ਪ੍ਰਮੇਯ
-
ਪ੍ਰਮਾਣ ਦੇ ਵਿਸ਼ੇ
ਭਾਰਤ ਦੀ ਸਦੀਆਂ ਤੋਂ ਚਲੀ ਆ
ਰਹੀ ਬੌਧਿਕ ਪਰੰਪਰਾ ਅਨੁਸਾਰ ਨਿਆਇਸੂਤਰ ਵਿਚ ਆਤਮਾ,
ਸਰੀਰ,
ਇੰਦ੍ਰੀਆਂ,
ਇੰਦ੍ਰੀਆਰਥ
(ਇੰਦ੍ਰੀਆਂ ਦੇ ਵਸਤੂ),
ਬੁੱਧੀ,
ਮਨ,
ਪਰਵਿਰਤੀ,
ਦੋਸ਼,
ਪ੍ਰੇਤਯਭਾਵ
(ਪੁਨਰ-ਜਨਮ),
ਫਲ (ਨਤੀਜਾ),
ਦੁੱਖ ਅਤੇ ਅਪਵਰਗ
(ਮੁਕਤੀ) ਮੁੱਖ ਪ੍ਰਮੇਯ ਮੰਨੇ ਜਾਂਦੇ ਹਨ। ਕਾਮਨਾ,
ਘਿਰਣਾ,
ਮਨੋਵਿਰਤੀ,
ਦੁੱਖ,
ਸੁੱਖ ਅਤੇ ਪਰਵਿਰਤੀ
ਨੂੰ ਆਤਮਾ ਦੇ ਚਿੰਨ੍ਹ ਜਾਂ ਸੂਚਕ ਕਿਹਾ ਜਾਂਦਾ ਹੈ। ਇਹ ਸਾਰੇ ਆਤਮਾ ਦੀ ਦੀ ਹੋਂਦ
ਦੇ ਸਬੂਤ ਹਨ।
ਸਰੀਰ ਨੂੰ ਚੇਸ਼ਟਾ,
ਇੰਦ੍ਰੀਆਂ ਅਤੇ
ਭਾਵਨਾਵਾਂ ਦਾ ਟਿਕਾਣਾ ਮੰਨਿਆ ਗਿਆ ਹੈ। ਇਹ ਇੱਛਤ ਚੀਜ਼ਾਂ ਨੂੰ ਹਾਸਲ ਕਰਨ ਲਈ ਅਤੇ
ਘਿਨੌਣੀਆਂ ਚੀਜ਼ਾਂ ਤੋਂ ਦੂਰ ਰਹਿਣ ਵਿਚ ਮਗਨ ਰਹਿੰਦਾ ਹੈ। ਸਰੀਰਕ ਇੰਦ੍ਰੀਆਂ ਨੱਕ,
ਜੀਭ,
ਅੱਖਾਂ,
ਚਮੜੀ ਅਤੇ ਕੰਨ ਤੱਤਾਂ
ਤੋਂ ਪੈਦਾ ਹੁੰਦੇ ਹਨ ਅਤੇ ਇਸ ਸੰਦਰਭ ਵਿਚ ਪ੍ਰਿਥਿਵੀ (ਮਿੱਟੀ, ਮੇਦਿਨੀ),
ਪਾਣੀ,
ਪ੍ਰਕਾਸ਼ (ਰੌਸ਼ਨੀ),
ਮਰੁਤ (ਪਵਨ,
ਹਵਾ),
ਅਤੇ ਆਕਾਸ਼ ਤੱਤ ਮੰਨੇ
ਗਏ ਹਨ। ਨੱਕ ਦਾ ਪ੍ਰਿਥਿਵੀ ਵਰਗਾ,
ਜੀਭ ਦਾ ਪਾਣੀ ਵਰਗਾ,
ਅੱਖ ਦਾ ਪ੍ਰਕਾਸ਼ ਵਰਗਾ,
ਚਮੜੀ ਦਾ ਮਰੁਤ ਵਰਗਾ
ਅਤੇ ਕੰਨ ਦਾ ਆਕਾਸ਼ ਵਰਗਾ ਸਰੂਪ ਹੈ। ਸੁਗੰਧ,
ਸੁਆਦ,
ਰੰਗ,
ਸਪਰਸ਼ (ਛੋਹ) ਅਤੇ
ਧੁਨੀ (ਆਵਾਜ਼) ਪ੍ਰਿਥਿਵੀ ਦੇ ਗੁਣ ਹਨ ਅਤੇ ਇਹ ਇੰਦ੍ਰੀਆਂ (ਜਾਂ ਗਿਆਨਿੰਦਰੀਆਂ) ਦੇ
ਇੰਦ੍ਰੀਆਰਥ (ਵਿਸ਼ਾ ਵਸਤੂ) ਹਨ।
ਬੁੱਧੀ, ਗਿਆਨ (ਜਾਂ
ਗਿਆਪਤੀ (ਅਨੁਭੂਤੀ)) ਦੇ ਇਕ ਸਮਾਨ ਹੈ। ਮਨ ਦਾ ਵਿਸ਼ੇਸ਼ ਗੁਣ ਹੈ ਕਿ ਆਤਮਾ ਵਿਚ ਇਕ
ਸਮੇ ਇਕ ਹੀ ਗਿਆਨ ਦੀ ਕ੍ਰਿਆ ਹੁੰਦੀ ਹੈ।
ਦੋ ਚੀਜ਼ਾਂ ਨੂੰ ਸਮਕਾਲੀਨ
ਗ੍ਰਹਿਣ ਕਰਨਾ ਅਸੰਭਵ ਹੈ। ਪ੍ਰਤਿਅਕਸ਼
(ਪ੍ਰਤੱਖ) ਸਿਰਫ ਇੰਦ੍ਰੀਆਂ ਦੇ ਇੰਦ੍ਰੀਆਰਥਾਂ ਨਾਲ ਸੁਮੇਲ ਤੋਂ ਹੀ ਪੈਦਾ ਨਹੀਂ
ਹੁੰਦਾ,
ਪ੍ਰੰਤੂ ਇਸ ਨੂੰ ਮਨ ਨਾਲ
ਸੰਯੋਗ ਦੀ ਵੀ ਜ਼ਰੂਰਤ ਹੁੰਦੀ ਹੈ। ਇਸ ਤਰ੍ਹਾਂ,
ਕਿਉਂਕਿ ਮਨ ਇਕ ਸੂਖਮ
ਅਣੁ ਦੇ ਆਕਾਰ ਵਰਗਾ ਹੈ,
ਇਹ ਇਕ ਵੇਲੇ ਇਕ ਇੰਦ੍ਰੀ ਨਾਲ
ਹੀ ਸੁਮੇਲ ਕਰ ਸਕਦਾ ਹੈ। ਇਹ ਹੀ ਕਾਰਨ ਹੈ ਕਿ ਇਕ ਸਮੇ ਇਕ ਤੋਂ ਜ਼ਿਆਦਾ ਪ੍ਰਤਿਅਕਸ਼
(ਪ੍ਰਤੱਖਣ) ਨਹੀ ਹੋ ਸਕਦੇ।
ਪਰਵਿਰਤੀ ਉਹ ਹੈ ਜੋ ਵਾਣੀ
(ਆਵਾਜ਼),
ਮਨ ਅਤੇ ਸਰੀਰ ਨੂੰ ਕ੍ਰਿਆ ਕਰਨ
ਲਈ ਪ੍ਰੇਰਦੀ ਹੈ। ਕ੍ਰਿਆਵਾਂ ਤਿੰਨ ਪ੍ਰਕਾਰ ਦੀਆਂ ਹਨ,
ਅਰਥਾਤ ਸਰੀਰਕ,
ਉਚਰਿਤ
(ਮੌਖਿਕ),
ਅਤੇ ਮਾਨਸਿਕ
।
ਇਨ੍ਹਾਂ ਨੂੰ ਚੰਗੇ ਅਤੇ ਬੁਰੇ
ਉਪਭਾਗਾਂ ਵਿਚ ਵੰਡਿਆ ਜਾ ਸਕਦਾ ਹੈ।
ਬੁਰੀਆਂ ਸਰੀਰਕ
ਕ੍ਰਿਆਵਾਂ ਇਸ ਪ੍ਰਕਾਰ ਹਨ: (1)
ਹੱਤਿਆ ਕਰਨਾ,
(2) ਚੋਰੀ ਕਰਨਾ,
ਅਤੇ (3)
ਵਿਭਚਾਰੀ।
ਚੰਗੀਆਂ ਸਰੀਰਕ ਕ੍ਰਿਆਵਾਂ ਇਸ ਪ੍ਰਕਾਰ ਹਨ: (1)
ਦਾਨ ਦੇਣਾ,
(2) ਸੁਰੱਖਿਆ ਕਰਨੀ,
ਅਤੇ (3)
ਸੇਵਾ ਕਰਨੀ।
ਬੁਰੀਆਂ ਉਚਰਿਤ
ਕ੍ਰਿਆਵਾਂ ਇਸ ਪ੍ਰਕਾਰ ਹਨ: (1)
ਝੂਠ ਬੋਲਣਾ,
(2) ਬੁਰੇ ਬੋਲ ਬੋਲਣਾ,
(3) ਭੰਡੀ ਕਰਨੀ,
ਅਤੇ (4)
ਫ਼ਜ਼ੂਲ ਗੱਲਾਂ ਕਰਨੀਆਂ
(ਬਕਬਾਸ)। ਚੰਗੀਆਂ ਉਚਰਿਤ ਕ੍ਰਿਆਵਾਂ ਇਸ ਪ੍ਰਕਾਰ ਹਨ: (1)
ਸੱਚ ਬੋਲਣਾ,
(2) ਫਾਇਦੇਮੰਦ ਬੋਲਣਾ,
(3) ਸੁਹਾਵਣਾ ਬੋਲਣਾ,
ਅਤੇ (4)
ਪਵਿੱਤਰ ਪਾਠ ਪੜ੍ਹਨਾ।
ਬੁਰੀਆਂ ਮਾਨਸਿਕ
ਕ੍ਰਿਆਵਾਂ ਇਸ ਪ੍ਰਕਾਰ ਹਨ: (1)
ਦਵੈਖ ਜਾਂ ਖੁਣਸ ਕਰਨਾ,
(2) ਲਾਲਚ ਕਰਨਾ,
ਅਤੇ (3)
ਸ਼ੰਕਾਵਾਦ (ਸ਼ੱਕੀ ਹੋਣਾ)।
ਚੰਗੀਆਂ ਮਾਨਸਿਕ
ਕ੍ਰਿਆਵਾਂ ਇਸ ਪ੍ਰਕਾਰ ਹਨ: (1)
ਦਇਆ,
(2) ਦਾਨਵੀਰਤਾ,
ਅਤੇ (3)
ਭਗਤੀ (ਉਪਾਸ਼ਨਾ)।
ਦੋਸ਼
ਉਹ ਹਨ ਜੋ ਪਰਵਿਰਤੀ ਪੈਦਾ ਕਰਨ। ਇਹ ਹਨ: ਮੋਹ,
ਘਿਰਣਾ ਅਤੇ ਅਬੁੱਧੀ
(ਮੂਰਖਤਾ)।
ਪ੍ਰੇਤਯਭਾਵ - ਪੁਨਰਜਨਮ
ਹਰ ਪ੍ਰਾਚੀਨ ਸੱਭਿਅਤਾ ਵਿਚ
‘ਆਤਮਾ’ ਅਤੇ ‘ਬ੍ਰਹਮਾ’ ਵਰਗੇ ਅਧਿਆਤਮਕ ਸੰਕਲਪਾਂ ਬਾਰੇ ਚਰਚਾ ਬੜੀ ਅਹਿਮੀਅਤ ਰੱਖਦੀ
ਸੀ। ਈਸ਼ਵਰਵਾਦੀ ਵਿਚਾਰਧਾਰਾ ਵਿਚ ਇਹ ਮੰਨਿਆ ਜਾਂਦਾ ਸੀ ਕਿ ਪਰਿਵਰਤਨਸ਼ੀਲ ਦ੍ਰਿਸ਼ਟਮਾਨ
ਸੰਸਾਰ ਦਾ ਆਧਾਰ ਅਪਰਿਵਰਤਨਸ਼ੀਲ ਚੇਤਨਾ ਹੀ ਹੋ ਸਕਦਾ ਹੈ ਜਿਸ ਦੇ ਸਹਾਰੇ ਇਹ ਸੰਸਾਰ
ਲਗਾਤਾਰ ਚਲਦਾ ਰਹਿੰਦਾ ਹੈ। ਇਹ ਚੇਤਨਾ ਸਦੀਵੀ (ਜਾਂ ਨਿੱਤ) ‘ਆਤਮਾ’ ਹੀ ਹੋ ਸਕਦੀ
ਹੈ। ਸੰਸਾਰ ਰੂਪੀ ਭੌਤਿਕ ਵਸਤੂਆਂ ਨਿਰੰਤਰ ਤੌਰ ‘ਤੇ ਉਤਪੰਨ ਅਤੇ ਨਸ਼ਟ ਹੁੰਦੀਆਂ
ਰਹਿੰਦੀਆਂ ਹਨ ਪ੍ਰੰਤੂ ਅਭੌਤਿਕ ਅਤੇ ਅਬਦਲ ਨਿਹਿਤ‘ਆਤਮਾ’ ਹਮੇਸ਼ਾ ਰਹਿੰਦੀ ਹੈ।
ਸੰਸਾਰ ਰੂਪੀ ਵਸਤੂਆਂ ਦੇ ਜਨਮ-ਮਰਨ ਦੇ ਚੱਕਰ ਨੂੰ ਪ੍ਰੇਤਯਭਾਵ ਦਾ ਨਾਮ
ਦਿੱਤਾ ਗਿਆ ਹੈ। ਆਤਮਾ ਅਤੇ ਸਰੀਰ ਦੇ ਆਪਸੀ ਸੰਬੰਧ ਨੂੰ ਜਨਮ ਕਿਹਾ ਜਾਂਦਾ ਹੈ।
ਸਰੀਰ ਵਿਚ ਇੰਦ੍ਰੀਆਂ,
ਮਨ ਅਤੇ ਭਾਵਨਾਵਾਂ ਦਾ ਵਸੇਵਾ
ਹੈ। ਆਤਮਾ ਦਾ ਸਰੀਰ ਤੋਂ ਵਿਛੜਨਾ ਮਰਨ ਹੈ। ਕ੍ਰਿਆਫਲ ਨੂੰ ਪਰਵਿਰਤੀ ਅਤੇ ਦੋਸ਼ਾਂ ਦਾ
ਉਤਪਾਦਨ ਮੰਨਿਆ ਗਿਆ ਹੈ,
ਜਿਸ ਵਿਚ ਆਨੰਦ ਜਾਂ ਸੰਤਾਪ ਦਾ
ਭੋਗਣਾ ਸ਼ਾਮਲ ਹੈ। ਹਰ ਪਰਵਿਰਤੀ ਅਤੇ ਦੋਸ਼ ਦਾ ਨਤੀਜਾ ਕ੍ਰਿਆਫਲ ਹੁੰਦਾ ਹੈ ਜਿਸ ਵਿਚ
ਆਨੰਦ ਨੂੰ ਸਵੀਕਾਰ ਅਤੇ ਸੰਤਾਪ ਨੂੰ ਅਸਵੀਕਾਰ ਕੀਤਾ ਜਾਂਦਾ ਹੈ।
ਦੁੱਖ ਉਹ ਹੈ ਜੋ ਬੇਚੈਨੀ ਪੈਦਾ
ਕਰਦਾ ਹੈ। ਇਹ ਉਹ ਕਸ਼ਟ ਹੈ ਜਿਸ ਨੂੰ ਹਰ ਕੋਈ ਟਾਲਣਾ ਚਾਹੁੰਦਾ ਹੈ। ਦੁੱਖ,
ਆਤਮਾ ਲਈ ਇਕ ਅੜਚਣ
ਹੈ।
ਅਪਵਰਗ,
ਹਰ ਕਿਸਮ ਦੇ ਦੁੱਖ
ਤੋਂ ਮੁਕਤੀ ਪ੍ਰਾਪਤ ਕਰਨ ਦੀ ਅਵਸਥਾ ਦਾ ਨਾਮ ਹੈ। ਆਤਮਾ,
ਜੋ ਪ੍ਰੇਤਯਭਾਵ ਦੇ
ਬੰਧਨ ਤੋਂ ਆਜ਼ਾਦ ਹੋ ਚੁੱਕੀ ਹੋਵੇ ਉਹ ਸਾਰੇ ਦੁੱਖਾਂ ਤੋਂ ਵੀ ਮੁਕਤ ਹੋ ਜਾਂਦੀ ਹੈ।
ਜਿਹੜੀ ਆਤਮਾ ਇਕ ਸਰੀਰ ਤੋਂ ਦੂਸਰੇ ਸਰੀਰ ਵਿਚ ਭਟਕਦੀ ਰਹਿੰਦੀ ਹੈ ਉਹ ਦੁੱਖਾਂ ਅਤੇ
ਸੁੱਖਾਂ ਦਾ ਅਨੁਭਵ ਵੀ ਕਰਦੀ ਹੈ। ਸਰੀਰ ਦੇ ਖਤਮ ਹੋ ਜਾਣ ਨਾਲ ਆਤਮਾ ਮੁਕਤ ਹੋ
ਜਾਂਦੀ ਹੈ ਅਤੇ ਸਾਰੇ ਦੁੱਖ ਸੁੱਖ ਵੀ ਖਤਮ ਹੋ ਜਾਂਦੇ ਹਨ।
ਸੰਸਾ -
ਸ਼ੱਕ
ਸੰਸਾ,
ਕਿਸੇ ਵਸਤੂ ਦੇ
ਸੁਨਿਸਚਿਤ ਸਰੂਪ ਬਾਰੇ ਪਰਸਪਰ ਵਿਰੋਧੀ ਨਿਰਣਾ ਲੈਣਾ ਹੈ।
ਇਹ ਵਿਭਿੰਨ ਵਸਤੂਆਂ
ਵਿਚ ਸਾਂਝੇ ਗੁਣਾਂ ਦੀ ਪਛਾਣ ਤੋਂ,
ਜਾਂ ਕਿਸੇ ਵੀ ਵਸਤੂ
ਵਿਚ ਸਾਂਝੇ ਗੁਣ ਨਾ ਪਛਾਣਨ ਤੋਂ,
ਪਰਸਪਰ ਵਿਰੋਧੀ ਸਬੂਤ
ਪੇਸ਼ ਕਰਨ ਤੋਂ,
ਅਤੇ ਪ੍ਰਤਿਅਕਸ਼ (ਪ੍ਰਤੱਖਣ)
‘ਤੇ
ਅਪ੍ਰਤਿਅਕਸ਼ (ਅਪ੍ਰਤੱਖਣ) ਦੀ ਅਸਮਤਾ ਤੋਂ ਪੈਦਾ ਹੁੰਦਾ ਹੈ। ਇਨ੍ਹਾਂ ਪਰਿਸਥਿਤਿਆਂ
ਦੀ, ਜੋ ਸੰਸਾ ਪੈਦਾ ਕਰਦੀਆਂ ਹਨ, ਸੰਖੇਪ ਵਿਆਖਿਆ ਇਸ ਪ੍ਰਕਾਰ ਹੈ:
ਸਾਂਝੇ ਗੁਣਾਂ ਦੀ ਪਛਾਣ: |
ਜਿਵੇਂ ਮੱਧਮ ਲੋਅ ਵਿਚ ਇਕ ਉੱਚੀ-ਲੰਬੀ ਚੀਜ਼ ਨੂੰ ਦੇਖ ਕੇ ਅਸੀਂ ਇਹ ਨਿਰਣਾ
ਨਹੀ ਕਰ ਸਕਦੇ ਕਿ ਇਹ ਕੋਈ ਪੁਰਸ਼ ਹੈ ਜਾਂ ਖੰਭਾ,
ਕਿਉਂਕਿ ਉੱਚੇਪਣ ਦਾ ਗੁਣ ਦੋਨਾਂ ਵਿਚ ਹੀ ਮੌਜੂਦ ਹੈ। |
ਅਣਸਾਂਝੇ ਗੁਣਾਂ ਦੀ ਪਛਾਣ: |
ਜਿਵੇਂ ਇਕ ਆਵਾਜ਼ (ਧੁਨੀ) ਸੁਣ ਕੇ ਕੋਈ ਇਹ ਸਵਾਲ ਕਰੇ ਕਿ ਕੀ ਇਹ ਨਿੱਤ
(ਸਦੀਵੀ) ਹੈ ਜਾਂ ਅਨਿੱਤ,
ਕਿਉਂਕਿ ਧੁਨੀਤਵ ਦਾ ਗੁਣ ਨਾ ਤਾਂ ਆਦਮੀ ਜਾਂ ਪਸੂ ਆਦਿ ਵਿਚ ਮੌਜੂਦ ਹੈ, ਜੋ
ਕਿ ਅਨਿੱਤ ਸਮਝੇ ਜਾਂਦੇ ਹਨ, ਅਤੇ ਨਾ ਹੀ ਅਣੂਆਂ ਵਿਚ, ਜੋ ਨਿੱਤ ਹਨ।
|
ਪਰਸਪਰ ਵਿਰੋਧੀ ਸਬੂਤ: |
ਜਿਵੇਂ, ਕੇਵਲ ਗ੍ਰੰਥ ਪੜ੍ਹਨ ਨਾਲ ਹੀ ਆਤਮਾ ਦੀ ਹੋਦ ਜਾਂ ਅਣਹੋਂਦ ਦਾ ਨਿਰਣਾ
ਨਹੀ ਲਿਆ ਜਾ ਸਕਦਾ ਕਿਉਂਕਿ ਇੱਕ ਦਾਰਸ਼ਨਿਕ ਸੰਪ੍ਰਦਾਇ ਅਨੁਸਾਰ ਇਸ ਦੀ ਹੋਂਦ
ਮੰਨੀ ਜਾਂਦੀ ਹੈ ਜਦਕਿ ਦੂਸਰੇ ਸੰਪ੍ਰਦਾਇ ਦਾ ਦਾਅਵਾ ਹੈ ਕਿ ਇਸ ਦੀ ਹੋਂਦ
ਬਿਲਕੁਲ ਨਹੀ ਹੈ। |
ਪ੍ਰਤਿਅਕਸ਼ ਦੀ ਅਸਮਤਾ |
ਜਿਵੇਂ ਅਸੀ ਇਕ ਸਰੋਵਰ ਨੂੰ ਦੇਖ ਕੇ ਉੱਥੇ ਪਾਣੀ ਦਾ ਅਨੁਭਵ ਕਰਦੇ ਹਾਂ
ਕਿਉਂਕਿ ਅਸਲ ਵਿਚ ਉੱਥੇ ਪਾਣੀ ਮੌਜੂਦ ਹੈ,
ਪ੍ਰੰਤੂ ਪਾਣੀ ਇਕ ਮਰੀਚਿਕਾ (ਮ੍ਰਿਗ-ਤ੍ਰਿਸ਼ਨਾ) ਵਿਚ ਵੀ ਅਸਲੀ ਲਗਦਾ ਹੈ ਪਰ
ਐਸਾ ਹੈ ਨਹੀ। |
ਅਪ੍ਰਤਿਅਕਸ਼ ਦੀ ਅਸਮਤਾ: |
ਜਿਵੇਂ, ਨਾ ਤਾਂ ਸਾਨੂੰ ਪਾਣੀ ਇਕ ਮੂਲ਼ੀ ਵਿਚ ਹੀ ਦਿਖਈ ਦਿੰਦਾ ਹੈ,
ਜਿੱਥੇ ਇਹ ਅਸਲ ਵਿਚ ਮੌਜੂਦ ਹੈ,
ਅਤੇ ਨਾ ਹੀ ਸੁੱਕੀ ਜ਼ਮੀਨ (ਬੰਜਰ) ਉੱਪਰ ਜਿੱਥੇ ਇਹ ਮੌਜੂਦ ਨਹੀ ਹੈ। |
ਪ੍ਰਯੋਜਨ
ਪ੍ਰਯੋਜਨ (ਜਾਂ ਉਦੇਸ਼) ਉਹ ਹੈ
ਜੋ ਕਰਨ ਲਈ ਕੋਈ ਪੁਰਸ਼ ਪ੍ਰਯਤਨ (ਕੋਸ਼ਿਸ਼) ਕਰਦਾ ਹੈ। ਇਹ ਉਸ ਚੀਜ਼ ਨੂੰ ਸੰਕੇਤ ਕਰਦਾ
ਹੈ ਜਿਸ ਨੂੰ ਕਿ ਕੋਈ ਪ੍ਰਾਪਤ ਕਰਨ ਦਾ ਜਾਂ ਉਸ ਨੂੰ ਟਾਲਣ ਦਾ ਪ੍ਰਯਤਨ ਕਰੇ। ਇਕ
ਆਦਮੀ ਖਾਣਾ ਪਕਾਉਣ ਲਈ ਬਾਲਣ ਇਕੱਠਾ ਕਰਨ ਦਾ ਪ੍ਰਯੋਜਨ ਕਰਦਾ ਹੈ।
ਦ੍ਰਿਸ਼ਟਾਂਤ
ਦ੍ਰਿਸ਼ਟਾਂਤ ਜਾਂ ਉਦਾਹਰਣ ਉਹ
ਚੀਜ਼ ਹੈ ਜਿਸ ਬਾਰੇ ਇਕ ਆਮ ਆਦਮੀ ਅਤੇ ਵਿਸ਼ੇਸ਼ੱਗ (ਮਾਹਰ) ਇਕ-ਸਮਾਨ ਮਤ ਰੱਖਦੇ ਹੋਣ।
ਜਿਵੇ ਇਸ ਆਮ ਪ੍ਰਸਤਾਵ ਵਿਚ “ਜਿੱਥੇ
ਕਿਤੇ ਧੂੰਆ ਹੈ,
ਉੱਥੇ ਅੱਗ ਹੈ ਜੈਸੇ ਰਸੋਈ ਵਿਚ”
ਰਸੋਈ ਇਕ ਦ੍ਰਿਸ਼ਟਾਂਤ
ਹੈ ਜਿਸ ਵਿਚ ਧੂੰਆ ਅਤੇ ਅੱਗ ਇਕ ਸਾਥ ਮੌਜੂਦ ਪਾਏ ਜਾਂਦੇ ਹਨ। ਇਸ ਵਿਚ ਆਮ ਆਦਮੀ
ਅਤੇ ਮਾਹਰ ਦੋਨੋ ਹੀ ਸਹਿਮਤ ਹਨ।
ਸਿਧਾਂਤ
ਸਿਧਾਂਤ ਉਹ ਮਤ ਹੈ ਜੋ ਕਿਸੇ
ਸੰਪ੍ਰਦਾਇ,
ਪਰਿਕਲਪਨਾ ਜਾਂ ਭਾਵ-ਅਰਥ
ਦੁਆਰਾ ਪ੍ਰਮਾਣਤ (ਮੰਨਿਆ ਗਿਆ) ਹੋਵੇ। ਸਿਧਾਂਤ ਚਾਰ ਕਿਸਮ ਦਾ ਹੈ ਜੋ ਮਤਾਂ ਦੀ
ਭਿੰਨਤਾ ਨੂੰ ਦਰਸਾਉਂਦਾ ਹੈ: (1) ਸਰਵਤੰਤਰ, ਸਭ ਸੰਪ੍ਰਦਾਇਆਂ ਦਾ ਮਤ,
(2)
ਪ੍ਰਤਿਤੰਤਰ,
ਕਿਸੇ ਵਿਸ਼ੇਸ਼ ਸੰਪ੍ਰਦਾਇ ਦਾ ਮਤ, (3) ਅਧਿਕਰਣ,
ਇਕ ਪਰਿਕਲਪਨਿਕ ਮਤ,
ਅਤੇ (4) ਅਭਯੂਪਗਮ,
ਇਕ ਸੰਕੇਤਾਤਮਕ
ਮਤ। ਇਨ੍ਹਾਂ ਦੀ ਸੰਖੇਪ ਵਿਆਖਿਆ ਇਸ ਪ੍ਰਕਾਰ ਹੈ:
ਸਰਵਤੰਤਰ ਸਿਧਾਂਤ: |
ਉਹ ਹੈ ਜਿਸ ਦਾ ਕਿਸੇ ਵੀ ਸੰਪ੍ਰਦਾਇ ਵਲੋਂ ਵਿਰੋਧ ਨਾ ਹੋਵੇ,
ਅਤੇ ਘੱਟ ਤੋਂ ਘੱਟ ਇਕ ਸੰਪ੍ਰਦਾਇ ਵਲੋਂ ਮੰਨਿਆ ਗਿਆ ਹੋਵੇ। ਪੰਜ ਤੱਤਾਂ ਦੀ
ਹੋਂਦ ਜਾਂ ਪੰਜ ਇੰਦ੍ਰੀਆਰਥਾਂ ਦੀ ਹੋਂਦ ਸਾਰੇ ਸੰਪ੍ਰਦਾਇਆਂ ਵਲੋਂ ਸਵੀਕਾਰ
ਕੀਤੀ ਜਾਂਦੀ ਹੈ। |
ਪ੍ਰਤਿਤੰਤਰ ਸਿਧਾਂਤ: |
ਉਹ ਹੈ ਜਿਹੜਾ ਬਰਾਬਰ ਦੇ (ਇੱਕ ਸਮਾਨ) ਸੰਪ੍ਰਦਾਇਆਂ ਵਲੋਂ ਤਾਂ ਸਵੀਕਾਰ
ਕੀਤਾ ਜਾਂਦਾ ਹੈ ਪ੍ਰੰਤੂ ਵਿਰੋਧੀ ਸੰਪ੍ਰਦਾਇਆਂ ਵਲੋਂ ਨਹੀ।
“ਕੋਈ
ਚੀਜ਼ ਅਣਹੋਂਦ (ਸ਼ੂਨਤਾ) ਤੋਂ ਹੋਂਦ ਵਿਚ ਨਹੀ ਆ ਸਕਦੀ”
ਇਹ ਸਾਂਖ ਦਰਸ਼ਨ ਦਾ ਵਿਸ਼ੇਸ਼ ਮਤ ਹੈ। |
ਅਧਿਕਰਣ ਸਿਧਾਂਤ: |
ਉਹ ਸਿਧਾਂਤ ਹੈ ਜਿਹੜਾ ਜੋ,
ਜੇਕਰ ਸਵੀਕਾਰ ਕੀਤਾ ਜਾਂਦਾ ਹੈ ਤਾਂ ਇਹ, ਕਿਸੇ ਹੋਰ ਸਿਧਾਂਤ ਨੂੰ ਸਵੀਕਾਰ
ਕਰਨ ਵਲ ਵੀ ਲੈ ਜਾਂਦਾ ਹੈ। ਅਰਥਾਤ ਇਸ ਸਿਧਾਂਤ ਵਿਚ ਹੋਰ ਸਿਧਾਂਤ ਵੀ ਸ਼ਾਮਲ
ਹੋ ਜਾਂਦੇ ਹਨ। ਜਿਵੇਂ,
“ਆਤਮਾ
ਦੀ ਹੋਂਦ ਇੰਦ੍ਰੀਆਂ ਤੋਂ ਅਲਗ ਹੈ,
ਕੁਉਂਕਿ ਇਹ ਇੱਕੋ ਵਸਤੂ ਦਾ ਬੋਧ ਦੇਖਣ ਅਤੇ ਛੋਹਣ ਨਾਲ ਬਰਾਬਰ ਕਰ ਸਕਦੀ ਹੈ।“
ਜੇਕਰ ਇਹ ਸਿਧਾਂਤ ਮੰਨਿਆ ਜਾਂਦਾ ਹੈ ਤਾਂ ਸਾਨੂੰ ਨਿਮਨਲਿਖਤ ਮਤ ਵੀ ਮੰਨਣੇ
ਪੈਣਗੇ: (1)
ਇੰਦ੍ਰੀਆਂ, ਗਿਣਤੀ ਵਿਚ ਇਕ ਤੋਂ ਜ਼ਿਆਦਾ ਹਨ,
(2)
ਹਰ ਇੰਦ੍ਰੀ ਦਾ ਆਪਣਾ ਵਿਸ਼ੇਸ਼ ਇੰਦ੍ਰੀਆਰਥ ਹੁੰਦਾ ਹੈ,
(3)
ਆਤਮਾ ਆਪਣਾ ਗਿਆਨ ਇੰਦ੍ਰੀਆਂ ਦੀਆਂ ਧਾਰਾਂ ਰਾਹੀਂ ਪ੍ਰਾਪਤ ਕਰਦੀ ਹੈ,
(4)
ਇਕ ਪਦਾਰਥ ਜਿਹੜਾ ਆਪਣੇ ਗੁਣਾਂ ਤੋਂ ਭਿੰਨ ਹੈ,
ਉਨ੍ਹਾਂ ਦਾ ਟਿਕਾਣਾ ਹੈ। |
ਅਭਯੂਪਗਮ ਸਿਧਾਂਤ: |
ਉਹ ਸਿਧਾਂਤ ਹੈ ਜੋ ਸਪਸ਼ਟ ਰੂਪ ਵਿਚ ਤਾਂ ਇਕ ਸਿਧਾਂਤ ਘੋਸ਼ਿਤ ਨਹੀ ਕੀਤਾ ਗਿਆ
ਪਰ ਆਪਣੀਆਂ ਸੰਬੰਧਤ ਵਿਸ਼ੇਸ਼ਤਾਈਆਂ ਦੀ ਜਾਂਚ ਦੇ ਫਲਸਰੂਪ ਸਥਾਪਤ ਕੀਤਾ ਗਿਆ
ਹੈ। ਜਿਵੇਂ,
“ਸ਼ਬਦ”
ਬਾਰੇ ਨਿੱਤ ਜਾਂ ਅਨਿੱਤ ਹੋਣ ਦਾ ਵਾਦਵਿਵਾਦ ਇਹ ਪਰਿਕਲਪਨਾ
(ਮਨੌਤ) ਲੈ ਕੇ ਚਲਦਾ ਹੈ ਕਿ ਸ਼ਬਦ ਇਕ ਵਸਤੂ ਹੈ। |
ਅਵਯਵ
ਕਿਸੇ ਤਰਕਵਾਕ ਦੇ ਪੰਜ ਅੰਗ
(ਪੰਚਾਵਯਵ) ਇਸ ਪ੍ਰਕਾਰ ਹਨ: ਪ੍ਰਤਿਗਿਆ (ਪ੍ਰਸਤਾਵ),
ਹੇਤੁ
(ਕਾਰਣ),
ਉਦਾਹਰਣ,
ਉਪਨਯ
(ਉਦਾਹਰਣ ਦਾ ਪ੍ਰਯੋਗ) ਅਤੇ ਨਿਗਮਨ (ਨਿਰਣੇ ਦਾ ਕਥਨ ਜਾਂ ਵਚਨ)। ਇਹ ਇਸ
ਪ੍ਰਕਾਰ ਹਨ:
ਪ੍ਰਤਿਗਿਆ: |
ਉਹ ਬਿਆਨ (ਜਾਂ ਕਥਨ) ਜਿਸ ਨੂੰ ਸਾਬਤ ਕਰਨਾ ਹੈ,
ਜਿਵੇਂ
‘ਪਰਬਤ
ਅਗਨੀ ਵਾਲਾ ਹੈ’
ਅਰਥਾਤ ਪਰਬਤ ਉੱਪਰ ਅੱਗ ਹੈ। |
ਹੇਤੁ: |
ਹੇਤੁ ਕਿਸੇ ਚੀਜ਼ ਜਾਂ ਪ੍ਰਸਤਾਵ ਨੂੰ ਸਾਬਤ ਕਰਨ ਦਾ ਇਕ ਸਾਧਨ ਹੈ,
ਜਿਸ ਵਿਚ ਸਾਧਰਮਯ (ਹਾਂ ਵਾਚਕ) ਜਾਂ ਵੈਧਰਮਯ (ਨਾਹ ਵਾਚਕ)
ਉਦਾਹਰਣਾਂ ਦਾ ਉਪਯੋਗ ਕੀਤਾ ਜਾਂਦਾ ਹੈ,
ਜਿਵੇਂ,
“ਕਿਉਂਕਿ
ਪਰਬਤ ਧੂੰਏ ਵਾਲਾ ਹੈ।“
ਇੱਥੇ ਪਰਬਤ ਉੱਪਰ ਅੱਗ ਸਾਬਤ ਕਰਨ ਲਈ ਧੂੰਆ
‘ਹੇਤੁ’
ਹੈ,
ਅਰਥਾਤ ਕਾਰਣ ਹੈ। |
ਸਾਧਰਮਯ ਉਦਾਹਰਣ: |
ਉਹ ਹੈ ਜਿਸ ਵਿਚ,
ਇਹ ਪਤਾ ਹੈ ਕਿ ਕਿਸੇ ਚੀਜ਼ ਨੂੰ ਸਾਬਤ ਕਰਨ ਵਾਲੇ ਗੁਣ ਮੌਜੂਦ ਹਨ ਅਤੇ ਇਹ
ਗੁਣ ਵਿਆਪਕ ਤੌਰ
‘ਤੇ
ਹੇਤੁ ਵਿਚ ਵੀ ਮੌਜੂਦ ਹਨ। ਜਿਵੇਂ,
“ਜਿੱਥੇ
ਧੂੰਆ ਹੈ ਉੱਥੇ ਅੱਗ ਵੀ ਹੈ,
ਰਸੋਈ ਵਾਂਗ।“
ਇੱਥੇ
‘ਰਸੋਈ’
ਜਾਣੀ-ਪਛਾਣੀ ਸਾਧਰਮਯ ਉਦਾਹਰਣ ਹੈ ਜਿਸ ਵਿਚ ਅੱਗ ਹੈ ਅਤੇ ਇਹ ਵੀ ਪਤਾ ਹੈ ਕਿ
ਇਸ ਅੱਗ ਦਾ ਧੂੰਏ ਨਾਲ ਵਿਆਪਕ ਸੰਬੰਧ ਹੈ,
ਜੋ ਕਾਰਣ (ਹੇਤੁ) ਇੱਥੇ ਦਿੱਤਾ ਗਿਆਹੈ। |
ਵੈਧਰਮਯ ਉਦਾਹਰਣ: |
ਉਹ ਹੈ ਜਿਸ ਵਿੱਚ ਸਾਬਤ ਕਰਨ ਵਾਲਾ ਗੁਣ ਮੌਜੂਦ ਨਹੀ ਹੈ,
ਭਾਵ ਕਿ ਗੁਣ ਦੀ ਇਹ ਅਨਉਪਸਥਿਤੀ, ਦਿੱਤੇ ਗਏ ਹੇਤੁ (ਕਾਰਣ) ਨਾਲ ਅਸੰਗਤ
(ਅਢੁਕਵੀਂ) ਹੈ,
ਜਿਵੇਂ “ਜਿੱਥੇ ਅੱਗ ਨਹੀਂ, ਉੱਥੇ ਧੂਆ ਵੀ ਨਹੀ,
ਜੈਸੇ ਇੱਕ ਸਰੋਵਰ ਵਿਚ।“ ਇੱਥੇ ਸਰੋਵਰ ਇੱਕ ਜਾਣੀ-ਪਛਾਣੀ ਉਦਾਹਰਣ ਹੈ ਜਿਹੜਾ
ਅੱਗਰਹਿਤ ਜਾਣਿਆ ਗਿਆ ਹੈ ਅਤੇ ਇਹ ਦਰਸਾਉਂਦਾ ਹੈ ਕਿ ਅਗਨੀਪਣ ਦੀ ਅਣਹੋਂਦ
ਕਾਰਣਰੂਪੀ ਧੂਏਂ ਨਾਲ ਅਸੰਗਤ (ਅਢੁਕਵੀਂ) ਹੈ। |
ਉਪਨਯ: |
ਉਪਨਯ ਵਿਚ ਉਦਾਹਰਣ ਨੂੰ ਮੁੱਖ ਰੱਖ ਕੇ ਜੋ ਸਾਬਤ ਕਰਨਾ ਹੈ ਉਸ ਦਾ ਸਾਰ ਹੈ।
ਉਪਨਯ ਦੋ ਕਿਸਮ ਦਾ ਹੈ: (1)
ਸਾਕਾਰਾਤਮਕ (ਹਾਂ ਵਾਚਕ) ਅਤੇ (2)
ਨਾਕਾਰਾਤਮਕ (ਨਾਂਹ ਵਾਚਕ),
ਜਿਵੇ,
ਸਾਕਾਰਾਤਮਕ ਉਪਨਯ
– ‘ਤਾਂ
ਫਿਰ’
ਇਸ ਪਰਬਤ ਉੱਪਰ ਧੂਆ ਹੈ।
ਨਾਕਾਰਾਤਮਕ ਉਪਨਯ
– ‘ਤਾਂ
ਫਿਰ’
ਇਸ ਪਰਬਤ ਉੱਪਰ ਧੂਆ ਨਹੀ ਹੈ। |
ਨਿਗਮਨ: |
ਹੇਤੁ ਪੇਸ਼ ਕਰਨ ਤੋਂ ਬਾਅਦ, ਨਿਗਮਨ ਵਿਚ ਪ੍ਰਤਿਗਿਆ ਨੂੰ
ਸਾਬਤ ਕਥਨ ਦੇ ਰੂਪ ਵਿਚ ਦੁਹਰਾਇਆ ਜਾਂਦਾ ਹੈ। ਇਹ ਕਥਨ ਹੇਤੁ ਨੂੰ ਆਧਾਰ ਬਣਾ
ਕੇ ਪ੍ਰਤਿਗਿਆ ਦੀ ਪੁਸ਼ਟੀ ਕਰਦਾ ਹੈ। ਜਿਵੇਂ,
“ਇਸ
ਲਈ ਪਰਬਤ ਅਗਨੀ ਵਾਲਾ ਹੈ।“ |
ਇਸ ਤਰ੍ਹਾ ਪੰਚਾਵਯਵ, ਤਰਕਵਾਕ
ਦੇ ਰੂਪ ਵਿਚ, ਪੂਰੇ ਤੌਰ ‘ਤੇ
ਇਸ ਪ੍ਰਕਾਰ ਪੇਸ਼ ਕੀਤੇ ਜਾ ਸਕਦੇ ਹਨ:
1.
ਪ੍ਰਤਿਗਿਆ
– “ਇਸ ਪਰਬਤ
ਉੱਪਰ ਅੱਗ ਹੈ।“
2.
ਹੇਤੁ
– “ਕਿਉਕਿ
ਇੱਥੇ ਧੂੰਆ ਹੈ।“
3.
ਉਦਾਹਰਣ
– “ਜਿੱਥੇ
ਧੂੰਆ ਹੈ,
ਉੱਥੇ ਅੱਗ ਹੈ, ਜਿਵੇਂ ਰਸੋਈ ਵਿਚ (ਸਾਧਰਮਯ ਉਧਾਰਣ)
4.
ਉਪਨਯ
– “ਤਾਂ ਫਿਰ ਪਰਬਤ ਉੱਪਰ ਧੂੰਆ ਹੈ” (ਸਾਧਰਮਯ)
5.
ਨਿਗਮਨ
– “ਇਸ ਲਈ ਪਰਬਤ ਉੱਪਰ ਅੱਗ ਹੈ।“
ਤਰਕ -
ਦਲੀਲ ਜਾਂ ਯੁਕਤੀ
ਕਿਸੇ ਚੀਜ਼ ਦਾ ਯਥਾਰਥ ਸਰੂਪ
ਜਾਣਨ ਲਈ ਤਰਕ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿੱਚ ਵਿਰੋਧੀ ਸਰੂਪਾਂ ਦਾ
ਬੇਤੁਕਾਪਣ ਦਿਖਾ ਕੇ,
ਯਥਾਰਥ ਸਰੂਪ ਨੂੰ
ਦ੍ਰਿੜਤਾਪੂਰਵਕ ਬਹਾਲ ਕੀਤਾ ਜਾਂਦਾ ਹੈ।
“ਕੀ ਆਤਮਾ ਨਿੱਤ ਹੈ ਜਾਂ
ਅਨਿੱਤ?”
ਇਹ ਸਵਾਲ
ਆਤਮਾ ਦੇ ਅਸਲੀ ਸਰੂਪ ਨੂੰ ਸਥਾਪਤ ਕਰਨ ਲਈ ਕੀਤਾ ਗਿਆ ਹੈ। ਇਸ ਨੂੰ ਨਿਰਧਾਰਤ ਕਰਨ
ਲਈ ਸਾਡੀ ਦਲੀਲ ਕੁੱਝ ਇਸ ਤਰ੍ਹਾ ਦੀ ਹੋ ਸਕਦੀ ਹੈ: ਜੇਕਰ ਆਤਮਾ ਅਨਿੱਤ ਹੁੰਦੀ ਤਾਂ
ਇਸ ਨੂੰ ਆਪਣੇ ਕਰਮਾਂ ਦਾ ਫਲ ਮਾਨਣਾ ਅਸੰਭਵ ਹੁੰਦਾ,
ਪੁਨਰ-ਜਨਮ ਅਤੇ ਮੁਕਤੀ
ਵੀ ਅਸੰਭਵ ਹੁੰਦੀ। ਪਰ ਇਹ ਨਿਰਣਾ ਸਵੈ-ਵਿਰੋਧੀ ਹੈ ਕਿਉਂਕਿ ਅਸੀਂ ਪਹਿਲਾ ਹੀ ਜਾਣਦੇ
ਹਾਂ ਕਿ ਇਹੋ ਜਿਹੇ ਗੁਣ ਆਤਮਾ ਵਿਚ ਪਾਏ ਜਾਂਦੇ ਹਨ ਇਸ ਲਈ ਆਤਮਾ ਨਿੱਤ ਹੈ।
ਨਿਰਣਾ
ਕਿਸੇ ਪ੍ਰਸ਼ਨ ਬਾਰੇ ਸ਼ੰਕਾ (ਸੰਦੇਹ)
ਨੂੰ ਦੂਰ ਕਰਕੇ ਅਤੇ ਵਿਰੋਧੀ ਧਿਰਾਂ ਨੂੰ ਪੂਰੀ ਤਰ੍ਹਾ ਸੁਣ ਕੇ ਫੈਸਲਾ ਲੈਣ ਨੂੰ
ਨਿਰਣਾ ਕਿਹਾ ਜਾਂਦਾ ਹੈ।
ਇਕ ਪੁਰਸ਼ ਦੁਬਿਧਾ ਵਿਚ ਪੈ
ਜਾਂਦਾ ਹੈ ਜਦੋਂ ਉਸ ਨੂੰ ਐਸਾ ਸਬੂਤ ਪੇਸ਼ ਕੀਤਾ ਜਾਵੇ ਜੋ ਦੋ ਧਿਰਾਂ ਵਿਚੋਂ ਇਕ
ਸਵੀਕਾਰ ਕਰਦੀ ਹੋਵੇ ਪ੍ਰੰਤੂ ਦੂਸਰੀ ਧਿਰ ਉਸ ਦਾ ਵਿਰੋਧ ਕਰੇ। ਉਸ ਦੀ ਸ਼ੰਕਾ ਓਨੀ
ਦੇਰ ਤਕ ਦੂਰ ਨਹੀਂ ਹੁੰਦੀ ਜਿੰਨੀ ਦੇਰ ਉਹ ਤਾਰਕਿਕ ਦਲੀਲ ਦੁਆਰਾ ਦੋਨਾਂ ਧਿਰਾਂ
ਵਿੱਚੋਂ ਇੱਕ ਧਿਰ ਦੇ ਵਿਚਾਰਾਂ ਦੀ ਪੁਸ਼ਟੀ ਨਹੀ ਕਰ ਲੈਂਦਾ। ਜਿਸ ਪ੍ਰਕ੍ਰਿਆ ਨੂੰ
ਵਰਤ ਕੇ ਇਹ ਪੁਸ਼ਟੀ ਕੀਤੀ ਜਾਂਦੀ ਹੈ ਉਸ ਨੂੰ ‘ਨਿਰਣਾ’ ਕਿਹਾ ਜਾਂਦਾ ਹੈ। ਇਹ ਜ਼ਰੂਰੀ
ਨਹੀ ਕਿ ਹਰ ਨਿਰਣੇ ਵਿੱਚ ਪਹਿਲਾਂ ਸ਼ੱਕ ਪੈਦਾ ਹੋਵੇ,
ਕਿਉਂਕਿ ਪ੍ਰਤਿਅਕਸ਼
ਵਿਚ ਚੀਜ਼ਾਂ ਦਾ ਸਿੱਧਾ ਅਨੁਭਵ ਕੀਤਾ ਜਾਂਦਾ ਹੈ। ਇਸੇ ਤਰ੍ਹਾ ਅਸੀਂ ਪ੍ਰਮਾਣਸ਼ਾਸਤਰਾਂ
ਦੁਆਰਾ ਚੀਜ਼ਾਂ ਦਾ ਸਿੱਧਾ ਅਨੁਭਵ ਕਰਦੇ ਹਾਂ।
ਪ੍ਰੰਤੂ ਅਨੁਮਾਨ ਦੇ ਸੰਦਰਭ
ਵਿੱਚ ਐਸਾ ਨਹੀ ਹੈ ਕਿਉਂਕਿ ਨਿਰਣੇ ਤੋਂ ਪਹਿਲਾ ਸ਼ੰਕਾ ਜ਼ਰੂਰ ਪੈਦਾ ਹੁੰਦਾ ਹੈ। ਸਿਰਫ
ਇਹ ਹੀ ਨਹੀ ਅਨੁਮਾਨ ਰਾਹੀਂ ਪ੍ਰਾਪਤ ਕੀਤਾ ਸਾਰਾ ਗਿਆਨ ਸਦਾ ‘ਅਨਿਸ਼ਚਿਤ’ ਅਤੇ
‘ਸੰਭਾਵਤ’ ਹੁੰਦਾ ਹੈ। ‘ਨਿਗਮਨ’ ਅਤੇ ‘ਆਗਮਨ’ ਤਰਕ ਸੰਭਾਵਨਾਵਾਂ ਤੱਕ ਹੀ ਸੀਮਿਤ
ਰਹਿੰਦੇ ਹਨ। ਕਿਉਂਕਿ ਸਾਡਾ ਸਮੁੱਚਾ ਵਿਗਿਆਨ ਨਿਗਮਨ ਅਤੇ ਆਗਮਨ ਤਰਕ ‘ਤੇ ਨਿਰਭਰ
ਕਰਦਾ ਹੈ ਇਸ ਲਈ ਸਾਡੀ ਤਮਾਮ ਵਿਗਿਆਨਕ ਜਾਣਕਾਰੀ ਸੰਭਾਵਕੀ ਜਾਣਕਾਰੀ ਹੁੰਦੀ ਹੈ। ਆਮ
ਵਿਸ਼ਵਾਸ ਦੇ ਉਲਟ, ਵਿਗਿਆਨ ਵਿਚ ਕੁਝ ਵੀ ਸੁਨਿਸ਼ਚਿਤ ਨਹੀ ਹੁੰਦਾ। ਸਾਰੇ ਵਿਗਿਆਨਕ
ਸਿਧਾਂਤ ਪ੍ਰਸੰਗਕ ਅਤੇ ਅਨਿਸ਼ਚਿਤ ਹੁੰਦੇ ਹਨ। ਹਰ ਵਿਗਿਆਨਕ ਸਿਧਾਂਤ ਵਿਕਾਰੀ ਅਤੇ
ਝੁਠਿਆਉਣਯੋਗ ਸਿਧਾਂਤ ਹੁੰਦਾ ਹੈ।
ਭਾਵ ਜਿਹੜਾ ਸਿਧਾਂਤ
ਝੁਠਲਾਇਆ ਨਾ ਜਾ ਸਕੇ ਉਹ ਵਿਗਿਆਨਕ ਸਿਧਾਂਤ ਨਹੀ ਹੁੰਦਾ।
ਵਾਦ -
ਵਿਚਾਰ ਵਿਮਰਸ਼
ਦੋ ਧਿਰਾਂ ਦੁਆਰਾ ਪਰਸਪਰ
ਵਿਰੋਧੀ ਪੱਖਾਂ ਨੂੰ ਅਪਣਾਉਣਾ ਵਾਦ ਕਹਾਉਂਦਾ ਹੈ। ਇਨ੍ਹਾਂ ਪੱਖਾਂ ਦਾ
ਵਿਸ਼ਲੇਸ਼ਣ ਨਿਆਇ-ਵਾਕ ਜਾਂ ਪੰਚਾਵਯਵ ਰਾਹੀਂ ਕੀਤਾ ਜਾਂਦਾ ਹੈ,
ਜਿਨ੍ਹਾਂ ਦੀ ਪੁਸ਼ਟੀ
ਜਾਂ ਖੰਡਨ ਗਿਆਨ ਦੇ ਸਾਧਨਾਂ (ਪ੍ਰਮਾਣਾਂ) ਰਾਹੀਂ ਜਾਂ ਤਰਕ ਦੀ ਪ੍ਰਕ੍ਰਿਆ ਦੀ ਰਾਹੀ,
ਸਥਾਪਤ ਕੀਤੇ
ਸਿਧਾਂਤਾਂ ਨੂੰ ਮੁੱਖ ਰੱਖਦੇ ਹੋਏ,
ਕੀਤਾ ਜਾਂਦਾ ਹੈ।
ਦੋ ਧਿਰਾਂ ਵਿਚ ਪਰਸਪਰ ਵਿਰੋਧੀ
ਵਿਚਾਰਾਂ ‘ਤੇ
ਵਾਦ ਵਿਵਾਦ ਨੂੰ ਕਥਾ ਕਿਹਾ ਜਾਂਦਾ ਹੈ। ਕਥਾ ਤਿੰਨ ਪ੍ਰਕਾਰ ਦੀ ਮੰਨੀ ਗਈ
ਹੈ: (1) ਵਾਦ,
ਜਾਂ ਵਿਚਾਰ
ਵਿਮਰਸ਼ ਜਿਸ ਵਿੱਚ ਸੱਚ ਨੂੰ ਸਥਾਪਤ ਕਰਨ ਦਾ ਯਤਨ ਕੀਤਾ ਜਾਂਦਾ ਹੈ;
(2)
ਜਲਪ, ਜਿਸ
ਦਾ ਮਕਸਦ ਸਿਰਫ ਜਿੱਤ ਪ੍ਰਾਪਤ ਕਰਨ ਲਈ ਝਗੜਾ ਕਰਨਾ ਹੁੰਦਾ ਹੈ;
ਅਤੇ (3) ਵਿਤੰਡਾ,
ਜਿਸ ਦਾ ਮੰਤਵ ਵਿਰੋਧੀ ਦੇ ਦੋਸ਼ ਲੱਭਣਾ ਹੀ ਹੁੰਦਾ ਹੈ,
ਅਤੇ ਆਪਣਾ ਪੱਖ ਕਾਇਮ
ਕੀਤੇ ਬਿਨਾ ਦੂਸਰੇ ਦੇ ਪੱਖ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਜਿਹੜਾ ਪੁਰਸ਼ ਸੱਚ ਨੂੰ ਸਥਾਪਤ
ਕਰਨ ਲ਼ਈ ਵਿਚਾਰ ਵਿਮਰਸ਼ ਵਿੱਚ ਹਿੱਸਾ ਲਵੇ ਉਸ ਨੂੰ ਵਾਦੀ ਕਿਹਾ ਜਾਂਦਾ ਹੈ।
ਜਲਪ
ਜਲਪ ਦਾ
ਮੁੱਖ ਮੰਤਵ ਕਿਸੇ ਨਾ ਕਿਸੇ ਤਰ੍ਹਾ ਜਿੱਤ ਪ੍ਰਾਪਤ ਕਰਨਾ ਹੁੰਦਾ ਹੈ। ਇਸ ਦੀ ਪੂਰਤੀ
ਲਈ ਪੇਸ਼ ਕੀਤੇ ਪ੍ਰਸਤਾਵ ਨੂੰ ਫਿਕਰੇਬਾਜ਼ੀ,
ਮਿਸਾਲਾਂ ਜਾਂ ਇਸ
ਕਿਸਮ ਦੇ ਕਈ ਹੋਰ ਤਰੀਕਿਆਂ ਨਾਲ ਆਪਣਾ ਪੱਖ ਪੂਰਿਆ ਜਾਂਦਾ ਹੈ ਜਾਂ ਵਿਰੋਧੀ ਉੱਪਰ
ਫਜ਼ੂਲ ਦੋਸ਼ ਲਗਾਏ ਜਾਂਦੇ ਹਨ। ਇਹੋ ਜਿਹੇ ਯਤਨ ਫਿਟਕਾਰ ਦੇ ਕਾਬਲ ਹੀ ਹੁੰਦੇ ਹਨ।
ਜਲਪਕ
ਉਹ ਪੁਰਸ਼ ਹੁੰਦਾ ਹੈ ਜਿਸ ਦਾ,
ਕਿਸੇ ਵਿਚਾਰ ਵਿਮਰਸ਼
ਵਿੱਚ ਮਕਸਦ ਹਰ ਹੀਲੇ ਜਿੱਤ ਹਾਸਲ ਕਰਨਾ ਹੀ ਹੁੰਦਾ ਹੈ। ਉਸ ਨੂੰ ਇਹ ਕੋਈ ਪ੍ਰਵਾਹ
ਨਹੀ ਹੁੰਦੀ ਕਿ ਕੀ ਉਸ ਦਾ ਜਾਂ ਉਸ ਦੇ ਵਿਰੋਧੀ ਦਾ ਪੱਖ ਜਾਇਜ਼ ਹਾ ਜਾਂ ਨਹੀ। ਉਸ ਲਈ
ਇਹ ਬਹਾਨਾ ਲਾਉਣਾ ਹੀ ਕਾਫੀ ਹੁੰਦਾ ਹੈ ਕਿ ਉਸ ਨੇ ਵਾਦ ਵਿਵਾਦ ਵਿੱਚ ਵੱਧ ਚੜ੍ਹ ਕੇ
ਹਿੱਸਾ ਪਾਇਆ।
ਵਿਤੰਡਾ
ਵਿਤੰਡਾ ਇੱਕ ਕਿਸਮ ਦਾ ਜਲਪ ਹੀ ਹੈ
ਜਿਸ ਵਿੱਚ ਮੁੱਖ ਮਕਸਦ ਵਿਰੋਧੀ ਦੇ ਪੱਖ
‘ਤੇ
ਦੋਸ਼ ਲਾਉਣਾ ਹੀ ਹੁੰਦਾ ਹੈ। ਵਿਤੰਡੀ ਆਪਣਾ ਪੱਖ ਪੇਸ਼ ਕਰਨ ਵਿੱਚ ਬਹੁਤਾ ਧਿਆਨ ਨਹੀ
ਦਿੰਦਾ। ਪ੍ਰਾਚੀਨ ਯੂਨਾਨ (ਸੁਕਰਾਤ ਦੇ ਵੇਲੇ) ਵਿਚ ਵਿਤੰਡੀਆਂ ਨੂੰ “ਸੋਫਿਸਟ”
(ਕੁਤਰਕੀ) ਕਿਹਾ ਜਾਂਦਾ ਸੀ।
ਹੇਤਵਾਭਾਸ
ਹੇਤੁ ਦੇ ਦੋਸ਼ਾਂ ਜਾਂ
ਭੁਲੇਖਿਆਂ ਨੂੰ ਹੇਤਵ ਆਭਾਸ (ਭਰਮ,
ਦੋਸ਼) ਜਾਂ
ਹੇਤਵਾਭਾਸ ਕਿਹਾ ਜਾਂਦਾ ਹੈ। ਇਹ ਆਭਾਸ ਇਸ ਪ੍ਰਕਾਰ ਹਨ: ਸ੍ਵਯਭਿਚਾਰ
(ਅਨਿਸ਼ਚਿਤ),
ਵਿਰੁੱਧ,
ਪ੍ਰਕਰਣਸਮ
(ਵਿਵਾਦਮਈ),
ਸਾਧ੍ਯਸਮ
(ਜਵਾਬੀ ਸਵਾਲ ਜਾਂ ਪ੍ਰਤਿਪ੍ਰਸ਼ਨ) ਅਤੇ ਕਾਲਾਤੀਤ (ਬੇਮੌਕੀ ਗੱਲ)।
ਸ੍ਵਯਭਿਚਾਰ: |
ਸ੍ਵਯਭਿਚਾਰ ਉਹ ਹੇਤੁ ਹੈ ਜਿਸ ਦੇ ਇੱਕ ਤੋਂ ਜ਼ਿਆਦਾ ਸਿੱਟੇ ਨਿਕਲਦੇ ਹੋਣ।
ਜਿਵੇਂ,
1.
ਪ੍ਰਤਿਗਿਆ
–
ਸ਼ਬਦ (ਆਵਾਜ਼) ਨਿੱਤ ਹੈ।
2.
(ਸ੍ਵਯਭਿਚਾਰ)
ਹੇਤੁ
–
ਕਿਉਕਿ ਇਹ ਸਪਰਸ਼ਹੀਣ ਹੈ।
3.
ਉਦਾਹਰਣ
–
ਜੋ ਵੀ ਸਪਰਸ਼ਹੀਣ ਹੈ ਉਹ ਨਿੱਤ ਹੈ,
ਅਣੂਆਂ ਵਾਂਗ।
4.
ਉਪਨਯ
- ‘ਤਾਂ
ਫਿਰ’
ਸ਼ਬਦ ਵੀ (ਸਪਰਸ਼ਹੀਣ) ਹੈ।
5.
ਨਿਗਮਨ
- ਇਸ ਲਈ ਸ਼ਬਦ ਨਿੱਤ ਹੈ।
ਜਾਂ
1.
ਪ੍ਰਤਿਗਿਆ
–
ਸ਼ਬਦ (ਆਵਾਜ਼) ਅਨਿੱਤ ਹੈ।
2.
(ਸ੍ਵਯਭਿਚਾਰ)
ਹੇਤੁ
–
ਕਿਉਕਿ ਇਹ ਸਪਰਸ਼ਹੀਣ ਹੈ।
3.
ਉਦਾਹਰਣ
–
ਜੋ ਵੀ ਸਪਰਸ਼ਹੀਣ ਹੈ ਉਹ ਅਨਿੱਤ ਹੈ,
ਬੋਧ ਵਾਂਗ।
4.
ਉਪਨਯ
- ‘ਤਾਂ
ਫਿਰ’
ਸ਼ਬਦ ਵੀ (ਸਪਰਸ਼ਹੀਣ) ਹੈ।
5.
ਨਿਗਮਨ
- ਇਸ ਲਈ ਸ਼ਬਦ ਅਨਿੱਤ ਹੈ।
ਇੱਥੇ
‘ਸਪਰਸ਼ਹੀਣ’
ਦੇ ਕਾਰਣ ਤੋਂ ਦੋ ਵਿਰੋਧੀ ਨਤੀਜੇ ਕੱਢੇ ਗਏ ਹਨ,
ਅਰਥਾਤ ਕਿ ਸ਼ਬਦ (ਆਵਾਜ਼) ਨਿੱਤ ਹੈ,
ਅਤੇ ਕਿ ਸ਼ਬਦ (ਆਵਾਜ਼) ਅਨਿੱਤ ਹੈ। ਹੇਤੁ ਉਸ ਵੇਲੇ ਸ੍ਵਯਭਿਚਾਰ
ਹੁੰਦਾ ਹੈ ਜਦੋ ਪੱਖ ਇਸ ਵਿੱਚ ਸ਼ਾਮਲ ਨਾ ਹੋਵੇ,
ਭਾਵ ਜਦੋਂ ਹੇਤੁ ਅਤੇ ਪੱਖ ਵਿੱਚ ਕੋਈ ਆਪਸੀ ਸੰਬੰਧ ਨਾ ਹੋਵੇ,
ਜੈਸਾ ਵਿਆਪਨੀ ਅਤੇ ਵਿਆਪਤ ਵਾਲਾ।
‘ਸਪਰਸ਼ਹੀਣ’
ਵਿੱਚ ਨਾ ਤਾਂ
‘ਨਿੱਤ’
ਅਤੇ ਨਾ ਹੀ
‘ਅਨਿੱਤ’
ਵਿਆਪਤ ਹੈ। |
ਵਿਰੁੱਧ:
|
ਵਿਰੁੱਧ ਹੇਤੁ ਉਹ ਹੈ ਜੋ ਸਥਾਪਤ (ਜਾਂ ਸਾਬਤ) ਕਰਨ ਵਾਲੀ ਚੀਜ਼ ਦੇ ਵਿਰੁੱਧ
ਹੋਵੇ। ਜਿਵੇਂ,
1.
ਪ੍ਰਤਿਗਿਆ
–
ਇਕ ਘੜਾ ਉਤਪੰਨ ਕੀਤਾ ਜਾਂਦਾ ਹੈ।
2.
(ਵਿਰੁੱਧ)
ਹੇਤੁ
–
ਕਿਉਕਿ ਇਹ ਨਿੱਤ ਹੈ।
ਇੱਥੇ ਹੇਤੁ ਵਿਰੁੱਧ ਹੈ ਕਿਉਂਕਿ ਜੋ ਨਿੱਤ ਹੈ ਉਹ ਕਦੇ ਵੀ ਉਤਪੰਨ
ਨਹੀਂ ਕੀਤਾ ਜਾਂਦਾ। |
ਪ੍ਰਕਰਣਸਮ: |
ਪ੍ਰਕਰਣਸਮ ਹੇਤੁ ਉਹ ਹੈ ਜੋ ਕਿਸੇ ਨਿਸ਼ਚਿਤ ਸਿੱਟੇ
‘ਤੇ
ਪਹੁੰਚਣ ਲਈ ਪੇਸ਼ ਕੀਤਾ ਗਿਆ ਹੋਵੇ,
ਜਦ ਕਿ ਅਸਲ ਵਿੱਚ ਇਹ ਉਹ ਹੈ ਜਿਹੜਾ ਸਿਰਫ ਪੱਖ ਨੂੰ ਸਥਗਿਤ (ਮੁਲਤਵੀ) ਹੀ
ਕਰਦਾ ਹੈ। ਜਿਵੇਂ,
1.
ਪ੍ਰਤਿਗਿਆ
–
ਸ਼ਬਦ (ਆਵਾਜ਼) ਅਨਿੱਤ ਹੈ।
2.
ਹੇਤੁ
–
ਕਿਉਂਕਿ ਇਸ ਵਿੱਚ ਨਿੱਤਅਤਾ ਦੇ ਗੁਣ ਉਪਸਥਿਤ ਨਹੀਂ ਹਨ।
ਇੱਥੇ ਹੇਤੁ
“ਇਸ
ਵਿੱਚ ਨਿੱਤਅਤਾ ਦੇ ਗੁਣ ਉਪਸਥਿਤ ਨਹੀਂ ਹਨ”
ਕੋਈ ਨਵਾਂ ਤੱਥ ਪੇਸ਼ ਨਹੀ ਕਰਦਾ ਸਿਰਫ ਦਲੀਲ ਨੂੰ ਸਥਿਗਤ ਹੀ ਕਰਦਾ ਹੈ। |
ਸਾਧ੍ਯਸਮ: |
ਸਾਧ੍ਯਸਮ ਹੇਤੁ ਉਹ ਹੈ ਜੋ ਸਾਬਤ ਕਰਨ ਵਾਲੇ ਪ੍ਰਸ਼ਨ ਤੋਂ ਭਿੰਨ ਨਹੀ ਹੁੰਦਾ
ਅਤੇ ਇਸ ਨੂੰ ਸਵੈ ਸਾਬਤ ਕਰਨ ਦੀ ਜ਼ਰੂਰਤ ਹੁੰਦੀ ਹੈ।
1.
ਪ੍ਰਤਿਗਿਆ
–
ਸਾਇਆ ਇੱਕ ਵਸਤੂ ਹੈ।
2.
ਹੇਤੁ
–
ਕਿਉਂਕਿ ਇਹ ਗਤੀਮਤ (ਗਤੀ ਵਾਲਾ) ਹੈ।
ਜਿਸ ਚੀਜ਼ ਦੇ ਗੁਣ ਅਤੇ ਗਤੀ ਹੁੰਦੀ ਹੈ ਉਸ ਨੂੰ ਵਸਤੂ ਕਿਹਾ
ਜਾਂਦਾ ਹੈ। ਸਾਏ ਨੂੰ ਗਤੀਮਤ ਕਹਿਣਾ ਇਸ ਨੂੰ ਵਸਤੂ ਕਹਿਣ ਦੇ ਬਰਾਬਰ ਹੈ। ਇਸ
ਲਈ ਹੇਤੁ ਨੂੰ ਸਾਬਤ ਕਰਨ ਦੀ ਵੀ ਓਨੀ ਹੀ ਜ਼ਰੂਰਤ ਹੈ ਜਿੰਨੀ ਕਿ ਪ੍ਰਤਿਗਿਆ
ਨੂੰ। ਇਹ ਜਵਾਬੀ ਸਵਾਲ ਵਾਲਾ ਹੇਤੁ ਹੈ ਜਾਂ ਉਹ ਹੇਤੁ ਜੋ ਮੂਲ ਸਵਾਲ ਦਾ
ਸੰਤੁਲਨ (ਸਮ) ਕਰਦਾ ਹੈ। |
ਕਾਲਾਤੀਤ: |
ਕਾਲਾਤੀਤ (ਬੇਮੌਕੀ ਗੱਲ) ਹੇਤੁ ਉਹ ਹੈ ਜੋ ਗਲਤ ਮੌਕੇ
‘ਤੇ
ਪੇਸ਼ ਕੀਤਾ ਗਿਆ ਹੋਵੇ। ਅਰਥਾਤ ਜੇ ਇਹ ਮੌਕੇ ਸਿਰ ਪੇਸ਼ ਕੀਤਾ ਗਿਆ ਹੁੰਦਾ ਤਾਂ
ਸਹੀ ਹੋਣਾ ਸੀ।
1.
ਪ੍ਰਤਿਗਿਆ
–
ਸ਼ਬਦ (ਆਵਾਜ਼) ਅਨਿੱਤ ਹੈ।
2.
ਹੇਤੁ
–
ਕਿਉਂਕਿ ਇਹ (ਚੀਜ਼ਾਂ ਦੇ) ਮੇਲ ਤੋਂ ਪੈਦਾ ਹੁੰਦਾ ਹੈ,
ਜਿਵੇਂ ਕਿ ਰੰਗ।
ਇਕ ਘੜੇ ਦਾ ਰੰਗ ਉਸ ਵੇਲੇ ਵਿਅਕਤ ਹੁੰਦਾ ਹੈ ਜਦੋਂ ਘੜੇ ਦਾ ਮੇਲ ਦੀਵੇ ਦੀ
ਰੌਸ਼ਨੀ ਨਾਲ ਹੁੰਦਾ ਹੈ,
ਪ੍ਰੰਤੂ ਇਹ ਘੜਾ ਇਸ ਮੇਲ ਤੋਂ ਪਹਿਲਾ ਵੀ ਮੌਜੂਦ ਸੀ ਅਤੇ ਬਾਅਦ ਵੀ ਮੌਜੂਦ
ਰਹੇਗਾ। ਇਸੇ ਹੀ ਤਰ੍ਹਾ ਇਕ ਢੋਲਕ ਦੀ ਆਵਾਜ਼ ਢੋਲਕ ਅਤੇ ਡਗੇ ਦੇ ਮੇਲ ਤੋਂ
ਵਿਅਕਤ ਹੁੰਦੀ ਹੈ,
ਅਤੇ ਰੰਗ ਦੇ ਉਪਮਾਨ (ਸਦ੍ਰਿਸ਼) ਵਾਂਗ,
ਸਾਨੂੰ ਇਹ ਅਵੱਸ਼ ਸਵੀਕਾਰ ਕਰਨਾ ਪਏਗਾ ਕਿ ਆਵਾਜ਼ ਢੋਲ ਅਤੇ ਡਗੇ ਦੇ ਮੇਲ ਤੋਂ
ਪਹਿਲਾ ਵੀ ਜ਼ਰੂਰ ਮੌਜੂਦ ਹੋਵੇਗੀ ਅਤੇ ਇਸ ਮੇਲ ਦੀ ਸਮਾਪਤੀ
‘ਤੇ
ਵੀ ਮੌਜੂਦ ਰਹੇਗੀ। ਇਸ ਲਈ ਆਵਾਜ਼ ਨਿੱਤ ਹੈ।
ਇੱਥੇ ਪੇਸ਼ ਕੀਤਾ ਗਿਆ ਹੇਤੁ ਕਾਲਾਤੀਤ ਹੈ,
ਕਿਉਂਕਿ ਆਵਾਜ਼ ਢੋਲਕ ਅਤੇ ਡਗੇ ਦੇ ਐਨ੍ਹ ਮੇਲ ਵੇਲੇ ਵਿਅਕਤ ਨਹੀ ਹੁੰਦੀ ਪਰ
ਮਿਲਾਪ ਸਮਾਪਤ ਹੋ ਜਾਣ ਤੋਂ ਬਾਅਦ ਦੇ ਪਲਾਂ ਵਿਚ ਹੁੰਦੀ ਹੈ। ਐਪਰ,
ਰੰਗ ਦੇ ਮਾਮਲੇ ਵਿਚ ਰੰਗ ਫੌਰਨ (ਤੁਰੰਤ) ਰੌਸ਼ਨੀ ਅਤੇ ਰੰਗ ਦੇ ਮਿਲਾਪ ਵੇਲੇ
ਹੀ ਵਿਅਕਤ ਹੋ ਜਾਂਦਾ ਹੈ। ਕਿਉਂ ਜੋ ਇਨ੍ਹਾਂ ਦੇ ਵਿਅਕਤ ਹੋਣ ਦੇ ਕਾਲ ਅਲਗ
ਅਲਗ ਹਨ,
ਰੰਗ ਅਤੇ ਆਵਾਜ਼ ਦਾ ਉਪਮਾਨ (ਸਦ੍ਰਿਸ਼) ਦੀ ਵਰਤੋਂ ਢੁਕਵੀ ਨਹੀ ਹੈ,
ਇਸ ਲਈ ਪੇਸ਼ ਕੀਤਾ ਹੇਤੁ ਕਾਲਾਤੀਤ ਹੈ,
ਬੇਮੌਕਾ ਹੈ।
ਇਸ ਦਲੀਲ ਵਿਚ ਇਹ ਗੌਰ ਕਰਨਾ ਬੜਾ ਮਹੱਪੂਰਣ ਅਤੇ ਦਿਲਚਸਪ ਹੈ ਕਿ ਇੱਥੇ ਆਵਾਜ਼
ਅਤੇ ਪ੍ਰਕਾਸ਼ ਦੀਆਂ ਆਪੋ ਆਪਣੀਆਂ ਰਫਤਾਰਾਂ (ਵੇਗ) ਵਲ ਅਸਿੱਧੇ ਤੌਰ
‘ਤੇ
ਸੰਕੇਤ ਕੀਤਾ ਗਿਆ ਹੈ। ਆਵਾਜ਼ ਦੇ ਵੇਗ (V)
ਨੂੰ ਸੀਮਤ (ਅਰਥਾਤ ਅਣਸ਼ੁੰਨ,
(ਯਾਨੀ
V
≠ 0)
ਮੰਨਿਆ ਗਿਆ ਹੈ ਕਿਉਂਕਿ ਡਗਾ ਲੱਗਣ ਦੇ ਸਮੇ ਤੋਂ ਬਾਅਦ ਹੀ ਆਵਾਜ਼ ਸੁਣਾਈ
ਦਿੰਦੀ ਕਹੀ ਗਈ ਹੈ। ਭਾਵ ਢੋਲ ਅਤੇ ਡਗੇ ਦੇ ਮੇਲ ਵਾਲੇ ਪਲ (ਬਿੰਦੂ) ਤੋਂ,
ਧੁਨੀ-ਵੇਗ (m/s)
ਨਾਲ ਚੱਲ ਕੇ,
ਕੰਨ ਤਕ ਪਹੁੰਚਣ ਲਈ ਆਵਾਜ਼ ਨੂੰ ਸਮਾ ਲਗਦਾ ਹੈ। ਭਾਵ,
ਡਗਾ ਲੱਗਣ ਦੇ ਛਿਣ ਤੋਂ ਲੈ ਕੇ ਕੰਨ ਦੇ ਪੜਦੇ ਤੱਕ ਪਹੁੰਚਣ ਦੇ ਛਿਣ ਤੱਕ ਇਕ
ਸੀਮਤ ਕਾਲ ਅੰਤਰ (∆t
≠ 0)
ਹੈ। ਪ੍ਰੰਤੂ ਰੰਗ ਵਿਅਕਤ ਹੋਣ ਦੇ ਮਾਮਲੇ ਵਿਚ ਇਹ ਕਾਲ-ਅੰਤਰ,
ਸੰਕੇਤਕ ਤੌਰ
‘ਤੇ,
ਸ਼ੁੰਨ (ਸਿਫਰ) ਮੰਨਿਆ ਗਿਆ ਹੈ (ਅਰਥਾਤ,
∆t = 0)।
ਇਸ ਤਰ੍ਹਾ ਰੰਗ ਵਿਅਕਤ ਹੋਣ ਵਿਚ ਘੜੇ ਦੀ ਬਾਹਰੀ ਸਤਹ ਤੋਂ ਪ੍ਰਤੀਬਿੰਬਤ
(ਪਲਟ ਕੇ) ਹੋ ਕੇ ਰੌਸ਼ਨੀ ਸਾਡੀ ਅੱਖ ਤੱਕ ਤਤਕਾਲੀ (ਆਕਾਲਿਕ) ਪਹੁੰਚਦੀ ਮੰਨੀ
ਗਈ ਹੈ,
ਅਰਥਾਤ ਪ੍ਰਕਾਸ਼-ਵੇਗ ਨੂੰ ਅਨੰਤ (V
=
∞)
ਮਿਥਿਆ ਗਿਆ ਹੈ। ਦੂਸਰੇ ਸ਼ਬਦਾਂ ਵਿਚ,
ਪ੍ਰਕਾਸ਼ ਦੀ ਰਫਤਾਰ ਇਤਨੀ ਬੇਅੰਤ ਮਿਥੀ ਗਈ ਹੈ ਕਿ ਰੌਸ਼ਨੀ, ਘੜੇ ਦੀ ਸਤਹ ਤੋਂ
ਸਾਡੀ ਅੱਖ ਤੱਕ ਪਹੁੰਚਣ ਵਿਚ ਕੋਈ ਸਮਾ ਨਹੀ ਲੈਂਦੀ।
ਇਸ ਤੋਂ ਨਿਰਸੰਦੇਹ ਸਪੱਸ਼ਟ ਹੈ,
ਨੈਯਾਯਿਕ ਤਾਰਕਿਕਾਂ ਨੂੰ ਪ੍ਰਕਾਸ਼ ਅਤੇ ਧੁਨੀ ਦੇ ਭੌਤਿਕ ਸਰੂਪ ਬਾਰੇ ਪੂਰੀ
ਜਾਣਕਾਰੀ ਅਤੇ ਵਿਹਾਰਕ ਸਮਝ ਬੂਝ ਜ਼ਰੂਰ ਸੀ। ਇਹ ਸੂਝ ਇਸ ਤੱਥ ਨੂੰ ਵੀ ਅੱਗੇ
ਲਿਆਉਂਦੀ ਹੈ ਕਿ ਉਨ੍ਹਾਂ ਨੂੰ ਦੇਸ-ਕਾਲ ਦੇ ਮੂਲ ਅਤੇ ਜਟਿਲ
ਸੰਕਲਪਾਂ ਬਾਰੇ ਪੂਰਾ ਗਿਆਨ ਹਾਸਲ ਸੀ। |
ਛਲ - ਜਾਂ
ਵਾਕਛਲ
ਕਿਸੇ ਪ੍ਰਸਤਾਵ ਦੇ, ਕਪਟ ਨਾਲ, ਉਲਟੇ
ਅਰਥ ਕੱਢ ਕੇ ਉਸ ਦੀ ਵਿਰੋਧਤਾ ਕਰਨ ਨੂੰ ਛਲ ਕਿਹਾ ਜਾਂਦਾ ਹੈ। ਛਲ ਤਿੰਨ
ਪ੍ਰਕਾਰ ਦਾ ਹੈ: (1) ਵਾਕ ਛਲ (ਵਾਕ ਸੰਬੰਧੀ),
(2)
ਸਾਮਾਨ੍ਯ ਛਲ
(ਆਮ ਜਾਂ ਜਾਤੀ ਸੰਬੰਧੀ),
(3)
ਉਪਚਾਰ ਛਲ
(ਰੂਪਕ ਜਾਂ ਲੱਖਣਾ ਸੰਬੰਧੀ)।
ਵਾਕ ਛਲ: |
ਵਾਕ ਛਲ ਵਿਚ ਕਿਸੇ ਵਕਤਾ ਦੇ ਕਹੇ ਗਏ ਵਾਕ ਨੂੰ ਜਾਣ ਬੁੱਝ ਕੇ ਉਲਟੇ ਅਰਥਾਂ
ਵਿਚ ਲੈਣਾ,
ਜਦੋਂ ਵਕਤਾ ਵਲੋਂ ਵਾਕ ਦੀ ਵਰਤੋਂ ਅਣਗਹਿਲੀ ਨਾਲ ਅਸਪਸ਼ਟ ਰੂਪ ਵਿਚ ਕੀਤੀ ਗਈ
ਹੋਵੇ। ਜਿਵੇਂ,
ਵਕਤਾ:
ਇਸ ਲੜਕੇ ਪਾਸ ਨਵ-ਕੰਬਲ (ਨਵਾ ਕੰਬਲ) ਹੈ।
ਛਲੀਆ: ਇਸ ਲੜਕੇ ਪਾਸ ਨੌ ਕੰਬਲ ਨਹੀ ਬਲਕਿ ਇਕ ਹੀ ਕੰਬਲ
ਹੈ।
ਇੱਥੇ
‘ਨਵ’
ਦੀ ਵਰਤੋਂ ਵਕਤਾ ਦੁਆਰਾ
‘ਨਵਾ’
ਦੇ ਅਰਥਾਂ ਵਿਚ ਕੀਤੀ ਗਈ ਹੈ ਜਦਕਿ ਛਲੀਆ ਉਸ ਦੀ ਵਰਤੋਂ, ਜਾਣ ਬੁੱਝ
ਕੇ, ਸੰਖਿਆ
‘ਨੌ’
ਦੇ ਅਰਥਾਂ ਵਿਚ ਕਰਦਾ ਹੈ। |
ਸਾਮਾਨ੍ਯ ਛਲ: |
ਸਾਮਾਨ੍ਯ ਛਲ ਵਿਚ ਕਿਸੇ ਚੀਜ਼ ਨੂੰ ਅਸੰਭਵ ਸਮਝਿਆ ਜਾਂਦਾ ਹੈ ਜਦ ਕਿ ਅਸਲ ਵਿਚ
ਇਹ ਸੰਭਵ ਹੁੰਦੀ ਹੈ ਜੇਕਰ ਇਸ ਨੂੰ ਕਿਸੇ ਵਿਸ਼ਾਲ ਜਾਤਿ (ਸਾਮਾਨ੍ਯ) ਦੇ ਇਕ
ਹਿੱਸੇ ਦੇ ਆਧਾਰ
‘ਤੇ
ਲਿਆ ਜਾਵੇ। ਜਿਵੇਂ,
ਵਾਦੀ:
ਇਹ ਬ੍ਰਾਹਮਣ ਬੜਾ ਵਿਦਵਾਨ ਹੈ।
ਵਿਵਾਦੀ:
ਇਕੱਲੇ ਬ੍ਰਾਹਮਣ ਹੋਣ ਦਾ ਭਾਵ ਵਿਦਵਾਨ ਨਹੀ ਹੋ ਸਕਦਾ ਕਿਉਂਕਿ ਬਹੁਤ ਸਾਰੇ
ਬ੍ਰਾਹਮਣ ਐਸੇ ਵੀ ਹਨ ਜੋ ਵਿਦਵਾਨ ਨਹੀ ਹਨ।
ਇੱਥੇ ਵਿਵਾਦੀ ਨੂੰ ਛਲੀਆ ਕਿਹਾ ਜਾਏਗਾ ਕਿਉਂਕਿ ਉਹ ਪੂਰੀ
ਤਰ੍ਹਾ ਜਾਣਦਾ ਹੈ ਕਿ ਵਿਦਵਾਨ ਹੋਣ ਦਾ ਭਾਵ ਸਮੁੱਚੀ ਬ੍ਰਾਹਮਣ ਜਾਤਿ ਦਾ
ਵਿਦਵਾਨ ਹੋਣਾ ਨਹੀ ਹੈ,
ਪ੍ਰੰਤੂ ਇਕ ਵਿਸ਼ੇਸ਼
“ਇਹ”
ਬ੍ਰਾਹਮਣ ਨੂੰ ਵਿਦਵਾਨ ਕਿਹਾ ਗਿਆ ਹੈ। |
ਉਪਚਾਰ ਛਲ: |
ਉਪਚਾਰ ਛਲ ਉਹ ਹੈ ਜਿਸ ਵਿਚ ਕਿਸੇ ਸ਼ਬਦ ਦੇ ਸਾਬਦਿਕ ਅਰਥਾਂ ਨੂੰ ਲੈ ਕੇ ਉਸ
ਸ਼ਬਦ ਦੇ ਸਹੀ ਅਰਥਾਂ ਨੂੰ ਅਸਵੀਕਾਰ ਕੀਤਾ ਜਾਵੇ ਜਦ ਕਿ ਉਸ ਦੀ ਵਰਤੋਂ ਇਕ
‘ਰੂਪਕ’
ਤੌਰ
‘ਤੇ
ਕੀਤੀ ਗਈ ਹੋਵੇ। ਜਿਵੇਂ,
ਵਾਦੀ:
“(ਮਕਾਨ)
ਦੀ ਪੈੜ ਤੋਂ ਚੀਕ ਆਈ।”
ਵਿਵਾਦੀ:
“ਪੈੜ
ਤੋਂ ਚੀਕ ਆ ਹੀ ਨਹੀ ਸਕਦੀ ਕਿਉਂਕਿ ਉਹ ਤਾਂ ਬੇਜਾਨ ਹੈ।“
ਇੱਥੇ ਵਿਵਾਦੀ ਨੂੰ ਛਲੀਆ ਸਮਝਿਆ ਜਾਏਗਾ ਕਿਉਂਕਿ ਉਹ ਪੂਰੀ ਤਰ੍ਹਾ ਜਾਣਦਾ ਹੈ
ਕਿ ਇਸ ਸੰਦਰਭ ਵਿਚ ਪੈੜ ਦਾ ਅਰਥ ਕੀ ਹੈ,
ਅਤੇ ਪੈੜ ਸ਼ਬਦ ਉਨ੍ਹਾਂ ਲਈ ਵਰਤਿਆ ਗਿਆ ਹੈ ਜੋ ਪੈੜ ਉੱਪਰ ਖੜ੍ਹੇ ਹਨ ਨਾ ਕਿ
ਪੈੜ ਚੀਕ ਰਹੀ ਹੈ। |
ਜਾਤਿ
ਵਾਦ-ਵਿਵਾਦ ਵਿਚ ਕਿਸੇ ਪ੍ਰਸ਼ਨ
ਦਾ ਗਲਤ ਜਾਂ ਮਿਥਿਆ (ਝੂਠਾ) ਉੱਤਰ (ਮਿਥਿਆ-ਉੱਤਰ ਜਾਂ ਮਿਥੀਓਤਰ) ਪੇਸ਼ ਕਰਨ ਨੂੰ
ਜਾਤਿ ਕਿਹਾ ਜਾਂਦਾ ਹੈ। ਕਈ ਸੰਪ੍ਰਦਾਇਆ ਦਾ ਮਤ ਹੈ ਕਿ ਕਿਸੇ ਬਹਿਸ ਵਿਚ,
ਪ੍ਰਸਤਾਵ ਦਾ ਖੰਡਨ ਕਰਨ ਲਈ ਬੇਅੰਤ ਕਿਸਮ ਦੀਆਂ ਜਾਤੀਆਂ ਪੇਸ਼ ਕੀਤੀਆਂ ਜਾ ਸਕਦੀਆਂ
ਹਨ। ਪਰ ਨਿਆਇ-ਸੂਤਰ ਵਿਚ ਚੌਵੀ ਕਿਸਮ ਦੀਆਂ ਜਾਤੀਆਂ (ਮਿਥੀਓਤਰ)‘ਤੇ ਚਰਚਾ ਕੀਤੀ ਗਈ
ਹੈ। ਜਾਤਿ ਦਾ ਸੰਬੰਧ ਉਸ ਤੁਲਰੂਪੀ ਪ੍ਰਤਿਉੱਤਰ (ਮੋੜਵੇਂ ਉੱਤਰ) ਵਿਰੋਧਤਾ ਨਾਲ ਹੈ
ਜੋ ਕੇਵਲ ਸਮਰੂਪਤਾ ਜਾਂ ਅਸਮਰੂਪਤਾ
‘ਤੇ
ਹੀ ਆਧਾਰਤ ਹੋਵੇ। ਜਿਵੇਂ,
ਵਾਦੀ:
“ਆਤਮਾ
ਕ੍ਰਿਆਰਹਿਤ ਹੈ ਕਿਉਂਕਿ ਇਹ ਆਕਾਸ਼ ਵਾਂਗ ਸਰਵ-ਵਿਆਪਕ ਹੈ।”
ਵਿਵਾਦੀ:
“ਜੇ
ਆਤਮਾ ਇਸ ਕਰਕੇ ਕ੍ਰਿਆਰਹਿਤ ਹੈ ਕਿਉਂਕਿ ਇਹ ਆਕਾਸ਼ ਨਾਲ ਸਮਰੂਪੀ ਹੋਣ ਦੇ ਨਾਤੇ
ਸਰਵ-ਵਿਆਪਕ ਹੈ ਤਾਂ ਇਹ ਕ੍ਰਿਆਸ਼ੀਲ ਕਿਉਂ ਨਹੀ ਹੈ ਕਿਉਂਕਿ ਗੁਣਾਂ ਦੇ ਮੇਲ ਦਾ
ਟਿਕਾਣਾ ਹੋਣ ਦੇ ਨਾਤੇ ਇਹ ਇਕ ਘੜੇ ਨਾਲ ਸਮਰੂਪਤਾ ਰੱਖਦੀ ਹੈ?“
ਇੱਥੇ
‘ਵਿਵਾਦੀ’
ਦੀ ਦਲੀਲ ਵਿਅਰਥ ਹੈ
ਕਿਉਂਕਿ ਇਹ ‘ਵਾਦੀ’
ਦੇ ਪੱਖ ਨਾਲ ਬੜਾ ਦੂਰ
ਦਾ ਸਮਰੂਪੀ ਸੰਬੰਧ ਰੱਖਦੀ ਹੈ।
ਵਾਦੀ:
“ਸ਼ਬਦ
(ਆਵਾਜ਼) ਅਨਿੱਤ ਹੈ,
ਕਿਉਂਕਿ ਆਕਾਸ਼ ਤੋਂ ਭਿੰਨ ਇਹ
ਇਕ ਉਤਪਾਦਨ ਹੈ।”
ਵਿਵਾਦੀ:
“ਜੇ
ਸ਼ਬਦ ਅਨਿੱਤ ਹੈ ਕਿਉਂਕਿ ਇਕ ਉਤਪਾਦਨ ਹੋਣ ਦੇ ਨਾਤੇ ਇਹ ਆਕਾਸ਼ ਨਾਲੋ ਭਿੰਨਰੂਪੀ ਹੈ;
ਤਾਂ ਇਹ ਨਿੱਤ ਕਿਉਂ
ਨਹੀ ਹੈ ਕਿਉਂਕਿ ਸ਼੍ਰਵਣਗੋਚਰ ਹੋਣ ਦੇ ਨਾਤੇ ਇਹ ਘੜੇ ਤੋਂ ਭਿੰਨਰੂਪੀ ਹੈ?”
ਇੱਥੇ
‘ਵਿਵਾਦੀ’
ਦੀ ਦਲੀਲ ਵਿਅਰਥ ਹੈ
ਕਿਉਂਕਿ ਤੁਲਰੂਪਤਾ ਦੇ ਨਾਤੇ ਇਹ ‘ਵਾਦੀ’
ਦੇ ਪੱਖ ਨਾਲ ਬੜਾ ਦੂਰ
ਦਾ ਸੰਬੰਧ ਰੱਖਦੀ ਹੈ। ਅਰਥਾਤ ਵਿਵਾਦੀ ਵਲੋਂ ਪੇਸ਼ ਕੀਤੀ ਤੁਲਨਾ ਬਹੁਤ ਦੁਰੇਡੀ ਹੈ।
ਨਿਗ੍ਰਹਸਥਾਨ
ਨਿਗ੍ਰਹਸਥਾਨ,
ਵਾਦ-ਵਿਵਾਦ ਦੀ
ਪ੍ਰਕ੍ਰਿਆ ਵਿਚ ਇਕ ਧਿਰ ਦੀ ਹਾਰ ਦਾ ਉਹ ਸਥਾਨ (ਜਾਂ ਮੌਕਾ) ਹੈ ਜਦੋਂ ਕੋਈ ਕਿਸੇ
ਪੱਖ ਨੂੰ ਨਾ ਸਮਝੇ ਜਾਂ ਉਸ ਬਾਰੇ ਗਲਤਫਹਿਮੀ ਰੱਖਦਾ ਹੋਵੇ। ਜਦੋ ਕੋਈ ਪੁਰਸ਼ ਦਲੀਲ
ਪੇਸ਼ ਕਰਦੇ ਹੋਏ ਆਪਣੀ ਅਗਿਆਨਤਾ ਦਿਖਾਵੇ ਜਾਂ ਜਾਣ ਬੁੱਝ ਕੇ ਗਲਤ ਸਮਝਦਾ ਹੋਵੇ ਅਤੇ
ਇਸ ਦੇ ਬਾਵਜੂਦ ਇਹ ਦੱਸੇ ਕਿ ਉਹ ਸਭ ਕੁਝ ਸਮਝਦਾ ਹੈ,ਤਾਂ
ਇਸ ਸਥਿਤੀ ਵਿਚ ਉਸ ਨਾਲ ਵਾਦਵਿਵਾਦ ਕਰਨ ਦਾ ਕੋਈ ਫਾਇਦਾ ਨਹੀ। ਉਹ ਵਿਚਾਰ ਵਿਮਰਸ਼
ਕਰਨ ਦੇ ਕਾਬਲ ਨਹੀ ਹੈ,
ਅਤੇ ਉਸ ਦੇ ਵਿਰੋਧੀ ਲਈ ਹੋਰ
ਕੋਈ ਚਾਰਾ ਨਹੀ ਰਹਿ ਜਾਂਦਾ ਕਿ ਉਹ ਉਸ ਨਾਲ ਗਲ ਬਾਤ ਕਰਨੀ ਬੰਦ ਕਰ ਦੇਵੇ।
ਨਿਆਇ-ਸੂਤਰ ਬਾਰੇ ਜਾਂਚ ਪੜਤਾਲ
ਨੂੰ ਜਾਰੀ ਰੱਖਦੇ ਹੋਏ, ਅਸੀਂ ਅਗਲੀ ਕਿਸ਼ਤ ਵਿਚ ਜਾਤਿ (ਮਿਥਿਓਤਰ) ਦੀਆਂ ਕਿਸਮਾਂ
ਬਾਰੇ ਚਰਚਾ ਕਰਾਂਗੇ। ਕਿਸੇ ਬਹਿਸ ਜਾਂ ਦਲੀਲ ਵਿਚ ਜਾਤਿ ਦਾ ਸੰਬੰਧ ਮਿਥਿਆ (ਜਾਂ
ਝੂਠੀ) ਮਿਸਾਲ ਦੇ ਕੇ ਇਕ ਨਾਵਾਜਿਬ ਉੱਤਰ (ਜਾਂ ਪ੍ਰਤਿਉੱਤਰ) ਪੇਸ਼ ਕਰਕੇ ਪ੍ਰਸਤਾਵ
ਦਾ ਖੰਡਨ ਕਰਨ ਨਾਲ ਹੈ।
ਇੱਥੇ ਇਹ ਜਾਣ ਲੈਣਾ ਵੀ ਅਤਿ
ਜ਼ਰੂਰੀ ਹੈ ਕਿ ਇਨ੍ਹਾਂ ਪਹਿਲੂਆਂ ਦੀ ਮਹੱਤਤਾ ਸਿਰਫ ਬਹਿਸ ਕਰਨ ਵਿਚ ਹੀ ਨਹੀ ਬਲਕਿ
ਵਿਗਿਆਨਕ ਸੋਚ ਵਿਚ ਨਵੇਂ ਸਿਧਾਂਤਾਂ ਦਾ ਨਿਰਮਾਣ ਵੀ ਇਸ ਵਿਧੀ ਰਾਹੀਂ ਹੀ ਕੀਤਾ
ਜਾਂਦਾ ਹੈ।
... ਚਲਦਾ
|