WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਭੁੱਲਗੀਆਂ ਖੇਡਾਂ ਰੁਲ ਗਿਆ ਬਚਪਨ, ਸਾਡੀ ਬਾਲ ਲੋਕ–ਖੇਡ : ਗੁੱਲੀ ਡੰਡਾ
ਸੰਜੀਵ ਝਾਂਜੀ, ਜਗਰਾਉਂ

 

  
 

ਖੇਡਾਂ ਦਾ ਸਾਡੇ ਮਨੁੱਖੀ ਜੀਵਨ ਨਾਲ ਡੂੰਘਾ ਰਿਸ਼ਤਾ ਹੈ। ਦੁਨੀਆਂ ਦੇ ਹਰ ਖਿੱਤੇ ’ਚ ਖੇਡਾਂ ਮੌਜੂਦ ਹਨ। ਕਿਤੇ ਕੋਈ ਖੇਡ ਹਰਮਨ ਪਿਆਰੀ ਹੈ ਅਤੇ ਕਿਤੇ ਕੋਈ। ਬੱਚਿਆਂ ਨੂੰ ਤਾਂ ਖੇਡਾਂ ਨਾਲ਼ ਹੱਦ ਦਰਜ਼ੇ ਦਾ ਪਿਆਰ ਰਿਹਾ ਹੈ। ਸਕੂਲ ਜਾਣਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਬੱਚਾ ਵੱਖ–ਵੱਖ ਖੇਡਾਂ ’ਚ ਹਾਜ਼ਰੀ ਲਵਾਉਣੀ ਸ਼ੁਰੂ ਕਰ ਦਿੰਦਾ ਹੈ। ਬੀਤੇ ਸਮਿਆਂ ’ਚ ਇਹ ਖੇਡਾਂ ਘਰਾਂ ਤੋਂ ਬਾਹਰ ਜਾਂ ਘਰ ਦੇ ਖੁੱਲੇ ਵਿਹੜੇ ’ਚ ਹੀ ਖੇਡੀਆਂ ਜਾਂਦੀਆਂ ਸਨ ਪਰ ਅੱਜਕਲ ਨਾ ਤਾਂ ਖੁੱਲੇ ਵਿਹੜੇ ਰਹੇ ਹਨ ਤੇ ਨਾ ਹੀ ਖੁੱਲੀਆਂ ਥਾਵਾਂ। ਜ਼ਿੰਦਗੀ ਥੁੜਵੱਕਤੀ ਹੋ ਗਈ ਹੈ ਅਤੇ ਹਰ ਪਾਸੇ ਭਜੋ–ਭਜਾਈ। ਲੋਕਾਂ ਦੇ ਆਪੇ ਬਣਾਏ ‘ਅਖੌਤੀ ਸਟੇਟਸਾਂ’ ਨੇ ਵੀ ਖੇਡਾਂ ਨੂੰ ਘਟੀਆ ਤੇ ਉੱਚ ਦਰਜੇ ਦੀਆਂ ਖੇਡਾਂ ਵਿੱਚ ਤਕਸੀਮ ਕਰ ਦਿੱਤਾ ਹੈ। ਹੁਣ ਤਾਂ ਬੱਚਿਆਂ ਨੂੰ ਨਿੱਕੀ ਉਮਰੇ ਖੁੱਲੇ ਮੈਦਾਨਾਂ ਦੇ ਦਰਸ਼ਨ ਹੀ ਨਹੀਂ ਹੁੰਦੇ। ਉਹ ਤਾਂ ਸਿਰਫ਼ ਘਰ ਦੇ ਕਮਰਿਆਂ ਵਿੱਚ ਹੀ ਖੇਡਣ ਤੱਕ ਸੀਮਤ ਰਹਿ ਗਏ ਹਨ। ਇੰਡੋਰ  ਖੇਡਾਂ, ਵੀਡੀਓ ਗੇਮਾਂ , ਬਸ– ਟੈਲੀਵਿਜ਼ਨ, ਮੋਬਾਇਲ ਤੇ ਟੈਬ  ਦੇ ਮੂਹਰੇ ਬੈਠ ਕੇ ਖੇਡੀਆਂ ਜਾਣ ਵਾਲ਼ੀਆਂ ਖੇਡਾਂ। ਉਨਾਂ ਦਾ ਬੱਚਪਨ ਹੁਣ ਬਿਨਾਂ ਖੇਡ ਮੈਦਾਨਾਂ ਤੋਂ ਹੀ ਅਜਿਹੀਆਂ ਖੇਡਾਂ ਖੇਡਦੇ ਹੋਏ ਗੁਜ਼ਰਦਾ ਹੈ। ਪਰ ਬੀਤੇ ਸਮਿਆਂ ’ਚ ਅਜਿਹਾ ਨਹੀਂ ਸੀ।

ਹਜ਼ਾਰਾ ਖੇਡਾਂ ਅਜਿਹੀਆਂ ਹਨ ਜਿਹੜੀਆਂ ਅੱਜ ਦੇ ਬਜ਼ੁਰਗਾਂ ਨੇ ਆਪਣੇ ਬਚਪਨ ’ਚ ਖੇਡੀਆਂ ਮਾਣੀਆਂ ਹਨ। ਇਹ ਖੇਡਾਂ ਹਰ ਪਿੰਡ ਹਰ ਗਲ਼ੀ ਹਰ ਕੂਚੇ ਤੇ ਹਰ ਵਿਹੜੇ ’ਚ ਖੇਡੀਆਂ ਜਾਂਦੀਆਂ ਰਹੀਆਂ ਹਨ। ਸਿਸਕ ਤਾਂ ਹੁਣ ਵੀ ਕਿਤੇ ਕਿਤੇ ਰਹੀਆਂ ਹਨ। ਇਹ ਖੇਡਾਂ ਕਿਉਂਕਿ ਹਰਮਨ ਪਿਆਰੀਆਂ ਹੁੰਦੀਆਂ ਸਨ, ਨਿਯਮਾਂ ਪੱਖੋ ਲਚਕਦਾਰ ਹੁੰਦੀਆਂ ਸਨ, ਲੋਕ ਬਾਲ ਖੇਡਾਂ ਅਖਵਾਉਂਦੀਆਂ ਸਨ (ਹਨ)। ਇਨਾਂ ਨੂੰ ਬੱਚੇ ਸਹਿਜ ਸੁਭਾਅ ਹੀ ਸਿੱਖ ਜਾਂਦੇ ਸਨ। ਇਨਾਂ ਖੇਡਾਂ ਨੂੰ ਖੇਡਣ ਲਈ ਕਿਸੇ ਬੱਚੇ ਨੂੰ ਕਿਸੇ ਵੀ ਤਰਾਂ ਦੀ ਸਿੱਖਿਆਂ–ਸਿਖਲਾਈ ਦੀ ਲੋੜ ਨਹੀਂ ਪੈਂਦੀ। ਬੱਚਿਆਂ ਨੇ ਇਨਾਂ ਨੂੰ ਰਲ ਕੇ ਖੇਡਣਾ, ਕੋਈ ਜਾਤ-ਪਾਤ ਨਹੀਂ, ਕੋਈ ਅਮੀਰੀ-ਗਰੀਬੀ ਦਾ ਪਾੜਾ ਨਹੀਂ। ਇਹ ਖੇਡਾਂ ਬੜੀਆਂ ਦਿਲਖਿਚਵੀਆਂ ਹੁੰਦੀਆਂ ਸਨ। ਇਹ ਬੱਚੇ ਆਮ ਕਰਕੇ ਬੁੱਢੀ ਮਾਈ, ਭੰਡਾ-ਭੰਡਾਰੀਆ, ਊਠਕ-ਬੈਠਕ, ਊਚ-ਨੀਚ, ਕੋਟਲਾ-ਛਪਾਕੀ, ਤਾੜਮਤਾੜਾ, ਲੁਕਣ–ਮੀਟੀ, ਛੂ-ਛਲੀਕਾਂ, ਬਾਂਦਰ-ਕੀਲਾ, ਗੁੱਲੀ ਡੰਡਾ, ਅੰਨਾ ਝੋਟਾ, ਪਾੜਾ ਮਲੱਕਣ ਆਦਿ ਖੇਡਦੇ। ਇਨਾਂ ’ਚੋਂ ਹੀ ਇਕ ਖੇਡ ਹੈ ਗੁੱਲੀ ਡੰਡਾ। ਇਹ ਮੁੰਡਿਆਂ ਦੇ ਖੇਡੇ ਜਾਣ ਵਾਲੀ ਖੇਡ ਹੈ। ਪੁਰਾਣੇ ਸਮੇਂ ’ਚ ਇਹ ਖੇਡ ਬੜੀ ਹਰਮਨ ਪਿਆਰੀ ਰਹੀ ਹੈ। ਜਦੋਂ ਵੀ ਬੱਚਿਆਂ ਨੂੰ ਸਮਾਂ ਮਿਲਦਾ, ਉਹ ਝੱਟ ਇਕੱਠੇ ਹੋ ਕੇ ਇਹ ਖੇਡ ਖੇਡਣ ਲੱਗ ਜਾਂਦੇ।

ਆਓ ਸਿੱਖੀਏ ਕਿ ਇਹ ਖੇਡ ਕਿਵੇਂ ਖੇਡੀ ਜਾਂਦੀ ਹੈ।

ਇਸ ਖੇਡ ਨੂੰ ਖੇਡਣ ਲਈ ਇਕ ਡੰਡੇ ਅਤੇ ਇਕ ਗੁੱਲੀ ਦੀ ਲੋੜ ਪੈਂਦੀ ਹੈ। ਜੇਕਰ ਖੁੱਲਾ ਮੈਦਾਨ ਹੋਵੇ ਤਾਂ ਸੋਨੇ ਤੇ ਸੁਹਾਗਾ। ਇਕ ਤੋਂ ਵੱਧ ਜਿੰਨੇ ਮਰਜੀ ਖਿਡਾਰੀ ਇਸਨੂੰ ਖੇਡ ਸਕਦੇ ਹਨ। ਇਸ ’ਚ ਇਕ ਗਿੱਠ ਕੁ ਦੀ ਗੁੱਲੀ ਹੁੰਦੀ ਹੈ ਜੋ ਦੋਵੇਂ ਸਿਰਿਆਂ ਤੋਂ ਘੜੀ ਹੁੰਦੀ ਹੈ। ਡੰਡਾ ਕਿਸੇ ਵੀ ਮਾਪ ਦਾ ਹੋ ਸਕਦਾ ਹੈ। ਪਰ ਇਹ ਆਮ ਤੌਰ ਤੇ ਬੱਚੇ ਆਪਣੇ ਕੱਦ ਦੇ ਹਿਸਾਬ ਨਾਲ਼ ਚੁਣ ਲੈਂਦੇ ਹਨ। ਖੇਡ ਖੇਡਣ ਤੋਂ ਪਹਿਲਾਂ ਇਸ ਦਾ ਮੈਦਾਨ ਤਿਆਰ ਕੀਤਾ ਜਾਂਦਾ ਹੈ। ਇਸ ਵਿੱਚ ਕੋਈ ਲਗਪਗ ਚਾਰ-ਪੰਜ ਫੁੱਟ ਦਾ ਵਰਗ/ਡੱਬਾ ਡੰਡੇ ਨਾਲ਼ ਹੀ ਮਾਰ (ਉਲੀਕ) ਕੇ ਉਸ ਵਿੱਚ ਇਕ ਚੌੜੀ ਜਿਹੀ ਖੁੱਤੀ (ਗੁੱਤੀ/ਖੋਲ) ਪੁੱਟੀ ਜਾਂਦੀ ਹੈ।

ਇਸ ਖੇਡ ’ਚ ਪਹਿਲੀ ਵਾਰੀ ਦਾ ਨਿਰਣਾ ਕਰਨ ਲਈ ਬੱਚੀਆਂ ਪਾਈਆਂ ਜਾਂਦੀਆਂ ਹਨ। ਬੱਚੀਆਂ ਪਾਉਣ ਲਈ ਹਰ ਖਿਡਾਰੀ ਗੁੱਲੀ ਨੂੰ ਉਪਰ ਸੁੱਟ ਕੇ ਹੇਠਾਂ ਤੋਂ ਡੰਡੇ ਨਾਲ ਗੁੱਲੀ ਨੂੰ ਟੁੱਲ ਮਾਰਦਾ ਹੈ ਅਤੇ ਗੁੱਲੀ ਨੂੰ ਹੇਠਾਂ ਡਿੱਗਣ ਤੋਂ ਰੋਕਦਾ ਹੈ। ਵਧ ਬੱਚੀਆਂ ਪਾਉਣ (ਵੱਧ ਟੁੱਲ ਲਗਾਉਂਣ) ਵਾਲ਼ਾ ਖਿਡਾਰੀ ਪਹਿਲੀ ਵਾਰੀ ਲੈਂਦਾ ਹੈ। ਆਪਣੀ ਉਮਰ, ਗਿਣਤੀ ਅਤੇ ਸਹੂਲਤ ਦੇ ਅਨੁਸਾਰ ਬੱਚੇ ਕੋਈ ਡਿਕਰੀ ਉੱਪਰ ਸੁੱਟ ਕੇ (ਚੈਨ-ਟਾਸ ਵਾਂਗ) ਜਾਂ ਪੁੱਗ ਕੇ ਵੀ ਆਪਣੀ ਵਾਰੀ ਦਾ ਨਿਰਣਾ ਕਰ ਲੈਂਦੇ ਹਨ।

ਫਿਰ ਉਹ ਖੁੱਤੀ (ਗੁੱਤੀ/ਖੋਲ) ਉਪਰ ਗੁੱਲੀ ਰੱਖ ਕੇ ਡੰਡੇ ਨਾਲ ਗੁੱਲੀ ਨੂੰ ਮਾਰਦਾ ਹੈ, ਗੁੱਲੀ ਬੁੜਕਦੀ ਹੈ ਤੇ ਉਹ ਗੁੱਲੀ ਨੂੰ ਟੁੱਲ ਮਾਰਦਾ ਹੈ। ਬਾਕੀ ਖਿਡਾਰੀ ਉਸ ਗੁੱਲੀ ਨੂੰ ਬੁੱਚਣ ਦੀ ਕੋਸ਼ਿਸ਼ ਕਰਦੇ ਹਨ ਤੇ ਜੋ ਬੁੱਚ ਲੈਂਦਾ ਹੈ ਉਹ ਖੁੱਤੀ ਵੱਲ ਸੁੱਟਦਾ ਹੈ ਅਤੇ ਖੁੱਤੀ ਤੇ ਰੱਖੇ ਡੰਡੇ ਤੇ ਨਿਸ਼ਾਨਾ ਲਗਾਉਂਦਾ ਹੈ। (ਕਈ ਵਾਰ ਬੱਚੀਆਂ ਦੇ ਹਿਸਾਬ ਨਾਲ਼ ਦੂਜੀ ਵਾਰੀ ਲੈਣ ਵਾਲਾ ਹੀ ਬੁੱਚਦਾ ਹੈ।) ਡੰਡੇ ਤੇ ਨਿਸ਼ਾਨਾ ਲੱਗ ਜਾਵੇ ਜਾਂ ਖੁੱਤੀ (ਗੁੱਤੀ/ਖੋਲ) ਵਿੱਚ ਪੈ ਜਾਵੇ (ਜਿਸ ਤਰਾਂ ਦਾ ਵੀ ਨਿਯਮ ਰੱਖਿਆ ਹੋਵੇ) ਤਾਂ ਵਾਰੀ ਬਦਲ ਜਾਂਦੀ ਹੈ। ਜੇਕਰ ਉਹ ਅਜਿਹਾ ਕਰਨ ਵਿਚ ਕਾਮਯਾਬ ਨਹੀਂ ਹੁੰਦਾ ਤਾਂ ਪਹਿਲੇ ਵਾਲੇ ਖਿਡਾਰੀ ਦੀ ਹੀ ਵਾਰੀ ਰਹਿੰਦੀ ਹੈ ਤੇ ਉਹ ਫਿਰ ਤੋਂ ਗੁੱਲੀ ਨੂੰ ਟੁੱਲ ਮਾਰਦਾ ਹੈ। ਇਹ ਖੇਡ ਉਦੋਂ ਤੱਕ ਚੱਲਦੀ ਹੈ ਜਦ ਤੱਕ ਗੁੱਲੀ ਵਰਗ/ਡੱਬੇ ਵਿਚ ਨਹੀਂ ਆ ਜਾਂਦੀ। ਵਰਗ ਵਿਚ ਆਉਣ ’ਤੇ ਵਾਰੀ ਬਦਲ ਜਾਂਦੀ ਹੈ। ਇਸ ਖੇਡ ਵਿਚ ਜਿਹੜੀ ਸਭ ਤੋਂ ਧਿਆਨ ਰੱਖਣ ਵਾਲੀ ਗੱਲ ਹੈ, ਉਹ ਹੈ ਗੁੱਲੀ ਤੋਂ ਬਚਾਓ। ਕਿਉਂਕਿ ਗੁੱਲੀ ਬੁੱਚਣ ਵਾਲੇ ਦੇ ਜਾਂ ਆਉਣ–ਜਾਣ ਵਾਲ਼ੇ ਦੇ ਲੱਗ ਸਕਦੀ ਹੈ। ਇਸ ਲਈ ਇਸ ਖੇਡ ਨੂੰ ਖੁੱਲੀਆਂ ਥਾਂਵਾਂ ਤੇ ਅਤੇ ਟੁੱਲ ਮਾਰਨ ਵਾਲੇ ਤੋਂ ਯੋਗ ਦੂਰੀ ਤੇ ਖੜ ਕੇ ਹੀ ਖੇਡਣੀ ਚਾਹੀਦੀ ਹੈ। ਜੇਕਰ ਵੱਡਿਆਂ ਦੀ ਨਿਗਰਾਨੀ ਹੋਵੇ ਤਾਂ ਜ਼ਿਆਦਾ ਚੰਗਾ ਹੈ।

ਸੰਜੀਵ ਝਾਂਜੀ, ਜਗਰਾਉਂ।
0 80049 10000

 

05/04/2015

ਭੁੱਲਗੀਆਂ ਖੇਡਾਂ ਰੁਲ ਗਿਆ ਬਚਪਨ, ਸਾਡੀ ਬਾਲ ਲੋਕ–ਖੇਡ : ਗੁੱਲੀ ਡੰਡਾ
ਸੰਜੀਵ ਝਾਂਜੀ, ਜਗਰਾਉਂ 
ਫ਼ਿੰਨਲੈਂਡ ਵਿੱਚ ਵਿਸਾਖੀ ਮੇਲਾ 18 ਅਪ੍ਰੈਲ ਨੂੰ ਮਨਾਇਆ ਜਾਵੇਗਾ
ਵਿੱਕੀ ਮੋਗਾ, ਫ਼ਿੰਨਲੈਂਡ
ਯੂ ਕੇ ਦੀਆਂ ਪਾਰਲੀਮੈਂਟ ਚੋਣਾਂ
ਕੌਂਸਲਰ ਮੋਤਾ ਸਿੰਘ, ਯੂ ਕੇ
ਅੱਜ ਦੀ ਰਾਜਨੀਤੀ
ਸੁਖਵਿੰਦਰ ਕੌਰ 'ਹਰਿਆਓ', ਸੰਗਰੂਰ
ਪਰਵਾਸੀ ਸੰਮੇਲਨ ’ਤੇ ਐਨ.ਆਰ.ਆਈ. ਸਭਾ ਅਸਫਲ -ਨਵਾਂ ਰਾਹ ਲੱਭਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ
ਆਮ ਆਦਮੀ ਪਾਰਟੀ ਦੇ ਕਾਟੇ ਕਲੇਸ਼ ਕਰਕੇ ਪਾਰਟੀ ਦਾ ਭਵਿਖ ਖ਼ਤਰੇ ਵਿਚ
ਉਜਾਗਰ ਸਿੰਘ, ਪਟਿਆਲਾ
ਪੰਜਾਬ ਦੀ ਅਰਥਿਕਤਾ ਤਬਾਹੀ ਦੇ ਕੰਢੇ ਤੇ
ਉਜਾਗਰ ਸਿੰਘ, ਪਟਿਆਲਾ
ਪੰਜਾਬ ਕਾਂਗਰਸ ਦੀ ਲੜਾਈ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਵਿਅਕਤੀਤਿਵ ਹੋਰ ਉਭਰਿਆ
ਉਜਾਗਰ ਸਿੰਘ, ਪਟਿਆਲਾ

ਯੂਨੇਸਕੋ ਦੇ ਪ੍ਰਧਾਨ ਦਾ
ਮਾਤ ਭਾਸ਼ਾ ਦਿਹਾੜੇ ਤੇ ਸੰਦੇਸ਼

ਮਾਂ-ਬੋਲੀ ਅਧਾਰਤ ਬਹੁਭਾਸ਼ਾਈ ਸਿੱਖਿਆ
- ਯੁਨੈਸਕੋ ਦਸਤਾਵੇਜ਼
 

21 ਫਰਵਰੀ ਲਈ ਵਿਸ਼ੇਸ਼
ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਦਾ ਪਿਛੋਕੜ
ਹਰਬੀਰ ਸਿੰਘ ਭੰਵਰ, ਲੁਧਿਆਣਾ
ਇਹ ਕਲਮ ਦੀ ਤਾਕਤ ਹੈ ਜਾਂ ਇੰਟਰਨੈੱਟ ਦਾ ਕਮਾਲ
ਬੀ ਐਸ ਢਿੱਲੋਂ ਐਡਵੋਕੇਟ, ਚੰਡੀਗੜ੍ਹ
ਨਿਊਰਨਬਰਗ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਸੰਜਮ ਵਿਚ
ਉਜਾਗਰ ਸਿੰਘ, ਪਟਿਆਲਾ
ਵਲੈਤ ਵਾਲੀ ਭੂਆ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਸਾਲ 2014 ਦੌਰਾਨ ਧਾਰਮਿਕ ਸਰਗਰਮੀਆਂ
ਹਰਬੀਰ ਸਿੰਘ ਭੰਵਰ, ਲੁਧਿਆਣਾ

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com