|
ਪੰਛੀਆਂ ਦਾ ਹਿੱਸਾ ਕਿੱਥੇ? |
ਇਸ ਧਰਤੀ ਤੇ ਜੋ ਵੀ ਖਾਣਯੋਗ ਪੈਦਾ ਹੁੰਦਾ
ਹੈ, ਉਹ ਸਭ ਦੇ ਲਈ ਲੋੜ ਅਨੁਸਾਰ ਵੰਡਿਆ ਜਾਣਾ ਚਾਹੀਦਾ ਹੈ। ਪਰ ਅਸੀਂ ਇਤਨੇ
ਲਾਲਚੀ ਹੋ ਜਾਂਦੇ ਹਾਂ ਕਿ ਆਪਣਾ ਹਿੱਸਾ ਤਾਂ ਲੈਂਦੇ ਹੀ ਹਾਂ, ਸਗੋਂ ਹੋਰਨਾਂ
ਦਾ ਹਿੱਸਾ ਵੀ ਖੋਹ ਲੈਂਦੇ ਹਾਂ। ਪੰਛੀਆਂ ਨੇ ਮੁੱਖ ਖੁਰਾਕ ਦਰਖਤਾਂ ਦੇ ਫਲਾਂ
ਤੋਂ ਹੀ ਲੈਣੀ ਹੁੰਦੀ ਹੈ। ਵਪਾਰਕ ਬਾਗਾਂ ਨੂੰ ਛੱਡ ਕਿ ਸਾਨੂੰ ਚਾਹੀਦਾ ਹੈ ਕਿ
ਅਸੀਂ ਪੰਛੀਆਂ ਵਾਸਤੇ ਫਲਾਂ ਨੂੰ ਛੱਡੀਏ, ਜੋ ਪੱਕ ਕੇ ਥੱਲੇ ਆ ਪਵੇ ੳਹੀ ਅਸੀਂ
ਲਈਏ। ਮੇਰੇ ਇਕ ਦੋਸਤ ਦੇ ਘਰ ਅੰਬਾਂ ਦੇ ਦਰਖਤ ਹਨ। ਉਹ ਸਿਰਫ ਥੱਲੇ ਗਿਰੇ ਹੋਏ
ਅੰਬ ਹੀ ਵਰਤਦਾ ਹੈ ਬਾਕੀ ਸਭ ਪੰਛੀਆਂ ਲਈ ਛੱਡ ਦੇਂਦਾ ਹੈ। ਇਸਦੇ ਬਦਲੇ ਉਸਦੇ
ਘਰ ਦਰਜਨਾਂ ਨਵੇਂ ਨਵੇਂ ਪੰਛੀਆਂ ਦੀ ਆਮਦ ਹੁੰਦੀ ਹੈ ਤੇ ਉਸਦਾ ਮਨ ਖੁਸ਼ ਕਰਦੇ
ਹਨ। ਸਾਡੇ ਘਰ ਵੀ ਜਾਮਣ ਲੱਗੀ ਹੋਈ ਹੈ। ਅਸੀਂ ਵੀ ਸਿਰਫ ਪੱਕ ਕੇ ਥੱਲੇ
ਡਿੱਗੀਆਂ ਜਾਮਣਾਂ ਹੀ ਚੁਗਦੇ ਹਾਂ। ਉਪਰ ਪੰਛੀ ਖਾਂਦੇ ਹਨ। ਦਰਜਨਾਂ ਕਿਸਮ ਦੇ
ਛੋਟੇ ਛੋਟੇ ਪੰਛੀ ਦਰਖਤ ਤੇ ਬੈਠੇ ਜਾ ਸਕਦੇ ਹਨ। ਅੱਜ ਲੋੜ ਹੈ ਕਿ ਰਾਹਾਂ,
ਵਿਹੜਿਆਂ ਜਾਂ ਖਾਲੀ ਥਾਵਾਂ ਉਤੇ ਫਲਾਂ ਵਾਲੇ ਦਰਖਤ ਹੀ ਲਾਏ ਜਾਣ।
ਇਸ ਤਰ੍ਹਾਂ ਹਰ ਇਕ ਨੂੰ ਉਸੇ ਹਿੱਸੇ ਦੀ
ਸੌਗਾਤ ਮਿਲੇਗੀ ਤੇ ਦੂਜਾ ਮਨ ਦੀ ਖੁਸ਼ੀ।
(20/07/2014) |
|
ਸਾਫ ਪਾਣੀ-ਇਕ ਸੁਆਲ? |
ਇਹ ਇਕ ਅਹਿਮ ਮੁੱਦਾ ਹੈ। ਕੀ ਅਸੀਂ ਸਾਫ
ਪਾਣੀ ਪੀਂਦੇ ਹਾਂ?
ਕੀ ਸਾਡੇ ਘਰਾਂ ਵਿਚ ਲੱਗੇ ਪਾਣੀ ਸਾਫ ਕਰਨ ਦੇ ਯੰਤਰ ਸਹੀ ਹਨ?
ਤੁਸੀਂ ਹੈਰਾਨ ਹੋ ਜਾਵੋਗੇ, ਜਦੋਂ ਇਹ
ਜਾਣੋਗੇ ਕਿ ਸਾਡੇ ਨਾਲ, ਆਰ ਓ, ਦੇ ਨਾਮ ਤੇ ਕਿੰਨਾ ਧੋਖਾ ਹੋ ਰਿਹਾ
ਹੈ। ਇਹ ਆਰ ਓ ਹੈ ਕੀ? ਅਸਲ ਵਿਚ ਅਜ ਦੇ ਪ੍ਰਚਾਰ ਦੇ ਯੁੱਗ ਵਿਚ ਜੇ
ਲੋਕ ਪ੍ਰਚਾਰ ਦੀ ਬੁਝਾੜ ਕਰਕੇ ਚੋਣਾਂ ਜਿਤ ਸਕਦੇ ਹਨ, ਡਾਕਟਰ ਡਰਾ ਕਿ ਅਪ੍ਰੇਸ਼ਨ
ਕਰ ਸਕਦੇ ਹਨ, ਸੀ ਏ ਕਹਿ ਕਹਿ ਕਿ ਰਿਸ਼ਵਤ ਦੇਣ ਲਈ ਮਜਬੂਰ ਕਰ
ਸਕਦੇ ਹਨ, ਤਾਂ ਵੱਡੀਆਂ ਕੰਪਨੀਆਂ ਗਲਤ ਤਕਨਾਲੋਜੀ ਨੂੰ ਆਪਣੇ ਫਾਇਦੇ ਲਈ
ਪ੍ਰਚਾਰ ਕਰ ਜਾਂ ਸਮੇਂ ਦੀਆਂ ਸਰਕਾਰਾਂ ਜਾਂ ਅਧਿਕਾਰੀਆਂ ਨਾਲ ਰਲ ਕੇ ਕਿਉਂ
ਨਹੀਂ ਵੇਚ ਸਕਦੀਆਂ? ਆਰ ਓ ਸਿਸਟਮ ਅਸਲ ਵਿਚ ਗੰਦੇ ਪਾਣੀ ਨੂੰ ਸਾਫ ਕਰਨ
ਦੀ ਤਕਨਾਲੋਜੀ ਹੈ। ਪਰ ਇਹ ਪੀਣਯੋਗ ਪਾਣੀ ਪੈਦਾ ਕਰਨ ਦਾ ਤਰੀਕਾ ਨਹੀਂ ਹੈ।
ਜਦੋਂ ਪਾਣੀ ਇਸਦੇ ਬਰੀਕ ਮੁਸਾਮਾਂ ਵਿਚੋਂ ਲੰਘਦਾ ਹੈ ਤਾਂ ਇਹ ਪਾਣੀ ਚੋਂ ਸਾਰੇ
ਤੱਤ ਕੱਢ ਦੇਂਦਾ ਹੈ। ਇਸ ਵਿਚਲੇ ਸਾਰੇ ਕੁਦਰਤੀ ਖਣਿੱਜ ਪਦਾਰਥ ਰੋਕ ਲੈਂਦਾ ਹੈ
ਪਰ, ਜ਼ਹਿਰੀ ਦਵਾਈਆਂ ਕੀੜੇ ਮਾਰ ਜ਼ਹਿਰਾਂ ਜਾਂ ਕੈਲੋਰੀਨ ਆਦਿਕ ਨੂੰ ਰੋਕਣ ਤੋਂ
ਅਸਮਰਥ ਹੁੰਦਾ ਹੈ। ਇਸ ਨਾਲ ਇਸ ਪਾਣੀ 'ਚੋਂ ਕੁਦਰਤੀ ਖਣਿੱਜਾਂ ਦੀ ਅਣਹੋਂਦ
ਮਨੁੱਖੀ ਸਿਹਤ ਲਈ ਹਾਨੀਕਾਰਕ ਹੋ ਜਾਂਦੀ ਹੈ। ਅਮਰੀਕਾ ਵਿਚ ਅੱਜ ਵੀ ਵੱਡੀਆਂ
ਫੈਕਟਰੀਆਂ ਦੇ ਬਾਹਰ ਜੋ ਆਰ ਓ ਲੱਗੇ ਹਨ ਤੇ ਲਿਖਿਆ ਹੈ ਹੁੰਦਾ ਹੈ ਕਿ
ਇਹ ਪਾਣੀ ਪੀਣਯੋਗ ਨਹੀਂ ਹੈ। ਮੁੱਖ ਤੌਰ ਤੇ ਇਸ ਸਿਸਟਮ ਦੀ ਖੋਜ, ਫੋਟੋ ਲੈਬਾਂ,
ਜਾਂ ਮਸ਼ੀਨਰੀ ਦੀ ਧੋਆ ਧੁਆਈ ਲਈ ਜ਼ਰੂਰੀ ਪਾਣੀ ਖਾਤਿਰ ਕੀਤੀ ਗਈ ਸੀ। ਕਾਰਬਨ
ਰਾਹੀਂ ਸਾਫ ਕੀਤਾ ਪਾਣੀ ਹੀ ਸਹੀ ਰਹਿ ਸਕਦਾ ਹੈ। ਇਸ ਨੁਕਸਾਨ ਬਾਰੇ ਵਿਸਥਾਰ
ਨਾਲ ਜਾਣਕਾਰੀ ਯੂ ਐਨ ਓ ਦੀ ਵਿਸ਼ਵ ਸਿਹਤ ਸੰਸਥਾ ਦੀ ਵੈਬਸਾਇਟ
http://www.who.int/water_sanitation_health/dwq/nutdemineralized.pdf
ਤੋਂ ਫਾਇਲ ਉਤਾਰ ਕਿ ਲਈ ਜਾ ਸਕਦੀ ਹੈ। ਕੁਦਰਤੀ ਤੌਰ ਤੇ 450 ਫੁੱਟ ਤੋਂ
ਥੱਲਿਓਂ ਕੱਢਿਆ ਪਾਣੀ ਹੀ ਪੀਣਯੋਗ ਹੁੰਦਾ ਹੈ। ਲੋੜ ਹੈ ਵਪਾਰਕ ਪ੍ਰਚਾਰ ਤੋਂ
ਬਚਣ ਦੀ ਤੇ ਲੋਕਾਂ ਦੀ ਸਿਹਤ ਬਚਾਉਣ ਦੀ।
(09/07/2014) |
|
ਮੌਸਮ ਜਦੋਂ ਖਿਲਾਰੇ ਖੰਭ |
ਪੁਰਾਣੇ ਸਮਿਆ ਵਿਚ ਮੌਸਮ ਦੇ ਬਦਲਾਅ ਨੂੰ
ਮਨੁੱਖ ਦੇ ਆਲੇ ਦੁਆਲੇ ਵਾਪਰਦੀਆ ਘਟਨਾਵਾ ਤੋਂ ਜਾਣਿਆ ਜਾਦਾ ਸੀ। ਜਿਵੇਂ ਜੇ
ਕੀੜੀਆ ਅੰਡੇ ਚੁੱਕੀ ਜਾਣ ਤਾ ਸਮਝੋ ਮੀਂਹ ਆਉਣ ਵਾਲਾ ਹੈ। ਗਰਮੀਆ ਦੀ ਆਮਦ ਤੋਂ
ਪਹਿਲਾ ਪੰਛੀਆ ਦੇ ਆਲਹਣਿਆ ਵਿਚ ਬੋਟ ਨਿਕਲ ਆਉਂਦੇ ਹਨ। ਮੋਰਾ ਦੀਆ ਪੈਲਾ
ਬਰਸਾਤੀ ਮੌਸਮ ਦੀਆ ਸੂਚਕ ਹੋ ਨਿੱਬੜਦੀਆ ਹਨ। ਪੱਛੋਂ, ਦੱਖਣ, ਪੁਰੇ ਆਦਿ ਦਾ
ਵੱਗਣਾ ਹੀ ਸਿਆਣਿਆ ਨੂੰ ਮੌਸਮ ਦੇ ਮਿਜਾਜ ਦਾ ਅੰਦਾਜ਼ਾ ਦੇ ਦਿੰਦਾ ਸੀ। ਅੱਜ ਦੇ
ਬਦਲ ਰਹੇ ਯੁੱਗ ਵਿਚ ਨਾ ਤਾ ਬਹੁਤੇ ਸਿਆਣੇ ਹੀ ਰਹੇ ਹਨ ਅਤੇ ਨਾ ਹੀ ਖੇਤਾ ਵਿਚ
ਰਹਿ ਕੇ ਜ਼ਿੰਦਗੀ ਦੇ ਰੰਗ ਮਾਣਦੇ ਲੋਕ। ਵਿਗਿਆਨ ਦੀ ਤਰੱਕੀ ਨੇ ਮੌਸਮ ਨੂੰ ਜਾਨਣ
ਦੀ ਤਕਨੀਕ ਹੀ ਬਦਲ ਦਿੱਤੀ ਹੈ। ਮੁੱਖ ਤੌਰ ਤੇ ਅਸਮਾਨ ਵਿਚ ਤੈਰਦੀਆ ਦੋ ਕਿਸਮ
ਦੀਆ ਸੈਟਾਲਾਇਟ ਇਹ ਕੰਮ ਕਰਦੀਆ ਹਨ। ਪਹਿਲੀ ਕਿਸਮ ਤਕਰੀਬਨ ਧਰਤੀ ਤੋਂ
22500 ਕਿਲੋਮੀਟਰ ਦੂਰ ਧਰਤੀ ਦੇ ਧੁਰੇ ਅਨੁਸਾਰ ਘੁੰਮਦੀ ਹੈ। ਇਹ ਧਰਤੀ ਦੇ
ਕਿਸੇ ਖਾਸ ਖਿੱਤੇ ਤੇ ਨਿਗਾਹ ਰੱਖਦੀ ਹੈ। ਧਰਤੀ ਉਤੇ ਹੁੰਦੇ ਮੌਸਮੀ ਬਦਲਾਵਾ
ਨੂੰ ਇਹ ਰਿਕਾਰਡ ਕਰਦੀ ਹੈ ਅਤੇ ਤਕਰੀਬਨ 60 ਸਕਿੰਟ ਵਿਚ ਸੂਚਨਾ ਮੁੜ ਧਰਤੀ ਤੇ
ਬਣੇ ਮੌਸਮੀ ਕੇਂਦਰਾ ਵਿਚ ਭੇਜ ਦਿੰਦੀ ਹੈ। ਦੂਸਰੀ ਕਿਸਮ ਧਰਤੀ ਤੋਂ 500
ਕਿਲੋਮੀਟਰ ਉੱਚੀ ਸਥਿਤ ਹੁੰਦੀ ਹੈ। ਇਹ ਕਿਸੇ ਵੀ ਜਗਹਾਹ ਨੂੰ ਹਰ 12 ਘੰਟੇ
ਬਾਅਦ ਰਿਕਾਰਡ ਕਰਦੀ ਹੈ। ਇਹ ਦੋ ਦੋ ਦੇ ਜੁੱਟ ਵਿਚ ਹੁੰਦੀਆ ਹਨ ਤੇ 6 ਘੰਟੇ
ਬਾਅਦ ਮੌਸਮ ਦੀ ਜਾਣਕਾਰੀ ਭੇਜਦੀਆ ਹਨ। ਭਾਵੇਂ ਮਨੁੱਖ ਦੀ ਇਹ ਕੋਸ਼ਿਸ਼ ਕਾਫੀ
ਲਾਭਕਾਰੀ ਹੈ ਪਰ ਕੁਦਰਤ ਦੀ ਵਿਸ਼ਾਲ ਤਾਕਤ ਅੱਗੇ ਇਹ ਅਕਸਰ ਫੇਲਹ ਹੋ ਜਾਦੀਆ ਹਨ।
ਮੌਸਮ ਦੀ ਜਾਣਕਾਰੀ ਲਈ ਮਨੁੱਖ ਦੇ ਖੰਭ ਹਾਲੇ ਬਹੁਤ ਛੋਟੇ ਹਨ, ਸਮਾ ਪਾ ਕੇ ਹੋ
ਸਕਦਾ, ਕਾਮਯਾਬ ਹੋ ਜਾਵੇ।
(25/06/2014) |
|
ਸਹਿਜ ਦਾ ਮੁੰਨਾ |
ਕਿਰਸਾਨੀ ਇਕ ਇਹੋ ਜਿਹਾ ਕਿੱਤਾ ਹੈ ਜੋ
ਲਗਾਤਾਰ ਮਿਹਨਤ ਮੰਗਦਾ ਹੈ। ਇਕ ਖੇਤ ਨੂੰ ਹਲ਼ ਨਾਲ ਵਾਹੁਣ ਲਈ 5 ਮੀਲ ਜਾ ਸਮਝੋ
8 ਕਿਲੋਮੀਟਰ ਪੈਦਲ ਚੱਲਣਾ ਪੈਂਦਾ ਹੈ, ਇਹ ਚਲਣਾ ਵੀ ਅਸਾਨ ਨਹੀਂ, ਹਰ ਵੇਲੇ
ਢਿੱਗਾ ਦਾ ਖਿਆਲ ਰੱਖਣਾ ਪੈਂਦਾ ਹੈ। ਮੁੰਨਾ ਘੁੱਟ ਕਿ ਫੜਨਾ ਪੈਂਦਾ ਹੈ ਤਾ ਕਿ
ਬਲਦਾ ਦੇ ਫਾਲ਼ਾ ਨਾ ਲੱਗ ਜਾਵੇ। ਵਾਹੁਣਾ ਵੀ ਡੂੰਘਾ ਪੈਂਦਾ ਹੈ ’ਤੇ ਧਿਆਨ ਵੀ
ਪੂਰਾ ਰੱਖਣਾ ਹੁੰਦਾ ਹੈ। ਜੋ ਕਿਸਾਨ ਇਹ ਕੰਮ ਕਰਦੇ ਹਨ, ਦਿਹਾੜੀ ਦੇ 2 ਜਾ
ਤਿੰਨ ਖੇਤ ਵਾਹ ਲੈਂਦੇ ਹਨ, ਜ਼ਰਾ ਸੋਚੋ, ਕਿੰਨਾ ਠਰੰਮਾ ਆ ਜਾਦਾ ਹੋਵੇਗਾ ਉਹਨਾ
ਦੇ ਅੰਦਰ। ਆਮ ਸੈਰ ਕਰਦੇ ਲੋਕ, ਸੋਚ ਕਿਧਰੇ ਹੋਰ ਰਹੇ ਹੁੰਦੇ ਹਨ ਅਤੇ ’ਤੇ
ਪੈਰਾ ਦੀ ਸੌਖੀ ਚਾਲ ਚੱਲੀ ਜਾਦੇ ਹਨ। ਸਰੀਰ ਨੂੰ ਪਸੀਨਾ ਜ਼ਰੂਰ ਆਉਂਦਾ ਹੈ ਪਰ
ਮਨ ਨੂੰ ਟਿਕਾਅ ਦੂਰ ਦੀ ਗੱਲ ਰਹਿ ਜਾਦੀ ਹੈ। ਖੇਤੀ ਦੀ ਮੁਸ਼ੱਕਤ ’ਚੋਂ ਨਿਕਲਿਆ
ਸਹਿਜ ’ਤੇ ਪਸੀਨਾ, ਕਿਸਾਨ ਦੀ ਸਿਹਤ ਨੂੰ ਵੀ ਠੀਕ ਰੱਖਦਾ ਹੈ। ਨਾ ਬਲੱਡ ਪਰੈਸ਼ਰ
ਹੋਵੇ, ਨਾ ਸ਼ੁਗਰ ਹੋਵੇ ’ਤੇ ਨਾ ਹੀ ਤਣਾਅ। ਇਸੇ ਸਹਿਜ ਕਰਕੇ ਮੰਨਿਆ ਜਾਦਾ ਹੈ
ਕਿ ਕਿਸਾਨ ਇਕ ਅੱਛਾ ਕਥਾਕਾਰ ਬਣ ਸਕਦਾ ਹੈ। ਪੰਜਾਬੀ, ਅੰਗਰੇਜ਼ੀ ’ਤੇ ਹੋਰ
ਭਾਸ਼ਾਵਾ ਵਿਚ ਵੀ ਵੱਡੇ ਕਹਾਣੀਕਾਰ ’ਤੇ ਨਾਵਲਕਾਰ, ਮੁੱਖ ਤੌਰ ਤੇ ਕਿਸਾਨੀ ਨਾਲ
ਜੁੜੇ ਵਿਅਕਤੀ ਹਨ। ਪਰ ਹੁਣ ਸਮਾ ਬਦਲ ਰਿਹਾ ਹੈ।ਸਭ ਕੁਝ ਉੱਲਟ - ਪੁੱਲਟ ਗਿਆ
ਹੈ। ਮਜ਼ਦੂਰ ਜਮਾਤ ਘਟ ਉੱਜਰਤ ਕਰਕੇ ਭੁੱਖੀ ਮਰ ਰਹੀ ਹੈ ’ਤੇ ਕਿਸਾਨ ਮਿਹਨਤ ਨਾ
ਕਰਨ ਕਰਕੇ ਨਾ-ਮੁਰਾਦ ਬਿਮਾਰੀਆ ਨਾਲ। ਕਾਸ਼ ਸਮਾ ਮੁੜ ਆਵੇ।
(13/06/2014) |
|
ਪੰਛੀਆਂ ਦਾ ਮਾਡਲ ਟਾਊਨ |
ਪੰਜਾਬ ਵਿਚ ਅਜਕਲ ਪੰਛੀਆਂ ਦੀ ਭਾਰੀ ਗਿਣਤੀ
ਹੋ ਚੁੱਕੀ ਹੈ, ਖਾਸ ਕਰਕੇ 'ਬਗਲੇ', ਇਹ ਕਈ
ਕਿਸਮ ਦੇ ਹਨ, ਕੇਸਰੀ ਰੰਗ ਦੀ ਧੋਣ ਵਾਲੇ ਬੜੇ
ਸੋਹਣੇ ਲੱਗਦੇ ਹਨ। ਇਹਨਾਂ ਦੀ ਗਿਣਤੀ ਲੱਖਾਂ ਵਿਚ ਹੋ
ਗਈ ਹੈ, ਖਾਸ ਕਰਕੇ ਜਿਥੇ ਝੋਨਾ ਲੱਗਦਾ ਹੈ ਜਾਂ ਜਿਥੇ ਸੇਂਜੂ ਜ਼ਮੀਨ
ਹੋਵੇ। ਇਹਨਾ ਦਾ ਮੁੱਖ ਭੋਜਨ ਕਿਸਾਨ ਦੇ ਮਿੱਤਰ ਡੱਡੂ ਹਨ। ਇਸੇ
ਕਰਕੇ ਇਸ ਪੰਛੀ ਨੂੰ ਨੁਕਸਾਨ ਦੇਣ ਵਾਲੇ ਵਰਗ ਵਿਚ ਰਖਿਆ ਜਾਂਦਾ
ਹੈ, ਸਾਰਾ ਸਾਲ ਖੁਰਾਕ ਨਾ ਮਿਲਣ ਕਰਕੇ, ਇਹ ਪੰਛੀ ਪਿੰਡਾਂ ਦੀਆਂ
ਹੱਡਾ ਰੋੜੀਆਂ ਤੇ ਵੀ ਕਬਜ਼ਾ ਕਰੀ ਬੈਠੇ ਹਨ। ਇੰਝ ਇਹ ਉਥੇ ਪੈਦਾ
ਹੋਣ ਵਾਲੇ ਹਾਨੀਕਾਰਕ ਕੀਟਾਣੂ ਖੇਤਾਂ ਵਿਰ ਫੈਲਾਅ ਰਹੇ ਹਨ।
ਆਉਣ ਵਾਲੇ ਸਮੇਂ ਵਿਚ ਇਹ ਭਿਆਨਕ ਖਤਰੇ ਦੇ ਸੂਚਕ ਹਨ।
ਕੁਦਰਤ ਦੇ ਨੇਮ ਵਿਚ ਹਰ ਪ੍ਰਾਣੀ ਦਾ ਆਪਣਾ ਸਥਾਨ ਹੈ, ਪਰ ਜਦੋਂ
ਇਹ ਕਿਸੇ ਹੋਰ ਪਾ੍ਰਜਾਤੀ ਲਈ ਖਤਰਾ ਬਣ ਜਾਵੇ ਤਾਂ, ਕਿਸੇ ਕੰਟਰੋਲ
ਦੀ ਜ਼ਰੂਰਤ ਹੈ। ਉਮੀਦ ਹੈ ਸਬੰਧਤ ਵਿਭਾਗ ਇਸ ਸਮੱਸਿਆ ਨੂੰ
ਹੁਣੇ ਹੀ ਸਾਂਭ ਲੈਣਗੇ। ਅੱਜਕੱਲ ਇਹ ਪੰਛੀ ਕਿੱਕਰਾਂ ਤੇ ਦਰਜਨਾਂ
ਆਲਹਣੇ ਪਾਕੇ ਬੱਚੇ ਕੱਢ ਰਿਹੇ ਹਨ, ਜੋ ਇਹਨਾਂ ਦੀਆਂ ਤੇਜ਼ਾਬੀ
ਬਿੱਠਾਂ ਨਾਲ 2–3 ਸਾਲ ਵਿਚ ਗਲੱਣੀਆਂ ਸ਼ੁਰੂ ਹੋ ਜਾਂਦੀਆਂ ਹਨ। (31/05/14) |
|
ਵਿਰਾਸਤੀ ਮਿਸਤਰਪੁਣਾ ਖ਼ਤਮ |
ਪਹਿਲੋਂ ਪਿੰਡਾਂ ਵਿਚ ਹਰ ਲੋੜ ਲਈ, ਹੁਨਰਮੰਦ
ਲੋਕ ਹੁੰਦੇ ਸਨ, ਆਮ ਸੰਦ ਬਨਾਉਣ ਲਈ ਜਾਂ ਠੀਕ ਕਰਵਾਉਣ ਲਈ ਲੋਕਾਂ ਨੂੰ ਦੂਰ
ਨਹੀਂ ਜਾਣਾ ਪੈਦਾ ਸੀ, ਲਕੜੀ ਦੇ ਕੰਮ ਲਈ ਤਰਖਾਣ, ਲੋਹੇ ਤੇ ਕੰਮ ਲਈ ਲੁਹਾਰ,
ਇਸੇ ਤਰ੍ਹਾਂ, ਜੁਲਾਹੇ ਕਪੜੇ ਦੀ ਲੋੜ ਪੂਰੀ ਕਰਦੇ ਸਨ, ਝੀਰ, ਨਾਈ, ਜਾਂ ਦਲਿਤ
ਆਦਿ ਸਭ ਮਿਲਕੇ ਪਿੰਡ ਦਾ ਸਮਾਜ ਬਣਦੇ ਸਨ, ਇਹਨਾਂ ਸਭ ਕੋਲ ਆਪੋ ਆਪਣੀ ਕਲਾ ਸੀ
ਤੇ ਆਪਣੇ ਆਪਣੇ ਸੰਦ ਹੁੰਦੇ ਸਨ। ਇਹ ਇਹਨਾਂ ਸੰਦਾਂ ਨੂੰ ਵੀ ਆਪ ਹੀ ਬਣਾਉਦੇ
ਸਨ, ਮਸ਼ੀਨਰੀ ਦੀ ਬਹੁਤ ਘੱਟ ਲੋੜ ਪੈੱਦੀ ਸੀ। ਜ਼ਿਆਦਾ ਤਰ ਆਲੇ ਦੁਆਲੇ ਮਿਲਣ
ਵਾਲੀਆਂ ਚੀਜ਼ਾਂ ਤੋਂ ਹੀ ਇਹ ਆਪਣੇ ਸਹਾਇਕ ਸੰਦ ਬਣਾ ਲੈਂਦੇ ਸਨ। ਆਮ ਤੌਰ ਤੇ
ਸਖਤ ਲੱਕੜ, ਕਿਸੇ ਵੀ ਮਿਸਤਰੀ ਦਾ ਅੱਡਾ ਬਣ ਜਾਦੀ ਸੀ। ਇਹ ਤਸਵੀਰ, ਰਵਾਇਤੀ
ਹਥਿਆਰ, ਜਿਵੇਂ ਕਿਰਪਾਨ, ਬਰਛੇ, ਦਾਤੀਆਂ ਆਦਿ ਦੇ ਲੋਹੇ ਨੂੰ ਮੋੜਨ ਤੇ ਜੋੜਨ
ਵਾਲਾ ਪੱਕੀ ਲਕੜ ਵਾਲੇ ਦਰੱਖਤ ਦਾ ਮੁੱਢ ਹੈ। ਇਹ ਕਿਸੇ ਵੀ ਮਹਿੰਗੀ ਮਸ਼ੀਨ ਦਾ
ਮੁਕਾਬਲਾ ਕਰਦਾ ਹੈ। ਪਰ ਅਜ ਬੇਲੋੜੀ ਦੌੜ ਵਿਚ ਪਏ ਲੋਕ, ਸਹਿਜ ਨੂੰ ਛੱਡ, ਆਪਣੇ
ਵਿਰਾਸਤੀ ਮਿਸਤਰਪੁਣੇ ਦੇ ਸੰਦਾਂ ਨੂੰ ਅਲਵਿਦਾ ਆਖ, ਆਪਣੇ ਪੁਰਖਿਆਂ ਦੀਆਂ
ਨਿਸ਼ਾਨੀਆਂ ਖਤਮ ਕਰੀ ਜਾ ਰਹੇ ਹਨ। (24/05/14) |
|
ਗੰਨੇ ਤੋਂ ਚੱਲਣਗੇ ਹਵਾਈ ਜਹਾਜ਼ |
ਦੁਨੀਆ ਦੇ ਕਿਸਾਨਾ ਨੂੰ ਬਹੁਤ ਜਲਦੀ ਇੱਕ
ਤੋਹਫਾ ਮਿਲਣ ਵਾਲਾ ਹੈ। ਦੁਨੀਆ ਦੇ ਵੱਡੇ ਜਹਾਜ਼
ਨਿਰਮਾਤਾ 'ਬੋਇੰਗ' ਅਤੇ ਬਰਾਜੀਲ ਦੀ ਇੱਕ ਹਵਾਈ
ਕੰਪਨੀ ਨੇ ਮਿਲ ਕਿ ਗੰਨੇ ਉੱਤੇ ਖੋਜ ਕਰ ਕਿ
ਇੱਕ ਇਹੋ ਜਿਹੇ ਤੇਲ ਦੀ ਖੋਜ ਕੀਤੀ ਹੈ, ਜੋ ਮਿੱਟੀ ਦੇ ਤੇਲ ਵਾਗ ਉੱਡਦਾ ਨਹੀਂ
ਅਤੇ ਉਹ ਬਹੁਤ ਹੀ ਸਸਤਾ ਹੈ । ਇਨਾ ਕੰਪਨੀਆ ਨੇ ਸਮਝੌਤਾ ਕੀਤਾ ਹੈ ਕਿ ਦੁਨੀਆ
ਦੇ ਵੱਖ ਵੱਖ ਖਿਤਿਆ ਵਿੱਚ ਜਿਥੇ ਕਮਾਦ ਦੀ ਖੇਤੀ ਹੋ ਸਕਦੀ ਹੈ ਉਥੇ ਇਸ ਤੇਲ
ਨੂੰ ਤਿਆਰ ਕੀਤਾ ਜਾਵੇ।ਇਹ ਇੱਕ ਕਿਸਾਨਾ ਲਈ ਵੱਡਾ ਤੋਹਫਾ ਹੋਵੇਗਾ। ਅੱਜ ਕੱਲ
ਪੰਜਾਬ ਵਿੱਚ ਨਵੀੰ ਤਕਨੀਕ ਨਾਲ ਕਮਾਦ ਦੀ ਉਪਜ ਸਾਡੇ ਸੱਤ ਸੌ ਕੁਇੰਟਲ ਪਰਤੀ
ਏਕੜ ਹੋਣ ਲੱਗ ਪਈ ਹੈ।ਇਹ ਕਾਸ਼ਤ ਰਵਾਇਤੀ ਤਰੀਕੇ ਤੋਂ ਹਟ ਕਿ ਹੈ। ਇਸ ਵਿੱਚ
ਸਿਰਫ 95 ਕਿਲੋ ਪਰਤੀ ਏਕੜ ਬੀਜ ਬੀਜਿਆ ਜਾਦਾ ਹੈ। ਜਦ ਕਿ ਆਮ ਬਿਜਾਈ ਵਿੱਚ
3500 ਕਿਲੋ ਬੀਜ ਲਗਦਾ ਹੈ। ਇਸ ਤਰਾ ਵਧੀ ਹੋਈ ਉਪਜ ਇੱਕ ਕਰਿਸ਼ਮਾ ਕਰ ਸਕਦੀ ਹੈ।
ਹਵਾਈ ਕੰਪਨੀਆ ਅਨੁਸਾਰ ਹਾਲੇ ਛੋਟੇ ਜਹਾਜ਼ ਹੀ ਇਸ ਤੇਲ ਨਾਲ ਚਲਾ ਕਿ ਦੇਖੇ ਗਏ
ਹਨ।ਇਸ ਲਈ ਦੁਨੀਆ ਦੇ ਵਿਗਿਆਨੀ ਸੋਲਾ ਅਲਗ ਅਲਗ ਗੁਪਤ ਥਾਵਾ ਤੇ ਖੋਜ ਕਰਨ ਲੱਗੇ
ਹੋਏ ਹਨ।ਉਮੀਦ ਹੈ ਪੰਜਾਬ ਵਰਗੇ ਖਿਤੇ ਵਿੱਚ ਜਿਥੇ ਕਮਾਦ ਆਸਾਨੀ ਨਾਲ ਹੋ ਸਕਦਾ
ਹੈ, ਇਸ ਨਵੀਂ ਖੋਜ ਨਾਲ ਆਉਣ ਵਾਲੇ ਪੰਜ ਸੱਤ ਸਾਲਾ ਵਿੱਚ ਖੁਸ਼ਹਾਲੀ ਦਾ ਫੁੱਲ
ਖਿੜ ਪਵੇ । |
|
ਭਾਖੜੇ ਦੀ ਟੇਲ |
ਪਿੰਡਾਂ ਵਿਚ ਆਮ ਤੌਰ ਤੇ ਸ਼ਕਾਇਤ ਰਹਿੰਦੀ ਹੇ
ਕਿ ਸੂਏ ਜਾਂ ਨਹਿਰ ਦੀ ਟੇਲ ਤੇ ਪਾਣੀ ਨਹੀਂ ਪਹੁੰਚਦਾ। ਜਿੰਨਾ ਪਿੰਡਾਂ ਵਿਚ
ਸੂਏ ਜਾਂ ਨਹਿਰਾਂ ਖਤਮ ਹੁੰਦੀਆਂ ਹਨ, ਉਥੇ ਇਹ ਆਮ ਗੱਲ ਹੈ। ਕਈ ਵਾਰੀ ਮਨ 'ਚ
ਆਇਆ ਕਿ ਜੇ ਪਾਣੀ ਦੀ 'ਟੇਲ' ਜਾਣੀ ਪੂੰਛ ਹੁੰਦੀ ਹੈ ਤਾਂ ਮੂੰਹ ਵੀ ਜ਼ਰੂਰ
ਹੁੰਦਾ ਹੋਊ। ਇਸ ਵਿਚਾਰ ਨੂੰ ਲੈਕੇ , ਲੱਭਦੇ ਲੱਭਦੇ ਅਸੀਂ ਊਨਾ ਸ਼ਹਿਰ ਤੋਂ 30
ਕਿਲੋਮੀਟਰ ਉੱਤੇ ਜਾ ਪਹੁੰਚੇ, ਇੱਥੋਂ ਭਾਖੜਾ ਡੈਮ ਦੀ ਝੀਲ ਸ਼ੁਰੂ ਹੁੰਦੀ ਹੈ।
ਗਰਮੀਆਂ ਦੀ ਸ਼ੁਰੂਆਤ ਹੋਣ ਕਰਕੇ ਪਾਣੀ ਦਾ ਸੱਤਰ ਨੀਵਾਂ ਜਾ ਚੁੱਕਾ ਸੀ। ਸਾਡੇ
ਕੈਮਰੇ ਦੀ ਮਿਣਤੀ ਅਨੁਸਾਰ ਇਹ ਤਕਰੀਬਨ 480 ਮੀਟਰ ਤੇ ਸੀ, ਸਥਾਨਕ ਲੋਕਾਂ
ਅਨੁਸਾਰ ਇਹ ਬਰਸਾਤਾਂ ਵਿਚ 525 ਮੀਟਰ ਤਕ ਚਲੇ ਜਾਂਦਾ ਹੈ, ਜਾਂ ਇਹ ਸਮਝ ਲਵੋ,
ਇਕ 15 ਮੰਜ਼ਿਲਾ ਮਕਾਨ ਜਿੰਨਾ ਪਾਣੀ ਚੜ੍ਹ ਆਉਦਾ ਹੈ। ਇਹ ਬਹੁਤ ਹੀ ਰਮਣੀਕ ਥਾਂ
ਹੈ, ਸਾਫ ਸੁੱਥਰੀ ਦਿੱਖ ਤੇ ਮਿੱਠੀ ਠੰਡੀ ਹਵਾ। ਡਰਦਿਆ ਪਾਣੀ ਵਿਚ ਪੈਰ ਡੋਬੇ
ਕਿ ਠੰਡਾ ਹੋਵੇਗਾ ਪਰ, ਨਿੱਘਾ ਤੇ ਨਿਰਮਲ ਪਾਣੀ, ਸਾਡੀ ਸਾਰੀ ਥਕਾਵਟ ਲਾਹ ਰਿਹਾ
ਸੀ। ਅਸੀ਼ ਉੱਥੇ ਲੋਕਾ ਨੂੰ ਪੁਛਿਆ ਕਿ ਇਸ ਝੀਲ ਕਿਨਾਰੇ ਨੂੰ ਕੀ ਕਹਿੰਦੇ ਹਨ,
ਤਾ ਜਵਾਬ ਸੁਣ ਕਿ ਬੜੀ ਹੈਰਾਂਨੀ ਹੋਈ ਕਿ ਉਹ ਇਸਨੂੰ 'ਟੇਲ' ਹੀ ਕਹਿੰਦੇ ਹਨ।
(05/05/14) |
|
ਝੋਨੇ ਦਾ ਇਤਿਹਾਸ (26/04/14) |
ਅੱਜ ਤੋਂ 4500 ਸਾਲ ਪਹਿਲੋਂ ਝੋਨਾ ਚੀਨ ਦੀ
ਹੀ ਮੁੱਖ ਫਸਲ ਸੀ। ਸਮਾਂ ਪੈਣ ਨਾਲ ਇਹ ਏਸ਼ੀਆ ਤੇ ਭਾਰਤ ਵਿੱਚ ਆਇਆ। ਦੁਨੀਆ ਵਿਚ
ਮੱਕੀ ਤੋਂ ਬਾਅਦ ਝੋਨਾ ਦੂਜੇ ਨੰਬਰ ਤੇ ਬੀਜਿਆ ਜਾਂਦਾ ਹੈ। ਝੋਨਾ ਦੋ ਤਰ੍ਹਾਂ
ਦਾ ਹੁੰਦਾ ਹੈ: ਏਸ਼ੀਅਨ ਅਤੇ ਅਫਰੀਕਨ। ਇਸਦੀ ਖੋਜ ਤੋਂ ਪਤਾ ਲੱਗਾ ਹੈ ਕਿ 13500
ਸਾਲ ਪਹਿਲੋਂ ਇਹ ਚੀਨ ਦੀ 'ਮੋਤੀ ਨਦੀ' ਤੇ ਪੈਦਾ ਹੋਇਆ ਸੀ। ਇਸ ਤੋਂ ਬਾਅਦ
ਇਸਦੀ ਖੇਤੀ 'ਯੰਗਤੀਜ' ਦਰਿਆ ਲਾਗੇ ਕੀਤੀ ਜਾਣ ਲੱਗੀ। ਇਸਤੋਂ ਬਾਅਦ ਹੀ ਇਹ
ਬਾਕੀ ਦੁਨੀਆਂ ਵਿੱਚ ਫੈਲਿਆ। ਅਮਰੀਕਾ ਵਿੱਚ ਇਹ 1700 ਈ: ਵਿਚ ਆ ਗਿਆ ਜਦੋਂ
ਇੱਕ ਏਸ਼ੀਅਨ ਮੁਸਾਫਰ ਜਹਾਜ਼ ਵਾਲੇ ਨੇ ਝੋਨੇ ਦਾ ਇੱਕ ਥੈਲਾ, ਅਮਰੀਕਾ ਤੋਂ ਕਿਸੇ
ਲਈ ਸੇਵਾ ਬਦਲੇ ਦਿੱਤਾ। ਆਮ ਤੌਰ 'ਤੇ ਇਹ ਸਾਲਾਨਾ ਫਸਲ ਹੈ, ਪਰ ਨਮੀ ਵਾਲੇ
ਥਾਵਾਂ ਤੇ ਇਹ ਮੋਢੇ ਕਮਾਦ ਵਾਂਗ 30 ਸਾਲ ਤੱਕ ਉੱਗਦਾ ਰਹਿੰਦਾ ਹੈ। ਅਮਰੀਕਾ
ਵਿੱਚ 1861 ਵਿੱਚ ਇੱਕ ਪੂਰੀ ਯੂਨੀਵਰਸਿਟੀ ਝੋਨੇ ਦੀ ਖੋਜ ਲਈ ਬਣੀ ਹੋਈ ਹੈ।
ਝੋਨੇ 'ਚੋਂ ਕੱਢੇ ਹੋਏ ਚਾਵਲ (100 ਗ੍ਰਾਮ) ਦੀ ਖੁਰਾਕੀ ਸਮਰੱਥਾ ਹੇਠ ਅਨੁਸਾਰ
ਹੈ। ਪਾਣੀ 12 %, ਤਾਕਤ 1528 ਕੇ.ਜੇ., ਪ੍ਰੋਟੀਨ 7.1, ਫੈਟ 0.66,
ਕਾਰਬੋਹਾਈਡਰੇਟ 80, ਫਾਇਬਰ 1.3, ਮਿੱਠਾ 0.12, ਕੈਲਸ਼ੀਅਮ 2.8, ਲੋਹਾ 0.8,
ਮੈਗਨੀਸ਼ੀਅਮ 25, ਫਾਸਫੋਰਸ 115, ਪੋਟਾਸ਼ੀਅਮ 115, ਸੋਡੀਅਮ 5, ਜਿੰਕ 1.09,
ਕਾਪਰ 0.22, ਮੈਗਨੀਜ .09, ਸਲੇਨੀਅਮ 15.1, ਥੀਅਮਿਨ 0.07, ਰਿਬੋਫਲੈਵਿਨ
0.05, ਨਾਇਸਿਨ 1.6, ਪੈਂਟੋਥੈਨਿਕ ਏਸਿਡ 1.01, ਵਿਟਾਮਿਨ ਬੀ 6–0.16, ਫੋਲੇਟ
8, ਵਿਟਾਮਿਨ ਈ 0.11, ਵਿਟਾਮਿਨ ਕੇ 0.1, ਸੈਚੂਰੇਟਿਡ ਫੈਟੀ ਏਸਿਡ 0.18,
ਮੋਨੋ ਸੈਚੂਰੇਟਿਡ ਫੈਟੀ ਏਸਿਡ 0.21, ਪੋਲੀ ਸੈਟੂਰੇਟਿਡ ਫੈਟੀ ਏਸਿਡ 0.18 ਆਦਿ
ਹੁੰਦੇ ਹਨ।
ਖਾਣ ਵਾਲੇ ਚਾਵਲਾਂ ਵਿੱਚ ਦੋ ਜ਼ਹਿਰਾਂ ਵੀ
ਹੁੰਦੀਆਂ ਹਨ 'ਆਰਸਨਿਕ' ਅਤੇ 'ਬੈਕੀਲਸ ਸੀਰਸਨ'। ਪਰ ਇਹ ਖਤਰੇ ਦੇ ਲੈਵਲ ਤੋਂ
ਕਾਫੀ ਘੱਟ ਹੁੰਦੀਆਂ ਹਨ। ਉਬਲੇ ਹੋਏ ਚੌਲਾਂ ਨੂੰ ਇੰਨਾਂ ਦੇ ਅਸਰ ਤੋਂ ਬਚਾਉਣ
ਲਈ ਯਕਦਮ ਠੰਡਾ ਕਰਕੇ ਰੱਖੋ, ਨਹੀਂ ਤਾਂ ਦੇਰ ਨਾਲ ਵਰਤਾਉਣ ਤੇ ਇਹ ਸਿਹਤ ਲਈ
ਹਾਨੀਕਾਰਕ ਹੋ ਸਕਦੀਆਂ ਹਨ। ਇਸ ਲਈ ਖਾਣ ਵਾਲੇ ਚਾਵਲ 60 ਡਿਗਰੀ ਸੈਂਟੀਗਰੇਡ
ਤੋਂ ਉੱਤੇ ਹੀ ਗਰਮ ਕਰਕੇ ਵਰਤੋ। ਠੰਡੇ ਚਾਵਲ ਕਦੇ ਨਹੀਂ ਖਾਣੇ ਚਾਹੀਦੇ। ਦੁਨੀਆ
ਦਾ 92% ਝੋਨਾ, ਚੀਨ, ਭਾਰਤ, ਪਾਕਿਸਤਾਨ ਆਦਿ ਏਸ਼ੀਅਨ ਦੇਸ਼ਾਂ ਵਿੱਚ ਹੀ ਹੁੰਦਾ
ਹੈ। ਪੰਜਾਬ ਵਿਚ ਇਸਦੀ ਕਾਸ਼ਤ ਦੇ ਸਬੂਤ 1925 ਵਿਚ ਵੀ ਮਿਲੇ ਹਨ। |
|
ਵੇਚ ਵੱਟਣ ਦਾ ਨੁਕਤਾ
(15/02/14) |
ਪੰਜਾਬ ਦਾ ਕਿਸਾਨ, ਧਰਤੀ ਨਾਲ ਯੁੱਧ ਕਰਕੇ
ਫਸਲਾਂ ਬੀਜ ਵੀ ਲੈਂਦਾ ਹੈ ਤੇ ਚੰਗੀ ਪੈਦਾਵਾਰ ਵੀ ਕਰ ਲੈਂਦਾ ਹੈ। ਪਰ ਉਹ ਆਪਣੀ
ਫਸਲ ਨੂੰ ਵੇਚਣ ਵੇਲੇ ਲਾਪਰਵਾਹੀ ਵਰਤਦਾ ਹੈ। ਉਹ ਫਸਲ ਦਾ ਮੁੱਲ ਲੈਣ ਲਈ
ਹੋਰਨਾਂ ਉੱਤੇ ਨਿਰਭਰ ਰਹਿੰਦਾ ਹੈ। ਇਸੇ ਲਈ ਉਹ ਮੰਡੀ ਵਿਚ ਫਸਲ ਵੇਚਣ ਨਹੀਂ
ਜਾਂਦਾ, ਸਗੋਂ ‘ਸੁੱਟਣ’ ਜਾਂਦਾ ਹੈ। ਇਹੋ ਕਾਰਨ ਹੈ ਕਿ ਉਸਦੀ ਫਸਲ ਮੰਡੀ ਵਿਚ
ਹੋਰਨਾਂ ਸੌਦਿਆਂ ਵਾਂਗ ਨਹੀਂ ਵਿਕਦੀ। ਜਿੱਥੇ ਦੁਕਾਨਦਾਰ ਆਪਣਾ ਮੁੱਲ ਲਗਾਉਂਦਾ
ਹੋਵੇ। ਪਰ ਇਹ ਵੀ ਸੱਚ ਹੈ ਕਿ ਕਿਸਾਨ ਆਪਣਾ ਸੁਭਾਅ ਨਹੀਂ ਬਦਲ ਸਕਦਾ। ਇਹ
ਸੁਭਾਅ ਹੁਣ ਬਦਲ ਤਾਂ ਨਹੀਂ ਹੋਣਾ ਪਰ ਥੋੜਾ ਬਹੁਤਾ ਅੱਗੇ ਪਿੱਛੇ ਕੀਤਾ ਜਾ
ਸਕਦਾ ਹੈ। ਉਦਾਹਰਣ ਦੇ ਤੌਰ ’ਤੇ ਗੋਭੀ ਦੀ ਫਸਲ ਨੂੰ ਹੀ ਲੈ ਲਵੋ। ਇਸ ਸਾਲ
ਗੋਭੀ ਪੱਤਿਆਂ ਸਣੇ ਡੇਢ ਤੋਂ ਢਾਈ ਰੁਪਏ ਕਿਲੋ ਹੀ ਮੰਡੀ ਵਿਚ ਵਿਕ ਸਕੀ। ਪਰ
ਜਿਹਨਾਂ ਕਿਸਾਨਾਂ ਨੇ ਖੜੀ ਫਸਲ ਦੇ ਪੱਤੇ ਲਾਹ ਦਿੱਤੇ ਤੇ ਸਿਰਫ ਫੁੱਲ ਹੀ ਵੇਚੇ
ਉਹਨਾਂ ਨੂੰ ਚਾਰ ਤੋਂ ਪੰਜ ਰੁਪਏ ਪ੍ਰਤੀ ਕਿਲੋ ਮਿਲੇ। ਜਿਹੜੇ ਪੱਤੇ ਖੇਤ ਵਿਚ
ਸੁੱਟੇ ਉਹ ਵਧੀਆ ਹਰੀ ਖਾਦ ਬਣ ਗਏ। ਗੋਭੀ ਨੂੰ ਮੰਡੀ ਲਿਜਾਣ ਵੇਲੇ ਹੀ ਕੱਟਣ
ਕਰਕੇ ਇਹ ਤਾਜ਼ੀ ਵੀ ਰਹਿੰਦੀ ਹੈ। ਗੱਲ ਬੜੀ ਛੋਟੀ ਹੈ, ਪਰ ਪ੍ਰਤੀ ਏਕੜ ਮੁਨਾਫਾ
ਤਾਂ ਵੱਧ ਗਿਆ, ਨਾਲੇ ਮਹਿੰਗੀ ਖਾਦ ਦਾ ਖਰਚਾ ਘਟਿਆ। ਹੋਰਨਾਂ ਫਸਲਾਂ ਨਾਲ ਵੀ
ਕਿਸਾਨ ਇਹੋ ਜਿਹੇ ਤਜ਼ਰਬੇ ਕਰ ਸਕਦੇ ਹਨ। |
|
ਸਾਡੇ ਵੱਲ ਵੀ ਦੇਖੋ
(01/02/14) |
ਅੱਜ ਕਲ ਪਿੰਡਾਂ ਵਿਚ ਲੋਕ ਕੰਮਾਂ ਕਾਰ ਤੋਂ
ਵਿਹਲੇ ਹਨ। ਕਣਕਾਂ ਦਾ ਕੋਈ ਖਾਸ ਕੰਮ ਨਹੀਂ,
ਪਾਣੀ ਕੁਦਰਤ ਹੀ ਲਾਈ ਜਾਂਦੀ ਹੈ। ਖੇਸ ਦੀ ਬੁੱਕਲ ਮਾਰ ਕਿ ਬਸ ਇਹੋ ਦੇਖਣਾ
ਹੁੰਦਾ ਕਿ ਕਿਤੇ ਕੋਈ 'ਕੁੰਗੀ' ਜਾਂ ਹੋਰ ਬਿਮਾਰੀ ਤਾਂ ਨਹੀਂ ਲਗ ਗਈ। ਕਮਾਦ
ਹਾਲੇ ਕੋਈ ਤਵਜੋਂ ਨਹੀਂ ਮੰਗਦਾ। ਸਬਜ਼ੀਆਂ ਲਾਉਣ ਦੇ ਸ਼ੌਕੀਨ ਸਾਡੇ ਕਿਸਾਨ ਹੈ ਹੀ
ਨਹੀਂ। ਇਸ ਲਈ ਵਿਹਲੇ ਹੀ ਵਿਹਲੇ ਹਨ। ਹਾਂ ਉਂਜ ਵਿਆਹਾਂ ਦੀ ਭਰਮਾਰ ਹੈ। ਇਹੋ
ਜਿਹਾ ਮੌਕਾ ਹੁੰਦਾ ਹੈ ਜਦੋਂ ਲੋਕ ਕੁਦਰਤ ਦੇ ਹੋਰ ਕ੍ਰਿਸ਼ਮੇ ਦੇਖ ਸਕਦੇ ਹਨ।
ਅਜਕੱਲ ਸਾਡੇ ਖੇਤਾਂ, ਬਾਗਾਂ, ਬਗੀਚਿਆਂ ਜਾਂ ਦਰੱਖਤਾਂ, ਝਾੜੀਆਂ ਵਿਚ ਅਨੇਕਾਂ
ਪੰਛੀ ਆਉਂਦੇ ਹਨ। ਇਹ ਪੰਛੀ ਦੂਰ ਦੁਰਾਡੇ ਦੇਸ਼ਾਂ ਤੋਂ, ਪੰਜਾਬ ਵਿਚ ਇਸ ਆਸ ਨਾਲ
ਆਉਂਦੇ ਹਨ ਕਿ ਭੋਜਨ ਮਿਲੇਗਾ। ਇੰਨਾਂ ਨੂੰ ਛੋਟੇ ਫ਼ਲ ਜਿਵੇਂ ਮੱਲਿਆਂ ਦੇ ਬੇਰ
ਜਾਂ ਕੀਟ ਪਤੰਗੇ ਭੋਜਨ ਵਿਚ ਮਿਲਣ ਦੀ ਆਸ ਹੁੰਦੀ ਹੈ। ਇਹਨਾਂ ਦੇ ਰੰਗ ਬੇਹੱਦ
ਖੂਬਸੂਰਤ ਹੁੰਦੇ ਹਨ। ਸਦਾ ਹੀ ਟਪਕਦੇ ਰਹਿਣ ਵਾਲੇ ਇਹ ਪੰਛੀ ਦੇਖਣ ਵਾਲਿਆਂ ਨੂੰ
ਖੁਸ਼ੀ ਪ੍ਰਦਾਨ ਕਰਦੇ ਹਨ। ਤਕਰੀਬਨ 2000 ਕਿਸਮ ਦੇ ਪ੍ਰਵਾਸੀ ਪੰਛੀ ਪੰਜਾਬ ਵਿਚ
ਅੱਜ ਕੱਲ ਮਿਲ ਜਾਂਦੇ ਹਨ। ਇੰਨਾਂ ਨੂੰ ਜੇ ਅਸੀਂ ਘੱਟੋ ਘੱਟ ਮਿਲਦੇ ਨਹੀਂ, ਦੇਖ
ਕੇ ਤਾਂ ਕੁਦਰਤ ਦੇ ਸ਼ੁਕਰਗੁਜ਼ਾਰ ਤਾਂ ਹੋ ਸਕਦੇ ਹਾਂ। ਇਹ ਮੌਸਮ ਦਾ ਤੋਹਫਾ ਹਨ।
ਇਸਦਾ ਆਨੰਦ ਮਾਣੋਂ। |
|
ਛੇਵੇਂ ਤੱਤ ਦਾ ਸਦ ਉਪਯੋਗ(01/02/14) |
ਪੰਜ ਤੱਤਾਂ ਦੀ ਬਣੀ ਇਸ ਦੁਨੀਆਂ ਵਿੱਚੋਂ ਹੀ
ਮਨੁੱਖ ਤੇ ਮਨੁੱਖ ਦੀ ਖੁਰਾਕ ਪੈਦਾ ਹੁੰਦੀ ਹੈ। ਧਰਤੀ ਉੱਤੇ ਮਨੁੱਖ ਸਦੀਆਂ ਤੋਂ
ਖੇਤੀ ਕਰਦਾ ਆ ਰਿਹਾ ਹੈ। ਇਸ ਉੱਤੇ ਤਰ੍ਹਾਂ ਤਰ੍ਹਾਂ ਦੇ ਤਸੀਹੇ ਵੀ ਕਰਦਾ ਆ
ਰਿਹਾ ਹੈ। ਮਿੱਟੀ, ਹਵਾ ਤੇ ਪਾਣੀ ਦੇ ਸੁਮੇਲ 'ਚੋਂ ਆਪਣਾ ਰੁਜ਼ਗਾਰ ਪੈਦਾ ਕਰਦਾ
ਰਿਹਾ ਹੈ। ਕਦੇ ਮਨੁੱਖ 'ਡੁੰਘ ਵਾਹ ਲੈ ਹੱਲ ਵੇ' ਤੇ ਕਦੇ 'ਅਕਲ ਨਾਲ ਵਾਹ' ਤੇ
ਕਦੇ 'ਜ਼ੀਰੋ ਟਿੱਲ' ਵਰਗੀਆਂ ਜੁੱਗਤਾਂ ਘੜਦਾ ਹੈ। ਪਰ ਹਰ ਵਾਰ ਮਿੱਟੀ, ਪਾਣੀ,
ਹਵਾ ਦੇ ਮੇਲ ਤੋਂ ਵਧ ਨਹੀਂ ਸੋਚਦਾ। ਉਹ ਪੌਦਿਆਂ ਦੇ ਸੁਭਾਅ ਤੇ ਸਮੇਂ ਦੀ
ਅਹਿਮੀਅਤ ਨੂੰ ਨਜ਼ਰ ਅੰਦਾਜ਼ ਕਰ ਦੇਂਦਾ ਹੈ। ਸਾਇੰਸ ਪੜ੍ਹ ਕੇ ਖੇਤੀ ਨੂੰ ਕਿੱਤਾ
ਬਨਾਉਣ ਵਾਲੇ ਫਗਵਾੜੇ ਦੇ ਕਿਸਾਨ ਅਵਤਾਰ ਸਿੰਘ ਨੇ ਇਸ ਨੂੰ ਸਮਝਣ ਦੀ ਕੋਸ਼ਿਸ਼
ਕੀਤੀ ਹੈ। ਉਸਨੇ ਪਹਿਲੋਂ 1.9 ਕੁਇੰਟਲ ਬੀਜ ਨਾਲ 8 ਫੁੱਟ ਚੋੜੇ ਤੇ 4 ਫੁੱਟ
ਦੂਰੀ ਤੇ ਕਮਾਦ ਲਾਇਆ। ਔਸਤਨ 300 ਕੁਇੰਟਲ ਦੀ ਥਾਂ ਉਸਨੇ 650 ਕੁਇੰਟਲ ਗੰਨਾ
ਪੈਦਾ ਕੀਤਾ। ਫੇਰ ਉਸਨੇ 6 ਕਨਾਲ ਬਚਦੀ (ਵਿੱਚ ਵਿਚਾਲੇ) ਵਿਚ 200 ਕੁਇੰਟਲ ਮਟਰ
ਤੇ ਗੋਭੀ ਲਈ। ਫੇਰ ਕਣਕ ਲਾਕੇ 10 ਕੁਇੰਟਲ ਦਾਣੇ ਪੈਦਾ ਕੀਤੇ। ਸਭ ਤੋਂ ਵੱਡੀ
ਗੱਲ ਪਾਣੀ ਸਿਰਫ 10 ਪ੍ਰਤੀਸ਼ਤ ਹੀ ਵਰਤਿਆ। ਇਹ ਸਭ ਉਸਨੇ ਸਮੇਂ ਦੀ ਸਹੀ ਤਰੀਕੇ
ਨਾਲ ਵੰਡ ਕਰਕੇ ਹੀ ਕੀਤਾ। ਇਹ ਤਜ਼ਰਬਾ ਉਸਨੇ ਸਿਰਫ 1-2 ਏਕੜ ਨਹੀਂ ਬਲਕਿ 50-80
ਏਕੜ ਵਿਚ ਕੀਤਾ ਤੇ ਪਿਛਲੇ ਕਈ ਸਾਲਾਂ ਤੋਂ ਕਾਮਯਾਬੀ ਨਾਲ ਕਰਦਾ ਆ ਰਿਹਾ ਹੈ।
ਵੱਡੀ ਗੱਲ ਕਿ ਉਹ ਏਨਾ ਪੱਕਾ ਹੈ ਕਿ ਸਾਰੀ ਜ਼ਮੀਨ ਠੇਕੇ ਤੇ ਲੈਕੇ ਇਹ ਕੰਮ ਕਰਦਾ
ਹੈ। ਇਸ ਸਾਰੇ ਕਾਸੇ ਵਿਚ ਮਿਹਨਤ ਤੇ ਸਕੀਮ ਬਹੁਤ ਹੈ ਪਰ ਨਤੀਜੇ ਬਾ�ਕਮਾਲ ਹਨ।
ਕਾਸ਼! ਲੋਕੀ ਉਸ ਤੋਂ ਸਿੱਖਣ। |
|
|
|
|
|