|
ਸਮੇਂ ਦੀ ਚੁਣੌਤੀ
ਸ਼ਿੰਦਰ ਪਾਲ ਸਿੰਘ (22/09/2019) |
|
|
|
|
|
ਲੰਮੇ ਸਮੇਂ ਤੋਂ ਪੰਜਾਬੀ ਅਤੇ ਪੰਜਾਬੀਅਤ ਵਿਰੋਧੀ ਰੁਮਕਦੀ ਹਵਾ ਹੁਣ
ਤੇਜ਼ ਬੁੱਲਿਆਂ 'ਚ ਬਦਲ ਗਈ ਹੈ। ਇੱਕ ਵਾਰ ਫੇਰ 50ਵਿਆਂ ਦੇ ਦੌਰ ਦੀ ਯਾਦ ਤਾਜ਼ਾ
ਹੋ ਗਈ। ਇਸ ਤੋਂ ਪਹਿਲਾਂ ਕਿ ਇਹ ਹਨੇਰੀ ਬਣ ਸਕੇ ਜਾਂ ਬਣ ਜਾਵੇ, ਹਰ ਪੰਜਾਬੀ ਨੂੰ
ਸਿਰ ਜੋੜਕੇ ਬੈਠਣ ਤੇ ਸੋਚਣ ਦੀ ਲੋੜ ਹੈ। ਇਸ ਨਵੀਂ ਬਣੀ ਸਥਿਤੀ ਨੇ ਜਿੱਥੇ ਪੰਜਾਬ
ਭਰ ਦੇ ਪੰਜਾਬੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਉੱਥੇ ਪੰਜਾਬ ਤੋਂ ਬਾਹਰ
ਦੇ ਪੰਜਾਬੀ ਵੀ ਇਸ ਤੋਂ ਅਭਿੱਜ ਨਹੀਂ।
13 ਸਤੰਬਰ ਨੂੰ "ਭਾਸ਼ਾ ਵਿਭਾਗ
ਪੰਜਾਬ" ਦੇ ਵਿਹੜੇ ਵਾਪਰੀ ਬਹੁਤ ਹੀ ਅਣਸੁਖਾਵੀਂ ਘਟਨਾ ਕਿਸੇ ਆਉਣ ਵਾਲ਼ੀ ਹਨੇਰੀ
ਦਾ ਸੰਕੇਤ ਵੀ ਸਮਝੀ ਜਾ ਰਹੀ ਹੈ। ਪਰ ਇਸ ਤੋਂ ਪਹਿਲਾਂ ਥੋੜ੍ਹਾ ਜਿਹਾ ਪਿੱਛੇ
ਜਾਇਆ ਜਾਵੇ ਤਾਂ ਇਸ ਸਾਰੇ ਘਟਨਾਕ੍ਰਮ ਦੇ ਬੀਜ ਮੁੱਖ ਮੰਤਰੀ ਰਾਜਾ ਅਮਰਿੰਦਰ ਸਿੰਘ
ਅਤੇ ਉਸ ਸਮੇਂ ਦੀ ਸਿੱਖਿਆ ਮੰਤਰੀ ਵੱਲੋਂ ਗ਼ੈਰ ਪੰਜਾਬੀ ਭਾਸ਼ਾਵਾਂ ਵਿੱਚ ਸਹੁੰ
ਚੁੱਕਣਾ ਪੰਜਾਬੀਅਤ ਦੇ ਮੱਥੇ ਲੱਗੇ ਦਾਗ਼ ਵਾਂਗ ਰੜਕਦੇ ਹਨ, ਜੋ ਕਦੇ ਵੀ ਧੋਤੇ
ਨਹੀਂ ਜਾ ਸਕਦੇ।
ਅਜ਼ਾਦੀ ਬਾਅਦ ਅੰਗ੍ਰੇਜ਼ੀ ਪ੍ਰਸ਼ਾਸਨ ਦੀ ਹਰ ਪ੍ਰਣਾਲੀ
ਨੂੰ ਜਿਉਂ ਦਾ ਤਿਉਂ ਅਪਣਾਅ ਲੈਣਾ ਅਤੇ ਪੌਣੀ ਸਦੀ ਬਾਅਦ ਵੀ ਗਲ਼ ਵਿੱਚ ਪੰਜਾਲ਼ੀ
ਵਾਂਗ ਪਾਈ ਰੱਖਣਾ ਭਾਰਤੀਆਂ ਦੇ ਮਨਾਂ ਵਿੱਚ ਰਚੀ ਗੁਲਾਮੀ ਦੀ ਮੂੰਹ ਬੋਲਦੀ ਤਸਵੀਰ
ਹੈ। ਪਰ ਇੱਥੇ ਪੰਜਾਬ ਅਤੇ ਇਸਦੇ ਲੋਕਾਂ ਦੀ ਹੀ ਗੱਲ ਹੋਵੇਗੀ। ਇਨ੍ਹਾਂ ਉੱਤੇ
ਸਦੀਆਂ ਦੀ ਗੁਲਾਮੀ ਦਾ ਰੰਗ ਮੌਜੂਦਾ ਸਮਿਆਂ ਵਿੱਚ ਹੋਰ ਵੀ ਗੂੜ੍ਹਾ ਹੋ ਗਿਆ
ਜਾਪਦਾ ਹੈ। ਪੰਜਾਬ ਦੇ ਹਰ ਖ਼ਿੱਤੇ ਵਿੱਚ ਨਕਲ, ਅੰਗ੍ਰੇਜ਼ੀ ਫ਼ੈਸ਼ਨ ਅਤੇ ਬੋਲੀ
ਦਾ ਬੋਲ ਬਾਲਾ ਹਾਵੀ ਹੈ। ਹਰ ਵੱਡੇ ਸ਼ਹਿਰ ਵਿੱਚ ਇਹ ਤਸਵੀਰ ਦੇਖਣ ਨੂੰ ਆਮ ਹੀ
ਮਿਲ਼ਦੀ ਜਿੱਥੇ ਹਰ ਪੇਂਡੂ ਪੰਜਾਬੀ ਆਪਣੇ ਆਪ ਨੂੰ ਗਵਾਚਾ ਗਵਾਚਾ ਮਹਿਸੂਸ ਕਰਦਾ
ਹੈ।
ਬੋਲੀ ਅਤੇ ਭਾਸ਼ਾ ਕਿਸੇ ਵੀ ਕੌਮ ਦੇ ਨਾਗਰਿਕ ਦੀ ਪਹਿਲੀ ਪਛਾਣ
ਹੁੰਦੀ ਹੈ। ਪਰ ਇਸ ਪਛਾਣ ਤੋਂ ਕਿਨਾਰਾ ਕਰਨ ਵਾਲ਼ਿਆਂ ਵਿੱਚ ਪੰਜਾਬੀ ਕਿਸੇ ਤੋਂ
ਪਿੱਛੇ ਕਿਵੇਂ ਰਹਿ ਸਕਦੇ ਹਨ? ਪੰਜਾਬੀ ਹੀ ਨਹੀਂ ਪੰਜਾਬ ਦੇ ਹਰ ਪਿੰਡ, ਕਸਬੇ,
ਸ਼ਹਿਰ ਵਿੱਚ ਹਰ ਵੱਡੀ ਛੋਟੀ ਦੁਕਾਨ ਤੇ ਗ਼ੈਰ ਪੰਜਾਬੀ ਭਾਸ਼ਾ ਵਿੱਚ ਲੱਗੇ ਤਖਤੇ
ਇਸ ਗੱਲ ਦੀ ਜ਼ੋਰ ਸ਼ੋਰ ਨਾਲ਼ ਗਵਾਹੀ ਭਰ ਰਹੇ ਹਨ। ਹਰ ਥਾਂ ਖੁੰਬਾਂ ਵਾਂਗ ਉੱਗੇ
ਅੰਗ੍ਰੇਜ਼ੀ ਸਕੂਲ ਪੰਜਾਬੀਅਤ ਦੇ ਪਿੰਡੇ ਤੇ ਫੋੜੇ ਵਾਂਗ ਰਸ ਰਹੇ ਹਨ। ਪਰ ਇਸ
ਚੱਕਰ ਵਿੱਚ ਸਿਰਫ ਸਧਾਰਨ ਲੋਕ ਹੀ ਜ਼ੁੰਮੇਵਾਰ ਨਹੀਂ ਹਨ।
ਵਿਸ਼ਾਲ
ਦੁਨੀਆਂ ਹੁਣ ਵਿਸ਼ਾਲ ਮੰਡੀ ਵਿੱਚ ਤਬਦੀਲ ਹੋ ਗਈ ਹੈ ਜਿੱਥੇ ਹਰ ਚੀਜ਼ ਵਿਕਾਊ ਹੈ।
ਪਰ ਅਫ਼ਸੋਸ ਨਾਲ਼ ਕਹਿਣਾ ਪੈ ਰਿਹਾ ਹੈ ਜਿੱਥੇ ਭਾਰਤ ਨੇ ਚੰਦ ਤੇ ਪਹੁੰਚਣ ਲਈ
ਅੱਡੀ ਦਾ ਜ਼ੋਰ ਲਾਇਆ ਉੱਥੇ ਇਸਦੀ ਘਰੇਲੂ ਮੰਡੀ ਵਿੱਚ ਹੁਣ ਇਨਸਾਨੀ ਕਦਰਾਂ
ਕੀਮਤਾਂ ਇੱਥੋਂ ਤੱਕ ਕਿ ਦੀਨ, ਇਮਾਨ, ਧਰਮ ਪਤਾਲ ਤੱਕ ਗਰਕ ਗਏ ਹਨ। ਇਸਦਾ ਅਸਰ
ਪੰਜਾਬ ਦੇ ਲੋਕਾਂ ਤੇ ਹੋਣਾ ਵੀ ਲਾਜ਼ਮੀ ਸੀ ਜਿਸਨੇ ਇਸਦੇ ਹਰ ਵਰਗ ਨੂੰ ਆਪਣੀ ਪਕੜ
ਵਿੱਚ ਜਕੜ ਲਿਆ ਹੈ। ਕਦਰਾਂ ਕੀਮਤਾਂ ਦੀ ਗਿਰਾਵਟ ਦੀ ਦਲਦਲ ਵਿੱਚ ਪੰਜਾਬ ਦੇ ਬਹੁਤ
ਸਾਰੇ ਲੀਡਰ ਸਿਰ ਤੱਕ ਡੁੱਬ ਚੁੱਕੇ ਹਨ। ਪੰਜਾਬ ਨੂੰ ਨਸ਼ਿਆਂ ਦੇ ਦਰਿਆ ਵਿੱਚ
ਡੋਬਣ ਵਿੱਚ ਇਨ੍ਹਾਂ ਦਾ ਵੀ ਵੱਡਾ ਹੱਥ ਹੈ।
ਪੰਜਾਬ 'ਚੋਂ ਸੱਨਅਤ ਨੂੰ
ਖਤਮ ਕਰਨ ਦਾ ਸਿਹਰਾ ਪੰਜਾਬ ਦੀਆਂ ਦੋ ਮੁੱਖ ਪਾਰਟੀਆਂ 'ਕਾਂਗਰਸ' ਤੇ 'ਅਕਾਲੀ ਦਲ'
ਦੇ ਭ੍ਰਿਸ਼ਟਾਚਾਰ ਗ੍ਰਸਤ ਲੀਡਰਾਂ ਸਿਰ ਹੀ ਬੱਝਦਾ ਹੈ ਅਤੇ ਬੇਰੁਜ਼ਗਾਰੀ ਦੀ
ਸ਼ਿਕਾਰ ਪੰਜਾਬ ਦੀ ਜੁਆਨੀ ਦੀ ਤਬਾਹੀ ਦਾ ਵੀ। ਅੱਜ ਦਾ ਹਰ ਪੰਜਾਬੀ ਨੌਜਵਾਨ,
ਮੁਟਿਆਰ ਪੰਜਾਬ ਨੂੰ ਅਲਵਿਦਾ ਕਹਿ ਕੇ ਵਿਦੇਸ਼ਾਂ ਦੇ ਸੁਪਨੇ ਦੇਖ ਰਹੇ ਹਨ।
ਪੰਜਾਬ ਵਿੱਚ ਅੱਤਵਾਦ ਦੇ ਨਾਂਅ 'ਤੇ ਹੋਏ ਜਵਾਨੀ ਦੇ ਘਾਣ ਬਾਅਦ ਹੁਣ ਮਾਨਸਿਕ
ਰੋਗਾਂ ਦਾ ਸ਼ਿਕਾਰ ਵੱਡੀ ਗਿਣਤੀ ਦੀ ਸਹੀ ਪਛਾਣ ਅਤੇ ਸਹੀ ਇਲਾਜ ਦੀ ਘਾਟ ਨੇ
ਹਜ਼ਾਰਾਂ ਘਰ ਉਜਾੜ ਦਿੱਤੇ ਹਨ ਜਿਸਦੀ ਜ਼ੁੰਮੇਵਾਰ ਸਿੱਧੇ ਤੌਰ ਤੇ ਪੰਜਾਬ ਹਕੂਮਤ
ਹੈ ਜਿਸਨੇ ਪੰਜਾਬ ਨੂੰ ਮੰਗਤਾ ਬਣਾ ਕੇ ਉਸਦੀ ਮਾਨਸਿਕਤਾ ਤੇ ਕਬਜ਼ਾ ਕਰ ਲਿਆ ਹੈ।
ਉਪ੍ਰੋਕਤ ਹਕੀਕਤਾਂ ਦੇ ਮੱਦੇ ਨਜ਼ਰ ਸੰਸਾਰ ਦਾ ਹਰ ਨਾਗਰਿਕ ਰੋਟੀ ਰੋਜ਼ੀ
'ਤੇ ਰੁਜ਼ਗਾਰ ਦੇ ਨਾਲ਼ ਬੱਝਿਆ ਹੈ ਤੇ ਏਹੀ ਵਜਾਹ ਹੈ ਸੂਰਮਿਆਂ ਬਹਾਦਰਾਂ ਦੀ
ਬੋਲੀ ਪੰਜਾਬੀ ਨੂੰ ਹਰ ਪਾਸੇ ਤੋਂ ਮਾਰ ਪੈ ਰਹੀ ਹੈ। ਭ੍ਰਿਸ਼ਟ ਦਿਮਾਗਾਂ ਦੀ ਗੰਦੀ
'ਚਾਣਕਿਯਾ' ਨੀਤੀ ਵਿੱਚ ਪੰਜਾਬੀ ਸੱਭਿਆਚਾਰ ਆਪਣੀ ਮੜ੍ਹਕ ਮਿਤੀ ਪਹਿਚਾਣ ਗਵਾ
ਚੁੱਕਾ ਹੈ। ਹਰ ਪਾਸੇ ਨਿਰਾਸ਼ਾ ਦਾ ਆਲਮ ਹੈ। 'ਧਰਮ ਨਾਲ਼ੋਂ ਧੜਾ ਪਿਆਰਾ' - ਹਰ
ਕੋਈ ਆਪਣੇ-੨ ਧੜੇ ਦੀ ਪੰਜਾਲ਼ੀ ਵਿੱਚ ਖੋਪੇ ਲਾਈ ਜੁੜਿਆ - ਤੁਰਿਆ ਜਾ ਰਿਹਾ ਹੈ।
ਪੰਜਾਬ ਦਾ ਬੁੱਧੀਜੀਵੀ ਵਰਗ ਸ਼ਾਇਦ ਆਪਣੀ ਮਜਬੂਰੀ, ਲਾਚਾਰੀ ਜਾਂ ਕਿਸੇ ਹੋਰ
ਕਾਰਨ ਕਰਕੇ ਆਪਣੀ ਹੀ ਚੁੱਪ ਦਾ ਸ਼ਿਕਾਰ ਹੈ। ਆਪਣੇ-੨ ਸੀਮਤ ਦਾਇਰਿਆਂ 'ਚ ਕੈਦ ਹੋ
- ਆਪਣੇ ਮਨ ਪਰਚਾਵੇ ਦੇ ਸ਼ੁਗ਼ਲਾਂ ਵਿੱਚ ਖ਼ੁਦ ਨੂੰ ਰਿਝਾਉਣ ਵਿੱਚ ਹੀ ਮਸਰੂਫ਼
ਹੈ! ਕੋਈ ਜ਼ਬਰਦਸਤ ਸੰਗਠਨ ਜਾਂ ਜੁੱਟ ਨਹੀਂ ਜੋ ਪੰਜਾਬ ਦੀ ਉਲਟੀ ਹਵਾ ਨੂੰ ਵੰਗਾਰ
ਸਕੇ। ਰੌਸ਼ਨ ਦਿਮਾਗਾਂ ਤੇ ਜੁੱਸਿਆਂ ਵਾਲ਼ਿਆ ਲਈ ਚੁਣੌਤੀ ਹੈ ਕਿ ਇਸ
ਸਿਰਫ ਅਲੋਚਨਾਤਮਕ ਦੌਰ ਤੋਂ ਅੱਗੇ ਦੀ ਸੋਚੋ!
ਇੱਕ ਦੂਜੇ ਵੱਲ੍ਹ ਉਂਗਲ਼
ਕਰਨ ਤੋਂ ਅੱਗੇ ਸੋਚੋ ਕਿ ਕੀ ਹੋਵੇ? ਵਿਗਿਆਨਕ ਸੋਚ ਅਪਨਾਉਣੀ ਹੈ? ਹਿੰਮਤ
ਜੁਟਾਉਣੀ ਹੈ? ਕਿ ਜਾਂ ਫਿਰ ਖੋਪੇ ਬੰਨ੍ਹੀ - ਅੱਖਾਂ ਮੀਟੀ ਪੈੜੀ ਵਿੱਚ
ਤੁਰ ਤੁਰਕੇ ਹੀ ਜੀਵਨ ਬਤੀਤ ਕਰ ਲੈਣਾ ਹੈ?
ਇਨ੍ਹਾਂ ਸਵਾਲਾਂ ਦੇ ਜਵਾਬ
ਤੁਸੀਂ ਆਪ ਹੀ ਲੱਭਣੇ ਹਨ। ਅਖੀਰ 'ਚ ਜਾਗਦੀਆਂ ਸਤਰਾਂ ਨਾਲ਼ ਸਮਾਪਤੀ:
ਗੱਲ ਸਮੇਂ ਨੇ ਆਪਣੀ ਆਖ ਦਿੱਤੀ, ਅਰਥ ਕੱਢਣੇ ਕੰਮ ਜਵਾਨੀਆਂ ਦਾ ।
ਉਸ ਕੌਮ ਨੂੰ ਸਮਾਂ ਨਹੀਂ ਮਾਫ਼ ਕਰਦਾ, ਜਿਹੜੀ ਪਾਉਂਦੀ ਨਹੀਂ ਮੁੱਲ
ਕੁਰਬਾਨੀਆਂ ਦਾ । ਸ਼ਿੰਦਰ ਪਾਲ ਸਿੰਘ
|
|
|
|
ਸਮੇਂ
ਦੀ ਚੁਣੌਤੀ ਸ਼ਿੰਦਰ ਪਾਲ ਸਿੰਘ |
ਨਾਨਕ
ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
|
ਸਿਮਰਜੀਤ
ਸਿੰਘ ਬੈਂਸ ਵਿਰੁੱਧ ਕੇਸ ਦਰਜ ਕਰਨ ਨਾਲ ਪਟਾਕਾ ਫੈਕਟਰੀ ਦੀ ਪੜਤਾਲ ਲਟਕ ਗਈ
ਉਜਾਗਰ ਸਿੰਘ, ਪਟਿਆਲਾ |
ਤੁਰਦਿਆਂ
ਦੇ ਨਾਲ ਤੁਰਦੇ . . . ਡਾ. ਨਿਸ਼ਾਨ
ਸਿੰਘ ਰਾਠੌਰ, ਕੁਰੂਕਸ਼ੇਤਰ
|
ਗੁਰਮਤਿ
ਵਿਚਾਰਧਾਰਾ ਵਿਚ ਗੁਰੂ ਦਾ ਸਥਾਨ: ਸੰਖੇਪ ਚਰਚਾ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਮੁਸਿਲਮ
ਔਰਤਾਂ ਤੇ ਤਿੰਨ ਤਲਾਕ ਗੋਬਿੰਦਰ ਸਿੰਘ
ਢੀਂਡਸਾ, ਸੰਗਰੂਰ
|
ਰਾਸ਼ਟਰੀ
ਖੇਡ ਦਿਵਸ – 29 ਅਗਸਤ ਗੋਬਿੰਦਰ
ਸਿੰਘ ਢੀਂਡਸਾ, ਸੰਗਰੂਰ |
ਲੋਕ
ਸਭਾ ਦੀਆਂ 8 ਸੀਟਾਂ ਜਿੱਤਕੇ ਪੰਜਾਬ ਪ੍ਰਦੇਸ਼ ਕਾਂਗਰਸ ਕੁੰਭਕਰਨੀ ਨੀਂਦ ਸੌਂ
ਗਈ ਉਜਾਗਰ ਸਿੰਘ, ਪਟਿਆਲਾ
|
ਵਾਪਸੀ
ਕੁੰਜੀ ਦਾ ਭੇਤ ਰਵੇਲ ਸਿੰਘ ਇਟਲੀ
|
ਗਾਂਧੀ
ਪਰਿਵਾਰ ਤੋਂ ਬਿਨਾ ਕਾਂਗਰਸ ਨੂੰ ਕੋਈ ਬਾਲੀਵਾਰਸ ਨਹੀਂ ਲੱਭਦਾ
ਉਜਾਗਰ ਸਿੰਘ, ਪਟਿਆਲਾ
|
ਨਵਜੋਤ
ਸਿੰਘ ਸਿੱਧੂ ਦਾ ਅਸਤੀਫ਼ਾ: ਟੁੱਟ ਗਈ ਤੜੱਕ ਕਰਕੇ ਯਾਰੀ ਬੇਕਦਰਾਂ ਨਾਲ ਲਾਈ
ਉਜਾਗਰ ਸਿੰਘ, ਪਟਿਆਲਾ |
ਪੰਜਾਬੀ
ਸਹਿਤ ਅਤੇ ਸਭਿਅਤਾ ਬਾਰੇ ਵਿਚਾਰਾਂ ਦੀ ਸਾਂਝ
ਸੁਰਿੰਦਰ ਕੌਰ ਜਗਪਾਲ ਜੇ.ਪੀ., ਯੂ ਕੇ |
ਵਾਹ
ਓ ਖਰਬੂਜਿਆ ਤੇਰੇ ਰੰਗ ਵੀ ਨਵੇਕਲੇ
ਰਵੇਲ ਸਿੰਘ, ਇਟਲੀ |
ਪੰਜਾਬ
ਵਿਚ ਅਕਾਲੀ ਦਲ ਦਾ ਨਿਘਾਰ ਭਾਜਪਾ ਦਾ ਉਭਾਰ
ਉਜਾਗਰ ਸਿੰਘ, ਪਟਿਆਲਾ |
"ਰੋਕੋ
ਕੈਂਸਰ" ਇੱਕ ਦਿਲਚਸਪ ਖਾਸ ਮੁਲਾਕਾਤ
ਸੁਰਿੰਦਰ ਕੋਰ ਜਗਪਾਲ ਜੇ ਪੀ, ਯੂ ਕੇ |
ਦਿੱਲੀ
ਦੀ ਘਟਨਾ ਨਵੀਂ ਸਰਕਾਰ ਦੇ ਨਵੇਂ ਰਾਸ਼ਟਰਵਾਦ ਦਾ ਸਿੱਖ ਜਗਤ ਨੂੰ ਪਹਿਲਾ
ਤੋਹਫ਼ਾ ਉਜਾਗਰ ਸਿੰਘ, ਪਟਿਆਲਾ
|
ਮੇਰੇ
ਖਿਆਲ ਵਿੱਚ ਯੋਗਾ ਗੁਰਪ੍ਰੀਤ ਕੌਰ
ਗੈਦੂ , ਯੂਨਾਨ |
ਫਤਿਹਵੀਰ
ਸਿੰਘ ਦੀ ਦੁੱਖਦਾਇਕ ਘਟਨਾ ਤੇ ਦੂਸ਼ਣਬਾਜ਼ੀ ਨਾਲੋਂ ਸੰਜੀਦਗੀ ਦੀ ਲੋੜ
ਉਜਾਗਰ ਸਿੰਘ, ਪਟਿਆਲਾ |
ਨਵਜੋਤ
ਸਿੰਘ ਸਿੱਧੂ ਨੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ
ਉਜਾਗਰ ਸਿੰਘ, ਪਟਿਆਲਾ |
ਲੋਕ
ਸਭਾ ਚੋਣਾਂ ਵਿਚ ਪੰਥ ਹਾਰ ਗਿਆ ਬਾਦਲ ਪਰਿਵਾਰ ਜਿੱਤ ਗਿਆ
ਉਜਾਗਰ ਸਿੰਘ, ਪਟਿਆਲਾ |
ਸਾਰਥਕਤਾਂ
ਤੋਂ ਦੂਰ ਹੁੰਦੀ ਪੰਜਾਬ ਦੀ ਸਿਆਸਤ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਸਿੱਖਿਆ
ਸੰਸਥਾਵਾਂ ਦਾ ਸਿਆਸੀਕਰਨ : ਕਾਰਨ ਅਤੇ ਨਤੀਜੇ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਸਾਊ
ਸਿਆਸਤਦਾਨ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ ਪੁਰਸਕਾਰ: ਬਾਦਲ ਪਰਿਵਾਰ
ਲਈ ਨਮੋਸ਼ੀ ਉਜਾਗਰ ਸਿੰਘ, ਪਟਿਆਲਾ
|
ਪਰਵਾਸ:
ਸ਼ੌਂਕ ਜਾਂ ਮਜ਼ਬੂਰੀ ਡਾ. ਨਿਸ਼ਾਨ ਸਿੰਘ
ਰਾਠੌਰ |
ਸਿੱਖਾਂ
ਦੀ ਪਾਰਲੀਮੈਂਟ ਵਿਚ ਬਹਿਸ ਦੀ ਇਜ਼ਾਜਤ ਕਿਉਂ ਨਹੀਂ?
ਉਜਾਗਰ ਸਿੰਘ, ਪਟਿਆਲਾ |
ਸਰਦ
ਰੁੱਤ ਦਾ ਤਿਉਹਾਰ ਲੋਹੜੀ ਕੰਵਲਜੀਤ
ਕੌਰ ਢਿੱਲੋਂ, ਤਰਨ ਤਾਰਨ |
ਸਾਲ
2018 ਦੀ ਮੁਖ ਧਾਰਮਿਕ ਘਟਣਾ ਕਰਤਾਰਪੁਰ ਸਾਹਿਬ ਲਾਂਘਾ
ਹਰਬੀਰ ਸਿੰਘ ਭੰਵਰ, ਲੁਧਿਆਣਾ |
ਸ਼ਹੀਦੀਆਂ
ਦਾ ਮਹੀਨਾ : ਪੋਹ ਡਾ. ਨਿਸ਼ਾਨ ਸਿੰਘ
ਰਾਠੌਰ |
|
|
|
|
|
|
|