ਬੰਗਾਲ ਦੇ ਪਿੰਡ “ਨੈਕਸਲਵਾੜੀ” ਤੋਂ ਉੱਠੀ ਲਹਿਰ ਪੰਜਾਬ ਚ ਆ ਵੜੀ ਸੀ। ਇਨਕਲਾਬੀ
ਪੰਜਾਬੀਆਂ ਨੇ ਓਹਦਾ ਬੜਾ ਸਾਥ ਦਿੱਤਾ ਸੀ। ਮਜਦੂਰਾਂ ਦੀ ਗੱਲ ਕਰਦੀ ਇਹ
ਪਾਰਟੀ ਵੀ ਸਰਬਤ ਦੇ ਭਲੇ ਤੋਂ ਉੱਖੜ ਗਈ ਸੀ। ਜੀਹਨੇ ਸਾਥ ਦਿੱਤਾ ਓਹਨਾਂ ਦੀਆਂ ਧੀਆਂ
ਭੈਣਾਂ ਤੇ ਅੱਖ ਰੱਖਣ ਲਗ ਪਏ ਸਨ ਓਹ ਜੁਝਾਰੂ ਸੂਰਮੇ।
ਸਿਮਰਿਆ! ਪੰਜਾਬ ਅਣਖ
ਦੇ ਤੌਰ ਤੇ ਜਾਣਿਆ ਜਾਂਦਾ। ਮੈਂ ਜਿਆਦਾ ਪੜ੍ਹਿਆ ਲਿਖਿਆ ਤਾਂ ਨਹੀਂ ਪਰ ਜਦੋਂ
ਮੈਂ ਪਰੇਮ ਦੀ ਕੰਟੀਨ ਤੇ ਆਇਆ ਤਾਂ ਖਾਲਸਾ ਸਕੂਲ 'ਚ ਕਲਾਸਾਂ ਲੱਗਦੀਆਂ ਹੁੰਦੀਆਂ
ਸਨ। ਆਥਣੇ ਕਲਾਸਾਂ ਲਗਾ ਓਥੋਂ ਮੈਂ ਪੰਜਾਬੀ ਸਿੱਖ ਲਈ ਸੀ। ਕੰਟੀਨ ਤੇ ਓਦੋਂ
ਨਕਸਲਵਾੜੀਏ ਵੀ ਚਾਹ ਪੀਣ ਆਉਂਦੇ ਹੁੰਦੇ ਸਨ। ਲਹਿਰ ਓਹਨਾਂ ਦੀ ਵੀ ਵਧੀਆ ਸੀ ਪਰ
ਇਮਾਨਦਾਰੀ ਓਹਨਾਂ ਦੀ ਵੀ ਬੇਈਮਾਨੀ ਚ ਬਦਲ ਗਈ । ਪੰਜਾਬ ਨੂੰ ਇੱਕੋ ਇੱਕ ਰਾਜਾ
ਮਿਲਿਆ ਮਹਾਂਬਲੀ ਰਣਜੀਤ ਸਿੰਘ। ਓਹਦੇ ਤੋਂ ਬਾਅਦ ਪੰਜਾਬ ਹਰੇਕ ਪੱਖੋਂ ਉਜੜਦਾ
ਗਿਆ। ਓਦੋਂ ਮੈਂ 10ਕੁ ਸਾਲਾਂ ਦਾ ਹੋਵਾਂਗਾ ਜਦੋਂ ਇਹ ਲਹਿਰ ਚੱਲੀ ਸੀ ਓਦੋਂ ਕਾਮਰੇਡ
ਕੰਟੀਨ ਤੇ ਆਉਦੇ ਹੁੰਦੇ ਸਨ। ਇਕ ਦਿਨ ਕੰਟੀਨ ਦੇ ਸਾਹਮਣੇ ਸਕੂਟਰ
ਆ ਕੇ ਰੁਕਿਆ ਸੀ। ਤਿੰਨ ਜਾਣੇ ਲੋਈਆਂ ਦੀਆਂ ਬੁਕਲਾਂ ਮਾਰੀ ਮੇਰੇ ਸਾਹਮਣੇ ਆ ਖੜੇ
ਹੋਏ ਸੀ। ਅਸਾਲਟਾਂ ਓਹਨਾਂ ਦੇ ਮੋਢਿਆਂ ਤੇ ਪਾਈਆਂ ਹੋਈਆਂ ਸਨ ।
"ਵਾਹਿਗੁਰੂ
ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ...।"
ਮੈਂ ਵੀ ਓਹਨਾਂ ਨੂੰ ਫਤਿਹ ਦਾ
ਜਵਾਬ ਦਿੱਤਾ ਸੀ। "ਸਿਆਣਿਆ ਚਾਚਾ ਭਲਵਾਨਾਂ ? ਗੋਡੀਂ ਹੱਥ ਲਾਉਂਦੇ ਇਕ 22ਕੁ
ਸਾਲ ਦੇ ਜਵਾਨ ਨੇ ਕਿਹਾ ਸੀ। "ਤੈਨੂੰ ਕਿਵੇਂ ਭੁੱਲ ਜੁ ਸੱਤਿਆ!"
ਜੁਝਾਰੂ ਖਾਲਸਾ ਫੋਜ ਦਾ ਕਮਾਂਡਰ ਸਤਬੀਰ ਸਿੰਘ ਸੱਤਾ ਮੇਰੇ ਸਾਹਮਣੇ ਖੜਾ ਸੀ। ਸਤਬੀਰ
ਸਿੰਘ ਸੱਤਾ ਡੀ ਐਮ ਕਾਲਜ ਦੀ ਭੰਗੜਾ ਟੀਮ ਦਾ ਕਪਤਾਨ ਸੀ। ਸਵੇਰੇ ਸਵੇਰੇ ਉਸਤਾਦ
ਮੇਜਰ ਢੋਲੀ ਨਾਲ ਕਾਲਜ ਦੇ ਮੁੰਡਿਆ ਨੂੰ ਕਾਲਜ ਦੀਆਂ ਪਿਛਲੀਆਂ ਗਰਾਊਂਡਾਂ 'ਚ ਭੰਗੜਾ
ਸਿਖਾਉਂਦਾ। ਮੁੜਕੋ ਮੁੜਕੀ ਹੋਏ ਸਾਰੇ ਮੁੰਡੇ ਚਾਹ ਪੀਣ ਕੰਟੀਨ ਤੇ ਆ ਜਾਂਦੇ। ਰੰਗ
ਬਰੰਗੀਆਂ ਵਰਦੀਆਂ 'ਚ ਓਹ ਮੈਨੂੰ ਬੜੇ ਸੋਹਣੇ ਲਗਦੇ। ਢੋਲ 'ਤੇ ਉਸਤਾਦ ਮੇਜਰ ਢੋਲੀ
ਨੇ ਰੰਗ ਬਰੰਗੇ ਫੁੱਲ ਬੰਨੇ ਹੁੰਦੇ। ਭੰਗੜੇ ਵਾਲੇ ਖੂੰਡੇ ਸਾਰਿਆਂ ਮੁੰਡਿਆ ਕੋਲ ਫੜੇ
ਹੁੰਦੇ।
"ਚਾਚਾ ਭਲਵਾਨਾਂ, ਚਾਹ ਪਿਆ ਤੱਤੀ ਤੱਤੀ..ਛੇ, ਸੱਤ ਤੇ ਅੱਠ
ਗਲਾਸ.. ਹਾਂ ਅੱਠ ਗਲਾਸ...।" ਉਗਲਾਂ ਨਾਲ ਗਿਣਤੀ ਜਿਹੀ ਕਰਦੇ ਸੱਤੇ ਨੇ ਮੈਨੂੰ
ਕਹਿਣਾ। "ਨਹੀਂ ਪਹਿਲਾਂ ਮੈਨੂੰ ਇਕ ਬੋਲੀ ਸੁਣਾਓ.. ਫੇਰ ਧਰੂੰ ਚਾਹ।" "ਏਹਨੇ
ਨੀ ਪਿਉਣੀ ਚਾਹ, ਬਿਨਾਂ ਬੋਲੀ ਸੁਣਾਏ....ਡੰਮੋ ਏਹਦਾ ਮੱਥਾ" ਉਸਤਾਦ ਮੇਜਰ ਢੋਲੀ ਨੇ
ਢੋਲ ਤੇ ਡਗਾ ਲਾਉਂਦੇ ਨੇ ਕਹਿਣਾ । ਡਗੇ ਦੀ ਅਵਾਜ਼ ਕਾਲਜ ਦੀਆਂ ਕੰਧਾਂ ਨਾਲ ਵਜ
ਵਜ ਮੁੜਦੀ।
ਗੱਡੀ ਦੀਆਂ ਦੋ ਲਾਇਣਾ, ਵਈ ਗੱਡੀ ਦੀਆਂ ਦੋ ਲਾਇਣਾ
.... ਜਿਥੇ ਮਾਹੀਆ ਯਾਦ ਆਵੇ ਓਥੇ ਬੈਠ ਕੇ ਰੋ ਲੈਣਾ, ਵਈ ਓਥੇ ਬੈਠ ਕੇ
ਰੋ ਲੈਣਾ...।
"ਹੁਣ ਤਾਂ ਧਰਦੇ ਖਸਮਾਂ ਚਾਹ!" ਮੇਜਰ ਢੋਲੀ ਨੇ ਕਹਿਣਾ।
"ਚਲ ਚਾਚਾ ਇਕ ਬੋਲੀ ਹੋਰ ਸਣਾਉਨ ਆਂ ਤੈਨੂੰ... ਫੇਰ ਪਿਆ ਚਾਚਾ ਬਣਕੇ ਚਾਹ....।"
ਸੱਤੇ ਨੇ ਮੈਨੂੰ ਕਹਿਣਾ। 'ਕੋਠੇ ਤੇ ਕਿੱਲ ਮਾਹੀਆ ਵੇ ਕੋਠੇ ਤੇ ਕਿੱਲ ਮਾਹੀਆ..
ਲੋਕਾਂ ਦੀਆਂ ਰੋਣ ਅਖੀਆਂ ਵੇ ਸਾਡਾ ਰੋਂਦਾ ਏ ਦਿੱਲ ਮਾਹੀਆ..।
ਸੜਕ ਤੇ
ਮੁੰਡੇ ਬੋਲੀ ਤੇ ਭੰਗੜਾ ਪਾਉਣ ਲੱਗ ਜਾਂਦੇ।
ਬਜ਼ਾਰ ਨੂੰ ਹੱਥਾਂ ਚ ਝੋਲੇ ਫੜੀ
ਜਾਂਦੇ ਲੋਕ ਖੜ ਕੇ ਮਦਹੋਸ਼ ਹੋਏ ਲੋਕ ਮੁੰਡਿਆ ਦਾ ਭੰਗੜਾ ਵੇਖਣ ਰੁਕ ਜਾਂਦੇ ।
ਤੇ ਫੇਰ ਸੱਤੇ ਦੇ ਮਨ ਚ ਪਤਾ ਨੀ ਕੀ ਆਈ ਕੇ ਮਾਘੀ ਦੇ ਮੇਲੇ ਤੇ ਮੁਕਤਸਰ ਗਿਆ
ਅੰਮ੍ਰਿਤ ਛਕ ਆਇਆ। ਦੁਮਾਲਾ ਸਜਾਈ ਸੱਤਾ ਮੇਰੇ ਸਾਹਮਣੇ ਖੜਾ ਸੀ।
"ਭਲਵਾਨ
ਚਾਚਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।"
"ਵਾਹਿਗੁਰੂ ਜੀ
ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।....ਸੱਤੇ ਪੁੱਤਰਾ ਕੀ ਹਾਲ ਏ ਤੇਰੇ ਸ਼ੇਰਾ ?"
"ਚੜਦੀ ਕਲਾ ਭਲਵਾਨ ਚਾਚਾ ..ਮੈਂ ਤਾਂ ਬਣ ਗਿਆ ਕਲਗੀਧਰ ਦਾ ਪੁੱਤਰ।"
"ਬਹੁਤ
ਬਹੁਤ ਵਧਾਈਆਂ ਸ਼ੇਰਾ ਤੈਨੂੰ...ਪੁੱਤਰਾਂ ਦਾ ਦਾਨੀ ਤੇਰੇ ਸਿਦਕ ਨੂੰ ਕਾਇਮ ਰੱਖੇ
...ਤੈਨੂੰ ਕਿੱਤੇ ਡੋਲਣ ਨਾ ਦੇਵੇ।"
ਥੋੜੇ ਦਿਨਾਂ ਬਾਅਦ ਪਤਾ ਲਗਿਆ ਕੇ
ਸੱਤਾ ਭਗੌੜਾ ਹੋ ਗਿਆ।
ਭੰਗੜੇ ਦੀ ਕਪਤਾਨੀ ਕਰਦਾ ਕਰਦਾ ਸਤਬੀਰ ਸਿੰਘ ਸੱਤਾ
ਜੁਝਾਰੂ ਖਾਲਸਾ ਫੌਜ ਦਾ ਕਪਤਾਨ ਬਣ ਗਿਆ ਸੀ।
ਓਸ ਰਾਤ ਮੈਨੂੰ ਜਵਾਂ ਨੀਂਦ
ਨੀ ਆਈ ਸੀ। ਸਵੇਰ ਦੇ ਪਹਿਰ ਅੱਖ ਲੱਗੀ ਤਾਂ ਸੁਪਨੇ ਚ ਰੇਲ ਗੱਡੀ ਦੀ ਲਾਇਨ ਤੇ ਪੁਲਸ
ਨਾਲ ਹੋਏ ਮੁਕਾਬਲੇ ਚ ਸੱਤਾ ਸ਼ਹੀਦ ਹੋ ਗਿਆ ਸੀ।
'ਗੱਡੀ ਦੀਆਂ ਦੋ ਲਾਇਣਾ
ਵਈ ਗੱਡੀ ਦੀਆਂ ਦੋ ਲਾਇਣਾ ...' ਵਾਲੀ ਬੋਲੀ ਪਾਉਂਦਾ ਸੱਤਾ ਲਹੂ ਨਾਲ ਲਿਬੜਿਆ
ਹੱਥ ਚ ਏ ਕੇ ਸੰਤਾਲੀ ਫੜੀ ਖੁੱਲੇ ਕੇਸੀਂ ਧਰਤੀ ਤੇ ਚੋਫਾਲ ਪਿਆ ਸੀ। ਪੁਲੀਸ ਵਾਲੇ
ਏਸ ਪਰਾਪਤੀ ਲਈ ਇਕ ਦੂਜੇ ਨੂੰ ਵਧਾਈਆਂ ਦੇ ਰਹੇ ਸਨ। "ਇਨਸਪੈਕਟਰ ਸਾਹਿਬ
ਡੀ ਐਸ ਪੀ ਦਾ ਆਹੁਦਾ ਪੱਕਾ ਥੋਡਾ" ਹੱਸਦੇ ਮੁਣਸ਼ੀ ਨੇ ਠਾਣੇਦਾਰ ਨੂੰ ਕਿਹਾ ਸੀ।
'ਏਧਰ ਗੱਭਰੂ ਲਾਸ਼ਾਂ ਡਿਗੀਆਂ, ਸੀਨੇ ਪਾਟੇ ਮਾਵਾਂ ਦੇ... ਓਧਰ ਠੀਕ ਨਿਸ਼ਾਨੇ
ਬਦਲੇ, ਲੱਗਦੇ ਤਗਮੇ ਬਿੱਲੇ ਰਹੇ। ਬਲਰਾਜ ਬਰਾੜ
ਚੋਟੀਆਂ ਠੋਬਾ WhatsApp 1.416.455.8484
|