ਅੱਖਾਂ ਚ ਸੁਪਨੇ ਭਰ ਵਿਵੇਕ
ਕੁਮਾਰ, ਮੋਗਾ ਅੱਖਾਂ ਚ ਸੁਪਨੇ ਭਰ ਅਕਾਸ਼ ਵਲ ਮਾਰ
ਉਡਾਰੀ। ਮੁੱਠੀ ਤੇਰੀ ਚ ਹੋਵੇਗੀ ਇਕ ਦਿਨ ਦੁਨੀਆਂ ਸਾਰੀ।। ਪੜ
ਲਿਖਕੇ ਬੱਚਿਆ ਅੱਗੇ ਕਦਮ ਵਧਾਈ ਮਾਨਵਤਾ ਦਾ ਪਾਠ ਪੜੀ ਤੇ ਕਰੀ ਨੇਕ
ਕਮਾਈ ਪਿਆਰ ਬਦਲੇ ਪਿਆਰ ਮਿਲੇ ਜੇ ਹੋਵੇ ਬੋਲੀ ਪਿਆਰੀ। ਅੱਖਾਂ ਚ
ਸੁਪਨੇ ਭਰ। । ਸੋਹਣੀ ਜਿਹੀ ਜਿੰਦਗੀ ਜਿਉਣ ਸਿੱਧੇ ਰਸਤੇ ਤੁਰਨਾ
ਝੂਠ ਤੋਂ ਸਦਾ ਤੋਬਾ ਕਰਨੀ ਸੱਚਾਈ ਨਾਲ ਹੈ ਜੁੜਨਾ ਮਿਲਦਾ ਮਾਣ ਜਿੰਨੇ
ਜਿੰਦਗੀ ਨਿਮਰਤਾ ਚ ਗੁਜਾਰੀ। ਅੱਖਾਂ ਚ ਸੁਪਨੇ ਭਰ। ।
ਅਧਿਆਪਕ ਤੇ ਮਾਪਿਆਂ ਦੀ ਇੱਜਤ ਜੋ ਨੇ ਕਰਦੇ ਦੁਨੀਆ ਰੂਪੀ ਜੰਗ ਚ ਉਹ
ਨਾ ਕਦੇ ਵੀ ਹਰਦੇਵ ਔਖੀ ਤੋਂ ਔਖੀ ਮੁਸੀਬਤ ਓਹਨਾਂ ਅੱਗੇ ਹਾਰੀ।
ਅੱਖਾਂ ਚ ਸੁਪਨੇ ਭਰ। । ਜਾਤ ਨਸਲ ਵਾਲੀ ਗਲ ਹੁਣ ਹੋਈ ਬਹੁਤ
ਪੁਰਾਣੀ ਨਵੀ ਸੋਚ ਨਵੀ ਚੇਤਨਾ ਦੀ ਲਿਖ ਨਵੀ ਕਹਾਣੀ ਆਪਣੀ ਰਾਹ
ਆਪ ਬਣਾਈ ਜਾਵੇ ਵਿਵੇਕ ਬਲਿਹਾਰੀ। ਅੱਖਾਂ ਚ ਸੁਪਨੇ ਭਰ।। 23/02/2021
ਬਾਲ ਗੀਤ….
ਪੁਸਤਕ ਕਹਿੰਦੀ
ਵਿਵੇਕਪੁਸਤਕ ਕਹਿੰਦੀ ਸੁਣ ਲਵੋ ਬਾਤ।
ਅੱਖਰਾਂ ਵਿੱਚੋਂ ਚਮਕੇ ਪ੍ਰਭਾਤ॥
ਮੇਰੇ ਕੋਲ ਆਓ ਮੇਰੇ ਦੋਸਤੋ
ਹਨੇਰੇ ਨੂੰ ਦੂਰ ਭਜਾਓ ਦੋਸਤੋ
ਮੈਂ ਹਾਂ ਚਮਕਦੇ ਸੂਰਜ ਦੀ ਬਰਾਤ।
ਪੁਸਤਕ ਕਹਿੰਦੀ,,,,,॥
ਦੁਨੀਆ ਵਾਲੀ ਨਾ ਕਦੇ ਸਮਝ ਆਈ
ਨਾ ਇਹ ਆਪਣੀ ਨਾ ਇਹ ਪਰਾਈ
ਕਿਤਾਬ ਚੋ’ਲੱਭੋ ਜੀਵਨ ਸੌਗਾਤ।
ਪੁਸਤਕ ਕਹਿੰਦੀ,,,,,,,॥
ਸ਼ਬਦਾਂ ਦਾ ਜੋ ਸਾਥ ਨਿਭਾਉਂਦੇ
ਝੋਲੀ ਹੀਰੇ ਮੋਤੀ ਪਾਉਂਦੇ
ਹੁੰਦੀ ਕਿਰਨਾਂ ਨਾਲ ਮੁਲਾਕਾਤ।
ਪੁਸਤਕ ਕਹਿੰਦੀ,,,,,,॥
ਤੁਰਦੀ ਜ਼ਿੰਦਗੀ ਜ਼ਦ ਰੁਕ ਜਾਵੇ
ਵਿਵੇਕ ਕੁੱਝ ਵੀ ਨਜ਼ਰ ਨਾ ਆਵੇ
ਪੜ੍ਹੋ ਕਿਤਾਬਾਂ ਫਿਰ ਦਿਨ ਰਾਤ।
ਪੁਸਤਕ ਕਹਿੰਦੀ,,,,,,॥
ਵਿਵੇਕ 94633 84051
ਮਾਨਵਤਾ ਭਵਨ
ਕੋਟ ਈਸੇ ਖਾਂ(ਮੋਗਾ)
06/02/2014
ਬਾਲ
ਕਵਿਤਾ
ਆਓ ਚਿੜੀਓ
ਵਿਵੇਕ
ਮੇਰੀ ਛੱਤ ਤੇ ਆਓ ਚਿੜੀਓ।
ਦਾਣਾ ਪਾਣੀ ਵੀ ਖਾਓ ਚਿੜੀਓ॥
ਮੈਂ ਹਾਂ ਨਿੱਕੀ ਜਿਹੀ ਇੱਕ ਬੱਚੀ।
ਮੇਰਾ ਮਨ ਬਹਿਲਾਓ ਚਿੜੀਓ॥
ਚੀਂ-ਚੀਂ ਵਾਲਾ ਗੀਤ ਸੁਣਾ ਕੇ ।
ਮੈਨੂੰ ਜ਼ਰਾ ਹਸਾਓ ਚਿੜੀਓ॥
ਇਧਰ ਉਧਰ ਨਾ ਉਡੋ ਹੁਣ।
ਜ਼ਰਾ ਕੁ ਤਾਂ ਬਹਿ ਜਾਓ ਚਿੜੀਓ॥
ਮੈਂ ਵੀ ਹਾਂ ਤੁਹਾਡੀ ਸਾਥਣ।
ਮੈਂਥੋ ਨਾ ਘਬਰਾਓ ਚਿੜੀਓ॥
ਅੱਤ ਦੀ ਪਈ ਗਰਮੀ ਤੜਫਾਵੇ।
ਸਾਹ ਤਾਂ ਲੈਂਦੀਆ ਜਾਓ ਚਿੜੀਓ॥
ਖੇਡੀਏ ਆਪਾ ਰਲ ਮਿਲ ਕੇ।
ਸਹੇਲੀਆ ਨੂੰ ਲਿਆਓ ਚਿੜੀਓ॥
ਧਰਤੀ ਤੋਂ ਅੰਬਰ ਦੀ ਉਡਾਰੀ
ਨਾਲ ਮੈਨੂੰ ਲੈ ਜਾਓ ਚਿੜੀਓ॥
ਵਿਵੇਕ ਵੀ ਥੋੜ੍ਹਾ ਪੁੰਨ ਖੱਟੇ।
ਚੋਗ ਚੁਗ ਕੇ ਜਾਓ ਚਿੜੀਓ॥
ਵਿਵੇਕ
ਕੋਟ ਈਸੇ ਖਾਂ (ਮੋਗਾ)
9463384051
09/01/2014
---------------------
ਕਵਿਤਾ
ਪਰਬਤਾਂ ਦਾ ਸਲਾਮ
ਵਿਵੇਕ
ਪਰਬਤਾਂ ਦਾ ਸਲਾਮ,
ਸਾਗਰਾਂ ਦਾ ਸਲਾਮ,
ਵਗਦੀ ਨਦੀ ਦੇ ਨਾਮ।
ਮੁਹੱਬਤਾਂ ਦਾ ਸਲਾਮ,
ਜਜ਼ਬਾਤਾਂ ਦਾ ਸਲਾਮ,
ਦੋਸਤੀ ਦੇ ਨਾਮ।
ਰੰਗਾਂ ਦਾ ਸਲਾਮ,
ਵੰਗਾਂ ਦਾ ਸਲਾਮ,
ਛਣਕਦੀ ਝਾਂਜਰ ਦੇ ਨਾਮ।
ਬਸੰਤ ਦਾ ਸਲਾਮ,
ਫੁੱਲਾਂ ਦਾ ਸਲਾਮ,
ਤਿੱਤਲੀ ਦੇ ਨਾਮ।
ਰੁੱਖਾਂ ਦਾ ਸਲਾਮ,
ਖੇਤਾਂ ਦਾ ਸਲਾਮ,
ਹਰਿਆਲੀ ਦੇ ਨਾਮ।
ਪੰਛੀਆ ਦਾ ਸਲਾਮ,
ਖੁਸ਼ਬੂਆ ਦਾ ਸਲਾਮ
ਰੁਮਕਦੀ ਹਵਾ ਦੇ ਨਾਮ।
ਕਵਿਤਾ ਦਾ ਸਲਾਮ,
ਗੀਤ ਦਾ ਸਲਾਮ,
ਸ਼ਬਦਾਂ ਦੇ ਨਾਮ।
ਹੱਸਦੇ ਚਿਹਰੇ ਦਾ ਸਲਾਮ,
ਨਵੀਂ ਉਮੰਗ ਦਾ ਸਲਾਮ,
ਖੁਸ਼ੀਆ ਦੇ ਨਾਮ।
ਚੰਗੀ ਸੋਚ ਦਾ ਸਲਾਮ
ਭਾਈਚਾਰੇ ਦਾ ਸਲਾਮ
ਮਾਨਵਤਾ ਦੇ ਨਾਮ।
ਵਿਵੇਕ 94633 84051
ਕੋਟ /ਈਸੇ /ਖਾਂ
10/01/2014
7009946458 (23/02/2021) |