ਸਾਡਾ ਦੇਸ
ਕਿੰਨਾਂ ਤਰੱਕੀ ਕਰ ਗਿਆ ਹੈ। ਵੈਸੇ ਤਾਂ ਇਹ ਕਹਾਵਤ ਹੈ ਕਿ ਦੇਸ ਦੇ ਲੋਕਾਂ ਦੀ
ਤਰੱਕੀ ਵਿੱਚ ਹੀ ਦੇਸ ਦੀ ਤਰੱਕੀ ਹੈ। ਪਰ ਇੱਥੇ ਇਹ ਗੱਲ ਉਲਟ ਦੇਖਣ ਨੂੰ ਮਿਲਦੀ
ਹੈ। ਦੇਸ ਤਾਂ ਤਰੱਕੀ ਕਰ ਗਿਆ ਹੈ ਪਰ ਇੱਥੋਂ ਦੇ ਲੋਕ ਹਾਲੇ ਪੂਰੀ ਤਰਾਂ ਤਰੱਕੀ
ਨਹੀਂ ਕਰ ਪਾਏ। ਇੱਥੇ ਗਰੀਬੀ, ਭੁੱਖ, ਬੇਰੁਜ਼ਗਾਰੀ, ਗੁੰਡਾਗਰਦੀ ਅਤੇ ਦਹਿਸ਼ਤਵਾਦ
ਆਦਿ ਜਿਹੀਆਂ ਬਿਮਾਰੀਆਂ ਨੇ ਲੋਕਾਂ ਨੂੰ ਜ਼ਕੜ ਰੱਖਿਆ ਹੈ। ਇੱਥੇ ਜੰਨ-ਸੰਖਿਆ ਇੰਨੀ
ਵਧ ਚੁੱਕੀ ਹੈ ਕਿ ਇੱਥੇ ਹਰ ਇੱਕ ਨੂੰ ਰੁਜ਼ਗਾਰ ਮੁਹੱਈਆ ਕਰਾਉਣਾ ਬੜੀ ਮੁਸ਼ਕਲ ਜਹੀ
ਗੱਲ ਜਾਪ ਰਹੀ ਹੈ। ਦੇਸ਼ ਵਿੱਚ ਅੱਜ ਵੀ ਬਹੁਤ ਸਾਰੇ ਵਹਿਮ-ਭਰਮ ਪਾਏ ਜਾਦੇ ਹਨ।
ਇਸ ਵਹਿਮ ਭਰਮ
ਨਾਲ ਸਬੰਧਿਤ ਇੱਕ ਕਹਾਣੀ ਮੈਂ ਤੁਹਾਨੂੰ ਦੱਸ ਰਿਹਾ ਹਾਂ।
ਇੱਕ ਗਧਾ ਮਰ
ਜਾਂਦਾ ਹੈ ਤਾਂ ਉਸ ਨੂੰ ਦਫਨਾ ਕੇ ਬਾਬਾ ਗਧੇ ਸ਼ਾਹ ਜਾਂ ਬਾਬਾ ਕੁੱਤੇ ਸ਼ਾਹ ਦੀ
ਮਜ਼ਾਰ ਬਣ ਜਾਂਦੀ ਹੈ। ਇੱਕ ਵਾਰੀ ਦੀ ਗੱਲ ਹੈ ਕਿਸੇ ਨੇ ਇੱਕ ਗਧਾ ਮਰ ਗਿਆ ਤਾਂ
ਉੱਥੇ ਕਿਸੇ ਨੇ ਸ਼ਰਾਰਤ ਨਾਲ ਦੋ ਇੱਟਾਂ ਰੱਖ ਦਿੱਤੀਆਂ ਤੇ ਉੱਥੇ ਦੀਵਾ ਜਗਾ
ਦਿੱਤਾ। ਬਸ ਫਿਰ ਕੀ ਸੀ ਇੱਕ ਬਾਬਾ ਭਗਵੇਂ ਕੱਪੜੇ ਪਾਈ ਉੱਥੋਂ ਦੀ ਲੰਘ ਰਿਹਾ ਸੀ।
ਕੋਲ ਹੀ ਇੱਕ ਬੀਬੀ ਖੜੀ ਸੀ ਉਸਨੇ ਉਸ ਭਗਵੇਂ ਕੱਪੜੇ ਵਾਲੇ ਬਾਬੇ ਕੋਲ ਉਸ ਪਵਿੱਤਰ
ਜਗਾ ਦੇ ਬਾਰੇ ਜਾਣਨਾ ਚਾਹਿਆ ਤਾਂ ਉਸ ਬਾਬੇ ਨੇ ਉਸਨੂੰ ਦੱਸਿਆ ਕਿ ਕੋਈ ਚਮਤਕਾਰੀ
ਬਾਬਾ ਕਿਸੇ ਭੁੱਲ ਕਾਰਨ ਆਪਣੇ ਦੂਜੇ ਜਨਮ ਵਿੱਚ ਗਧੇ ਦੇ ਰੂਪ ਵਿੱਚ ਪੈਦਾ ਹੋਇਆ
ਸੀ ਤੇ ਉਸਨੂੰ ਇੱਕ ਇਹ ਵੀ ਵਰਦਾਨ ਹਾਸਲ ਹੋਇਆ ਸੀ ਕਿ ਆਪਣੇ ਇਸ ਜਨਮ ਵਿੱਚ ਉਹ
ਲੋਕਾਂ ਦਾ ਬੋਝ ਢੋਅ ਕੇ ਕੁਝ ਪੁੰਨ ਦੇ ਕੰਮ ਕਰੇਗਾ ਤੇ ਲੋਕ ਉਸਦੀ ਪੂਜਾ ਕਰਨਗੇ
ਤੇ ਲੋਕਾਂ ਦੀਆਂ ਮਨੋ-ਕਾਮਨਾਵਾਂ ਇੱਥੇ ਪੂਰੀਆਂ ਹੋਣਗੀਆਂ। ਪਤਾ ਨਹੀਂ ਉਸ ਭਗਵੇਂ
ਕੱਪੜੇ ਵਾਲੇ ਬਾਬੇ ਨੇ ਉਸ ਗਧਾ ਮਹਾਰਾਜ ਨੂੰ ਆਪਣੇ ਪੂਰਵ ਜਨਮ ਵਿੱਚ ਦੇਖਿਆ ਸੀ
ਜਾਂ ਨਹੀਂ ਪਰ ਉਸ ਨੇ ਬੀਬੀ ਨੂੰ ਇਹ ਅਨਮੋਲ ਜਾਣਕਾਰੀ ਦੇ ਕੇ ਕੁਝ ਪੈਸੇ ਵੀ ਬਟੋਰ
ਲਏ ਸਨ। ਬਸ ਫਿਰ ਕੀ ਸੀ ਉਸੇ ਦਿਨ ਤੋਂ ਬੀਬੀ ਨੇ ਆਪਣੀਆਂ ਮਨੋ-ਕਾਮਨਾਵਾਂ ਦੀ
ਪੂਰਤੀ ਲਈ ਉਸ ਗਧੇ ਮਹਾਰਾਜ ਦੀ ਪੂਜਾ ਅਰਚਨਾ ਆਰੰਭ ਕਰ ਦਿੱਤੀ ਸੀ।
ਇਸ ਤਰਾ ਦੀ
ਇੱਕ ਹੋਰ ਦਿਲਚਸਪ ਕਹਾਣੀ ਮੈਂ ਤੁਹਾਨੂੰ ਦੱਸਦਾ ਹਾਂ।
ਮੈਂ ਦੋ
ਬੰਦਿਆਂ ਨੂੰ ਆਪਸ ਵਿੱਚ ਗੱਲਾਂ ਕਰਦੇ ਹੋਏ ਦੇਖਿਆ। ਇੱਕ ਆਦਮੀਂ ਦੂਜੇ ਆਦਮੀ ਨੂੰ
ਕਹਿ ਰਿਹਾ ਸੀ : ‘‘ ਹੋਰ ਦੱਸ ਸੰਤਾ ਸਿਆਂ ਹੋਰ ਕੀ ਹਾਲ ਏ? ’’ , ’’ ਠੀਕ ਏ
ਭਰਾਵਾ , ਜਿਹੜੀ ਘੜੀ ਲੰਘ ਜਾਏ, ਰੱਬ ਦਾ ਸ਼ੁਕਰ ਅਦਾ ਕਰੀਦਾ ਏ। ’’ ਉਧਰੋਂ ਕੋਲ
ਦੀ ਇੱਕ ਭਗਵੇਂ ਕੱਪੜੇ ਪਾਈ ਬਾਬਾ ਵਧੀਆ ਜਿਹੀ ਗੱਡੀ ਲੈ ਕੇ ਲੰਘ ਰਿਹਾ ਸੀ। ਬਾਬਾ
ਤੋਂ ਭਾਵ ਜਿਹੜਾ ਘਰਾਂ ਵਿੱਚ ਭਗਵਾਂ ਕੱਪੜਾ ਪਾ ਕੇ ਖੈਰ ਮੰਗਦਾ ਫਿਰਦਾ ਹੈ। ਦੂਜਾ
ਬੰਦਾ ਉਸ ਵੱਲ ਦੇਖ ਕੇ ਹੱਸ ਪਿਆ ’ਤੇ ਕਹਿਣ ਲੱਗਾ ‘‘ ਦੇਖ ਸੰਤਾ ਸਿਆਂ? ਸਾਡੇ
ਦੇਸ਼ ਵਿੱਚ ਤਾਂ ਹੁਣ ਭਗਵੇਂ ਕੱਪੜੇ ਪਾ ਕੇ ਘਰਾਂ ਵਿੱਚ ਖੈਰ ਮੰਗਣ ਵਾਲੇ ਬਾਬੇ ਵੀ
ਤਾਂ ਤਰੱਕੀਆਂ ਵਿੱਚ ਨੇ। ਫਿਰ ਸਾਡਾ ਦੇਸ਼ ਕਿਸ ਪਾਸਿਓਂ ਪਿਛਡਿਆ ਰਹਿ ਗਿਆ ਭਲਾ?
ਕਿਉਂ ਨਾ ਅਸੀਂ ਵੀ ਬਾਬੇ ਬਣ ਜਾਈਏ ?
ਪਰਸ਼ੋਤਮ ਲਾਲ ਸਰੋਏ
ਪਿੰਡ: ਧਾਲੀਵਾਲ=ਕਾਦੀਆਂ,
ਡਾਕ: ਬਸਤੀ=ਗੁਜ਼ਾਂ, ਜਲੰਧਰ
|