"ਪੰਜਾਬ
ਟਾਈਮਜ਼" ਇੰਗਲੈਂਡ ਦੇ ਨਵੇਂ ਅੰਕ ਵਿਚ ਪੰਨਾ ਨੰਬਰ 10 ਉਪਰ ਇਕ ਰਾਮ ਵਿਲਾਸ
ਯਾਦਵ, ਦਿਨੇਸ਼ ਕੁਮਾਰ ਅਤੇ ਰਾਮ ਪ੍ਰਸਾਦ ਮਹਾਜਨ ਭਈਆਂ ਵੱਲੋਂ ਲਿਖਿਆ ਇਕ ਪੱਤਰ
ਛਪਿਆ ਹੈ, "ਪੰਜਾਬੀ ਕਾਮਚੋਰ, ਆਲਸੀ, ਗਵਾਰ,
ਬੁੱਧੂ, ਅਨਪੜ੍ਹ ਲੋਗ ਹੈਂ, ਸਿੱਖੋਂ ਕੀ, ਪੰਜਾਬੀਓਂ ਕੀ ਲੜਕੀਆਂ ਭਈਆ ਲੋਗੋਂ ਸੇ
ਸ਼ਾਦੀ ਕੋ ਤਰਜ਼ੀਹ ਦੇਤੀ ਹੈਂ।" ਉਹਨਾਂ ਨੇ ਆਪਣਾ ਐਡਰੈੱਸ, ਨਜ਼ਦੀਕ
ਆਰਤੀ ਸਟੀਲ, ਰੇਲਵੇ ਰੋਡ, ਫੋਕਲ ਪੁਆਇੰਟ, ਲੁਧਿਆਣਾ ਵੀ ਨਾਲ ਲਿਖਿਆ ਹੈ।
ਅਸਲ ਵਿਚ ਇਹ ਖ਼ਤ 'ਸਿੱਖ
ਫੁਲਵਾੜੀ' ਦੇ ਸੰਪਾਦਕ ਨੂੰ ਉਸ ਰਸਾਲੇ ਵਿਚ ਛਪੇ ਲੇਖ 'ਤ੍ਰਿਸ਼ੂਲਾਂ ਤੋਂ
ਖਬਰਦਾਰ' ਦੇ ਵਿਰੋਧੀ ਪ੍ਰਤੀਕਰਮ ਵਜੋਂ ਲਿਖਿਆ ਗਿਆ ਹੈ। ਇਹ ਭਈਆਂ ਵੱਲੋਂ ਸਮੁੱਚੇ
ਪੰਜਾਬੀਆਂ ਨੂੰ ਇਕ ਚੈਲਿੰਜ ਭਰੀ ਵੰਗਾਰ ਹੈ!
ਮੇਰੇ ਕੋਲ ਤਾਂ ਅਜੇ
'ਪੰਜਾਬ ਟਾਈਮਜ਼' ਪੁੱਜਿਆ ਵੀ ਨਹੀਂ ਸੀ। ਪਰ ਕਈ ਦੇਸ਼ਾਂ ਤੋਂ ਮੈਨੂੰ ਮੇਰੇ
ਪਾਠਕਾਂ ਦੇ ਟੈਲੀਫੋਨਾਂ ਦਾ ਤਾਂਤਾ ਲੱਗ ਗਿਆ, "ਬਾਈ ਜੀ ਕੁਛ ਕਰੋ!" ਮੈਂ ਐਥੇ
ਬੈਠੇ ਨੇ ਕਿਹੜਾ ਭੰਗੀਆਂ ਵਾਲੀ ਤੋਪ ਦਾਗ ਦੇਣੀ ਸੀ? ਪਰ ਗੈਰ-ਜਿੰਮੇਵਾਰ ਲੀਡਰਾਂ
ਨੂੰ 'ਤੱਤੀਆਂ-ਠੰਢੀਆਂ' ਜ਼ਰੂਰ ਨਿਕਲੀਆਂ। ਬੇਵੱਸ ਬੰਦਾ ਹੋਰ ਕਰ ਵੀ ਕੀ ਸਕਦਾ
ਹੈ? ਪੰਜਾਬ ਅਤੇ ਪੰਜਾਬੀਆਂ ਨਾਲ ਤਾਂ "ਕੁਥਾਂ ਤੋਂ ਰੁੱਝੀ ਸਹੁਰਾ ਹਕੀਮ"
ਵਾਲੀ ਗੱਲ ਹੋਈ ਪਈ ਹੈ। ਮੇਰੇ ਪ੍ਰਮ-ਮਿੱਤਰ ਅਤੇ ਜਰਮਨੀ ਵਸਦੇ ਪ੍ਰਸਿੱਧ ਪੱਤਰਕਾਰ
ਬਲਦੇਵ ਸਿੰਘ ਬਾਜਵਾ ਨੇ ਇਸ ਪੰਨੇ ਦੀ ਫੈਕਸ ਭੇਜੀ ਤਾਂ ਖਬਰ ਪੜ੍ਹ ਕੇ ਸਰੀਰ ਸੁੰਨ
ਹੋ ਗਿਆ ਅਤੇ ਮਨ ਕਈ ਸ਼ੰਕਾਵਾਂ ਵਿਚ ਉਲਝ ਕੇ ਰਹਿ ਗਿਆ।
ਸਭ ਤੋਂ ਪਹਿਲੀ ਗੱਲ ਤਾਂ
ਇਹ ਹੈ ਕਿ ਜਿੰਨੀ ਕੁ ਸੋਝੀ ਗੁਰੂ ਬਾਬੇ ਨੇ ਮੈਨੂੰ ਬਖਸ਼ੀ ਹੈ, ਉਸ ਮੁਤਾਬਿਕ
ਮੈਨੂੰ ਉਮੀਦ ਹੀ ਨਹੀਂ ਕਿ ਇਹ ਉਪਰੋਕਤ ਚਿੱਠੀ ਭਈਆਂ ਨੇ ਲਿਖੀ ਹੋਵੇਗੀ! ਮੈਨੂੰ
ਇਹ ਸਰਾਸਰ ਕਿਸੇ ਸ਼ਰਾਰਤੀ ਦੀ ਸ਼ਰਾਰਤ ਜਾਪਦੀ ਹੈ। ਸ਼ਰਾਰਤੀ ਇਹ ਨਹੀਂ ਚਾਹੁੰਦੇ
ਕਿ ਭੋਲੇ ਭਾਲੇ ਪੰਜਾਬੀ ਸੁਖ ਦਾ ਸਾਹ ਲੈਣ! ਉਹ ਕਿਸੇ ਨਾ ਕਿਸੇ ਢੰਗ ਨਾਲ
ਪੰਜਾਬੀਆਂ ਵਿਚ ਅੱਗ ਸੱਟੀ ਰੱਖਣਾ ਚਾਹੁੰਦੇ ਹਨ, ਤਾਂ ਕਿ ਪੰਜਾਬੀਆਂ ਦੇ ਕਿਸੇ
ਢੰਗ ਨਾਲ ਕਿਸੇ ਨਾ ਕਿਸੇ ਨਾਲ ਸਿੰਗ ਫ਼ਸੇ ਰਹਿਣ ਅਤੇ ਸ਼ਰਾਰਤੀ ਅਨਸਰਾਂ ਦਾ
ਤੋਰੀ-ਫੁਲਕਾ ਅਤੇ ਗੱਦੀ ਸਲਾਮਤ ਰਹੇ।
ਕੁਝ ਕੁ ਨੁਕਤੇ
ਬੁੱਧੀਜੀਵੀਆਂ ਅਤੇ ਸੂਝਵਾਨਾਂ ਦੇ ਅੱਗੇ ਰੱਖਣਾ ਚਾਹੁੰਦਾ ਹਾਂ। ਪਹਿਲੀ ਗੱਲ ਤਾਂ
ਇਹ ਹੈ ਕਿ ਭਈਆਂ ਨੂੰ ਪੰਜਾਬੀ ਪੜ੍ਹਨੀ ਹੀ ਨਹੀਂ ਆਉਂਦੀ, ਲਿਖਣੀ ਤਾਂ ਆਉਣੀ
ਕਿੱਥੋਂ ਸੀ? ਦੂਜੀ ਗੱਲ ਕਿਹੜਾ ਪੰਜਾਬੀ ਭਈਆਂ ਦਾ ਇਤਨਾ ਹਮਾਇਤੀ ਹੋਵੇਗਾ, ਜੋ
ਭਈਆਂ ਦੀ ਪੰਜਾਬੀਆਂ ਪ੍ਰਤੀ ਅੱਤ-ਘ੍ਰਿਣਾ ਭਰੀ ਚਿੱਠੀ ਨੂੰ ਪੰਜਾਬੀ ਰੂਪ ਦੇਵੇਗਾ?
ਚਿੱਠੀ ਵਿਚ ਲਿਖੀ ਹਿੰਦੀ ਵੀ ਕਿਸੇ ਤਜ਼ਰਬੇਕਾਰ ਹਿੰਦਤਵੀ ਦੀ ਲਿਖੀ ਨਜ਼ਰ ਨਹੀਂ
ਆਉਂਦੀ। ਤੀਜੀ ਗੱਲ ਲੁਧਿਆਣੇ ਵਿਚ ਆਰਤੀ ਸਟੀਲ ਕਦੇ ਸੁਣਿਆ ਹੀ ਨਹੀਂ। ਹੋ ਸਕਦੈ
ਹੋਵੇ, ਇਹ ਤਾਂ ਉਥੋਂ ਦੇ ਰਹਿਣ ਵਾਲੇ ਹੀ ਦੱਸ ਸਕਦੇ ਹਨ। ਰੇਲਵੇ ਰੋਡ ਬਹੁਤ ਵੱਡੀ
ਹੈ, ਚਿੱਠੀ 'ਤੇ ਕੋਈ ਘਰ ਨੰਬਰ ਜਾਂ ਮਹੱਲਾ ਨਹੀਂ ਲਿਖਿਆ। ਫੋਕਲ ਪੁਆਇੰਟ
ਲੁਧਿਆਣੇ ਵਿਚ ਘੱਟੋ ਘੱਟ ਦਸ ਹੋਣਗੇ। ਇਹਨਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ,
ਸੰਜੀਦਗੀ ਅਤੇ ਗੰਭੀਰਤਾ ਤੋਂ ਕੰਮ ਲਿਆ ਜਾਵੇ। ਚਾਹੀਦਾ ਤਾਂ ਇਹ ਹੈ ਕਿ ਇਸ ਮਾਮਲੇ
ਦੇ ਧੁਰ ਅੰਦਰ ਜਾ ਕੇ ਪੂਰਨ ਤੌਰ 'ਤੇ ਜਾਂਚ ਕੀਤੀ ਜਾਵੇ! ਬਿਨਾ ਪਾਣੀ ਤੋਂ ਜੋੜੇ
ਲਾਹੁੰਣੇ ਤਬਾਹੀ ਨੂੰ ਹੀ ਜਨਮ ਦੇਣਗੇ।
ਅਗਰ ਇਹ ਖ਼ਤ ਵਾਕਿਆ ਹੀ
ਉਪਰੋਕਤ ਭਈਆਂ ਵੱਲੋਂ ਲਿਖਿਆ ਗਿਆ ਹੈ ਤਾਂ ਪੰਜਾਬੀਆਂ ਨੂੰ ਆਪਣੇ ਭਵਿੱਖ ਬਾਰੇ
ਜ਼ਰੂਰ ਗੌਰ ਨਾਲ ਧਿਆਨ ਦੇਣਾ ਬਣਦਾ ਹੈ। ਜਿਵੇਂ ਕਿ ਇਸ ਪੱਤਰ ਵਿਚ ਦਾਅਵਾ ਕੀਤਾ
ਗਿਆ ਹੈ ਕਿ ਪੰਜਾਬ ਵਿਚ 52 ਲੱਖ ਭਈਆਂ ਦੀਆਂ ਵੋਟਾਂ ਹਨ, ਇਹ ਕੋਈ ਅੱਤਿਕਥਨੀ
ਨਹੀਂ ਹੈ। ਬਾਪੂ ਜਸਵੰਤ ਸਿੰਘ ਕੰਵਲ ਨੇ ਤਾਂ ਅੱਜ ਤੋਂ ਕਾਫ਼ੀ ਅਰਸਾ ਪਹਿਲਾਂ
ਸਪੱਸ਼ਟ ਕਰ ਦਿੱਤਾ ਸੀ ਕਿ ਜੇ ਭਈਏ ਚਾਹੁੰਣ ਤਾਂ ਇਕੱਲੇ ਲੁਧਿਆਣੇ ਵਿਚੋਂ ਸੀਟ
ਮਾਰ ਸਕਦੇ ਹਨ। ਜਿਵੇਂ ਕਿ ਅੱਗੇ ਜਾ ਕੇ ਲਿਖਿਆ ਗਿਆ ਹੈ ਕਿ ਪੰਜਾਬ ਦੀ 18
ਪ੍ਰਤੀਸ਼ਤ ਪ੍ਰਾਪਰਟੀ ਭਈਆਂ ਦੇ ਕਬਜ਼ੇ ਵਿਚ ਹੈ, ਇਹ ਵੀ ਇਕ ਕੌੜਾ ਸੱਚ ਹੈ। ਤਿੰਨ
ਤੋਂ ਚਾਰ ਹਜ਼ਾਰ ਤੱਕ ਭਈਆ ਰੋਜ਼ਾਨਾ ਪੰਜਾਬ ਆ ਰਿਹਾ ਹੈ, ਇਹ ਚਾਹੇ ਸੱਚ ਨਾ ਵੀ
ਹੋਵੇ, ਪਰ ਉਹ ਦਿਨ ਦੂਰ ਨਹੀਂ ਜਦੋਂ ਇਹ ਗਿਣਤੀ ਇੱਥੋਂ ਤੱਕ ਜ਼ਰੂਰ ਪੁੱਜ
ਜਾਵੇਗੀ। ਮੈਂ ਵੀ ਆਪਣੇ ਆਉਣ ਵਾਲੇ ਨਾਵਲ "ਤਰਕਸ਼ ਟੰਗਿਆ ਜੰਡ" ਵਿਚ ਲਿਖਿਆ ਹੈ,
"ਇਕ ਨਾ ਇਕ ਦਿਨ ਪੰਜਾਬ ਦਾ ਮੁੱਖ ਮੰਤਰੀ ਭਈਆ ਹੋਵੇਗਾ!"
ਅੱਗੇ ਜਾ ਕੇ ਲਿਖਿਆ ਹੈ ਕਿ
ਇਧਰ ਪ੍ਰਵਾਸੀ ਆਦਮੀ ਕੋ ਪੰਜਾਬ ਆਨੇ ਸੇ ਪਹਿਲੇ ਯਹੀ ਸੁਚੇਤ ਕੀਆ ਜਾਤਾ ਹੈ ਕਿ
ਆਪਨੀ ਪ੍ਰਾਪਰਟੀ ਰਾਸ਼ਨ ਕਾਰਡ, ਵੋਟ ਤਥਾ ਸਥਾਈ ਰਹਨੇ ਕਾ ਪ੍ਰਬੰਧ ਤੁਰੰਤ ਕਰੇਂ।
ਕਯਾ ਪਤਾ ਪੰਜਾਬੀ ਲੋਗ ਯਾ ਸਰਕਾਰ ਕਬ ਆਪ ਕੇ ਖ਼ਿਲਾਫ਼ ਬਕ ਉਠੇ! ਤੋ ਭੀ
ਪ੍ਰਵਾਸੀਓਂ ਕਾ ਕੁਛ ਨਹੀਂ ਬਿਗੜ ਜਾਏਗਾ। ਹੁਣ ਸੁਆਲ ਇਹ ਉਠਦਾ ਹੈ ਕਿ ਇਸ ਘਾਤਕ
ਸਾਜਿਸ਼ ਪਿੱਛੇ ਕਿਸ ਦਾ ਹੱਥ ਹੈ?
ਪੰਜਾਬ ਵਿਚ ਭਈਆਂ ਦੀਆਂ
ਵੋਟਾਂ ਅਤੇ ਰਾਸ਼ਨ ਕਾਰਡ ਬਣਨੇ ਪੰਜਾਬ ਦੀ ਖੁਸ਼ਹਾਲੀ ਲਈ ਘਾਤਕ ਹਨ। ਜਦੋਂ ਅੱਗ
ਲੈਣ ਆਏ ਘਰ ਵਾਲੇ ਬਣ ਬੈਠਣ ਤਾਂ ਮਾਲਕ ਨੂੰ ਜ਼ਰੂਰ ਕੋਈ ਫੈਸਲਾ ਲੈਣ 'ਤੇ ਮਜ਼ਬੂਰ
ਹੋਣਾ ਪੈਂਦਾ ਹੈ। ਕਈ ਅਖਬਾਰਾਂ ਵਿਚ ਭਈਆਂ 'ਤੇ ਛਪੀ ਮੇਰੀ ਕਹਾਣੀ "ਪਿੰਡ ਦਾ
ਕਤਲ" 'ਤੇ ਕੁਝ ਵਾਦ-ਵਿਵਾਦ ਉਠਿਆ ਸੀ। ਆਲੋਚਕਾਂ ਨੂੰ ਮੈਂ ਹੁਣ ਪੁੱਛਣਾ ਚਾਹੁੰਦਾ
ਹਾਂ ਕਿ ਕੀ ਮੈਂ ਝੂਠ ਬੋਲਿਆ ਸੀ? ਜਦੋਂ ਭਈਏ ਹੁਣ ਸਿੱਧੇ ਹੀ ਪੰਜਾਬ ਦੀ ਦਾਹੜ੍ਹੀ
ਨੂੰ ਪੈ ਨਿਕਲੇ, ਹੁਣ ਦੱਸੋ ਕੀ ਕਰੋਂਗੇ? ਸਾਰਿਆਂ ਦੇ ਹੀ ਸਾਹਮਣੇ ਹੈ, ਭਈਏ
ਸ਼ਰੇਆਮ ਲਿਖ ਰਹੇ ਹਨ: "ਸਿੱਖੋਂ ਕੀ, ਪੰਜਾਬੀਓਂ ਕੀ ਲੜਕੀਆਂ ਭਈਆ ਲੋਗੋਂ ਸੇ
ਸ਼ਾਦੀ ਕੋ ਤਰਜ਼ੀਹ ਦੇਤੀ ਹੈਂ। ਬਹੁਤ ਕਮ ਲੜਕੀਆਂ ਹੈਂ ਜੋ ਸਿੱਖੋਂ ਸੇ ਸ਼ਾਦੀ ਕੋ
ਪਹਿਲ ਦੇਤੀ ਹੈਂ। ਐਸੀ ਹਾਲਤ ਮੇ ਡੂਬ ਮਰਨਾ ਚਾਹੀਏ। ਬੜੇ-ਬੜੇ ਜ਼ਿਮੀਦਾਰੋਂ,
ਕਿਸਾਨੋਂ ਔਰ ਸਰਦਾਰੋਂ ਕੇ ਲੌਂਡੇ (ਲੜਕੇ) ਜੋ ਹਿੰਦੂਤਵ ਮੇ ਸ਼ਾਮਲ ਹੋ ਰਹੇ ਹੈਂ।
ਜੈਸੇ ਆਪ ਭੀ ਦੇਖਤੇ ਹੋਂਗੇ ਕਿ ਪ੍ਰਵਾਸੀਓਂ ਕੇ ਸਾਥ ਪੰਜਾਬੀ ਲੜਕੀਆਂ ਕਾ ਭਾਗਨਾ
ਆਮ ਬਾਤ ਹੈ। ਕਹਾਂ ਹੈ ਤੁਮਹਾਰਾ ਸਭਿਆਚਾਰ, ਵਿਰਸਾ?"
ਉਪਰੋਕਤ ਸੁਆਲ ਅੱਜ ਹਰ
ਪੰਜਾਬ ਦਰਦੀ ਦੇ ਮੱਥੇ ਉਪਰ ਵੀ ਉਕਰਿਆ ਹੋਇਆ ਹੈ। ਉਹਨਾਂ ਨੇ ਤਾਂ ਸਿੱਧਾ ਹੀ ਲਿਖ
ਮਾਰਿਆ ਕਿ, "ਥੋੜਾ ਇੰਤਜ਼ਾਰ ਕਰੇਂ ਕਿ ਯਹਾਂ ਰਾਜਯ ਹੀ ਹਮਾਰਾ ਹੋਗਾ ਔਰ ਪੰਜਾਬੀ
ਨੌਕਰੀਆਂ ਕਰੇਂਗੇ। ਕਈ ਜਗਾਹ ਅਬ ਵੀ ਐਸਾ ਹੈ!" ਉਹਨਾਂ ਨੇ ਸ਼ੁਰੂਆਤ ਹੀ ਅਜਿਹੀ
ਧਮਕੀ ਤੋਂ ਕੀਤੀ ਹੈ ਕਿ ਹਮ ਬਿਨਤੀ ਸੇ ਨਹੀਂ ਬਲਕਿ ਆਪ ਕੋ ਸੁਚੇਤ ਕਰਤੇ ਹੈਂ।
ਪੰਜਾਬੀਆਂ ਨੂੰ ਉਹ ਕਿਹੜਾ 'ਮਾਣ' ਹੈ ਜਿਹੜਾ ਉਹਨਾਂ ਨੇ ਨਹੀਂ ਬਖਸ਼ਿਆ? ਕਾਮਚੋਰ,
ਆਲਸੀ, ਗਵਾਰ, ਬੁੱਧੂ, ਅਨਪੜ੍ਹ ਸਭ ਭੇਂਟ ਕਰ ਦਿੱਤੇ।
ਆਖਰੀ ਅਤੇ ਅੱਤ ਖਤਰਨਾਕ
ਧਮਕੀ ਉਹ ਇਹ ਦੇ ਗਏ ਕਿ ਜਬ ਤੱਕ ਪੰਜਾਬੀ ਲੋਗ, ਪੰਜਾਬ ਸਰਕਾਰ ਸਤਰਕ (ਸੁਚੇਤ)
ਹੋਗੀ, ਬਹੁਤ ਦੇਰ ਹੋ ਗਈ ਹੋਗੀ। ਹੁਣ ਸੋਚਣਾ ਸਮੁੱਚੇ ਪੰਜਾਬੀਆਂ ਨੇ ਅਤੇ ਪੰਜਾਬ
ਗੌਰਮਿੰਟ ਨੇ ਹੈ ਕਿ ਅਸੀਂ ਕਿੰਨੇ ਕੁ ਪਾਣੀ ਵਿਚ ਹਾਂ? ਅਤੇ ਇਸ ਅਣਚਾਹੀ ਸੈਨਾ
ਨੂੰ ਨੱਥ ਕਿਵੇਂ ਪਾਈ ਜਾਵੇ? ਇਸ ਦਾ ਜਵਾਬ ਤਾਂ ਲੀਡਰ ਅਤੇ ਸੂਝਵਾਨ ਬੁੱਧੀਜੀਵੀ
ਹੀ ਦੇ ਸਕਦੇ ਹਨ। |