WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਸਿਸਕਦਾ ਸੱਭਿਆਚਾਰ : ਗਹਿਣਿਆਂ ’ਚੋਂ ਲੋਪ ਹੋਈ ਮਛਲੀ
ਮਛਲੀ ਗੋਤਾ ਮਾਰ ਗਈ, ਗਹਿਣਿਆਂ ਦਿਆਂ ਸਮੁੰਦਰਾਂ ’ਚੋਂ
ਸੰਜੀਵ ਝਾਂਜੀ, ਜਗਰਾਉਂ


  

ਗਹਿਣੇ ਸਾਡੇ ਪੰਜਾਬੀ ਸੱਭਿਆਚਾਰ ਦਾ ਅਨਿਖੜਵਾਂ ਹਿੱਸਾ ਰਹੇ ਹਨ। ਇਹ ਸ਼ਿੰਗਾਰ ਦਾ ਪ੍ਰਮੁੱਖ ਸਾਧਨ ਹਨ। ਸ਼ੌਕ ਦੇ ਰੂਪ ’ਚ ਅੱਜ ਵੀ ਹਨ। ਵੇਲੇ, ਆਰਥਿਕ ਸਮਰਥਾ ਅਤੇ ਜਾਤਿ-ਕਬੀਲੇ ਦੇ ਰਿਵਾਜ਼ਾਂ ਅਨੁਸਾਰ ਗਹਿਣੇ ਬਣਾਉਣ ਲਈ ਸੋਨੇ, ਚਾਂਦੀ, ਤਾਂਬਾ, ਪਿੱਤਲ, ਆਦਿ ਅਨੇਕਾਂ ਧਾਤਾਂ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ ਅਤੇ ਹੋ ਰਹੀ ਹੈ। ਗਹਿਣਿਆਂ ਦਾ ਸ਼ੌਕ ਅੱਜ ਵੀ ਜੀਉਂਦਾ ਹੈ ਪਰ ਆਰਥਿਕ ਤੰਗੀ ਅਤੇ ਲੁੱਟਾ-ਖੋਹਾਂ ਵਧ ਜਾਣ ਕਾਰਨ ਇਸ ਸ਼ੋਕ ਦੀ ਪੂਰਤੀ ’ਚ ਵੱਡਾ ਰੌੜਾ ਅੜਕ ਗਿਆ ਹੈ।

ਜਿਸ ਤਰਾਂ ਤਬਦੀਲੀ ਸੰਸਾਰ ਦਾ ਨਿਯਮ ਹੈ, ਉਸੇ ਤਰਾਂ ਸੰਸਾਰ ਦਾ ਹਰ ਸੱਭਿਆਚਾਰ ਵੀ ਇਸ ਨਿਯਮ ਨਾਲ ਬਝਿਆ ਹੋਇਆ ਹੈ। ਸਾਡੇ ਪੰਜਾਬੀ ਸੱਭਿਆਚਾਰ ’ਚ ਵੀ ਇਹ ਤਬਦੀਲੀ ਜ਼ਾਰੀ ਹੈ। ਲਾਹੇਵੰਦ ਹੈ ਜਾਂ ਨੁਕਸਾਨਦੇਹ, ਇਹ ਤਾਂ ਸਮਾਂ ਹੀ ਦੱਸੇਗਾ। ਗੱਲ ਗਹਿਣਿਆਂ ਦੀ ਕਰ ਰਹੇ ਸੀ। ਜੇਕਰ ਗਿਣੀਏ ਤਾਂ ਪੁਰਾਤਨ ਸਮਿਆਂ ’ਚ ਔਰਤਾਂ ਵੱਲੋਂ ਸਿਰ ਤੋਂ ਲੈ ਕੇ ਪੈਰਾਂ ਤੱਕ ਪਾਏ ਜਾਣ ਵਾਲੇ ਗਹਿਣਿਆਂ ਦੀ ਲੰਮੀ ਚੌੜੀ ਲਿਸਟ ਬਣ ਜਾਵੇਗੀ। ਕਹਿੰਦੇ ਹਨ ਕਿ ਇਨਾਂ ਦੀ ਗਿਣਤੀ 80 ਤੋਂ ਵੀ ਵੱਧ ਹੈ। ਜੇਕਰ ਇਕੱਲੇ ਨੱਕ ’ਚ ਪਾਏ ਜਾਣ ਵਾਲੇ ਗਹਿਣਿਆਂ ਦੀ ਗੱਲ ਕਰੀਏ ਤਾਂ ਤੀਲੀ, ਲੌਂਗ ਕੋਕਾ, ਰੇਖ, ਮੇਖ ਨੱਥ, ਮੱਛਲੀ ਅਤੇ ਨੁਕਰਾ ਆਦਿ ਨੱਕ ਦੇ ਪ੍ਰਸਿੱਧ ਗਹਿਣੇ ਰਹੇ ਹਨ। ਹੋ ਸਕਦਾ ਹੈ ਹੋਰ ਵੀ ਹੋਣ ਪਰ ਚਿੱਤ–ਧਿਆਨ ਤੋਂ ਉਹਲੇ ਹਨ। ਤੀਲੀ ਅਤੇ ਲੌਂਗ ਤਾਂ ਆਮ ਸੁਣੀਦੇ ਤੇ ਵੇਖੀਂਦੇ ਰਹੇ ਹਨ। ਪੰਜਾਬੀ ਬੋਲੀਆਂ ’ਚ ਵੀ ਇਨਾਂ ਦਾ ਚੰਗਾ ਜ਼ਿਕਰ ਹੈ। ਨੱਥ, ਮੱਛਲੀ, ਮੇਖ, ਕੋਕਾ, ਲੌਂਗ ਤੇ ਨੁਕਰਾਂ ਬਾਰੇ ਕਿਹਾ ਗਿਆ ਹੈ:

ਨੱਥ, ਮੱਛਲੀ, ਮੇਖ ਤੇ ਕੋਕਾ, ਇਹ ਨੇ ਸਾਰੇ ਛੋਟੇ ਮਹਿਕਮੇ।
ਤੇਰਾ ਲੌਂਗ ਕਰੇ ਸਰਦਾਰੀ, ਥਾਨੇਦਾਰੀ ਨੁਕਰਾ ਕਰੇ।

ਤੀਲੀ ਅਤੇ ਲੌਂਗ ਵਿਚ ਇਹ ਫੈਸਲਾ ਕਰਨਾ ਮੁਸ਼ਕਿਲ ਰਿਹਾ ਹੈ ਕਿ ਕਿਹੜਾ ਗਹਿਣਾ ਵਧੇਰੇ ਖ਼ੂਬਸੂਰਤੀ ਦਿੰਦਾ ਹੈ:–

ਤੀਲੀ ਲੌਂਗ ਦਾ ਮੁੱਕਦਮਾ ਭਾਰੀ, ਵੇ ਥਾਣੇਦਾਰਾ ਸੋਚ ਕੇ ਕਰੀਂ

ਪੁਰਾਨੀ ਗੱਲ ਹੈ, ਜਦੋ ‘ਟੀਨਏਜ਼’ ’ਚ ਦਾਖਲ ਹੁੰਦਿਆ ਹੀ ਮੈਂ ਐਨ. ਸੀ. ਸੀ. ਦਾ ‘ਏ’ ਗ੍ਰੇਡ ਦਾ ਸਰਟੀਫਿਕੇਟ ਪਾਸ ਕਰਨ ਲਈ ਅੱਠ ਦਿਨਾਂ ਦੇ ਕੈਂਪ ਤੇ ਛਪਾਰ ਗਿਆ ਸੀ। ਕੈਂਪ ’ਚ ਸੱਭਿਆਚਾਰਕ ਗਤੀਵਿਧੀਆਂ ਦੌਰਾਨ ਗੀਤ–ਗਾਣੇ-ਚੁਟਕਲੇ ਆਦਿ ਸੁਣ ਲਏ ਜਾਂਦੇ ਸਨ। ਉਸ ਵੇਲੇ ਇਕ ਕੈਡਿਟ ਨੇ ਇਕ ਗੀਤ ਸੁਣਾਇਆ ਸੀ। ਪਤਾ ਨਹੀਂ ਅਸਲ ’ਚ ਗੀਤ ਸੀ ਜਾਂ ਉਸ ਨੇ ਆਪ ਹੀ ਘੜ ਲਿਆ ਸੀ। ਕੌਣ ਸੀ ਹੁਣ ਤਾਂ ਇਹ ਵੀ ਯਾਦ ਨਹੀਂ ਪਰ ਗੀਤ ਦੇ ਬੋਲਾਂ ਦੀ ਪਹਿਲੀ ਲਾਈਨ ਅੱਜ ਵੀ ਯਾਦ ਹੈ:-

ਮਛਲੀ ਦੇ ਪੱਤ ਬਈਮਾਨ ਹੋ ਗਏ, ਲਾਲੀ ਚੂਸਗੇ ਬੁੱਲਾਂ ਦੀ ਸਾਰੀ

ਬੜਾ ਸੋਚਣਾ ਕਿ ਇਹ ਮੱਛਲੀ ਕੌਣ ਹੈ? ਇਹ ਸੋਚਣ ’ਚ ਹੀ ਲੰਮਾ ਸਮਾਂ ਲੰਘ ਗਿਆ। ਆਹ ਪਿੱਛੇ ਜਿਹੇ ਪਤਾ ਲੱਗਿਆ ਕਿ ਇਹ ਤਾਂ ਪੰਜਾਬੀ ਸੱਭਿਆਚਾਰ ਦਾ ਹਿੱਸਾ ਰਿਹਾ ਹੈ। ਗਹਿਣਿਆਂ ਦੀ ਲਿਸਟ ’ਚ ਹੈ।

ਇਹ ਨੱਕ ’ਚ ਪਾਇਆ ਜਾਣ ਵਾਲਾ ਇਕ ਨਿੱਕਾ ਜਿਹਾ ਗਹਿਣਾ ਹੈ। ਇਸ ਦਾ ਅਕਾਰ ਮੱਛਲੀ ਵਰਗਾ ਹੋਣ ਕਰਕੇ ਹੀ ਇਸਨੂੰ ਮੱਛਲੀ ਕਿਹਾ ਜਾਂਦਾ ਹੈ। ਕਹਿੰਦੇ ਹਨ ਕਿ ਚਮਕਦਾ ਹੋਇਆ ਇਹ ਗਹਿਣਾ ਹਰ ਦਾ ਮਨ ਮੋਹੁੰਦਾ ਸੀ ਅਤੇ ਇਸ ਨਾਲ ਬਣੀ ਖੂਬਸੂਰਤੀ ਦੀ ਚਰਚਾ ਸੱਥਾਂ, ਖੂਹਾਂ, ਟੋਬਿਆਂ ਤੇ ਹੁੰਦੀ ਰਹਿੰਦੀ ਸੀ :–

ਸੁਣ ਨੀਂ ਕੁੜੀਏ ਮਛਲੀ ਵਾਲੀਏ, ਮਛਲੀ ਨਾ ਚਮਕਾਈਏ,
ਖੂਹ ਟੋਭੇ ਤੇਰੀ ਚਰਚਾ ਹੁੰਦੀ ,ਚਰਚਾ ਨਾ ਕਰਵਾਈਏ
ਆਪਣੇ ਮਾਪਿਆਂ ਦੀ ਫੁੱਲ ਵਰਗੀ ਰੱਖ ਜਾਈਏ….......

ਇਹ ਨੱਕ ਦੇ ਬਿਲਕੁਲ ਵਿਚਾਲੇ ਪਾਇਆ ਜਾਂਦਾ ਹੈ। ਨੱਕ ਦੀਆਂ ਦੋਨੇ ਮੋਰੀਆਂ ਦੇ ਵਿਚਕਾਰ ਜਿਹੜਾ ਪਰਦਾ ਹੁੰਦਾ ਹੈ, ਉਸ ’ਚ ਇਹ ਪਹਿਣਿਆ ਜਾਂਦਾ ਹੈ। ਇਸਦੇ ਹੇਠਾਂ ਛੋਟੇ–ਛੋਟੇ ਪੱਤੇ ਲੱਗੇ ਹੁੰਦੇ ਹਨ, ਜਿੰਨਾਂ ਨੂੰ ਪੱਤ ਕਹਿੰਦੇ ਹਨ। ਇਹ ਹੇਠਾਂ ਨੂੰ ਲਮਕਦੇ ਹੋਏ ਉਪਰਲੇ ਬੁੱਲ ਨਾਲ ਖਹਿੰਦੇ ਰਹਿੰਦੇ ਹਨ। ਤਾਹੀਓਂ ਤਾਂ ਇਨਾਂ ਤੇ ਦੋਸ਼ ਬੁੱਲਾਂ ਦੀ ਲਾਲੀ ਚੂਸ ਜਾਣ ਦਾ ਲੱਗਦਾ ਰਿਹਾ ਹੈ। ਮੁਟਿਆਰਾਂ ਵੱਲੋਂ ਪਾਇਆ ਜਾਣ ਵਾਲਾ ਇਹ ਗਹਿਣਾ ਆਮਤੌਰ ਤੇ ਵਿਆਹ–ਸ਼ਾਦੀ ਜਾਂ ਖੁਸ਼ੀ ਮੌਕੇ ਸੱਜਣ–ਸੰਵਰਣ ਮੌਕੇ ਹੀ ਪਾਇਆ ਜਾਂਦਾ ਸੀ। ਇਸ ਦੀ ਇਕ ਹੋਰ ਖਾਸੀਅਤ ਸੀ ਕਿ ਇਸ ਨੂੰ ਲਗਾਤਾਰ ਨਹੀਂ ਪਾਇਆ ਜਾਂਦਾ ਸੀ, ਰਾਤ ਨੂੰ ਲਾਹ ਕੇ ਰੱਖ ਦਿੱਤਾ ਜਾਂਦਾ ਸੀ। ਅੱਜ ਸਾਡੇ ਅਮੀਰ ਰਹੇ ਪੰਜਾਬੀ ਸੱਭਿਆਚਾਰ ਦਾ ਇਹ ਅੰਗ ਸਿਸਕਦਾ–ਸਿਸਕਦਾ ਹੁਣ ਲਗਭਗ ਲੋਪ ਹੋ ਚੁੱਕਾ ਹੈ। ਲਗਦਾ ਹੈ ਕਿ ਬਦਲਦੇ ਜ਼ਮਾਨੇ ’ਚ ਨਾਂ ਤਾਂ ਇਸਨੂੰ ਮੁਟਿਆਰਾਂ ਪਾਉਣਾ ਚਾਹੁੰਦੀਆਂ ਹਨ ਅਤੇ ਨਾ ਹੀ ਹੁਣ ਇਹ ਭਾਲਿਆਂ ਥਿਆਉਂਦਾ ਹੈ।

ਮੱਛਲੀ ਗੋਤਾ ਮਾਰ ਗਈ, ਗਹਿਣਿਆਂ ਦਿਆਂ ਸਮੁੰਦਰਾਂ ’ਚੋਂ

ਮੈਂ ਆਪਣੇ ਜੀਵਨ ’ਚ ਕਦੇ ਵੀ ਕਿਸੇ ਪੰਜਾਬਣ ਨੂੰ ਇਹ ਗਹਿਣਾ ਪਹਿਣੇ ਨਹੀਂ ਦੇਖਿਆ, ਫੇਟੋਆਂ ਜ਼ਰੂਰ ਵੇਖੀਆਂ ਹਨ, ਬੋਲੀਆਂ ’ਚ ਬੜਾ ਪੜਿਆ–ਸੁਣਿਆ ਹੈ। ਹਾਂ, ਕੁੱਝ ਰਾਜਸਥਾਨੀ ਅਤੇ ਪਹਾੜੀ ਔਰਤਾਂ ਨੂੰ ਨੱਕ ਦੇ ਇਸੇ ਹਿੱਸੇ ’ਚ ਮੁਰਕੀ ਵਰਗਾ ਗਹਿਣਾ ਪਾਏ ਜ਼ਰੂਰ ਵੇਖਿਆ ਹੈ। ਪਰ ਉਹ ਮੱਛਲੀ ਨਹੀਂ।

ਸੁਣ ਨੀ ਕੁੜੀਏ ਮਛਲੀ ਵਾਲੀਏ…, ਮਛਲੀ ਨਾ ਚਮਕਾਈਏ…
ਭਰੀ ਕਚਹਿਰੀ ਬਾਬੁਲ ਬਹਿੰਦਾ…, ਨੀਵੀਂ ਪਾ ਲੰਘ ਜਾਈਏ…
ਧਰਮੀ ਬਾਬੁਲ ਦੀ…, ਪੱਗ ਨੂੰ ਦਾਗ ਨਾ ਲਾਈਏ…
ਧਰਮੀ ਬਾਬੁਲ ਦੀ…, ਪੱਗ ਨੂੰ ਦਾਗ ਨਾ ਲਾਈਏ….......

ਸੰਜੀਵ ਝਾਂਜੀ, ਜਗਰਾਉਂ।
ਸੰਪਰਕ : 80049 10000

SANJEEV JHANJI
M.Sc.B.Ed
Master of Mass Communication
Post grad.Dip. in Journalism & Mass Communication
PGDHRD MOB: +91 80049 10000
sanjeevjhanji@journalist.com

11/10/2015

ਸਿਸਕਦਾ ਸੱਭਿਆਚਾਰ : ਗਹਿਣਿਆਂ ’ਚੋਂ ਲੋਪ ਹੋਈ ਮਛਲੀ
ਮਛਲੀ ਗੋਤਾ ਮਾਰ ਗਈ, ਗਹਿਣਿਆਂ ਦਿਆਂ ਸਮੁੰਦਰਾਂ ’ਚੋ
ਸੰਜੀਵ ਝਾਂਜੀ, ਜਗਰਾਉਂ
ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਵਲੋਂ ਆਯੋਜਿਤ ਭਾਸ਼ਾ ਸੰਮੇਲਨ ਦੇ ਸੰਦਰਭ ਵਿੱਚ ਵਿਚਾਰ
ਪੰਜਾਬੀ ਭਾਸ਼ਾ - ਦੁਰਦਸ਼ਾ ਦੀ ਦਾਸਤਾਨ

ਏਕਮ.ਦੀਪ, ਯੂ ਕੇ 
ਕਨੇਡਾ ਦੀਆਂ ਫੈਡਰਲ ਚੋਣਾਂ ਅਤੇ ਪੰਜਾਬੀ ਬੋਲੀ
ਸਾਧੂ ਬਿਨਿੰਗ, ਕਨੇਡਾ
ਪੰਜਾਬੀ ਦੀਆਂ ਦੁਸ਼ਵਾਰੀਆਂ ਤੇ ਆਸ ਦੀ ਕਿਰਨ
ਏਕਮ.ਦੀਪ, ਯੂ ਕੇ
ਯੂਰਪ ਦੀ ਸਾਂਝੀ ਮੰਡੀ ਦੇ ਟੁੱਟਣ ਦੇ ਅਸਾਰ
ਡਾ. ਸਾਥੀ ਲੁਧਿਆਣਵੀ, ਲੰਡਨ
ਜਿਹੀ ਤੇਰੀ ਗੁੱਤ ਦੇਖ ਲਈ, ਜਿਹਾ ਦੇਖ ਲਿਆ ਰੌਸ਼ਨੀ ਦਾ ਮੇਲਾ
ਸੰਜੀਵ ਝਾਂਜੀ, ਜਗਰਾਉਂ
ਬਰਤਾਨੀਆਂ ਦੀ ਲੇਬਰ ਪਾਰਟੀ ਦੇ ਭਵਿੱਖ ਉਤੇ ਪ੍ਰਸ਼ਨ ਚਿੰਨ੍ਹ
ਡਾ.ਸਾਥੀ ਲੁਧਿਆਣਵੀ, ਲੰਡਨ
ਕੈਂਚੀ ਸਾਈਕਲ ਚਲਾਉਣ ਦਾ ਵੱਖਰਾ ਈ ਨਜ਼ਾਰਾ ਸੀ
ਸੰਜੀਵ ਝਾਂਜੀ ਜਗਰਾਉਂ
ਸਿਸਕਦਾ ਸੱਭਿਆਚਾਰ : ਗਹਿਣਿਆਂ ’ਚੋਂ ਲੋਪ ਹੋਈ ‘ਬਘਿਆੜੀ’
ਸੰਜੀਵ ਝਾਂਜੀ ਜਗਰਾਉਂ
ਯੂਰਪ ਵਿਚ ਆ ਰਹੇ ਸ਼ਰਨਾਰਥੀ ਅਤੇ ਇਕਨੌਮਿਕ ਇੱਲੀਗਲ ਇਮੀਗਰਾਂਟਸ
ਡਾ. ਸਾਥੀ ਲੁਧਿਆਣਵੀ, ਲੰਡਨ
ਵਿਆਪਮ ਵਰਗੇ ਘੁਟਾਲੇ ਪੰਜਾਬ ਵਿਚ ਹੁੰਦੇ ਰਹੇ ਹਨ
ਉਜਾਗਰ ਸਿੰਘ, ਪਟਿਆਲਾ
ਛਿੰਗ ਤਵੀਤ: ਅੱਜ ਦੇ ਗਹਿਣਿਆਂ ’ਚੋਂ ਹੋਇਆ ਅਲੋਪ
ਸੰਜੀਵ ਝਾਂਜੀ ਜਗਰਾਉਂ
ਆਧੁਨਿਕਤਾ ਤੇ ਸ਼ੋਸ਼ੇਬਾਜ਼ੀ ’ਚ ਰੁਲ ਕੇ ਰਹਿ ਗਿਆ ਪ੍ਰਾਇਮਰੀ ਬਚਪਨ
ਸੰਜੀਵ ਝਾਂਜੀ ਜਗਰਾਉਂ
ਰੱਖੜੀਆਂ ਬਣਾਉਣ ਵਾਲੇ ਗੁੱਟ ਚੜ ਰਹੇ ਨੇ ਨਸ਼ੇ ਦੀ ਭੇਟ
ਜਸਵਿੰਦਰ ਪੂਹਲੀ, ਬਠਿੰਡਾ
ਕਿਥੇ ਹੈ ਅਜ਼ਾਦੀ ’ਤੇ ਲੋਕਤੰਤਰ : ਜਿਨ੍ਹਾਂ ਪੁਰ ਦੇਸ਼ ਨੂੰ ਮਾਣ ਹੈ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਜਸ਼ਨ-ਏ-ਆਜ਼ਾਦੀ
ਡਾ. ਹਰਸ਼ਿੰਦਰ ਕੌਰ, ਐਮ. ਡੀ. , ਪਟਿਆਲਾ
ਆਰਕੋ ਬਾਲੀਨੋ
ਰਵੇਲ ਸਿੰਘ ਇਟਲੀ
ਫੇਸਬੁੱਕ ਕਿ ਫਸੇਬੁੱਕ?
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਪੰਜਾਬੀਓ ਜ਼ੋਸ਼ ਨਾਲੋਂ ਹੋਸ਼ ਟਿਕਾਣੇ ਰੱਖੋ
ਉਜਾਗਰ ਸਿੰਘ, ਪਟਿਆਲਾ
ਅਕਾਲੀਓ ਪੰਜਾਬ ਵਿਚ ਅਕਸ ਸੁਧਾਰ ਲਵੋ ਪ੍ਰਵਾਸ ਵਿਚ ਆਪੇ ਸੁਧਰ ਜਾਵੇਗਾ
ਉਜਾਗਰ ਸਿੰਘ, ਪਟਿਆਲਾ
2050 ਵਿੱਚ ਭਾਰਤ ਚੀਨ ਨੂੰ ਪਿਛਾੜਦੇ ਹੋਏ ਅਬਾਦੀ ਦੇ ਮਾਮਲੇ ਵਿੱਚ ਦੁਨੀਆਂ ਵਿੱਚ ਪਹਿਲੇ ਨੰਬਰ ਤੇ ਆ ਜਾਵੇਗਾ - ਅਕੇਸ਼ ਕੁਮਾਰ, ਬਰਨਾਲਾ ਇਸ ਵਾਰੀ ਵਾਲ਼ੀ ਪੰਜਾਬ ਦੀ ਫੇਰੀ (12 ਜਨਵਰੀ ਤੋਂ 14 ਅਪ੍ਰੈਲ 2015)
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਯੂਨਾਨ - ਜਿਹੜੀ ਗੱਲ ਮੀਡੀਆ ਤੁਹਾਨੂੰ ਦੱਸ ਨਹੀਂ ਰਿਹਾ
ਕ੍ਰਿਸ ਕੰਥਨ (ਅਨੁ: ਸਾਧੂ ਬਿਨਿੰਗ)
ਪ੍ਰਵਾਸੀ ਲੜਕੀ ਨਾਲ ਛੇੜ ਛਾੜ ਦੀ ਘਟਨਾ ਸਿੱਖੀ ਵਕਾਰ ਤੇ ਧੱਬਾ
ਉਜਾਗਰ ਸਿੰਘ, ਪਟਿਆਲਾ
ਕਾਮਰੇਡ ਜਗਜੀਤ ਸਿੰਘ ਆਨੰਦ ਅਤੇ ਗੁਰਬਚਨ ਸਿੰਘ ਦੀ ਮੌਤ ਉਤੇ ਪੰਜਾਬੀ ਸਾਹਿਤ ਕਲਾ ਕੇਂਦਰ ਵਲ੍ਹੋਂ ਸ਼ੋਕ ਦਾ ਮਤਾ
ਸਾਥੀ ਲੁਧਿਆਣਵੀ, ਲੰਡਨ
ਮੋਦੀ ਸਰਕਾਰ ਦੇ 365 ਦਿਨ
ਕੌਂਸਲਰ ਮੋਤਾ ਸਿੰਘ, ਇੰਗਲੈਂਡ
ਸਮਾਰਟ ਸਿਟੀ ਯੋਜਨਾ:ਮੁੰਗੇਰੀ ਲਾਲ ਦਾ ਸਪਨਾ
ਉਜਾਗਰ ਸਿੰਘ, ਪਟਿਆਲਾ
ਸਿੱਖ ਮਾਨਸਿਕਤਾ ਦਾ ਸੰਤਾਪ ਬਲਿਊ ਸਟਾਰ ਅਪ੍ਰੇਸ਼ਨ
ਉਜਾਗਰ ਸਿੰਘ, ਪਟਿਆਲਾ
ਚੋਰ ਉਚੱਕੇ ਚੌਧਰੀ ਗੁੰਡੀ ਰਨ ਪ੍ਰਧਾਨ
ਡਾ. ਹਰਸ਼ਿੰਦਰ ਕੌਰ, ਪਟਿਆਲਾ
ਸਾਡੇ ਪੰਜਾਬ ਵਿੱਚ ਵਧ ਰਹੇ ਅਪਰਾਧਾ ਲਈ ਜਿੰਮੇਵਾਰ ਕੌਣ?
ਜਸਵਿੰਦਰ ਪੂਹਲੀ, ਬਠਿੰਡਾ
ਮਈ-ਦਿਵਸ
ਕੌਂਸਲਰ ਮੋਤਾ ਸਿੰਘ, ਇੰਗਲੈਂਡ
ਪ੍ਰਿਥਵੀ ਦਿਵਸ - 22 ਅਪ੍ਰੈਲ
ਅਮਨਦੀਪ ਸਿੰਘ, ਅਮਰੀਕਾ
ਪਿਸਤੌਲ ਵਾਲਾ ਭਗਤ ਸਿੰਘ ਬਨਾਮ ਕਿਤਾਬਾਂ ਹਿੱਕ ਨੂੰ ਲਾਈ ਖੜ੍ਹਾ “ਦ ਰੀਅਲ ਭਗਤ ਸਿੰਘ”
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
ਵਿਦੇਸ਼ਾਂ ਵਿਚ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਇੱਕ ਪੜਚੋਲ
ਉਜਾਗਰ ਸਿੰਘ, ਪਟਿਆਲਾ
ਭੁੱਲਗੀਆਂ ਖੇਡਾਂ ਰੁਲ ਗਿਆ ਬਚਪਨ, ਸਾਡੀ ਬਾਲ ਲੋਕ–ਖੇਡ : ਗੁੱਲੀ ਡੰਡਾ
ਸੰਜੀਵ ਝਾਂਜੀ, ਜਗਰਾਉਂ 
ਫ਼ਿੰਨਲੈਂਡ ਵਿੱਚ ਵਿਸਾਖੀ ਮੇਲਾ 18 ਅਪ੍ਰੈਲ ਨੂੰ ਮਨਾਇਆ ਜਾਵੇਗਾ
ਵਿੱਕੀ ਮੋਗਾ, ਫ਼ਿੰਨਲੈਂਡ
ਯੂ ਕੇ ਦੀਆਂ ਪਾਰਲੀਮੈਂਟ ਚੋਣਾਂ
ਕੌਂਸਲਰ ਮੋਤਾ ਸਿੰਘ, ਯੂ ਕੇ
ਅੱਜ ਦੀ ਰਾਜਨੀਤੀ
ਸੁਖਵਿੰਦਰ ਕੌਰ 'ਹਰਿਆਓ', ਸੰਗਰੂਰ
ਪਰਵਾਸੀ ਸੰਮੇਲਨ ’ਤੇ ਐਨ.ਆਰ.ਆਈ. ਸਭਾ ਅਸਫਲ -ਨਵਾਂ ਰਾਹ ਲੱਭਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ
ਆਮ ਆਦਮੀ ਪਾਰਟੀ ਦੇ ਕਾਟੇ ਕਲੇਸ਼ ਕਰਕੇ ਪਾਰਟੀ ਦਾ ਭਵਿਖ ਖ਼ਤਰੇ ਵਿਚ
ਉਜਾਗਰ ਸਿੰਘ, ਪਟਿਆਲਾ
ਪੰਜਾਬ ਦੀ ਅਰਥਿਕਤਾ ਤਬਾਹੀ ਦੇ ਕੰਢੇ ਤੇ
ਉਜਾਗਰ ਸਿੰਘ, ਪਟਿਆਲਾ
ਪੰਜਾਬ ਕਾਂਗਰਸ ਦੀ ਲੜਾਈ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਵਿਅਕਤੀਤਿਵ ਹੋਰ ਉਭਰਿਆ
ਉਜਾਗਰ ਸਿੰਘ, ਪਟਿਆਲਾ

ਯੂਨੇਸਕੋ ਦੇ ਪ੍ਰਧਾਨ ਦਾ
ਮਾਤ ਭਾਸ਼ਾ ਦਿਹਾੜੇ ਤੇ ਸੰਦੇਸ਼

ਮਾਂ-ਬੋਲੀ ਅਧਾਰਤ ਬਹੁਭਾਸ਼ਾਈ ਸਿੱਖਿਆ
- ਯੁਨੈਸਕੋ ਦਸਤਾਵੇਜ਼
 

21 ਫਰਵਰੀ ਲਈ ਵਿਸ਼ੇਸ਼
ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਦਾ ਪਿਛੋਕੜ
ਹਰਬੀਰ ਸਿੰਘ ਭੰਵਰ, ਲੁਧਿਆਣਾ
ਇਹ ਕਲਮ ਦੀ ਤਾਕਤ ਹੈ ਜਾਂ ਇੰਟਰਨੈੱਟ ਦਾ ਕਮਾਲ
ਬੀ ਐਸ ਢਿੱਲੋਂ ਐਡਵੋਕੇਟ, ਚੰਡੀਗੜ੍ਹ
ਨਿਊਰਨਬਰਗ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਸੰਜਮ ਵਿਚ
ਉਜਾਗਰ ਸਿੰਘ, ਪਟਿਆਲਾ
ਵਲੈਤ ਵਾਲੀ ਭੂਆ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਸਾਲ 2014 ਦੌਰਾਨ ਧਾਰਮਿਕ ਸਰਗਰਮੀਆਂ
ਹਰਬੀਰ ਸਿੰਘ ਭੰਵਰ, ਲੁਧਿਆਣਾ

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com