WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਗੁਰਮਤਿ ਵਿਚਾਰਧਾਰਾ ਵਿਚ ਗੁਰੂ ਦਾ ਸਥਾਨ: ਸੰਖੇਪ ਚਰਚਾ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ    (05/09/2019)

ਨਿਸ਼ਾਨ

 
gurmat
 

ਪੰਜਾਬੀ ਸਾਹਿਤ ਦੇ ਖੇਤਰ ਵਿਚ ‘ਗੁਰਮਤਿ- ਵਿਚਾਰਧਾਰਾ’ ਦਾ ਅਹਿਮ ਅਤੇ ਨਿਵੇਕਲਾ ਸਥਾਨ ਮੰਨਿਆ ਜਾਂਦਾ ਹੈ। ਇਹ ਵਿਚਾਰਧਾਰਾ ਸਮੁੱਚੇ ਪੰਜਾਬੀ ਸਾਹਿਤ ਜਗਤ ਦੀ ਤਰਜਮਾਨੀ ਕਰਦੀ ਹੈ ਅਤੇ ਪੰਜਾਬੀ ਸਾਹਿਤ ਦੀ ਵਿਰਾਸਤ ਨੂੰ ਅਮੀਰੀ ਪ੍ਰਦਾਨ ਕਰਦੀ ਹੈ। ਪੰਜਾਬੀ ਸਾਹਿਤ ਵਿਚੋਂ ਜੇਕਰ ਗੁਰਮਤਿ ਵਿਚਾਰਧਾਰਾ ਨੂੰ ਕੁਝ ਸਮੇਂ ਲਈ ਕੱਢ ਦਿੱਤਾ ਜਾਵੇ ਤਾਂ ਇਉਂ ਜਾਪੇਗਾ ਜਿਵੇਂ ਕਿ ਕਿਸੇ ਸਰੀਰ ਵਿਚੋਂ ਪ੍ਰਾਣ ਕੱਢ ਦਿੱਤੇ ਗਏ ਹੋਣ। ਇਸੇ ਕਰਕੇ ਗੁਰਮਤਿ ਵਿਚਾਰਧਾਰਾ ਨੂੰ ਪੰਜਾਬੀ ਸਾਹਿਤ ਦੀ ਰੂਹ ਵੀ ਕਿਹਾ ਜਾਂਦਾ ਹੈ।
 
ਖ਼ੈਰ! ਸਾਡੇ ਹੱਥਲੇ ਖੋਜ-ਪੱਤਰ ਦਾ ਮੂਲ ਵਿਸ਼ਾ ‘ਗੁਰਮਤਿ ਵਿਚਾਰਧਾਰਾ ਵਿਚ ਗੁਰੂ ਦਾ ਸਥਾਨ : ਸੰਖੇਪ ਚਰਚਾ’ ਵਿਸ਼ੇ ਨਾਲ ਸੰਬੰਧਤ ਹੈ। ਇਸ ਕਰਕੇ ਖੋਜ-ਪੱਤਰ ਦੀ ਸੰਖੇਪਤਾ ਨੂੰ ਦੇਖਦਿਆਂ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕੇਂਦਰ ਵਿਚ ਰੱਖ ਕੇ ਹੀ ਵਿਚਾਰ-ਚਰਚਾ ਨੂੰ ਅੱਗੇ ਤੋਰਿਆ ਜਾਵੇਗਾ ਤਾਂ ਕਿ ਖੋਜ-ਪੱਤਰ ਨੂੰ ਸਹੀ ਆਕਾਰ ਵਿਚ ਸਮਾਪਤ ਕੀਤਾ ਜਾ ਸਕੇ ਅਤੇ ਸੰਖੇਪ ਰੂਪ ਵਿਚ ਚਰਚਾ ਕੀਤੀ ਜਾ ਸਕੇ।
 
ਗੁਰਮਤਿ ਵਿਚਾਰਧਾਰਾ ਵਿਚ ਮੁਰਸ਼ਦ (ਗੁਰੂ) ਨੂੰ ਬਹੁਤ ਵਡਿਆਈ ਦਿੱਤੀ ਗਈ ਹੈ। ਗੁਰਮਤਿ ਵਿਚਾਰਧਾਰਾ ਦੇ ਅਨੁਸਾਰ ਮੁਰਸ਼ਦ (ਗੁਰੂ) ਤੋਂ ਬਗ਼ੈਰ ਇਹ ਸੰਸਾਰ ਘੋਰ ਅੰਧਕਾਰ ਹੈ। ਜਿਸ ਸਮੇਂ ਕਿਸੇ ਵਿਅਕਤੀ ਨੂੰ ਸੱਚਾ ਗੁਰੂ ਮਿਲ ਪਿਆ ਉਹ ਸਮਾਂ ਉਸ ਵਿਅਕਤੀ ਲਈ ਗਿਆਨ ਦਾ ਪ੍ਰਕਾਸ਼ ਲੈ ਕੇ ਆਉਂਦਾ ਹੈ। ਜੀਵਨ ਵਿਚ ਮੁਰਸ਼ਦ (ਗੁਰੂ) ਦੀ ਅਹਿਮੀਅਤ ਨੂੰ ਬਿਆਨ ਕਰਦਿਆਂ ਦੂਜੇ ਪਾਤਸ਼ਾਹ ਸ਼੍ਰੀ ਗੁਰੂ ਅੰਗਦ ਦੇਵ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਆਪਣੀ ਬਾਣੀ ਵਿਚ ਆਖਦੇ ਹਨ ਕਿ ਜੇਕਰ ਸੌ ਚੰਦਰਮੇਂ ਚੜ ਜਾਣ ਅਤੇ ਹਜ਼ਾਰਾਂ ਸੂਰਜ ਨਿਕਲ ਜਾਣ ਤਾਂ ਵੀ ਸੱਚੇ ਗੁਰੂ ਤੋਂ ਬਿਨਾਂ ਇਹ ਸਾਰਾ ਸੰਸਾਰ ਘੋਰ ਅੰਧਕਾਰ ਵਿਚ ਹੋਵੇਗਾ ਕਿਉਂਕਿ ਸੱਚੇ (ਗੁਰੂ) ਦੇ ਬਿਨਾਂ ਕੋਈ ਅਜਿਹਾ ਵਸੀਲਾ ਨਹੀਂ ਹੈ ਜਿਸ ਦੁਆਰਾ ਰੱਬੀ ਗਿਆਨ ਦੀ ਪ੍ਰਾਪਤੀ ਸੰਭਵ ਹੋਵੇ। ਇਸ ਲਈ ਗੁਰਮਤਿ ਵਿਚਾਰਧਾਰਾ ਦੇ ਅਨੁਸਾਰ ਮੁਰਸ਼ਦ (ਗੁਰੂ) ਦਾ ਦਰਜਾ ਸਾਰਿਆਂ ਨਾਲੋਂ ਉੱਚਾ ਅਤੇ ਮਹੱਤਵਪੂਰਨ ਹੈ;
 
‘ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜ਼ਾਰ॥
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ॥’
1
 
ਜਾਂ
 
‘ਗੁਰੂ ਗੁਰੂ ਗੁਰੁ ਕਰਿ ਮਨ ਮੋਰ॥
ਗੁਰੂ ਬਿਨਾ ਮੈ ਨਾਹੀ ਹੋਰ॥’
2
 
ਸ਼੍ਰੀ ਗੁਰੂ ਨਾਨਕ ਦੇਵ ਨੇ ਮੁਰਸ਼ਦ (ਗੁਰੂ) ਦੀ ਮਹੱਤਤਾ ਨੂੰ ਬਿਆਨ ਕਰਦਿਆਂ ਆਪਣੀ ਸ਼ਾਹਕਾਰ ਬਾਣੀ ‘ਆਸਾ ਦੀ ਵਾਰ’ ਵਿਚ ਕਿਹਾ ਹੈ ਕਿ (ਗੁਰੂ) ਅਜਿਹੀ ਸਖਸ਼ੀਅਤ ਹੈ ਜੋ ਮਨੁੱਖ ਨੂੰ ਦੇਵਤੇ ਵਾਂਗ ਪਾਕ-ਪਵਿੱਤਰ ਬਣਾ ਸਕਦੀ ਹੈ। ਉਹ ਕਹਿੰਦੇ ਹਨ, ‘ਮੈਂ ਅਜਿਹੇ ਗੁਰੂ ਤੋਂ ਬਲਿਹਾਰੇ ਜਾਂਦਾ ਹੈ ਜਿਸ ਨੇ ਮੈਨੂੰ ਪਲਾਂ ਅੰਦਰ ਮਨੁੱਖ ਤੋਂ ਦੇਵਤੇ ਜਿਹਾ
ਪਾਕ-ਸਾਫ਼/ ਪਵਿੱਤਰ ਬਣਾ ਦਿੱਤਾ ਹੈ।’ ਮੁਰਸ਼ਦ (ਗੁਰੂ) ਅਜਿਹਾ ਸਾਧਨ ਹੈ ਜਿਸ ਨੇ ਇਕ ਘੜੀ ਵਿਚ ਹੀ ਮਨੁੱਖ ਨੂੰ ਪ੍ਰਭੂ-ਪਿਤਾ-ਪਰਮਾਤਮਾ ਨਾਲ ਮਿਲਾਪ ਕਰਵਾ ਦਿੱਤਾ ਹੈ;
 
‘ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥
ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ॥’
3
 
ਮੁਰਸ਼ਦ (ਗੁਰੂ) ਦੀ ਅਗਵਾਈ ਤੋਂ ਬਿਨਾਂ ਮਨੁੱਖ ਭਟਕਦਾ ਫਿਰਦਾ ਹੈ ਪਰ ਉਸ ਨੂੰ ਕੋਈ ਢੋਈ ਨਹੀਂ ਮਿਲਦੀ। ਜਿਸ ਸਮੇਂ ਮਨੁੱਖ ਸੱਚੇ ਗੁਰੂ ਦੀ ਸ਼ਰਨ ਵਿਚ ਆ ਜਾਂਦਾ ਹੈ ਤਾਂ ਉਸ ਦੀ ਇਹ ਭਟਕਣਾ ਸਮਾਪਤ ਹੋ ਜਾਂਦੀ ਹੈ।
 
ਸ਼੍ਰੀ ਗੁਰੂ ਰਾਮਦਾਸ ਜੀ ਆਪਣੀ ਬਾਣੀ ਵਿਚ ਆਖਦੇ ਹਨ ਕਿ ਜਦੋਂ ਦਾ ਮੈਂ ਸੱਚੇ ਗੁਰੂ ਦੇ ਦੁਆਰੇ ਢਹਿ ਪਿਆ ਹਾਂ, ਉਸ ਸਮੇਂ ਦੀ ਮੈਨੂੰ ਬਹੁਤ ਵਡਿਆਈ ਮਿਲੀ ਹੈ ਅਤੇ ਜਗਤ ਵਿਚ ਮੇਰੀ ਪਛਾਣ ਕਾਇਮ ਹੋਈ ਹੈ। ਉਹ ਕਹਿੰਦੇ ਹਨ ਕਿ ਜੇਕਰ ਮੈਨੂੰ ਸੱਚੇ ਗੁਰੂ ਦੀ ਸ਼ਰਨ ਨਾ ਮਿਲਦੀ ਤਾਂ ਮੈਂ ਵੀ ਦੂਜੇ ਲੋਕਾਂ ਵਾਂਗ ਰੁਲਦਾ ਫਿਰਦਾ ਅਤੇ ਮੈਨੂੰ ਕਿਤੇ ਵੀ ਢੋਈ ਨਾ ਮਿਲਦੀ। ਉਹ ਕਹਿੰਦੇ ਹਨ ਕਿ ਮੇਰਾ ਗੁਰੂ ਧੰਨ ਹੈ ਜਿਸ ਦੀ ਕਿਰਪਾ ਦੁਆਰਾ ਮੇਰੇ ਸਾਰੇ ਸੋਗ-ਸੰਤਾਪ (ਦੁੱਖ- ਦਰਦ) ਦੂਰ ਹੋ ਗਏ ਹਨ;
 
‘ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ॥
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ॥
ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ॥’
4
 
ਜਦੋਂ ਸਾਧਕ ਦੇ ਹਿਰਦੇ (ਮਨ) ਵਿਚ ਗੁਰੂ ਪ੍ਰਾਪਤੀ ਦੀ ਲਾਲਸਾ ਉਤਪੰਨ ਹੋ ਜਾਂਦੀ ਹੈ ਤਾਂ ਉਸ ਦਾ ਮਨ ਇਸ ਤਾਂਘ ਵਿਚ ਰਹਿੰਦਾ ਹੈ ਕਿ ਉਹ ਕਿਹੜਾ ਵੇਲਾ ਹੋਵੇਗਾ ਜਿਸ ਵੇਲੇ ਉਸ ਦਾ ਮੁਰਸ਼ਦ ਉਸ ਨੂੰ ਮਿਲੇਗਾ?
 
ਸ਼੍ਰੀ ਗੁਰੂ ਅਰਜੁਨ ਦੇਵ ਜੀ ਆਖਦੇ ਹਨ ਕਿ ਮੇਰੇ ਮਨ ਦੀ ਤ੍ਰਿਸ਼ਨਾ ਗੁਰੂ ਦੇ ਬਿਨਾਂ ਕਿਸੇ ਵੀ ਹੋਰ ਵਸੀਲੇ ਨਾਲ ਸ਼ਾਂਤ ਨਹੀਂ ਹੋ ਸਕਦੀ। ਗੁਰੂ ਦੇ ਦਰਸ਼ਨ ਦੁਆਰਾ ਮੇਰੇ ਹਿਰਦੇ ਦੀ ਤ੍ਰਿਸ਼ਨਾ ਦਾ ਅੰਤ ਸੰਭਵ ਹੈ। ਇਸ ਕਰਕੇ ਮੈਂ ਆਪਣੇ ਗੁਰੂ ਨੇ ਮਿਲਾਪ ਲਈ ਬਿਲਬਲ ਹਾਂ/ ਵਿਆਕੁਲ ਹਾਂ;
 
‘ਮੇਰਾ ਮਨ ਲੋਚੈ ਗੁਰ ਦਰਸਨ ਤਾਈ॥
ਬਿਲਪ ਕਰੇ ਚਾਤ੍ਰਿਕ ਕੀ ਨਿਆਈ॥
ਤ੍ਰਿਖਾ ਨ ਉਤਰੈ ਸਾਂਤਿ ਨ ਆਵੈ॥
ਬਿਨੁ ਦਰਸਨ ਸੰਤ ਪਿਆਰੇ ਜੀਉ॥’
5
 
ਗੁਰਮਤਿ ਵਿਚਾਰਧਾਰਾ ਵਿਚ ਜਿਸੇ ਵੇਲੇ ਮਨੁੱਖ ਨੂੰ ਕਾਬਿਲ ਮੁਰਸ਼ਦ (ਸੱਚਾ ਗੁਰੂ) ਮਿਲ ਜਾਂਦਾ ਹੈ ਤਾਂ ਉਸ ਮੁਰੀਦ ਦਾ ਸਮੁੱਚਾ ਜੀਵਨ ਆਨੰਦ ਨਾਲ ਭਰ ਜਾਂਦਾ ਹੈ। ਇਸ ਗੁਰੂ ਨੂੰ ਪਾਉਣ ਲਈ ਸਾਧਕ ਨੂੰ ਆਪਣੇ ਜੀਵਨ ਵਿਚ ਸਹਿਜ ਧਾਰਨ ਕਰਨਾ ਪੈਂਦਾ ਹੈ। ਤੀਜੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਆਪਣੀ ਬਾਣੀ ‘ਅਨੰਦ ਸਾਹਿਬ’ ਵਿਚ ਲਿਖਦੇ ਹਨ, ‘ਹੇ ਮੇਰੀ ਮਾਤਾ, ਮੇਰਾ ਜੀਵਨ ਅਨੰਦ ਨਾਲ ਭਰ ਗਿਆ ਹੈ ਭਾਵ ਮੇਰੀ ਜ਼ਿੰਦਗੀ ਖੁਸ਼ੀਆਂ ਨਾਲ ਲਬਰੇਜ਼ ਹੋ ਗਈ ਹੈ ਕਿਉਂਕਿ ਮੈਨੂੰ ਮੇਰਾ ਮੁਰਸ਼ਦ (ਗੁਰੂ) ਮਿਲ ਗਿਆ ਹੈ। ਇਸ ਗੁਰੂ ਦੇ ਮਿਲਾਪ ਦੇ ਸਹਾਰੇ ਮੈਂ ਪਰਮਾਤਮਾ ਦੀ ਪ੍ਰਾਪਤੀ ਦੇ ਕਾਬਲ ਹੋ ਗਿਆ ਹਾਂ।’
 
‘ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ॥
ਸਤਿਗੁਰੁ ਤਾ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ॥’
6
 
ਮੁਰਸ਼ਦ (ਗੁਰੂ) ਤੋਂ ਬਿਨਾਂ ਸਾਧਕ (ਮੁਰੀਦ) ਨੂੰ ਸਿੱਧੇ ਰਾਹ ਪਾਉਣ ਵਾਲਾ ਕੋਈ ਨਹੀਂ ਹੈ। ਗੁਰੂ ਹੀ ਪਰਮਾਤਮਾ ਨਾਲ ਮਿਲਾਪ ਦਾ ਰਾਹ ਦਿਖਾਉਂਦਾ ਹੈ ਜਿਸ ਉੱਪਰ ਚੱਲ ਕੇ ਸਾਧਕ ਪਰਮਾਤਮਾ ਦੀ ਪ੍ਰਾਪਤੀ ਦਾ ਵਸੀਲਾ ਬਣਦਾ ਹੈ। ਗੁਰਮਤਿ ਕਾਵਿ ਪਰੰਪਰਾ ਵਿਚ ਮੁਰਸ਼ਦ ਦਾ ਸਥਾਨ ਬਹੁਤ ਮਹੱਤਵਪੂਰਨ ਮੰਨਿਆ ਗਿਆ ਹੈ। ਮੁਰਸ਼ਦ (ਗੁਰੂ) ਇਕ ਅਜਿਹਾ ਸਾਧਕ ਹੈ ਜਿਸ ਦੁਆਰਾ ਦਿਖਾਏ ਗਏ ਮਾਰਗ ਤੇ ਚੱਲਦਿਆਂ ਕੋਈ ਸਾਧਕ ਆਪਣੇ ਲਕਸ਼ ਦੀ ਪ੍ਰਾਪਤੀ ਕਰ ਸਕਦਾ ਹੈ/ ਪਰਮਾਤਮਾ ਨੂੰ ਮਿਲ ਸਕਦਾ ਹੈ।
 
ਸਾਧਕਾਂ ਲਈ ਪਰਮਾਤਮਾ ਤੋਂ ਬਾਅਦ ਸਤਿਕਾਰਯੋਗ ਜੇ ਕੋਈ ਹਸਤੀ ਮੰਨੀ ਜਾਂਦੀ ਹੈ ਤਾਂ ਉਹ ਹੈ ਮੁਰਸ਼ਦ (ਗੁਰੂ)। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਗੁਰਮਤਿ ਕਾਵਿ ਵਿਚ ਮੁਰਸ਼ਦ (ਗੁਰੂ) ਨੂੰ ਕੇਵਲ ਵਡਿਆਇਆ ਹੀ ਨਹੀਂ ਗਿਆ ਬਲਕਿ ਮੁਰਸ਼ਦ ਦੀ ਜ਼ਰੂਰਤ ਦੇ ਬਲ ਵੀ ਦਿੱਤਾ ਹੈ ਕਿਉਂਕਿ ਬਿਨਾਂ ਮੁਰਸ਼ਦ ਦੀ ਅਗਵਾਈ ਦੇ ਕੋਈ ਵੀ ਸਾਧਕ ਆਪਣੇ ਲਕਸ਼ ਦੀ ਪ੍ਰਾਪਤੀ ਨਹੀਂ ਕਰ ਸਕਦਾ।
 
ਇਸ ਪ੍ਰਕਾਰ ਉੱਪਰ ਕੀਤੀ ਗਈ ਵਿਚਾਰ-ਚਰਚਾ ਦੇ ਆਧਾਰ ਤੇ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਗੁਰਮਤਿ ਵਿਚਾਰਧਾਰਾ ਵਿਚ ਮੁਰਸ਼ਦ (ਗੁਰੂ) ਦਾ ਸਥਾਨ ਬਹੁਤ ਮਹੱਤਵਪੂਰਨ ਹੈ। ਸੱਚੇ ਗੁਰੂ ਤੋਂ ਬਿਨਾਂ ਪ੍ਰਭੂ ਨਾਲ ਮਿਲਾਪ ਅਸੰਭਵ ਹੈ। ਗੁਰੂ ਆਪਣੇ ਮੁਰੀਦ (ਚੇਲੇ) ਨੂੰ ਭਵਸਾਗਰ ਤੋਂ ਪਾਰ ਲਗਾ ਦਿੰਦਾ ਹੈ ਪਰ ਸ਼ਰਤ ਇੱਕੋ ਹੀ ਹੈ ਕਿ ਗੁਰੂ ਸੰਪੂਰਨ ਹੋਣਾ ਚਾਹੀਦਾ ਹੈ ਕਿਉਂਕਿ ਅੱਧਾ-ਅਧੂਰਾ ਗੁਰੂ ਆਪ ਵੀ ਡੁੱਬਦਾ ਹੈ ਅਤੇ ਆਪਣੇ ਮੁਰੀਦਾਂ ਨੂੰ ਵੀ ਡੁਬੋ ਦਿੰਦਾ ਹੈ। ਇਸ ਲਈ ਸੱਚੇ ਗੁਰੂ ਦੇ ਚਰਨਾਂ ਦਾ ਆਸਰਾ ਮੁਰੀਦਾਂ ਲਈ ਪ੍ਰਭੂ ਦੇ ਦਰ ਖੋਲ ਦਿੰਦਾ ਹੈ। ਪ੍ਰਭੂ ਨਾਲ ਮਿਲਾਪ ਦਾ ਸਮੁੱਚਾ ਸਿਹਰਾ ਸੱਚੇ ਗੁਰੂ ਦੇ ਸਿਰ ਹੀ ਬੱਝ੍ਹਦਾ ਹੈ।
 
ਟਿੱਪਣੀਆਂ ਅਤੇ ਹਵਾਲੇ
1. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ- 463.
2. ਉਹੀ, ਪੰਨਾ- 864.
3. ਉਹੀ, ਪੰਨਾ- 462.
4. ਉਹੀ, ਪੰਨਾ- 167.
5. ਉਹੀ, ਪੰਨਾ- 96.
6. ਉਹੀ, ਪੰਨਾ- 917.
 
# 1054/1, ਵਾ. ਨੰ. 15/ ਏ, ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ।
ਮੋਬਾ. 75892- 33437.

 
 
gurmatਗੁਰਮਤਿ ਵਿਚਾਰਧਾਰਾ ਵਿਚ ਗੁਰੂ ਦਾ ਸਥਾਨ: ਸੰਖੇਪ ਚਰਚਾ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
3talaqਮੁਸਿਲਮ ਔਰਤਾਂ ਤੇ ਤਿੰਨ ਤਲਾਕ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ 
khedਰਾਸ਼ਟਰੀ ਖੇਡ ਦਿਵਸ – 29 ਅਗਸਤ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ
kangrasਲੋਕ ਸਭਾ ਦੀਆਂ 8 ਸੀਟਾਂ ਜਿੱਤਕੇ ਪੰਜਾਬ ਪ੍ਰਦੇਸ਼ ਕਾਂਗਰਸ ਕੁੰਭਕਰਨੀ ਨੀਂਦ ਸੌਂ ਗਈ
ਉਜਾਗਰ ਸਿੰਘ, ਪਟਿਆਲਾ  
wapssiਵਾਪਸੀ ਕੁੰਜੀ ਦਾ ਭੇਤ
ਰਵੇਲ ਸਿੰਘ ਇਟਲੀ

kangrasਗਾਂਧੀ ਪਰਿਵਾਰ ਤੋਂ ਬਿਨਾ ਕਾਂਗਰਸ ਨੂੰ ਕੋਈ ਬਾਲੀਵਾਰਸ ਨਹੀਂ ਲੱਭਦਾ
ਉਜਾਗਰ ਸਿੰਘ, ਪਟਿਆਲਾ  

sidhuਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ: ਟੁੱਟ ਗਈ ਤੜੱਕ ਕਰਕੇ ਯਾਰੀ ਬੇਕਦਰਾਂ ਨਾਲ ਲਾਈ
ਉਜਾਗਰ ਸਿੰਘ, ਪਟਿਆਲਾ 
punjabiਪੰਜਾਬੀ ਸਹਿਤ ਅਤੇ ਸਭਿਅਤਾ ਬਾਰੇ ਵਿਚਾਰਾਂ ਦੀ ਸਾਂਝ
 ਸੁਰਿੰਦਰ ਕੌਰ ਜਗਪਾਲ ਜੇ.ਪੀ., ਯੂ ਕੇ 
kharbujaਵਾਹ ਓ ਖਰਬੂਜਿਆ ਤੇਰੇ ਰੰਗ ਵੀ ਨਵੇਕਲੇ
ਰਵੇਲ ਸਿੰਘ, ਇਟਲੀ 
akaliਪੰਜਾਬ ਵਿਚ ਅਕਾਲੀ ਦਲ ਦਾ ਨਿਘਾਰ ਭਾਜਪਾ ਦਾ ਉਭਾਰ
ਉਜਾਗਰ ਸਿੰਘ, ਪਟਿਆਲਾ 
roko"ਰੋਕੋ ਕੈਂਸਰ" ਇੱਕ ਦਿਲਚਸਪ ਖਾਸ ਮੁਲਾਕਾਤ
ਸੁਰਿੰਦਰ ਕੋਰ ਜਗਪਾਲ ਜੇ ਪੀ, ਯੂ ਕੇ 
dilliਦਿੱਲੀ ਦੀ ਘਟਨਾ ਨਵੀਂ ਸਰਕਾਰ ਦੇ ਨਵੇਂ ਰਾਸ਼ਟਰਵਾਦ ਦਾ ਸਿੱਖ ਜਗਤ ਨੂੰ ਪਹਿਲਾ ਤੋਹਫ਼ਾ
ਉਜਾਗਰ ਸਿੰਘ, ਪਟਿਆਲਾ 
yogaਮੇਰੇ ਖਿਆਲ ਵਿੱਚ ਯੋਗਾ
ਗੁਰਪ੍ਰੀਤ ਕੌਰ ਗੈਦੂ , ਯੂਨਾਨ 
fatehweerਫਤਿਹਵੀਰ ਸਿੰਘ ਦੀ ਦੁੱਖਦਾਇਕ ਘਟਨਾ ਤੇ ਦੂਸ਼ਣਬਾਜ਼ੀ ਨਾਲੋਂ ਸੰਜੀਦਗੀ ਦੀ ਲੋੜ
ਉਜਾਗਰ ਸਿੰਘ, ਪਟਿਆਲਾ  
navjotਨਵਜੋਤ ਸਿੰਘ ਸਿੱਧੂ ਨੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ
ਉਜਾਗਰ ਸਿੰਘ, ਪਟਿਆਲਾ  
choneਲੋਕ ਸਭਾ ਚੋਣਾਂ ਵਿਚ ਪੰਥ ਹਾਰ ਗਿਆ ਬਾਦਲ ਪਰਿਵਾਰ ਜਿੱਤ ਗਿਆ
ਉਜਾਗਰ ਸਿੰਘ, ਪਟਿਆਲਾ
syasatਸਾਰਥਕਤਾਂ ਤੋਂ ਦੂਰ ਹੁੰਦੀ ਪੰਜਾਬ ਦੀ ਸਿਆਸਤ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
sikhyaਸਿੱਖਿਆ ਸੰਸਥਾਵਾਂ ਦਾ ਸਿਆਸੀਕਰਨ : ਕਾਰਨ ਅਤੇ ਨਤੀਜੇ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
dhindsaਸਾਊ ਸਿਆਸਤਦਾਨ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ ਪੁਰਸਕਾਰ: ਬਾਦਲ ਪਰਿਵਾਰ ਲਈ ਨਮੋਸ਼ੀ
ਉਜਾਗਰ ਸਿੰਘ, ਪਟਿਆਲਾ
parvasਪਰਵਾਸ: ਸ਼ੌਂਕ ਜਾਂ ਮਜ਼ਬੂਰੀ
ਡਾ. ਨਿਸ਼ਾਨ ਸਿੰਘ ਰਾਠੌਰ  
sikhਸਿੱਖਾਂ ਦੀ ਪਾਰਲੀਮੈਂਟ ਵਿਚ ਬਹਿਸ ਦੀ ਇਜ਼ਾਜਤ ਕਿਉਂ ਨਹੀਂ?
ਉਜਾਗਰ ਸਿੰਘ, ਪਟਿਆਲਾ  
lohriਸਰਦ ਰੁੱਤ ਦਾ ਤਿਉਹਾਰ ਲੋਹੜੀ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ
2018ਸਾਲ 2018 ਦੀ ਮੁਖ ਧਾਰਮਿਕ ਘਟਣਾ ਕਰਤਾਰਪੁਰ ਸਾਹਿਬ ਲਾਂਘਾ
ਹਰਬੀਰ ਸਿੰਘ ਭੰਵਰ, ਲੁਧਿਆਣਾ  
pohਸ਼ਹੀਦੀਆਂ ਦਾ ਮਹੀਨਾ : ਪੋਹ
ਡਾ. ਨਿਸ਼ਾਨ ਸਿੰਘ ਰਾਠੌਰ

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2019, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com