WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਪੰਜਾਬੀ ਸਹਿਤ ਅਤੇ ਸਭਿਅਤਾ ਬਾਰੇ ਵਿਚਾਰਾਂ ਦੀ ਸਾਂਝ
ਸੁਰਿੰਦਰ ਕੌਰ ਜਗਪਾਲ ਜੇ.ਪੀ., ਯੂ ਕੇ    (04/07/2019)

jagpalS

 
punjabi
 

ਮੇਰੇ ਪਿਆਰੇ ਵੀਰੋ ਅਤੇ ਭੈਣੋਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਅੱਜ ਕੱਲ ਲੱਚਰ ਅਤੇ ਹਥਿਆਰ ਪ੍ਰੱਸਤ ਪੰਜਾਬੀ ਗਾਣਿਆਂ ਤੇ ਬਹੁਤ ਵਾਦ ਵਿਵਾਦ ਚਲ ਰਿਹਾ ਹੈ। ਇਸ ਵਿੱਚ ਕੋਈ ਛੱਕ ਨਹੀਂ ਹੈ ਕਿ ਇਹੋ ਜਿਹੇ ਗਾਣਿਆਂ ਦਾ ਪੰਜਾਬੀ ਸਭਿਅਤਾ ਅਤੇ ਨੌਜਵਾਨ ਪੀੜੀਆਂ ਤੇ ਬਹੁਤ ਹੀ ਬੁਰਾ ਅਸਰ ਪੈ ਰਿਹਾ ਹੈ। ਇਕ ਪਾਸੇ ਗਾਣਿਆਂ ਵਿੱਚ ਲੱਚਰਤਾ ਤੇ ਦੂਜੇ ਪਾਸੇ ਨਾਲ ਜੋ ਵੀਡੀਉ ਪਰਸਾਰਿਤ ਕੀਤੀ ਜਾਂਦੀ ਹੈ ਉਸ ਵਿੱਚ ਨੰਗੇਜਵਾਦ ਦਾ ਪ੍ਰਗਟਾਵਾ ਹੋਰ ਵੀ ਸਾਡੀ ਸਭਿਅਤਾ ਨੂੰ ਵਿਗਾੜਦਾ ਹੈ। ਕਹਿਣ ਦਾ ਭਾਵ ਹੈ ਕਿ ਗਾਣੇ ਸਾਡੀ ਸਭਿਅਤਾ ਦਾ ਅਸਲੀ ਰੂਪ ਦਿਖਾਲਣ ਤੋਂ ਵਾਂਝੇ ਹਨ। ਗਾਣੇ ਲਿਖਣ ਅਤੇ ਗਾਉਣ ਵਾਲ਼ਿਆਂ ਨੂੰ ਸਭਿਅਤਾਂ ਦੇ ਅੱਛੇ ਪ੍ਰਸੰਸਾਯੋਗ ਪੱਖਾਂ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ।

ਪਰ ਫਿਰ ਵੀ ਮੈਂ ਇਹ ਕਹਿਣ ਤੋਂ ਸੰਕੋਚ ਨਹੀਂ ਕਰਾਂਗੀ ਕਿ ਸਾਹਿਤ ਸਮਾਜ ਦੀ ਦੇਣ ਹੁੰਦੀ ਹੈ। ਜੋ ਕੂਝ ਸਮਾਜ ਵਿੱਚ ਵਾਪਰ ਰਿਹਾ ਹੁੰਦਾ ਹੈ ਉਹ ਹੀ ਗਾਣਿਆਂ ਦਾ ਵਿਸ਼ਾ ਬਣਦਾ ਹੈ। ਸਮਾਜਿਕ ਆਲਾ ਦੁਆਲਾ ਸਾਹਿਤ ਨੂੰ ਜਨਮ ਦਿੰਦਾ ਹੈ ਭਾਵੇਂ ਇਹ ਕਵਿੱਤਾ ਹੋਵੇ ਜਾਂ ਡਰਾਮਾ ਹੋਵੇ ਜਾਂ ਫਿਲਮ ਹੋਵੇ ਜਾਂ ਫਿਰ ਇਹੋ ਜਿਹੇ ਗਾਣੇ ਹੋਵਣ ਜਿਹਨਾਂ ਨੂੰ ਅਸੀਂ ਲੱਚਰ ਗਾਣਿਆਂ ਦਾ ਰੁੱਤਬਾ ਦਿੰਦੇ ਹਾਂ। ਮੇਰਾ ਭਾਵ ਹੈ ਕਿ ਅਜਿਹੇ ਗਾਣੇਂ ਲਿੱਖਣੇਂ ਅਤੇ ਗਾਉਣੇਂ ਸਾਡੀ ਸਭਿਅਤਾ ਨੂੰ ਹੀ ਪ੍ਰਗਟਾਉਂਦੇ ਹਨ। ਜਿਸ ਤਰਾਂ ਦਾ ਸਮਾਜ ਹੁੰਦਾ ਉਸੇ ਤਰਾਂ ਦੀ ਸਭਿਅਤਾ ਹੋਵੇਗੀ। ਜੇ ਅਸੀਂ ਚਾਹੁੰਦੇ ਹਾਂ ਕਿ ਐਹੋ ਜਿਹੇ ਗਾਣੇਂ ਨਾ ਲਿਖੇ ਜਾਣ ਅਤੇ ਨਾ ਗਾਏ ਜਾਣ, ਸਾਨੂੰ ਆਪਣੇ ਸਮਾਜਿਕ ਢਾਂਚੇ ਅਤੇ ਸਭਿਅਤਾ ਵਿੱਚ ਝਾਤੀ ਮਾਰਨ ਦੀ ਲੋੜ ਹੈ ਨਾ ਕਿ ਕਲਾਕਾਰਾਂ ਦੇ ਪਿਛੇ ਸੋਟੇ ਚੁੱਕ ਲਈਏ। ਆਪਣੀ ਸਭਿਅਤਾ ਵਿੱਚ ਬਦਲੀ ਲਿਆਉਣ ਦੀ ਜ਼ਰੂਰਤ ਹੈ ਕਿਉਕਿ ਲਿਖਤਾਂ ਸਾਡੀ ਚਲੀਆਂ ਆ ਰਹੀਆਂ ਸਭਿਆਚਾਰਕ ਸੋਚਾਂ ਉਪਰ ਬਹੁਤਾ ਪ੍ਰਭਾਵ ਨਹੀਂ ਪਾਉਂਦੀਆਂ।

ਉਦਾਹਰਣ ਵਜੋਂ ਪਿੱਛਲੇ ਕਈ ਸਾਲਾਂ ਤੋਂ ਭਰੂਣ ਹੱਤਿਆ ਦੇ ਖਿਲਾਫ ਅਵਾਜ਼ ਉੱਠੀ, ਜਿੱਸ ਨਾਲ਼ ਸਹਿਤ ਲਿਖਤਾਂ ਦਾ ਹੜ੍ਹ ਆ ਗਿਆ ਹੈ। ਇੱਸ ਸਹਿਤਕ ਵਿਕਾਸ ਵਿੱਚ ਕਵੀਆਂ ਨੇ ਕਵਿਤਾਵਾਂ ਰੱਚੀਆਂ ਅਤੇ ਕਵੀ ਦਰਬਾਰਾਂ ਵਿੱਚ ਇੱਸ ਵਿਸ਼ੇ ਨੂੰ ਭਰਵਾਂ ਹੁਗਾਰਾ ਮਿਲ਼ਿਆ। ਇਹਨਾਂ ਕਵਿਤਾਵਾਂ ਨੇ ਲੋਕਾਂ ਦੇ ਜਜ਼ਬਾਤਾਂ ਨੂੰ ਉਭਾਰਿਆ ਪਰ ਇਹ ਵਿਸ਼ਾ ਜਜ਼ਬਾਤੀ ਬਣਕੇ ਹੀ ਰਹਿ ਗਿਆ। ਭਰੂਣ ਹੱਤਿਆ ਉਸੇ ਤਰਾਂ ਜਾਰੀ ਹੈ। ਅਜਿਹੀਆਂ ਰੱਚਨਾਵਾਂ ਨੇ ਲੋਕਾਂ ਨੂੰ ਭਰੂਣ ਹੱਤਿਆ ਕਰਨ ਤੋਂ ਰੋਕਣ ਵਿੱਚ ਬਹੁਤਾ ਯੋਗਦਾਨ ਨਹੀਂ ਪਾਇਆ। ਕਵਿਤਾਵਾਂ ਅਤੇ ਗਾਣਿਆਂ ਦਾ ਅਸਰ ਸਾਡੀ ਸਭਿਅਤਾ ਦੇ ਇਸ ਦੁਖਦਾਈ ਪਿਛੋਕੜ ਨੂੰ ਖਤਮ ਕਰਨ ਵਿੱਚ ਕੋਈ ਅਸਰ ਨਹੀਂ ਕਰ ਰਿਹਾ ਦਿਸਦਾ। ਭਰੂਣ ਹੱਤਿਆਂ ਸਾਡੇ ਸਮਾਜ ਵਿੱਚ ਔਰਤਾਂ ਪ੍ਰਤੀ ਵਤੀਰਾ ਜਿਹੜਾ ਸਦੀਆਂ ਤੋਂ ਵੇਖਦੇ ਆ ਰਹੇ ਹਾਂ ਉਸਦਾ ਨਤੀਜਾ ਹੈ। ਔਰਤਾਂ ਨੂੰ ਅਜਿਹੀ ਗੁਲਾਮੀ ਤੋਂ ਛੁਟਕਾਰਾ ਪਾਉਣ ਲਈ ਸਾਡਾ ਸਹਿਤਕ ਸਮਾਜ ਕੋਈ ਬਦਲੀ ਨਹੀਂ ਲਿਆ ਰਿਹਾ। ਮੈਨੂੰ ਕਹਾਣਾ ਚੇਤੇ ਆਉਂਦਾ ਹੈ ਕਿ 'ਪੰਚਾਇਤ ਦਾ ਕਿਹਾ ਸਿਰ ਮੱਥੇ ਪ੍ਰਨਾਲਾ ਉਥੇ ਦਾ ਉਥੇ' ਵਾਲੀ ਗੱਲ ਹੈ। ਕਵੀ ਦਰਬਾਰਾਂ ਵਿੱਚ ਕਵੀ ਭਰੂਣ ਹੱਤਿਆ ਦੀਆਂ ਕਵਿਤਾਵਾਂ ਪੜ੍ਹਕੇ ਸਰੋਤਿਆਂ ਨੂੰ ਜਜ਼ਬਾਤੀ ਬਣਾਉਣ ਤੋਂ ਇਲਾਵਾ ਹੋਰ ਠੋਸ ਹੱਲ ਨਹੀਂ ਲੱਭਦਾ। ਇਸਦਾ ਹੱਲ ਲੱਭਣ ਲਈ ਸਾਨੂੰ ਆਪਣੀਆਂ ਕਦਰਾਂ ਕੀਮਤਾਂ ਵੱਲ ਝਾਤੀ ਮਾਰਨ ਦੀ ਜ਼ਰੂਰਤ ਹੈ। ਔਰਤਾਂ ਨੂੰ ਕਮਜ਼ੋਰ ਅਤੇ ਪਰਾਇਆ ਧੰਨ ਕਹਿਕੇ ਚੁੱਪ ਕਰ ਜਾਣਾਂ ਸ਼ੋਭਾ ਨਹੀਂ ਦਿੰਦਾ। ਪੰਜਾਬ ‘ਚ ਔਰਤਾਂ ਦੀ ਹੱਤਿਆ ਬੇਸ਼ਕ ਉਹ ਦਾਜ-ਦਹੇਜ ਕਰਕੇ ਜਾਂ ਬਲਾਤਕਾਰ ਕਰਕੇ ਹੋ ਰਹੀਆਂ ਹਨ ਪਰ ਸਾਡੇ ਨੇਤਾ ਜਾਂ ਸਮਾਜ ਦੇ ਲੀਡਰ ਕੋਈ ਆਵਾਜ ਨਹੀਂ ਉਠਾ ਰਹੇ। ਦੋ ਚਾਰ ਦਿੱਨ ਕਾਵਾਂ ਰੌਲ਼ੀ ਪੈਕੇ ਵਿਸ਼ਾ ਖ਼ਤਮ ਹੋ ਜਾਂਦਾ ਹੈ। ਆਪਣੇ ਪੁਰਾਣੇ ਸਦੀਆ ਦੇ ਚਲੇ ਆ ਰਹੇ ਰਸਮ ਰਿਵਾਜ ਅਤੇ ਸਾਡੀ ਔਰਤਾਂ ਪ੍ਰਤੀ ਸੋਚ ਨੂੰ ਬਦਲਣ ਦੀ ਲੋੜ ਹੈ।

ਆਪਣੇ ਸਮਾਜ ਵਿੱਚ ਮਰਦ-ਪ੍ਰਧਾਨ ਦੀ ਸਭਿਅਤਾ ਨੂੰ ਬਦਲਣਾ ਪਵੇਗਾ ਕਿਉਂਕਿ ਇਹ ਸਾਡੇ ਸਮਾਜਿਕ ਢਾਂਚੇ ਦੀ ਬੁਨਿਆਦ ਔਰਤਾਂ ਦੀ ਇਜ਼ਤ ਨਾਲ ਜੁੜ੍ਹੀ ਹੋਈ ਹੈ। ਵਿਆਹ ਤੋਂ ਪਹਿਲਾਂ ਬਾਪ ਦੀ ਇਜ਼ਤ ਅਤੇ ਵਿਆਹ ਤੋਂ ਬਾਅਦ ਪਤੀ ਦੀ ਇਜ਼ਤ ਦਾ ਸਵਾਲ ਔਰਤ ਬਣੀ ਰਹਿੰਦੀ ਹੈ। ਜਿਸ ਕਰਕੇ ਔਰਤਾਂ ਦੀ ਬੇਇਜ਼ਤੀ, ਨਿਰਾਦਰਤਾ, ਘਰਾਂ ਵਿੱਚ ਕੁਟ-ਮਾਰ ਅਤੇ ਉਸਦੇ ਦਰਦ ਦੀਆਂ ਪੀੜਾਂ ਮਾਂ-ਬਾਪ ਤੋਂ ਝੱਲੀਆਂ ਨਹੀਂ ਜਾਂਦੀਆਂ। ਇਹੋ ਹੀ ਵਜਾਹ ਹੈ ਆਪਣੇ ਲੋਕ ਕੁੜੀਆਂ ਜੰਮਣ ਤੋਂ ਡਰਦੇ ਹਨ ਅਤੇ ਭਰੂਣ ਹੱਤਿਆਂ ਦਾ ਸਹਾਰਾ ਲੈਂਦੇ ਹਨ।

ਕਵਿਤਾ, ਗਾਣੇ ਸਾਡੀ ਸੋਚ ਤੇ ਕੋਈ ਅਸਰ ਨਹੀਂ ਕਰਦੇ। ਇਸੇ ਹੀ ਤਰਾਂ ਲੱਚਰ ਗਾਣਿਆਂ ਦੀਆਂ ਜੜਾਂ ਸਮਾਜ ਤੇ ਸਭਿਅਤਾਂ ਵਿੱਚ ਮੌਜੂਦ ਹਨ। ਲੱਚਰ ਗਾਣੇ ਤਾਂ ਅਜਿਹੀ ਸਭਿਅਤਾ ਨੂੰ ਸਿਰਫ ਨੰਗਾ ਹੀ ਕਰਦੇ ਹਨ। ਬੱਚੇ ਅਜਿਹੀ ਸਭਿਅਤਾ ਵਿੱਚ ਪਲ਼ੇ ਅੱਜ ਦੇ ਨੌਜਵਾਨਾਂ ਦੀ ਔਰਤਾਂ ਪ੍ਰਤੀ ਦ੍ਰਿਸ਼ਟੀਕੋਣ, ਸ਼ਰਾਬ ਤੇ ਹਥਿਆਰਾਂ ਦੀ ਸਭਿਅਤਾ ਖੂੰਨ ਵਿੱਚ ਘਰ ਕਰ ਚੁੱਕੀ ਹੁੰਦੀ ਹੈ। ਲੱਚਰ / ਹੱਥਿਆਰੀ ਗਾਣੇਂ ਗਾਏ ਜਾਂਦੇ ਹਨ ਜਿਵੇਂ ਕਿ “ਜਿੱਥੇ ਹੁੰਦੀ ਏ ਪਾਬੰਦੀ ਹਥਿਆਰ ਦੀ ਉੱਥੇ ਜੱਟ ਫੈਰ ਕਰਦਾ", "ਛੌਕ ਮਿਤਰਾਂ ਨੂੰ ਹਥਿਆਰਾਂ ਦਾ", "ਪੈਗ ਲਾਕੇ ਭੰਗੜਾਂ ਪਾਉਣਾ ਤੇਰੇ ਗੇਟ ਤੇ ਜੱਟੀ ਨੇ” ਵਰਗੇ ਗਾਣਿਆਂ ਦਾ ਅਸਰ ਨੌਜਵਾਨਾਂ ਤੇ ਪੈਣ ਦੀ ਸੰਭਾਵਨਾਂ ਵੱਲ ਤਵੱਜੋਂ ਜਿਆਦਾ ਹੈ। ਇਹਨਾਂ ਗਾਣਿਆਂ ਦੀਆਂ ਜੜਾਂ ਨੌਜਵਾਨ ਸਭਿਅਤਾਂ ਵਿੱਚ ਘਰ ਕਰ ਚੁਕੀਆਂ ਹਨ। ਇਹ ਗਾਣੇ ਤਾਂ ਮਨੋਰੰਜਨ ਹਨ ਜਿਸ ਨਾਲ ਉਹਨਾਂ ਦੀ ਸਭਿਅਤਾਂ ਪਹਿਲਾ ਹੀ ਜੁੜ ਚੁੱਕੀ ਹੈ। ਭਰੂਣ ਹੱਤਿਆਂ ਦੀ ਤਰ੍ਹਾਂ ਹੱਥਿਆਰੀ ਸ਼ਰਾਬ ਵਾਲ਼ੇ ਗਾਣਿਆਂ ਤੇ ਨੁਕਤਾ- ਚੀਨੀ ਕਰਨ ਦੇ ਨਾਲ ਨਾਲ ਪੰਜਾਬੀ ਸਭਿਅਤਾ ਬਦਲਣ ਵੱਲ ਨਿਗਾਹ ਮਾਰੀਏ ਤਾਂ ਕਿ ਆਪਣੀ ਨੌਜਵਾਨ ਪੀੜੀਆਂ ਦਾ ਸੁਧਾਰ ਹੋ ਸਕੇ। ਪ੍ਰੋਫੈਸਰ ਰਾਉ ਨੇ ਪੰਜਾਬ ਵਿੱਚ ਲੱਚਰ ਗਾਣੇ ਬੰਦ ਕਰਾਉਣ ਦਾ ਬੀੜਾ ਚੁੱਕਿਆ ਹੈ ਸਾਡੀਆਂ ਸ਼ੁਭ-ਇਛਾਵਾਂ ਉਹਨਾਂ ਨਾਲ ਹਨ ਪਰ ਅਸਲ ਮੁੰਦਾ ਬਹੁਤ ਡੂੰਗਾ ਹੈ ਜਿਸ ਦੀਆਂ ਜੜਾਂ ਸਮਾਜਿਕ ਢਾਂਚੇ ਵਿੱਚ ਪੂਰੀ ਤਰਾਂ ਫੈਲ ਚੁਕੀਆਂ ਹਨ। ਪ੍ਰੋਫੈਸਰ ਰਾਉ ਦਾ ਕਰਨਾਟਕਾ ਵਿੱਚ ਜੰਮ-ਪਾਲ ਹੋਣ ਕਰਕੇ ਪੰਜਾਬੀ ਸਭਿਅਤਾ ਬਾਰੇ ਡੂੰਗਾਈ ਨਹੀਂ ਲੱਗਦੀ । ਉਹਨਾਂ ਦੇ ਖਿਆਲ ਵਿੱਚ ਗਾਣੇ ਬਦਲਣ ਨਾਲ ਸਭ ਕੁਝ ਠੀਕ ਹੋ ਜਾਵੇਗਾ। ਮੇਰੇ ਖਿਆਲ ਵਿੱਚ ਇਹ ਭੁੱਲ ਹੈ।

ਸਕੂਲਾਂ ਦੇ ਬੱਚੇ ਤੁਰਦੇ ਜਾਂਦੇ ਗੰਦੀਆਂ ਗਾਲਾਂ ਕੱਢਦੇ ਸੁਣਦੇ ਹਨ। ਕੀ ਉਹਨਾਂ ਗਾਲਾਂ ਕੱਢਣੀਆਂ ਗਾਣਿਆਂ ਤੋ ਸਿਖੀਆਂ? ਬਿਲਕੁਲ ਨਹੀਂ ਨਿਆਣੇ ਘਰਾਂ ਦਾ ਸ਼ੀਸ਼ਾ ਹਨ। ਘਰਾਂ ਵਿੱਚ ਬੰਦੇ ਗਾਲ਼ਾਂ ਕੱਢਦੇ ਨੇ ਜਿਥੋਂ ਬੱਚੇ ਸਿੱਖਦੇ ਹਨ। ਇਸੇ ਹੀ ਤਰਾਂ ਸ਼ਰਾਬ ਪੀਣ ਦੀਆਂ ਆਦਤਾਂ ਪਹਿਲਾਂ ਘਰੋਂ ਫਿਰ ਦੋਸਤਾਂ ਮਿਤਰਾਂ ਕੋਲੋਂ ਜਿਥੇ ਸਾਡੇ ਸਭਿਅਤਾ ਦੀਆ ਜੜ੍ਹਾਂ ਲੱਗ ਲੱਗ ਮਜਬੂਤ ਹੁੰਦੀਆਂ ਨੇ। ਅਸੀਂ ਅੰਦਰ ਝਾਤੀ ਨਹੀਂ ਮਾਰਦੇ। ਆਪਣੇ ਸਮਜਿਕ ਢਾਂਚੇ ਨੂੰ ਬਦਲਣ ਵੱਲ ਨਿਗਾਹ ਨਹੀਂ ਮਾਰਦੇ । ਆਪਣੀ ਸੋਚ ਵਿਚਾਰ ਵਿੱਚ ਬਦਲੀ ਲਿਆਉਣ ਦੀ ਥਾਂ ਉਸਦੇ ਹੱਲ ਬਾਹਰ ਲੱਭਦੇ ਫਿਰਦੇ ਹਾਂ ਇਹ ਸੋਚ ਕਿ ਪੰਜਾਬੀ ਲੱਚਰ ਗਾਣਿਆਂ ਨੇ ਸਾਡੇ ਨੌਜਵਾਨ ਤਬਕੇ ਨੂੰ ਖਰਾਬ ਕੀਤਾ ਹੋਇਆ।

ਦੇਖੋ ਆਪਣੇ ਗੁਰਦਵਾਰਿਆਂ ਵਿੱਚ ਚੌਧਰਾਂ ਬਟੋਰਣ ਦੀ ਖ਼ਾਤਰ ਕਿੰਨੇ ਲੜ੍ਹਾਈ ਝਗੜ੍ਹੇ ਹੋ ਰਹੇ ਹਨ ਅਤੇ ਕਿਵੇਂ ਕਿਰਪਾਨਾਂ ਕੱਢ ਲਈਆਂ ਜਾਂਦੀਆਂ ਨੇ ਛੋਟੀਆਂ ਛੋਟੀਆਂ ਗੱਲਾਂ ਤੇ। ਨੌਜਵਾਨ ਪੀੜੀ ਅਜਿਹੀਆਂ ਘਟਨਾਵਾਂ ਕੋਲੋਂ ਕੀ ਸਿੱਖਦੀ ਹੈ ਸਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ? ਰੋਲ ਮੌਡਲ ਬਣਨ ਦੀ ਥਾਂ ਨੌਜਵਾਨਾਂ ਨੂੰ ਗਲਤ ਰਸਤਾ ਦਿਖਾ ਰਹੇ ਹਾਂ। ਫਿਰ ਰੌਲਾ ਪਾਉਂਦੇ ਹਾਂ ਕਿ ਨੌਜਵਾਨ ਸਾਥੋਂ ਦੂਰ ਭੱਜ ਰਹੇ ਹਨ।

ਅਜਿਹਾ ਕੁਝ ਅਤੇ ਬਾਕੀ ਸ਼ਰਾਬ ਦੀ ਵਰਤੋਂ, ਪੰਜਾਬੀ ਗੰਦੀਆਂ ਗਾਲਾਂ ਦੀ ਹਰ ਮਹਿਫਲ ਵਿੱਚ ਭਰਮਾਰ ਨੇ ਅਤੇ ਔਰਤਾਂ ਦੀ ਹਾਸੋ-ਹੀਣੀ ਹਾਲਤ ਸਭ ਵੇਖ ਵੇਖ ਬੱਚੇ ਬੜੇ ਹੁੰਦੇ ਨੇ। ਇਹਨਾਂ ਸਭਨਾਂ ਗੱਲਾਂ ਦਾ ਅਸਰ ਬੱਚਿਆਂ ਦੀ ਸ਼ਖਸ਼ੀਅਤ ਬਣਨ ਵਿੱਚ ਬਹੁਤ ਮਹਤੱਵ ਪੂਰਨ ਹਿੱਸਾ ਪਾ ਰਿਹਾ ਹੈ।
 
ਪਰ ਜਦੋਂ ਸਾਡੀਆਂ ਰਸਮਾਂ ਰਿਵਾਜ ਜਿਵੇ ਕੇ “ਸੱਸ ਕੁੱਟਣੀ ਸੰਦੂਕਾਂ ਉਹਲੇ" ਜਾਂ ਫਿਰ "ਮੇਰਾ ਮਾਹੀ ਤੂੰ ਪੱਟਿਆ" ਜਾਂ "ਜਦੋ ਸੱਚੀਆਂ ਸੁਣਾਈਆਂ ਨੀ ਬੜਾ ਦੁੱਖ ਲੱਗਿਆ” ਵਰਗੇ ਗਾਣੇਂ ਸੁਣਕੇ ਦੁੱਖ ਲਗਦਾ ਕਿ ਸਾਡਾ ਵਿਰਸਾ ਕਿਹੋ ਜਿਹਾ ਹੈ। ਗਾਣੇਂ ਤਾਂ ਸਿਰਫ ਸਾਨੂੰ ਆਪਣਾ ਆਇਨਾਂ ਦਿਖਾਉਂਦੇ ਹਨ, ਵਿਗਾੜਦੇ ਬਹੁਤਾ ਨਹੀਂ। ਸਾਡਾ ਵਿਰਸਾ ਬਹੁਤ ਵੱਧੀਆ ਹੈ ਪਰ ਇਸ ਵਿੱਚ ਤਰੁਟੀਆਂ ਵੀ ਹਨ ਜਿਹਨਾਂ ਨੂੰ ਸਾਨੂੰ ਸੁਧਾਰਨ ਦੀ ਲੋੜ ਹੈ ਤਾਂ ਕਿ ਅਸੀਂ ਆਪਣੇ ਵਧੀਆ ਸੁਧਾਰੇ ਹੋਏ ਵਿਰਸੇ ਦੀ ਵਾਂਗ ਡੋਰ ਆਪਣੀਆਂ ਨੌਜਵਾਨ ਪੀੜੀਆਂ ਦੇ ਹਵਾਲੇ ਕਰ ਸੱਕੀਏ। ਸਭਿਅਤਾ ਵਿੱਚ ਬਦਲੀ ਲਿਆਈਏ ਨਾਂ ਕਿ ਕਲਾਕਾਰਾਂ ਤੇ ਦੋਸ਼ ਮੜ੍ਹੀਏ। ਕੁਰਾਹੇ ਪੈ ਰਹੀ ਪੀੜੀ ਨੂੰ ਸੰਭਾਲਣ ਦੇ ਯਤਨ ਕਰੀਏ। ਆਪਣੇ ਪੁਰਾਣੇ ਵਿਰਸੇ ਦੀਆਂ ਟੁੱਟ ਰਹੀਆਂ ਤੰਦਾਂ ਜਿਵੇ ਕਿ ਵੱਡਿਆਂ ਦੀ ਇਜ਼ਤ ਮਾਣ, ਵਿਰਧ ਮਾਪਿਆਂ ਦੀ ਦੇਖ ਭਾਲ਼, ਪਰਵਾਰਾਂ ਵਿੱਚ ਤਾਲਮੇਲ਼ ਅਤੇ ਆਏ ਗਏ ਦੀ ਆਓ ਭਗਤ ਵਰਗੀਆਂ ਕਦਰਾਂ ਕੀਮਤਾਂ ਦੀ ਸੰਭਾਲ਼ ਕਰੀਏ । ਬੱਚਿਆਂ ਨੂੰ ਇਸ ਰਸਤੇ ਤੇ ਚੱਲਣ ਦੀ ਵੀ ਮੱਤ ਦਈਏ ਤਾਂ ਕਿ ਉਹ ਆਪਣੇ ਆਪ ਤੇ ਮਾਣ ਮਹਿਸੂਸ ਕਰ ਸੱਕਣ। ਕੋਈ ਛੱਕ ਨਹੀਂ ਹੈ ਕਿ ਇੰਟਰਨੈੱਟ ਦਾ ਯੁਗ ਹੈ ਬਦਲੀ ਤਾਂ ਆਉਣੀ ਹੀ ਹੈ ਜਿਸਨੂੰ ਅਸੀਂ ਰੋਕ ਨਹੀਂ ਸਕਦੇ ਪਰ ਤੇਜੀ ਨਾਲ਼ ਬਦਲ ਰਹੀ ਬੱਚਿਆਂ ਦੀ ਸਭਿਅਤਾ ਦੀ ਰਫਤਾਰ ਨੂੰ ਘਟਾ ਜ਼ਰੂਰ ਸਕਦੇ ਹਾਂ। ਆਉ ਇਕੱਠੇ ਹੋਕੇ ਹੰਬਲ਼ਾ ਮਾਰੀਏ ਅਤੇ ਆਪਣੇ ਵਿਰਸੇ ਨੁੰ ਬਚਾਈਏ।

ਸੁਰਿੰਦਰ ਕੌਰ ਜਗਪਾਲ ਜੇ. ਪੀ. ਲੀਡਜ਼, ਯੂਕੇ

 
 
  punjabiਪੰਜਾਬੀ ਸਹਿਤ ਅਤੇ ਸਭਿਅਤਾ ਬਾਰੇ ਵਿਚਾਰਾਂ ਦੀ ਸਾਂਝ
 ਸੁਰਿੰਦਰ ਕੌਰ ਜਗਪਾਲ ਜੇ.ਪੀ., ਯੂ ਕੇ 
kharbujaਵਾਹ ਓ ਖਰਬੂਜਿਆ ਤੇਰੇ ਰੰਗ ਵੀ ਨਵੇਕਲੇ
ਰਵੇਲ ਸਿੰਘ, ਇਟਲੀ 
akaliਪੰਜਾਬ ਵਿਚ ਅਕਾਲੀ ਦਲ ਦਾ ਨਿਘਾਰ ਭਾਜਪਾ ਦਾ ਉਭਾਰ
ਉਜਾਗਰ ਸਿੰਘ, ਪਟਿਆਲਾ 
roko"ਰੋਕੋ ਕੈਂਸਰ" ਇੱਕ ਦਿਲਚਸਪ ਖਾਸ ਮੁਲਾਕਾਤ
ਸੁਰਿੰਦਰ ਕੋਰ ਜਗਪਾਲ ਜੇ ਪੀ, ਯੂ ਕੇ 
dilliਦਿੱਲੀ ਦੀ ਘਟਨਾ ਨਵੀਂ ਸਰਕਾਰ ਦੇ ਨਵੇਂ ਰਾਸ਼ਟਰਵਾਦ ਦਾ ਸਿੱਖ ਜਗਤ ਨੂੰ ਪਹਿਲਾ ਤੋਹਫ਼ਾ
ਉਜਾਗਰ ਸਿੰਘ, ਪਟਿਆਲਾ 
yogaਮੇਰੇ ਖਿਆਲ ਵਿੱਚ ਯੋਗਾ
ਗੁਰਪ੍ਰੀਤ ਕੌਰ ਗੈਦੂ , ਯੂਨਾਨ 
fatehweerਫਤਿਹਵੀਰ ਸਿੰਘ ਦੀ ਦੁੱਖਦਾਇਕ ਘਟਨਾ ਤੇ ਦੂਸ਼ਣਬਾਜ਼ੀ ਨਾਲੋਂ ਸੰਜੀਦਗੀ ਦੀ ਲੋੜ
ਉਜਾਗਰ ਸਿੰਘ, ਪਟਿਆਲਾ  
navjotਨਵਜੋਤ ਸਿੰਘ ਸਿੱਧੂ ਨੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ
ਉਜਾਗਰ ਸਿੰਘ, ਪਟਿਆਲਾ  
choneਲੋਕ ਸਭਾ ਚੋਣਾਂ ਵਿਚ ਪੰਥ ਹਾਰ ਗਿਆ ਬਾਦਲ ਪਰਿਵਾਰ ਜਿੱਤ ਗਿਆ
ਉਜਾਗਰ ਸਿੰਘ, ਪਟਿਆਲਾ
syasatਸਾਰਥਕਤਾਂ ਤੋਂ ਦੂਰ ਹੁੰਦੀ ਪੰਜਾਬ ਦੀ ਸਿਆਸਤ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
sikhyaਸਿੱਖਿਆ ਸੰਸਥਾਵਾਂ ਦਾ ਸਿਆਸੀਕਰਨ : ਕਾਰਨ ਅਤੇ ਨਤੀਜੇ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
dhindsaਸਾਊ ਸਿਆਸਤਦਾਨ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ ਪੁਰਸਕਾਰ: ਬਾਦਲ ਪਰਿਵਾਰ ਲਈ ਨਮੋਸ਼ੀ
ਉਜਾਗਰ ਸਿੰਘ, ਪਟਿਆਲਾ
parvasਪਰਵਾਸ: ਸ਼ੌਂਕ ਜਾਂ ਮਜ਼ਬੂਰੀ
ਡਾ. ਨਿਸ਼ਾਨ ਸਿੰਘ ਰਾਠੌਰ  
sikhਸਿੱਖਾਂ ਦੀ ਪਾਰਲੀਮੈਂਟ ਵਿਚ ਬਹਿਸ ਦੀ ਇਜ਼ਾਜਤ ਕਿਉਂ ਨਹੀਂ?
ਉਜਾਗਰ ਸਿੰਘ, ਪਟਿਆਲਾ  
lohriਸਰਦ ਰੁੱਤ ਦਾ ਤਿਉਹਾਰ ਲੋਹੜੀ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ
2018ਸਾਲ 2018 ਦੀ ਮੁਖ ਧਾਰਮਿਕ ਘਟਣਾ ਕਰਤਾਰਪੁਰ ਸਾਹਿਬ ਲਾਂਘਾ
ਹਰਬੀਰ ਸਿੰਘ ਭੰਵਰ, ਲੁਧਿਆਣਾ  
pohਸ਼ਹੀਦੀਆਂ ਦਾ ਮਹੀਨਾ : ਪੋਹ
ਡਾ. ਨਿਸ਼ਾਨ ਸਿੰਘ ਰਾਠੌਰ

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2019, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com