WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਰਾਸ਼ਟਰੀ ਖੇਡ ਦਿਵਸ – 29 ਅਗਸਤ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ    (25/08/2019)

gobinder

 
khed
 

ਦੇਸ਼ ਦਾ ਰਾਸ਼ਟਰੀ ਖੇਡ ਦਿਵਸ ‘ਹਾਕੀ ਦੇ ਜਾਦੂਗਰ’ ਮੇਜਰ ਧਿਆਨ ਚੰਦ ਦੀ ਜਨਮ ਮਿਤੀ 29 ਅਗਸਤ ਨੂੰ ਮਨਾਇਆ ਜਾਂਦਾ ਹੈ। ਰਾਸ਼ਟਰੀ ਖੇਡ ਦਿਵਸ ਤੇ ਰਾਸ਼ਟਰਪਤੀ ਦੁਆਰਾ ਰਾਸ਼ਟਰੀ ਖੇਡ ਪੁਰਸਕਾਰ ਦਿੱਤੇ ਜਾਂਦੇ ਹਨ ਜਿਨ੍ਹਾਂ ਵਿੱਚ ਰਾਜੀਵ ਗਾਂਧੀ ਖੇਡ ਰਤਨ, ਧਿਆਨਚੰਦ ਪੁਰਸਕਾਰ ਅਤੇ ਦ੍ਰੋਣਾਚਾਰੀਆ ਪੁਰਸਕਾਰ ਆਦਿ ਸ਼ਾਮਿਲ ਹਨ।
 
ਮੇਜਰ ਧਿਆਨ ਚੰਦ ਭਾਰਤ ਅਤੇ ਦੁਨੀਆਂ ਦੀ ਹਾਕੀ ਵਿੱਚ ਇੱਕ ਮਹਾਨ ਖਿਡਾਰੀ ਦਾ ਖਿਤਾਬ ਰੱਖਦਾ ਹੈ, ਫੁੱਟਬਾਲ ਵਿੱਚ ਪੇਲੇ ਅਤੇ ਕ੍ਰਿਕਟ ਵਿੱਚ ਬ੍ਰੈਡਮੈਨ ਦੇ ਵਾਂਗ ਹਾਕੀ ਵਿੱਚ ਧਿਆਨ ਚੰਦ ਦਾ ਨਾਂ ਆਉਂਦਾ ਹੈ। ਧਿਆਨ ਚੰਦ ਨੂੰ ਹਾਕੀ ਅਤੇ ਗੇਂਦ ਤੇ ਸਹੀ ਨਿਯੰਤ੍ਰਣ ਰੱਖਣ ਦੀ ਕਲਾ ਕਾਰਨ ਹੀ ਹਾਕੀ ਵਿਜਾਰਡ ਦੇ ਖਿਤਾਬ ਨਾਲ ਨਵਾਜਿਆ ਗਿਆ।
 
ਧਿਆਨ ਚੰਦ ਦਾ ਜਨਮ 29 ਅਗਸਤ 1905 ਈ. ਨੂੰ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਜ਼ਿਲ੍ਹੇ ਵਿੱਚ ਸਾਧਾਰਨ ਰਾਜਪੂਤ ਪਰਿਵਾਰ ਵਿੱਚ ਹੋਇਆ ਸੀ। ਉਹ 1922 ਈ. ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋ ਗਏ ਅਤੇ 1926 ਈ. ਵਿੱਚ ਉਹ ਫੌਜ ਦੀ ਹਾਕੀ ਟੀਮ ਦੇ ਮੈਂਬਰ ਦੇ ਤੌਰ ਤੇ ਨਿਊਜ਼ਲੈਂਡ ਦੇ ਦੌਰੇ ਤੇ ਗਏ। ਇਸ ਟੀਮ ਨੇ ਸਾਰੇ ਮੈਚ ਜਿੱਤੇ ਅਤੇ ਧਿਆਨ ਚੰਦ ਦੀ ਚੋਣ ਭਾਰਤੀ ਹਾਕੀ ਟੀਮ ਲਈ ਹੋਈ। ਧਿਆਨ ਚੰਦ ਨੂੰ 1928 ਈ. ਦੀਆਂ ਉਲੰਪਿਕ ਖੇਡਾਂ ਖੇਡਣ ਦਾ ਮੌਕਾ ਮਿਲਿਆ ਅਤੇ ਭਾਰਤ ਨੇ ਆਸਟਰੀਆ ਨੂੰ 6-0, ਬੈਲਜੀਅਮ ਨੂੰ 9-0, ਡੈਨਮਾਰਕ ਨੂੰ 5-0, ਸਵਿੱਟਜ਼ਰਲੈਂਡ ਨੂੰ 6-0 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਅਤੇ ਨੀਦਰਲੈਂਡ ਨੂੰ 3-0 ਨਾਲ ਹਰਾ ਕੇ ਭਾਰਤੀ ਹਾਕੀ ਨੂੰ ਉਲੰਪਿਕ ਦਾ ਪਹਿਲਾ ਸੋਨ ਪਦਕ ਮਿਲਿਆ ਅਤੇ ਟੂਰਨਾਮੈਂਟ ਵਿੱਚ ਧਿਆਨ ਚੰਦ ਨੇ 14 ਗੋਲ ਕੀਤੇ।  ਮੇਜਰ ਧਿਆਨ ਚੰਦ ਨੇ ਭਾਰਤੀ ਹਾਕੀ ਟੀਮ ਵੱਲੋਂ ਖੇਡਦਿਆਂ ਐਮਸਟਰਡਮ (ਨੀਦਰਲੈਂਡ) 1928 ਈ., ਲਾੱਸ ਏਂਜਲਸ (ਯੂ.ਐੱਸ.ਏ.) 1932 ਈ. ਅਤੇ  ਬਰਲਿਨ (ਜਰਮਨੀ) 1936 ਈ. ਲਗਾਤਾਰ ਤਿੰਨ ਉਲੰਪਿਕ ਖੇਡਾਂ ਵਿੱਚ ਸੋਨ ਤਮਗਾ ਭਾਰਤੀ ਹਾਕੀ ਦੀ ਝੋਲੀ ਪਾਉਣ ਵਿੱਚ ਅਹਿਮ ਯੋਗਦਾਨ ਪਾਇਆ। 1936 ਈ. ਦੇ ਬਰਲਿਨ ਉਲੰਪਿਕ ਵਿੱਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਵੀ ਧਿਆਨ ਚੰਦ ਨੇ ਕੀਤੀ।
 
ਮੇਜਰ ਧਿਆਨ ਚੰਦ ਨੇ 1926 ਤੋਂ 1948 ਤੱਕ ਆਪਣੇ ਖੇਡ ਕਰੀਅਰ ਵਿੱਚ 400 ਗੋਲ ਕੀਤੇ। ਮੇਜਰ ਧਿਆਨ ਚੰਦ ਨੇ 1948 ਈ. ਵਿੱਚ ਹਾਕੀ ਤੋਂ ਸੰਨਿਆਸ ਲੈ ਲਿਆ ਸੀ। ਧਿਆਨ ਚੰਦ 1956 ਈ. ਵਿੱਚ ਭਾਰਤੀ ਫੌਜ ਤੋਂ ਮੇਜਰ ਦੇ ਰੈਂਕ ਨਾਲ ਰਿਟਾਇਰ ਹੋਏ। ਭਾਰਤ ਸਰਕਾਰ ਨੇ ਉਹਨਾਂ ਨੂੰ 1956 ਈ. ਵਿੱਚ ਦੇਸ਼ ਦਾ ਤੀਜਾ ਸਰਵਉੱਚ ਨਾਗਰਿਕ ਸਨਮਾਨ ਪਦਮ ਭੂਸ਼ਣ ਦੇ ਕੇ  ਸਨਮਾਨਿਤ ਕੀਤਾ। ਮੇਜਰ ਧਿਆਨ ਚੰਦ ਦੀ 3 ਦਸੰਬਰ 1979 ਈ. ਨੂੰ ਕੈਂਸਰ ਦੇ ਕਾਰਨ ਮੌਤ ਹੋ ਗਈ।
 
ਜਦੋਂ ਮੇਜਰ ਧਿਆਨ ਚੰਦ ਮੈਦਾਨ ਵਿੱਚ ਖੇਡਦੇ ਸੀ ਤਾਂ ਐਦਾਂ ਲੱਗਦਾ ਸੀ ਕਿ ਕੋਈ ਜਾਦੂ ਕਰ ਰਿਹਾ ਹੈ ਅਤੇ ਵਿਰੋਧੀ ਟੀਮ ਨੂੰ ਗੋਲ ਕਰੀਂ ਜਾਂਦੇ ਸੀ, ਇਸੇ ਕਰਕੇ ਉਹਨਾਂ ਨੂੰ ‘ਹਾਕੀ ਦਾ ਜਾਦੂਗਰ’ ਕਿਹਾ ਜਾਂਦਾ ਹੈ। ਹਾਲੈਂਡ ਦੇ ਇੱਕ ਮੈਚ ਦੇ ਦੌਰਾਨ ਹਾਕੀ ਵਿੱਚ ਚੁੰਬਕ ਹੋਣ ਦੇ ਸ਼ੱਕ ਕਾਰਨ ਉਹਨਾਂ ਦੀ ਹਾਕੀ ਸਟਿੱਕ ਤੋੜ ਕੇ ਵੇਖੀ ਗਈ। ਜਾਪਾਨ ਦੇ ਇੱਕ ਮੈਚ ਦੇ ਦੌਰਾਨ ਉਹਨਾਂ ਦੀ ਸਟਿੱਕ ਵਿੱਚ ਗੂੰਦ ਲੱਗੇ ਹੋਣ ਦੀ ਗੱਲ ਕਹੀ ਗਈ।
 
ਜਰਮਨੀ ਵਰਗੀ ਦੁਨੀਆਂ ਦੀ ਸਿਰੇ ਦੀ ਹਾਕੀ ਟੀਮ ਨੂੰ 1936 ਈ. ਦੀਆਂ ਉਲੰਪਿਕ ਖੇਡਾਂ ਦੇ ਫਾਇਨਲ ਵਿੱਚ ਭਾਰਤ ਨੇ 8-1 ਨਾਲ ਹਰਾਕੇ, ਧਿਆਨ ਚੰਦ ਨੇ ਆਪਣੀ ਖੇਡ ਦਾ ਹਿਟਲਰ ਨੂੰ ਮੁਰੀਦ ਬਣਾ ਲਿਆ ਸੀ। ਹਿਟਲਰ ਨੇ ਧਿਆਨ ਚੰਦ ਨੂੰ ਜਰਮਨੀ ਤਰਫ਼ੋਂ ਖੇਡਣ ਦੀ ਅਤੇ ਜਰਮਨੀ ਫੌਜ ਵਿੱਚ ਉੱਚ ਪੱਧਰੀ ਨੌਕਰੀ ਦੀ ਪੇਸ਼ਕਸ਼ ਕੀਤੀ ਸੀ ਪਰੰਤੂ ਧਿਆਨ ਚੰਦ ਨੇ ਹਿਟਲਰ ਦੀ ਪੇਸ਼ਕਸ਼ ਠੁਕਰਾ ਦਿੱਤੀ ਸੀ ਅਤੇ ਆਪਣੀ ਜਨਮ ਭੂਮੀ ਲਈ ਖੇਡਣ ਵਿੱਚ ਮਾਣ ਮਹਿਸੂਸ ਕੀਤਾ।
 
ਖੇਡਾਂ ਵਿੱਚ ਭਾਰਤ ਦੀ ਵਧੀਆ ਕਾਰਗੁਜ਼ਾਰੀ ਲਈ ਜ਼ਰੂਰੀ ਹੈ ਕਿ ਕਿਸੇ ਇੱਕ ਖੇਡ ਦੀ ਥਾਂ ਬਾਕੀ ਖੇਡਾਂ ਨੂੰ ਨਜਰਅੰਦਾਜ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਦੇਸ਼ ਹਿੱਤ ਵਿੱਚ ਨਹੀਂ ਹੈ। ਸਮੇਂ ਦੀ ਜਰੂਰਤ ਹੈ ਕਿ ਦੇਸ਼ ਵਿੱਚ ਵੱਖੋ ਵੱਖਰੀਆਂ ਖੇਡਾਂ ਦੇ ਖਿਡਾਰੀਆਂ ਲਈ ਚੰਗੀਆਂ ਖੇਡ ਸਹੂਲਤਾਂ ਦਿੱਤੀਆਂ ਜਾਣ ਤਾਂ ਜੋ ਸਾਡੇ ਦੇਸ਼ ਦੇ ਖਿਡਾਰੀ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਰਤ ਦਾ ਤਿਰੰਗਾ ਲਹਿਰਾ ਸਕਣ।
 
ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕ. ਬਰੜ੍ਹਵਾਲ
ਤਹਿ. ਧੂਰੀ (ਸੰਗਰੂਰ)
ਈਮੇਲ – bardwal.gobinder@gmail.com

 
 
khedਰਾਸ਼ਟਰੀ ਖੇਡ ਦਿਵਸ – 29 ਅਗਸਤ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ
kangrasਲੋਕ ਸਭਾ ਦੀਆਂ 8 ਸੀਟਾਂ ਜਿੱਤਕੇ ਪੰਜਾਬ ਪ੍ਰਦੇਸ਼ ਕਾਂਗਰਸ ਕੁੰਭਕਰਨੀ ਨੀਂਦ ਸੌਂ ਗਈ
ਉਜਾਗਰ ਸਿੰਘ, ਪਟਿਆਲਾ  
wapssiਵਾਪਸੀ ਕੁੰਜੀ ਦਾ ਭੇਤ
ਰਵੇਲ ਸਿੰਘ ਇਟਲੀ

kangrasਗਾਂਧੀ ਪਰਿਵਾਰ ਤੋਂ ਬਿਨਾ ਕਾਂਗਰਸ ਨੂੰ ਕੋਈ ਬਾਲੀਵਾਰਸ ਨਹੀਂ ਲੱਭਦਾ
ਉਜਾਗਰ ਸਿੰਘ, ਪਟਿਆਲਾ  

sidhuਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ: ਟੁੱਟ ਗਈ ਤੜੱਕ ਕਰਕੇ ਯਾਰੀ ਬੇਕਦਰਾਂ ਨਾਲ ਲਾਈ
ਉਜਾਗਰ ਸਿੰਘ, ਪਟਿਆਲਾ 
punjabiਪੰਜਾਬੀ ਸਹਿਤ ਅਤੇ ਸਭਿਅਤਾ ਬਾਰੇ ਵਿਚਾਰਾਂ ਦੀ ਸਾਂਝ
 ਸੁਰਿੰਦਰ ਕੌਰ ਜਗਪਾਲ ਜੇ.ਪੀ., ਯੂ ਕੇ 
kharbujaਵਾਹ ਓ ਖਰਬੂਜਿਆ ਤੇਰੇ ਰੰਗ ਵੀ ਨਵੇਕਲੇ
ਰਵੇਲ ਸਿੰਘ, ਇਟਲੀ 
akaliਪੰਜਾਬ ਵਿਚ ਅਕਾਲੀ ਦਲ ਦਾ ਨਿਘਾਰ ਭਾਜਪਾ ਦਾ ਉਭਾਰ
ਉਜਾਗਰ ਸਿੰਘ, ਪਟਿਆਲਾ 
roko"ਰੋਕੋ ਕੈਂਸਰ" ਇੱਕ ਦਿਲਚਸਪ ਖਾਸ ਮੁਲਾਕਾਤ
ਸੁਰਿੰਦਰ ਕੋਰ ਜਗਪਾਲ ਜੇ ਪੀ, ਯੂ ਕੇ 
dilliਦਿੱਲੀ ਦੀ ਘਟਨਾ ਨਵੀਂ ਸਰਕਾਰ ਦੇ ਨਵੇਂ ਰਾਸ਼ਟਰਵਾਦ ਦਾ ਸਿੱਖ ਜਗਤ ਨੂੰ ਪਹਿਲਾ ਤੋਹਫ਼ਾ
ਉਜਾਗਰ ਸਿੰਘ, ਪਟਿਆਲਾ 
yogaਮੇਰੇ ਖਿਆਲ ਵਿੱਚ ਯੋਗਾ
ਗੁਰਪ੍ਰੀਤ ਕੌਰ ਗੈਦੂ , ਯੂਨਾਨ 
fatehweerਫਤਿਹਵੀਰ ਸਿੰਘ ਦੀ ਦੁੱਖਦਾਇਕ ਘਟਨਾ ਤੇ ਦੂਸ਼ਣਬਾਜ਼ੀ ਨਾਲੋਂ ਸੰਜੀਦਗੀ ਦੀ ਲੋੜ
ਉਜਾਗਰ ਸਿੰਘ, ਪਟਿਆਲਾ  
navjotਨਵਜੋਤ ਸਿੰਘ ਸਿੱਧੂ ਨੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ
ਉਜਾਗਰ ਸਿੰਘ, ਪਟਿਆਲਾ  
choneਲੋਕ ਸਭਾ ਚੋਣਾਂ ਵਿਚ ਪੰਥ ਹਾਰ ਗਿਆ ਬਾਦਲ ਪਰਿਵਾਰ ਜਿੱਤ ਗਿਆ
ਉਜਾਗਰ ਸਿੰਘ, ਪਟਿਆਲਾ
syasatਸਾਰਥਕਤਾਂ ਤੋਂ ਦੂਰ ਹੁੰਦੀ ਪੰਜਾਬ ਦੀ ਸਿਆਸਤ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
sikhyaਸਿੱਖਿਆ ਸੰਸਥਾਵਾਂ ਦਾ ਸਿਆਸੀਕਰਨ : ਕਾਰਨ ਅਤੇ ਨਤੀਜੇ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
dhindsaਸਾਊ ਸਿਆਸਤਦਾਨ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ ਪੁਰਸਕਾਰ: ਬਾਦਲ ਪਰਿਵਾਰ ਲਈ ਨਮੋਸ਼ੀ
ਉਜਾਗਰ ਸਿੰਘ, ਪਟਿਆਲਾ
parvasਪਰਵਾਸ: ਸ਼ੌਂਕ ਜਾਂ ਮਜ਼ਬੂਰੀ
ਡਾ. ਨਿਸ਼ਾਨ ਸਿੰਘ ਰਾਠੌਰ  
sikhਸਿੱਖਾਂ ਦੀ ਪਾਰਲੀਮੈਂਟ ਵਿਚ ਬਹਿਸ ਦੀ ਇਜ਼ਾਜਤ ਕਿਉਂ ਨਹੀਂ?
ਉਜਾਗਰ ਸਿੰਘ, ਪਟਿਆਲਾ  
lohriਸਰਦ ਰੁੱਤ ਦਾ ਤਿਉਹਾਰ ਲੋਹੜੀ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ
2018ਸਾਲ 2018 ਦੀ ਮੁਖ ਧਾਰਮਿਕ ਘਟਣਾ ਕਰਤਾਰਪੁਰ ਸਾਹਿਬ ਲਾਂਘਾ
ਹਰਬੀਰ ਸਿੰਘ ਭੰਵਰ, ਲੁਧਿਆਣਾ  
pohਸ਼ਹੀਦੀਆਂ ਦਾ ਮਹੀਨਾ : ਪੋਹ
ਡਾ. ਨਿਸ਼ਾਨ ਸਿੰਘ ਰਾਠੌਰ

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2019, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com