ਨਵੇਂ ਸਾਲ ਦੇ ਪਹਿਲੇ ਹੀ
ਦਿਨ ਮੇਰੀ ਨੀਂਦ ਸ਼ਰਦ ਠੰਡੀ ਸਵੇਰ ਭਜਨ, ਚਿਮਟੇ ਤੇ ਢੋਲਕੀ ਦੀ ਅਵਾਜ਼ ਨਾਲ
ਖੁਲ੍ਹੀ। ਇਹ ਕਿਸੇ ਸਿੱਖ ਧਾਰਮਿਕ ਤਿਉਹਾਰ ਦੇ ਆਉਣ ਤੋਂ ਪਹਿਲਾਂ ਦੀ ਪ੍ਰਭਾਤਫੇਰੀ
ਸੀ। ਮੈਨੂੰ ਨਹੀਂ ਪਤਾ ਸੀ ਕਿ ਇਹ ਕੀ ਹੈ। ਉਸ ਤੋਂ ਬਾਅਦ ਧਮਾਕੇ ਵਾਂਗ ਮੇਰੇ
ਦਿਮਾਗ ਵਿਚ ਗੁੰਜਿਆ ਕਿ ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਹੈ
ਤੇ ਇਸ ਦੇ ਨਾਲ ਜੋਸ਼ ਮਲੀਹਾਬਾਦੀ ਵਲੋਂ ਭੇਟ ਕੀਤੀ ਸ਼ਰਧਾਂਜਲੀ ਧਿਆਨ ਵਿਚ ਆਈ।
ਖੁਆਬ ਕੋ ਜਜ਼ਬਾ ਏ ਬੇਦਾਰ
ਦਿਏ ਦੇਤਾ ਹੂੰ
ਗਮ ਕਯਾ ਹਾਥ ਮੇਂ ਤਲਵਾਰ ਦਿਏ ਦੇਤਾ ਹੂੰ।
ਉਹ ਯਕੀਨੀ ਤੌਰ ਤੇ ਅਜਿਹੇ
ਵਿਅਕਤੀ ਦਾ ਪ੍ਰਤੀਕ ਸਨ, ਜਿਸ ਨੇ ਧਰਮ ਯੁੱਧ ਦੇ ਦਰਸ਼ਨ ਦੀ ਵਿਆਖਿਆ ਕੀਤੀ ਸੀ। ਇਹ
ਉਨ੍ਹਾਂ ਲੋਕਾਂ ਕੋਲੋਂ ਬਦਲਾ ਲੈਣ ਦੀ ਗੱਲ ਯਕੀਨੀ ਤੌਰ ਤੇ ਨਹੀਂ ਸੀ, ਜਿਨ੍ਹਾਂ
ਨੇ ਤੁਹਾਡੇ ਨਾਲ ਬੁਰਾ ਕੀਤਾ। ਨਾ ਹੀ ਪ੍ਰਸਿੱਧੀ ਜਾਂ ਦੌਲਤ ਹਾਸਲ ਕਰਨ ਲਈ, ਸਗੋਂ
ਬਿਨਾਂ ਕਿਸੇ ਫਾਇਦੇ ਜਾਂ ਨੁਕਸਾਨ ਦੇ ਸਿਰਫ ਬੁਰਾਈ ਨਾਲ ਲੜਨਾ ਸੀ। ਉਨ੍ਹਾਂ ਆਪਣੀ
ਇਸ ਮਾਨਤਾ ਨੂੰ ਮੁਗਲ ਸਹਿਨਸ਼ਾਹ ਔਰੰਬਜ਼ੇਬ ਨੂੰ ਸੰਬੋਧਿਤ ਕੀਤੇ ਜ਼ਫਰਨਾਮਾ ਵਿਚ
ਪ੍ਰਗਟ ਕੀਤਾ ਹੈ।
ਚੂੰ ਕਰ ਅੰਜ ਹਮਾ ਹਰ ਹੀਲਤੇ
ਦਰ ਗੁਜਸਤ
ਹਲਾਲ ਅਸਤ ਬੁਰਦਾਨ ਬਾ ਸ਼ਮਸ਼ੀਰ ਦਸਤ।
ਜਬ ਸਭ ਰਾਸਤੇ ਬੰਦ ਹੋ
ਜਾਯੇਂ ਐਰ ਕੋਈ ਸੁਨਵਾਈਨਾ ਹੋ
ਮਿਆਨ ਮੇਂ ਸੇ ਤਲਵਾਰ ਨਿਕਾਲ ਲੇਨਾ ਧਰਮ ਕੇ ਅਨੁਸਾਰ ਹੈ।
ਮੈਂ ਇਸ ਉਤਸਵ ਨੂੰ ਚੰਗੀ
ਤਰ੍ਹਾਂ ਮਨਾਉਣਾ ਚਾਹੁੰਦਾ ਹਾਂ ਤੇ ਲੋਕਾਂ ਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ
ਉਨ੍ਹਾਂ ਬੇਇਨਸਾਫੀ ਵਿਰੁੱਧ ਲੜਾਈ ਸ਼ੁਰੂ ਕੀਤਾ। ਇਸ ਲੜਾਈ ਵਿਚ ਆਪਣੇ ਚਾਰੇ
ਬੇਟਿਆਂ ਨੂੰ ਗੁਆਇਆ ਤੇ ਇਕ ਅਜਿਹੀ ਕੌਮ ਖੜੀ ਕੀਤੀ, ਜਿਸ ਨੇ ਉਲਟ ਹਾਲਾਤ ਦੇ
ਬਾਵਜੂਦ ਇਕ ਸਾਮਰਾਜ ਨੂੰ ਢੇਰੀ ਕਰ ਦਿਤਾ।
ਇਹ
ਜਲੂਸ ਵਾਲੇ
ਮੈਂ ਇਸ ਗੱਲੋਂ ਨਾਖੁਸ਼ ਹਾਂ
ਕਿ ਅੱਜ ਕਿਸ ਤਰ੍ਹਾਂ ਅਸੀਂ ਸਮਾਗਮਾਂ ਨੂੰ ਮਨਾਉਂਦੇ ਹਾਂ। ਜਦੋਂ ਵੱਖ ਵੱਖ
ਧਾਰਮਿਕ ਜਲੂਸ ਨਿਕਲਦੇ ਹਨ ਤਾਂ ਦਿੱਲੀ ਦੇ ਬਹੁਤ ਸਾਰੇ ਹਿੱਸਿਆਂ ਵਿਚ ਕਈ ਘੰਟਿਆਂ
ਤੱਕ ਟਰੈਫਿਕ ਰੋਕ ਦਿਤਾ ਜਾਂਦਾ ਹੈ। ਤੁਸੀਂ ਖੁਦ ਕੋਲੋਂ ਪੁਛੋਂ ਕਿ ਕੀ ਇਹ
ਜ਼ਰੂਰੀ ਹੈ ਕਿ ਸ਼ਹਿਰ ਦੇ ਭੀੜ ਭਰੇ ਇਲਾਕਿਆਂ ਵਿਚ ਘੰਟਿਆਂ ਤਕ ਵਿਸ਼ਾਲ ਜਲੂਸ ਕੱਢੇ
ਜਾਣ ਤੇ ਘੰਟਿਆਂ ਤਕ ਪੂਰਾ ਟਰੈਫਿਕ ਰੋਕ ਦਿਤਾ ਜਾਵੇ। ਕੀ ਇਨ੍ਹਾਂ ਜਲੂਸਾਂ ਦੇ
ਆਯੋਜਕਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਜਿਨ੍ਹਾਂ ਥਾਵਾਂ ਤੋਂ ਇਹ ਜਲੂਸ ਲੰਘਦਾ
ਹੈ, ਉਥੋਂ ਦੇ ਦੁਕਾਨਦਾਰਾਂ ਦਾ ਕਿੰਨਾ ਨੁਕਸਾਨ ਹੁੰਦਾ ਹੋਵੇਗਾ। ਹਜ਼ਾਰਾਂ ਲੋਕਾਂ
ਨੂੰ ਬੱਸ, ਟ੍ਰੇਨ, ਉਡਾਨ ਸਮੇਂ ਤੇ ਨਾ ਫੜ ਸਕਣ ਤੇ ਨੁਕਸਾਨ ਉਠਾਉਣਾ ਪੈ ਸਕਦਾ
ਹੋਵੇਗਾ ਤੇ ਐਂਬੈਲੈਂਸ ਵੈਨ ਵਿਚ ਲਿਜਾਏ ਜਾ ਰਹੇ ਬੀਮਰ ਸਮੇਂ ਤੇ ਹਸਪਤਾਲ ਨਾ
ਪਹੁੰਚਣ ਕਾਰਨ ਰਸਤੇ ਵਿਚ ਹੀ ਦਮ ਤੋੜ ਦਿੰਦੇ ਹੋਣਗੇ? ਮੈਂ ਨਹੀਂ ਸਮਝਦਾ ਕਿ ਸਾਡੇ
ਗੁਰੂ ਇਸ ਤਰ੍ਹਾਂ ਦੇ ਸਮਾਗਮਾਂ ਦੀ ਇਜਾਜ਼ਤ ਦਿੰਦੇ ਹੋਣਗੇ।
ਪ੍ਰਸ਼ਾਸਨ ਤੋਂ ਇਹ ਆਸ ਰਖਣੀ
ਮੂਰਖਤਾ ਹੋਵੇਗੀ ਕਿ ਉਹ ਇਹ ਦਸੇ ਕਿ ਜਲੂਸ ਕਿਨ੍ਹਾਂ ਰਸਤਿਆਂ ਵਿਚੋਂ ਨਿਕਲੇ ਤਾਂ
ਕਿ ਪਹਿਲਾਂ ਤੋਂ ਹੀ ਭੀੜ ਭਰੇ ਇਲਾਕਿਆਂ ਵਿਚ ਹੋਰ ਮੁਸ਼ਕਿਲ ਨਾ ਆਵੇ ਜਾਂ ਅਦਾਲਤਾਂ
ਨੂੰ ਹਦਾਇਤਾਂ ਦੇਣੀਆਂ ਪੈਣ। ਅਜਿਹਾ ਹੋਣ ਤੇ ਉਨ੍ਹਾਂ ਤੇ ਤੁਰੰਤ ਧਰਮ ਵਿਰੋਧੀ
ਹੋਣ ਦਾ ਇਲਜ਼ਾਮ ਲਗ ਜਾਵੇਗਾ। ਸਾਡੇ ਸਮਾਜ ਦੇ ਨੇਤਾਵਾਂ ਤੇ ਹੀ ਇਹ ਜ਼ਿੰਮੇਵਾਰੀ
ਹੈ ਕਿ ਉਹ ਆਪਣੇ ਪੈਰੋਕਾਰਾਂ ਨੂੰ ਇਹ ਗੱਲ ਸਮਝਾਉਣ ਕਿ ਆਮ ਆਦਮੀ ਨੂੰ ਕੋਈ
ਮੁਸ਼ਕਿਲ ਨਾ ਆਵੇ।
ਇਸ
ਤੋਂ ਪਹਿਲਾਂ ਕਿ ਅਸੀਂ ਭੁੱਲ ਜਾਈਏ
ਅਡੋਲਫ ਹਿਟਲਰ ਦੇ ਨਾਜ਼ੀਆਂ
ਨੇ ਲਗਭਗ 60 ਲੱਖ ਯਹੂਦੀਆਂ ਤੇ ਜਿਪਸੀਆਂ ਨੂੰ ਦੂਜੀ ਸੰਸਾਰ ਜੰਗ ਵਿਚ ਜ਼ਹਿਰੀਲੇ
ਚੈਂਬਰਾਂ ਰਾਹੀਂ ਮਾਰ ਦਿਤਾ ਸੀ। ਉਨ੍ਹਾਂ ਦੀ ਹਾਰ ਤੋਂ ਬਾਅਦ ਬਹੁਤ ਸਾਰੇ ਲੋਕਾਂ
ਨੂੰ ਉਨ੍ਹਾਂ ਦੇ ਅਪਰਾਧਾਂ ਲਈ ਸਜ਼ਾ ਹੋਈ। ਚੀਫ ਐਕਸੀਕਿਊਸ਼ਨਰ ਆਈਸ ਮੈਨ ਤੇ
ਮੁਕੱਦਮਾ ਚਲਿਆ, ਸਜ਼ਾ ਹੋਈ ਅਤੇ ਫਾਂਸੀ ਦੇ ਦਿਤੀ ਗਈ। ਡੈਮੋਕ੍ਰੇਟਿਕ ਜਰਮਨ
ਸਰਕਾਰ, ਦੋ ਨਾਜ਼ੀਆਂ ਦੇ ਪਤਨ ਤੋਂ ਬਾਅਦ ਸੱਤਾ ਵਿਚ ਆਈ ਸੀ, ਉਸਨੇ ਇਸ ਕਤਲੇਆਮ
ਦੇ ਮ੍ਰਿਤਕਾਂ ਦੇ ਬਚੇ ਰਿਸ਼ਤੇਦਾਰਾਂ ਨੂੰ ਲੱਖਾਂ ਡਾਲਰ ਦਾ ਭੁਗਤਾਨ ਕੀਤਾ ਸੀ।
ਹਜ਼ਾਰਾਂ ਜਰਮਨ ਨੌਜਵਾਨ ਇਸਰਾਈਲ ਜਾ ਕੇ ਵਲੰਟੀਅਰ ਬਣੇ ਤਾਂ ਕਿ ਆਪਣੇ ਵੰਸ਼ਜ਼ਾਂ
ਵਲੋਂ ਕੀਤੇ ਗਏ ਪਾਪ ਤੋਂ ਮੁਕਤ ਹੋ ਸਕਣ। ਅੱਜ ਵੀ ਜਰਮਨੀ ਦੀ ਯਾਤਰਾ ਕਰਨ ਵਾਲੇ
ਯਾਤਰੀਆਂ ਨੂੰ ਇਨ੍ਹਾਂ ਗੈਸ ਚੈਂਬਰਾਂ ਨੂੰ ਦਿਖਾਉਣ ਲਿਜਾਇਆ ਜਾਂਦਾ ਹੈ, ਜਿਥੇ
ਬੇਗੁਨਾਹ ਯਹੂਦੀਆਆਂ ਦਾ ਕਤਲ ਕੀਤਾ ਗਿਆ ਸੀ। ਉਹ ਚਾਹੁੰਦੇ ਹਨ ਕਿ ਇਸ ਕਤਲੇਆਮ ਦੀ
ਯਾਦ ਲੋਕਾਂ ਦੇ ਮਨ ਵਿਚ ਬਣੀ ਰਹੇ ਤਾਂ ਕਿ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਨਾ ਹੋਣ
ਦਿਤੀ ਜਾਵੇ।
ਸਾਡੇ ਇਥੇ ਵੀ ਅਜ਼ਾਦੀ ਤੋਂ
ਲੈ ਕੇ ਅੱਜ ਤਕ ਸਮੂਹਿਕ ਹਿੰਸਾ ਦਾ ਲੰਮਾ ਇਤਿਹਾਸ ਹੈ। ਇਸ ਦੀ ਸੁਰੂਆਤ 1948 ਵਿਚ
ਡਾਇਰੈਕਟ ਐਕਸ਼ਨ ਡੇ ਵੇਲੇ ਕੋਲਕਾਤਾ ਦੇ ਕਤਲਾਂ ਨਾਲ ਹੋਈ। ਇਹ ਬਿਹਾਰ, ਨੌਆਖਲੀ,
ਨਾਰਥ ਵੈਸਟ ਫਰੰਟੀਅਰ ਤਕ ਵਿਚ ਫੈਲ ਗਈ, ਜਿਸ ਦਾ ਅੰਤ ਸਿਵਲ ਸੰਘਰਸ਼ ਵਿਚ ਹੋਇਆ ਤੇ
ਜਿਸ ਦੇ ਨਾਲ ਵੰਡ ਤੇ 1947 ਵਿਚ ਅਜ਼ਾਦੀ ਆਈ। ਅਸੀਂ ਸੋਚਿਆ ਸੀ ਕਿ ਖੁਨ ਖਰਾਬੇ
ਤੋਂ ਅਸੀਂ ਕੁਝ ਸਬਕ ਸਿਖਿਆ ਹੈ ਤਾਂ ਕਿ ਅਸੀਂ ਜ਼ਿਆਦਾ ਸਭਿਅਕ ਬਣ ਜਾਈਏ। ਅਫਸੋਸ!
ਅਜਿਹਾ ਨਹੀਂ ਹੋਇਆ। ਅਜ਼ਾਦੀ ਤੋਂ ਬਾਅਦ ਵੱਡੇ ਪੈਮਾਨੇ ਤੇ ਕਤਲ ਦੀ ਦੋ ਘਟਨਾਵਾਂ
ਹੋਈਆਂ ਪਹਿਲੀ ਨਵੰਬਰ 1984 ਵਿਚ ਸਰੀਮਤੀ ਗਾਂਧੀ ਦੇ ਕਤਲ ਤੋਂ ਬਾਅਦ ਸਿੱਖ
ਵਿਰੋਧੀ ਹਿੰਸਾ ਅਤੇ ਉਸ ਤੋਂ ਬਾਅਦ ਗੁਜਰਾਤ ਵਿਚ 2002 ਵਿਚ ਗੋਧਰਾ ਰੇਲਵੇ ਸਟੇਸ਼ਨ
ਤੇ ਹਿੰਦੂਆਂ ਦੇ ਕਤਲੇਆਮ ਤੋਂ ਬਾਅਦ ਮੁਸਲਿਮ ਵਿਰੋਧੀ ਹਿੰਸਾ। ਜੇ 1984 ਦੇ
ਅਪਰਾਧੀਆਂ ਨੂੰ ਸਜ਼ਾ ਮਿਲ ਜਾਂਦੀ ਤਾਂ ਗੁਜਰਾਤ ਦਾ ਕਤਲੇਆਮ ਨਾ ਹੁੰਦਾ। ਇਸ ਲਈ
ਲੋਕਾਂ ਨੂੰ ਇਹ ਯਾਦ ਦਿਵਾਉਣਾ ਜ਼ਰੂਰੀ ਹੈ ਕਿ ਅਪਰਾਧ ਦੀ ਸਜ਼ਾ ਨਾ ਮਿਲੇ ਤਾਂ ਉਸ
ਦੇ ਦੁਬਾਰਾ ਹੋਣ ਨੂੰ ਉਤਸ਼ਾਹ ਮਿਲਦਾ ਹੈ।
ਪਿਛਲੇ ਹਫਤਿਆਂ ਵਿਚ ਮੈਂ ਇਸ
ਵਿਸ਼ੇ ਤੇ ਦੋ ਫਿਲਮਾਂ ਦੇਖੀਆਂਮ ਇਕ ਐਮ ਐਸ ਮਾਧਵਨ ਦੀ ਕਹਾਣੀ ਜਬ ਬੜੇ ਵ੍ਰਿਕਸ਼
ਗਿਰਤੇ ਹੈ, ਦੂਜੀ ਸੋਮਾਲੀ ਘੋਸ਼ ਦੀ ਫਿਲਮ ਆਮੂ ਜਿਸ ਨੇ ਪੈਂਗੂਇਨ ਵਾਈਕਿੰਗ ਲਈ
ਨਾਵਲ ਲਿਖਣ ਤੋਂ ਪਹਿਲਾਂ ਫਿਲਮ ਬਣਾਈ। ਉਨ੍ਹਾਂ ਦੀ ਕਹਾਣੀ ਦਿੱਲੀ ਵਿਚ ਰਹਿ ਰਹੇ
ਬੰਗਾਲੀ ਸਭਿਅਕ ਲੋਕ ਤੇ ਅਧਾਰਿਤ ਹੈ, ਜੋ ਕਿ ਹਿੰਸਾ ਪੀੜਤਾਂ ਦੀ ਮਦਦ ਲਈ ਅੱਗੇ
ਆਏ ਸਨ। ਇਹ ਐਨ ਡੀ ਟੀ ਵੀ ਦੇ ਪ੍ਰਣਯ ਰਾਏ ਦਾ ਪਰਿਵਾਰ ਜਾਪਦਾ ਹੈ, ਜੋ ਕਿ ਲੇਖਕ
ਫਿਲਮ ਮੇਕਰ ਦੇ ਅੰਕਲ ਹਨ ਤੇ ਉਨ੍ਹਾਂ ਦੀ ਸਾਲੀ ਵ੍ਰਿੰਦਾ ਕਾਰੰਤ ਨੇ ਇਸ ਫਿਲਮ
ਵਿਚ ਇਕ ਮੁੱਖ ਭੂਮਿਕਾ ਨਿਭਾਈ ਹੈ। ਇਕ ਕੁੜੀ, ਜਿਸ ਨੇ ਹਿੰਸਾ ਵਿਚ ਆਪਣੇ ਪਰਿਵਾਰ
ਨੂੰ ਗੁਆ ਦਿਤਾ ਸੀ, ਉਹ ਅਮਰੀਕਾ ਤੋਂ ਵਾਪਸ ਆਉਂਦੀ ਹੈ, ਜਿਥੇ ਉਹ ਵਸ ਚੁਕੀ ਹੈ।
ਇਹ ਭੂਮਿਕਾ ਅਪਰਣਾ ਸੇਨ ਦੀ ਧੀ ਕੋਂਕਣਾ ਸੰਨ ਸ਼ਰਮਾ ਨੇ ਕੀਤੀ ਹੈ। ਇਹ ਜਾਨਣ ਲਈ
ਕਿ ਉਨ੍ਹਾਂ ਦੇ ਸਿਖ ਪਰਿਵਾਰ ਦੀ ਕੀ ਹਾਲਤ ਹੋਈ ਤੇ ਉਸ ਨੇ ਜੋ ਦੇਖਿਆ ਉਹ ਡੇਢ
ਘੰਟੇ ਦਾ ਦਿਲ ਨੂੰ ਛੂਹ ਜਾਣ ਵਾਲਾ ਫਿਲਮੀ ਰੂਪ ਹੈ। ਸੈਂਸਰ ਬੋਰਡ ਨੇ ਪੀੜਤ
ਐਰਤਾਂ ਵਿਚੋਂ ਇਕ ਵਲੋਂ ਦਿਤੇ ਗਏ ਘਟਨਾ ਦੇ ਵੇਰਵੇ ਵਿਚੋਂ ਦੋ ਵਾਕ ਕੱਟ ਦਿਤੇ,
ਮਿਨਿਸਟਰ ਹੀ ਤੇ ਥੇ, ਉਨਹੀਂ ਕੇ ਇਸ਼ਾਰੇ ਪਰ ਸਭ ਕੁਛ ਹੂਆ ਅਤੇ ਐਰ ਸ਼ਾਮਿਲ ਥੇ
ਪੁਲਿਸ ਅਫਸਰ, ਸਰਕਾਰ, ਨੇਤਾ ਸਭ ਕੋਈ। ਮੈਂ ਚਾਹੁੰਦਾ ਹਾਂ ਕਿ ਇਸ ਨੂੰ ਪੁਲਿਸ
ਵਾਲਿਆਂ, ਸਰਕਾਰੀ ਅਧਿਕਾਰੀਆਂ ਅਤੇ ਸਿਆਸਤਦਾਨਾਂ ਨੂੰ ਦੇਖਣ ਲਈ ਲਾਜ਼ਮੀ ਬਣਾ
ਦਿਤਾ ਜਾਵੇ ਤਾਂ ਕਿ ਉਹ ਇਹ ਸਮਝ ਸਕਣ ਕਿ ਭਿਆਨਕ ਹਾਦਸੇ ਉਸ ਵੇਲੇ ਹੀ ਹੁੰਦੇ ਹਨ,
ਜਦੋਂ ਉਹ ਆਪਣੇ ਫਰਜ਼ ਦੀ ਪਾਲਣਾ ਕਰਨ ਤੋਂ ਖੁੰਝ ਜਾਂਦੇ ਹਨ। |