ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

 

 

   ਜਨਮੇਜਾ ਸਿੰਘ ਜੌਹਲ


ਰੁੱਖਾਂ ਦੀ ਰੁੱਤ ਆਈ


ਬਰਸਾਤ ਦੇ ਸ਼ੁਰੂ ਹੁੰਦੇ ਹੀ, ਰੁੱਖ ਲਾਉਣ ਦੀ ਰੁੱਤ ਆ ਜਾਂਦੀ ਹੈ, ਪੰਜਾਬ ਦੇ ਵਤਾਵਰਣ ਨੁੰ ਬਚਾਉਣ ਲਈ ਜ਼ਰੂਰੀ ਹੋ ਗਿਆ ਹੈ ਕਿ ਹਰ ਪੰਜਾਬੀ ਇਕ ਰੁੱਖ ਲਾਵੇ, ਖੁਸ਼ੀ ਦੀ ਗੱਲ ਇਹ ਹੈ ਕਿ ਹੇਠ ਲਿਖੇ ਗੁਣਕਾਰੀ ਤੇ ਫਲਦਾਰ  ਰੁੱਖ ਤੇ  ਬੂਟੇ ਹਾਲੇ ਪੰਜਾਬ ਦੀਆਂ ਨਰਸਰੀਆਂ ਤੋਂ ਅਰਾਮ ਨਾਲ ਮਿਲ ਜਾਂਦੇ ਹਨ। ਤੁਸੀਂ ਆਪਣੀ ਪਸੰਦ ਤੇ ਪੌਦੇ ਚੁਣ ਕੇ ਲਾ ਸਕਦੇ ਹੋ। ਮੈ਼ ਖੁਦ ਇਹ ਰੁੱਖ ਤੇ ਪੌਦੇ ਆਪਣੇ ਵਾਸਤੇ ਲਏ ਹਨ। ਜੇ ਜ਼ਿਆਦਾ ਥਾਂ ਤੇ ਲਾਉਣੇ ਹੋਣ  ਤਾਂ 'ਖਡੂਰ ਸਾਹਿਬ' ਵਾਲੇ ਬਾਬਾ ਜੀ ਵੀ ਸੇਵਾ ਕਰ ਦੇਂਦੇ ਹਨ। ਮੇਰੇ ਵਲੋਂ ਇਕੱਠੇ ਕੀਤੇ ਰੁੱਖਾਂ ਦੇ ਨਾਮ ਹਨ: ਬਿਲ, ਅਸ਼ੋਕ, ਮੌਲਸਰੀ,  ਨਿੰਬੂ ਜਾਤੀ, ਸਟੀਵੀਆ, ਅੰਜੀਰ, ਫਾਲਸਾ, ਕਪੂਰ, ਖੈੜ, ਬਾਂਸ, ਕਰੌਂਦਾ, ਪਲਾਹ, ਢੇਊ. ਕਚਨਾਰ, ਕਟਹਲ,   ਲਾਸੂੜਾ,   ਬੋਹੜ, ਪਿੱਪਲ, ਨਿੰਮ, ਅਨਾਰ,. ਦੇਸੀ ਬੇਰੀ, ਸ਼ਹਿਤੂਤ, ਹਰੜ, ਬਹੇੜਾ, ਜੰਡ, ਟਾਹਲੀ, ਕਿੱਕਰ ਦੇਸੀ, ਹੁੱਲੜ, ਧਰੇਕ, ਬਕੈਣ, ਪੁਤਰਨਜੀਵਾ, ਇਮਲੀ, ਝਿਰਮਿਲ, ਸੁਖਚੈਨ, ਢੱਕ, ਪਹਾੜੀ ਕਿੱਕਰ, ਚੱਕਰਾਸੀਆਂ, ਆਵਲਾ, ਅਰਜਨ,   ਸਾਗਵਾਨ, ਕੜੀ ਪੱਤਾ, ਸੁਹੰਜਣਾ, ਰੀਹ, ਬਾਂਸ, ਤੁਣ, ਕੁਸਮ, ਚੰਦਨ, ਕਣਕ ਚੰਪਾ, ਚਾਂਦਨੀ, ਸਾਉਣੀ, ਮਰੂਆ, ਹਾਰ ਸ਼ਿੰਗਾਰ, ਰਾਤ ਦੀ ਰਾਈ, ਜਟਰੋਫਾ, ਕਨੇਰ, ਹਬਿਸਕਸ, ਰੀਠਾ, ਅੰਬ, ਜਾਮਣ, ਅਮਰੂਦ, ਆਤੂ, ਅਮਲਤਾਸ, ਇੰਸੂਲਿਨ, ਅਜਵੈਣ, ਜੰਡ, ਗੁਲੜ, ਸਟਾਰਫਰੂਟ, ਪੁੱਤਰਜੀਵਾ, ਸੁਖਚੈਨ, ਪਹਾੜੀ ਕਿੱਕਰ, ਚਕਰੋਸੀਆ, ਕਟਹੱਲ, ਲਸੂੜਾ, ਸ਼ਹਿਤੂਤ, ਕਣਕ ਚੰਪਾ,  ਚਾਂਦਨੀ, ਮਰੂਆ, ਕਨੇਰ, ਕਚਨਾਰ,  ਸਾਗਵਾਨ, ਕੜੀ ਪੱਤਾ, ਸਰੀਂਹ, ਬਾਂਸ, ਮਹਿੰਦੀ ਆਦਿ। ਹੋਰ ਵੀ ਲੱਭ ਰਿਹਾ ਹਾਂ । ਆਓ ਪੰਜਾਬ ਨੂੰ ਹਰਾ ਭਰਾ ਕਰੀਏ। (1230, 09/07/2021)
 

242

ਪੱਤਝੜ ਆਪੋ ਆਪਣੀ

ਧਰਤੀ ਤੇ ਸਭ ਤੋਂ ਵੱਧ ਖੂਬਸੂਰਤੀ, ਪੱਤਝੜ ਦੀ ਰੁੱਤੇ ਹੁੰਦੀ ਹੈ । ਰੁੱਖ ਆਪਣੇ ਤੋਂ ਪੁਰਾਣੇ ਪੱਤਿਆਂ ਦੀ ਰੰਗਦਾਰ ਕੁੰਜ ਲਾਹੁੰਦੇ ਹਨ । ਇਸ ਰੁੱਤੇ ਸੌਂ ਕੇ, ਨਵੇਂ ਪੱਤਿਆਂ ਨੂੰ ਜਨਮ ਦੇਂਦੇ ਹਨ । ਆਪਣੀ ਪੀੜ੍ਹੀ ਅੱਗੇ ਜਾਰੀ ਰੱਖਣ ਲਈ ਖੂਬਸੂਰਤ ਫੁੱਲ ਤੇ ਸੁਆਦੀ ਫਲ ਵੰਡਦੇ ਹਨ। ਪੱਤਝੜ ਮੌਕੇ ਹਵਾ ਨਾਲ ਲ਼ਹਿਰਾ ਕੇ ਡਿੱਗਦਾ ਹਰ ਸੁੱਕਾ ਪੱਤਾ ਅਲੌਕਿਕ ਦ੍ਰਿਸ਼ ਪੈਦਾ ਕਰਦਾ ਹੈ । ਸਦੀਆਂ ਤੋਂ ਇਹ ਸਿਲਸਿਲਾ ਚੱਲਦਾ ਆ ਰਿਹਾ ਤੇ ਚੱਲਦਾ ਰਹੇਗਾ । ਰੁੱਖਾਂ ਨੂੰ ਨਾ ਘੜੀਆਂ ਦੀ ਲੋੜ ਹੈ, ਨਾ ਦਿਨਾਂ ਤਿੱਥਾਂ ਦੀ । ਹਰ ਪਲ ਉਹਨਾਂ ਲਈ ਸ਼ੁਭ ਹੈ । ਨਾ ਉਹ ਕਿਸੇ ਨੂੰ ਪੁੱਛ ਕਿ ਖਿੱੜਦੇ ਹਨ ਤੇ ਨਾ ਕਿਸੇ ਨੂੰ ਪੁੱਛ ਕੇ ਝੱੜਦੇ ਹਨ । ਹਰੇਕ ਦਾ ਆਪੋ ਆਪਣਾ ਸਮਾਂ ਮਿੱਥਿਆ ਹੋਇਆ ਹੈ । ਉਹ ਮੁਥਾਜੀ ਤੋਂ ਮੁਕਤ ਹਨ । ਇਹ ਮਨੁੱਖ ਹੀ ਹੈ, ਜੋ ਪ੍ਰਾਪਤੀਯੋਗ ਸਮੇਂ ਦੀ ਭਾਲ ਵਿਚ ਸ਼ਕਤੀਆਂ ਸਿਰਜੀ ਫਿਰਦਾ ਹੈ , ਪਰ ਸ੍ਰਿਸ਼ਟੀ ਦੇ ਚੱਕਰ ਤੋਂ ਅਣਜਾਣ ਬਣਦਾ ਹੈ । ਇਸੇ ਲਈ ਵਾਰ ਵਾਰ ਹਾਰਦਾ ਹੈ ਤੇ ਕਾਲ ਦਾ ਸ਼ਿਕਾਰ ਬਣਦਾ ਹੈ । ਸਮੇਂ ਦੀ ਪਹਿਚਾਣ ਕਰਨ ਤੋਂ ਮਨੁੱਖ ਅਸਮਰਥ ਹੈ, ਇਸਦੀ ਤਾਜ਼ਾ ਮਿਸਾਲ 'ਕਰੋਨਾ ਯੁੱਗ' ਦਾ ਪ੍ਰਗੱਟ ਹੋਣਾ ਹੈ । ਮਨੁੱਖ ਆਪੇ ਸਿਰਜ ਕੇ ਆਪੇ ਫਸ ਗਿਆ ਤੇ ਹੁਣ ਚੱਕਰਵਿਊ ਚੋਂ ਬਾਹਰ ਨਿਕਲਣ ਦਾ ਰਾਹ ਨਹੀਂ ਲੱਭ ਰਿਹਾ । (1204, 21/01/2021)

241
ਬਗਲਾ ਹੁਣ ਭਗਤ ਨਹੀਂ

ਪੰਜਾਬ ਦਾ ਵਾਤਾਵਰਣ ਅਜੀਬ  ਕਿਸਮ ਦਾ ਬਦਲਿਆ ਹੈ । ਕੋਰੋਨਾ ਦੌਰ ਵਿਚ ਪ੍ਰਦੂਸ਼ਣ ਵੀ ਘਟਿਆ ਹੈ । ਹੁਣ ਆਸਮਾਨ ਦਾ ਨੀਲਾਪਣ ਦਿੱਸਣ ਲੱਗ ਪਿਆ ਹੈ । ਸੂਰਜ ਦੀ ਰੋਸ਼ਨੀ ਡੁੱਬਣ ਵੇਲੇ ਤਕ ਲਾਲ ਨਹੀਂ ਹੁੰਦੀ । ਇਹੋ ਜਿਹੇ ਹਾਲਾਤ ਵਿਚ ਜੀਵਾਂ ਦਾ ਪ੍ਰਜਣਨ ਵੱਧਦਾ ਹੈ । ਝੋਨੇ ਵਿਚ ਡੱਡੂ ਵੱਡੀ ਗਿਣਤੀ ਵਿਚ ਪੈਦਾ ਹੋ ਰਹੇ ਹਨ । ਇਹ ਕਿਸਾਨ ਦਾ ਮਿੱਤਰ ਜੀਵ ਹੈ । ਜਿਸ ਖੇਤ ਵਿਚ ਡੱਡੂ ਹੋਣ ਉਹ ਫਸਲ ਲਈ ਲਾਹੇਵੰਦ ਹੈ, ਕਿਉਂਕਿ ਇਹ ਮਿੱਟੀ ਵਿਚ ਹਵਾ ਦੀ ਮਾਤਰਾ ਵਧਾਉੰਦੇ ਹਨ । ਹੁਣ ਦੂਸਰੇ ਪਾਸੇ ਇਹਨਾਂ ਦੀ ਤਦਾਦ ਨੂੰ ਰੋਕਣ ਲਈ ਛੀਂਬੇ ਸੱਪ (ਡੱਡੂ ਖਾਣੇ ) ਵੀ ਵੱਧ ਜਾਂਦੇ ਹਨ । ਭਾਵੇਂ ਇਹ ਜ਼ਹਿਰੀਲੇ ਨਹੀ ਹੁੰਦੇ, ਪਰ ਸੱਪ ਹੋਣਾ ਹੀ ਦਹਿਸ਼ਤ ਪੈਦਾ ਕਰਦਾ ਹੈ । ਇਸੇ ਤਰਾਂ ਦੱਖਣ ਤੋੰ ਆਏ ਲੰਮੀ ਧੌਣ ਵਾਲੇ ਦੁੱਧ ਚਿੱਟੇ ਬਗਲੇ ਵੀ ਡੱਡੂਆਂ ਤੇ ਹੀ ਗੁਜ਼ਾਰਾ ਕਰਦੇ ਹਨ। ਪਰ ਕੁਦਰਤ ਵੀ ਅਜੀਬ ਹੈ । ਇਹਨਾਂ ਦੋਹਾਂ ਦੀ ਅਸਿੱਧੀ ਦੁਸ਼ਮਣ ਚਿੱਟੀ ਮੱਖੀ ਹੈ। ਮੱਖੀ ਝੋਨੇ ਨੂੰ ਲੱਗਦੀ ਹੈ । ਕਿਸਾਨ ਦਵਾਈ ਦੀ ਸਪਰੇਅ ਕਰਦਾ ਹੈ । ਸਪਰੇਅ ਕਰਕੇ ਸੱਪ ਖੇਤੋਂ ਬਾਹਰ ਭੱਜਦਾ ਹੈ ਤੇ ਸੜਕਾਂ ਰਾਹਾਂ ਤੇ ਮਾਰਿਆ ਜਾਂਦਾ ਹੈ । ਡੱਡੂ ਮਰੀ ਮੱਖੀ ਖਾਂਦਾ ਹੈ ਤੇ ਬਗਲਾ ਬੇਹੋਸ਼ ਡੱਡੂ ਖਾ ਜਾਂਦਾ ਹੈ ਤੇ ਫੇਰ ਦਵਾਈ ਦੇ ਅਸਰ ਨਾਲ ਉਹ ਮੁਕਤੀ ਪਾ ਜਾਂਦਾ ਹੈ । ਬਗਲੇ ਦੀਆਂ ਤੇਜ਼ਾਬੀ ਬਿੱਠਾਂ ਨਾਲ ਰੁੱਖ ਸੜ/ਸੁੱਕ ਜਾਂਦਾ ਹੈ । ਕੁਦਰਤ ਦੇ ਇਸ ਵਰਤਾਰੇ ਵਿਚ ਸੁਹੱਪਣ ਵੀ ਅੰਤਾਂ ਦਾ ਹੈ ਤੇ ਸ਼ੁਹੱਪਣ ਦਾ ਅੰਤ ਵੀ ।(1152, 08/08/2020)

1152
ਕਿਸਾਨ ਤੇ ਮੰਡੀਕਰਨ

ਕਿਸਾਨ ਕਿਤੇ ਵੀ ਹੋਵੇ ਉਹ ਰੱਬ ਦੀ ਕਰੋਪੀ ਤੇ ਸਮੇਂ ਦੀ ਸਰਕਾਰ ਤੋਂ ਹਮੇਸ਼ਾਂ ਡਰਦਾ ਰਹਿੰਦਾ ਹੈ । ਰੱਬ ਕਦੋਂ ਮਿਹਰਬਾਨ ਤੇ ਕਦੋਂ ਝੱਖੜ ਲੈ ਆਵੇ, ਉਸਦੇ ਵੱਸ ਵਿਚ ਨਹੀਂ । ਇਸੇ ਤਰ੍ਹਾਂ ਸਰਕਾਰ ਫਸਲਾਂ ਬਾਰੇ ਕੀ ਕਾਨੂੰਨ ਬਣਾ ਦੇਵੇ, ਇਹ ਵੀ ਉਹਦੇ ਵੱਸ ਵਿਚ ਨਹੀਂ । ਸਾਰੀ ਦੁਨੀਆ ਵਿਚ ਸਰਕਾਰਾਂ ਨੇ ਆਨਾਜ ਸਸਤੇ ਭਾਅ ਖਰੀਦਣਾ ਹੁੰਦਾ ਹੈ, ਇਸ ਲਈ ਉਹ ਕਿਸਾਨ ਨੂੰ ਸਬਸਿਡੀ ਜਾਂ ਮੁਫਤ ਸਹੂਲਤਾਂ ਦਾ ਅਜਿਹਾ ਛਲਾਵਾ ਦੇਂਦੀਆਂ ਹਨ ਕਿ ਕਿਸਾਨ ਆਪਣੇ ਆਪ ਹੀ ਠੱਗੇ ਜਾਣ ਲਈ ਤਿਆਰ ਹੋ ਜਾਂਦਾ ਹੈ । ਹਰ ਦੇਸ਼ ਦੇ ਕਨੂੰਨ ਅਲੱਗ ਹਨ । ਸਾਡੇ ਦੇਸ਼ ਦੇ ਕਨੂੰਨ ਅਨੁਸਾਰ ਉਪਜ ਜਿੰਨੀ ਮਰਜ਼ੀ ਵੱਧ ਹੋ ਜਾਵੇ , ਸਰਕਾਰ ਨੂੰ ਘੱਟੋ ਘੱਟ ਸਮਰਥਨ ਮੁੱਲ ਉੱਤੇ ਖਰੀਦਣੀ ਹੀ ਪਵੇਗੀ । ਕਨੂੰਨਨ ਨਾ ਤਾਂ ਸਰਕਾਰ ਮੁੱਕਰ ਸਕਦੀ ਹੈ ਤੇ ਨਾ ਹੀ ਮੁੱਲ ਘਟਾ ਸਕਦੀ ਹੈ । ਪਰ ਸਾਡਾ ਕਿਸਾਨ ਇਸ ਕਨੂੰਨ ਤੋਂ ਅਣਜਾਣ ਹੈ ਤੇ ਮੁਫਤ ਵਿਚ ਹੀ ਡਰੀ ਜਾ ਰਿਹਾ ਹੈ । ਸਰਕਾਰ ਮੰਡੀ ਦੀ ਸਹੂਲਤ ਵੀ ਬੰਦ ਨਹੀਂ ਕਰ ਸਕਦੀ , ਭਾਵੇਂ ਲੱਖ ਪ੍ਰਾਈਵੇਟ ਮੰਡੀਆਂ ਖੁੱਲ ਜਾਣ । ਜਿਵੇਂ ਰਾਜਸਥਾਨ ਵਿਚ ਕਈ ਥਾਂ ਪ੍ਰਾਈਵੇਟ ਮੰਡੀਆਂ ਹਨ ਜੋ ਕਿਸਾਨ ਨੂੰ ਵੱਧ ਮੁੱਲ ਦੇਂਦੀਆਂ ਹਨ । ਯਾਦ ਰੱਖੋ, ਆਉਣ ਵਾਲਾ ਸਮਾਂ ਕਿਹੋ ਜਿਹਾ ਵੀ ਆਵੇ, ਦੇਸ਼ ਨੂੰ ਭੁੱਖਮਰੀ ਤੋਂ ਬਚਾਉਣ ਲਈ, ਕਿਸਾਨ ਨੂੰ ਜ਼ਿੰਦਾ ਰੱਖਣਾ, ਸਰਕਾਰਾਂ ਦੀ ਮਜ਼ਬੂਰੀ ਬਣੀ ਰਹੇਗੀ । ਇਸ ਲਈ ਕੋਈ ਵੀ ਕਨੂੰਨ ਬਣੇ, ਉਹ ਘੁੰਮ ਫਿਰ ਕੇ ਟਿਕ ਕੇ ਬੈਠ ਜਾਵੇਗਾ । ਬਾਕੀ ਸਿਆਸੀ ਸੋਧ ਵੀ ਅਸੀਂ ਹੀ ਕਰਨੀ ਹੈ । ਕਿਸਾਨੀ ਭਾਈਚਾਰਕ ਏਕਤਾ ਹੀ ਕਿਸਾਨੀ ਨੂੰ ਬਚਾਅ ਸਕਦੀ ਹੈ । (1142, 23/06/2020)

1142
 

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2021, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)