ਗ਼ਜ਼ਲ
ਦੋਸਤਾ
ਪਰਮਿੰਦਰ ਸਿੰਘ ਅਜ਼ੀਜ਼
ਮੁੱਦਤ ਹੋਈ, ਨਹੀਂ ਹੋਈ ਗੱਲਬਾਤ ਦੋਸਤਾ
ਘੁੱਪ ਹਨੇਰੀ ਲਗਦੀ ਏ ਪ੍ਰਭਾਤ ਦੋਸਤਾ
ਇੰਜ ਤਾਂ ਕਿਸ ਦਿਨ ਨਹੀਂ ਤੈਨੂੰ ਮੈਂ ਸੋਚਿਆ
ਯਾਦ ਆਇਆ ਤੂੰ ਬਹੁਤ ਕਲ ਰਾਤ ਦੋਸਤਾ
ਅੱਖਾਂ ਵਿਚੋਂ ਪਾਣੀ ਬਣ ਕੇ ਵਹਿ ਤੁਰੇ ਮੋਤੀ
ਚੇਤੇ ਆਈ ਆਖਰੀ ਮੁਲਾਕਾਤ ਦੋਸਤਾ
ਸਾਰੀ ਗੱਲ ਦੱਸੇ ਬਿਨਾ ਨਾ ਨੀਂਦ ਪੈਂਦੀ ਸੀ
ਹੁਣ ਕਿਵੇਂ ਛੁਪ ਜਾਂਦੀ ਏ ਹਰ ਬਾਤ ਦੋਸਤਾ
ਤੂੰ ਗਲਤ ਹੈਂ ਜਾਂ ਕਿਤੇ ਮੇਰੀ ਹੀ ਹੈ ਗਲਤੀ
ਕੁਝ ਵੀ ਹੋਵੇ, ਹੋਵੇ ਤਾਂ ਸ਼ੁਰੂਆਤ ਦੋਸਤਾ
ਕੋਈ ਮੋਮ ਤੇ ਕੋਈ ਪਥਰਦਿਲ ਹੋ ਜਾਂਦਾ ਏ
ਆਪੋ ਆਪਣੀ ਹੁੰਦੀ ਏ ਔਕਾਤ ਦੋਸਤਾ
ਤੂੰਹੀਓ ਕਹਿੰਦਾ ਸੀ ਕਿ ਨਾ ਬਦਲਾਂਗੇ ਕਦੇ ਵੀ
ਬਦਲ ਗਏ ਨੇ ਸ਼ਾਇਦ ਹੁਣ ਹਾਲਾਤ ਦੋਸਤਾ
- ਪਰਮਿੰਦਰ ਸਿੰਘ ਅਜ਼ੀਜ਼, ੦੯ ਅਕਤੂਬਰ ੨੦੧੧ |
|
ਧੀਆਂ
ਗੁਰਵਿੰਦਰ ਸਿੰਘ ਘਾਇਲ
ਮੈˆ ਪੁੱਛਣਾ
ਚਾਹੁੰਦਾਂ ਆਦਮ ਜ਼ਾਤ ਤੋਂ,
ਮੈˆ ਪੁੱਛਣਾ ਚਾਹੁੰਦਾਂ ਇਸ ਸਮਾਜ
ਤੋਂ,
ਮੈˆ ਪੁੱਛਣਾ ਚਾਹੁੰਦਾਂ ਹਰ ਧੀ ਦੀ ਮਾˆ
ਤੋਂ,
ਮੈˆ ਪੁੱਛਣਾ ਚਾਹੁੰਦਾਂ ਹਰ ਧੀ ਦੇ ਬਾਪ
ਤੋਂ,
ਮਾਂ ਬਾਪ ਦੇ ਮਿਲਾਪ ਦਾ,
ਪੁੱਤ ਵਾਂਗ ਹੀ ਹਿੱਸਾ ਨੇ ਧੀ,
ਫਿਰ ਪੁੱਤਾਂ ਲਈ ਇੰਨੀ ਮਾਰੋ-ਮਾਰੀ ਕਿਉਂ,
ਕਿਉਂ ਧੀਆਂ
ਦੇ ਹਿੱਸੇ ਆਈ ਸਿਰਫ ਮੌਤ ਹੀ।
ਇੱਕ ਜਨਣੀ ਦੂਜੀ ਜਨਣੀ ਨੂੰ,
ਕਿਉਂ ਕੁੱਖ ਵਿੱਚ ਮਾਰ ਮੁਕਾਵੇ,
ਇੱਕ ਮਾਂ ਆਪਣੇ ਹੀ ਬੀਜ ਨੂੰ,
ਕਿਉਂ ਜੱਗ ਵਿੱਚ ਨਾ ਲਿਆਉਣਾ ਚਾਹਵੇ,
ਪੁੱਤਾਂ ਲਈ ਤਾਂ
ਮੰਦਿਰ ਮਸਜਿਦ,
ਜਾ-ਜਾ ਕੇ ਫੁੱਲ ਚੜਾਵੇ,
ਪਰ ਬਿਨ ਮੰਗੇ ਜਦ ਰੱਬ ਧੀ ਦੇਵੇ,
ਕਿਉਂ ਸਭ ਦੇ ਚਿਹਰੇ ਮੁਰਝਾਵੇ,
ਮਾਂ ਬਾਪ ਦੇ ਅਹਿਸਾਸ ਦਾ,
ਪੁੱਤ ਵਾਂਗ ਹੀ ਹਿੱਸਾ ਨੇ ਧੀ,
ਫਿਰ ਪੁੱਤਾਂ ਲਈ ਇੰਨੀ ਮਾਰੋ-ਮਾਰੀ ਕਿਉਂ
,
ਕਿਉਂ ਧੀਆਂ
ਦੇ ਹਿੱਸੇ ਆਈ ਸਿਰਫ ਮੌਤ ਹੀ।
ਸੋ ਕਿਉਂ ਮੰਦਾ ਆਖੀਏ,
ਜਤਿਹ ਜੰਮਿਹ ਰਾਜਾਨ,
ਕਹਿ ਗਏ ਸਾਰੇ ਪੀਰ ਫਕੀਰ,
ਮਹਾ ਦਾਨ ਏ ਕੰਨਿਆਂ ਦਾਨ,
ਕਦੇ ਬਾਪ ਲਈ ਕਦੇ ਭਰਾ ਲਈ,
ਕਦੇ ਪਤੀ ਪੁੱਤ ਲਈ ਸਮਝੌਤੇ ਕਰਦੀ,
ਇਹੋ ਧੀ ਜੰਗ ਦੇ ਮੈਦਾਨ ‘ਚੋ,
ਭਾਗੋ ਝਾਂਸੀ ਵਾਗੂੰ ਲੜਦੀ,
ਮਾਂ ਬਾਪ ਦੀ ਤਾਕਤ ਦਾ,
ਪੁੱਤ ਵਾਂਗ ਹੀ ਹਿੱਸਾ ਨੇ ਧੀ,
ਫਿਰ ਪੁੱਤਾਂ ਲਈ ਇੰਨੀ ਮਾਰੋ-ਮਾਰੀ ਕਿਉਂ,
ਕਿਉਂ ਧੀਆਂ
ਦੇ ਹਿੱਸੇ ਆਈ ਸਿਰਫ ਮੌਤ ਹੀ ।
ਘਾਇਲ ਦੀ ਹੱਥ ਜੋੜ ਬੇਨਤੀ,
ਧੀਆਂ ਨੂੰ ਵੀ ਜੰਮਣ ਦਿਉ,
ਭੂਆ ਮਾਸੀ ਦੇ ਪਿਆਰੇ ਰਿਸ਼ਤੇ ਨੂੰ,
ਆਉਣ ਵਾਲੀ ਪੀੜੀ ਨੂੰ ਸਮਝਣ ਦਿਉ,
ਆਉ ਸਾਰੇ ਹੰਭਲਾ ਮਾਰੀਏ,
ਧੀਆਂ ਨੂੰ ਦੁਆਈਏ ਬਣਦਾ ਹੱਕ,
ਭਾਸ਼ਣ ਕਿਤਾਬੀ ਗਲਾਂ ਛੱਡ ਕੇ,
ਜੋ ਸੋਚਿਆ ਕਰ ਦਿਖਾਈਏ ਸੱਚ,
ਮਾਂ ਬਾਪ ਦੀ ਵਡਿਆਈ ਦਾ,
ਪੁੱਤ ਵਾਂਗ ਹੀ ਹਿੱਸਾ ਨੇ ਧੀ,
ਫਿਰ ਪੁੱਤਾਂ ਲਈ ਇੰਨੀ ਮਾਰੋ-ਮਾਰੀ ਕਿਉਂ
,
ਕਿਉਂ ਧੀਆਂ
ਦੇ ਹਿੱਸੇ ਆਈ ਸਿਰਫ਼ ਮੌਤ ਹੀ ।
|
ਸ਼ਰਾਬ
ਗੁਰਵਿੰਦਰ ਸਿੰਘ ਘਾਇਲ
ਹਾਸਾ ਜਿਹਾ ਆਉਦਾ ਏ,
ਜੇ ਕੋਈ ਮੈਨੂੰ ਕਹਿੰਦਾ ਏ,
ਮੈˆ ਹਾਂ
ਬੁਰੀ, ਮੈˆ ਹਾਂ ਖ਼ਰਾਬ,
ਤੁਸੀˆ ਠੀਕ ਸੋਚਿਆ ਜਨਾਬ,
ਮੈˆ ਹਾਂ ਸ਼ਰਾਬ, ਮੈˆ ਹਾਂ
ਸ਼ਰਾਬ!
ਮੈˆ ਕਿਸੇ ਦੇ ਕੋਲ ਨਾ ਜਾˆਦੀ,
ਮੈˆ ਕਿਸੇ ਨੂੰ ਫੜਕੇ ਨਾ ਲਿਆਉˆਦੀ,
ਜਿਸ ਦੀ ਰੂਹ ਪੀਣ ਨੂੰ ਚਾਹੁੰਦੀ,
ਬੱਸ, ਬੋਤਲ ਦੇ ਨਾਲ ਮੇਲ ਕਰਾਉˆਦੀ,
ਦੋ ਘੁੱਟ ਲਾ ਕੇ ਆਪਣੇ ਆਪ ਨੂੰ,
ਸਾਰੇ ਸਮਝਣ ਰਾਜਾ ਨਵਾਬ,
ਤੁਸੀˆ ਠੀਕ ਸੋਚਿਆ ਜਨਾਬ,
ਮੈˆ ਹਾਂ ਸ਼ਰਾਬ, ਮੈˆ ਹਾਂ
ਸ਼ਰਾਬ !
ਪੀਣ ਵਾਲਾ ਸਦਾ ਮੌਜਾˆ ਮਾਣੇ,
ਘਰ ਵਿੱਚ ਭਾਵੇˆ ਹੋਣ ਨਾ ਦਾਣੇ,
ਕਾਪੀ ਕਿਤਾਬਾˆ ਬਿਨ ਪੜ੍ਹਣ ਨਿਆਣੇ,
ਦਵਾਈ ਨੂੰ ਤਰਸਣ ਮਾˆ ਬਾਪ ਸਿਆਣੇ,
ਸ਼ਰਾਬੀ ਦੀ ਕਾਟੋ ਰਹੇ ਫੁੱਲਾˆ ਤੇ,
ਸੋਚੂ ਤਾˆ ਜੇ ਚੱਲੂ ਦਿਮਾਗ਼,
ਤੁਸੀˆ ਠੀਕ ਸੋਚਿਆ ਜਨਾਬ,
ਮੈˆ ਹਾਂ ਸ਼ਰਾਬ, ਮੈˆ ਹਾਂ
ਸ਼ਰਾਬ!
ਇੱਕ ਘਾਇਲ ਹੀ ਮੇਰੇ ਨਾ ਕਾਬੂ ਆਇਆ,
ਸੁੱਖ-ਦੁੱਖ ‘ਚ ਵੀ ਓਹਨੇ ਹੱਥ ਨਾ ਲਾਇਆ,
ਬਾਕੀ ਸਭ ਨੂੰ ਮੈˆ ਉˆਗਲਾˆ ਤੇ ਨਚਾਇਆ,
ਕਈਆˆ ਨੇ ਮੇਰੇ ਲਈ ਘਰ ਬਾਰ ਲੁਟਾਇਆ,
ਜਦ ਤਕ ਕਿਸੇ ਨੂੰ ਹੋਸ਼ ਏ ਆਉˆਦੀ,
ਉਦੋˆ ਤਕ ਹੋ ਜਾਏ ਬਰਬਾਦ,
ਤੁਸੀˆ ਠੀਕ ਸੋਚਿਆ ਜਨਾਬ,
ਮੈˆ ਹਾਂ ਸ਼ਰਾਬ, ਮੈˆ ਹਾਂ
ਸ਼ਰਾਬ!
|
ਅਜ਼ਾਦੀ
ਗੁਰਵਿੰਦਰ ਸਿੰਘ ਘਾਇਲ
ਪਹਿਲਾˆ ਲੜਾਏ ਅੰਗਰੇਜ਼ਾˆ ਨੇ,
ਹੁਣ ਲੜ ਰਹੇ ਨੇ ਆਪ,
ਆਜ਼ਾਦੀ ਲੈ ਕੇ ਕੀ ਫ਼ਰਕ ਆਇਆ,
ਦਿਸ ਰਿਹਾ ਏ ਸਾਫ।
ਆਜ਼ਾਦੀ ਲਈ ਪਹਿਲਾˆ ਥਾਵਾˆ ਵੰਡੀਆˆ,
ਮਾਵਾˆ ਵੰਡੀਆˆ, ਰਾਵਾˆ ਵੰਡੀਆˆ,
ਜਦੋˆ ਫੇਰ ਵੀ ਤਸੱਲੀ ਨਾ ਹੋਈ,
ਪੰਜ ਵਗਦੀ ਦਰਿਆਵਾˆ ਵੰਡੀਆˆ,
ਦੇਸ਼ ਉਜਾੜਤਾ ਇਸ ਆਜ਼ਾਦੀ ਨੇ,
ਲੋਕਾˆ ਲਈ ਬਣ ਗਈ ਸਰਾਪ,
ਆਜ਼ਾਦੀ ਲੈ ਕੇ ਕੀ ਫ਼ਰਕ ਆਇਆ,
ਦਿਸ ਰਿਹਾ ਏ ਸਾਫ।
ਸਾਰੇ ਦੇਸ਼ ‘ਚ ਰਿਸ਼ਵਤ ਛਾਈ,
ਭ੍ਰਿਸ਼ਟਾਚਾਰ ਨੇ ਵੀ ਹਾਜ਼ਰੀ ਲੁਆਈ,
ਦੰਗੇ ਫ਼ਸਾਦ ਹੁੰਦੇ ਨੇ ਥਾˆ-ਥਾˆ,
ਗਰੀਬੀ ਨੇ ਦੇਸ਼ ਕੀਤਾ ਕਰਜ਼ਾਈ,
ਇਸ ਤੋˆ ਤਾˆ ਪਹਿਲਾˆ ਚੰਗੇ ਸੀ,
ਆਮ ਖ਼ਾਸ ਸਭ ਕਰੇ ਵਰਲਾਪ,
ਆਜ਼ਾਦੀ ਲੈ ਕੇ ਕੀ ਫ਼ਰਕ ਆਇਆ,
ਦਿਸ ਰਿਹਾ ਏ ਸਾਫ।
15, 26 ਨੂੰ ਝੰਡਾ ਲਹਿਰਾਉˆਦੇ,
ਦੇਸ਼ ਪਿਆਰ ਦੇ ਗੀਤ ਨੇ ਗਾਉˆਦੇ,
ਸ਼ਹੀਦਾˆ ਦੀ ਸਮਾਧਾˆ ‘ਤੇ ਜਾ ਕੇ,
ਸ਼ਰਧਾ ਦੇ ਨੇ ਫੁੱਲ ਚੜਾਉˆਦੇ,
ਮਜਬੂਰੀ ਵਸ ਜਨਤਾ ਵੀ ਕਰਦੀ,
‘ਮੇਰਾ ਭਾਰਤ ਮਹਾਨ‘ ਦਾ ਜਾਪ,
ਆਜ਼ਾਦੀ ਲੈ ਕੇ ਕੀ ਫ਼ਰਕ ਆਇਆ,
ਦਿਸ ਰਿਹਾ ਏ ਸਾਫ।
ਹੁਣ ਵੀ ਸਮਾˆ ਏˆ ਚੱਲੋ ਸੁਧਰ ਜਾਈਏ,
ਮਿਲ ਕੇ ਹੱਸੀਏ ਮਿਲ ਕੇ ਗਾਈਏ,
ਦੇਸ਼ ਆਪਣਾ ਹੁਣ ਵੀ ਏ ਬਹੁਮੁੱਲਾ,
‘ਘਾਇਲ‘ ਸਾਰੇ ਮਿਲਕੇ ਕਦਮ ਵਧਾਈਏ,
ਪਰ ਸਭ ਨੂੰ ਸੱਤਾ ਦੀ ਭੁੱਖ ਨੇ ਮਾਰਿਆ,
ਚੜ੍ਹਿਆ ਰਹੇ ਕੁਰਸੀ ਦਾ ਤਾਪ,
ਆਜ਼ਾਦੀ ਲੈ ਕੇ ਕੀ ਫ਼ਰਕ ਆਇਆ,
ਦਿਸ ਰਿਹਾ ਏ ਸਾਫ।
|
ਔਰਤ
ਗੁਰਵਿੰਦਰ ਸਿੰਘ ਘਾਇਲ
ਵਾˆਗ ਦੀਵੇ ਦੇ ਜਲ਼ਦੀ ਏˆ ਤੂੰ,
ਹਨੇਰੀ ਵਿੱਚ ਵੀ, ਤੁਫ਼ਾˆ ਵਿੱਚ ਵੀ,
ਵਾˆਗ ਰੁੱਖ ਦੇ ਸੜਦੀ ਏˆ ਤੂੰ,
ਧੁੱਪ ਦੇ ਵਿੱਚ ਵੀ, ਛਾˆ ਦੇ ਵਿੱਚ ਵੀ।
ਚਾਨਣ ਕਰਦੀ ਏˆ ਚਾਰ ਚੁਫ਼ੇਰੇ,
ਦੂਰ ਭਜਾਉˆਦੀ ਏ ਤੂੰ ਹਨੇਰੇ,
ਫਿਰ ਵੀ ਕਦਰ ਨਹੀˆ ਪੈˆਦੀ,
ਧੀ ਦੇ ਵਿੱਚ ਵੀ, ਮਾˆ ਦੇ ਵਿੱਚ ਵੀ।
ਵਾˆਗ ਰੁੱਖ ਦੇ ਸੜਦੀ ਏˆ ਤੂੰ,
ਧੁੱਪ ਦੇ ਵਿੱਚ ਵੀ, ਛਾˆ ਦੇ ਵਿੱਚ ਵੀ।
ਤੂੰ ਲਗਦੀ ਏˆ ਪਿਆਰ ਦੀ ਮੂਰਤ,
ਰੱਬ ਦਿਸਦਾ ਏ ਵਿੱਚ ਤੇਰੀ ਸੂਰਤ,
ਫਿਰ ਵੀ ਤੇਰੀ ਕਦਰ ਨਹੀ ਪੈˆਦੀ,
ਪਤਨੀ ਵਿੱਚ ਵੀ, ਪ੍ਰੇਮਿਕਾ ਵਿੱਚ ਵੀ।
ਵਾˆਗ ਰੁੱਖ ਦੇ ਸੜਦੀ ਏˆ ਤੂੰ,
ਧੁੱਪ ਦੇ ਵਿੱਚ ਵੀ, ਛਾˆ ਦੇ ਵਿੱਚ ਵੀ।
ਜੰਮਣ ਮਰਨ ਤੱਕ ਕਈ ਰਿਸ਼ਤੇ ਹੰਢਾਵੇˆ,
ਸਭ ਰਿਸ਼ਤਿਆˆ ਤੋˆ ਪਿਆਰ ਹੀ ਚਾਹਵੇˆ,
ਫਿਰ ਵੀ ਤੇਰੀ ਕਦਰ ਨਹੀˆ ਪੈˆਦੀ,
ਘਰਦੇ ਵਿੱਚ ਵੀ, ਜਹਾˆ ਦੇ ਵਿੱਚ ਵੀ।
ਵਾˆਗ ਰੁੱਖ ਦੇ ਸੜਦੀ ਏˆ ਤੂੰ,
ਧੁੱਪ ਦੇ ਵਿੱਚ ਵੀ, ਛਾˆ ਦੇ ਵਿੱਚ ਵੀ।
ਗੁਰੂ ਪੀਰ ਸਭ ਤੈਨੂੰ ਧਿਆਉˆਦੇ
‘ਘਾਇਲ‘ ਜਿਹੇ ਵੀ ਸੀਸ ਝੁਕਾਉˆਦੇ,
ਫਿਰ ਵੀ ਤੇਰੀ ਕਦਰ ਨਹੀˆ ਪੈˆਦੀ,
ਧਰਤੀ ਵਿੱਚ ਵੀ, ਅੰਬਰਾˆ ਵਿੱਚ ਵੀ।
ਵਾˆਗ ਰੁੱਖ ਦੇ ਸੜਦੀ ਏˆ ਤੂੰ,
ਧੁੱਪ ਦੇ ਵਿੱਚ ਵੀ, ਛਾˆ ਦੇ ਵਿੱਚ ਵੀ।
|
|
ਕਬੂਤਰ
ਸੁਖਿੰਦਰ
ਹੁਣ, ਕਬੂਤਰ ਉੱਡਦੇ ਹਨ
ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ
ਚਿਹਰਿਆਂ ਉੱਤੇ, ਵੱਖੋ ਵੱਖ ਤਰ੍ਹਾਂ ਦੇ
ਮੁਖੌਟੇ ਸਜਾ ਕੇ
ਕਿਸੇ ਅਮੀਰ ਦੇਸ਼ ਦੀ
ਨਾਗਰਿਕਤਾ ਲੈਣ ਖਾਤਿਰ, ਉਹ
ਕੁਝ ਵੀ ਬਣ ਸਕਦੇ ਹਨ-
ਮਸਲਨ: ਅਖਬਾਰਾਂ ਦੇ ਪੱਤਰਕਾਰ
ਕਬੱਡੀ ਦੇ ਖਿਡਾਰੀ, ਗੁਰਦੁਆਰਿਆਂ ਦੇ ਭਾਈ
ਗਾਇਕ, ਅਧਿਆਪਕ, ਡਾਕਟਰ, ਨਰਸਾਂ, ਅਦਾਕਾਰ
ਰਾਗੀ, ਢਾਡੀ, ਕਵੀਸ਼ਰ, ਸੰਗੀਤਕਾਰ, ਫਿਲਮ-ਨਿਰਦੇਸ਼ਕ
ਜਾਂ ਇਹੋ ਜਿਹਾ ਹੀ ਕੁਝ ਹੋਰ
ਕਬੂਤਰਬਾਜ਼ੀ ਦੀ ਜੇਕਰ ਮੰਗ ਹੋਵੇ, ਤਾਂ
ਭਰਾ ਭੈਣਾਂ ਨਾਲ ਵਿਆਹ ਕਰ ਸਕਦੇ ਹਨ
ਪਿਓ ਧੀਆਂ ਨਾਲ, ਅਤੇ ਮਾਵਾਂ
ਆਪਣੇ ਹੀ ਪੁੱਤਰਾਂ ਦੀਆਂ ਪਤਨੀਆਂ ਬਣਕੇ
ਉਨ੍ਹਾਂ ਲਈ, ਸੇਜਾਂ ਸਜਾ ਸਕਦੀਆਂ ਹਨ
ਕਬੂਤਰਬਾਜ਼ੀ ਦੇ ਮਹਾਂ-ਉਸਤਾਦ
ਅਤੇ ਉਨ੍ਹਾਂ ਦੇ ਸਾਜਿ਼ਸ਼ੀ ਕਰਿੰਦੇ
ਆਪਣੇ ਤਲਿੱਸਮੀ ਸ਼ਬਦਾਂ ਦੇ ਜਾਦੂ ਸੰਗ
ਇਮੀਗਰੇਸ਼ਨ ਅਫਸਰਾਂ ਸਾਹਮਣੇ
ਹੋਣ ਵਾਲੀਆਂ, ਮੁਲਾਕਾਤਾਂ ਦੌਰਾਨ
ਖੂੰਖਾਰ ਦਹਿਸ਼ਤਗਰਦਾਂ ਨੂੰ, ਪਹੁੰਚੇ ਹੋਏ ਸੰਤ-ਮਹਾਤਮਾ
ਅਤੇ ਕਾਤਲਾਂ ਨੂੰ, ਮਹਾਂ-ਉਪਕਾਰੀ ਬਣਾ ਕੇ
ਪੇਸ਼ ਕਰ ਸਕਦੇ ਹਨ
ਉਨ੍ਹਾਂ ਦਾ ਵੱਸ ਚੱਲੇ, ਤਾਂ ਉਹ
ਆਪਣੀਆਂ ਹੀ ਪਤਨੀਆਂ ਦੀ
ਨਿੱਤ, ਬੇਤਹਾਸ਼ਾ, ਮਾਰ-ਕੁਟਾਈ ਕਰਨ ਵਾਲੇ
ਉਜੱਡ ਪਤੀਆਂ ਨੂੰ, ਦਿਆਲੂ ਪਤੀ ਬਣਾ ਕੇ
ਪੇਸ਼ ਕਰਨ ਵਿੱਚ ਵੀ
ਕੋਈ ਕਸਰ ਨਹੀਂ ਛੱਡਣਗੇ
ਕਬੂਤਰਬਾਜ਼ੀ ਦੇ ਮਹਾਂ-ਉਸਤਾਦ
ਅਤੇ ਉਨ੍ਹਾਂ ਦੇ ਮੱਕਾਰ ਅਹਿਲਕਾਰ
ਕਬੂਤਰਾਂ ਨੂੰ, ਕਿਸੇ ਅਮੀਰ ਦੇਸ਼ ਦੀ
ਸੁੱਖਾਂ ਭਰੀ
ਜ਼ਿੰਦਗੀ
ਦੇ ਹੱਕ ਦੁਆਉਣ ਖਾਤਿਰ
ਕਾਗ਼ਜ਼ੀ ਫੁੱਲਾਂ ਵਰਗੇ, ਰੰਗ ਬਰੰਗੇ, ਸ਼ਬਦਾਂ ਦੇ
ਜਾਦੂ ਸੰਗ, ਕੁਝ ਵੀ ਕਰ ਸਕਦੇ ਹਨ
ਉਹ, ਕਬੂਤਰਾਂ ਦੇ ਚਿਹਰਿਆਂ ਉੱਤੇ
ਅਜਿਹਾ, ਕੋਈ ਵੀ ਮੁਖੌਟਾ ਸਜਾ ਸਕਦੇ ਹਨ
ਮੁਖੌਟਾ, ਜੋ ਉਨ੍ਹਾਂ ਲਈ
ਇੱਕ ਦੇਸ਼ ਤੋਂ ਉੱਡ ਕੇ
ਕਿਸੇ ਹੋਰ ਦੇਸ਼ ਦੀਆਂ ਸਰਹੱਦਾਂ ਅੰਦਰ
ਘੋਸਲੇ ਬਨਾਉਣਾ
ਯਕੀਨੀ ਬਣਾ ਸਕਦਾ ਹੋਵੇ
(ਮਾਲਟਨ, ਅਗਸਤ 9, 2011)
ਠੱਗ ਬਾਬੇ
ਸੁਖਿੰਦਰ
ਉਹ, ਕਿਸੀ ਹੋਰ ਗ੍ਰਹਿ ਤੋਂ
ਆਏ ਹੋਏ, ਯੂਐਫਓ ਨਹੀਂ-
ਏਸੇ ਧਰਤੀ ਦੇ ਮਾਹੌਲ
ਦੀ ਹੀ ਉਪਜ ਹਨ
ਉਹ, ਸਾਡੇ, ਤੁਹਾਡੇ, ਗੁਆਂਢੀਆਂ ਦੇ
ਜਾਂ ਪਿੰਡ ‘ਚੋਂ ਕਿਸੇ ਦੇ
ਧੀਆਂ, ਪੁੱਤਰ ਹੋਣਗੇ
ਉਨ੍ਹਾਂ ਨੂੰ ਬੇਸਮਝ, ਮੂਰਖ, ਅਗਿਆਨੀ
ਸਮਝਣ ਦੀ, ਕਦੀ ਵੀ
ਭੁੱਲ ਨਾ ਕਰਨਾ-
ਵਸਤ ਮੰਡੀ ਦੇ
ਚੁਸਤ ਵਿਉਪਾਰੀਆਂ ਵਾਂਗ
ਉਨ੍ਹਾਂ ਨੇ ਵੀ ਸਿੱਖ ਲਈਆਂ ਹਨ
ਮਛਲੀਆਂ ਨੂੰ ਜਾਲ ਵਿੱਚ
ਫਸਾਉਣ ਦੀਆਂ, ਪਰਾ-ਆਧੁਨਿਕ ਤਕਨੀਕਾਂ
ਉਹ, ਖੂਬ ਜਾਣਦੇ ਹਨ
ਮੰਡੀ ‘ਚ ਕੀ ਵਿਕਦਾ ਹੈ-
ਉਹ, ਜਾਣਦੇ ਹਨ ਵੇਚਣਾ
ਟੀਵੀ ਸਕਰੀਨਾਂ ਉੱਤੇ
ਅੱਖਾਂ ਨੂੰ ਚੁੰਧਿਆ ਦੇਣ ਵਾਲੀਆਂ
ਰੌਸ਼ਨੀਆਂ ਦਾ ਜਲੌ ਕਰਕੇ
ਆਪਣਾ ਪਾਖੰਡ - ਸੁਆਹ ਦੀਆਂ ਪੁੜੀਆਂ
ਸੁਨਹਿਰੀ ਵਰਕਾਂ ‘ਚ ਲਪੇਟ
ਹਰ ਮਰਜ਼ ਦੀ ਦੁਆ ਕਹਿਕੇ
ਉਹ, ਜਾਣਦੇ ਹਨ :
ਸਾਡੀਆਂ ਲਾਲਸਾਵਾਂ-
ਸਾਡੀਆਂ ਕਮਜ਼ੋਰੀਆਂ-
ਸਾਡੀਆਂ ਇਛਾਵਾਂ-
ਸਾਡੀਆਂ ਆਸ਼ਾਵਾਂ-
ਸਾਡੀਆਂ ਨਿਰਾਸ਼ਾਵਾਂ-
ਉਹ, ਇਹ ਵੀ ਜਾਣਦੇ ਹਨ
ਕਿ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਵਜੋਂ
ਉੱਚੇ ਗੁੰਬਦਾਂ ਅਤੇ ਮਮਟੀਆਂ ਵਾਲੀਆਂ
ਆਲੀਸ਼ਾਨ ਇਮਾਰਤਾਂ ਵਿੱਚ, ਰੱਬ ਦੇ ਨਾਮ ਉੱਤੇ
ਖੁੱਲ੍ਹੀਆਂ ਬਹੁ-ਰੰਗੀਆਂ ਦੁਕਾਨਾਂ
ਮੰਦਿਰਾਂ, ਮਸਜਿਦਾਂ, ਗਿਰਜਿਆਂ, ਗੁਰਦੁਆਰਿਆਂ ਵਿੱਚ
ਕੀ, ਕੀ ਕੌਤਕ ਰਚੇ ਜਾ ਰਹੇ ਹਨ :
ਖੜਤਾਲਾਂ ਵਜਦੀਆਂ ਹਨ
ਛੈਣੇ ਖੜਕਦੇ ਹਨ
ਸੰਖ ਪੂਰੇ ਜਾ ਰਹੇ ਹਨ
ਨਾਹਰੇ ਗੂੰਜਦੇ ਹਨ
ਉਹ, ਇਹ ਵੀ ਜਾਣਦੇ ਹਨ
ਕਿ ਹਉਮੈਂ, ਲਾਲਚ ਅਤੇ ਘੁਮੰਡ ਦੇ ਗ੍ਰਸੇ ਹੋਏ
ਅਸੀਂ, ਆਪਣੇ ਹੀ ਸੰਗੀ-ਸਾਥੀਆਂ
ਮਿੱਤਰਾਂ, ਗੁਆਂਢੀਆਂ, ਹਮਜੋਲੀਆਂ ਨੂੰ
ਮਹਿਜ਼, ਜੀਣ ਦੇ ਹੱਕ ਦੇਣ ਤੋਂ ਵੀ ਇਨਕਾਰੀ ਹੋ
ਜ਼ਾਤ-ਪਾਤ, ਊਚ-ਨੀਚ ਦੇ ਲੇਬਲ ਲਗਾ
ਸਦੀਆਂ ਆਪਣੇ ਪੈਰਾਂ ਹੇਠ
ਲਿਤਾੜਿਆ ਹੈ, ਘਾਹ ਦੇ ਤਿਨਕਿਆਂ ਵਾਂਗੂੰ
ਉਹ, ਇਹ ਵੀ ਜਾਣਦੇ ਹਨ
ਖਪਤ ਸਭਿਆਚਾਰ ਦੇ ਰੰਗਾਂ ‘ਚ ਰੰਗਿਆ ਆਦਮੀ
ਵਸਤਾਂ ਪ੍ਰਾਪਤ ਕਰਨ ਦੀ ਦੌੜ ਵਿੱਚ ਖੁੱਭਾ
ਅੰਨ੍ਹੇ ਘੋੜੇ ਵਾਂਗ ਸਰਪਟ ਦੌੜਦਾ
ਅੰਦਰੋਂ ਥੱਕ ਚੁੱਕਾ ਹੈ, ਅੰਦਰੋਂ ਟੁੱਟ ਚੁੱਕਾ ਹੈ
ਅੰਦਰੋਂ ਇਕੱਲਤਾ ਵਿੱਚ ਘਿਰ ਗਿਆ ਹੈ
ਉਹ, ਪਲ ਪਲ ਆਪਣੇ ਆਪ ਨੂੰ ਹੀ
ਪੁੱਛ ਰਿਹਾ ਹੈ, ਇੱਕ ਹੀ ਸੁਆਲ :
‘ਮੇਰੇ ਮਨ ਦਾ ਸੁੱਖ ਚੈਨ
ਕਿੱਥੇ ਗੁੰਮ ਚੁੱਕਾ ਹੈ?’
ਤੇ ਠੱਗ ਬਾਬਿਆਂ ਨੇ
ਇਹ ਸਭ ਕੁਝ ਜਾਣਕੇ
ਸਮੁੰਦਰ ਦੇ ਖਾਰੇ ਪਾਣੀਆਂ ਵਿੱਚ
ਤੈਰ ਰਹੀਆਂ, ਇਨ੍ਹਾਂ ਸਭ ਮਛਲੀਆਂ ਨੂੰ
ਆਪਣੇ ਜਾਲਾਂ ਵਿੱਚ ਫਸਾਉਣ ਲਈ
ਤਰ੍ਹਾਂ ਤਰ੍ਹਾਂ ਦੇ, ਦਿਲ ਲੁਭਾਉਣੇ ਕਾਂਟੇ
ਪਾਣੀਆਂ ਵਿੱਚ ਸੁੱਟ ਦਿੱਤੇ ਹਨ
(ਮਾਲਟਨ, ਅਗਸਤ 30, 2011)
ਛੇਵਾਂ ਦਰਿਆ
ਸੁਖਿੰਦਰ
ਪੰਜਾਬੀਆਂ ਨੂੰ, ਪੰਜਾਬ ਦੇ
ਪੰਜਾਂ ਦਰਿਆਵਾਂ ਨਾਲ ਮੋਹ ਹੈ -
ਪਰ ਹੁਣ, ਜੋ ਛੇਵਾਂ ਦਰਿਆ ਵੀ
ਵਗ ਰਿਹਾ ਹੈ, ਉਸਦਾ ਕੀ ਕਰਨਗੇ ?
ਇਹ ਛੇਵਾਂ ਦਰਿਆ
ਨਸ਼ਿਆਂ
ਦਾ ਦਰਿਆ ਹੈ
ਜਿਸ ਵਿੱਚ ਡੁੱਬ ਰਿਹਾ ਹੈ
ਹਰ ਕੋਈ, ਆਪਣੀ ਹੀ
ਮਨ-ਮਰਜ਼ੀ ਦੇ ਨਾਲ
ਸ਼ਾਮ ਪੈਂਦਿਆਂ ਹੀ, ਰੰਗੀਨ
ਹੋਣ ਲੱਗਦਾ ਹੈ ਮਾਹੌਲ -
ਛਲਕਨ ਲੱਗਦੇ ਹਨ ਗਿਲਾਸ
ਫਿਰ, ਵੇਖਦਿਆਂ ਹੀ ਵੇਖਦਿਆਂ
ਕਵਿਤਾ, ਕਹਾਣੀ, ਨਾਵਲ, ਨਾਟਕ, ਨਿਬੰਧ
ਸਭ ਕੁਝ ਡੁੱਬ ਜਾਂਦਾ ਹੈ
ਵਗ ਰਹੇ ਛੇਵੇਂ ਦਰਿਆ ਵਿੱਚ
ਪੰਜਾਬੀਆਂ ਨੂੰ, ਪੰਜਾਬ ਦੇ
ਪੰਜਾਂ ਦਰਿਆਵਾਂ ਨਾਲ ਮੋਹ ਹੈ -
ਪਰ ਛੇਵੇਂ ਦਰਿਆ ਦੇ ਪਾਣੀਆਂ ਦੀ
ਖਿੱਚ ਹੀ ਕੁਝ ਅਜਿਹੀ ਹੈ
ਕਿ ਦੇਸ-ਬਦੇਸ ਦੇ ਅਨੇਕਾਂ
ਬਹੁ-ਚਰਚਿਤ ‘ਕਬੱਡੀ ਖੇਡ ਮੇਲੇ’
ਮਹਿਜ਼, ‘ਡਰੱਗ ਸਮਗਲਿੰਗ ਮੇਲੇ’ ਬਣਕੇ ਰਹਿ ਗਏ ਹਨ
ਅਤੇ ਖਿਡਾਰੀ -
ਕਬੱਡੀ ਖੇਡ ਵਿੱਚ ਮੱਲਾਂ ਮਾਰਨ ਦੀ ਥਾਂ
‘ਡਰੱਗ ਸਮੱਗਲਰ’ ਬਣਕੇ ਚਰਚਾ ਦਾ ਵਿਸ਼ਾ ਬਣ ਰਹੇ ਹਨ
ਪੰਜਾਬੀਆਂ ਨੂੰ, ਪੰਜਾਬ ਦੇ
ਪੰਜਾਂ ਦਰਿਆਵਾਂ ਨਾਲ ਮੋਹ ਹੈ -
ਪਰ ਛੇਵੇਂ ਦਰਿਆ ਦੇ ਪਾਣੀਆਂ ਦਾ
ਜਾਦੂ, ਜਦੋਂ ਸਿਰ ਚੜ੍ਹ ਕੇ ਬੋਲਦਾ ਹੈ
ਤਾਂ, ਆਪਣੀ ਵਿੱਦਵਤਾ ਦਾ ਪੰਡਤਾਊਪਨ
ਦਿਖਾਣ ਦੀ ਕਾਹਲ ਵਿੱਚ ਗਵਾਚੇ
ਅਨੇਕਾਂ ਕ੍ਰਾਂਤੀਕਾਰੀਆਂ ਦੀ ਚੇਤਨਾ ਵਿੱਚ ਉੱਭਰੇ
ਪਤਾ ਨਹੀਂ ਕਿੰਨ੍ਹੇ ਕੁ
ਰਾਜਨੀਤਿਕ, ਆਰਥਿਕ, ਸਾਹਿਤਕ, ਸਭਿਆਚਾਰਕ
ਇਨਕਲਾਬ, ਝੱਗ ਬਣਕੇ ਤੈਰਨ ਲੱਗਦੇ ਹਨ
ਅੱਧ ਭਰੇ ਵਿਸਕੀ ਦੇ ਗਿਲਾਸਾਂ ਵਿੱਚ
ਅਤੇ ਫਿਰ
ਜਿਉਂ, ਜਿਉਂ ਨਸ਼ਾ ਖਿੜਦਾ ਜਾਂਦਾ ਹੈ
ਉਨ੍ਹਾਂ ਨੂੰ ਜਾਪਦਾ ਹੈ -
ਬਸ, ਇਨਕਲਾਬ ਆਇਆ ਕਿ ਆਇਆ
ਜਿਵੇਂ ਕਿਤੇ, ਇਨਕਲਾਬ ਕਮਰੇ ਤੋਂ ਬਾਹਰ
ਦਹਿਲੀਜ਼ ਉੱਤੇ ਖੜ੍ਹਾ ਹੋਵੇ
(ਮਾਲਟਨ, ਸਤੰਬਰ 1, 2011) |
|
'ਗ਼ਜ਼ਲ ਦਾ
ਸ਼ਹਿਨਸ਼ਾਹ'
ਜਗਜੀਤ ਸਿੰਘ ਦੇ
ਅਕਾਲ ਚਲਾਣੇ ਉੱਤੇ ਲਿਖ਼ੀ ਇਕ
ਗ਼ਜ਼ਲ
ਡਾ.ਸਾਥੀ ਲੁਧਿਆਣਵੀ-ਲੰਡਨ
|
ਸਾਥੀ
ਲਧਿਆਣਵੀ |
|
|
ਮੇਰੇ ਵਤਨ ਦੀ ਜਾਨ ਸੀ ਜਗਜੀਤ
ਸਿੰਘ।
ਮੇਰੇ ਵਤਨ ਦੀ ਸ਼ਾਨ ਸੀ ਜਗਜੀਤ ਸਿੰਘ।
=ਗ਼ਾਇਕੀ ਦੇ ਸੁਰਾਂ ਦਾ ਉਸਤਾਦ
ਸੀ,
ਸੁਰਾਂ ਵਾਲ਼ੀ ਖ਼ਾਨ ਸੀ ਜਗਜੀਤ ਸਿੰਘ।
=ਸ਼ਬਦ, ਭਜਨ, ਗੀਤ ਗਾਉਂਦਾ ਸੀ
ਕਮਾਲ,
ਗ਼ਜ਼ਲ ਦੀ ਜਿੰਦ ਜਾਨ ਸੀ ਜਗਜੀਤ ਸਿੰਘ।
=ਸ਼ੇਅਰਾਂ ਨੂੰ ਪਹਿਚਾਣਦਾ ਜਗਜੀਤ
ਸਿੰਘ,
ਸ਼ੇਅਰ ਦੀ ਪਹਿਚਾਣ ਸੀ ਜਗਜੀਤ ਸਿੰਘ।
=ਹੋਂਠ ਉਸ ਦੇ ਅਮਰ ਕਰਦੇ ਗ਼ੀਤ
ਨੂੰ,
ਗ਼ੀਤ ਦੀ ਜ਼ੁਬਾਨ ਸੀ ਜਗਜੀਤ ਸਿੰਘ।
=ਸੁਰਾਂ ਦੀ ਦੇਵੀ ਦੀ ਉਸ ‘ਤੇ
ਮਿਹਰ ਸੀ,
ਸੁਰਾਂ ਲਈ ਵਰਦਾਨ ਸੀ ਜਗਜੀਤ ਸਿੰਘ।
=ਮੰਚ ‘ਤੇ ਜਗਜੀਤ ਹੈ ਸੀ
ਸ਼ਹਿਨਸ਼ਾਹ,
ਅਵਾਮ ਦਾ ਸੁਲਤਾਨ ਸੀ ਜਗਜੀਤ ਸਿੰਘ।
=ਕਦੇ ਸ਼ੁਅਲਾ, ਕਦੇ ਸ਼ਬਨਮ ਬਣੇ,
ਗੁੱਲ ਸੀ ਗੁੱਲਸਤਾਨ ਸੀ ਜਗਜੀਤ ਸਿੰਘ।
=ਬਿਰਹਾ ਦਾ ਸੁਲਤਾਨ ਹੈ ਸੀ ਸ਼ਿਵ
ਕੁਮਾਰ,
ਉਸ ਦਾ ਤਰਜਮਾਨ ਸੀ ਜਗਜੀਤ ਸਿੰਘ।
=ਹਰ ਤਰਫ਼ ਮਹਿਕਾਂ ਖ਼ਿਲਾਰਨ
ਵਾਲੜਾ,
ਖ਼ੁਸ਼ਬੂਦਾਰ ਇਨਸਾਨ ਸੀ ਜਗਜੀਤ ਸਿੰਘ।
=ਹਮ ਪਿਆਲਾ ਯਾਰ ਉਸ ਦੇ ਆਖ਼ਦੇ,
ਮਿੱਤਰ ਬੜਾ ਮਹਾਨ ਸੀ ਜਗਜੀਤ ਸਿੰਘ।
=ਹਰ ਜਗ੍ਹਾ ਸਨਮਾਨ ਮਿਲਿਆਂ ਓਸ
ਨੂੰ,
ਸਨਮਾਨ ਦਾ ਸਨਮਾਨ ਸੀ ਜਗਜੀਤ ਸਿੰਘ।
=ਬਹੁਤ ਸ਼ੁਹਰਤ ਬਹੁਤ ਇੱਜ਼ਤ ਖ਼ੱਟ
ਲਈ,
ਇਸੇ ਲਈ ਧੰਨਵਾਨ ਸੀ ਜਗਜੀਤ ਸਿੰਘ।
=”ਸਾਥੀ” ਬੜੇ ਹੀ ਫ਼ੈਨ ਸਨ ਜਗਜੀਤ
ਦੇ,
ਚੂੰ ਕਿ ਬੜਾ ਗੁਣਵਾਨ ਸੀ ਜਗਜੀਤ ਸਿੰਘ। |
ਗ਼ਜ਼ਲ
ਅੱਛੀ ਲਗੀ
ਡਾ. ਸਾਥੀ ਲੁਧਿਆਨਵੀ
ਤੇਰਾ ਹਰ ਬੋਲ ਹਰ ਬਾਤ ਅੱਛੀ ਲਗੀ।
ਇਸ ਲੀਏ ਤੋ ਵੁਹ ਰਾਤ ਅੱਛੀ ਲਗੀ।
ਚਿਹਰੇ ਪੇ ਖ਼ੁਸ਼ੀ ਔਰ ਆਂਖ਼ੋਂ ਮੇ ਹਯਾ,
ਇਸ਼ਕ ਕੀ ਵੁਹ ਸ਼ੁਰੂਆਤ ਅੱਛੀ ਲਗੀ।
ਤੂੰ ਨੇ ਕਹਾ ਕਿ ਪਯਾਰ ਕਰਤੀ ਹੂੰ ਤੁਝੇ,
ਇਨ ਅਲਫ਼ਾਜ਼ ਕੀ ਸੌਗ਼ਾਤ ਅੱਛੀ ਲਗੀ।
ਦੋਨੋਂ ਤਰਫ਼ ਥੀ ਏਕ ਆਤਿਸ਼ੇ-ਮੁਹੱਬਤ,
ਜਜ਼ਬਾਤੇ-ਇੰਤਿਹਾ ਕੀ ਰਾਤ ਅੱਛੀ ਲਗੀ।
ਯੇਹ ਇਸ਼ਕ ਕਾ ਹੀ ਮੋਹਜਜ਼ਾ ਜਾਨੋਂ,
ਯੇਹ ਦੁਨੀਆਂ ਯੇਹ ਕਾਇਨਾਤ ਅੱਛੀ ਲਗੀ।
ਜਬ ਸੇ ਜ਼ੁਲਫ਼ ਪੇ ਪਾਨੀ ਕੀ ਬੂੰਦੇਂ ਦੇਖ਼ੀਂ,
ਤਬ ਸੇ ਯੇਹ ਬਰਸਾਤ ਅੱਛੀ ਲਗੀ।
ਰਾਤ ਕੋ ਹਮ ਨੇ ਖ਼ੂਬਸੂਰਤ ਸਪਨੇ ਦੇਖ਼ੇ,
ਆਂਖ਼ ਖ਼ੁਲ੍ਹੀ ਤੋ ਪਰਭਾਤ ਅੱਛੀ ਲਗੀ।
ਤੂ ਹੈ ਤੋ ਜ਼ਮਾਨੇ ਕਾ ਭਲਾ ਗ਼ਮ ਕੈਸਾ,
ਜ਼ਮਾਨੇ ਸੇ ਮਿਲੀ ਨਜਾਤ ਅੱਛੀ ਲਗੀ।
ਸੁਨਤੇ ਹੈਂ ਕਿ ਇਨਸਾਂ ਮੇਂ ਖ਼ੁਦਾ ਬਸਤਾ ਹੈ,
ਇਸ ਲੀਏ ਇਨਸਾਂ ਕੀ ਜ਼ਾਤ ਅੱਛੀ ਲਗੀ।
ਦਿਲ ਭਰ ਆਇਆ ਤੋ ਅਸ਼ਕੋਂ ਨੇ ਵਫ਼ਾ ਕੀ,
ਆਂਖ਼ੋਂ ਮੇਂ ਅਸ਼ਕੋਂ ਕੀ ਬਾਰਾਤ ਅੱਛੀ ਲਗੀ।
ਗ਼ਜ਼ਲ ਮਹਿਕੀ, ''ਸਾਥੀ'' ਕਾਗ਼ਜ਼ ਪੇ ਲਿਖ਼ੀ,
ਆਜ ਕਲਮ ਅੱਛਾ ਲਗਾ, ਦਵਾਤ ਅੱਛੀ ਲਗੀ। |
ਰੋਸ਼ਨੀ
ਗ਼ਜ਼ਲ
ਸਾਥੀ ਲਧਿਆਣਵੀ-ਲੰਡਨ
ਜਿੱਥੇ ਕਿਤੇ
ਹਨ੍ਹੇਰਾ ਪਿਆਰੇ ਰੋਸ਼ਨੀ ਕਰੋ।
ਨਾ ਕਹਿ ਤੇਰਾ ਮੇਰਾ ਪਿਆਰੇ ਰੋਸ਼ਨੀ ਕਰੋ।
ਦੀਪ ਤੋਂ ਦੀਪ
ਜਗਾਇਆਂ ਕਦੇ ਨਾ ਲੋਅ ਘਟੇ,
ਦੀਪ ‘ਚ ਦਮ ਬਥੇਰਾ ਪਿਆਰੇ ਰੋਸ਼ਨੀ ਕਰੋ।
ਹਰ ਪਾਸੇ ਹੀ
ਰੋਸ਼ਨੀਆਂ ਫ਼ੈਲਾਅ ਦੇਵੋ,
ਖ਼ਿੜ ਜਾਏ ਚਾਰ ਚੁਫ਼ੇਰਾ ਪਿਆਰੇ ਰੋਸ਼ਨੀ ਕਰੋ।
ਗ਼ਗ਼ਨ ਦੀ ਚਾਦਰ ਗਿੱਲੀ
ਤੇ ਘਸਮੈਲ਼ੀ ਹੈ,
ਲੋਅ ਤੋਂ ਸੱਖ਼ਣਾ ਵਿਹੜਾ ਪਿਆਰੇ ਰੋਸ਼ਨੀ ਕਰੋ।
ਰੋਸ਼ਨੀਆਂ ਦੇ ਦੁਸ਼ਮਣ
ਨ੍ਹੇਰਾ ਚਾਹੁੰਦੇ ਨੇ,
ਕਰਕੇ ਤਕੜਾ ਜੇਰਾ ਪਿਆਰੇ ਰੋਸ਼ਨੀ ਕਰੋ।
ਘਰ ਦੀ ਹਰ ਇੱਕ
ਨੁੱਕਰ ਰੋਸ਼ਨ ਹੋ ਜਾਵੇ,
ਰੋਸ਼ਨ ਹੋ ਜਾਏ ਵਿਹੜਾ ਪਿਆਰੇ ਰੋਸ਼ਨੀ ਕਰੋ।
ਰਾਤੀਂ ਜੇਕਰ
ਰੋਸ਼ਨੀਆਂ ਫ਼ੈਲਾਓਗੇ,
ਚੜ੍ਹੇਗਾ ਸੋਨ-ਸਵੇਰਾ ਪਿਆਰੇ ਰੋਸ਼ਨੀ ਕਰੋ।
ਆਦਮ ਆਦਮ ਦਾ ਹੀ
ਦੁਸ਼ਮਣ ਬਣੇ ਕਿਓਂ,
ਛੱਡੋ ਝਗੜਾ ਝੇੜਾ ਪਿਆਰੇ ਰੋਸ਼ਨੀ ਕਰੋ।
ਜ਼ਿੰਦਗ਼ੀ ਤਾਂ ਹੈ ਇੱਕ
ਬੁਲਬੁਲਾ ਪਾਣੀ ਦਾ,
ਜੋਗੀ ਵਾਲ਼ਾ ਫ਼ੇਰਾ ਪਿਆਰੇ ਰੋਸ਼ਨੀ ਕਰੋ।
ਮਨ ਨੂੰ ਹੋਰ ਵਿਸ਼ਾਲ
ਕਰੋ “ਲੁਧਿਆਣਵੀ”,
ਵੱਡਾ ਕਰ ਲਓ ਘੇਰਾ ਪਿਆਰੇ ਰੋਸ਼ਨੀ ਕਰੋ। |
ਭਾਰਤਵਰਸ਼ ਦੇ ਨੇਤਾ
ਡਾ.ਸਾਥੀ ਲੁਧਿਆਣਵੀ
ਨੇਤਾ ਵਤਨ ਪ੍ਰਸਤ ਕਹਾ ਕੇ ਹਿੰਦ ਨੂੰ ਤਾਰਨਗੇ।
ਜਨ ਗਣ ਮਨ ਅਧਿਨਾਇਕ ਗਾ ਕੇ ਹਿੰਦ ਨੂੰ ਤਾਰਨਗੇ।
ਨਹਿਰੂ ਵਰਗੀ ਅਚਕਨ ਜੇਕਰ ਕੰਮ ਨਾ ਆਵੇਗੀ,
ਨੇਤਾ ਭਗਵੇਂ ਕੱਪੜੇ ਪਾ ਕੇ ਹਿੰਦ ਨੂੰ ਤਾਰਨਗੇ।
ਰਾਮਦੇਵ ਤੇ ਅੰਨਾਂ ਦਾ ਹੁਣ ਵਰਤ ਤੁੜਾਣਾ ਹੈ,
ਗਾਂਧੀ ਜੀ ਦਾ ਵਰਤ ਭੁਲਾ ਕੇ ਹਿੰਦ ਨੂੰ ਤਾਰਨਗੇ।
ਬੁਰੀ ਨਜ਼ਰ ਨਾ ਲੱਗੇ ਸਾਡੇ ਭਾਰਤ ਪਿਆਰੇ ਨੂੰ,
ਮੱਥੇ ਉੱਤੇ ਤਿਲਕ ਲਗਾ ਕੇ ਹਿੰਦ ਨੂੰ ਤਾਰਨਗੇ।
ਜੋਤਸ਼ੀਆਂ ਨੂੰ ਪੁੱਛ ਕੇ ਇਨ੍ਹਾਂ ਇਲੈਕਸ਼ਨ ਲੜਨੀ ਹੈ,
ਪੰਡਤ ਤੋਂ ਮੰਤਰ ਪੜ੍ਹਵਾ ਕੇ ਹਿੰਦ ਨੂੰ ਤਾਰਨਗੇ।
ਕਿਸੇ ਵਿਦੇਸ਼ੀ ਔਰਤ ਨੂੰ ਗੱਦੀ ਤੋਂ ਲਾਹੁਣ ਲਈ,
ਸਿਰ ਦੇ ਲੰਮੇਂ ਵਾਲ਼ ਮੁਨਾ ਕੇ ਹਿੰਦ ਨੂੰ ਤਾਰਨਗੇ।
ਰਥ ਯਾਤਰਾ, ਪਦ ਯਾਤਰਾ ਪੂਰਬ ਪੱਛਮ ਤੀਕ,
ਕੁਝ ਦਿਨ ਮੋਟਰ ਕਾਰ ਭੁਲਾ ਕੇ ਹਿੰਦ ਨੂੰ ਤਾਰਨਗੇ।
ਜਿੱਥੇ ਜੰਮਿਆਂ ਰਾਮ ਹੈ, ਉੱਥੇ ਮਸਜਦ ਕਾਹਨੂੰ ਹੈ,
ਅੱਲਾ ਦੇ ਇਕ ਘਰ ਨੂੰ ਢਾਹ ਕੇ ਹਿੰਦ ਨੂੰ ਤਾਰਨਗੇ।
ਕਹਿੰਦੇ ਸੱਤਰ ਲੱਖ਼ ਭਾਰਤੀ ਸਾਧੂ ਬਣ ਗਏ ਨੇ,
ਪਿੰਡੇ ਉੱਤੇ ਧੂੜ ਨਮਾ ਕੇ ਹਿੰਦ ਨੂੰ ਤਾਰਨਗੇ।
ਵੋਟਾਂ ਵੇਲੇ ਦਾਰੂ ਭੁੱਕੀ ਰੱਜ ਰੱਜ ਵੰਡਣਗੇ,
ਥੋੜ੍ਹੇ ਅਮਲੀ ਹੋਰ ਬਣਾ ਕੇ ਹਿੰਦ ਨੂੰ ਤਾਰਨਗੇ।
ਅਪਨਾ ਭਾਰਤ ਦੇਸ਼ ਵਿਸ਼ਵ ਮੇਂ ਅੱਵਲ ਨੰਬਰ ਹੈ,
ਗੱਲ ਨੂੰ ਥੋੜ੍ਹਾ ਜਿਹਾ ਵਧਾ ਕੇ ਹਿੰਦ ਨੂੰ ਤਾਰਨਗੇ।
ਮੰਤਰੀਆਂ ਵਿਚ ਭੋਲ਼ਾ ਚਿਹਰਾ ਚੰਗਾ ਹੁੰਦਾ ਹੈ,
ਮਨ ਮੋਹਨ ਨੂੰ ਅੱਗੇ ਲਾ ਕੇ ਹਿੰਦ ਨੂੰ ਤਾਰਨਗੇ।
ਭ੍ਰਿਸ਼ਟਾਚਾਰ ਤੇ ਬੇਈਮਾਨੀ ਖ਼ਬਰੇ ਕਿੱਥੇ ਹੈ,
ਨੇਤਾ ਸੱਚ ਨੂੰ ਝੂਠ ਬਣਾ ਕੇ ਹਿੰਦ ਨੂੰ ਤਾਰਨਗੇ।
ਰਿਸ਼ਵਤ ਖ਼ਾ ਕੇ ਨੇਤਾ ਢਿੱਡ ਵਧਾਈ ਫ਼ਿਰਦੇ ਨੇ,
ਸੰਮਾਂ ਵਾਲ਼ੀ ਡਾਂਗ ਚਲਾ ਕੇ ਹਿੰਦ ਨੂੰ ਤਾਰਨਗੇ।
ਦੇਸ਼ ਦੇ ਵਿੱਚੋਂ ਅਸੀਂ ਗਰੀਬੀ ਕੱਢ ਕੇ ਛੱਡਾਂਗੇ,
ਉੱਚੇ ਉੱਚੇ ਨਾਅਰੇ ਲਾ ਕੇ ਹਿੰਦ ਨੂੰ ਤਾਰਨਗੇ।
ਭਾਰਤ ਮਾਤਾ ਖ਼ਾਤਰ ਸੂਲ਼ੀ ਚੜ੍ਹਨਾ ਪੈਣਾ ਹੈ,
ਮੁੰਡਿਆਂ ਕੁੜੀਆਂ ਨੂੰ ਉਕਸਾਅ ਕੇ ਹਿੰਦ ਨੂੰ ਤਾਰਨਗੇ।
ਆਤਮ ਹੱਤਿਆ ਕਰਦੇ ਪਏ ਨੇ ਵਾਰਸ ਧਰਤੀ ਦੇ,
ਨੇਤਾ ਕਾਲ਼ੀ ਐਨਕ ਲਾ ਕੇ ਹਿੰਦ ਨੂੰ ਤਾਰਨਗੇ।
ਸੌ ਕਰੋੜ ਲੋਗ਼ੋਂ ਕਾ ਭਾਰਤ ਦੇਸ਼ ਹਮਾਰਾ ਹੈ,
ਇਸ ਦੀ ਗਿਣਤੀ ਹੋਰ ਵਧਾ ਕੇ ਹਿੰਦ ਨੂੰ ਤਾਰਨਗੇ।
”ਸਾਥੀ” ਵਰਗ਼ਾ ਸ਼ਾਇਰ ਲੋਕਾਂ ਨਾਲ਼ ਖ਼ੜੋਤਾ ਹੈ,
ਉਸ ਨੂੰ ਲੋਕਾਂ ਤੋਂ ਤੁੜਵਾ ਕੇ ਹਿੰਦ ਨੂੰ ਤਾਰਨਗੇ।
|
|
|
ਡਾ: ਗੁਰਮਿੰਦਰ ਸਿੱਧੂ |
|
|
ਮੈਂ ਭਗਤ ਸਿੰਘ ਬੋਲਦਾਂ …..
ਡਾ:
ਗੁਰਮਿੰਦਰ ਸਿੱਧੂ
ਸਾਡੇ ਸ਼ਹੀਦੀ ਦਿਵਸ ਮਨਾਉਣ ਵਾਲਿਓ !
ਬੁੱਤਾਂ ਦੇ ਗਲਾਂ 'ਚ ਹਾਰ ਪਾਉਣ ਵਾਲਿਓ!
ਭੀੜ ਸਾਹਵੇਂ ਹੱਥ ਆਪਣੇ ਜੋੜ ਕੇ,
ਸਾਡੇ ਅੱਗੇ ਸਿਰ ਨਿਵਾਉਣ ਵਾਲਿਓ!
ਸੁਣ ਲਓ ਸਾਡੇ ਦਿਲਾਂ ਦੀ ਵੇਦਨਾ,
ਫੁੱਲਾਂ ਅੰਦਰ ਰੋ ਰਹੀ ਹੈ ਵਾਸ਼ਨਾ
ਭਾਸ਼ਨਾਂ ਅੰਦਰ ਗੁਆਚੇ ਮਾਲਕੋ!
ਕਿੱਥੇ ਹੈ ਸੁੱਤੀ ਤੁਹਾਡੀ ਚੇਤਨਾ?
ਲਾਰਿਆਂ ਦੇ, ਨਾਹਰਿਆਂ ਦੇ ਸ਼ੋਰ ਵਿੱਚ
ਭੁੱਬਾਂ ਮਾਰੇ ਹਰ ਸ਼ਹੀਦ-ਆਤਮਾ
ਤੁਸੀਂ ਹੁਣ ਤੱਕ ਕੀਤੀਆਂ ਜੋ ਖੱਟੀਆਂ,
ਅੱਜ ਮੈਂ ਉਹਨਾਂ ਦੀ ਗੱਠੜੀ ਖੋਲ੍ਹਦਾਂ
ਪਛਾਣਿਆ ਹੈ ?ਕਿ ਨਹੀਂ ਪਛਾਣਿਆ?
ਵਾਰਿਸੋ! ਤੁਹਾਡਾ ਭਗਤ ਸਿੰਘ ਬੋਲਦਾਂ
ਤੁਸੀਂ ਭਾਰਤ-ਮਾਂ ਦਾ ਇਹ ਕੀ ਹਾਲ ਕੀਤਾ ਹੈ?
ਕਰਜ਼ੇ ਦੇ ਵਿੱਚ ਇਹਦਾ ਵਾਲ-ਵਾਲ ਕੀਤਾ ਹੈ
ਰੋਜ਼ ਏਥੇ ਲੱਗਦੇ ਲਾਸ਼ਾਂ ਦੇ ਢੇਰ ਨੇ
ਮਿੱਝ ਦੇ ਵਿੱਚ ਲਿੱਬੜੇ ਬਾਲਾਂ ਦੇ ਪੈਰ ਨੇ
ਵੈਣਾਂ 'ਚ ਭਿੱਜ ਕੇ ਲਾਲ ਕਿਲ੍ਹਾ ਕੰਬਦਾ ਏਥੇ,
ਮਾਵਾਂ ਦਾ ਸੀਨਾ ਪਿੱਟ ਪਿੱਟ ਕੇ ਅੰਬਦਾ ਏਥੇ,
ਥੇਹਾਂ ਦੀ ਤਸਵੀਰ ਨਿੱਤ ਦਿੰਦਾ ਅਖਬਾਰ ਹੈ
ਹਰ ਮਾਸੂਮ ਧੌਣ 'ਤੇ ਤਾਣੀ ਤਲਵਾਰ ਹੈ
ਕੀ ਮੈਂ ਇਸੇ ਆਜ਼ਾਦੀ ਲਈ
ਜਵਾਨੀ ਵਾਰ ਆਇਆ ਸੀ?
ਕੀ ਮੈਂ ਇਸੇ ਆਜ਼ਾਦੀ ਲਈ
ਜ਼ਿੰਦਗੀ ਹਾਰ ਆਇਆ ਸੀ?
ਕੀ ਮੈਂ ਇਸੇ ਆਜ਼ਾਦੀ ਵਾਸਤੇ
ਫਾਂਸੀ ਨੂੰ ਚੁੰਮਿਆ ਸੀ?
ਬਸੰਤੀ ਚੋਲਾ ਪਹਿਨ ਕੇ
ਕੀ ਇਹਦੇ ਲਈ ਘੁੰਮਿਆ ਸੀ?
ਨਹੀਂ ਨਹੀਂ…ਨਹੀਂ ਨਹੀਂ…
ਓ ਹਿੰਦ ਵਾਸੀਓ! ਓ ਸਾਥੀਓ! ਓ ਦੋਸਤੋ !
ਮੈਂ ਇਹ ਆਜ਼ਾਦੀ ਤਾਂ ਨਹੀਂ ਮੰਗੀ ਸੀ
ਏਥੇ ਤਾਂ ਜ਼ੋਰਾਵਰ ਹਰ ਥਾਂ ਕਹਿਰ ਢਾਅ ਰਿਹਾ,
ਹੱਕਾਂ ਦੀ ਚਿਣ ਕੇ ਚਿਖਾ ਲਾਂਬੂ ਲਗਾ ਰਿਹਾ
ਇਹ ਬੇਜ਼ਮੀਰੇ ਕੌਣ? ਜੋ ਹੱਥ ਸੇਕ ਰਹੇ ਨੇ?
ਆਜ਼ਾਦੀ ਨੂੰ ਕਿਸ਼ਤਾਂ ਦੇ ਅੰਦਰ ਵੇਚ ਰਹੇ ਨੇ
ਵਿਕਦੀਆਂ ਨੇ ਕੰਜਕਾਂ ਤੇ ਵਿਕਦੀਆਂ ਨੇ ਬੋਟੀਆਂ
ਨਿੱਕੇ ਨਿੱਕੇ ਹੱਥ ਨੇ ਰੂੜੀ 'ਚੋਂ ਲੱਭਦੇ ਰੋਟੀਆਂ
ਕੀ ਇਹੋ ਮੇਰੇ ਸੁਫ਼ਨਿਆਂ ਦਾ ਭਾਰਤ ਹੈ?
ਕੀ ਇਹੋ ਮੇਰੇ ਆਪਣਿਆਂ ਦਾ ਭਾਰਤ ਹੈ ?
ਨਹੀਂ ਨਹੀਂ….ਨਹੀਂ ਨਹੀਂ
ਓ ਹਿੰਦ ਵਾਸੀਓ!ਓ ਸਾਥੀਓ!ਓ ਦੋਸਤੋ!
ਮੈਂ ਇਹ ਆਜ਼ਾਦੀ ਤਾਂ ਨਹੀਂ ਮੰਗੀ ਸੀ
ਮੈਂ ਆਪਣੀ ਚਰਬੀ ਨੂੰ ਜਿਸ ਲਾਟ 'ਤੇ ਪੰਘਾਰਿਆ
ਮੈਂ ਜਿਹੜੇ ਲੋਕਾਂ ਲਈ ਬਘਿਆੜਾਂ ਨੂੰ ਲਲਕਾਰਿਆ
ਮੈਂ ਟੋਟਾ ਧੁੱਪ ਦਾ ਮੰਗਿਆ ਸੀ ਜਿਸ ਹਨ੍ਹੇਰੇ ਲਈ
ਮੈਂ ਹਰ ਪਲ ਨੇਜ਼ੇ'ਤੇ ਟੰਗਿਆ ਸੀ ਜਿਸ ਸਵੇਰੇ ਲਈ
ਕੀ ਇਹ ੳਹੀ ਹੈ ਸਵੇਰਾ? ੳਹੀ ਰੌਸ਼ਨੀ ਹੈ?
ਇਹ ਤਾਂ ਅੱਗ ਹੈ,ਜੋ ਸਾੜਦੀ ਹੈ,ਮਾਰਦੀ ਹੈ
ਓ ਮੇਰੇ ਨਾਮ ਦਾ ਵਪਾਰ ਕਰਨ ਵਾਲਿਓ!
ਇਕ ਦੂਜੇ ਉਤੇ ਇਲਜ਼ਾਮ ਧਰਨ ਵਾਲਿਓ!
ਦਾਅਵਾ ਕਰ ਰਹੇ ਓ ਮੇਰੀ ਰਾਹ'ਤੇ ਚੱਲਣ ਦਾ
ਓ ਮੇਰੇ ਵਤਨ ਨੂੰ ਨੀਲਾਮ ਕਰਨ ਵਾਲਿਓ!
ਮੈਂ ਕਦ ਕਿਹਾ ਸੀ? ਸੱਚ ਨੂੰ ਸ਼ਿਕੰਜੇ ਲਾ ਦਿਓ
ਹਰ ਇਕ ਵੰਝਲੀ ਚੁੱਲ੍ਹੇ ਦੇ ਅੰਦਰ ਡਾਹ ਦਿਓ
ਮੈਂ ਕਦ ਕਿਹਾ ਸੀ?ਮੱਥੇ ਦਾ ਦੀਵਾ ਪੂਰ ਦਿਓ,
ਗੁੰਗੀ ਜੀਭ ਨੂੰ ਇੱਕ ਸ਼ਬਦ 'ਜੀ..ਹਜ਼ੂਰ' ਦਿਓ
ਤੁਸੀਂ ਵਿਕਾਸ ਦੇ ਇਹ ਅਰਥ ਕੇਹੇ ਸਿਰਜੇ ਨੇ?
ਮੰਡੀਕਰਨ ਵਿੱਚ ਫਸਲਾਂ ਲਿਤਾੜੀ ਜਾਂਦੇ ਓ
ਅਸੀਂ ਜਿਹਨਾਂ ਵਿਦੇਸ਼ੀ ਹਾਕਮਾਂ ਨੂੰ ਕੱਢਿਆ
ਤੁਸੀਂ ਤਾਂ ਉਹਨਾਂ ਨੂੰ ਹੀ ਫੇਰ ਵਾੜੀ ਜਾਂਦੇ ਓ
ਇਹ ਹੰਝੂ ਖੂਨ ਦੇ ਡੁੱਲ੍ਹਦੇ ਨੇ, ਤੇ ਜੋ ਡੁੱਲ੍ਹਣਗੇ,
ਇਨਾਂ੍ਹ ਹੰਝੂਆਂ ਦਾ ਕੋਈ ਰਾਹ ਤੁਹਾਡੇ ਨਾਮ ਵੀ ਹੈ
ਮੈਂ ਇੱਕ ਵਾਰ ਨਹੀਂ ਮਰਿਆ, ਮੈਂ ਰੋਜ਼ ਮਰਦਾ ਹਾਂ
ਮੇਰੇ ਕਤਲ ਦਾ ਗੁਨਾਹ ਤੁਹਾਡੇ ਨਾਮ ਵੀ ਹੈ।
ਹਰ
ਦਾਗ
ਦਿਲ
ਦਾ
ਉਹਨੂੰ
ਡਾ:
ਗੁਰਮਿੰਦਰ ਸਿੱਧੂ
ਹਰ
ਦਾਗ
ਦਿਲ
ਦਾ
ਉਹਨੂੰ
ਜੇ
ਮੈਂ
ਦਿਖਾਇਆ
ਹੁੰਦਾ।
ਸ਼ਬਾਬ
ਮੇਰੇ
ਗਮ
'ਤੇ
ਏਦਾਂ
ਨਾ
ਆਇਆ
ਹੁੰਦਾ।
ਅੱਖਾਂ
'ਚ
ਜਗਦੀਆਂ
ਨਾ
ਖਾਬਾਂ
ਦੀਆਂ
ਜੇ
ਕਬਰਾਂ,
ਹੰਝੂਆਂ
ਦਾ
ਦੀਵਾ
ਏਦਾਂ
ਨਾ
ਟਿਮਟਿਮਾਇਆ
ਹੁੰਦਾ।
ਕੰਡਿਆਲੀਆਂ
ਤਾਰਾਂ
ਨੂੰ
ਚੁੰਮਿਆ
ਨਾ
ਹੁੰਦਾ
ਜੇਕਰ,
ਬੁੱਲ੍ਹਾਂ 'ਤੇ
ਰੰਗ
ਸੂਹਾ
ਨਾ
ਗੁਣਗੁਣਾਇਆ
ਹੁੰਦਾ।
'ਮੱਚਣ
ਦਾ
ਸੇਕ
ਦੇਖਾਂ',
ਜੇ
ਮੈਂ
ਕਿਹਾ
ਨਾ
ਹੁੰਦਾ,
ਲਪਟਾਂ
ਨੂੰ
ਛੋਹ
ਦੁਪੱਟਾ
ਨਾ
ਖਿੜਖਿੜਾਇਆ
ਹੁੰਦਾ।
ਰੁਤਬਾ
ਫਕੀਰਾਂ
ਦਾ
ਨਾ
ਸ਼ਾਹਾਂ
ਤੋਂ
ਉੱਚਾ
ਹੁੰਦਾ,
ਵਿਹੁ
ਦਾ
ਪਿਆਲਾ
ਜੇ
ਨਾ
ਗਟ
ਗਟ
ਚੜ੍ਹਾਇਆ
ਹੁੰਦਾ।
ਸਬਰਾਂ
ਨੇ
ਜਬਰਾਂ
ਕੋਲੋਂ
ਜੇ
ਹਾਰ
ਮੰਨੀ
ਹੁੰਦੀ,
ਥੋਹਰਾਂ
'ਤੇ
ਫੁੱਲ
ਕੋਈ
ਨਾ
ਮੁਸਕੁਰਾਇਆ
ਹੁੰਦਾ।
ਮੱਥਾ
ਨਾ
ਟੇਕਦੀ
ਜੇ
ਮੈਂ
ਦਰਦ
ਦੀ
ਦਰਗਾਹ
'ਤੇ,
ਨਜ਼ਮਾਂ
ਦਾ
ਝੁੰਮਰ
ਏਦਾਂ
ਨਾ
ਝਿਲਮਿਲਾਇਆ
ਹੁੰਦਾ।
ਸੁਫ਼ਨੇ
ਉਨ੍ਹਾਬੀ
ਰੰਗ
ਦੇ
ਡਾ:
ਗੁਰਮਿੰਦਰ ਸਿੱਧੂ
ਤੂੰ
ਤਾਂ
ਤੁਰ
ਗਿਉਂ
ਅੱਖਾਂ
ਦੇ
ਵਿੱਚ
ਧਰਕੇ
ਸੁਫ਼ਨੇ
ਉਨ੍ਹਾਬੀ
ਰੰਗ
ਦੇ
ਹੁਣ
ਡੁੱਲ੍ਹਦੇ
ਕਟੋਰੇ
ਭਰਕੇ
ਸੁਫ਼ਨੇ
ਉਨ੍ਹਾਬੀ
ਰੰਗ
ਦੇ
ਅੱਧੀ
ਰਾਤ
ਨੂੰ
ਪਹਿਰ
ਦੇ
ਤੜਕੇ
ਤਾਰਿਆਂ
ਦੀ
ਪੰਡ
ਖੁੱਲ੍ਹ
ਗਈ
ਸਾਥੋਂ
ਗਈ
ਨਾ
ਸੰਭਾਲੀ
ਵਿੱਚ
ਮੁੱਠੀ
ਦੇ
ਮੁਹੱਬਤਾਂ
ਦੀ
ਖੰਡ
ਡੁੱਲ੍ਹ
ਗਈ
ਲੋਕੀ
ਹੱਸਦੇ
ਇਸ਼ਾਰੇ
ਕਰਕੇ,
ਸੁਫ਼ਨੇ
ਸ਼ਰਾਬੀ
ਰੰਗ
ਦੇ
ਅਸੀਂ
ਰਾਤ
ਦੇ
ਸਿਰਹਾਣੇ
ਬਾਹਾਂ
ਰੱਖ
ਕੇ
ਜੋਗਣਾਂ
ਦੇ
ਦੇਸ
ਤੁਰ
ਗਏ
ਤੇਰੇ
ਕੱਚੇ
ਵੇ
ਘੜੇ
ਜਿਹੇ
ਵਾਅਦੇ
ਪਾਣੀਆਂ
ਦੇ
ਵਿੱਚ
ਖੁਰ
ਗਏ
ਪੈਣੇ
ਲੱਭਣੇ
ਝਨਾਵਾਂ
ਤਰਕੇ ,
ਸੁਫ਼ਨੇ
ਚਨਾਬੀ
ਰੰਗ
ਦੇ
ਸੁੰਨ
ਚੜ੍ਹ
ਗਿਆ
ਮਾਹੀ
ਵੇ
ਸਾਡੀ
ਜਿੰਦ
ਨੂੰ
ਗੜਿਆਂ
ਦੀ
ਸੇਜ
ਹੋ
ਗਈ
ਸਾਰੇ
ਹਰਫ
ਵਸਲ
ਦੇ
ਗੂੜ੍ਹੇ
ਬਿਰਹਾ
ਦੀ
ਸੇਮ
ਧੋ
ਗਈ
ਨਹੀਂਉਂ
ਉਡਦੇ
ਰਹਿਣ
ਸਦਾ
ਡਰ
ਕੇ
ਸੁਫ਼ਨੇ
ਉਕਾਬੀ
ਰੰਗ
ਦੇ
ਰਾਤੀਂ
ਲੱਗਦਾ
ਸਰਾਪ
ਸਾਡੀ
ਨੀਂਦ
ਨੂੰ
ਦਿਨੇ
ਤੇਰੀ
ਤੇਹ
ਲੱਗਦੀ
ਬੱਘੀ
ਸਾਹਾਂ
ਦੀ
ਰੁਕੇ
ਨਾ
ਇੱਕ
ਪਲ
ਵੀ
ਸਿਵਿਆਂ
ਨੂੰ
ਜਾਵੇ
ਭੱਜਦੀ
ਬੁਝ
ਜਾਣਗੇ
ਰਾਖ
ਠੰਢੀ
ਕਰਕੇ
ਸੁਫ਼ਨੇ
ਮਤਾਬੀ
ਰੰਗ
ਦੇ
ਤੂੰ
ਤਾਂ
ਤੁਰ
ਗਿਉਂ
ਅੱਖਾਂ
ਦੇ
ਵਿੱਚ
ਧਰਕੇ
ਸੁਫ਼ਨੇ
ਉਨ੍ਹਾਬੀ
ਰੰਗ
ਦੇ..
ਹੁਣ
ਡੁੱਲ੍ਹਦੇ
ਕਟੋਰੇ
ਭਰਕੇ ,ਸੁਫ਼ਨੇ
ਉਨ੍ਹਾਬੀ
ਰੰਗ
ਦੇ। |
|
|
ਸ਼ਿਵਚਰਨ ਜੱਗੀ ਕੁੱਸਾ |
|
|
ਗ਼ਿਲਾ
ਨਾ
ਕਰ!
ਸ਼ਿਵਚਰਨ
ਜੱਗੀ
ਕੁੱਸਾ
ਨਾ
ਉਲਾਂਭਾ
ਦੇਹ
ਬੱਚਿਆਂ
ਨੂੰ!
ਗ਼ਿਲਾ
ਨਾ
ਕਰ,
ਸ਼ਿਕਵਾ
ਨਾ
ਦਿਖਾ,
ਕਿ
ਉਹ
ਮੈਨੂੰ
ਕੁਛ
ਦੱਸਦੇ
ਨਹੀਂ!
ਕਿਉਂਕਿ
ਇਹਨਾਂ
ਨੂੰ
ਸਿਖਾਇਆ
ਕੀ
ਹੈ
ਤੂੰ...?
ਓਹਲੇ
ਰੱਖਣੇ,
ਨਿੱਕੀ-ਨਿੱਕੀ
ਗੱਲ
ਲਕੋਣੀਂ,
ਰੱਖਣੇ
ਪਰਦੇ
ਅਤੇ
ਛੁਪਾਉਣੀਆਂ
ਗੋਝਾਂ!
'ਆਪਣਿਆਂ'
ਦੀ
ਫ਼ੋਕੀ
ਉਸਤਿਤ
ਤੇ 'ਦੂਜਿਆਂ'
ਦੇ
ਕਰਨੇ
'ਭਰਾੜ੍ਹ'!
ਖੁੱਲ੍ਹੀ
ਕਿਤਾਬ
ਵਾਂਗ
ਵਿਚਰਨ
ਦੀ
ਤਾਂ
ਤੂੰ,
ਉਹਨਾਂ
ਕੋਲ਼
ਬਾਤ
ਹੀ
ਨਹੀਂ
ਪਾਈ!
ਇਨਸਾਨ
ਨੂੰ
'ਇਨਸਾਨ'
ਸਮਝਣਾ
ਤਾਂ
ਤੂੰ
ਉਹਨਾਂ
ਨੂੰ
ਦੱਸਿਆ
ਹੀ
ਨਹੀਂ!
ਉਹਨਾਂ
ਦੀ
ਮਾਨਸਿਕਤਾ
ਦਾ
ਦਾਇਰਾ
ਤੂੰ
ਆਪਣੇ
'ਇੱਕ'
ਫ਼ਿਰਕੇ
ਵਿਚ
ਹੀ
ਬੰਨ੍ਹ
ਕੇ
ਰੱਖਿਐ!
.....
ਤੂੰ
ਤਾਂ
ਉਹਨਾਂ
ਨੂੰ
ਦੱਸਿਐ
ਮਨ
ਵਿਚ
ਰੱਖਣੀ
ਬੇਈਮਾਨੀ
'ਦੂਜਿਆਂ'
ਨਾਲ਼
ਕਰਨੀਂ
ਈਰਖ਼ਾ,
ਸਿੰਗ
ਨਾਲ਼
ਦੋਸਤੀ
ਤੇ
ਪੂਛ
ਨਾਲ਼
ਕਮਾਉਣਾਂ
ਵੈਰ!
'ਸਾਂਝੀਵਾਲ਼ਤਾ'
ਦਾ
ਉਪਦੇਸ਼
ਤਾਂ
ਦਿੱਤਾ
ਹੀ
ਨਹੀਂ!
ਕਿੱਕਰ
ਬੀਜ਼
ਕੇ
ਦਾਖਾਂ
ਦੀ
ਝਾਕ
ਨਾ
ਕਰ!!
ਇੱਕ
ਦਿਨ
'ਉਹ'
ਆਊਗਾ,
ਹੱਥਾਂ
ਨਾਲ਼
ਦਿੱਤੀਆਂ
ਗੰਢਾਂ
ਤੈਥੋਂ
ਦੰਦਾ
ਨਾਲ਼
ਵੀ
ਨਹੀਂ
ਖੁੱਲ੍ਹਣੀਆਂ!
ਕਿਉਂਕਿ
ਉਦੋਂ
ਸੱਪ
ਵਾਂਗੂੰ,
ਤੇਰੇ
ਜ਼ਹਿਰੀ
ਦੰਦ
ਨਿਕਲ਼
ਚੁੱਕੇ
ਹੋਣਗੇ!
...........
ਬੱਚਿਆਂ
ਦੇ
ਕੋਰੇ
ਕਾਗਜ਼
ਮਨ
'ਤੇ
ਲਿਖੇ
ਤੂੰ
ਕਾਲ਼ੇ
ਲੇਖ,
ਵਿਤਕਰੇ,
ਨਫ਼ਰਤਾਂ,
ਨਸਲੀ
ਦੰਗੇ
ਅਤੇ
ਪੱਖਪਾਤ!
'ਆਪਣਿਆਂ'
ਨੂੰ 'ਅੱਗੇ'
ਰੱਖਣ
ਲਈ
ਉਹਨਾਂ
ਨੂੰ,
ਇਨਸਾਨ
ਦੀ
'ਪ੍ਰੀਭਾਸ਼ਾ'
ਵੀ
ਭੁਲਾ
ਦਿੱਤੀ?
ਭੁੱਲ
ਗਈ
ਹੁਣ
ਉਹਨਾਂ
ਨੂੰ
ਤੇਰੇ
ਰਿਸ਼ਤੇ
ਦੀ
ਵੀ
ਪਛਾਣ
ਤੇ
ਉਹ
ਦਿਲ
ਵਿਚ
ਘ੍ਰਿਣਾਂ
ਬੁੱਕਲ਼
ਚੁੱਕ,
ਆਪਹੁਦਰੇ
ਹੋ
ਤੁਰੇ!
ਹੁਣ
ਬੱਚਿਆਂ
ਨੂੰ
ਉਲਾਂਭਾ
ਕਿਉਂ?
ਤੈਨੂੰ
ਤਾਂ
ਆਪਣੇ
ਗਿਰੀਵਾਨ
'ਚ
ਨਜ਼ਰ
ਮਾਰਨੀ
ਚਾਹੀਦੀ
ਹੈ!
ਕਿਉਂਕਿ
ਉਹਨਾਂ
ਦੇ
ਪਾਕ-ਪਵਿੱਤਰ
ਮਨ
'ਤੇ
ਜੋ
ਤੂੰ
ਕਾਲ਼ੇ
ਅੱਖਰ
ਲਿਖੇ
ਨੇ,
ਉਹ 'ਤੈਨੂੰ
ਹੀ'
ਪੜ੍ਹਨੇ
ਪੈਣੇ
ਨੇ!
...ਤੇ
ਉਹਨਾਂ
ਦੇ
ਅਰਥ
ਮੇਰੀ
ਨਜ਼ਰ
ਵਿਚ,
'ਤਬਾਹੀ'
ਹੀ
ਨਿਕਲ਼ਦੇ
ਨੇ!
.......
ਵਕਤੀ
ਤੌਰ
'ਤੇ
ਤੂੰ
ਲੱਖ
'ਹੀਰੋ'
ਬਣੇਂ
ਪਰ
ਜਿਸ
ਦਿਨ
'ਜ਼ੀਰੋ'
ਹੋਣ
ਦਾ
ਸਮਾਂ
ਆਇਆ
ਓਸ
ਦਿਨ
ਤੇਰੇ
ਅਖੌਤੀ
ਸੁਪਨਿਆਂ
ਦੇ
ਪਾਤਰ
ਤਾਂ
ਬਹੁਤ
ਦੂਰ
ਨਿਕਲ਼
ਗਏ
ਹੋਣਗੇ!
ਆਖੀ
ਜਿਸ
ਦਿਨ
'ਫ਼ਕੀਰ'
ਨੇ
ਤੇਰੇ
ਸ਼ਹਿਰ
ਨੂੰ
'ਸਲਾਮ'
ਉਸ
ਦਿਨ
ਤੇਰੇ
'ਆਪਣੇ'
ਵੀ
ਤੈਨੂੰ,
'ਫ਼ਿੱਕੇ'
ਦਿਸਣਗੇ!
.....
ਫ਼ਕੀਰਾਂ
ਦੇ
ਵਾਸ
ਤਾਂ
ਰੋਹੀ-ਬੀਆਬਾਨਾਂ
ਵਿਚ
ਵੀ
ਹੋ
ਜਾਂਦੇ
ਨੇ
ਤੇ
ਲੱਗ
ਜਾਂਦੇ
ਨੇ
ਜੰਗਲਾਂ
ਵਿਚ
ਮੰਗਲ਼!
ਪਰ
ਤੈਨੂੰ
ਮਖ਼ਮਲੀ
ਗੱਦਿਆਂ
'ਤੇ
ਵੀ
ਟੇਕ
ਨਹੀਂ
ਆਉਣੀ!
ਕਿਉਂਕਿ,
ਜਿੰਨ੍ਹਾਂ
ਨੂੰ
ਜੋ
ਸਿਖਾਇਐ,
ਜੋ
ਇੱਟਾਂ-ਵੱਟੇ
ਉਹਨਾਂ
ਦੇ
ਪੱਲੇ
ਬੰਨ੍ਹੇ
ਐਂ,
ਉਹ
ਤੇਰੇ
ਮੱਥੇ
ਵਿਚ
ਜ਼ਰੂਰ
ਮਾਰਨਗੇ
ਤੇ
ਕਰਨਗੇ
ਤੈਨੂੰ
ਲਹੂ-ਲੁਹਾਣ!
ਅਜੇ
ਵੀ
'ਮੈਂ-ਮੈਂ'
ਦੀ
ਰਟ
ਤਿਆਗ
ਕੇ,
'ਤੂੰ-ਤੂੰ'
ਧਾਰ
ਲਵੇਂ,
ਤਾਂ
ਤੇਰਾ
ਅਜੇ
ਵੀ
ਬਹੁਤ
ਭਲਾ
ਹੋ
ਸਕਦੈ!
ਤੇਰਾ 'ਹੂ
ਕੇਅਰਜ਼'
ਬਹੁਤਿਆਂ
ਦੀ
ਅਹਿਮੀਅਤ
'ਤੇ
ਸੱਟ
ਮਾਰਦੈ,
ਤੇ
ਓਹੋ
ਤੇਰਾ
ਰਸਤਾ
ਤਿਆਗ,
ਅਗਲੇ
ਮਾਰਗ
ਨਾਲ਼
ਮਸਤ
ਹੋ
ਜਾਂਦੇ
ਨੇ! |
ਦਿਲਾਂ ਦੀ
ਜੂਹ
ਸ਼ਿਵਚਰਨ ਜੱਗੀ
ਕੁੱਸਾ
ਲੱਗਿਆ
ਹੋਇਆ ਹਾਂ,
ਕਿਸਮਤ ਦਾ
ਦੇਣ ਲੇਖਾ
ਦਿਨੋ-ਦਿਨ!
ਲੜ ਬੰਨ੍ਹੀਂ
ਫ਼ਿਰਦਾ ਹਾਂ,
ਝੋਰੇ, ਨਿਰਾਸ਼ਾ
ਤੇ ਉਦਾਸੀ!
ਗ਼ਮ ਦੇ
ਖ਼ੂਹ 'ਤੇ
ਖੋਲ੍ਹ ਬੈਠਦਾ
ਹਾਂ,
ਪੁਰਾਣੀਆਂ ਹੁਸੀਨ
ਯਾਦਾਂ ਦੀ
ਪਟਾਰੀ!
...ਚਹਿਕਦੀਆਂ ਸੀ
ਚਿੜੀਆਂ ਕਦੇ,
ਇਸ ਦਿਲ-ਦਿਮਾਗ
ਵਿਚ
ਤੇ ਪੈਹਲਾਂ
ਪਾਉਂਦੇ ਸਨ
ਮੋਰ!
...ਤੇ ਹੁਣ
ਵਰ੍ਹਿਆਂ-ਬੱਧੀ
ਉਦਾਸੀ ਦੀ
ਭੱਠੀ 'ਚ
ਭੁੱਜਦੀ ਰਹੀ
ਮੇਰੀ ਸੋਚ!
ਪਛਤਾਵੇ ਦੀ
ਨੀਂਹ 'ਤੇ
ਉੱਸਰਿਆ
ਅੰਗ-ਸੰਗ
ਦਾ ਰਿਸ਼ਤਾ!
ਕਦੇ-ਕਦੇ
ਸੋਚਦਾ ਹਾਂ
ਕਿ ਕਿੰਨਾਂ
ਫ਼ਾਸਲਾ ਹੈ
ਸਾਡਾ?
ਮਿਣਨ ਲੱਗ
ਜਾਂਦਾ ਹਾਂ,
ਦਿਲਾਂ ਦੀ
ਜੂਹ ਤੇ
ਰੂਹਾਂ ਦੇ
ਪੈਂਡੇ ਨੂੰ!
|
ਖ਼ੂਹ
ਦੀ ਟਿੰਡ
ਦਾ ਹਾਉਕਾ
ਸ਼ਿਵਚਰਨ ਜੱਗੀ
ਕੁੱਸਾਉਜਾੜਾਂ
ਦੇ ਖ਼ੂਹ
ਦੀ ਇੱਕ
ਟਿੰਡ ਸਾਂ
ਮੈਂ,
ਜੋ ਗਿੜਦਾ
ਰਿਹਾ ਮਾਲ੍ਹ
ਦੇ,
ਨਾ ਮੁੱਕਣ
ਵਾਲ਼ੇ ਗੇੜ
ਵਿਚ!
ਢੋਂਦਾ ਰਿਹਾ
ਗੰਧਲ਼ੇ ਪਾਣੀਆਂ
ਨੂੰ ਖ਼ੂਹ
ਦੇ ਕੰਢੇ,
ਤੇ ਕਰਦਾ
ਰਿਹਾ, ਰਾਤ
ਦਿਨ ਮੁਸ਼ੱਕਤ!
...ਤੇ ਜਦ 'ਨਿੱਤਰ'
ਕੇ,
ਉਹ ਆਪਣੇ
ਰਸਤੇ ਪੈ
ਜਾਂਦੇ,
ਤਾਂ ਮੇਰੇ
ਵੱਲ ਪਿੱਠ
ਭੁਆ ਕੇ
ਵੀ ਨਾ
ਦੇਖਦੇ!
ਅੰਦਰੋਂ ਸਰਦ
ਹਾਉਕਾ ਉਠਦਾ,
ਟੀਸ ਜਾਗਦੀ,
ਵਿਛੜਿਆਂ ਦਾ
ਦਰਦ ਆਉਂਦਾ!
ਕਾਲ਼ਜਾ ਮੱਚਦਾ!!
ਹਿਰਦਾ ਦੋਫ਼ਾੜ
ਹੁੰਦਾ!!!
ਪਰ ਚੁੱਪ
ਰਹਿੰਦਾ ਤੇ
ਜੀਅ 'ਤੇ
ਜਰਦਾ!
ਅਮੁੱਕ
ਗੇੜ ਨਿਰੰਤਰ
ਜਾਰੀ ਰਿਹਾ,
ਗੰਧਲ਼ੇ ਪਾਣੀ
ਕਰਦੇ ਰਹੇ
ਮੇਰੀ ਹੋਂਦ
ਨੂੰ ਪੁਲੀਤ,
ਤੇ ਲੱਗਦੀ
ਗਈ ਜੰਗਾਲ,
ਮੇਰੇ ਅਰਮਾਨਾਂ
ਤੇ ਮੇਰੀਆਂ
ਰੀਝਾਂ ਨੂੰ!
ਖ਼ੇਰੂੰ-ਖ਼ੇਰੂੰ
ਹੁੰਦਾ ਰਿਹਾ
ਮੇਰਾ ਉਤਸ਼ਾਹ,
ਤੇ ਚਕਨਾਚੂਰ
ਹੁੰਦੀਆਂ ਰਹੀਆਂ
ਆਸਾਂ!
ਜਦ ਕਦੇ
ਵਿਹਲ ਮਿਲ਼ਦੀ,
ਤਾਂ ਖ਼ੂਹ
ਨਾਲ਼ ਬਚਨ-ਬਿਲਾਸ
ਹੁੰਦੇ!
ਉਸ ਦਾ
ਗ਼ਿਲਾ ਵੀ,
ਮੇਰੇ ਵਾਲ਼ਾ
ਹੀ ਹੁੰਦਾ!
ਉਦਾਸੀ ਵੀ
'ਹਾਣੀ' ਹੀ
ਜਾਪਦੀ!!
ਕਿਸੇ ਸਿੱਪੀ,
ਜਾਂ ਨਿਰਮਲ
ਜਲ ਦੀ,
ਭਾਲ਼ 'ਚ
ਤਾਂ 'ਉਹ'
ਵੀ ਸੀ!
ਉਸ ਦੇ
ਸ਼ਿਕਵੇ ਵੀ,
ਮੇਰੇ ਸ਼ਿਕਵਿਆਂ
ਨਾਲ਼ ਮਿਲ਼ਦੇ!
ਉਹ ਖੜ੍ਹਾ,
ਤੇ ਮੈਂ
ਅੱਠੇ ਪਹਿਰ
ਗਿੜਦਾ,
ਬੱਸ ਫ਼ਰਕ
ਇਹੀ ਸੀ!
ਵਿਰਲਾਪ ਦੋਹਾਂ
ਦਾ ਹੀ
ਹਮਸ਼ਕਲ ਸੀ!
ਇੱਕ
ਦਿਨ ਖ਼ੂਹ
ਨੇ ਅਵਾਜ਼
ਮਾਰ ਕੇ,
'ਤੇਰੇ' ਬਾਰੇ
ਵਿਆਖਿਆ ਕੀਤੀ,
ਮੇਰੇ ਅਰਮਾਨਾਂ
ਨੇ ਅੰਗੜਾਈ
ਲਈ,
...ਤੇ ਤੂੰ ਮੈਨੂੰ
ਸਿੱਪੀ ਦੇ
ਰੂਪ 'ਚ
ਮਿਲ਼ੀ!
ਆਪਣੇ ਆਪ
ਨੂੰ ਭਾਗਸ਼ਾਲੀ
ਮੰਨਿਆਂ!
ਸਿੱਪੀ ਤਰਾਸ਼
ਕੇ,
ਗਲ਼ ਪਾ
ਲੈਣਾਂ ਚਾਹੁੰਦਾ
ਸੀ ਤੈਨੂੰ!
ਅਰਮਾਨਾਂ ਦੀ
ਛੈਣੀ ਨਾਲ਼,
ਹੱਥ ਲਹੂ-ਲੁਹਾਣ
ਕਰ ਲਏ
ਆਪਣੇ!
ਪਰ ਤੂੰ
ਤਾਂ ਗੰਧਲ਼ੇ
ਪਾਣੀਆਂ 'ਚ
ਵਿਚਰੀ ਕਰਕੇ,
ਆਪਣੀ ਪ੍ਰੰਪਰਾ
ਹੀ ਨਾ
ਬਦਲ ਸਕੀ?
ਮੇਰੀ ਤਰਾਸ਼ਣਾਂ
ਵਿਚ, ਬਖੇੜਾ
ਆ ਗਿਆ!
.....
ਕਦੇ-ਕਦੇ
ਸੋਚਦਾ ਹਾਂ,
ਕਿ ਤੈਨੂੰ
ਸਿੱਪੀ ਹੀ
ਰਹਿਣ ਦੇਵਾਂ?
...ਤੇ ਤਿਆਗ ਦੇਵਾਂ
ਆਪਣੀ ਰੀਝ??
ਕਿ ਪਰਖ਼ੀ
ਚੱਲਾਂ ਆਪਣਾ
ਸਿਦਕ-ਸਿਰੜ???
ਕਦੇ-ਕਦੇ
ਹਿੰਮਤ ਹਾਰ
ਜਾਂਦਾ ਹੈ,
ਮੇਰੇ ਸੁਪਨਿਆਂ
ਦਾ ਕਾਫ਼ਲਾ,
ਤੇਰੀਆਂ ਵਧੀਕੀਆਂ
ਦੇਖ ਕੇ!
.....
ਤੂੰ ਮਾਰਦੀ
ਰਹੀ ਛਮਕਾਂ,
ਮੇਰੀ ਰੂਹ
'ਤੇ,
ਤੇ ਕਰਦੀ
ਰਹੀ ਪੀੜੋ-ਪੀੜ
ਮੇਰੀ ਆਤਮਾਂ
ਨੂੰ!
...ਤੇ ਉਹ ਤੁਪਕਾ-ਤੁਪਕਾ
ਡੁੱਲ੍ਹਦੀ ਰਹੀ,
ਕਿਸੇ ਭਲੀ
ਆਸ ਵਿਚ!
ਕਿਉਂਕਿ, ਤੇਰੀ
ਪੱਲਾ ਮਾਰ
ਕੇ,
ਦੀਵਾ ਬੁਝਾਉਣ
ਦੀ ਆਦਤ,
ਮੇਰੀ ਜੀਵਨ-ਸ਼ੈਲੀ
'ਚ ਵੀ
ਹਨ੍ਹੇਰ
ਅਤੇ ਮਾਤਮ
ਪਾ ਜਾਂਦੀ
ਹੈ!
ਮੈਂ ਉਹੀ
ਪਾਰਖ਼ੂ ਹਾਂ,
ਜੋ ਪਰਖ਼
ਵਾਲ਼ੀ ਅੱਖ
ਨਾਲ਼ ਪਰਖ਼ਦਾ
ਹੈ,
ਸ਼ਰਧਾਲੂ ਜਾਂ
ਵਪਾਰੀ ਬਣ
ਕੇ ਨਹੀਂ
ਜਾਂਚਦਾ!
.....
ਕਦੇ ਵਾਅਦਾ
ਕਰ ਕੇ,
ਉਦਾਸ ਕਰਨਾ
ਛੱਡ ਦੇਵੇਂ,
...ਤਾਂ ਬਚਨ ਦਿੰਦਾ
ਹਾਂ,
ਖ਼ੂਹ ਸਿਰ
'ਤੇ ਚੁੱਕ,
ਅੰਬਰੀਂ ਉੱਡ
ਜਾਵਾਂ,
ਤੇ ਕਰਵਾ
ਦੇਵਾਂ ਦਰਸ਼ਣ
ਬਹਿਸ਼ਤਾਂ ਦੇ!
ਪਰ ਤੂੰ
ਆਪਣੀ ਪ੍ਰਥਾ
ਤੋਂ ਮਜਬੂਰ,
ਤੇ ਮੈਂ...?
...ਤੇ ਮੈਂ ਮੁੜ
ਆਪਣੇ ਉਸੇ
ਆਵਾਗਵਣ ਵਿਚ,
ਲੀਨ ਹੋ
ਜਾਵਾਂਗਾ, ਜੋ
ਮੇਰੇ ਹੱਥਾਂ
ਦੀਆਂ ਲਕੀਰਾਂ
'ਤੇ,
ਉੱਕਰਿਆ ਹੈ!
ਇੱਕ ਵਾਰ
ਜੁਦਾ ਹੋਏ
ਮਿਲ਼ਦੇ ਨਹੀਂ,
ਕਿਉਂਕਿ ਉਹਨਾਂ
ਦੇ ਮਾਰਗ
ਬਦਲ ਜਾਂਦੇ
ਨੇ!
ਜਲ ਦਾ
ਮਾਰਗ ਹੋ
ਸਕਦਾ ਹੈ,
ਪਰ ਖ਼ੂਹ
ਤੇ ਟਿੰਡ
ਦਾ ਕੋਈ
ਪੰਧ ਨਹੀਂ
ਹੁੰਦਾ,
ਉਹ ਤਾਂ
'ਕੱਲ-ਮੁਕੱਲੇ
ਖੜ੍ਹੇ ਰਹਿ
ਜਾਂਦੇ ਨੇ,
ਕਿਸੇ ਦੀ
ਪਿਆਸ ਬੁਝਾਉਣ,
ਜਾਂ ਹੱਥ
'ਸੁੱਚੇ' ਕਰਵਾਉਣ
ਦੇ 'ਕਾਰਜ'
ਲਈ! |
ਅੱਗੇ
ਰਸਤਾ ਬੰਦ
ਹੈ
ਸ਼ਿਵਚਰਨ ਜੱਗੀ
ਕੁੱਸਾ
ਅਸੀਂ ਪੂਜਦੇ
ਰਹੇ ਕਿਸੇ
ਪੱਥਰ ਦੇ
ਭਗਵਾਨ ਨੂੰ
ਕਰਦੇ ਰਹੇ
ਇਬਾਦਤ
ਤੇ ਉਹਨੇ
ਅੱਖ ਤੱਕ
ਨਾ ਪੁੱਟੀ!
.....
ਅਸੀਂ ਕਰਦੇ
ਰਹੇ ਡੰਡਾਉਤ
ਲਟਕਦੇ ਰਹੇ
ਪੁੱਠੇ
ਧੁਖ਼ਾਉਂਦੇ ਰਹੇ
ਧੂਫ਼,
ਚੜ੍ਹਾਉਂਦੇ ਰਹੇ
ਫ਼ੁੱਲ
ਤੇ ਉਹਨੇ
ਸੁਗੰਧੀ ਲੈਣ
ਲਈ
ਸਾਹ ਤੱਕ
ਨਾ ਲਿਆ?
ਫ਼ਿਰ ਕੀ
ਪਰਖ਼ ਹੋਵੇਗੀ,
ਚੰਗੇ-ਮੰਦੇ
ਭਗਤ ਦੀ,
ਉਸ ਪੱਥਰ
ਦੇ 'ਭਗਵਾਨ'
ਨੂੰ?
......
ਜਿਸ ਨੇ
ਨਾ ਦਿਲ
'ਚੋਂ
ਲਹੂ ਫ਼ੁੱਟਦਾ
ਦੇਖਿਆ
ਅਤੇ ਨਾ
ਵੱਜਦੀ ਸੁਣੀਂ,
ਸ਼ਰਧਾ ਬਾਂਸੁਰੀ
ਦੀ ਧੁਨੀ!
ਨਾ ਸੁਣੀਆਂ
ਅਰਦਾਸਾਂ
ਤੇ ਨਾ
ਮੰਨੀਆਂ ਬੇਨਤੀਆਂ!
......
ਉਸ ਨੂੰ
ਸ਼ਾਇਦ
ਯਾਦ ਆਉਂਦੇ
ਰਹੇ ਰਾਕਸ਼ਸ਼
ਜਿੰਨ੍ਹਾਂ ਨਾਲ਼
ਉਸ ਨੂੰ
'ਯੁੱਧ' ਕਰਨਾ
ਪਿਆ?
ਪਰ ਭਗਵਾਨ
ਜੀ ਨੇ
ਰਾਕਸ਼ਸ਼ ਅਤੇ
ਭਗਤ ਦੀ
ਪਹਿਚਾਣ ਨਹੀਂ
ਕੀਤੀ
ਤੇ ਚੁੱਪ
ਹੀ ਰਹੇ!
......
ਅਸੀਂ ਰੁਲ਼ਦੇ
ਰਹੇ ਤੂਫ਼ਾਨਾਂ
ਵਿਚ
ਸੜਦੇ ਰਹੇ
ਧੁੱਪਾਂ ਵਿਚ
ਦਿੰਦੇ ਰਹੇ
ਮੁਰਦਿਆਂ ਦੀਆਂ
ਖੋਪੜੀਆਂ ਨੂੰ
ਲੋਰੀਆਂ
ਪਰ, ਉਸ
ਦੀ ਸਮਾਧੀ
ਨਾ ਟੁੱਟੀ!
ਨਾ ਕੋਈ
ਅਸੀਸ ਮੂੰਹੋਂ
ਫ਼ੁੱਟੀ!!
'ਭਾਣਾਂ' ਤਾਂ
ਉਸ ਦਾ,
ਅੱਗੇ ਵੀ
ਮੰਨਦੇ ਸੀ
ਪਰ ਹੁਣ
ਤਾਂ,
'ਆਖ਼ਰੀ' ਭਾਣਾਂ
ਮੰਨ ਕੇ
ਅਸੀਂ ਵੀ
ਚੁੱਪ ਹੋ
ਗਏ!
ਕਿਉਂਕਿ
ਪੱਥਰ ਦੇ
ਬੁੱਤ
ਕਦੇ ਅੱਖਾਂ
ਨਹੀਂ ਖੋਲ੍ਹਦੇ!
......
ਸਾਨੂੰ ਵੀ
ਪਤਾ ਲੱਗ
ਗਿਆ
ਕਿ ਉਸ
ਦੀ ਜ਼ਿਦ
ਅਤੇ ਹਠ
ਬੁਲੰਦ ਹੈ!
ਹੁਣ ਤਾਂ
ਅਸੀਂ ਵੀ
ਆਪਣੀ
ਸ਼ਰਧਾ ਦੀ
ਹਿੱਕ 'ਤੇ
ਫ਼ੱਟਾ ਟੰਗ
ਲਿਆ
ਕਿ ਅੱਗੇ
ਰਸਤਾ ਬੰਦ
ਹੈ!!
|
ਤੇਰੇ
ਤੋਂ ਤੇਰੇ
ਤੱਕ
ਸ਼ਿਵਚਰਨ ਜੱਗੀ
ਕੁੱਸਾ
ਸੋਚਿਆ ਸੀ,
ਮਰਨ ਤੱਕ
ਕਰੂੰਗਾ, 'ਤੇਰੇ'
ਤੋਂ ਲੈ
ਕੇ,
'ਤੇਰੇ' ਤੱਕ
ਦਾ ਸਫ਼ਰ!
ਪਰ ਕੰਡਿਆਲ਼ੀਆਂ
ਰਾਹਾਂ,
ਤੇ ਤੇਰੀ
ਬਦਨੀਤ ਨੇ,
ਸਫ਼ਰ ਤੈਅ
ਨਾ ਹੋਣ
ਦਿੱਤਾ!
...ਤੇ ਨਾ ਹੀ
'ਤੂੰ' ਸੋਚਿਆ,
ਸੀਨੇ ਬਰਛੀ
ਮਾਰਨ ਲੱਗੀ
ਨੇ!
ਸੇਕਦੀ ਰਹੀ
ਹੱਥ ਤੂੰ,
ਮੇਰੇ ਅਰਮਾਨਾਂ
ਦੀ, ਚਿਖ਼ਾ
ਬਾਲ਼!
ਅੱਕ ਦੇ
ਝੁਲ਼ਸੇ ਬੂਝੇ,
ਲੱਗਦੇ ਰਹੇ
ਤੈਨੂੰ ਮਜ਼ਲੂਮ,
ਤੇ ਮੇਰੀਆਂ
ਸਧਰਾਂ ਨੂੰ
ਤੂੰ,
ਹੋਰਾਂ ਦੇ
ਸੇਕਣ ਲਈ,
ਲਾਂਬੂ ਲਾ,
ਅੱਗੇ ਤੁਰ
ਜਾਂਦੀ!
...ਜਦ ਕਰਦਾ ਸ਼ਿਕਵਾ
ਪੀੜ ਦਾ,
ਤਾਂ ਟਾਲ਼
ਜਾਂਦੀ ਹੱਸ
ਕੇ..!
ਉਹ ਮੇਰੇ
'ਤੇ 'ਤੇਰਾ',
ਇੱਕ ਹੋਰ
'ਵਾਰ' ਹੁੰਦਾ
ਸੀ!
.......
ਤੁਰ ਪਿਆ
ਹਾਂ ਖਾਲੀ
ਬਗਲੀ ਚੁੱਕ,
ਬੰਜਰ-ਉਜਾੜਾਂ
ਵੱਲ!
ਰਹਿਮਤੀ ਖ਼ੈਰ
ਦੀ ਤਾਂ
ਮੈਨੂੰ,
ਕਿਤੋਂ ਵੀ
ਆਸ ਨਹੀਂ!
ਪਰ,
ਜੋ ਰੁੱਖੀ-ਮਿੱਸੀ
ਮਿਲ਼ੀ,
ਝੋਲ਼ੀ ਪੁਆ
ਲਵਾਂਗਾ!
ਤੇ ਪਰਚ
ਜਾਵਾਂਗਾ ਕਾਲ਼ੇ
ਕਾਗਾਂ ਸੰਗ!
ਮੈਨੂੰ ਪਤੈ!
ਹੱਥੋਂ ਟੁੱਕ
ਖੋਹ ਕੇ,
ਖਾਣ ਦੀ
ਝਾਕ ਤਾਂ
ਉਹ ਰੱਖਣਗੇ,
ਪਰ, ਜਦ
ਚਾਰਾ ਨਾ
ਰਹੇ,
'ਹੋਣੀਂ' ਨੂੰ
ਅਪਨਾਉਣਾਂ ਹੀ
ਪੈਂਦਾ ਹੈ!
ਮੈਂ ਹਿੱਸੇ
ਆਇਆ ਦਾਨ
ਸਮਝ ਕੇ,
ਉਹ ਟੁਕੜੇ
ਉਹਨਾਂ ਨੂੰ
ਹੀ, ਸੌਂਪ
ਦਿਆਂਗਾ! |
|
1.
ਗ਼ਜ਼ਲ
ਇੰਦਰਜੀਤ ਪੁਰੇਵਾਲ,ਨਿਊਯਾਰਕ
ਛਤਰੀ
ਤਾਣ ਕੇ ਮੀਂਹ ਦੀਆਂ ਕਣੀਆਂ ਕੋਲੋਂ ਤਾਂ ਬਚ ਜਾਈਏ।
ਇਸ ਜ਼ਿੰਦਗੀ ਦਿਆਂ ਤੀਰਾਂ ਮੂਹਰੇ ਕਿਹੜਾ ਸੀਨਾ ਡਾਹੀਏ।
ਤੈਥੋਂ ਜਾਣ ਲੱਗੇ ਤੋਂ ਇਸ ਤੇ ਏਨੇ ਪੂੰਝੇ ਪੈ ਗਏ,
ਹੁਣ ਇਸ ਦਿਲ ਦੀ ਤਖਤੀ ਉੱਤੇ ਕੀ ਲਿਖੀਏ ਕੀ ਵਾਹੀਏ।
ਇਹ ਜੀਵਣ ਹੈ ਇਸ ਦੇ ਰਾਹਾਂ ਦੀ ਹੀ ਸਮਝ ਨਹੀਂ ਪੈਂਦੀ,
ਇਹ ਸੋਚਾਂ ਦੀ ਚੱਕੀ ਦੇ ਚੱਕ ਜਿੰਨੇ ਮਰਜ਼ੀ ਰਾਈਏ।
ਮਨ ਦੀ ਵੰਝਲੀ ਬੇਸੁਰ ਹੋਗੀ ਤਨ ਤੇ ਪੀੜਾਂ ਛਾਈਆਂ,
ਇਹਨਾਂ ਟੁੱਟੇ ਹੋਏ ਸਾਜਾਂ ਦੇ ਨਾਲ ਕਿਹੜਾ ਨਗਮਾ ਗਾਈਏ।
ਕਾਲੇ ਚਿੱਟੇ ਤਨ ਤਾਂ ਲੋਕਾਂ ਕੱਪੜਿਆਂ ਨਾਲ ਢੱਕ ਲਏ,
ਮਨ ਦੇ ਏਸ ਨੰਗੇਪਣ ਉੱਤੇ ਕਿਹੜਾ ਪਰਦਾ ਪਾਈਏ।
ਮੇਰੇ ਨੈਣ ਵੀ ਗਿੱਲੇ-ਗਿੱਲੇ ਉਸ ਦੇ ਨੈਣ ਵੀ ਸਿੱਲੇ,
ਉਸ ਨੂੰ ਚੁੱਪ ਕਰਾਈਏ ਜਾਂ ਹੁਣ ਆਪਣਾ ਆਪ ਵਰਾਈਏ।
ਜਦ ਦੇ ਵਿੱਛੜੇ ਇਹ ਮਰ ਜਾਣੀ ਨੀਂਦਰ ਹੀ ਨਹੀਂ ਆਉਂਦੀ,
ਜੀਅ ਕਰਦਾ ਸੀ ਇੱਕ ਦੂਜੇ ਦੇ ਸੁਪਣੇ ਦੇ ਵਿੱਚ ਆਈਏ।
ਗ਼ਜ਼ਲ
ਰਾਜਿੰਦਰ ਜਿੰਦ,ਨਿਊਯਾਰਕ
ਜ਼ਿੰਦਗੀ ਦੇ ਇਸ ਸਾਗਰ ਦੇ ਵਿੱਚ ਲੋਕਾਂ ਤੋਂ ਪਤਵਾਰ ਗਵਾਚੇ।
ਕੁਝ ਲੋਕੀਂ ਇਸ ਪਾਰ ਗਵਾਚੇ ਕੁਝ ਲੋਕੀਂ ਉਸ ਪਾਰ ਗਵਾਚੇ।
ਕਿੰਨੀ ਛਾਤਰ ਹੈ ਇਹ ਜਿੰਦਗੀ ਆਪਣਾ ਹੱਥ ਫੜਾਉਂਦੀ ਹੀ ਨਹੀਂ ,
ਇਸ ਦੇ ਵਾਲਾਂ ਦੇ ਵਿੱਚ ਉਲਝੇ ਕਿੰਨੇ ਹੀ ਦਿਲਦਾਰ ਗਵਾਚੇ।
ਇੱਕ ਬੰਦੇ ਦੇ ਅੰਦਰ ਹੁਣ ਤਾਂ ਕਈ ਕਈ ਬੰਦੇ ਵੱਸਦੇ ਨੇ,
ਲੋਕਾਂ ਦਾ ਸਿਰ ਲੱਭਦੇ-ਲੱਭਦੇ ਮੇਰੇ ਹੱਥੋਂ ਹਾਰ ਗਵਾਚੇ।
ਉੱਚੀਆਂ-ਉੱਚੀਆਂ ਬਾਂਹਾ ਚੁੱਕ ਕੇ ਉੱਚੀ-ਉੱਚੀ ਬੋਲਣ ਵਾਲੇ,
ਜਦ ਖੜਨੇ ਦੀ ਵਾਰੀ ਆਈ ਕਿੰਨੇ ਹੀ ਸਰਦਾਰ ਗਵਾਚੇ।
ਜਦ ਔਕੜ ਵਿਚ ਅੱਗੇ ਵਧਕੇ ਘੁੱਟਕੇ ਉਸ ਨੇ ਹੱਥ ਫੜ ਲਿਆ,
ਬਹੁਤ ਚਿਰਾਂ ਤੋਂ ਬੋਝ ਬਣੇ ਹੋਏ ਦਿਲ ਦੇ ਸਾਰੇ ਭਾਰ ਗਵਾਚੇ।
ਦੁੱਖਾਂ ਦੇ ਇਸ ਪਾਣੀ ਵਿੱਚੋਂ ਹਰ ਕੋਈ ਛੇਤੀ ਲੰਘਣਾ ਚਾਹੁੰਦਾ,
ਵਿਰਲੇ ਇਸ ਚੋਂ ਪਾਰ ਗਏ ਨੇ ਬਹੁਤੇ ਅੱਧ ਵਿਚਕਾਰ ਗਵਾਚੇ।
ਜੰਗ ਤੇ ਜਾਣ ਤੋਂ ਪਹਿਲਾਂ ਮੈਂ ਸਬ ਸੋਚਾਂ ਦੇ ਹਥਿਆਰ ਵੀ ਪਰਖੇ,
ਪਿਆਰ ਦੇ ਉਸ ਦੇ ਤੀਰਾਂ ਮੂਹਰੇ ਮੇਰੇ ਸਾਰੇ ਵਾਰ ਗਵਾਚੇ।
ਗ਼ਜ਼ਲ
ਰਾਜਿੰਦਰ ਜਿੰਦ,ਨਿਊਯਾਰਕ ਜੀਣ
ਦਾ ਨਾਟਕ ਹਾਂ ਭਾਵੇਂ ਕਰ ਰਿਹਾ।
ਅੰਦਰੋਂ ਪਰ ਹਰ ਘੜੀ ਹਾਂ ਮਰ ਰਿਹਾ।
ਛਲ ਰਿਹਾ ਹਾਂ ਖੁਦ ਨੂੰ ਹੀ ਕਹਿ ਕੇ ਨਿਡਰ,
ਪਰ ਹਾਂ ਆਪਣੇ ਆਪ ਕੋਲੋਂ ਡਰ ਰਿਹਾ।
ਇਸ ਤਰ੍ਹਾਂ ਭੋਗੀ ਮੈਂ ਦੂਹਰੀ ਜ਼ਿੰਦਗੀ,
ਘਰ ‘ਚ ਰਹਿ ਕੇ ਵੀ ਹਾਂ ਮੈਂ ਬੇਘਰ ਰਿਹਾ।
ਖੁਦ ਹੀ ਜੋ ਕਾਤਿਲ ਹੈ ਆਪਣੀ ਸੋਚ ਦਾ,
ਫਿਰ ਕਿਉਂ ਹੈ ਕਾਤਿਲ ਕਹਾਉਣੋ ਡਰ ਰਿਹਾ।
ਰੱਬ ਜਾਣੇ ਅੱਗ ਨੂੰ ਕੀ ਹੋ ਗਿਆ,
ਉਠਦੀਆਂ ਲਾਟਾਂ ‘ਚ ਵੀ ਹਾਂ ਠਰ ਰਿਹਾ।
ਮੈਂ ਗੁਜ਼ਾਰੀ ਨਰਕ ਵਰਗੀ ਜ਼ਿੰਦਗੀ,
ਨਰਕ ਦਾ ਮੈਨੂੰ ਨਾ ਕੋਈ ਡਰ ਰਿਹਾ। |
|
ਇੱਕ (੧) ਦੀ ਗੱਲ
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
ਜੇਕਰ ਇੱਕੋ ਗ੍ਰੰਥ ਦੇ ਨਾਲ ਜੁੜੀਏ ,
ਏਕਾ ਸਦਾ ਲਈ ਕੌਮ ਵਿੱਚ ਰਹਿ ਸਕਦਾ ।
ਗੁਰੂ ਬਾਬੇ ਦਾ ਫਲਸਫਾ ਸਮਝਣੇ ਲਈ ,
ਤਾਹੀਓਂ ਸਿੱਖ ਸੰਸਾਰ ਨੂੰ ਕਹਿ ਸਕਦਾ ।
ਗੁਰੂ ਨਾਨਕ ਦੇ ਇੱਕ(੧) ਦੀ ਗੱਲ ਅੱਜ ਕਲ ,
ਲਗਦਾ ਸਿੱਖਾਂ ਨੇ ਉੱਕਾ ਭੁਲਾ ਛੱਡੀ ,
ਵਰਨਾ ਗੁਰੂ ਗ੍ਰੰਥ ਦੀ ਛਾਂ ਥੱਲੇ ,
ਸਾਰਾ ਜਗਤ ਹੀ ਪਿਆਰ ਨਾਲ ਬਹਿ ਸਕਦਾ ।।
ਗੁਰੂ ਗ੍ਰੰਥ ਦਾ ਪੰਥ
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
ਤਾਣੀ ਸਦੀਆਂ ਤੋਂ ਉਲਝੀ ਹੈ ਪਈ ਜਿਹੜੀ ,
ਇਹਨੂੰ ਬਹਿਕੇ ਸੁਲਝਾਉਣ ਦਾ ਹੱਲ ਕਰੀਏ ।
ਡੇਰੇਦਾਰਾਂ ਦੇ ਪੰਥਾਂ ਨੂੰ ਛੱਡ ਕੇ ਤੇ ,
ਗੁਰੂ ਗ੍ਰੰਥ ਦੇ ਪੰਥ ਦੀ ਗੱਲ ਕਰੀਏ ।
ਕਿਸੇ ਹੋਰ ਗ੍ਰੰਥ ਜਾਂ ਦੇਹਧਾਰੀ ,
ਸੰਪਰਦਾਵਾਂ ਨੂੰ ਸਿੱਖੀ ਤੋਂ ਬਾਹਰ ਕਰਕੇ ;
ਆਖਿਰ ਇੱਕ ਦਾ ਹੋਣ ਤੇ ਗੱਲ ਬਣਨੀ ,
ਭਾਵੇਂ ਅੱਜ ਕਰੀਏ ਭਾਵੇਂ ਕੱਲ੍ਹ ਕਰੀਏ ।। |
|
ਚਿੜੀਆਂ
ਨਵ ਕਿਰਨ ਪਾਂਸ਼ਟ
ਛਤੀਰਾਂ ਵਾਲੀਆ ਛੱਤਾਂ ਚ
ਆਲਣੇ ਬਣਾਉਂਦੀਆਂ _
ਕੱਖਾਂ ਨਾਲ ਸਾਰਾ ਘਰ ਭਰਦੀਆਂ ਚਿੜੀਆਂ,
ਹੁਣ ਨਜ਼ਰ ਨਹੀਂ ਆਉਂਦੀਆਂ_
ਸ਼ੀਸ਼ਿਆਂ ਚ ਆਪਣੇ
ਪ੍ਰਛਾਵੇਂ ਨਾਲ ਲੜਦੀਆਂ,
ਆਪੇ ਨੂੰ ਲਹੂ ਲੁਹਾਨ ਕਰਦੀਆਂ ਚਿੜੀਆਂ,
ਹੁਣ ਨਜ਼ਰ ਨਹੀਂ ਆਉਂਦੀਆਂ_
ਸਿਮਿੰਟ ਦੀਆਂ ਛੱਤਾਂ,
ਜਾਲੀਆਂ ਦੇ ਦਰ_
ਪੱਥਰ ਜਿਹੇ ਲੋਕ ,
ਪੱਥਰਾਂ ਦੇ ਘਰ_
ਕਿੱਥੇ ਬੋਟ ਪਾਲਣ,
ਕਿਥੇ ਰਹਿਣ ਚਿੜੀਆਂ_
ਖੇਤਾਂ ਚ ਉਡਦੀ ਜ਼ਹਿਰ,
ਕਿੰਝ ਸਹਿਣ ਚਿੜੀਆਂ_
ਮਾਨਵ ਦੀ ਤਰੱਕੀ ਤੋਂ,
ਨਿਮਾਣੀਆਂ ਹਾਰ ਗਈਆਂ,
ਹੋਂਦ ਨੂੰਬਚਾਉਣ ਲਈ,
ਕਿਧਰੇ ਦੂਰ ਉਡਾਰੀ ਮਾਰ ਗਈਆਂ_
ਵੋਟ ਤੰਤਰ
ਨਵ ਕਿਰਨ ਪਾਂਸ਼ਟ
ਨੀਂਹ ਪੱਥਰ ਹੀ
ਨੀਂਹ ਪੱਥਰ,
ਕੱਚੀਆਂ ਪਿੱਲੀਆਂ
ਸੜਕਾਂ ਦੇ ਉਦ੍ਘਾਟ੍ਨ -
ਬੜਾ ਚੁਸਤ!
ਹੋ ਗਿਆ ਪ੍ਰ੍ਸ਼ਾਸਨ!
ਵੋਟ ਪਰੀ ਨੂੰ ਲੁਭਾਉਣ ਲਈ,
ਕੁਰਸੀ ਰਾਣੀ ਨੂੰ ਬਚਾਉਣ ਲਈ-
ਨੌਕਰੀਆਂ ਦੀ ਲੱਗ ਗਈ ਸੇਲ-
ਆ ਗਈ ਸੰਗਤ ਦਰਸ਼੍ਣ ਰੇਲ-
ਫੰਡਾ ਦਾ ਜੂਆ-
ਗਰਾਂਟਾ ਦੀ ਖੇਲ-
ਚੰਦ ਦਿਨਾ ਲਈ
ਸਿੱਖਿਆ ਜ਼ਰੂਰੂ ਹੋ ਗਈ-
ਅੱਜ ਕਲ ਤਾਂ ਬਿਜਲੀ ਵੀ ਪੂਰੀ ਹੋ ਗਈ-
ਆਉ ਬਜ਼ੁਰਗੋ,
ਪੈਂਨਸ਼੍ਨ ਲਵਾ ਲਓ-
ਬੱਚਿਆਂ ਨੂੰ ਆਪਣੇ,
ਮੁਫਤ ਪੜ੍ਹਾ ਲਓ-
ਪੰਜ ਸਾਲ ਸੋਕਾ,
ਕੁਝ ਪਲ ਦੀ
ਬਰਸਾਤ ਹੈ-
ਚਾਰ ਦਿਨ ਦਿ ਚਾਨ੍ਣੀ ਹੈ-
ਫਿਰ ਹਨੇਰੀ ਰਾਤ ਹੈ----
ਬੁੱਡਾ ਨਾਲਾ
ਨਵ ਕਿਰਨ ਪਾਂਸ਼ਟ
ਕਰਮ ਕੋਈ ਹੋਰ ਕਰਦਾ,
ਤੇ ਫਲ ਕੋਈ ਹੋਰ ਭਰਦਾ,
ਅਜਬ ਜਿਹੇ ਫੈਸਲੇ ਕਰਦਾ,
ਵੇਖੋ ਭਗਵਾਨ ਅੱਜ੍ਕਲ--
ਖੇਤ ਵਿੱਚ ਜ਼ਹਿਰ ਪਾ ਕੇ,
ਸਾਹੀਂ ਧੂਆਂ ਰਲਾ ਕੇ,
ਕਿਸ਼੍ਤਾਂ ਦੇ ਵਿੱਚ ਹੈ ਮਰਦਾ,
ਵੇਖੋ ਇਨਸਾਨ ਅੱਜਕਲ--
ਆਖਿਰ ਵਿੱਚ ਦੋਸ਼ ਸਾਰਾ,
ਆ ਗਿਆ ਉਸ ਦੇ ਸਿਰ ਤੇ,
ਹੈ ’ਬੁੱਡਾ ਨਾਲਾ ’ ਰਹਿਂਦਾ ,
ਬਹੁਤ ਪਰੇਸ਼ਾਨ ਅੱਜਕਲ--- |
|
੧੬੯੯
ਰੂਪ ਢਿੱਲੋਂ
ਬੜਾ ਭਾਰਾ ਇਕੱਠ ਲੱਗਿਆ ਵੈਸਾਖੀ ਦਾ ਮੇਲਾ
ਸਾਹਮਣੇ ਖੜੋਤਾ ਉਨ੍ਹਾਂ ਦਾ ਗੁਰੂ ਅਕੇਲਾ।
ਹੱਥ ਉਪਰ ਕੀਤਾ, ਪੁੱਛਿਆ ਅਹਿਮ ਸੁਆਲ,
" ਕੌਣ ਖੜੂਗਾ ਮਰੂਗਾ, ਗੁਰੂ ਦੇ ਨਾਲ?
ਕੌਣ ਅਕੀਦੇ ਲਈ ਦੇਊ ਸੀਸ, ਕੌਣ ਵਫ਼ਾਦਾਰ
ਅੱਜ, ਸਿੱਖੀ ਲਈ ਜਾਨ ਮੰਗਦੀ ਤਲਵਾਰ"।
ਕਈ ਤਾਂ ਡਰਕੇ ਥਾਂ ਤੋਂ ਨੱਸ ਪਏ
ਅੱਧੇ ਤੋਂ ਥੋੜੇ, ਬਾਕੀ ਰਹਿ ਗਏ।
ਗੁਰੂ ਨੇ ਫਿਰ ਪਹਿਲਾ ਸਿਰ ਮੰਗਿਆ ,
ਖੜਾ ਦਯਾ, ਨਾ ਡਰਿਆ, ਨਾ ਸੰਗਿਆ।
ਲੋਕਾਂ ਨੂੰ ਤੰਬੂ 'ਚੋਂ ਆਈਆਂ ਅਵਾਜਾਂ
ਸੋਚਣ ਲੱਗੇ ਗੁਰੂ ਹੋ ਗਿਆ ਆਪ ਤੋਂ ਦੂਰ।
ਖੁਲਿਆ ਤੰਬੂ , ਬਾਹਰ ਆਇਆ ਗੁਰੂ ਰਾਜਾ,
ਤਲਵਾਰ ਤੋਂ ਚੋਏ ਲਾਲ ਲਾਲ ਅੱਥਰੂ।
ਕਈ ਡਰਕੇ ਥਾਂ ਤੋਂ ਦੌੜ੍ਹ ਗਏ,
ਜੋ ਰਹਿ ਗਏ, ਡਰ ਨਾਲ ਕੰਬਣ ਲੱਗ ਪਏ।
ਗੁਰੂ ਨੇ ਫਿਰ ਦੂਜਾ ਸੀਸ ਮੰਗਿਆ,
ਖਲੋਤਾ ਧਰਮ, ਨਾ ਡਰਿਆ, ਨਾ ਸੰਗਿਆ।
ਇਕ ਵਾਰ ਹੋਰ ਅੰਦਰੋ ਆਈਆਂ ਚੀਕਾਂ,
ਬਾਹਰ ਆਇਆ ਬਾਬਾ, ਤਲਵਾਰ ਤੇ ਰੱਤ ਲੀਕਾਂ।
ਜਨਤਾ ਵਿਚ ਹੋਈ ਅਤਿਅੰਤ ਪਰੇਸ਼ਾਂਨੀ,
ਇਹ ਕਿਸ ਕਿਸਮ ਦੀ ਭੇੱਟ ਕੁਰਬਾਨੀ?
ਕਈ ਤਾਂ ਡਰਕੇ ਥਾਂ ਤੋਂ ਨੱਠ ਗਏ,
ਅੱਗੇ ਨਾਲੋ ਘੱਟ ਬੈਠੇ ਰਹਿ ਗਏ।
ਹੁਣ ਗੁਰੂ ਨੇ ਤੀਜਾ ਸਿਰ ਮੰਗਿਆ
ਖੜੋਤਾ ਹਿਮਤ, ਨਾ ਡਰਿਆ, ਨਾ ਸੰਗਿਆ।
" ਅੱਜ ਤੋਂ ਬਾਅਦ ਕੋਈ ਨਿਦੋਸਾ ਨਾ ਖਾਊ ਭਾਂਜ,
ਹੁਣ ਤੋਂ ਨਹੱਕ ਸੇਵਕ ਖੜੂਗੇ ਇੱਕਠੇ ਸਾਂਝ",
ਗੁਰੂ ਨੇ ਸਭ ਨੂੰ ਆਖਿਆ, " ਸੰਗਤ ਵੱਲ ਫਿਰ ਝਾਕਿਆ।
ਤੀਜੀ ਵਾਰੀ ਤੰਬੂ'ਚੋਂ ਮੁੜਿਆ,
ਸੱਚੇ ਸਾਂਵਲੇ ਤੋਂ ਛੁੱਟ ਮੰਡਲ ਤੁਰਿਆ।
ਗੁਰੂ ਨੇ ਚੌਥਾ ਖੋਪਰ ਮੰਗਿਆ, ਹੁਣ ਖਲੋਤਾ ਮੋਹਕਮ,
ਨਾ ਡਰਿਆ , ਨਾ ਸੰਗਿਆ।
ਲੋਕ ਭੱਜ ਗਏ, ਕੇਵਲ ਇਮਾਨਦਾਰ ਰਹਿ ਗਏ।
ਸਾਹਮਣੇ ਖੜਾ ਦਸਵਾਂ ਪਾਤਸ਼ਾਹ,
ਚੰਡੀ ਤੋਂ ਚੋਏ ਸੂਹੀਆਂ, ਬਹਾਦਰੀ ਦਾ ਰਾਹ।
"ਕੌਣ ਅਪਣੇ ਸੀਸ ਨੂੰ ਤਲੀ ਤੇ ਰਖਣ ਨੂੰ ਤਿਆਰ?
ਕੌਣ ਅਪਣੇ ਧਰਮ ਸੰਗਤ ਨੂੰ ਇਨਾਂ ਕਰਦਾ ਪਿਆਰ?",
ਗੁਰੂ ਨੇ ਆਖਰੀ ਵਾਰ, ਪੰਜਵਾਂ ਸਿਰ ਮੰਗਿਆ,
ਖੜ ਗਿਆ ਸਾਹਿਬ, ਨਾ ਡਰਿਆ , ਨਾ ਸੰਗਿਆ।
ਜਦ ਤੰਬੂ ਫਿਰ ਖੁਲਿਆ, ਪੰਜ ਪਿਆਰੇ ਖਲੋਤੇ ਸਨ;
ਸਾਜੇ, ਪੰਜ ਕੱਕੇ ਨਾਲ।
ਹੈਰਾਨ ਬਦਹਵਾਸ ਬੈਠੇ, ਸਾਰੇ ਸਰੋਤੇ ਸਨ;
ਕੀ ਜਾਦੂ, ਕੀ ਕਮਾਲ?
ਗੁਰੂ ਨੇ ਫਿਰ ਘੋਸ਼ਿਆ, " ਪੰਜ ਪਿਆਰਿਓ",
ਫਿਰ ਖੁਦ ਉਨ੍ਹਾਂ ਦੇ ਸਾਹਮਣੇ ਝੁਕਿਆ,
ਕੀਤੀ ਬੇਨਤੀ, " ਤੁਸੀਂ ਮੈਨੂ ਵੀ ਸਾਜੋ, ਪੰਜ ਪਿਆਰਿਓ"।
ਇਸ ਤਰ੍ਹਾਂ ਗੁਰੂ ਨੇ ਪੰਥ ਧਰਮ ਚੁਕਿਆ। |
|
|