ਗਜ਼ਲ-
ਕਾਫਲੇ
ਮਨਮੋਹਨ ਭਿੰਡਰ, ਨਿਊਯਾਰਕ, ਯੂ.ਐਸ.ਏ.
ਤੁਰ ਪਉ ਕਾਫਲੇ ਬੰਨ ਕੇ ਜੇ ਮੰਜ਼ਿਲ ਦਾ ਇਰਾਦਾ ਹੈ,
ਲੜ੍ਹੋ ਨਾਲ਼ ਹਿੰਮਤ ਤਾਂ ਜੰਗ ਜਿੱਤਣ ਦਾ ਵਾਅਦਾ ਹੈ ।
ਤਖਤੋ ਤਾਜ ਜਲ ਉੱਠਣ ਅੱਤ ਦਾ ਅੰਤ ਹੋ ਜਾਵੇ,
ਜਨਤਾ ਜਾਗ ਜਾਵੇ ਹੁਣ ਸਮੇਂ ਦਾ ਵੀ ਤਕਾਜ਼ਾ ਹੈ।
ਕੋਈ ਰੋਟੀ ਤੋਂ ਆਤੁਰ ਕੋਈ ਜਾਮ ਛਲਕਾਉਂਦਾ,
ਅਨਿਆਂ ਰੱਬਾ ਇਹ ਤਾਂ ਥੋੜ੍ਹਾ ਜਾਂ ਜਿਆਦਾ ਹੈ,
ਭੁੱਖ ਤਾਂ ਸਿਰ ਚੜ੍ਹੀ ਸ਼ਿਅਰ ਕੀ ਪਿਆਰ ਦਾ ਕਹਿਣਾ,
ਠਰਦੇ ਜਿਸਮ ਨੰਗਿਆਂ ਦਾ ਭਲਾ ਪਿਆਰ ਕਾਹਦਾ ਹੈ?
ਆਵੀਂ ਬਿਨਾਂ ਦਸਤਕ ਹਵਾ ਬਣਕੇ, ਧੁੱਪ ਬਣਕੇ,
ਉਡੀਕੇ ਉਮਰ ਨਾ ਤਾਂ ਦੱਸ ਮਨਮੋਹਣ ਕਾਹਦਾ ਹੈ?
ਗਜ਼ਲ
ਬਾਂਹ ਫੜੀਏ ਸੱਜਣਾ ਦੀ ਤਾਂ ਉਸ ਨੂੰ ਪਾਰ ਲੰਘਾਈਦਾ,
ਆਲ਼ਾ-ਟਾਲ਼ਾ ਕਰਕੇ ਨਹੀ ਐਂਵੇ ਵਕਤ ਲੰਘਾਈਦਾ।
ਰਸਤੇ ਦੇ ਵਿਚ ਲੋੜ੍ਹਵੰਦ ਜੇ ਡਿੱਗਿਆ ਹੋਇਆ ਮਿਲ਼ ਜਾਵੇ,
ਟਾਲੀਦਾ ਨਹੀ ਉਸ ਬੰਦੇ ਨੂੰ ਉਸ ਨੂੰ ਗਲ਼ ਨਾਲ਼ ਲਾਈਦਾ।
ਹਾਲਾਤਾਂ ਤੋਂ ਡਰ ਬੰਦਾ ਅੰਦਰੋਂ ਠੁਰ ਠੁਰ ਕੰਬਦਾ ਹੈ,
ਨਿੱਘੇ ਮਿੱਠੇ ਸ਼ਬਦਾਂ ਨਾਲ਼ ਉਸਦਾ ਦਿਲ ਗਰਮਾਈਦਾ।
ਮਹਿਲ ਮੁਨਾਰੇ ਕਾਰਾਂ ਦੋਸਤ ਉਸ ਦਾਤੇ ਨੇ ਬਖਸ਼ੇ ਨੇ,
ਸਾਰੇ ਦਿਨ ‘ਚੋਂ ਥੋੜੇ ਵਕਤ ਨੂੰ ਉਸਦੇ ਪੈਰੀਂ ਪਾਈਦਾ।
ਰਾਜ ਭਾਗ ਦੀ ਠੰਡੀ ਛਾਂ ਨੇ ਸਦਾ ਹੀ ਸਿਰ ‘ਤੇ ਰਹਿਣਾ ਨਹੀ,
ਜਿਹਨਾਂ ਰਾਹਾਂ ‘ਤੇ ਮੁੜ ਤੁਰਨਾ ਹੈ, ਉਸ ਨੂੰ ਨਹੀ ਭੁਲਾਈਦਾ।
ਕੁਝ ਚਿਹਰੇ ਕੁਝ ਬਾਹਵਾਂ ਤੈਨੂੰ ਪੈਰ ਪੈਰ ‘ਤੇ ਲੋੜੀਦੇ,
ਠਿੱਬੀ ਲਾ ਕੇ ਯਾਰਾਂ ਦਾ ਵਿਸ਼ਵਾਸ਼ ਕਦੇ ਨਹੀ ਢਾਹੀਦਾ।
ਗ਼ਜ਼ਲ
ਸ਼ਬਦਾਂ ਨੂੰ ਤਸ਼ਬੀਹਾਂ ਦੇ ਕੇ
ਨਵੀਂ ਇਬਾਰਤ ਘੜ ਜਾਂਦੇ ਨੇ,
ਨੈਣਾਂ ਨੂੰ ਕੋਈ ਕਿੰਝ ਸਮਝਾਵੇ
ਮੱਲੋ ਮੱਲੀ ਲੜ੍ਹ ਜਾਂਦੇ ਨੇ।
ਇਸ਼ਕ ਜਦੋਂ ਹੱਢਾਂ ਵਿਚ ਰਚਦਾ
ਸੰਗ ਤੂਫਾਨਾਂ ਲੜ ਜਾਂਦੇ ਨੇ।
ਹਸਦੇ ਹਸਦੇ ਪਿਆਰ ਦੀ ਖ਼ਾਤਿਰ
ਸੂਲ਼ੀ ਉੱਤੇ ਚੜ੍ਹ ਜਾਂਦੇ ਨੇ,
ਨੈਣ ਮਮੋਲੇ ਬੜੇ ਹੀ ਭੋਲ਼ੇ
ਖਬਰੇ ਕਿੱਦਾਂ ਲੜ ਜਾਂਦੇ ਨੇ।
ਇਸ਼ਕ ਦੇ ਵਣਜੋਂ ਘਾਟਾ ਖਾ ਕੇ
ਡੂੰਘੇ ਵਹਿਣੀ ਹੜ ਜਾਂਦੇ ਨੇ,
ਇਸ਼ਕ ਇਬਾਰਤ ਜਦ ਬਣ ਜਾਵੇ
ਉਸਦੀ ਨਜ਼ਰੇ ਚੜ੍ਹ ਜਾਂਦੇ ਨੇ।
ਨਜ਼ਰ ਇਨਾਇਤ ਜਦ ਹੁੰਦੀ ਹੈ
ਗੁੱਝੀਆਂ ਰਮਜਾਂ ਪੜ੍ਹ ਜਾਂਦੇ ਨੇ।
ਮਨਮੋਹਨ ਭਿੰਡਰ, ਨਿਊਯਾਰਕ, ਯੂ.ਐਸ.ਏ.
ਫੋਨ: 0017188206668 |
|
ਪੰਜਾਬੀ ਚੇਤਣਾ
ਰਵੇਲ ਸਿੰਘ, ਗੁਰਮੈਲੋ ( ਇਟਲੀ )
|
ਰਵੇਲ ਸਿੰਘ, ਗੁਰਮੈਲੋ
( ਇਟਲੀ ) |
|
|
|
ਰਹੋ ਲਿਖਦੇ ,ਰਹੋ ਪੜ੍ਹਦੇ ,ਪੁੰਜਾਬੀ ਚੇਤਣਾ ਅੰਦਰ ,
ਕਲਮ ਦੀ ਸਾਂਝ ਪਾ ਕੇ ਹੀ, ਤੁਰੋ ਸੱਭ
ਏਕਤਾ ਅੰਦਰ ।
ਇਹ ਮਾਂ ਬੋਲੀ ਅਸਾਡੀ ਜੋ , ਪੰਜਾਬੀ ਨਾਮ ਹੈ ਇਸ ਦਾ ,
ਇਹ ਬੋਲੀ ਗੁਰੂ ਪੀਰਾਂ ਦੀ ,ਬੜੇ ਭਗਤਾਂ ਫਕੀਰਾਂ ਦੀ ,
ਜਿਨ੍ਹਾਂ ਨੇ ਸਾਧ ਕੇ ਮਨ ਨੂੰ ,ਤੇ ਫਿਰ
ਹੈ ਝਾਕਿਆ ਅੰਦਰ ,
ਰਹੋ ਲਿਖਦੇ ਰਹੋ ਪੜ੍ਹਦੇ ,ਪੰਜਾਬੀ ਚੇਤਣਾ ਅੰਦਰ ।
ਇਹ ਮਿੱਠੀ ਸ਼ਹਿਦ ਵਰਗੀ ਹੈ ,ਤੇ ਅਮ੍ਰਿਤ ਬੋਲ ਹਨ ਇਸ ਦੇ ,
ਬੜਾ ਉਪਦੇਸ਼ ਭਰਿਆ ਹੈ ,ਇਸ ਵਿਚ ਬਾਣੀਆਂ ਅੰਦਰ,
ਰਹੋ ਲਿਖਦੇ ਰਹੋ ਪੜ੍ਹਦੇ , ਪੰਜਾਬੀ ਚੇਤਣਾ ਅੰਦਰ ।
ਇਹ ਪੈਂਤੀ ਅੱਖਰਾਂ ਅੰਦਰ ਭਰੀ ਇੱਕ ਖਾਣ ਵਾਂਗੋਂ ਨੇ ,
ਜਿਵੇਂ ਕੋਈ ਹਾਰ ਹੁੰਦਾ ਹੇ ਜੜਿਆ ਹੀਰਿਆਂ ਅੰਦਰ ,
ਰਹੋ ਲਿਖਦੇ ਰਹੋ ਪੜ੍ਹਦੇ ਪੰਜਾਬੀ ਚੇਤਣਾ ਅੰਦਰ ।
ਅਸਾਡੀ ਮਾਂ ਪੰਜਾਬੀ ਦਾ ਸਦਾ ਹੀ ਬੋਲ ਬਾਲਾ ਹੈ ,
ਦੇਸ਼ਾਂ ਤੇ ਵਿਦੇਸ਼ਾਂ ਵਿਚ ,ਤੇ ਪੰਜਾਂ ਪਾਣੀਆਂ ਅੰਦਰ ,
ਰਹੋ ਲਿਖਦੇ ਰਹੋ ਪੜ੍ਹਦੇ ,ਪੰਜਾਬੀ ਚੇਤਣਾ ਅੰਦਰ ।
ਅਸਾਂ ਨੂੰ ਮਾਣ ਹੈ ਇਸ ਤੇ , ਅਸਾਂ ਨੂੰ ਤਾਣ ਹੈ ਇਸ ਤੇ ,
ਹੱਸਦੇ ਖੇਡਦੇ ਇਸ ਵਿਚ , ਬੈਠੇ ਢਾਣੀਆਂ ਅੰਦਰ ।
ਰਹੋ ਲਿਖਦੇ , ਰਹੋ ਪੜ੍ਹਦੇ ਪੰਜਾਬੀ ਚੇਤਣਾ ਅੰਦਰ ।
ਬੜਾ ਰਿਸ਼ਤਾ ਪੁਰਾਣਾ ਹੈ ,ਬੜਾ ਵਿਰਸਾ ਪੁਰਾਣਾ ਹੈ ,
ਜਿਵੇਂ ਇੱਕ ਸਾਂਝ ਹੈ ਹੁੰਦੀ , ਤੰਦਾਂ ਤਾਣੀਆਂ ਅੰਦਰ ।
ਰਹੋ ਲਿਖਦੇ , ਰਹੋ ਪੜ੍ਹਦੇ ,ਪੰਜਾਬੀ ਚੇਤਣਾ ਅੰਦਰ ।
ਕਿਤੇ ਬੁਲ੍ਹਾ , ਕਿਤੇ ਹਾਸ਼ਮ ,ਗਿਨਣੇ ਨਾਮ ਨੇ ਮੁਸ਼ਕਿਲ ,
ਬੜਾ ਭੰਡਾਰ ਭਰਿਆ ਹੈ ,ਕਿੱਸੇ ,ਸਾਕਿਆਂ ਅੰਦਰ ।
ਰਹੋ ਲਿਖਦੇ , ਰਹੋ ਪੜ੍ਹਦੇ ,ਪੰਜਾਬੀ ਚੇਤਣਾ ਅੰਦਰ ।
ਇਹ ਵੱਖਰੀ ਭੇਦ ਭਾਂਵਾਂ ਤੌਂ ,ਤੇ ਉੱਚੀ ਜ਼ਾਤ ਪਾਤਾਂ ਤੋਂ ,
ਜਿਵੇਂ ਕੋਈ ਗੀਤ ਹੁੰਦਾ ਹੈ , ਸੱਤਾਂ ਸਰਗਮਾਂ ਅੰਦਰ ।
ਰਹੋ ਲਿਖਦੇ , ਰਹੋ ਪੜ੍ਹਦੇ ,ਪੰਜਾਬੀ ਚੇਤਣਾ ਅੰਦਰ ।
ਬੜਾ ਹੀ ਹੌਸਲਾ ਉੱਦਮ , ਡਿੱਠਾ ਪੰਜਾਬੀ ਦਾ ,
ਇਹ ਦੇਸ਼ਾਂ ਤੇ ਵਿਦੇਸਾਂ ਵਿਚ ਫਲਦਾ ਮੇਹਣਤਾਂ ਅੰਦਰ ।
ਰਹੋ ਲਿਖਦੇ ਰਹੋ ਪੜ੍ਹਦੇ ,ਪੰਜਾਬੀ ਚੇਤਣਾ ਅੰਦਰ ।
ਰਵੇਲ ਸਿੰਘ, ਗੁਰਮੈਲੋ ( ਇਟਲੀ )
ਮੋ, 3272382827 ਗ਼ਜ਼ਲ
ਰਵੇਲ ਸਿੰਘ ਗੁਰਮੈਲੋ ( ਇਟਲੀ )
ਜਦ ਉਹ ਨਾ ਪਾਸ ਹੁੰਦਾ ,
ਦਿਲ ਹੈ ਉਦਾਸ ਹੂੰਦਾ ।
ਥਮ੍ਹਾਂ ਬਿਨਾਂ ਹੈ ਜੱਦਾਂ ,
ਖੜ੍ਹਿਆ ਆਕਾਸ਼ ਹੁੰਦਾ ।
ਕਾਸ਼ ਜੇ ਕਿਤੇ ਮੈਂ ,
ਇੱਕ ਬੁੱਤ ਤਰਾਸ਼ ਹੁੰਦਾ ।
ਮੂਰਤ ਬਨਾ ਕੇ ਉਸ ਦੀ ,
ਪਾਉਂਦਾ ਸਵਾਸ ਹੁੰਦਾ ।
ਸ਼ਹਿਰਾਂ ਦੀ ਭੀੜ ਦੀ ਥਾਂ ,
ਜੰਗਲ ਚ, ਵਾਸ ਹੁੰਦਾ ।
ਮਨ ਚੋਂ ਇਹ ਸਿ਼ਕਵਿਆਂ ਦਾ ,
ਸਾਰਾ ਨਿਕਾਸ ਹੁੰਦਾ ।
ਅਪਨਾ ਨਹੀਂ ਹੈ ਕੋਈ ,
ਏਨਾ ਅਹਿਸਾਸ ਹੁੰਦਾ ।
ਉਸ ਦੇ ਬਿਨਾਂ ਹੈ ਜੀਣਾ ,
ਕਿੱਧਰੇ ਧਰਾਸ ਹੁੰਦਾ ।
ਵੱਖਰਾ ਨਹੀਂ ਜੋ ਕਹਿੰਦੇ ,
ਨਹੂੰਆਂ ਤੋਂ ਮਾਸ ਹੁੰਦਾ ।
ਅਪਣਾ ਹੀ ਮਾਰਦਾ ਹੈ ,
ਅਪਣਾ ਜੋ ਖਾਸ ਹੁੰਦਾ ।
ਗ਼ਜ਼ਲ
ਰਵੇਲ ਸਿੰਘ ਗੁਰਮੈਲੋ ( ਇਟਲੀ )
ਏਨਾ ਪੱਥਰ ਦਿਲ, ਨਾ ਬਣ ,
ਸੱਭਨਾਂ ਦੇ ਲਈ ਮੁਸ਼ਕਿਲ ਨਾ ਬਣ
ਕੰਡਿਆਂ ਨੂੰ ਵੀ ਸਮਝ ਲਿਆ ਕਰ ,
ਬਹੁਤਾ ਕੋਮਲ , ਫੁੱਲ ਨਾ ਬਣ ।
ਔਕੜ ਵੇਖ ਕੇ ਡਰਿਆ ਨਾ ਕਰ ,
ਏਨਾ ਵੀ ਬੁਜ਼ਦਿਲ ਨਾ ਬਣ ।
ਆਪੇ ਹੀ ਨਾ ਮੁਲਜ਼ਿਮ ਬਣ ,
ਆਪੇ ਹੀ ਨਾ ਕਾਤਿਲ ਬਣ ।
ਮਹਿਕਾਂ ਅਤੇ ਸੁਗੰਧਾਂ ਵੰਡ ,
ਜਹਿਰਾਂ ਦੀ , ਨਾ ਬੋਤਲ ਬਣ ।
ਪਿਆਰ,ਮੁਹੱਬਤ ਬਿਨ ਕੀ ਜੀਣਾ ,
ਯਾਰਾਂ ਦੀ ਬੱਸ ਮਹਿਫ਼ਲ ਬਣ ।
ਬਿੰਦੂ ਵਾਂਗ ਨਾ ਸਿਮਟ ਰਿਹਾ ਕਰ ,
ਬੋਲ ਪਿਆ ਕਰ, ਗੁੰਝਲ ਨਾ ਬਣ ।
ਬ੍ਰਿਹੋਂ ਬਣ,ਕੋਈ ਨਗ਼ਮਾ ਵੀ ਬਣ ,
ਨਿਰੀ ,ਪੁਰੀ ਕੋਈ ਬੁਲਬੁਲ ਨਾ ਬਣ ।
ਅਪਨੇ ਅੰਦਰ ਝਾਕ ਲਿਆ ਕਰ ,
ਬਹੁਤਾ ਵੀ ਕਾਮਲ ਨਾ ਬਣ ।
ਮੰਜਿ਼ਲ ਤੈਥੋਂ ਦੂਰ ਬੜੀ ਹੈ ,
ਆਪੇ ਹੀ ਤੂੰ ਮੰਜਿ਼ਲ ਨਾ ਬਣ ।
ਕਲਮ ਤੇਰੀ ਜੋ ਵੀ ਲਿਖਦੀ ਹੈ ,
ਉਸ ਦੇ ਮੁਹਰੇ ਅਟਕਣ ਨਾ ਬਣ ।
ਵਗਦੀ ਰਹੇ ਵੀਚਾਰ ਨਦੀ ਜੇ ,
ਵਹਿਣ ਦਿਆ ਕਰ,ਤੰਗ ਦਿਲ ਨਾ ਬਣ ।
ਏਨਾ ਪੱਥਰ ਦਿੱਲ ਨਾ ਬਣ ,
ਸਭਨਾਂ ਦੇ ਲਈ ਮੁਸ਼ਕਿਲ ਨਾ ਬਣ
ਗ਼ਜ਼ਲ
ਬੇਸ਼ਕ ਹੋ ਜਾਏ ਵਾਫ਼ਰ ਬੰਦਾ ,
ਬੇਸ਼ੱਕ ਹੋ ਜਾਏ ਕਾਫਰ ਬੰਦਾ ।
ਅਪਨੇ ਅੰਦਰ ਝਾਕੇ ਬੰਦਾ ,
ਕਰਕੇ ਚਿੱਤ ਇਕਾਗਰ ਬੰਦਾ ।
ਹਰ ਬੰਦੇ ਦੀ ਕੀਮਤ ਸਮਝੇ ,
ਕਦੇ ਨਾ ਹੋਵੇ ਨਾਬਰ ਬੰਦਾ ।
ਔਰਤ ਨੂੰ ਵੀ ਸਮਝ ਬ੍ਰੋਬਰ ,
ਦੇਵੇ ਹੱਕ ਬਰਾਬਰ ਬੰਦਾ ।
ਝੁਠੇ ਭੇਖ ਪਾਖੰਡਾਂ ਨੂੰ ਜੇ ,
ਸਮਝੇ ਝੂਠ ਸਰਾਸਰ ਬੰਦਾ ।
ਕੁੱਖਾਂ ਅੰਦਰ ਧੀਆਂ ਨਾ ਮਾਰੇ ,
ਪੁਤੱਰ ਭਾਲਣ ਖਾਤਿਰ ਬੰਦਾ
ਔਰਤ ਨੂੰ ਵੀ ਸਮਝ ਬ੍ਰਾਬਰ ,
ਦੇਵੇ ਇਜ਼ਤ ਆਦਰ ਬੰਦਾ ।
ਜੇ ਛੱਡੇ ਧਰਮਾਂ ਦੇ ਝਗੜੇ ,
ਹੋ ਜਾਏ ਵਾਂਗਰ ਸਾਗਰ ਬੰਦਾ ।
ਧਰਤੀ ਨਾ ਪਾਵੇ ਵੰਡਾਂ ,
ਬਣ ਕੇ ਵਹਿਸ਼ੀ ਜਾਬਰ ਬੰਦਾ ।
ਪਿਆਰ ਮੁਹੱਬਤ ਸਾਂਝਾਂ ਵੰਡੇ ,
ਵਾਂਗਰ ਇੱਕ ਸੌਦਾਗਰ ਬੰਦਾ ।
ਸੂਰਜ ਤੋਂ ਨਾ ਅਖਾਂ ਮੀਟੀ ,
ਹੋ ਜਾਏ ਨਾ ਮਨੁਕਰ ਬੰਦਾ ।
ਸੱਚ ਝੂਠ ਦਾ ਫਰਕ ਪਛਾਣੇ ,
ਸੋਚਾਂ ਦੀ ਲੈ ਚਾਦਰ ਬੰਦਾ ।
ਹਰ ਮੌਸਮ ਜੀ ਕੇ ਮਾਣੇ ,
ਚਾਨਣ ਦੀ ਹਰ ਕਾਤਰ ਬੰਦਾ ।
ਇਸ ਜੀਵਣ ਨੂੰ ਰਲ਼ ਕੇ ਮਾਣੇ ,
ਬਣਕੇ ਰਹੇ ਮੁਸਾਫਿ਼ਰ ਬੰਦਾ ।
ਬੇਸੱਕ ਹੋ ਜਾਏ ਵਾਫਰ ਬੰਦਾ ,
ਬੇਸ਼ਕ ਹੋ ਜਾਏ ਕਾਫਰ ਬੰਦਾ ।
|
|
|
ਮਲਕੀਅਤ "ਸੁਹਲ" |
|
|
|
ਪੰਜਾਬੀ ਮਾਂ ਦਾ ਸਤਿਕਾਰ
ਮਲਕੀਅਤ "ਸੁਹਲ"
ਨਸ਼ਹਿਰਾ ਬਹਾਦਰ, ਡਾ: ਪੁਲ ਤਿੱਬੜੀ (ਗੁਰਦਾਸਪੁਰ)
ਪੰਜਾਬੀਓ ! ਪੰਜਾਬੀ ਮਾਂ ਦਾ ਕਰੋ ਸਤਿਕਾਰ ।
ਮਾਂ ਬੋਲੀ ਵਿਚੋਂ ਹੁੰਦਾ ਰੱਬ ਦਾ ਦੀਦਾਰ ।
ਮਾਂ ਧਰਤੀ ਦੀ ਮਿੱਟੀ , ਚੁੰਮ ਮੱਥੇ ਲਾਈਦੀ।
ਅੰਨ ਖਾ ਕੇ ਧਰਤੀ ਦਾ, ਭੁੱਖ ਹੈ ਮਿਟਾਈਦੀ।
ਪੰਜਾਬੀ ਸਾਡੀ ਮਾਂ , ਅਸੀਂ ਇਹਦਾ ਪਰਵਾਰ,
ਮਾਂ ਬੋਲੀ ਵਿਚੋਂ ਹੁੰਦਾ ਰੱਬ ਦਾ ਦੀਦਾਰ ;
ਪੰਜਾਬੀਓ ! ਪੰਜਾਬੀ ਮਾਂ ਦਾ ਕਰੋ ਸਤਿਕਾਰ।
ਗੋਦੀ ਵਿਚ ਮਾਂ ਸਾਡੀ, ਦੇਂਦੀ ਰਹੀ ਲੋਰੀਆਂ।
ਛਿੱਲ-ਛਿੱਲ ਦੇਵੇ ਸਾਨੂੰ ਗੰਨੇ ਦੀਆਂ ਪੋਰੀਆਂ।
ਸ਼ਹਿਦ ਨਾਲੋਂ ਮਿੱਠਾ ਲੋਕੋ ਮਾਂ ਦਾ ਪਿਆਰ ,
ਮਾਂ ਬੋਲੀ ਵਿਚੋਂ ਹੁੰਦਾ ਰੱਬ ਦਾ ਦੀਦਾਰ ;
ਪੰਜਾਬੀਓ ! ਪੰਜਾਬੀ ਮਾਂ ਦਾ ਕਰੋ ਸਤਿਕਾਰ।
ਜਿਹੜੇ ਲੋਕ ਆਪਣੀ ਹੀ ਬੋਲੀ ਭੁੱਲ ਜਾਣਗੇ।
ਕੂੜੇ ਦਿਆਂ ਕੱਖਾਂ ਵਾਂਗ ਆਪੇ ਰੁਲ ਜਾਣਗੇ।
ਉਹ ਸਾਰੇ ਜੱਗ ਵਿਚ ਹੋਣੇ ਖ਼ੱਜਲ ਖੁਆਰ ,
ਮਾਂ ਬੋਲੀ ਵਿਚੋਂ ਹੁੰਦਾ ਰੱਬ ਦਾ ਦੀਦਾਰ ;
ਪੰਜਾਬੀਓ ! ਪੰਜਾਬੀ ਮਾਂ ਦਾ ਕਰੋ ਸਤਿਕਾਰ।
ਜੰਮ-ਜੰਮ ਸਿੱਖੋ ਭਾਵੇਂ ਤੁਸੀਂ ਹੋਰ ਬੋਲੀਆਂ।
ਮਾਂ ਬੋਲੀ ਨੇ ਹੀ ਅੱਖਾਂ ਸੱਭ ਦੀਆਂ ਖ੍ਹੋਲੀਆਂ।
ਅੱਜ ਸਾਰੇ ਸੁਣ ਲਵੋ , "ਸੁਹਲ" ਦੀ ਪੁਕਾਰ ,
ਪੰਜਾਬੀਓ ! ਪੰਜਾਬੀ ਮਾਂ ਦਾ ਕਰੋ ਸਤਿਕਾਰ ।
ਮਾਂ ਬੋਲੀ ਵਿਚੋਂ ਹੁੰਦਾ ਰੱਬ ਦਾ ਦੀਦਾਰ ।
ਵਿਸੇਸ਼ , ਪੰਜਾਬੀ ਦਿਵਸ ਤੇ
ਧਨਵਾਦ ਸਹਿਤ |
|
|
ਰਵਿੰਦਰ ਰਵੀ |
|
|
|
ਆਪਣਾ ਦੇਸ਼
ਰਵਿੰਦਰ ਰਵੀ
ਆਪਣਾ ਦੇਸ਼
ਕਯਾ ਹੈ ਪਿਆਰੇ?
ਆਪਣਾ ਦੇਸ਼ ਤਾਂ ਕੇਵਲ ਮੈਂ ਹਾਂ!!!
ਬਹੁਤ ਘੁੰਮੇਂ ਫਿਰੇ ਹਾਂ –
ਤੁਰਦਾ, ਫਿਰਦਾ,
ਅੰਨ੍ਹਾਂ ਖੂਹ ਲੈ –
ਪੁੱਠੀਆਂ ਟਿੰਡਾਂ ਵਾਂਗ ਗਿੜੇ ਹਾਂ!
ਆਪਣਾਂ ਅੰਬਰ,
ਆਪਣੀ ਧਰਤੀ –
ਆਪਣੀ ਹੀ ਵੀਰਾਨ ਆਬਾਦੀ!
ਵਾਂਗ ਵਰੋਲੇ,
ਫਰਸ਼ੋਂ ਛੱਤ ਤਕ –
ਅੰਨ੍ਹੀਂ ‘ਨ੍ਹੇਰੀ ਵਾਂਗ ਚੜ੍ਹੇ ਹਾਂ!
ਆਪੇ ਘੁੰਮੇਂ,
ਆਪੇ ਡਿੱਗੇ,
ਤੀਲਾ, ਤੀਲਾ,
ਖੁੱਥਾ,
ਆਪਣਾ ਆਪ!
ਆਪਣੇ ਵਿਚ ਬੇਗਾਨੇਪਨ ਦਾ,
ਭੋਗੇ ਹਰ ਮਾਨੁੱਖ ਸੰਤਾਪ!
ਸ਼ਿਕਲੀਗਰਾਂ ਦੀ ਬਸਤੀ ਵਾਂਙੂੰ,
ਜਿੱਥੇ, ਜਿੱਥੇ ਹੋਏ ਆਬਾਦ –
ਉੱਥੇ ਆਪਣੀ ਬਰਬਾਦੀ ਦਾ,
ਆਪਣੇ ਹੱਥੀਂ ਲਿਖਿਆ ਬਾਬ!
ਆਪੇ, ਆਪਣੇ ਚੋਟ ਲਗਾਈ,
ਆਪੇ, ਆਪਣੇ ਹੰਝੂ ਕੇਰੇ –
ਆਪੇ, ਪੂੰਝੇ ਅੱਥਰੂ, ਡੁਸਕੇ,
ਆਪੇ ਹੀ, ਆਪਣਾਂ ਧਰਵਾਸ!
ਮੀਲਾਂ ਤਕ ਰੋਹੀ, ਬੀਆਬਾਨ,
ਸੂਰਜ ਦਾ ਭੱਠ, ਥਲ ਤੱਪਦਾ ਹੈ!
ਕਣ, ਕਣ ਵਿਚ, ਖੁਦ ਜਲ ਬਣ ਚਮਕੇ,
ਭਰਮ-ਜਲਾਂ ਵਿਚ, ਭਟਕੇ ਬਣ ਕੇ,
ਕੇਂਦਰੋਂ ਖੁੱਸੀ ਆਪਣੀ ਪਿਆਸ!
ਮਾਨੁੱਖ-ਮਾਰਾਂ ਦੀ ਬਸਤੀ ਵਿਚ,
ਮਾਰੀ ਨਾਂ ਪਰ, ਫਿਰ ਵੀ ਆਸ!
ਕਦੇ ਤਾਂ ਮੌਸਮ ਬਦਲੇਗਾ ਹੀ,
ਬੇਘਰਿਆਂ ਨੂੰ ਮਿਲ ਜਾਏਗਾ,
ਦੇਸ਼ ਕਦੇ, ਕਦੇ ਘਰ-ਵਾਸ!
ਦੇਸ਼ ਬੇਗਾਨਾਂ ਹੋਇਆ,
ਆਪਣਾਂ ਦੇਸ਼ ਬੇਗਾਨਾਂ ਹੋਇਆ!!!
ਪਹਿਲਾਂ ਦੇਸ਼ ਰਹਿੰਦਿਆਂ, ਇੰਞ ਸੀ,
ਹੁਣ ਪਰਦੇਸ ਰਹਿੰਦਿਆਂ, ਇੰਞ ਹੈ!!!
ਆਪਣਾਂ ਦੇਸ਼
ਕਯਾ ਹੈ ਪਿਆਰੇ???
ਆਪਣਾਂ ਦੇਸ਼ ਤਾਂ ਕੇਵਲ ਮੈਂ ਹਾਂ!!! |
|
|
ਸ਼ਿਵਚਰਨ ਜੱਗੀ ਕੁੱਸਾ |
|
|
|
ਪ੍ਰੀਖ਼ਿਆ
ਸ਼ਿਵਚਰਨ ਜੱਗੀ ਕੁੱਸਾ
ਵਾਰ-ਵਾਰ ਪਰਖ਼ੀ ਆਪਣੀ ਕਿਸਮਤ,
ਤੇ ਉਹ ਮੇਰੇ ਸੰਗ ਖੇਡਦੀ ਰਹੀ,
ਸੱਪ ਤੇ ਨਿਉਲ਼ੇ ਵਾਲ਼ੀ, ਖ਼ੂਨੀ ਖੇਡ!
ਵਾਰ-ਵਾਰ ਠੋਕ੍ਹਰ ਕੇ ਦੇਖਿਆ, ਕੱਚੇ ਘੜ੍ਹੇ ਵਾਂਗ!
ਪਰ, ਬਾਂਝ ਔਰਤ ਦੀ ਕੁੱਖ ਵਾਂਗ, ਰਹੀ ਸੁੰਨੀ ਦੀ ਸੁੰਨੀ!
......
ਜਦ ਵੀ, ਆਸਰੇ ਲਈ, ਤੇਰਾ ਮੋਢਾ ਮੰਗਿਆ,
ਤੂੰ ਚੰਦਰਮਾਂ ਵਾਂਗ, ਪਤਾ ਨਹੀਂ ਕਿੱਥੇ,
ਗੋਡੀ ਮਾਰ ਜਾਂਦੀ..? ਅਤੇ ਕਰ ਜਾਂਦੀ,
ਮੇਰੀ ਜ਼ਿੰਦਗੀ ਵਿਚ ਮੱਸਿਆ ਦੀ ਰਾਤ!
ਤੂੰ ਤਾਰਿਆਂ ਨਾਲ਼ ਗੱਲਾਂ ਕਰਨਾ ਛੱਡ,
ਨਕਲੀ ਜੁਗਨੂੰਆਂ ਵਿਚ ਪਰਚ ਜਾਂਦੀ!
......
ਜਦ ਕਿਤੇ ਵੀ ਮੇਰੀ 'ਬਲੀ' ਦੀ ਗੱਲ ਚੱਲਦੀ,
ਤਾਂ ਤੂੰ ਮੇਰੇ ਹੱਕ ਵਿਚ, ਭੁਗਤਣ ਦੀ ਥਾਂ,
ਹੋ ਜਾਂਦੀ ਅਲਾਦੀਨ ਵਾਂਗ ਆਲੋਪ!
ਜਦ ਮੈਨੂੰ ਲੂਲ੍ਹਾ-ਲੰਗੜਾ ਕਰ,
ਖ਼ੂਹ ਵਿਚ ਸੁੱਟ ਦਿੱਤਾ ਜਾਂਦਾ, ਤਾਂ ਤੇਰੀ,
ਹੰਝੂ ਵਗਾਉਣ ਦੀ ਵਾਰੀ ਆ ਜਾਂਦੀ!
ਤੂੰ ਮੇਰੇ ਮੱਲ੍ਹਮ ਲਾਉਣ ਦੀ ਥਾਂ,
ਗੰਗਾ-ਜਲ ਦਾ ਛਿੱਟਾ ਹੀ ਦੇ ਛੱਡਦੀ,
'ਫ਼ਰਜ਼' ਪੂਰਾ ਕਰਨ ਲਈ!
.......
ਕੱਚੇ ਧਾਗੇ ਦੀ ਤੰਦ ਨਾਲ਼ ਖ਼ੂਹ 'ਚੋਂ ਬਾਹਰ ਆਉਣਾ,
ਸ਼ਾਇਦ ਮੇਰੇ ਵੱਸ ਨਹੀਂ ਸੀ, ਪੂਰਨ ਜਤੀ ਦੇ ਵਾਂਗ!
ਕਿਉਂਕਿ ਗੋਰਖ਼ ਦੀ ਪ੍ਰੀਖਿਆ ਵਿਚ ਮੈਂ,
ਪੂਰਾ ਨਹੀਂ ਉੱਤਰਦਾ ਸੀ!
ਜ਼ਿੰਦਗੀ ਦੇ ਇਮਤਿਹਾਨ ਵਿਚ,
ਕਦੇ ਖ਼ਰਾ ਨਹੀਂ ਉੱਤਰ ਸਕਦਾ,
ਕਿਉਂਕਿ ਦੁਨੀਆਂ ਦੀ ਪਰਖ਼ ਵਾਲ਼ੀ ਅੱਖ,
ਟੀਰੀ ਹੈ!
.......
ਚਾਹੇ ਅਸ਼ਟ-ਬੱਕਰ ਵਾਂਗ, ਮੇਰੇ ਵਿਚ ਵੀ ਵਲ਼ ਨੇ,
ਪਰ ਵੰਝਲੀ ਵਿਚ ਦੀ ਝਾਕਿਆਂ ਤਾਂ, ਸਿੱਧਾ ਦਿਸਦਾ ਹਾਂ!
ਪਰ ਕਾਸ਼! ਤੇਰੀ ਨਜ਼ਰ ਵੀ,
ਤਰਕਸ਼ ਤੋਂ ਹਟ, ਵੰਝਲੀ 'ਤੇ ਜਾ ਪੈਂਦੀ!
ਪਰ ਤੂੰ ਤਾਂ ਮਿਣਦੀ ਰਹੀ ਮੈਨੂੰ, ਬਰਫ਼ ਦੇ ਤੋਦਿਆਂ ਨਾਲ਼,
ਉਥੇ ਮੈਂ ਕਦ ਪੂਰਾ ਉੱਤਰਨਾ ਸੀ?
ਨਾ ਤੇਰੀ ਮਿਣਤੀ-ਗਿਣਤੀ ਵਿਚ ਕਦੇ ਪੂਰਾ ਆਇਆ ਸੀ,
ਅਤੇ ਨਾ ਕਦੇ ਆ ਸਕਾਂ ਸ਼ਾਇਦ?
ਕਿਉਂਕਿ ਮੇਰਾ ਸੰਤੁਲਨ ਬਾਰਿਸ਼ ਦੇ ਪਾਣੀ ਵਾਂਗ,
ਕਦੇ ਇੱਕ ਸਾਰ ਨਹੀਂ ਰਹਿੰਦਾ! ਧਤੂਰੇ ਦਾ
ਫ਼ੁੱਲ
ਮੇਰੀਆਂ ਸਧਰਾਂ-ਹਸਰਤਾਂ,
ਅਰਮਾਨਾਂ ਅਤੇ ਰੀਝਾਂ ਸਮੇਤ,
ਮੇਰੇ ਸੁਪਨਿਆਂ ਦੀ ਖ਼ਾਕ ਉਪਰ ਸੁੱਟ,
ਜਦ ਜਿ਼ੰਦਾ ਦਫ਼ਨਾ ਕੇ ਤੁਰਨ ਲੱਗੇ ਲੋਕ ਮੈਨੂੰ,
ਤਾਂ ਮੈਂ ਦੁਨੀਆਂ 'ਤੇ ਕੋਈ ਗਿ਼ਲਾ ਨਾ ਕੀਤਾ,
ਸਿ਼ਕਵਾ ਨਾ ਦਿਖਾਇਆ,
ਨਾ ਗੁੱਸਾ ਅਤੇ ਨਾ ਕਰੋਧ ਆਇਆ!
ਸਗੋਂ ਸ਼ੁਕਰਾਨਾ ਕੀਤਾ,
ਕਿ ਵਕਤ 'ਚੋਂ ਵਕਤ ਕੱਢ ਮੈਨੂੰ,
ਕਬਰ ਤੱਕ ਛੱਡਣ ਤਾਂ ਆਏ..!
ਕਿਉਂਕਿ 'ਕੱਲਾ ਬੰਦਾ ਤਾਂ,
ਕਬਰ ਤੱਕ ਵੀ ਨਹੀਂ ਜਾ ਸਕਦਾ!
...ਤੇ ਫਿ਼ਰ ਜਦ ਤੂੰ ਮੇਰੀ ਕਬਰ 'ਤੇ,
'ਫ਼ਰਜ਼' ਦਾ ਫ਼ੁੱਲ ਰੱਖ ਕੇ ਤੁਰਨ ਲੱਗੀ,
ਹਾਕ ਮਾਰਨ ਲੱਗਿਆ ਸਾਂ ਤੈਨੂੰ,
ਕਿ ਕੀ ਤੂੰ ਵੀ,
ਕਬੀਲੇ ਦੀਆਂ ਰੀਤਾਂ ਸੰਗ ਰਲ਼ ਗਈ ਹੈਂ?
ਪਰ ਤੂੰ ਤਾਂ,
ਪੱਛੋਂ ਦੀ ਬਾਰੀ ਵੱਲ ਤੁਰੀ ਜਾ ਰਹੀ ਸੀ!
ਮੈਨੂੰ ਪਤੈ, ਤੈਨੂੰ ਧਰਤੀ ਦੀ ਹਿੱਕ 'ਤੇ ਪੈੜਾਂ ਕਰਨੀਆਂ
ਅਤੇ ਬਾਗਾਂ ਦੇ ਫ਼ੁੱਲ ਮਿੱਧਣੇ, ਚੰਗੇ ਲੱਗਦੇ ਨੇ!!
ਤੂੰ ਤਾਂ ਇਕ ਵਾਰ ਵੀ ਮੁੜ,
ਮੇਰੇ ਚਿਹਰੇ ਵੱਲ ਨਾ ਤੱਕਿਆ!
ਲੋਕਾਂ ਭਾਣੇ ਚਾਹੇ ਮੈਂ ਮੁਰਦਾ ਸਾਂ,
ਪਰ ਚਿਹਰਾ ਤਾਂ ਮੁਰਦੇ ਦਾ ਵੀ ਬੋਲਦਾ ਹੁੰਦੈ!
ਬੱਸ, ਪੜ੍ਹਨ ਵਾਲ਼ਾ ਨੇਕ ਨੀਅਤ ਚਾਹੀਦੈ!!
ਤੂੰ ਤਾਂ ਆਪ ਹੀ ਵਾਰ ਕਰ,
ਦੋਸ਼ੀ ਸਿੱਧ ਕਰਦੀ ਰਹੀ 'ਮੈਨੂੰ'!
...ਤੇ ਮੈਂ, ਹਰ ਵਾਰ ਹਾਂਮੀਂ ਭਰ,
ਅਪਰਾਧੀ ਹੋਣ ਦਾ ਦੋਸ਼ ਕਬੂਲਦਾ ਰਿਹਾ,
ਸਿਰਫ਼ ਤੈਨੂੰ ਆਨੰਦਤ ਰੱਖਣ ਵਾਸਤੇ!
ਜਦ ਸਿਰ ਚੁੱਕ ਕੇ ਦੇਖਿਆ,
ਤਾਂ ਤੂੰ ਬਹੁਤ ਦੂਰ ਜਾ ਚੁੱਕੀ ਸੀ,
ਤੇ ਪਰਚ ਗਈ ਸੀ, ਥੋਰ੍ਹਾਂ ਦੀਆਂ ਲਗਰਾਂ ਸੰਗ!!
.....
ਤੇਰੇ ਫ਼ੁੱਲ 'ਚੋਂ ਤੇਰੀ ਭਾਵਨਾ ਸਿਆਨਣੀ ਚਾਹੀ,
ਜਦ ਗਹੁ ਨਾਲ਼ ਦੇਖਿਆ, ਤਾਂ ਤੂੰ,
'ਧਤੂਰੇ' ਦਾ ਫ਼ੁੱਲ ਧਰ ਕੇ ਹੀ ਚੱਲਦੀ ਬਣੀ ਸੀ!
ਤੇਰੇ ਅਨੁਭਵ ਅਤੇ ਸ਼ਰਧਾ ਦੀ ਸਮਝ ਪਈ,
ਸੁਮੋਹ, ਪ੍ਰੀਤ-ਮੁਹੱਬਤ ਕੁਚਲ਼ੀ ਦੇਖੀ,
ਤਾਂ ਮੈਂ ਆਪਣੇ ਆਪ ਨੂੰ ਮੁਰਦਾ 'ਕਬੂਲ' ਕਰ ਲਿਆ!
ਕਿਉਂ..?
ਸੋਚ ਰਿਹਾ ਸੀ ਕਿ, ਇੰਨੇ ਲੋਕਾਂ ਸਮੇਤ,
ਤੂੰ ਵੀ ਗ਼ਲਤ ਨਹੀਂ ਹੋ ਸਕਦੀ!!!!!
...ਤੇ ਮੈਂ ਕਿੰਨਾਂ ਕੁ ਚਿਰ,
ਜਿੰਦਾ ਹੋਣ ਦਾ 'ਦਾਅਵਾ' ਕਰਦਾ ਰਹਾਂਗਾ????
ਦਿਲ ਦੀ ਰਬਾਬ 'ਚੋਂ
ਸ਼ਿਵਚਰਨ ਜੱਗੀ ਕੁੱਸਾ
ਤੇਰੇ ਨਾਲ਼ ਜ਼ਿੰਦਗੀ ਦੇ ਹਰ ਪਲ ਦਾ, ਖੁੱਲ੍ਹ ਕੇ ਖ਼ੁਲਾਸਾ ਕੀਤਾ।
ਹੁਣ ਹਰ ਝਿਜਕ, ਸ਼ਰਮ ਰਾਹ ਛੱਡ ਕੇ ਪਰ੍ਹੇ ਹੋ ਗਈ।
ਤੇਰੇ ਹਮਦਰਦ ਮੋਢੇ ਨੇ ਮੈਨੂੰ ਖੰਭ ਪ੍ਰਦਾਨ ਕੀਤੇ,
ਹੁਣ ਹਨ੍ਹੇਰੀਆਂ ਰਾਤਾਂ ਅਤੇ ਤੂਫ਼ਾਨੀ ਮੌਸਮ ਵਿਚ ਵੀ,
ਪ੍ਰਵਾਜ਼ ਭਰਦੇ ਨੂੰ ਵੀ ਕੋਈ ਡਰ ਜਾਂ ਸਹਿਮ ਨਹੀਂ ਸਤਾਉਂਦਾ!
ਧੰਨ ਹੈਂ ਤੂੰ ਅਤੇ ਮੁਬਾਰਕ ਹੈ ਤੇਰੀ ਦਿੱਤੀ ਸ਼ਕਤੀ!
ਰੱਬ ਤੋਂ ਬਾਅਦ ਇਸ ਨਿਥਾਵੇਂ ਲਈ, ਤੂੰ ਥਾਂ ਬਣੀਂ,
ਅਤੇ ਨਿਆਸਰੇ ਦਾ ਆਸਰਾ..!
ਤੇਰੇ ਕੀਤੇ ਗੁਣਾਂ ਦਾ ਮੋੜ ਮੈਂ ਨਿਰਬਲ ਕਿਵੇਂ ਮੋੜਾਂ..?
ਮੇਰੇ ਵੱਲ ਮੂੰਹ ਕਰੀ ਤੇਰੀ ਮੂਰਤ,
ਮੈਥੋਂ ਕਦੇ-ਕਦੇ 'ਕੋਈ' ਜਵਾਬ ਮੰਗਦੀ ਹੈ।
ਪਰ, ਮੈਂ ਉਲਝਿਆ ਹੋਇਆ ਉਲਟਾ,
ਤੈਨੂੰ ਸੁਆਲ ਕਰਦਾ ਹਾਂ,
ਕਿ ਕੀ ਮੈਂ ਤੇਰੇ ਕਾਬਲ ਹਾਂ ਵੀ...?
ਤੂੰ ਹਨੂੰਮਾਨ ਜੀ ਦਾ ਉਠਾਇਆ ਹੋਇਆ,
ਸੰਜੀਵਨੀ ਬੂਟੀਆਂ ਵਾਲ਼ਾ ਪਰਬਤ, ਅਤੇ ਮੈਂ...?
...ਮੈਂ ਇਕ ਡੰਡਾ-ਥੋਰ੍ਹ...!
ਮੈਂ ਥਾਂ-ਥਾਂ ਤੋਂ ਕਲੰਕਿਤ ਹੋਇਆ ਰੁੱਖ,
ਤੇ ਤੂੰ, ਸਤੀ-ਸਵਿੱਤਰੀ ਪਾਕ ਮੂਰਤ...!
ਤੂੰ ਲਾਜਵੰਤੀ ਅਤੇ ਤੁਲਸੀ ਵਾਂਗ ਪਵਿੱਤਰ,
ਅਤੇ ਮੈਂ ਤਾਂ ਸੈਂਕੜੇ ਅੱਕ ਚੱਬੇ ਹੋਏ ਨੇ,
ਕਿਤੇ ਇਹ ਭਵਿੱਖ ਦਾ 'ਮਿਹਣਾਂ' ਤਾਂ ਨਹੀਂ ਬਣ ਜਾਵੇਗਾ...?
ਅਜਿਹੀਆਂ ਸੋਚਾਂ ਮੈਨੂੰ ਨਾਗਵਲ਼ ਪਾਈ ਰੱਖਦੀਆਂ ਨੇ,
ਅਤੇ ਮੈਂ ਤੇਰੀ ਮੂਰਤ ਮੂਹਰੇ,
ਹੀਣ-ਭਾਵਨਾ ਵੱਸ ਪਿਆ, ਕਪੜਛਾਣ ਹੁੰਦਾ ਰਹਿੰਦਾ ਹਾਂ!
ਪਰ ਮੇਰੀ ਇਕ ਦਿਲੀ ਦੁਆ ਹੈ,
ਕਿ ਤੂੰ ਜਿੱਥੇ ਵੀ ਮਰਜ਼ੀ ਐ ਵਸੇਂ, ਜਿੱਥੇ ਵੀ ਜਾਵੇਂ,
ਬੱਸ਼..! ਜਿਉਂਦੀ-ਵਸਦੀ ਅਤੇ ਹੱਸਦੀ-ਖੇਡਦੀ ਰਹੇਂ!
ਪਰ ਮੇਰਾ ਇਕ ਤਰਲਾ, ਚਾਹੇ ਰੂਹ ਦਾ ਵਿਰਲਾਪ ਮੰਨ ਲੈ,
ਕਿ ਮੇਰਾ ਜ਼ਿੰਦਗੀ ਵਿਚ ਕਦੇ ਹੱਥ ਨਾ ਛੱਡੀਂ,
ਮੈਂ ਦਿਸ਼ਾ-ਹੀਣ ਹੋ ਕੇ, ਭਟਕ ਜਾਵਾਂਗਾ!
ਤੇਰੇ ਬਾਝੋਂ ਹੁਣ ਮੈਨੂੰ ਚਾਰੇ ਕੂਟਾਂ,
ਸੁੰਨੀਆਂ ਹੀ ਸੁੰਨੀਆਂ ਨਜ਼ਰ ਆਉਂਦੀਆਂ ਨੇ...!
ਤੇਰੇ ਨਾਲ਼ ਹਮ-ਰੂਹ ਹੋਇਆ ਮੈਂ,
ਤਮਾਮ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ
ਭੁੱਲ ਤੁਰਦਾ ਹਾਂ..!
ਤੇਰੀ ਮੁਬਾਰਕ ਵੀਣੀਂ ਮੇਰੇ ਕੰਧੇ 'ਤੇ ਹੋਵੇ,
ਤਾਂ ਮੈਂ ਸੂਰਜ ਨੂੰ ਹੱਥ ਫੜਨ
ਅਤੇ ਅਸਮਾਨੋਂ ਤਾਰੇ ਤੋੜਨ ਦੀ ਸਮਰੱਥਾ ਰੱਖਦਾ ਹਾਂ!
ਇਹ ਮੇਰੀ ਬੜ੍ਹਕ ਨਹੀਂ, ਤੇਰਾ ਦਾਨ ਦਿੱਤਾ,
ਸਵੈ-ਵਿਸ਼ਵਾਸ ਬੋਲਦਾ ਹੈ...!
ਮੇਰੇ ਦਿਲ ਦੀ ਰਬਾਬ 'ਚੋਂ
ਕਦੇ ਸੰਗੀਤ ਅਤੇ ਕਦੇ ਖ਼ੂਨ ਝਰਦੈ
ਬ੍ਰਿਹਾ ਦਾ ਬੂਟਾ ਸੁਪਨੇ ਵਿਚ ਕਦੇ,
ਮਾਰੂਥਲ ਅਤੇ ਕਦੇ ਸਮੁੰਦਰ ਦਾ ਸਫ਼ਰ ਸਰ ਕਰਦੈ!
ਪਰ ਤੇਰਾ ਅਸੀਸ ਵਰਗਾ ਮੁੱਖ
ਮੇਰਾ ਹਰ ਗ਼ਮ ਢਕ ਲੈਂਦੈ,
ਕਿਉਂਕਿ ਬੇਵੱਸੀ ਦਾ ਸਿਰ,
ਸਦਾ ਸਬਰ ਹੀ ਢੱਕਦਾ ਆਇਐ...! |
|
ਇਕ
ਵਜ੍ਹਾ
ਦਲਬਾਰਾ ਸਿੰਘ ਕਲਸੀ
ਇਕ ਵਜ੍ਹਾ ਸਾਨੂ ਦਬਾਈ ਜਾਂਦੀ
ਆਪਣੇ ਰੰਗ ਵਿਚ ਰੰਗ ਕੇ
ਸਾਡੇ ਤੇ ਲਗਾਮ ਹੈ ਪਾਈ ਜਾਂਦੀ |
ਅੱਸੀ ਬਣ ਕੇ ਰਹੀ ਗਏ ਪੁਰਜ਼ਾ ਇਕ ਮਸ਼ੀਨ ਦਾ
ਖਿਆਲਾਂ ਦੀ ਉਡਾਰੀ ਬੰਦ ਪਿੰਜਰ ਵਿਚ
ਜਦ ਤੋਂ ਆਇਆ ਇਹ ਜ਼ਮਾਨਾ ਕਮਪਿਊਟਰ ਦੀ ਸਕ੍ਰੀਨ ਦਾ |
ਕਾਹਦੀ ਤੱਰਕੀ ਤੇ ਕਾਹਦਾ ਨਵਾਂ ਜ਼ਮਾਨਾ
ਇਨਸਾਨੀਅਤ ਤੋਂ ਹੋਈ ਜਾਂਦੀ ਦਿਨ ਪੁਰ ਦਿਨ ਦੂਰ
ਜਿਧਰ ਦੇਖੋ ਖੂਨ ਖਰਾਬਾ ਜੋ ਹੈ ਸਦੀਆਂ ਤੋਂ ਵੀ ਸਦੀਆਂ ਪੁਰਾਣਾ |
ਅੱਜ ਵੀ ਹੈ ਲਾਲਚ ਦੀ ਭੱਠੀ ਵੱਸ ਨਾਂ ਚੱਲੇ ਇਨਸਾਨ ਦਾ
ਜਰੂਰਤ ਤੋਂ ਵੱਧ ਉਪਜ ਹੈ ਅੱਜ ਕਲ
ਪਰ ਸਵਾਲ ਅਜੇ ਵੀ ਰੋਟੀ, ਕੱਪੜਾ ਅਤੇ ਮਕਾਨ ਦਾ ||
ਦਲਬਾਰਾ ਸਿੰਘ ਕਲਸੀ ੦੧.੦੨.੨੦੧੧
ਅਜ਼ਾਦੀ
ਅਸੀਂ ਰਹੇ ਸਦੀਆਂ ਤੋਂ ਗੁਲਾਮ
ਅਜ਼ਾਦੀ ਅਸੀਂ ਲੈ ਲਈ ਲੜ ਭਿੜ ਕੇ
ਪਰ ਫਿਰ ਭੀ ਅਸੀਂ ਗੁਲਾਮ |
ਜਿਸ ਨੂੰ ਅਸੀਂ ਕਹਿੰਦੇ ਆਪਣੀ
ਉਹ ਗੌਰਮਿੰਟ ਅਜੇ ਭੀ ਕਰਦੀ
ਪੱਛਮ ਨੂੰ ਸਲਾਮ
ਅਸੀਂ ਹਾਂ ਸਦੀਆਂ ਤੋਂ, ਤੇ ਅੱਜ ਭੀ ਗੁਲਾਮ |
ਅਜ਼ਾਦੀ ਅਜ਼ਾਦੀ ਅਸੀਂ ਕਹਿੰਦੇ ਫਿਰਦੇ
ਪਰ ਅਜ਼ਾਦੀ ਦੀ ਸਮਝ ਨਾ ਕਾਈ
ਇਹ ਅਜ਼ਾਦੀ ਇਕ ਮ੍ਰਿਗ ਤ੍ਰਿਸ਼ਨਾ
ਕਿਨੇ ਪਾਈ ਕਿਨੇ ਨਾ ਪਾਈ |
ਗੌਰਮਿੰਟਾਂ ਬਦਲਣ ਨਾਲ ਨਾ ਮਿਲੇ ਅਜ਼ਾਦੀ
ਇਕ ਹਾਕਮ ਤੋਂ ਦੂਜਾ ਹਾਕਮ
ਜੰਤਾ ਜੂਝੇ ਹੰਭਲਾ ਮਾਰੇ
ਪਰ ਖੂਹ ਚੋਂ ਨਿਕਲ਼ ਖਾਤੇ ਵਿਚ ਜਾਂਦੀ |
ਅਜ਼ਾਦ ਹੋਣ ਲਈ ਆਪਾ ਬਦਲ
ਕਾਮ ਕ੍ਰੋਧ ਲੋਭ ਤੇ ਕਾਬੂ ਪਾ
ਮੋਹ ਮਾਇਆ ਤੋਂ ਸੁਰਖਰੂ ਹੋ ਕੇ
ਆਪਣਾ ਆਪ ਅਜ਼ਾਦ ਕਰਾ |
ਉਹ ਸਮਾਜ ਜੋ ਫਿਰ ਉਸਰੇਗਾ
ਲੁੱਟ ਘਸੁੱਟ ਤੋਂ ਰਹਿਤ ਇਕ ਰਾਜ ਘੜੇਗਾ
ਗੁਲਾਮੀ ਦੇ ਸੰਗਲ਼ ਤੋੜ ਉਹ
ਕਲਸੀ ਨੂੰ ਅਜ਼ਾਦ ਕਰੇਗਾ |
ਦਲਬਾਰਾ ਸਿੰਘ ਕਲਸੀ
੨੦-੦੨-2011
ਭੁੱਖ
ਦਲਬਾਰਾ ਸਿੰਘ ਕਲਸੀ
ਭੁੱਖਿਆਂ ਭੁੱਖ ਨਾਂ ਉੱਤਰੀ
ਬਾਬਾ ਨਾਨਕ ਹੈ ਕਹਿੰਦਾ
ਇਹ ਭੁੱਖ ਨਹੀਂ ਜੋ ਖਾ ਕੇ ਹਟਦੀ
ਇਹ ਭੁੱਖ ਹੈ ਭੁੱਖੀ ਨੀਅਤ ਦੀ
ਜਿਸ ਪਿੱਛੇ ਲਾਲਚ ਹੈ ਛੁਪਿਆ ਰਹਿੰਦਾ
ਕਿਸੇ ਨੂੰ ਭੁੱਖ ਹੈ ਸ਼ਹੁਰਤ ਦੀ
ਤੇ ਕਿਸੇ ਨੂੰ ਰਾਜ ਸੱਤਾ ਦੀ
ਕਿਸੇ ਨੂੰ ਭੁੱਖ ਹੈ ਧਨ ਦੌਲਤ ਦੀ
ਤੇ ਕਿਸੇ ਨੂੰ ਬਹੁਤ ਬਹੁਤ ਦੀ
ਭੁੱਖ ਨੂੰ ਪੂਰੀ ਕਰਦਾ ਕਰਦਾ
ਆਦਮ ਤੋਂ ਹੈਵਾਨ ਹੈ ਬਣਦਾ
ਕਰਦਾ ਜ਼ੁਲਮ ਤੇ ਧਿੰਗੋਜੋਰੀ
ਲੁੱਟ ਘਸੁੱਟ ਦੇ ਨਾਲ ਭੀ ਇਸ ਦਾ ਦਿਲ ਨਹੀਂ ਭਰਦਾ
ਇਹ ਭੁੱਖ ਉੱਤਰੇ ਜੇ ਨੀਅਤ ਰੱਜੇ
ਮੇਹਨਤਕਸ਼ ਬਣ ਤੇ ਕਰ ਸ਼ੁਕਰਾਨਾ
ਸੱਤ ਸੰਤੋਖ ਦਾ ਆਸ਼ਕ ਬਣ ਜਾ
ਕਲਸੀ ਫਿਰ ਸਹਿਜੇ ਹੀ ਤੂੰ ਪਰਉਪਕਾਰੀ
ਭੁੱਖ ਦਾ ਕੋਹੜ ਸਦਾ ਲਈ ਭੱਜੇ
ਦਲਬਾਰਾ ਸਿੰਘ ਕਲਸੀ
੧੭-੦੨-2011
|
|
ਦੋ ਕਵਿਤਾਵਾਂ
ਰੂਪ ਢਿਲੋਂਮੈਂ ਹੀ ਦਿੱਤਾ ਜਨਮ ਤੈਨੂ , ਮੈਂ ਹੀ ਦਿੱਤਾ ਸਾਹ
ਸਮਝ ਨਾ ਰਖੇਲ ਰੰਡੀ, ਸਮਝ ਮੈਨੂ ਮਾਂ
ਠੀਕ ਤੁਸੀਂ ਹੋ ਭੈਣ ਧੀ ਤੇ ਮੇਰੀ ਮਾਂ
ਹੁਣ ਅਜ਼ਾਦੀ ਦੇ ਦਿੱਤੀ, ਮਿਲਗਿਆ ਤੈਨੂ ਥਾਂ
ਖੁੱਲੀ ਛੁੱਟੀ ਹੁਣ ਕਰ ਲੈ ਅਪਣੇ ਚਾਹ
ਲਾਜ ਨਾ ਭੁੱਲੀਂ, ਗੁਆਈਂ ਨਾ ਅਪਣਾ ਰਾਹ
ਬੁੱਧ ਬੁੱਢਾਪੇ 'ਚ ਕੀ ਕਰੂਗਾ ਸਿਆਣਾ?
ਬੇਕੰਮ ਜਿਸਮ ਨਾਲ ਹੁਣ ਕਿਥੇ ਜਾਣਾ?
ਕਾਹਲਾ ਰਹਿੰਦਾ ਨੌਜੁਆਨ ਨਿਆਣਾ,
ਜਿਸ ਉੱਤੇ ਜੋਸ਼ ਬਲਵੰਤ ਬੇ-ਅਰਥ ਹੋ ਜਾਣਾ
ਰੂਪ ਆਲਮ ਬੁੱਧ ਹੈ ਜਮਾ ਮੂਧ!
ਰੂਪ ਢਿੱਲੋਂ , ੨੦/੦੧/੨੨
|
|
|
ਸੁਖਿੰਦਰ |
|
|
|
ਦਵੰਦ
ਸੁਖਿੰਦਰ
ਪਤੀ ਦੀ ਨਿੰਦਿਆ ਬਾਰੇ
ਉਹ, ਇੱਕ ਵੀ
ਸ਼ਬਦ ਸੁਨਣ ਲਈ
ਤਿਆਰ ਨਹੀਂ-
ਪਰ, ਉਸ ਦੀਆਂ
ਆਪਣੀਆਂ ਅੱਖਾਂ ‘ਚੋਂ
ਹਰ ਪਲ, ਦੁੱਖਾਂ ਦਾ ਦਰਿਆ
ਵਹਿੰਦਾ ਰਹਿੰਦਾ ਹੈ
ਦੁੱਖ, ਜੋ ਉਸ ਤੋਂ
ਦੱਸੇ ਨਹੀਂ ਜਾਂਦੇ
(ਮਾਲਟਨ, ਜਨਵਰੀ 7, 2011)
ਸੱਪਾਂ ਦਾ ਮੌਸਮ
ਸੁਖਿੰਦਰ
ਕਿਤੋਂ ਨਹੀਂ ਆਉਣਗੇ
ਉਹ, ਇੱਥੇ ਹੀ ਕਿਤੇ
ਲੁਕੇ ਹੋਣਗੇ, ਤੁਹਾਡੀਆਂ
ਆਸਤੀਨਾਂ ਵਿੱਚ-
ਤੁਹਾਡੇ ਘਰਾਂ ਦੇ ਵਿਹੜਿਆਂ ਵਿੱਚ
ਘਰਾਂ ਦੀਆਂ ਬੇਸਮੈਂਟਾਂ ਵਿੱਚ
ਘਰਾਂ ਦੇ ਚੁਬਾਰਿਆਂ ਵਿੱਚ
ਘਰਾਂ ਦੀ ਇਸ ਨੁੱਕਰ
ਜਾਂ ਕਿਸੀ ਹੋਰ ਨੁੱਕਰ ਵਿੱਚ
ਕਿਤੋਂ ਨਹੀਂ ਆਉਣਗੇ
ਉਹ, ਇੱਥੇ ਹੀ ਕਿਤੇ
ਲੁਕੇ ਹੋਣਗੇ-
ਤੁਹਾਡੇ ਹੀ ਮਿੱਤਰਾਂ ਦੇ
ਖੂਬਸੂਰਤ ਚਿਹਰਿਆਂ ਪਿੱਛੇ
ਤੁਹਾਡੇ ਹੀ ਰਿਸ਼ਤੇਦਾਰਾਂ ਦੀਆਂ
ਅੰਤਰੀਵ ਇਛਾਵਾਂ ‘ਚ
ਪਲ ਰਹੇ ਹੋਣਗੇ, ਕੈਂਸਰ ਦੇ
ਕੀਟਾਣੂੰਆਂ ਵਾਂਗੂੰ
ਕਿਤੋਂ ਨਹੀਂ ਆਉਣਗੇ
ਉਹ, ਇੱਥੇ ਹੀ ਕਿਤੇ
ਲੁਕੇ ਹੋਣਗੇ-
ਕਿਸੇ ਗੁਰਦੁਆਰੇ ਦੇ ਗੁੰਬਦਾਂ ਵਿੱਚ
ਕਿਸੇ ਮੰਦਰ ਦੇ ਦਰਵਾਜਿ਼ਆਂ ਓਹਲੇ
ਕਿਸੇ ਮਸਜਿਦ ਦੇ ਮੀਨਾਰਾਂ ਦੀ ਛੱਤ ਥੱਲੇ
ਕਿਸੇ ਗਿਰਜੇ ਦੀਆਂ ਘੰਟੀਆਂ ਅੰਦਰ
ਜ਼ਰਾ ਮੌਸਮ ਕਰਵਟ ਤਾਂ ਲਵੇ
ਕਿਤੋਂ ਗਰਮ ਹਵਾ ਦਾ ਬੁੱਲ੍ਹਾ ਆਵੇ ਤਾਂ ਸਹੀ
ਕੋਈ ਜ਼ਹਿਰੀਲੇ ਬੋਲ ਮੂੰਹ ‘ਚੋਂ ਕੱਢੇ ਤਾਂ ਸਹੀ
ਕੋਈ ਧਰਮ, ਧਰਮ ਕੂਕੇ ਤਾਂ ਸਹੀ
(ਮਾਲਟਨ, ਜਨਵਰੀ 8, 2011)
ਨਿਰਾਸਤਾ
ਸੁਖਿੰਦਰ
ਹਵਾ ਦਾ ਰੁਖ ਦੇਖਦਿਆਂ ਹੀ
ਰੇਡੀਓ, ਟੀਵੀ ਸੰਚਾਲਕ
ਮੰਦਰ-ਮਸਜਿਦ ਨਾਲ ਜੁੜੀਆਂ
ਭਾਵਨਾਵਾਂ ਅਤੇ ਵਿਸ਼ਵਾਸਾਂ ਨੂੰ
ਗੇਂਦ ਵਾਂਗ, ਪੂਰੇ ਜ਼ੋਰ ਨਾਲ
ਹਵਾ ਵਿੱਚ, ਉਛਾਲਣ ਲੱਗੇ
ਲੋਕਾਂ ਨੇ ਭੜਕਾਹਟ ਵਿੱਚ ਆ
ਧਰਮ ਦੇ ਨਾਮ ਉੱਤੇ
ਇੱਕ ਦੂਜੇ ਦਾ ਸਿਰ ਪਾੜਨ ਲਈ
ਨ ਤਾਂ ਹੱਥਾਂ ਵਿੱਚ ਪੱਥਰ ਹੀ ਫੜੇ
ਨ ਹਵਾ ਵਿੱਚ ਤਲਵਾਰਾਂ ਹੀ ਲਹਿਰਾਈਆਂ
ਤਲਖ਼ੀ ਨਾਲ ਭਰੇ, ਤਮਾਸ਼ਗੀਰ ਰਾਜਨੀਤੀਵਾਨ
ਲੋਕਾਂ ਵਿੱਚ ਭੈਅ ਜਗਾਉਣ ਲਈ
ਕਦੀ ਮੂੰਹਾਂ ‘ਚੋਂ, ਵੱਖੋ ਵੱਖਰੀਆਂ
ਡਰਾਉਣੀਆਂ ਆਵਾਜ਼ਾਂ ਕੱਢਦੇ
ਕਦੀ ਉਨ੍ਹਾਂ ਨੂੰ ਭਰਮਾਉਣ ਲਈ
ਚਾਪਲੂਸੀ ਭਰੀਆਂ ਹਰਕਤਾਂ ਕਰਦੇ
ਕਿਸੀ ਘਸੀ ਪਿਟੀ ਫਿਲਮ ਨੂੰ
ਮੁੜ, ਮੁੜ ਸਿਨਮਿਆਂ ਵਿੱਚ
ਲਗਾਉਣ ਵਾਂਗ
ਰਾਜਨੀਤੀ ਦੇ ਇਹ ਬੇਅਸੂਲੇ ਜਮੂਰੇ
ਸ਼ਤਰੰਜ ਦੀ ਇਸ ਖੇਡ ਵਿੱਚ
ਜਦੋਂ ਆਪਣੀਆਂ ਸਾਰੀਆਂ ਹੀ
ਨਰਦਾਂ ਸੁੱਟ ਚੁੱਕੇ
ਤਾਂ ਉਨ੍ਹਾਂ ਦੇ ਮਨ
ਨਿਰਾਸਤਾ ਵਿੱਚ ਡੁੱਬ ਗਏ
ਉਹ, ਜਾਣ ਗਏ ਸਨ
ਕਿ ਹੁਣ ਲੋਕ
ਉਨ੍ਹਾਂ ਦੇ ਦਰਸ਼ਨੀ ਚਿਹਰਿਆਂ ਪਿਛੇ
ਲੁਕੇ, ਉਨ੍ਹਾਂ ਦੇ ਅਸਲੀ ਖੂੰਖਾਰ ਚਿਹਰੇ ਜਾਣਦੇ ਹਨ
ਉਨ੍ਹਾਂ ਦੇ ਮਨ-ਮਸਤਕ ਵਿੱਚ
ਕੁਰਬਲ, ਕੁਰਬਲ ਕਰਦੀਆਂ
ਧਰਮ ਦੇ ਜਨੂੰਨ ਨੂੰ
ਹਵਾ ਦੇਣ ਵਾਲੀਆਂ
ਸਭਨਾਂ ਅਲਾਮਤਾਂ ਨੂੰ
ਬੜੀ ਚੰਗੀ ਤਰ੍ਹਾਂ
ਪਹਿਚਾਣਦੇ ਹਨ
(ਮਾਲਟਨ, ਦਸੰਬਰ 5, 2010)
ਮੌਸਮ
ਸੁਖਿੰਦਰ
ਹੁਣ, ਮੌਸਮ ਕਿੰਨਾ ਬਦਲ ਗਿਆ ਹੈ !
ਹੁਣ, ਬਾਂਦਰ ਸੈਨਾ ਦਾ ਕੋਈ ਮੁਖੀ
ਰੱਥ ਉੱਤੇ ਸਵਾਰ ਹੋ ਕੇ
ਜਨੂੰਨੀ ਨਾਚ ਨੱਚਦਿਆਂ, ਸ਼ਹਿਰ ਨੂੰ ਅੱਗ ਲਗਾਉਣ ਨਹੀਂ ਆਉਂਦਾ
ਹੁਣ, ਧਰਮ ਦਾ ਕੋਈ ਆਖੌਤੀ ਰਾਖਾ
ਇੱਕ ਇੱਕ ਨੂੰ ਚਾਲੀ ਆਉਣਗੇ ਦਾ ਨਾਹਰਾ ਲਗਾ ਕੇ
ਧਾਰਮਿਕ ਮੱਠ ‘ਚ ਲੁਕ, ਮਾਸੂਮਾਂ ਦਾ ਕਤਲ ਨਹੀਂ ਕਰਵਾਉਂਦਾ
ਹੁਣ, ਮੁਖੌਟੇਧਾਰੀ ਕੋਈ ਰਾਜਨੀਤੀਵਾਨ
ਕਿਸੀ ਵੱਡੇ ਰੁੱਖ ਦੇ ਡਿੱਗ ਜਾਣ ਦਾ ਬਹਾਨਾ ਕਰ
ਸੜਕਾਂ ਉੱਤੇ ਤੁਰੇ ਜਾਂਦੇ, ਲੋਕਾਂ ਦੇ ਗਲਾਂ ‘ਚ ਬਲਦੇ ਟਾਇਰ ਨਹੀਂ
ਪਵਾਉਂਦਾ
ਹੁਣ, ਕੋਈ ਮਹਾਂ ਕਵੀ
ਔਰਤ ਨੂੰ ਪੈਰ ਦੀ ਜੁੱਤੀ ਕਹਿ
ਸਜ ਧਜ ਕੇ, ਕਿਸੀ ਸ਼ਾਹੀ ਦਰਬਾਰ ਨਹੀਂ ਜਾਂਦਾ
(ਮਾਲਟਨ, ਦਸੰਬਰ 5, 2010)
ਸੁਆਲ
ਸੁਖਿੰਦਰ
ਹਰ ਵਾਰ, ਉਹ ਆਖਦੀ :
ਤੂੰ ਮੇਰੇ ਬਾਰੇ ਵੀ ਕੁਝ
ਕਿਉਂ ਨਹੀਂ ਪੁੱਛਦਾ ?
ਮੇਰੀ ਵੀ ਇੱਕ ਹੋਂਦ ਹੈ
ਅਹਿਸਾਸਾਂ, ਭਾਵਨਾਵਾਂ
ਇਛਾਵਾਂ, ਨਿਰਾਸ਼ਾਵਾਂ ਨਾਲ
ਭਰੀ ਹੋਈ
ਉਹ ਆਖਦੀ :
ਮੇਰੇ ਬਾਰੇ ਵੀ ਕਦੀ ਪੁੱਛ
ਪਰੰਪਰਾਵਾਂ ਦੇ ਕੰਡਿਆਂ ‘ਤੇ ਤੁਰਦੀ
ਮੈਂ ਪਲ, ਪਲ ਕਿਵੇਂ ਮਰਦੀ ਹਾਂ
ਮੇਰੀਆਂ ਧੜਕਣਾਂ ‘ਚ ਵੀ ਕਦੀ ਸੁਣ
ਮੇਰੀਆਂ ਉਦਾਸੀਆਂ ਦੇ ਬੋਲ
ਚੀਨਾ, ਚੀਨਾ ਹੋਏ
ਮੇਰੇ ਸੁਪਣਿਆਂ ਦੀਆਂ
ਮੇਰੇ ਹੀ ਜਿ਼ਹਨ ਵਿੱਚ ਖੁੱਭੀਆਂ
ਕਿਰਚਾਂ ਦੀਆਂ ਨੋਕਾਂ, ਕਦੀ
ਮਹਿਸੂਸ ਕਰ
ਕੀ ਕਰਨੇ ਨੇ ਮੈਂ, ਸ਼ੌਰੀਲੇ
ਸੂਰਜ ਮੰਡਲ ਤੋਂ
ਅਗਾਂਹ ਜਾਣ ਦੇ ਚਰਚੇ
ਮੈਂ ਤਾਂ ਸਦੀਆਂ ਤੋਂ
ਇਹ ਬੋਲ ਸੁਨਣ ਲਈ
ਬੇਤਾਬ ਬੈਠੀ ਹਾਂ :
ਔਰਤ ਵੀ
ਸਾਹ ਲੈਂਦਾ
ਹੱਡਮਾਸ ਦਾ
ਇੱਕ ਪੁਤਲਾ ਹੈ
(ਮਾਲਟਨ, ਦਸੰਬਰ 4, 2010)
ਹਨ੍ਹੇਰਾ ਹੋਣ ਤੋਂ ਬਾਹਦ
ਸੁਖਿੰਦਰ
ਉਹ, ਅਕਸਰ
ਯਾਦ ਕਰਦੀਆਂ ਨੇ ਮੈਨੂੰ
ਜ਼ਰਾ ਕੁ, ਹਨ੍ਹੇਰਾ ਹੋਣ ਤੋਂ ਬਾਹਦ-
ਜਿਵੇਂ ਕਿਤੇ
ਉਨ੍ਹਾਂ ਅੰਦਰ
ਤਨਹਾਈ ਦਾ ਕੋਈ
ਜਵਾਲਾਮੁਖੀ ਫਟ ਗਿਆ ਹੋਵੇ
ਅਚਾਨਕ-
ਵਰ੍ਹਿਆਂ ਤੋਂ ਬੁੱਲ੍ਹਾਂ ਉੱਤੇ ਲੱਗੇ
ਪਰੰਪਰਾਵਾਂ ਦੇ ਜੰਗਾਲੇ ਹੋਏ ਜੰਦਰੇ
ਇੱਕੋ ਹੀ ਝਟਕੇ ਨਾਲ
ਚੀਨਾ, ਚੀਨਾ ਕਰਦਿਆਂ
ਉਹ, ਧੀਮੀ ਜਿਹੀ
ਸੁਰ ਬਣਾ ਕੇ
ਆਖਦੀਆਂ :
ਲੈ ਚੱਲ ਸਾਨੂੰ ਕਿਤੇ
ਪਰ, ਨਾਲ, ਨਾਲ ਤੁਰਦਿਆਂ
ਉਹ, ਗਵਾਚ ਜਾਂਦੀਆਂ ਹਨ
ਕਿਸੇ ਮੋਨ ਅਵਸਥਾ ਵਿੱਚ
ਜਿਵੇਂ, ਗੌਤਮ ਵਾਂਗ
ਜਿ਼ੰਦਗੀ ਜਿਉਣ ਦੇ
ਅਰਥ ਲੱਭ ਰਹੀਆਂ ਹੋਣ
(ਮਾਲਟਨ, ਦਸੰਬਰ 3, 2010)
ਸਾਰੰਸ਼
ਸੁਖਿੰਦਰ
ਬੱਚੇ ਦੇ ਹਾਸੇ ਨਾਲ
ਹਾਸਾ ਮਿਲਾਂਦਿਆਂ, ਉਹ
ਇੰਝ ਜਾਪ ਰਹੀ ਸੀ
ਜਿਵੇਂ, ਆਪ ਵੀ ਅਜੇ
ਹੱਸਣਾ ਸਿੱਖ ਰਹੀ ਹੋਵੇ;
ਮਨ ਦੀਆਂ ਉਦਾਸੀਆਂ ਦੇ
ਕੈਦਖਾਨੇ ਵਿੱਚੋਂ, ਉੱਡਣ ਦਾ
ਵੱਲ ਸਿੱਖ ਰਹੀ ਹੋਵੇ
ਉਹ ਆਖਦੀ :
ਬੱਚੇ ਦੀਆਂ ਅੱਖਾਂ, ਅਜੇ
ਪਹਿਚਾਣ ਕਰਨੀ
ਸਿੱਖ ਰਹੀਆਂ ਹਨ
ਪਹਿਚਾਣ ਕਰਨੀ
ਸਿੱਖ ਜਾਣਗੀਆਂ, ਤਾਂ
ਹੁੰਗਾਰਾ ਭਰਨਾ ਵੀ
ਸਿੱਖ ਜਾਣਗੀਆਂ
ਹੁੰਗਾਰਾ ਭਰਨਗੀਆਂ, ਤਾਂ
ਅਹਿਸਾਸਾਂ, ਭਾਵਨਾਵਾਂ ਦਾ
ਇਜ਼ਹਾਰ ਕਰਨਾ ਵੀ
ਸਿੱਖ ਜਾਣਗੀਆਂ
ਉਹ ਆਖਦੀ :
ਸ਼ਬਦਾਂ ਦਾ ਜਨਮ ਹੋਣ ਤੋਂ ਪਹਿਲਾਂ
ਅਹਿਸਾਸ ਅਤੇ ਭਾਵਨਾਵਾਂ ਹੀ
ਜਨਮ ਲੈਂਦੇ ਹਨ-
ਮਨ ਦੀਆਂ ਹਨ੍ਹੇਰੀਆਂ ਗੁਫ਼ਾਵਾਂ ‘ਚ ਉੱਠਦੇ
ਤੂਫ਼ਾਨਾਂ ਅਤੇ ਵਾਵਰੋਲਿਆਂ ਦਾ
ਪ੍ਰਗਟਾ ਕਰਦੇ ਹੋਏ
ਬੱਚੇ ਦੀਆਂ ਭਾਵਨਾਵਾਂ
ਅਤੇ ਅਹਿਸਾਸਾਂ ਨਾਲ
ਤਾਲ ਮਿਲਾ ਰਹੀ
ਉਹ, ਇੰਝ ਜਾਪ ਰਹੀ ਸੀ
ਜਿਵੇਂ, ਉਹ
ਆਪ ਵੀ, ਅਹਿਸਾਸਾਂ
ਅਤੇ ਭਾਵਨਾਵਾਂ ਦੀ
ਤਰਜਮਾਨੀ ਕਰਨੀ
ਸਿੱਖ ਰਹੀ ਹੋਵੇ
ਮਨ ਦੇ ਗੁੰਬਦ ਵਿਚਲੇ
ਅਸੀਮ ਖਲ੍ਹਾ ਅੰਦਰ
ਉੱਡ ਰਹੇ ਜੁਗਨੂੰਆਂ ਵਾਂਗ
ਜ਼ਿੰਦਗੀ ਦੇ ਅਰਥਾਂ ਦਾ
ਸਾਰੰਸ਼ : ਜਗਣਾ-ਬੁਝਣਾ
ਸਿੱਖ ਰਹੀ ਹੋਵੇ
(ਮਾਲਟਨ, ਮਾਰਚ 2, 2010)
ਗਲੋਬਲ ਪਿੰਡ
ਸੁਖਿੰਦਰ
ਹੇਤੀ ਵਿੱਚ ਆਈਆਂ
ਭੂਚਾਲ ਦੀਆਂ ਤਰੰਗਾਂ ਨੇ
ਵਿਸ਼ਵ ਭਰ ਦੇ ਲੋਕਾਂ ਦੇ ਦਿਲਾਂ ਵਿੱਚ
ਸਨੇਹ ਦੀਆਂ ਤਰੰਗਾਂ ਛੇੜ ਦਿੱਤੀਆਂ ਹਨ
ਹਰ ਕੋਈ ਹੇਤੀ ਦੇ ਪੀੜਤ ਲੋਕਾਂ ਦੇ ਦੁੱਖ ਨੂੰ
ਆਪਣਾ ਦੁੱਖ ਸਮਝਣ ਲੱਗਾ
ਰਾਜਨੀਤੀਵਾਨ, ਪੱਤਰਕਾਰ, ਲੇਖਕ
ਗਾਇਕ, ਸੰਗੀਤਕਾਰ, ਅਦਾਕਾਰ
ਵਿਸ਼ਵ-ਅਮਨ ਅਤੇ ਖੁਸ਼ਹਾਲੀ ਦੀ
ਬਾਤ ਪਾਉਣ ਲੱਗੇ
ਹਵਾਵਾਂ ਵਿੱਚ ਗੀਤ ਗੂੰਜ ਪਏ:
ਅਸੀਂ ਇੱਕ ਹਾਂ
ਸਾਡਾ ਸੁਪਣਾ ਇੱਕ ਹੈ
ਸਾਡੀ ਖੁਸ਼ੀ ਇੱਕ ਹੈ
ਸਾਡਾ ਦੁੱਖ ਇੱਕ ਹੈ
ਸਾਡਾ ਮਰਨਾ ਇੱਕ ਹੈ
ਸਾਡਾ ਜੀਣਾ ਇੱਕ ਹੈ
ਰੰਗਾਂ ਦੇ ਭੇਦ ਤੋਂ ਉੱਪਰ ਉੱਠ
ਧਰਮਾਂ ਦੀ ਤੰਗ ਵਲਗਣ ‘ਚੋਂ ਬਾਹਰ ਆ
ਸਭਿਆਚਾਰਾਂ ਦੇ ਟਕਰਾਵਾਂ ਨੂੰ ਭੁੱਲ
ਵਿਚਾਰਧਾਰਾਵਾਂ ਦੀ ਠੰਡੀ ਜੰਗ ਦੇ ਭਾਂਬੜਾਂ ਨੂੰ ਬੁਝਾ
‘ਅਮਨ’ ਅਤੇ ‘ਖੁਸ਼ਹਾਲੀ ਸਭਨਾਂ ਲਈ’, ਵਰਗੇ
ਮਨੁੱਖਵਾਦੀ ਬੋਲਾਂ ਦਾ ਹਵਾ ਵਿੱਚ ਗੂੰਜਣਾ
ਬਦਲ ਰਹੇ ਸਮਿਆਂ ਵਿੱਚ
ਗਲੋਬਲ ਪਿੰਡ ਦਾ
ਇੱਕ ਅਰਥ ਇਹ ਵੀ ਹੈ
(ਮਾਲਟਨ, ਜਨਵਰੀ 22, 2010)
ਚਿੜੀਆਂ
ਸੁਖਿੰਦਰ
ਫੁਰ ਫੁਰ ਕਰਦੀਆਂ ਚਿੜੀਆਂ ਵਾਂਗ
ਉੱਡਦੀਆਂ ਫਿਰਦੀਆਂ ਕੁੜੀਆਂ
ਸਹਿਜੇ ਹੀ ਫਸ ਜਾਂਦੀਆਂ ਨੇ
ਸਿ਼ਕਾਰੀਆਂ ਦੇ ਸੁੱਟੇ ਹੋਏ ਜਾਲ ਵਿੱਚ
ਲਾਹੌਰ ਦੀ ਹੀਰਾ ਮੰਡੀ ਹੋਵੇ
ਜਾਂ ਟੋਰਾਂਟੋ ਦੀ ਯੰਗ ਸਟਰੀਟ
ਵੈਨਕੂਵਰ ਦੇ ਸਟਰਿਪਟੀਜ਼ ਕਲੱਬ ਹੋਣ
ਜਾਂ ਦਿੱਲੀ ਦੀ ਜੀ.ਬੀ. ਰੋਡ
ਹਰ ਜਗ੍ਹਾ ਹੀ ਰੁਲ ਰਹੀਆਂ ਨੇ
ਘਰਾਂ ‘ਚੋਂ ਵਰਗਲਾ ਕੇ
ਲਿਆਂਦੀਆਂ ਹੋਈਆਂ, ਮਾਸੂਮ
ਅਤੇ ਭੋਲੀਆਂ ਭਾਲੀਆਂ ਕੁੜੀਆਂ
ਨਵੇਂ ਯੁੱਗ ਵਿੱਚ ਸਿ਼ਕਾਰੀਆਂ ਨੇ
ਨਵੇਂ ਬਹਾਨੇ ਲੱਭ ਲਏ ਹਨ
ਇਨ੍ਹਾਂ ਚਿੜੀਆਂ ਨੂੰ
ਆਪਣੇ ਜਾਲਾਂ ਵਿੱਚ ਫਸਾਣ ਲਈ
ਬੇਗਾਨੇ ਦੇਸ਼ਾਂ ਵਿੱਚ
ਚੰਗੀਆਂ ਨੌਕਰੀਆਂ ਦਵਾਉਣ ਦਾ ਚੋਗਾ ਸੁੱਟ
ਲਿਆ ਬਿਠਾਂਦੇ ਹਨ ਉਨ੍ਹਾਂ ਨੂੰ
ਰੰਡੀਆਂ ਦੇ ਕੋਠਿਆਂ ਉੱਤੇ:
ਮੈਸਾਜ਼ ਪਾਰਲਰਾਂ ਦੇ ਸਾਈਨ ਬੋਰਡ ਲਗਾ ਕੇ
ਕਾਲ ਸੈਂਟਰਾਂ ਦੀਆਂ ਓਪਰੇਟਰਾਂ ਦਾ ਬਹਾਨਾ ਬਣਾ ਕੇ
ਰੇਡੀਓ ਨੀਊਜ਼ਕਾਸਟਰਾਂ ਦਾ ਖੂਬਸੂਰਤ ਲੇਬਲ ਲਗਾ ਕੇ
ਹਰੇਕ ਦੇਸ਼ ਦੀਆਂ ਚਿੜੀਆਂ ਨੂੰ
ਜਾਲ ਵਿੱਚ ਫਸਾਉਣ ਲਈ
ਉਨ੍ਹਾਂ ਕੋਲ, ਕੋਈ ਨਵਾਂ ਫਾਰਮੂਲਾ ਹੁੰਦਾ ਹੈ:
ਭਾਰਤੀ ਚਿੜੀਆਂ ਵਾਸਤੇ
‘ਨਰਸਾਂ ਦੀ ਲੋੜ’ ਦਾ ਚੋਗਾ ਸੁੱਟਦੇ ਹਨ
ਰੁਮਾਨੀਅਨ ਚਿੜੀਆਂ ਵਾਸਤੇ
‘ਡਾਂਸਰਾਂ ਦੀ ਲੋੜ’ ਦਾ ਚੋਗਾ ਸੁੱਟਦੇ ਹਨ
ਰੂਸੀ ਚਿੜੀਆਂ ਵਾਸਤੇ
‘ਮਾਲਿਸ਼ ਕਰਨ ਵਾਲੀਆਂ ਦੀ ਲੋੜ’ ਦਾ ਚੋਗਾ ਸੁੱਟਦੇ ਹਨ
ਪਾਕਿਸਤਾਨੀ ਚਿੜੀਆਂ ਵਾਸਤੇ
‘ਪਤਨੀਆਂ ਦੀ ਲੋੜ’ ਦਾ ਚੋਗਾ ਸੁੱਟਦੇ ਹਨ
ਫੁਰ ਫੁਰ ਕਰਦੀਆਂ ਚਿੜੀਆਂ ਨੂੰ
ਆਪਣੇ ਜਾਲ ਵਿੱਚ ਫਸਾਉਣ ਲਈ
ਵਿਸ਼ਵਮੰਡੀ ਦੇ ਮਕਾਰ ਦਲਾਲਾਂ ਕੋਲ
ਸਤਰੰਗੀ ਪੀਂਘ ਦੇ ਰੰਗਾਂ ਵਰਗੇ
ਰੰਗੀਨ ਸੁਪਣਿਆਂ ਦੇ ਭੰਡਾਰ ਹਨ
ਤੁਹਾਡੀ ਲੋੜ ਨੂੰ ਸਮਝ
ਤੁਹਾਡੀ ਮਜਬੂਰੀ ਨੂੰ ਪਹਿਚਾਣ
ਹਰ ਗਾਹਕ ਨੂੰ
ਆਪਣਾ ਮਾਲ ਵੇਚ ਸਕਣ ਦੀ
ਸਮਰੱਥਾ ਰੱਖਣ ਵਾਲੇ
ਚੁਸਤ ਵਿਉਪਾਰੀਆਂ ਵਾਂਗ
(ਮਾਲਟਨ, ਜਨਵਰੀ 22, 2010)
ਬੁੱਲੀ ਕੁੱਤਾ
ਸੁਖਿੰਦਰ
ਬੁੱਲੀ ਕੁੱਤਾ, ਪਿੰਡ ਦੇ ਵੈਲੀ ਵਾਂਗ, ਬੇਖੌਫ਼
ਸੜਕਾਂ ਉੱਤੇ ਘੁੰਮਦਾ ਹੈ-
ਉਸਦੇ ਦਿਮਾਗ਼ ਦੇ ਕਿਸੇ ਕੋਨੇ ਵਿੱਚ
ਲੁਕੇ ਬੈਠੇ ਹਿਟਲਰ ਦਾ ਹੰਕਾਰ
ਉਸਦੀ ਪੂਛ ਨੂੰ ਖੜ੍ਹੀ ਰੱਖਦਾ ਹੈ
ਕੰਨ ਪਾੜਵੀਂ ਆਵਾਜ਼ ਵਿੱਚ
ਉਸਦੀ ਕਾਰ ‘ਚੋਂ ਆ ਰਿਹਾ ਸੰਗੀਤ
ਆਂਢ-ਗੁਆਂਢ ਦੀ ਸ਼ਾਂਤੀ ਭੰਗ ਕਰਦਾ ਹੈ
ਪਰ, ਕੋਈ ਵੀ ਇਜ਼ਤਦਾਰ ਮਨੁੱਖ
ਉਸਦੇ ਖੂੰਖਾਰ ਦੰਦਾਂ ਤੋਂ ਡਰਦਾ
ਉਸਨੂੰ ਰੋਕਣ ਤੋਂ ਝਿਜਕਦਾ ਹੈ
ਬੁੱਲੀ ਕੁੱਤਾ, ਪਿੰਡ ਦੇ ਵੈਲੀ ਵਾਂਗ
ਸੜਕਾਂ ਉੱਤੇ ਘੁੰਮਦਾ ਹੈ-
ਨ ਤਰਕ, ਨ ਚੇਤਨਾ, ਨ ਸੰਵੇਦਨਾ ਹੀ
ਸੀ. ਐਨ. ਟਾਵਰ ਦੀ ਸੂਈ ਵਾਂਗ
ਸਿੱਧੀ ਖੜ੍ਹੀ, ਉਸਦੀ ਪੂਛ ਨੂੰ
ਗੋਲ ਕਰਨ ਦੀ
ਸਮਰੱਥਾ ਰੱਖਦੇ ਹਨ
ਪੂੰਜੀਵਾਦ ਦੇ ਕੰਨਜ਼ੀਊਮਰ ਕਲਚਰ ਨੇ
ਪਤਾ ਨਹੀਂ ਕਿੰਨੇ ਮਨੁੱਖਾਂ ਨੂੰ
ਵਸਤਾਂ ਪ੍ਰਾਪਤ ਕਰਨ ਦੀ
ਅੰਨ੍ਹੀ ਦੌੜ ਵਿੱਚ ਪਾ ਕੇ
ਹਲਕੇ ਹੋਏ ਕੁੱਤਿਆਂ ਵਿੱਚ
ਬਦਲ ਦਿੱਤਾ ਹੈ
ਸਾਡੇ ਸਮਿਆਂ ਵਿੱਚ
ਮਨੁੱਖ ਲਈ, ਸਭ ਤੋਂ ਵੱਡੀ
ਚੁਣੌਤੀ ਬਣ ਚੁੱਕਿਆ ਹੈ-
ਆਪਣੇ ਅੰਦਰ ਆਦਮੀਅਤ ਨੂੰ
ਕਾਇਮ ਰੱਖ ਸਕਣਾ
ਕੀ ਤੁਸੀਂ ਵੀ
ਇੰਝ ਹੀ ਸੋਚਦੇ ਹੋ?
(ਮਾਲਟਨ, ਮਾਰਚ 13, 2009)
|
|
ਨਵੇਂ ਸਾਲ ਵਾਲੀ ਥੋਨੂੰ ਹੈ ਵਧਾਈ ਲੇਖਕੋ
ਡਾ. ਗੁਰਮੀਤ ਸਿੰਘ ਬਰਸਾਲ
ਨਵੇਂ ਸਾਲ ਵਾਲੀ ਥੋਨੂੰ ਹੈ ਵਧਾਈ ਲੇਖਕੋ।
ਰੁੱਤ ਨਵਿਆਂ ਵਿਚਾਰਾਂ ਵਾਲੀ ਆਈ ਲੇਖਕੋ॥
ਗੁਰੂ ਗ੍ਰੰਥ ਜੀ ਦੀ ਦਿੱਤੀ ਹੋਈ ਸਿਖਿਆ ਦੇ ਸੰਗ।
ਤੁਸੀ ਘੋਖਣੇ ਨੇ ਆਉਣ ਵਾਲੇ ਸਮਿਆਂ ਦੇ ਰੰਗ।
ਕਿਹੜੇ ਸਾਂਭਣੇ ਤੇ ਕਿੰਨ੍ਹਾਂ ਦੀ ਵਿਦਾਈ ਲੇਖਕੋ॥
ਪੈਣੇ ਕਰਨੇ ਇਹ ਠੀਕ ਭਾਵੇਂ ਅੱਜ ਭਾਵੇਂ ਕੱਲ।
ਹੋਣਾ ਲੱਖਾਂ ਮੁਦਿਆਂ ਦਾ ਇਕੋ ਝਟਕੇ
`ਚ
ਹੱਲ।
ਜਦੋ ਕਸਵੱਟੀ ਬਾਣੀ ਦੀ ਲਗਾਈ ਲੇਖਕੋ॥
ਇਕ ਪਾਸੇ ਹੈ ਕਲਮ ਦੂਜੇ ਪਾਸੇ ਤਲਵਾਰ।
ਹੁੰਦਾ ਤਲਵਾਰ ਨਾਲੋਂ ਵੱਡਾ ਕਲਮ ਦਾ ਵਾਰ।
ਨਵੇ ਯੁੱਗ ਦੀ ਹੈ ਇਹੋ ਹੀ ਦੁਹਾਰੀ ਲੇਖਕੋ।॥
ਜਦੋ ਮੁੱਦਿਆਂ ਦੇ ਉੱਤੇ ਲਿਖ ਕਰੀਏ ਵਿਚਾਰ।
ਨਿਜੀ ਦੂਸ਼ਣ-ਬਾਜੀ ਨੂੰ ਉਦੋ ਰੱਖ ਲਈਏ ਬਾਹਰ।
ਵਾਧੂ ਕਰੀ ਦੀ ਨਹੀ ਕਲਮ-ਘਸਾਈ ਲੇਖਕੋ॥
ਲੱਗੀ ਸਿੱਖੀ ਨੂੰ ਸਿਉਂਕ ਉੱਤੇ ਕਲਮ ਚਲਾਇਓ।
ਲੁਟ ਖਾਣੀਆਂ ਜੋਕਾਂ ਦੇ ਫੜੇ ਕਿਰਤੀ ਛਡਾਇਓ॥
ਸੱਚ-ਧਰਮ ਦੀ ਫੈਲੇ ਰੁਸ਼ਨਾਈ ਲੇਖਕੋ।
ਨਵੇਂ ਸਾਲ ਵਾਲੀ ਥੋਨੂੰ ਹੈ ਵਧਾਈ ਲੇਖਕੋ।
ਰੁਤ ਨਵਿਆਂ ਵਿਚਾਰਾਂ ਵਾਲੀ ਆਈ ਲੇਖਕੋ॥
ਡਾ. ਗੁਰਮੀਤ ਸਿੰਘ ਬਰਸਾਲ |
|
|
ਨਿਸ਼ਾਨ ਸਿੰਘ ਰਾਠੌਰ |
|
|
|
ਲਾਲਾਂ ਦੀ ਸ਼ਹੀਦੀ
ਨਿਸ਼ਾਨ ਸਿੰਘ ਰਾਠੌਰ*
ਨਗਰੀ ਅਨੰਦ ਛੱਡ ਗੋਬਿੰਦ ਪਿਆਰੇ ਜਦ
ਸਰਸਾ ਦੇ ਵੱਲ ਨੂਰੀ ਮੁੱਖ ਨੂੰ ਘੁਮਾਇਆ ਸੀ
ਲਾਲਾਂ ਦੀ ਸ਼ਹੀਦੀ ਵਾਲੀ ਘੜੀ ਨੇੜੇ ਆਣ ਢੁੱਕੀ
ਸਤਿ ਕਰਤਾਰ ਕਹਿ ਕੇ ਸੀਸ ਨੂੰ ਝੁਕਾਇਆ ਸੀ
ਅਜੀਤ ਤੇ ਜੁਝਾਰ ਜਦੋਂ ਗੋਬਿੰਦ ਦੇ ਨਾਲ ਤੁਰੇ
ਗੁਜਰੀ ਨੇ ਛੋਟਿਆਂ ਨੂੰ ਉਂਗਲੀ ਨਾਲ ਲਾਇਆ ਸੀ
ਪੋਹ ਦੀ ਸੀ ਠੰਡ ਉੱਤੋਂ ਘੁੱਪ ਸੀ ਹਨੇਰਾ ਛਾਇਆ
ਕਹਿਰ ਦਾ ਸੀ ਸਮਾਂ ਜਿਹੜਾ ਗੋਬਿੰਦ ਤੇ ਆਇਆ ਸੀ
ਰਾਤ ਦੇ ਹਨੇਰੇ ਵਿੱਚ ਤੁਰੀ ਜਾਂਦੇ ਤੁਰੀ ਜਾਂਦੇ
ਮੰਜ਼ਲ ਨਾ ਕੋਈ ਜਿਹਦਾ ਠ੍ਹੋਰ ਉਹ ਬਣਾਇਆ ਸੀ
ਥੱਕ ਗਏ ਹਾਂ ਮਾਤਾ ਘੜੀ ਕਰੀਏ ਆਰਾਮ ਏਥੇ
ਗੁਜਰੀ ਨੇ ਬੱਚਿਆਂ ਨੂੰ ਸੀਨੇ ਨਾਲ ਲਾਇਆ ਸੀ
ਨਿੱਕੇ-ਨਿੱਕੇ ਪੈਰਾਂ ਨਾਲ ‘ਸਰ’ਕਰ ਮੰਜ਼ਲਾਂ ਨੂੰ
ਸੇਵਕ ਗ਼ਰੀਬ ਇੱਕ ਆਪ ਮਿਲਾਇਆ ਸੀ
ਗੋਬਿੰਦ ਦੇ ਲਾਲ ਦੇਖ ਕੀਤਾ ਸੀ ਪਿਆਰ ਉਹਨੇ
ਮਾਤਾ ਜੀ ਦੇ ਚਰਨਾਂ’ਚ ਸੀਸ ਨੂੰ ਝੁਕਾਇਆ ਸੀ
ਦਿਨ ਚੜੇ ਸੂਰਜ ਨੇ ਵੰਡੀ ਰੁਸ਼ਨਾਈ ਜਦੋਂ
ਘਰ ਚੱਲੋ ਮੇਰੇ ਗੰਗੂ ਅਰਜ਼ ਗੁਜਾਰੀ ਸੀ
ਰਾਤ ਦੇ ਉਨੀਦੇਂ ਉੱਤੋਂ ਠੰਡ ਦੇ ਸਤਾਏ ਬੱਚੇ
ਛੇਤੀ ਚੱਲੋ ਮਾਤਾ ਝੱਟ ਕਰ ਲਈ ਤਿਆਰੀ ਸੀ
ਤੁਰਿਆ ਸੀ ਜਾਂਦਾ ਗੰਗੂ ਜਦ ਪਿੰਡ ਵੱਲ ਖੇੜੀ ਨੂੰ
ਮੋਹਰਾਂ ਵਾਲੀ ਥੈਲੀ ਮਾਤਾ ਗੰਗੂ ਨੂੰ ਚੁਕਾਈ ਸੀ
ਰੋਟੀ-ਟੁਕ ਕਰ ਛੇਤੀ ਗੋਬਿੰਦ ਦੇ ਲਾਲ ਆਏ
ਖੁਸ਼ੀ ਨਾਲ ਹੱਸ ਕੇ ਤੇ ਮੰਜੀ ਉਹਨੇ ਡਾਈ ਸੀ
ਲਾਲਚ ਦੀ ਅੱਖ ਖੁੱਲੀ ਮਾਇਆ ਵੱਲ ਤੱਕ ਕੇ ਤੇ
ਮੋਹਰਾਂ ਵਾਲੀ ਥੈਲੀ ਉਹਨੇ ਚੁੱਕ ਕੇ ਲੁਕਾਈ ਸੀ
‘ਮੰਗ ਕੇ ਤੂੰ ਰੱਖ ਲੈਦੋਂ’ ਕਹਿਆ ਜਦ ਮਾਤਾ ਜੀ ਨੇ
ਗੁੱਸੇ ਵਿੱਚ ਆਣ ਥਾਣੇ ਚੁਗਲੀ ਜਾ ਲਾਈ ਸੀ
ਆਏ ਸੀ ਸਿਪਾਈ ਜਦ ਪਿੰਡ ਵੱਲ ਖੇੜੀ ਨੂੰ
ਮਾਤਾ ਅਤੇ ਬੱਚਿਆਂ ਨੂੰ ਹੱਥਕੜੀ ਲਾਈ ਸੀ
ਸੂਰਜ ਤੇ ਚੰਨ ਰੋਏ ਧਰਤੀ ਆਕਾਸ਼ ਰੋਏ
ਬੱਦਲਾਂ ਨੇ ਝੜੀ ਉਦੋਂ ਹੰਝੂਆਂ ਦੀ ਲਾਈ ਸੀ
ਆ ਗਈ ਏਂ ਧਰਤੀਏ ਸਰਹੰਦ ਦੀਏ ਜ਼ਾਲਮੇ ਨੀਂ
ਮਾਤਾ ਅਤੇ ਲਾਲ ਦੋਵੇਂ ਕੈਦ ਕਰਵਾਏ ਸੀ
ਧਰਮ ਈਮਾਨ ਛੱਡੋ ਗੱਦੀਆਂ ਸੰਭਾਲੋ ਪਰ
ਲਾਲਚ ਨੂੰ ਤੱਕ ਲਾਲਾਂ ਚਿੱਤ ਨਾ ਡੁਲਾਏ ਸੀ
ਬੱਚੇ ਜਦੋਂ ਮੁੜੇ ਮਾਤਾ ਕੋਲ ਠੰਡੇ ਬੁਰਜ਼ ਵਿੱਚ
ਸੂਬੇ ਨਾਲ ਹੋਈ ਸਾਰੀ ਵਾਰਤਾ ਸੁਣਾਈ ਸੀ
ਅਰਜੁਨ ਗੁਰੂ ਅਤੇ ਤੇਗ਼ ਬਹਾਦਰ ਵਾਲੀ
ਦਾਸਤਾਨ ਮਾਤਾ ਉਦੋਂ ਲਾਲਾਂ ਨੂੰ ਸੁਣਾਈ ਸੀ
ਸੀਸ ਭਾਵੇਂ ਚਲਾ ਜਾਵੇ ਸਿਦਕ ਨਾ ਜਾਵੇ ਕਦੀ
ਸਵਾ ਲੱਖ ਨਾਲ ਕੀਤੀ ਕੱਲੇ ਸਿੰਘ ਨੇ ਲੜਾਈ ਸੀ
ਜ਼ਾਬਰ ਦੇ ਜ਼ੁਲਮ ਅੱਗੇ ਝੁਕਿਓ ਨਾ ਕਦੇ ਤੁਸੀਂ
ਗੁਜਰੀ ਨੇ ਲਾਲਾਂ ਤਾਈਂ ਗੱਲ ਸਮਝਾਈ ਸੀ
ਪਾਪਾਂ ਦੀ ਹਨੇਰੀ ਰਾਤ ਜ਼ਾਲਮਾਂ ਨੇ ਅੱਤ ਚੁੱਕੀ
ਏਸ ਸਮੇਂ ਰੱਬ ਦਾ ਪਿਆਰਾ ਇੱਕ ਆਇਆ ਸੀ
ਰੱਖ ਕੇ ਹਥੇਲੀ ਉੱਤੇ ਜਾਨ ਆਇਆ ਮੋਤੀ ਮਹਿਰਾ
ਮਾਤਾ ਅਤੇ ਬੱਚਿਆਂ ਨੂੰ ਦੁੱਧ ਵੀ ਪਿਆਇਆ ਸੀ
ਹੋਈ ਪ੍ਰਭਾਤ ਜਦੋਂ ਲੈਣ ਆ ਗਏ ਲਾਲਾਂ ਤਾਈਂ
ਬੱਚਿਆਂ ਦੀ ਜੋੜੀ ਮਾਤਾ ਹਿੱਕ ਨਾਲ ਲਾਈ ਸੀ
ਮੁਲਾਕਾਤ ਆਖਰੀ ਏ ਮਾਤਾ ਜੀ ਨੇ ਜਾਣ ਲਿਆ
ਜਾਣ ਲੱਗੇ ਫ਼ਤਹਿ ਤਾਹੀਂਓ ਆਖ਼ਰੀ ਬੁਲਾਈ ਸੀ
ਅੱਗੇ-ਅੱਗੇ ਲਾਲ ਜਾਂਦੇ ਪਿੱਛੇ ਨੇ ਸਿਪਾਹੀ ਤੁਰੇ
ਸੂਬੇ ਦੀ ਕਚਹਿਰੀ ਜਾ ਫ਼ਤਹਿ ਉਹ ਬੁਲਾਈ ਸੀ
ਮੰਨੋਂ ਤੁਸੀਂ ਈਨ ਸਾਡੀ ‘ਕਾਫ਼ਰਾਂ’ ਦਾ ਸੰਗ ਛੱਡੋ
ਸੂਬੇ ਨੇ ਲਾਲਾਂ ਤਾਈਂ ਗੱਲ ਸਮਝਾਈ ਸੀ
ਮੌਤ ਨੂੰ ਵਿਆਉਣ ਅਸੀਂ ਸੂਬਿਆ ਆਏ ਹਾਂ
ਜੌਰਾਵਰ ਗੱਜ ਕੇ ਚੋਟ ਡੰਕੇ ਤੇ ਲਾਈ ਸੀ
ਸੱਪ ਦੇ ਬੱਚੇ ਕਦੀ ਮਿੱਤ ਨਹੀਂਓ ਹੋਣ ਲੱਗੇ
ਸੁੱਚਾ ਨੰਦ ਆਣ ਕੇ ਤੇ ਅੱਗ ਹੋਰ ਲਾਈ ਸੀ
ਗੁੱਸੇ ਵਿੱਚ ਲਾਲ ਹੋ ਕੇ ਕਾਜ਼ੀ ਵੱਲ ਤੱਕ ਸੂਬਾ
ਸ਼ਰ੍ਹਾ ਦੇ ਮੁਤਾਬਕ ਦੇਖੋ ਸਜ਼ਾ ਕੀ ਬਣਾਈ ਸੀ
ਜਿਊਂਦੇ ਜੀਅ ਨੀਹਾਂ ਵਿੱਚ ਚਿੰਣ ਦਿਉ ਲਾਲਾਂ ਤਾਈਂ
ਆਖ ਕੇ ਤੇ ਜ਼ੁਲਮ ਵਾਲੀ ਹੱਦ ਉਸ ਮੁਕਾਈ ਸੀ
ਸੂਬੇ ਦੀ ਕਹਚਿਰੀ ਵਿੱਚ ਬੈਠਾ ਹੋਇਆ ਸ਼ੇਰ ਖਾਨ
ਜ਼ਾਲਮਾਂ ਦੇ ਫ਼ੈਸਲੇ ਤੋਂ ਡਾਹਢਾ ਤੰਗ ਹੋਇਆ ਸੀ
ਹਾਅ ਦਾ ਨਾਅਰਾ ਮਾਰ ਕਹਚਿਰੀ ਵਿੱਚੋਂ ਚਲਾ ਗਿਆ
ਜ਼ੁਲਮ ਖਿਲਾਫ਼ ਕੱਲਾ ਸੂਰਮਾਂ ਖਲੋਇਆ ਸੀ
ਅੰਬਰ ਵੀ ਰੋਏ ਉਦੋਂ ਧਰਤੀ ਵੀ ਧਾਹ ਮਾਰੀ
ਸ਼ਹੀਦੀ ਵਾਲਾ ਜਾਮ ਜਦੋਂ ਲਾਲਾਂ ਨੂੰ ਪਿਆਇਆ ਸੀ
ਸੁਣਕੇ ਸ਼ਹੀਦੀ ਸਾਕਾ ਮਾਤਾ ਜੀ ਅਡੋਲ ਹੋ ਗਏ
ਭਾਣਾ ਕਰਤਾਰ ਦਾ ਸਤਿ ਕਹਿ ਕੇ ਮਨਾਇਆ ਸੀ
ਗੋਬਿੰਦ ਪਿਆਰੇ ਅੱਜ ਕਰਜ਼ ਉਤਾਰ ਦਿੱਤਾ
ਉੱਮਰ ਸੀ ਨੌਂ ਵਰੇ ਸ਼ਹੀਦ ਪਿਤਾ ਕਰਵਾਇਆ ਸੀ
ਵੱਡੇ ਅਤੇ ਛੋਟੇ ਲਾਲ ਮਾਤਾ ਨਾਲ ਚਲੇ ਗਏ
ਹਾਲ ਮੁਰੀਦਾਂ ਦਾ ਫਿ਼ਰ ਮਿੱਤਰ ਨੂੰ ਸੁਣਾਇਆ ਸੀ
--------------
*ਖੋਜ ਵਿਦਿਆਰਥੀ, ਪੰਜਾਬੀ ਵਿਭਾਗ, ਕੁਰੂਕਸ਼ੇਤਰ
ਯੁਨੀਵਰਸਿਟੀ, ਕੁਰੂਕਸ਼ੇਤਰ।
ਮੋਬਾਈਲ ਨੰਬਰ : +91 80161 14698 |
|
|
ਮਲਕੀਅਤ "ਸੁਹਲ" |
|
|
|
ਧੀਆਂ ਦੀ ਬਰਬਾਦੀ
ਮਲਕੀਅਤ "ਸੁਹਲ"
ਇਨ੍ਹਾਂ ਡਾਲਰ ਪੌਂਡਾਂ ਨੇ ,
ਕੀਤੀ ਧੀਆਂ ਦੀ ਬਰਬਾਦੀ ।
ਗ਼ੋਦੀ ਵਿਚ ਖਡਾਉਂਦੇ ਸੀ,
ਮਾਪੇ ਸੀਨੇ ਨਾਲ ਲਗਾ ਕੇ ।
ਮਾਂ ਤਾਂ ਸੁਪਨੇ ਲੈਂਦੀ ਸੀ ,
ਧੀ ਦੇ ਗਲ 'ਚ ਬਸਤਾ ਪਾ ਕੇ ।
ਪੜ੍ਹ ਲਿਖ ਕੇ ਧੀ ਰਾਣੀ
ਉਹ ਮਾਣੇ ਰੱਜ ਆਜ਼ਾਦੀ ;
ਇਨ੍ਹਾਂ ਡਾਲਰ ਪੌਡਾਂ ਨੇ ,
ਕੀਤੀ ਧੀਆਂ ਦੀ ਬਰਬਾਦੀ ।
ਅੱਜ ਪੁਤਾਂ ਨਾਲੋਂ ਵੀ ,
ਧੀਆਂ ਵੱਧ ਪੜ੍ਹਾਉਂਦੇ ਲੋਕੀਂ ।
ਹੁਣ ਧੀ ਦੀ ਲੋਹੜੀ ਨੂੰ ,
ਪੁਤਾਂ ਵਾਂਗ ਮਨਾਉਂਦੇ ਲੋਕੀਂ ।
ਮਾਪੇ ਸੋਚਾਂ ਵਿਚ ਡੁੱਬੇ
ਕਿਥੇ ਧੀ ਦੀ ਕਰੀਏ ਸ਼ਾਦੀ ;
ਇਨ੍ਹਾਂ ਡਾਲਰ ਪੌਂਡਾਂ ਨੇ ,
ਕੀਤੀ ਧੀਆਂ ਦੀ ਬਰਬਾਦੀ ।
ਸੁਪਨਾਂ ਲੈ ਵਿਦੇਸ਼ਾਂ ਦੇ ,
ਨਿੱਤ ਨਵੀਂ ਉਡਾਰੀ ਮਾਰਨ ।
ਮਾਪੇ ਜੂਆ ਲਾ ਬਹਿੰਦੇ ,
ਭਾਵੇਂ ਜਿੱਤ ਜਾਣ ਜਾਂ ਹਾਰਨ ।
ਧੀ ਵੀ ਅੜੀਅਲ ਹੋ ਜਾਂਦੀ ,
ਜਿਉਂ ਕਸਮ ਹੁੰਦੀ ਏ ਖਾਧੀ ।
ਇਨ੍ਹਾਂ ਡਾਲਰ ਪੌਂਡਾਂ ਨੇ ,
ਕੀਤੀ ਧੀਆਂ ਦੀ ਬਰਬਾਦੀ ।
"ਸੁਹਲ" ਇਹੋ ਜਿਹੇ ਸੁਪਨੇ ,
ਹੁੰਦੇ ਕਿਸੇ ਕਿਸੇ ਦੇ ਪੂਰੇ ।
ਘਰ ਉਜੜ ਜਾਂਦੇ ਨੇ ,
ਫਿਰ ਕੋਈ ਇਕ ਦੂਜੇ ਨੂੰ ਘੂਰੇ।
ਘਰ ਫ਼ੂਕ ਤਮਾਸ਼ਾ ਬਣਿਆਂ ,
ਸੋਚਾਂ ਵਿਚ ਪਈ ਸ਼ਹਿਜ਼ਾਦੀ ।
ਇਨ੍ਹਾਂ ਡਾਲਰ ਪੌਂਡਾਂ ਨੇ ,
ਕੀਤੀ ਧੀਆਂ ਦੀ ਬਰਬਾਦੀ ।
ਗੁਜ਼ਰ ਗਿਆ
ਮਲਕੀਅਤ "ਸੁਹਲ"
ਗੁਜ਼ਰ ਗਿਆ ਜੋ ਸਾਲ ਦੋਸਤੋ,
ਬੜਾ ਹੀ ਚੰਗਾ ਹੋਇਆ ਹੈ।
ਲੋਕੀਂ ਆਖਣ ਗੁਜ਼ਰ ਗਿਆ,
"ਸੁਹਲ" ਕਹੇ ਅਧਮੋਇਆ ਹੈ ।
ਜ਼ਖ਼ੀਰੇਦਾਰੀ ਤੇ ਰਿਸ਼ਵਤਖੋਰੀ ,
ਇਕੋ ਹੀ ਮਾਂ ਦੇ ਪੁੱਤਰ ਨੇ ।
ਭਰਿਸ਼ਟਾਚਾਰ ਨੇ ਫਿਰ ਵੀ ਲੋਕੋ!
ਆਪਣਾ-ਆਪ ਲਕੋਇਆ ਹੈ ।
ਚੋਰ ਬਜ਼ਾਰੀ ਤੇ ਠੱਗੀ- ਠੋਰੀ,
ਅਰਸ਼ਾਂ ਤੀਕਰ ਪਹੁੰਚ ਗਈ।
ਫਿਰ ਵੀ ਆਖਣ ਵਾਲੇ ਆਖਣ ,
ਕੀ ਹੋਇਆ , ਕੀ ਹੋਇਆ ਹੈ ।
ਚੋਰ - ਘੁਟਾਲੇ , ਗੁੰਡਾ ਗਰਦੀ,
ਸ਼ਰ੍ਹੇ ਆਮ ਪਈ ਹੁੰਦੀ ਏ ।
ਇਨ੍ਹਾਂ ਤੋਂ ਹੀ ਡਰਦਾ ਬੰਦਾ ,
ਜਾਪੇ ਮੋਇਆ ਮੋਇਆ ਹੈ ।
ਲੀਡਰ , ਸਾਧਾਂ ਲੁੱਟ ਮਚਾਈ,
ਅੱਡੇ ਗੈਰ - ਹਯਾਤੀ ਦੇ।
ਮਜ਼ਲੂਮਾ ਦੇ ਜ਼ਖ਼ਮਾ ਉਤੇ ,
ਜ਼ਹਿਰ ਜਿਨ੍ਹਾਂ ਨੇ ਚੋਇਆ ਹੈ।
ਸੱਭ ਚੀਜਾਂ ਅਸਮਾਨੀ ਚੜ੍ਹੀਆਂ,
ਲੱਕ ਤੋੜੇ ਮਹਿੰਗਾਈ ਨੇ ।
ਭੁੱਖ-ਮਰੀ 'ਚ ਕਿਹੜਾ ਨੇਤਾ?
ਲੋਕਾਂ ਖਾਤਰ ਰੋਇਆ ਹੈ ।
ਜਿਸਮ - /ਰੋਸ਼ੀ ਵਰਗੇ ਅੱਡੇ,
ਕੌਤਕ ਹੈਨ ਅਮੀਰਾਂ ਦੇ ।
ਬਣ ਕੇ ਬੱਕਰੇ, ਬੋਹਲ ਦੇ ਰਾਖੇ,
ਮਾਸ ਜਿਨ੍ਹਾਂ ਨੇ ਕੋਹਿਆ ਹੈ।
ਬੀਤ ਗਿਆ ਜੋ ਸਾਲ ਦੋਸਤੋ!
ਬੜਾ ਹੀ ਚੰਗਾ ਹੋਇਆ ਹੈ।
ਲੋਕੀਂ ਆਖਣ ਗੁਜ਼ਰ ਗਿਆ,
"ਸੁਹਲ" ਕਹੇ ਅਧਮੋਇਆ ਹੈ।
ਦਿਲ ਦਾ ਮਹਿਰਮ
ਮਲਕੀਅਤ "ਸੁਹਲ"
ਇਸ ਰੰਗ-ਰੰਗੀਲੀ ਦੁਨੀਆਂ ਉਤੇ ,
ਕੋਈ-ਕੋਈ ਨਾਂ ਚਮਕਾਉਂਦਾ ਹੈ ।
ਕਹਿੰਦੇ ਦੁੱਖੀਆ ਸੱਭ ਸੰਸਾਰ ,
ਪਰ ਕੋਈ ਕੋਈ ਮੁਸਕਾਉਂਦਾ ਹੈ ।
ਰਾਹਾਂ ਤੇ ਜੋ ਤੁਰਦੇ ਨੇ .
ਉਨ੍ਹਾਂ ਨੂੰ ਮੰਜ਼ਿਲ ਮਿਲ ਜਾਂਦੀ
ਉਹ ਨਹੀਂ ਮੰਜ਼ਿਲ ਪਾ ਸਕਦਾ ,
ਜੋ ਦੁਖਾਂ ਤੋਂ ਘਬਰਾਉਂਦਾ ਹੈ ।
ਸੂਹੇ - ਸੂਹੇ ਫ਼ੁੱਲਾਂ ਵਾਂਗਰ ,
ਖ਼ਿੱੜਿਆ ਰਹੇ ਪੰਜਾਬ ਮੇਰਾ
ਕਿਸੇ ਕੁੜੀ ਪਰਦੇਸਣ ਨੂੰ ,
ਪੰਜਾਬ ਦਾ ਸੁਪਨਾ ਆਉਂਦਾ ਹੈ ।
ਯਾਦਾਂ ਜ੍ਹਿਦੀਆਂ ਸਾਉਣ ਮਹੀਨੇ ,
ਪੀਘਾਂ ਬਣ ਕੇ ਝੂਟਦੀਆਂ
ਤੀਆਂ ਦੇ ਵਿਚ ਦਿਲ ਦਾ ਮਹਿਰਮ,
ਪਿਆ ਭੁਲੇਖਾ ਪਾਉਂਦਾ ਹੈ ।
ਕਿਣ-ਮਿਣ ਦੇ ਵਿਚ ਝੂਟੇ ਲੈਂਦੀ ,
ਭਿੱਜ ਗਈ ਮੁਟਿਆਰ ਕੋਈ
ਮਨ ਤ੍ਰਿਪਤ ਹੋ ਜਾਂਦਾ ਜਦ ,
ਮਾਹੀਆ ਆਣ ਬੁਲਾਉਂਦਾ ਹੈ ।
"ਮੀਡੀਆ ਪੰਜਾਬ" ਦਾ ਹੀਰਾ,
'ਬਾਜਵਾ ਬਲਦੇਵ ਸਿੰਘ' ਵੀ
ਗੁਰਦੀਸ਼ਪਾਲ ਨੂੰ ਦਿਲ ਦੀਆਂ ਗੱਲਾਂ,
ਬਿਠਾ ਕੇ ਕੋਲ ਸੁਣਾਉਂਦਾ ਹੈ ।
"ਸੁਹਲ" ਉਹਦੀ ਸਰਦਾਰੀ ਜੱਗ ਤੇ,
ਸੂਰਜ ਵਾਂਗ ਹੀ ਚਮਕੇਗੀ
ਮਾਂ ਬੋਲੀ ਪੰਜਾਬੀ ਨੂੰ ਜੋ ,
ਆਪਣਾ ਸਿਰ ਝੁਕਾਉਂਦਾ ਹੈ ।
ਦਿਲ ਦਰਿਆ ਸਮੁੰਦਰੋਂ ਡੂੰਘੇ
ਮਲਕੀਅਤ "ਸੁਹਲ"
ਦਰਦ ਕਿਦ੍ਹੇ ਨਾਲ ਕਰੀਏ ਸਾਂਝੇ,
ਸਮਝ ਕੋਈ ਵੀ ਆਉਂਦੀ ਨਹੀਂ।
ਦਿਲ ਦਰਿਆ ਸਮੁਂਦਰੋਂ ਡੂੰਘੇ ,
ਕੌਣ ਦਿਲਾਂ ਦੀਆਂ ਜਾਣੇ ।
ਦਰਦ ਜਿਨ੍ਹਾਂ ਦੇ ਸੀਨੇ ਵਸਿਆ,
ਉਹੀਉ ਦਰਦ ਪਛਾਣੇ ।
ਯਾਦਾਂ ਉਦ੍ਹੀਆਂ ਤੜਪ-ਤੜਪ ,
ਅੱਜ ਛੇੜੇ ਗੀਤ ਪੁਰਾਣੇ ।
ਖੋਹ ਕੇ ਮੇਰੇ ਹਥੋਂ ਲੈ ਗਈ,
ਖੜੀ ਸੀ ਮੌਤ ਸਰ੍ਹਾਣੇ।
ਸੋਹਣੀ ਤੋਂ ਵੀ ਸੋਹਣੀ ਸੂਰਤ ,
ਮੇਰੇ ਦਿਲ ਨੂੰ ਭਾਉਂਦੀ ਨਹੀਂ ।
ਦਰਦ ਕਿਦ੍ਹੇ ਨਾਲ ਕਰੀਏ ਸਾਂਝੇ,
ਸਮਝ ਕੋਈ ਵੀ ਆਉਂਦੀ ਨਹੀਂ।
ਪਰਿੰਦਿਆਂ ਵਰਗੀ ਜ਼ਿੰਦ ਨਿਮਾਣੀ,
ਖੰਭ ਜਿਦ੍ਹੇ ਅੱਜ ਟੁੱਟੇ ਨੇ ।
ਸੁਪਨੇ ਚਕਨਾ-ਚੂਰ ਹੋਏ ਜੋ ,
ਮੌਤ ਕੁਲਹਿਣੀ ਲੁੱਟੇ ਨੇ ।
ਇਹ ਵੀ ਕਰਦੇ ਗੱਲ ਸਿਆਣੇ ,
ਰਿਸ਼ਤੇ ਕੂੜ ਨਿੱਖੁਟੇ ਨੇ ।
ਬਿਰਹੋਂ ਦੇ ਇਕ ਫ਼ੋੜੇ ਵਰਗੇ ,
ਜ਼ਖ਼ਮ ਕਿਉਂ ਫਿਰ ਫ਼ੁੱਟੇ ਨੇ ।
ਵਿਛੜ ਗਈ ਜੋ ਕੂੰਜ ਡਾਰ ਤੋਂ,
ਗੀਤ ਖ਼ੁਸ਼ੀ ਦੇ ਗਾਉਂਦੀ ਨਹੀ।
ਦਰਦ ਕਿਦ੍ਹੇ ਨਾਲ ਕਰੀਏ ਸਾਂਝੇ,
ਸਮਝ ਕੋਈ ਵੀ ਆਉਂਦੀ ਨਹੀ।
ਚੀਕ - ਚਿਹਾੜਾ ਪਾ ਕੇ ਲੋਕੀਂ,
ਘਰ ਮੇਰੇ ਚੋਂ ਤੁਰ ਗਏ ਨੇ ।
ਆਸਾਂ ਦੇ ਜੋ ਮਹਿਲ ਉਸਾਰੇ ,
ਰੇਤਾ ਬਣ ਕੇ ਖੁਰ ਗਏ ਨੇ।
ਮੇਰੇ ਚਿਹਰੇ ਦੇ ਲਿਸ਼ਕਾਰੇ ,
ਗ਼ਮ ਤੇਰੇ ਵਿਚ ਝੁਰ ਗਏ ਨੇ ।
ਤੇਰੇ ਮੇਰੇ ਪਿਆਰ ਦੇ ਲਡੂ ,
ਹੱਥਾਂ ਵਿਚ ਹੀ ਭੁਰ ਗਏ ਨੇ।
ਹੁਣ "ਕੁਲਵੰਤੀ ਰੁੱਤ ਬਸੰਤੀ"
ਬਣਕੇ ਸ਼ਗਨ ਮਨਾਉਂਦੀ ਨਹੀ ।
ਦਰਦ ਕਿਦ੍ਹੇ ਨਾਲ ਕਰੀਏ ਸਾਂਝੇ,
ਸਮਝ ਕੋਈ ਵੀ ਆਉਂਦੀ ਨਹੀ ।
ਪਰਛਾਂਵੇਂ 'ਚੋਂ ਵੀ ਢੂੰਡ ਰਿਹਾ ਹਾਂ ,
ਤੇਰੇ ਵਰਗੀ ਮੂਰਤ ਕੋਈ ।
ਚੰਨ ਚਾਨਣੀ ਚੋਂ ਨਾ ਲਭੀ ,
ਤੈਥੋਂ ਸੋਹਣੀ ਸੂਰਤ ਕੋਈ ।
ਮੌਤ ਖਿੱਚ ਕੇ ਲੈ ਗਈ ਤੈਨੂੰ ,
ਉਸ ਨੂੰ ਹਊ ਜਰੂਰਤ ਕੋਈ ।
ਸ਼ਾਇਦ ਤੇਰੇ ਦਿਲ ਦੇ ਅੰਦਰ ,
ਚੜ੍ਹ ਗਈ ਹੋਏ ਗ਼ਰੂਰਤ ਕੋਈ ।
ਵਿਹੜੇ ਆਏ ਜੀ ਆਇਆਂ ਨੂੰ,
ਕੋਈ ਤੇਰੇ ਵਾਂਗ ਬੁਲਾਉਂਦੀ ਨਹੀ।
ਕੀ ਗ਼ੁਸਤਾਖ਼ੀ ਹੋ ਗਈ ਮੈਥੋਂ ,
ਸਮਝ ਕੋਈ ਵੀ ਆਉਂਦੀ ਨਹੀ।
ਜੇ ਤੂੰ ਹੋ ਗਈਏਂ ਪਰਦੇਸਣ,
ਪਰ ਤੂੰ ਦਿਲ ਤੋਂ ਦੂਰ ਨਹੀ ।
ਲੱਖਾਂ ਹੂਰਾਂ ਇਸ ਦੁਨੀਆਂ 'ਤੇ ,
ਤੇਰੇ ਜਿਹੀ ਕੋਈ ਹੂਰ ਨਹੀ।
ਪੀ ਲੈਂਦਾ ਹਾਂ ਘੁੱਟ ਗ਼ਮਾ ਦੇ ,
ਆਉਂਦਾ ਕਿਉਂ ਸਰੂਰ ਨਹੀ ।
ਦਿਲ ਵਿਚ ਰਹਿੰਦਾ ਸਦਾ ਹਨੇਰਾ,
ਤੇਰੇ ਜਿਹਾ ਕੋਈ ਨੂਰ ਨਹੀ ।
"ਸੁਹਲ" ਦਿਲ ਦੀ ਪੂਰਨਮਾਸ਼ੀ ,
ਮੱਸਿਆ ਤੋਂ ਘਬਰਾਉਂਦੀ ਨਹੀ।
ਦਰਦ ਭਰੀ ਜਿੰਦਗਾਨੀ ਜਾਗੇ ,
ਮੈਂ ਸੌਂ 'ਜਾਂ ਉਹ ਸਉਂਦੀ ਨਹੀ।
ਦਰਦ ਕਿਦ੍ਹੇ ਨਾਲ ਕਰੀਏ ਸਾਂਝੇ ,
ਸਮਝ ਕੋਈ ਵੀ ਆਉਂਦੀ ਨਹੀ ।
ਜੇ ਰੱਬ ਬਣ ਜਾਏਂ ਤੂੰ
ਮਲਕੀਅਤ "ਸੁਹਲ"
ਰੱਬ ਦਿਆ ਬੰਦਿਆ ਜੇ ਰੱਬ ਬਣ ਜਾਏਂ ਤੂੰ ।
ਤਾਂ ਪਾਪੀਆਂ ਪਖੰਡੀਆਂ ਨੂੰ ਮਾਰ ਮੁਕਾਏਂ ਤੂੰ।
ਧਾਗੇ ਤੇ ਤਵੀਤ ਜਿਹੜੇ ਗਲ ਪਾਈ ਫਿਰਦੇ ।
ਕਦੇ ਵੀ ਨਹੀ ਸਾਫ ਹੋਣੇ ਉਹਨਾਂ ਦੇ ਹਿਰਦੇ ।
ਜੇ ਕੰਨੋ ਫੜ ਉਨ੍ਹਾਂ ਤਾਈਂ ਸਿਧੇ ਰਾਹੇ ਪਾਏਂ ਤੂੰ,
ਰੱਬ ਦਿਆ ਬੰਦਿਆ ਜੇ ਰੱਬ ਬਣ ਜਾਏਂ ਤੂੰ ।
ਤਾਂ ਪਾਪੀਆਂ ਪਖੰਡੀਆਂ ਨੂੰ ਮਾਰ ਮੁਕਾਏਂ ਤੂੰ ।
ਜਿਦ੍ਹੇ ਮਨ ਵਿਚ ਡਰ ਪਾਇਆ ਏ ਸਿਆਣਿਆਂ।
ਨੱਕੇ 'ਚ ਪਰੋਇਆ ਉਹਨੂੰ ਬਾਬਿਆਂ ਮੁਲਾਣਿਆਂ।
ਇਕ ਵਾਰ ਨੀਵੇਂ ਥਾਂ ਜੇ ਉਨ੍ਹਾਂ ਨੂੰ ਬਿਠਾਏਂ ਤੂੰ,
ਰੱਬ ਦਿਆ ਬੰਦਿਆ ਜੇ ਰੱਬ ਬਣ ਜਾਏਂ ਤੂੰ ।
ਤਾਂ ਪਾਪੀਆਂ ਪਖੰਡੀਆਂ ਨੂੰ ਮਾਰ ਮੁਕਾਏਂ ਤੂੰ।
ਕਰਕੇ ਉਪਾਅ ਜਿਹੜੇ ਬਦਲਦੇ ਲੇਖ ਨੇ ।
ਠੋਕ ਦਿੰਦੇ ਫਟਾ- ਫਟ ਰੇਖ ਵਿਚ ਮੇਖ਼ ਨੇ ।
ਛਿੱਤਰਾਂ ਦੀ ਝੜੀ ਜੇ ੳੋਨ੍ਹਾਂ ਤੇ ਲਗਾਏਂ ਤੂੰ ,
ਤਾਂ ਪਾਪੀਆਂ ਪਖੰਡੀਆਂ ਨੂੰ ਮਾਰ ਮੁਕਾਏਂ ਤੂੰ ।
ਰੱਬ ਦਿਆ ਬੰਦਿਆ ਜੇ ਰੱਬ ਬਣ ਜਾਏਂ ਤੂੰ ।
ਜੋ ਆਪਣੇ ਧਰਮ ਤੋਂ ਬੇ- ਧਰਮ ਨੇ ਹੋ ਰਹੇ ।
ਆਪਣੀਆਂ ਜੜ੍ਹਾਂ ਵਿਚ ਜ਼ਹਿਰ ਨੇ ਉਹ ਚੋ ਰਹੇ।
ਇਨ੍ਹਾ ਜਾਦੂ- ਟੂਣਿਆਂ ਤੋਂ ਜਾਨ ਜੇ ਛਡਾਏਂ ਤੂੰ,
ਰੱਬ ਦਿਆ ਬੰਦਿਆ ਜੇ ਰੱਬ ਬਣ ਜਾਏਂ ਤੂੰ।
ਤਾਂ ਪਾਪੀਆਂ ਪਖੰਡੀਆਂ ਨੂੰ ਮਾਰ ਮੁਕਾਏਂ ਤੂੰ।
ਚੰਗੇ ਭਲੇ ਸੂਝਵਾਨ ਲੋਕ ਭੇਡ ਚਾਲ ਚਲਦੇ ।
ਗੁਰੂਆਂ ਪੈਗੰਬਰਾਂ ਦੇ ਨਾਲ ਝੂੱਠ ਛੱਲਦੇ ।
ਜੇ ਮੱਥੇ ਤੋਂ ਕਲੰਕ ਰਾਸ਼ੀ-ਫਲ ਦਾ ਉਡਾਏਂ ਤੂੰ ,
ਤਾਂ ਪਾਪੀਆਂ ਪਖੰਡੀਆਂ ਨੂੰ ਮਾਰ ਕੇ ਮੁਕਾਏਂ ਤੂੰ।
ਰੱਬ ਦਿਆ ਬੰਦਿਆ ਜੇ ਰੱਬ ਬਣ ਜਾਏਂ ਤੂੰ।
ਕੋਈ ਮੇਟ ਸਕਦਾ ਨਹੀ ਹੋਣੀ- ਅਨਹੋਣੀ ਨੂੰ ।
ਮੋੜ ਤਾਂ ਦਸਣ ਕੋਈ ਮੌਤ ਪ੍ਰਾਹੁਣੀ ਨੂੰ ।
ਜੇ ਬਾਬੇ 'ਤੇ ਜੋਤਸ਼ੀ ਨੂੰ ਫ਼ਾਂਸੀ ਤੇ ਚੜ੍ਹਾਂਵੇਂ ਤੂੰ।
ਰੱਬ ਦਿਆ ਬੰਦਿਆ ਜੇ ਰੱਬ ਬਣ ਜਾਏਂ ਤੂੰ ।
ਤਾਂ ਪਾਪੀਆਂ ਪਖੰਡੀਆਂ ਨੂੰ ਮਾਰ ਮੁਕਾਏਂ ਤੂੰ।
ਤੂੰ ਮਾਰ ਕੇ ਨਿੜ੍ਹਨਵੇਂ ਤੇ ਇਕ ਸ਼ੁਰੂ ਕਰ ਦੇ ।
ਵੇਖੀਂ ਤੇਰਾ ਦਿਨੇ -ਰਾਤੀਂ ਪਾਣੀ ਕਿਵੇਂ ਭਰਦੇ ।
ਸੌਂਹ ਤੈਨੂੰ "ਸੁਹਲ" ਦੀ ਜੇ ਕੁਝ ਵੀ ਲੁਕਾਏਂ ਤੂੰ,
ਸਚੀਂ-ਮੁਚੀਂ ਬੰਦਿਆ ਜੇ ਰੱਬ ਬਣ ਜਾਏਂ ਤੂੰ ।
ਤਾਂ ਪਾਪੀਆਂ ਪਖੰਡੀਆਂ ਨੂੰ ਮਾਰ ਹੀ ਮੁਕਾਏਂ ਤੂੰ।
ਕੋਈ ਰੋਂਦਾ ਕੋਈ ਹੱਸਦਾ
ਮਲਕੀਅਤ "ਸੁਹਲ"
ਇਸ ਦੁਨੀਆਂ ਤੇ ਵੇਖੋ ਲੋਕੋ !
ਕੋਈ ਰੋਂਦਾ ਕੋਈ ਹੱਸਦਾ ਏ ।
ਕੋਈ ਕੋਈ ਦਿਲ ਦੀ ਗੱਲ ਸੁਣਾਵੇਂ ,
ਕੋਈ ਤਾਂ ਦਿਲ ਵਿਚ ਰੱਖਦਾ ਏ ।
ਬੀਤੀਆਂ ਗੱਲਾਂ ਯਾਦ ਨੇ ਸਭ ਨੂੰ ,
ਪਰ ਕੋਈ ਮੂੰਹ ਚੋਂ ਕਹਿੰਦਾ ਨਹੀਂ ।
ਹਰ ਮਾੜੀ ਗੱਲ ਲਕੋ ਲੈਂਦਾ, ਪਰ
ਚੰਗੀ ਕਰਨ ਤੋਂ ਰਹਿੰਦਾ ਨਹੀਂ ।
ਹੈ ਪਾਪ ਜਿਨ੍ਹਾਂ ਦੇ ਅੰਦਰ ਵਸਿਆ,
ਉਹ ਲਾਗੇ ਹੋ ਕੇ ਬਹਿੰਦਾ ਨਹੀਂ।
ਜੇ ਗੱਲ ਰਗਾਂ ਤਕ ਆ ਜਾਵੇ ,
ਤਾਂ ਮੁੜ ਅੰਦਰ ਨੂੰ ਧੱਸਦਾ ਏ।
ਇਸ ਦੁਨੀਆਂ ਤੇ ਵੇਖੋ ਲੋਕੋ !
ਕੋਈ ਰੋਂਦਾ ਕੋਈ ਹੱਸਦਾ ਏ ।
ਕੋਈ ਕੋਈ ਦਿਲ ਦੀ ਗੱਲ ਸੁਣਾਵੇਂ ,
ਕੋਈ ਤਾਂ ਦਿਲ ਵਿਚ ਰੱਖਦਾ ਏ ।
ਜੇ ਬੰਦੇ ਦੇ ਦਿਲ ਵਿਚ ਚਾਨਣ ,
ਫ਼ਿਰ ਕੀ ਲੋੜ ਹੈ ਚਾਨਣ ਦੀ ।
ਚੋਰ ਵਾਂਗ ਦਿਲ ਡਰਦਾ ਜਿਹਦਾ ,
ਕੀ ਲੋੜ ਹੈ ਖੁਸ਼ੀਆਂ ਮਾਨਣ ਦੀ।
ਜੋ ਮੌਤ ਕੋਲੋਂ ਘਬਰਾਉਂਦਾ ਨਹੀਂ ,
ਤਾਂ ਲੋੜ ਕੀ ਉਹਨੂ ਬਾਲਣ ਦੀ ।
ਐਵੇਂ ਝੂੱਠੇ ਮੁੱਖ ਚੋਂ ਕਹਿੰਦਾ ,
ਰੱਬ ਤਾਂ ਸੱਭ 'ਚ ਵਸਦਾ ਏ ।
ਇਸ ਦੁਨੀਆਂ ਤੇ ਵੇਖੋ ਲੋਕੋ !
ਕੋਈ ਰੋਂਦਾ ਕੋਈ ਹੱਸਦਾ ਏ ।
ਕੋਈ ਕੋਈ ਦਿਲ ਦੀ ਗੱਲ ਸੁਣਾਵੇਂ,
ਕੋਈ ਤਾਂ ਦਿਲ ਵਿਚ ਰੱਖਦਾ ਏ ।
ਸਤਿਗੁਰੂ,ਅੱਲਾ, ਰਾਮ ਕਈ ਕਹਿੰਦੇ ,
ਪਰ ਛੁਰੀ ਤਾਂ ਬਗਲ 'ਚ ਤਿੱਖੀ ਹੈ ।
ਜੋ ਧੜ ਤੋਂ ਧੌਣ ਜੁਦਾ ਕਰ ਦਿੰਦਾ,
ਸੱਭ ਕਹਿੰਦੇ ਕਿ ਰੱਬ ਹੀ ਲਿਖੀ ਹੈ।
ਹੱਕ ਪਰਾਇਆ ਰੱਜ ਕੇ ਖਾਣਾ ,
ਇਹ ਗੱਲ ਉਹਨਾਂ ਤੋਂ ਸਿੱਖੀ ਹੈ।
ਮਲਕ ਭਾਗੋ ਦੀ ਰੋਟੀ ਵਾਂਗਰ ,
ਅੱਜ ਖ਼ੂਨ ਉਹਨਾਂ ਚੋਂ ਰਸਦਾ ਏ ।
ਇਸ ਦੁਨੀਆਂ ਤੇ ਵੇਖੋ ਲੋਕੋ !
ਕੋਈ ਰੋਂਦਾ ਕੋਈ ਹੱਸਦਾ ਏ ।
ਕੋਈ ਤਾਂ ਦਿਲ ਦੀ ਗੱਲ ਸੁਣਾਉਂਦਾ ,
ਕੋਈ-ਕੋਈ ਦਿਲ 'ਚ ਰੱਖਦਾ ਏ ।
ਕੋਈ ਦੌਲਤ ਨੂੰ ਹੈ ਰੋਂਦਾ ਫਿਰਦਾ ,
ਕੋਈ ਰੋ ਰਿਹਾ ਘਰ ਗਰੀਬੀ ਨੂੰ ।
ਜੋ ਹਰ ਦਮ ਮੰਦੇ ਬੋਲ ਹੀ ਬੋਲੇ ,
ਲੱਖ ਲਾਹਨਤ ਉਸ ਦੀ ਜੀਭੀ ਨੂੰ ।
ਕਰਨਾ ਕੀ ਮੱਨੁਖਤਾ ਦੇ ਲਈ ,
ਪੁੱਛ ਲਉ ਕਿਸੇ ਅਦੀਬੀ ਨੂੰ ।
ਮਾਪਿਆਂ ਤੇ ਵੀ ਇਸ ਦੁਨੀਆਂ ਤੇ ,
ਕੋਈ ਨਵੇਂ ਨਿਸ਼ਾਨੇ ਕੱਸਦਾ ਏ ।
ਇਸ ਦੁਨੀਆਂ ਤੇ ਹੀ ਵੇਖੋ ਲੋਕੋ !
ਕੋਈ ਰੋਂਦਾ ਕੋਈ ਹੱਸਦਾ ਏ ।
ਕੋਈ ਤਾਂ ਦਿਲ ਦੀ ਗੱਲ ਸੁਣਾਉਂਦਾ ,
ਕੋਈ ਦਿਲ ਦੀ ਦਿਲ 'ਚ ਰੱਖਦਾ ਏ।
ਹੁਣ ਜਾਗੋ ! ਜਾਗਣ ਦਾ ਹੈ ਵੇਲਾ ,
ਇਹ ਗੱਲ ਹੈ ਸੋਚ ਵਿਚਾਰਾਂ ਦੀ ।
ਕਿਹੜੇ ਘਰ ਦੀ ਗੱਲ ਸੁਣਾਈਏਂ ,
ਇਹ ਵਾਰਤਾ ਕਈ ਪਰਵਾਰਾਂ ਦੀ ।
ਚਿੜੀਆਂ ਮੌਤ ਜੋ ਹਾਸਾ ਹੱਸਣ ,
ਇਹ ਬੁਝਦਿਲ ਗੱਲ ਗਵਾਰਾਂ ਦੀ ।
"ਸੁਹਲ" ਸੁੱਖ ਦੇ ਦਿਉ ਸੁਨੇਹੇਂ ,
ਹਰ ਪੀਰ ਪੈਗੰਬਰ ਦਸਦਾ ਏ ।
ਇਸ ਦੁਨੀਆਂ ਤੇ ਵੇਖੋ ਲੋਕੋ !
ਕੋਈ ਰੋਂਦਾ ਕੋਈ ਹੱਸਦਾ ਏ ।
ਕੋਈ ਹੈ ਦਿਲ ਦੀ ਗੱਲ ਸੁਣਾਉਂਦਾ ,
ਕੋਈ ਦਿਲ ਆਪਣੇ ਵਿਚ ਰੱਖਦਾ ਏ। |
|
|
ਭਿੰਦਰ ਜਲਾਲਾਬਾਦੀ |
|
|
|
ਬਗ਼ਾਵਤ ਵੰਗਾਰਦੀ
ਹੈ!
ਭਿੰਦਰ ਜਲਾਲਾਬਾਦੀ
ਮੈਂ ਸੀਤਾ ਦਾ ਅਪਹਰਣ ਹੁੰਦਾ ਦੇਖਿਆ,
ਤੇ ਤੱਕਿਆ ਦਰੋਪਦੀ ਨੂੰ, ਸ਼ਰੇਆਮ ਹੁੰਦੀ ਨਿਰਵਸਤਰ!
ਸਿਰਫ਼ ਦੁਆਪਰ-ਤ੍ਰੇਤਾ ਵਿਚ ਹੀ ਨਹੀਂ, ਅੱਜ ਵੀ!!
ਉਥੋਂ ਸਿੱਖੇ ਮੈਂ ਸਬਕ,
ਤੇ ਹੋਈ ਆਪਣੀ ਇੱਜ਼ਤ-ਅਣਖ਼ ਪ੍ਰਤੀ ਸੁਚੇਤ!
ਜਦ ਮੇਰੇ ਸਾਹਮਣੇ ਆ ਕੇ ਭੇਖੀ,
ਬਗਲੇ ਭਗਤ ਦਾ, ਮਖ਼ੌਟਾ ਪਾ ਕੇ ਬੈਠਦੇ ਨੇ,
ਤਾਂ ਮੈਨੂੰ ਲੱਗਦੇ ਨੇ ਹੂ-ਬ-ਹੂ, ਨਾਰਦਮੁਨੀ ਵਰਗੇ!
ਮੇਰੇ ਸਾਹਮਣੇ ਬੈਠ, ਮੀਆਂ-ਮਿੱਠੂ, ਮੰਤਰ ਪੜ੍ਹਦੇ,
ਅੱਜ ਦੇ ਰਾਵਣ ਵੱਲ ਤੱਕ ਕੇ,
ਮੇਰੀ ਜ਼ਮੀਰ ਮੈਨੂੰ, ਅੰਦਰੋਂ ਹੁੱਝ ਮਾਰ, ਵੰਗਾਰ ਪਾਉਂਦੀ ਹੈ!
...ਤੇ ਮੇਰੇ ਅੰਦਰੋਂ, ਉਠਦੀ ਹੈ ਬਗ਼ਾਵਤ,
ਅਤੇ ਕਰਵਾਉਂਦੀ ਹੈ ਮੈਨੂੰ,
ਮੇਰੀ ਕਦਰ-ਕੀਮਤ ਦਾ ਅਹਿਸਾਸ!
...ਕਿ ਇਹ ਲਾਹਣਤ ਵਰਗੇ ਨਕਾਬਪੋਸ਼,
ਆਪ ਦੇ ਜਾਣੇ ਤਾਂ ਪਾਉਂਦੇ ਨੇ,
ਅੰਬਰੀਂ ਉੱਡਦੇ ਉਕਾਬਾਂ ਦੀਆਂ ਬਾਤਾਂ, ਤੇ ਗੱਲੀਂ-ਬਾਤੀਂ,
ਦਿਖਾਉਂਦੇ ਨੇ ਅਰਜਨ ਵਾਲਾ ਬਲ!
ਪਰ ਉਹਨਾਂ ਦੀਆਂ ਭਰਿਸ਼ਟੀਆਂ ਨਜ਼ਰਾਂ 'ਚੋਂ ਮੈਨੂੰ,
ਆਉਂਦੀ ਹੈ ਕਿਸੇ ਦੈਂਤ ਵਾਲੀ, ਬਦਨੀਤ ਦੀ ਗੰਧ,
ਜੋ ਮਨ ਅੰਦਰੋਂ, ਆਦਮ-ਬੋ, ਆਦਮ-ਬੋ ਨਹੀਂ,
ਨਾਰੀ-ਬੋ, ਨਾਰੀ-ਬੋ, ਦਹਾੜ ਰਿਹਾ ਹੁੰਦੈ!
ਉਸ ਨੂੰ ਇਹ ਨਹੀਂ ਪਤਾ, ਕਿ ਮੈਂ 'ਵਿਚਾਰੀ ਅਬਲਾ' ਨਹੀਂ,
ਕੱਠਪੁਤਲੀ ਤੇ ਲਾਈਲੱਗ ਵੀ ਨਹੀਂ ਹਾਂ!
ਸਗੋਂ, ਝਾਂਸੀ ਦੀ ਰਾਣੀ ਅਤੇ ਮਾਤਾ ਭਾਗੋ ਦੀ 'ਪੈਰੋਕਾਰ' ਹਾਂ!
ਕੱਢ ਕੇ ਮਨ ਦਾ ਭਰਮ, ਬੈਠ ਜਾਹ ਕਪਟੀਆ ਚੁੱਪ ਧਾਰ,
ਤੂੰ ਮੇਰੇ ਚੁੱਪ ਅਤੇ ਭੋਲੇ ਚਿਹਰੇ ਵੱਲ ਦੇਖ ਕੇ,
ਕਿਤੇ ਕੋਈ ਕੋਝਾ-ਬਾਣ ਨਾ ਦਾਗ ਬੈਠੀਂ,
ਭਰਮ ਨਾ ਪਾਲ ਬੈਠੀਂ ਕੋਈ, ਆਪਣੇ ਸ਼ੇਖ਼ਚਿਲੀ ਮਨ ਅੰਦਰ,
'ਭਿੰਦਰ' ਚੁੱਪ ਜਿਹੀ ਜ਼ਰੂਰ ਹੈ, ਪਰ ਬੇਅਣਖੀ ਤੇ ਬੇਪਤੀ ਨਹੀਂ!!
ਬੰਦੇ ਨੂੰ ਇਸ਼ਾਰਾ ਹੀ ਕਾਫ਼ੀ ਹੁੰਦਾ ਹੈ,
ਡੰਡਾ ਤਾਂ ਲੋਕ, ਕਿਸੇ ਹੋਰ ਲਈ ਵਰਤਦੇ ਨੇ,
ਡੰਡਾ ਤਾਂ ਲੋਕ, ਕਿਸੇ ਹੋਰ ਲਈ ਵਰਤਦੇ ਨੇ!
|
|
|
ਸ਼ਿਵਚਰਨ ਜੱਗੀ ਕੁੱਸਾ |
|
|
|
ਅਜ਼ਬ ਤੇ
ਗ਼ਜ਼ਬ
ਸ਼ਿਵਚਰਨ ਜੱਗੀ
ਕੁੱਸਾ
ਨਾ
ਤਾਂ ਮੈਂ
ਧਨੁੱਸ਼ ਤੋੜਨ
ਦੇ ਕਾਬਲ
ਹਾਂ,
ਤੇ ਨਾ,
ਥੱਲੇ ਤੇਲ
ਦੇ ਉੱਬਲ਼ਦੇ
ਕੜਾਹੇ ਵਿਚ
ਦੇਖ,
ਉਪਰ ਮੱਛੀ
ਦੀ ਅੱਖ
ਵਿੰਨ੍ਹਣ ਦੇ
ਸਮਰੱਥ!
ਨਾ ਕੋਈ
ਕਲਾ ਸੰਪੂਰਨ,
ਤੇ ਨਾ,
ਕਿਸੇ ਵੇਦ
ਦਾ ਗਿਆਤਾ
ਹਾਂ ਮੈਂ...!
ਨਾ ਤ੍ਰਿਭਵਣ
ਦਾ ਮਾਲਕ,
ਤੇ ਨਾ
ਹਾਂ, ਸ਼ਕਤੀ
ਦਾ ਬਲੀ
ਭੀਮ ਸੈਨ!
ਨਾਂ ਸੂਰਜ
ਜਿੰਨੀ ਤਪਸ਼
ਹੈ ਮੇਰੇ
ਵਿਚ,
ਤੇ ਨਾ
ਚੰਦਰਮਾਂ ਜਿੰਨਾਂ
ਸੀਤ!
ਨਾ ਰਾਤ
ਵਰਗੀ ਕਾਲ਼ਸ
ਹੈ ਮੇਰੇ
ਦਿਲ ਵਿਚ,
ਤੇ ਨਾ
ਦਿਨ ਵਰਗਾ
ਉਜਾਲਾ!
...ਮੈਂ ਤਾਂ 'ਖਾਲੀ'
ਵਹਿੰਗੀ ਚੁੱਕ,
ਭ੍ਰਮਣ ਕਰਦਾ
ਹਾਂ,
ਖੁੱਲ੍ਹੇ ਅਸਮਾਨ
ਥੱਲੇ,
ਚਾਰੇ ਕੂਟਾਂ
ਦੇ ਤੀਰਥ
ਅਸਥਾਨ!
ਨਾ ਤਾਂ
ਇੱਛਾ ਹੈ
ਮੈਨੂੰ ਕਿਸੇ
ਸਵੰਬਰ ਦੀ,
ਤੇ ਨਾ
ਹੀ ਮੈਂ
ਕੋਈ ਧਰਮ-ਯੁੱਧ
ਲੜਨ ਦੀ,
ਅਭਿਲਾਸ਼ਾ ਰੱਖਦਾ
ਹਾਂ!
.....
ਮੇਰਾ ਬੋਲ਼ਾ
ਦਿਲ ਵੀ
ਸੁਣਦਾ ਹੈ,
ਹਰ ਬ੍ਰਿਹੋ-ਪੀੜ
ਦੀ ਧੁਨੀ,
ਤਾਂ ਮਿੱਤਰ
ਪਿਆਰੇ ਨੂੰ
ਫ਼ਕੀਰਾਂ ਦਾ,
ਹਾਲ ਹੀ
ਸੁਣਾਉਂਦਾ ਹਾਂ,
ਤੈਂ ਕੀ
ਦਰਦੁ ਨ
ਆਇਆ ਦਾ,
ਵਾਸਤਾ ਦੇ
ਕੇ!
ਪਰ ਤੇਰੇ
'ਤੇ ਇਕ
ਗ਼ਿਲਾ ਹੈ,
ਮੇਰੇ ਸ਼ਰਧਾ
ਭਰੇ,
ਭੀਲਣੀ ਦੇ
ਬੇਰਾਂ ਵਰਗੇ,
ਚੁਣ ਕੇ
ਕੱਢੇ ਮਿੱਠੇ
ਸ਼ਬਦਾਂ ਨੂੰ
ਵੀ,
ਤੂੰ 'ਟੁੱਕੇ'
ਆਖ ਕੇ
ਦੁਰਕਾਰ ਦਿੰਦੀ
ਹੈਂ!
ਮੈਂ ਤਾਂ
ਆਪਣੇ ਭਗਵਾਨ
ਨੂੰ, ਧੱਕੇ
ਨਾਲ਼,
ਪ੍ਰਸ਼ਾਦਾ ਛਕਾਉਣ
ਦੀ ਜ਼ਿਦ
ਫ਼ੜਦਾ ਹਾਂ,
ਭੋਲ਼ੇ ਧੰਨੇ
ਭਗਤ ਵਾਂਗ!
...ਤੇ ਵਾਗਾਂ ਫ਼ੜ
ਕੇ, ਰੋਕਣ
ਦਾ ਜ਼ਿਗਰਾ
ਰੱਖਦਾ ਹਾਂ
ਮੈਂ,
ਆਪਣੇ ਗੁਰੂ
ਦਾ ਘੋੜ੍ਹਾ,
ਮਾਤਾ ਸੁਲੱਖਣੀਂ
ਦੀ ਤਰ੍ਹਾਂ!
.....
ਜੰਗਲ 'ਚ
ਖੜ੍ਹ ਇਕ
'ਅਜ਼ਬ' ਆਲੋਕਣ
ਤੱਕਿਆ,
ਇਕ ਨਦੀ
ਪੁੱਛ ਰਹੀ
ਸੀ ਮਛੇਰਿਆਂ
ਤੋਂ,
ਹੀਰੇ ਜਵਾਹਾਰਾਤਾਂ
ਦੀ ਦਾਸਤਾਨ!
...ਤਾਂ ਉਹ ਮੱਛਲੀ
ਦੇ ਭਾਅ
ਦਾ ਹੀ,
ਢੰਡੋਰਾ ਪਿੱਟਣ
ਲੱਗ ਪਏ!!
ਜਦ ਬੱਦਲ਼ੀ
ਨੇ ਸੱਤਰੰਗੀ
ਪੀਂਘ ਪਾਈ
ਮੋਰ ਦੇ
ਸੰਗ,
ਤਾਂ ਬਿਜਲੀ
ਨੇ ਕੜਕ
ਕੇ, 'ਗ਼ਜ਼ਬ'
ਦਾ ਗ਼ਿਲਾ
ਕੀਤਾ!
...ਤਾਂ ਬੱਦਲ਼ੀ ਦੀ
ਅੱਖ 'ਚੋਂ
ਕਿਰੇ ਮੋਤੀ,
ਤੇ ਧਰਤੀ
ਨੇ ਬਾਹਾਂ
ਅੱਡ ਲਈਆਂ!
ਅਸਮਾਨ ਨੇ
ਤਾੜੀ ਮਾਰੀ,
ਸਮੁੱਚਾ ਵਾਯੂ-ਮੰਡਲ
ਵੀ ਸੂਹਾ
ਹੋ, ਮੁਸਕਰਾ
ਉਠਿਆ!
ਤਮਾਮ ਅਲੌਕਿਕ
ਨਜ਼ਾਰੇ ਤੱਕਦਾ
ਮੈਂ ਆ
ਬੈਠਾ,
ਗਾਉਂਦੇ ਰੁੱਖ
ਤੇ ਕਾਮ
ਧੇਨ ਗਊ
ਕੋਲ!
ਪ੍ਰਕਿਰਤੀ ਦੀ
ਬੁੱਕਲ਼ ਵਿਚ
ਬੈਠਾ,
ਅਜ਼ਬ ਤੇ
ਗਜ਼ਬ ਦੇ
ਚੱਕਰਾਂ ਵਿਚ
ਪੈ ਗਿਆ
ਮੈਂ...!
|
ਧਤੂਰੇ
ਦਾ ਫ਼ੁੱਲ
ਸ਼ਿਵਚਰਨ ਜੱਗੀ
ਕੁੱਸਾ
ਮੇਰੀਆਂ ਸਧਰਾਂ-ਹਸਰਤਾਂ,
ਅਰਮਾਨਾਂ ਅਤੇ
ਰੀਝਾਂ ਸਮੇਤ,
ਮੇਰੇ ਸੁਪਨਿਆਂ
ਦੀ ਖ਼ਾਕ
ਉਪਰ ਸੁੱਟ,
ਜਦ ਜ਼ਿੰਦਾ
ਦਫ਼ਨਾ ਕੇ
ਤੁਰਨ ਲੱਗੇ
ਲੋਕ ਮੈਨੂੰ,
ਤਾਂ ਮੈਂ
ਦੁਨੀਆਂ 'ਤੇ
ਕੋਈ ਗ਼ਿਲਾ
ਨਾ ਕੀਤਾ,
ਸ਼ਿਕਵਾ ਨਾ
ਦਿਖਾਇਆ,
ਨਾ ਗੁੱਸਾ
ਅਤੇ ਨਾ
ਕਰੋਧ ਆਇਆ!
ਸਗੋਂ ਸ਼ੁਕਰਾਨਾ
ਕੀਤਾ,
ਕਿ ਵਕਤ
'ਚੋਂ ਵਕਤ
ਕੱਢ ਮੈਨੂੰ,
ਕਬਰ ਤੱਕ
ਛੱਡਣ ਤਾਂ
ਆਏ...!
ਕਿਉਂਕਿ 'ਕੱਲਾ
ਬੰਦਾ ਤਾਂ,
ਕਬਰ ਤੱਕ
ਵੀ ਨਹੀਂ
ਜਾ ਸਕਦਾ!
....ਤੇ ਫ਼ਿਰ ਜਦ
ਤੂੰ ਮੇਰੀ
ਕਬਰ 'ਤੇ,
'ਫ਼ਰਜ਼' ਦਾ
ਫ਼ੁੱਲ ਰੱਖ
ਕੇ ਤੁਰਨ
ਲੱਗੀ,
ਹਾਕ ਮਾਰਨ
ਲੱਗਿਆ ਸਾਂ
ਤੈਨੂੰ,
ਕਿ ਕੀ
ਤੂੰ ਵੀ,
ਕਬੀਲੇ ਦੀਆਂ
ਰੀਤਾਂ ਸੰਗ
ਰਲ਼ ਗਈ
ਹੈਂ?
ਪਰ ਤੂੰ
ਤਾਂ,
ਪੱਛੋਂ ਦੀ
ਬਾਰੀ ਵੱਲ
ਤੁਰੀ ਜਾ
ਰਹੀ ਸੀ!
ਮੈਨੂੰ ਪਤੈ,
ਤੈਨੂੰ ਧਰਤੀ
ਦੀ ਹਿੱਕ
'ਤੇ ਪੈੜਾਂ
ਕਰਨੀਆਂ
ਅਤੇ ਬਾਗਾਂ
ਦੇ ਫ਼ੁੱਲ
ਮਿੱਧਣੇ, ਚੰਗੇ
ਲੱਗਦੇ ਨੇ!!
ਤੂੰ ਤਾਂ
ਇਕ ਵਾਰ
ਵੀ ਮੁੜ,
ਮੇਰੇ ਚਿਹਰੇ
ਵੱਲ ਨਾ
ਤੱਕਿਆ!
ਲੋਕਾਂ ਭਾਣੇ
ਚਾਹੇ ਮੈਂ
ਮੁਰਦਾ ਸਾਂ,
ਪਰ ਚਿਹਰਾ
ਤਾਂ ਮੁਰਦੇ
ਦਾ ਵੀ
ਬੋਲਦਾ ਹੁੰਦੈ!
ਬੱਸ, ਪੜ੍ਹਨ
ਵਾਲ਼ਾ ਨੇਕ
ਨੀਅਤ ਚਾਹੀਦੈ!!
ਤੂੰ ਤਾਂ
ਆਪ ਹੀ
ਵਾਰ ਕਰ,
ਦੋਸ਼ੀ ਸਿੱਧ
ਕਰਦੀ ਰਹੀ
'ਮੈਨੂੰ'!
...ਤੇ ਮੈਂ, ਹਰ
ਵਾਰ ਹਾਂਮੀਂ
ਭਰ,
ਅਪਰਾਧੀ ਹੋਣ
ਦਾ ਦੋਸ਼
ਕਬੂਲਦਾ ਰਿਹਾ,
ਸਿਰਫ਼ ਤੈਨੂੰ
ਆਨੰਦਤ ਰੱਖਣ
ਵਾਸਤੇ!
ਜਦ ਸਿਰ
ਚੁੱਕ ਕੇ
ਦੇਖਿਆ,
ਤਾਂ ਤੂੰ
ਬਹੁਤ ਦੂਰ
ਜਾ ਚੁੱਕੀ
ਸੀ,
ਤੇ ਪਰਚ
ਗਈ ਸੀ,
ਥੋਰ੍ਹਾਂ ਦੀਆਂ
ਲਗਰਾਂ ਸੰਗ!!
.....
ਤੇਰੇ ਫ਼ੁੱਲ
'ਚੋਂ ਤੇਰੀ
ਭਾਵਨਾ ਸਿਆਨਣੀ
ਚਾਹੀ,
ਜਦ ਗਹੁ
ਨਾਲ਼ ਦੇਖਿਆ,
ਤਾਂ ਤੂੰ,
'ਧਤੂਰੇ' ਦਾ
ਫ਼ੁੱਲ ਧਰ
ਕੇ ਹੀ
ਚੱਲਦੀ ਬਣੀ
ਸੀ!
ਤੇਰੇ ਅਨੁਭਵ
ਅਤੇ ਸ਼ਰਧਾ
ਦੀ ਸਮਝ
ਪਈ,
ਸੁਮੋਹ, ਪ੍ਰੀਤ-ਮੁਹੱਬਤ
ਕੁਚਲ਼ੀ ਦੇਖੀ,
ਤਾਂ ਮੈਂ
ਆਪਣੇ ਆਪ
ਨੂੰ ਮੁਰਦਾ
'ਕਬੂਲ' ਕਰ
ਲਿਆ!
ਕਿਉਂ...?
ਸੋਚ ਰਿਹਾ
ਸੀ ਕਿ,
ਇੰਨੇ ਲੋਕਾਂ
ਸਮੇਤ,
ਤੂੰ ਵੀ
ਗ਼ਲਤ ਨਹੀਂ
ਹੋ ਸਕਦੀ!!!!!
....ਤੇ ਮੈਂ ਕਿੰਨਾਂ
ਕੁ ਚਿਰ,
ਜ਼ਿੰਦਾ ਹੋਣ
ਦਾ 'ਦਾਅਵਾ'
ਕਰਦਾ ਰਹਾਂਗਾ??? |
ਪ੍ਰੀਖ਼ਿਆ
ਸ਼ਿਵਚਰਨ ਜੱਗੀ
ਕੁੱਸਾ
ਵਾਰ-ਵਾਰ
ਪਰਖ਼ੀ ਆਪਣੀ
ਕਿਸਮਤ,
ਤੇ ਉਹ
ਮੇਰੇ ਸੰਗ
ਖੇਡਦੀ ਰਹੀ,
ਸੱਪ ਤੇ
ਨਿਉਲ਼ੇ ਵਾਲ਼ੀ,
ਖ਼ੂਨੀ ਖੇਡ!
ਵਾਰ-ਵਾਰ
ਠੋਕ੍ਹਰ ਕੇ
ਦੇਖਿਆ, ਕੱਚੇ
ਘੜ੍ਹੇ ਵਾਂਗ!
ਪਰ, ਬਾਂਝ
ਔਰਤ ਦੀ
ਕੁੱਖ ਵਾਂਗ,
ਰਹੀ ਸੁੰਨੀ
ਦੀ ਸੁੰਨੀ!
......
ਜਦ ਵੀ,
ਆਸਰੇ ਲਈ,
ਤੇਰਾ ਮੋਢਾ
ਮੰਗਿਆ,
ਤੂੰ ਚੰਦਰਮਾਂ
ਵਾਂਗ, ਪਤਾ
ਨਹੀਂ ਕਿੱਥੇ,
ਗੋਡੀ ਮਾਰ
ਜਾਂਦੀ..? ਅਤੇ
ਕਰ ਜਾਂਦੀ,
ਮੇਰੀ ਜ਼ਿੰਦਗੀ
ਵਿਚ ਮੱਸਿਆ
ਦੀ ਰਾਤ!
ਤੂੰ ਤਾਰਿਆਂ
ਨਾਲ਼ ਗੱਲਾਂ
ਕਰਨਾ ਛੱਡ,
ਨਕਲੀ ਜੁਗਨੂੰਆਂ
ਵਿਚ ਪਰਚ
ਜਾਂਦੀ!
......
ਜਦ ਕਿਤੇ
ਵੀ ਮੇਰੀ
'ਬਲੀ' ਦੀ
ਗੱਲ ਚੱਲਦੀ,
ਤਾਂ ਤੂੰ
ਮੇਰੇ ਹੱਕ
ਵਿਚ, ਭੁਗਤਣ
ਦੀ ਥਾਂ,
ਹੋ ਜਾਂਦੀ
ਅਲਾਦੀਨ ਵਾਂਗ
ਆਲੋਪ!
ਜਦ ਮੈਨੂੰ
ਲੂਲ੍ਹਾ-ਲੰਗੜਾ
ਕਰ,
ਖ਼ੂਹ ਵਿਚ
ਸੁੱਟ ਦਿੱਤਾ
ਜਾਂਦਾ, ਤਾਂ
ਤੇਰੀ,
ਹੰਝੂ ਵਗਾਉਣ
ਦੀ ਵਾਰੀ
ਆ ਜਾਂਦੀ!
ਤੂੰ ਮੇਰੇ
ਮੱਲ੍ਹਮ ਲਾਉਣ
ਦੀ ਥਾਂ,
ਗੰਗਾ-ਜਲ
ਦਾ ਛਿੱਟਾ
ਹੀ ਦੇ
ਛੱਡਦੀ,
'ਫ਼ਰਜ਼' ਪੂਰਾ
ਕਰਨ ਲਈ!
.......
ਕੱਚੇ ਧਾਗੇ
ਦੀ ਤੰਦ
ਨਾਲ਼ ਖ਼ੂਹ
'ਚੋਂ ਬਾਹਰ
ਆਉਣਾ,
ਸ਼ਾਇਦ ਮੇਰੇ
ਵੱਸ ਨਹੀਂ
ਸੀ, ਪੂਰਨ
ਜਤੀ ਦੇ
ਵਾਂਗ!
ਕਿਉਂਕਿ ਗੋਰਖ਼
ਦੀ ਪ੍ਰੀਖਿਆ
ਵਿਚ ਮੈਂ,
ਪੂਰਾ ਨਹੀਂ
ਉੱਤਰਦਾ ਸੀ!
ਜ਼ਿੰਦਗੀ ਦੇ
ਇਮਤਿਹਾਨ ਵਿਚ,
ਕਦੇ ਖ਼ਰਾ
ਨਹੀਂ ਉੱਤਰ
ਸਕਦਾ,
ਕਿਉਂਕਿ ਦੁਨੀਆਂ
ਦੀ ਪਰਖ਼
ਵਾਲ਼ੀ ਅੱਖ,
ਟੀਰੀ ਹੈ!
.......
ਚਾਹੇ ਅਸ਼ਟ-ਬੱਕਰ
ਵਾਂਗ, ਮੇਰੇ
ਵਿਚ ਵੀ
ਵਲ਼ ਨੇ,
ਪਰ ਵੰਝਲੀ
ਵਿਚ ਦੀ
ਝਾਕਿਆਂ ਤਾਂ,
ਸਿੱਧਾ ਦਿਸਦਾ
ਹਾਂ!
ਪਰ ਕਾਸ਼!
ਤੇਰੀ ਨਜ਼ਰ
ਵੀ,
ਤਰਕਸ਼ ਤੋਂ
ਹਟ, ਵੰਝਲੀ
'ਤੇ ਜਾ
ਪੈਂਦੀ!
ਪਰ ਤੂੰ
ਤਾਂ ਮਿਣਦੀ
ਰਹੀ ਮੈਨੂੰ,
ਬਰਫ਼ ਦੇ
ਤੋਦਿਆਂ ਨਾਲ਼,
ਉਥੇ ਮੈਂ
ਕਦ ਪੂਰਾ
ਉੱਤਰਨਾ ਸੀ?
ਨਾ ਤੇਰੀ
ਮਿਣਤੀ-ਗਿਣਤੀ
ਵਿਚ ਕਦੇ
ਪੂਰਾ ਆਇਆ
ਸੀ,
ਅਤੇ ਨਾ
ਕਦੇ ਆ
ਸਕਾਂ ਸ਼ਾਇਦ?
ਕਿਉਂਕਿ ਮੇਰਾ
ਸੰਤੁਲਨ ਬਾਰਿਸ਼
ਦੇ ਪਾਣੀ
ਵਾਂਗ,
ਕਦੇ ਇੱਕ
ਸਾਰ ਨਹੀਂ
ਰਹਿੰਦਾ!
|
|
ਸ਼ਿਵਚਰਨ ਜੱਗੀ ਕੁੱਸਾ |
|
|
|
ਮਾਣ
ਨਾ ਕਰ
ਤੂੰ...
ਸ਼ਿਵਚਰਨ
ਜੱਗੀ ਕੁੱਸਾ
ਮਾਣ ਨਾ
ਕਰ ਤੂੰ...
ਆਪਣੇ ਬੈਂਕ
ਵਿਚ ਪਏ
ਲੱਖਾਂ ਡਾਲਰਾਂ,
ਅਤੇ
'ਗੋਲਡਨ ਕਰੈਡਿਟ
ਕਾਰਡਾਂ' ਦਾ...!
ਤੇਰੇ ਇਹ
'ਕਾਰਡ',
ਮੇਰੇ ਪੰਜਾਬ
ਦੇ ਢਾਬਿਆਂ,
ਜਾਂ ਰੇਹੜੀਆਂ
'ਤੇ ਨਹੀਂ
ਚੱਲਦੇ!
....ਹੰਕਾਰ ਨਾ ਕਰ
ਤੂੰ,
ਆਪਣੇ ਵਿਸ਼ਾਲ
'ਵਿੱਲੇ' ਦਾ!
ਇਹਦਾ ਉੱਤਰ
ਤਾਂ,
ਸਾਡੇ ਖੇਤ
ਵਾਲ਼ਾ,
'ਕੱਲਾ ਕੋਠਾ
ਹੀ ਦੇ
ਸਕਦੈ...!
ਜਿੱਥੇ ਪੈਂਦੀ
ਹੈ, ਟਿਊਬਵੈੱਲ
ਦੀ,
ਅੰਮ੍ਰਿਤ ਵਰਗੀ
ਧਾਰ
ਅਤੇ ਰਸਭਿੰਨਾਂ
ਰਾਗ ਗਾਉਂਦੀਆਂ
ਨੇ
ਲਹਿ-ਲਹਾਉਂਦੀਆਂ
ਫ਼ਸਲਾਂ!
ਹੋਰ ਤਾਂ
ਹੋਰ...?
ਮੇਰੇ ਖੇਤ
ਤਾਂ ਮੂਲ਼ੀ
ਤੇ ਗਾਜਰਾਂ
ਵੀ,
ਗੀਤ ਗਾਉਂਦੀਐਂ...!
ਤੇ ਮੱਕੀ
ਵੀ ਢਾਕ
'ਤੇ ਛੱਲੀ
ਲਮਕਾ,
ਮਜਾਜਣ ਬਣੀਂ
ਰਹਿੰਦੀ ਐ...!
...ਤੇ ਮਾਣ ਨਾ
ਕਰ ਤੂੰ,
ਆਪਣੀ ਸੋਹਲ
ਜੁਆਨੀ
ਅਤੇ ਡੁੱਲ੍ਹਦੇ
ਹੁਸਨ ਦਾ...!
ਇਸ ਦਾ
ਉੱਤਰ ਦੇਣ
ਲਈ ਤਾਂ,
ਸਾਡੇ ਖੇਤਾਂ
ਵਿਚੋਂ,
ਇਕ ਸਰ੍ਹੋਂ
ਦਾ ਫ਼ੁੱਲ
ਹੀ ਕਾਫ਼ੀ
ਹੈ!!
ਜਿਸ 'ਤੇ
ਬੈਠ ਤਾਂ,
ਸ਼ਹਿਦ ਦੀ
ਮੱਖੀ ਵੀ,
ਮੰਤਰ ਮੁਗਧ
ਹੋ ਜਾਂਦੀ
ਹੈ,
ਤਿਤਲੀਆਂ ਪਾਉਂਦੀਆਂ
ਨੇ ਗਿੱਧੇ
ਤੇ ਜੁਗਨੂੰ
ਰਾਤ ਨੂੰ
ਦੀਵੇ ਬਾਲ਼ਦੇ
ਨੇ!!
ਤੂੰ ਮਾਣ
ਨਾ ਕਰ
ਆਪਣੇ ਬਾਗ
ਦਾ,
ਤੇਰੇ ਬਾਗ
ਵਿਚ ਹੁਣ
ਤੱਕ,
ਕਿਸੇ ਮੋਰ
ਨੇ ਪੈਹਲ
ਨਹੀਂ ਪਾਈ
ਹੋਣੀਂ!
ਤੇ ਨਾ
ਹੀ "ਸੁਭਾਨ
ਤੇਰੀ ਕੁਦਰਤ"
ਆਖ,
ਕਿਸੇ ਤਿੱਤਰ
ਨੇ ਪ੍ਰਵਰਦਿਗ਼ਾਰ
ਦਾ,
ਸ਼ੁਕਰਾਨਾ ਹੀ
ਕੀਤਾ ਹੋਣੈਂ...!
ਨੱਚੇ ਨਹੀਂ
ਹੋਣੇ ਖ਼ਰਗੋਸ਼
ਤੇਰੇ ਬਾਗ
ਵਿਚ,
ਤੇ ਨਾ
ਹੀ ਕੋਇਲ
ਨੇ ਕੂਕ
ਕੇ,
ਕਦੇ ਸ਼ੁਭ
ਸਵੇਰ ਦਾ
'ਪੈਗ਼ਾਮ' ਦਿੱਤਾ
ਹੋਣੈਂ!!
ਨਾ ਕਰ
ਮਾਣ ਤੂੰ
ਆਪਣੇ ਕੀਮਤੀ
ਲਹਿੰਗਿਆਂ ਦਾ,
ਤੈਨੂੰ ਸੁਨਿਹਰੀ
ਗੀਟੀਆਂ ਗਿਣਨ
ਤੋਂ,
ਵਿਹਲ ਲੱਗੇ,
ਤਾਂ ਕਦੇ
ਸਾਡੇ ਪਿੰਡਾਂ
ਦੀਆਂ,
ਗੱਡੀਆਂ ਵਾਲ਼ੀਆਂ
ਦਾ ਲਿਬਾਸ
ਦੇਖੀਂ..!
ਤੇਰਾ ਭਰਮ
ਲੱਥ ਜਾਵੇਗਾ..!!
ਉਹਨਾਂ ਦਾ
ਪਹਿਰਾਵਾ ਦੱਸ
ਦੇਵੇਗਾ,
ਕਿ ਸੁਹੱਪਣ
ਸਿਰਫ਼ ਅਮੀਰਾਂ
ਕੋਲ਼ ਹੀ
ਨਹੀਂ,
ਸੁਹੱਪਣ ਝੁੱਗੀਆਂ
ਵਿਚ ਵੀ
ਵਸਦੈ!!
ਇਕ ਗੱਲ
ਯਾਦ ਰੱਖੀਂ...!
ਮੋਤੀਆਂ ਜੜੇ
ਪਿੰਜਰਿਆਂ ਵਿਚ,
ਮਿੱਠੀ ਚੂਰੀ
ਖਾਣ ਵਾਲ਼ੇ,
ਨਾਂ ਤਾਂ
ਚੋਗਾ ਚੁਗਣ,
ਨਾ ਆਲ੍ਹਣਿਆਂ
ਦੇ ਮੋਹ,
ਅਤੇ ਨਾ
ਹੀ,
ਬਸੰਤ ਰੁੱਤਾਂ
ਦੀ ਸਾਰ
ਜਾਣਦੇ ਨੇ!!
ਉਹ ਤਾਂ
ਸਿਰਫ਼ ਮਾਣਦੇ
ਨੇ,
ਬਨਾਉਟੀ ਬੁੱਕਲ਼ਾਂ
ਦਾ ਨਿੱਘ,
ਤੇ ਨਲ਼ੀਆਂ
ਨਾਲ਼ ਪੀਂਦੇ
ਨੇ ਦੁੱਧ,
ਤੇ ਫ਼ੇਰ
ਲਾਵਾਰਸਾਂ ਵਾਂਗ,
ਮਾਲਕ ਦਾ
ਰਾਹ ਦੇਖਦੇ
ਨੇ,
ਜੋ ਫ਼ਾਈਵ
ਸਟਾਰ ਹੋਟਲਾਂ
ਵਿਚ,
ਡਾਲਰਾਂ ਦੀ
ਕੀਮਤ ਤਾਰ,
ਦੂਜਿਆਂ ਦੀ
'ਬਨਾਉਟੀ' ਬੁੱਕਲ਼
ਦਾ,
ਨਿੱਘ ਮਾਣਦਾ
ਹੁੰਦਾ ਹੈ!
ਜਿਸ ਨੂੰ
ਆਲ੍ਹਣਾ ਬਣਾਉਣ
ਦੀ,
ਜਾਂਚ ਨਾ
ਆਈ,
ਜਿਸ ਨੇ
ਹਾਣੀ ਬੁੱਕਲ਼
ਦਾ ਨਿੱਘ
ਨਾ ਮਾਣਿਆਂ,
ਉਹ ਕਿਹੋ
ਜਿਹਾ ਪੰਛੀ
ਹੋਵੇਗਾ?
ਤੇਰੇ ਵਰਗਾ...?
ਉਹ ਵੀ
ਤੋਲਵੇਂ ਹੱਡ
ਮਾਸ ਦਾ
ਪੁਤਲਾ,
ਰੂਹ ਅਤੇ
ਰੁਹਾਨੀਅਤ ਤੋਂ
ਸੱਖਣਾਂ!
ਕਿਉਂਕਿ ਪਿੰਜਰੇ
ਅਤੇ ਮਹਿਲਾਂ
ਦੇ ਮਾਹੌਲ
ਵਿਚ,
ਬਹੁਤਾ ਫ਼ਰਕ
ਨਹੀਂ ਹੁੰਦਾ!! |
|
ਗਜ਼ਲ
ਕਿਸਮਤਾਂ ਦੀ ਗੱਲ
ਗੁਰਪ੍ਰੀਤ ਸਿੰਘ ਫੂਲੇਵਾਲਾ(ਮੋਗਾ)
ਜਾ ਰਹੀ ਇਹ ਜਿੰਦਗੀ ਕਿੱਧਰ ਵੱਲ ਇਹ।
ਹੋ ਰਹੀ ਹੈ ਕਿਸ ਤਰਾਂ ਦੀ ਗੱਲ ਇਹ।
ਡਰ ਹੈ ਮੈਨੂੰ ਕਿ ਉਡੀਕਾਂ ਵਿੱਚ ਹੀ,
ਜਾਵੇ ਨਾ ਕਿਧਰੇ ਜਵਾਨੀ ਢੱਲ ਇਹ।
ਕਹਿਣ ਲੱਗਾ ਸੀ ਦਿਲ ਦਾ ਰਾਜ ਮੈਂ,
ਬਣ ਗ ਈ ਮੇਰੀ ਗੱਲ ਦੀ ਪਰ ਲੱਲ਼ ਇਹ।
ਹੁਣ ਇਸਕ ਦਾ ਜਜ਼ਬਿਆਂ ਤੇ ਜੋਰ ਹੈ,
ਵੱਸ ਦੀ ਮੇਰੇ ਰਹੀ ਨਾ ਗੱਲ ਇਹ।
ਉਮਰ ਸਾਰੀ ਬੀਤ ਗ ਈ ਵਿੱਚ ਇਸਕ ਦੇ,
ਆਇਆ ਨਾ ਯਾਰੀ ਲਾਉਣ ਦਾ ਵੱਲ ਇਹ।
ਸਾਂਭ ਕੇ ਰੱਖ ਆਪਣੀ ਸਿਆਣਪ ਫੂਲੇਵਾਲੀਆ,
ਹੋ ਰਹੀ ਹੈ ਕਿਸਮਤਾਂ ਦੀ ਗੱਲ ਇਹ । |
|
|
ਨਿਸ਼ਾਨ ਸਿੰਘ ਰਾਠੌਰ |
|
|
|
ਧੰਨ ਗੁਰੂ ਨਾਨਕ
ਨਿਸ਼ਾਨ ਸਿੰਘ ਰਾਠੌਰ
ਖੋਜ ਵਿਦਿਆਰਥੀ, ਪੰਜਾਬੀ ਵਿਭਾਗ, ਕੁਰੂਕਸ਼ੇਤਰ
ਯੂਨੀਵਰਸਿਟੀ, ਕੁਰੂਕਸ਼ੇਤਰ
ਕੀ ਗੱਲ ਕਹਾਂ ਉਸ ਸਤਿਗੁਰ ਦੀ, ਜਿਸ ਨਿਰਮਲ ਪੰਥ ਚਲਾਇਆ ਏ
ਸੌਦਾ ਕਰਕੇ ਸੱਚ ਤੇ ਧਰਮ ਵਾਲਾ, ਲੰਗਰ ਸਾਧੂਆਂ ਤਾਈਂ ਛਕਾਇਆ ਏ
ਵਹਿਮਾਂ ਤੇ ਭਰਮਾਂ ਤੋਂ ਦੂਰ ਰਹੋ, ਉਸ ਲੋਕਾਂ ਨੂੰ ਸਮਝਾਇਆ ਏ
ਨੀਵਿਆਂ ਤੇ ਮੰਦੇ ਬੰਦਿਆਂ ਨੂੰ, ਉਸ ਆਪਣੇ ਗਲ੍ਹ ਨਾਲ ਲਾਇਆ ਏ
ਅੱਜ ਮੰਨ ਕੇ ਉਸ ਉਪਕਾਰ ਤਾਈਂ, ਸਿਰ ਸ਼ਰਧਾ ਨਾਲ ਝੁਕਾਇਆ ਏ
ਕੀ ਗੱਲ ਕਹਾਂ ਉਸ ਸਤਿਗੁਰ ਦੀ, ਜਿਸ ਨਿਰਮਲ ਪੰਥ ਚਲਾਇਆ ਏ
ਸੌਦਾ ਕਰਕੇ ਸੱਚ ਤੇ ਧਰਮ ਵਾਲਾ, ਲੰਗਰ ਸਾਧੂਆਂ ਤਾਈਂ ਛਕਾਇਆ ਏ
ਬਾਬਰ ਦੀਆਂ ਚੱਕੀਆਂ ਚੱਲ ਪਈਆਂ, ਉਸ ਐਸਾ ਚੱਕਰ ਚਲਾਇਆ ਏ
ਸੱਜਣ ਠੱਗ ਨੂੰ ਬਖਸ਼ੀ ਸਜੱਣਤਾ, ਤੇਰਾ ਅੰਤ ਨਾ ਸਤਿਗੁਰ ਪਾਇਆ ਏ
ਮਲਕ ਭਾਗੋ, ਕੌਡੇ ਤੇ ਸੱਜਣ ਤਾਈਂ, ਚੁੱਕ ਆਪਣੇ ਸੀਨੇ ਲਗਾਇਆ ਏ
ਕੀ ਗੱਲ ਕਹਾਂ ਉਸ ਸਤਿਗੁਰ ਦੀ, ਜਿਸ ਨਿਰਮਲ ਪੰਥ ਚਲਾਇਆ ਏ
ਸੌਦਾ ਕਰਕੇ ਸੱਚ ਤੇ ਧਰਮ ਵਾਲਾ, ਲੰਗਰ ਸਾਧੂਆਂ ਤਾਈਂ ਛਕਾਇਆ ਏ
ਕਿਰਤ ਕਰਕੇ ਨਾਮ ਜਪਦੇ ਰਹੋ, ਉਹਨਾਂ ਨਾਰਾ ਇਹੋ ਲਗਾਇਆ ਏ
ਵੰਡ ਕੇ ਛੱਕੋ ਹੁਕਮ ਹੈ ਸਤਿਗੁਰੁ ਦਾ, ਚੰਗੇ ਲੋਕਾਂ ਨੇ ਅਪਣਾਇਆ ਏ
ਝੂਠ ਨਿੰਦਿਆ ਚੋਰੀ ਤੇ ਯਾਰੀ ਤਾਈਂ, ਉਹਨਾਂ ਕੱਢ ਕੇ ਦੂਰ ਭਜਾਇਆ ਏ
ਕੀ ਗੱਲ ਕਹਾਂ ਉਸ ਸਤਿਗੁਰ ਦੀ, ਜਿਸ ਨਿਰਮਲ ਪੰਥ ਚਲਾਇਆ ਏ
ਸੌਦਾ ਕਰਕੇ ਸੱਚ ਤੇ ਧਰਮ ਵਾਲਾ, ਲੰਗਰ ਸਾਧੂਆਂ ਤਾਈਂ ਛਕਾਇਆ ਏ
ਮਿਹਨਤ ਦੀ ਦਿੱਤੀ ਮਿਸਾਲ ਹੈ ਨਾਨਕ, ਹੱਲ ਆਪਣੇ ਹੱਥੀਂ ਚਲਾਇਆ ਏ
ਪਿਤਰਾਂ ਨੂੰ ਪਾਣੀ ਕਿਸ ਤਰ੍ਹਾਂ ਜਾਵੇ, ਉਹਨਾਂ ਰਸਤਾ ਅਸਾਨੂੰ ਦਿਖਾਇਆ ਏ
ਜਿਉਂਦੇ ਮਾਂ ਪਿਉ ਦੀ ਤੂੰ ਸੇਵਾ ਕਰ, ਦੱਸ ਮੋਇਆਂ ਨੇ ਕੀ ਫੱਲ ਪਾਇਆ ਏ
ਕੀ ਗੱਲ ਕਹਾਂ ਉਸ ਸਤਿਗੁਰ ਦੀ, ਜਿਸ ਨਿਰਮਲ ਪੰਥ ਚਲਾਇਆ ਏ
ਸੌਦਾ ਕਰਕੇ ਸੱਚ ਤੇ ਧਰਮ ਵਾਲਾ, ਲੰਗਰ ਸਾਧੂਆਂ ਤਾਈਂ ਛਕਾਇਆ ਏ |
|
|