ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 

ਯੂਕੇ ਸਾਹਿਤ ਸੰਸਾਰ: ਅਦਾਰਾ ਸ਼ਬਦ ਵੱਲੋਂ ਦਰਸ਼ਨ ਬੁਲੰਦਵੀ ਦੀਆਂ ਦੋ ਪੁਸਤਕਾਂ ਲੋਕ ਅਰਪਣ ਤੇ ਗੋਸ਼ਟੀ  
ਮਨਦੀਪ ਖੁਰਮੀ ਹਿੰਮਤਪੁਰਾ,  ਲੰਡਨ              (12/07/2022)

 


06ਲੰਡਨ/ਗਲਾਸਗੋ -  ਇੰਗਲੈਂਡ ਦੇ 'ਸੁਸੈਕਸ ਵੈਸਟ ਏਰੀਆ' ਦੇ ਸਮੁੰਦਰ ਕੰਢੇ ਵਸੇ ਸ਼ਹਿਰ 'ਲਿਟਲਹੈਂਪਟਨ' ਵਿਖੇ ਸਾਹਿਤਕ ਛਹਿਬਰ ਲੱਗੀ। ਇਸ ਖੂਬਸੂਰਤ ਕਸਬੇ ਦੇ ਪ੍ਰਸਿੱਧ 'ਆਰਕੇਡ ਲੌਂਜ' ਵਿਚ "ਅਦਾਰਾ ਸ਼ਬਦ" ਵੱਲੋਂ ਦਰਸ਼ਨ ਬੁਲੰਦਵੀ ਦੀਆਂ ਨਵ-ਪ੍ਰਕਾਸ਼ਿਤ ਪੁਸਤਕਾਂ "ਚਾਨਣ ਦੇ ਪ੍ਰਛਾਵੇਂ" (ਕਵਿਤਾ) ਅਤੇ ਡਾਇਰੀ ਦੇ ਜ਼ਖ਼ਮੀ ਪੰਨੇ (ਵਾਰਤਕ) ਦਾ ਲੋਕ ਅਰਪਣ ਸਮਾਗਮ ਤੇ ਗੋਸ਼ਟੀ ਆਯੋਜਿਤ ਕੀਤੀ ਗਈ।

ਸਮਾਗਮ ਦੇ ਪਹਿਲੇ ਭਾਗ ਦੀ ਪ੍ਰਧਾਨਗੀ ਪ੍ਰਸਿੱਧ ਚਿੰਤਕ ਡਾ. ਧਨਵੰਤ ਕੌਰ ਨੇ ਕੀਤੀ। ਪ੍ਰਧਾਨਗੀ ਮੰਡਲ ਵਿਚ ਪ੍ਰਸਿੱਧ ਲੇਖਕ ਡਾ. ਦਵਿੰਦਰ ਕੌਰ, ਨਾਮਵਰ ਲੇਖਕ ਦਰਸ਼ਨ ਢਿੱਲੋਂ, ਡਾ. ਅਮਰ ਜਿਉਤੀ ਸ਼ਾਮਲ ਹੋਏ।

ਸ਼ੁਰੂਆਤ ਦਰਸ਼ਨ ਬੁਲੰਦਵੀ ਵੱਲੋਂ ਦੂਰੋਂ ਨੇੜਿਓਂ ਹੁੰਮਾ-ਹੁੰਮਾ ਕੇ ਪਹੁੰਚੇ ਸਾਹਿਤਕਾਰਾਂ ਤੇ ਸਨੇਹੀਆਂ ਦੇ ਸਵਾਗਤੀ ਸ਼ਬਦਾਂ ਨਾਲ ਹੋਈ। "ਚਾਨਣ ਦੇ ਪ੍ਰਛਾਵੇਂ" ਬਾਰੇ ਨਾਮਵਰ ਆਲੋਚਕ ਤੇ ਗਲਪਕਾਰ ਡਾ. ਜਸਵਿੰਦਰ ਸਿੰਘ ਨੇ ਸ਼ਾਮਲ ਕਵਿਤਾਵਾਂ, ਗ਼ਜ਼ਲਾਂ ਤੇ ਗੀਤਾਂ ਵਿਚਲੀ ਤਾਜ਼ਾ ਬਿੰਬਾਵਲੀ ਤੇ ਨਵੇਂ ਮੈਟਾਫ਼ਰਾਂ ਜ਼ਰੀਏ ਪਰਵਾਸੀ ਅਨੁਭਵਾਂ ਦੀ ਬਹੁ-ਸੁਰੀ ਨਿਵੇਕਲੀ ਸੰਵੇਦਨਾ ਨੂੰ ਉਭਾਰਿਆ। ਉਸਨੇ ਬੁਲੰਦਵੀ ਦੀ ਗਤੀਸ਼ੀਲ ਜੀਵਨ ਦ੍ਰਿਸ਼ਟੀ ਨੂੰ ਫਰੋਲਦਿਆਂ ਭਾਰਤ ਪੰਜਾਬ ਦੇ ਲੋਕ ਸੰਘਰਸ਼ਾਂ ਬਾਰੇ ਅਪਣਾਏ ਹਾਂਦਰੂ ਰਵੱਈਏ ਦਾ ਜ਼ਿਕਰ ਕੀਤਾ।

ਡਾ. ਦਵਿੰਦਰ ਕੌਰ ਨੇ ਬੁਲੰਦਵੀ ਦੀ ਕਵਿਤਾ ਵਿਚਲੇ ਸਰੋਦੀਪਣ ਨੂੰ ਸਲਾਹਿਆ ਤੇ ਉਸਦੇ ਗੀਤਕਾਰੀ ਦੇ ਨਿਵੇਕਲੇ ਨਕਸ਼ਾਂ ਨੂੰ ਉਭਾਰਿਆ। ਡਾ. ਧਨਵੰਤ ਕੌਰ ਨੇ ਬੁਲੰਦਵੀ ਦੀ ਵਾਰਤਕ ਪੁਸਤਕ "ਡਾਇਰੀ ਦੇ ਜ਼ਖ਼ਮੀ ਪੰਨੇ" ਉੱਪਰ ਚਰਚਾ ਕਰਦਿਆਂ ਇਸ ਪੁਸਤਕ ਵਿਚ ਸ਼ਾਮਿਲ ਸੰਸਮਰਣਾਂ ਨੂੰ ਬੁਲੰਦਵੀ ਦੀ ਸ਼ਖ਼ਸੀ ਘਾੜਤ ਦੇ ਆਧਾਰੀ ਪਛਾਣ ਚਿੰਨ੍ਹਾਂ ਦੇ ਮੀਲ ਪੱਥਰ ਦੱਸਿਆ ਅਤੇ ਉਸ ਦੀ ਵਾਰਤਕ ਸ਼ੈਲੀ ਦੇ ਮੌਲਿਕ ਗੁਣਾਂ ਬਾਰੇ ਚਰਚਾ ਕੀਤੀ।

ਨਾਮਵਰ ਲੇਖਕ ਗੁਰਨਾਮ ਕੰਵਰ ਨੇ ਕਿਹਾ ਕਿ ਬੁਲੰਦਵੀ ਨੇ ਆਪਣੇ ਤੇ ਇਤਿਹਾਸ ਦੇ ਇਕੱਲੇ ਜ਼ਖ਼ਮ ਨਹੀਂ ਸਿਰਜੇ ਇਹਨਾਂ 'ਚੋਂ ਸੰਗਰਾਮੀ ਇਤਿਹਾਸ ਵੀ ਝਲਕਦਾ ਹੈ। ਅਮਰ ਜਿਉਤੀ ਨੇ ਪੁਸਤਕ ਵਿਚਲੀ ਬਹੁ- ਸਭਿਆਚਾਰਕ ਨਿੱਗਰ ਦ੍ਰਿਸ਼ਟੀ ਰਾਹੀਂ ਪੇਸ਼ ਹੋਏ ਵਰਤਾਰਿਆਂ ਤੇ ਪਾਤਰਾਂ ਦੇ ਨਿਆਰੇਪਣ ਨੂੰ ਸਲਾਹਿਆ।

ਸਟੇਜ ਦੀ ਜ਼ੁੰਮੇਵਾਰੀ ਨਾਵਲਕਾਰ ਹਰਜੀਤ ਅਟਵਾਲ ਨੇ ਨਿਭਾਈ। ਪ੍ਰਧਾਨਗੀ ਮੰਡਲ ਨੇ ਕੁਲਵਿੰਦਰ ਦੇ ਨਵੇਂ ਗ਼ਜ਼ਲ ਸੰਗ੍ਰਹਿ ਸ਼ਾਮ ਦੀ ਸ਼ਾਖ 'ਤੇ , ਕੁਲਦੀਪ ਕਿੱਟੀ ਬੱਲ ਦੀਆਂ ਦੋ ਕਾਵਿ ਪੁਸਤਕਾਂ "ਬੰਦ ਬੂਹੇ" ਤੇ "ਤੇਜ਼ ਚੱਲਣ ਹਨੇਰੀਆਂ" ਵੀ ਲੋਕ ਅਰਪਣ ਕੀਤੀਆਂ।

ਦੂਸਰੇ ਭਾਗ ਵਿਚ ਹੋਏ ਕਵੀ ਦਰਬਾਰ ਦੇ ਪ੍ਰਧਾਨਗੀ ਮੰਡਲ ਵਿਚ ਡਾ. ਜਸਵਿੰਦਰ ਸਿੰਘ, ਗੁਰਨਾਮ ਕੰਵਰ, ਯਸ਼ ਸਾਥੀ, ਗਿਮੀ ਸ਼ਗੁਫਤਾ ਤੇ ਦਲਵੀਰ ਕੌਰ ਸ਼ਾਮਲ ਹੋਏ।

ਡਾ. ਦਵਿੰਦਰ ਕੌਰ ਨੇ ਆਪਣੇ ਸੁਰੀਲੇ ਬੋਲਾਂ ਵਿਚ ਦਰਸ਼ਨ ਬੁਲੰਦਵੀ ਦਾ ਗੀਤ "ਦੇਸ਼ ਦੀਏ ਮਿੱਟੀਏ" ਗਾ ਕੇ ਸ਼ੁਰੂਆਤ ਕੀਤੀ। ਸਤਾਈ ਸ਼ਾਇਰਾਂ ਦੇ ਕਲਾਮ ਨੂੰ ਸਰੋਤਿਆਂ ਨੇ ਮੰਤਰਮੁਗਧ ਹੋ ਕੇ ਸੁਣਿਆ।

ਅਮਰ ਜਿਉਤੀ, ਦਲਵੀਰ ਕੌਰ, ਦਰਸ਼ਨ ਬੁਲੰਦਵੀ, ਅਜ਼ੀਮ ਸ਼ੇਖ਼ਰ, ਰਾਜਿੰਦਰ ਜੀਤ, ਕੁਲਵੰਤ ਕੌਰ ਢਿੱਲੋਂ, ਦੇਵਿੰਦਰ ਨੋਹਰਾ, ਸੰਤੋਖ ਹੇਅਰ, ਸੁਰਿੰਦਰ ਪਾਲ, ਕੁਲਦੀਪ ਬਾਂਸਲ, ਕੁਲਦੀਪ ਕਿਟੀ ਬੱਲ, ਭਿੰਦਰ ਜਲਾਲਾਬਾਦੀ, ਜਸਮੇਰ ਲਾਲ, ਗੁਰਚਰਨ ਸੱਗੂ, ਰਾਜਿੰਦਰ ਕੌਰ ਆਦਿ ਨੇ ਸੋਹਣਾ ਰੰਗ ਬੰਨ੍ਹਿਆ ਤੇ ਸਰੋਤਿਆਂ ਤੋਂ ਭਰਪੂਰ ਦਾਦ ਲਈ।

ਪ੍ਰਧਾਨਗੀ ਭਾਸ਼ਣ ਵਿਚ ਡਾ. ਜਸਵਿੰਦਰ ਸਿੰਘ ਨੇ ਸਰੋਤਿਆਂ ਦੇ ਚਾਅ ਭਰੇ ਹੁੰਗਾਰੇ ਲਈ ਉਚੇਚਾ ਧੰਨਵਾਦ ਕਰਦਿਆਂ ਬੁਲੰਦਵੀ ਦੀ ਸਕੀਰੀ ਵਲੋਂ ਲਵਾਈ ਭਰਵੀਂ ਹਾਜ਼ਰੀ ਤੇ ਮਹਿਮਾਨ ਨਿਵਾਜ਼ੀ ਦੀ ਤਾਰੀਫ਼ ਕੀਤੀ।

06
 
 

2011 ਦੇ ਵ੍ਰਿਤਾਂਤ/a> »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ » 2019 ਦੇ ਵ੍ਰਿਤਾਂਤ » 2020 ਦੇ ਵ੍ਰਿਤਾਂਤ »
2021 ਦੇ ਵ੍ਰਿਤਾਂਤ » 2022 ਦੇ ਵ੍ਰਿਤਾਂਤ »    

  06ਯੂਕੇ ਸਾਹਿਤ ਸੰਸਾਰ: ਅਦਾਰਾ ਸ਼ਬਦ ਵੱਲੋਂ ਦਰਸ਼ਨ ਬੁਲੰਦਵੀ ਦੀਆਂ ਦੋ ਪੁਸਤਕਾਂ ਲੋਕ ਅਰਪਣ ਤੇ ਗੋਸ਼ਟੀ
ਮਨਦੀਪ ਖੁਰਮੀ ਹਿੰਮਤਪੁਰਾ,  ਲੰਡਨ
lahoreਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਿਹਾੜਾ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰਦੁਆਰਾ ਡੇਹਰਾ ਸਾਹਿਬ, ਲਾਹੌਰ ਸ਼ਰਧਾ ਨਾਲ ਮਨਾਇਆ  - ਜਨਮ ਸਿੰਘ, ਲਾਹੌਰ 04ਲੇਖਕ ਪਾਠਕ ਮੰਚ ਸਲੋਹ ਦੇ ਸਾਲਾਨਾ ਸਾਹਿਤਕ ਸਮਾਗਮ - ਤੀਜੇ ਪੰਜਾਬ ਦਾ ਪੰਜਾਬੀ ਬੋਲੀ ਦੇ ਹੱਕ ਵਿਚ ਨਾਅਰਾ   
ਕੰਵਰ ਬਰਾੜ
03ਲੇਖਕ ਸੁਭਾਸ਼ ਭਾਸਕਰ ਤੇ ਪੱਤਰਕਾਰ ਦਲਵੀਰ ਹਲਵਾਰਵੀ ਦਾ ਬਰਮਿੰਘਮ ਵਿਖੇ ਰੂਬਰੂ ਸਮਾਗਮ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
02ਭਾਈ ਕਾਨ੍ਹ ਸਿੰਘ ਨਾਭਾ ਦੀਆਂ ਬੌਧਿਕ ਲਿਖਤਾਂ ਨੇ ਸਿੱਖ ਭਾਈਚਾਰੇ ਦੀ ਨਵੇਕਲੀ ਹੋਂਦ ਉਸਾਰਨ ਵਿੱਚ ਪਾਇਆ ਵੱਡਾ ਹਿੱਸਾ  
ਜਸਵੰਤ ਸਿੰਘ, ਚੰਡੀਗੜ੍ਹ
01ਨਾਰਵੇ ਦੇ ਪੰਜਾਬੀ ਸਕੂਲ ਵੱਲੋਂ ਵਿਖਾਖੀ ਦਾ ਵਿਸ਼ੇਸ਼ ਪ੍ਰੋਗਰਾਮ  
ਸ਼ਿੰਦਰ ਮਾਹਲ, ਓਸਲੋ
17-1ਲੋਕ ਅਧਿਕਾਰ ਲਹਿਰ ਦਾ ਪਹਿਲਾ ਮਾਝਾ ਸਮਾਗਮ
ਗੁਰਦਾਸ ਦੋਸਾਂਝ / ਨਿਰਵੈਰ ਸਿੰਘ
16-1'ਗੁਰੂ ਨਾਨਕ ਸਿੱਖ ਟੈਂਪਲ ਗਲਾਸਗੋ' ਵਿਖੇ ਅੰਤਰਰਾਸ਼ਟਰੀ ਕਾਨਫਰੰਸ ਸ਼ਾਨੋ ਸ਼ੌਕਤ ਨਾਲ ਸਮਾਪਤ  
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ
15-1ਸਕਾਟਲੈਂਡ ਦੀ ਧਰਤੀ 'ਤੇ "ਤੀਆਂ ਪੰਜ ਦਰਿਆ ਦੀਆਂ" ਬੇਹੱਦ ਸਫਲ ਹੋ ਨਿੱਬੜੀਆਂ 
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ

2011 ਦੇ ਵ੍ਰਿਤਾਂਤ/a> »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ » 2019 ਦੇ ਵ੍ਰਿਤਾਂਤ » 2020 ਦੇ ਵ੍ਰਿਤਾਂਤ »
2021 ਦੇ ਵ੍ਰਿਤਾਂਤ » 2022 ਦੇ ਵ੍ਰਿਤਾਂਤ »      

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions/a>
Privay Policy
© 1999-2022, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)