ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 

ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਕਰਵਾਈ ਜਾ ਰਹੀ ਪੰਜਾਬੀ ਕਾਨਫਰੰਸ ਯੂ ਕੇ 2024 ਸੰਬੰਧੀ ਅਹਿਮ ਇਕੱਤਰਤਾ 
 ਬਲਵਿੰਦਰ ਸਿੰਘ ਚਾਹਲ             (12/05/2024)

balwinder chahal


leicesterਲੈਸਟਰ (11 ਮਈ 2024) - 'ਸਿੱਖ ਐਜੂਕੇਸ਼ਨ ਕੌਸਲ' ਯੂਕੇ ਵੱਲੋਂ 27-28 ਜੁਲਾਈ 2024 ਨੂੰ ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਕਰਵਾਈ ਜਾਣ ਵਾਲੀ ਪੰਜਾਬੀ ਕਾਨਫਰੰਸ 2024 ਸੰਬੰਧੀ ਅਹਿਮ ਇਕੱਤਰਤਾ ਕੀਤੀ ਗਈ। ਇਹ ਇਕੱਤਰਤਾ ਪੰਜਾਬੀ ਕਾਨਫਰੰਸ ਯੂ ਕੇ ਦੇ ਪ੍ਰਧਾਨ ਡਾ ਪਰਗਟ ਸਿੰਘ ਦੀ ਅਗਵਾਈ ਵਿਚ ਕੀਤੀ ਗਈ ਜਿਸ ਵਿੱਚ ਇਸ ਕਾਨਫਰੰਸ ਸੰਬੰਧੀ ਰਣਨੀਤੀ ਤਿਆਰ ਕੀਤੀ ਗਈ ਅਤੇ ਇਸ ਵਿੱਚ ਪੜੇ ਜਾਣ ਵਾਲੇ ਪਰਚਿਆਂ, ਉਹਨਾਂ ਦੇ ਵਿਸਿ਼ਆਂ ਅਤੇ ਹੋਰ ਅਹਿਮ ਨੁਕਤਿਆਂ ਉੱਪਰ ਵਿਚਾਰ ਚਰਚਾ ਕੀਤੀ ਗਈ।

ਇਸ ਸਮੇਂ ਡਾ ਪਰਗਟ ਸਿੰਘ ਨੇ ਪੰਜਾਬੀ ਕਾਨਫਰੰਸ ਯੂ ਕੇ ਦੇ ਮਕਸਦ ਬਾਰੇ ਦਸਿਆ ਕਿ ਪੰਜਾਬੀ ਭਾਸ਼ਾ (ਬੋਲੀ ਤੇ ਲਿੱਪੀ) ਨੂੰ ਵਿਗਿਆਨਕ ਅਤੇ ਸਮੇਂ ਦੇ ਹਾਣ ਦੀ ਬਣਾਉਣ ਲਈ ਅਮਲੀ ਪ੍ਰੋਗਰਾਮ ਉਲੀਕਣੇ।  ਪੰਜਾਬੀ ਵਿਚ ਨਵੇਂ ਅੱਖਰ ਘੜਣ ਦੀ ਯੋਗ ਵਿਧੀ ਵਰਤ ਕੇ ਅੱਖਰ ਭੰਡਾਰ ਵਿਚ ਵਾਧਾ ਕਰਨਾ। ਬਰਤਾਨੀਆ ਵਿੱਚ ਰਹਿ ਰਹੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨਾ ਅਤੇ ਉਹਨਾਂ ਵਿੱਚ ਪੰਜਾਬੀ ਭਾਸ਼ਾ ਖਾਸ ਕਰਕੇ ਗੁਰਮੁਖੀ ਲਿਪੀ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਅਤੇ ਇਸਦੇ ਵਿਕਾਸ ਨੂੰ ਹੁਲਾਰਾ ਦੇਣਾ ਹੈ।

ਕਾਨਫਰੰਸ ਦੇ ਪ੍ਰਬੰਧਕ ਕੰਵਰ ਸਿੰਘ ਬਰਾੜ ਨੇ ਦੱਸਿਆ ਕਿ ਯੂਕੇ ਵੱਸਦੇ ਬੁੱਧੀਜੀਵੀ ਵਰਗ, ਲੇਖਕਾਂ ਅਤੇ ਵਿਦਵਾਨਾਂ ਦਾ ਇਸ ਕਾਨਫਰੰਸ ਵਿੱਚ ਸਹਿਯੋਗ ਹੋਵੇਗਾ। ਜੋ ਪੰਜਾਬੀ ਬੋਲੀ, ਭਾਸ਼ਾ ਅਤੇ ਲਿਪੀ ਪ੍ਰਤੀ ਲਗਾਤਾਰ ਕੰਮ ਕਰਦੇ ਆ ਰਹੇ ਹਨ। ਇਸ ਕਾਨਫਰੰਸ ਵਿੱਚ ਪੰਜਾਬੀ ਬੋਲੀ ਨਾਲ ਸੰਬੰਧਤ ਵੱਖ ਵੱਖ ਵਿਸਿ਼ਆਂ ਉੱਪਰ ਪਰਚੇ ਪੜੇ ਜਾਣਗੇ ਅਤੇ ਉਹਨਾਂ ਉੱਪਰ ਮਾਹਿਰਾਂ ਵੱਲੋਂ ਵਿਚਾਰ ਚਰਚਾ ਵੀ ਕੀਤੀ ਜਾਵੇਗੀ।

ਇਸਦੇ ਇਲਾਵਾ ਅਧਿਆਪਕਾਂ ਲਈ ਖਾਸ ਬੈਠਕ ਹੋਵੇਗਾ ਜਿਸ ਵਿੱਚ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਅਤੇ ਹੋਰ ਤਕਨੀਕੀ ਬਾਰੀਕੀਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਸਮੇਂ ਕਾਨਫਰੰਸ ਦਾ ਪੋਸਟਰ ਵੀ ਜਾਰੀ ਕੀਤਾ ਗਿਆ ਜੋ ਯੂਕੇ ਭਰ ਵਿੱਚ ਕਾਨਫਰੰਸ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਭ ਪਾਸੇ ਭੇਜਿਆ ਜਾਵੇਗਾ। ਇਸ ਇਕੱਤਰਤਾ ਵਿੱਚ ਪੰਜਾਬੀ ਕਵੀ ਪਦਮ ਸ੍ਰੀ ਡਾ ਸੁਰਜੀਤ ਪਾਤਰ ਨੂੰ ਉਹਨਾਂ ਦੇ ਇਸ ਸ਼ੇਅਰ,
 
"ਏਨਾ ਸੱਚ ਨ ਬੋਲ ਕਿ ਕੱਲਾ ਰਹਿ ਜਾਵੇਂ,
ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ।
ਝੂਠਿਆਂ ਦੇ ਝੁੰਡ ਦੇ ਵਿੱਚ ਸੱਚ ਕਹਿ ਕੇ ਮੈਂ,
ਜਦੋਂ ਬਿਲਕੁਲ ਇਕੱਲਾ ਰਹਿ ਗਿਆ,
ਸਤਿਗੁਰਾਂ ਨੂੰ ਯਾਦ ਕੀਤਾ ਤਾਂ ਸਵਾ ਲੱਖ ਹੋ ਗਿਆ"

ਨੂੰ ਪੜਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਅਤੇ ਉਹਨਾਂ ਦੀ ਰੂਹ ਦੀ ਸ਼ਾਂਤੀ ਲਈ ਪਰਮਾਤਮਾ ਅਗੇ ਅਰਜੋਈ ਕੀਤੀ ਗਈ।
 
ਇਸ ਇਕੱਤਰਤਾ ਵਿੱਚ ਡਾ: ਪਰਗਟ ਸਿੰਘ ਤੋਂ ਇਲਾਵਾ ਡਾ ਅਵਤਾਰ ਸਿੰਘ, ਕੰਵਰ ਸਿੰਘ ਬਰਾੜ, ਬਲਵਿੰਦਰ ਸਿੰਘ ਚਾਹਲ, ਡਾ ਸੁਜਿੰਦਰ ਸਿੰਘ ਸੰਘਾ, ਡਾ ਬਲਦੇਵ ਸਿੰਘ ਕੰਦੋਲਾ, ਬਾਵਾ ਸਿੰਘ, ਬਲਬੀਰ ਸਿੰਘ, ਮੁਖਤਿਆਰ ਸਿੰਘ, ਹਰਵਿੰਦਰ ਸਿੰਘ, ਬੀਬੀ ਤਜਿੰਦਰ ਕੌਰ ਜਗਦੇਵ ਆਦਿ ਹਾਜ਼ਰ ਸਨ।

02
 
 
 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ » 2019 ਦੇ ਵ੍ਰਿਤਾਂਤ » 2020 ਦੇ ਵ੍ਰਿਤਾਂਤ »
2021 ਦੇ ਵ੍ਰਿਤਾਂਤ » 2022 ਦੇ ਵ੍ਰਿਤਾਂਤ » 2023 ਦੇ ਵ੍ਰਿਤਾਂਤ » 2024 ਦੇ ਵ੍ਰਿਤਾਂਤ »  

02ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਕਰਵਾਈ ਜਾ ਰਹੀ ਪੰਜਾਬੀ ਕਾਨਫਰੰਸ ਯੂ ਕੇ 2024 ਸੰਬੰਧੀ ਅਹਿਮ ਇਕੱਤਰਤਾ   
ਬਲਵਿੰਦਰ ਸਿੰਘ ਚਾਹਲ
nottਨੌਟੀਗਮ ਦਾ ਯਾਦਗਾਰੀ ਸਲਾਨਾ ਸਾਹਿਤਕ ਸਮਾਗਮ
ਸ਼ਿੰਦਰ ਮਾਹਲ
13ਵੈਨਕੂਵਰ ਵਿਚਾਰ ਮੰਚ ਦੇ ਲੇਖਕਾਂ ਨੇ ਨਾਮਵਰ ਗਜ਼ਲਗੋ ਜਸਵਿੰਦਰ ਦਾ ਜਨਮ ਦਿਨ ਮਨਾਇਆ    
ਹਰਦਮ ਮਾਨ
12ਮੁੱਖ ਮੰਤਰੀ ਪੰਜਾਬ ਵੱਲੋਂ ਉੱਘੇ ਕਲਾਕਾਰ ਸੋਭਾ ਸਿੰਘ ਦੀ ਜੀਵਨੀ ਰਿਲੀਜ਼    
ਉਜਾਗਰ ਸਿੰਘ

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ » 2019 ਦੇ ਵ੍ਰਿਤਾਂਤ » 2020 ਦੇ ਵ੍ਰਿਤਾਂਤ »
2021 ਦੇ ਵ੍ਰਿਤਾਂਤ » 2022 ਦੇ ਵ੍ਰਿਤਾਂਤ » 2023 ਦੇ ਵ੍ਰਿਤਾਂਤ » 2024 ਦੇ ਵ੍ਰਿਤਾਂਤ »  

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions/a>
Privay Policy
© 1999-2024, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)