|
|
ਪੰਜਾਬੀ ਕਹੀਏ, ਪੰਜਾਬੀ ਕਹਾਈਏ !! ਬਹੁਤ ਵਾਰੀ ਹੁੰਦਾ ਕਿ ਤੁਰਦੇ
ਫਿਰਦੇ, ਕੰਮ ਕਾਰ 'ਤੇ, ਮਨ ਵਿੱਚ ਕੋਈ ਖਿਆਲ ਆਉਂਦੈ, ਪਰ ਉਸ ਖਿਆਲ ਨੂੰ ਲਿਖਤੀ
ਰੂਪ ਦੇਣ ਦਾ ਵੇਲਾ ਨੀਂ ਹੁੰਦਾ ਜਾਂ ਵਿਹਲ ਨੀਂ ਹੁੰਦੀ। ਤੇ ਜਦੋਂ ਵੇਲਾ ਜਾਂ
ਵਿਹਲ ਹੁੰਦੀ ਐ, ਉਦੋਂ ਖਿਆਲਾਂ ਦਾ ਵੇਲਾ ਲੰਘ ਚੁੱਕਾ ਹੁੰਦਾ। ਪੰਜਾਬੀ
ਬੋਲੀ ਦੇ ਵਾਧੇ 'ਤੇ ਪਰਚਾਰ ਦੇ ਨਾਂ ਤੇ ਪਿੱਛੇ ਜਿਹੇ ਕਈ ਦਿਨਾਂ ਤੋਂ ਬਹੁਤ ਰੌਲਾ
ਪਿਆ। ਇੰਝ ਲੱਗਦੈ ਕਿ ਇੱਕ ਦੌੜ ਲੱਗੀ ਪਈ ਐ। ਜਿਹਨਾਂ ਨੂੰ ਲੋਕਾਂ ਨੇ ਪੰਜਾਬੀ
ਬੋਲੀ ਦੇ ਅਲੰਬਰਦਾਰ ਹੋਣ ਦਾ ਅਹੁਦਾ ਦੇ ਕੇ ਪੰਜਾਬੀ ਬੋਲੀ ਦੇ ਸੇਵਾਦਾਰ ਦਾ ਠੱਪਾ
ਲਾਇਆ, ਉਹ ਦਰਅਸਲ ਵਿੱਚ ਵਪਾਰੀਆਂ ਤੋਂ ਵੱਧ ਕੁੱਝ ਵੀ ਨਹੀਂ। ਸੱਭ ਤੋਂ
ਪਹਿਲਾਂ ਤਾਂ ਸਾਡੇ ਲੋਕਾਂ ਨੂੰ ਇਹ ਸਮਝਣਾ ਪਵੇਗਾ ਕਿ ਆਸ਼ਕੀ ਮਸ਼ੂਕੀ ਤੇ ਜਾਂ
ਗਰੀਬ ਗੁਰਬਤ ਤੇ ਚਾਰ ਕੁ ਕਵਿਤਾਵਾਂ ਤੇ ਕਿੱਸੇ ਕਹਾਣੀਆਂ ਲਿਖਣ ਵਾਲੇ ਪੰਜਾਬੀ
ਬੋਲੀ ਦੇ ਸੇਵਾਦਾਰ ਨਹੀਂ ਹੁੰਦੇ। ਇਹ ਸੱਭ ਕਰਨ ਪਿੱਛੇ ਉਹਨਾਂ ਦਾ ਮਕਸਦ ਪੈਸਾ ਤੇ
ਸ਼ੁਹਰਤ ਕਮਾਉਣਾ ਹੁੰਦਾ। ਸਾਨੂੰ ਨਿਖੇੜਾ ਕਰਨਾ ਈ ਨੀਂ ਆਉਂਦਾ। ਅਸੀਂ ਪੰਜਾਬੀ
ਖੁਲ੍ਹੇ ਦਿਲ ਵਾਲੇ ਆਂ ਤੇ ਮਾੜੀ ਮੋਟੀ ਗੱਲ ਨੂੰ ‘ਹਊ ਪਰੇ’ ਕਹਿ ਕੇ ਟਾਲਣ ਦੀ
ਅਸੀਂ ਐਸੀ ਭੈੜੀ ਵਾਦੀ ਪਾਲ ਲਈ ਕਿ ਨਿੱਕੇ ਨਿੱਕੇ ਮਸਲਿਆਂ ਦੀ ਅਣਦੇਖੀ ਕਰਦੇ
ਕਰਦੇ ਅਸੀਂ ਵੱਡੇ ਮਸਲਿਆਂ ਨੂੰ ਵੀ ਲਾਪਰਵਾਹੀ ਨਾਲ ਅਣਡਿੱਠ ਕਰੀ ਰੱਖਿਆ।
ਹੁਣ ਜਦੋਂ ਜਾਗ ਆ ਰਹੀ ਐ ਤਾਂ ਹੱਥੀਂ ਦਿੱਤੀਆਂ ਮੂੰਹ ਨਾਲ ਖੋਲ੍ਹਣੀਆ ਪੈ ਰਹੀਆਂ
ਨੇ। ਖੈਰ ਆਪਾਂ ਵਾਪਸ ਮੁੜਦੇ ਆਂ ਨਿਖੇੜਨ ਵੱਲ। ਸਾਨੂੰ ਗਾਇਕ ਲੇਖਕ,
ਕਵੀ, ਚਿੰਤਕ, ਬੋਲੀ ਮਾਹਰ ਅਤੇ ਸੇਵਾਦਾਰ ਵਿਚਲਾ ਫਰਕ ਸਮਝਣਾ ਪਵੇਗਾ। ਜਦੋਂ ਇਹ
ਨਿਖੇੜਾ ਕਰ ਲਵਾਂਗੇ ਤਾਂ ਇਹਨਾਂ ਅਖੌਤੀ ਬੋਲੀ ਮਾਹਰਾਂ ਤੇ ਸੇਵਾਦਾਰਾਂ ਦਾ ਅਸਲ
ਸਾਹਮਣੇ ਆ ਜਾਏਗਾ। ਬੋਲੀ ਦੀ ਅਸਲੀ ਸੇਵਾ ਬੋਲੀ ਮਾਹਰ ਤੇ ਬੋਲੀ ਦੇ
ਸੇਵਾਦਾਰ ਕਰਦੇ ਨੇ। ਬੋਲੀ ਮਾਹਰ ਆਪਣੀ ਬੋਲੀ ਦੇ ਲਈ ਵਿਆਕਰਣ ਦਾ ਰੂਪ, ਬਾਹਰਲੀਆਂ
ਬੋਲੀਆਂ ਦੇ ਪ੍ਰਚੱਲਤ ਲਫਜਾਂ ਦੇ ਬਰਾਬਰ ਆਪਣੀ ਬੋਲੀ ਵਿੱਚ ਨਵੇਂ ਲਫਜ, ਘੜ੍ਹਦੇ
ਨੇ। ਬੋਲੀ ਦੇ ਸੇਵਾਦਾਰ ਉਹਨਾਂ ਸਾਰੇ ਨਵੇਂ ਲਫਜਾਂ ਨੂੰ ਵੱਖ ਵੱਖ ਮੰਚਾਂ ਰਾਹੀਂ
ਪ੍ਰਚੱਲਤ ਕਰਦੇ ਹਨ, ਆਪਣੀ ਬੋਲੀ ਨੂੰ ਬਾਕੀ ਬੋਲੀਆਂ ਦੇ ਬਰਾਬਰ ਥਾਂ ਦਿਵਾਉਂਦੇ
ਹਨ। ਸਾਡੀ ਤ੍ਰਾਸਦੀ ਰਹੀ ਹੈ ਕਿ ਸਾਡੇ ਬੋਲੀ ਦੇ ਵਿਗਿਆਨੀ, ਬੋਲੀ ਮਾਹਰ
ਤੇ ਸੇਵਾਦਾਰ ਸਰਕਾਰੀ ਨੌਕਰੀਆਂ ਤੇ ਆਹੁਦਿਆਂ ਦੇ ਲਾਲਚ ਵਿੱਚ ਸਰਕਾਰੀ ਪਿੱਠੂ ਬਣੇ
ਰਹੇ ਤੇ ਜਿਹਦਾ ਦਾਅ ਲੱਗਿਆ ਉਹੀ ਚੌਧਰੀ ਬਣ ਗਿਆ। ਭੋਲੇ ਲੋਕਾਂ ਨੇ ਪੰਜਾਬੀ
ਗਾਇਕਾ ਤੇ ਕਵੀਆਂ ਨੂੰ ਈ ਪੰਜਾਬੀ ਦੇ ਰਹਿਨੁਮਾ ਸਮਝ ਲਿਆ। ਅੱਜ ਦੇ
ਯੁੱਗ ਵਿੱਚ ਕਿਸੇ ਵੀ ਬੋਲੀ ਨੂੰ ਮਜਬੂਤੀ ਨਾਲ ਆਪਣੇ ਪੈਰ ਟਿਕਾ ਕੇ ਰੱਖਣ ਲਈ
ਬਿਜਲਈ ਤਕਨੀਕ ਦੇ ਹਾਣ ਦੀ ਹੋਣਾ ਪੈਂਦਾ ਐ। ਇਹਦੇ ਲਈ ਪਹਿਲਾਂ ਟੀਵੀ,
ਕੰਪਿਊਟਰਾਂ, ਮੋਬਾਇਲਾਂ ਆਦਿ ਦੇ ਪਰਦਿਆਂ ਉੱਪਰ ਦਿਸਣ ਵਾਲੇ ਅੱਖਰਾਂ ਦੀ ਰੂਪ
ਰੇਖਾ ਘੜ੍ਹਨੀ ਪੈਂਦੀ ਐ, ਤੇ ਫਿਰ ਉਹਨਾਂ ਅੱਖਰਾਂ ਨੂੰ ਇਹਨਾਂ ਤਕਨੀਕੀ ਮੰਚਾਂ ਦੀ
ਸਮਝ ਵਿੱਚ ਆਉਣ ਵਾਲੇ ਕੂਟਸੰਕੇਤਾਂ (ਕੋਡਾਂ) ਵਿੱਚ ਬਦਲਣਾ ਪੈਂਦਾ ਹੈ।
ਉਸ ਤੋਂ ਬਾਅਦ ਇਹਨਾਂ ਤਕਨੀਕੀ ਮੰਚਾਂ ਉੱਤੇ ਆਪਣੀ ਬੋਲੀ ਵਿੱਚ ਇੰਨੀ ਸਮੱਗਰੀ
ਲਿਖਣਾ ਕਿ ਉਹਨਾਂ ਦੀ ਹਾਜਰੀ ਇੰਨੀ ਕੁ ਹੋਵੇ ਕਿ ਬਹੁ ਕੌਮੀ ਵਪਾਰਕ ਅਦਾਰੇ ਇਹ
ਸੋਚਣ ਤੇ ਸਮਝਣ ਲਈ ਮਜਬੂਰ ਹੋ ਜਾਣ ਕਿ ਜੇ ਉਸ ਵਪਾਰਕ ਅਦਾਰੇ ਨੇ ਕੋਈ ਸ਼ੈਅ ਇਸ
ਬੋਲੀ ਦੇ ਭਾਈਚਾਰੇ ਨੂੰ ਵੇਚਣੀ ਐ ਤਾਂ ਉਹਨਾਂ ਦੀ ਬੋਲੀ ਵਿੱਚ ਵੇਚਣੀ ਪਵੇਗੀ।
ਇੱਥੇ ਲੋੜ ਪੈਂਦੀ ਐ ਬਹੁ ਕੌਮੀ ਵਪਾਰਕ ਅਦਾਰਿਆਂ ਦੀ ਬਾਕੀ ਬੋਲੀਆਂ ਵਿੱਚ
ਰਚੀ ਗਈ ਵਪਾਰਕ ਸਮੱਗਰੀ ਨੂੰ ਆਪਣੀ ਬੋਲੀ ਵਿੱਚ ਤਰਜਮਾ ਕਰ ਕੇ ਮੁਹੱਈਆ ਕਰਵਾਉਣਾ,
ਤਾਂ ਜੋ ਉਹਨਾਂ ਦਾ ਵਪਾਰਕ ਸੁਨੇਹਾ ਸਥਾਨਕ ਬੋਲੀ ਵਿੱਚ ਇੰਨ ਬਿੰਨ ਦਿੱਤਾ ਜਾ
ਸਕੇ। ਉਮੀਦ ਕੀਤੀ ਜਾਂਦੀ ਹੈ ਕਿ, ਸ਼ਾਇਦ, ਜੋ ਗੱਲ ਪੰਜਾਬੀ ਦੇ ਧਨੰਤਰ ਗਾਇਕਾਂ,
ਕਲਾਕਾਰਾਂ ਦੇ ਦਿਮਾਗਾਂ ਵਿੱਚ ਨਹੀਂ ਪੈ ਸਕੀ, ਉਹ ਖ਼ੁਦ ਨੂੰ ਪੰਜਾਬੀ ਦੇ ਮਹਾਨ
ਚਿੰਤਕ, ਅਲੰਬਰਦਾਰ, ਰੋਸ਼ਨ ਮੁਨਾਰੇ, ਸਾਹਿਤਕਾਰ, ਦਾਨਿਸ਼ਵਰਾਂ ਸਮਝੀ ਬੈਠੇ ਹਨ,
ਉਨ੍ਹਾਂ ਦੀਆਂ ਅਸਮਾਨ ਛੋਂਹਦੀਆਂ ਕਲਗੀਆਂ ਵਾਲ਼ੇ ਵੱਡੇ ਦਿਮਾਗਾਂ ਵਿੱਚ ਕੁੱਝ
ਬੂੰਦਾਂ ਉਪ੍ਰੋਕਤ, ਪੰਜਾਬੀ ਦੀ ਵੇਦਨਾ ਦੀਆਂ, ਪੈ ਜਾਣ ਤਾਂ ਆਸ ਬੱਝ ਸਕੇਗੀ ਕਿ
ਸਹਿਕਦੀ ਪੰਜਾਬੀ ਕੱਪੜੇ ਝਾੜਦੀ ਉੱਠ ਖੜ੍ਹੇਗੀ ਤੇ ਆਖੇਗੀ : "ਸ਼ੁਕਰ
ਮੇਰੇ ਪੁੱਤ ਕੁੰਭਕਰਨੀ ਨੀਂਦੋਂ ਜਾਗੇ !!"
|
|
ਸ਼ੁਹਰਤ
ਦੀ ਦੌੜ 'ਚ ਵਿਚਾਰੀ ਪੰਜਾਬੀ ਅਮਨਦੀਪ
ਸਿੰਘ, ਟੈਰੇਸ, ਕਨੇਡਾ
|
ਸਮੇਂ
ਦੀ ਚੁਣੌਤੀ ਸ਼ਿੰਦਰ ਪਾਲ ਸਿੰਘ |
ਨਾਨਕ
ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
|
ਸਿਮਰਜੀਤ
ਸਿੰਘ ਬੈਂਸ ਵਿਰੁੱਧ ਕੇਸ ਦਰਜ ਕਰਨ ਨਾਲ ਪਟਾਕਾ ਫੈਕਟਰੀ ਦੀ ਪੜਤਾਲ ਲਟਕ ਗਈ
ਉਜਾਗਰ ਸਿੰਘ, ਪਟਿਆਲਾ |
ਤੁਰਦਿਆਂ
ਦੇ ਨਾਲ ਤੁਰਦੇ . . . ਡਾ. ਨਿਸ਼ਾਨ
ਸਿੰਘ ਰਾਠੌਰ, ਕੁਰੂਕਸ਼ੇਤਰ
|
ਗੁਰਮਤਿ
ਵਿਚਾਰਧਾਰਾ ਵਿਚ ਗੁਰੂ ਦਾ ਸਥਾਨ: ਸੰਖੇਪ ਚਰਚਾ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਮੁਸਿਲਮ
ਔਰਤਾਂ ਤੇ ਤਿੰਨ ਤਲਾਕ ਗੋਬਿੰਦਰ ਸਿੰਘ
ਢੀਂਡਸਾ, ਸੰਗਰੂਰ
|
ਰਾਸ਼ਟਰੀ
ਖੇਡ ਦਿਵਸ – 29 ਅਗਸਤ ਗੋਬਿੰਦਰ
ਸਿੰਘ ਢੀਂਡਸਾ, ਸੰਗਰੂਰ |
ਲੋਕ
ਸਭਾ ਦੀਆਂ 8 ਸੀਟਾਂ ਜਿੱਤਕੇ ਪੰਜਾਬ ਪ੍ਰਦੇਸ਼ ਕਾਂਗਰਸ ਕੁੰਭਕਰਨੀ ਨੀਂਦ ਸੌਂ
ਗਈ ਉਜਾਗਰ ਸਿੰਘ, ਪਟਿਆਲਾ
|
ਵਾਪਸੀ
ਕੁੰਜੀ ਦਾ ਭੇਤ ਰਵੇਲ ਸਿੰਘ ਇਟਲੀ
|
ਗਾਂਧੀ
ਪਰਿਵਾਰ ਤੋਂ ਬਿਨਾ ਕਾਂਗਰਸ ਨੂੰ ਕੋਈ ਬਾਲੀਵਾਰਸ ਨਹੀਂ ਲੱਭਦਾ
ਉਜਾਗਰ ਸਿੰਘ, ਪਟਿਆਲਾ
|
ਨਵਜੋਤ
ਸਿੰਘ ਸਿੱਧੂ ਦਾ ਅਸਤੀਫ਼ਾ: ਟੁੱਟ ਗਈ ਤੜੱਕ ਕਰਕੇ ਯਾਰੀ ਬੇਕਦਰਾਂ ਨਾਲ ਲਾਈ
ਉਜਾਗਰ ਸਿੰਘ, ਪਟਿਆਲਾ |
ਪੰਜਾਬੀ
ਸਹਿਤ ਅਤੇ ਸਭਿਅਤਾ ਬਾਰੇ ਵਿਚਾਰਾਂ ਦੀ ਸਾਂਝ
ਸੁਰਿੰਦਰ ਕੌਰ ਜਗਪਾਲ ਜੇ.ਪੀ., ਯੂ ਕੇ |
ਵਾਹ
ਓ ਖਰਬੂਜਿਆ ਤੇਰੇ ਰੰਗ ਵੀ ਨਵੇਕਲੇ
ਰਵੇਲ ਸਿੰਘ, ਇਟਲੀ |
ਪੰਜਾਬ
ਵਿਚ ਅਕਾਲੀ ਦਲ ਦਾ ਨਿਘਾਰ ਭਾਜਪਾ ਦਾ ਉਭਾਰ
ਉਜਾਗਰ ਸਿੰਘ, ਪਟਿਆਲਾ |
"ਰੋਕੋ
ਕੈਂਸਰ" ਇੱਕ ਦਿਲਚਸਪ ਖਾਸ ਮੁਲਾਕਾਤ
ਸੁਰਿੰਦਰ ਕੋਰ ਜਗਪਾਲ ਜੇ ਪੀ, ਯੂ ਕੇ |
ਦਿੱਲੀ
ਦੀ ਘਟਨਾ ਨਵੀਂ ਸਰਕਾਰ ਦੇ ਨਵੇਂ ਰਾਸ਼ਟਰਵਾਦ ਦਾ ਸਿੱਖ ਜਗਤ ਨੂੰ ਪਹਿਲਾ
ਤੋਹਫ਼ਾ ਉਜਾਗਰ ਸਿੰਘ, ਪਟਿਆਲਾ
|
ਮੇਰੇ
ਖਿਆਲ ਵਿੱਚ ਯੋਗਾ ਗੁਰਪ੍ਰੀਤ ਕੌਰ
ਗੈਦੂ , ਯੂਨਾਨ |
ਫਤਿਹਵੀਰ
ਸਿੰਘ ਦੀ ਦੁੱਖਦਾਇਕ ਘਟਨਾ ਤੇ ਦੂਸ਼ਣਬਾਜ਼ੀ ਨਾਲੋਂ ਸੰਜੀਦਗੀ ਦੀ ਲੋੜ
ਉਜਾਗਰ ਸਿੰਘ, ਪਟਿਆਲਾ |
ਨਵਜੋਤ
ਸਿੰਘ ਸਿੱਧੂ ਨੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ
ਉਜਾਗਰ ਸਿੰਘ, ਪਟਿਆਲਾ |
ਲੋਕ
ਸਭਾ ਚੋਣਾਂ ਵਿਚ ਪੰਥ ਹਾਰ ਗਿਆ ਬਾਦਲ ਪਰਿਵਾਰ ਜਿੱਤ ਗਿਆ
ਉਜਾਗਰ ਸਿੰਘ, ਪਟਿਆਲਾ |
ਸਾਰਥਕਤਾਂ
ਤੋਂ ਦੂਰ ਹੁੰਦੀ ਪੰਜਾਬ ਦੀ ਸਿਆਸਤ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਸਿੱਖਿਆ
ਸੰਸਥਾਵਾਂ ਦਾ ਸਿਆਸੀਕਰਨ : ਕਾਰਨ ਅਤੇ ਨਤੀਜੇ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਸਾਊ
ਸਿਆਸਤਦਾਨ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ ਪੁਰਸਕਾਰ: ਬਾਦਲ ਪਰਿਵਾਰ
ਲਈ ਨਮੋਸ਼ੀ ਉਜਾਗਰ ਸਿੰਘ, ਪਟਿਆਲਾ
|
ਪਰਵਾਸ:
ਸ਼ੌਂਕ ਜਾਂ ਮਜ਼ਬੂਰੀ ਡਾ. ਨਿਸ਼ਾਨ ਸਿੰਘ
ਰਾਠੌਰ |
ਸਿੱਖਾਂ
ਦੀ ਪਾਰਲੀਮੈਂਟ ਵਿਚ ਬਹਿਸ ਦੀ ਇਜ਼ਾਜਤ ਕਿਉਂ ਨਹੀਂ?
ਉਜਾਗਰ ਸਿੰਘ, ਪਟਿਆਲਾ |
ਸਰਦ
ਰੁੱਤ ਦਾ ਤਿਉਹਾਰ ਲੋਹੜੀ ਕੰਵਲਜੀਤ
ਕੌਰ ਢਿੱਲੋਂ, ਤਰਨ ਤਾਰਨ |
ਸਾਲ
2018 ਦੀ ਮੁਖ ਧਾਰਮਿਕ ਘਟਣਾ ਕਰਤਾਰਪੁਰ ਸਾਹਿਬ ਲਾਂਘਾ
ਹਰਬੀਰ ਸਿੰਘ ਭੰਵਰ, ਲੁਧਿਆਣਾ |
ਸ਼ਹੀਦੀਆਂ
ਦਾ ਮਹੀਨਾ : ਪੋਹ ਡਾ. ਨਿਸ਼ਾਨ ਸਿੰਘ
ਰਾਠੌਰ |
|