ਵੱਡੀ ਤਾਦਾਤ 'ਚ ਦੇਸ਼-ਵਿਦੇਸ਼ ਤੋਂ ਸੰਗਤਾਂ ਹੋਈਆਂ ਗੁਰਦੁਆਰਾ
ਡੇਹਰਾ ਸਾਹਿਬ ਨਤਮਸਤਕ
ਲਾਹੌਰ -16 ਜੂਨ 2022 ਨੂੰ ਨਾਨਕ
ਸ਼ਾਹੀ ਕੈਲੰਡਰ ਅਨੁਸਾਰ ਗੁਰੂ ਅਰਜਨ ਦੇਵ ਜੀ ਦੇ 416ਵੇਂ ਸ਼ਹੀਦੀ ਦਿਹਾੜੇ
ਨੂੰ ਮਨਾਉਣ ਲਈ "ਸ਼ਹੀਦੀ ਗੁਰਮਤਿ ਸਮਾਗਮ" ਅਤੇ ਸ੍ਰੀ ਅਖੰਡਪਾਠ ਸਾਹਿਬ
ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ
ਵਿਖੇ ਰੱਖੇ ਗਏ ਸਨ। ਇਨ੍ਹਾਂ ਸਮਾਗਮਾਂ ਦੌਰਾਨ ਰੈਣ ਸੁਬਾਈ ਕੀਰਤਨ
ਵਿਚ ਹਾਜ਼ਰੀ ਭਰਨ ਲਈ ਭਾਰਤ ਤੋਂ ਵਿਸ਼ੇਸ਼ ਤੌਰ ਤੇ ਖ਼ਾਲਸਾ ਪੰਥ ਦੇ
ਸਿਰਮੌਰ ਕੀਰਤਨੀਏ ਜਥੇ ਉਸਤਾਦ ਸੁਖਵੰਤ ਸਿੰਘ ਜੀ (ਬਾਬਾ ਸੁੱਚਾ ਸਿੰਘ
ਗੁਰਮਤਿ ਸੰਗੀਤ ਅਕੈਡਮੀ), ਪ੍ਰਿੰਸੀਪਲ ਜਸਪਾਲ ਸਿੰਘ ਜੀ, ਬੀਬੀ ਰਾਜਵਿੰਦਰ
ਕੌਰ ਜੀ , ਭਾਈ ਹਰਮਨਦੀਪ ਸਿੰਘ ਜੀ (ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ
ਅੰਮ੍ਰਿਤਸਰ), ਡਾ ਹਰਬੰਸ ਸਿੰਘ ਜੀ (ਕਥਾਵਾਚਕ ਅਲਵਰ ਵਾਲੇ) ਅਤੇ ਸਿੰਧੀ
ਕੀਰਤਨੀ ਸਿੰਘਾਂ ਨੇ ਵੀ ਕੀਰਤਨ-ਕਥਾ ਦੀ ਸੇਵਾ ਕਰਕੇ ਸੰਗਤਾਂ ਨੂੰ
ਨਿਹਾਲ ਕੀਤਾ।
ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਸ੍ਰੀ
ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਦਿੱਤੀ ਗਈ ਕੁਰਬਾਨੀ, ਮੂਲ ਨਾਨਕਸ਼ਾਹੀ
ਕੈਲੰਡਰ ਦੀ ਮਹੱਤਤਾ ਬਾਰੇ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ ਅਤੇ
ਪਾਕਿਸਤਾਨ ਵਿੱਚ ਸਥਿਤ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਪਾਕਿਸਤਾਨ ਦੀ
ਸਰਕਾਰ, ਮਹਿਕਮਾ ਓਕਾਫ਼ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ
ਕਿਸ ਤਰ੍ਹਾਂ ਦਿਨ ਰਾਤ ਇੱਕ ਕਰਕੇ ਸੇਵਾ ਨਿਭਾ ਰਹੀ ਹੈ ਬਾਰੇ ਚਾਨਣ ਪਾਇਆ।
ਇਸ ਮੌਕੇ 'ਤੇ ਸ਼੍ਰੀ ਹਬੀਬ-ਉਰ-ਰਹਿਮਾਨ ਗਿਲਾਨੀ ਸਾਹਿਬ, ਸਭਾਪਤੀ, ਔਕਾਫ
ਬੋਰਡ, ਸ਼੍ਰੀਮਾਨ ਰਾਣਾ ਸ਼ਹੀਦ ਸਾਹਿਬ, ਵਧੀਕ ਸਕੱਤਰ (ਸ਼ਰਾਈਨਜ਼), ਸ਼੍ਰੀ
ਇਮਰਾਨ ਗੋਂਡਲ ਸਾਹਿਬ, ਉਪ ਸਕੱਤਰ (ਸ਼ਰਾਈਨਜ਼), ਬਾਦਸ਼ਾਹੀ ਮਸਜਿਦ ਲਾਹੌਰ ਦੇ
ਇਮਾਮ ਮੌਲਾਨਾ ਅਬਦੁਲ ਖਬੀਰ ਆਜ਼ਾਦ ਸਾਹਿਬ, ਸਭਾਪਤੀ ਰੂਤ-ਏ-ਹਿਲਾਲ, ਸਈਅਦ
ਸ੍ਰੀ ਅਲੀ ਰਜ਼ਾ ਕਾਦਰੀ ਸਾਹਿਬ ਗੱਦੀ ਨਸ਼ੀਨ ਦਰਬਾਰ ਹਜ਼ਰਤ ਸਾਈਂ ਮੀਆਂ
ਮੀਰ ਜੀ ਲਾਹੌਰ, ਸਰਦਾਰ ਅਮੀਰ ਸਿੰਘ ਸਾਹਿਬ (ਪ੍ਰਧਾਨ ਪਾ: ਸ਼੍ਰੋ:
ਗੁ: ਪ੍ਰ: ਕ:), ਸ ਸਤਵੰਤ ਸਿੰਘ ਜੀ (ਸਾਬਕਾ ਪ੍ਰਧਾਨ ਪਾ: ਸ਼੍ਰੋ: ਗੁ:
ਪ੍ਰ: ਕ:) ਸ ਬਿਸ਼ਨ ਸਿੰਘ ਜੀ (ਸਾਬਕਾ ਪ੍ਰਧਾਨ ਪਾ: ਸ਼੍ਰੋ: ਗੁ: ਪ੍ਰ:
ਕ:), ਸ ਮਸਤਾਨ ਸਿੰਘ ਜੀ (ਸਾਬਕਾ ਪ੍ਰਧਾਨ ਪਾ: ਸ਼੍ਰੋ: ਗੁ: ਪ੍ਰ: ਕ:),
ਸਰਦਾਰ ਗੋਪਾਲ ਸਿੰਘ ਚਾਵਲਾ ਸਭਾਪਤੀ ਪੰਜਾਬੀ ਸਿੱਖ ਸੰਗਤ, ਡਾ ਮਿਮਪਾਲ
ਮੈਂਬਰ, ਗ੍ਰੰਥੀ ਮਨਜੀਤ ਸਿੰਘ ਗੁਰਦੁਆਰਾ ਡੇਹਰਾ ਸਾਹਿਬ, ਗਿਆਨੀ ਜਨਮ
ਸਿੰਘ (ਸੰਪਾਦਕ ਸਰਬੱਤ ਦਾ ਭਲਾ ਮੈਗਜ਼ੀਨ), ਗ੍ਰੰਥੀ ਭਾਈ ਪ੍ਰੇਮ ਸਿੰਘ,
ਗਿਆਨੀ ਰਣਜੀਤ ਸਿੰਘ, ਅਜ਼ਹਰ ਅੱਬਾਸ ਕੇਅਰ ਟੇਕਰ ਗੁਰਦੁਆਰਾ ਡੇਹਰਾ
ਸਾਹਿਬ ਆਦਿ ਵੀ ਮੌਜੂਦ ਸਨ। ਭਾਰਤ ਤੋਂ ਆਏ ਯਾਤਰੀਆਂ ਅਤੇ
ਪਾਕਿਸਤਾਨ ਦੇ ਅਲੱਗ ਅਲੱਗ ਸੂਬਿਆਂ ਤੋਂ ਆਈਆਂ ਸੰਗਤਾਂ ਨੇ ਸ੍ਰੀ ਗੁਰੂ
ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮਿਲ
ਕੇ ਸੁਖਮਨੀ ਸਾਹਿਬ ਦੇ ਜਾਪ ਤਿੰਨੋ ਦਿਨ ਕੀਤੇ ਗਏ।
|