ਲਓ
ਜੀ ਅੱਜ ਸਮੇਂ ਜਿਸ ਤੇਜ਼ ਰਫ਼ਤਾਰ ਨਾਲ ਬਦਲ ਰਿਹਾ ਹੈ ਇਸ ਸਮੇਂ ਦੀ ਬਦਲਦੀ ਤੇਜ਼
ਰਫ਼ਤਾਰ ਨਾਲ ਰੀਤਾਂ, ਦਿਨ ਤੇ ਤਿਉਹਾਰਾਂ ਵਿੱਚ ਵੀ ਤਬਦੀਲੀ ਆਈ ਹੈ। ਕੁਝ ਇੱਕ
ਐਸੀਆਂ ਨਵੀਂਆਂ ਰੀਤਾਂ , ਨਵੇਂ ਦਿਨ ਆ ਗਏ ਹਨ ਜਾਂ ਆ ਰਹੇ ਹਨ ਜਿਨ੍ਹਾਂ ਨੂੰ
ਵਿਸ਼ਵ ਪੱਧਰ 'ਤੇ ਮਾਨਤਾ ਵੀ ਦਿੱਤੀ ਜਾ ਰਹੀ ਹੈ ਤੇ ਇਨ੍ਹਾਂ ਨੂੰ ਇੱਕ ਦਿਨ ਜਾਂ
ਦਿਵਸ ਵਾਂਗ ਮਨਾਉਣਾ ਵੀ ਸੁਭਾਵਕ ਗੱਲ ਹੀ ਹੋ ਗਈ ਹੈ। ਇਨ੍ਹਾਂ ਦਿਵਸਾਂ ਜਾਂ
ਦਿਨਾਂ ਵਿੱਚੋਂ ਰੋਜ਼-ਡੇ ਅਰਥਾਤ ਫੁੱਲਾਂ ਦਾ ਦਿਨ, ਪਰਪੋਜ਼-ਡੇ ਅਰਥਾਤ ਪਰਪੋਜ਼ ਕਰਨ
ਦਾ ਦਿਨ ਤੇ ਵੇਲਨਟਾਇਨ-ਡੇ ਪ੍ਰਮੁੱਖ ਤੌਰ 'ਤੇ ਆਉਂਦੇ ਹਨ। ਜਿਨ੍ਹਾਂ ਦਾ ਸਬੰਧ
ਨੌਜਵਾਨ ਪੀੜੀ ਦਾ ਲਿਆ ਗਿਆ ਹੈ।
ਇਨ੍ਹਾਂ ਵਿੱਚੋਂ ਵੇਲਨਟਾਇਨ-ਡੇ ਇੱਕ ਪ੍ਰਮੁੱਖ ਦਿਨ ਦੇ ਤੌਰ 'ਤੇ ਵੀ ਅਪਣਾਇਆ
ਤੇ ਮਨਾਇਆ ਜਾਂਦਾ ਹੈ। ਵੈਸੇ ਵੇਲਨਟਾਇਨ ਦਾ ਪ੍ਰੇਮੀ ਜਾਂ ਪ੍ਰੇਮਿਕਾ ਵਜੋਂ ਲਿਆ
ਜਾਂਦਾ ਹੈ ਜਾਂ ਫਰਵਰੀ ਦਾ ਦਿਨ ਮਨਾਉਣ ਲਈ ਇੱਕ ਭੇਜਿਆ ਜਾਣ ਵਾਲਾ ਤੋਹਫ਼ਾ ਵੀ ਹੈ।
ਨੌਜਵਾਨ ਪੀੜੀ ਵਿੱਚ ਇਸ ਦਿਨ ਦਾ ਇੱਕ ਖਾਸ ਮਹੱਤਵ ਹੈ। ਹੁਣ ਜਿੱਥੇ, ਗਣਤੰਤਰ-ਡੇ,
ਬਰਥ-ਡੇ ਤੇ ਗੁੱਡ-ਫਰਾਈ-ਡੇ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਉੱਥੇ ਦੂਜੇ
ਪਾਸੇ ਅੰਗਰੇਜ਼ਾਂ ਦੇ ਇਸ ਦਿਨ ਨੂੰ ਵੀ ਪੂਰੇ ਵਿਸ਼ਵ ਵਿੱਚ ਬੜੇ ਜ਼ੋਸ਼ੋ-ਖਰੋਸ਼ ਨਾਲ
ਮਨਾਇਆ ਜਾਂਦਾ ਹੈ। ਇਸ ਤਰੀਕੇ ਨਾਲ ਇਸ ਵੇਲਨਟਾਇਨ-ਡੇ ਦਾ ਇੱਕ ਖਾਸ ਹੀ ਮਹੱਤਵ ਬਣ
ਗਿਆ ਹੈ। ਇਹ ਸਿਰਫ਼ ਨੌਜਵਾਨਾਂ ਦਾ ਤਿਉਹਾਰ ਹੀ ਨਹੀਂ ਬਲਕਿ ਕੁਝ ਇੱਕ ਦੇਸ਼ਾਂ ਵਿੱਚ
ਤਾਂ ਬੁੱਢੇ ਲੋਕਾਂ ਲਈ ਵੀ ਇਹ ਇੱਕ ਜ਼ਸ਼ਨ ਦਾ ਦਿਨ ਹੁੰਦਾ ਹੈ।
ਚਲੋ ਵੇਲਨਟਾਇਨ ਕੁਝ ਜ਼ਿਆਦਾ ਨਾ ਘਸੀਟਦੇ ਹੋਏ ਆਪਾਂ ਆਪਣੇ ਪੇਡੂ ਸਭਿਆਚਾਰ ਦੇ
ਪੱਖ ਤੋਂ ਇਹਦਾ ਕੁਝ ਅਰਥ ਜਾਣਨ ਦੀ ਕੋਸ਼ਿਸ਼ ਕਰ ਲਈਏ। ਆਪਣੇ ਪੱਖੋਂ ਇਸ ਸ਼ਬਦ ਦੇ
ਅਰਥ ਦੀ ਕੁਝ ਜ਼ਿਆਦਾ ਗਹਿਰਾਈ 'ਚ ਜਾਣ ਦੀ ਬਜਾਇ ਆਪਾਂ ਇਹ ਹੀ ਦੇਖ ਲਈਏ ਕਿ ਇਸ
ਵੇਲਨਟਾਇਨ ਦਾ ਸਵਰੂਪ ਸਾਡੀ ਪੰਜਾਬੀ ਦੇ ਵੇਲਣ, ਜਿਸ ਨਾਲ ਕਿ ਰੋਟੀ ਵੇਲੀ ਜਾਂਦੀ
ਹੈ, ਵਰਗਾ ਪ੍ਰਤੀਤ ਹੋ ਰਿਹਾ ਹੈ ਤੇ ਇਸ ਨਾਲ ਮਿਲਦਾ ਜੁਲਦਾ ਸ਼ਬਦ ਵੀ ਹੈ।
ਉਂਜ ਆਪਣੇ ਪੰਜਾਬ ਦੇ ਪਿੰਡਾਂ ਵਿੱਚ ਆਪਾਂ ਕਦੇ ਕਿਸੇ ਬਜ਼ੁਰਗ ਕੋਲ ਇਸ
ਵੇਲਨਟਾਇਨ-ਡੇ ਦੀ ਗੱਲ ਕਰੀਏ ਤਾਂ ਉਹ ਕਹੇਗਾ- ਧੀ ਦਾ ਵੇਲਣ ਜ਼੍ਹਾਵੇ ਨਾ ਹੋਣ
ਤਾਂ, ਤੁਹਾਡਾ ਤੁਖ ਮਾਰਿਆ ਜਾਵੇ। ਕਿਉਂਕਿ ਭਾਈ ਪਹਿਲਾਂ ਕਿਸਨੇ ਇਹ ਬੇਲਣਟਾਇਨ
ਆਦਿ ਕਿਸ ਨੂੰ ਪਤਾ ਹੁੰਦਾ ਸੀ। ਹੁਣ ਜਦ ਤੁਖ ਸ਼ਬਦ ਜਦ ਸਾਹਮਣੇ ਆਉਂਦਾ ਹੈ ਤਾਂ
ਆਪਣੇ ਆਪ ਮਡੀਰਵਾਧਾ ਕਿਸਮ ਦੇ ਫੁਕਰੇ ਬੜਾ ਹੀ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕਰਨਗੇ ਪਰ
ਭਾਈ ਬਜ਼ੁਰਗਾਂ ਦੀ ਰਮਜ਼ ਉਹ ਹੀ ਜਾਣਨ ਮੇਰੇ ਜਾਂ ਤੁਹਾਡੇ ਵਰਗੇ ਉਨ੍ਹਾਂ ਦੀ ਰੀਸ
ਕਿਸ ਤਰ੍ਹਾਂ ਕਰ ਸਕਦੇ ਹਨ ਭਲਾ।
ਵੈਸੇ ਤਾਂ ਇਹ ਵੇਲਨਟਾਇਨ-ਡੇ ਨੋਜਵਾਨ ਪੀੜੀ ਨਾਲ ਸਬੰਧ ਰੱਖਦਾ ਹੈ ਪਰ
ਅੱਜਕਲ੍ਹ ਤਾਂ ਬੁੱਢਿਆਂ ਨੂੰ ਵੀ ਜਵਾਨੀ ਚੜੀ ਹੋਈ ਪ੍ਰਤੀਤ ਹੋਣ ਲਗਦੀ ਹੈ। ਹੁਣ
ਜੇਕਰ ਕੋਈ ਬੁੱਢਾ ਜਾਂ ਬੁੱਢੀ - 'ਤੁਸੀਂ ਮੇਰੀ
ਵੇਲਣ ਹੋ' ਕਹਿ ਦੇਵੇ ਤਾਂ ਆਪ-ਮੁਹਾਰੇ ਹਾਸੇ
ਠੱਠੇ ਦਾ ਮਾਹੌਲ ਪੈਦਾ ਹੋ ਜਾਵੇਗਾ। ਇਹ ਗੱਲ ਮੁਢੀਰਵਾਧੇ ਅੱਗੇ ਕਹੀ ਹੋਵੇ ਤਾਂ
ਫਿਰ ਤਾਂ ਗੱਲ ਹੋ ਵੀ ਵਿਗੜ ਜਾਵੇਗੀ। ਹੁਣ ਬੇਲਨਟਾਇਨ-ਡੇ ਦੀ ਸ਼ੁਰੂਆਤ ਕਿਸ ਨੇ
ਕੀਤੀ ਇਸ ਵੱਲ ਜ਼ਿਆਦਾ ਨਾ ਜਾਂਦੇ ਹੋਏ ਥੋੜਾ ਆਪਣੇ ਪੱਖੋ ਇਸ ਦਾ ਅਰਥ ਸਿਰਜਣ ਦੀ
ਕੋਸ਼ਿਸ਼ ਕਰ ਲੈਂਦੇ ਹਾਂ।
ਹੁਣ ਬੇਲਣਟਾਇਨ ਸ਼ਬਦ ਨੂੰ ਪ੍ਰਭਾਸ਼ਿਤ ਕੀਤਾ ਜਾਏ ਤਾਂ ਇਹ ਬੇਲਣਟਾਇਨ-ਡੇ ਵੇਲਣ
ਟਾਇਮ ਡੇ ਵਰਗਾ ਪ੍ਰਤੀਕ ਹੁੰਦਾ ਦਿਖਾਈ ਦਿੰਦਾ ਹੈ। ਇੱਥੇ ਵੇਲਣ ਤੋਂ ਭਾਵ ਉਸ
ਵੇਲਣੇ ਤੋਂ ਹੈ ਜਿਸ ਨਾਲ ਕੀ ਰੋਟੀਆਂ ਵੇਲੀਆਂ ਜਾ ਸਕਦੀਆਂ ਹਨ। ਅਰਥਾਤ ਅੱਜ ਦੇ
ਸਮੇਂ ਵਿੱਚ ਵੇਲਣ ਪ੍ਰਧਾਨ ਹੈ। ਇਸ ਗੱਲ ਦੀ ਪੁਸ਼ਟੀ ਕਰਨ ਲਈ ਅਸੀਂ ਇਹ ਉਦਾਹਰਨ ਲੈ
ਲੈਂਦੇ ਹਾਂ ਕਿ ਕੋਈ ਵੀ ਚਾਹੇ ਕੋਈ ਅਫ਼ਸਰ ਹੈ, ਨੇਤਾ ਹੈ ਜਾਂ ਕੋਈ ਵੀ ਹੈ ਬਾਹਰ
ਚਾਹੇ ਕਿੰਨੀ ਵੀ ਧੌਂਸ ਕਿਉਂ ਨਾ ਦਿਖਾਉਂਦਾ ਫਿਰੇ ਪਰ ਘਰ ਵਾਲੀ ਦੇ ਵੇਲਣੇ ਤੋਂ
ਡਰਦਾ ਹੀ ਨਜ਼ਰ ਆਇਆ ਹੈ। ਚਲੋ ਇਸ ਦੇ ਆਰੰਭ ਨਾਲ ਆਪਾਂ ਇੱਕ ਕਾਲਪਨਿਕ ਕਹਾਣੀ ਹੀ
ਜੋੜ ਲੈਂਦੇ ਹਾਂ ਕਿ ਇਸ ਵੇਲਨਟਾਇਨ-ਡੇ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ ਜਾਂ ਇਹ
ਰੀਤ ਕਿਵੇਂ ਪ੍ਰਚੱਲਿਤ ਹੋਈ?
ਹੁਣ ਆਪ ਹੀ ਦੇਖ ਲਓ ਕਿ ਇਸ ਵੇਲਨਟਾਇਨ ਸ਼ਬਦ ਦਾ ਸਵਰੂਪ ਵੇਲਣ ਟਾਇਮ ਨਾਲ ਮਿਲ
ਰਿਹਾ ਪ੍ਰਤੀਤ ਹੁੰਦਾ ਹੈ। ਹੁਣ ਇਸਦਾ ਅਰਥ ਮਜ਼ਾਕੀਆ ਤੌਰ 'ਤੇ ਸਿਰਜਣ ਦੀ ਕੋਸ਼ਿਸ਼
ਕਰੀਏ ਤਾ ਇਹ ਕਿਹਾ ਜਾ ਸਕਦਾ ਹੈ ਕਿ ਕਿਸੇ ਸਮੇਂ ਇੱਕ ਤ੍ਰੀਮਤ ਨੇ ਆਪਣੇ ਪਤੀ ਦੇਵ
ਦੀ ਸੇਵਾ ਇਸ ਦਿਨ ਵੇਲਣੇ ਨਾਲ ਕੀਤੀ ਹੋਣੀ ਹੈ ਭਾਵ ਵੇਲਣੇ ਵਾਂਗ ਵੇਲਿਆ ਗਿਆ
ਹੋਣਾ ਬੇਚਾਰਾ ਪਤੀ ਦੇਵ ਜਿਸ ਦੇ ਸਿੱਟੇ ਵਜੋਂ ਇਹ ਵੇਲਣ ਟਾਇਮ ਬਣ ਗਿਆ । ਭਾਵੇ
ਇਹ ਕੁਝ ਸਮਾਂ ਹੀ ਵੇਲਿਆ ਗਿਆ ਹੋਵੇ ਪਰ ਇਸ ਤਰੀਕੇ ਨਾਲ ਵੇਲਿਆ ਗਿਆ ਹੋਣੇ
ਬੇਚਾਰਾ ਜਿਸਦਾ ਅਸਰ ਸਾਰਾ ਦਿਨ ਹੀ ਨਹੀਂ ਅੱਜ ਤੱਕ ਵੀ ਦੇਖਿਆ ਜਾ ਰਿਹਾ ਹੈ। ਇਹੀ
ਵੇਲਣ ਟਾਇਮ ਦਾ ਰੂਪ ਸੁਧਰ ਕੇ ਵੇਲਨਟਾਇਨ ਡੇ ਵਿੱਚ ਤਬਦੀਲ ਹੋ ਗਿਆ ਲਗਦਾ ਹੈ।
ਇਹ ਘਟਨਾਂ ਜਿਹੜੀ ਕਿ ਬੇਚਾਰੇ ਪਤੀ ਦੇਵ ਨਾਲ ਵਾਪਰੀ ਉਸ ਦੀ ਯਾਦ ਵਿੱਚ ਇਹ
ਦਿਨ ਮਨਾਇਆ ਜਾਂਦਾ ਹੋਣੇ ਤੇ ਕਿਉਂਕਿ ਅੰਗਰੇਜ਼ੀ ਦਾ ਪਲੜਾ ਥੋੜਾ ਭਾਰੀ ਹੈ ਜਿਸ
ਕਰਕੇ ਇਹ ਅੰਗਰੇਜ਼ੀ ਦਾ ਵੇਲਨਟਾਇਨ ਡੇ ਕਹਾਉਣ ਲੱਗਾ। ਹੁਣ ਇਹ ਵੀ ਹੈ ਕਿ ਅਸਲ ਗੱਲ
ਤਾਂ ਵੇਲਣ ਪ੍ਰਧਾਨ ਦੀ ਹੀ ਭਾਸ਼ ਰਹੀ ਹੈ। ਇਸ ਸਾਰੇ ਤੋਂ ਤਾਂ ਇਹ ਹੀ ਖ਼ਮਿਆਦਾ ਹੋ
ਗਿਆ ਹੈ ਕਿ ਵੇਲਨ ਦੀਆਂ ਸੱਟਾਂ ਥੋੜਾ ਗੁੱਝੀਆਂ ਲੱਗ ਗਈਆਂ ਜਿਸ ਦਾ ਅਸਰ ਅੱਜ ਤੱਕ
ਵੀ ਇਸ ਵੇਲਨਟਾਇਨ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ।
ਧੰਨਵਾਦ ਸਾਹਿਤ।
ਪਰਸ਼ੋਤਮ ਲਾਲ ਸਰੋਏ, 92175-44348 |