|
ਨਵੇਂ ਪੰਜਾਬ ਦੇ ਪਾਂਧੀ |
ਪੰਜਾਬ
ਬਦਲ ਗਿਆ ਹੈ। ਪੰਜਾਬ ਦੇ ਲੋਕਾਂ ਦੀ ਤਸੀਰ ਤੇ ਤਸਵੀਰ ਬਦਲ ਰਹੀ ਹੈ। ਅੱਜ ਤੋਂ
ਦੋ ਦਹਾਕੇ ਪਹਿਲੋਂ ਪੰਜਾਬ ਵਿਚ ਪ੍ਰਵਾਸੀ ਮਜ਼ਦੂਰ ਆਉਂਦੇ ਸਨ ਤੇ ਪੰਜਾਬੀ
ਪ੍ਰਦੇਸ਼ਾਂ ਵਿਚ ਮਜ਼ਦੂਰੀ ਕਰਨ ਤੁਰ ਜਾਂਦੇ ਸਨ। ਅੱਜ ਪੰਜਾਬ ਵਿਚ ਮਜ਼ਦੂਰਾਂ ਦੀ
ਬਹੁਤ ਵੱਡੀ ਘਾਟ ਹੈ। ਇੱਥੇ ਪ੍ਰਵਾਸੀ ਤਾਂ ਹਨ ਪਰ ਉਹ ਹੁਣ ਮਜ਼ਦੂਰੀ ਨਹੀਂ ਕਰਦੇ,
ਸਭ
ਦੇ ਸਭ ਵਪਾਰੀ ਬਣ ਗਏ ਹਨ। ਪੰਜਾਬ ਵਿਚ ਸਬਜ਼ੀਆਂ ਅਤੇ ਫਲਾਂ ਦੇ ਪ੍ਰਚੂਨ ਵਪਾਰ
ਉਤੇ ਇਹਨਾਂ ਦਾ ਪੂਰਨ ਕਬਜ਼ਾ ਹੈ। ਮੰਡੀ ਵਿੱਚੋਂ
2
ਰੁਪਏ ਕਿਲੋ ਖਰਬੂਜੇ ਲੈਕੇ
20
ਰੁਪਏ ਕਿਲੋ ਵੇਚਦੇ ਹਨ। ਇਹ ਪੂਰਨ ਏਕੇ ਨਾਲ ਕੰਮ ਕਰਦੇ ਹਨ। ਵਿਕੇ ਨਾ ਵਿਕੇ
ਭਾਅ ਨਹੀਂ ਘਟਾਉਂਦੇ। ਛੋਟੀ ਟਰਾਂਪੋਰਟ,
ਜਿਵੇਂ ਰੇਤੇ,
ਬਜਰੀ,
ਇੱਟਾਂ ਦੀਆਂ ਟਰਾਲੀਆਂ (ਨਜਾਇਜ਼),
ਟੈਂਪੂ ਆਦਿ ਇਹ ਸ਼ਹਿਰਾਂ,
ਕਸਬਿਆਂ ਤੇ ਪਿੰਡਾਂ ਦੀਆਂ ਸੜਕਾਂ
'ਤੇ
ਦੌੜਾਈ ਫਿਰਦੇ ਹਨ। ਸਭ
‘ਹਫਤੇ'
ਦੀ
ਮਿਹਰਬਾਨੀ ਹੈ। ਦੂਸਰੇ ਪਾਸੇ ਇਹ ਸਭ ਕੁਝ ਇਸ ਕਰਕੇ ਵੀ ਹੈ ਕਿ ਅਸੀਂ ਪੰਜਾਬੀਆਂ
ਨੇ ਹੱਥੀਂ ਮਿਹਨਤ ਵਾਲੇ ਸਾਰੇ ਕੰਮ ਛੱਡ ਦਿੱਤੇ ਹਨ। ਅਸੀਂ ਸੈਂਕੜਿਆਂ ਵਿਚ
ਨਹੀਂ,
ਹਜ਼ਾਰਾਂ ਵਿਚ ਨਹੀਂ,
ਲੱਖਾਂ-ਕਰੋੜਾਂ
ਦੇ ਸੁਪਨੇ ਦੇਖਣ ਲਗ ਪਏ ਹਾਂ। ਮਿਹਨਤ ਤੋਂ ਜੀਅ ਚੁਰਾ ਅਸੀਂ ਵੱਡੇ ਵਪਾਰ ਕਰਨ
ਦੇ ਚਾਹਵਾਨ ਹੋ ਗਏ ਹਾਂ। ਵਿਚੇ ਕਈ ਨਾਕਾਮ ਹੋਏ ਲੋਕ,
ਠੱਗੀ ਠੋਰੀ ਤੇ ਉਤਰ ਆਏ ਹਨ। ਰਿਸ਼ਤੇ ਨਾਤੇ,
ਦੋਸਤੀ ਆਦਿ ਸਭ ਭੁੱਲ ਜਾਂਦੇ ਹਾਂ। ਫੇਰ ਬਹੁਤੇ ਵਿਦੇਸ਼ੀਂ ਪਹੁੰਚ,
ਪੰਜਾਬ ਨੂੰ ਭੰਡਦੇ ਹਨ। ਦੋਸਤੋ ਇਸ ਤਸਵੀਰ ਦੇ ਅਸੀਂ ਆਪ ਜੁੰਮੇਵਾਰ ਹਾਂ।
ਦੇਖਦੇ ਜਾਓ ਪੰਜਾਬ ਦੀ ਧਰਤੀ ਤੇ ਹੋਰ ਕਿਹੜੇ ਕਿਹੜੇ ਰੰਗ ਉਘੜਦੇ ਹਨ। |
ਕਾਲੇ ਧਨ ਦਾ ਸੱਚ |
ਪਿਛਲੇ
ਕੁਝ ਦਹਾਕਿਆਂ ਤੋਂ ਕਾਲੇ ਧਨ ਦੀ ਬਹੁਤ ਚਰਚਾ ਹੈ। ਅੱਜ ਕਲ ਕਾਲੇ ਧਨ ਦੀ ਗੱਲ
ਕਰੋੜਾਂ ਵਿਚ ਕੀਤੀ ਜਾਂਦੀ ਹੈ। ਪਰ ਜਦੋਂ ਵੀ, ਜਾਂ ਜੇਕਰ ਇਹ ਫੜਿਆ ਜਾਵੇ ਤਾਂ,
ਇਸਦਾ ਰੂਪ ਰੰਗ ਕਦੇ ਕਾਲਾ ਨਹੀਂ ਹੁੰਦਾ। ਇਹ ਤਾਂ ਆਮ ਨੋਟ ਹੀ ਹੁੰਦੇ ਹਨ। ਫੇਰ
ਇਸਨੂੰ ਕਾਲਾ ਧਨ ਕਿਉਂ ਆਖਦੇ ਹਨ। ਨੀਲਾ, ਪੀਲਾ, ਗੁਲਾਬੀ, ਹਰਾ ਜਾਂ ਚਿੱਟਾ
ਕਿਉਂ ਨਹੀਂ ਕਹਿੰਦੇ ਹਨ। ਕਹਿੰਦੇ ਹਨ ਕਿ ਅਮਰੀਕਾ ਦੇ ਡਾਲਰ ਨੂੰ ਲਾਲਚ ਦੀ
ਵਸਤੂ ਦੇ ਰੂਪ ਵਿਚ ਵਰਤਣ ਲਈ ਇਕ ਕਾਢ ਕੱਢੀ ਗਈ ਸੀ। ਅਮਰੀਕਾ ਦਾ ਡਾਲਰ ਕਿਉਂਕਿ
ਇਕ ਖਾਸ ਤੇ ਇਕਸਾਰ ਕਾਗਜ਼ ਦਾ ਬਣਿਆ ਹੁੰਦਾ ਹੈ ਇਸ ਲਈ ਇਸਦੀ ਵਰਤੋਂ ਠੱਗਾਂ ਨੇ
ਕੀਤੀ। ਕਾਫੀ ਸਾਲ ਪਹਿਲੋਂ ਇਹ ਵੀ ਸੱਚ ਸੀ ਕਿ ਬੰਦਰਗਾਹਾਂ ਜਾਂ ਹਵਾਈ ਅੱਡਿਆਂ
ਤੇ ਜੋ ਮਸ਼ੀਨਾਂ ਸਨ, ਉਹ ਕਾਲੀ ਵਸਤੂ ਨੂੰ ਰਿਕਾਰਡ ਨਹੀਂ ਕਰ ਸਕਦੀਆਂ ਸਨ। ਬਸ
ਇਸ ਕਮਜ਼ੋਰੀ ਨੇ ਇਹ ਈਜਾਦ ਕੀਤੀ। ਪਹਿਲੋਂ ਨੋਟ ਨੂੰ 'ਅਲਮਰ ਗੂੰਦ' ਦੀ ਤਹਿ
ਚਾੜ੍ਹ ਦਿੱਤੀ ਜਾਂਦੀ ਸੀ ਤੇ ਫੇਰ ਉਸਨੂੰ 'ਟਿੰਚਰ ਆਇਉਡੀਨ' ਵਿਚ ਡਬੋ ਦਿੱਤਾ
ਜਾਂਦਾ ਸੀ। ਸੁੱਕਣ ਤੇ ਇਹ ਬਿਲਕੁਲ ਕਾਲਾ ਹੋ ਜਾਂਦਾ ਸੀ। ਇਸਨੂੰ ਇਹ ਕਾਲੇ
ਕਾਗਜ਼ ਵਜੋਂ ਇਕ ਤੋਂ ਦੂਜੀ ਥਾਂ ਲੈ ਜਾਇਆ ਜਾਂਦਾ ਸੀ। ਆਪਣੇ ਟਿਕਾਣੇ ਤੇ ਪਹੁੰਚ
ਕਿ ਵਿਟਾਮਿਨ 'ਸੀ' ਦੀਆਂ ਗੋਲੀਆਂ ਨੂੰ ਭੋਰ ਕਿ ਪਾਣੀ ਦਾ ਘੋਲ ਬਣਾ ਲਿਆ ਜਾਂਦਾ
ਸੀ ਜਾਂ ਫੇਰ ਰਸਭਰੀ ਦਾ ਪਾਣੀ ਤਿਆਰ ਕਰ ਲੈਂਦੇ ਸੀ। ਇਸ ਵਿਚ ਜਦੋਂ ਨੋਟ
ਭਿਉਂਦੇ ਸੀ ਤਾਂ ਇਸਦਾ ਸਾਰਾ ਰੰਗ ਉੱਤਰ ਜਾਂਦਾ ਸੀ ਤੇ ਨੋਟ ਫਿਰ ਹਰਾ ਭਰਾ। ਇਸ
ਤਰ੍ਹਾਂ ਇਹ ਕਾਲਾ ਧਨ ਦੇ ਨਾਂ 'ਤੇ ਮਸ਼ਹੂਰ ਹੋਇਆ। |
ਲੰਮੀ ਉਮਰ ਦਾ ਰਾਜ਼ |
ਹਰ
ਕੋਈ ਇਸ ਜ਼ਿੰਦਗੀ ਨੂੰ ਭਰਪੂਰਤਾ ਨਾਲ ਜਿਊਣਾ ਚਾਹੁੰਦਾ ਹੈ। ਲੰਮ ਸਲੰਮੀ ਉਮਰ
ਲੈਣੀ ਚਾਹੁੰਦਾ ਹੈ ਪਰ ਬਹੁਤਿਆਂ ਦੀ ਡੋਰ ਅੱਧ ਵਿਚਾਲੇ ਹੀ ਟੁੱਟ ਜਾਂਦੀ ਹੈ।
ਇਸਨੂੰ ਅਸੀਂ ਕੁਦਰਤ ਦਾ ਭਾਣਾ ਵੀ ਆਖ ਦੇਂਦੇ ਹਾਂ। ਹੋ ਸਕਦਾ ਹੈ ਕਈ ਵਾਰ
ਮਨੁੱਖ ਦਾ ਆਪਣਾ ਕਸੂਰ ਨਾ ਵੀ ਹੋਵੇ, ਕੋਈ ਅਨਹੋਣੀ ਵੀ ਵਾਪਰ ਸਕਦੀ ਹੈ, ਪਰ
ਅਕਸਰ ਅਸੀਂ ਆਪਣੀਆਂ ਗਲਤੀਆਂ ਭੁੱਲ ਜਾਂਦੇ ਹਾਂ ਜਾਂ ਫੇਰ ਅਸੀਂ ਆਪਣੇ ਮਾੜੇ
ਕਾਰਜ ਲਕੋ ਜਾਂਦੇ ਹਾਂ। ਲੰਮੀ ਉਮਰ ਲਈ ਇੱਕੋ ਫਾਰਮੂਲਾ ਹੈ, ‘ਚਿੰਤਾ ਛੱਡੋ'
ਅਸੀਂ ਬੇਲੋੜੀ ਚਿੰਤਾ ਕਰਦੇ ਰਹਿੰਦੇ ਹਾਂ। ਜ਼ੁਮੇਵਾਰੀ ਤੇ ਚਿੰਤਾ ਵਿਚ ਲਕੀਰ
ਨਹੀਂ ਖਿੱਚ ਸਕਦੇ। ਜਿਵੇਂ ਬੇਪਰਵਾਹੀ ਤੇ ਲਾਪਰਵਾਹੀ ਵਿਚ ਫਰਕ ਹੁੰਦਾ ਹੈ।
ਚਿੰਤਾ ਛੱਡਣੀ ਐਨੀ ਸੌਖੀ ਵੀ ਨਹੀਂ। ਇਸ ਲਈ ਮਨ ਤੇ ਸੋਚ ਨੂੰ ਸਾਫ ਤੇ ਸਪੱਸ਼ਟ
ਰੱਖਣਾ ਪੈਂਦਾ ਹੈ। ਲਾਲਚ ਤੇ ਲੋੜ ਦਾ ਫਰਕ ਸਮਝਣਾ ਪੈਂਦਾ ਹੈ। ਰਿਸ਼ਤਿਆਂ ਦੀ
ਸੰਭਾਲ ਕਰਨੀ ਪੈਂਦੀ ਹੈ। ਕਾਬੂ ਤੇ ਕਬਜ਼ਾ ਛੱਡਣਾ ਪੈਂਦਾ ਹੈ। ਫੇਰ ਦੇਖੋ ਮਨ ਤੇ
ਸੋਚ ਕਿਵੇਂ ਉਡਾਰੀ ਭਰਦੀ ਹੈ। ਸਰੀਰ ਦੀ ਕੀ ਮਜਾਲ ਕਿ ਸਮੇਂ ਤੋਂ ਪਹਿਲੋਂ ਧੋਖਾ
ਦੇ ਜਾਵੇ। ਇਹ ਕੁਦਰਤ ਦਾ ਜਿਊਣ ਲਈ ਤੋਹਫਾ ਹੈ। ਸਿਰਜਣਹਾਰਾ ਕਦੇ ਆਪਣੇ ਸਿਰਜੇ
ਨੂੰ ਦੁੱਖ ਨਹੀਂ ਦੇਂਦਾ ਤੇ ਨਾ ਹੀ ਉਸਦਾ ਸਮੇਂ ਤੋਂ ਪਹਿਲੋਂ ਵਿਨਾਸ਼ ਕਰਦਾ ਹੈ।
ਵਿਸ਼ਵਾਸ਼ ਰੱਖੋ। |
ਦੱਸੋ ਹੁਣ ਕੀ ਕਰੀਏ ? |
ਰੋਜ਼
ਚੜ੍ਹਦਾ ਤੇ ਲਹਿੰਦਾ ਸੂਰਜ ਲਾਲ ਹੁੰਦਾ ਜਾ ਰਿਹਾ ਹੈ। ਇਹ ਲਾਲੀ ਇਸਦੇ ਚਿਹਰੇ
ਦਾ ਨੂਰ ਨਹੀਂ। ਨਾ ਹੀ ਇਹ ਲਾਲੀ ਇਸਨੂੰ ਕਿਸੇ ਰੂਹਾਨੀ ਜਾਂ ਭੌਤਿਕ ਖੁਮਾਰੀ
ਕਰਕੇ ਹੈ। ਇਹ ਲਾਲੀ ਜੋ ਸਾਨੂੰ ਦਿੱਸਦੀ ਹੈ, ਸਾਡੀ ਹੀ ਈਜਾਦ ਹੈ। ਚਿਮਨੀਆਂ
'ਚੋਂ ਉੱਠਦੇ ਧੂੰਏ ਦਾ ਸਾਥ ਦੇਂਦੀਆਂ ਹਨ ਸਾਡੀਆਂ ਉੱਡਦੀਆਂ ਧੂੜਾਂ ਜਾਂ ਖੇਤਾਂ
'ਚ ਲੱਗਦੀਆਂ ਅੱਗਾਂ। ਸੜਕਾਂ ਕੰਢੇ ਜਾਂ ਜੰਗਲਾਂ ਬੇਲਿਆਂ ਵਿਚ ਸੜਦੇ ਕੂੜੇ ਦੀ
ਗੈਸ। ਸ਼ਹਿਰਾਂ ਦੇ ਸੀਵਰੇਜ ਦੇ ਪਾਣੀ ਤੋਂ ਪੈਦਾ ਹੁੰਦੀਆਂ ਕਾਰਬਨ ਗੈਸਾਂ ਜਦੋਂ
ਹਵਾਵਾਂ ਵਿਚ ਰਲਦੀਆਂ ਹਨ ਤਾਂ ਸੂਰਜ ਦੀ ਰੌਸ਼ਨੀ ਨੂੰ ਲਾਲ ਐਨਕਾਂ ਲਗਾ ਦੇਂਦੀਆਂ
ਹਨ। ਇਹਨਾਂ ਤੋਂ ਵੀ ਵੱਧ ਇਸ ਕੌੜੇ ਵਾਤਾਵਰਣ ਨਾਲ ਆਕਸੀਜਨ ਵਧਾਉਂਦੇ ਰੁੱਖ ਘਟ
ਰਹੇ ਹਨ। ਰੁੱਖਾਂ ਦਾ ਫੈਲਾਅ ਘਟ ਰਿਹਾ ਹੈ। ਹੁਣ ਪੰਛੀ ਜਾਣ ਤਾਂ ਜਾਣ ਕਿੱਥੇ?
ਆਲ੍ਹਣੇ ਬਨਾਉਣ ਤਾਂ ਬਨਾਉਣ ਕਿੱਥੇ? ਸੀਮੈਂਟ, ਇੱਟਾਂ, ਲੋਹੇ ਦੇ ਉੱਚੇ ਉੱਚੇ
ਜੰਗਲ ਹੀ ਤਾਂ ਹੁਣ ਸਹਾਰਾ ਹਨ ਇਹਨਾਂ ਨਰਮ ਪੈਰਾਂ ਵਾਲੀਆਂ ਘੁੱਗੀਆਂ ਦੇ। ਦੌੜ
ਦੇ ਯੁੱਗ ਵਿਚ ਸਭ ਆਪੋਧਾਪੀ ਵਿਚ ਹਨ। ਕਿਸੇ ਕੋਲ ਵਿਹਲ ਨਹੀਂ ਇਸ ਸਭ ਕਾਸੇ
ਵਾਰੇ ਸੋਚਣ ਦੀ। ਕਮਾਈ, ਕਮਾਈ, ਕਮਾਈ ਇਹੋ ਕੁਝ ਸੋਚਦਾ ਹੈ ਹਰ ਪ੍ਰਾਣੀ ਦਾ
ਦਿਮਾਗ, ਕਿੱਤਾ ਭਾਵੇਂ ਕੋਈ ਵੀ ਹੋਵੇ, ਗਰੀਬ ਕਿਰਤੀ ਤੋਂ ਲੈ ਕੇ ਰੱਜੇ ਪੁੱਜੇ
ਸਿਆਸਤਦਾਨਾਂ ਤੱਕ ਸਭ ਬਰਾਬਰ ਹਨ। ਇਹ ਵੀ ਨਹੀਂ ਸਮਝ ਲੱਗਦੀ ਕਿ ਕਿਸ ਨੂੰ
ਪੁੱਛੀਏ, ‘ਦੱਸੋ ਹੁਣ ਕੀ ਕਰੀਏ?' |
ਉੱਚਿਆਂ ਨਾਲ ਗੱਲਵਕੜੀ |
ਕੁਦਰਤ
ਨੇ ਕੋਈ ਵੀ ਰਚਨਾ ਅਜਿਹੀ ਨਹੀਂ ਕੀਤੀ ਜੋ ਸਿਰਫ ਆਪਣੇ ਆਪ ਤੇ ਹੀ ਨਿਰਭਰ ਹੋਵੇ।
ਹਰ ਰਚਨਾ ਕਿਸੇ ਦੂਜੀ ਰਚਨਾ ਦਾ ਆਸਰਾ ਭਾਲਦੀ ਹੈ। ਪਰ ਇਹ ਇਕ ਕੁਦਰਤੀ ਲੈ-ਦੇ
ਵੀ ਹੈ। ਦੁਨੀਆਂ ਦੇ ਸਭ ਜੀਵ, ਜੰਤੂ, ਪੌਦੇ, ਧਰਤੀ, ਆਕਾਸ਼, ਪੌਣ-ਪਾਣੀ ਆਦਿ
ਇੱਕ ਦੂਜੇ ਦੇ ਪੂਰਕ ਹੋਕੇ ਹੀ ਇਸ ਸੰਸਾਰ ਦੀ ਰਚਨਾ ਕਰ ਰਹੇ ਹਨ। ਇਸ ਕੁਦਰਤੀ
ਵਰਤਾਰੇ ਦੇ ਵਿੱਚੋਂ ਹੀ ਖੂਬਸੂਰਤੀ ਤੇ ਸੰਗੀਤ ਪੈਦਾ ਹੁੰਦਾ ਹੈ। ਹਵਾ ਵੀ ਰਾਗ
ਵਿਚ ਹੈ। ਪਾਣੀ ਦੇ ਝਰਨਿਆਂ ਦਾ ਸੰਗੀਤ ਵੀ ਸੁਰ ਵਿਚ ਹੈ। ਪੱਥਰਾਂ ਦਾ ਪਾਣੀ
ਨਾਲ ਖਹਿ ਕਿ ਰੇਤ ਹੋ ਜਾਣਾ ਵੀ ਖੂਬਸੂਰਤ ਕਲਾ ਹੈ। ਕਮਜ਼ੋਰ ਜਾਂ ਮਾੜੇ ਨੇ ਤਕੜੇ
ਦਾ ਸਹਾਰਾ ਲੈਣਾ ਹੀ ਹੈ। ਹਰ ਵੇਲ ਨੇ ਦਰਖਤਾਂ ਦੇ ਦੁਆਲੇ ਗਲਵਕੜੀ ਪਾਕੇ ਮੋਹ
ਦਾ ਜਾਗ ਲਗਾਉਣਾ ਹੀ ਹੈ ਤੇ ਬਦਰੰਗ ਹੋਏ ਦਰਖਤਾਂ ਨੇ ਨਵਾਂ ਰੂਪ ਪਾਉਣਾ ਹੀ ਹੈ।
ਮਨੁੱਖ ਨੂੰ ਸਰਵਸ੍ਰੇਸ਼ਟ ਜੀਵ ਮੰਨਿਆ ਗਿਆ ਹੈ। ਇਸ ਲਈ ਉਹਦੇ ਸੁਭਾਅ ਵਿਚ ਵੱਖਰਾ
ਪਣ ਹੈ। ਉਸਨੇ ਪ੍ਰਕ੍ਰਿਤੀ ਦੀ ਹਰ ਰਚਨਾ ਤੋਂ ਲਾਹਾ ਲੈਣਾ ਹੈ। ਇਹੋ ਕਾਰਣ ਹੈ
ਕਿ ਅੱਜ ਸਾਰੀ ਕਾਇਨਾਤ, ਅਸਤ ਵਿਅਸਤ ਹੋਈ ਪਈ ਹੈ। ਕੁਦਰਤ ਦੇ ਨੇਮਾਂ ਦੇ
ਵਿਰੁੱਧ ਚੱਲਣ ਕਰਕੇ ਮਨੁੱਖ ਦਿਨ ਬਦਿਨ ਦੁੱਖਾਂ ਵਲ ਵੱਧ ਰਿਹਾ ਹੈ। ਇਹ ਉਸਦੇ
ਆਪਣੇ ਸਹੇੜੇ ਦੁੱਖ ਹਨ। ਜੋ ਮਨੁੱਖ ਕੁਦਰਤ ਦਾ ਨੇਮ ਮੰਨਦੇ ਹਨ, ਉਹ ਪ੍ਰਾਪਤ ਵੀ
ਸਭ ਕੁੱਝ ਕਰ ਲੈਂਦੇ ਹਨ ਤੇ ਸਮਾਅ ਵੀ ਸੌਖੇ ਹੀ ਅਨੰਦ ਦੀ ਨੀਂਦ ਵਿਚ ਜਾਂਦੇ
ਹਨ।
- |
ਕੁੱਝ ਲੋੜ੍ਹਾਂ, ਕੁੱਝ ਥੋੜ੍ਹਾਂ, ਖਾ ਲਈਆਂ ਸਾਡੀਆਂ ਬੋਹੜ੍ਹਾਂ |
ਇਕ
ਅੰਦਾਜ਼ੇ ਮੁਤਾਬਕ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਤਕਰੀਬਨ ਇੱਕ ਲੱਖ ਦਰੱਖਤ,
ਕੁੱਦਰਤ ਜਾਂ ਮਨੁੱਖ ਦੀ ਕਰੋਪੀ ਦਾ ਸ਼ਿਕਾਰ ਹੁੰਦੇ ਹਨ। ਇਹਨਾਂ ਵਿਚ ਪੁਰਾਣੇ ਤੇ
ਉੱਚੇ ਫੈਲੇ ਹੋਏ ਦਰਖਤਾਂ ਦੀ ਗਿਣਤੀ ਵਧ ਹੈ। ਗਰਮੀਆਂ ਵਿਚ ਪਾਣੀ ਦੀ ਕਮੀ ਅਤੇ
ਸਰਦੀਆਂ ਵਿਚ ਬਾਲਣ ਦੀ ਲੋੜ ਮੁੱਖ ਰੂਪ ਵਿਚ ਨੁਕਸਾਨ ਕਰਦੇ ਹਨ। ਅਸੀਂ ਆਪ ਹੀ
ਦੇਖ ਸਕਦੇ ਹਾਂ ਕਿ ਨਹਿਰਾਂ, ਸੜਕਾਂ ਜਾਂ ਹੋਰ ਥਾਵਾਂ 'ਤੇ ਵੀ, ਗਰੀਬ ਔਰਤਾਂ
ਤੇ ਬੱਚੇ ਦਰਖਤਾਂ ਦੀਆਂ ਸੁੱਕੀਆਂ ਟਾਹਣੀਆਂ ਤੋੜ ਰਹੇ ਹੁੰਦੇ ਹਨ। ਉਹ ਸੁੱਕੀ
ਦੇ ਨਾਲ ਨਾਲ ਤੰਦਰੁਸਤ ਟਾਹਣੀਆਂ ਜਾਂ ਪੁੰਗਾਰ ਵੀ ਤੋੜ ਦੇਂਦੇ ਹਨ। ਇਸ ਨਾਲ
ਦਰੱਖਤ ਦਾ ਵਾਧਾ ਰੁਕ ਜਾਂਦਾ ਹੈ ਤੇ ਅਗਲੇ ਸਾਲ ਗਰੀਬਾਂ ਲਈ ਸੁੱਕੀਆਂ ਟਾਹਣੀਆਂ
ਦਾ ਇੰਤਜ਼ਾਮ ਹੋ ਜਾਂਦਾ ਹੈ। ਇਸੇ ਤਰ੍ਹਾਂ ਦਰਖਤਾਂ ਦੀਆਂ ਖੋੜ੍ਹਾਂ ਨੂੰ ਦਾਤੀਆਂ
ਨਾਲ ਛਿੱਲ ਕੇ ਤੇ ਖੁਰਚ ਕੇ ਕਮਜ਼ੋਰ ਕਰ ਦਿੱਤਾ ਜਾਂਦਾ ਹੈ । ਜਿਸ ਕਰਕੇ ਸਾਲ ਦੇ
ਵਿਚ ਵਿਚ ਦਰਖਤ ਅਣਆਈ ਮੌਤੇ ਮਾਰਿਆ ਜਾਂਦਾ ਹੈ। ਇਹੋ ਜਿਹੇ ਹਾਲਤ ਵਿਚ
ਪਿੰਡ-ਪਿੰਡ, ਬਸਤੀਓਂ ਬਸਤੀ ਦਰਖਤਾਂ ਦਾ ਮਰਨਾ ਜਾਰੀ ਹੈ। ਬਾਲਣ ਇਕ ਪ੍ਰਮੁੱਖ
ਲੋੜ ਹੈ। ਮਿੱਟੀ ਦਾ ਤੇਲ, ਗੈਸ ਜਾਂ ਬਨਸਪਤੀ ਬਾਲਣ ਦੀਆਂ ਕੀਮਤਾਂ ਪਰਿਵਾਰਾਂ
ਨੂੰ ਮਜ਼ਬੂਰ ਕਰ ਰਹੀਆਂ ਹਨ ਕਿ ਚੰਗੇ ਭਲੇ ਦਰਖਤਾਂ ਦੇ ਹੋ ਰਹੇ ਪਸਾਰ ਨੂੰ ਰੋਕ
ਲਾ ਦੇਣ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪੋ ਆਪਣੇ ਇਲਾਕੇ ਦੇ ਪੁਰਾਣੇ ਦਰਖਤਾਂ
ਨੂੰ ‘ਵਿਰਾਸਤੀ ਜਾਇਦਾਦ' ਦਾ ਦਰਜਾ ਦੇਈਏ ਅਤੇ ਯੋਜਨਾਬੱਧ ਤਰੀਕੇ ਨਾਲ
ਪੰਚਾਇਤਾਂ ਜਾਂ ਸਮਾਜ ਸੇਵੀ ਸੰਸਥਾਵਾਂ ਇਹਨਾਂ ਦਰਖਤਾਂ ਦੀ ਸੇਵਾ ਤੇ ਰਾਖੀ
ਕਰਨ। ਘੱਟੋ ਘੱਟ ਕੁੱਝ ਪੰਜਾਬੀਆਂ ਤੋਂ ਤਾਂ ਇਹ ਆਸ ਰੱਖੀ ਜਾ ਸਕਦੀ ਹੈ। |
ਸੰਭਲ ਕਿ ਵਰਤੋ ਖਾਦਾਂ ਭਾਈ |
ਕਿਸਾਨ
ਲਈ ਇਹ ਬਹੁਤ ਜ਼ਰੂਰੀ ਹੈ ਕਿ ਉਸਦੀ ਫਸਲ ਚੰਗੀ ਹੋਵੇ, ਮਨੁੱਖ ਦੀ ਚੰਗੀ ਸਿਹਤ
ਵਾਂਗ, ਫਸਲਾਂ ਨੂੰ ਵੀ ਚੰਗੀ ਤੇ ਸਹੀ ਖੁਰਾਕ ਦੀ ਲੋੜ ਹੈ। ਜਾਨਦਾਰ, ਸ਼ਾਨਦਾਰ
ਪੌਦਾ ਹੀ ਚੰਗਾ ਫਲ ਜਾਂ ਅਨਾਜ ਦਾ ਦਾਣਾ ਦੇ ਸਕਦਾ ਹੈ। ਇਹ ਗੱਲ ਲਗਭਗ ਸਾਰੇ
ਕਿਸਾਨੇ ਜਾਣਦੇ ਹਨ। ਪਰ ਕਿੰਨੀ, ਕਿਹੜੀ ਖੁਰਾਕ ਜਾਂ ਖਾਦ ਦੇਣੀ ਹੈ, ਇਸ ਲਈ ਉਹ
ਵਿਗਿਆਨੀਆਂ ਉਪਰ ਨਿਰਭਰ ਹਨ। ਉਹ ਮਿੱਟੀ ਦੀ ਪਰਖ ਤੋਂ ਬਾਅਦ, ਵੱਖ ਵੱਖ ਫਸਲਾਂ
ਲਈ ਖਾਦ ਦੀ ਮਾਤਰਾ ਮਿੱਥ ਦੇਂਦੇ ਹਨ। ਪਰ ਸਾਡਾ ਕਿਸਾਨ ਅਨਾਜ ਦੀ ਵੱਧ ਆਸ ਲਾਕੇ
ਵਧ ਖਾਦ ਪਾ ਦੇਂਦਾ ਹੈ। ਆਮ ਦੇਖਣ ਵਿਚ ਆਇਆ ਹੈ ਕਿ ਇਹ ਨਹੀਂ ਦੱਸਦੇ ਕਿ ਇਹ
ਵੱਧ ਖਾਦ ਫਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਕਰਦੀ ਹੈ। ਪਹਿਲਾ ਨੁਕਸਾਨ,
ਨਾਈਟਰੋਜਨ ਜਦੋਂ ਵੱਖ ਵੱਖ ਤੱਤਾਂ ਵਿਚ ਟੁੱਟਦੀ ਹੈ ਤਾਂ ਆਪਣਾਂ ਰੂਪ ਬਦਲ
ਲੈਂਦੀ ਹੈ। ਇਹ ਇਕ ਪ੍ਰਕਿਰਿਆ ਨਾਲ ਪੌਦੇ ਦੀ ਖੁਰਾਕ ਬਣ ਜਾਂਦੀ ਹੈ ਪਰ ਧਰਤੀ
ਵਿਚ ਕਾਫੀ ਲੂਣ ਵਰਗੇ ਤੱਤ ਛੱਡ ਜਾਂਦੀ ਹੈ ਜੋ ਧਰਤੀ ਦੀ ਉਪਜ ਸ਼ਕਤੀ ਨੂੰ
ਵਿਗਾੜਦੇ ਹਨ। ਇਸੇ ਤਰ੍ਹਾਂ ਵੱਧ ਖਾਦ ਪਾਣੀ ਰਾਹੀਂ ਰੁੱੜ ਕਿ ਟੋਭੇ, ਨਾਲੇ,
ਡਰੇਨਾਂ, ਦਰਿਆਵਾਂ ਆਦਿ ਤੱਕ ਪਹੁੰਚ ਜਾਂਦੀ ਹੈ ਜਿਸ ਨਾਲ ਨਦੀਨ ਵਧਦੇ ਫੁੱਲਦੇ
ਹਨ, ਇਕ ਇਕ ਖਾਸ ਕਿਸਮ ਦੀ ਬੂਟੀ ਨੂੰ ਵੀ ਵਧਾਉਂਦੀ ਹੈ ਜਿਸ ਕਰਕੇ ਪਾਣੀ ਦੇ
ਵਹਾਅ ਵਿਚ ਰੁਕਾਵਟ ਬਣਦੀ ਹੈ। ਜ਼ਮੀਨ ਵਿਚ ਇਹ ਝਿੱਲੀ ਵਰਗੀ ਬੂਟੀ ਬਹੁਤ ਨੁਕਸਾਨ
ਕਰਦੀ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਖਾਦ ਵਰਤਣ ਤੋਂ ਪਹਿਲੋਂ ਉਸਦੀ ਸਹੀ
ਮਾਤਰਾ ਬਾਰੇ ਜਾਣਕੇ ਹੀ ਵਰਤੀ ਜਾਵੇ। ਇਸ ਨਾਲ ਖਰਚਾ ਤਾਂ ਬਚੇਗਾ ਹੀ, ਜ਼ਮੀਨ ਦੀ
ਸਿਹਤ ਵੀ ਠੀਕ ਰਹੇਗੀ। |
ਗੁੜ 'ਚੋਂ ਮਿਠਾਸ ਮੁੱਕ ਗਈ |
ਸਮੇਂ
ਦੀ ਚੱਕੀ ਨੇ ਜਿੱਥੇ ਮਨਾਂ ਵਿਚ ਵਿਕਾਸ ਦੇ ਨਾਮ ਤੇ ਬਦਲਾਵ ਕੀਤੇ ਹਨ ਉੱਥੇ
ਮਨੁੱਖੀ ਸਰੀਰ ਨੂੰ ਅਰਾਮ ਨਾਲ ਜਿਊਣ ਦੀ ਆਦਤ ਵੀ ਦੇ ਦਿੱਤੀ ਹੈ। ਅੱਜ ਹਰ ਕੋਈ
ਚਾਹੁੰਦਾ ਹੈ ਕਿ ‘ਕੋਈ ਹੋਰ' ਉਸਦਾ ਕੰਮ ਕਰ ਦੇਵੇ ਤੇ ਉਸੇ ਕੰਮ ਦੇ ਇਵਜ਼ ਵਜੋਂ
ਮਲਾਈ ਵੀ ਆਪ ਉਤਾਰ ਕਿ ਲੈ ਜਾਵੇ। ਚਾਹੇ ਕੋਈ ਸੰਸਥਾ ਹੈ ਜਾਂ ਕੱਲਾ ਕਾਰਾ, ਹਰ
ਮਨੁੱਖ ਦਾਅ ਤੇ ਬੈਠਾ ਲੱਗਦਾ ਹੈ। ਇਸ ਬਿਰਤੀ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ
ਦਿੱਤੇ ਹਨ। ਅਸੀਂ ਪੰਜਾਬੀ ਖਾਸ ਕਰਕੇ ਹੱਥੀਂ ਕੰਮ ਕਰਨਾ ਛੱਡ ਗਏ ਹਾਂ ਜਾਂ ਛੱਡ
ਰਿਹੇ ਹਾਂ। ਇਹੋ ਕਾਰਣ ਹੈ ਕਿ ਸਰਦੀਆਂ ਵਿਚ ਉਦਾਹਰਣ ਦੇ ਤੌਰ 'ਤੇ ਵੇਲਣੇ ਬਹੁਤ
ਘੱਟ ਚਲਦੇ ਮਿਲਦੇ ਹਨ। ਬਸ ਇੱਕਾ ਦੁੱਕਾ ਹੀ ਹਨ। ਸਭ ਕੰਮ ਪ੍ਰਵਾਸੀ ਮਜ਼ਦੂਰਾਂ
ਨੇ ਸਾਂਭ ਲਿਆ ਹੈ। ਇੱਥੋਂ ਤੱਕ ਵੀ ਠੀਕ ਸੀ। ਪਰ ਮਸਲਾ ਤਾਂ ਸਿਰਫ ਠੰਡੀ ਮਿੱਠੀ
ਰਸ ਵਿਚ ਲੱਸੀ ਮਿਲਾ ਕਿ ਪੀਣ ਦੇ ਸੁਆਦ ਦਾ ਗੁਆਚ ਜਾਣਾ ਹੀ ਨਹੀਂ , ਸਗੋਂ ਜੋ
ਗੁੜ ਮਿਲਦਾ ਹੈ, ਉਹ ਕਮਾਲ ਦਾ ਹੈ। ਗੁੜ ਬਨਾਉਣ ਲਈ ਘਟੀਆ ਕਿਸਮ ਦੀ ਸਸਤੀ ਖੰਡ
ਗੁੜ ਦੀ ਪੱਤ ਵਿਚ ਮਿਲਾ ਦਿੱਤੀ ਜਾਂਦੀ ਹੈ। ਸੋ 15–20 ਰੁਪਏ ਵਾਲੀ ਖੰਡ 30
ਰੁਪਏ ਵਿਚ ਵਿਕਦੀ ਹੈ। ਗੁੜ ਦੀ ਤਾਸੀਰ ਹੀ ਬਦਲ ਜਾਂਦੀ ਹੈ। ਗੁੜ ਚਿੱਟਾ ਕਰਨ
ਲਈ ਸੋਡੇ ਨੂੰ ਵੱਧ ਮਾਤਰਾ ਵਿਚ ਵਰਤਿਆ ਜਾਂਦਾ ਹੈ ਜਿਸ ਨਾਲ ਗੁੜ ਵਾਲੀ ਚਾਹ ਦਾ
ਦੁੱਧ ਫੱਟ ਜਾਂਦਾ ਹੈ। ਖੈਰ ਇਹ ਤਾਂ ਇਕ ਉਦਾਹਰਣ ਹੀ ਸੀ। ਹੋਰ ਵੀ ਬਹੁਤ ਕੁਝ
ਹੈ। ਆਖਰ ਆਪ ਕੰਮ ਕਰਨਾ ਛੱਡੋਗੇ ਤਾਂ ਕੁਝ ਤਾਂ ਮੁੱਲ ਤਾਰਨਾ ਹੀ ਪੈਣਾ ਹੈ। ਸੋ
ਭਾਈ ਹੁਣ ਫਿੱਕਾ ਗੁੜ ਹੀ ਮੁਬਾਰਕ ਸਮਝੋ। |
ਲਵਾ ਲਓ ਬਈ ਬੈਲਟਾਂ |
ਜਿਹਨਾਂ
ਨੂੰ ਰੱਬ ਨਾਲ ਮਿਲਣ ਦੀ ਤਾਂਘ ਹੋਵੇ, ਉਹ ਹਰ ਹੀਲਾ ਵਰਤਦੇ ਹਨ। ਉਸ ਰੱਬ ਕੋਲ
ਛੇਤੀ ਤੋਂ ਛੇਤੀ ਪਹੁੰਚਣ ਦਾ ਸਭ ਤੋਂ ਸੌਖਾ ਤਰੀਕਾ ਹੈ ਸੜਕਾਂ ਤੇ ਕਾਹਲੀ ਕੀਤੀ
ਜਾਵੇ ਜਾਂ ਐਹੋ ਜਿਹੇ ਢੰਗ ਤਰੀਕੇ ਵਰਤੇ ਜਾਣ ਕਿ ਰੱਬ ਦੀ ਪ੍ਰਾਪਤੀ ਛੇਤੀ ਹੋਵੇ
ਤੇ ਇਸ ਨਰਕ ਰੂਪੀ ਦੁਨੀਆਂ ਤੋਂ ਛੇਤੀ ਛੁਟਕਾਰਾ ਮਿਲੇ।ਦੂਜੇ ਪਾਸੇ ਕਾਨੂੰਨ
ਐਵੇਂ ਹੀ ਪੰਗਾ ਪਾਈ ਰੱਖਦਾ ਹੈ। ‘ਅੱਖੇ ਕਾਰ ਵਿੱਚ ਬੈਠੇ ਹੋ ਤਾਂ ਬੈਲਟਾਂ
ਲਗਾਓ। ਲੱਕ ਤੇ ਧੜ ਨੂੰ ਕੱਸ ਕਿ ਰੱਖੋ। ਜੇ ਐਕਸੀਡੈਂਟ ਹੋ ਜਾਵੇ ਤਾਂ ਤੁਸੀਂ
ਬਚ ਜਾਵੋਗੇ।' ਇਹ ਕਾਨੂੰਨ ਰਬ ਨੂੰ ਛੇਤੀ ਮਿਲਣ ਵਾਲਿਆਂ ਨੂੰ ਵਿਹੁ ਵਾਂਗੂ
ਲੱਗਦਾ ਹੈ। ਇਹਨਾਂ ਰੱਬ ਪ੍ਰਸਤ ਲੋਕਾਂ ਦੀ ਗਿਣਤੀ ਵਿਚ ਅਥਾਹ ਵਾਧਾ ਹੋ ਰਿਹਾ
ਹੈ। ਦੇਸ਼ ਵਿਚ 1970 ਵਿਚ ਸਿਰਫ 14 ਲੱਖ ਗੱਡੀਆਂ ਸਨ ਤੇ ਜਿਹਨਾਂ ਲੋਕਾਂ ਨੇ
ਮੁਕਤੀ ਪਾਈ, ਉਹ ਸਿਰਫ 14,500 ਸਨ । ਹੁਣ ਰੱਬੀ ਪ੍ਰੇਮੀ ਵਧ ਗਏ ਹਨ, 2009
ਵਿੱਚ ਇੱਕ ਲੱਖ ਤੋਂ ਉੱਤੇ ਲੋਕ ਰੱਬੀ ਇਸ਼ਕ ਵਿਚ ਲੀਨ ਹੋ ਜਾ ਸੁੱਤੇ ਤੇ ਗੱਡੀਆਂ
ਦੀ ਗਿਣਤੀ ਕਰੋੜਾਂ ਵਿਚ ਜਾ ਪਹੁੰਚੀ। ਅੱਜ ਹਰ ਬੰਦਾ ਹੀ ਗੱਡੀ ਚੁੱਕੀ ਫਿਰਦਾ
ਹੈ। ਕਾਨੂੰਨ ਨੂੰ ਟਿੱਚ ਜਾਨਣ ਵਾਲਿਆਂ ਦੀ ਯੂਨੀਅਨ ਕਾਫੀ ਤਗੜੀ ਹੋ ਗਈ ਹੈ।
ਤੁਸੀਂ ਬੈਲਟਾਂ ਨਾਲ ਬਚਣ ਦੀ ਗੱਲ ਕਰਦੇ ਹੋ, ਇੱਥੇ ਤਾਂ ਰੱਬੀ ਪ੍ਰੇਮ ਇੰਨ੍ਹਾਂ
ਵੱਧ ਗਿਆ ਹੈ, ਕਈ ਲੋਕ ਆਪਣੇ ਸਸਕਾਰ ਲਈ ਲੱਕੜਾਂ ਚਿਣ ਕਿ ਉੱਤੇ ਪਹਿਲੋਂ ਹੀ
ਬੈਠ ਜਾਂਦੇ ਹਨ। ਧੰਨ ਹੈ ਇਹਨਾਂ ਦੀ ਭਗਤੀ, ਇਹਨਾਂ ਦੇ ਸਿਰੜ ਅੱਗੇ ਪੁਲੀਸ ਵੀ
ਬੇਵਸ ਹੈ। |
ਕਿੱਥੋਂ ਆਵੇ, ਕਿੱਥੇ ਜਾਵੇ ਪਾਣੀ? |
ਵਾਤਾਵਰਣ
ਪ੍ਰੇਮੀਆਂ ਅਤੇ ਸੰਚਾਲਕਾਂ ਦੇ ਬਿਆਨ ਅਸੀਂ ਰੋਜ਼ ਸੁਣਦੇ ਹਾਂ ਕਿ ਧਰਤੀ ਹੇਠ
ਪਾਣੀ ਘੱਟ ਰਿਹਾ ਹੈ, ਆਦਿ, ਆਦਿ ਤੇ ਸਾਨੂੰ ਲਗਾਤਾਰ ਡਰਾਈ ਜਾਂਦੇ ਹਨ। ਪਰ
ਕਿਸੇ ਨੇ ਕਦੇ ਇਹ ਦੱਸਣ ਦੀ ਖੇਚਲ ਨਹੀਂ ਕੀਤੀ ਕਿ ਆਖਰ ਇਹ ਸਾਰਾ ਮਸਲਾ ਕੀ ਹੈ?
ਕਿਹੜਾ ਪਾਣੀ ਤੇ ਕਿਉਂ ਘੱਟ ਰਿਹਾ ਹੈ ਤੇ ਇਹ ਪਾਣੀ ਆਉਂਦਾ ਕਿੱਥੋਂ ਹੈ? ਜਨਤਾ
ਇਸ ਬਾਰੇ ਪੂਰੀ ਤਰ੍ਹਾਂ ਅਣਜਾਣ ਹੈ, ਇਸੇ ਲਈ ਇੰਨਾਂ ਲੋਕਾਂ ਦੀਆਂ ਗੱਲਾਂ ਨੂੰ
ਲੋਕ ਅਣਸੁਣੀਆਂ ਕਰ ਦੇਂਦੇ ਹਨ ਤੇ ਆਪੋ ਆਪਣਾ ਡੋਲ੍ਹ ਲਮਕਾਈ ਰੱਖਦੇ ਹਨ। ਮੈਂ
ਇਹ ਸਾਰਾ ਕੁਝ ਜਾਨਣ ਦੀ ਕੋਸ਼ਿਸ਼ ਕੀਤੀ ਅਤੇ ਅੱਜ ਤੁਹਾਡੇ ਨਾਲ ਸਾਂਝਾ ਕਰ ਰਿਹਾ
ਹਾਂ।
ਧਰਤੀ ਦੀ
ਬਣਤਰ ਕੁਝ ਇਸ ਤਰ੍ਹਾਂ ਹੈ ਜਿਵੇਂ ਡਬਲ ਰੋਟੀ ਦੀਆਂ ਤੈਹਾਂ ਹੋਣ। ਕੋਈ ਤਹਿ
ਪੱਥਰ ਦੀ ਹੈ, ਕੋਈ ਰੇਤੇ ਦੀ, ਕੋਈ ਰੋੜਿਆਂ ਦੀ, ਕੋਈ ਪਾਂਡੂ ਦੀ, ਇਹ ਹਜ਼ਾਰਾਂ
ਕਿਸਮ ਦੀਆਂ ਤੈਹਾਂ ਹਨ। ਪਹਾੜਾਂ ਤੋਂ ਪਾਣੀ ਧਰਤੀ ਵਿਚ ਰਿਸ ਕਿ ਇਹਨਾਂ ਤੈਹਾਂ
ਰੂਪੀ ਨਦੀਆਂ ਵਿਚ ਆਉਂਦਾ ਹੈ। ਇਸ ਦੀ ਰਫਤਾਰ ਕਾਫੀ ਸੁਸਤ ਹੁੰਦੀ ਹੈ। ਇਸੇ
ਤਰ੍ਹਾਂ ਕਈ ਥਾਈਂ ਚਟਾਨ ਫਟ ਕਿ ਧਰਤੀ ਹੇਠ ਵੱਡੀਆਂ ਝੀਲਾਂ ਬਣੀਆਂ ਹੋਈਆਂ ਹਨ।
ਪਾਣੀ ਕਿਉਂਕਿ ਚਟਾਨਾਂ ਨੂੰ ਖੋਰਨ ਦੇ ਕਾਬਿਲ ਹੈ ਇਸ ਲਈ ਇਹਨਾਂ ਦੇ ਲੂਣ ਆਪਣੇ
ਵਿਚ ਰਲਾ ਲੈਂਦਾ ਹੈ। ਆਮ ਤੌਰ ਤੇ ਅੱਧੇ ਮੀਲ ਵਿਚ 10 ਲੱਖ ਘਣ ਮੀਲ (1 ਮੀਲ
ਲੰਬਾ,1 ਮੀਲ ਚੌੜਾ ਤੇ 1ਮੀਲ ਉੱਚਾ) ਪਾਣੀ ਹੁੰਦਾ ਹੈ। ਇਸ ਵਿਚ 30,000 ਘਣ
ਮੀਲ ਪਾਣੀ ਤਾਜ਼ਾ ਹੁੰਦਾ ਹੈ। ਵੈਸੇ ਕਈ ਥਾਵਾਂ ਤੇ ਇਹ ਪਾਣੀ ਸਦੀਆਂ ਪੁਰਾਣਾ ਵੀ
ਹੁੰਦਾ ਹੈ। ਧਰਤੀ ਦੀ ਗਰੂਤਾ ਪਾਣੀ ਨੂੰ ਹਮੇਸ਼ਾਂ ਥੱਲੇ ਖਿੱਚਦੀ ਰਹਿੰਦੀ ਹੈ।
ਇਸੇ ਲਈ ਪਾਣੀ ਦਾ ਪੱਧਰ ਹੇਠਾਂ ਜਾਂਦਾ ਰਹਿੰਦਾ ਹੈ। ਇਹ ਪਾਣੀ ਪਈਆਂ ਹੋਈਆਂ
ਦਰਾੜਾਂ ਜਾਂ ਮੌਸਮ ਦੇ ਉਤਰਾਅ ਚੜ੍ਹਾ ਨਾਲ ਜਾਂ ਨਵੀਆਂ ਦਰਾੜਾਂ ਨਾਲ ਥੱਲੇ
ਜਾਂਦਾ ਰਹਿੰਦਾ ਹੈ। ਇਸੇ ਲਈ ਪਾਣੀ ਦੇ ਉੱਤਲੇ ਪੱਤਣ ਥੱਲੇ ਹੁੰਦੇ ਰਹਿੰਦੇ ਹਨ।
ਜਿਵੇਂ ਜਿਵੇਂ ਇਹ ਪਾਣੀ ਥੱਲੇ ਜਾਂਦਾ ਹੈ, ਇਹ ਸਾਫ ਹੋਈ ਜਾਂਦਾ ਹੈ। ਇਸੇ ਲਈ
ਡੂੰਘੇ ਬੋਰਾਂ ਦਾ ਪਾਣੀ ਵੱਧ ਪੀਣ ਯੋਗ ਹੁੰਦਾ ਹੈ। ਬਾਕੀ ਜਿੱਥੇ ਬੋਰ ਹੁੰਦੇ
ਹਨ ਉੱਥੇ ਵੀ ਉੱਤਲੇ ਪੱਤਣਾਂ ਦਾ ਪਾਣੀ ਲੀਕ ਹੋਕੇ ਪਾਇਪ ਦੇ ਬਾਹਰੋਂ ਬਾਹਰ
ਥੱਲੇ ਜਾਂਦਾ ਰਹਿੰਦਾ ਹੈ। ਜਿੰਨਾਂ ਤਾਜ਼ਾ ਪਾਣੀ ਥੱਲੇ ਹੈ, ਦੁਨੀਆਂ ਦੇ ਕੁਲ
ਤਾਜ਼ਾ ਪਾਣੀ ਦੇ ਝਰਨੇ ਮਿਲਾਕੇ ਉਹਨਾਂ ਤੋਂ 30 ਗੁਣਾਂ ਜ਼ਿਆਦਾ ਹੈ। ਪਹਾੜਾਂ ਤੇ
ਬਰਫ ਦੇ ਪਿੰਘਲਣ ਤੇ ਪਹਾੜਾਂ ਦੇ ਫੱਟਣ, ਟੁੱਟਣ ਜਾਂ ਦਰਾੜਾਂ ਵਧਣ ਘਟਣ ਨਾਲ
ਮੈਦਾਨਾਂ ਵਿਚ ਪਾਣੀ ਦੇ ਪੱਧਰ ਤੇ ਜ਼ਿਆਦਾ ਅਸਰ ਪੈਂਦਾ ਹੈ। ਇਸ ਸਭ ਕਾਸੇ ਦਾ
ਮਤਲਬ ਇਹ ਨਹੀਂ ਕਿ ਪਾਣੀ ਵੱਲੋਂ ਸਾਨੂੰ ਕੋਈ ਖਤਰਾ ਨਹੀਂ। ਧਰਤੀ ਦੇ ਉੱਤਲੇ
ਪੱਤਣਾਂ ਦਾ ਪਾਣੀ ਵਧਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ ਜਿਵੇਂ ਘੱਟ ਡੂੰਘੇ
100 ਤੋਂ 160 ਫੁੱਟ ਤੱਕ ਦੇ ਬਿਨ੍ਹਾਂ ਮੋਟਰ ਦੇ ਬੋਰ ਕਰਕੇ। ਇਹੋ ਪਾਣੀ
ਚਟਾਨਾਂ, ਪੱਥਰਾਂ, ਕੰਕਰਾਂ, ਰੇਤਾ ਆਦਿ ਰਾਹੀਂ ਸਾਫ ਹੋਕੇ ਡੂੰਘੇ ਥਾਂ ਇਕ ਨਾ
ਇਕ ਦਿਨ ਜਾ ਰਲੇਗਾ। ਹੋ ਸਕਦਾ ਹੈ ਸਾਡਾ ਅੱਜ ਦਾ ਦਿੱਤਾ ਪਾਣੀ ਸਾਡੀ ਆਉਣ ਵਾਲੀ
ਪੰਜਵੀਂ, ਦਸਵੀਂ ਪੀੜ੍ਹੀ ਦੇ ਕੰਮ ਆਵੇ, ਇਸ ਕੰਮ ਨੂੰ ਵੱਡੇ ਪੱਧਰ ਤੇ ਕਰਨ ਦੀ
ਲੋੜ ਹੈ, ਆਓ ਫਿਕਰ ਨਹੀਂ, ਕੰਮ ਕਰੀਏ। ਦੋਸ਼ ਨਾ ਦਈਏ, ਹੋਸ਼ ਕਰੀਏ। |
ਬਦਲਵੀਂ ਖੇਤੀ ਦੀ ਸਾਰਥਿਕਤਾ |
ਹਰ
ਕਿਸਾਨ ਆਪਣੀ ਆਮਦਨ ਵਧਾਉਣਾ ਚਾਹੁੰਦਾ ਹੈ। ਇਸੇ ਲਈ ਉਹ ਹਮੇਸ਼ਾਂ ਚੰਗੇ ਬੀਜਾਂ
ਜਾਂ ਫਸਲਾਂ ਦੀ ਭਾਲ ਵਿਚ ਰਹਿੰਦਾ ਹੈ। ਉਸਦੀ ਇਸੇ ਲੋੜ ਨੂੰ ਪੂਰਾ ਕਰਨ ਜਾਂ
ਵਰਤਣ ਲਈ ਕਈ ਲੋਕ ਉਪਰਾਲੇ ਕਰਦੇ ਹਨ। ਕਈ ਬੀਜਾਂ ਵਾਲੇ ਨਵੇਂ ਨਵੇਂ ਬੀਜਾਂ ਦਾ
ਰੌਲਾ ਪਾ ਕੇ ਕਿਸਾਨਾਂ ਦੀਆਂ ਜੇਬਾਂ ਹਲਕੀਆਂ ਕਰਦੇ ਰਹਿੰਦੇ ਹਨ। ਬਹੁਤੇ ਕਿਸਾਨ
ਜਾਣਦੇ ਹੋਏ ਵੀ ਇਸ ਚੱਕਰ ਵਿਚ ਫਸ ਜਾਂਦੇ ਹਨ। ਇਸੇ ਤਰ੍ਹ ਕਈ ਸਰਕਾਰੀ ਮਹਿਕਮੇ
ਵੀ ਨਵੀਂਆਂ ਨਵੀਆਂ ਫਸਲਾਂ ਦੀਆਂ ਸਕੀਮਾਂ ਲੈਕੇ ਕਿਸਾਨਾਂ ਨੂੰ ਆਪਣੇ ਪਿੱਛੇ
ਲਾਉਣ ਦੀ ਕੋਸ਼ਿਸ਼ ਕਰਦੇ ਹਨ। ਬਹੁਤੀ ਵਾਰੀ ਤਾਂ ਉਹਨਾਂ ਨੇ ਖਾਨਾਪੂਰਤੀ ਹੀ ਕਰਨੀ
ਹੁੰਦੀ ਹੈ। ਪਿਛਲੇ ਕੁੱਛ ਸਮੇਂ ਤੋਂ ਕਿਸਾਨਾਂ ਨੂੰ ਕਣਕ-ਝੋਨੇ ਤੋਂ ਲਾਂਭੇ ਕਰਨ
ਲਈ, ਬਾਗਾਂ ਦਾ ਲਾਲਚ ਦਿੱਤਾ ਜਾ ਰਿਹਾ ਹੈ। ਜਿਹਨਾਂ ਵਿਚ ਅਮਰੂਦ, ਚੀਕੂ,
ਕੇਲੇ, ਨਾਸ਼ਪਤੀ ਤੇ ਕਰੌਂਦਾ ਮੁੱਖ ਤੌਰ ਤੇ ਪ੍ਰਚਾਰੀਆਂ ਜਾ ਰਹੀਆਂ ਫਸਲਾਂ ਹਨ।
ਵੱਡੇ ਵੱਡੇ ਸੈਮੀਨਾਰ ਕਰਕੇ ਖੇਤ ਦਿਵਸ ਮਨਾ ਕਿ ਕਿਸਾਨਾਂ ਨੂੰ ਇਸ ਪਾਸੇ ਲਿਆਉਣ
ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਮਾੜੀ ਗੱਲ ਨਹੀਂ ਹੈ ਪਰ ਅਫਸਰ ਆਪਣੇ ਟੀਚੇ
ਪੂਰੇ ਕਰਨ ਲਈ ਜਦੋਂ ਝੂਠੇ ਅੰਕੜਿਆਂ ਦਾ ਸਹਾਰਾ ਲੈਂਦੇ ਹਨ ਤਾਂ ਇਕ ਵਾਰੀ
ਕਿਸਾਨ ਫਸ ਜਾਂਦਾ ਹੈ ਤੇ ਮੁੜਕੇ ਉਧਰ ਮੂੰਹ ਨਹੀਂ ਕਰਦਾ। ਇਹੋ ਕਾਰਨ ਹੈ ਕਿ
ਇਹ ਝੂਠੇ ਮੰਡੀਕਰਨ ਤੇ ਪੈਦਾਵਾਰ ਦੇ ਸੁਪਨਮਈ ਅੰਕੜੇ ਕਿਸਾਨਾਂ ਨੂੰ ਮੁੜ
ਕਣਕ-ਝੋਨੇ ਜੋਗੇ ਹੀ ਰੱਖ ਰਹੇ ਹਨ। ਉਸਨੂੰ ਇਹਨਾਂ ਦੋ ਫਸਲਾਂ ਤੋਂ ਪੱਕੀ ਆਮਦਨ
ਹੈ ਪਰ ਫੱਲਾਂ ਤੋਂ ਪੱਕੀ ਆਮਦਨ ਦੀ ਆਸ ਨਹੀਂ, ਫੇਰ ਬਾਗਾਂ ਦੇ ਸਫਲ ਹੋਣ ਦਾ
ਯਕੀਨ ਵੀ ਨਹੀਂ ਹੈ। ਇਸ ਬਾਰੇ ਸੋਚਣ ਦੀ ਲੋੜ ਹੈ। |
ਲੰਘ ਜਾਣਗੇ ਹਵਾ ਬਣਕੇ....ਜੇ... |
ਪੰਜਾਂ
ਪਾਣੀਆਂ ਨੂੰ ਪੀਣ ਵਾਲੇ ਪੁੱਤਰਾਂ ਨੂੰ ਸਦੀਆਂ ਤੋਂ ਧਾੜਵੀਆਂ ਦੀ ਤਾਕਤ ਵੀ
ਪੱਕੇ ਤੌਰ ਤੇ ਜਿੱਤ ਨਹੀਂ ਸਕੀ। ਇਹ ਪਾਣੀਆਂ ਵਾਂਗ ਰਾਹ ਲੱਭ ਹੀ ਲੈਂਦੇ ਹਨ।
ਕਦੇ ਮੈਦਾਨਾਂ ਵਿਚ ਤੇ ਕਦੇ ਜੰਗਲਾਂ ਵਿਚ। ਇਹ ਜਿਸਮਾਨੀ ਦੇ ਨਾਲ-ਨਾਲ ਮਾਨਸਿਕ
ਤੌਰ ਤੇ ਵੀ ਕਾਫੀ ਤਾਕਤਵਾਰ ਹਨ। ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਹੋਣ,
ਕਾਨੂੰਨ ਕਦੇ ਇਹਨਾਂ ਦੇ ਇਰਾਦਿਆਂ ਲਈ ਅੜਿੱਕਾ ਨਹੀਂ ਬਣਿਆ। ਇਹਨਾਂ ਦੀ ਅੱਗੇ
ਵਧਣ ਦੀ ਤਮੰਨਾ ਤੇ ਸਮੇਂ ਨੂੰ ਬਚਾਉਣ ਦੀ ਸਕੀਮ ਹਮੇਸ਼ਾ ਹੀ ਪ੍ਰਬਲ ਰਹੀ ਹੈ।
ਸ਼ਾਇਦ ਇਹੋ ਕਾਰਣ ਹੈ ਕਿ ਅੱਜ ਪੰਜਾਬ ਦੇ ਪਿੰਡੋਂ ਪਿੰਡ, ਸ਼ਹਿਰੋਂ ਸ਼ਹਿਰ ਅਜਿਹੇ
ਪੰਜਾਬੀਆਂ ਦੀ ਭਰਮਾਰ ਹੋ ਗਈ ਹੈ ਜੋ ਕਿਸੇ ਸੜਕੀ ਰੋਕ ਜਾਂ ਕਿਸੇ ਵੀ ਫਾਟਕ ਨੂੰ
ਵੀ ਟਿੱਚ ਜਾਣਦੇ ਹਨ। ਲਾਇਨ ਵਿਚ ਖੜ੍ਹਨਾਂ ਇਨਾਂ ਦੀ ਡਿਕਸ਼ਨਰੀ ਦਾ ਹਿੱਸਾ ਹੀ
ਨਹੀਂ। ਸੜਕ ਤੇ ਦੋ ਤਰਫੀ ਆਵਾਜਾਈ ਕੀ ਹੁੰਦੀ ਹੈ, ਇਹ ਕੋਈ ਡੀ.ਟੀ.ਓ., ਲਾਇਸੰਸ
ਦੇਣ ਤੋਂ ਪਹਿਲੋਂ ਇਹਨਾਂ ਨੂੰ ਦੱਸਦਾ ਹੀ ਨਹੀਂ, ਇਹਨਾਂ ਵਿਚਾਰਿਆਂ ਦਾ ਕੀ
ਕਸੂਰ। ਜੇਕਰ ਕਾਰ ਤੇ ਲਾਲ/ ਨੀਲੀ/ ਪੀਲੀ ਬੱਤੀ ਤੇ ਹੂਟਰ ਲੱਗਾ ਹੋਵੇ ਤਾਂ ਹਿ
ਕਾਰ ਵਿਚ ਬੈਠੇ ਅਫਸਰ ਲਈ ਜਾਨ ਦਾ ਖੋਅ ਵੀ ਬਣ ਜਾਂਦੇ ਹਨ। ਅੱਗੋਂ ਪਿੱਛੋਂ
ਆਵਾਜਾਈ ਕਿਹੋ ਜਿਹੀ ਹੈ ਇਹ ਇਹਨਾਂ ਵਰਦੀਧਾਰੀ ਡਰਾਇਵਰਾਂ ਦੀ ਚਿੰਤਾ ਹੀ ਨਹੀਂ।
ਕਦੇ ਕਦੇ ਸੋਚਦੇ ਹਾਂ ਕਿ ਜੇ ਸੜਕਾਂ ਤੇ ਇਹਨਾਂ ਨੂੰ ਏਨੀ ਕਾਹਲੀ ਹੈ ਤਾਂ ਫੇਰ
ਇਹੋ ਕਾਹਲੀ ਕਿੱਥੇ ਚਲੀ ਜਾਂਦੀ ਹੈ ਜਦੋਂ ਦਫਤਰਾਂ ਵਿਚ ਬੈਠ ਕਿ ਲੋਕਾਂ ਦੇ ਕੰਮ
ਕਰਨੇ ਹੁੰਦੇ ਹਨ। ਖੈਰ ਇਹ ਤਾਂ ਫੇਰ ਸੁਭਾਅ ਦਾ ਹਿੱਸਾ ਹੀ ਹੈ। ਉਂਜ ਕਈ ਲੋਕਾਂ
ਨੂੰ ਰੱਬ ਭਗਤ ਹੀ ਕਿਹਾ ਜਾ ਸਕਦਾ ਹੈ। ਉਹਨਾਂ ਅਨੁਸਾਰ ਪ੍ਰਮਾਤਮਾ ਨੂੰ ਮਿਲਣ
ਦਾ ਸੌਖਾ ਤੇ ਸਹੀ ਰਸਤਾ, ਸੜਕ ਤੇ ਤੇਜ ਤੇ ਬੇ-ਕਾਨੂੰਨੀ ਗੱਡੀ ਚਲਾ ਕਿ
ਪਹੁੰਚਣਾ ਹੀ ਹੈ। ਪ੍ਰਮਾਤਮਾ ਨੂੰ ਮਿਲਣ ਦੇ ਚਾਹਵਾਨ ਫੇਰ ਰੱਬ ਤੋਂ ਕਦੋਂ ਡਰਦੇ
ਹਨ। ਫੇਰ ਵੀ ਦੁਆ ਹੈ ਕਿ ਖੈਰ ਹੋਵੇ ਪੰਜਾਂ ਪਾਣੀਆਂ ਦੇ ਪੁੱਤਰਾਂ ਦੀ। |
ਧੂੰਆਂ ਧੂੰਆਂ ਹੋਈ ਕਿਸਾਨੀ |
ਜ਼ਿੰਦਗੀ
ਦੀ ਦੌੜ ਵਿਚ ਹਰ ਮਨੁੱਖ ਤਰੱਕੀ ਚਾਹੁੰਦਾ ਹੈ। ਉਸ ਨੂੰ ਖਾਹਿਸ਼ ਹੁੰਦੀ ਹੈ ਕਿ
ਉਸਦਾ ਟੱਬਰ–ਟੀਰ ਖੁਸ਼ ਰਵੇ, ਉਸਦੀਆਂ ਆਰਥਿਕ ਲੋੜਾਂ ਪੂਰੀਆਂ ਹੋਣ, ਆਦਿ ਆਦਿ।
ਇਸੇ ਲਈ ਮਨੁੱਖ ਕਈ ਤਰਾਂ ਦੇ ਕਿੱਤੇ ਕਰਦਾ ਹੈ। ਸਮਾਂ, ਸਥਾਨ ਤੇ ਸਾਧਨਾਂ
ਅਨੁਸਾਰ ਹਰ ਵਿਅਕਤੀ ਫੈਸਲਾ ਲੈਂਦਾ ਹੈ ਕਿ ਉਸ ਨੇ ਜੀਵਨ ਵਿਚ ਕੀ ਕਰਨਾ ਹੈ।
ਆਦਿ ਕਾਲ ਤੋਂ ਮਨੁੱਖ ਦਾ ਪ੍ਰਥਮ ਕਿੱਤਾ ਖੇਤੀਬਾੜੀ ਹੀ ਰਿਹਾ ਹੈ ਜਾਂ ਇਉਂ ਕਹਿ
ਲਵੋ ਕਿ ਕਿੱਦਿਆਂ ਦੀ ਸ਼ੁਰੂਆਤ ਹੀ ਖੇਤੀ ਦੇ ਕਿੱਤੇ ਤੋਂ ਹੁੰਦੀ ਹੈ। ਫਸਲਾਂ ਦਾ
ਉਗਾਉਣਾ ਤੇ ਫੇਰ ਹੋਰ ਲੋੜਾਂ ਲਈ ਅਨਾਜ ਨੂੰ ਵਟਾਉਣਾ ਹੀ ਇਸੇ ਕਿੱਤੇ ਦੀ
ਸ਼ੁਰੂਆਤ ਮੰਨੀ ਜਾ ਸਕਦੀ ਹੈ। ਪਰ ਸਮਾਂ ਪਾ ਕੇ ਹੋਰ ਸਾਰੇ ਕੰਮ ਕਿੱਤੇ ਜਾਂ
ਸਨਅਤਾਂ ਬਣ ਗਏ ਪਰ ‘ਉੱਤਮ ਖੇਤੀ’ ਨਖਿਧ ਹੋ ਗਈ। ਖੇਤੀ ਨੂੰ ਸਮੇਂ ਦੇ ਹਾਕਮਾਂ,
ਜ਼ਰੂਰੀ ਕਰਾਰ ਦੇਕੇ ਇਸਨੂੰ ਇਕ ਸਨਅਤ ਵਾਂਗ ਵਿਕਸਿਤ ਹੋਣ ਤੋਂ ਰੋਕ ਦਿੱਤਾ। ਅੱਜ
ਹਰ ਸਨਅਤ ਆਪਣੇ ਉਤਪਾਦ ਦਾ ਮੁੱਲ ਆਪ ਰੱਖਦੀ ਹੈ, ਪਰ ਇਹ ਖੇਤੀ ਹੀ ਹੈ ਜਿੱਥੇ
ਕਿਸਾਨ ਨੂੰ ਇਹ ਹੱਕ ਨਹੀਂ ਹੈ। ਸਗੋਂ ਕਿਸਾਨ ਦੀ ਵਰਤੋਂ ਵਾਲੇ ਬੀਜ਼ਾਂ ਜਾਂ
ਖਾਦਾਂ ਵਾਲਿਆਂ ਆਦਿ ਨੂੰ ਵੇਚ ਕੀਮਤ ਮਿੱਥਣ ਦੀ ਵੀ ਖੁਲੀ ਛੁੱਟੀ ਹੈ। ਇਹ ਸਭ
ਸਾਡੇ ਕਿਸਾਨ ਦੀ ਫਰਾਖ਼ ਦਿਲੀ, ਮਿੱਟੀ ’ਚੋਂ ਨਾ ਉਭਰਨਾ ਅਤੇ ਦੂਸਰੇ ਤੇ ਯਕੀਨ
ਕਰਨ ਦੀਆਂ ਆਦਤਾਂ ਕਾਰਨ ਹੀ ਸੰਭਵ ਹੋ ਸਕਿਆ। ਇੱਥੋਂ ਤੱਕ ਕਿ ਕਿਸਾਨ ਆਪਣੇ
ਫੈਸਲੇ ਵੀ ਆਪ ਨਹੀਂ ਲੈਂਦਾ। ਸਮੂਹਿਕ ਫੈਸਲਾ ਲੈਣ ਤੋਂ ਪਹਿਲਾਂ ਤਾਂ ਡਾਂਗਾਂ
ਚਲ ਜਾਂਦੀਆਂ ਹਨ।
ਇਹੋ
ਜਿਹੀ ਕੁਦਰਤੀ ਬਿਰਤੀ ਵਾਲੀ ਸ਼੍ਰੇਣੀ ਨੂੰ ਜੇਕਰ ਚਲਾਕ ਲੋਕ ਵਰਤ ਲੈਂਦੇ ਹਨ ਤਾਂ
ਇਹ ਕੋਈ ਅਣਹੋਣੀ ਨਹੀਂ।ਇਹ ਲੋਕ ਕਿਸਾਨ ਦੀ ਇਸ ਕਮਜ਼ੋਰੀ ਦਾ ਪੂਰਾ ਫਾਇਦਾ ਲੈਂਦੇ
ਹਨ। ਮਿਸਾਲ ਦੇ ਤੌਰ ਤੇ ਆੜਤੀਏ ਕਿਸਾਨ ਨੂੰ ਦਿੱਤੇ ਪੈਸੇ ਦਾ ਤਾਂ ਦਿਨ ਦਿਨ ਦਾ
ਵਿਆਜ ਲੈਂਦੇ ਹਨ, ਪਰ ਉਸਦੀ ਕਮਾਈ ਦੇ ਰੱਖੇ ਪੈਸੇ ਦਾ ਆਨਾ ਵਿਆਜ ਤਾਂ ਕੀ ਦੇਣਾ
ਸਗੋਂ ਨਕਦ ਦੀ ਥਾਂ ਹੋਰ ਮਾਲ ( ਜਿਵੇਂ ਦਵਾਈਆਂ, ਬੀਜ, ਖਾਦਾਂ) ਵੇਚ ਕਿ
ਮੁਨਾਫੇ ਦੇ ਨਾਲ ਨਾਲ ਕਾਟ ਵੀ ਲਾਉਂਦੇ ਹਨ। ਬਹੁਤ ਸਾਰੀਆਂ ਇਹੋ ਜਿਹੀਆਂ
ਸੰਸਥਾਵਾਂ ਹੀ ਹਨ ਜੋ ਕਿਸਾਨੀ ਨੂੰ ਫੂਕ ਛਕਾ ਕਿ ਜਾਂ ਇਲਜਾਮ ਲਾਕੇ ਆਪਣਾ ਉੱਲੂ
ਸਿੱਧਾ ਕਰਦੀਆਂ ਹਨ। ਜਿਵੇਂ ਪਿੱਛੇ ਜਿਹੇ ਇਕ ਅਰਧ ਧਾਰਮਿਕ ਸੰਸਥਾ ਨੇ ਇਹ ਫਤਵਾ
ਜਾਰੀ ਕਰ ਦਿੱਤਾ ਕਿ ਪੰਜਾਬ ਦੇ ਪਿੰਡਾਂ ਦੇ 90 ਪ੍ਰਤੀਸ਼ਤ ਨੌਜੁਆਨ ਨਸ਼ੇ ਕਰਦੇ
ਹਨ। ਉਨਾਂ ਨੇ ਨਾਅਰੇ ਲਿਖ ਲਿਖ ਹਜ਼ਾਰਾਂ ਕੰਧਾਂ ਖਰਾਬ ਕਰ ਦਿੱਤੀਆਂ। ਪੰਜਾਬ ਦੀ
ਨੌਜੁਆਨੀ ਨੂੰ ਬਦਨਾਮ ਕਰਨ ਦੀ ਇਸ ਸਾਜਿਸ਼ ਦਾ ਭਾਂਡਾ ਉਦੋਂ ਟੁੱਟਿਆ ਜਦ ਇਸ
ਸੰਸਥਾ ਨੇ ਯੂ.ਐਨ.ਓ. ਤੋਂ ਮੋਟੇ ਫੰਡ ਲੈ ਲਏ ਤੇ ਫੇਰ ਚੁੱਪ ਸਾਧ ਲਈ।
ਉਹਨਾਂ ਦਾ ਨੌਜੁਆਨ ਲਈ ਇਹ ਹੀਜ਼ ਪਿਆਜ਼ ਕਿੱਥੇ ਗਿਆ?
ਕੀ 90 ਪ੍ਰਤੀਸ਼ਤ ਘਟ ਕਿ ਜ਼ੀਰੋ ਪ੍ਰਤੀਸ਼ਤ ਹੋ ਗਈ ਹੈ?
ਇਹ
ਸੁਆਲ, ਜਵਾਬ ਮੰਗਦੇ ਹਨ ਪਰ ਕੋਈ ਨਹੀਂ ਦੇਵੇਗਾ ਜੁਆਬ। ਕੁਝ ਇਸੇ ਤਰਾਂ ਦਾ
ਮਸਲਾ ਕਿਸਾਨੀ ਖੁਦਕਸ਼ੀਆਂ ਹੈ। ਕਿਸਾਨਾ ਦੀ ਕੌਮ ਇਕ ਐਸੀ ਕੌਮ ਹੈ ਜੋ ਕੰਮ ਜਾਂ
ਕਰਜ਼ੇ ਕਰਕੇ ਕਦੇ ਖੁਦਕਸ਼ੀ ਨਹੀਂ ਕਰਦੀ। ਉਸਦੇ ਕਾਰਨ ਹੋਰ ਹੋ ਸਕਦੇ ਹਨ। ਜਿਵੇਂ
ਜਮਾਂਦਰੂ ਮਾਨਸਿਕਤਾ ਜਾਂ ਪਰਿਵਾਰਿਕ ਝਗੜੇ ਆਦਿ। ਦੇਸ਼ ਦੀਆਂ ਕਈ ਸੰਸਥਾਵਾਂ ਅਤੇ
ਰਾਜਨੀਤਕਾਂ ਨੇ ਆਪਣੇ ਆਪਣੇ ਲਾਭ ਦੀ ਖਾਤਰ ਪੰਜਾਬ ਦੇ ਕਿਸਾਨਾਂ ਨੂੰ ਮਾਨਸਿਕ
ਕਮਜ਼ੋਰ ਗਰਦਾਨਣ ਵਿਚ ਕੋਈ ਕਸਰ ਨਹੀਂ ਛੱਡੀ। ਨਾ ਹੀ ਕੋਈ ਸਹੀ ਸਰਵੇ ਹੋਇਆ ਹੈ।
ਬਸ ਇੱਕੋ ਸਰਵੇ ਹੋਇਆ ਦਸਦੇ ਹਨ, ਜਿਸਦੀ ਅੱਜ ਤੱਕ ਕੋਈ ਸਰਕਾਰੀ ਜਾਂ ਗੈਰ
ਸਰਕਾਰੀ ਰਿਪੋਰਟ ਨਹੀਂ ਆਈ।
ਫੇਰ
ਇਹ ਸਭ ਰੌਲਾ ਕਿਸਾਨੀ ਨੂੰ ਬਦਨਾਮ ਕਰਨ ਤੱਕ ਹੀ ਸੀਮਤ ਨਹੀਂ ਤਾਂ ਕੀ ਸੀ?
ਪਿਛਲੇ 60–62 ਸਾਲ ਵਿਚ ਕਿਸੇ ਸਰਕਾਰ ਨੇ ਕਿਸਾਨਾਂ ਦੀ ਚੱਜ ਨਾਲ ਬਾਂਹ ਨਹੀਂ
ਫੜੀ, ਹਮੇਸ਼ਾ ਕਿਸਾਨਾਂ ਨੂੰ ਮਿੱਠੀਆਂ ਗੋਲੀਆਂ ਹੀ ਦੇਂਦੀਆਂ ਰਹੀਆਂ ਹਨ ਸਾਡੀਆਂ
ਸਰਕਾਰਾਂ, ਕਦੇ ਬਿਜਲੀ (ਜੋ ਆਉਂਦੀ ਨਹੀਂ) ਮੁਫਤ, ਕਦੇ ਪਾਣੀ ਮੁਫਤ ਆਦਿ। ਖੇਤੀ
ਪ੍ਰਬੰਧ ਲਈ ਕੋਈ ਠੋਸ ਪਾਲਸੀ ਤਿਆਰ ਹੀ ਨਹੀਂ ਕੀਤੀ ਗਈ। ਖੁਰਾਕੀ ਲੋੜਾਂ ਦੀ
ਕੋਈ ਸਮਾਂ ਸਾਰਣੀ ਹੀ ਨਹੀਂ ਲੱਭਦੀ ਕਿਤੇ। ਫਸਲਾਂ ਦੀ ਕਾਸ਼ਤ ਲਈ ਮਾਸਟਰ ਪਲੈਨ
ਹੀ ਨਹੀਂ। ਕਿਹੜੀ ਫਸਲ, ਕਿਸ ਇਲਾਕੇ ਵਿਚ ਅਤੇ ਕਿੰਨੀ ਕਾਸ਼ਤ ਕਰਨੀ ਹੈ, ਕੋਈ
ਅੰਦਾਜ਼ਾ ਹੀ ਨਹੀਂ। ਕੋਈ ਅਗਵਾਈ ਹੀ ਨਹੀਂ। ਕਿਸਾਨ ਆਪ ਹੀ ਤੁੱਕੇ ਲਾਕੇ ਫਸਲਾਂ
ਬੀਜ਼ੀ ਜਾ ਰਹੇ ਹਨ। ਦੇਖਾ ਦੇਖੀ ਹਰ ਤਰਾਂ ਦਾ ਬੀਜ਼ ਵਰਤੀ ਜਾ ਰਹੇ ਹਨ। ਇਸ ਨਾਲ
ਸਾਡਾ ਈਕੋ ਸਿਸਟਮ (ਵਾਤਾਵਰਣ) ਬੁਰੀ ਤਰਾਂ ਫੇਲ ਹੋ ਰਿਹਾ ਹੈ। ਹਰ ਸਨਅਤੀ
ਅਦਾਰਾ ਆਪਣਾ ਦਾਅ ਲਗਾ ਰਿਹਾ ਹੈ ਅੰਨਦਾਤਾ ਕਹਿ ਕਿ ਕਿਸਾਨ ਨੂੰ ਲੁੱਟ ਰਿਹਾ
ਹੈ। ਤੁਹਾਡਾ ਉਹ ਅੰਨਦਾਤਾ ਤਾਂ ਆਪੇ ਹੋਇਆ ਜਿਸਨੇ ਤੁਹਾਡੇ ਢਿੱਡ ਭਰ ਦਿੱਤੇ ਪਰ
ਆਪ ਖਾਲੀ ਹੋ ਗਿਆ। ਮਿੱਟੀ ਦੇ ਇਸ ਪੁੱਤਰ ਨੇ ਆਖਰ ਇਹ ਕਦ ਤੱਕ ਸਹਿਣਾ ਹੈ। ਇਸੇ
ਲਈ ਪੰਜਾਬੀਆਂ ਨੇ ਵਿਦੇਸ਼ਾਂ ਵੱਲ ਵਹੀਰਾਂ ਘੱਤੀਆਂ। ਇੱਥੋਂ ਦੇ ਵਿਹਲੜੇਪੁਣੇ ਦੀ
ਜ਼ਲਾਲਤ ’ਚੋਂ ਨਿਕਲ, ਵਿਦੇਸ਼ਾਂ ਵਿਚ ਹੱਥੀਂ ਕੰਮ ਕਰਨ ਲੱਗ ਪਏ। ਅੱਜ ਲੋੜ ਹੈ ਕਿ
ਕਿਸਾਨੀ ਨੂੰ ਰਾਹ ਵਿਖਾਲਣ ਦੀ, ਉਸਦੀਆਂ ਲਾਗਤਾਂ ਦੀ ਕੀਮਤ ਨੂੰ ਨਿਅੰਤਰਣ ਕਰਨ
ਦੀ। ਜੇਕਰ ਉਸਨੂੰ ਅੰਨਦਾਤਾ ਬਣਾਉਣਾ ਹੈ ਤਾਂ ਠੋਸ ਖੇਤੀ ਪਾਲਸੀਆਂ ਬਨਾਉਣੀਆਂ
ਪੈਣਗੀਆਂ ਤਾਂ ਕਿ ਆਉਣ ਵਾਲੇ 50–100 ਸਾਲ ਤੱਕ ਦੇ ਖੇਤੀ ਭਵਿੱਖ ਨੂੰ ਦੇਖਿਆ
ਜਾ ਸਕੇ। ਨਹੀਂ ਤਾਂ ਯਾਦ ਰੱਖਿਓ ਜਦੋਂ ਖੇਤੀ ਦਾ ਧੂੰਆਂ ਨਿਕਲਿਆ ਤਾਂ ਅੰਨੇ
ਹੋਣੋਂ ਤੁਸੀਂ ਵੀ ਨਹੀਂ ਬਚਣਾ।
|
ਤੁਪਕੇ ਤੁਪਕੇ ਨਾਲ ਝੋਨਾ |
ਪੂਰੀ
ਦੁਨੀਆ ਵਿਚ ਸਿਰਫ ਕਿਸੇ ਸੰਸਥਾ ਜਾਂ ਅਦਾਰੇ ਨੂੰ ਖੋਜ ਕਰਨ ਦਾ ਏਕਾਅਧਿਕਾਰ
ਨਹੀਂ ਹੁੰਦਾ। ਆਮ ਲੋਕਾਂ ਦੀਆਂ ਕੀਤੀਆਂ ਖੋਜਾਂ ਨੂੰ ਮਾਨਤਾ ਦੇਣੀ ਇਹਨਾਂ
ਸੰਸਥਾਵਾਂ ਦਾ ਮੁੱਢਲਾ ਫਰਜ਼ ਬਣਦਾ ਹੈ। ਪਰ ਸਾਡੇ ਦੇਸ਼ ਵਿਚ ਇਸਦੇ ਉਲਟ ਹੋ ਰਿਹਾ
ਹੈ। ਜਾਤੀ ਖੋਜੀਆਂ ਨੂੰ ਸ਼ਰੇਆਮ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਉਹਨਾਂ
ਦੀਆਂ ਖੋਜਾਂ ਚੋਰੀ ਕਰਕੇ ਜਾਂ ਤਰੋੜ ਮਰੋੜ ਕਿ ਜਾਂ ਫੇਰ ਸਮਾਂ ਪਾਕੇ ਬਿਨ੍ਹਾਂ
ਹੱਕ ਦਿੱਤਿਆਂ ਸੰਸਥਾਵਾਂ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਹਨ। ਇਹੋ ਕਾਰਣ ਹੈ
ਕਿ ਸਾਡਾ ਦੇਸ਼ ਖੋਜਾਂ ਵਿਚ ਪੱਛੜ ਰਿਹਾ ਹੈ ਤੇ ਅਸੀਂ ਨਵੀਂਆਂ ਤਕਨੀਕਾਂ ਲਈ
ਅਮਰੀਕਾ ਜਾਂ ਇਜ਼ਰਾਇਲ ਆਦਿ ਦੇਸ਼ਾਂ ਵੱਲ ਦੇਖਦੇ ਹਾਂ ਜੋ ਖੁਦ ਦੀਆਂ ਖੋਜਾਂ ਲਈ
ਭਾਰਤੀ ਲੋਕਾਂ ਨੂੰ ਰੁਜ਼ਗਾਰ ਦਿੰਦੇ ਹਨ। ਸਾਡਾ ਇਤਿਹਾਸ ਗਵਾਹ ਹੈ ਕਿ ਪੰਜਾਬ ਦੀ
ਧਰਤੀ ਮੂਲ ਖੋਜਾਂ ਦੀ ਧਰਤੀ ਹੈ। ਇੱਥੇ ਦੁਨੀਆਂ ਦੀ ਸਭ ਤੋਂ ਪਹਿਲੀ ਸ਼ਬਦ ਜੜ੍ਹਤ
'ਰਿਗ ਵੇਦ' ਦੀ ਰਚਨਾ ਹੋਈ; ਸੰਸਾਰ ਦੀ ਪਹਿਲੀ ਵਿਆਕਰਣ ਪਣਿਨੀ ਦਾ ਜਨਮ ਵੀ
ਪੰਜਾਬੀਆਂ ਨੇ ਕੀਤਾ। ਤੇ ਹੁਣ ਵਾਰੀ ਹੈ ਝੋਨੇ ਦੀ। ਇਹ ਇਕ ਪੰਜਾਬੀ ਦਲੇਰ ਸਿੰਘ
ਦੀ ਹੀ ਸੋਚ ਸੀ ਕਿ ਝੋਨੇ ਨੂੰ ਪਾਣੀ ਨਹੀਂ ਚਾਹੀਦਾ, ਬਲਕਿ ਇਹ ਖੜੇ ਪਾਣੀ ਵਿਚ
ਵੀ ਹੋ ਸਕਦਾ ਹੈ। ਦਸ ਸਾਲ ਉਹ ਇਸ ਲਈ ਜੂਝਿਆ ਹੈ। ਉਸਦੀ ਉਵੇਂ ਹੀ ਸੰਸਥਾਪਕ
ਵਿਰੋਧਤਾ ਹੁੰਦੀ ਰਹੀ ਜਿਵੇਂ ਬਿਜਲੀ ਦੀ ਕਾਢ ਕੱਢਣ ਵਾਲੇ ਐਡੀਸਨ ਨੂੰ ਬਿਜਲੀ
ਦੀ ਕਾਢ ਕੱਢਣ ਕਰਕੇ ਸਮੇਂ ਦੇ ਹਾਕਮਾਂ ਨੇ ਕੈਦ ਦੀ ਸਜ਼ਾ ਦਿੱਤੀ। ਡੀਜ਼ਲ ਦੀ ਕਾਢ
ਦੇ ਨਿਰਮਾਤਾ, ਡੀਜ਼ਲ ਗੋਤ ਵਾਲੇ ਵਿਅਕਤੀ ਨੂੰ ਸੰਸਥਾਵਾਂ ਨੇ ਖੁਦਕਸ਼ੀ ਕਰਨ ਲਈ
ਮਜ਼ਬੂਰ ਕਰ ਦਿੱਤਾ। ਖੈਰ ਹੁਣ ਸਮਾਂ ਬਦਲ ਗਿਆ ਹੈ, ਭਾਵੇਂ ਮਨੁੱਖੀ ਸੁਭਾਅ ਨਹੀਂ
ਬਦਲੇ ਹਨ। 'ਖੋਜੀ' ਤੇ 'ਸਥਾਪਤੀ' ਦੀ ਲੜਾਈ ਜਾਰੀ ਹੈ। ਹੁਣ ਪਿਛਲੇ ਸਾਲ ਦੇ
ਤਜ਼ਰਬਿਆਂ ਨੇ ਇਕ ਹੋਰ ਹੈਰਾਨੀ ਪੈਦਾ ਕਰ ਦਿੱਤੀ ਹੈ। ਖੋਜੀ ਨੂੰ ਮਜ਼ਬੂਰਨ ਇਹ
ਤਜ਼ਰਬੇ ਪੰਜਾਬ ਤੋਂ ਬਾਹਰ ਤਾਮਿਲਨਾਡੂ ਵਿਚ ਕਰਨੇ ਪਏ। ਉੱਥੇ ਝੋਨੇ ਦੀ ਫਸਲ ਨੂੰ
ਤੁਪਕਾ ਸਿੰਜਾਈ ਨਾਲ ਪਾਲਿਆ ਗਿਆ। ਫਸਲ ਦੇ ਝਾੜ ਉੱਤੇ ਵੀ ਕੋਈ ਫਰਕ ਨਹੀਂ ਪਿਆ।
ਪਾਣੀ ਦੀ ਮਿਕਦਾਰ ਕਿੰਨ੍ਹੀ ਘੱਟ ਲੱਗੀ ਹੋਵੇਗੀ ਤੁਸੀਂ ਆਪ ਹੀ ਅੰਦਾਜ਼ਾ ਲਗਾ
ਲਵੋ। ਨਦੀਨਾਂ ਦੀ ਰੋਕਥਾਮ ਲਈ ਹੁਣ ਕਾਫੀ ਦੁਆਈਆਂ ਮਿਲ ਜਾਂਦੀਆਂ ਹਨ। ਮੇਰੀ
ਤਾਂ ਪੰਜਾਬ ਦੇ ਕਿਸਾਨਾਂ ਅੱਗੇ ਬੇਨਤੀ ਹੈ ਕਿ ਇੱਧਰ ਉੱਧਰ ਆਸ ਲਾਉਣ ਦੀ ਲੋੜ
ਨਹੀਂ। ਹਰ ਕਿਸਾਨ ਇਸ ਸੋਚ ਨਾਲ ਆਪ 2-2, 4-4 ਕਨਾਲਾਂ ਵਿਚ ਤਜ਼ਰਬੇ ਕਰਨ। ਪੂਰੀ
ਉਮੀਦ ਹੈ ਕਿ ਪਾਣੀ ਦੀ ਬੱਚਤ, ਹਵਾ ਦੀ ਸ਼ੁੱਧਤਾ ਤੇ ਲੇਬਰ ਦਾ ਘੱਟ ਖਰਚਾ
ਕਿਸਾਨਾਂ ਨੂੰ ਕੁਦਰਤੀ ਤੋਹਫਾ ਹੋਵੇਗਾ। ਸੋ ਵੀਰੋ ਜਾਗੋ ਤੇ ਆਪਣੇ ਭਾਗ ਆਪ
ਜਗਾਓ। ਆਪਣੀ ਡੰਗੋਰੀ ਆਪ ਬਣੋ । ਯਾਦ ਰੱਖੋ ਵਾਰਿਸ ਸ਼ਾਹ ਨੇ ਕਿਹਾ ਸੀ : 'ਪਾਣੀ
ਦੁੱਧ ਵਿੱਚੋਂ ਕੱਢ ਲੈਣ ਚਾਤੁਰ, ਜਦੋਂ ਛਿੱਲ ਕੇ ਪਾਉਂਦੇ ਤੀਲੀਆਂ ਵੇ।' |
ਮੇਰਾ ਰੰਗੀਂ ਨਾ ਬਸੰਤ ਚੋਲਾ |
ਸ਼ਹੀਦੀ,
ਮੌਤ ਤੋਂ ਬਾਅਦ ਬਦਲੇ ਹਾਲਾਤ ਵਿਚ ਹੀ ਨਾਮਕਰਨ ਹੁੰਦੀ ਹੈ। ਸਮੇਂ ਦੀ ਸਰਕਾਰ
ਜਾਂ ਤਾਕਤ ਹਮੇਸ਼ਾ ਆਪਣੇ ਵਿਰੋਧੀ ਨੂੰ ਖਤਮ ਕਰਦੀ ਹੈ, ਉਸਦਾ ਇਲਜ਼ਾਮ ਹੁੰਦਾ ਹੈ
ਕਿ ਇਹ ਲੋਕ ਦੇਸ਼, ਕੌਮ ਵਿਚ ਅਸਥਿਰਤਾ ਪੈਦਾ ਕਰ ਰਹੇ ਸੀ ਜਾਂ ਫਿਰ ਇਹ ਦੇਸ਼
ਧ੍ਰੋਹੀ ਹਨ। ਸਦੀਆਂ ਤੋਂ ਇਹ ਖੇਡ ਦੁਨੀਆਂ ਦੇ ਹਰ ਹਿੱਸੇ ਵਿਚ ਖੇਡੀ ਜਾ ਰਹੀ
ਹੈ। ਹਰ ਹਕੂਮਤ ਨੇ ਕੁਝ ਨਾ ਕੁਝ ਜ਼ੁਲਮ ਤਾਂ ਕਰਨਾ ਹੀ ਹੁੰਦਾ ਹੈ, ਬਹਾਨਾ ਕੋਈ
ਵੀ ਹੋਵੇ। ਅਸਲ ਵਿਚ ਰਾਜਨੀਤੀ ਵਿਚ ਡਰ ਕਿ ਜ਼ਿਆਦਾ ਜ਼ਿਆਦਤੀਆਂ ਕੀਤੀਆਂ ਜਾਂਦੀਆਂ
ਹਨ, ਜਿਹਨਾਂ ਦੀ ਅਸਲ ਵਿਚ ਲੋੜ ਹੀ ਨਹੀਂ ਹੁੰਦੀ। ਜਿੰਨੀਂ ਡਰਪੋਕ ਹਕੂਮਤ
ਹੋਵੇਗੀ, ਉਨਾਂ ਦੀ ਵੱਧ ਜ਼ੁਲਮ ਹੋਵੇਗਾ। ਜੋ ਹਾਕਮ ਲੋਕ ਹਿੱਤਾਂ ਦੀ ਖਾਤਰ ਕੰਮ
ਕਰਦੇ ਹਨ, ਉਹ ਨਾ ਤਾਂ ਬਹੁਤੇ ਕਾਨੂੰਨ ਬਣਾਉਂਦੇ ਹਨ ਤੇ ਨਾ ਹੀ ਆਪਣੀ ਸੁਰੱਖਿਆ
ਪ੍ਰਤੀ ਲੋੜੋਂ ਵੱਧ ਸੁਚੇਤ। ਨਵਾਂ ਕਾਨੂੰਨ ਤਾਂ ਸਾਰੀ ਦੁਨੀਆਂ ਵਿਚ ਬਣਦਾ ਹੀ
ਤਕੜੇ ਦੀ ਹਾਮੀ ਭਰਨ ਲਈ ਹੈ। ਅੱਜ ਮਾਇਆ ਨੇ ਰਾਜਨੀਤੀ ਤੇ ਇਹੋ ਜਿਹਾ ਕਬਜ਼ਾ ਕਰ
ਲਿਆ ਹੈ ਕਿ ਰਾਜਨੀਤਕ ਲੋਕ ਵੀ ਇਸਦੇ ਸ਼ਿਕਾਰ ਹੋ ਗਏ ਹਨ। ਅਰਬਾਂ ਦੀ ਖੇਡ ਹੋ ਗਈ
ਹੈ ਰਾਜਨੀਤੀ। ਉਤੋਂ ਹੋਰ, ਅੰਦਰੋਂ ਹੋਰ, ਇਹ ਵਿਚਾਰੇ ਵੀ ਫਸੇ ਬੈਠੇ ਹਨ। ਕੌਣ
ਹੈ? ਜੋ ਚੋਣਾਂ ਤੇ ਕਰੋੜਾਂ ਲਾਕੇ ਆਪਣਾ ਝੱਗਾ ਚੋੜ ਕਰਵਾਉਣਾ ਚਾਹੁੰਦਾ ਹੈ।
ਅੱਜ ਹਰ ਦੇਸ਼ ਵਿਚ ਹਾਕਮ ਤੇ ਵਿਰੋਧੀ ਦੋਸਤਾਨਾ ਮੈਚ ਖੇਡ ਰਹੇ ਹਨ। ``ਉੱਤਰ
ਕਾਟੋ, ਮੈਂ ਚੜਾਂ’’ ਵਾਂਗ ਸਮਾਂ ਖੀ੍ਰਦ ਰਹੇ ਹਨ। ਲੋਕ ਦਿਖਾਵੇ ਲਈ ਵਿਰੋਧਤਾ
ਹੈ ਪਰ ਅੰਦਰੋਂ ਅੰਦਰੀ ਸਮਝੌਤੇ ਹਨ। ਹੁਣ ਤਾਂ ਲੋਕ ਨਾਇਕ ਭਗਤ ਸਿੰਘ ਵਰਗੇ ਵੀ
ਇਹਨਾਂ ਲਈ ਵਿਕਾਊ ਸਾਧਨ ਬਣ ਗਏ ਹਨ। ਕੋਈ ਚਿੱਟੇ, ਕੋਈ ਭਗਵੇਂ ਤੇ ਕੋਈ ਨੀਲੇ
ਜਨੇਊ ਇਹਨਾਂ ਦੇ ਗਲਾਂ ਵਿਚ ਪਾਕੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ। ਸਾਡੇ
ਦੇਸ਼ ਵਿਚ ਅੱਜ ਵੀ ਘੱਟੋ ਘੱਟ ਅੱਧੇ ਕਾਨੂੰਨ ਉਹ ਹਨ ਜੋ ਅੰਗਰੇਜ਼ਾਂ ਨੇ ਬਣਾਏ
ਸਨ। ਭਗਤ ਸਿੰਘ ਵਰਗੇ ਸ਼ਹੀਦ ਹੋ ਗਏ, ਪਰ ਦੇਸ਼ ਹਾਲੇ ਵੀ ਉਸੇ ਮਾਨਸਿਕਤਾ ਦਾ
ਗੁਲਾਮ ਹੈ। ਇਹ ਵੱਖਰੀ ਗੱਲ ਹੈ ਕਿ ਅੱਜ ਦੇ ਹਾਕਮ (ਪਿਛਲੇ 60 ਸਾਲਾਂ ਤੋਂ)
ਭਗਤ ਸਿੰਘ ਨੂੰ ਹੀਰੋ ਆਖ ਰਹੇ ਹਨ, ਪਰ ਜਦ ਇਹਨਾਂ ਤੋਂ ਪ੍ਰਭਾਵਿਤ ਹੋ ਕੋਈ
ਹਾਕਮਾਂ ਦੇ ਅਨਿਆਇ ਦੇ ਵਿਰੁੱਧ ਖੜਾ ਹੁੰਦਾ ਹੈ ਤਾਂ ਉਸਦਾ ਹਸ਼ਰ ਵੀ ਭਗਤ ਵਾਲਾ
ਹੀ ਹੁੰਦਾ ਹੈ। ਇਹ ਆਪਾ ਵਿਰੋਧੀ ਵਿਚਾਰਧਾਰਾ, ਨਵੀਂ ਪੀੜੀ ਨੂੰ ਸੇਧ ਦੇਣ ਤੋਂ
ਅਸਮਰੱਥ ਹੈ। ਭਗਤ ਸਿੰਘ ਦੀਆਂ ਪੱਗਾਂ ਬੰਨਵਾਕੇ, ਗਲਾਂ ਵਿਚ ਨਿੱਕੇ ਫੁੱਲਾਂ ਦੇ
ਹਾਰ ਪਾਕੇ, ਆਪੋ ਆਪਣੇ ਸਿਆਸੀ ਰੰਗਾਂ ਦੇ ਪਰਨੇ ਸਜਾ ਕਿ, ਇਹ ਲੋਕ ਆਪਣੇ ਦੁਸ਼ਮਣ
ਆਪ ਹੀ ਪੈਦਾ ਕਰ ਰਹੇ ਹਨ। ਇਸ ਹਾਸੋਹੀਣੀ ਵਿਚ ਮੇਰੇ ਵਰਗਾ ਤਾਂ ਸਿਰਫ ਵਿਚਾਰ
ਹੀ ਸਾਂਝੇ ਕਰ ਸਕਦਾ ਹੈ ਤੇ ਇਹਨਾਂ ਲੋਕਾਂ ਤੇ ਕੱਲਾ ਹੀ ਹੱਸ ਸਕਦਾ ਹੈ। ਪਰ ਜੇ
ਭਗਤ ਸਿੰਘ ਹੁੰਦਾ ਤਾਂ ਉਸ ਨੇ ਜਰੂਰ ਕਹਿਣਾ ਸੀ, ਹਾਲੇ ਮੇਰੀਏ ਮਾਏ, ਮੇਰਾ
ਚੋਲਾ ਨਾ ਰੰਗੀਂ ਬਸੰਤੀ, ਮੌਤ ਮੈਂ ਵਿਆਹ ਕਿ ਲਿਆਉਣੀ ਹੈ ਇਕ ਹੋਰ ਬਸੰਤੀ। |
ਸੋਨਾ ਜੱਟ ਦਾ ਭੱਠੀ ਲੁਹਾਰ ਦੀ? |
ਝੋਨੇ
ਦੀ 201 ਕਿਸਮ ਕਿਸਾਨਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ, ਇਸਦੇ ਗੁਣਾਂ ਤੋਂ
ਮੁਕਰਿਆ ਨਹੀਂ ਜਾ ਸਕਦਾ। ਪਰ ਇਸਦੀ ਜੋ ਦੁਰਗਤੀ ਪਿਛਲੇ ਸਾਲ ਮੰਡੀਆਂ ਵਿਚ ਹੋਈ,
ਉਸਨੇ ਜੱਟਾਂ ਨੂੰ ਇਸ ਵਾਰ ਇਸ ਤੋਂ ਦੂਰ ਕਰਕੇ ਰੱਖ ਦਿੱਤਾ ਹੈ। ਇਸ ਦੁਰਗਤੀ ਦਾ
ਕਾਰਣ ਬਹੁਤ ਸਪੱਸ਼ਟ ਹੈ। ਜਿਹਨਾਂ ਸ਼ੈਲਰਾਂ ਵਾਲਿਆਂ ਨੂੰ ਇਹ ਝੋਨਾ ਛਟਾਈ ਲਈ
ਮਿਲਿਆ ਹੈ ਜਾਂ ਲਿਆ ਹੈ, ਉਹਨਾਂ ਕੋਲ ਇਸਨੂੰ ਸਹੀ ਰੂਪ ਵਿਚ ਛਟਾਈ ਕਰਨ ਵਾਲੀ
ਮਸ਼ੀਨਰੀ ਹੀ ਨਹੀਂ ਹੈ। ਮਿਲ ਦੇ ਨਵੀਨੀਕਰਣ ਲਈ 50 ਲੱਖ ਤੋਂ ਲੈਕੇ ਡੇਢ ਕਰੋੜ
ਤੱਕ ਦਾ ਖਰਚਾ ਹੈ। ਯੂਨੀਵਰਸਿਟੀ ਨੇ ਨਵੀਂ ਕਿਸਮ ਰੀਲੀਜ਼ ਕਰਨ ਦੀ ਕਾਹਲ ਵਿਚ
ਬਿਨਾਂ ਇਹ ਜਾਂਚ ਕੀਤੇ ਕਿ, ਕੀ ਪੰਜਾਬ ਵਿਚ ਇਸਨੂੰ ਛਟਾਈ ਕਰਨ ਦੀ ਮਸ਼ੀਨਰੀ ਹੈ?
ਇਹ ਕਿਸਮ ਜੱਟਾਂ ਨੂੰ ਦੇ ਦਿੱਤੀ। ਇਹ ਸਿਫਾਰਸ਼ ਕਰਨ ਵਾਲੀ ਕਮੇਟੀ ਦੀ ਅਣਗਹਿਲੀ
ਹੀ ਕਹੀ ਜਾਵੇਗੀ। ਇਕ ਖਬਰ ਅਨੁਸਾਰ ਭਾਵੇਂ ਕਿ ਕੇਂਦਰ ਸਰਕਾਰ ਨੇ ਇਸ ਵਾਰ ਪਏ
ਝੋਨੇ ਤੇ ਮਿੱਲਾਂ ਨੂੰ ਕੁਆਲਟੀ ਘੱਟ ਕਰਨ ਤੇ ਛੋਟ ਦੇ ਦਿੱਤੀ ਹੈ ਪਰ ਸਾਫ ਕਿਹਾ
ਹੈ ਕਿ ਇਹ ਅੱਗੋਂ ਵਾਸਤੇ ਨਹੀਂ ਹੈ। ਇਸ ਨਾਲ ਜੱਟਾਂ ਦੇ ਮਨਾਂ ਵਿਚ ਡਰ ਬੈਠ
ਗਿਆ। ਉਤੋਂ ਪਿਛਲੇ ਸਾਲ ਦੀ ਖੱਜਲ ਖੁਆਰੀ। ਸਿਤਮ ਇਹ ਕਿ ਨਵੀਂ ਕਿਸਮ 120 ਵੀ
ਇਸੇ ਲੜੀ ਦਾ ਹਿੱਸਾ ਹੈ। ਇਹ ਸਾਰਾ ਕੁਝ ਇੰਝ ਲੱਗਦਾ ਹੈ ਜਿਵੇਂ ਸੋਨੇ ਦੇ
ਗਹਿਣੇ ਲੁਹਾਰ ਦੀ ਭੱਠੀ ’ਚ ਘੜੇ ਜਾਣ ਲਈ ਦੇ ਦਿੱਤੇ ਜਾਣ। ਪੰਜਾਬ ਸਰਕਾਰ ਨੂੰ
ਵੀ ਇਸ ਮਾਮਲੇ ਵਿਚ ਦਖਲ ਦੇਣਾ ਚਾਹੀਦਾ ਹੈ, ਕਿਉਂਕਿ ਅਖੀਰ ਤੇ ਜਾਣੇ ਅਣਜਾਣੇ
ਵਿਚ ਲੋਕ ਹਰ ਦੋਸ਼ ਸਰਕਾਰ ਸਿਰ ਮੜ• ਦੇਂਦੇ ਹਨ ।ਲੋੜ ਹੈ ਸਭ ਧਿਰਾਂ ਅੱਗੋਂ ਤੋਂ
ਕਾਹਲ ਦੀ ਬਜਾਏ ਸੋਚ ਸਮਝ ਕਿ ਫੈਸਲੇ ਲੈਣ, ਰਬ ਖੈਰ ਕਰੇ...! |
ਕਲਾ ਦਾ ਨਜ਼ਰੀਆ |
ਆਮ
ਤੌਰ ਤੇ ਅਸੀਂ ਧੁੱਪ ਵਲ ਪਿੱਠ ਕਰਕੇ ਕਿਸੇ ਵੀ ਵਸਤੂ, ਵਿਅਕਤੀ ਦੇ ਰੋਸ਼ਨ ਅਕਸ
ਨੂੰ ਹੀ ਦੇਖਣਾ, ਪਰਖਣਾ ਜਾਂ ਪਹਿਚਾਨਣਾ ਚਾਹੁੰਦੇ ਹਾਂ। ਸਮੁੱਚੇ ਤੌਰ ਤੇ ਕਿਸੇ
ਸਖਸ਼ੀਅਤ ਜਾਂ ਵਸਤੂ ਨੂੰ ਦੇਖਣ ਲਈ ਉਸਦੇ ਅਪਹੁੰਚ ਪਾਸੇ ਜਾਣ ਦੀ ਲੋੜ ਹੀ
ਮਹਿਸੂਸ ਨਹੀਂ ਕਰਦੇ। ਅਸੀਂ ਇਸ ਸੋਚ ਤੋਂ ਮੁਨਕਰ ਹੋ ਜਾਂਦੇ ਹਾਂ ਕਿ ਖੂਬਸੂਰਤੀ
ਸਿਰਫ ਇਕ ਪਾਸੇ ਹੀ ਨਹੀਂ ਹੁੰਦੀ ਸਗੋਂ ਹਰ ਪਾਸੇ ਅੰਗ–ਸੰਗ ਹੁੰਦੀ ਹੈ। ਇਹ
ਸਾਡਾ ਨਜ਼ਰੀਆ ਹੀ ਹੈ ਜੋ ਫੁੱਲ ਦੇ ਪਿਛਲੇ ਪਾਸੇ ਦੀਆਂ ਪੱਤੀਆਂ ਦੀ ਹਰੀ ਕਰੂਰਤਾ
ਜਾਂ ਰੰਗਾਂ ਦੀ ਅਮੀਰੀ ਨੂੰ ਐਵੇਂ ਨਿਕਾਰਦੇ ਰਹਿੰਦੇ ਹਾਂ। ਅਸੀਂ ਤਾਂ ਆਦੀ ਹੋ
ਗਏ ਹਾਂ ਹਰ ਇਨਸਾਨ ਨੂੰ ਇਕ ਚੌਗਾਠ ਵਿਚ ਬੰਨ ਕਿ ਦੇਖਣ ਦੇ। ਉਸਦੇ ਨਿਵੇਕਲੇ
ਪੱਖਾਂ ਨੂੰ ਘੋਖਣਾ ਅਸੀਂ ਆਪਣੀ ਲੋੜ ਦਾ ਹਿੱਸਾ ਹੀ ਨਹੀਂ ਬਣਾਉਂਦੇ। ਇਹੋ ਜਿਹੇ
ਮੌਕੇ ਸਾਡੀਆਂ ਸਰਪ੍ਰਸਤੀਆਂ ਗਲਤ ਫੈਸਲੇ ਲੈਂਦੀਆਂ ਹਨ। ਅਸੀਂ ਕਲਾ ਨੂੰ
ਉਤਸ਼ਾਹਿਤ ਕਰਨ ਦੀ ਬਜਾਏ, ਕਲਾ ਨੂੰ ਵੱਧਣ ਫੁੱਲਣ ਦਾ ਮਾਹੌਲ ਦੇਣ ਦੀ ਬਜਾਏ,
ਤੋੜੇ ਹੋਏ ਫੁੱਲ ਵਾਂਗ ਆਪਣੇ ਟੇਬਲ ਤੇ ਸਜਾ ਕਿ ਰੱਖਣਾ ਚਾਹੁੰਦੇ ਹਾਂ। ਕਲਾ ਨੇ
ਕੁਝ ਨਹੀਂ ਕਹਿਣਾ ਹੁੰਦਾ। ਉਸਨੇ ਤਾਂ ਜਿੱਥੋਂ ਟੁੱਟੀ ਹੈ ਉਥੋਂ ਅੱਗੇ ਤੁਰ ਹੀ
ਪੈਣਾ ਹੁੰਦਾ ਹੈ, ਪਰ ਤੁਹਾਡੀ ਬੌਧਿਕ ਗਰੀਬੀ ਨੂੰ ਜੱਗ ਜ਼ਾਹਿਰ ਕਰ ਦਿੰਦੀ ਹੈ।
ਆਉ ਇਸ ਨਜ਼ਰੀਏ ਨੂੰ ਬਦਲੀਏ, ਆਓ ਦੇਖੀਏ ਜੋ ਕੁਦਰਤ ਦਿਖਾਉਣਾ ਚਾਹੁੰਦੀ ਹੈ।
ਕੁਦਰਤ ਦੀ ਰਚਨਾ ਨੂੰ ਹਰ ਪਾਸਿਓਂ ਨਿਹਾਰੀਏ ਤੇ ਆਪਣੇ ਮਨਾਂ ਦੇ ਬੰਦ ਦਰਵਾਜ਼ੇ
ਖੋਹਲੀਏ। |
ਸਾਡੀ ਤਾਂ ਇਹੋ ਗੰਗਾ |
ਆਮ
ਮਨੁੱਖ ਦਾ ਵਿਸ਼ਵਾਸ਼ ਹੈ ਕਿ ਜੇਕਰ ਕਿਸੇ ਦਰਿਆ ਵਿਚ ਨਹਾ ਲਿਆ ਜਾਵੇ ਜਾਂ ਕਿਸੇ
ਸਰੋਵਰ ਵਿਚ ਡੁੱਬਕੀ ਲਗਾ ਲਈ ਜਾਵੇ ਤਾਂ ਪਾਪ ਧੋਤੇ ਜਾਂਦੇ ਹਨ। ਇਹ ਸਰਾਸਰ ਇੱਕ
ਮਨਮੱਤ ਵਹਿਮ ਤੋਂ ਇਲਾਵਾ ਕੁਝ ਨਹੀਂ। ਜੇ ਇਸ ਤਰ੍ਹਾਂ ਪਾਪ ਧੋਤੇ ਜਾ ਸਕਦੇ ਹਨ
ਤਾਂ ਫੇਰ ਕੈਦਖਾਨਿਆਂ ਦੀ ਕੀ ਲੋੜ ਹੈ? ਕੀਤੇ ਪਾਪਾਂ ਨੂੰ, ਅਦਾਲਤਾਂ ਵਿਚ ਸਾਬਤ
ਕਰਨ ਦੀ ਕੀ ਲੋੜ ਹੈ? ਇਹ ਤਾਂ ਸੱਚ ਹੈ ਕਿ ਪਾਣੀ ਦੀ ਅਸੀਮ ਸ਼ਕਤੀ ਮਨੁੱਖੀ ਜਾਮੇ
ਨੂੰ ਅੰਦਰੋਂ ਬਾਹਰੋਂ ਸਾਫ ਕਰ ਸਕਦੀ ਹੈ ਅਤੇ ਮਨ ਵਿਚ ਸੁੱਚਤਾ ਦਾ ਅਹਿਸਾਸ ਵੀ
ਪੈਦਾ ਕਰ ਸਕਦੀ ਹੈ ਪਰ ਪਾਪ ਧੋਤੇ ਜਾਣ ਇਹ ਤਾਂ ਹੋ ਹੀ ਨਹੀਂ ਸਕਦਾ। ਜੇਕਰ ਇਹ
ਸੱਚ ਹੋਵੇ ਤਾਂ ਹੁਣ ਤੱਕ ਲੱਖਾਂ ਲੋਕਾਂ ਦੇ ਪਾਪਾਂ ਨਾਲ ਇਹ ਨਦੀਆਂ ਭਰ ਗਈਆਂ
ਹੁੰਦੀਆਂ ਤੇ ਸਮੁੰਦਰ ਪਾਪਾਂ ਦਾ ਹੀ ਸਾਗਰ ਅਖਵਾਉਂਦਾ। ਸਰੋਵਰਾਂ ਵਿਚ ਪਲਦੇ
ਜੀਵ ਪਾਪ ਆਤਮਾਵਾਂ ਬਣ ਗਏ ਹੁੰਦੇ। ਮਨੁੱਖ ਅਸਲ ਵਿਚ ਆਪਣੀਆਂ ਕਮਜ਼ੋਰੀਆਂ ਨੂੰ
ਹਮੇਸ਼ਾ ਕਿਸੇ ਹੋਰ ਦੇ ਛਾਬੇ ਵਿਚ ਸੁੱਟਣ ਦਾ ਬਹਾਨਾ ਲੱਭਦਾ ਰਹਿੰਦਾ ਹੈ। ਦਰਿਆ,
ਸਰੋਵਰ, ਸਮੁੰਦਰ, ਵਿਚਾਰੇ ਮੁਫਤ ਵਿਚ ਅੜਿੱਕੇ ਆ ਜਾਂਦੇ ਹਨ। ਪਾਣੀ ਦੀ ਜੇ
ਸ਼ਕਤੀ ਦੇਖਣੀ ਹੋਵੇ ਤਾਂ ਸਰਦੀਆਂ ਦੀ ਕਿਸੇ ਕੋਸੀ ਸਵੇਰ, ਧਰਤੀ ਦੀ ਹਿੱਕ 'ਚੋਂ
ਨਿਕਲੇ ਕੋਸੇ ਪਾਣੀ ਦੀ ਧਾਰਾ, ਤਾਜ਼ੇ ਘੜੇ ਖ਼ਾਲੇ ਵਿਚ ਵਗਦੇ ਹੋਏ ਦੀ ਕਲ ਕਲ
ਸੁਣੋ। ਨਿਰਛਲ, ਨਿਰਮਲ ਤੇ ਨਿਰਅਕਾਰ ਪਾਣੀ ਦੇ ਕੰਢੇ ਉੱਤੇ ਬੈਠ ਜਦ ਕਿਸਾਨ
ਫਸਲਾਂ ਨੂੰ ਖੁਸ਼ੀ ਨਾਲ ਝੂੰਮਦੇ ਦੇਖਦਾ ਹੈ, ਦੂਰ ਤੱਕ ਆਕਾਸ਼ ਵਿਚ ਉਸਦੀ ਸੋਚ
ਉਡਾਰੀ ਮਾਰਦੀ ਹੈ ਤਾਂ ਉਸਦੇ ਪੈਰਾਂ ਨਾਲ ਕਲੋਲਾਂ ਕਰਦਾ ਪਾਣੀ ਉਸਨੂੰ ਕਿਸੇ
ਗੰਗਾ ਤੋਂ ਘੱਟ ਨਹੀਂ ਲੱਗਦਾ। |
ਪ੍ਰਛਾਵੇਂ ਦੀ ਔਕਾਤ |
ਪਰਛਾਵੇਂ
ਬੜੀ ਅਜੀਬ ਚੀਜ਼ ਹੁੰਦੇ ਹਨ। ਅਸਲ ਵਿਚ ਇਹ ਨਾ ਹੋ ਕੇ ਵੀ ਹੁੰਦੇ ਹਨ। ਰੋਸ਼ਨੀ
ਕਿਸੇ ਦੀ, ਰੋਕ ਕਿਸੇ ਦੀ, ਤੇ ਹੋਂਦ ਆਪਣੀ ਦਿਖਾਉਂਦੇ ਹਨ। ਉਹ ਵੀ ਪਰਾਈ ਹਿੱਕ
'ਤੇ। ਦਰਖੱਤਾਂ, ਕੁੱਲੀਆਂ ਤੇ ਕੰਧਾਂ ਦੇ ਪਰਛਾਵੇਂ ਮੌਸਮੀ ਸਕੂਨ ਜਾਂ ਦੁੱਖ
ਵਰਤਾਉਂਦੇ ਹਨ। ਪਰ ਮਨੁੱਖ ਦਾ ਪਰਛਾਵਾਂ ਮਨੁੱਖ ਲਈ ਹਊਆ ਬਣ ਕੇ ਬਹੁੜਦਾ ਹੈ।
ਸਭ ਤੋਂ ਵੱਧ ਮਨੁੱਖ ਆਪਣੇ ਹੀ ਪਰਛਾਵੇਂ ਤੋਂ ਡਰਦਾ ਹੈ। ਦੂਸਰੇ ਦਾ ਪਰਛਾਵਾਂ
ਲੈਣ ਦੀ ਕੋਤਾਹੀ ਵੀ ਵਰਤਦਾ ਹੈ ਤੇ ਉਸਦਾ ਨਿਰਾਦਰ ਵੀ ਕਰਦਾ ਹੈ। ਇਹ ਪਰਛਾਵਿਆਂ
ਦੀ ਹੀ ਕਿਸਮਤ ਵਿਚ ਹੁੰਦਾ ਹੈ ਕਿ ਉਨ੍ਹਾਂ ਦੀ ਕੋਈ ਮਿੱਥੀ ਲੰਬਾਈ, ਚੌੜਾਈ,
ਸਮਾਂ, ਸਥਾਨ ਜਾਂ ਉਮਰ ਨਹੀਂ ਹੁੰਦੀ। ਪਰ ਇਕ ਵਾਰ ਬਣਿਆ ਪਰਛਾਵਾਂ ਸਦਾ ਲਈ
ਮਨਾਂ ਵਿਚ ਛਾਪ ਛੱਡ ਜਾਂਦਾ ਹੈ। ਪਰਛਾਵੇਂ ਦੀ ਔਕਾਤ ਵੀ ਇਹੀ ਕਰਮ ਨਿਰਧਾਰਤ
ਕਰਦੇ ਹਨ। ਪਰਛਾਵੇਂ ਦੀਆਂ ਕਿਸਮਾਂ ਵੀ ਮਨੁੱਖੀ ਮਨ ਦੀ ਮੈਲ ਤੇ ਸਵੱਛਤਾ ਦੇ
ਅਨੁਸਾਰ ਹੀ ਹੁੰਦੀਆਂ ਹਨ। ਪਰ ਦੁੱਖ ਉਦੋਂ ਹੁੰਦਾ ਹੈ, ਜਦੋਂ ਮਨੁੱਖ ਖੁਦ ਹੀ
ਪਰਛਾਵਾਂ ਬਣ ਜਾਵੇ। ਇਸ ਪਰਛਾਵੇਂ ਦੀ ਆਪਣੀ ਔਕਾਤ ਕਦੇ ਨਹੀਂ ਹੁੰਦੀ, ਭਾਵੇਂ
ਇਹ ਦੇਖਣ ਨੂੰ ਕਾਲੇ ਦੀ ਥਾਂ ਰੰਗਦਾਰ ਹੀ ਕਿਉਂ ਨਾ ਹੋਵੇ। ਆਪਣੇ ਆਲੇ–ਦੁਆਲੇ
ਦੇਖੋ, ਕਿੰਨੇ ਲੋਕ ਪਰਛਾਵੇਂ ਬਣੀ ਘੁੰਮ ਰਹੇ ਹਨ। ਕਾਸ਼ ਇਹ ਪਰਛਾਵਿਆਂ 'ਚੋਂ
ਉਭਰ ਕੇ ਬਾਹਰ ਆ ਜਾਣ, ਧੁੱਪ ਛੱਟਣ ਤੋਂ ਪਹਿਲੋਂ ਪਹਿਲੋਂ। |
ਸਿਰਨਾਵੇਂ ਦੀ ਤਲਾਸ਼ |
ਧਰਤੀ
ਦੇ ਕਿਸ ਹਿੱਸੇ ਤੇ ਮਨੁੱਖ ਨੇ ਜਨਮ ਲੈਣਾ ਹੈ, ਇਹ ਮਨੁੱਖ ਦੇ ਵੱਸ ਨਹੀਂ। ਪਰ
ਧਰਤੀ ਤੇ ਮਨੁੱਖ ਦੀ ਸਾਂਝ ਅਟੁੱਟ ਹੈ। ਕਿਤੇ ਵੀ ਮਨੁੱਖ ਪਹੁੰਚ ਜਾਵੇ। ਜੰਮਣ
ਭੌਂ ਦੀ ਤਲਾਸ਼ ਤੇ ਮੋਹ ਹਮੇਸ਼ਾ ਕਾਇਮ ਰਹਿੰਦੇ ਹਨ। ਰੁਜ਼ਗਾਰ ਦੀ ਭਾਲ ਵਿਚ ਲੱਖਾਂ
ਲੋਕ ਆਪਣੀ ਧਰਤੀ ਨੂੰ ਛੱਡ ਕਿ ਵਿਦੇਸ਼ਾਂ ਵਿਚ ਜਾ ਵਸਦੇ ਹਨ। ਸੁਭਾਅ ਅਨੁਸਾਰ ਉਹ
ਉਥੇ ਵਰਤਦੇ ਹਨ। ਕਈ ਤਾਂ ਆਪਣੀ ਧਰਤੀ ਨੂੰ ਭੁੱਲ ਹੀ ਜਾਂਦੇ ਹਨ ਤੇ ਕਈ ਅਗਲੀ
ਪੀੜ੍ਹੀ ਨੂੰ ਵੀ ਆਪਣੀ ਧਰਤੀ ਨਾਲ ਜੋੜਕੇ ਰੱਖਣਾ ਚਾਹੁੰਦੇ ਹਨ। ਇਹੋ ਜਿਹੇ
ਲੋਕਾਂ ਵਿਚ ਇਕ ਹੈ ਬਦੋਵਲ ਦਾ ਹਰਦੀਪ, ਜਿਸਦਾ ਸਾਰਾ ਟੱਬਰ ਅਮਰੀਕਨ ਹੋ ਗਿਆ ਪਰ
ਉਸਦੀ ਸੋਚ ਕਿ ਬੱਚਿਆਂ ਨੂੰ ਘੱਟੋਂ ਘਟ ਪਹਿਲੀ ਉਮਰੇ ਪੰਜਾਬ ਵਿਚ ਪਾਲਣਾ ਹੈ।
ਦੂਜੀ ਵਿਚ ਪੜ੍ਹਦੀ ਅੰਜਨ ਤੇ ਪਹਿਲੀ ਵਿਚ ਪੜ੍ਹਦਾ ਗਨੀਵ, ਹੁਣ ਪਿੰਡ ਰਹਿੰਦੇ
ਹਨ। ਸਕੂਲ ਜਾਂਦੇ ਹਨ। ਫਰਾਟੇਦਾਰ ਅੰਗੇਜ਼ੀ ਦੀ ਥਾਂ, ਠੇਠ ਪੰਜਾਬੀ ਬੋਲਦੇ ਹਨ।
ਪਿੰਡ ਦੇ ਕੱਟਿਆਂ ਦੀ ਸਵਾਰੀ ਕਰਦੇ ਹਨ। ਖੇਤਾਂ ਦੀ ਖੁਸ਼ਬੂ ਮਾਣਦੇ ਹਨ। ਪਿੰਡ
ਦੇ ਬੱਚੇ ਉਨ੍ਹਾਂ ਨੂੰ ਅਮਰੀਕਨ ਬੱਚਿਆਂ ਨਾਲੋਂ ਗੂੜ੍ਹੇ ਦੋਸਤ ਲੱਗਦੇ ਹਨ।
ਹਰਦੀਪ ਅਨੁਸਾਰ ਵੱਡੇ ਹੋਕੇ ਇਹ ਜਿੱਥੇ ਮਰਜ਼ੀ ਜਾਣ, ਪਰ ਜੋ ਪੰਜਾਬੀਅਤ ਇਨ੍ਹਾਂ
ਵਿਚ ਹੁਣ ਭਰ ਹੋ ਗਈ ਹੈ। ਉਹ ਕਦੇ ਵੀ ਫੇਰ ਹਾਸਿਲ ਨਹੀਂ ਹੋ ਸਕਣੀ। ਉਸ ਅਨੁਸਾਰ
ਅਮਰੀਕਾ 'ਚ ਕਮਾਉਣਾ ਤੇ ਪੰਜਾਬ ਰਹਿਣਾ, ਆਰਥਿਕ ਤੌਰ 'ਤੇ ਵੀ ਲਾਹੇਵੰਦ ਹੈ।
ਇੰਜ ਦੇ ਨਵੇ ਪੰਜਾਬੀ ਸਿਰਨਾਵੇਂ ਪੈਦਾ ਕਰਨ ਲਈ ਦੋਸਤ ਨੂੰ ਮੁਬਾਰਕ।
|
ਕਾਵਾਂ ਹੱਥ ਨਾ ਆਉਣ ਸੁਨੇਹੇ ! |
ਤੇ
ਨਾ ਹੀ ਔਂਸੀਆਂ ਪਾਉਣ ਮੁਟਿਆਰਾਂ ! ਸਮਾਂ ਬਦਲ ਗਿਆ ਹੈ। ਸਮੇਂ ਦੀ ਚਾਲ ਵੀ ਬਦਲ
ਗਈ ਹੈ। ਸੜਕੀ ਦੂਰੀਆਂ ਵੀ ਘਟ ਗਈਆਂ ਹਨ। ਇਸੇ ਕਰਕੇ ਸਮਾਜਿਕ ਰਿਸ਼ਤਿਆਂ ਦੀਆਂ
ਪਰਤਾਂ ਇਕਸਾਰ ਹੋ ਰਹੀਆਂ ਹਨ। ਕਿਸੇ ਆਖਿਆ ਸੀ ਖੁਸ਼ੀ ਸਿਰਫ ਮਨੁੱਖੀ ਰਿਸ਼ਤਿਆ
ਵਿਚ ਹੀ ਮਿਲਦੀ ਹੈ' ਪਰ ਇਹ ਰਿਸ਼ਤੇ ਮਿਲਣ ਗਿਲਣ ਨਾਲ ਹੀ ਬਣਦੇ ਹਨ। ਮਨੁੱਖ ਆਦਿ
ਸਮੇਂ ਤੋਂ ਹੀ ਇਸ ਖੁਸ਼ੀ ਦੀ ਭਾਲ ਵਿਚ ਸਫਰ ਕਰਦਾ ਰਿਹਾ ਹੈ। ਵਾਟਾਂ ਨੱਪਦਾ
ਰਿਹਾ ਹੈ। ਕਈਆਂ ਦਾ ਮੰਜ਼ਿਲ ਤੇ ਪਹੁੰਚਣਾ ਮੁਸ਼ਕਿਲ ਵੀ ਹੋਇਆ ਤੇ ਕਈ ਪਹੁੰਚੇ ਹੀ
ਨਹੀਂ। ਦੂਸਰੇ ਪਾਸੇ ਪੰਜਾਬੀ ਪ੍ਰਹੁਣਾਚਾਰੀ ਕਰਨ ਦੇ ਭੁੱਖੇ ਹਨ। ਹਰ ਵੇਲੇ
ਮਹਿਮਾਨ ਉਡੀਕਦੇ ਰਹਿੰਦੇ ਹਨ। ਔਰਤਾਂ ਘਰਾਂ ਵਿਚ ਬਨੇਰੇ ਤੇ ਬੈਠੇ ਕਾਂ ਨੂੰ
ਪ੍ਰਹੁਣੇ ਦਾ ਸੂਚਕ ਸਮਝਦੀਆਂ ਰਹੀਆਂ ਹਨ ਤੇ ਖੇਤਾਂ ਵਿਚ ਕੰਮ ਕਰਦੇ ਬੰਦੇ ਹਰ
ਝਾਉਲੇ ਨੂੰ ਪ੍ਰਹੁਣਾ। ਪਰ ਇਹ ਉਡੀਕ ਦੇ ਸਾਰੇ ਕਾਰਜ ਇਕੋ ਖੋਜ ਨੇ ਅਰਥਹੀਣ ਕਰ
ਦਿੱਤੇ ਹਨ। ਅਜ ਮੋਬਾਇਲ ਫੋਨ ਨੇ ਤਬਾਹੀ ਮਚਾ ਦਿੱਤੀ ਹੈ। ਨਿੱਤ ਸਸਤੀਆਂ ਹੋ
ਰਹੀਆਂ ਫੋਨ ਕਾਲਾਂ ਨੇ ਹਰ ਪਾਸੇ ਗਲਾਂ ਦੀ ਭਰਮਾਰ ਪੈਦਾ ਕਰਤੀ। ਹਰ ਨਿੱਕੀ
ਜਿਹੀ ਗਲ ਜਾਂ ਇਹ ਕਹਿ ਲਵੋ ਕੇ ਹਰ ਫਜ਼ੁਲ ਜਾਣਕਾਰੀ ਵੀ ਇਕ ਦੂਜੇ ਤਕ
ਪਹੁੰਚਾਤੀ। ਮਿਲਣ ਗਿਲਣ ਦੀ ਤਮੰਨਾ ਹੀ ਖਤਮ ਕਰਤੀ। ਅਫਵਾਹਾਂ ਫੈਲਾਣ ਵਿਚ ਵੀ
ਮੋਬਾਇਲ ਦਾ ਬਹੁਤ ਵੱਡਾ ਹੱਥ ਹੈ। ਲੋਕਾਂ ਦੇ ਕੰਨਾਂ ਦੇ ਪਰਦੇ ਨਰਮ ਹੋ ਰਹੇ
ਹਨ। ਬੋਲਿਆਂ ਦੀ ਗਿਣਤੀ ਵੱਧ ਰਹੀ ਹੈ। ਹੋਰ ਤਾਂ ਹੋਰ ਔਂਸੀਆਂ ਸ਼ਬਦ ਦੀ ਹੋਂਦ
ਨੂੰ ਹੀ ਖਤਰਾ ਪੈਦਾ ਹੋ ਗਿਆ ਹੈ। ਇਹੋ ਜਿਹੇ ਮਾਹੌਲ ਵਿਚ ਜੇਕਰ ਕੋਈ ਕਾਂ ਕਿਤੇ
ਸੁਨੇਹਾ ਲੈਕੇ ਆ ਵੀ ਗਿਆ ਤਾਂ ਉਸਦੀ ਸੁਣੇਗਾ ਕੌਣ। ਇਸੇ ਲਈ ਹੋ ਸਕਦਾ ਆੳਣ
ਵਾਲੇ ਸਮੇਂ ਵਿਚ ਕਾਂ ਵੀ ਮੋਬਾਇਲ ਤੇ ਸੁਨੇਹੇ ਦੇਣ ਲਗ ਪੈਣ ਜਾਂ ਫੇਰ ਆਪਣੀ ਹੀ
ਕੰਪਨੀ ਖੋਲ ਲੈਣ ਕਾਂਟੈੱਲ' |
ਮਨ ਦੀ ਕੱਢੂ ਮੈਲ ਕੌਣ? |
ਮਨੁੱਖੀ
ਸਰੀਰ ਕੁਦਰਤ ਦੀ ਐਸੀ ਰਚਨਾ ਹੈ ਕਿ ਇਹਦੇ ਠੀਕ ਚੱਲਣ ਲਈ ਸਮਾਂ, ਸਥਾਨ, ਖੁਰਾਕ
ਤੇ ਵਰਤਾਰਾ ਆਦਿ ਸਭ ਕੁਝ ਸੀਮਾ ਅਨੁਸਾਰ ਨਿਰਧਾਰਤ ਹੈ। ਪਰ ਮਨੁੱਖ ਦੇ ਅੰਦਰਲਾ
ਮਨ ਇਸ ਸਭ ਕਾਸੇ ਤੋਂ ਬੇਪਰਵਾਹ ਹੈ। ਉਹ ਮਨੁੱਖ ਨੂੰ ਸਾਰੇ ਉਹ ਕਰਮ ਕਰਨ ਲਈ
ਉਕਸਾਉਂਦਾ ਹੈ, ਜੋ ਉਸਨੂੰ ਚੰਗੇ ਲੱਗਣ ਪਰ ਜੀਵਨ ਦੀ ਰੇਲ ਗੱਡੀ ਨੂੰ ਪਟੜੀ ਤੋਂ
ਭੁੰਝੇ ਸੁੱਟਣ ਲਈ ਕਾਫੀ ਹੁੰਦੇ ਹਨ। ਜਿਵੇਂ ਜਿਵੇਂ ਸਾਡਾ ਮਨ ਬੇਕਾਬੂ ਹੁੰਦਾ
ਜਾਂਦਾ ਹੈ, ਸਾਡੇ ਸਰੀਰਕ ਰੋਗ ਵਧਦੇ ਜਾਂਦੇ ਹਨ। ਇਕ ਧਾਰਨਾ ਇਹ ਵੀ ਹੈ ਕਿ
ਸਰੀਰ ਦੇ ਸਾਰੇ ਰੋਗਾਂ ਦੀ ਜੜ੍ਹ, ਮਨੁੱਖ ਦੀ ਆਪਣੀ ਸੋਚ ਦਾ ਬਿਮਾਰ ਹੋ ਜਾਣਾ
ਹੀ ਹੈ। ਇਹ ਬਿਮਾਰੀ ਹਾਓਮੇਂ ਤੋਂ ਲੈਕੇ ਲਾਲਚ ਤੱਕ ਦਾ ਸਫਰ ਕਰ ਸਕਦੀ ਹੈ।
ਇੰਨਾਂ ਬੀਮਾਰੀਆਂ ਦੇ ਹੁੰਦੇ ਸਰੀਰ ਕਦੇ ਵੀ ਠੀਕ ਕੰਮ ਨਹੀਂ ਕਰ ਸਕਦਾ। ਇਹੋ
ਕਾਰਣ ਹੈ ਕਿ ਸਾਇੰਸ ਦੇ ਬੇਥਾਹ ਵਿਕਸਤ ਹੋਣ ਦੇ ਬਾਵਜੂਦ ਤੇ ਲਗਭਗ ਹਰ ਕਿਸਮ ਦੀ
ਬੀਮਾਰੀ ਦਾ ਇਲਾਜ ਲੱਭ ਪੈਣ ਦੇ ਬਾਵਜੂਦ, ਸਾਰੇ ਹਸਪਤਾਲ ਭਰੇ ਪਏ ਹਨ। ਪੂਰਾਂ
ਦੇ ਪੂਰ ਡਾਕਟਰਾਂ ਦੇ ਅਮੀਰ ਹੋਈ ਜਾ ਰਹੇ ਹਨ। ਮਾਨਸਿਕ ਤਣਾਅ ਵਧਣ ਕਰਕੇ
ਅਦਾਲਤਾਂ ਵਿਚ ਕੇਸਾਂ ਦੇ ਭੰਡਾਰ ਲੱਗੇ ਪਏ ਹਨ। ਕਦੇ ਕਦੇ ਸੋਚਦਾਂ ਇਹ ਜ਼ਰੂਰੀ
ਵੀ ਹੈ। ਜੇ ਰੋਗ ਨਾ ਹੋਣ ਤਾਂ ਡਾਕਟਰ ਬੇਕਾਰ ਹੋ ਜਾਣ, ਬਹੁਮੰਜ਼ਲੀਆਂ ਹਸਪਤਾਲਾਂ
ਦੀਆਂ ਇਮਾਰਤਾਂ 'ਚ ਉੱਲੂ ਬੋਲਣ। ਜੇਕਰ ਮਾਨਸਿਕ ਤਣਾਅ, ਲਾਲਚ ਤੇ ਹਾਉਮੇ ਦੀ
ਭੁੱਖ ਮਿਟ ਜਾਵੇ ਤਾਂ ਅਦਾਲਤਾਂ ਹੀ ਖਤਮ ਹੋ ਜਾਣ, ਵਕੀਲਾਂ, ਜੱਜਾਂ ਦਾ ਧੰਦਾ
ਬੰਦ ਹੋ ਜਾਵੇ, ਸਭ ਤੋਂ ਵੱਡੀ ਗੱਲ, ਸਰਕਾਰਾਂ ਦੀ ਵੀ ਫੇਰ ਕੀ ਲੋੜ ਰਹਿ
ਜਾਵੇਗੀ? ਖੈਰ ਜਦ ਤੱਕ ਮਨੁੱਖ ਹੈ, ਉਸਨੇ ਆਪਣੇ ਮਨ 'ਚੋਂ ਮੈਲ ਨਹੀਂ ਕੱਢਣੀ,
ਬਸ ਕੰਨਾਂ 'ਚੋਂ ਹੀ ਨਿਕਲ ਜਾਵੇ, ਹਾਲੇ ਇਹੀ ਬਹੁਤ ਹੈ। |
|
ਕੈਮਰਾ
ਬੋਲ ਪਿਆ |
|
|