WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਮੇਰੇ ਖਿਆਲ ਵਿੱਚ ਯੋਗਾ
ਗੁਰਪ੍ਰੀਤ ਕੌਰ ਗੈਦੂ , ਯੂਨਾਨ    (12/06/2019)

gaidu

 
yoga
 

ਅੱਜ ਮੇਰਾ ਦਿਲ ਕਰਦਾ ਸੀ ਕਿ ਥੋੜ੍ਹਾ ਜਿਹਾ ਆਪਾਂ ਸਿਹਤ ਬਾਰੇ ਗੱਲ ਕਰੀਏ। ਜਦੋਂ ਈ ਮੈਂ ਸਿਹਤ ਦੀ ਗੱਲ ਕਰਾਂ ਤਾਂ ਸਾਰਿਆਂ ਦੇ ਦਿਮਾਗ ਵਿੱਚ ਵੱਖ-ਵੱਖ ਸੰਤੁਲਿਤ ਆਹਾਰ ਤੇ ਕਈ ਕਿਸਮਾਂ ਦੀਆਂ ਕਸਰਤਾਂ ਦੇ ਨਾਮ ਘੁੰਮਣ ਲੱਗਦੇ ਹਨ, ਪਰ ਮੇਰੇ ਖਿਆਲ ਵਿੱਚ ਹਮੇਸ਼ਾਂ 'ਯੋਗਾ' ਦਾ ਨਾਮ ਹੀ ਘੁੰਮਦਾ ਹੈ। 

ਪੱਛਮੀ ਦੇਸ਼ਾਂ ਵਿੱਚ ਯੋਗਾ ਬਹੁਤ ਮਸ਼ਹੂਰ ਹੈ। ਐਥੇ ਲੋਕਾਂ ਦੁਆਰਾ ਯੋਗਾ ਨੂੰ ਬਹੁਤ ਹੀ ਮਹਾਨਤਾ ਦਿੱਤੀ ਜਾਂਦੀ ਹੈ। ਹਾਲਾਂਕਿ ਕਈ ਲੋਕ ਭਾਰਤ ਵਾਂਗੂ ਐਥੇ ਵੀ ਇਸਨੂੰ ਧਾਰਮਿਕ ਨਜ਼ਰੀਏ ਨਾਲ ਦੇਖਦੇ ਹਨ, ਮਤਲਬ ਕਿ ਉਹ ਸਮਝਦੇ ਹਨ ਕਿ ਜੇ ਯੋਗਾ  ਕਰਾਂਗੇ ਤਾਂ ਸ਼ਾਇਦ ਸਾਡਾ ਧਰਮ ਈ ਨਾ ਬਦਲਿਆ ਜਾਵੇ। ਪਰ ਕਈ ਲੋਕ, ਜਿਹੜੇ ਪੜ੍ਹੇ ਲਿਖੇ ਹਨ, ਸੂਝਵਾਨ ਹਨ, ਜਿਹੜੇ ਸਾਰੀ ਮਨੁੱਖਤਾ ਨੂੰ ਇੱਕੋ ਜਿਹਾ ਸਮਝਦੇ ਹਨ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਯੋਗਾ ਨੂੰ ਬਹੁਤ ਹੀ ਚੰਗਾ ਸਮਝਦੇ ਹਨ। ਉਹਨਾਂ ਨੂੰ ਪਤਾ ਹੈ ਕਿ ਇਹਦਾ ਇਸ ਗੱਲ ਨਾਲ ਕੋਈ ਸਬੰਧ ਨਹੀਂ ਹੈ।
 
ਯੋਗਾ ਕਲਾਸ ਵਿੱਚ ਸਾਰੇ ਹੀ ਧਰਮਾਂ, ਪੇਸ਼ਿਆਂ, ਵੱਖ-ਵੱਖ ਦੇਸ਼ਾਂ ਦੇ ਲੋਕ ਆਉਂਦੇ ਹਨ, ਪਰ ਐਨਾ ਵਖਰੇਵਾਂ ਹੋਣ ਦੇ ਬਾਵਜੂਦ ਵੀ ਉਹ ਇੱਕ ਹੁੰਦੇ ਹਨ....ਜਿਸ ਨੂੰ ਆਪਾਂ ਯੋਗੀ ਆਖਦੇ ਹਾਂ....ਆਪਣੇ ਦੇਸ਼ ਵਿੱਚ ਵੀ ਲੋਕ ਯੋਗਾ ਕਰਦੇ ਹਨ, ਪਰ ਕੁਝ ਲੋਕ ਹੀ ਸਹੀ ਢੰਗ ਨਾਲ ਕਰ ਪਾਉਂਦੇ  ਹਨ....ਮੈਂ ਵੀ ਜਦੋਂ ਤੱਕ ਭਾਰਤ ਵਿੱਚ  ਸੀ ਤਾਂ ਆਪਣੇ ਆਪ ਨੂੰ ਯੋਗਾ ਵਿੱਚ ਨਿਪੁੰਨ ਸਮਝਦੀ ਰਹੀ, ਪਰ ਜਦੋਂ ਮੈਂ ਯੋਗਾ ਕਲਾਸ ਵਿੱਚ ਸਾਰੀ ਯੋਗਾ ਲੜੀ ਕੀਤੀ ਤਾਂ ਜਾ ਕੇ ਪਤਾ ਲੱਗਿਆ ਕਿ ਅਸਲ ਵਿੱਚ ਯੋਗਾ ਕਰਨਾ ਕੀ ਹੁੰਦਾ ਹੈ। ਕਈ ਲੋਕਾਂ ਨੇ ਤਾਂ ਭਾਰਤ ਵਿੱਚ ਜਾ ਕੇ ਵਿਸ਼ੇਸ਼ ਸਿਖਲਾਈ ਵੀ  ਲਈ ਹੈ, ਜੋ ਇਸ ਵਕਤ ਐਥੇ ਬਤੌਰ ਯੋਗਾ ਸਿਖਿਅਕ ਕੰਮ ਕਰ ਰਹੇ ਹਨ।
 
ਮੇਰਾ ਯੋਗਾ ਨਾਲ ਜੁੜਨਾ ਵੀ ਇੱਕ ਕਹਾਣੀ ਹੈ। ਮੇਰੇ ਬੱਚਿਆਂ ਦੇ ਸਕੂਲ ਦੀ ਪ੍ਰਿੰਸੀਪਲ ਸੀ, ਜਿਸਨੂੰ ਪਤਾ ਲੱਗਿਆ ਕਿ ਮੈਂ ਅੰਗਰੇਜ਼ੀ ਅਧਿਆਪਕਾ ਹਾਂ ਤੇ ਮੈਂ ਭਾਰਤ ਤੋਂ ਹਾਂ, ਮੈਨੂੰ ਉਸਨੇ ਬੁਲਾਇਆ ਤੇ ਕਹਿੰਦੀ," ਮੈਂ ਅੰਗਰੇਜ਼ੀ ਸਿੱਖਣਾ ਚਾਹੁੰਦੀ ਹਾਂ, ਬੇਸ਼ੱਕ ਮੈਂ ਏਥੋਂ ਦੇ ਕਿਸੇ ਅਧਿਆਪਕ ਤੋਂ ਵੀ ਸਿੱਖ ਸਕਦੀ ਹਾਂ ,ਪਰ ਮੈਂ ਸਿਰਫ ਅੰਗਰੇਜ਼ੀ ਵਿੱਚ ਹੀ ਅੰਗਰੇਜ਼ੀ ਸਿੱਖਣਾ ਚਾਹੁੰਦੀ ਹਾਂ।" ਮੈਂ ਉਹਦੀ ਗੱਲ ਸਮਝ ਗਈ। ਚਲੋ ਅਸੀਂ ਸਬਕ ਸ਼ੁਰੂ ਕਰ ਦਿੱਤੇ। ਇੰਜ ਹੌਲੀ-ਹੌਲੀ ਹੋਰਨਾਂ ਨੂੰ ਵੀ ਪਤਾ ਲੱਗ ਗਿਆ। ਇੱਕ ਦਿਨ ਏਸੇ ਸਕੂਲ ਦੇ ਇੱਕ ਹੋਰ ਸ਼੍ਰੀਮਤੀ ਨੇ ਮੈਨੂੰ ਪੁੱਛਿਆ ਕਿ, "ਮੇਰੇ ਪਤੀ ਦੇਵ ਯੋਗੀ ਹਨ ,ਕਈ ਸਾਲਾਂ ਤੋਂ ਯੋਗਾ ਨਾਲ ਜੁੜੇ ਹੋਏ ਹਨ ਅਤੇ ਉਹ ਹਿੰਦੀ ਸਿੱਖਣਾ ਚਾਹੁੰਦੇ ਹਨ। ਕੀ ਤੁਸੀਂ ਮੱਦਦ ਕਰ ਸਕਦੇ ਹੋ ?"

ਮੈਂ ਕਿਹਾ,"ਬਿਲਕੁਲ ਕਰ ਸਕਦੇ ਹਾਂ ! ਕਿਉਂ ਨਹੀਂ ਕਰ ਸਕਦੇ ?"
ਉਸ ਦਿਨ ਤੋਂ  ਮੈਂ ਉਸ ਯੋਗਾ ਅਧਿਆਪਕ ਨੂੰ  ਹਿੰਦੀ ਅਤੇ ਸੰਸਕ੍ਰਿਤ ਸਿਖਾਉਣੀ ਸ਼ੁਰੂ ਕਰ ਦਿੱਤੀ ਤੇ ਉਸ ਤੋਂ ਮੈਂ ਯੋਗਾ ਸਿੱਖਣਾ ਸ਼ੁਰੂ ਕਰ ਦਿੱਤਾ ।
 
ਜਦੋਂ ਮੈਂ ਓਥੇ ਯੋਗਾ ਕਰਨਾ ਸ਼ੁਰੂ ਕੀਤਾ ਤਾਂ ਜਾ ਕੇ ਮੈਨੂੰ  ਪਤਾ ਲੱਗਿਆ ਕਿ ਅਸਲੀ ਯੋਗਾ ਕੀ ਹੁੰਦਾ ਹੈ। ਇਹਦਾ ਸਹੀ ਢੰਗ ਨਾਲ ਕਰਨ ਨਾਲ ਹੀ ਫਾਇਦਾ  ਹੁੰਦਾ ਹੈ। ਬਸ ਓਸ ਵਕਤ ਯੋਗਾ ਨਾਲ ਐਸਾ ਯੋਗ ਬਣਿਆ, ਬਸ ਹੁਣ ਯੋਗਾ ਛੱਡਣ ਬਾਰੇ ਕਦੇ ਸੋਚਿਆ ਵੀ ਨਹੀਂ। ਐਥੇ ਕਈ ਬਹੁਤ ਵਧੀਆ ਦੋਸਤ ਮਿਲੇ। ਬਹੁਤ ਮਹਾਨ ਆਤਮਾਵਾਂ ਨੂੰ  ਮਿਲੇ ਅਤੇ ਮਿਲਣ ਦਾ ਮੌਕਾ ਮਿਲਦਾ ਈ ਰਹਿੰਦਾ ਹੈ।

ਇਹ ਬਹੁਤ ਹੀ ਵਧੀਆ ਲੋਕ ਹਨ, ਜਿਹਨਾਂ ਦੀ ਸੋਚ ਬੜੀ ਉੱਚੀ  ਹੈ । ਮੈਨੂੰ ਸਭ ਤੋਂ ਵਧੀਆ ਗੱਲ ਇਹਨਾਂ ਦੀ ਸਾਂਝੀਵਾਲਤਾ ਲਗਦੀ ਹੈ। ਜਦੋਂ ਵੀ ਗੋਸ਼ਟੀਆਂ ਲਗਦੀਆਂ ਹਨ ਤਾਂ ਗੁਰਬਾਣੀ ਅਨੁਸਾਰ ਸਾਰੇ ਮਾਨਸਾਂ ਦੀ ਇੱਕੋ ਹੀ ਜਾਤ ਲਗਦੀ ਹੈ। ਸਾਰੇ ਮੁਸਕਰਾਉਂਦੇ ਹੋਏ ਚਿਹਰੇ ਫੁੱਲਾਂ ਵਾਂਗ ਖਿੜੇ ਹੋਏ ਨਜ਼ਰ ਆਉਂਦੇ ਹਨ। ਮੈਨੂੰ ਇੰਜ ਮਹਿਸੂਸ ਹੋਣ ਲਗਦਾ ਹੈ, ਜਿਵੇਂ ਸੱਚ- ਮੁੱਚ ਹੀ ਰੱਬ ਐਥੇ ਮੇਰੇ ਸਾਹਮਣੇ ਹੋਵੇ ।

ਹਾਂ ਸੱਚ , ਗੱਲ ਤਾਂ ਆਪਾਂ ਸਿਹਤ ਦੀ ਸ਼ੁਰੂ ਕੀਤੀ ਸੀ, ਸਿਹਤ ਬਾਰੇ  ਸਾਨੂੰ ਸਾਰਿਆਂ ਨੂੰ ਪਤਾ ਹੀ ਐ ਕਿ ਇਸ ਦੇ ਨਾਲ ਅਸੀਂ ਸਿਰਫ਼ ਸਰੀਰਕ ਪੱਖੋਂ ਹੀ ਨਹੀਂ , ਬਲਕਿ ਮਾਨਸਿਕ ਪੱਖੋਂ ਵੀ ਸਿਹਤਮੰਦ ਰਹਿੰਦੇ ਹਾਂ। ਸਾਡੇ ਗੁਰੂ ਸਾਹਿਬਾਨਾਂ ਨੇ ਯੋਗੀਆਂ ਨੂੰ ਜੰਗਲਾਂ ਵਿੱਚ ਨਾ ਜਾਣ ਦਾ ਉਪਦੇਸ਼ ਦਿੱਤਾ ਸੀ, ਯੋਗਾ ਨਹੀਂ ਕਰਨਾ, ਇਹ ਨਹੀਂ ਸੀ ਕਿਹਾ। ਅਸਲ ਵਿੱਚ ਯੋਗੀ ਕਰਨ ਵੀ ਕੀ !..... ਯੋਗਾ ਬੰਦੇ ਨੂੰ ਸ਼ਾਂਤੀ ਐਨੀ ਪ੍ਰਦਾਨ  ਕਰ ਦਿੰਦਾ ਹੈ ਕਿ ਉਹ ਮੱਲੋ-ਮੱਲੀ ਕੁਦਰਤੀ ਬਨਸਪਤੀ ਨੂੰ ਦੇਖਣ ਲਈ ਜੰਗਲਾਂ, ਪਹਾੜਾਂ ਵੱਲ ਨੂੰ ਮੂੰਹ ਕਰ ਲੈਂਦਾ ਹੈ। ਕੁਦਰਤ ਪਿਆਰੀ ਲੱਗਣ ਲੱਗ ਪੈਂਦੀ ਹੈ। 

ਸੋ ਮੇਰੇ ਖਿਆਲ ਵਿੱਚ ਯੋਗਾ ਕਰਨਾ ਚਾਹੀਦਾ ਹੈ ।

ਸਾਡੇ ਕਈ ਲੋਕ ਯੋਗਾ ਦਾ ਮਜ਼ਾਕ ਵੀ ਉਡਾਉਂਦੇ ਹਨ। ਇਸਦਾ ਕਾਰਨ ਯੋਗਾ ਦੇ ਅਸਲੀ ਫਾਇਦਿਆਂ ਤੋਂ ਅਨਜਾਣ-ਪੁਣਾ ਹੀ ਮੈਂ ਤਾਂ ਕਹਾਂਗੀ । 
ਚਲੋ ਕੋਈ ਨਾ, ਹੱਸਣਾ ਖੇਡਣਾ ਵੀ ਬਣਿਆ ਈ ਐ ।
ਪਰ ਇੱਕ ਵਾਰੀ ਇਸ ਬਾਰੇ ਗੰਭੀਰਤਾ ਨਾਲ ਵੀ ਜ਼ਰੂਰ  ਸੋਚ ਕੇ  ਦੇਖਿਓ, ਵਧੀਆ ਸਿੱਟੇ ਨਿਕਲਣ ਦੀ ਪੂਰੀ ਉਮੀਦ ਹੈ ।
 
ਜੇ ਕਿਸੇ ਨੂੰ ਮੇਰੀ ਇਹ ਵਾਰਤਕ ਨਾ ਪਸੰਦ ਆਈ ਹੋਵੇ  ਤਾਂ ਮੁਆਫ਼ ਕਰ ਦੇਣਾ। ਮੇਰੇ ਖਿਆਲਾਂ ਤੋਂ ਤੁਹਾਡੇ ਖਿਆਲ ਵੱਖਰੇ ਵੀ ਹੋ ਸਕਦੇ ਹਨ।
ਬਹੁਤ ਧੰਨਵਾਦ ਜੀ  

 
 
 
yogaਮੇਰੇ ਖਿਆਲ ਵਿੱਚ ਯੋਗਾ
ਗੁਰਪ੍ਰੀਤ ਕੌਰ ਗੈਦੂ , ਯੂਨਾਨ 
fatehweerਫਤਿਹਵੀਰ ਸਿੰਘ ਦੀ ਦੁੱਖਦਾਇਕ ਘਟਨਾ ਤੇ ਦੂਸ਼ਣਬਾਜ਼ੀ ਨਾਲੋਂ ਸੰਜੀਦਗੀ ਦੀ ਲੋੜ
ਉਜਾਗਰ ਸਿੰਘ, ਪਟਿਆਲਾ  
navjotਨਵਜੋਤ ਸਿੰਘ ਸਿੱਧੂ ਨੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ
ਉਜਾਗਰ ਸਿੰਘ, ਪਟਿਆਲਾ  
choneਲੋਕ ਸਭਾ ਚੋਣਾਂ ਵਿਚ ਪੰਥ ਹਾਰ ਗਿਆ ਬਾਦਲ ਪਰਿਵਾਰ ਜਿੱਤ ਗਿਆ
ਉਜਾਗਰ ਸਿੰਘ, ਪਟਿਆਲਾ
syasatਸਾਰਥਕਤਾਂ ਤੋਂ ਦੂਰ ਹੁੰਦੀ ਪੰਜਾਬ ਦੀ ਸਿਆਸਤ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
sikhyaਸਿੱਖਿਆ ਸੰਸਥਾਵਾਂ ਦਾ ਸਿਆਸੀਕਰਨ : ਕਾਰਨ ਅਤੇ ਨਤੀਜੇ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
dhindsaਸਾਊ ਸਿਆਸਤਦਾਨ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ ਪੁਰਸਕਾਰ: ਬਾਦਲ ਪਰਿਵਾਰ ਲਈ ਨਮੋਸ਼ੀ
ਉਜਾਗਰ ਸਿੰਘ, ਪਟਿਆਲਾ
parvasਪਰਵਾਸ: ਸ਼ੌਂਕ ਜਾਂ ਮਜ਼ਬੂਰੀ
ਡਾ. ਨਿਸ਼ਾਨ ਸਿੰਘ ਰਾਠੌਰ  
sikhਸਿੱਖਾਂ ਦੀ ਪਾਰਲੀਮੈਂਟ ਵਿਚ ਬਹਿਸ ਦੀ ਇਜ਼ਾਜਤ ਕਿਉਂ ਨਹੀਂ?
ਉਜਾਗਰ ਸਿੰਘ, ਪਟਿਆਲਾ  
lohriਸਰਦ ਰੁੱਤ ਦਾ ਤਿਉਹਾਰ ਲੋਹੜੀ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ
2018ਸਾਲ 2018 ਦੀ ਮੁਖ ਧਾਰਮਿਕ ਘਟਣਾ ਕਰਤਾਰਪੁਰ ਸਾਹਿਬ ਲਾਂਘਾ
ਹਰਬੀਰ ਸਿੰਘ ਭੰਵਰ, ਲੁਧਿਆਣਾ  
pohਸ਼ਹੀਦੀਆਂ ਦਾ ਮਹੀਨਾ : ਪੋਹ
ਡਾ. ਨਿਸ਼ਾਨ ਸਿੰਘ ਰਾਠੌਰ

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2019, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com