ਪਟੋਲਾ…
ਸ਼ਬਦ
ਜਿਸਦਾ ਜਿਕਰ ਹੁੰਦੇ ਹੀ ਮਨ ਅੰਦਰ ਇੱਕ ਗੋਰੀ ਚਿੱਟੀ,
ਲੰਬ ਸਲਮੀ,
ਸੁਡੋਲ ਸਰੀਰ ਤੇ ਚੌੜੇ ਸੀਨੇ ਤੇ ਉਭਰਵੀਂ ਛਾਤੀ ਵਾਲੀ ਇੱਕ ਹੁਰਪਰੀ ਦੀ ਤਸਵੀਰ ਉਬਰ
ਆਉਂਦੀ ਹੈ।
ਮੂੰਗਫਲੀਆਂ ਵਰਗੇ ਪੱਟ ਤੇ ਰਸ ਮਲਾਈ ਟੱਪਕਦੀਆਂ ਲੂ-ਫੁੱਟ ਗੱਲਾਂ,
ਅੱਖਾਂ ਚ ਚੜਦੀ ਜਵਾਨੀ ਦਾ ਜੋਸ਼
ਅਜਿਹੀ ਕੁੜੀ ਵੱਲ ਦੇਖਣ ਦਾ ਦਿਲ ਕੀਹਦਾ ਨਹੀ ਕਰਦਾ।
ਭਾਵੇਂ ਉਸ ਕੋਲ ਪਹਿਲਾ ਹੀ ਪੋਸਟ ਪੇਡ ਕਨੈਂਕਸ਼ਨ
ਕਿਉਂ
ਨਾ ਹੋਵੇ ਭਾਵ ਉਹ ਵਿਆਹਿਆ ਹੋਵੇ।
ਆਦਮੀ ਦੀ ਫਿਤਰਤ ਬਣ ਚੁੱਕੀ ਹੈ ਪ੍ਰੀ-ਪੇਡ ਵੱਲ ਤੱਕਣਾ
ਯਾਨਿ
ਕਿ ਬਾਹਰ ਵਾਲੀ ਵੱਲ ਲਲਚਾਈਆਂ ਨਜ਼ਰਾਂ
ਨਾਲ ਬੜੀ ਸਿਦਕ ਨਾਲ ਪਿੱਛੇ ਮੁੜ-ਮੁੜ ਕੇ ਤੱਕਣਾਂ ਜਦ ਤੱਕ ਉਹ ਭੀੜ ਅੰਦਰ ਅਲੋਪ ਨਾ
ਹੋ ਜਾਵੇ ਜਾਂ ਵਿਖਣੋ ਬੰਦ ਨਾ ਹੋ ਜਾਵੇ।
ਹਰ ਇਕ ਨਰ ਭਾਵੇਂ ਉਹ ਕਿਸੇ ਵਹੀਕਲ ਤੇ ਸਵਾਰ ਹੋਵੇ ਜਾ ਪੈਦਲ ਜਾਂ ਫਿਰ
ਨੇੜੇ ਤੇੜੇ ਦੇ ਵਿਹਲੇ ਬੈਠੇ ਦੁਕਾਨਦਾਰ ਸਭ ਜਿਸ ਜਿਸ ਦੀ ਨਜ਼ਰ
ਰਾਹ ਜਾਂਦੀ ਤੇ ਪੈਂਦੀ ਹੈ ਉਹ ਇਸ ਪਟੋਲੇ ਦੇ ਦਰਸ਼ਨ
ਕਰਨੋ ਨਹੀ ਟਲਦੇ।
ਪਿਛਲੇ
ਦਿਨੀ ਇੱਕ ਅਜੀਬੋ ਗਰੀਬ ਘਟਨਾ ਮੇਰੇ ਗੁਆਂਢੀ
ਸ਼ਰਮਾਂ
ਜੀ ਨਾਲ ਘਟੀ।
ਐਤਵਾਰ ਦਾ ਦਿਨ ਸੀ।
ਅਸੀ ਚਾਰ ਪੰਜ ਦੁਕਾਨਦਾਰ ਇੱਕਠੇ ਹੋ ਕੇ ਤਾਸ਼
ਦਾ ਆਨੰਦ ਮਾਣ ਰਹੇ ਸਾਂ।
ਸ਼ਾਇਦ
ਉਹ ਦਿਨ ਕੁਝ ਖਾਸ ਸੀ ਕਿਉਂਕਿ ਬੜੇ ਦਿਨਾਂ ਬਾਦ ਹੋਸਟਲ ਵਾਲੀਆਂ ਕੁੜੀਆਂ ਦੋ-ਦੋ
ਚਾਰ-ਚਾਰ ਦੇ ਝੁੰਡਾਂ ਵਿੱਚ ਸੌਪਿੰਗ ਕਰਨ ਲਈ ਬਾਹਰ ਆਈਆਂ ਸਨ।
ਕਈ ਕੁੜੀਆਂ ਸਦਰ ਬਾਜ਼ਾਰ
ਵੱਲ ਜਾ ਰਹੀਆਂ ਸਨ ਤੇ ਕਈ ਸਿਨੇਮਾ ਹਾਲ ਵੱਲ ਤੇ ਕਈ ਕੁੜੀਆਂ ਨੇੜੇ ਤੇੜੇ ਦੇ
ਰੇਸਟੋਰੈਂਟਾਂ ਵਿੱਚ ਫਾਸਟ ਫੂਡਾ ਦਾ ਆਨੰਦ ਮਾਣਨ ਜਾ ਰਹੀਆਂ ਸਨ।
ਤਾਸ਼
ਖੇਡ ਰਹੇ ਸਾਰੇ ਦੇ ਸਾਰੇ ਰਾਹ ਜਾਂਦੀਆਂ ਕੁੜੀਆਂ ਦੇ ਹੁਸਨ ਦੀ ਤਾਰੀਫ ਆਪਣੇ ਆਪਣੇ
ਅੰਦਾਜ਼
ਵਿੱਚ ਕਰ ਰਹੇ ਸਨ ਅਤੇ ਕੁਝ ਵਿਆਹੇ ਆਪਣੀਆਂ ਪਤਨੀਆਂ ਨੂੰ ਕੋਸਦੇ ਉਹਨਾਂ ਨੂੰ
ਔਲਡ
ਮਾਡਲ ਦੱਸਦੇ ਤੇ ਮਾਡਰਨ ਨੱਢੀਆਂ ਨੂੰ ਉਚ ਕੋਟਿ ਦੇ ਮਾਡਲ ਪਟੋਲੇ ਦੱਸਦੇ।
ਆਪਣੀ ਆਪਣੀ ਘਰ ਗ੍ਰਹਿਸਥੀ ਦੇ ਕਿੱਸੇ ਇੱਕ ਦੂਜੇ ਨਾਲ ਸਾਂਝੇ ਕਰ ਰਹੇ ਸਨ।
ਸ਼ਰਮਾਂ
ਜੀ ਦੀ ਵਾਰੀ ਆਈ।
ਉਹਨਾਂ ਨੇ ਆਪਣੀ ਗੱਲ ਤੋਰੀ ਤੇ ਕਹਿਣ ਲੱਗੇ,
ਯਾਰ ਮੈਂ ਵੀ ਬੜਾ ਦੁਖੀ ਹਾਂ ਘਰਵਾਲੀ ਤੋਂ…
ਉਸਦੇ ਸੁਭਾਅ ਤੋਂ…
ਉਸਦੇ ਪਹਿਰਾਵੇ ਤੋਂ…
ਮਰਜਾਣੀ ਦੂਜੇ ਤੀਜੇ ਦਿਨ ਬਾਜ਼ਾਰ
ਤੁਰੀ ਰਹਿੰਦੀ ਏ,
ਨਿੱਤ ਨਵੇਂ ਨਵੇਂ ਸੂਟ ਪਰ ਦਿਖਾਵਾ ਸਿਰਫ ਦੂਜਿਆ ਅੱਗੇ।
ਕਿੱਟੀ ਪਾਰਟੀਆਂ ਤੇ ਉਹ ਬੜੀ ਲਿਸ਼ਕ-ਪੁਸ਼ਕ
ਕੇ ਜਾਂਦੀ ਏ ਪਰ ਰਾਤ ਨੂੰ ਜਦ ਮੈਂ ਘਰ ਪਹੁੰਚਦਾ ਹਾਂ ਤਾਂ ਮੈਡਮ ਨੂੰ ਦੇਖਦਾ ਹਾਂ
ਪੁਰਾਣੇ ਲੀੜਿਆਂ ਵਿੱਚ ਜਿੰਨਾਂ ਨੂੰ ਉਹ ਬਾਈ ਸਾਲ ਪਹਿਲਾਂ ਵਿਆਹ ਸਮੇਂ ਆਪਣੇ
ਮਾਪਿਆਂ ਤੋਂ ਲਿਆਈ ਸੀ।
ਨਿੱਤ-ਨਿੱਤ ਉਹਨਾਂ ਲੀੜਿਆਂ ਵਿੱਚ ਵੇਖ ਮੈਨੂੰ ਮਰਜਾਣੀ ਦੇ ਬੂਥੇ ਤੋਂ ਹੀ ਨਫਰਤ ਹੋ
ਗਈ ਏ।
ਮੈਂ ਕੁਝ ਨਵਾਂ ਭਾਲਦਾ ਸੀ।
ਸ਼ਾਇਦ
…
ਨਵਾਂ
ਮਾਹੌਲ।
ਕੁਝ ਦਿਨ
ਪਹਿਲਾਂ ਮੇਰੀ ਜਿੰਦਗੀ ਵਿੱਚ ਇੱਕ ਨਵਾਂ ਮੋੜ ਆਇਆ ਮੇਰੀ ਸਾਹਮਣੀ ਗੁਆਢਣ ਵੀ ਨਵਾਂ
ਮਾਹੌਲ ਭਾਲਦੀ ਸੀ।
ਸਾਡੀ ਗੱਲ ਬਣ ਗਈ।
ਮੈਂ
ਹਰ ਰੋਜ਼
ਰਾਤ ਨੂੰ ਘਰ ਜਾਂਦੇ ਹੀ ਬਾਲਕੋਨੀ ਦੀ ਖਿੜਕੀ ਵਿੱਚ ਖੜਾ ਹੋ ਜਾਂਦਾ ਤੇ ਇੱਕ ਦੋ ਵਾਰ
ਬਾਹਰ ਲੱਗੇ ਬਲਬ ਨੂੰ ਜਗਾਉਦਾਂ ਤੇ ਫਿਰ ਬੰਦ ਕਰਦਾ।
ਉਹ ਸਮਝ ਜਾਂਦੀ ਤੇ ਫਿਰ ਉਹ ਵੀ ਇੱਕ ਦੋ ਵਾਰ ਇੰਝ ਹੀ ਕਰਦੀ ਤੇ ਬਾਲਕੋਨੀ ਵਿੱਚ ਜੱਚ
ਕੇ ਖੜ ਜਾਂਦੀ।
ਅਸੀਂ ਇੱਕ ਦੂਜੇ ਨੂੰ ਪਿਆਰ ਭਰੀਆਂ ਨਜ਼ਰਾਂ
ਨਾਲ ਨਿਹਾਰਦੇ।
ਸਭ ਕੁਝ ਠੀਕ ਚੱਲ ਰਿਹਾ ਸੀ।
ਗੱਡੀ ਅੰਤਮ ਪੜਾਅ ਵੱਲ ਵੱਧ ਰਹੀ ਸੀ।
ਅਚਾਨਕ ਮੇਰੀ ਪਤਨੀ ਨੇ ਇਹ ਸਭ ਵੇਖ ਲਿਆ ਤੇ ਫਿਰ ਗੁੱਸੇ ਵਿੱਚ ਉਹ ਜੋ ਕੁਝ ਬੋਲਦੀ
ਰਹੀ ਮੈਂ ਸੁਣਦਾ ਰਿਹਾ।
ਰਾਤ ਭਰ ਤੂੰ-ਤੂੰ ਮੈਂ-ਮੈਂ ਵਾਲੀ ਜੰਗ ਜੋਰਾਂ
ਸ਼ੋਰਾਂ
ਤੇ ਚਲਦੀ ਰਹੀ।
ਨਾ ਉਸਨੇ ਕੁਝ ਖਾਧਾ ਤੇ ਨਾ ਮੈਂ ਕੁਝ ਸਮਾਂ ਮਾਹੌਲ
ਸ਼ਾਤ
ਰਿਹਾ ਤੇ ਫਿਰ ਉਹ ਪੁੱਛਣ ਲੱਗੀ,
ਉਸ ਵਿੱਚ ਅਜਿਹਾ ਕੀ ਏ ਜੋ ਮੇਰੇ ਵਿੱਚ ਨਹੀ ?
ਮੌਕਾ ਚੰਗਾ ਸੀ ਮੇਰੇ ਮਨ ਅੰਦਰ ਜੋ ਉਬਾਲ ਭਰਿਆ ਸੀ ਉਹ ਸਭ ਮੈਂ ਅੱਜ ਕੱਢ ਦੇਣਾ
ਚਾਹੁੰਦਾ ਸੀ।
ਫਿਰ ਮੈਂ ਉਸ ਨੂੰ ਕਹਿ ਹੀ ਦਿੱਤਾ,
ਉਹ ਉਮਰ ਚੋਂ ਤੇਰੇ ਤੋਂ ਵੱਡੀ ਏ।
ਚਾਰ ਨਿਆਣਿਆਂ ਦੀ ਮਾਂ ਏ।
ਫਿਰ ਵੀ ਉਹ ਸਲੀਵਲੈਸ,
ਸਕਿਨ ਟਾਈਟ ਲੀੜੇ ਪਾਉਂਦੀ ਏ।
ਉਸ ਨੂੰ ਕੱਪੜੇ ਪਹਿਨਣ ਦਾ ਸਲੀਕਾ ਏ।
ਉਹ ਜਾਣਦੀ ਏ ਮਰਦਾਂ ਨੂੰ ਕਿਵੇਂ ਲੁਭਾਈਦਾ ਏ ਉਹਨਾਂ ਨੂੰ ਕਿਵੇਂ ਖੁਸ਼
ਰੱਖੀਦਾ ਏ।
ਤੇ ਤੂੰ ਦੋ ਨਿਆਣਿਆਂ ਦੀ ਮਾਂ ਏ ਤੇ ਉਮਰ ਵਿੱਚ ਉਸ ਤੋਂ ਘੱਟ ਫਿਰ ਵੀ ਤੂੰ ਇੰਨੀ
ਜਲਦੀ ਕਿਉਂ ਬੁੱਢੀ ਹੋ ਗਈ।
ਤੈਨੂੰ ਦੂਜਿਆ ਲਈ ਲਿਸ਼ਕਣਾ
ਆਉਂਦਾ ਏ,
ਪਰ ਪਤੀ ਲਈ ਨਹੀ
।
ਇੱਕ ਵਾਰ
ਫਿਰ ਮਾਹੌਲ ਗਰਮ ਹੋ ਗਿਆ।
ਬਘਿਆੜਣੀ ਨੇ ਫਿਰ ਦਿਹਾੜਣਾ
ਸ਼ੁਰੂ
ਕਰ ਦਿੱਤਾ।
ਜਦ ਤੱਕ ਸੂਰਜ ਦੀ ਟਿਕੀ ਸਿਰ ਤੇ ਨਹੀ ਆ ਗਈ ਤਦ ਤੱਕ ਤੂੰ-ਤੂੰ ਮੈਂ-ਮੈਂ ਵਾਲੀ ਜੰਗ
ਜ਼ੋਰਾਂ-ਸ਼ੋਰਾਂ
ਤੇ ਚਲਦੀ ਰਹੀ ਤੇ ਫਿਰ ਚਿਹਰੇ ਤੇ ਤਿਉੜੀਆਂ ਪਾਉਂਦੀ ਗੁੱਸੇ ਵਿੱਚ ਲਾਲ-ਸੁਰਖ
ਨਿਆਣਿਆਂ ਨੂੰ ਸਕੂਲ ਛੱਡਣ ਚਲੀ ਗਈ ਤੇ ਮੈਂ ਅੰਤਾਂ ਦਾ ਦੁਖੀ ਭਰੇ ਮਨ ਨਾਲ ਦੁਕਾਨ
ਤੇ ਆ ਗਿਆ।
ਸ਼ਰਮਾਂ
ਜੀ ਨੇ ਆਪਣੀ ਹੱਢ-ਬੀਤੀ ਸੁਣਾਉਦਿਆਂ ਹੀ ਸਿਗਰਟ ਦਾ ਇੱਕ ਲੰਬਾ ਕੱਸ ਅੰਦਰ ਖਿੱਚਿਆ
ਤੇ ਫਿਰ ਉਹ
ਸ਼ਾਂਤ
ਹੋ ਗਏ।
ਕੁਝ ਸਮਾਂ ਤਾਸ਼
ਦੇ ਪੱਤੇ ਇੱਕ ਦੂਜੇ ਨਾਲ ਮਿਲਦੇ ਰਹੇ ਸਰਾਂ ਬਣਦੀਆਂ ਰਹੀਆਂ ਤੇ ਫਿਰ ਦੂਰੋਂ ਦੋ
ਪਟੋਲੇ ਆਉਂਦੇ ਨਜ਼ਰ
ਆਏ।
ਮਾਹੌਲ ਫਿਰ ਰੰਗੀਨ ਹੋ ਗਿਆ।
ਸਭ ਦੀਆਂ ਨਜ਼ਰਾਂ
ਸਾਹਮਣਿਉ ਆਉਂਦੀਆਂ ਨੱਢੀਆਂ ਤੇ ਟਿਕ ਗਈਆਂ।
ਸਾਰੇ
ਯਾਰ ਬੇਲੀ ਇਹਨਾ ਨੱਢੀਆਂ ਦੇ ਹੁਸਨ ਦੀ ਤਰੀਫ ਆਪਣੇ-ਆਪਣੇ ਕਰਣ ਲੱਗੇ
।
ਜਦ ਕੁਝ ਨੇੜੇ ਆਈਆਂ
।
ਦੋਹਾਂ
ਨੱਢੀਆਂ ਵਿੱਚੋਂ ਇੱਕ ਨੂੰ ਤਾਸ਼
ਖੇਡ ਰਹੇ ਸਾਹਮਣੇ ਘੜੀਸਾਜ਼
ਨੇ ਪਛਾਣ ਲਿਆ ਤੇ ਉਹ ਬੋਲਿਆ,
ਵੇਖ ਉਏ
ਸ਼ਰਮਾਂ
ਅੱਜ ਤਾਂ ਆਂਟੀ ਵੀ ਜੀਨ ਪਾ ਕੇ ਨਿੱਖਰੀ ਫਿਰਦੀ ਏ।
ਸ਼ਰਮਾਂ
ਜੀ ਦੇ ਮੂੰਹ ਤੇ ਤਰੇਲੀ ਆ ਰਹੀ ਸੀ।
ਜੀਅ ਕਾਹਲਾ ਪੈ ਰਿਹਾ ਸੀ ਕਿਉਂਕਿ ਆਂਟੀ ਹੋਰ ਕੌਈ ਨਹੀ ਸ਼ਰਮਾਂ ਜੀ ਦੀ
ਵਹੁੱਟੀ ਸੀ
।
ਮਿਸ
ਸ਼ਰਮਾਂ
ਜੀ ਆਉਂਦੇ ਹੀ ਅੰਗਰੇਜ਼ੀ
ਵਿੱਚ ਬੋਲੀ,
ਡੀਅਰ ਜੀ ਗੁੱਡ ਆਫਟਰਨੂਨ।
ਤੁਹਾਡੇ ਲਈ ਲੰਚ ਲਿਆਈ ਸੀ ਤੇ ਨਾਲ ਠੰਡੀ ਲੱਸੀ
ਜ਼ੀਰਾ
ਪਾ ਕੇ।
|