WWW 5abi.com  ਸ਼ਬਦ ਭਾਲ

ਤੁਹਾਡੇ ਵਿਚਾਰਾਂ ਦਾ ਸੁਆਗਤ ਹੈ... ਸਾਨੂੰ ਲਿਖੋ

ਪਾਠਕਾਂ ਦੇ ਵਿਚਾਰਾਂ ਨਾਲ 5abi.com ਅਦਾਰੇ ਦਾ
ਸਹਿਮਤ ਹੋਣਾ ਕੋਈ ਜ਼ਰੂਰੀ ਨਹੀ।

5_cccccc1.gif (41 bytes)

5ਆਬੀ.ਕਾਮ ਦੇ ਪਾਠਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ
ਸਿਰਫ ਪੰਜਾਬੀ
(ਗੁਰਮੁੱਖੀ ਲਿੱਪੀ) ਵਿੱਚ ਲਿਖੇ ਖਤ ਹੀ ਛਾਪੇ ਜਾਣਗੇ

5_cccccc1.gif (41 bytes)

ਸਤਿਨਾਮ ਸਿੰਘ ਸਵਿਟਜ਼ਰਲੈਡ

04/03/05

ਵੀਰੋ ਸਭ ਨੂੰ ਸਤਿ ਸ੍ਰੀ ਅਕਾਲ।
ਇਹਨਾਂ ਭਈਆਂ ਬਾਰੇ ਅੱਗੇ ਵੀ ਇਕ ਵਾਰ ਕਰੀਬ ਦੋ ਕੁ ਸਾਲ ਪਹਿਲਾਂ ਬਹਿਸ ਛਿੜੀ ਸੀ ਪਰ ਚਾਰ ਕੁ ਦਿਨ ਰੌਲਾ ਰੱਪਾ ਕਰ ਕੇ ਖਤਮ ਹੋ ਗਈ। ਬਾਹਰ ਬੈਠੇ ਪੰਜਾਬੀ ਸ਼ਾਇਦ ਪੰਜਾਬ ਨੂੰ ਜਿਆਦਾ ਪਿਆਰ ਕਰਦੇ ਹਨ ਸ਼ਾਇਦ ਇਸੇ ਕਰਕੇ ਹੀ ਇਸ ਬਾਰੇ ਜਿਆਦਾ ਲਿਖਦੇ ਹਨ, ਪਰ ਜੇ ਪੰਜਾਬ ਵਿੱਚ ਰਹਿਣ ਵਾਲੇ ਪੰਜਾਬੀ ਇਹਨਾਂ ਭਈਆਂ ਤੋ ਬਹੁਤ ਪ੍ਰਸੰਨ ਹਨ ਤਾਂ ਫਿਰ ਸਾਨੂੰ ਕੀ ਇਤਰਾਜ ਹੈ। ਜਿਸ ਤਰਾਂ ਇਸ ਵੇਬ ਦੇ ਖਾਸ ਚਹੇਤੇ ਸਰਦਾਰ ਰਾਜ ਭੁਪਿੰਦਰ ਸਿੰਘ ਜੀ ਵੀ ਭਈਆਂ ਦੇ ਹੱਕ ਵਿਚ ਵੋਟ ਪਾਉਂਦੇ ਹਨ।

ਵੀਰ ਅਨਿਲ ਕੁਮਾਰ ਘੱਗਾ ਜੀ ਨੇ ਤਾਂ ਹੱਦਾਂ ਹੀ ਤੋੜ ਦਿਤੀਆਂ ਹਨ ਤੇ ਵੀਰ ਜੱਗੀ ਜੀ ਨੂੰ ਬੀਅਰਾਂ ਦੀਆਂ ਚੁਸਕੀਆਂ ਭਰਦੇ ਤੱਕ ਲਿਖ ਦਿਤਾ ਹੈ। ਜਦੋਂ ਕੇ ਵੀਰ ਜੱਗੀ ਜੀ ਦਾ ਮਤਲਵ ਸਿਰਫ ਦੂਸਰੇ ਪੇਪਰ ਵਿਚੋਂ ਪੜ ਕੇ ਲਿਖਣ ਦਾ ਹੀ ਹੈ। ਵੀਰ ਘੱਗਾ ਜੀ ਨੇ ਤਾਂ ਇਥੋਂ ਤੱਕ ਵੀ ਲਿਖ ਦਿਤਾ ਹੈ ਕੇ ਇਕ ਭਈਏ ਦੀ ਬੇਟੀ ਫਸਟ ਆਈ ਹੈ ਤੇ ਪੰਜਾਬੀਆਂ ਦੇ ਮੂੰਹ ਤੇ ਚਪੇੜ ਵੱਜੀ ਹੈ, ਮੇਰਾ ਖਿਆਲ ਹੈ ਕੇ ਅਸਾਂ ਜੇਕਰ ਕੁਝ ਲਿਖਣਾਂ ਹੈ ਤਾਂ ਇਜਤ ਦੇ ਕਟਿਹਰੇ ਵਿਚ ਖੜ ਕੇ ਲਿਖਣਾ ਚਾਹੀਦਾ ਹੈ, ਜੱਗੀ ਜੀ ਅਸਟਰੀਆ ਵਿੱਚ ਸਰਕਾਰੀ ਟਰਾਂਸਲੇਟਰ ਹਨ ਇਸ ਕਰਕੇ ਜੇਕਰ ਇਹਨਾਂ ਦੀ ਕਿਸੇ ਰਿਕਸ਼ਾ ਚਾਲਕ ਭਈਏ ਨਾਲ ਤੁਲਨਾਂ ਕਰੀਏ ਤਾਂ ਸਰਾ ਸਰ ਗਲਤ ਹੈ। ਪਰ ਪਤਾ ਨਹੀ ਸਾਡੇ ਤੇ ਕੀ ਕਰੋਪੀ ਹੈ ਕੇ ਅਸੀ ਆਪਣੇ ਆਪ ਹੀ ਉਹਨਾਂ ਕਰੀਮੀਨਾਲ ਭਈਆਂ ਦੇ ਨਾਲ ਹੀ ਆਪਣੀ ਤੁਲਨਾਂ ਕਰੀ ਜਾਂਦੇ ਹਾਂ। ਜਿਸ ਤਰਾਂ ਵੀਰ ਬਲਦੇਵ ਸਿੰਘ ਬਾਜਵਾ ਜੀ ਨੇ ਬਹੁਤ ਵਧੀਆ ਲਿਖਿਆ ਹੈ ਕੇ ਭਈਏ ਤੇ ਐਨ.ਆਰ.ਆਈ ਵਿਚ ਬਹੁਤ ਫਰਕ ਹੈ। ਇਹ ਐਨ.ਆਰ.ਆਈ ਭਾਰਤ ਦੀ ਕਰੀਮ ਹਨ ਤੇ ਭਈਆਂ ਦੀ ਬਹੁਤੀ ਗਿਣਤੀ ਉਥੋਂ ਦੇ ਭੱਜੇ ਹੋਏ ਕਰੀਮੀਨਲਾਂ ਦੀ ਹੈ। ਇਸ ਬਾਰੇ ਆਪ ਜੀ ਪੁਰਾਣੀਆਂ ਖਬਰਾਂ ਨੂੰ ਪੜ ਕੇ ਅਨੁਮਾਨ ਲਗਾ ਸਕਦੇ ਹੋ।

ਪਿੰਡ ਦਿਲਾਵਲ ਪੁਰ ਤਹਿਸੀਲ ਤਰਨ ਤਾਰਨ ਅਧੀਨ ਪੈਂਦੇ ਪਿੰਡ ਵਿੱਚ ਸਰਦਾਰ ਦਰਬਾਰਾ ਸਿੰਘ ਦੀ ਧਰਮ ਪਤਨੀ ਬੀਬੀ ਕਰਤਾਰ ਕੌਰ ਨੂੰ ਸੁਤੀ ਪਈ ਨੂੰ ਚਾਕੂ ਮਾਰ ਕੇ ਮਾਰ ਦਿਤਾ ਤੇ ਛੋਟੀ ਕੁੜੀ ਨੂੰ ਵੀ ਚਾਕੂ ਮਾਰੇ, ਕੁੜੀ ਤਾਂ ਬਚ ਗਈ ਪਰ ਬੀਬੀ ਕਰਤਾਰ ਕੌਰ ਰੱਬ ਨੂੰ ਪਿਆਰੀ ਹੋ ਗਈ। ਇਸ ਗਮ ਨੂੰ ਨਾਂ ਝੱਲਦਾ ਹੋਇਆ ਦਰਬਾਰਾ ਸਿੰਘ ਵੀ ਦੋ ਕੁ ਸਾਲ ਬਾਅਦ 45 ਸਾਲ ਦੀ ਉਮਰ ਵਿੱਚ ਹੀ ਇਸ ਸੰਸਾਰ ਤੋਂ ਆਪਣੀਆਂ ਦੋ ਧੀਆਂ ਤੇ ਪੁਤਰ ਛੱਡ ਕੇ ਅਕਾਲ ਚਲਾਣਾ ਕਰ ਗਿਆ, ਵਸਦਾ ਰਸਦਾ ਘਰ ਬਰਬਾਦ ਹੋ ਗਿਆ, ਇਕ ਭਈਏ ਕਰ ਕੇ।

ਪਿੰਡ ਜਾਮਾਰਾਏ ਵਿਚ ਵੀ ਐਸੀ ਹੀ ਘਟਨਾਂ ਵਾਪਰੀ। ਇਸ ਤੋ ਇਲਾਵਾ ਤਾਜੀ ਖਬਰ ਖੰਨਾ ਤੋਂ ਚੱਲੀ ਟਰੇਨ ਦੀ ਵੀ ਮੌਜੂਦ ਹੈ। ਐਸੀਆਂ ਹਜਾਰਾ ਉਦਾਹਰਣਾਂ ਦਿਤੀਆਂ ਜਾ ਸਕਦੀਆਂ ਹਨ। ਹੁਣ ਦਿਲਾਵਲ ਪੁਰ ਜਾ ਕੇ ਉਹਨਾਂ ਦੇ ਬਚੇ ਪ੍ਰੀਵਾਰ ਨੂੰ ਭਈਆਂ ਬਾਰੇ ਪੁਛੋ? ਫਿਰ ਦੇਖੋ ਉਹ ਤੁਹਾਨੂੰ ਕੀ ਜੁਆਬ ਦਿੰਦੇ ਹਨ।

ਐਨ.ਆਰ.ਆਈ ਪੰਜਾਬ ਵਿੱਚ ਆ ਕੇ ਕਈ ਪ੍ਰਕਾਰ ਦੇ ਕੈਂਪ ਲਾਉਂਦੇ ਹਨ ਤੇ ਕਈ ਬਜੁਰਗਾਂ ਦਾ ਇਲਾਜ , ਨਿਗ੍ਹਾ ਦੀਆਂ ਐਨਕਾਂ,ਸਕੂਲਾਂ ਦੀਆਂ ਇਮਾਰਤਾਂ ਤੇ ਲੈਂਟਰ ਤੇ ਕਈ ਹੋਰ ਪ੍ਰਕਾਰ ਦੇ ਡੋਨੇਸ਼ਨ। ਕੀ ਇਹ ਸਭ ਕੁਝ ਇਹ ਭਈਏ ਕਰਦੇ ਹਨ ਆਪਣੇ ਪ੍ਰਦੇਸ ਜਾ ਕੇ, ਨਹੀ, ਇਹ ਨਹੀ ਕਰਦੇ ਕਿਉਂਕਿ ਇਹ ਬਹੁਤੇ ਕਰੀਮੀਨਾਲ ਹਨ ਤੇ ਜੁਰਮ ਕਰਨਾਂ ਇਹਨਾਂ ਦਾ ਪੇਸ਼ਾ ਹੈ, ਜਿਹੜੇ ਅੱਜ ਬੜੀਆਂ ਗੱਲਾਂ ਕਰਦੇ ਹਨ ਤੇ ਭਈਆਂ ਦੇ ਹੱਕ ਵਿਚ ਵੋਟ ਪਾਉਂਦੇ ਹਨ ਕੱਲ ਜਦ ਇਹਨਾਂ ਦਾ ਸ਼ਿਕਾਰ ਬਣਨ ਗੇ ਫਿਰ ਇਹਨਾਂ ਨੂੰ ਪੁਛਾਂ ਗੇ।

ਵੀਰ ਰਾਜ ਭੁਪਿੰਦਰ ਸਿੰਘ ਜੀ ਨੇ ਲਿਖਿਆ ਹੈ ਕੇ ਪੰਜਾਬੀ ਤਾਂ ਵੀਜਾ ਲੈਣ ਲਈ ਅਮਰੀਕਾ ਦੀ ਅੰਬੈਸੀ ਦੀ ਖਿੜਕੀ ਵਿਚ ਵੀਜਾ ਲੈਣ ਨੂੰ ਖੜਦੇ ਹਨ, ਪੰਜਾਬ ਰਹਿਣ ਤੇ ਇਥੇ ਕੰਮ ਕਰਨ। ਵੀਰ ਰਾਜ ਜੀ ਜੇਕਰ ਪੰਜਾਬ ਅੱਜ ਕੁਝ ਖੁਸ਼ਹਾਲ ਹੈ ਤਾਂ ਉਹਨਾਂ ਅਮਰੀਕਾ ਦੀਆਂ ਵੀਜੇ ਵਾਲੀਆਂ ਖਿੜਕੀਆਂ ਕਰਕੇ ਹੀ ਹੈ, ਪੰਜਾਬ ਕੋਈ ਸੋਨੇ ਦੀ ਅਖਾਣ ਨਹੀ ਹੈ। ਕਈ ਮਹੀਨੇ ਦੀਆਂ ਤਨਖਾਹਾਂ ਕੈਪਟਨ ਸਰਕਾਰ ਲੋਕਾਂ ਨੂੰ ਨਹੀ ਦੇ ਸਕੀ।

ਅਸੀ ਹਰ ਸਾਲ ਪੰਜਾਬ ਅਉਂਦੇ ਹਾਂ ਤੇ ਸਭ ਕੁਝ ਜਾਣਦੇ ਹਾਂ।

ਇਹ ਸਭ ਕੁਝ ਜੋ ਅਸੀ ਲਿਖ ਰਹੇ ਹਾਂ ਜਾਂ ਕਰ ਰਹੇ ਹਾਂ ਇਸ ਦਾ ਸਿਰਫ ਇਕ ਹੀ ਇਲਾਜ ਹੈ ਕੇ ਪੰਜਾਬ ਸਰਕਾਰ ਇਹਨਾਂ ਭਈਆਂ ਬਾਰੇ ਕੋਈ ਕਨੂੰਨ ਬਣਾਵੇ, ਜੋ ਵੀ ਭਈਆ ਜਿਥੇ ਵੀ ਕੰਮ ਵਾਸਤੇ ਜਾਂਦਾ ਹੈ ਉਹ ਮਾਲਕ ਉਸਦਾ ਨਾਮ ਪਤਾ ਲੈ ਕੇ ਪੁਲੀਸ ਨੂੰ ਦੇਵੇ, ਤੇ ਪੁਲੀਸ ਉਸ ਦੀ ਸਟੇਟ ਨੂੰ ਲਿਖ ਕੇ ਉਸਦਾ ਨਾਮ ਪਤਾ ਮੰਗਵਾਏ, ਉਸ ਦਾ ਪੂਰਾ ਰੀਕਾਰਡ ਪੁਲੀਸ ਕੋਲ ਹੋਵੇ ਤਾਂ ਹੀ ਪੰਜਾਬ ਵਿਚ ਜੁਰਮ ਰੋਕਿਆ ਜਾ ਸਕਦਾ ਹੈ।

ਇਸ ਬਾਰੇ ਪੰਜਾਬ ਵਿਚ ਰਹਿੰਦੇ ਲੋਕ ਹੀ ਸਰਕਾਰ ਕੋਲ ਜਾ ਕੇ ਆਪਣਾ ਦੁਖ ਰੋਣ। ਏਵੇਂ ਇਹਨਾਂ ਦੇਸ਼ਾਂ ਵਿਚ ਰਹਿੰਦੇ ਪੰਜਾਬੀ ਆਪਣਾ ਖੂਨ ਨਾਂ ਸਾੜਨ। ਇਹ ਵੀ ਨਾਂ ਭੁਲੋ ਕੇ ਪੰਜਾਬ ਅੰਦਰ ਅਉਂਦੇ ਭਈਏ ਸੈਂਟਰ ਦੀ ਕਿਸੇ ਏਜੈਂਸੀ ਦੀ ਬਹੁਤ ਖਤਰਨਾਕ ਸਕੀਮ ਹੈ।
ਸਤਿਨਾਮ ਸਿੰਘ ਸਵਿਟਜ਼ਰਲੈਡ ਤੋਂ

ਅਨਿਲ ਕੁਮਾਰ (ਪਿੰਡ ਘੱਗਾ)

04/03/05

ਆਪਣੇ ਗਲਤ ਤਰਕ ਨੂੰ ਸਿੱਧ ਕਰਨ ਲਈ ਤੁਸੀਂ ਆਪਣੀਆਂ ਧੀਆਂ-ਭੈਣਾਂ ਦੀ ਇਜ਼ਤ ਦਾ ਵਾਸਤਾ ਪਾਉਣ ਤੋਂ ਵੀ ਨਹੀਂ ਝਿਜਕਦੇ ?

ਪੰਜਾਬ ਦੀਆਂ ਧੀਆਂ-ਭੈਣਾਂ ਨੂੰ ਭਈਆਂ ਕੋਲੋਂ ਘੱਟ ਅਤੇ ਜਾਅਲਸਾਜ਼ੀ ਦਾ ਧੰਦਾ ਕਰਨ ਵਾਲੇ ਐਨ. ਆਰ. ਆਈ. ਸੱਜਣਾਂ ਕੋਲੋਂ ਵਧੇਰੇ ਡਰ ਆਉਂਦਾ ਹੈ। ਤੁਸੀਂ ਜਾਣਬੁੱਝਕੇ ਉਨਾਂ ਕੁੜੀਆਂ ਦੀ ਗੱਲ ਟਾਲ ਗਏ ਹੋ ਜੋ ਹਰ ਰੋਜ਼ ਇਨਾਂ ਲਾਲਚੀਆਂ ਦੀਆਂ ਬੋਟੀਆਂ ਬਣਦੀਆਂ ਹਨ। ਜਿੱਥੋਂ ਤੱਕ ਸਵਾਲ ਹੈ ਪੰਜਾਬ ਨੂੰ ਪ੍ਰਵਾਸੀ ਮਜ਼ਦੂਰਾਂ ਵੱਲੋਂ ਦਰਪੇਸ਼ ਸਮੱਸਿਆਵਾਂ ਦਾ – ਤਾਂ ਕੋਈ ਵੀ ਇਨਕਾਰੀ ਨਹੀਂ ਹੋ ਸਕਦਾ ਕਿ ਲੋਕਾਂ ਨੂੰ ਤੇ ਖਾਸ ਕਰ ਪੰਜਾਬ ਸਰਕਾਰ ਨੂੰ ਹੋਸ਼ ਕਰਨੀ ਚਾਹੀਦੀ ਹੈ ਕਿ ਕਿਸ ਤਰਾਂ ਪੰਜਾਬ ਦੇ ਹਿੱਤਾਂ ਦੀ ਵੱਧ ਤੋਂ ਵੱਧ ਰੱਖਿਆ ਕੀਤੀ ਜਾਵੇ। ਪੰਜਾਬ ਵਿਚ ਪੜੇ ਲਿਖੇ ਮਾਹਿਰਾਂ ਦਾ ਕਾਲ ਨਹੀਂ ਹੈ। ਹੱਲ ਕੋਈ ਐਨਾ ਸੌਖਾ ਵੀ ਨਹੀਂ ਜਾਪਦਾ ਨਹੀਂ ਤਾਂ ਹੁਣ ਤੱਕ ਫ਼ਾਹਾ ਵੱਢਿਆ ਹੋਣਾ ਸੀ। ਪਰ ਜਦ ਤੱਕ ਕੋਈ ਸਥਾਈ ਹੱਲ ਨਹੀਂ ਤਾਂ ਇਸਦਾ ਮਤਲਬ ਨਹੀਂ ਕਿ ਜੇ ਕਿਸੇ ਨੇ ਆਪਣੀ ਸਾਰੀ ਉਮਰ ਪੰਜਾਬ ਦਾ ਗੋਹਾ-ਕੂੜਾ ਸਾਂਭਣ ਤੇ ਲਾ ਦਿੱਤੀ ਹੋਵੇ ਤੇ ਅੱਜ ਅਸੀਂ ਉਸਨੂੰ ਬਰਾਬਰ ਦੇ ਹੱਕ ਦੇਣ ਤੋਂ ਇਨਕਾਰੀ ਹੋ ਜਾਈਏ। ਤੁਸੀਂ ਕਿਧਰੇ ਉਹੀ ਬੀ. ਜੇ. ਪੀ. ਵਾਲੇ ਤਾਂ ਨਹੀਂ ਜੋ ਕਹਿੰਦੇ ਸੀ ਸੋਨਿਆਂ ਗਾਂਧੀ ਪ੍ਰਧਾਨ ਮੰਤਰੀ ਹਜਮ ਨੀ ਹੋਣੀ ? ਬੈਠੀ ਹੈ ਨਾ ਅੱਜ ਸਾਰਿਆਂ ਦੇ ਸਿਰਾਂ ਉਪਰ ਚੜਕੇ। ਤੁਹਾਡੀ ਚਿੜ ਦੇ ਪਿੱਛੇ ਕੋਈ ਸ਼ਰਾਰਤ ਨਹੀਂ ਤਾਂ ਹੋਰ ਕੀ ਹੈ?

ਦੂਜੀ ਗੱਲ ਹੈ ਸ਼ਰਾਰਤਬਾਜੀ ਦੀ। ਜੇ ਕਿਸੇ ਸ਼ਰਾਰਤੀ ਦਾ ਖਤ ਪੜਕੇ ਅਸੀਂ ਪੰਜਾਬੀਆਂ ਦੀ ਅਣਖ ਨੂੰ ਇਕੋਦਮ ਵੰਗਾਰਨ ਲੱਗ ਜਾਵਾਂਗੇ ਤਾਂ ਕਦੇ ਸੋਚਿਆ ਹੈ ਕਿ ਦੂਜੇ ਪਾਸੇ ਜੇ ਇਸੇ ਤਰਾਂ ਹੋ ਗਿਆ ਤਾਂ ਬਚੀ- ਖੁਚੀ ਇਜ਼ਤ ਵੀ ਨਹੀਂ ਬਚਣੀ। ਜੇ ਕਿਸੇ ਨੇ ਸ਼ਰਾਰਤ ਕੀਤੀ ਹੈ ਤਾਂ ਇਹ ਮਤਲਬ ਨਹੀੰ ਕਿ ਅਸੀਂ ਸਾਰੀ ਦੀ ਸਾਰੀ ਮਜ਼ਦੂਰ ਕੌਮ ਦੇ ਗੱਲ ਪੈ ਜਾਈਏ? ਗੁਰੁ ਨਾਨਕ ਦੇਵ ਜੀ ਦੇ ਪੈਰੋਕਾਰ ਸ਼ਰਮਾ ਕਿਉਂ ਰਹੇ ਹਨ ਇਸ ਗੱਲ ਦਾ ਜਵਾਬ ਦੇਣ ਵੇਲੇ ਕਿ ਕੀ ਇਹ ਜਾਇਜ਼ ਹੈ ਕਿ ਅਸੀਂ ਆਪਣੇ ਖੇਤ-ਘਰ-ਬਾਹਰ ਦਾ ਸਾਰਾ ਗੰਦ, ਗੋਹਾ, ਕੂੜਾ ਸੰਭਾਲਣ ਵਾਲਿਆਂ ਨੂੰ “ਓਏ ਭਈਏ” ਜਾਂ “ਸਾਲਾ ਭਈਆ” ਆਖਕੇ ਨਵਾਜੀਏ ? ਇਸ ਤਰਾਂ ਦਾ ਵਤੀਰਾ ਜਾਂ ਮੁਗਲਾਂ ਨੇ ਕੀਤਾ ਸੀ ਤੇ ਜਾਂ ਫ਼ੇਰ ਅੰਗਰੇਜ਼ਾਂ ਨੇ। ਤੇ ਸਾਡੇ ਗੁਰੂਆਂ ਨੇ, ਸ਼ਹੀਦਾਂ, ਨੇ ਤੇ ਬਜ਼ੂਰਗਾਂ ਨੇ ਆਪਣੀਆਂ ਉਮਰਾਂ ਸਾਨੂੰ ਬਰਾਬਰੀ ਦਾ ਦਰਜ਼ਾ ਦਵਾਉਣ ਤੇ ਲਾ ਦਿੱਤੀਆਂ। ਜੇ ਪੰਜਾਬੀਆਂ ਨੇ ਆਪਣੇ ਦਿਲ ਖੋਲ ਕੇ ਇਨਾਂ ਮੁਜ਼ਰਮਾਂ ਦਾ ਸਵਾਗਤ ਕੀਤਾ ਤਾਂ ਕੁੱਝ ਕੁ ਖੋਟ ਪੰਜਾਬੀਆਂ ਵਿਚ ਵੀ ਹੋਵੇਗਾ ਕਿ ਨਹੀਂ, ਨਹੀਂ ਤਾਂ ਬਿਹਾਰ ਯੂ.ਪੀ. ਤੋਂ ਭੱਜਕੇ ਆਉਣ ਵਾਲੇ ਮੁਜ਼ਰਿਮਾਂ ਨੂੰ ਘਰ ਕੌਣ ਵਾੜਦਾ ਹੈ ? ਨਾਲੇ ਪੰਜਾਬੀ ਐਨੇ ਗਊ ਪੁੱਤ ਲਗਦੇ ਨੇ ? ਕਿਹੜੇ ਵਹਿਮ ਪਾਲ ਰੱਖੇ ਨੇ ਅਸੀਂ। ਮੈਂ ਤਾਂ ਅੱਜ ਵੀ ਦੇਖਦਾ ਹਾਂ ਕਿ ਪੰਜਾਬ ਦੇ ਲੋੜਵੰਦ ਕਿਸਾਨ ਇਨਾਂ ਮਜ਼ਦੂਰਾਂ ਨੂੰ ਲੋੜ ਦੇ ਦਿਨਾਂ ਵਿਚ ਦਿੱਲੀ ਸਟੇਸ਼ਨਾਂ ਪਰ ਭਾਲਦੇ ਫ਼ਿਰਦੇ ਹੁੰਦੇ ਹਨ।

ਹੋ ਸਕਦੈ ਇਹ ਗੱਲ ਸੱਚੀ ਹੋਵੇ ਕਿ ਬਿਹਾਰ, ਯੂ.ਪੀ. ਦੇ ਮੁਜ਼ਰਮ ਭੱਜਕੇ ਪੰਜਾਬ ਆ ਵੜਦੇ ਨੇ , ਪਰ ਇਹ ਸਮੱਸਿਆ ਤਾਂ ਉਨਾਂ ਸੂਬਿਆਂ ਦੀ ਵੀ ਹੋਵੇਗੀ ਜਿਨਾਂ ਵਿਚੋਂ ਇਹ ਹੋਕੇ ਆਉਂਦੇ ਹਨ ਜਾਂ ਜਿੱਥੇ ਵਾਰਦਾਤ ਕਰਨ ਤੋਂ ਬਾਅਦ ਚਲੇ ਜਾਂਦੇ ਹਨ। ਕਿਥੇ ਗਈ ਸਾਡੀ ਪੰਜਾਬ ਪੁਲਸ – ਕੀ ਇਹ ਪੁਲਸ ਫ਼ੋਰਸ ਸਿਰਫ਼ ਭਟਕੇ ਹੋਏ ਜਵਾਨਾਂ ਦੇ ਮਾਕਬਲੇ ਬਣਾਉਣ ਲਈ ਰੱਖੀ ਹੋਈ ਹੈ? ਉਪਰਾਲਾ ਕੀਤਾ ਜਾਣਾ ਚਾਹੀਦਾ ਹੈ ਕਿ ਪੁਲਸ ਸਾਡੇ ਮਾਲ-ਇਜ਼ਤ ਦੀ ਰਾਖੀ ਯਕੀਨਣ ਬਣਾਵੇ। ਕਿਉਂਕਿ ਜੇ ਪੰਜਾਬ ਵਿਚੋਂ ਸਾਰੇ ਬਿਹਾਰੀ ਕੱਢ ਵੀ ਦੇਈਏ ਫੇਰ ਵੀ ਪਤਨਾਲਾ ਉਥੇ ਹੀ ਰਹਿਣਾ ਹੈ। ਘਰੇਲੂ ਨੌਕਰਾਂ ਵੱਲੋਂ ਹੁੰਦੇ ਜ਼ੁਰਮ ਦਿੱਲੀ, ਬੰਬਈ ਵਰਗੇ ਮਹਾਂਨਗਰਾਂ ਵਿਚ ਵੀ ਹੋ ਰਹੇ ਹਨ। ਇਹ ਇਕ ਵਿਆਪਕ ਸਮੱਸਿਆ ਹੈ ਜਿਸਦਾ ਹੱਲ ਕੱਢਣ ਲਈ ਪ੍ਰਸ਼ਾਂਸ਼ਨ ਨੂੰ ਸਿਰ ਜੋੜਨਾ ਹੀ ਪੈਣਾ ਹੈ। ਹੁਣੇ ਪਿੱਛੇ ਜਿਹੇ ਇਕ ਐਨ. ਆਰ. ਆਈ. ਸਹਿਬ ਇਕ ਵਿਦੇਸ਼ੀ ਲੜਕੀ ਨਾਲ ਬਲਾਤਕਾਰ ਅਤੇ ਕਤਲ ਕਰਕੇ ਆਪ ਜੀ ਦੇ ਸਵਰਗ ਪੰਜਾਬ ਆ ਵੜੇ ਸਨ ਤੇ ਭੱਜਕੇ ਫ਼ੇਰ ਕਿਤੇ ਹੋਰ ਸੂਬੇ ਵਿਚੋਂ ਫ਼ੜੇ ਗਏ। ਮੈਨੂੰ ਬੱਸ ਇੰਨਾ ਯਾਦ ਹੈ ਕਿ ਉਸਦਾ ਨਾਮ ਕੋਹਲੀ ਸੀ।

ਤਰਿਆਂ ਦੀ ਛਾਂਵੇਂ ਤਾਂ ਕਦੇ ਉਨਾਂ ਪੰਦਰਾਂ ਸਾਲਾਂ ਵਿਚ ਵੀ ਨੀ ਪੈਕੇ ਵੇਖਿਆ ਜਦੋਂ ਸਾਡੇ ਆਪਣੇ ਹੀ ਆਪਣਿਆਂ ਦੇ ਲਹੂ ਦੇ ਪਿਆਸੇ ਬਣੇ ਹੋਏ ਸਨ।
ਕਾਲੇ-ਕੱਛਿਆਂ ਵਾਲੇ ਦੇ ਰੂਪ ਵਿਚ ਵੀ, ਪੁਲਸ ਦੇ ਰੂਪ ਵਿਚ ਵੀ, ਤੇ ਸਿੰਘਾਂ ਦੇ ਰੂਪ ਵਿਚ ਵੀ, ਪੰਜਾਬ ਦੇ ਪੁੱਤ, ਪੰਜਾਬ ਦੀ ਪੱਤ ਨਾਲ ਖੇਡਦੇ ਰਹੇ। ਉਸ ਵੇਲੇ ਬਾਹਰ ਦਾ ਸਾਰਾ ਕੰਮ, ਜਾਂ ਪੈਲੀਆਂ ਦੀ ਸੰਭਾਲ ਇਹ ਮਜ਼ਦੂਰ ਹੀ ਕਰਦੇ ਰਹੇ। ਦਰਿੰਦੇ ਇਨਾਂ ਭੁੱਖ ਦੇ ਸਤਾਏ ਮਜ਼ਦੂਰਾਂ ਨੂੰ ਵੀ ਨਹੀਂ ਸਨ ਬਖਸ਼ਦੇ। ਸ਼ਾਇਦ ਯਾਦ ਹੋਵੇ ਕਿ ਐਸ. ਵਾਈ. ਐਲ. ਨਹਿਰ ਤੇ ਕੰਮ ਕਰਕੇ, ਨੰਗੇ ਧੜ ਤਾਰਿਆਂ ਛਾਵੇਂ ਸੁੱਤੇ ਪਏ ਪੱਚੀ-ਤੀਹ ਮਜ਼ਦੁਰ ਕਿਸੇ ਨੇ ਆਪਣੇ ਗੁਰੁ ਦਾ ਹੁਕਮ ਸਮਝਕੇ ਸਦਾ ਲਈ ਸਵਾ ਦਿੱਤੇ ਸਨ ਤੇ ਹੋ ਸਕਦਾ ਹੈ ਉਨਾਂ ਕਾਤਲਾਂ ਵਿਚੋਂ ਕੋਈ ਅੱਜ ਭੇਸ ਵਟਾਕੇ ਐਨ. ਆਰ. ਆਈ. ਬਣਿਆ ਬੈਠਾ ਹੋਵੇ ਤੇ ਸਾਨੂੰ ਵਹਿਮ ਹੈ ਕਿ ਮੁਜ਼ਰਮ ਸਿਰਫ਼ ਬਿਹਾਰ, ਯੂ.ਪੀ. ਹੀ ਪੈਦਾ ਕਰਦੇ ਹਨ। ਬਿਹਾਰ, ਯੂ.ਪੀ. ਦੀ ਤਰਸਯੋਗ ਆਰਥਿਕ ਹਾਲਤ ਕਿਸ ਨੂੰ ਨਹੀਂ ਪਤਾ, ਪਰ ਸਾਨੂੰ ਰੱਜੇ-ਪੁੱਜਿਆਂ ਨੂੰ ਕੀ ਸੱਪ ਸੁੰਘ ਗਿਆ ਸੀ ? ਬਿਹਾਰੀ ਮਜ਼ਦੂਰਾਂ ਨੇ ਪੰਜਾਬ ਦੀ ਕਿਸਾਨੀ ਦਾ ਬਹੁਤ ਸਾਥ ਦਿੱਤਾ ਹੈ। ਸਾਡੇ ਹਰੇ ਇੰਨਕਲਾਬ ਦਾ ਕੁੱਝ-ਕੁ ਸਿਹਰਾ ਇਨਾਂ ਮਾਂ ਜਾਇਆਂ ਨੂੰ ਵੀ ਜਾਂਦਾ ਹੈ। ਪਰ ਅਸੀਂ ਇਨਾਂ ਦੇ ਮਰਨ ਉਪਰਾਂਤ ਖਬਰ ਵੀ ਨਹੀਂ ਪੜਨਾ ਚਹੁੰਦੇ? ਕਹਿੰਦੇ ਜੀ ਬੜਾ ਰੌਲਾ ਪਾਕੇ ਅਸੀਂ ਆਪਣੇ ਆਪ ਨੂੰ ਭਈਆਂ ਨਾਲੋਂ ਵੱਖ ਕਰਵਾਇਆ ਹੈ? ਇਹ ਵਿਚਾਰ ਹਨ ਉਨਾਂ ਗੁਰੂ ਦਾ ਨਾਮ ਲੈਣ ਵਾਲਿਆਂ ਦੇ ਜਿਨਾਂ ਦੇ ਗੁਰੁ ਨੇ ਸਦੀਆਂ ਪਹਿਲਾਂ ਭਾਈ ਲਾਲੋ ਨੂੰ ਗੱਲ ਲਾਕੇ ਸਬੂਤ ਦਿੱਤਾ ਸੀ ਕਿ ਮਾਨਵਤਾ ਦੇ ਚਾਨਣ ਮੁਨਾਰੇ ਮਲਿਕ ਭਾਗੋ ਵਰਗੇ ਨਹੀਂ ਹੋ ਸਕਦੇ। ਤੇ ਜੇ ਤੁਸੀਂ ਪੰਜਾਬ ਦੇ ਮਲਿਕ ਭਾਗੋਆਂ ਦਾ ਸਾਥ ਦੇਣਾ ਹੈ ਤਾਂ ਸਾਨੂੰ ਆਪਣੇ-ਆਪ ਨੂੰ ਭਈਆ ਅਖਵਾਉਣ ਵਿਚ ਫ਼ਖਰ ਜਾਪਦਾ ਹੈ।

ਅਸੀਂ ਪੰਜਾਬੀ ਰੱਜੇ-ਪੁੱਜੇ ਹਾਂ ਤੇ ਇਨਾਂ ਮੁਜ਼ਰਮਾਂ ਨੂੰ ਨੱਥ ਪਾਉਣ ਦਾ ਹਰ ਹੀਲਾ ਕਰਨ ਲਈ ਸਾਧਨ ਜੁੱਟਾ ਲਵਾਂਗੇ। ਪਰ ਉਨਾਂ ਗਰੀਬਾਂ ਦਾ ਵੀ ਕਦੇ ਸੋਚਿਐ ਕਿ ਇਹ ਸਿਰਫ਼ ਆਪ ਜੀ ਦੇ ਨਿਆਣਿਆਂ ਜਾਂ ਡੰਗਰਾਂ ਦਾ ਗੰਦ ਪੂੰਝਣ ਲਈ ਹੀ ਪੈਦਾ ਹੋਏ ਸਨ ? ਕੀ ਇਹ ਨਹੀਂ ਆਖ ਸਕਦੇ ਕਿ ਮਹਾਰਾਜ ਹੁਣ ਵਾਰੀ ਆਪ ਦੀ ਹੈ – ਜ਼ਰਾ ਛਾਵੇਂ ਮੰਜਾ ਡਾਹੋ, ਤੇਲ ਗਰਮ ਕਰਕੇ ਲਿਆਉ ਤੇ ਪੁਆਂਦੀ ਬੈਠਕੇ ਮੇਰੀਆਂ ਪਿੰਜਣੀਆਂ ਤੇ ਤਲੀਆਂ ਦੀ ਸਾਰ ਲਓ। ਕੀ ਆਪ ਅਸੀਂ ਹੁਣ ਤੱਕ ਇਹੋ ਕੁੱਝ ਨਹੀਂ ਕੀਤਾ। ਅਸਲ ਵਿਚ ਫ਼ੇਰ ਪਵੇਗੀ ਪੰਜਾਬੀਆਂ ਦੀ ਇਜ਼ਤ ਜਾਂ ਅਣਖ ਨੂੰ ਵੰਗਾਰ। ਤੁਹਾਨੂੰ ਖੌਫ਼ ਖਾ ਰਹੇ ਹਨ ਕਿ ਕਿਸ ਤਰਾਂ ਅਸੀਂ ਇਨਾਂ ਭਈਆਂ ਦੇ ਜੂਲੇ ਹੇਠ ਸਿਰ ਦਵਾਂਗੇ ਜਿਨਾਂ ਨੂੰ ਅਸੀਂ ਹੁਣ ਤੱਕ ਪੈਰੀਂ ਮਧੋਲਦੇ ਰਹੇ ਹਾਂ। ਹੁਣ ਤੁਹਾਡੀ ਆਪਣੀ ਬਿੱਲੀ ਤੁਹਾਨੂੰ ਆਪ ਨੂੰ ਹੀ ਮਿਆਉਂ ਕਰਕੇ ਪੈਣ ਲੱਗ ਪਈ ਹੈ ਤੇ ਤੁਸੀਂ ਬਲੋਚਾਂ ਨਾਲ ਯਾਰੀਆਂ ਲਾਕੇ ਦਰ ਭੀੜੇ ਰੱਖਕੇ ਨਹੀਂ ਚੱਲ ਸਕਦੇ।

ਕਿਰਪਾ ਕਰਕੇ ਧੀਆਂ-ਭੈਣਾਂ ਦੀਆਂ ਇਜ਼ਤਾਂ ਦੇ ਝੂਠੇ ਬਹਾਨੇ ਨਾ ਘੜੋ। ਉਨਾਂ ਨੂੰ ਤਾਂ ਅਜੇ ਵੀ ਆਪਣਿਆਂ ਕੋਲੋਂ ਵੱਧ ਡਰ ਆਉਂਦਾ ਹੋਵੇਗਾ। ਪੰਜਾਬੀਆਂ ਦੇ ਗੁੱਸੇ ਤੋਂ ਤਾਂ ਅਜੇ ਵੀ ਰੱਬ ਡਰਦੈ। ਜੇ ਕਿਸੇ ਨੇ ਸਾਡੀਆਂ ਧੀਆਂ-ਭੈਣਾਂ ਵੱਲ ਕੈਰੀ ਅੱਖ ਵੀ ਕੀਤੀ ਤਾਂ ਇਤਿਹਾਸ ਗਵਾਹ ਹੈ – ਅਸੀਂ ਬੜੀ ਵਿਗੜੀ ਸ਼ੈਅ ਬਣਕੇ ਪੇਸ਼ ਆਏ ਹਾਂ। ਵੀਰ ਜੀ, ਕਿਰਪਾ ਕਰਕੇ ਸਿਰ ਫ਼ਿਰੇ ਜਸਵੰਤ ਕੰਵਲ ਦੀਆਂ ਸਿਫ਼ਤਾਂ ਦੇ ਪੁੱਲ ਨਾ ਬੰਨੀ ਜਾਓ। ਇਹੋ ਕੰਵਲ ਹੈ ਜੋ ਕਦੇ ਦੂਨੀਆ ਭਰ ਦੇ ਲਤਾੜੇ ਹੋਏ ਮਿਹਨਤਕਸ਼ ਗਰੀਬ ਲੋਕਾਂ ਦਾ ਭਲਾ ਕਰਨ ਲਈ ਪੰਜਾਬ ਦੀ ਜਵਾਨੀ ਨੂੰ ਹਥਿਆਰ ਚੁੱਕਣ ਲਈ ਭੜਕਾਇਆ ਕਰਦਾ ਸੀ। ਉਸ ਵੇਲੇ ਸਾਨੂੰ ਵੀ ਕੰਵਲ ਬਾਪੂ ਨਾਲੋਂ ਵੱਧ ਪਿਆਰਾ ਜਾਪਦਾ ਸੀ। ਪਰ ਜਦੋਂ ਪੰਜਾਬ ਵਿਚ ਭਾਈ ਹੱਥੋਂ ਭਾਈ ਕਤਲ ਹੋਣ ਲੱਗਾ ਤਾਂ ਕੰਵਲ ਜੀ ਨੇ ਆਪਣੀ ਲਾਲ ਪੱਗ ਉਤਾਰਕੇ ਝੱਟ ਕੇਸਰੀ ਬਾਣਾ ਪਹਿਨ ਲਿਆ ਸੀ ਤੇ ਫ਼ੇਰ ਲੱਗ ਪਿਆ ਨੋਜਵਾਨਾਂ ਨੂੰ ਭੜਕਾਉਣ – ਅਖੇ “ਐਨਿਆਂ ਚੋਂ ਕੋਈ ਉੱਠੋ ਸੂਰਮਾ” । ਇਸਨੂੰ ਪੰਜਾਬੀ ਆਪਸ ਵਿਚ ਲੜਦੇ-ਮਰਦੇ ਸੂਰਮੇ ਜਾਪਦੇ ਸਨ। ਕੰਵਲ ਨੇ ਅਜੇ ਉਨਾਂ ਸੂਰਮਿਆਂ ਦੇ ਲਹੂ ਦਾ ਕਰਜ਼ਾ ਦੇਣਾ ਹੈ ਜੋ ਇਸਦੇ ਨਾਵਲ ਪੜਕੇ ਪ੍ਰਿਥੀਪਾਲ ਰੰਧਾਵਾ ਬਣ ਜਾਂਦੇ ਸਨ ਤੇ ਹਿੰਦੁਸਤਾਨ ਦੇ ਦਬੇ ਕੁਚਲੇ ਲੋਕਾਂ ਨੂੰ ਅਮੀਰ ਲੋਕਾਂ ਦੀਆਂ ਸ਼ਾਤਰ ਚਾਲਾਂ ਦੇ ਖਿਲਾਫ਼ ਚੋਕੰਨੇ ਕਰਦੇ-ਕਰਦੇ ਜਾਨਾਂ ਵਾਰ ਜਾਂਦੇ ਸਨ। ਕੰਵਲ ਨੂੰ ਇਕ ਗੱਲ ਪੁੱਛਣਾ ਕਿ ਬਦਲਦੇ ਹਾਲਾਤਾਂ ਨੂੰ ਧਿਆਨ ਵਿਚ ਰੱਖਦਿਆਂ ਕੀ ਕਦੇ ਉਸਨੇ ਪੰਜਾਬ ਦੇ ਸੂਰਮਿਆਂ ਨੂੰ ਪੜਨ-ਲਿਖਣ ਦੀ ਮੱਤ ਵੀ ਕਦੇ ਦਿੱਤੀ ਹੈ ? ਕੀ ਕਦੇ ਉਸਨੇ ਦੱਸਿਆ ਹੈ ਕਿ ਵਲੈਤ ਜਾਣ ਦਾ ਸਿੱਧਾ ਰਸਤਾ ਪੜਾਈ ਹੈ ਨਾ ਕਿ ਮਾਲਟੇ ਦੀਆਂ ਕਿਸ਼ਤੀਆਂ ? ਕੀ ਕਦੇ ਪੰਜਾਬੀਆਂ ਨੂੰ ਬੰਗਲੋਰ ਜਾਂ ਹੈਦਰਾਬਾਦ ਦੇ ਮੁੰਡਿਆਂ ਦਾ ਮੁਕਬਲਾ ਕਰਨ ਦੀ ਗੱਲ ਕੀਤੀ ਹੈ ? ਜਦੋਂ ਨਕਸਲੀਏ ਆਏ ਤਾਂ ਕਹਿੰਦਾ ਚੱਕ ਲਉ ਹਥਿਆਰ, ਜਦੋਂ ਇੰਦਰਾ ਨੇ ਚੌਕ ਮਹਿਤੇ ਵਿਚ ਸਿੰਗ ਫ਼ਸਾਏ ਤਾਂ ਕਹਿੰਦਾ ਚੱਕ ਲਓ ਹਥਿਆਰ। ਕੀ ਪੰਜਾਬ ਦਾ ਭਲਾ ਐਸੇ ਲੋਕ ਕਰਨਗੇ ਜਿਨਾਂ ਦਾ ਆਪਣਾ ਕੋਈ ਦੀਨ ਧਰਮ ਇਮਾਨ ਨਹੀਂ? ਸਾਡੇ ਬਾਪ-ਦਾਦਿਆਂ ਦੇ ਲਹੂ ਨਾਲ ਸਿੰਜਿਆ ਪੰਜਾਬ ਐਨਾ ਕੰਗਾਲ ਨਹੀਂ ਹੋਇਆ।

ਕੀ ਆਪਾਂ ਸ਼ਰਾਰਤਾਂ ਭੁੱਲ ਗਏ ਕਿ ਗੁਰਦਵਾਰਿਆਂ ਵਿਚੋਂ ਬੀੜੀਆਂ ਅਤੇ ਮੰਦਰਾਂ ਵਿਚੋਂ ਗਊ ਦੀਆਂ ਪੂੰਛਾਂ ਲੱਭਦੀਆਂ ਹੁੰਦੀਆਂ ਸਨ। ਸ਼ਰਾਰਤੀ ਲੋਕ ਸ਼ਰਾਰਤਾਂ ਕਰਦੇ ਹੀ ਰਹਿਣਗੇ ਪਰ ਸਿਆਣੇ ਉਹ ਹਨ ਜੋ ਇਨਾਂ ਸ਼ਰਾਰਤਾਂ ਨੂੰ ਸਮਝਣ ਨਾ ਕਿ “ਜੱਗਬਾਣੀ” ਜਾਂ “ਅਜੀਤ” ਵਾਲਿਆਂ ਵਾਂਗੂ ਆਪਣਾ ਬਿਜ਼ਨਸ ਕਰਨ ਲੱਗ ਜਾਣ। ਜਾਂ ਫ਼ੇਰ ਕੰਵਲ ਵਰਗਿਆਂ ਵਾਂਗ ਭੜਕਾਊ ਨਾਵਲ ਲਿਖਣ ਵਿਚ ਸਮਾਂ ਗਵਾਉਣ। ਤੇ ਇਸੇ ਸਿਆਣਪ ਦੀ ਆਸ ਅਸੀਂ ਪੰਜਾਬ ਦੇ ਹਰ ਦਰਦੀ ਤੋਂ ਕਰਦੇ ਹਾਂ। ਸੋ ਵੀਰ ਜੀ, ਇਨਾਂ ਮਜ਼ਦੂਰਾਂ ਨੂੰ ਮੰਦਾ ਬੋਲਣ ਵਿਚ ਮੈਨੂੰ ਪੰਜਾਬ ਦਾ ਕੋਈ ਭਲਾ ਨਹੀਂ ਜਾਪਦਾ। ਪੰਜਾਬ ਦੇ ਭਲੇ ਲਈ ਤਾਂ ਆਪ ਦੀ ਸਿਆਣਪ, ਸੂਝਬੂਝ ਦੀ ਸਖਤ ਲੋੜ ਹੈ। ਹੋ ਸਕਦੈ ਕੋਈ ਰਾਜਨੀਤੀਵਾਨ ਜਾਂ ਕੋਈ ਵਿਦੇਸ਼ੀ ਹੱਥਕੰਡਾ ਹੀ ਸਾਨੂੰ ਆਪਸ ਵਿਚ ਪਾੜਣ ਦੀਆਂ ਇਹ ਸਾਰੀਆਂ ਸਕੀਮਾਂ ਘੜ ਰਿਹਾ ਹੋਵੇ ਜੋ ਸਾਨੂੰ ਬਹੁਤਾ ਸਕਾ ਜਾਪ ਰਿਹਾ ਹੋਵੇ। ਕਿਰਪਾ ਕਰਕੇ ਡਰਪੋਕ ਬਣਕੇ ਸੱਚ ਤੇ ਪਰਦੇ ਨਾ ਪਾਓ ਸਗੋਂ ਸੂਰਮਿਆਂ ਵਾਂਗੂ ਸੱਚ ਦਾ ਸਾਹਮਣਾ ਕਰੋ ਤੇ ਬਦਲਦੇ ਹਾਲਾਤਾਂ ਨੂੰ ਮੁੱਖ ਰੱਖਕੇ ਪੰਜਾਬ ਦੇ ਭਲੇ ਲਈ ਕੋਈ ਐਸੀ ਸਕੀਮ ਬਣਾਓ ਜੋ ਚਿਰ ਸਥਾਈ ਹੋਵੇ ਤੇ ਜਿਸਨੂੰ ਸਾਡੀਆਂ ਆਉਂਦੀਆਂ ਪੁਸ਼ਤਾਂ ਵੀ ਯਾਦ ਰੱਖਣ। ਨਾ ਕਿ ਇਹ ਆਖਣ ਕਿ ਸਾਡੇ ਪੜਦਾਦੇ ਹਿੰਦੂ-ਮੁਸਲਮ ਦੇ ਫ਼ਸਾਦ ਵਿਚ, ਸਾਡੇ ਦਾਦੇ ਹਿੰਦੂ-ਸਿੱਖ ਦੇ ਫ਼ਸਾਦ ਵਿਚ ਅਤੇ ਸਾਡੇ ਬਾਪੂ ਹੁਰੀਂ ਭਈਆਂ ਦੇ ਫ਼ਸਾਦ ਵਿਚ ਜ਼ਰਾ ਜਿਆਦਾ ਹੀ ਵਿਅਸਤ ਰਹੇ ਤੇ ਸਾਡੇ ਪੱਲੇ ਫ਼ੋਕੀਆਂ ਫ਼ੜ੍ਹਾਂ ਤੋਂ ਬਿਨਾਂ ਕੱਖ ਨਹੀਂ ਛੱਡ ਗਏ।

ਮੈਨੂੰ ਸ਼ਿਵਚਰਨ ਜੱਗੀ ਜੀ ਦੀਆਂ ਕਈ ਰਚਨਾਵਾਂ ਚੰਗੀਆਂ ਵੀ ਲੱਗਦੀਆਂ ਹਨ (ਕਈ ਥਾਵਾਂ ਤੇ ਲੋੜੋਂ ਵੱਧ ਵਰਤੀ ਲੱਚਰਬਾਜ਼ੀ ਨੂੰ ਛੱਡਕੇ)। ਮੈਂ ਖੁਦ ‘ਦੇਵ ਥਰੀਕੇ’ ਦੇ ਗਾਣਿਆਂ ਦਾ ਚਾਸਕੂ ਹਾਂ ਅਤੇ ਬਚਪਨ ਤੋਂ ਲੈਕੇ ਹੁਣ ਪ੍ਰਦੇਸਾਂ ਵਿਚ ਵੀ ਉਸਦੇ ਗੀਤਾਂ ਦੀਆਂ ਧੁੰਨਾਂ ਤੇ ਮਸਤ ਰਹਿੰਦਾ ਆਇਆ ਹਾਂ। ਇਥੋਂ ਤੱਕ ਆਪਣੇ ਬੱਚਿਆਂ ਨੂੰ ਵੀ ਉਸਦੇ ਗਾਣਿਆਂ ਬਾਰੇ ਦਸਦੇ ਰਹੀਦਾ ਹੈ ਕਿ ਕਿਵੇਂ ਅਸੀਂ ਘਰੋਂ ਤੇ ਸਕੂਲੋਂ ਚੋਰੀ ਵਿਆਹ ਵਾਲੇ ਘਰਾਂ ਵਿਚ ਸਪੀਕਰ ਵਾਲੇ ਦੇ ਮੁੱਢ ਜਾ ਬੈਠੀਦਾ ਸੀ। ਮਾਲਵੇ ਦੇ ਪਿੰਡਾਂ ਵਿਚ ਵਿਆਹ ਵਾਲੇ ਦਿਨ ਚਬਾਰੇ ਉਪਰ ਦੋ ਖੜੇ ਮੰਜੇ ਜੋੜਕੇ ਤੇ ਨਵਾਂ ਖੇਸ ਉਪਰ ਪਾਕੇ ਤੇ ਪਿੰਡ ਦੀ ਜੂਹ ਵੱਲ ਨੂੰ ਮੂੰਹ ਕਰਕੇ ਸਪੀਕਰ ਲਾ ਦਿੱਤਾ ਜਾਂਦਾ ਸੀ। ਕਦੇ-ਕਦੇ ਬੱਚਿਆਂ ਉਪਰ ਤਰਸ ਵੀ ਆਉਂਦਾ ਹੈ ਕਿ ਭਾਵੇਂ ਜਿੰਨੇ ਮਰਜ਼ੀ ਮਹਿੰਗੇ ਖਿਡੌਣਿਆਂ ਨਾਲ ਖੇਡਣ, ਪਰ ਜੋ ਬੁੱਲੇ ਬਚਪਨ ਵਿਚ ਅਸੀਂ ਲੁੱਟੇ ਹਨ ਉਹ ਕੁੱਝ ਹੋਰ ਹੀ ਸਨ। ਜੱਗੀ ਜੀ ਦੇ ਮੌਜੂਦਾ ਲੇਖ ਦੇ ਵਿਚੋਂ ਦੇਵ ਥਰੀਕੇ ਦੀ ਜੁਗਨੀ ਦੀ ਖੁਸ਼ਬੋ ਦੀ ਥਾਂ ਕਿਸੇ ਦਲੇਰ ਮਹਿੰਦੀ ਵਰਗੇ ਦੀਆਂ ਪੁੱਠੀਆਂ ਕਲਾਬਾਜੀਆਂ ਦੀ ਮੁਸ਼ਕ ਜਾਪੀ ਜੋ ਸੰਘੋਂ ਹੇਠਾਂ ਨਾ ਉਤਰੀ। ਮੇਰੀ ਬੇਨਤੀ ਹੈ ਕਿ ਦੇਵ ਥਰੀਕੇ ਵਾਲੇ ਨੂੰ ਸਾਡਾ ਦੁਆ-ਸਲਾਮ ਆਖਣਾ। ਮੈਂਨੂੰ ਉਨਾਂ ਦੇ ਕਈ ਗਾਣੇ ‘ਤੇਰੇ ਟਿੱਲੇ ਤੋਂ ਸੂਰਤ ਦੀਂਹਦੀ ਆ ਹੀਰ ਦੀ’ ਅਤੇ ‘ਬਣ-ਠਣਕੇ ਤੂੰ ਕੱਤਣ ਬੈਠ ਗਈ..” ਮੂੰਹ ਜ਼ੁਬਾਨੀ ਅਜੇ ਵੀ ਯਾਦ ਹਨ।
ਸਤਿਕਾਰ ਨਾਲ,
ਅਨਿਲ ਕੁਮਾਰ (ਪਿੰਡ ਘੱਗਾ)

ਬਲਦੇਵ ਸਿੰਘ ਬਾਜਵਾ (ਜਰਮਨੀ)

03/03/05

ਰਾਮੂਵਾਲੀਆ ਜੀ, ਤਸਵੀਰ ਦੇ ਦੋਨੋਂ ਪਾਸੇ ਦੇਖੋ

ਇਕਬਾਲ ਰਾਮੂਵਾਲੀਆ ਜੀ!
ਸ਼ਿਵਚਰਨ ਜੱਗੀ ਕੁੱਸਾ ਦੇ ਵਿਚਾਰਾਂ ਨੂੰ ਨਿਕਾਰਦੇ ਆਪ ਦੇ ਵਿਚਾਰ ਪੜ੍ਹੇ। ਦਿਲ ਅਤੀਅੰਤ ਦੁਖੀ ਹੋਇਆ। ਸਭ ਤੋਂ ਪਹਿਲੀ ਗੱਲ 'ਜੱਗੀ ਕੁੱਸਾ' ਜੀ ਨੇ ਭਈਆਂ ਦੀ ਲਿਖੀ ਚਿੱਠੀ, ਜਿਸ ਨੂੰ ਉਹ ਆਪ ਵੀ ਇਕ ਸ਼ਰਾਰਤ ਸਮਝਦੇ ਹਨ, ਦਾ ਜਵਾਬ ਦਿੱਤਾ। ਜੋ ਕਿ ਦਸੰਬਰ ਦੀ 'ਸਿੱਖ ਫੁਲਵਾੜੀ' ਵਿਚ ਸੰਪਾਦਕ ਨੂੰ ਆਈ ਸੀ। ਉਹਨਾਂ ਨੇ ਕੋਈ ਸੁਤੇ-ਸਿੱਧ ਭਈਆਂ 'ਤੇ ਵਾਰ ਨਹੀਂ ਕੀਤਾ। ਮੇਰੇ ਵਿਚਾਰ ਅਨੁਸਾਰ ਵੀ ਭਾਵੇਂ ਉਹ ਚਿੱਠੀ ਕੋਈ ਸ਼ਰਾਰਤੀ ਅਨਸਰ ਨੇ ਹੀ ਲਿਖੀ ਹੋਵੇ, ਨੂੰ ਪੜ੍ਹ ਕੇ ਹਰ ਪੰਜਾਬੀ ਦਾ ਅੰਦਰ ਹਿੱਲ ਗਿਆ ਹੋਣਾ ਹੈ। ਹੋ ਸਕਦਾ ਹੈ ਤੁਸੀਂ ਉਹ ਚਿੱਠੀ ਨਾ ਪੜ੍ਹੀ ਹੋਈ ਹੋਵੇ? ਨਹੀਂ ਤਾਂ ਤੁਹਾਡੀ ਅਣਖ ਤੁਹਾਨੂੰ ਵੰਗਾਰ ਜਰੂਰ ਪਾਉਂਦੀ!

ਗੱਲ ਸਿਰਫ਼ ਪੰਜਾਬ ਦੀਆਂ ਜ਼ਮੀਨਾਂ, ਜਾਇਦਾਦਾਂ, ਘਰਾਂ, ਗੁਰਦੁਆਰਿਆਂ ਤੱਕ ਹੁੰਦੀ ਤਾਂ ਸ਼ਾਇਦ ਚੁੱਪ ਹੀ ਰਹਿਆ ਜਾਂਦਾ। ਪਰ ਜਦੋਂ ਧੀਆਂ-ਭੈਣਾਂ ਦੀਆਂ ਇੱਜ਼ਤਾਂ 'ਤੇ ਗੱਲ ਆਉਂਦੀ ਹੈ ਤਾਂ ਕਮਜ਼ੋਰ ਤੋਂ ਕਮਜ਼ੋਰ ਵਿਅਕਤੀ ਦੀਆਂ ਰਗਾਂ ਵਿਚ ਗਰਮ ਲਹੂ ਦਾ ਦੌਰਾ ਚੱਲਣ ਲੱਗ ਪੈਂਦਾ ਹੈ!

ਬਾਬੇ ਨਾਨਕ ਦੇ ਪੈਰੋਕਾਰ ਹੋਣ ਦੇ ਨਾਤੇ ਹੀ ਹੁਣ ਤੱਕ ਪੰਜਾਬ ਦੇ ਬੂਹੇ 'ਤੇ ਪੰਜਾਬੀਆਂ ਦੇ ਦਿਲ ਇਹਨਾਂ ਭਈਆਂ ਵਾਸਤੇ ਖੁੱਲ੍ਹੇ ਸਨ। ਪਰ ਅਖਬਾਰਾਂ ਚੀਕ-ਚੀਕ ਕੇ ਇਹ ਖੁਲਾਸਾ ਕਰ ਰਹੀਆਂ ਹਨ ਕਿ ਪੰਜਾਬ ਵਿਚ ਆਉਣ ਵਾਲੇ ਬਹੁਤਾਤ ਭਈਏ ਕਾਨੂੰਨ ਤੋਂ ਭੱਜੇ ਮੁਜਰਿਮ, ਕਾਤਲ ਬਿਰਤੀ ਦੇ ਲੋਕ ਹਨ, ਜੋ ਆਪਣੀ ਸਟੇਟ ਵਿਚ ਗੁਨਾਂਹ ਕਰਕੇ ਅੱਗੇ ਤੋਂ ਅੱਗੇ ਭੱਜਦੇ ਪੰਜਾਬ ਪਹੁੰਚਦੇ ਹਨ ਅਤੇ ਇੱਥੋਂ ਕੋਈ ਵੱਡੀ ਘਟਨਾ ਕਰਕੇ ਅੱਗੇ ਦੌੜ ਜਾਂਦੇ ਹਨ! ਪੁਲੀਸ ਅਤੇ ਪ੍ਰਸ਼ਾਸਨ ਵੇਖਦਾ ਹੀ ਰਹਿ ਜਾਂਦਾ ਹੈ। ਦਿਨ ਦਿਹਾੜੇ ਮਾਲਕਾਂ ਦੇ ਕਤਲ, ਰਾਤਾਂ ਨੂੰ ਕਾਲੇ ਕੱਛਿਆਂ ਵਾਲਿਆਂ ਦੀਆਂ ਕਹਾਣੀਆਂ, ਸਕੂਲਾਂ, ਕਾਲਜਾਂ ਵਿਚੋਂ, ਰਿਕ
ਸ਼ਿਆਂ ਤੋਂ ਅਗਵਾ ਹੁੰਦੀਆਂ ਮਾਸੂਮ ਬੱਚੀਆਂ, ਰਾਤ ਸੁੱਤਿਆਂ ਦੇ ਕਤਲ ਹੁੰਦੇ ਟੱਬਰਾਂ ਦੇ ਟੱਬਰ, ਇਹ ਸਭ ਕੀ ਏ? ਪੰਜਾਬ ਦੀ ਆਪ ਸਹੇੜੀ ਮੌਤ!

ਆਪ ਸ਼ਾਇਦ ਜਾਣਦੇ ਨਹੀਂ ਹੋ ਕਿ ਅੱਜ ਕੱਲ੍ਹ ਭਰ ਗਰਮੀਆਂ ਵਿਚ ਵੀ ਪੰਜਾਬੀ ਰਾਤ ਨੂੰ ਬਾਹਰ ਸੌਂ ਕੇ ਭਰਪੂਰ ਚਮਕਦੇ ਤਾਰਿਆਂ ਦਾ ਆਨੰਦ ਨਹੀਂ ਮਾਣ ਸਕਦੇ। ਕਾਰਨ ਇਹ ਉਤਰ ਪ੍ਰਦੇਸੀਏ, ਬਿਹਾਰੀਏ, ਜੋ ਰਾਤ ਨੂੰ ਹਥਿਆਰਾਂ ਨਾਲ ਲੈੱਸ ਹੋ ਕੇ ਘਰ ਵਾਲਿਆਂ 'ਤੇ ਵਾਰ ਕਰਦੇ, ਲੁੱਟਦੇ-ਮਾਰਦੇ ਅਤੇ ਦਿਨ ਚੜ੍ਹਦੇ ਨੂੰ ਦਿਹਾੜੀ ਲਾਉਣ ਤੁਰ ਜਾਂਦੇ ਹਨ।

ਬੜੇ ਦੁੱਖ ਦੀ ਗੱਲ ਹੈ ਕਿ ਆਪ ਵਰਗੇ ਸੂਝਵਾਨ ਲੋਕ ਇਹਨਾਂ ਭਈਆਂ ਦਾ ਮੁਕਾਬਲਾ ਐੱਨ ਆਰ ਆਈ ਨਾਲ ਕਰਦੇ ਹੋ? ਸ਼ਾਇਦ ਆਪ ਜਾਣਦੇ ਨਹੀਂ ਕਿ ਵਿਦੇਸ਼ਾਂ ਵਿਚ ਵਸਣ ਵਾਲੇ 90% ਪੰਜਾਬੀ ਪੜ੍ਹੇ ਲਿਖੇ, ਪੰਜਾਬ ਦੀ ਕਰੀਮ ਹਨ, ਨਾ ਕਿ ਕਰਿਮੀਨਲ! ਇਹਨਾਂ ਬਾਹਰਲੇ ਦੇਸ਼ਾਂ ਵਿਚ ਦਲੀਲ ਨਾਲ ਆਪਣੀ ਕਾਬਲੀਅਤ ਨਾਲ ਸੈੱਟ ਹੋਏ, ਨਾ ਕਿ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਘਰੋਂ ਦੌੜਾ ਕੇ, ਉਹਨਾਂ ਦੀਆਂ ਇੱਜ਼ਤਾਂ 'ਤੇ ਡਾਕੇ ਮਾਰ ਕੇ! ਪੁਲੀਸ, ਸਰਕਾਰ ਦਾ ਇਹਨਾਂ ਨੇ ਹਮੇਸ਼ਾਂ ਸਾਥ ਦਿੱਤਾ ਹੈ। ਅੱਜ ਤੋਂ ਦੋ-ਤਿੰਨ ਸਾਲ ਪਹਿਲਾਂ ਅਖਬਾਰਾਂ ਦੀਆਂ ਸੁਰਖੀਆਂ ਹੁੰਦੀਆਂ ਸਨ: ਪ੍ਰਵਾਸੀ ਦੀ ਜ਼ਹਿਰੀਲੀ ਦਵਾ ਪੀਣ ਨਾਲ ਮੌਤ! ਝੱਟ ਨਜ਼ਰ ਅਖਬਾਰ 'ਤੇ ਜਾਂਦੀ ਅਤੇ ਖਬਰ ਹੁੰਦੀ ਕਿ ਇਕ ਭਈਏ ਦੀ ਮੌਤ ਹੋ ਗਈ। ਅਖਬਾਰਾਂ ਅੱਗੇ ਰੌਲਾ ਪਾ-ਪਾ ਕੇ ਮਸਾਂ ਇਹ ਸਮਝਾਇਆ ਗਿਆ ਕਿ ਪ੍ਰਵਾਸੀ (ਐੱਨ ਆਰ ਆਈ) ਅਤੇ ਭਈਆਂ ਵਿਚ ਇਕ ਵੱਡਾ ਅੰਤਰ ਹੁੰਦਾ ਹੈ।

ਆਪ ਨੇ ਬਾਹਰਲੀਆਂ ਸਟੇਟਾਂ ਵਿਚ ਵਸਦੇ 50 ਹਜ਼ਾਰ ਪੰਜਾਬੀਆਂ ਦੀ ਗੱਲ ਕੀਤੀ ਹੈ ਕਿ ਐਸੇ ਲੇਖਕ ਉਹਨਾਂ ਲਈ ਨਫ਼ਰਤ ਭਰੀ ਜ਼ਮੀਨ ਤਿਆਰ ਕਰ ਰਹੇ ਹਨ। ਐਸਾ ਬਿਲਕੁਲ ਨਹੀਂ ਹੈ! ਆਪਣੇ ਘਰ ਦੀ ਰੱਖਿਆ ਕਰਨੀ, ਆਪਣੇ ਸੱਭਿਆਚਾਰ ਨੂੰ ਬਚਾਉਣਾ, ਹਰ ਪੰਜਾਬੀ ਦਾ ਪਹਿਲਾ ਫ਼ਰਜ਼ ਹੈ। ਉਹ ਸਿੱਖ ਪੰਜਾਬੀ ਵੀ ਆਪਣੇ ਬੱਚਿਆਂ ਨੂੰ ਹਮੇਸ਼ਾ ਪੰਜਾਬ ਦੀਆਂ ਕਥਾ-ਕਹਾਣੀਆਂ ਸੁਣਾਉਂਦੇ ਹਨ ਅਤੇ ਸੋਚੋ! ਜੇਕਰ ਪੰਜਾਬ, ਪੰਜਾਬ ਨਾ ਰਿਹਾ ਤਾਂ ਉਹਨਾਂ ਦੇ ਪੱਲੇ ਵੀ ਕੀ ਰਹੇਗਾ? ਕਿਸੇ ਮਾਣਯੋਗ ਲੇਖਕ ਨੂੰ "ਅਯਾਸ਼" ਕਹਿਣਾ, ਮੇਰੀ ਨਜ਼ਰ ਵਿਚ ਕਿਸੇ ਵੀ ਇੱਜ਼ਤਦਾਰ ਮਾਨੁੱਖ ਦੀ ਆਪਣੀ ਬਿਰਤੀ ਨਹੀਂ ਹੋ ਸਕਦੀ!

ਲਓ ਆਪਣੇ ਵਿਚਾਰ ਪੇਸ਼ ਕਰਦਿਆਂ ਇੰਟਰਨੈੱਟ 'ਤੇ "ਅਜੀਤ" ਪੜ੍ਹੀ। ਤਾਜ਼ਾ ਖਬਰ ਹੈ ਕਿ ਦੋਰਾਹੇ ਸਟੇਸ਼ਨ ਨੇੜੇ 26 ਫਰਵਰੀ ਨੂੰ ਸਵੇਰੇ 6:05 ਵਜੇ ਸੁਪਰ ਫ਼ਾਸਟ ਗੱਡੀ ਡਕੈਤਾਂ ਨੇ ਲੁੱਟ ਲਈ। ਲੁਟੇਰੇ ਸਾਰੇ ਬਿਹਾਰ ਵਾਸੀ! ਇਕ ਆਦਮੀ ਨੂੰ ਚਾਕੂ ਮਾਰ ਕੇ ਮਾਰ ਦਿੱਤਾ। ਦੱਸੋ? ਇਹ ਪੰਜਾਬ ਹੈ ਜਾਂ ਯੂ ਪੀ? ਬਿਹਾਰ ਵਿਚ ਅੱਗੇ ਵੀ ਕਦੇ ਪੰਜਾਬ ਦੀ ਟਰੇਨ ਲੁੱਟੀ ਗਈ ਸੀ। ਇਹ ਤਾਂ ਇਕ ਖਬਰ ਮਾਤਰ ਹੈ, ਘਟਨਾਵਾਂ ਤਾਂ ਸਾਡੀ ਝੋਲੀ ਇਹਨਾਂ ਇੰਨੀਆਂ ਪਾਈਆਂ ਹਨ ਕਿ ਤੁਸੀਂ ਪੂਰੀਆਂ ਪੜ੍ਹ ਹੀ ਨਹੀਂ ਸਕਦੇ!

ਸ੍ਰ: ਰਾਮੂਵਾਲੀਆ ਜੀ, 'ਜੱਗੀ ਕੁੱਸਾ' ਅਤੇ 'ਕੰਵਲ' ਬਹੁਤ ਠੀਕ ਕਹਿੰਦੇ ਹਨ! ਹੁਣ ਵੇਲਾ ਆ ਗਿਆ ਹੈ ਆਪਣੀਆਂ ਇੱਜ਼ਤਾਂ, ਘਰਾਂ, ਜ਼ਮੀਨਾਂ ਨੂੰ ਆਪ ਤਕੜੇ ਹੋ ਕੇ ਸਾਂਭਣ ਦਾ! ਨਹੀਂ ਪੰਜਾਬ ਤਾਂ ਨਸਲਕੁਸ਼ੀ ਦੇ ਮੁਹਾਣੇਂ 'ਤੇ ਖੜ੍ਹਾ ਹੈ! ਜੇ ਅਜੇ ਵੀ ਹੋਸ਼ ਨਾ ਕੀਤੀ ਤਾਂ ਪੰਜਾਬ ਵਿਚ ਜੰਮਣ ਵਾਲੇ ਪੰਜਾਬੀ ਨਹੀਂ---ਹੋਣਗੇ! ਲਾਮਬੰਦ ਹੋਣ ਦੀ ਲੋੜ ਹੈ! ਵੋਟ ਖਾਤਰ ਇਖ਼ਲਾਕ ਤੋਂ ਡਿੱਗੇ ਲੀਡਰਾਂ ਨੂੰ ਝੰਜੋੜਨ ਦੀ ਗੱਲ ਤਾਂ ਆਪ ਵੀ ਕਰਦੇ ਹੋ, ਪਰ ਇੱਥੇ ਹੀ ਨਹੀਂ ਸਰਨਾ! ਹਿਮਾਚਲ ਵਰਗੀ ਕੋਈ ਵਧੀਆ ਪਾਲਿਸੀ ਬਣਾ ਕੇ ਆਪਣੇ ਗਲ ਆਪ ਪਾਏ ਸੱਪਾਂ ਤੋਂ ਹਮੇਸ਼ਾ ਛੁਟਕਾਰਾ ਕਰਨ ਦੀ ਲੋੜ ਪਹਿਲਾਂ ਹੈ! ਐਸਾ ਸੰਭਵ ਤਾਂ ਹੀ ਹੋਵੇਗਾ, ਜੇਕਰ ਤੁਹਾਡੇ ਵਰਗੇ ਸੂਝਵਾਨ ਅਤੇ ਬੁੱਧੀਜੀਵੀ ਤਸਵੀਰ ਦੇ ਦੋਵੇਂ ਪਹਿਲੂ ਦੇਖਣ। ਜੇ ਨਹੀਂ ਤਾਂ, ਪੰਜਾਬ ਦਾ ਰੱ
ਬ ਰਾਖਾ

ਜਗਮੋਹਨ ਸਿੰਘ

03/03/05

ਸਤਿ ਸ੍ਰੀ ਆਕਾਲ ਇਕਬਾਲ ਰਾਮੂਵਾਲੀਆ ਜੀ

ਤੁਹਾਡਾ ਲੇਖ ਪੜ੍ਹ ਕੇ ਮੈਨੂੰ ਬਹੁਤ ਕੁਝ ਸਮਝ ਲਗ ਗਿਆ ਹੈ। ਮੈਂ ਤੁਹਾਡੀ ਗੱਲ ਨਾਲ ਸੰਤੁਸ਼ਟ ਹਾਂ। ਸਾਨੂੰ ਸਭ ਨੂੰ ਨਫਰਤ ਛੱਡ ਕੇ ਪ੍ਰੇਮ ਪਿਆਰ ਨਾਲ ਰਹਿਣਾ ਚਾਹੀਦਾ ਹੈ। ਜੋ ਲੋਕ ਕਨੇਡਾ, ਇੰਗਲੈਂਡ, ਅਮਰੀਕਾ ਵਿੱਚ ਰਹਿ ਕੇ ਗਲਤ ਪ੍ਰਚਾਰ ਕਰਦੇ ਹਨ ਉਹ ਲੋਕ ਇਸ ਗਲਤ ਪ੍ਰਚਾਰ ਦੇ ਰਿਜ਼ਲਟ ਨੂੰ ਨਹੀਂ ਜਾਣਦੇ। ਇਸ ਗਲਤ ਪ੍ਰਚਾਰ ਦਾ ਨਤੀਜਾ ਭਾਰਤ ਵਿਚ ਰਹਿ ਰਹੇ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਅਖੀਰ ਵਿਚ ਮੈਂ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਨਫਰਤ ਛੱਡ ਕੇ, ਗੁਰੂ ਕੀ ਬਾਣੀ ਨੂੰ ਸਮਝਣਾ ਚਾਹੀਦਾ ਅਤੇ ਅਮਲ ਕਰਨਾ ਚਾਹੀਦਾ ਹੈ।

ਬਲਜੀਤ ਸਿੰਘ ਘੁਮੱਣ, ਟੋਰਾਂਟੋ

ਪੰਜਾਬੀਓ! ਸ਼ਰਾਰਤੀਆਂ ਦੇ ਮਨਸੂਬਿਆਂ ਤੋਂ ਸੁਚੇਤ ਰਹੋ!! - ਸ਼ਿਵਚਰਨ ਜੱਗੀ ਕੁੱਸਾ

01/03/05

ਸ਼ਿਵਚਰਨ ਜੱਗੀ ਕੁੱਸਾ ਜੀ ਦਾ ਲੇਖ “ਪੰਜਾਬੀੳ! ਸ਼ਰਾਰਤੀਆਂ ਦੇ ਮਨਸੁਬਿਆਂ ਤੋਂ ਸੁਚੇਤ ਰਹੋ!!” ਪੜਿਆ!
ਪੰਜਾਬੀ ਟਾਈਮਜ਼ ਦਾ ਪੱਤਰ ਤਾਂ ਨਹੀ ਪੜਿਆ ਪਰ ਫਿਰ ਵੀ ਕਹਿਣਾ ਚਹਵਾਗਾਂ ਕੇ ਪੰਜਾਬ ਵਿਚ ਜੋ ਵੀ ਹੋ ਰਿਹਾ ਹ ਉਸ ਵਿਚ ਕਿਸੇ ਹੋਰ ਦਾ ਨਹੀ ਸਾਡਾ ਅਪਣਾ ਹੀ ਕਸੂਰ ਹ! ਦੁਸਰੇ ਬਨੇ ਭਈਐ ਜੇ ਪੰਜਾਬ ਵਿਚ ਆ ਕੇ ਮਹਿਨਤ ਮਜਦੂਰੀ ਕਰ ਕੇ ਅਮੀਰ ਹੋ ਰਹੇ ਹਨ ਤਾਂ ਇਸ ਵਿਚ ਮਾੜੀ ਗਲ ਕੀ ਹ, ਅਸੀ ਵੀ ਤਾ ਵਿਦੇਸ਼ੀ ਮੁਲਖਾਂ ਵਿਚ ਬੇਠੇ ਮਹਿਨਤ ਮਜਦੂਰੀ ਕਰਦੇ ਹ ਹਾਂ! ਪਰ ਜੇ ਕੋਈ ਤੁਹਾਡੇ ਧਰਮ ਜਾਂ ਸਭਿਚਾਰ ਨੂੰ ਲੱਤ ਮਾਰੇ ਤਾਂ ਉਸ ਦਾ ਜਵਾਬ ਦੇਣਾ ਵ ਲਾਜਮੀ ਬਣਦਾ ਹੈ! ਬਾਕੀ ਰਹੀ ਲੀਡਰਾਂ ਦੀ ਗਲ, ਉਹਨਾ ਤੋ ਕੋਈ ਬਹੁਤੀ ਉਮਦ ਨਾ ਰਖਣਾ ਕਿਉਂ ਕੇ ਲੀਡਰਾਂ ਨੇ ਤਾ ਵੋਟਾ ਮਗਰ ਜਾਣਾ ਹੈ !

ਬਲਜੀਤ ਸਿੰਘ ਘੁਮੱਣ
ਟੋਰਾਂਟੋ

ਅਨਿਲ ਕੁਮਾਰ, ਪਿੰਡ ਘੱਗਾ

01/03/05

ਸ਼ਿਵਚਰਨ ਜੱਗੀ ‘ਕੁੱਸਾ’ ਦਾ ਲੇਖ ‘ਪੰਜਾਬੀਓ ! ਸ਼ਰਾਰਤੀਆਂ ਦੇ….” ਪੜਕੇ ਮਨ ਬਹੁਤ ਦੁਖੀ ਹੋਇਆ ਕਿ ਪੜੇ ਲਿਖੇ ਲੋਕਾਂ ਦੀ ਸੋਚ ਐਸੀ ਨੀਵੀਂ ਪੱਧਰ ਦੀ ਹੈ ..? ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸ਼ਰਾਰਤੀ ਕੋਈ ਹੋਰ ਨਹੀਂ ਬਲਕਿ ਐਸੀ ਨੀਵੀਂ ਸੋਚ ਵਾਲੇ ਲਿਖਾਰੀ ਹਨ ਜੋ ਆਪ ਤਾਂ ਆਸਟਰੀਆ ਵਰਗੇ ਮੁਲਕਾਂ ਦੀ ਮੌਜ ਮਾਣ ਰਹੇ ਹਨ ਤੇ ਜੇ ਕੋਈ ਹੋਰ ਆਪਣੇ ਹੀ ਮੁਲਕ ਵਿਚ ਰੋਜ਼ੀ-ਰੋਟੀ ਲਈ ਇਕ ਸੂਬੇ ਤੋਂ ਦੂਜੇ ਸੂਬੇ ਵਿਚ ਆ ਜਾਂਦਾ ਹੈ ਤਾਂ ਇਨਾਂ ਨੂੰ ਬਾਹਰ ਬੈਠਿਆਂ ਨੂੰ ਪਿੱਸੂ ਪੈ ਜਾਂਦੇ ਹਨ। ਜੋ ਸਾਨੂੰ ਜਾਤ-ਪਾਤ ਵਿਚ ਵੰਡ ਰਹੇ ਹਨ ਤੇ ਮਿਹਨਤਕਸ਼ ਲੋਕਾਂ ਨੂੰ ਮਾੜੇ ਬੋਲ ਬੋਲਦੇ ਹਨ ਤੇ ਪੰਜਾਬ ਦੀ ਮਿਹਨਤਕਸ਼ ਜਮਾਤ ਨੂੰ ਭੜਕਾ ਰਹੇ ਹਨ। ਇਕ ਗੱਲ ਜ਼ਿਕਰਯੋਗ ਹੈ:

ਮੈਂ ਅਜੇ ਛੋਟੀ ਉਮਰ ਵਿਚ ਹੀ ਸਾਂ ਕਿ ਮੇਰਾ ਇਕ ਰਿਸ਼ਤੇਦਾਰ ਵਲੈਤੋਂ ਵਾਪਸ ਪਿੰਡ ਅਇਆ ਤੇ ਉਹ ਸੱਭ ਨੂੰ ਵਲੈਤ ਦੀਆਂ ਮੌਜਾਂ, ਮਸਤੀਆਂ, ਡਾਲਰਾਂ ਆਦਿ ਬਾਰੇ ਬੜੀ ਸ਼ਾਨ ਨਾਲ ਸੱਭ ਕੁੱਝ ਦੱਸ ਰਿਹਾ ਸੀ। ਜੋ ਗੱਲ ਮੈਨੂੰ ਉਸਦੀ ਸੱਭ ਤੋਂ ਚੰਗੀ ਲੱਗੀ ਉਹ ਇਹ ਸੀ ਕਿ ਉਸਨੇ ਬੜੀ ਗੰਭੀਰਤਾ ਨਾਲ ਸੱਭ ਨੂੰ ਸਮਝਾਇਆ ਕਿ ਅਸੀਂ ਪ੍ਰਦੇਸਾਂ ਵਿਚ ਬਿਲਕੁਲ ਐਵੇਂ ਹੀ ਹਾਂ ਜਿਵੇਂ ਪੰਜਾਬ ਵਿਚ ਭਈਏ ਮਜ਼ਦੂਰੀ ਕਰਣ ਆਉਂਦੇ ਹਨ। ਫ਼ਿਰ ਕਿਹਾ ਕਿ ਗੋਰੇ ਲੋਕ ਬੜੇ ਚੰਗੇ ਹਨ, ਉਹ ਸਾਨੂੰ ਇੰਜ ਮਾੜਾ ਬੋਲਕੇ ਸੰਬੋਧਤ ਨਹੀਂ ਕਰਦੇ ਜਿਵੇਂ ਕਿ ਆਪਾਂ ਇਨਾਂ ਮਜ਼ਦੂਰਾਂ ਨੂੰ ਬੋਲਦੇ ਹਾਂ ਤੇ ਉਸਨੇ ਸਾਨੂੰ ਸੱਭ ਨੂੰ ਸਮਝਾਇਆ ਕਿ ਤਰੱਕੀ ਪਸੰਦ ਹੋਣਾ ਇਨਸਾਨੀ ਫ਼ਿਤਰਤ ਹੈ ਤੇ ਤਰੱਕੀ ਦੇ ਲਈ ਅਸੀਂ ਆਪਣਾ ਮੁਲਕ, ਸੂਬਾ, ਸੱਭ ਕੁੱਝ ਛੱਡਕੇ ਪ੍ਰਦੇਸਾਂ ਦੀ ਮਿੱਟੀ ਛਾਨਣ ਤੁਰ ਪੈਂਦੇ ਹਾਂ। ਬਾਹਰ ਜਾਕੇ ਜੇ ਸਾਨੂੰ ਕੋਈ ਹਰ ਵੇਲੇ ਸਾਨੂੰ ਮੰਦਾ ਬੋਲ ਬੋਲੇ ਤਾਂ ਕੀ ਸਾਡੇ ਤੋਂ ਬਰਦਾਸ਼ਤ ਹੋਵੇਗਾ ਜਾਂ ਕੀ ਅਸੀਂ ਉਨਾਂ ਲੋਕਾਂ ਨੂੰ ਚੰਗਾ ਸਮਝਾਂਗੇ ਜੋ ਸਾਨੂੰ ਮਿਹਨਤ-ਮਜ਼ਦੂਰੀ ਕਰਦਿਆਂ ਨੂੰ ਆਰ ਲਾਈ ਜਾਂਦੇ ਹੋਣ ਤੇ ਸਾਨੂੰ ਸੱਭ ਨੂੰ ਸਮਝਾਇਆ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਆਪਣੇ ਨਾਲ ਨਾਲ ਬਾਹਰ ਦੇ ਮੁਲਕ ਵਿਚ ਚੰਗਾ ਵਿਵਹਾਰ ਹੋਵੇ ਤਾਂ ਤੁਸੀਂ ਵੀ ਇਨਾਂ ਮਜ਼ਦੂਰਾਂ ਨੂੰ ਪੂਰੀ ਇਜ਼ਤ ਨਾਲ ਸੰਬੋਧਤ ਕਰਿਆ ਕਰੋ , ਸਗੋਂ ਇਹ ਵੀ ਆਖਿਆ ਕਿ ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ ਤਾਂ ਅਸਲ ਵਿਚ ਇਹ ਮਜ਼ਦੂਰ ਹੀ ਹਨ ਜਿਨਾਂ ਦੀ ਕਿਰਤ ਦੇ ਆਸਰੇ ਸਾਡੀ ਟੌਹਰ ਬਣੀ ਹੋਈ ਹੈ। ਉਸਨੇ ਇਕ ਗੱਲ ਹੋਰ ਵੀ ਆਖੀ ਕਿ ਇਨਾਂ ਗੱਲਾਂ ਦਾ ਅਹਿਸਾਸ ਉਸਨੂੰ ਵਿਦੇਸ਼ ਜਾਕੇ ਹੀ ਹੋਇਆ ਹੈ। ਮੇਰੇ ਉਪਰ ਉਸ ਦੀਆਂ ਗੱਲਾਂ ਦਾ ਬਹੁਤ ਅਸਰ ਹੋਇਆ ਤੇ ਪੰਜਾਬ ਦੇ ਪ੍ਰਵਾਸੀ ਮਜ਼ਦੂਰਾਂ ਬਾਰੇ ਹੀ ਨਹੀਂ ਸਗੋਂ ਬਾਹਰ ਰਹਿੰਦੇ ਪੰਜਾਬੀਆਂ ਬਾਰੇ ਵੀ ਨਜ਼ਰੀਆ ਕਾਫ਼ੀ ਬਦਲ ਗਿਆ।

ਪ੍ਰਵਾਸੀ ਮਜ਼ਦੂਰ ਪੰਜਾਬ ਦੀ ਆਰਥਿਕਤਾ ਲਈ ਜੇ ਖਤਰਾ ਹਨ ਤਾਂ ਉਸ ਬਾਰੇ ਵਿਸ਼ੇਸ਼ ਮਾਹਿਰਾਂ ਦੀ ਰਾਏ ਲੈਣੀ ਚਾਹੀਦੀ ਹੈ ਕਿ ਕੀ ਕੀਤਾ ਜਾਵੇ ? ਪੰਜਾਬੀਆਂ ਨੂੰ ਪ੍ਰੇਰਤ ਕੀਤਾ ਜਾਵੇ , ਸੁਚੇਤ ਕੀਤਾ ਜਾਵੇ ਜਾਂ ਜੋ ਵੀ ਢੁੱਕਵਾਂ ਹੱਲ ਹੋਵੇ । ਅਜਕਲ ਦੁਨੀਆਂ ਦਾ ਹਰ ਆਕੜਖੋਰ ਮੁਲਕ ਹੁਣ ਇਹ ਰਾਹ ਲੱਭਦਾ ਫ਼ਿਰਦਾ ਹੈ ਕਿ ਕਿਸ ਤਰਾਂ ਆਪਣੇ ਮੁਲਕ ਦਾ ਕੰਮ ਹਿੰਦੁਸਤਾਨ ਦੇ ਭਈਆਂ ਕੋਲ ਬੰਗਲੋਰ ਜਾਂ ਹੈਦਰਾਬਾਦ ਜਾਣ ਤੋਂ ਰੋਕਿਆ ਜਾਵੇ ..?

ਕੁੱਸਾ ਜੀ, ਗੁੱਸਾ ਤਾਂ ਹਰ ਪੰਜਾਬੀ ਨੂੰ ਆਉਂਦਾ ਹੈ ਜਦੋਂ ਅੱਗ ਲੈਣ ਆਈ ਨੈਣ ਬਣ ਬੈਠੇ, ਪਰ ਵਧੇਰੇ ਗੁੱਸਾ ਆਉਂਦਾ ਹੈ ਆਪ ਵਰਗੇ ਲਿਖਾਰੀਆਂ ਉਪਰ ਕਿ ਦੂਜਿਆਂ ਨੂੰ ਮਾੜਾ ਬੋਲਣ ਲੱਗਿਆਂ ਥੋੜਾ ਸ਼ੀਸ਼ਾ ਵੀ ਨਹੀਂ ਦੇਖਦੇ। ਕੀ ਤੁਹਾਨੂੰ ਨਹੀਂ ਪਤਾ ਕਿ ਪਿੱਛੇ ਜਿਹੇ ਇਕ ਪ੍ਰਵਾਸੀ ਮਜ਼ਦੂਰ ਦੀ ਬੇਟੀ ਨੇ ਪੰਜਾਬ ਸਕੂਲ ਬੋਰਡ ਦੀ ਪ੍ਰੀਖਿਆ ਵਿਚੋਂ ਅੱਵਲ ਦਰਜ਼ਾ ਹਾਸਲ ਕੀਤਾ ਅਤੇ ਸਾਰੇ ਅਖਬਾਰਾਂ ਦੀ ਸੂਰਖੀ ਬਣੀ ਸੀ। ਮੈਂ ਸਮਝ ਸਕਦਾ ਹਾਂ ਕਿ ਤੁਹਾਡੇ ਸੀਨੇ ਉਪਰ ਕਿੰਨੇ ਸੱਪ ਲੇਟੇ ਹੋਣਗੇ ਉਸ ਵੇਲੇ। ਜੋ ਮਰਜ਼ੀ ਕਰ ਲਓ ਬਾਈ ਜੀ, ਸਵਾਦ ਆ ਗਿਆ। ਉਸ ਮਾਂ ਦੀ ਧੀ ਨੇ ਕਈ ਖੱਬੀ-ਖਾਨ ਪੰਜਾਬੀਆਂ ਦੇ ਧੋਤੇ ਮੂੰਹ ਤੇ ਐਸੀ ਚਪੇੜ ਮਾਰੀ ਕਿ ਵਿਚਾਰੇ ਅਜੇ ਤੱਕ ਸਲਾਹੀਂ ਪਏ ਹੋਏ ਹਨ ਕਿ ਕੀ ਕਰੀਏ। ਵੀਰ ਜੀ ਵਗਦੇ ਦਰਿਆ ਵੀ ਕੋਈ ਰੋਕ ਸਕਿਆ ਹੈ ? ਪੰਜਾਬ ਇਕ ਟੋਟਾ ਹੈ ਜ਼ਮੀਨ ਦਾ, ਤੇ ਪੈਲੀ ਤਾਂ ਵਾਹੁਣ ਵਾਲੇ ਦੀ ਹੁੰਦੀ ਹੈ, ਨਾ ਕਿ ਚਿੱਟੇ ਚਾਦਰੇ ਪਾਕੇ ਅਮਰੀਕਾ-ਕਨੇਡਾ ਦੀਆਂ ਵੀਜ਼ਾ ਖਿੜਕੀਆਂ ਅੱਗੇ ਭੀੜ ਕਰਨ ਵਾਲਿਆਂ ਦੀ। ਵੀਰ ਜੀ ਹਲ੍ਹ ਤਾਂ ਹਾਲੀ ਦਾ ਹੁੰਦਾ ਹੈ, ਤੇ ਜੱਟ ਉਹ ਹੁੰਦਾ ਹੈ ਜੋ ਭੋਂਇ ਸੰਵਾਰਦਾ ਹੋਵੇ ਨਾ ਕਿ ਹਲ੍ਹ ਛੱਡਕੇ ਵਲੈਤਾਂ ਦੀਆਂ ਧਾਰਾਂ ਚੁੰਘਦਾ ਫ਼ਿਰੇ ਤੇ ਆਸ ਰੱਖੇ ਕਿ ਆਉਂਦਿਆਂ ਨੂੰ ਭਈਏ ਨੇ ਪਾਣੀ ਨਿੱਘਾ ਰੱਖਿਆ ਹੋਣੈ ਨਵਾਬਜ਼ਾਦੇ ਦੇ ਪੰਜ-ਇਸ਼ਨਾਨੇ ਦੇ ਲਈ।

ਤੁਹਾਡੇ ਵਰਗੇ ਇਕ ਹੋਰ ਵੀ ਪਹੂੰਚੇ ਹੋਏ ਵਿਦਵਾਨ ਨੇ (ਜੋ ਆਪਣੇ ਆਪ ਨੂੰ ਸੰਤ ਕਹਾਉਂਦਾ ਸੀ), ਪਹਿਲੋਂ ਪੰਜਾਬੀਆਂ ਨੂੰ ਬਹੁਤਾ ਵਰਗਲਾ ਕੇ ਵੇਖ ਲਿਆ। ਵਿਚਾਰਾ ਆਪ ਵੀ ਬੀਬੀ ਇੰਦਰਾ ਦੀ ਸਿਆਸਤ ਵਿਚ ਧੌਣ ਪਰਨੇ ਪਿਆ ਤੇ ਪੰਜਾਬੀਆਂ ਦਾ ਵੀ ਨੱਕ ਨਾਲ ਹੀ ਵੱਢਾ ਗਿਆ। ਸ਼ਾਇਦ ਪੰਜਾਬ ਦੀ ਪੰਦਰਾਂ ਸਾਲਾਂ ਦੀ ਅੱਗ ਦਾ ਆਪ ਨੂੰ ਕੋਈ ਸੇਕ ਨਹੀਂ ਲੱਗਾ ਸ਼ਾਇਦ ਇਸੇ ਕਰਕੇ ਬੁੱਧੀਜੀਵੀ ਬਣੇ ਫ਼ਿਰਦੇ ਹੋਂ। ਆਪ ਵਰਗੇ ਲੇਖਕਾਂ ਤੋਂ ਸਿਰਫ਼ ਐਨੀ ਆਸ ਹੈ ਕਿ ਪੰਜਾਬ ਦੇ ਲੋਕਾਂ ਵਿਚ ਨਫ਼ਰਤ ਦੇ ਬੀਅ ਬੀਜਣੇ ਬੰਦ ਕਰੋ ਤੇ ਜੇ ਸੱਚ ਹੀ ਪੰਜਾਬ ਦਾ ਭਲਾ ਚਾਹੂੰਦੇ ਹੋ ਤਾਂ ਕਿਸੇ ਸਮੱਸਿਆ ਦਾ ਹੱਲ ਸੁਝਾਉਣ ਦੀ ਕਿਰਪਾ ਕਰੋ ਨਾ ਕਿ ਇਕ ਹੋਰ ਸਮੱਸਿਆ ਖੜੀ ਕਰੋ। ਪਟਨੇ ਸਹਿਬ ਅਤੇ ਨੰਦੇੜ (ਹਜ਼ੂਰ ਸਾਹਿਬ) ਗੁਰਦਵਾਰਿਆਂ ਦੀ ਸੇਵਾ ਸੰਭਾਲ ਕਰਦੇ ਹਿੰਦੀ ਤੇ ਕੱਚ ਘਰੜ ਪੰਜਾਬੀ ਬੋਲਦੇ ਨਿਹੰਗ ਸਿੰਘਾਂ ਦੇ ਪ੍ਰਤੀ ਆਪ ਦੇ ਕੀ ਵਿਚਾਰ ਹਨ ਜੀ ? ਕੀ ਉਨਾਂ ਵਿਚੋਂ ਕੋਈ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਨ ਦਾ ਹੱਕ ਨਹੀਂ ਰੱਖਦਾ ? ਦਸਮੇਂ ਪਾਤਸ਼ਾਹ ਦੇ ਪ੍ਰੀਵਾਰ ਨਾਲ ਉਨਾਂ ਦਾ ਚਿਰੋਕਣਾ ਰਿਸ਼ਤਾ ਹੈ ਤੇ ਸਦੀਆਂ ਤੋਂ ਉਹ ਗੁਰੁ ਘਰਾਂ ਦੀ ਸੇਵਾ ਕਰ ਰਹੇ ਹਨ। ਜ਼ਰਾ ਹੋਸ਼ ਕਰੋ ਜੱਗੀ ਜੀ, ਜ਼ਮਾਨਾ ਬਹੁਤ ਬਦਲ ਗਿਆ ਹੈ। ਮੈਨੂੰ ਪੂਰੀ ਉਮੀਦੇ ਹੈ ਕਿ ਆਪ ਦੇ ਪਿੰਡ ਜ਼ਰੂਰ ਕੋਈ ਨਾ ਕੋਈ ਪੰਚਾਇਤ ਮੈਂਬਰ ਜਾਂ ਸਰਪੰਚ ਉਸ ਜਾਤ ਨਾਲ ਸਬੰਧਤ ਹੋਵੇਗਾ ਜਿਹੜੀਆਂ ਜਾਤਾਂ ਨੂੰ ਪਹਿਲੋਂ ਕੋਈ ਹਜਮ ਨਹੀਂ ਸੀ ਕਰਦਾ ਤੇ ਵੀਰ ਜੀ ਦਿਨ ਦੂਰ ਨਹੀਂ ਜਦੋਂ ਇਨਾਂ ਮਿਹਨਤਕਸ਼ ਲੋਕਾਂ ਨੇ ਆਪ ਦੀਆਂ ਸਾਰੀਆਂ ਮੁਸ਼ਕਲਾਂ ਆਪ ਦੀ ਆਰਾਮ ਪ੍ਰਸਤੀ ਲਈ ਦੂਰ ਕਰ ਦੇਣੀਆਂ ਹਨ ਤੇ ਫ਼ਿਰ ਜਦੋਂ ਪਿਆਰ ਨਾਲ ਕਿਸੇ ਨੇ ਆਖਿਆ ਕਿ ਸ਼ਿਵਚਰਨ ਜੱਗੀ ‘ਭਈਆ’ ਤਾਂ ਕਿਵੇਂ ਦਾ ਲੱਗੇਗਾ ?

ਪੰਜਾਬੀ ਭਈਆ,
ਅਨਿਲ ਕੁਮਾਰ (ਪਿੰਡ ਘੱਗਾ)।

ਰਾਜ ਭੁਪਿੰਦਰ ਸਿੰਘ, ਭਾਰਤ

01/03/05

ਸ਼ਿਵਚਰਨ ਜੀ ਦੇ ਲੇਖ ਦਾ ਜਵਾਬ ਇਕਬਾਲ ਜੀ ਨੇ ਖੁੱਲ ਕੇ ਦਿਤਾ ਹੈ । ਜਿਥੇ ਸ਼ਿਵਚਰਨ ਜੀ ਦੇ ਵਿਚਾਰ ਅੰਤਰ-ਮੁੱਖੀ ਲਗ ਰਹੇ ਹਨ ਉਥੇ ਇਕਬਾਲ ਜੀ ਬਾਹਰ-ਮੁੱਖੀ ਵਿਚਾਰ ਪ੍ਰਗਟ ਕਰ ਰਹੇ ਹਨ ।

ਇਸ ਲੇਖ ਵਿਚ ਇਹ ਠੀਕ ਹੀ ਲਿਖਿਆ ਹੈ ਕਿ ਜੇ 'ਬਾਹਰ' ਬੈਠਿਆਂ ਨੂੰ ਪੰਜਾਬ ਦਾ ਏਨਾਂ ਹੀ ਫਿਕਰ ਹੈ ਤਾਂ ਉਨ੍ਹਾਂ ਨੂੰ ਪੰਜਾਬ ਵਿਚ ਆ ਕੇ , ਇਥੋਂ ਦੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰਦੇ ਹੋਏ, ਪੰਜਾਬ ਦੀ ਭਲਾਈ ਲਈ ਉਪਰਾਲੇ ਕਰਨੇ ਚਾਹੀਦੇ ਹਨ, ਨਾ ਕਿ 'ਬਾਹਰ' ਬੈਠੇ ਬੈਠੇ ਬੀਅਰ ਦੀਆਂ ਚੁਸਕੀਆਂ ਲੈਂਦੇ ਹੋਏ ਇੱਕ-ਪਾਸੜ ਲੇਖ ਲਿਖੀ ਜਾਣ ।
ਦੋਨਾਂ ਲੇਖਕਾਂ ਨੂੰ ਪੰਜਾਬ ਤੇ ਪੰਜਾਬੀਆਂ ਦਾ ਫਿਕਰ ਹੈ । ਪਰ ਲਿਖਣ ਦਾ ਤਰੀਕਾ ਆਪੋ ਆਪਣਾ ਹੈ ।
ਰਾਜ ਭੁਪਿੰਦਰ ਸਿੰਘ, ਭਾਰਤ ।

ਰਾਜ ਭੁਪਿੰਦਰ ਸਿੰਘ

27/02/05

ਸ. ਬਲਵਿੰਦਰ ਸਿੰਘ ਜੀ,
ਸਤਿ ਸ੍ਰੀ ਅਕਾਲ,
ਤੁਹਾਡਾ ਪਤਰ ਤਾਂ ਸਚ ਮੁੱਚ ਅੱਖਾਂ ਖੋਲ ਗਿਆ ਹੈ ਕਿ ਇੱਕ ਨਵੀਂ ਗੱਲ ਪਤਾ ਲੱਗੀ ਕਿ ਦੰਦਾਂ ਦੇ ਡਾਕਟਰ ਵੀ ਏਡਜ਼ ਫੈਲਾਉਣ ਵਿਚ ਕਾਫੀ ਹਿੱਸਾ ਪਾ ਰਹੇ ਹਨ । ਸੋ ਸਾਨੂੰ ਸਾਰਿਆਂ ਨੂੰ ਅੱਗੇ ਤੋਂ ਚਾਹੀਦਾ ਹੈ ਕਿ ਦੰਦਾਂ ਦੇ ਡਾਕਟਰ ਕੋਲ ਜਾਣ ਸਮੇਂ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਵੇ ਕਿ ਡਾਕਟਰ ਹਰ ਉਬਾਲੇ ਹੋਏ ਔਜਾਰ ਹੀ ਵਰਤੇ । ਪਰ ਇੱਕ ਗੱਲ ਹੋਰ, ਉਹ ਇਹ ਕਿ , ਕੀ ਔਜਾਰ ਪਾਣੀ ਵਿਚ ਉਬਾਲਣ ਨਾਲ ਐਚ.ਆਈ.ਵੀ. ਦੇ ਕੀਟਾਣੂ ਖਤਮ ਹੋ ਸਕਦੇ ਹਨ ? ਕੀ ਹਰ ਵਾਰ ਨਵੇਂ ਤੇ ਕੀਟਾਣੂ-ਮੁਕਤ ਔਜਾਰ ਵਰਤਣੇ ਚਾਹੀਦੇ ਹਨ ?

ਇਸ ਤੋਂ ਇਲਾਵਾ ਜੋ ਨਾਈਆਂ ਦਾ ਧੰਦਾ ਚਲ ਰਿਹਾ ਹੈ , ਉਸ ਵਿਚ ਪੰਜਾਬੀ ਬਹੁਤ ਬੁਰੀ ਤਰਾਂ ਫਸੇ ਹੋਏ ਹਨ । ਪੰਜਾਬੀ ਜਾਂ ਤਾਂ ਆਪ ਗੁੰਮਰਾਹ ਹੋ ਰਹੇ ਹਨ ਤੇ ਜਾਂ ਉਨ੍ਹਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ । ਸਿਰਫ ਇਹ ਕਹਿ ਕੇ , ਕਿ :-

1. ਕੀ ਪਿਆ ਹੈ ਵਾਲਾਂ ਵਿਚ, ਮਾਡਰਨ ਬਣੋ ਮਾਡਰਨ । ਅਗਾਂਹ-ਵਧੂ ਬਣੋ ।
2. ਕੁਝ ਪਾਣ ਲਈ, ਕੁਝ ਗਵਾਣਾ ਹੀ ਪੈਂਦਾ ਹੈ ।
3. ਕੌਣ ਕਰੇ ਹਰ ਰੋਜ ਵਾਲਾਂ ਦੀ ਸੰਭਾਲ ?
4. ਵਾਲ ਕਟਾ ਕੇ ਤਾਂ ਹੀਰੋ ਬਣ ਜਾਈਦਾ ਹੈ । ਆਦਿ ਆਦਿ ।

ਸੋ ਜੋ ਪੰਜਾਬੀ ਉਰੋਕਤ ਅਨੁਸਾਰ ਆਪਣੇ ਕੇਸ਼ਾਂ ਤੇ ਰੋਮਾਂ ਦਾ ਤਿਆਗ ਕਰ ਰਹੇ ਹਨ, ਉਨ੍ਹਾਂ ਨੂੰ ਦੁਬਾਰਾ ਸੋਚਣ ਦੀ ਲੋੜ ਹੈ ਕਿ, ਕੀ ਉਹ ਗਲਤ ਰਸਤੇ ਤਾਂ ਨਹੀਂ ਜਾ ਰਹੇ ?

ਗੁਰੂ ਕਦੀ ਗਲਤ ਨਹੀਂ ਹੋ ਸਕਦਾ । ਗੁਰੂ ਤਾਂ ਹਮੇਸ਼ਾਂ ਸਰਬਤ ਦਾ ਭਲਾ ਚਾਹੁੰਦਾ ਹੈ । ਸੋ ਹੁਣ ਅਸੀਂ ਦੇਖਣਾ ਹੈ ਕਿ ਗੁਰੂ ਦੀ ਮਤ ਅਪਨਾਉਣੀ ਹੈ ਜਾਂ ਕਿ ਮਨ ਦੇ ਪਿਛੇ ਲਗ ਕੇ ਗੁਰੂ ਤੋਂ ਬੇ-ਮੁੱਖ ਹੋਣਾ ਹੈ । ਕਈ ਵੀਰ ਦਾੜੀ ਬੰਨਣ ਸਮੇਂ ਵਿਸਕੋ ਦਾ ਇਸਤੇਮਾਲ ਕਰਦੇ ਹਨ, ਕਈ ਦਾੜੀ ਨੂੰ ਵਸਮਾ ਲਗਾਉਂਦੇ ਹਨ । ਪਰ ਇਨ੍ਹਾਂ ਸਭਨਾਂ ਵਿਚ ਕਈ ਤਰਾਂ ਦੇ ਰਸਾਇਣ ਹੁੰਦੇ ਹਨ, ਜੋ ਕਿ ਚਮੜੀ ਦੀਆਂ ਬੀਮਾਰੀਆਂ ਫੈਲਾ ਸਕਦੇ ਹਨ । ਸੋ ਲੋੜ ਹੈ ਕਿ ਸਾਦਾ, ਪਰ ਸਾਫ ਜੀਵਨ ਅਪਨਾਉਣ ਦੀ ।

ਸੋ ਜੋ ਵੀਰ ਕਹਿ ਰਹੇ ਹਨ ਕਿ ਜੀ ਉਹ ਸਿੱਖੀ ਮਨੋ ਅਪਣਾ ਰਹੇ ਹਨ ਤੇ ਬਾਹਰਲੇ ਭੇਸ ਦੀ ਕੋਈ ਲੋੜ ਨਹੀਂ । ਉਹ ਦੁਬਾਰਾ ਆਪੋ ਆਪਣੇ ਮਨਾਂ ਵਿਚ ਝਾਤ ਮਾਰਨ । ਭੇਸ ਵੀ ਗੁਰੂ ਦਾ ਦਿਤਾ ਹੋਇਆ ਹੈ ।

----------------------------------------

ਬਾਕੀ ਜੋ ਭਈਆਂ ਦਾ ਪੰਜਾਬ ਵਿਚ ਮਸਲਾ ਹੈ । ਉਸ ਬਾਰੇ ਗਲ ਕਰਨ ਤੋਂ ਪਹਿਲਾਂ ਸਾਨੂੰ ਇਹ ਸੋਚਣਾ ਹੋਵੇਗਾ ਕਿ ਜਦੋਂ ਅਸੀਂ ਡਾਲਰ ਕਮਾਉਣ ਘਰੋ ਬੇਘਰ ਹੋਏ ਪਏ ਹਾਂ ਤਾਂ ਸਾਡੇ ਪਿਛਲੇ ਕੰਮ ਵੀ ਤਾਂ ਕਿਸੇ ਨੇ ਕਰਨੇ ਹਨ । ਮੈਨੂੰ ਚੰਗੀ ਤਰਾਂ ਯਾਦ ਹੈ ਕਿ ਜਦੋਂ ਹਾੜੀ ਸਾਉਣੀ ਬੀਜਣੀ ਜਾਂ ਵੱਢਣੀ ਹੁੰਦੀ ਸੀ ਤਾਂ ਪੰਜਾਬੀ ਮਜਦੂਰ ਬੜੇ ਚੌੜੇ ਹੁੰਦੇ ਸਨ ਤੇ ਮਜਬੂਰੀ ਵੱਸ ਭਈਆਂ ਨੂੰ ਦਿਹਾੜੀ ਲਾਣਾ ਪੈਂਦਾ ਸੀ । ਫਿਰ ਹੌਲੀ ਹੌਲੀ ਪੰਜਾਬੀ ਮਜਦੂਰਾਂ ਦੀ ਅਗਲੀ ਪੀੜੀ ਵੀ ਕੰਮ ਕਰਨ ਤੋਂ ਜੀਅ ਚੁਰਾਣ ਲਗ ਪਈ ਤੇ ਭਈਏ ਹੀ ਸਾਰੇ ਕੰਮ ਕਰਨ ਲਗ ਪਏ । ਬਹੁਤ ਘੱਟ ਪੰਜਾਬੀ ਹਨ ਜੋ ਮਜਦੂਰੀ ਦਾ ਕੰਮ ਕਰਦੇ ਹਨ ।

ਬਾਕੀ ਜੇ ਕਰ ਪੰਜਾਬੀ ਕਨੇਡਾ, ਇੰਗਲੈਂਡ ਆਦਿ ਵਿਚ ਜਾ ਕੇ ਉਥੋਂ ਦੀਆਂ ਪਾਰਲੀਮੈਂਟਾਂ ਵਿਚ ਸਥਾਨ ਬਣਾ ਸਕਦੇ ਹਨ ਤਾਂ ਪੰਜਾਬ ਵਿਚ ਜੇ ਕੋਈ ਭਈਆ ਐਮ. ਪੀ. ਜਾਂ ਐਮ. ਐਲ ਏ ਬਣ ਜਾਂਦਾ ਹੈ ਤਾਂ ਇਹ ਤਾਂ ਕੁਦਰਤੀ ਹੈ ।

ਰਾਜ ਭੁਪਿੰਦਰ ਸਿੰਘ

ਬਲਵਿੰਦਰ ਸਿੰਘ, ਅਮਰੀਕਾ

ਪੰਜਾਬੀਓ! ਸ਼ਰਾਰਤੀਆਂ ਦੇ ਮਨਸੂਬਿਆਂ ਤੋਂ ਸੁਚੇਤ ਰਹੋ!!- ਸ਼ਿਵਚਰਨ ਜੱਗੀ ਕੁੱਸਾ
ਏਡਜ਼ : ਹਰ ਪਲ ਸਾਵਧਾਨ ਰਹਿਣ ਦੀ ਲੋੜ- ਸੁਖਵਿੰਦਰ ਸਿੰਘ ਰਿਆੜ

26/02/05

ਸੰਪਾਦਕ ਜੀ,
ਸੁਖਵਿੰਦਰ ਸਿੰਘ ਰਿਆੜ ਦੇ ਏਡਜ਼ ਅਤੇ ਜੱਗੀ ਕੁੱਸਾ ਦੇ ਭਈਆਂ ਬਾਰੇ ਲਿਖਿਆ ਪੜ੍ਹਕੇ ਮਨ ਉਦਾਸ ਹੋ ਗਿਆ। ਮੈਂ ਥੋਹੜਾ ਸਮਾਂ ਪਹਿਲਾਂ ਹੀ ਪੰਜਾਬ ਜਾਕੇ ਆਇਆਂ ਹਾਂ, ਪੰਜਾਬ ਵਿੱਚ ਦੰਦਾਂ ਦੇ ਡਾਕਟਰਾਂ ਅਤੇ ਸ਼ੇਵ ਕਰਨ ਵਾਲੇ ਨਾਈਆਂ ਕੋਲੋਂ ਏਡਜ਼ ਦਾ ਲੱਗ ਜਾਣਾ ਬਿਲਕੁਲ ਸੰਭਵ ਹੈ। ਨਾਈ ਜੇਕਰ ਗਾਹਕ ਦੇ ਕਹਿਣ ਤੇ ਨਵਾਂ ਬਲੇਡ ਵਰਤ ਵੀ ਲੈਦੇ ਹਨ ਤਾਂ ਵੀ ਤੁਸੀਂ ਸੇਫ ਨਹੀਂ ਕਿੳਕਿ
ਸ਼ੇਵ ਕਰਨ ਸਮੇਂ 90 % ਬਲੇਡ ਚਮੜੀ ਵਿੱਚ ਲੱਗ ਹੀ ਜਾਂਦਾ ਹੈ ਤੇ ਖੂਨ ਨਿਕਲਦਾ ਹੈ, ਨਾਈ ਬਲੇਡ ਤਾਂ ਬਦਲ ਦੇਂਦਾ ਹੈ ਪਰ ਆਪਣੇ ਹੱਥ ਚੰਗੀ ਤਰਾਂ ਨਹੀਂ ਧੋਂਦਾ ਕਿਉਂਕਿ ਉਸਨੂੰ ਦੂਜੇ ਗਾਹਕ ਦੀ ਕਾਹਲੀ ਹੁੰਦੀ ਹੈ। ਜੇਕਰ ਤੁਸੀਂ ਖੂਨ ਨਿਕਲਣ ਬਾਰੇ ਸ਼ਿਕਾਇਤ ਕਰਦੇ ਹੋ ਤਾਂ ਉਹ ਛੇਤੀ ਛੇਤੀ ਕੋਲ ਪਈ ਫਰਕੜੀ ਜੋ ਕਿ ਉਸ ਹਰੇਕ ਖੂਨ ਨਿਕਲਣ ਵਾਲੇ ਦੇ ਮੂੰਹ ਤੇ ਮਲੀ ਹੁੰਦੀ ਹੈ ਤੁਹਾਡੇ ਮੂੰਹ ਤੇ ਮਲ ਦਿੰਦਾ ਹੈ। ਇਸ ਤਰਾਂ ਦੰਦਾਂ ਦੇ ਡਾਕਟਰ ਜੋ ਕਿ ਸਾਰਾ ਦਿਨ ਇੱਕੋ ਹੀ ਗਲਵਜ਼ ਦਾ ਜੋੜਾ ਪਾਕੇ ( ਜੋ ਕਿ ਉਸਨੇ ਆਪਦੇ ਬਚਾਅ ਲਈ ਪਾਇਆ ਹੁੰਦਾ ਹੈ ) ਹਰੇਕ ਦੇ ਮੂੰਹ ਵਿੱਚ ਹੱਥ ਤੁੰਨ ਦਿੰਦੇ ਹਨ, ਉਹਨਾਂ ਦੇ ਔਜ਼ਾਰ ਕਿੰਨੇ ਕੁ ਸਾਫ ਹੁੰਦੇ ਹਨ, ਉਹ ਹੀ ਜਾਂ ਰੱਬ ਜਾਣਦਾ ਹੈ। ਰੱਬ ਨਾ ਕਰੇ ਜੇਕਰ ਕਿਸੇ ਨੁੰ HIV ਦੀ ਬਿਮਾਰੀ ਲੱਗ ਜਾਵੇ ਤਾਂ ਫਿਰ ਉਸਨੂੰ ਚਰਿਤਰਹੀਣ ਕਰਾਰ ਦੇ ਦਿੱਤਾ ਜਾਂਦਾ ਹੈ।

ਸਾਨੂੰ ਮੰਨ ਲੈਣਾ ਪਵੇਗਾ ਕਿ ਭਈਆਂ ਦੀ ਪੰਜਾਬ ਵਿੱਚ ਆਪਣੀ ਹੋਂਦ ਹੈ, ਪ੍ਰਭਾਵ ਹੈ ਤੇ ਉਹਨਾਂ ਦੀ ਵਧੀ ਹੋਈ ਅਤੇ ਵਧ ਰਹੀ ਗਿਣਤੀ ਨੇ ਪੰਜਾਬ ਨੂੰ ,ਸਾਡੇ ਸੱਭਿਆਚਾਰ ਨੂੰ ਹਰ ਤਰਾਂ ਪਰਭਾਵਿਤ ਕੀਤਾ ਹੈ। ਸਸਤੀ ਲੇਬਰ ਦੇ ਲਾਲਚ ਵਿੱਚ ਅਸਾਂ ਪੰਜਾਬ ਹੀ ਗਵਾ ਲਿਆ। ਜੱਟਾਂ ਜਾਂ ਕਾਰਖਾਨੇਦਾਰਾਂ ਨੂੰ ਤਾਂ ਲੇਬਰ ਮਿਲ ਗਈ ਪਰ ਮਾੜਾ ਹਾਲ ਬੇਜ਼ਮੀਨੇ ਪੰਜਾਬੀ ਮਜ਼ਦੂਰ ਦਾ ਹੋਇਆ ਹੈ ਜਿਸਦੇ ਸਾਰੇ ਕੰਮ ਹੀ ਭਈਆਂ ਨੇ ਸਾਂਭ ਲਏ ਹਨ। ਪੇਪਰ ਵਿੱਚ ਛਪੀ ਚਿੱਠੀ ਬਾਰੇ ਦੁਨੀਆਂ ਵਿੱਚ ਵਸਦੇ ਪੰਜਾਬੀਆਂ ਅਤੇ ਪੰਜਾਬ ਦੇ ਲੀਡਰਾਂ ਨੂੰ ਗੰਭੀਰਤਾ ਨਾਲ ਸੋਚਣਾਂ ਚਾਹੀਦਾ ਹੈ।
ਜਲੰਧਰ ਲੁਧਿਆਣੇ ਵਿੱਚ ਵਾਲ ਕੱਟਣ ਦਾ ਕੰਮ ਤਕਰੀਬਨ ਭਈਏ ਹੀ ਕਰਦੇ ਹਨ।

ਬਲਵਿੰਦਰ ਸਿੰਘ, ਯੂ ਐਸ ਏ

ਕਰਨੈਲ ਸਿੰਘ ਗਿਆਨੀ- ਫ਼ਿਲਾਡੈਲਫੀਆ

26/02/05

ਆਪਣੇ ਸਿਹਪਾਠੀਆਂ ਨੂੰ ਨਮਸਕਾਰ,

ਖਾਸ ਕਰ ਕੇ ਉਹਨਾਂ ਲਈ, ਜਿਨ੍ਹਾਂ ਨੇ ਡਾਕਟਰ ਬਲਦੇਵ ਸਿੰਘ ਕੰਦੋਲਾ ਹੋਰਾਂ ਦੇ ਆਦੇਸ਼ ਤੇ ਯੂਨੀਕੋਡ ਆਪਨਾਉਣ ਦਾ ਮਨ ਬਣਾ ਲਿਆ ਹੈ।

ਜਿਵੇਂ ਮੈਂ ਡਾਕਟਰ ਕੁਲਬੀਰ ਸਿੰਘ ਥਿੰਡ ਅਤੇ  ਸ. ਕਿਰਪਾਲ ਸਿੰਘ ਹੋਰਾਂ ਦੇ ਅਨੁਭਵ  ਤੋਂ ਲਾਹਾ ਲੈਂਦੇ  ਹੋਏ, ਪਹਿਲੇ ਲੇਖ ਵਿਚ ਲਿਖਿਆ ਸੀ, ਕਿ ਤੁਹਾਡੇ ਕੰਪਿਊਟਰ ਵਿਚ  ਵਿੰਡੋ-ਐਕਸ ਪੀ ਅਤੇ ਮਾਈਕਰੋ-ਸੌਫ਼ਟ ਵਰਡ-੨੦੦੩ ਹੋਣਾ ਬਹੁਤ ਜ਼ਰੂਰੀ ਹੈ।

ਮਾਈਕਰੋ ਸੌਫ਼ਟ ਦੇ ਵਰਡ-ਇੰਜੀਨੀਅਰ ਬੜੀ ਆਸਾਨੀ ਨਾਲ ਤੁਹਾਨੂੰ ਪੰਜਾਬੀ ( ਗੁਰਮੁਖੀ) ਦੇ ਅੱਖਰ ਅਤੇ ਕੀ-ਬੋਰਡ ਡਾਊਨ-ਲੋਡ ਕਰਨ ਵਿਚ ਸਹਾਇਤਾ ਕਰ ਦੇਣਗੇ। ਜਿਹੜਾ ਕਿ ਰਾਵੀ ਲਿਪੀ ਵਿਚ ਹੈ।

ਐਪਰ ਉਸ ਲਿਪੀ ਨੂੰ ਯਾਦ ਕਰਨਾ ਅਤੇ ਲਿਖਣਾ ਪਹਾੜ ਤੇ ਚੜ੍ਹਨ ਵਾਂਗ ਔਖਾ ਕੰਮ ਹੈ।

ਇਸ ਤੋਂ ਬਾਦ, ਅਨਮੋਲ ਲਿਪੀ ਅਤੇ ਧਨੀਰਾਮ ਚਾਤ੍ਰਿਕ  ਲਿਖਣ ਵਾਲੇ ਲੇਖਕਾਂ ਲਈ ਸਭ ਤੋਂ ਸੁਖਾਲਾ ਕੰਮ ਹੈ,  ਕਿ ਉਹ ਡਾਕਟਰ ਕੁਲਬੀਰ ਸਿੰਘ ਥਿੰਡ ਹੋਰਾਂ ਦੀ ਅਨਮੋਲ-ਯੂਨੀ ਜਾਂ ਚਾਤ੍ਰਿਕ-ਯੂਨੀ ਨੂੰ ਡਾਊਨ ਲੋਡ ਕਰ ਲੈਣ। ਫੇਰ ਜਿਵੇਂ ਤੁਹਾਨੂੰ ਪ੍ਰੈਕਟਿਸ ਹੈ, ਤੁਸੀਂ ਅਮਨਮੋਲ ਲਿਪੀ ਜਾਂ ਚਾਤ੍ਰਿਕ ਲਿਪੀ ਵਾਂਗ ਹੀ ਆਰਾਮ ਨਾਲ ਲਿਖੀ ਜਾਣਾ ਹੈ।

 ਉਹ ਵਿਅਕਤੀ ਜੋ ਰਾਵੀ ( ਯੂਨੀਕੋਡ) ਵਿਚ ਲਿਖਣਾ ਚਾਹੁਣ, ਉਹਨਾਂ ਲਈ ਮੈਂ ਇਕ ਮੁਹਾਰਨੀ ਬਣਾਈ ਹੈ, ਜਿਸ ਨੂੰ ਯਾਦ ਕਰਨਾ ਬਹੁਤ ਹੀ ਆਸਾਨ ਕਰ ਦਿੱਤਾ ਹੈ। ਜੇ ਕੋਈ ਇਕ ਤੋਂ ਵਧੇਰੇ ਸੱਜਣ ਚਾਹੁਣ ਗੇ ਤਾਂ ਮੈਂ ਉਹਨਾਂ ਨੂੰ ਵਿਅਕਤੀ-ਗਤ ਤੌਰ ਤੇ ਜਾਂ ਇਸ ਵੈਬਸਾਈਟ ਤੇ ਵੀ ਛਾਪਣ ਲਈ ਸਮਾਂ ਕੱਢ ਲਵਾਂਗਾ। ਇਸ ਨੂੰ ਮੈਂ ਰੋਜ਼ ਮੱਰਾ ਬੋਲੀ ਦੇ ਹਿਸਾਬ ਨਾਲ ਸਾਦੇ (ਹਾਸ ਰਸ) ਸ਼ਬਦਾਂ ਵਿਚ ਲਿਖਿਆ ਹੋਇਆ ਹੈ। ਇਸ ਦਾ ਕੋਈ ਖਰਚ ਨਹੀਂ ਹੋਵੇਗਾ।  ਤੁਸੀਂ ਯਾਦ ਕਰਦੇ ਇੰਜੌਏ ਕਰੋਗੇ।

ਦਰ ਅਸਲ ਇਹ ਇਬਾਰਤ ਮੈਂ ਅਨਮੋਲ-ਯੂਨੀ ਵਿਚ ਹੀ ਲਿਖ ਕੇ ਭੇਜ ਰਿਹਾ ਹਾਂ। ਜਿਸ ਵਿਚ ਕਾਫ਼ੀ ਸਮਾਂ ਬਚਦਾ ਹੈ।

ਯਾਦ!

ਕਰਨੈਲ ਸਿੰਘ ਗਿਆਨੀ- ਫ਼ਿਲਾਡੈਲਫੀਆ

ਜੇ.ਪੀ. ਸਿੰਘ, ਚੰਡੀਗੜ੍ਹ

22/02/05

ਪਿਆਰੇ ਸੰਪਾਦਕ ਸਾਹਬ

ਮੈਂ ਏਨਾ ਵਧੀਆ ਪੰਜਾਬੀ ਦਾ ਇੰਦਰ ਜਾਲ (ਵੈੱਬ ਸਾਈਟ) ਚਲਾਉਣ ਲਈ ਤੁਹਾਡੀਆਂ ਵਡਮੁੱਲੀਆਂ ਕੋਸ਼ਿਸ਼ਾਂ ਦੀ ਦਿਲੋਂ ਕਦਰ ਕਰਦਾ ਹਾਂ। ਮੈਨੂੰ ਇਸ ਸਾਈਟ ਦਾ ਉਦੋਂ ਪਤਾ ਲੱਗਾ ਜਦੋਂ ਮੈਂ ‘ਗੂਗਲ’ ਤੇ ਪੰਜਾਬੀ ਸੰਗੀਤ ਦੀ ਭਾਲ ਕਰ ਰਿਹਾ ਸਾਂ। ਏਨਾ ਵਧੀਆ ਪੰਜਾਬੀ ਵਿੱਚ ਪੜ੍ਹਨ ਵਾਲਾ ਮਿਆਰੀ ਮਸਾਲਾ ਮੇਰੇ ਲਈ ਇੱਕ ਖੁਸ਼ੀ ਭਰਿਆ ਅਚੰਭਾ ਹੈ। ਰੱਬ ਤੁਹਾਡੀਆਂ ਕੋਸ਼ਸ਼ਾਂ ਨੂੰ ਕਾਮਯਾਬੀ ਬਖਸ਼ੇ। ਮੈਂ ‘ਪੰਜਾਬੀ ਸਿੱਖਣ’ ਲਈ ਸੌਫਟ ਵੇਅਰ ਦੀ ਕਾਪੀ ਕਿੱਥੋਂ ਲੈ ਸਕਦਾ ਹਾਂ?

ਜੇ.ਪੀ. ਸਿੰਘ, ਚੰਡੀਗੜ੍ਹ

ਇਕਬਾਲ ਸਿੰਘ ਸ਼ਾਂਤ ਪੱਤਰਕਾਰ

22/02/05

ਸੰਦੇਸ਼
ਵਾਹਿਗੁਰੂ ਨੇ ਹਰਮੀਤ ਖੁੱਡੀਆਂ ਦੇ ਘਰ ਕਾਕੇ ਦੀ ਦਾਤ ਬਖ਼ਸ਼ੀ

ਪੰਜਾਬ ਦੀ ਸਿਆਸਤ ਵਿਚ ਦਰਵੇਸ਼ ਸਿਆਸਤਦਾਨ ਵਜੋਂ ਜਾਣੇ ਜਾਂਦੇ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਛੋਟੇ ਸਪੁੱਤਰ ਅਤੇ ਉੱਘੇ ਪੱਤਰਕਾਰ ਸ: ਹਰਮੀਤ ਸਿੰਘ ਖੁੱਡੀਆਂ (ਕੈਨੇਡਾ) ਦੇ ਘਰ ਵਾਹਿਗੁਰੂ ਨੇ ਪੁੱਤਰ ਦੀ ਦਾਤ ਬਖ਼ਸੀ ਹੈ। ਬੀਤੀ ਰਾਤ ਕੈਲਗਰੀ ਦੇ ਨਾਮੀ ਪੀਟਰ ਲੋਹਿਡ ਹਸਪਤਾਲ ਵਿਖੇ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਵੀਰਪਾਲ ਕੌਰ ਨੇ ਲੜਕੇ ਨੂੰ ਜਨਮ ਦਿੱਤਾ। ਜੱਚਾ ਅਤੇ ਬੱਚਾ ਦੋਵੇਂ ਸਕੁਸ਼ਲ ਹਨ। ਸ: ਖੁੱਡੀਆਂ ਇਸਤੋਂ ਪਹਿਲਾਂ ਵੀ ਇਕ ਬੇਟਾ ਮਨਮੀਤ ਖੁੱਡੀਆਂ ਹੈ। ਕੈਨੇਡਾ ਅਤੇ ਪੰਜਾਬ ਤੋਂ ਸ: ਖੁੱਡੀਆਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਪੰਜਾਬ ਸਾਬਕਾ ਐਮ. ਪੀ. ਸ: ਜਗਮੀਤ ਸਿੰਘ ਬਰਾੜ, ਗਿੱਦੜਬਾਹਾ ਦੇ ਸਾਬਕਾ ਵਿਧਾਇਕ ਸ਼੍ਰੀ ਰਘੁਵੀਰ ਸਿੰਘ, ਜ਼ਿਲ੍ਹਾ ਕਾਂਗਰਸ ਕਮੇਟੀ ਮੁਕਤਸਰ ਦੇ ਸਾਬਕਾ ਪ੍ਰਧਾਨ ਸ: ਮਹੇਸ਼ਇੰਦਰ ਸਿੰਘ ਬਾਦਲ ਅਤੇ ਇਕਬਾਲ ਸਿੰਘ ਸ਼ਾਂਤ ਪੱਤਰਕਾਰ ਨੇ ਵੀ ਫੋਨ ‘ਤੇ ਹਰਮੀਤ ਸਿੰਘ ਨਾਲ ਇਸ ਖੁਸ਼ੀ ਨੂੰ ਸਾਂਝਾ ਕੀਤਾ।

ਮਨਜੀਤ ਸਿੰਘ ਖਾਲਸਾ (ਬਠਿੰਡੇ ਵਾਲਾ ) ਵਿਨੀਪੈੱਗ ਕੈਨੇਡਾ

22/02/05

ਐਡੀਟਰ ਸਾਹਿਬ ਜੀ,
ਸਤਿ ਸ਼੍ਰੀ ਅਕਾਲ ।
ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਦੇ ਅਚਾਨਕ ਅਕਾਲ ਚਲਾਣੇ ਦਾ ਪਤਾ ਲੱਗਣ ਤੇ ਬਹੁਤ ਦੁਖ ਮਹਿਸੂਸ ਹੋਇਆ ਹੈ। ਗਿਆਨੀ ਜੀ ਦੀ ਪੰਥ ਲਈ ਪ੍ਰਚਾਰ ਦੁਆਰਾ ਜੋ ਸੇਵਾ ਹੈ ਬਿਆਨ ਨਹੀ ਕੀਤੀ ਜਾ ਸਕਦੀ ਉਹਨਾ ਕੇ ਸਿਰਫ ਸਿੱਖ ਜਗਤ ਦੇ ਹੀ ਨਹੀਂ ਸਗੋਂ ਬਾਕੀ ਦੇ ਧਰਮਾਂ ਦੇ ਲੋਕਾਂ ਦੇ ਮਨਾਂ ਤੇ ਵੀ ਆਪਣੀ ਅਮਿੱਟ ਛਾਪ ਛੱਡੀ ਹੈ । ਅਸੀਂ ਵਿਨੀਪੈੱਗ ਕੈਨੇਡਾ ਦੇ ਸਭ ਰਾਗੀ/ ਗ੍ਰੰਥੀ ਸਿੰਘ ( ਭਾਈ ਮਨਜੀਤ ਸਿੰਘ ਖਾਲਸਾ ਬਠਿੰਡੇ ਵਾਲੇ, ਭਾਈ ਅਮਰ ਸਿੰਘ ਬਰਨਾਲੇ ਵਾਲੇ, ਭਾਈ ਹਰਪਾਲ ਸਿੰਘ ਭਗਤੇ ਵਾਲੇ) ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਗਿਆਨੀ ਜੀ ਦੀ ਆਤਮਾ ਨੂੰ ਸ਼ਾਂਤੀ ਅਤੇ ਆਪਣੇ ਚਰਨਾ ਵਿਚ ਨਿਵਾਸ ਬਖਸੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਸੀ ਸਭ ਪਰਿਵਾਰ ਦੇ ਦੁਖ ਵਿਚ ਸ਼ਾਮਲ ਹਾਂ । ਗਿਆਨੀ ਜੀ ਦੇ ਅਕਾਲ ਚਲਾਣੇ ਨਾਲ ਸਿੱਖ ਪੰਥ ਨੂੰ ਜੋ ਘਾਟਾ ਪਿਆ ਹੈ ਉਸ ਨੂੰ ਕਦੇ ਵੀ ਪੂਰਾ ਨਹੀ ਕੀਤਾ ਜਾ ਸਕਦਾ ।ਗਿਆਨੀ ਜੀ ਦੇ ਜਾਣ ਨਾਲ ਪ੍ਰਚਾਰ ਦਾ ਇਕ ਐਸਾ ਮਿੱਠਾ ਝਰਨਾ ਰੁਕ ਗਿਆ ਹੈ ਕਿ ਇਸ ਤਰਾਂ ਦੀ ਮਿਠਾਸ ਅਤੇ ਗਿਆਨ ਦਾ ਖਜਾਨਾ ਸ਼ਾਇਦ ਹੀ ਕੋਈ ਹੋਰ ਪ੍ਰਚਾਰਕ ਦੇ ਸਕੇ । ਪੰਥ ਇਕ ਮਹਾਨ ਪ੍ਰਚਾਰਕ ਤੋਂ ਵਾਂਝਾ ਹੋ ਗਿਆ ਹੈ । ਵਾਹਿਗੁਰੂ ਗਿਆਨੀ ਜੀ ਦੀ ਆਤਮਾਂ ਨੂੰ ਆਪਣੇ ਚਰਨਾ ਵਿਚ ਨਿਵਾਸ ਬਖਸ਼ੇ । ( ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ ॥ )

ਦਾਸ
ਮਨਜੀਤ ਸਿੰਘ ਖਾਲਸਾ (ਬਠਿੰਡੇ ਵਾਲਾ ) ਵਿਨੀਪੈੱਗ ਕੈਨੇਡਾ ।

ਕਰਨੈਲ ਸਿੰਘ

20/02/05

ਸਹਿ ਪਾਠਕ ਜਨੋਂ,
ਕੁਝ ਸਮੇਂ ਤੋਂ ਡਾਕਟਰ ਕੰਦੋਲਾ, ਡਾਕਟਰ ਕੁਲਬੀਰ ਸਿੰਘ ਥਿੰਡ, ਅਤੇ ਕਿਰਪਾਲ ਸਿੰਘ ਪੰਨੂੰ ਹੋਕਾ ਦੇ ਰਹੇ ਹਨ, ਕਿ ਪੰਜਾਬੀ ਭਾਸ਼ਾ ਨੂੰ ਜਗਤ ਪ੍ਰਸਿੱਧੀ ਤਦੇ ਹੀ ਮਿਲੇਗੀ, ਜੇ ਕਰ ਇਸ ਨੂੰ ਕੇਵਲ ਤੇ ਕੇਵਲ ਇਕ ਹੀ ਲਿਪੀ ਵਿਚ ਲਿਖਣ ਅਤੇ ਪੜ੍ਹਨ ਦੀ ਜੁਗਤ ਸਿਖੀ ਜਾਵੇਗੀ। ਭਾਰਤ ਸਰਕਾਰ ਨੇ ਵੀ ਇਸੇ ਨੂੰ ਮਾਨਤਾ ਦਿੱਤੀ ਹੋਈ ਹੈ। ਹੁਣੇ ਹੁਣੇ ਪੈਨਸਿਲਵੇਨੀਆ ਯੂਨੀਵਰਸਿਟੀ ਵਿਚ ਕੁਝ ਸਮੇਂ ਕੰਮ ਕਰਨ ਨਾਲ ਮੈਨੂੰ ਅਨੁਭਵ ਹੋਇਆ ਕਿ ਦੁਨੀਆ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿਚ ਏਸੇ ( ਰਾਵੀ) ਲਿਪੀ  ਵਿਚ ਹੀ ਪੰਜਾਬੀ ਭਾਸ਼ਾ ਦਾ ਸਾਰਾ ਕੰਮ ਹੁੰਦਾ ਹੈ।

 

ਇਹ ਤਾਂ ਸਾਨੂੰ ਮੰਨਣਾ ਪਵੇਗਾ ਕਿ ਕੰਪਿਊਟਰ ਬਿਨਾਂ ਹੁਣ ਜੀਵਨ ਦੀ ਚਾਲ ਮੱਧਮ ਹੀ ਹੈ। ਭਾਵੇਂ ਹਰ ਪੰਜਾਬੀ ਘਰ ਵਿਚ ਇਸ ਦੀ ਚੇਟਕ ਲਗਾਉਣ ਲਈ, ਹਰ ਕਿਸੇ ਬੁੱਧੀ ਜੀਵੀ ਨੇ ਸ਼ੁਰੂ ਸ਼ੁਰੂ ਵਿਚ ਆਪਣੇ ਆਪਣੇ ਫ਼ੌਟ ਈਜਾਦ ਕਰ ਲਏ ਸਨ। ਐਪਰ ਸੰਸਾਰ ਵਿਚ ਸਟੈਂਡਰਡਾਈਜ਼ੇਸ਼ਨ Standardization ਦੀ ਮਹੱਤਤਾ ਨੂੰ ਮੁੱਖ ਰੱਖ ਕੇ ਯੂਨੀਕੋਡ UNICODE ਨੂੰ ਅਪਨਾਉਣ ਰਾਹੀਂ ਹੋਰ ਭਾਸ਼ਾਵਾਂ ਦੇ ਬਰਾਬਰ ਹੋ ਕੇ ਚੱਲਣ ਦਾ ਸੱਦਾ ਜਿੰਨੀ ਛੇਤੀ ਸਵੀਕਾਰ ਕਰ ਲਿਆ ਜਾਵੇ, ਸਾਰਿਆਂ ਲਈ ਅਤਿਅੰਤ ਜ਼ਰੂਰੀ ਹੈ।
 

ਆਸ਼ਾ ਹੈ ਕਿ ਜਦੋਂ ਡਾਕਟਰ ਕੰਦੋਲਾ, ਅਤੇ ਬਾਕੀ ਦੀਆਂ ਵੈਬਸਾਈਟਾਂ  ਨੇ ਇਕ ਸਮੇ ਦੀ ਸੀਮਾ ਮਿਥ ਕੇ  ਰੋਕ ਲਗਾਈ ਤਾਂ ਹੀ ਅਸੀਂ ਜਾਗਾਂਗੇ। ਫੇਰ ਕਿਉਂ ਨਾ ਹੁਣੇ ਹੀ ਸ਼ੁਰੂ ਕਰ ਲਈਏ।

ਜਦੋਂ ਤੋਂ www.5abi.comਤੇ ਯੂਨੀਕੋਡ ਅਪਨਾਉਣ ਦਾ ਵਿਗਆਪਨ ਪੜ੍ਹਿਆ, ਮੈਂ ਲਗਾਤਾਰ ਕੋਸ਼ਿਸ਼ ਕਰਦਾ ਰਿਹਾ, ਪਰ ਮੇਰੇ ਪੱਲੇ ਕੁਝ ਨਹੀਂ ਪਿਆ।। ਆਖਿਰ ਸ. ਕਿਰਪਾਲ ਸਿੰਘ ਪੰਨੂੰ ਅਤੇ ਡਾਕਟਰ ਥਿੰਡ ਹੋਰਾਂ ਦੇ ਏਸ ਵੈਬਸਾਈਟ ਅਤੇ ਲਿਖਾਰੀ ਵੈਬਸਾਈਟ ਉੱਤੇ ਪ੍ਰਚਲਿਤ ਲੇਖਾਂ ਨੂੰ ਪੜ੍ਹਨ ਉਪ੍ਰਾਂਤ ਮੈਂ ਹੇਠ ਲਿਖੇ ਕੁਝ ਯਤਨ ਜ਼ਰੂਰੀ ਸਮਝੇ, ਜਿਨ੍ਹਾਂ ਬਿਨਾਂ ਯੂਨੀਕੋਡ ਨਹੀਂ ਅਪਣਾਇਆ ਜਾ ਸਕਣਾ।

 

  1. ਜਿੰਨ੍ਹਾਂ ਸੱਜਣਾਂ ਕੋਲ ਹੋਰ ਕੋਈ ( 95, 98 ਨੰਬਰ ਦੀ)  ਵਿੰਡੋ ਹੈ, ਉਹਨਾਂ ਨੂੰ WINDOW XP  ਵਿਚ ਤਬਦੀਲ ਕਰਨੀ ਪਵੇਗੀ ਜਾਂ ਨਵਾਂ ਕੰਪਿਊਟਰ ( ਵਿੰਡੋ-XP ਵਾਲਾ) ਖਰੀਦਣਾ ਪਵੇਗਾ। ਕਿਉਂਕਿ  Window 95, 98  ਆਦਿ ਵਿਚ ਉਤਨੀ ਯਾਦਾਸ਼ਤ ( MEMORY ) ਨਹੀਂ ਹੁੰਦੀ।

  2. ਦੂਸਰੀ ਬਹੁਤ ਜ਼ਰੂਰੀ ਗੱਲ, ਕਿ ਮਾਈਕਰੋ ਸੋਫ਼ਟ ਵਰਡ ੨੦੦੩ ( Microsoft Word 2003 ) ਤੋਂ ਬਿਨਾ ਯੂਨੀਕੋਡ ( ਰਾਵੀ ਫੌਂਟ)  ਕੰਮ ਨਹੀਂ ਕਰ ਸਕਦਾ।

ਪਿਹਲਾਂ ਮੈਂ,   ਆਪਣੇ ਕੰਪਿਊਟਰ ਵਿਚ ਕੇਵਲ ਬਦਲ-ਫੇਰ ਕਰਨ ਬਾਰੇ ਐਸਟੀਮੇਟ ਲਗਾਇਆ। ਕਿ ਸੀ.ਡੀ.ਰੌਮ ( CD ROM) ਖਰੀਦਾਂ, ਅਤੇ ਵਿੰਡੋ ਐਕਸ ਪੀ (Window-XP) ਮੁੱਲ ਲਵਾਂ। ਫੇਰ ਕਿਸੇ ਕੰਪਿਊਟਰ ਐਕਸਪਰਟ ਕੋਲੋਂ ਉਹਨਾਂ ਨੂੰ ਫ਼ਿਟ ਕਰਵਾਣ ਦੇ ਪੈਸੇ ਖਰਚਾਂ।  ਏਨੇ ਮੁੱਲ ਤੋਂ ਵੀ ਘੱਟ ਕੀਮਤ ਵਿਚ ਮੈਨੂੰ ਨਵਾਂ ( COMPAQ- Presario) ਮਿਲ ਗਿਆ, ਜਿਸ ਵਿਚ ਦੋਵੇਂ ਚੀਜ਼ਾਂ ਲੱਗੀਆਂ ਹੋਈਆਂ ਸਨ। ਨਾਲੇ ਤਿੰਨ ਸਾਲਾਂ ਦੀ ਵਾਰੰਟੀ। ਜਿੰਨੇ ਸਵਾਲ ਮਰਜ਼ੀ ਅਗਲਿਆ ਤੋਂ ਪੁੱਛੋ।

ਹੁਣ ਆਈ ਗੱਲ ਅੱਖਰਾਂ ਦੀ ਸੁੰਦਰਤਾ ਦੀ। ਜਿਹੜਾ ਪੰਜਾਬੀ ਸੇਵਾ ਦਾ ਕਮਾਲ ਡਾਕਟਰ ਥਿੰਡ ਹੋਰਾਂ ਨੇ ਆਪਣੀ ਨਿਸ਼ਕਾਮ ਕੰਪਿਊਟਰ ਸੇਵਾ ਨਾਲ ਕਰ ਵਿਖਾਇਆ ਹੈ, ਗੁਰਬਾਣੀ ਸੀ.ਡੀ. (GURBANI C.D..)  ਨੂੰ ਫ਼ਰੀ ਵੰਡ ਕੇ, ਉਹ ਪੰਜਾਬ ਦੀਆਂ ਯੂਨੀਵਰਸਟੀਆਂ ਨੇ ਕਦੇ ਵੀ ਨਹੀਂ ਕਰ ਸਕਣਾ । ਅਨਮੋਲ ਲਿਪੀ ਦੇ ਅੱਖਰਾਂ ਦੀ ਸੁੰਦਰਤਾ ਤਾਂ ਤੁਸਾਂ ਵੇਖੀ ਹੀ ਹੈ

 

ਹੁਣ ਉਹਨਾਂ , ਡਾਕਟਰ ਸੁਖਜਿੰਦਰ ਸਿੰਘ ਸਿੱਧੂ, ਅਤੇ ਸ.ਕਿਰਪਾਲ ਸਿੰਘ ਪੰਨੂੰ ਸਾਰਿਆ ਨੇ ਰਲ ਕੇ ਅਨਮੋਲ-ਯੂਨੀ  ਅਤੇ ਧਨੀਰਾਮ ਚਾਤਿਰਕ ਯੂਨੀ ਤਿਆਰ ਕੀਤੀ ਹੈ, ਜਿਸ ਵਿਚ ਅਤੇ ਪਹਿਲਾਂ ਲਿਖੀ ਅਨਮੋਲ /ਚਾਤ੍ਰਿਕ ਵਿਚ ਰਤਾ ਫ਼ਰਕ ਨਹੀਂ ਹੈ। ਇਹ ਜਿਸ ਇਬਾਰਤ ਨੂੰ ਤੁਸੀਂ ਪੜ੍ਹ ਰਹੇ ਹੋ, ਇਹ ਅਨਮੋਲ-ਯੂਨੀ ਵਿਚ ਲਿਖੀ ਹੋਈ ਹੈ।

ਮੈਂ ਕਿਸੇ ਕੰਪਿਊਟਰ ਕੰਪਨੀ ਨਾਲ ਸੰਭੰਧਿਤ ਨਹੀਂ ਹਾਂ। ਕੇਵਲ ਪੰਜਾਬੀ ਬੋਲੀ ਦੀ ਸੇਵਾ ਮਾਤ੍ਰ ਸੁਝਾਉ ਦੇਣਾ ਜ਼ਰੂਰੀ ਸਮਝਦਾ ਹਾਂ। ਆਸ਼ਾ ਹੈ ਇਹ ਲੇਖ ਪੜ੍ਹ ਕੇ ਯੂਨੀਕੋਡ ਨੂੰ ਸ਼ੀਂਘਰ ਅਪਨਾਣ ਲਈ ਤੁਸੀਂ ਆਪਣਾ ਮਨ ਬਣਾ ਸਕੋ।

 

ਕਰਨੈਲ ਸਿੰਘ

ਰਾਜ ਭੁਪਿੰਦਰ ਸਿੰਘ, ਭਾਰਤ

20/02/05

ਮਸਕੀਨ ਜੀ ਦਾ ਵਿਛੋੜਾ ਬਹੁਤ ਦੁਖਦਾਈ ਹੈ । ਉਨ੍ਹਾਂ ਦੀ ਸਿੱਖੀ ਦੀ ਮਨ ਲਾ ਕੇ ਸੇਵਾ ਭੁਲਾਈ ਨਹੀਂ ਜਾ ਸਕਦੀ ।
5ਆਬੀ.ਕਾਮ ਤੇ ਲਗਾਈ ਗਈ ਮਸਕੀਨ ਜੀ ਦੀ ਕਥਾ, ਉਨ੍ਹਾਂ ਦੀ ਅਵਾਜ ਵਿਚ, ਬਹੁਤ ਵਧੀਆ ਤੇ ਦਿਲ-ਟੁੰਬਵੀ ਹੈ ।
ਮੇਰੀ ਸੰਪਾਦਕ ਜੀ ਨੂੰ ਬੇਨਤੀ ਹੈ ਕਿ ਇਹ ਕਥਾ ਵਾਰਤਕ ਰੂਪ ਵਿਚ ਵੀ 5ਆਬੀ.ਕਾਮ ਤੇ ਛਾਪੀ ਜਾਵੇ ।

ਰਾਜ ਭੁਪਿੰਦਰ ਸਿੰਘ, ਭਾਰਤ ।

ਗੁਰਮੀਤ ਸਿੰਘ (ਯੂ ਕੇ)

19/02/05

ਕੁੱਝ ਵਰ੍ਹੇ ਪਹਿਲਾਂ, ਉਪ੍ਰੋਕਤ ਪੱਤਰ ਭੇਟਾ ਗਿਆਨੀ ਸੰਤ ਸਿੰਘ ਮਸਕੀਨ ਹਰਾਂ ਨੂੰ ਕੀਤੀ ਸੀ।
ਅੱਜ ਇਹ ਉਨ੍ਹਾਂ ਦੇ ਅੰਤਲੇ, ਸਾਕਾਰ ਦਰਸ਼ਨ ਦੀ ਯਾਦ ਕਰਾ ਰਹੀ ਹੈ – ਹੁਣ ਉਹ ਸਾਡੇ ਵਿਚਕਾਰ ਨਹੀਂ ਰਹੇ। ਹਾਰਦਿਕ ਅਰਦਾਸ ਹੈ – ਵਾਹਿਗੁਰੂ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਨ ਕੰਵਲਾਂ ਵਿੱਚ ਅਸਥਾਨ ਬਖ਼ਸ਼ਣ।
ਗੁਰਮੀਤ ਸਿੰਘ (ਯੂ ਕੇ)

ਗੁਰਦਿਆਲ ਸਿੰਘ ਰਮਤਾ, ਡੈਨਮਾਰਕ

19/02/05

ਗੁਰਦਿਆਲ ਸਿੰਘ ਰਮਤਾ

ਪੰਜਾਬੀ ਵਿਰਸਾ ਐਸਾ ਕਿਉਂ
5ਆਬੀ ਦੇ ਪਿਅਰੇ ਪਾਠਕੋ। ਸਭ ਤੋਂ ਪਹਿਲਾਂ ਮੈਂ 5ਆਬੀ ਦੇ ਸੰਪਾਦਿਕ ਅਤੇ ਸਾਰੇ ਸਾਥੀਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਜਿਨ੍ਹਾਂ ਨੇ ਆਪਣੀਂ ਮਾਂ ਬੋਲੀ ਪੰਜਾਬੀ ਪੰਜਾਬੀਅਤ ਦੀ ਸੇਵਾ ਦਾ ਇਤਨ੍ਹਾਂ ਵੱਡਾ ਵਜ਼ਨ ਆਪਣੇਂ ਕੰਧਿਆ ਤੇ ਚੁਕ ਕੇ ਸੇਵਾ ਨਭਾਂਦੇ ਆ ਰਹੇ ਹਨ। ਇਹ ਕੋਈ ਛੋਟੀ ਗੱਲ ਨਹੀਂ ਹੈ,ਬਹੁਤ ਹੀ ਸ਼ਲਾਗਾ ਯੋਗ ਹੈ।
ਅੱਜ ਦਾ ਜੋ ਯੁਗ ਹੈ ਇਹ ਮਿੱਡੀਏ ਦਾ ਹੈ। ਅਖ਼ਬਾਰ, ਟੈਲੀਵਿਜ਼ਨ. ਰੇਡੀਉ ਆਦਿ। 5ਆਬੀ ਦੀ ਬਹੁਤ ਵੱਡੀ ਕੁਰਬਾਨੀ ਇਹ ਹੈ, ਕਿ ਜੋ ਇਨ੍ਹਾਂ ਨੇ ਹੈਡ ਲਾਈਨ, ਯਾਨੀ ਸ਼ੁਰੂ ਵਿੱਚ ਹੀ ਪਾਠਕਾਂ ਲਈ ਇਨ੍ਹਾਂ ਨੇ ਲਿੱਖ ਦਿੱਤਾ ਹੈ, ਕਿ ਖੱਤ ਸਿਰਫ ਗੁਰਮੁਖੀ ਲਿੱਪੀ ਵਿਚ ਹੀ ਛਾਪਿਆ ਜਾਏਗਾ।

ਇਹ ਪੜ ਕੇ ਮੰਨ ਤੇ ਅਮ੍ਰਿਤ ਦੀ ਵਰਖਾ ਹੋਈ ਮਨ ਨੂੰ ਅਤੀ ਸ਼ਾਤੀ ਪਹੁੰਚੀ ਕੋਈ ਐਸਾ ਮਿੱਡੀਆ ਪ੍ਰਭੂ ਦੀ ਕਿਰਪਾ ਨਾਲ ਜਾਗਤ ਹੈ, ਜੋ ਆਪਣੀਂ ਮਾਂ ਬੋਲੀ ਨੂੰ ਸਤਿਕਾਰ ਅਤੇ ਪਿਆਰ ਕਰਦਾ ਹੈ। ਨਹੀਂ ਤਾਂ ਆਮ ਤੌਰ ਤੇ ਜਿਥੇ ਵੀ ਪਹੁੰਚਦੇ ਹਾਂ ਹਰ ਵਿਅਕਤੀ ਇੰਗਲਿਸ਼ ਨੂੰ ਹੀ ਮੂੰਹ ਮਾਰਦਾ ਹੈ।

ਅਸੀਂ ਅਪਣੀਂ ਮਾਂ ਬੋਲੀ ਨੂੰ ਭੁਲਦੇ ਜਾ ਰਹੇ ਹਾਂ। ਗੱਲਤੀ ਕਿਸ ਦੀ ਸਾਡੇ ਆਗੂਆਂ ਦੀ। ਉਹ ਕੀ? ਸ਼ਾਡੇ ਪ੍ਰਵਾਸੀ ਪੰਜਾਬੀ ਜੋ ਯੋਰਪ ਦੇ ਦੇਸ਼ਾਂ ਵਿਚ ਜਮ ਪਲ ਰਹੇ ਨੇ, ਉਨ੍ਹਾਂ ਨੂੰ ਕੋਈ ਗੁਰਮੁੱਖੀ ਜਾਂ ਫਿਰ ਹਿੰਦੀ ਦੀ ਤਲੀਮ ਹਾਸਲ ਕਰਨ ਦਾ ਕੋਈ ਇਤਨ੍ਹਾਂ ਅੱਛਾ ਯਤਨ ਨਹੀਂ ਹੈ। ਅਸੀਂ ਲੋਗ ਸੱਭ ਤੋਂ ਪਹਿਲਾਂ ਜਿਥੇ ਭੀ ਪਹੁੰਚਦੇ ਹਾਂ ਉਥੇ ਜਾ ਕੇ ਸੱਭ ਤੋਂ ਪਹਿਲਾਂ ਗੁਰਦਵਾਰਾ, ਯਾਨੀਂ ਗੁਰੂ ਦਾ ਘਰ, ਸਿਮਰਨ ਕਰਨ ਵਾਸਤੇ ਬਣਾਂਦੇ ਹਾਂ, ਜਿਥੇ ਕਿ ਅਸੀਂ ਆਪਣੇਂ ਬੱਚਿਆਂ ਨੂੰ ਆਪਣੇਂ ਮੂਲ ਨਾਲ ਜੋੜ ਸਕੀਏ। ਲੇਕਨ ਹੁੰਦਾ ਕੀ ਹੈ ? ਬਹੁਤ ਸਾਰੇ ਲੋਕ ਆਪਣੇਂ ਆਉਦਿਆਂ ਲਈ ਇਨ੍ਹਾਂ ਅਸਥਾਨ੍ਹਾਂ ਤੇ ਲੜਾਈ ਝਗੜੇ ਕਰਦੇ ਹਨ। ਜਿਨ੍ਹਾਂ ਦਾ ਅਸਰ ਸਾਡੀ ਆਣ ਵਾਲੀ ਪਨੀਰੀ ਤੇ ਬਹੁਤ ਹੀ ਬੁਰਾ ਪੈ ਰਿਹਾ ਹੈ। ਕਿਸੇ ਨੇ ਸੱਚ ਹੀ ਤਾਂ ਕਿਹਾ ਹੈ, ਕਿ ਜੇ ਕਿਸੇ ਕੌਮ ਨੂੰ ਖਤਮ ਕਰਨਾਂ ਹੋਵੇ ਤਾਂ ਸੱਭ ਤੋਂ ਪਹਿਲਾਂ ਉਸ ਕੌਮ ਦਾ ਸਭਿਆਚਾਰ ਖੱਤਮ ਕਰ ਦਿਉ ਕੌਮ ਆਪਣੇਂ ਆਪ ਖਤਮ ਹੋ ਜਾਏਗੀ।

ਸ਼ਾਡਾ ਧਰਮ, ਸਭਿਆਚਾਰ, ਸਭਿਅਤਾ, ਸਭ ਦਾ ਸਭ ਸਾਡੇ ਗਰੰਥਾਂ ਵੇਦਾਂ ਤੇ ਹੀ ਚਲਦਾ ਹੈ, ਗਰੰਥ ਅਤੇ ਵੇਦ ਇਹ ਹਿੰਦੀ, ਗੁਰਮੁੱਖੀ, ਸੰਸਕ੍ਰਿਤ, ਵਿਚ ਪੜੇ ਜਾ ਸਕਦੇ ਹਨ। ਇਹ ਤਿਨੋਂ ਜਬਾਨਾਂ ਸਾਡੇ ਕੋਲੋਂ ਖੋਈਆਂ ਜਾ ਰਹੀਆਂ ਹਨ। ਜਾਂ ਫਿਰ ਸੱਸੀ ਪੁਨੁ, ਹੀਰ ਰਾਂਝਾ,ਆਦਿ ਜੋ ਕਿ ਪੁਰਾਤਨ ਸਮੇਂ ਤੋਂ ਸਾਡੇ ਸਭਿਆਚਾਰ ਨਾਲ ਜੁੜੇ ਹੋਏ ਹਨ।

ਉਰਦੂ ਦੇ ਕਿਤਨੇ ਚੈਨਲ ਹਨ, ਜੋ 24 ਘੰਟੇ ਉਰਦੂ ਸਖਾਣ ਦਾ ਉਪਰਾਲਾ ਕਰਦੇ ਰਹਿੰਦੇ ਹਨ। ਤਾਂ ਕਿ ਉਨ੍ਹਾਂ ਦੀ ਜਿਣਸ ਆਪਣੇਂ ਧਰਮ, ਆਪਣੇਂ ਸਭਿਆਚਾਰ, ਨੂੰ ਪੜ੍ਹ ਕੇ, ਆਪਣੇਂ ਆਪ ਨੂੰ ਜੀਵਤ ਰੱਖ ਸਕਣ। ਨਾਲ ਹੀ ਅਪਣੇਂ ਮੁਹੰਮਦ ਸਹਿਬਾਨ ਦੇ ਸੁਨੇਹੇ ਮਿਡੀਆ ਦਵਾਰਾ ਘਰੋ ਘਰ ਪਹੁਚਾਉਂਦੇ ਹਨ।

ਪੰਜਾਬੀ ਟੀ ਵੀ ਚੈਨਲ ਸਿਰਫ ਇਕ ਹੀ ਹੈ, ਜੋ ਕਿ ਕੁਝ ਸਮੇਂ ਲਈ ਸ੍ਰੀ ਹਰਮੰਦਰ ਸਾਹਿਬ ਤੋਂ ਗੁਰੂਬਾਣੀ ਦਾ ਸਿੱਦਾ ਪਰਸਾਰਣ ਕਰਦਾ ਹੈ। ਉਸ ਨੂੰ ਵੀ ਦਰਸ਼ਕ ਪੈਸਿਆਂ ਬਿਨ੍ਹਾਂ ਨਹੀਂ ਵੇਖ ਸਕਦੇ। ਕਈ ਸਾਰੇ ਹੋਰ ਚੈਨਲ਼ ਵੀ ਹਨ, ਜਿਨ੍ਹਾਂ ਨੂੰ ਵੇਖਣ ਲੱਗਿਆਂ ਸ਼ਰਮ ਆਦੀ ਹੈ। ਜੋ ਲੜਕੀਆਂ ਨੰਗੇ ਨਾਚ ਕਰਦੀਆਂ ਹਨ । ਪਤਾ ਨਹੀਂ ਉਨ੍ਹਾਂ ਦੀ ਸ਼ਰਮ ਨੂੰ ਪੈਸਾ ਖਾਅ ਗਿਆ। ਜਾਂ ਫਿਰ ਟੀ ਵੀ ਚੈਨਲ ਵਾਲਿਆਂ ਨੂੰ ਸਿਰਫ ਪੈਸਾ ਹੀ ਦਿਖਾਈ ਦੇ ਰਿਹਾ ਹੈ। ਜੋ ਕਿ ਐਸੇ ਪ੍ਰੋਗਰਾਮਾ ਨੂੰ ਦਰਸ਼ਕਾਂ ਲਈ ਪੇਸ਼ ਕਰਦੇ ਹਨ । ਜਾਂ ਫਿਰ ਇਹ ਲੋਗ ਪੰਜਾਬੀ ਸਮਾਜ ਦੇ ਦੁਸ਼ਮਨ ਹਨ, ਜਾਂ ਫਿਰ ਬੇਸਮਝ ।

ਅਸਾਈ ਲੋਗ ਮਹੀਨੇਂ ਵਿਚ 3 ਜਾਂ 4 ਦਫਾ ਲੋਕਾਂ ਦੇ ਦਰਵਾਜ਼ਿਆਂ ਤੇ ਜਾ ਜਾ ਕੇ ਘੰਟੀਆਂ ਮਾਰ ਮਾਰ ਕੇ ਲੋਕਾਂ ਨੂੰ ਜਗਾ ਕੇ ਆਪਣੇਂ ਧਰਮ ਦੇ ਪਰਚਾਰ ਦੀਆਂ ਕਿਤਾਬਾਂ ਹੱਥ ਜੋੜ ਜੋੜ ਕੇ ਵੰਡਦੇ ਹਨ। ਕਦੇ ਨਹੀਂ ਕਹਿੰਦੇ ਕਿ ਇਨ੍ਹਾਂ ਨੂੰ ਰੁਮਾਲ ਵਿਚ ਲਪੇਟ ਕੇ ਰੱਖਣਾਂ। ਕਿਤਾਬਾਂ 4 ਲਉ ਜਾਂ ਫਿਰ ਜ਼ਿਆਦਾ ਹਾਜ਼ਰ ਹਨ।

ਸ਼ਾਡੇ ਕੁਝ ਅਸਥਾਨਾਂ ਤੇ ਰੀਸੋ ਰੀਸੀ ਪਰਚਾਰ ਦੀਆਂ ਪੁੱਸਤਕਾਂ ਤਾਂ ਵੰਡੀਆਂ ਜਾਂਦੀਆਂ ਹਨ। ਜਿਸ ਦੇ ਅੰਗ ਸਿਰਫ 30 ਜਾਂ ਫਿਰ ਥੱਲੇ ਉੱਤੇ ਹੁੰਦੇ ਹਨ। ਨਾਲ ਹੀ ਇਕ ਰਜਿਸਟਰ ਰੱਖਿਆ ਹੋਇਆ ਹੁੰਦਾ ਹੈ, ਭਾਈ ਸਾਹਿਬ ਜੀ ਇਥੇ ਦਸਖ਼ਤ ਕਰ ਦਿਉ ਕਿ ਇਹ ਪੁੱਸਤਕ ਤੁਸੀਂ ਲੋਨ ਕੀਤੀ ਹੈ। ਇਕ ਹਫਤੇ ਲਈ ਮਿਲ ਸਕਦੀ ਹੈ। ਸੁਣਨ ਲਈ ਆਉਂਦਾ ਹੈ ਕਿ ਪੰਜਾਬੀ ਵਿਰਸਾ ਜਗਤ ਦਾ ਸੱਭ ਤੋਂ ਉਚਾ, ਸੁਚਾ,ਅਤੇ ਅਮੀਰ ਵਿਰਸਾ ਹੈ। ਇਸ ਨੁਕਤੇ ਤੇ ਆਣ ਕੇ ਮੈਂ ਛਾਂਕਾ ਦਾ ਸ਼ਿਕਾਰ ਬਣ ਜਾਂਦਾ ਹਾਂ। ਸਮਝ ਨਹੀਂ ਆਉਂਦੀ ਕਿ ਮੈਂ ਕੀ ਸਮਝਾਂ, ਗਰੀਬ ਜਾਂ ਫਿਰ.....।

ਧਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਕਲਯੁਗ ਰੱਥ ਅਗਨ ਕਾ,ਕੂੜ ਅੱਗੇ ਰੱਥਵਾਉ।

ਲ਼ੱਖਾਂ ਦੀ ਸੰਗਤ ਵਿਚੋਂ ਅੱਜ ਦੇ ਯੁੱਗ ਵਿਚ ਇਕ ਹੀ ਗੁਰਸਿੱਖ, ਗੁਰਮੁੱਖ ਪਿਆਰਾ,ਨਜ਼ਰ ਆਉਂਦਾ ਹੈ, ਜਿਸ ਦੀ ਲੀਨ ਪ੍ਰਭੂ ਨਾਲ ਜੁੜੀ ਹੋਈ ਹੈ। ਲੇਕਨ ਅੱਜ ਦੇ ਦੌਰ ਵਿੱਚ ਧਰਮ ਅਸਥਾਨ ਦਾ ਮੁੱਖੀਆ, ਯਾਨੀ ਮੁੱਖ ਸੇਵਾਦਾਰ, ਉਸ ਗੁਰਮੁੱਖ ਪਿਆਰੇ ਨੂੰ ਕਦੇ ਨਹੀਂ ਚੁਣਿਆ ਜਾਂਦਾ ਕਿਉਂਕਿ ਉਹ ਪੁਰਖ, ਪ੍ਰਭੂ ਦਾ ਪਿਆਰਾ ਹੈ।

ਅੱਜ ਦੀ ਸੰਗਤ ਉਸ ਵਿਅਕਤੀ ਨਾਲ ਜੁੜਦੀ ਹੈ ਜੋ ਵਿਅਕਤੀ ਜਗਤ ਦਾ ਹੈ। ਪ੍ਰਭੂ ਤੋਂ ਕੀ ਲੈਣਾਂ ਹੈ। ਸੇਵਾਦਾਰ ਕਦੇ ਕਿਸੇ ਹਵਾਈ ਅੱਡੇ ਤੇ ਕਿਸੇ ਪਿਆਰੇ ਨੂੰ ਮਿਲ ਜਾਏ ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਪਤਹਿ, ਕਿਥੋਂ ਆਏ ਹੋ ਜੀ,ਫੱਟ ਆਪਣਾਂ ਵਿਜਟੰਗ ਕਾਰਡ ਕੱਢ ਕੇ ਆਖਦਾ ਹੈ, ਮੈਂ ਧਰਮ ਅਸਥਾਨ ਦਾ ਯਾਨੀਂ ਗੁਰੂ ਸਹਿਬਾਨ ਦਾ ਪ੍ਰੈਜੀਡੰਟ ਹਾਂ ਜੀ, ਜ਼ਰੂਰ ਕਦੇ ਆਉ ਤਾਂ ਦਰਸ਼ਨ ਦੇਨ੍ਹਾਂ ਜੀ। ਇਹ ਅੱਜ ਦਾ ਸਮ੍ਹਾਂ ਹੈ।

ਮੈਂ ਆਪਣੇਂ ਜੀਵਨ ਨੂੰ ਸਿੱਖੀ ਤੋਂ ਤਕਰੀਬਨ ਬਾਂਝਾ ਰੱਖਿਆ ਹੈ। ਇਹ ਮੇਰੀ ਬੱਦਕਿਸਮਤੀ ਹੈ, ਕਿ ਸਿੱਖ ਪ੍ਰਵਾਰ ਵਿੱਚ ਜਨਮ ਲੈ ਕੇ ਨਿੱਭਾ ਨਾਂ ਸਕਿਆ। ਸਵਰਗੀਏ ਮੇਰੇ ਪਿਤਾ ਜੀ ਨਿਤਨੇਮੀ ਸਨ, ਪੁਰਾਨੇਂ ਜ਼ਮਾਨੇਂ ਦੇ ਗਿਆਨੀ ਪਾਸ ਸਨ। ਕੀਰਤਨ ਬਹੁਤ ਹੀ ਅੱਛਾ ਕਰਿਆ ਕਰਦੇ ਸਨ, ਮੈਂ ਖ਼ੁਦ ਵੀ ਪਿਤਾ ਜੀ ਨਾਲ ਬੱਚਪਨੇ ਵਿਚ ਕੀਰਤਨ ਦੀ ਸੰਗਤ ਕਰਿਆ ਕਰਦਾ ਸਾਂ। 1993 ਵਿਚ ਮੇਰਾ ਮੇਲ ਬਾਬਾ ਬੋੜ ਸ੍ਰ.ਜਗਦੇਵ ਸਿੰਘ ਜੀ ਜਸੋਵਾਲ ਨਾਲ ਹੋਇਆ। ਬਹੁਤ ਪਿਆਰ ਦਿੱਤਾ, ਮੇਰੀ ਗਾਇਕੀ ਸੁਣੀਂ ਖ਼ੁਸ਼ ਹੋਏ, ਨਾਲ ਹੀ ਮੈਨੂੰ ਉਸਤਾਦ ਜਸਵੰਤ ਸਿੰਘ ਭੋਰਾ, ਜੀ ਕੋਲ ਲੈ ਗਏ ਕਿਹਾ ਕਿ ਰਮਤਾ ਜੀ ਨੂੰ ਪੌਲਸ਼ ਕਰਨਾਂ ਹੈ। ਉਸਤਾਦੀ ਸ਼ਗਿਰਦੀ ਦੀ ਰਸਮ ਪਿਅਰ ਸਤਿਕਾਰ ਨਾਲ ਗਾਇਕ, ਕੁਲਦੀਪ ਪਾਰਸ ਦੇ ਗ੍ਰਹਿ ਵਿਖੇ ਕੀਤੀ ਗਈ। ਇਨ੍ਹਾਂ ਦੀ ਕ੍ਰਿਪਾ ਦਵਾਰਾ ਮੇਰੇ ਤੇ ਸੰਗੀਤ ਦੀ ਮੇਹਰ ਹੋਈ। ਮੈਨੂੰ ਸਹੀ ਢੰਗ ਨਾਲ ਜਾਗ ਲੱਗ ਗਿਆ ਅੱਜ ਪ੍ਰਭੂ ਦੀ ਕ੍ਰਿਪਾ ਹੈ।

ਗੁਰਮੁੱਖ ਭੀ ਮਿਲਦੇ ਹਨ, ਜਦੋਂ ਭੀ ਕਿਸੇ ਧਰਮ ਅਸਥਾਨ ਤੇ ਗਿਆ ਹਾਂ ਮੈਨੂੰ ਤਕਰੀਬਨ ਪਿਆਰਿਆਂ ਨੇਂ ਨਫਰਤ ਦੀ ਨਿਘਾਹ ਨਾਲ ਹੀ ਵੇਖਿਆ ਹੈ। ਪਿਛਲੇ ਸਾਲ ਮੈਂ ਕਿਸੇ ਦੇ ਘਰ ਅਖੰਡ ਪਾਠ ਤੇ ਪਹੁੰਚਿਆ ਤਾਂ ਵੇਖਿਆ ਕਿ ਉਥੇ ਦੋ ਗੁਰਮੁੱਖ ਪਿਆਰੇ ਸਿੰਘ ਸਹਿਬਾਨ ਇਕ ਅਸਟ੍ਰੇਲੀਆ ਤੋਂ ਧਰਮ ਦੇ ਪਰਚਾਰਕ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਸਿਡਨੀ,ਅਤੇ ਇਥੋਂ ਦੇ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਨੇਂ ਰੱਲ ਕੇ ਬੜੇ ਪਿਆਰ ਅਤੇ ਸਤਿਕਾਰ ਨਾਲ ਕੀਰਤਨ ਕੀਤਾ। ਮੇਰਾ ਦਿੱਲ ਕੀਤਾ ਕਿ ਇਨ੍ਹਾਂ ਗੁਰਮੁੱਖ ਪਿਆਰਿਆਂ ਨਾਲ ਪਤਹਿ ਸਾਂਝੀ ਕਰਾਂ। ਕਰਾਂ ਤਾਂ ਕਿਵੇਂ ਕਰਾਂ, ਹੱਥ ਅੱਗੇ ਵਧਾਇਆ ਗੁਰਮੁੱਖਾਂ ਨੇਂ ਮੈਨੂੰ ਘੁਟ ਕੇ ਜੱਫੇ ਵਿਚ ਲੈ ਲਿਆ, ਮੈਨੂੰ ਅਸੀਸ ਦਿੱਤੀ ਸੁਖੀ ਰਹਿ। ਬਾਦ ਵਿਚ ਕੁਝ ਸਾਦੇ ਵੀਚਾਰ ਵੀ ਸਾਂਝੇ ਕੀਤੇ। ਗੁਰਮੁੱਖ ਪਿਆਰੇ ਤਾਂ ਆਪੋ ਆਪਣੇਂ ਘਰਾਂ ਨੂੰ ਪਰਤ ਗਏ, ਲੇਕਨ ਉਸ ਤੋ ਬਾਦ ਮੇਰੀ ਕੈਂਚੀ ਸਦਾ ਲਈ ਗੁਆਚ ਗਈ। ਧਨ ਹਨ ਐਸੇ ਗੁਰਮੱਖੁ ਪਿਆਰੇ ਜਿਨ੍ਹਾਂ ਦੇ ਦਰਸ਼ਨਾਂ ਨਾਲ ਜੀਵਨ ਨੂੰ ਹੀ ਪਲਟਾ ਆਗਿਆ।

ਕਿਸੇ ਸਜਣ ਪਿਆਰੇ ਨੂੰ ਕੋਈ ਵੀਚਾਰ ਚੰਗਾ ਨਾਂ ਲੱਗਿਆ ਹੋਵੇ,ਦਾਸ ਖ਼ਿਮੇਂ ਦਾ ਜਾਚਕ ਹੈ

5_cccccc1.gif (41 bytes)

ਪੱਤਰ 2004

1 2 3 4 5 6 7 8  9  10  11 12  13  14  15  16 17 18 19 20 | 21 22 23 24 25 26 27
28 29 30 31 32 33 34 35 36 37 38 39

ਪੱਤਰ 2005

1 2 3 4 5 6

Terms and Conditions
Privacy Policy
© 1999-2005, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2005, 5abi.com