ਬਰਸਾਤ ਦੇ ਸ਼ੁਰੂ ਹੁੰਦੇ ਹੀ, ਰੁੱਖ ਲਾਉਣ ਦੀ ਰੁੱਤ ਆ ਜਾਂਦੀ ਹੈ,
ਪੰਜਾਬ ਦੇ ਵਤਾਵਰਣ ਨੁੰ ਬਚਾਉਣ ਲਈ ਜ਼ਰੂਰੀ ਹੋ ਗਿਆ ਹੈ ਕਿ ਹਰ ਪੰਜਾਬੀ ਇਕ
ਰੁੱਖ ਲਾਵੇ, ਖੁਸ਼ੀ ਦੀ ਗੱਲ ਇਹ ਹੈ ਕਿ ਹੇਠ ਲਿਖੇ ਗੁਣਕਾਰੀ ਤੇ ਫਲਦਾਰ
ਰੁੱਖ ਤੇ ਬੂਟੇ ਹਾਲੇ ਪੰਜਾਬ ਦੀਆਂ ਨਰਸਰੀਆਂ ਤੋਂ ਅਰਾਮ ਨਾਲ ਮਿਲ
ਜਾਂਦੇ ਹਨ। ਤੁਸੀਂ ਆਪਣੀ ਪਸੰਦ ਤੇ ਪੌਦੇ ਚੁਣ ਕੇ ਲਾ ਸਕਦੇ ਹੋ। ਮੈ਼ ਖੁਦ ਇਹ
ਰੁੱਖ ਤੇ ਪੌਦੇ ਆਪਣੇ ਵਾਸਤੇ ਲਏ ਹਨ। ਜੇ ਜ਼ਿਆਦਾ ਥਾਂ ਤੇ ਲਾਉਣੇ ਹੋਣ
ਤਾਂ 'ਖਡੂਰ ਸਾਹਿਬ' ਵਾਲੇ ਬਾਬਾ ਜੀ ਵੀ ਸੇਵਾ ਕਰ ਦੇਂਦੇ ਹਨ। ਮੇਰੇ ਵਲੋਂ
ਇਕੱਠੇ ਕੀਤੇ ਰੁੱਖਾਂ ਦੇ ਨਾਮ ਹਨ: ਬਿਲ, ਅਸ਼ੋਕ, ਮੌਲਸਰੀ, ਨਿੰਬੂ
ਜਾਤੀ, ਸਟੀਵੀਆ, ਅੰਜੀਰ, ਫਾਲਸਾ, ਕਪੂਰ, ਖੈੜ, ਬਾਂਸ, ਕਰੌਂਦਾ, ਪਲਾਹ, ਢੇਊ.
ਕਚਨਾਰ, ਕਟਹਲ, ਲਾਸੂੜਾ, ਬੋਹੜ, ਪਿੱਪਲ, ਨਿੰਮ, ਅਨਾਰ,. ਦੇਸੀ ਬੇਰੀ,
ਸ਼ਹਿਤੂਤ, ਹਰੜ, ਬਹੇੜਾ, ਜੰਡ, ਟਾਹਲੀ, ਕਿੱਕਰ ਦੇਸੀ, ਹੁੱਲੜ, ਧਰੇਕ, ਬਕੈਣ,
ਪੁਤਰਨਜੀਵਾ, ਇਮਲੀ, ਝਿਰਮਿਲ, ਸੁਖਚੈਨ, ਢੱਕ, ਪਹਾੜੀ ਕਿੱਕਰ, ਚੱਕਰਾਸੀਆਂ,
ਆਵਲਾ, ਅਰਜਨ, ਸਾਗਵਾਨ, ਕੜੀ ਪੱਤਾ, ਸੁਹੰਜਣਾ, ਰੀਹ, ਬਾਂਸ, ਤੁਣ, ਕੁਸਮ,
ਚੰਦਨ, ਕਣਕ ਚੰਪਾ, ਚਾਂਦਨੀ, ਸਾਉਣੀ, ਮਰੂਆ, ਹਾਰ ਸ਼ਿੰਗਾਰ, ਰਾਤ ਦੀ ਰਾਈ,
ਜਟਰੋਫਾ, ਕਨੇਰ, ਹਬਿਸਕਸ, ਰੀਠਾ, ਅੰਬ, ਜਾਮਣ, ਅਮਰੂਦ, ਆਤੂ, ਅਮਲਤਾਸ,
ਇੰਸੂਲਿਨ, ਅਜਵੈਣ, ਜੰਡ, ਗੁਲੜ, ਸਟਾਰਫਰੂਟ, ਪੁੱਤਰਜੀਵਾ, ਸੁਖਚੈਨ, ਪਹਾੜੀ
ਕਿੱਕਰ, ਚਕਰੋਸੀਆ, ਕਟਹੱਲ, ਲਸੂੜਾ, ਸ਼ਹਿਤੂਤ, ਕਣਕ ਚੰਪਾ, ਚਾਂਦਨੀ, ਮਰੂਆ,
ਕਨੇਰ, ਕਚਨਾਰ, ਸਾਗਵਾਨ, ਕੜੀ ਪੱਤਾ, ਸਰੀਂਹ, ਬਾਂਸ, ਮਹਿੰਦੀ ਆਦਿ।
ਹੋਰ ਵੀ ਲੱਭ ਰਿਹਾ ਹਾਂ । ਆਓ ਪੰਜਾਬ ਨੂੰ ਹਰਾ ਭਰਾ ਕਰੀਏ। (1230,
09/07/2021)
|