹਿਬ ਦੇ ਨਿੱਜੀ ਸਹਾਇਕ ਸ੍ਰ: ਹਰਜੀਤ ਸਿੰਘ ਅਤੇ ਹਸਪਤਾਲ ਦੇ ਡਾਕਟਰਾਂ ਨੇ ਇਕ ਵਿਸ਼ੇਸ਼ ਬੱਸ ਰਾਹੀਂ ਰਵਾਨਾ ਕੀਤਾ। ਡਾ. ਧਾਲੀਵਾਲ ਨੇ ਦੱਸਿਆ ਕਿ ਡਾ. ਪਾਰਤਿਕ ਬਖਸ਼ੀ ਦੀ ਅਗਵਾਈ ਹੇਠ ਇਸ ਟੀਮ ਵਿੱਚ ਵੱਖ-ਵੱਖ ਬੀਮਾਰੀਆਂ ਦੇ ਮਾਹਿਰ 14 ਡਾਕਟਰ, ਦੋ ਸੀਨੀਅਰ ਫਾਰਮਾਸਿਸਟ ਤੇ ਮੇਲ-ਨਰਸਾਂ ਨੂੰ ਭੇਜਿਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਤਾਮਲਨਾਡੂ ਦੇ ਰਾਜਪਾਲ ਸ੍ਰ: ਸੁਰਜੀਤ ਸਿੰਘ ਬਰਨਾਲਾ ਅਤੇ ਮੁੱਖ ਮੰਤਰੀ ਬੀਬੀ ਜੈਲਲਿਤਾ ਨਾਲ ਸੰਪਰਕ ਕਰ ਕੇ ਇਹ ਟੀਮ ਭੇਜਣ ਦਾ ਫੈਸਲਾ ਕੀਤਾ ਹੈ ਅਤੇ ਟੀਮ ਤਾਮਲਨਾਡੂ ਪਹੁੰਚ ਕੇ ਸੂਬਾਈ ਅਧਿਕਾਰੀਆਂ ਦੇ ਸਹਿਯੋਗ ਨਾਲ ਸਮੁੰਦਰੀ ਪੀੜਤ ਖੇਤਰਾਂ ਵਿੱਚ ਡਾਕਟਰੀ ਸਹੂਲਤਾਂ ਮੁਹਈਆ ਕਰਵਾਏਗੀ।

ਡਾ. ਧਾਲੀਵਾਲ ਨੇ ਦੱਸਿਆ ਕਿ ਅਮਰੀਕਾ ਨਿਵਾਸੀ ਸ੍ਰ:ਦਰਸ਼ਨ ਸਿੰਘ ਧਾਲੀਵਾਲ (ਰਖੜਾ) ਨੇ ਸਮੁੰਦਰੀ ਤੂਫਾਨ ਪੀੜਤ ਲੋਕਾਂ ਦੇ ਪੁਨਰਵਾਸ ਲਈ ਸ਼੍ਰੋਮਣੀ ਕਮੇਟੀ ਨੂੰ ਪੰਜ ਕਰੋੜ ਰੁਪਏ ਦਿੱਤੇ ਹਨ, ਜਿਨ੍ਹਾਂ ਵਿੱਚੋਂ ਇਕ ਕਰੋੜ ਰੁਪਏ ਦੀਆਂ ਦਵਾਈਆਂ ਖਰੀਦੀਆਂ ਗਈਆਂ ਹਨ। ਡਾਕਟਰਾਂ ਦੀ ਟੀਮ ਅੱਜ ਸ਼ਾਮੀ ਪਟਿਆਲੇ ਜਾ ਕੇ ਠਹਿਰੇਗੀ, ਜਿਥੋਂ ਕਲ ਵੀਰਵਾਰ ਸਵੇਰੇ ਰਾਹਤ ਸਮੱਗਰੀ ਨਾਲ ਭਰੇ 100 ਟਰੱਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ: ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਰਵਾਨਾ ਕਰਨਗੇ। ਡਾਕਟਰੀ ਟੀਮ ਦਿੱਲੀ ਤੋਂ ਹਵਾਈ ਜਹਾਜ਼ ਰਾਹੀਂ ਚੈਨਈ ਜਾਏਗੀ। ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਸਟਾਫ ਨੇ ਸਮੁੰਦਰੀ ਤੂਫਾਨ ਪੀੜ੍ਹਤ ਲੋਕਾਂ ਦੀ ਸਹਾਇਤਾ ਲਈ 2-50 ਲੱਖ ਰੁਪਏ ਇਕੱਤਰ ਕਰ ਕੇ ਦਿੱਤੇ ਹਨ। ਇਹ ਟੀਮ ਲਗਭਗ ਇਕ ਮਹੀਨਾ ਤਾਮਲਨਾਡੂ ਰਹੇਗੀ।

ਸ੍ਰ: ਹਰਜੀਤ ਸਿੰਘ ਨੇ ਦੱਸਿਆ ਕਿ ਤੂਫਾਨ ਪੀੜ੍ਹਤਾਂ ਲਈ ਫੰਡ ਇਕੱਤਰ ਕਰਨ ਵਾਸਤੇ ਸ਼੍ਰੋਮਣੀ ਕਮੇਟੀ ਨੇ ਪੰਜਾਬ ਐਂਡ ਸਿੰਧ ਬੈਂਕ ਹਾਲ ਬਜ਼ਾਰ ਵਿਖੇ ਅਕਾਊਂਟ ਨੰਬਰ 14809 ਖੋਲ੍ਹਿਆ ਹੈ। ਜੋ ਸੱਜਣ ਚਾਹੁਣ, ਇਥੇ ਸਿੱਧੇ ਵੀ ਪੈਸੇ ਜਮ੍ਹਾਂ ਕਰਵਾ ਸਕਦੇ ਹਨ।

ਬਲਦੇਵ ਸਿੰਘ ਸਰਾ, ਕੋਟਲੀ ਲੋਹਾਰਾ

05/01/05

I am neither impressed nor happy about the "UJJAR GAYE GRAN" by Mr. Shivcharan Jaggi Kussa. It is more dramatic rather than to accept as facts. I like the writers freedom, but so cheep language cont be consider as freedom. Mr. jaggi must be carefull that ladies are too regular online readers of 5abi.com.

I am from Muktsar,where no body give you positve answer if you are going to ask anybody normally (cont give you a example,every one is still have a "BEDAWA" in his hand), but in Panchayat "Punjabi Sath" he/I/we they must avoid to use this kinds of vulgar language. It is time to bring out the ills of our society not to provide the worst entertainment.

With regards and wish u the happy new year,

Baldev Singh Sra of Kotli-Lohara

ਸੰਦੀਪ ਸਿੰਘ ਚਾਹਲ

05/01/05

ਔਰਤਾਂ ਇੰਨਫਰਮੇਸ਼ਨ ਟੈਕਨੌਲਜੀ ਵਿਚ ਮਰਦਾਂ ਦੇ ਮੁਕਾਬਲੇ
ਘਟ ਗਿਣਤੀ ਵਿਚ ਕਿਉਂ ਹਨ-ਇਕ ਸਵਾਲ ??

ਇਹ ਗਲਾਂ ਹੁਣ ਬੀਤੇ ਸਮੇਂ ਦੀਆਂ ਬਣ ਕੇ ਰਹਿ ਗਈਆਂ ਹਨ ਜਦੋਂ ਔਰਤ ਘਰ ਦੀ ਇਕ ਚਾਰ ਦੀਵਾਰੀ ਅੰਦਰ ਰਹਿਣ ਲਈ ਹੀ ਮਜਬੂਰ ਹੋ ਕੇ ਰਹਿ ਜਾਂਦੀ ਸੀ। ਵਰਤਮਾਨ ਯੁਗ ਵਿਚ ਔਰਤਾਂ ਹਰ ਖੇਤਰ ਵਿਚ ਮਰਦਾਂ ਨਾਲੋਂ ਅਗੇ ਵਧ ਕੇ ਵਖ ਵਖ ਖੇਤਰਾਂ ਵਿਚ ਮਲਾਂ ਮਾਰਦੀਆਂ ਦਿਖਾਈ ਦੇ ਰਹੀਆਂ ਹਨ। ਪਰ ਕਿਹਾ ਜਾ ਰਿਹਾ ਹੈ ਸਾਇੰਸ ਦੇ ਵਰਤਮਾਨ ਯੁਗ ਵਿਚ ਵਿਚ ਇੰਫਰਮੇਸ਼ਨ ਟੈਕਨੌਲੌਜੀ ਦਾ ਖੇਤਰ ਐਸਾ ਹੈ ਜਿਥੇ ਔਰਤਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਘਟ ਦਸੀ ਜਾ ਰਹੀ ਹੈ। ਇਸ ਦੇ ਕਾਰਣ ਭਾਂਵੇਂ ਵਖ ਵਖ ਦਸੇ ਜਾ ਰਹੇ ਹਨ ਤੇ ਮਾਹਿਰਾਂ ਵਲੋਂ ਇਸ ਦੇ ਕਾਰਣਾਂ ਦਾ ਪਤਾ ਲਾਉਣ ਲਈ ਯਤਨ ਕੀਤੇ ਜਾ ਰਹੇ ਹਨ ਕਿ ਆਖਰ ਉਹ ਕਿਹੜੇ ਕਾਰਣ ਹਨ ਜਿਹਨਾਂ ਕਰਕੇ ਇਸ ਖੇਤਰ ਵਿਚ ਔਰਤਾਂ ਮਰਦਾਂ ਦੇ ਮੁਕਾਬਲੇ ਘਟ ਗਿਣਤੀ ਵਿਚ ਕੰਮ ਕਰਦੀਆਂ ਹਨ। ਕੀ ਇਸ ਦੇ ਕਾਰਣ ਇਸ ਤਸਵੀਰ ਤੋਂ ਦਿਖਾਈ ਤਾਂ ਨਹੀਂ ਦੇ ਰਹੇ?????

ਰਾਜ ਭੁਪਿੰਦਰ ਸਿੰਘ, ਭਾਰਤ

ਪਰਲੈ
-ਕਰਨੈਲ ਸਿੰਘ ਗਿਆਨੀ- ਫ਼ਿਲਾਡੈਲਫ਼ੀਆ

05/01/05

ਪਰਲੈ - ਕਰਨੈਲ ਸਿੰਘ ਗਿਆਨੀ- ਫ਼ਿਲਾਡੈਲਫ਼ੀਆ

ਸੁਨਾਮੀ ਲਹਿਰਾਂ ਦੁਆਰਾ ਲਿਆਂਦੀ ਪਰਲੋ ਨੂੰ ਲੇਖਕ ਦੀ ਕਵਿਤਾ ਵਿਚ ਬਾਖੂਬੀ ਬਿਆਨ ਕਰਦਿਆਂ ਇਨਸਾਨੀਅਤ ਦਾ ਪੱਲਾ ਫੜੀ ਰੱਖਣ ਦੀ ਪੁਕਾਰ ਵੀ ਕੀਤੀ ਹੈ ।

ਇਹ ਖਬਰਾਂ ਵੀ ਆ ਰਹੀਆਂ ਹਨ ਕਿ ਤੂਫਾਨ-ਪੀੜਤਾਂ ਨੇ ਪੁਰਾਣੇ ਕਪੜੇ ਲੈਣ ਤੋਂ ਨਾਂਹ ਕਰ ਦਿਤੀ ਹੈ । ਉਹ ਸਿਰਫ ਨਵਾਂ ਸਮਾਨ ਤੇ ਖਾਣਾ ਲੈਣਾ ਹੀ ਮੰਨ ਰਹੇ ਹਨ । ਸੋ ਦਾਨ ਕਰਤਾਵਾਂ ਨੂੰ ਪੁਰਾਣੇ ਕਪੜਿਆ ਦੀ ਥਾਂ, ਨਵੇਂ ਕਪੜੇ ਹੀ ਭੇਜਣੇ ਚਾਹੀਦੇ ਹਨ, ਹੋਣ ਭਾਵੇਂ ਘੱਟ ਹੀ । ਇਸ ਨਾਲ ਤੂਫਾਨ -ਪੀੜਤਾਂ ਦੀ ਅੰਹ ਦਾ ਵੀ ਸਤਿਕਾਰ ਕੀਤਾ ਜਾ ਸਕਦਾ ਹੈ ।

ਰਾਜ ਭੁਪਿੰਦਰ ਸਿੰਘ, ਭਾਰਤ ।

ਭੂਵਿੰਦਰ ਕੌਰ ਗਿੱਲ, ਐਡਮੰਟਨ, ਕੈਨੇਡਾ

ਸਹਿਕ ਰਿਹਾ ਪੰਜਾਬੀ ਸੱਭਿਆਚਾਰਕ ਵਿਰਸਾ ਤੇ ਪੰਜਾਬੀ ਬੋਲੀ
-
ਡਾ: ਅਮਰਜੀਤ ਸਿੰਘ ਟਾਂਡਾ, ਸਿਡਨੀ 

03/01/05

ਸਮੂੰਹ ਪੰਜਾਬੀ ਪਾਠਕਾਂ ਨੂੰ ਇੱਕ ਵਾਰ ਫਿਰ ਨਵਾਂ ਸਾਲ ਮੁਬਾਰਕ,

ਡਾ: ਅਮਰਜੀਤ ਸਿੰਘ ਟਾਂਡਾ ਦਾ ਲੇਖ "ਸਹਿਕ ਰਿਹਾ ਪੰਜਾਬੀ ਸੱਭਿਆਚਾਰਕ ਵਿਰਸਾ ਤੇ ਪੰਜਾਬੀ ਬੋਲੀ" ਪੜਿਆ ਤੇ ਦਿਲ ਆਪ ਮੁਹਾਰੇ ਹੀ ਦਾਦ ਦੇਣ ਨੂੰ ਉਤਾਵਲਾ ਹੋ ਉਠਿਆ। ਪੰਜਾਬੀ ਸੱਭਿਆਚਾਰ ਲਈ ਇਹ ਇੱਕ ਬਹੁਤ ਹੀ ਗੰਭੀਰ ਮਸਲਾ ਹੈ ਤੇ ਅਸੀਂ ਸਾਰੇ ਹੀ ਇਸ ਨੂੰ ਮਹਿਸੂਸ ਕਰ ਰਹੇ ਹਾਂ, ਪਰ ਦੁੱਖ ਦੀ ਗੱਲ ਇਹ ਹੈ ਕਿ ਅਜੇ ਤੱਕ ਇਸ ਦਾ ਕੋਈ ਹੱਲ ਨਹੀਂ ਲੱਭ ਸਕਿਆ।

ਇਹਨਾਂ ਹੀ ਦਿਨਾਂ ਵਿਚ ਮੈਂ ਇੱਕ ਕਵਿਤਾ ਲਿਖੀ ਹੈ ਕਿ "ਆਓ ਬਣਾਈਏ ਕਾਫਲਾ ਤੇ ਬਦਲੀਏ ਸੰਸਾਰ ਨੂੰ", ਵੀਰ ਜੀ ਸਾਨੂੰ ਕਾਫਲਾ ਬਣਾਓਣਾਂ ਪੈਣਾਂ ਹੈ। ਜੇ ਦੋ ਚਾਰ ਪੰਜਾਬੀ ਪ੍ਰੇਮੀ ਇਸ ਮੁਹਿੰਮ ਨੂੰ ਸ਼ੁਰੂ ਕਰਨਗੇ ਤਾਂ ਹੌਲੀ ਹੌਲੀ ਕਾਫਲਾ ਬਣ ਹੀ ਜਾਵੇਗਾ। ਇਹ ਵੀ ਜਾਗਰਿਤੀ ਦਾ ਹੀ ਨਿਸ਼ਾਨ ਹੈ ਕਿ ਸਮੂੰਹ ਪੰਜਾਬੀ ਸੱਭਿਆਚਾਰਕ ਪ੍ਰੇਮੀ ਹੁਣ ਤਬਦੀਲੀ ਦੀ ਲੋੜ ਮਹਿਸੂਸ ਕਰ ਰਹੇ ਹਨ।

ਪੰਜਾਬੀ ਨਾਲ ਬਹੁਤ ਮਖੌਲ ਹੋ ਚੁੱਕਾ ਹੈ, ਸ਼ਾਇਦ ਆਪ ਨੇ ਮੇਰਾ ਲੇਖ "ਪੰਜਾਬੀਏ ਜੁਬਾਨੇ ਨੀ ਰਕਾਨੇ ਮੇਰੇ ਦੇਸ ਦੀਏ" ਪੜਿਆ ਹੈ ਜਾਂ ਨਹੀਂ, (ਉਹ ਵੀ ਮੈਂ ਨਾਲ ਹੀ ਭੇਜ ਰਹੀ ਹਾਂ) ਉਸ ਵਿਚ ਵੀ ਇਸ ਮਸਲੇ ਨੂੰ ਬਹੁਤ ਗੰਭੀਰਤਾ ਨਾਲ ਪੇਸ਼ ਕਰਨ ਦੀ ਛੋਟੀ ਜਿਹੀ ਕੋਸ਼ਿਸ਼ ਕੀਤੀ ਸੀ ਜਿਸ ਲਈ ਪਾਠਕਾਂ ਵਲੋਂ ਬਹੁਤ ਹੀ ਹੌਸਲਾ ਅਫਜਾਈ ਮਿਲੀ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਇਹ ਕਾਫਲਾ ਕਲਮਾਂ ਨਾਲ ਸ਼ੁਰੂ ਹੋ ਗਿਆ ਤਾਂ ਅਸੀਂ ਕਿਸੇ ਨਾ ਕਿਸੇ ਹੱਲ ਤੇ ਜਰੂਰ ਪਹੁੰਚਾਂਗੇ। ਆਓ ਸਾਰੇ ਰਲ ਕੇ ਇਸ ਵਾਰੇ ਸੋਚੀਏ ਤੇ ਕਿਸੇ ਸਿੱਟੇ ਤੇ ਪਹੁੰਚਣ ਦੀ ਕੋਸ਼ਿਸ਼ ਕਰੀਏ। ਮੇਰੇ ਵਿਚਾਰ ਵਿਚ ਇਸਦਾ ਹੱਲ ਸਾਨੂੰ ਘਰਾਂ ਤੋਂ ਹੀ ਸ਼ੁਰੂ ਕਰਨਾ ਪੈਣਾਂ ਹੈ। ਬੱਚਿਆਂ ਦੀ ਚੰਗੀ ਜਾਂ ਮਾੜੀ ਰੁਚੀ ਵਿਚ ਮਾਪਿਆਂ ਦਾ ਬਹੁਤ ਵੱਡਾ ਹੱਥ ਹੈ। ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਜਿਦੋਂ ਮਾਂ-ਬਾਪ ਇਹ ਕਹਿੰਦੇ ਹਨ ਬੱਚੇ ਪੰਜਾਬੀ ਬੋਲਣ ਜਾਂ ਸਿੱਖਣ ਨੂੰ ਨਹੀਂ ਮੰਨਦੇ। ਇਸ ਨੂੰ ਮੈਂ ਮਾਪਿਆਂ ਦੀ ਕਮਜੋਰੀ ਸਮਝਦੀ ਹਾਂ ਕਿ ਉਹ ਆਪ ਕੋਸ਼ਿਸ਼ ਵੀ ਨਹੀਂ ਕਰਦੇ ਤੇ ਇਹ ਬਹਾਨਾ ਬਣਾ ਦਿੰਦੇ ਹਨ ਤੇ ਜਿੰਮੇਵਾਰੀ ਦਾ ਝੁਕਾਅ ਬੱਚਿਆਂ ਵੱਲ ਕਰ ਦਿੰਦੇ ਹਨ।

ਬਾਹਰਲੇ ਦੇਸ਼ਾਂ ਵਿਚ 7-8 ਸਾਲ ਦੀ ਉਮਰ ਤੋਂ ਹੀ ਪੰਜਾਬੀ ਸਿਖਾਉਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਤੇ ਇਸ ਉਮਰ ਵਿਚ ਘਰ ਵਿਚ ਬੱਚਿਆਂ ਦੀ ਮਰਜੀ ਮੁਤਾਬਕ ਚੱਲਣਾਂ ਕੁਝ ਠੀਕ ਨਹੀਂ ਲੱਗਦਾ। ਜੇ ਅਸੀਂ ਬੱਚਿਆਂ ਨੂੰ ਤੈਰਨਾਂ, ਸੌਕਰ, ਕਰਾਟੀ, ਹਾਕੀ ਜਾਂ ਫਿਲਮੀ ਡਾਂਸ ਦੀਆਂ ਕਲਾਸਾਂ ਆਦਿ ਵਿਚ ਰਜਿਸਟਰ ਕਰਵਾ ਸਕਦੇ ਹਾਂ ਤਾਂ ਪੰਜਾਬੀ ਦੀਆਂ ਕਲਾਸਾਂ ਵਿਚ ਦਾਖਲ ਕਰਾਉਣ ਤੋ ਕਿਉਂ ਕੰਨੀ ਕਤਰਾਉਂਦੇ ਹਾਂ। ਇਹ ਕਸੂਰ ਬੱਚਿਆਂ ਦਾ ਨਹੀਂ ਮਾਪਿਆਂ ਦਾ ਹੈ। ਅੱਜ ਕੱਲ ਮਾਪਿਆਂ ਨੇ ਘਰਾਂ ਵਿਚ ਕੰਪਿਊਟਰ ਤੇ ਟੀ ਵੀ ਬੱਚਿਆਂ ਦੇ ਕਮਰਿਆਂ ਵਿਚ ਰੱਖੇ ਹੋਏ ਹਨ ਜੋ ਕਿ ਬੇਬੀ ਸਿਟਿੰਗ ਦਾ ਕੰਮ ਕਰਦੇ ਹਨ ਤਾਂ ਕਿ ਮਾਪੇ ਆਪ ਟੀ ਵੀ ਤੇ ਹਿੰਦੀ - ਪੰਜਾਬੀ ਫਿਲਮਾਂ ਤੇ ਡਰਾਮਿਆਂ ਦਾ ਅਨੰਦ ਮਾਣ ਸਕਣ। ਜਿਹੜਾ ਕਿ ਪੰਜਾਬੀ ਦੇ ਨਿਘਾਰ ਦਾ ਮੁੱਢ ਹਨ। ਇੱਕ ਦੋ ਪ੍ਰੋਗਰਾਮਾਂ ਨੂੰ ਛੱਡ ਕੇ ਬਾਕੀ ਸਭ ਪੱਛਮੀ ਸੱਭਿਆਚਾਰ ਦੀ ਪੰਜਾਬੀ-ਹਿੰਦੀ ਵਿਚ ਨਕਲ ਹੀ ਹੁੰਦੀ ਹੈ। ਜਿਸ ਤਰਾਂ ਅਮਰਜੀਤ ਹੋਰਾਂ ਨੇ ਕਿਹਾ ਹੈ ਕਿ ਜੇ ਅਸੀਂ ਇਹੋ ਜਿਹੇ ਪ੍ਰੋਗਰਾਮ ਦੇਖਣੇ, ਤੇ ਫਿਲਮਾਂ ਤੇ ਵੀਡੀਓ ਖਰੀਦਣੀਆਂ ਬੰਦ ਕਰਾਂਗੇ ਤਾਂ ਕਿਸੇ ਨਾ ਕਿਸੇ ਦੇ ਸਿਰ ਵਿਚ ਖਾਜ ਜਰੂਰ ਹੋਵੇਗੀ। ਨਹੀਂ ਤਾਂ ਇਹ ਸਭ ਕੁਝ ਨੂੰ ਥੱਲੇ ਲਾਉਣ ਵਾਲੇ ਇਹ ਸੋਚਦੇ ਹਨ ਕਿ ਮਾਰਕੀਟ ਵਿਚ ਇਹੋ ਜਿਹੇ ਮਸਾਲੇ ਦੀ ਮੰਗ ਹੈ ਤੇ ਉਹ ਆਪਣੇ ਕਿਰਦਾਰ ਨੂੰ ਛਿੱਕੇ ਟੰਗ ਕੇ ਨਿੱਤ ਨਵੀਆਂ ਕਰਤੂਤਾਂ ਕੈਮਰੇ ਵਿਚ ਬੰਦ ਕਰਦੇ ਸਾਡੇ ਤੱਕ ਪਹੁੰਚਾ ਰਹੇ ਹਨ ਤੇ ਅਸੀਂ ਆਪਣੀ ਹੱਡ ਭੰਨਵੀ ਮਿਹਨਤ ਨਾਲ ਕਮਾਏ ਡਾਲਰ ਉਹਨਾਂ ਦੀ ਝੋਲੀ ਵਿਚ ਪਾ ਕੇ ਆਪਣੀ ਮਾਂ ਨੂੰ ਨੰਗਿਆਂ ਕਰੀ ਜਾ ਰਹੇ। "ਇੱਕ ਨਵਾਂ ਸੰਸਾਰ ਹੈ ਸਿਰਜਣਾ, ਆਓ ਬਣਾਈਏ ਕਾਫਲਾ"

ਧੰਨਵਾਦ ਸਹਿਤ,

ਭੂਵਿੰਦਰ ਕੌਰ ਗਿੱਲ, ਐਡਮੰਟਨ, ਕੈਨੇਡਾ

ਬਲਜੀਤ ਸਿੰਘ ਘੁਮੰਣ – ਟੋਰਾਂਟੋ

ਦਰਵੇਸ਼ ਸਿਆਸਤਦਾਨ-ਜੱਥੇਦਾਰ ਜਗਦੇਵ ਸਿੰਘ ਖੁੱਡੀਆਂ
- ਇਕਬਾਲ ਸਿੰਘ ਸ਼ਾਂਤ

03/01/05

ਇਕਬਾਲ ਸਿੰਘ ਸ਼ਾਂਤ ਦੇ ਜੱਥੇਦਾਰ ਜਗਦੇਵ ਸਿੰਘ ਖੁੱਡੀਆਂ ਬਾਰੇ ਲੇਖ ਪੜ ਕੇ ਲਗਾ ਕੇ ਕੋਈ ਤਾਂ ਪੰਜਾਬ ਦੇ ਚੰਗੇ ਸਿਆਸਤਦਾਨਾ ਦੀ ਯਾਦ ਨੂੰ ਮਨ ਵਿਚ ਰਖੀ ਬੇਠਾ ਹੈ! ਜੱਥੇਦਾਰ ਜਗਦੇਵ ਸਿੰਘ ਖੁੱਡੀਆਂ ਮੇਰੇ ਪਿਤਾ ਜੀ ਦੇ ਮਿਤਰ ਵੀ ਸਨ ਤੇ ਹਮ ਖਿਆਲੀ ਵੀ! ਪੰਜਾਬ ਨੂੰ ਏਸ ਵੇਲੇ ਜੱਥੇਦਾਰ ਜਗਦੇਵ ਸਿੰਘ ਖੁੱਡੀਆਂ ਵਰਗੇ ਸਿਆਸਤਦਾਨਾ ਦੀ ਬਹੁਤ ਲੌੜ ਹੈ!

ਬਲਜੀਤ ਸਿੰਘ ਘੁਮੰਣ – ਟੋਰਾਂਟੋ

ਰਘਬੀਰ ਸਿੰਘ, ਕੈਲੇਫੋਰਨੀਆ

02/01/05

ਉਏ ਮੇਰਿਓ ਆਪਣਿਓਂ! ਮੇਰਿਓ ਪੰਜਾਬੀ ਬਾਈਓ!! ਨਵਾਂ ਸਾਲ 2005 ਮੁਬਾਰਕ ਹੋਵੇ!!
ਰੱਬ ਕਰੇ! ਸਾਡੀਆਂ ਤੇਰਾਂ-ਮੇਰਾਂ ਖ਼ਤਮ ਹੋ ਜਾਣ, ਸਾਨੂੰ 'ਮੈਂ' ਵਿਚੋਂ 'ਤੂੰ' ਅਤੇ 'ਤੂੰ' ਵਿਚੋਂ 'ਮੈਂ' ਦਿਸਣ ਲੱਗ ਪਵੇ!!
ਸ਼ਿਵਚਰਨ ਜੱਗੀ ਕੁੱਸਾ

I love this. I also love Dalbir Singh's writings especially when he talks about unity of two punjabs and beautifully narrates to us that wall of Wagha will fall exactly like Berlin wall did. Thank you Dalbir you are doing great and you will win. Your thoughts are great. Keep on doing good job my friend. May God bless you, May God bless Punjab.

Raghbir Singh California.

ਪਰਮਜੀਤ ਸਹੋਤਾ

02/01/05

I must congratulate 5abi.com team for this excellent work done for Punjabi Language.

There are many others who are on the same path. Your effort is the best so far.

Thanks for this.

I apologies for not writing this in Punjabi. because I don't know how to do it on computer. Need to learn more about fonts/conversions etc. Hopefully my next communication will be in Punjabi.

Lt Col Paramjit Sahota ( Retd )

ਪ੍ਰੋ: ਹਰਭਜਨ ਸਿੰਘ

02/01/05

Dear Kandola Ji,

I want to say Happy new year to you & your family & friends, though my soul is dampened with Tsunami Disaster.

Harbhajan Singh (Prof.)

ਗੁਰਜੰਤ ਸਿੰਘ ਢਿੱਲੋਂ

02/12/05

ਜਗਸੀਰ ਸਿੰਘ ਢਿੱਲੋ

02/01/05

ਰੱਬ ਵਰਗਾ ਪੰਜਾਬ ਮੇਰਾ ਹੁਣ ਲੱਭਦਾ ਨਹੀ ਮੈਨੂੰ ਪਿਆਰ ਤੇਰਾ।

ਦੋਸਤੋ ਮੈ ਵੀ ਬਹਾਰਲੇ ਦੇਸ ਆ ਕੇ ਡਾਲਰ ਕਮਾ ਕੇ ਪੰਜਾਬ ਲਿਜਾਣੇ ਚਹੁੰਦਾ ਸੀ! ਪਰ ਜਿਵੇ ਮੈ ਚਹੁੰਦਾ ਸੀ ! ਉਸ ਤਰਾ ਨਹੀ ਹੋਇਆ। ਇੱਥੋ ਦੀਆ ਸਕੀਮਾ ਵਿੱਚ ਫਸ ਗਿਆ ਹਾਂ! ਇੱਥੋ ਦੀ ਮਿੱਟੀ ਇੱਥੇ ਲੱਗਣ ਵਾਲੀ ਗੱਲ ਹੈ! ਦੂਜੇ ਪਾਸੇ ਘਰਦਿਆ ਦੇ ਪਿਆਰ ਵਾਲਾ ਪਾਸਾ ਦਿਨੋ ਦਿਨ ਭਾਰਾ ਹੁੰਦਾ ਜਾਦਾ ਹੈ! ਇੱਥੋ ਦੇ ਸਾਲ ਮੁੱਕਣ ਵਿੱਚ ਨਹੀ ਆਉਦੇ..ਸੋਚੀ ਦਾ ਹੈ ਵਈ ਅਸੀ ਪੰਜਾਬ ਵਿੱਚ ਰਹਿੰਦਿਆ ਹੋਇਆ ਕੀ ਨਹੀ ਕਰ ਸਕਦੇ ਬਸ ਇੱਕ ਭੁਤ ਜਿਹਾ ਸਵਾਰ ਹੋ ਜਾਦਾ ਹੈ ਬਹਾਰਲੇ ਮੁਲਖ ਵਿੱਚ ਆਉਣ ਦਾ। ਇਹੋ ਜਿਹੀ ਉਮਰ ਹੁੰਦੀ ਹੈ! ਬਾਕੀ ਹਲਾਤਾ ਦੀ ਮਜਬੂਰੀ ਕਰਕੇ ਤੇ ਮਾਂ ਪਿਉ ਦੀਆ ਅੱਖਾ ਭਰ ਕੇ ਪੰਜਾਬ ਛੱਡ ਕੇ ਬਗਾਨੇ ਦੇਸ ਵਿੱਚ ਆ ਜਾਦੇ ਹਾਂ! ਉੱਥੋ ਦੀ ਬੋਲੀ ਤੇ ਰਹਿਣ ਬਹਿਣ ਦੀਆ ਤੇ ਕੰਮ ਕਰਨ ਦੀਆ ਕਠਿਨਾਈਆ ਦਾ ਪਤਾ ਤਾ ਪਰਦੇਸੀ ਹੋਣ ਤੋ ਬਾਅਦ ਵਿੱਚ ਲੱਗਦਾ ਹੈ! ਮੈਨੂੰ ਅੱਜ ਪਤਾ ਹੀ ਨਹੀ ਹਰ ਪਲ ਮਹਿਸੂਸ ਹੁੰਦਾ ਹੈ! ਰੱਬ ਵਰਗਾ ਹੈ ਪੰਜਾਬ ਮੇਰਾ ਅਸੀ ਇੱਥੇ ਦੇ ਜੰਮੇ ਪਲੇ ਹੁੰਦਿਆ ਵੀ ਪਤਾ ਨਹੀ ਕਿਉ ਅਸੀ ਇੱਥੇ ਰਹਿਣ ਦਾ ਹੱਕ ਜਿਹਾ ਖੋ ਬੈਠ ਦੇ ਆ ਕਿੰਨੇ ਸਾਰੇ ਖੋ ਚੁੱਕੇ ਆ ਤੇ ਕਿੰਨਇਆ ਨੈ ਖੋ ਲੈਣਾ ਹੈ!

ਦੁਨੀਆ ਦੇ ਕੋਨੇ-ਕੋਨੇ ਵਿੱਚ ਵੱਸਦੇ ਸਾਰਿਆ ਪੰਜਾਬੀਆ ਨੂੰ ਨਵੇ ਸਾਲ ਦੀਆ ਬਹੁਤ-ਬਹੁਤ ਵਧੀਆ !

ਜਗਸੀਰ ਸਿੰਘ ਢਿੱਲੋ

ਕੁਲਬੀਰ ਸਿੰਘ ਸ਼ੇਰਗਿੱਲ

ਰਾਗਮਾਲਾ
- ਸਰਵਜੀਤ ਸਿੰਘ 

02/01/05

Rag Mala by Sarvjit Singh

Very impressive article with proved examples

This should be and could be verified from the first hand written copy/copies of the Ad Guru Granth Sahib Ji written by Bhai Gurdas Ji and spoken by Guru Arjun Dave Ji if it is available. Why it is so complicated.

It may be added as a Post Script after the completion just to notify/verify the other Rags available in the same time, instead of those added Rags in Guru Granth Sahib Ji. And they have their own way of describing. If this is added by Guru Sahib then there should be a clear indication in the beginning. But because there is no indication before and after the writing it is up to the Khalsa to give decision.

Kulbir Singh Shergill

Calgary, Alberta, Canada

ਰਾਜ ਭੁਪਿੰਦਰ ਸਿੰਘ, ਭਾਰਤ

ਸੁਨਾਮੀ
- ਬਲਜੀਤ ਸਿੰਘ ਘੁਮੰਣ-ਟੋਰਾਂਟੋ

02/01/05

ਸੁਨਾਮੀ - ਬਲਜੀਤ ਸਿੰਘ ਘੁਮੰਣ-ਟੋਰਾਂਟੋ

ਇਸ ਕਵਿਤਾ ਵਿਚ ਕੁਦਰਤ ਦੇ ਕਹਿਰ ਤੇ ਕਾਦਰ ਦੀ ਮਰਜੀ ਦਾ ਬਿਆਨ ਬਹੁਤ ਹੀ ਸੰਵੇਦਨਸ਼ੀਲ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ।

ਕੀ ਕਰ ਸਕਦੇ ਹਾਂ ਅਸੀਂ ? ਜੋ ਹੋ ਗਿਆ, ਉਸ ਨੂੰ ਮੋੜਿਆ ਨਹੀਂ ਜਾ ਸਕਦਾ, ਪਰ ਜੋ ਜਾਨਾਂ ਬਚ ਗਈਆਂ ਹਨ ਉਨ੍ਹਾਂ ਦਾ ਜੀਵਨ ਮੁੜ ਸਹੀ ਲੀਹ ਤੇ ਆ ਜਾਵੇ । ਇਹ ਕਾਰਜ ਹੀ, ਵਿਛੜ ਗਈਆਂ ਜਾਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ।

ਰਾਜ ਭੁਪਿੰਦਰ ਸਿੰਘ, ਭਾਰਤ ।

ਜਨਮੇਜਾ ਜੌਹਲ, ਲੁਧਿਆਣਾ

02/01/05

Relief Work to be attended for the Tsunami Calamity Affected People in Nagapattinam District, Tamil Nadu State, India.

It is a good decision to attend the relief work by postponing our current shodhyatra ( walking for knowledge and grassroots innovations ) in Kerala.  Therefore we can devote our energy for the rehabilitation of  Tsunami calamity affected people .  Mr. Johl from Ludhiana has despatched a truck load of blankets, cloths and other materials for the affected people in Nagapattinam district.  One of the volunteers in Chennai has  sent Rs.10,000 for spending towards relief work for us.  SEVA has so far arranged  2 trucks of relief materials to Nagapattinam District which include cloths, rations, and medicine besides 5 volunteers.  We are proposing to work for the affected people during January 2005. We are also collecting local donations for the relief work.  SEVA local honeybee network member will coordinate this relief work. 

Name of the villages selected for relief work :

We have choosen Nagapattinam District where casuality of more than 6,000 people died and houses destroyed.  We want to select the following villages to attend our rehabilitation work during January 2005.  Therefore I invite volunteers / Honey Bee Network members to arrive 17th evening of January 2005.  We can work till 26th January 2005.  Those who want to spend more time can do so.  We have choosen this villages because they are most affected and they lost their houses from 25% to 75% depending upon the location of the villages. 

1. Tharangambadi
2. Kuttiandur
3. Vellakoil
4. Pudhupettai
5. Perumalpettai
6. Thalampettai
7. Chandrapadi
8. Kesavapuram

All these villages are located between 10 kilimeters radius in Semmanar Koil Block, Nagapattinam district. 

Type of relief work needed  to be attended :

We can focus construction of temporary shed so that the village families stay in the shed in the night time.  In the day time they will do other work.  SEVA will co-ordinate many groups, volunteers, Govt. officials for supply of construction materials.  In some places we can contract our work for temporary tent / shed construction / Pandal.  This is the major task.  We will also attend other needed activities such as spraying disinfectant materials in the burial grounds where mass burrying of dead bodies have been completed, cleaning, etc., There are other groups who will take care of supply of ration and food materials to them.  SEVA will take care of your shelter and simple boarding facilities. 

Relief work Coordinator  :

Mr. Murugan, Nivetha Matriculation school, Puraiyur is the contact person.  He is running private management school.He is active social worker monitoring relief work of arranging food for 5,000 victims daily by coordinating Govt and other philanthropic people.  His cell phone number is : 944333116 ; 9443986266. We have also told our propsed  relief work to the Deputy Thasildar of Puraiyur Taluka, Nagapattinam District and he has also agreed in principle.  His contact phone number –04364  289439. 

How volunteers will be Placed :

It has been told that around 70 volunteers from North-indian states (Gujarat and other states) will come for the relief work.  In each village 5-10 volunteers will be placed to undertake temporary shed construction and other relief work. 

How to Reach the Place where stay has been arranged:

Trains are available from Chennai to travel to nearest station Mayiladuthurai.  From Mayiladuthurai  please board buses to reach Thirukkadaiyur which is about 20 kilometers distance from Mayiladuthurai.  Stay arrangements will be arranged at Sri. Amirtha Kadeswara Swamy Devasthanam, Gopura vasal, Thirukkadaiyur - 609 311. The contact Manager : Mr. A. Vijayakumar, Phone number : 04364 - 287595, 287220 .  From Thirukkadaiyur we will travel to different villages in radius of 10 kilometers.  Mr. Balasubramanian of SEVA staff will also coordinate this work.  Village placement will be monitored by Mr. Murugan of Nivetha Metric School. 

The Train Services are Available daily to Travel to Mayiladuthurai. 

From Chennai by train number   -        6876     (Nagore- Thambaram Express),  starting time from Chennai –(Tambaram station) - 07.45 ;  train number  6702     (Rameswaram - Thambaram Express),  starting time from chennai  (Tambaram station - 07.15 ;  train number  6854     (Kumbakonam  - Tambaram Cholan Express), starting time from Chennai  (Tambaram station) – 18.00.  Train number 6714-Rameshwaram express : 09.20 .

For Further information  contact the following address:

P. Vivekanandan,
Executive Director,
SEVA,
45, T.P.M. Nagar,
Virattipathu,
Madurai – 625 010.
Phone : 0452 -  2380082 (0) ;   0452 – 2383619  (Res)
Email :
numvali@sancharnet.in

ਸਤ ਪਾਲ ਗੋਇਲ, ਅਮਰੀਕਾ

01/01/05

Dear Baldevji,

WISH YOU & ALL 5ABI.COM READERS A JOYOUS & WONDERFUL NEW YEAR .

WISH & PRAY THAT WE ALL SEARCH WITHIN TO FIND WAYS & MEANS TO HELP THE NEEDY, THE NEGLECTED AND THE LESS FORTUNATE. THE TSUNAMI DISASTER IS CAUSING HAVOC IN SE ASIA. LET US ALL TRY IN ALL POSSIBLE WAYS TO PARTICIPATE IN THE PROCESS OF HEALING.

SAT PAUL GOYAL

ਕਿਸ਼ੋਰ ਜੈਨ, ਬਰਤਾਨੀਆ

01/01/05

WE ARE REALLY UPSET TO SEE THIS TSUNAMI DISASTER. EXPRESSING ANY VIEWS ARE BEYOND WORDS ON BEHALF OF PANJAB FREE EYE HOSPITAL , OVERSEAS INDIAN ASSOSIATION UK WE CONVEY OUR SINCERE CONDOLENCES TO AFFECTED FAMILIES AND PRAY GOD TO BLESS WITH POWER TO BEAR THESE UNEXPECTED LOSS OF LIVES.

KISHORE JAIN

ਸਾਥੀ ਲੁਧਿਆਣਵੀ. ਲੰਡਨ

01/01/05

I want to extend my thanks and appreciation to all the friends who expressed the sadness and sympathy with me on the loss of my son Pravin who died at the prime of his life. My Yash and the rest of the family also join me in this. There was tremendous support from all over the world. I and my family are really humbled for so much love, concern and affection.

May I take this opportunity to wish you all a very happy and prosperous New Year. May there be peace in the world. My heart also goes out to the victims tsunami disaster.

Sathi Ludhianvi London

ਸ਼ਿਵਚਰਨ ਜੱਗੀ ਕੁੱਸਾ

01/01/05

ਉਏ ਮੇਰਿਓ ਆਪਣਿਓਂ! ਮੇਰਿਓ ਪੰਜਾਬੀ ਬਾਈਓ!! ਨਵਾਂ ਸਾਲ 2005 ਮੁਬਾਰਕ ਹੋਵੇ!!

ਰੱਬ ਕਰੇ! ਸਾਡੀਆਂ ਤੇਰਾਂ-ਮੇਰਾਂ ਖ਼ਤਮ ਹੋ ਜਾਣ, ਸਾਨੂੰ 'ਮੈਂ' ਵਿਚੋਂ 'ਤੂੰ' ਅਤੇ 'ਤੂੰ' ਵਿਚੋਂ 'ਮੈਂ' ਦਿਸਣ ਲੱਗ ਪਵੇ!!

ਸ਼ਿਵਚਰਨ ਜੱਗੀ ਕੁੱਸਾ

ਅੰਸ਼ੁਮਨ ਮੈਨੀ, ਚੰਡੀਗੜ੍ਹ

01/01/05

ਸਰਬਜੀਤ ਸਿੰਘ

01/01/05

ਡਾ ਅਮਰਜੀਤ ਟਾਂਡਾ

01/01/05

ਓਹ ਨਵੇਂ ਸਾਲ ਦੇ ਸੂਰਜਾ,

ਓਹ ਨਵੇਂ ਸਾਲ ਦੇ ਸੂਰਜਾ,
ਤੈਨੂੰ ਕਿਵੇਂ ਪ੍ਰਣਾਮ ਕਹਾਂ
ਲਾਸ਼ਾਂ ਦੇ ਢੇਰ ਨਾ ਜਾਣ ਸਾਂਭੇ
ਕਿਹੜੇ ਮੂੰਹੀਂ ਸਲਾਮ ਕਹਾਂ-

ਬਹੁਤ ਦੇਰ ਤੋਂ ਬੈਠੇ ਸਾਂ
ਤੇਰਾ ਸੱਜਰਾ ਮੂੰਹ ਦੇਖਣ ਨੂੰ
ਬਾਹਾਂ ‘ਚੋਂ ਖੋਹ ਕੇ ਲੈ ਗਿਆ ਤੂੰ ਬੱਚੇ
ਤੈਨੂੰ ਕਿਵੇਂ ਭਗਵਾਨ ਕਹਾਂ

ਹੱਥ ਰੰਗਦਾ ਬੇਗੁਨਾਹੇ ਲਹੂ
ਮੁਜ਼ਰਮ ਉਹ ਸਾਡਾ ਹੈ
ਲੋਕਾਂ ਦੇ ਸਾਹਵੇਂ ਫਿਰ
ਤੈਨੂੰ ਕਿਵੇਂ ਇਨਸਾਨ ਕਹਾਂ

-ਡਾ ਅਮਰਜੀਤ ਟਾਂਡਾ

ਗੁਰਮੀਤ ਸਿੱਧੂ

01/01/05

ਜਸਵੀਰ ਸਿੰਘ, ਅਮਰੀਕਾ

01/01/05

SAT SIRI AKAL TO ALL READERS OF 5ABI,

WHEN MOST OF THE WORLD IS CELEBRATING NEW YEARS, THERE ARE OTHER FAMILIES IN SOUTH EAST ASIA WHO HAVE LOST FAMILY MEMBERS TO TSUNAMI. IT IS VERY TRAGIC INCIDENT WHERE FAMILIES WERE DESTROYED WITHOUT ANY ADVANCE WARNING. NOW IT IS OUR DUTY TO HELP THE SURVIVORS WITH WHAT EVER WE CAN AFFORD. BEST WAY TO HELP THE SURVIVOR IS DONATE YOUR MONEY TO SALVATION ARMY, REDCROSS OR ANY OTHER TRUSTWORTHY CHARITY, AND TELL THEM THAT THE MONEY YOU OR YOUR FAMILY IS DONTING IS FOR TSUNAMI VICTIMS. STAY AWAY FROM GURDWARAS, TEMPLES, CHURCHES OR MASJIDS AS IN THE PAST WHEN EVERY THEIR WAS A TRAGIDY OF THIS NATURE, PEOPLE HAVE GIVEN OPEN HEARTEDLY, BUT VERY LITTLE WAS FORWARDED TO THE NEEDY. SOME FAST TALKERS OPPURTUNIST ARE GOING TO VISIT YOU FOR THE FUNDS FOR TSUNAMI VICTIMS. PLEASE DON'T GIVE THEM ANYTHING. I HAVE FIRST HAND EXPERIENCE WHERE A LARGE SOME OF MONEY WAS COLLECTED FOR THE SURVIVORS OF 1984 SIKH RIOT VICTIMS AND VERY LITTLE WAS FORWARDED TO THEM. 1N 1984 WHEN I ENQUIRED ABOUT MY DONATIONS FOR THE SHAHIDI FUND (HELP FOR SIKH WIDOWS AND ORPHANS), I WAS TOLD BY GURDWARA MANAGER THAT SHAHIDI FUND WILL BE USED TO PAINT GURDWARA. SIKH WIDOWS OF 1984 RIOTS ARE STILL SUFFERINGS AND ORPHANS WERE NOT HELPED THE WAY WE SHOULD HAVE HELPED THEM. SAME STORY IS FOR PHOPAL GAS VICTIMS AND GUJRAT EARTHQUAKE AND RIOT VICTIMS. HELP THE NEEDY BUT MAKE SURE THAT YOUR MONEY IS REALY USED FOR THE PURPOSE YOU HAVE DONATED FOR.

THANKS

JASWIR SINGH

USA

ਭੂਵਿੰਦਰ ਕੌਰ ਗਿੱਲ, ਐਡਮੰਟਨ, ਕੈਨੇਡਾ

31/12/04

ਸਤਿਕਾਰ ਯੋਗ ਕੰਦੋਲਾ ਸਾਹਿਬ,
ਪਿਆਰ ਭਰੀ ਸਤਿ ਸ੍ਰੀ ਅਕਾਲ,

ਸਮੂੰਹ ਪੰਜਾਬੀ ਦੇ ਸਟਾਫ, ਪਾਠਕਾਂ ਤੇ ਲਿਖਾਰੀਆਂ ਨੂੰ ਸਾਲ 2005 ਦੇ ਆਗਮਨ ਦੀ ਲੱਖ ਲੱਖ ਵਧਾਈ ਪ੍ਰਵਾਨ ਹੋਵੇ। ਪ੍ਰਮਾਤਮਾਂ ਕਰੇ ਨਵਾਂ ਸਾਲ ਸੰਸਾਰ ਵਿਚ ਅਮਨ-ਸ਼ਾਂਤੀ, ਤੰਦਰੁਸਤੀ ਤੇ ਖੁਸ਼ੀਆਂ ਖੇੜੇ ਲੈ ਕੇ ਆਵੇ। ਆਓ ਇੱਕ ਵਿਸ਼ਵ ਵਿਆਪੀ ਭਾਈਚਾਰੇ ਦੇ ਤੌਰ ਤੇ ਹਰ ਲੋੜਵੰਦ ਦੀ ਮਦਦ ਕਰਨ ਦੀ ਕੋਸ਼ਿਸ਼ ਕਰੀਏ।

ਪਿਆਰ ਸਹਿਤ,
ਭੂਵਿੰਦਰ ਕੌਰ ਗਿੱਲ
ਐਡਮੰਟਨ, ਕੈਨੇਡਾ

ਸਤਨਾਮ ਸਿੰਘ ਚਾਹਲ, ਅਮਰੀਕਾ

31/12/04

ਸੁਰਿੰਦਰ ਮਾਹਲ ਅਤੇ ਪੰਜਾਬੀ ਅਕੈਡਮੀ (ਲੈਸਟਰ)

31/12/04

Surinder Mahal & Panjabi Academy Leicester (UK)

ਸੰਧੂ ਬਿਨਿੰਗ

31/12/04

HAPPY NEW YEAR

BEST WISHES FOR 2005
Sadhu Binning

ਰਾਜ ਭੁਪਿੰਦਰ ਸਿੰਘ, ਭਾਰਤ

31/12/04

ਸਾਰੇ ਪੰਜਾਬੀ ਪਾਠਕਾਂ ਨੂੰ ਨਵੇਂ ਸਾਲ 2005 ਆਗਮਨ ਦੀਆਂ ਸ਼ੁਭ ਇਛਾਵਾਂ !

ਕਾਸ਼ 2005 ਦੀ ਹਰ ਸੱਜਰੀ ਸਵੇਰ ਆਪ ਸਭ ਦੇ ਗੁਣ ਚਮਕਾਉਣ ਵਿਚ ਸਹਾਈ ਹੋਵੇ ! !

ਅਤੇ

ਹਰ ਰਾਤ ਤੁਹਾਡੇ ਸਭ ਦੇ ਔਗੁਣ, ਆਪਣੇ ਕਾਲੇ ਹਨੇਰੇ ਵਿਚ ਸਦਾ ਲਈ ਲੁਕੋ ਲਵੇ ! ! !

ਰਾਜ ਭੁਪਿੰਦਰ ਸਿੰਘ, ਭਾਰਤ ।

ਨਿਕਸਨ ਔਜਲਾ, ਟਾਂਡਾ

31/12/04

Happy new year to everyone.

nixon aujla

tanda.

ਜਗਤਾਰ ਸਿੰਘ ਸਰਾਓਂ

31/12/04

ਰਾਜਾ ਢਿੱਲੋਂ

31/12/04

WEL COME 2005

KIES DIL NAL AAKHA ALLHVIDHA, KIVE DEVA 2005 DIEYA VADHAEIYA NU

LOAN KANDA KHARA HOVE DEKH, SUNN RAB DIEYA KETIEYA TUBHAHEIYA NU

ES VAR ENAA HI KARI PARVAN METRA, GAMMIYA CH DUBIEYA VADHAEIYA NU

DHILLON KAHE RABA BHULAN SARE GAM DEKH KHUSHIYA DUAN SAVAEIYA NU

ਸ.ਲੋਹਟੀਆ

31/12/04

5ਆਬੀ.ਕਾਮ ਦੇ ਸਮੂਹ ਸਟਾਫ ਅਤੇ ਸਾਰੇ ਪਾਠਕਾਂ ਨੂੰ ਨਵਾਂ ਸਾਲ
2005 ਮੁਬਾਰਕ ਹੋਵੇ ਅਤੇ ਸੱਭ ਲਈ ਖੁਸ਼ੀਆਂ ਲਿਆਵੇ! ਆਮੀਨ !!
ਸ.ਲੋਹਟੀਆ

ਬਿਕ੍ਰਮਜੀਤ ਸਿੰਘ ਬਟਾਲਵੀ

31/12/04

ਲ ਭੀਮ ਰੈੱਡੀ, ਸ਼ਿਕਾਗੋ

31/12/04

Subject: Tsunami Victims Relief - Mass prayers at various Hindu temples, Jain temple and Gurudwaras

In continuation of our efforts to help and assist the Tsunami disaster victims the following religious organizations will be conducting mass prayers on Sunday, the 2nd January starting 12noon.

1. THE HINDU TEMPLE OF GREATER CHICAGO, Lemont,IL

Sunday, 2 January 2005, 1-00 PM, Contact Dr. K.V.Reddy at 630-788-5660(cell)

Or Mrs. Prasanna Reddy at 847-605-8167 or Mr. T.V.Ramachandran at 630-739-9144.

2. SRI VENKATESWARA TEMPLE OF GREATER CHICAGO, Aurora, Illinois

Sunday, 2 January 2005, 3-00 PM, Contact Temple at 630-844-2252.

3. MANAV SEVA MANDIR, Bensenville Sunday, 2 January 2005

Contact for details: Dr. C. L. Shastri, 630-860-9797 (Mandir), 630-995-0877 (Cell)

4. SWAMINARAYAN HINDU TEMPLE, Wheeling Sunday, 2 January 2005

Contact for details: Mr. Arjun Malviya, 847-808-9980 (Temple), 847-303-1237 (Home)

5. MIDWEST SWAMINARAYAN TEMPLE, Itaska Saturday, 1 January 2005

Contact for details: Mr. Jagdish Patel, 708-301-0390 (Home), 866-838-4778 (Temple)

6. CHINMAYA MISSION CHICAGO, Willowbrook Sunday, 2 January 2005

Contact for details: Swami Sharanananda, 630-654-3370 (Mission), Mr. Shankar Pillai, 630-

789-6607 (Home)

7. BAPS SWAMINARAYAN TEMPLE, Bartlett, IL, Sunday, 2 January 2005 at 5-00PM

Contact Temple at 630-213-3221

8. Sikh Gurudwara Sahib, 1280 Winnetka Street, Palatine, IL, Sunday, 2 January 2005

at 1-00PM. Contact Gurudwara at 847-358-9230 or 1117

9. Devon Gurudwara Sahib, 2341 W. Devon Avenue, Chicago, IL, Sunday, 2 January 2005

at 1-00PM. Contact Gurudwara at Devon Avenue

Thank you and sincerely yours,

L.Bhima Reddy, Trustee and manager, Hindu Temple, Lemont 630-972-0300

ਡਾ. ਚਰਨਜੀਤ ਸਿੰਘ ਗੁਮਟਾਲਾ,  ਅੰਮ੍ਰਿਤਸਰ

30/12/04

ਸਾਥੀ ਲੁਧਿਆਣਵੀ ਦੇ ਬੇਟੇ ਦੀ ਬੇ ਵਕਤੀ ਮੌਤ ਤੇ ਅੰਮ੍ਰਿਤਸਰ ਵਿਕਾਸ ਮੰ ਚ ਦੇ ਸਮੂਹ ਮੈਂਬਰ ਉਨ੍ਹਾਂ ਦੇ ਗਮ ਵਿਚ ਸ਼ਰੀਕ ਹੁੰਦੇ ਹਨ ਅਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਤੇ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

ਡਾ. ਚਰਨਜੀਤ ਸਿੰਘ ਗੁਮਟਾਲਾ

ਸਲਾਹਕਾਰ,ਅੰਮ੍ਰਿਤਸਰ ਵਿਕਾਸ ਮੰਚ

ਸੰਦੀਪ ਚਾਹਲ, ਅਮਰੀਕਾ

30/12/04

ਜਨਮੇਜਾ ਜੌਹਲ

30/12/04

ਜਨਮੇਜਾ ਜੌਹਲ, ਲੁਧਿਆਣਾ

30/12/04

first truck on way to tamilnadu

dear vivekanandan ji

a truck with collections from ludhiana is on the way.

it will reach you in 4-5 days. please let me know when it reaches tamilnadu.

it contains, blankets, cloths pickles and some medicine for childern.

we are sorry we could arrange only one truck in two days.besides the fare to tamilnadu is quite high . we had to pay around 35,000. we will see if we can arrange the fare again and then send again.

best of luck, photo of truck with banner at the time of moving is attached

those intearested can contribute towards truck fare, you can send checks/drafts payable to asia visions , payble at ludhiana and post it to 2920, gurdev nagar ludhiana 141001- punjab india. or thru western union in my name.

janmeja johl

ਭਜਨ

30/12/04

i felt very greifful to hear about the earthquake. It took the 24000 lives from the world. From where 7000 were indians. Even prime minster annouced money for help. but the question is how much part of that money will reach to actual needers. Because there is lot of coruption in india. So if you can get any details, just make report about that. so people can know the true.

Thanks for time,

Bye

ਡਾ: ਅਮਰਜੀਤ ਟਾਂਡਾ, ਆਸਟ੍ਰੇਲੀਆ

30/12/04

Due to a devastating tsunami after 1955,56, millions have no houses to live in, no clean clothes to wear, and no clean water or food and till tonight more than 70,000 bodies have been drowned recovered. We who are multicultural Australians have to put every efforts into action to help those devastated by the earthquake and tsunami.

The Howard Government's initial response sending only $10 million in assistance, is a very good gesture, on humanitarian ground we should care for our neighbours more than those governing in our names, when we are already enjoying a big surplus budget as a country that has spent hundreds of millions of dollars on its involvement in Iraq. As a results of events in the United States on September 11, 2001, almost 3000 people died and our Government was willing to spend billions to do something about it.

We Indians and Sri Lankan are further shocked to read that some tourists were back sitting in deckchairs on the beach only two days after the tsunami and presumably while the clean-up goes on around them, it seems somewhat disrespectful in such a sorrowful circumstances.

At this time, if we really want to show how much we care, why don't we spend the New Year's Eve fireworks dollars of all countries, on helping the victims of the catastrophe? Instead of celebrating, we can dedicate the silence as we are going to prayer for all the departed souls to rest in peace at all our Sikh Temples this Sunday in Austalia remembering those who have perished and those who are suffering as a result of this tragedy and collect donations. Further, our Government should co-ordinate the charities' work and provide the maximum funds.

Finally,the greenhouse fanatics are always quick to sheet home blame for natural disasters to man-made "global warming". While we are at it, why not harness the geophysical and earth science expertise of Australia to help develop monitoring and warning systems for the Bay of Bengal and the Indian Ocean, as Japan and California have already done? We need very urgently, a strong warning system for future, to combat such big destructions timely. Why can't early warning systems for tsunami be set up in all our oceans?The help may be taken from , the director of the Pacific Tsunami Warning Centre in Hawaii. We will volunteer our time and technical knowledge to assist if an opportunity arises.

. Dr Amarjit Singh Tanda,

ਰਾਜ ਭੂਪਿੰਦਰ ਸਿੰਘ, ਭਾਰਤ

ਸੰਤ, ਸਿੱਖ ਅਤੇ ਪੰਥ
- ਡਾ. ਸਤਿਨਾਮ ਸਿੰਘ ਸੰਧੂ 

30/12/04

ਲੇਖਕ ਵਲੋਂ ਇਸ ਲੇਖ ਵਿਚ ਸੰਤ, ਸਿੱਖ ਤੇ ਪੰਥ ਦਾ ਪੁਰਾਤਨ ਸਮੇਂ ਦਾ, ਮੌਜੂਦਾ ਸਮੇਂ ਨਾਲ ਮੁਲਾਂਕਣ ਕੀਤਾ ਗਿਆ ਹੈ, ਜਿਸ ਵਿਚ ਲੇਖਕ ਕਾਫੀ ਹੱਦ ਤੱਕ ਸਫਲ ਰਿਹਾ ਹੈ । ਮੌਜੂਦਾ ਸਮੇਂ ਸਿੱਖ ਪੰਥ ਤੇ ਬਹੁਤ ਖਤਰੇ ਮੰਡਰਾ ਰਹੇ ਹਨ, ਜਿੰਨਾਂ ਦਾ ਮੁਕਾਬਲਾ ਸਾਡੇ ਸਾਰਿਆਂ ਵਲੋਂ ਰਲ ਕੇ ਕਰਨਾ ਬਣਦਾ ਹੈ ।

ਲੇਖ ਦੇ ਅੰਤ ਵਿਚ ਲੇਖਕ ਬੇਬਸੀ ਪ੍ਰਗਟ ਕਰਦਾ ਹੋਇਆ ਲਿਖ ਰਿਹਾ ਹੈ ਕਿ ਅਜ ਬੱਚਿਆਂ ਨੂੰ ਗੁਰੂਆਂ ਦੇ ਨਾਮ ਪਤਾ ਨਹੀਂ ਹਨ , ਗੁਰੂਆਂ ਦੀ ਬਾਣੀ ਬਾਰੇ ਪਤਾ ਨਹੀਂ ਹੈ , ਬੱਚੇ ਖੰਡਿਤ ਹੋ ਰਹੇ ਹਨ ਅਤੇ ਨਸ਼ਿਆਂ ਵੱਲ ਜਾ ਰਹੇ ਹਨ । ਸਗੋਂ ਬੱਚਿਆਂ ਨੂੰ ਖਿਡਾਰੀਆਂ, ਐਕਟਰਾਂ ਅਤੇ ਕਾਰਟੂਨਾਂ ਦੇ ਨਾਮ ਹੀ ਪਤਾ ਹਨ ।

ਮੇਰੀ ਰਾਏ ਇਹ ਹੈ ਕਿ ਬੱਚਿਆਂ ਤੋਂ ਪਹਿਲਾਂ, ਮਾਪਿਆਂ ਨੂੰ ਪੁਛਣਾ ਚਾਹੀਦਾ ਹੈ ਕਿ, ਕੀ ਉਨਾਂ ਨੂੰ ਦਸ ਗੁਰੂਆਂ ਤੇ ਉਨਾਂ ਦੀ ਬਾਣੀਆਂ ਦੇ ਨਾਮ ਪਤਾ ਹਨ । ਜੇ ਉਨ੍ਹਾਂ ਨੂੰ ਪਤਾ ਹਨ ਤਾਂ ਕੀ ਉਹ ਆਪਣੇ ਬੱਚਿਆਂ ਨੂੰ ਇਸ ਬਾਰੇ ਦਸਣ ਦੀ ਖੇਚਲ ਕਰਦੇ ਹਨ । ਕੀ ਉਹ ਆਪ ਸਵੇਰ ਵੇਲੇ ਉੱਠ ਕੇ , ਇਸ਼ਨਾਨ ਕਰ ਕੇ , ਬੱਚਿਆਂ ਨੂੰ ਕੋਲ ਬਿਠਾ ਕੇ , ਨਿਤਨੇਮ ਕਰਦੇ ਹਨ । ਬੱਚੇ ਦਾ ਮਨ ਤਾਂ ਕੋਰੀ ਸਲੇਟ ਹੁੰਦਾ ਹੈ, ਜੋ ਲਿਖੋਗੇ, ਬੱਚਾ ਉਹੀ ਕੁਝ ਬਣ ਜਾਵੇਗਾ ।

ਫਿਰ ਲੇਖਕ ਲਿਖ ਰਿਹਾ ਹੈ ਕਿ ਕੋਈ ਅਖਬਾਰ ,ਰਸਾਲੇ ਤੇ ਟੀ ਵੀ ਚੈਨਲ ਹਨ ਜਿਨ੍ਹਾਂ ਦਾ ਸਹਾਰਾ ਲੈ ਕੇ ਬੱਚੇ ਧਰਮ ਬਾਰੇ ਕੁਝ ਸਿੱਖ ਸਕਣ । ਇਸ ਬਾਰੇ ਮੈਂ ਦਸਣਾ ਚਾਹੁੰਦਾ ਹਾਂ ਕਿ ਸਿੱਖ ਧਰਮ ਬਾਰੇ ਕੁਝ ਰਸਾਲੇ ਹੇਠ ਲਿਖੇ ਅਨੁਸਾਰ ਹਨ , ਜੋ ਕਿ ਘਰ ਵਿਚ ਡਰਾਇੰਗ ਰੂਮ ਤੇ ਬਚਿਆਂ ਦੇ ਬੈਡ ਰੂਮ ਵਿਚ ਰੱਖੇ ਜਾ ਸਕਦੇ ਹਨ:-

1. ਗੁਰਮਤਿ ਪ੍ਰਕਾਸ਼, 2. ਸਿੱਖ ਫੁਲਵਾੜੀ, 3. ਗੁਰਮਤਿ ਸੇਧਾਂ ਆਦਿ ।

ਇਸ ਤੋਂ ਇਲਾਵਾ ਈ.ਟੀ.ਸੀ. ਟੀ ਵੀ ਚੈਨਲ ਵਾਲੇ ਸਿੱਖ ਧਰਮ ਬਾਰੇ ਰੋਜਾਨਾ ਪ੍ਰੋਗਰਾਮ ਟੈਲੀਕਾਸਟ ਕਰਦੇ ਹਨ, ਜਿਸ ਵਿਚ ਸ੍ਰੀ ਹਰਿਮੰਦਰ ਸਾਹਬ, ਅਮ੍ਰਿਤਸਰ ਤੋਂ ਸਿੱਧਾਂ ਕੀਰਤਨ ਦਾ ਪ੍ਰਸਾਰਣ ( ਸਵੇਰੇ ਤੇ ਸ਼ਾਮ), ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਵਿਆਖਿਆ ਤੇ ਗੁਰਦੁਆਰਿਆਂ ਦੇ ਦਰਸ਼ਨ ਕਰਵਾਉਂਦੇ ਹੋਏ ਉਨ੍ਹਾਂ ਦਾ ਇਤਿਹਾਸਕ ਮਹਤਵ ਵੀ ਦਸਿਆ ਜਾਂਦਾ ਹੈ । ਇਸ ਤੋਂ ਇਲਾਵਾ ਇੰਟਰਨੈਟ ਉਪਰ ਵੀ ਸਿੱਖ ਧਰਮ ਬਾਰੇ ਬਹੁਤ ਕੁਝ ਖੋਜਿਆ ਜਾ ਸਕਦਾ ਹੈ ।

ਲੇਖਕ ਇਹ ਵੀ ਪੁੱਛ ਰਿਹਾ ਹੈ ਕਿ ਕੀ ਕੋਈ ਮਾਡਲ ਸਿੰਘ ਹੈ , ਜਿਸ ਵੱਲ ਵੇਖ ਕੇ ਬੱਚੇ ਪ੍ਰੇਰਣਾ ਲੈ ਸਕਣ । ਇਸ ਬਾਰੇ ਮੈਂ ਦਸਣਾ ਚਾਹੁੰਦਾ ਹਾਂ ਕਿ ਕੁਝ ਦਿਨ ਪਹਿਲਾਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆਂ ਦਾ 300 ਸਾਲਾ ਸ਼ਹੀਦੀ ਪੁਰਬ ਸਾਰੇ ਸੰਸਾਰ ਭਰ ਵਿਚ ਸ਼ਰਧਾ ਪੂਰਬਕ ਮਨਾਇਆ ਗਿਆ ਹੈ । ਇਨ੍ਹਾਂ ਦੀ ਉਦਾਹਰਣ ਬੱਚਿਆਂ ਦੀ ਪ੍ਰੇਰਣਾ ਦਾ ਸਭ ਤੋਂ ਉਤਮ ਸਰੋਤ ਬਣ ਸਕਦੀ ਹੈ ।

ਇਨ੍ਹਾਂ ਸਭ ਤੋਂ ਉਪਰ ਬੱਚੇ ਤਾਂ ਹੀ ਸਹੀ ਸਿੱਖ ਵਿਚਾਰਧਾਰਾ ਅਪਣਾ ਸਕਣਗੇ, ਜੇ ਕਰ ਉਨ੍ਹਾਂ ਦੇ ਮਾਪੇ ਸਿੱਖੀ ਵਿਚ ਪਰਪੱਕ ਹੋਣਗੇ । ਇਹ ਨਾਂ ਹੋਵੇ ਕਿ ਬਾਪੂ, ਸ਼ਾਮ ਨੂੰ ਬੋਤਲ ਖੋਹਲ ਕੇ ਬੈਠ ਜਾਵੇ ਤੇ ਬੱਚਿਆਂ ਤੋਂ ਇਹ ਆਸ ਰੱਖੇ ਕਿ ਉਹ ਨਸ਼ੇ ਨਾਂ ਕਰਨ । ਇਹ ਨਾਂ ਹੋਵੇ ਕਿ ਮਾਂ, ਆਪਣੇ ਵਾਲਾਂ ਦੀ ਕੱਟਿੰਗ ਨਿਤ ਨਵੇਂ ਨਵੇਂ ਫੈਸ਼ਨਾਂ ਅਨੁਸਾਰ ਕਰਵਾਣ ਲਈ ਨਾਈਆਂ ਦੀਆਂ ਦੁਕਾਨਾਂ ਤੇ ਜਾਵੇ ਤੇ ਬੱਚਿਆਂ ਤੋਂ ਆਸ ਰੱਖੇ ਕਿ ਉਹ ਖੰਡਿਤ ਨਾਂ ਹੋਣ ।

ਆਓ ਸਾਰੇ ਰੱਲ ਕੇ ਪਹਿਲਾਂ ਆਪ ਸਿੱਖੀ ਵਿਚ ਪਰਪੱਕ ਹੋਈਏ ਤੇ ਫਿਰ ਬੱਚਿਆਂ ਨੂੰ ਵੀ ਸਿੱਖ ਬਨਣ ਲਈ ਪਰੇਰੀਏ । ਇਸ ਨਾਲ ਅਸੀਂ ਆਪਣਾ, ਆਪਣੇ ਪਰਿਵਾਰ ਦਾ, ਆਪਣੇ ਖੇਤਰ ਦਾ, ਆਪਣੇ ਦੇਸ਼ ਦਾ ਅਤੇ ਸਭ ਤੋਂ ਉਪਰ, ਸਰਬਤ ਦਾ ਭਲਾ ਕਰ ਸਕਣ ਵਿਚ ਸਹਾਈ ਹੋ ਸਕਦੇ ਹਾਂ ।

ਨਾਨਕ ਨਾਮ ਚੜਦੀ ਕਲਾ ।
ਤੇਰੇ ਭਾਣੇ ਸਰਬਤ ਦਾ ਭਲਾ ॥

ਰਾਜ ਭੂਪਿੰਦਰ ਸਿੰਘ, ਭਾਰਤ ।

ਜਨਮੇਜਾ ਜੌਹਲ, ਲੁਧਿਆਣਾ

28/12/04

help the quake

as you know about disaster in south india. they need your help.  we at ludhiana are sending a full truck load of cloths for the needy by tommorow evening. you can send your cloths by 4 pm at punjabi bhawan ludhiana.

we will not accept any cash.

if you wish you can also send the relief directly to address given below regards janmeja johl collaborator Honey bee Network ludhiana punjab

91-98159-45018

you may Please send it to SEVA address below :

With kind regards,

Sincerely,

P. Vivekanandan,
SEVA,
45, T.P.M.Nagar,
Virattipathu,
Madurai - 625 010.
Tamil Nadu, India.
Phone: 0452 - 238 00 82.(O)
0452- 238 36 19 (R)
Fax (pp) : 0452 - 2300 425
e-mail: numvali@sancharnet.in

ਸੂਖਬੀਰ ਸਿੰਘ ਸੰਧੂ , ਪੈਰਿਸ

28/12/04

ਬਾਈ ਸਾਥੀ ਸਾਹਿਬ ਜੀ,

ਵੇ ਵਕਤ ਬੇਟੇ ਦੇ ਵਿਛੋੜੇ ਦੀ ਖਬਰ ਸੁਣ ਕੇ ਮਨ ਨੂੰ ਡਾਢਾ ਦੁਖ ਹੋਇਆ ਹੈ। ਵਹਿਗੁਰੂ ਜੀ ਅੱਗੇ ਸਾਡੀ ਬੇਨਤੀ ਹੈ ਕਿ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਆਪ ਜੀ ਨੂੰ ਪ੍ਰਵਾਰ ਸਮੇਤ ਭਾਣਾਂ ਮੰਨਣ ਦਾ ਬਲ ਬਖਸ਼ਣ।

ਦੁਖ ਦਾ ਸ਼ਰੀਕ।
ਸੂਖਬੀਰ ਸਿੰਘ ਸੰਧੂ , ਪੈਰਿਸ

ਲਖਵੀਰ ਵਿਰਕ ਸੱਗ੍ਹਲੀਆਂ ਯੂਬਾ ਸਿਟੀ,  ਸੁਰਜੀਤ ਅਟਵਾਲ ਸੈਕਰਾਮੈਂਟੋ

27/12/04

ਮਾਣਯੋਗ ਸਾਥੀ ਜੀ,

ਆਪਜੀ ਦੇ ਹੋਣਹਾਰ ਸਪੁਤਰ ਦੇ ਬੇਵਕਤ ਅਕਾਲ ਚਲਾਣੇ ਦੀ ਅਫ਼ਸੋਸਨਾਕ ਖ਼ਬਰ ਸੁਣ ਬਹੁਤ ਹੀ ਦੁੱਖ ਹੋਇਆ।ਪਰਮ ਪਿਤਾ ਪਰਮੇਸ਼ਵਰ ਅੱਗੇ ਅਰਦਾਸ ਕਰਦੇ ਹਾਂ ਕਿ ਬਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸੇ ਅਤੇ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸੇ।

ਲਖਵੀਰ ਵਿਰਕ ਸੱਗ੍ਹਲੀਆਂ ਯੂਬਾ ਸਿਟੀ,  ਸੁਰਜੀਤ ਅਟਵਾਲ ਸੈਕਰਾਮੈਂਟੋ

ਹਰਜੀਤ ਸਿੰਘ ਹੌਲੈਂਡ

27/12/04

ਦਮਦਮੀ ਟਕਸਾਲ ਦੇ ਮੁਖੀ ਬਾਬਾ ਠਾਕੁਰ ਸਿੰਘ ਜੀ ਦੇ ਅਕਾਲ ਚਲਾਣੇ ਉੱਪਰ ਡੂੰਘੇ ਦੁੱਖ ਦਾ ਪ੍ਰਗਟਾਵਾ
ਡੈਨਹਾਗ(ਹੌਲੈਡ):26/12/2004-ਸਿੱਖ ਕਮਿਉਨਿਟੀ ਬੈਨੇਲੁਕਸ ਹੌਲੈਂਡ, ਪੰਜਾਂਬ ਰਾਈਟਸ ਆਰਗੇਨਾਈਜੇਸ਼ਨ ਬੈਨੇਲੁਕਸ ਅਤੇ ਸ਼ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੌਲੈਡ ਵਲੋ ਦਮਦਮੀ ਟਕਸਾਲ ਦੇ ਮੁਖੀ ਬਾਬਾ ਠਾਕੁਰ ਸਿੰਘ ਜੀ ਜੋ ਅਚਾਨਕ ਅਕਾਲ ਚਲਾਣਾ ਕਰ ਗਏ ਹਨ ਦੀ ਬੇਵਕਤੀ ਮੌਤ ੳੱਪਰ ਢੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਵਾਹਿਗੁਰੂ ਦੇ ਚਰਨਾ ਵਿੱਚ ਅਰਦਾਸ ਕੀਤੀ ਕੇ ਪ੍ਰਮਾਤਮਾ ਆਪ ਜੀ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੇ ਅਤੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ ।ਦਮਦਮੀ ਟਕਸਾਲ ਦੇ ਮੁਖੀ ਬਾਬਾ ਠਾਕੁਰ ਸਿੰਘ ਜੀ ਦੀ ਮੌਤ ਨਾਲ ਸਿੱਖ ਕੌਮ ਨੂੰ ਇੱਕ ਹੋਰ ਪਵਿੱਤਰ ਆਤਮਾ ਦਾ ਵਿਛੋੜਾ ਪੈ ਗਿਆ ਹੈ।ਬਾਬਾ ਠਾਕੁਰ ਸਿੰਘ ਜੀ ਸਿੱਖ ਕੌਮ ਵਿੱਚ ਬਹੂਤ ਹੀ ਸਤਿਕਾਰਤ ਅਤੇ ਨਾਮਬਾਣੀ ਵਿੱਚ ਰੰਗੀ ਹੋਈ ਆਤਮਾ ਸਨ।ਸਿੱਖ ਕੌੰਮ ਇਹ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ।

ਜਾਰੀ ਕਰਤਾ ਹਰਜੀਤ ਸਿੰਘ ਹੌਲੈਂਡ

ਬ ਸ ਘੁੱਮਣ, ਟਰਾਂਟੋ

27/12/04

Angry Sikh groups forced the cancellation of the play last week in England.

I have not read or seen the play myself, but know from the news reports that the play showed some parts objected by Sikh groups. Sikhs should have acted in a organized and civilized manner instead of rioting to get their point across and threatening the writer. Writers have the full right to say what he or she wants to and if someone have objection on that, must deal with it within the boundaries of law.

There is lot of unwanted activities which go around in various gurduwaras around the World including the recent incident of blind ragi in Shri Harmandir Sahib.

Sikhs need to bring the culprits to justice instead of covering it up to aviod any shame. We are better off to deal with it now then later when it take a real ugly shape. Literature is the mirror of the society we live in and by refusing to see the image in this mirror we can not escape the truth.

BS Ghuman
Toronto

ਜਸਬੀਰ ਸਿੰਘ, ਆਸਟ੍ਰੇਲੀਆ

27/12/04

ਪਿਆਰੇ ਸਾਥੀ ਜੀ,
ਆਪ ਦੇ ਬੇਟੇ ਪ੍ਰਵੀਨ ਜੀ ਦੇ ਵਿਛੋੜੇ ਦੀ ਖਬਰ ਬਹੁਤ ਹੀ ਦਰਦਨਾਕ ਤੇ ਅਫਸੋਸਨਾਕ ਹੈ। ਇਸ ਮੌਕੇ ਅਸੀਂ ਸਾਰੇ ਆਪ ਦੇ ਦੁੱਖ ਨੂੰ ਸਮਝਦੇ ਹਾਂ ਤੇ ਸ਼ਰੀਕ ਹੁੰਦੇ ਹਾਂ ਤੇ ਵਿਛੜ ਚੁੱਕੀ ਆਤਮਾ ਨੂੰ ਸ਼ਰਧਾਂਜਲੀ ਅਰਪਣ ਕਰਦੇ ਹਾਂ । ਅਸਲ ਵਿੱਚ ਮੌਤ ਮਨੁੱਖ ਦੇ ਬਹੁਤ ਹੀ ਕਰੀਬ ਹੈ । ਆਦਮੀ ਦਾ ਤਾਂ ਮਤਲਬ ਹੀ ਇੱਕ ਦਮੀ ਹੈ। ਵਿਛੋੜਾ ਤਾਂ ਮਾਪਿਆਂ ਦਾ ਬਰਦਾਸ਼ਤ ਕਰਨਾ ਔਖਾ ਹੈ ਪਰ ਬੇਟੇ ਦੇ ਵਿਛੋੜੇ ਦੀ ਤਾਂ ਮਨੁੱਖ ਕਲਪਣਾ ਵੀ ਨਹੀਂ ਕਰਦਾ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਆਪ ਸਭ ਪਰੀਵਾਰ ਨੂੰ ਤਾਕਤ ਤੇ ਹੌਸਲਾ ਬਖਸ਼ਣ ਤਾਂ ਕਿ ਇਹ ਸਦਮਾ ਆਪ ਬਰਦਾਸ਼ਤ ਕਰ ਸਕੋ ।

ਆਪ ਦਾ ਸ਼ੁਭਚਿੰਤਕ,
ਜਸਬੀਰ ਸਿੰਘ(ਆਸਟ੍ਰੇਲੀਆ)

ਰੁਪਿੰਦਰ ਢਿਲੋ ਮੋਗਾ, ਨਾਰਵੇ

26/12/04

ਸਾਥੀ ਜੀ
ਆਪਜੀ ਦੇ ਸਪੁਤਰ ਦੀ ਅਚਾਨਕ ਮੌਤ ਦੀ ਖਬਰ ਪੜ ਕੇ ਬਹੁਤ ਦੁਖ ਹੋਇਆ ਹੈ। ਆਪਜੀ ਦੀ ਇਸ ਦੁਖ ਦੀ ਘੜੀ ਵਿਚ ਸ਼ਰੀਕ ਹੁੰਦੇ ਹੋਏ ਅਕਾਲਪੁਰਖ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਵਿਛੜੀ ਹੋਈ ਆਤਮਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਤੇ ਆਪਜੀ ਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਾ।

ਰੁਪਿੰਦਰ ਢਿਲੋ ਮੋਗਾ
ਨਾਰਵੇ

ਸਰਵਜੀਤ ਸਿੰਘ ਅਤੇ ਪ੍ਰਵਾਰ

26/12/04

ਸਤਿਕਾਰ ਯੋਗ ਸਾਥੀ ਲੁਧਿਆਵਣੀ ਜੀ ,

ਆਪ ਜੀ ਦੇ ਹੋਣਹਾਰ ਸਪੁੱਤਰ ਦੀ ਬੇ-ਬਕਤ ਮੌਤ ਸੁਣ ਕੇ ਬੁਹਤ ਹੀ ਦੂਖ ਹੋਇਆਂ ਹੈ । ਅਕਾਲ ਪੁਰਖ ਦੇ ਚਰਨਾ ਵਿੱਚ ਬੇਨਤੀ ਹੈ ਕਿ ਵਿਛੜੀ ਆਤਮਾ ਨੁੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੇ ਅਤੇ ਬਾਕੀ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

ਦੁਖੀ ਹਿਰਦੇ ਨਾਲ

ਸਰਵਜੀਤ ਸਿੰਘ ਅਤੇ ਪ੍ਰਵਾਰ

ਅਮਰਜੀਤ ਟਾਂਡਾ ਆਸਟ੍ਰੇਲੀਆ

26/12/04

ਪਿਆਰੇ ਸਾਥੀ ਸਾਹਿਬ
ਸਾਡੇ ਸਾਰੇ ਪਰਿਵਾਰ ਨੂੰ ਆਪਜੀ ਦੇ  ਲਾਡਲੇ ਸਪੁਤਰ ਪ੍ਰਾਵੀਨ ਦੇ ਬੇ-ਵਕਤੇ ਵਿਛੋੜੇ ਦੀ ਖਬਰ ਪੜ੍ਹ ਕੇ ਬਹੁਤ ਦੁਖ ਹੋਇਆ ਹੈ।

ਯਾਰ ਅਜੇ ਤਾਂ ਓਹਨੇ ਬਾਪੂ ਦੀ ਡੰਗੋਰੀ ਬਣਨਾ ਸੀ!

ਅਸੀਂ ਸਾਰਾ ਪਰਿਵਾਰ ਆਪਜੀ ਦੀ ਇਸ ਦੁਖ ਦੀ ਘੜੀ ਵਿਚ ਸ਼ਰੀਕ ਹੁੰਦੇ ਹੋਏ ਵਾਹਿਗੁਰੂ ਦੇ ਚਰਨਾਂ ਵਿਚ ਅਰਜ਼ ਕਰਦੇ ਹਾਂ ਕਿ ਵਾਹਿਗੁਰੂ ਪ੍ਰਾਵੀਨ ਦੀ ਵਿਛੜੀ ਹੋਈ ਆਤਮਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਤੇ ਆਪਜੀ ਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ

ਆਪ ਦੇ ਗ਼ਮ ਦੀਆਂ ਘੜੀਆਂ ਵਿਚ ਹਰ ਵੇਲੇ ਸ਼ਰੀਕ,

ਅਮਰਜੀਤ ਟਾਂਡਾ ਤੇ ਸਮੂਹ ਪਰਿਵਾਰ
-------------------
ਪ੍ਰਾਵੀਨ ਯਾਰ ਇਹ ਕੀ ਸਾਥ ਹੋਇਆ ਤੇਰਾ-

ਤੂੰ ਮਾਂ ਦਾ ਸੂਰਜ
ਬਾਪ ਦਾ ਅਰਸ਼
ਦਾਦੀ ਦੀਆਂ ਲੋਰੀਆਂ ਦੀ ਸੁਰ-ਤਾਲ-
ਯਾਰ ਅਜੇ ਤਾਂ ਤੂੰ ਬਾਪੂ ਦੀ ਡੰਗੋਰੀ ਬਣਨਾ ਸੀ!
ਓਹਦੀ ਘਨ੍ਹੇੜੀ ‘ਤੇ ਹੂਟੇ ਲੈਂਦਾ,
ਤੂੰ ਤਾਂ ਛਾਤੀ ਤੇ ਖੇਡਦਾ 2 ਹੀ ਥੱਕ ਗਿਆ-
ਦੋਸਤ! ਏਦਾਂ ਨਹੀਂ ਬੇ-ਵਕਤੇ ਬਾਪੂ ਦੀ ਛਾਤੀ ਸੁੰਨ੍ਹੀ ਛੱਡ
ਬਿਨ ਦੱਸੇ ਘਰੋਂ ਟੁਰ ਜਾਈਦਾ
ਯਾਰ! ਤੇਰਾ ਬਾਪੂ ਸੱਭ ਦਾ ਸਾਥੀ
ਸੱਭ ਨਾਲ ਸਾਥ ਨਿਭਾਵੇ-
ਪ੍ਰਾਵੀਨ ਯਾਰ ਇਹ ਕੀ ਸਾਥ ਹੋਇਆ ਤੇਰਾ-
ਦੱਸ ਹੁਣ ਉਹ ਤੈਨੂੰ ਕਿਸ ਪਾਸੇ ਲੱਭਣ ਜਾਵੇ,
ਕਮਲਿਆ ਘਰ ਨੂੰ ਏਦਾਂ ਗ਼ਮ ‘ਚ ਡੋਬ,
ਬਿਨ੍ਹਾਂ ਦੱਸੇ ਕਿਹੜੇ ਯਾਰ ਨਾਲ ਤੁਰ ਗਿਆਂ ਏਂ
ਤੂੰ ਤਾਂ ਜਾਂਦੇ ਹੋਇਆਂ
ਜ਼ਰਾ ਵੀ ਖੜਾਕ ਨਹੀਂ ਕੀਤੀ-
ਕਿ ਸ਼ਾਇਦ ਡੈਡ ਜਾਣ ਤੋਂ ਰੋਕੇ
ਮਾਂ ਜਲਦੀ ਆਉਣ ਲਈ ਕਹੇ-
ਬਚਪਨ ਦੀਆਂ ਆਪਣੀਆਂ ਸਾਰੀਆਂ ਖੇਡਾਂ ਵੀ ਕਿਧਰੇ ਸਾਂਭ ਗਿਆ ਏਂ-
ਕਈ ਦਿਨਾਂ ਤੋਂ ਤੇਰੇ ਯਾਰ ਆ 2 ਪੁੱਛਦੇ ਨੇ-
ਦੱਸ ਉਹਨਾਂ ਨੂੰ ਕੀ ਜੁਆਬ ਦੇਈਏ?

ਸਤਨਾਮ ਸਿੰਘ ਚਾਹਲ ਕੈਲੇਫੋਰਨੀਆ

25/12/04

ਮਾਣਯੋਗ ਸਾਥੀ ਜੀ,

ਸਾਡੇ ਪਰਿਵਾਰ ਨੂੰ ਆਪਜੀ ਦੇ ਸਪੁਤਰ ਦੀ ਅਚਾਨਕ ਮੌਤ ਦੀ ਖਬਰ ਪੜ ਕੇ ਬਹੁਤ ਦੁਖ ਹੋਇਆ ਹੈ। ਅਸੀਂ ਆਪਜੀ ਦੀ ਇਸ ਦੁਖ ਦੀ ਘੜੀ ਵਿਚ ਸ਼ਰੀਕ ਹੁੰਦੇ ਹੋਏ ਅਕਾਲਪੁਰਖ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਵਿਛੜੀ ਹੋਈ ਆਤਮਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਤੇ ਆਪਜੀ ਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ ।

ਆਪ ਦੇ ਦੁਖ ਤੇ ਗਮ ਵਿਚ ਸ਼ਰੀਕ,
ਸਤਨਾਮ ਸਿੰਘ ਚਾਹਲ ਕੈਲੇਫੋਰਨੀਆ ਤੇ ਸਮੂਹ ਪਰਿਵਾਰ

ਰਾਜ ਭੁਪਿੰਦਰ ਸਿੰਘ, ਭਾਰਤ

25/12/04

ਪਿਆਰੇ ਸਾਥੀ ਜੀ,

ਤੁਹਾਡੇ ਬੇਟੇ ਦੇ ਬੇ-ਵਕਤੇ ਵਿਛੋੜੇ ਦੇ ਸਮੇਂ, ਮੈਂ ਤੁਹਾਡੇ ਦੁੱਖ ਵਿਚ ਸ਼ਰੀਕ ਹੋ ਰਿਹਾ ਹਾਂ । ਪ੍ਰਮਾਤਮਾ ਅੱਗੇ ਬੇਨਤੀ ਹੈ ਕਿ ਪ੍ਰਾਵੀਨ ਦੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਤੇ ਤੁਹਾਨੂੰ ਸਾਰਿਆਂ ਭਾਣਾ ਮੰਨਣ ਦਾ ਬਲ ਬਖਸ਼ੇ ।

ਮੇਰੇ ਲਾਇਕ ਕੋਈ ਸੇਵਾ ਹੋਵੇ ਤਾਂ ਜਰੂਰ ਦੱਸਣਾ ।

ਰਾਜ ਭੁਪਿੰਦਰ ਸਿੰਘ, ਭਾਰਤ ਤੋਂ

ਸੁਖਦੇਵ ਸਿੰਘ

24/12/04

Hello Sathi Ji,

I was so sorry to hear your son’s untimely death. My heartfelt condolences to you and your family. May the departed soul rest in peace till eternity!

Sukhdev Singh

ਹਰਜੀਤ ਸਿੰਘ ਹੌਲੈਂਡ

24/12/04

ਸਾਥੀ ਲੁਧਿਆਣਵੀ ਜੀ ਦੇ ਲੜਕੇ ਦੀ ਮੌਤ ਦਾ ਸੁਣਕੇ ਮਨ ਨੂੰ ਬਹੂਤ ਦੁੱਖ ਹੋਇਆ । ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕੁ ਵਿਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਰੱਖੇ ਅਤੇ ਉਸਦੀ ਆਤਮਾ ਨੂੰ ਸ਼ਾਤੀ ਬਖਸ਼ੇ । ਪ੍ਰਵਾਰ ਨੂੰ ਇਸ ਦੁਖੀ ਸਮੇ ਵਿੱਚ ਭਾਣਾ ਮੰਨਣ ਦਾ ਬੱਲ ਬਖਸ਼ੇ

ਹਰਜੀਤ ਸਿੰਘ ਹੌਲੈਂਡ

ਇਕਬਾਲ ਸ਼ਾਂਤ, ਭਾਰਤ

24/12/04

Hello Res. Dr. Baldev Kandola Ji,

All readers, viewers & writtres+5abi team

SEASON'S GREETINGS AND BEST WISHES FOR A HAPPY NEW YEAR.

PEACE SERENITY JOY HEATH HAPPINESS

FRIENDSHISP WARMTH HOPE PROSPERITY GOODWILL HARMONY

FROM :

Iqbal Shant

ਜੀਵਨ ਨਿਹਾਲੇਵਾਲੀਆ, ਡੈਨਮਾਰਕ

24/12/04


ਹਰਜੀਤ ਸਿੰਘ ਹੌਲੈਂਡ

24/12/04

Mary X-mas and Happy New Year 2005 to evry body . We wish for u healthy and peaceful 2005

Sikhs Community benelux

Harjit Singh Holland

ਗੁਰਮੀਤ ਸਿੰਘ, ਬਰਤਾਨੀਆ

24/12/04

ਕੰਦੋਲਾ ਜੀ!
ਸਮੂਹ  5abi  ਪਰਿਵਾਰ ਨੂੰ ਨਵੇਂ ਸਾਲ ਦੀਆਂ ਮੰਗਲ ਕਮਨਾਵਾਂ
ਗੁਰਮੀਤ ਸਿੰਘ

5_cccccc1.gif (41 bytes)

ਪੱਤਰ 2004

1 2 3 4 5 6 7 8  9  10  11 12  13  14  15  16 17 18 19 20 | 21 22 23 24 25 26 27
28 29 30 31 32 33 34 35 36 37 38 39

ਪੱਤਰ 2005

 

Terms and Conditions
Privacy Policy
© 1999-2005, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2005, 5abi.com