|
ਸ਼ਿਵਚਰਨ ਜੱਗੀ ਕੁੱਸਾ |
|
|
|
ਦੀਵਾਲੀ
ਸ਼ਿਵਚਰਨ ਜੱਗੀ
ਕੁੱਸਾ
ਕੀ ਦੀਵਾਲੀ
ਭੁੱਖਿਆਂ ਦੀ,
ਜਿਹੜੇ ਪਾਉਣ
ਰੋਟੀ ਦੀਆਂ
ਬਾਤਾਂ?
ਸਦਾ ਦੀਵਾਲੀ
ਸਾਧ ਦੀ
ਮਿੱਤਰਾ, ਰੋਜ
ਚੋਰਾਂ ਦੀਆਂ
ਰਾਤਾਂ!
ਦੀਵਾਲੀ ਤਾਂ
ਅਫ਼ਸਰ ਨੂੰ
ਭਾਉਂਦੀ, ਰੋਲਣ
ਮੀਟ-ਸ਼ਰਾਬਾਂ
ਅੱਖ ਏਸ
'ਤੇ ਰੱਖਦੇ
ਲੀਡਰ, ਵਿਚਰਨ
ਵਾਂਗ ਨਵਾਬਾਂ
ਵਿਚ ਜਿਪਸੀਆਂ
ਕਾਰਾਂ ਘੁੰਮਦੇ,
ਕਦੇ ਚੰਡੀਗੜ੍ਹ-ਦਿੱਲੀ
ਅੱਜ ਉਹ
ਬਣੇ ਸੂਰਮੇ
ਫਿਰਦੇ, ਮਾਰੀ
ਨਾ ਜਿਸ
ਬਿੱਲੀ
ਪੰਜਾਬ ਪੁਲਸ
ਦੀ ਬਣੀ
ਦੀਵਾਲੀ, ਚੂਸਣ
ਖ਼ੂਨ ਗ਼ਰੀਬਾਂ
ਦਾ
ਭੁੱਖੇ ਮਰਦੇ
ਜੱਟ ਪਏ
ਆਖਣ, ਬਾਈ
ਜੀ ਖੇਡ
ਨਸੀਬਾਂ ਦਾ
ਇਕ ਕਿਸਾਨ
ਨੇ ਕਰੀ
ਖ਼ੁਦਕਸ਼ੀ, ਦੀਪਵਾਲੀ
ਪ੍ਰੀਵਾਰ ਨੂੰ
ਭੁੱਲੀ
ਜਿਸ ਦੇ
ਘਰ ਦਾ
ਦੀਪ ਬੁਝ
ਗਿਆ, ਰਹੀ
ਕੁੱਲੀ ਨਾ
ਜੁੱਲੀ
ਕਾਕਾ ਪੜ੍ਹਿਆ
ਬੀ. ਏ.
ਐੱਮੇਂ, ਖਾਂਦਾ
ਫਿਰਦਾ ਧੱਕੇ
ਖਾ ਕੇ
ਆਇਓਡੈਕਸ ਜਦ
ਪਾੜ੍ਹੀ, ਫਿਰੇ
ਛੁਡਾਉਂਦੀ ਛੱਕੇ
ਮਿਲੇ ਤੇਲ
ਨਾ ਆਵੇ
ਬਿਜਲੀ, ਕਿਵੇਂ
ਦੀਵਾਲੀ ਸੁੱਝੇ?
ਬੱਚੇ ਪਲ਼ਦੇ
ਦਿਸਦੇ ਨਾਹੀਂ,
ਬਾਤ ਕਿਸ
ਤਰ੍ਹਾਂ ਬੁੱਝੇ?
ਨਾਸਾਂ ਤੱਕ
ਕਰਜ਼ਾਈ ਹੋਇਆ,
ਕਿੱਥੋਂ ਲਊ
ਮਠਿਆਈ?
ਸਾਰਾ ਟੱਬਰ
ਭੁੱਖਾ ਮਰਦਾ,
ਕਾਹਦੀ ਨੇਕ
ਕਮਾਈ?
ਸੁੱਖਾਂ ਸੁਖ-ਸੁਖ
ਲਿਆ ਭੂਜੰਗੀ,
ਫਿਰਦਾ ਨੰਗ
ਧੜ੍ਹੰਗਾ
'ਕੱਲੇ ਪੁੱਤ
ਦੀਆਂ ਰੀਝਾਂ
ਕਿੱਥੋਂ, ਕਰੇਂ
ਪੂਰੀਆਂ ਨੰਗਾ?
ਸੋਚੀਂ ਪਿਆ
ਦਿਨ ਰਾਤ
'ਚ ਬਾਪੂ,
ਨਿੱਤ ਤਕਸੀਮਾਂ
ਕਰਦਾ
ਸਾਰੀ ਰਾਤ
ਪਿਆ ਪਾਸੇ
ਪਰਤੇ, ਕਿਵੇਂ
ਲਹੂਗਾ ਕਰਜ਼ਾ?
ਦੀਵਾਲੀ ਤੋਂ
ਦੋ-ਤਿੰਨ
ਦਿਨ ਪਹਿਲਾਂ,
ਟੇਕ-ਚੈਨ
ਨਾ ਆਵੇ
ਸੁੱਖੀ-ਲੱਧੇ
ਸੋਹਣੇ ਪੁੱਤ
ਨੂੰ, ਕੀ
ਆਖ ਸਮਝਾਵੇ?
ਮੁੰਡਾ ਆਖੇ
ਬਾਪੂ ਸੁਣ
ਲੈ, ਸੌ
ਦੇ ਲਿਆ
ਭੜ੍ਹਾਕੇ
ਜੈਲਦਾਰਾਂ ਦੇ
ਕਾਕੇ ਨੇ,
ਤਿੰਨ ਸੌ
ਦੇ ਪਾਏ
ਜੜਾਕੇ!
ਪੁੱਤ ਦੀਆਂ
ਰੀਝਾਂ ਪੂਰਨ
ਦੇ ਲਈ,
ਦਿਲ ਬਾਪੂ
ਦਾ ਕਰਦਾ
ਕਿਹੜੇ ਖੂਹ
ਵਿਚ ਛਾਲ
ਮਾਰ ਕੇ,
ਰੱਖਾਂ ਪੁੱਤ
ਤੋਂ ਪਰਦਾ?
ਦਿਲ ਬਾਪੂ
ਦਾ ਬੜਾ
ਦੁਖੀ, ਕਿੰਜ
ਪੁੱਤ ਦਾ
ਮਨ ਖ਼ੁਸ਼
ਰੱਖਾਂ?
ਪੁੱਤ ਨਿਆਮਤ
ਭੋਲਿ਼ਆ ਬੰਦਿਆ,
ਮਿਲਦੀ ਨਾ
ਵਿਚ ਲੱਖਾਂ!
ਮੰਝਧਾਰ ਵਿਚ
ਬਾਪੂ ਫ਼ਸਿਆ,
ਦਿਸੇ ਨਾ
ਕੋਈ ਕਿਨਾਰਾ
'ਕੱਲੇ ਪੁੱਤ
ਨੂੰ ਕਿਹੜੇ
ਯੁੱਗ ਦਾ,
ਲਾ ਦਿਆਂ
ਅੱਜ ਲਾਰਾ?
ਸੋਚਾਂ ਵਿਚ
ਪਿਆ ਖੂਹ
'ਤੇ ਪੁੱਜਿਆ,
ਦਿਸੇ ਚੁਫ਼ੇਰਾ
ਖਾਲੀ
ਖ਼ਾਲੀ ਖ਼ੀਸੇ
ਰੁਲ਼ਦਾ ਫਿਰਦਾ,
ਭਰੇ ਪੰਜਾਬ
ਦਾ ਵਾਲੀ!
ਵਾਰ-ਵਾਰ
ਪੁੱਤ ਦਿਲ
'ਤੇ ਚੜ੍ਹਦਾ,
ਮੰਗਦਾ ਕੱਢਵੀਂ
ਜੁੱਤੀ
ਕੀ ਸਰਕਾਰ
ਪੰਜਾਬਾ ਤੇਰੀ,
ਘੋੜੇ ਵੇਚ
ਕੇ ਸੁੱਤੀ?
ਵੋਟਾਂ ਵੇਲੇ
ਪੜੁੱਲ ਤੇ
ਗੱਲੀਂ ਆਉਣ
ਨ੍ਹੀ ਦਿੰਦੇ
ਵਾਰੇ
ਕੀ ਸਰਕਾਰ
ਉਏ ਜੱਟਾ
ਤੇਰੀ? ਦਿਨੇਂ
ਦਿਖਾਤੇ ਤਾਰੇ
'ਕੱਲਾ ਈ
ਗੱਲਾਂ ਕਰਦਾ
ਫਿ਼ਰਦਾ, ਹੁੰਦੇ
ਨੇ ਜਿਵੇਂ
ਕਮਲ਼ੇ
ਅੱਜ ਸੁੱਕ
ਕੇ ਜੱਟ
ਪਿੰਜਰ ਬਣਿਆਂ,
ਢਾਹ ਦਿੰਦਾ
ਸੀ ਥਮਲ੍ਹੇ
ਕੀ ਮੂੰਹ
ਲੈ ਕੇ
ਘਰ ਨੂੰ
ਜਾਂਵਾਂ? ਕੀ
ਮੈਂ ਲਾਊਂ
ਬਹਾਨਾ?
ਕਿੱਥੇ ਜਾ
ਕੇ ਪਿੱਟਾਂ
ਪੁੱਤਰਾ? ਜੇਬ
'ਚ ਹੈਨ੍ਹੀ
ਆਨਾ
ਸੇਠ ਤਾਂ
ਪਹਿਲਾਂ ਈ
ਚਿੜਿਆ ਫਿ਼ਰਦਾ,
ਦੱਸ ਹਿਸਾਬ
ਪੁਰਾਣਾ
ਆਖੇ ਜਲਦੀ
ਮੋੜ ਤਕਾਵੀ,
ਨਹੀਂ ਦਿਖਾਊਂ
ਠਾਣਾਂ
ਪੁੱਤ, ਖ਼ੁਸ਼ੀਆਂ
ਕਿਵੇਂ ਕਰਾਂ
ਪੂਰੀਆਂ? ਬਾਪੂ
ਤੇਰਾ ਨੰਗਾ
ਕਦੇ ਤੇਲ
ਤੇ ਕਦੇ
ਤਕਾਵੀ, ਨਿੱਤ
ਨਵਾਂ ਕੋਈ
ਪੰਗਾ
ਬਾਪੂ ਹੈ
ਕਰਜ਼ਾਈ ਤੇਰਾ,
ਮਾਫ਼ ਕਰੀਂ
ਪੁੱਤ ਮੈਨੂੰ!
'ਕੱਲੇ ਪੁੱਤ
ਨੂੰ ਮਸਾਂ
ਲਿਆ ਸੀ,
ਕੀ ਦੁੱਖ
ਦੱਸਾਂ ਤੈਨੂੰ?
ਤੇਰੀ ਰੀਝ
ਨਾ ਪੂਰੀ
ਕੋਈ, ਕਰ
ਸਕਿਆ ਤੇਰਾ
ਬਾਪੂ
ਕੀ ਹੈ
ਜੱਗ ਜਿਉਣਾਂ
ਮੇਰਾ? ਲਾ
ਜਾਣਾ ਕੋਈ
ਟਾਪੂ!
ਚੰਗਾ ਰੱਬਾ
ਸਾਂਭ ਲਵੀਂ
ਤੂੰ, ਜੱਟ
ਨੂੰ ਜਾਣ
ਗਰੀਬ
'ਕੱਲੇ ਪੁੱਤ
ਦਾ ਸੁਖ
ਨਾ ਦੇਖਿਆ,
ਖੋਟੇ ਬੜੇ
ਨਸੀਬ
ਐਨੀ ਕਹਿ
ਮਜ਼ਬੂਰ ਜੱਟ
ਨੇ, ਪੀ
ਲਈ ਜ਼ਹਿਰ
ਦੁਆਈ
ਸਿਰ ਘੁੰਮਿਆਂ
ਤੇ ਦਿਲ
ਪਾਟਿਆ, ਭੋਗੀ
ਜਿੰਨੀ ਲਿਖ਼ਾਈ
ਚੰਗਾ ਪੁੱਤਰਾ
ਜਿਉਂਦਾ ਰਹਿ
ਤੂੰ! ਦਿੱਤੀ
ਅਸੀਸ ਅਖੀਰੀ
ਦੀਵਾਲੀ ਦੇ
ਤੂੰ ਵੀ
ਰੰਗ ਮਾਣਦਾ,
ਜੇ ਹੁੰਦੀ
ਘਰੇ ਅਮੀਰੀ
ਜੱਟ ਦੀ
ਪੁੱਤਾ ਜੂਨ
ਬੁਰੀ ਉਏ!
ਮਰਦਾ-ਮਰਦਾ
ਆਖੇ
ਪੁੱਤ ਦੀ
ਸੂਰਤ ਦਿਲੋਂ
ਨ੍ਹੀ ਲਹਿੰਦੀ,
ਜਾਂਦਾ ਕਰੀ
ਸਿਆਪੇ
ਕੀ ਦੀਵਾਲੀ
ਜੱਟ ਦੀ?
ਉਹ ਤਾਂ
ਮਰੂ ਜਾਂ
ਕਰਜ਼ਾ ਚਾਹੜੂ!
ਜੀਹਦੇ ਘਰ
ਦਰਵਾਜੇ ਛੋਟੇ,
ਹਾਥੀ ਅੰਦਰ
ਵਾੜੂ?
ਭਰੇ ਸਿਸਕੀਆਂ,
ਲੈਂਦਾ ਹਾਉਕੇ,
ਪੁੱਤ ਨੂੰ
ਯਾਦ ਪਿਆ
ਕਰਦਾ
ਕੀ ਰੱਬਾ
ਇਸ ਜੱਗ
'ਤੇ ਘੱਲਿਆ,
ਤੂੰ ਮੈਨੂੰ
ਬੇਦਰਦਾ!
ਤੇਰੇ ਘਰ
ਇਨਸਾਫ਼ ਹੈਨ੍ਹੀਗਾ,
ਨਿੱਤ ਕਾਲ਼ਜਾ
ਧੁੱਖੇ
ਇਕ ਪਏ
ਆਫ਼ਰ ਕੇ
ਖਾਂਦੇ, ਇਕ
ਮਰਦੇ ਫਿਰਦੇ
ਭੁੱਖੇ
ਕੀ ਦੋਸ਼ੀ-ਨਿਰਦੋਸ਼ੇ,
ਇੱਕੋ ਰੱਸੇ
ਜਾਂਦੇ ਨਰੜੇ
ਰਾਤ ਦਿਨੇ
ਪਏ ਕਰਨ
ਕਮਾਈ, ਫਿਰ
ਵੀ ਜਾਂਦੇ
ਦਰੜੇ
ਇਕਨਾ ਨੂੰ
ਕੁਛ ਪਤਾ
ਹੀ ਹੈਨੀ,
ਕਿੰਨਾਂ ਪੈਸਾ
ਕੋਲ਼ੇ?
ਕਈਆਂ ਨੂੰ
ਪੰਦਰਾਂ ਕੰਨ
ਲਾਏ, ਕੁਝ
ਭੱਜੇ ਫਿਰਦੇ
ਬੋਲ਼ੇ
ਤੇਰੇ ਘਰ
ਇਨਸਾਫ਼ ਜੇ
ਹੁੰਦਾ, ਅਸੀਂ
ਵੀ ਐਸ਼ਾਂ
ਕਰਦੇ
ਜੇ ਤੂੰ
ਸਾਡੇ ਵੱਲ
ਦਾ ਹੁੰਦਾ,
ਅਸੀਂ ਕਿਉਂ
ਭੁੱਖੇ ਮਰਦੇ?
ਹਾਏ ਪੁੱਤ-ਹਾਏ
ਪੁੱਤਰਾ ਕਹਿੰਦਾ,
ਹੋ ਗਿਆ
ਬਾਪੂ ਢੇਰੀ
'ਜੱਗੀ' ਨਹੀਂ
ਇਨਸਾਫ਼ ਜੱਗ
'ਤੇ, ਝੁਲਦੀ
ਭੂਤ-ਹਨ੍ਹੇਰੀ
'ਕੱਲੇ ਪੁੱਤ
ਦਾ ਬਾਪ
ਮਰ ਗਿਆ,
ਕੌਣ ਕਰੂ
ਚਾਅ ਪੂਰੇ?
ਕੌਣ ਪੜ੍ਹਾਊ,
ਕੌਣ ਲਿਖਾਊ?
ਅਜੇ ਤਾਂ
ਦਿੱਲੀ ਦੂਰ
ਏ!
ਪੁੱਤ ਦੀਆਂ
ਖ਼ਾਹਿਸ਼ਾਂ ਦਿਲ
ਵਿਚ ਲੈ
ਕੇ, ਕਰ
ਗਿਆ ਬਾਪ
ਚੜ੍ਹਾਈ
'ਕੁੱਸਾ ਪਿੰਡ'
ਵਿਚਾਰਾ, ਜਾਂਦਾ
ਸਿਰ ਲੇਖਾਂ
ਦੇ ਲਾਈ
|
|
ਦੀਵਾਲੀ ਦੀਆਂ ਵਧਾਈਆਂ
ਤੇ ਸ਼ੁਭ ਕਾਮਨਾਵਾਂ
ਮਲਕੀਅਤ "ਸੁਹਲ"ਸਾਹਿਤਕਾਰ ਸੱਜਣਾ ਅਤੇ ਪੰਜਾਬੀ ਮਾਂ
ਬੋਲੀ ਦੇ ਹਰ ਮਨ ਪਿਆਰੇ ਪਾਠਕਾਂ ਅਤੇ ਪਮਜਾਬੀਅਤ ਪਰਵਾਰਾਂ ਨੂੰ ਦੀਵਾਲੀ
ਦੇ ਸ਼ੁਭ ਦਿਹਾੜੇ ਤੇ ਖ਼ੁਸ਼ੀਆਂ ਖੇੜਿਆਂ ਭਰੀ
ਵਧਾਈ ਦੇਂਦਾ ਹਾਂ। ਇਸ ਖ਼ੁਸ਼ੀ ਨੂੰ ਮੁਖ
ਰਖਦੇ ਹੋਏ ਉਨ੍ਹਾਂ ਪੂਰਨਿਆਂ ਤੇ ਚਲਣ ਦੀ
ਪਿਰਤ ਪਾਈਏ ਜਿਨ੍ਹਾਂ ਦੀ ਸਦੀਆਂ ਲਮੀ ਇਬਾਰਤ ਅਸੀਂ
ਸਾਰੇ ਹੀ ਪੜ੍ਹਦੇ ਆ ਰਹੇ ਹਾਂ । ਸਾਂਝਾਂ ਤੇ ਮੁੱਹਬਤਾਂ ਦੇ ਦੀਵੇ
ਜਗਾ ਕੇ ਮਾਨਵਤਾ ਦੀ ਲੋ ਕਰੀਏ । ਜਾਤ-ਪਾਤ ,ਊਚ ਨੀਚ,
ਫ਼ਿਰਕਾਪ੍ਰਸਤੀ, ਦਹਿਸ਼ਵਾਦ ਦੀ ਸੁਲਗਦੀ ਕਾਲੀ ਲਾਟ ਨੂੰ ਕਦੇ
ਵੀ ਜਗਣ ਨਾ ਦਈਏ । ਸਾਂਝੀਵਾਲਤਾ
ਦਾ ਗੀਤ ਹਰ ਜ਼ਬਾਨ ਚੋਂ ਅਮਨ-ਅਮਾਨ ਦਾ
ਹੋਕਾ ਦੇਵੇ । ਪੀਰਾਂ ਪੈਗੰਬਰਾਂ ,ਗੁਰੂਆਂ,
ਰਿਸ਼ੀਆਂ ਮੁਨੀਆਂ , ਤੇ ਸੱਚੇ ਦੇਸ਼ ਭਗਤਾਂ ਨੂੰ ਪਿਆਰ ਦੇ ਦੀਪ
ਜਗਾ ਕੇ ਇਕ ਐਸੀ ਆਰਤੀ ਕਰੀਏ ਜਿਸ ਦੇ ਚਾਨਣ ਦੀ ਮਹਿਕ
ਦੁਨੀਆਂ ਦੇ ਹਰ ਕੋਨੇ ਕੋਨੇ ਤਕ ਪਹੁੰਚੇ ।
ਸੱਚ-ਮੁਚ ਹੀ ਕਾਲੀ ਰਾਤ ਨੂੰ ਸਾਂਝਾਂ ਦੀ ਲੋ ਕਰਕੇ ਰਲ
ਮਿਲ ਦੀਵਾਲੀ ਦੀਆਂ ਖ਼ੁਸ਼ੀਆਂ ਵੰਡੀਏ ।
|
ਮਲਕੀਅਤ "ਸੁਹਲ" |
|
|
|
ਦੀਵਾਲੀ ਤੇ ਜਗਾਈਏ...
ਮਲਕੀਅਤ "ਸੁਹਲ"
ਚੰਨਾ ਵੇ ਦੀਵਾਲੀ ਤੇ ਜਗਾਈਏ ਮੋਮ ਬੱਤੀਆਂ।
ਬ੍ਰਿਹੋਂ ਦੀਆਂ ਪੂਣੀਆਂ ਮੈਂ ਦੋ ਕੁ ਅਜੇ ਕੱਤੀਆਂ।
ਸਿਖ਼ਰ ਦੁਪਹਿਰਾ ਵੀ ਹਨੇਰਾ ਮੈਨੂੰ ਜਾਪਦਾ ।
ਲਗਦਾ ਭੁਲੇਖਾ ਮੈਨੂੰ ਆਪਣੇ ਹੀ ਆਪ ਦਾ ।
ਦੇਂਦੀਆਂ ਨੇ ਮਿਹਣੇ ਮੈਨੂੰ ਕੁੜੀਆਂ ਨਿੱਖ਼ਤੀਆਂ,
ਬ੍ਰਿਹੋਂ ਦੀਆਂ ਪੂਣੀਆਂ ਮੈਂ ਦੋ ਕੁ ਅਜੇ ਕੱਤੀਆਂ ,
ਚੰਨਾ ਵੇ ਦੀਵਾਲੀ ਤੇ ਜਗਾਈਏ ਮੋਮਬੱਤੀਆਂ ।
ਸੋਹਣਿਆਂ ਵੇ ਮੇਰਾ ਪੱਲ-ਪੱਲ ਔਖਾ ਲੰਘਦਾ ।
ਸ਼ਗਨਾ ਦਾ ਚੂੜਾ ਮੇਰਾ ਖ਼ੈਰ ਤੇਰੀ ਮੰਗਦਾ ।
ਸੁਪਨੇ 'ਚ ਵੇਖਾਂ ਤੇਰੇ ਕੰਨੀ ਪਾਈਆਂ ਨੱਤੀਆਂ,
ਚੰਨਾ ਵੇ ਦੀਵਾਲੀ ਤੇ ਜਗਾਈਏ ਮੋਮਬੱਤੀਆਂ ।
ਬ੍ਰਿਹੋਂ ਦੀਆਂ ਪੂਣੀਆਂ ਮੈਂ ਦੋ ਕੁ ਅਜੇ ਕੱਤੀਆਂ ।
ਚੱਰਖ਼ੀ ਦਾ ਇੱਕ-ਇੱਕ ਗੇੜਾ ਲੰਮਾ ਹੋ ਗਿਆ।
ਅੱਖੀਆਂ ਚੋਂ ਹੰਝੂ ਤੇਰੀ ਯਾਦ ਬਣ ਚੋ ਗਿਆ।
ਵੇ ਠੰਡੀਆਂ ਹਵਾਵਾਂ ਮੈਨੂੰ ਲਗਦੀਆਂ ਤੱਤੀਆਂ,
ਚੰਨਾ ਵੇ ਦੀਵਾਲੀ ਤੇ ਜਗਾਈਏ ਮੋਮਬੱਤੀਆਂ ।
ਬ੍ਰਿਹੋਂ ਦੀਆਂ ਪੂਣੀਆਂ ਮੈਂ ਦੋ ਕੁ ਅਜੇ ਕੱਤੀਆਂ ।
ਦੀਵਾਲੀ ਦਾ ਤਿਉਹਾਰ ਫਿਰ ਸਾਲ ਬਾਦ ਆਊਗਾ।
"ਸੁਹਲ" ਵਿਹੜੇ ਨੱਚੂ ਨਾਲ ਮੈਨੂੰ ਵੀ ਨੱਚਾਊਗਾ ।
ਹੋਈਆਂ ਬੁੱਲੀਆਂ ਸੁਰਖ਼ ਇਹ ਗ਼ੁਲਾਬੀ ਪੱਤੀਆਂ ,
ਚੰਨਾ ਵੇ ਦੀਵਾਲੀ ਤੇ ਜਗਾਈਏ ਮੋਮਬੱਤੀਆਂ ।
ਬ੍ਰਿਹੋਂ ਦੀਆਂ ਪੂਣੀਆਂ ਮੈਂ ਦੋ ਕੁ ਅਜੇ ਕੱਤੀਆਂ ।
ਦੀਵਾਲੀ ਹਰਗੋਬਿੰਦ ਗੁਰਾਂ ਦੀ
ਮਲਕੀਅਤ ਸਿੰਘ "ਸੁਹਲ"
ਦੀਵਾਲੀ ਹਰਗੋਬਿੰਦ ਗੁਰਾਂ ਦੀ
ਆਉ ਮਨਾਈਏ ਸਾਰੇ ।
ਮੀਰੀ- ਪੀਰੀ ਵਾਲੇ ਗੁਰ ਨੂੰ
ਸੀਸ ਨਿਵਾਂਈਏ ਸਾਰੇ ।
ਸਿਖਾਂ ਦਾ ਗੁਰ ਛੇਵਾਂ ਲੋਕੋ,ਮੀਰੀ ਪੀਰੀ ਵਾਲਾ।
ਪਹਿਨ ਕੇ ਦੋ ਤਲਵਾਰ , ਕੀਤਾ ਨਵਾਂ ਉਜਾਲਾ।
ਗੁਰੂ ਅਰਜਨ ਦੇ ਬੇਟੇ ਨੇ ਦਸੇ ਅਜ਼ਬ ਨਜ਼ਾਰੇ,
ਦੀਵਾਲੀ ਹਰਗੋਬਿੰਦ ਗੁਰਾਂ ਦੀ
ਆਉ ਮਨਾਈਏ ਸਾਰੇ ,
ਮੀਰੀ - ਪੀਰੀ ਵਾਲੇ ਗੁਰ ਨੂੰ . . . . . .।
ਆਈਆਂ ਸੀ ਜਦ ਏਥੇ ਜ਼ੁਲਮ ਦੀਆਂ ਸਰਕਾਰਾਂ।
ਤਾਂ ਹਰਗੋਬਿੰਦ ਗੁਰਾਂ ਨੇ ਪਹਿਨੀਆਂ ਦੋ ਤਲਵਾਰਾਂ।
ਜਬਰ-ਜੁਲਮ ਦੇ ਅੱਗੇ ਸਤਿਗੁਰ ਕਦੇ ਨਾ ਹਾਰੇ ,
ਦੀਵਾਲੀ ਹਰਗੋਬਿੰਦ ਗੁਰਾਂ ਦੀ
ਆਉ ਮਨਾਈਏ ਸਾਰੇ ,
ਮੀਰੀ-ਪੀਰੀ ਵਾਲੇ ਗੁਰ ਨੂੰ . . .. . . . . ।
ਬਵੰਜਾ ਕੈਦੀ ਰਾਜਿਆਂ ਨੂੰ, ਜੇਲ੍ਹ 'ਚੋਂ ਛੁਡਵਾਇਆ।
ਸ਼ੁਭ ਦੀਵਾਲੀ ਦਾ ਸਿਖਾਂ, ਥਾਂ-ਥਾਂ ਜਸ਼ਨ ਮਨਾਇਆ।
"ਸੁਹਲ" ਸਦਾ ਹੀ ਰਹੇ ਦੀਵਾਲੀ,ਹੋਣ ਨਾ ਘੱਲੂਘਾਰੇ ,
ਦੀਵਾਲੀ ਹਰਗੋਬਿੰਦ ਗੁਰਾਂ ਦੀ
ਆਉ ਮਨਾਈਏ ਸਾਰੇ ।
ਮੀਰੀ- ਪੀਰੀ ਵਾਲੇ ਗੁਰ ਨੂੰ ,
ਸੀਸ ਨਿਵਾਂਈਏ ਸਾਰੇ । |
|
|
ਨਿਸ਼ਾਨ ਸਿੰਘ ਰਾਠੌਰ |
|
|
|
ਦੀਵਾਲੀ ਦੀਆਂ ਮੁਬਾਰਕਾਂ
ਨਿਸ਼ਾਨ ਸਿੰਘ ਰਾਠੌਰ
ਆਪਣੀ ਪਤਨੀ ਨੁੰ
ਦੀਵਾਲੀ ਦੀਆਂ ਮੁਬਾਰਕਾਂ
ਕਹਿ ਜਿਵੇਂ ਹੀ ਉਹ ਜਾਣ ਲੱਗਾ
ਘਰ ਤੋਂ ਬਾਹਰ
ਆਪਣੀ ਸ਼ਾਮ ਰੰਗੀਨ ਕਰਨ
ਤਾਂ ਪਤਨੀ ਨੇ ਯਾਦ ਕਰਵਾਇਆ
ਅੱਜ ਤਾਂ ਬਾਪੂ ਜੀ ਦੀ ਬਰਸੀ ਹੈ
ਇਕ ਪਲ ਲਈ ਉਹ ਠਠੰਬਰ ਗਿਆ
ਤੇ ਮੱਥੇ ਤੇ ਵੱਟ ਜਿਹਾ ਪਾ ਕੇ
ਗੁੱਸੇ ਨਾਲ ਬੋਲਿਆ
ਤਿਉਹਾਰ ਦੇ ਦਿਨ
ਕਿਸੇ ਮਰੇ ਹੋਏ ਨੂੰ ਯਾਦ ਨਹੀਂ ਕਰੀਦਾ
ਐਵੇਂ ਮਜ਼ਾ ਖਰਾਬ ਹੋ ਜਾਂਦੈ
ਨਾਲ ਦੇ ਕਮਰੇ ਵਿਚ ਬੈਠੀ
ਬੁੱਢੀ ਮਾਂ ਦੇ ਕੰਨਾਂ ਵਿਚ ਇਹ
ਆਵਾਜ਼ ਕਿਸੇ
ਵੱਡੇ ਬੰਬ ਧਮਾਕੇ ਤੋਂ ਘੱਟ ਨਹੀਂ ਸੀ
ਤੇ ਉਸ ਦਾ ਪੋਤਰਾ
ਘਰ ਦੇ ਵਿਹੜੇ ਵਿਚ
ਨਿੱਕੇ ਬੰਬ ਚਲਾ ਰਿਹਾ ਸੀ
ਜਿਸ ਦੀ ਆਵਾਜ਼
ਸ਼ਾਇਦ ਉਸ ਬੁੱਢੀ ਮਾਂ ਨੂੰ
ਸੁਣਨੀ ਬੰਦ ਹੋ ਗਈ ਸੀ
|
|
ਮੈਂ
ਰਮਨ ਦੀਪ ,ਨਿਊਯਾਰਕ
ਮੈਂ
ਹਜ਼ਾਰਾਂ ਵਰਿਆਂ ਤੋਂ ਵੇਖਦੀ ਆ ਰਹੀ ਹਾਂ
ਕੁਝ ਵੀ ਨਹੀਂ ਬਦਲਿਆ
ਕੁਝ ਵੀ ਤਾਂ ਨਹੀਂ ਬਦਲਿਆ
ਜਦੋਂ ਜਨਮ ਹੋਇਆ ਸੀ
ਤੇਰਾ ਤੇ ਮੇਰਾ
ਅਸੀਂ ਦੋਹੇਂ ਇੱਕੋ ਜਿਹੇ ਸਾਂ
ਇੱਕੋ ਕੱਦ ਦੇਵਰੇ ਗੁਜ਼ਰਦੇ ਗਏ
ਮੈਂ ਤੇ ਤੂੰ
ਵੱਡੇ ਹੁੰਦੇ ਗਏ
ਤੇਰਾ ਕੱਦ ਵਧਦਾ ਗਿਆ
ਮੈਂ ਤੱਕਦੀ ਰਹੀ
ਮੇਰਾ ਵੀ ਕੱਦ ਵਧ ਰਿਹਾ ਹੈ
ਤੂੰ ਵੱਡਾ ਹੋ ਗਿਆ
ਬੜਾ ਸਮਝਦਾਰ ਬਣ ਗਿਆ
ਤੇਰੇ ਨਾਲ ਮੈਂ ਵੀ ਵੱਡੀ ਹੋਈ
ਮੈਂ ਬੜੀ ਸੋਹਣੀ ਹੋ ਗਈ
ਤੂੰ ਬਲਵਾਨ ਹੋ ਗਿਆ
ਮੈਂ ਫੁੱਲ ਬਣ ਗਈ
ਤੂੰ ਰਾਮ ਕਹਾਇਆ
ਮੈਂ ਅਗਨੀ ਪ੍ਰੀਖਿਆ ਦੇ ਦਿੱਤੀ
ਤੂੰ ਮੈਨੂੰ ਬੜਾ ਪਿਆਰ ਦਿੱਤਾ
ਮੈਂ ਧੀ ਬਣਕੇ ਤੇਰੀ ਗੋਲੀ ਬਣੀ ਰਹੀ
ਤੂੰ ਮੇਰਾ ਬੜਾ ਸਾਥ ਦਿੱਤਾ
ਮੈਂ ਤੈਨੂੰ ਰੱਖੜੀ ਬੰਨਦੀ ਰਹੀ
ਤੂੰ ਮੈਨੂੰ ਲਕਸ਼ਮੀ ਬਣਾਇਆ
ਮੈਂ ਤੈਨੂੰ ਦਿਓਤਾ ਕਹਿੰਦੀ ਰਹੀ
ਮੈਂ ਤੈਨੂੰ ਜਨਮ ਦਿੱਤਾ
ਤੂੰ ਮੇਰੀ ਪੂਜਾ ਕੀਤੀ
ਵਕਤ ਹੋਰ ਗੁਜ਼ਰਿਆ
ਤੂੰ ਸਾਧ ਹੋ ਗਿਆ
ਤੂੰ ਮੈਥੋਂ ਮਾਂ ਹੋਣ ਦਾ
ਹੱਕ ਹੀ ਖੋਹ ਲਿਆ
ਮੈਂ ਮੇਨਕਾ ਬਣ ਗਈ
ਵਕਤ ਥੋੜਾ ਹੋਰ ਗੁਜ਼ਰਿਆ
ਤੂੰ ਚੰਨ ਤੇ ਜਾ ਬੈਠਾ
ਤੇ ਮੈਂ ਮੇਨਕਾ ਵੀ ਨਾ ਰਹੀ
ਮੇਰੀ ਬਸ ਗਿੱਚੀ ਰਹਿ ਗਈ
ਤੇ ਬਦਨ…………। |
|
ਕਵਿਤਾ
ਮੈਂ ਤੇਰੇ ਵਿਹੜੇ
ਗੁਰਪਰੀਤ ਸਿੰਘ ਫੂਲੇਵਾਲਾ(ਮੋਗਾ)ਤੇਰੀ ਯਾਦ ਜਦੋਂ ਹੈ ਆਉਂਦੀ,
ਸੀਸੇ ਅੱਗੇ ਖੜੀ ਖੜੋਤੀ,
ਤੱਕ ਕੇ ਆਪਣੀ ਘੋਰ ਜਵਾਨੀ,
ਵਾਂਗ ਛਿੰਗਾਂ ਛਣ ਜਾਵਾਂ ਵੇ,
ਮੈਂ ਤੇਰੇ ਵਿਹੜੇ ।
ਜੁਲਫਾਂ ਵਾਹ ਕੇ, ਬਿੰਦੀਆਂ ਲਾਕੇ,
ਬਿਰਹੋਂ ਦੀ ਮਹਿੰਦੀ ਹੱਥੀਂ ਲਾਕੇ,
ਗੋਰੀਆਂ ਅੱਡੀਆਂ ਕੂਚ ਕੂਚ ਕੇ,
ਪੈਰ ਪੰਜੇਬਾਂ ਪਾਵਾਂ ਵੇ,
ਮੈਂ ਤੇਰੇ ਵਿਹੜੇ ।
ਤਾਨੇ ਮਿਹਣੇ ਸੁਣਦੀ ਸੁਣਦੀ,
ਕੱਤਦੀ ਬੁਣਦੀ ਹਾਂ ਕੱਤਦੀ ਬੁਣਦੀ,
ਤੰਦਾਂ ਵਾਂਗ ਖਿਚੀਂਦੀ ਮੈਂ,
ਹੋ ਛਿੰਗ ਛਿੰਗ ਉੱਡ ਜਾਵਾਂ ਵੇ,
ਮੈਂ ਤੇਰੇ ਵਿਹੜੇ ।
ਤੇਰੀ ਯਾਦ ਤੇਰੀ ਗਾਨੀ,
ਲੈ ਗਈ ਮੇਰੀ ਅਹਿਲ ਜਵਾਨੀ,
ਯਾਦ ਤੇਰੀ ਵਿੱਚ ਦੁੱਖ ਦੀਆਂ ਪੱਟੀਆਂ,
ਭਿਉਂ ਭਿਉਂ ਜਖਮੀ ਲਾਵਾਂ ਵੇ,
ਮੈਂ ਤੇਰੇ ਵਿਹੜੇ ।
ਇੱਕੋ ਹਸਰਤ ਬਾਕੀ ਹੈ,
ਤੇਰੇ ਆਉਣ ਤੋਂ ਪਹਿਲਾਂ,
ਕਾਲੀ ਜੇਹੀ ਬਦਲੀ ਬਣਕੇ,
ਬੂੰਦ ਬੂੰਦ ਕਿਰ ਜਾਵਾਂ ਵੇ,
ਮੈਂ ਤੇਰੇ ਵਿਹੜੇ । |
|
ਗ਼ਜ਼ਲ
ਹਰਦਮ ਸਿੰਘ ਮਾਨਭੀੜ ਹੈ, ਬਾਜ਼ਾਰ ਹੈ, ਪਰ ਕਿਧਰੇ ਵੀ ਹਲਚਲ
ਨਹੀਂ।
ਕਿਸ ਤਰਾਂ ਤਾ ਸ਼ਹਿਰ ਹੈ, ਦਿਸਦੀ ਕੋਈ ਮਹਿਫ਼ਿਲ ਨਹੀਂ।
ਹੰਝੂਆਂ ਵਿਚ ਭਿੱਜ ਗਏ ਨੇ ਬੋਲ ਸਾਰੇ ਸ਼ਹਿਰ ਦੇ
ਕਿੰਜ ਕਹਾਂ ਫਿਰ ਦੋਸਤੋ ! ਮੈਂ ਕਤਲ ਵਿਚ ਸ਼ਾਮਿਲ ਨਹੀਂ।
ਬਿਸਤਰੇ ਵਿਚ ਲੇਟ ਕੇ ਅਕਸਰ ਬੜਾ ਮੈਂ ਸੋਚਦਾਂ
ਮੇਰਿਆਂ ਕਦਮਾਂ 'ਚ ਆ ਕੇ ਰੁਕਦੀ ਕਿਉਂ ਮੰਜ਼ਿਲ ਨਹੀਂ।
ਬਾਗ ਅੰਦਰ ਚਾਰੇ ਪਾਸੇ ਕਾਵਾਂ ਰੌਲੀ ਪੈ ਰਹੀ
ਹੁਣ ਕਿਸੇ ਵੀ ਟਹਿਣੀ ਉਤੇ ਬੈਠਦੀ ਕੋਇਲ ਨਹੀਂ।
ਮੁੱਦਤਾਂ ਤੋਂ ਤਰ ਰਹੇ ਹਾਂ ਏਸ ਨੂੰ ਚੁਪ ਚਾਪ ਹੀ
ਦਰਦ ਦੇ ਇਸ ਦਰਿਆ ਦਾ ਦਿਸਦਾ ਕਿਤੇ ਸਾਹਿਲ ਨਹੀਂ।
ਖਾਹ ਮਖਾਹ ਨਾ ਕਰ ਜਮ੍ਹਾਂ ਨੂੰ ਮੈਨੂੰ ਆਪਣੇ ਆਪ ਵਿਚ
ਮੈਂ ਅਜਿਹਾ ਹਿੰਦਸਾ ਹਾਂ ਜਿਸ ਦਾ ਕੋਈ ਹਾਸਿਲ ਨਹੀਂ। |
|
|
ਨਿਸ਼ਾਨ ਸਿੰਘ ਰਾਠੌਰ |
|
|
|
ਰੁੱਖ ਦੀ ਕਹਾਣੀ
ਨਿਸ਼ਾਨ ਸਿੰਘ ਰਾਠੌਰ
ਰੁੱਖ ਹਾਂ ਮੈਂ ਚੁੱਪ ਹਾਂ ਸਦੀਆਂ ਤੋਂ
ਅੱਜ ਬੋਲਣ ਨੂੰ ਮੇਰਾ ਜੀਅ ਕਰਦੈ
ਐ ਕਲਜੁੱਗ ਦੇ ਇਨਸਾਨਾਂ ਵੇ
ਤੇਰੇ ਭੇਦ ਖੋਲਣ ਨੂੰ ਜੀਅ ਕਰਦੈ
ਕਦੇ ਧਰਤੀ ਤੇ ਹਰਿਆਲੀ ਸੀ
ਸੂਰਜ ਦੀ ਮੱਠੀ ਲਾਲੀ ਸੀ
ਜਦ ਜੰਗਲਾਂ ਵਿੱਚ ਤੂੰ ਆ ਵੜਿਆ
ਤੇ’ਹੱਥ ਕੁਹਾੜਾ ਤੂੰ ਫੜਿਆ
ਅੱਖੀਆਂ ਤੋਂ ਅੱਥਰੂ ਵਹਿੰਦੇ ਨੇ
ਜਦ ਕੋਈ ਵੀ ਸਾਥੀ ਮਰਦੈ
ਐ ਕਲਜੁੱਗ ਦੇ ਇਨਸਾਨਾਂ ਵੇ
ਤੇਰੇ ਭੇਦ ਖੋਲਣ ਨੂੰ ਜੀਅ ਕਰਦੈ
ਕਦੇ ਪੰਛੀ ਪਾਉਂਦੇ ਬਾਤਾਂ ਸੀ
ਕਦੇ ਲੰਮੀਆਂ ਹੁੰਦੀਆਂ ਰਾਤਾਂ ਸੀ
ਕੀ ਗੱਲ ਕਰਾਂ ਮੈਂ ਰਾਤਾਂ ਦੀ
ਮੁੱਕ ਗਈ ਕਹਾਣੀ ਬਾਤਾਂ ਦੀ
ਚੰਨ ਵੀ ਦੁਹਾਈ ਪਾਉਂਦਾ ਏ
ਤੂੰ ਕੀ ਕਰਦੈਂ ਤੂੰ ਕੀ ਕਰਦੈਂ
ਐ ਕਲਜੁੱਗ ਦੇ ਇਨਸਾਨਾਂ ਵੇ
ਤੇਰੇ ਭੇਦ ਖੋਲਣ ਨੂੰ ਜੀਅ ਕਰਦੈ
ਕੱਟ ਕੱਟ ਵਿਛਾਈਆਂ ਲਾਸ਼ਾਂ ਨੇ
ਪਰ ਦਿਲ ਵਿੱਚ ਸਾਡੇ ਆਸਾਂ ਨੇ
ਆਸਾਂ ਨਾ ਕਿੱਧਰੇ ਟੁੱਟ ਜਾਵਣ
ਇਹੋ ਰੱਬ ਅੱਗੇ ਅਰਦਾਸਾਂ ਨੇ
ਕਿਤੇ ਤੈਨੂੰ ਵੀ ਸੋਝੀ ਆ ਜਾਵੇ
ਅਰਦਾਸ ਕਰਾਂ ਮੇਰਾ ਜੀਅ ਕਰਦੈ
ਐ ਕਲਜੁੱਗ ਦੇ ਇਨਸਾਨਾਂ ਵੇ
ਤੇਰੇ ਭੇਦ ਖੋਲਣ ਨੂੰ ਜੀਅ ਕਰਦੈ
ਰੁੱਖ ਹਾਂ ਮੈਂ ਚੁੱਪ ਹਾਂ ਸਦੀਆਂ ਤੋਂ
ਅੱਜ ਬੋਲਣ ਨੂੰ ਮੇਰਾ ਜੀਅ ਕਰਦੈ
ਐ ਕਲਜੁੱਗ ਦੇ ਇਨਸਾਨਾਂ ਵੇ
ਤੇਰੇ ਭੇਦ ਖੋਲਣ ਨੂੰ ਜੀਅ ਕਰਦੈ |
|
|
ਸ਼ਿਵਚਰਨ ਜੱਗੀ ਕੁੱਸਾ |
|
|
|
ਆਖ਼ਰੀ ਖ਼ਤ ਤੇਰੇ ਨਾਮ
ਸ਼ਿਵਚਰਨ ਜੱਗੀ ਕੁੱਸਾ
ਦੇਖੀਂ, ਰੋਵੀਂ ਨਾ, ਦੇਖ ਕੇ ਲਾਸ਼ ਮੇਰੀ!
ਤੇ ਕੇਰੀਂ ਨਾ ਇਕ ਵੀ ਅੱਥਰੂ!!
ਤੈਨੂੰ ਪਤੈ, ਤੇਰੇ ਇਕ ਹੰਝੂ ਦਾ ਮੁੱਲ,
ਮੇਰੀ ਜਿੰਦ ਦੇ ਬਰਾਬਰ ਹੈ!
ਇਹ ਦੁਨੀਆਂ ਕਿਸੇ ਦਾ ਮੁੱਲ ਨਹੀਂ ਪਾਉਂਦੀ,
ਤੇ ਮੈਂ ਨਹੀਂ ਚਾਹੁੰਦਾ, ਕਿ ਤੇਰੇ ਅੱਥਰੂ ਵੀ
ਮੇਰੀ ਜਿੰਦ ਵਾਂਗ, ਬੇਕਦਰੇ, ਬੇਅਰਥ
ਅਤੇ ਅਜਾਈਂ ਹੀ ਜਾਣ!
ਲਿਆਵੀਂ ਨਾ ਉਦਾਸੀ, ਮੈਨੂੰ ਖ਼ਾਮੋਸ਼ ਪਿਆ ਦੇਖ,
ਕਿਉਂਕਿ, ਤੇਰੀ ਉਦਾਸੀ ਤੋੜਨ ਖ਼ਾਤਿਰ ਤਾਂ ਮੈਂ,
ਆਪਣੇ ਪ੍ਰਾਣ ਵੀ ਵੇਚ ਸਕਦਾ ਸੀ ਜਿੰਦ ਮੇਰੀਏ!
........
ਇਕ ਗੱਲ ਜ਼ਰੂਰ ਉਦਾਸ ਕਰੇਗੀ ਤੈਨੂੰ,
ਕਿ ਕਦੇ ਵੀ ਚੁੱਪ ਨਾ ਬੈਠਣ ਵਾਲ਼ਾ,
ਅੱਜ ਐਨੀ ਕਠੋਰ ਖ਼ਾਮੋਸ਼ੀ ਕਿਉਂ ਧਾਰ ਗਿਆ?
ਤੂੰ ਤਾਂ ਮੇਰੀ ਚੁੱਪ ਜਰਨ ਦੀ ਆਦੀ ਹੀ ਨਹੀਂ ਸੀ।
ਪਰ ਸਾਹਮਣੇ ਪਈ ਹਕੀਕਤ ਨੂੰ ਪ੍ਰਵਾਨ ਕਰ,
ਇਹ ਕਬੂਲ ਕਰ ਲਵੀਂ ਕਿ ਮੈਂ ਸਿਰਫ਼ ਤੈਥੋਂ,
ਸਰੀਰਕ ਤੌਰ 'ਤੇ ਹੀ ਵਿਛੜ ਰਿਹਾ ਹਾਂ!
ਆਤਮਿਕ ਪੱਖੋਂ ਤਾਂ ਸਦਾ ਤੇਰੇ ਨਾਲ਼ ਹੀ ਰਹਾਂਗਾ!
.......
ਕਹਿੰਦੇ ਆਤਮਾਂ ਆਪਣੇ ਚਾਹੁੰਣ ਵਾਲ਼ੇ ਨੂੰ,
ਉਠ ਕੇ ਗਲ਼ ਲਾਉਣਾ ਚਾਹੁੰਦੀ ਹੈ,
ਪਰ ਵਜੂਦ ਨਾ ਹੋਣ ਕਾਰਨ,
ਸਪੱਰਸ਼ ਨਹੀਂ ਕਰ ਸਕਦੀ!
ਗਲਵਕੜੀ ਪਾਉਣੀ ਚਾਹਾਂਗਾ ਤੈਨੂੰ,
ਪਰ ਸ਼ਾਇਦ ਇਹ ਮੇਰੇ ਵੱਸ ਨਹੀਂ ਹੋਵੇ?
ਤੈਨੂੰ ਪਤੈ ਕਿ ਮੇਰੀ ਤਕਦੀਰ ਦੇ ਫ਼ੈਸਲੇ ਤਾਂ ਸਦਾ,
ਚੰਦਰੀ ਦੁਨੀਆਂ ਨੇ ਕੀਤੇ ਨੇ ਕਮਲ਼ੀਏ!
ਤੇ ਅੱਜ ਦਾ ਆਹ ਆਖ਼ਰੀ ਫ਼ੈਸਲਾ ਸੀ 'ਮੇਰਾ',
ਸਿਰਫ਼ ਜਹਾਨੋਂ ਤੁਰ ਜਾਣ ਦਾ!!
........
ਬੱਸ ਇਕ ਰਹਿਮਤ ਕਰੀਂ ਮੇਰੇ 'ਤੇ!
ਦੇਖ ਲਵੀਂ, ਨੀਝ ਲਾ ਕੇ ਮੇਰੇ ਮੁੱਖ ਨੂੰ,
ਕਿ ਕਿਵੇਂ ਮੈਂ, ਕੰਡਿਆਲ਼ੀਆਂ ਥੋਰ੍ਹਾਂ ਵਿਚ ਦੀ,
ਜੱਦੋਜਹਿਦ ਕਰਦਾ ਹੁਣ ਕਿੰਨਾਂ 'ਸ਼ਾਂਤ' ਪਿਆ ਹਾਂ
ਰੱਖ ਦੇਵੀਂ, ਆਪਣੀ ਗੱਲ੍ਹ ਮੇਰੇ ਮੁਰਝਾਏ ਮੂੰਹ 'ਤੇ
ਚੁੰਮਣ ਦੇਵੀਂ, ਮੇਰੀਆਂ ਬੰਦ ਅੱਖਾਂ 'ਤੇ
ਜੇ ਨਮ ਹੋਣ ਤੇਰੇ ਨੇਤਰ,
ਤਾਂ ਯਾਦ ਕਰੀਂ, ਮੇਰੇ ਨਾਲ਼ ਹੱਸੇ ਹਾਸੇ,
ਕੀਤੇ ਮਖ਼ੌਲ, ਸੁਣਾਏ ਚੁਟਕਲੇ,
ਮੇਰੇ ਵੱਲੋਂ ਤੈਨੂੰ ਕੀਤਾ ਬੇਥਾਹ ਪਿਆਰ,
ਦਿੱਤੀਆਂ ਝਿੜਕਾਂ ਤੇ ਲਾਇਆ ਸੀਨੇਂ!
.....
ਯਾਦ ਰੱਖੀਂ..! ਮੇਰੀ ਹਿੱਕ 'ਤੇ,
ਤੇਰਾ ਡੁੱਲ੍ਹਿਆ ਇਕ ਅੱਥਰੂ ਵੀ ਮੈਨੂੰ,
ਦਰਗਾਹ ਵਿਚ ਪ੍ਰੇਸ਼ਾਨ ਕਰੇਗਾ!
ਕੀ ਕਿਹਾ ਕਰਦਾ ਸੀ ਤੈਨੂੰ..?
ਕਿ ਤੇਰੀ ਅੱਖ 'ਚੋਂ ਡਿੱਗੇ ਇਕ ਮੋਤੀ ਬਦਲੇ,
ਮੈਂ ਆਪਣਾ ਖ਼ੂਨ ਵਹਾ ਸਕਦਾ ਹਾਂ!
ਪਾ ਲਈਂ ਖ਼ਾਮੋਸ਼ ਪਏ ਨੂੰ ਇਕ ਗਲਵਕੜੀ
ਦੁਨੀਆਂ ਦਾ ਡਰ ਪਰ੍ਹੇ ਸੁੱਟ,
ਕਿਉਂਕਿ ਮੇਰਾ ਇਹ ਸਰੀਰ ਤੈਨੂੰ,
ਸਸਕਾਰ ਤੋਂ ਬਾਅਦ ਫ਼ਿਰ ਕਦੇ,
ਕਲ਼ਾਵੇ 'ਚ ਲੈਣ ਨੂੰ ਨਹੀਂ ਮਿਲ਼ੇਗਾ!
ਤੇਰੀ ਗਲਵਕੜੀ ਲਈ ਤਾਂ ਮੈਂ,
ਕੁਰਬਾਨ ਹੋਣ ਲਈ ਤਿਆਰ ਹੋ ਜਾਂਦਾ ਸੀ ਕਮਲ਼ੀਏ!
ਤੇ ਤੇਰੀ ਇਹ ਆਖਰੀ ਗਲਵਕੜੀ,
ਮੇਰੀ ਰੂਹ ਨੂੰ ਸਕੂਨ ਦੇਵੇਗੀ!
.....
ਹਰ ਬਾਪ ਦੀ ਇੱਛਾ ਹੁੰਦੀ ਹੈ,
ਕਿ ਉਸ ਦੀ ਅਰਥੀ ਨੂੰ,
ਉਸ ਦਾ ਪੁੱਤਰ ਹੀ 'ਦਾਗ' ਦੇਵੇ
ਪਰ ਦੇਖੀਂ! ...ਤੇ ਨਾਲ਼ੇ ਯਾਦ ਰੱਖੀਂ!
ਮੇਰੇ, ਤੇਰੇ ਨਾਲ਼ ਇਕੱਠਿਆਂ ਜੀਣ ਦੇ ਅਰਮਾਨ,
ਮੇਰੀ ਅਰਥੀ ਨਾਲ਼ ਨਹੀਂ ਮੱਚਣੇ!
ਉਠਦੀਆਂ ਲਾਟਾਂ 'ਚੋਂ ਤੈਨੂੰ,
ਮੇਰਾ ਉਹੀ, ਗ਼ਮਾਂ ਦੇ ਬੁਰਕੇ ਪਿੱਛੇ,
ਹੱਸਦਾ ਚਿਹਰਾ ਹੀ ਦਿਸੇਗਾ!
.......
ਪਰ ਮੇਰੀ ਇਕ ਆਖ਼ਰੀ ਖ਼ਾਹਿਸ਼ ਪੂਰੀ ਕਰੀਂ!
ਮੇਰੇ ਫ਼ੁੱਲ 'ਤੂੰ' ਆਪਣੇ ਹੱਥੀਂ ਪਾ ਕੇ ਆਵੀਂ!!
ਨਹੀਂ ਸਾਰੀ ਜ਼ਿੰਦਗੀ ਗੁਨਾਂਹਗਾਰ ਰਹੇਂਗੀ ਮੇਰੀ!
ਸਾਰੇ ਰਾਹ ਘੁੱਟ ਕੇ ਸੀਨੇ ਨਾਲ਼ ਲਾਈ ਰੱਖੀਂ,
ਮੇਰੇ ਫ਼ੁੱਲਾਂ ਵਾਲ਼ੀ ਪੋਟਲ਼ੀ ਨੂੰ!
...ਤੇ ਮੇਰੀਆਂ ਕੀਤੀਆਂ ਗਲਤੀਆਂ 'ਤੇ
ਗ਼ੌਰ ਨਾ ਕਰੀਂ, ਦਿੱਤੀਆਂ ਝਿੜਕਾਂ 'ਤੇ
ਮਿੱਟੀ ਪਾ ਦੇਵੀਂ ਮੇਰੇ ਗੁਨਾਂਹਾਂ 'ਤੇ,
ਤੇ ਮੈਨੂੰ ਸੱਚੇ ਦਿਲੋਂ ਮੁਆਫ਼ ਹੀ ਕਰ ਦੇਵੀਂ,
ਤੈਨੂੰ ਪਤੈ ਕਿ ਮੈਂ ਦਿਲੋਂ ਪਾਪੀ
ਤੇ ਬੇਈਮਾਨ ਜਮਾਂ ਨਹੀਂ ਸੀ!
.......
ਫ਼ੁੱਲ ਤਾਰਨ ਵੇਲ਼ੇ, ਇਸ ਤਰ੍ਹਾਂ ਮਹਿਸੂਸ ਕਰੀਂ
ਕਿ ਜਿਵੇਂ ਮੈਂ ਤੈਨੂੰ ਘੁੱਟ ਰਿਹੈਂ
ਆਪਣੀ ਗਲਵਕੜੀ ਵਿਚ,
ਤੇ ਪਲ਼ੋਸ ਰਿਹੈਂ ਤੇਰੇ ਮੁਲਾਇਮ ਵਾਲ਼!
ਤੇ ਆਖ਼ਰੀ 'ਅਲਵਿਦਾ' ਕਹਿਣ ਤੋਂ ਬਾਅਦ,
ਭੁੱਲ ਨਾ ਜਾਵੀਂ ਮੈਨੂੰ...!
ਦਿਲ 'ਚ ਵਸਾ ਰੱਖੀਂ, ਕਦੇ ਭੁੱਲ ਨਾ ਜਾਵੀਂ..!!
........
ਮੇਰੇ ਅਕਸਰ ਕਹੇ ਲਫ਼ਜ਼,
"ਆਪਣੇ ਦਰਗਾਹੀਂ ਮੇਲੇ ਹੋਣਗੇ"
ਗੂੰਜਣਗੇ ਤੇਰੇ ਕੰਨਾਂ ਅਤੇ ਚੁਫ਼ੇਰੇ ਫ਼ਿਜ਼ਾ ਵਿਚ,
ਤੇ ਤੇਰੀਆਂ ਪਲਕਾਂ 'ਤੇ ਲਟਕਣਗੇ ਹੰਝੂ!
ਪਰ ਅਫ਼ਸੋਸ, ਪੂੰਝਣੇ ਤੈਨੂੰ ਆਪ ਪੈਣਗੇ!
ਮੈਂ ਤਾਂ ਤੁਰ ਗਿਆ ਹੋਵਾਂਗਾ, ਤੇਰਾ ਸਾਥ ਛੱਡ!
.....
ਫ਼ੁੱਲ ਪਾਉਣ ਤੋਂ ਬਾਅਦ,
ਵਾਪਿਸੀ ਵੇਲ਼ੇ ਤੂੰ ਇਕੱਲੀ ਨਹੀਂ ਹੋਵੇਂਗੀ,
ਹਰ ਘੜ੍ਹੀ, ਹਰ ਪਲ, ਰਹਾਂਗਾ ਤੇਰੇ ਸੰਗ-ਸਾਥ!
ਪਰ ਇਕ ਗੱਲ ਦੁਖੀ ਕਰੇਗੀ, ਆਪਾਂ ਦੋਵਾਂ ਨੂੰ,
ਕਿ ਮੈਂ ਤੈਨੂੰ ਹਮੇਸ਼ਾ ਵਾਂਗ,
ਆਪਣੇ ਕਲ਼ਾਵੇ ਵਿਚ ਨਹੀਂ ਲੈ ਸਕਾਂਗਾ!
ਤੇ ਪੂੰਝ ਨਹੀਂ ਸਕਾਂਗਾ ਤੇਰੇ ਬੇਵਸੇ ਡਿੱਗਦੇ ਅੱਥਰੂ,
ਤੇਰੇ ਇਹ ਅੱਥਰੂ ਮੈਨੂੰ ਹਮੇਸ਼ਾ ਵਾਂਗ,
ਦਰਗਾਹ ਵਿਚ ਵੀ ਪ੍ਰੇਸ਼ਾਨ ਕਰਨਗੇ, ਧਿਆਨ ਰੱਖੀਂ!
ਵਾਅਦਾ ਯਾਦ ਰੱਖੀਂ, ਮੇਲ ਹੋਣਗੇ ਜ਼ਰੂਰ ਆਪਣੇ,
ਦਰਗਾਹ ਵਿਚ!!
........
ਪਰ ਮੇਰੇ ਇਸ ਫ਼ੈਸਲੇ ਲਈ ਮੈਨੂੰ
ਮੁਆਫ਼ ਕਰੀਂ ਮੇਰੀ ਜਿੰਦ!
ਮੁਆਫ਼ ਹੀ ਕਰੀਂ,
ਜੇ ਦੁਨੀਆਂ ਮੈਨੂੰ ਵੀ ਸ਼ਾਂਤੀ ਨਾਲ ਜੀਣ ਦੇ ਦਿੰਦੀ,
ਤਾਂ ਮੈਂ ਕਦੇ ਵੀ ਤੈਨੂੰ,
ਪਿਆਰ ਵਿਹੂਣੀਂ ਛੱਡ ਕੇ ਨਾ ਜਾਂਦਾ,
ਕਲਪਨਾ ਵਿਚ
ਗਲ਼ ਲੱਗ ਹੁਣ ਮੇਰੇ ਤੇ ਮੁਆਫ਼ੀ ਬਖ਼ਸ਼!
|
ਸਿਵੇ ਦੀ
ਚੁੱਪ
ਸ਼ਿਵਚਰਨ ਜੱਗੀ
ਕੁੱਸਾ
ਆਖ਼ਰੀ ਸਾਹ
ਤੱਕ ਰੱਖੂੰਗਾ
ਸ਼ਾਂਤੀ
ਕਰੂੰਗਾ ਸਬਰ,
ਤੇਰੇ ਭਾਣੇਂ
'ਚ ਰਹਿ
ਕੇ!
ਇਸ ਲਈ
ਕਿ ਕਿਤੇ
ਤੂੰ ਸ਼ਿਕਵਾ
ਨਾ ਕਰੇਂ?
ਪਰ ਵਾਅਦਾ
ਕਰ!
ਸਿਰ ਝੁਕਾ
ਕੇ ਕਰ
ਦੇਵੀਂ ਸਿਜਦਾ,
ਮੇਰੇ ਸਿਦਕ
ਅਤੇ ਸਿਰੜ
ਨੂੰ,
ਮੇਰੇ ਆਖ਼ਰੀ
ਸਫ਼ਰ ਵੇਲ਼ੇ...!
.....
ਕਦੇ-ਕਦੇ
ਲੱਗਦੀ ਹੈ,
ਇੱਕ ਸਾਜ਼ਿਸ਼
ਤੇਰੀ
ਕਿ ਕਰਦੀ
ਹੈਂ ਸਿਰਫ਼
ਤੂੰ,
ਮੇਰੇ ਤੁਰ
ਜਾਣ ਦਾ
ਇੰਤਜ਼ਾਰ?
ਨਹੀਂ ਤਾਂ
ਵਾਰ-ਵਾਰ
ਮੈਨੂੰ,
ਸੂਲੀ ਚੜ੍ਹਨ
ਲਈ ਨਾ
ਪ੍ਰੇਰਦੀ!
.....
ਪਿਆਸ ਨਾਲ਼
ਵਿਆਕੁਲ਼ ਵਿਅਕਤੀ
ਨੂੰ,
'ਲਾਰਾ' ਲਾ
ਕੇ 'ਝੀਲ'
ਦਾ,
ਕਿੰਨਾਂ ਕੁ
ਪੰਧ ਤੋਰੋਂਗੇ
ਆਪਣੇ ਨਾਲ਼?
ਉਸ ਦੀ
ਰੀਝ ਵਿਚ
ਵਸੀ ਪਿਆਸ
ਤਾਂ,
ਕਦੇ 'ਲਾਰੇ'
ਨਾਲ਼ ਨਹੀਂ
ਮਿਟੇਗੀ!
.....
ਕੀ ਪੁੰਨ
ਤੇ ਕੀ
ਪਾਪ,
ਕੀ ਮੰਦਾ
ਅਤੇ ਕੀ
ਚੰਗਾ ਹੋਊ,
ਮੇਰੇ ਤੁਰ
ਜਾਣ ਤੋਂ
ਬਾਅਦ?
ਜਦ ਰੂਹ
ਹੀ ਤੜਪਦੀ
ਰਹੀ,
ਤੇਰੀ ਤੜਪ
ਵਿਚ ਪਿਆਸੀ,
ਦੱਸ ਸਵਰਗ
ਦੀ ਸੁਆਤੀ
ਬੂੰਦ ਵੀ,
ਮੈਨੂੰ ਕੀ
ਆਧਾਰ ਦੇਵੇਗੀ...?
.....
ਨਾ ਤਾਂ
ਕਦੇ,
ਕਾਮ-ਧੇਨ
ਗਊ ਦੀ
ਇੱਛਾ ਜ਼ਾਹਿਰ
ਕੀਤੀ
ਤੇ ਨਾ
ਹੀ ਗਾਉਂਦੇ
ਰੁੱਖ਼ ਦੀ!
ਇੱਕ ਨਿੱਕੀ
ਜਿੰਨੀ ਹਮਦਰਦੀ
ਦੀ,
ਆਸ ਲਾਈ
ਸੀ ਤੈਥੋਂ
ਪਰ ਇਹ
ਨਹੀਂ ਸੀ
ਪਤਾ,
ਕਿ ਤੂੰ
ਵੀ,
ਛੂਕਦੇ ਤੁਫ਼ਾਨਾਂ
ਵਿਚ, ਮੇਰੀ
ਬਾਂਹ ਛੱਡ,
ਮੁਸਕੁਰਾ ਕੇ
ਤੁਰ ਜਾਵੇਂਗੀ,
ਕਿਸੇ ਅਗਲੇ
ਕਾਫ਼ਲੇ ਦੇ
ਨਾਲ਼!
.....
ਬੜੀ ਨਿਰਾਸ਼ਾ
ਹੋਈ, ਜਦ
ਤੈਨੂੰ,
ਕਿਸੇ ਹੋਰ
ਬੇੜੇ 'ਤੇ
ਸਵਾਰ ਹੋਈ
ਦੇਖਿਆ,
ਤੇਰਾ ਬੇੜਾ
ਦੂਰ ਜਾ
ਰਿਹਾ ਸੀ,
ਤੇ ਮੇਰਾ
ਸਰੀਰ ਜੂਝ
ਰਿਹਾ ਸੀ,
ਜ਼ਮਾਨੇਂ ਦੀਆਂ
ਕਪੜਛੱਲਾਂ ਦੇ
ਨਾਲ਼,
ਤੇ ਜਾ
ਰਿਹਾ ਸੀ
ਕਿਸੇ ਡੂੰਘੇ
ਪਾਤਾਲ਼ ਵੱਲ
ਨੂੰ!
ਤੇਰੇ ਵਿਛੋੜੇ
ਦੀਆਂ ਛੱਲਾਂ,
ਘੁੱਟਦੀਆਂ ਸੀ
ਦਮ ਮੇਰਾ
.....
ਤੇ ਅਖ਼ੀਰ
ਜਦ,
ਤੇਰੀ ਹਿੱਲਦੀ
ਬਾਂਹ ਵੀ
ਦਿਸਣੋਂ ਹਟ
ਗਈ
ਅਤੇ ਹੋ
ਗਈ ਅੱਖਾਂ
ਤੋਂ ਓਹਲੇ,
ਤਾਂ ਮੈਨੂੰ
ਆਪਣਾ 'ਅੰਤ'
ਨਜ਼ਰ ਆਇਆ!
ਅੰਤ ਵੇਲ਼ੇ
ਮੈਨੂੰ ਸਵਰਗ
ਤੇ ਨਰਕ
ਚੇਤੇ ਆਏ,
ਪਰ ਇਹ
ਤਾਂ ਮੈਂ
ਦੋਨੋਂ ਹੀ
ਦੇਖ ਚੁੱਕਾ
ਸਾਂ!
ਤੇਰੀ ਮਿਲਣੀ
ਅਤੇ ਵਿਛੋੜਾ,
ਸਵਰਗ-ਨਰਕ
ਹੀ ਤਾਂ
ਸੀ!
.....
ਮੈਂ ਦੁਨੀਆਂ
ਨੂੰ 'ਜ਼ਾਲਮ'
ਗਰਦਾਨਦਾ ਰਿਹਾ,
ਪਰ ਸੋਚ
ਕੇ ਦੇਖ,
'ਸ਼ੋਭਾ' ਤੇਰੀ
ਵੀ ਘੱਟ
ਨਹੀਂ!
ਫ਼ਰਕ ਇਹ
ਹੈ
ਕਿ ਦੁਨੀਆਂ
ਤ੍ਰਿਸਕਾਰ ਅਤੇ
ਘ੍ਰਿਣਤ ਨਜ਼ਰਾਂ
ਨਾਲ਼
ਹਲਾਲ ਕਰਦੀ
ਰਹੀ,
ਤੇ ਤੂੰ
ਮੁਸਕਰਾ ਕੇ...!
.....
ਤੂੰ ਕਰਦੀ
ਰਹੀ ਤਿਆਰ
ਮੈਨੂੰ ਹਰ
ਪਲ,
ਹੋਰ ਤਸ਼ੱਦਦ
ਸਹਿਣ ਲਈ
ਤੇ ਕਰਦੀ
ਰਹੀ ਦੁਆਵਾਂ
ਕਿ ਮੈਂ
ਜ਼ਾਲਮਾਂ ਦੇ
ਵਾਰ ਜਰਦਾ
ਕਿਤੇ,
ਡੋਲ-ਥਿੜਕ
ਨਾ ਜਾਵਾਂ?
ਦਿੰਦੀ ਰਹੀ
ਹੌਸਲੇ ਦੀ
ਖ਼ੁਰਾਕ ਮੈਨੂੰ
ਕਿ ਮੇਰੇ
ਹਿਰਦੇ 'ਚੋਂ
ਸਿੰਮਦਾ
ਚਾਰ ਕੁ
ਬੂੰਦਾਂ ਖ਼ੂਨ
ਦੇਖ,
ਕਿਤੇ ਖ਼ੂਨ
ਦੇ ਪਿਆਸੇ
ਵੈਰੀ,
ਨਿਰਾਸ਼ ਨਾ
ਹੋ ਜਾਣ?
.....
ਕਰੂੰਗਾ ਇੰਤਜ਼ਾਰ
ਅਜੇ ਵੀ,
ਕਿ ਅਜੇ
ਹੋਰ ਕਿੰਨੇ
ਕੁ ਦੁੱਖ
ਬਾਕੀ ਨੇ,
ਕਿੰਨੀਆਂ ਮੁਸੀਬਤਾਂ
ਕਤਾਰ ਵਿਚ
ਨੇ,
ਮੇਰੀ ਕਿਸਮਤ
ਲਈ?
ਕਿੰਨੇ ਕੁ
ਲੈਂਦੀ ਹੈਂ
ਹੋਰ ਇਮਤਿਹਾਨ
ਮੇਰੇ,
ਕਦ ਰੱਜੇਗੀ
ਤੇਰੀ ਰੂਹ,
ਮੈਨੂੰ ਤੜਪਦਾ
ਦੇਖ?
ਇਸੇ ਘੜ੍ਹੀ
ਦਾ ਅਨੁਮਾਨ
ਲਾਉਂਦਾ ਹੀ,
ਤੁਰ ਜਾਵਾਂਗਾ
ਇਸ ਜੱਗ
ਤੋਂ
ਕਿ ਅਜੇ
ਕਿਸੇ ਨੂੰ
'ਖ਼ੁਸ਼' ਕਰਨਾ,
ਬਾਕੀ ਤਾਂ
ਨਹੀਂ ਰਹਿ
ਗਿਆ?
.....
ਜਦ ਸੰਤੁਸ਼ਟ
ਹੋ ਜਾਵੇਗੀ
ਦੁਨੀਆਂ ਦੀ
ਜਾਬਰ ਰੂਹ,
ਮੈਨੂੰ ਤਸੀਹੇ
ਦੇ-ਦੇ
ਕੇ,
ਤੇ ਉੱਤਰ
ਜਾਵੇਗਾ ਮੇਰਾ
ਕਰਜ਼,
ਤਾਂ ਚੁੱਪ,
ਅੱਖਾਂ ਮੀਟੀ
ਪਿਆ ਹੋਵਾਂਗਾ
ਮੈਂ!
ਫ਼ਿਰ ਅੱਖਾਂ
ਭਰ ਲਵੀਂ,
ਤੇ ਚਾਹੇ
ਤਾਹਨਿਆਂ ਦੇ
ਚਾਰ ਛਾਂਟੇ
ਤੂੰ ਵੀ
ਮਾਰ ਲਵੀਂ,
ਮੈਨੂੰ ਕੋਈ
ਫ਼ਰਕ ਨਹੀਂ
ਪੈਣਾਂ!
.....
ਤੇਰੇ ਬਿਨਾਂ
ਮੇਰੀ ਸੱਖਣੀਂ
ਤੇ ਵੈਰਾਨ
ਰੂਹ ਤਾਂ,
ਜਹਾਨੋਂ 'ਕੂਚ'
ਕਰ ਗਈ
ਹੋਵੇਗੀ,
ਫ਼ੇਰ ਤੇਰੀ
ਹਮਦਰਦੀ,
ਮੇਰੇ ਕਿਸੇ
ਕੰਮ ਨਹੀਂ
ਹੋਵੇਗੀ!
ਫ਼ਿਰ ਤਾਂ
ਆਦਤ ਅਨੁਸਾਰ
ਮੁਸਕਰਾ ਕੇ,
ਦੋ ਡੱਕੇ
ਹੀ ਅਰਥੀ
'ਤੇ ਸੁੱਟ
ਦੇਵੀਂ,
ਇਹੀ ਤੇਰਾ
ਅਹਿਸਾਨ ਹੋਵੇਗਾ!
.....
ਸਰੀਰ ਦੀ
ਗੱਲ ਤਾਂ
ਛੱਡ ਜਿੰਦ!
ਪਰ ਆਤਮਾਂ
'ਤੇ ਪਈਆਂ
ਲਾਸਾਂ,
ਦਿਲ 'ਤੇ
ਹੋਏ ਡੂੰਘੇ
ਘਾਓ,
ਅਰਮਾਨਾਂ ਦਾ
ਹੋਇਆ ਘਾਣ,
ਰੀਝਾਂ ਦਾ
ਮਲ਼ੀਆਮੇਟ,
ਚਾਅਵਾਂ ਦਾ
ਬਣਿਆਂ ਮਲ਼ੀਦਾ
ਚਕਨਾਚੂਰ ਹੋਏ
ਸੁਪਨੇ ਤਾਂ
ਤੈਨੂੰ,
ਮੇਰੇ ਚੁਗੇ
ਜਾਣ ਵਾਲ਼ੇ,
'ਫ਼ੁੱਲਾਂ' 'ਚੋਂ
ਵੀ ਨਹੀਂ
ਮਿਲ਼ਣੇ!
.....
ਪਰ ਵਾਅਦੇ
ਨਾਲ਼ ਆਖਦਾ
ਹਾਂ ਜਿੰਦ,
ਤੈਨੂੰ ਮੇਰੇ
ਸਿਵੇ ਦੀ
ਸੁਆਹ 'ਚੋਂ
ਵੀ,
ਸ਼ਾਂਤੀ ਤੇ
ਚੁੱਪ ਹੀ
ਨਜ਼ਰ ਆਵੇਗੀ!
ਫ਼ਿਰ ਤਾਂ
ਖ਼ੁਸ਼ ਹੋ
ਜਾਵੇਂਗੀ ਨਾ?
ਕਿਉਂਕਿ ਤੈਨੂੰ
ਖ਼ੁਸ਼ ਕਰਨ
ਲਈ ਤਾਂ
ਮੈਂ,
ਚੁੱਪ ਵੱਟੀ
ਰੱਖੀ ਸੀ!
ਹੁਣ ਮੇਰੇ
ਸਿਵੇ ਦੀ
ਚੁੱਪ ਵੀ
ਕਬੂਲ ਕਰੀਂ!!
ਇਸ ਤੋਂ
ਬਿਨਾਂ ਤੈਨੂੰ
ਕੁਝ ਵੀ,
ਭੇਂਟ ਨਹੀਂ
ਕਰ ਸਕੂੰਗਾ!
ਚੁੱਪ ਤੇ
ਸ਼ਾਂਤੀ ਹੀ
ਤਾਂ ਤੂੰ
ਮੰਗਦੀ ਹੁੰਦੀ
ਸੀ,
ਤੇ ਉਹ
ਮੈਂ ਦੇ
ਚੱਲਿਐਂ, ਹੁਣ
ਖ਼ੁਸ਼...?
|
|
ਬਹੁ-ਮੰਜਲੀ ਇਮਾਰਤ
ਹਰਜੀਤ ਸਿੰਘਬਹੁ-ਮੰਜਲੀ ਇਮਾਰਤਾਂ
ਉਸਾਰਦੇ ਹਾਂ,
ਤਾਰਿਆਂ ਥੱਲੇ ਰਾਤਾਂ ਗੁਜਾਰਦੇ ਹਾਂ,
ਭੁਖਾਂ-ਫਾਕੇ ਬਣੇ ਨਸੀਬ ਸਾਡੇ,ਸਾਰੀ ਜਵਾਨੀ ਖੇਤੀਂ ਗਾਲਦੇ ਹਾਂ,
ਬਹੁ-ਮੰਜਲੀ ਇਮਾਰਤਾਂ.................
ਮਾੜੀ ਡਾਢਿਆਂ ਦੀ ਤੱਕਣੀ ਏ
ਸਾਡੀ ਕੁੱਲੀ ਰੋਸ਼ਨੀ ਤੋਂ ਸੱਖਣੀ ਏ,
ਕੋਈ ਰਸਤਾ ਨਜ਼ਰ ਨਾ ਆਉਂਦਾ ਏ, ਹਨੇਰਿਆਂ ਚ' ਟੱਕਰਾਂ ਮਾਰਦੇ ਹਾਂ,
ਬਹੁ-ਮੰਜਲੀ ਇਮਾਰਤਾਂ................
ਸਾਡੇ ਬਾਲ ਨੰਗੇ ਪੈਰੀਂ ਨੇ,
ਨਹਾਂਦੇ ਛੱਪੜੀਂ ਨਹਿਰੀਂ ਨੇ,
ਜਦੋਂ ਵਿਲਕਣ ਦੋ ਟੁੱਕ ਰੋਟੀ ਨੂੰ,ਬੱਸ ਬਾਂਤਾਂ ਨਾਲ ਦੁਲਾਰਦੇ ਹਾਂ,
ਬਹੁ-ਮੰਜਲੀ ਇਮਾਰਤਾਂ ................
ਪੰਜੀ ਸਾਲੀਂ 'ਹਮਦਰਦ' ਕੋਈ ਆਉਂਦਾ ਏ,
ਤਾਰਿਆਂ ਦੀ ਦੁਨੀਆਂ ਦਿਖਾਂਦਾ ਏ,
ਵਾਅਦੇ ਧੂੜ ਬਣ ਉੱਡ ਜਾਂਦੇ,ਧੂੜਾਂ ਨੂੰ ਖੜੇ ਨਿਹਾਰਦੇ ਹਾਂ,
ਬਹੁ-ਮੰਜਲੀ ਇਮਾਰਤਾਂ.................
ਆਓ ਆਪਣੇ ਨਸੀਬ ਘੜ ਲਈਏ,
ਵਿਦਿਆ ਦਾ ਪੱਲਾ ਫੜ ਲਈਏ,
ਫਿਰ ਸ਼ਾਂਤੀ ਅਤੇ ਸੁੱਖਾਂ ਦੀ, ਦੁਨੀਆਂ ਨਵੀਂ ਵਿਚਾਰਦੇ ਹਾਂ,
ਬਹੁ-ਮੰਜਲੀ ................. |
|
|
ਰਵਿੰਦਰ ਰਵੀ |
|
|
|
ਇਕ ਬੇਨਾਮ ਇਸ਼ਕ
ਰਵਿੰਦਰ ਰਵੀ
(ਪਿਛਲੇ ਸੱਤ ਸਾਲਾਂ
ਵਿਚ, ਦਿਲ ਦੇ ਕਈ ਅਪ੍ਰੇਸ਼ਨਾਂ ਤੋਂ ਬਾਅਦ,
10 ਮਈ, 2010 ਨੂੰ ਹੋਏ , ਸੱਜੀ ਅੱਖ ਦੇ ਅਪ੍ਰੇਸ਼ਨ ਤੋਂ ਬਾਅਦ)
ਟੁੱਟੇ ਘਰ ਨੂੰ ਉਲਟ ਪੁਲਟ ਕਰ
ਪੁਲਸ ਕਰੇ ਪੜਤਾਲ ਜਿਵੇਂ
ਦਿਲ ਦੇ ਹਮਲੇ ਪਿੱਛੋਂ ਸੁੰਨੀਂ
ਹੋਂਦ ਦਾ ਹੋਇਆ ਹਾਲ ਇਵੇਂ
ਹੋਂਦ, ਹੋਣ, ਨਿਹੋਂਦ ਦੇ ਵਿਚ ਤਾਂ
ਪੁਲਸਰਾਤ ਦੀ ਖੇਡ ਵੱਸੇ
ਬਚ ਕੇ ਕੋਈ ਨਾਂ ਲੰਘਿਆ ਏਥੋਂ,
ਬਚੇ ਜੁ, ਉਹ ਹੀ ਭੇਦ ਦੱਸੇ
ਦਿਲ ‘ਚੋਂ ਕੁਝ ਨਾਂ ਲੱਭਿਆ, ਤਾਂ ਫਿਰ
ਅੱਖ ਨੂੰ ਆ ਬਘਿਆੜੀ ਪਾਈ
ਸ਼ਾਇਰ ਦਾ ਸੰਸਾਰ ਨਿਰਾਲਾ,
ਇਸ ਵਿਚ ਵੱਸਿਆ, ਦਿਸਦਾ ਈ ਨਹੀਂ
ਲਹੂ ਲੁਹਾਣ ਨਜ਼ਰਾਂ ਦੇ ਅੰਦਰ
ਚਸਕਾਂ ਪੈਂਦੀਆਂ ਪੀੜ ਦੀਆਂ
ਕੁਝ ਦਰ ਖੁੱਲਣ ਆਪਮੁਹਾਰੇ,
ਕੁਝ ਦਰ ਆਪੂੰ ਭੀੜਦੀਆਂ
ਤੇਰੇ ਨਾਲ ਮੁਹੱਬਤੀ ਸੱਜਣਾਂ
ਜੀਵਨ ਇਕ ਸ਼ਰਾਰਤ ਸੀ
ਆਪਣੇ ਆਪ ‘ਚੋਂ ਤੈਨੂੰ ਵੇਖਣ
ਦੀ ਇਹ ਇਕ ਮੁਹਾਰਤ ਸੀ
ਤੇਰੇ ਸਿਹਰਿਆਂ ਵਾਲੇ ਤੈਨੂੰ
ਧੀ, ਪੁੱਤ ਦਿੱਤੇ ਲਾਲ ਕਈ
ਸ਼ਾਡੇ ਦਰ ਤੂੰ ਮੁੜ, ਮੁੜ ਆਈ,
ਆਪਣੀ ਅਸਲੀ ਭਾਲ ਲਈ
ਤਨ ਦੀ ਭਾਸ਼ਾ ਅਸੀਂ ਵੀ ਬੋਲੀ,
ਮਨ ਦੇ ਅਰਥ ਪਛਾਨਣ ਲਈ -
ਤਨ ਨੂੰ ਤੇਹ, ਮਨ ਨੂੰ ਸੰਤੋਸ਼,
ਮਿਲੇ ਸੀ ਆਪਾ ਛਾਨਣ ਲਈ
ਕਿਤਨੀਆਂ ਦੇਹਾਂ, ਇਸ ਦੇਹ ਅੰਦਰ,
ਘੁਲ ਮਿਲ, ਫਿਰ ਕਾਫੂਰ ਹੋਈਆਂ?
ਚੇਤੰਨਤਾ ਦਾ ਸਾਗਰ-ਮੰਥਨ,
ਸੋਮਰਸ ਨੂੰ ਝੂਰ ਰਹੀਆਂ
ਅਹਿਸਾਸਾਂ ਦੀ ਸਾਂਝ ‘ਚ ਵੱਸੇ
ਤੇਰਾ ਮੇਰਾ ਪਿਆਰ ਇਵੇਂ,
ਥਲ ਵਿਚ ਠੇਡੇ ਖਾ, ਖਾ ਸੁਫਨਾਂ,
ਖੇੜ ਲਵੇ ਗੁਲਜ਼ਾਰ ਜਿਵੇਂ
ਦਿਲ, ਅੱਖ ਚੀਰ ਵੀ ਲੱਭਾ ਨਾਂ, ਨਾਂ,
ਤੇਰਾ ਗਰਮ ਹਵਾਵਾਂ ਨੂੰ
ਪਿੰਡ ਬ੍ਰਹਿਮੰਡ ਹੁਣ ਇਕ ਮਿਕ ਹੋੇਏ
ਪਕੜੇ ਕੌਣ ਦਿਸ਼ਾਵਾਂ ਨੂੰ???
ਟੁੱਟੇ ਘਰ ਨੂੰ ਉਲਟ ਪੁਲਟ ਕਰ
ਪੁਲਸ ਕਰੇ ਪੜਤਾਲ ਜਿਵੇਂ
ਦਿਲ ਦੇ ਹਮਲੇ ਪਿੱਛੋਂ ਸੁੰਨੀਂ
ਹੋਂਦ ਦਾ ਹੋਇਆ ਹਾਲ ਇਵੇਂ
|
ਮੈਂ ਕਿਸ ਨਗਰੀ ਵਿਚ ਭਟਕ ਰਿਹਾ?
ਇਕ ਨਾਟਕੀ ਕਵਿਤਾ
ਰਵਿੰਦਰ ਰਵੀਕਵੀ: ਮੈਂ ਕਿਸ ਨਗਰੀ ਵਿਚ ਭਟਕ ਰਿਹਾ?
ਮੈਂ ਕਿਸ ਨਗਰੀ ਵਿਚ ਭਟਕ ਟਿਹਾ?
ਇਸ ਨਗਰੀ ਰੁੱਖ ਹੈ, ਛਾਂ ਨਹੀਂ!
ਇਸ ਨਗਰੀ, ਸੜਕ ਬਿਨਾਂ ਮੰਜ਼ਲ,
ਇਕ ਗੋਰਖਧੰਦੇ ਵਿਚ ਉਲਝੀ!
ਆਵਾਜ਼-1: ਤੂੰ ਕਿਸ ਮੰਜ਼ਲ ਦਾ ਅਭਿਲਾਸ਼ੀ?
ਤੂੰ ਕਿਹੜੀ ਛਾਂ ਦਾ ਮੁਤਲਾਸ਼ੀ?
ਕਵੀ: ਮੈਨੂੰ ਪਤਾ ਨਹੀਂ ਆਪਣੀ ਮੰਜ਼ਲ ਦਾ,
ਮੈਨੂੰ ਆਪਣੀ ਛਾਂ ਤੋਂ ਡਰ ਆਵੇ!
ਮੇਰੀ ਹੋਂਦ ਗਈ ਹੈ ਪਰਛਾਵੀਂ,
ਮੇਰੇ ਕੰਬਦੇ ਕਦਮਾਂ ਦੀ ਥਿੜਕਣ,
ਪਈ ਆਪਣੀ ਤੋਰ ਤੋਂ ਕਤਰਾਵੇ!
ਪਰ ਦੂਰ ਨਜ਼ਰ ਦੀ ਸੀਮਾਂ ‘ਤੇ,
ਕੋਈ ਅਦ੍ਰਿਸ਼ ਮੰਜ਼ਲ ਖਿੱਚ ਪਾਵੇ!
ਨਾਂ ਨਜ਼ਰ ਆਵੇ, ਨਾਂ ਕੋਲ ਆਵੇ!
ਕੋਈ ਅਜਨਬੀ ‘ਵਾਜ਼ ਪਈ ਆਵੇ!
- ਪਿਛੋਕੜ ‘ਚੋਂ, “ਅਨਾਰਕਲੀ” ਫਿਲਮ ਦੇ, ਗੀਤ ਦੇ, ਹੇਠ ਲਿਖੇ ਬੋਲ
ਗੂੰਜਦੇ ਹਨ:
“ਆ ਜਾ, ਅਬ ਤੋ ਆ ਜਾ,
ਮੇਰੀ ਕਿਸਮਤ ਕੇ ਖਰੀਦਾਰ,
ਅਬ ਤੋ ਆ ਜਾ!”
ਕਵੀ: ਮੈਂ ਤੁਰਾਂ, ਤਾਂ ਉਲਝਾਂ ਮੋੜਾਂ ਵਿਚ,
ਜਾਂ ਬੰਦ ਗਲੀ ਦੀਆਂ ਸੌੜਾਂ ਵਿਚ!
ਮੇਰੇ ਕਦਮ ਰੁਕਣ, ਤਾਂ ਪੁੱਜ ਜਾਵਣ,
ਆਪਣੇ ਹੀ ਮਨ ਦੀਆਂ ਔੜਾਂ ਵਿਚ!
ਆਵਾਜ਼-1: ਤੂੰ ਸਘਨ ਨਗਰ ਵਿਚ ਕਿੰਜ ਕੱਲਾ?
ਕਿੰਜ ਭਰੀ ਭੀੜ ਵਿਚ ਸੱਖਣਾਂ ਤੂੰ?
ਕੋਈ ਹੀਲਾ ਕਰ, ਕੋਈ ਜੁਗਤ ਬਣਾ,
ਲੱਭ ਘਰ ਕੋਈ, ਜਾਂ ਕੋਈ ਦਰਵਾਜ਼ਾ!
ਕਵੀ: ਏਥੇ ਘਰ ਹਨ, ਪਰ ਦਰਵਾਜ਼ੇ ਨਹੀਂ!
ਏਥੇ ਚਿਹਰੇ ਹਨ, ਪਹਿਚਾਣ ਨਹੀਂ
ਤੇ ਆਵਾਜ਼ਾਂ ਵਿਚ ਮਾਣ ਨਹੀਂ –
ਵਿਸ਼ਵਾਸ ਨਹੀਂ, ਧਰਵਾਸ ਨਹੀਂ!
ਮੇਰੇ ਸਿਰ ‘ਤੇ ਮੌਤ ਦਾ ਬੋਝ ਜਿਹਾ,
ਮੈਂ ਜੀਵਨ ਦੇ ਲਈ ਜੂਝ ਰਿਹਾ!
ਮੇਰੇ ਦੁਆਲੇ ਮੇਰੀ ਕਾਰ ਵਲੀ,
ਮੈਂ ਆਪਣੀ ਹੋਂਦ ‘ਚ ਘਿਰਿਆ ਹਾਂ!
ਨਾਂ ਹਮਦਰਦੀ, ਨਾਂ ਹਮਰਾਹੀ!
ਮੈਂ ਕੱਲਾ ਹਾਂ, ਮੈਂ ਸੱਖਣਾਂ ਹਾਂ,
ਹੈ ਕੌਣ ਜੁ ਮੈਨੂੰ ਅਪਣਾਵੇ?
ਆਵਾਜ਼-1: ਕੋਈ ਹੀਲਾ ਕਰ, ਕੋਈ ਜੁਗਤ ਬਣਾ,
ਤਕ ਸੂਰਜ ਸਿਰ ‘ਤੇ ਚਮਕ ਰਿਹਾ –
ਨਾਂ ਨਜ਼ਰ ਚੁਰਾ, ਨਾਂ ਨਜ਼ਰ ਚੁਰਾ,
ਨਾਂ ਨਜ਼ਰ ਚੁਰਾ!!!
ਕਵੀ: ਮੇਰੀ ਰਚਨਾਂ ਅੰਦਰ ਸੂਰਜ ਨਹੀਂ,
ਨਾਂ ਚਾਨਣ ‘ਤੇ ਵਿਸ਼ਵਾਸ ਕੋਈ!
ਚਾਨਣ ਵਿਚ ਸ਼ੀਸ਼ਾ ਤੱਕਾਂ, ਤਾਂ
ਮੈਂ ਆਵਾਜ਼ਾਂ ਵਿਚ ਟੁੱਟ ਜਾਵਾਂ:
ਆਵਾਜ਼-2: ਤੂੰ ਕੱਲਾ ਕਾਰਾ ਰਾਹੀ ਹੈਂ,
ਤੂੰ ਆਪਣੀ ਆਪ ਤਬਾਹੀ ਹੈਂ!
ਆਵਾਜ਼-3: ਤੂੰ ਕੁਹਜਾ, ਅੰਦਰੋਂ ਮਧਰਾ ਹੈਂ,
ਤੂੰ ਸੱਖਣਾਂ, ਅਪ੍ਰਮਾਣਿਕ ਹੈਂ!
ਆਵਾਜ਼-4: ਤੇਰੇ ਸਿਰ ‘ਤੇ ਪ੍ਰੇਤ ਦਾ ਸਾਇਆ ਹੈ,
ਤੂੰ ਸਵੈ ਨੂੰ ਹੀ ਅਪਣਾਇਆ ਹੈ!
ਆਵਾਜ਼-1: ਇਸ ਨਗਰੀ ਤੇਰਾ ਮੀਤ ਨਹੀਂ,
ਇਸ ਨਗਰੀ ਤੇਰੀ ਪ੍ਰੀਤ ਨਹੀਂ!
ਨਾਂ ਮੰਜ਼ਲ, ਨਾਂ ਕੋਈ ਰਾਹ ਤੇਰਾ......
ਜਾ ਦੂਰ ਚਲਾ ਜਾ, ਦੂਰ ਚਲਾ ਜਾ,
ਦੂਰ ਚਲਾ ਜਾ!!!
ਕਵੀ: ਮੈਂ ਤੁਰਾਂ, ਤਾਂ ਉਲਝਾਂ ਮੋੜਾਂ ਵਿਚ,
ਜਾਂ ਬੰਦ ਗਲੀ ਦੀਆਂ ਸੌੜਾਂ ਵਿਚ!
ਮੇਰੇ ਕਦਮ ਰੁਕਣ, ਤਾਂ ਪੁੱਜ ਜਾਵਣ,
ਆਪਣੇ ਹੀ ਮਨ ਦੀਆਂ ਔੜਾਂ ਵਿਚ!
ਮੈਂ ਕਿਸ ਨਗਰੀ ਵਿਚ ਭਟਕ ਰਿਹਾ?
ਮੈਂ ਕਿਸ ਨਗਰੀ ਵਿਚ ਭਟਕ ਰਿਹਾ??
ਮੈਂ ਕਿਸ ਨਗਰੀ ਵਿਚ ਭਟਕ ਰਿਹਾ???
|
ਸੱਸੀ, ਸਾਹਿਬਾਂ ਤੇ ਹੀਰ ਦੀ ਊਲ ਜਲੂਲ ਤਸਵੀਰ
ਰਵਿੰਦਰ ਰਵੀਤੂੰ ਹਰ ਔਰਤ ਵਾਂਗ
ਇਕ ਘਰ ਦੀ ਇੱਛਾ ਪ੍ਰਗਟ ਕੀਤੀ, ਤਾਂ ਮੈਂ
ਇਕ ਝੀਲ ਚੁੱਕ ਲਿਆਇਆ, ਤੇ ਤੈਨੂੰ
ਇਸ ਦੇ ਖਿਤਿਜ ਵਿਚ ਗੁੰਮਦੇ ਕੰਢਿਆਂ ਦੁਆਲੇ
ਵਿਛੀ ਹੋਈ ਧਰਤੀ ਤੇ ਝੁਕਿਆ ਹੋਇਆ, ਅਸਮਾਨ ਵਿਖਾਇਆ,
ਇਸ ਘਰ ਵਿਚ ਦਰਾਂ ਤੇ ਦੀਵਾਰਾਂ ਦੀ ਗੁੰਜਾਇਸ਼ ਨਹੀਂ ਸੀ!!!
ਮੈਂ ਤੇਰੇ ਮੇਰੇ ਰਿਸ਼ਤੇ ਨੂੰ
ਖੁੱਲ੍ਹੀਆਂ ਹਵਾਵਾਂ ਵਿਚ ਮਹਿਕਾਂ ਵਾਂਗ ਖਿੱਲਰਦੇ,
ਫੈਲਦੇ, ਮਿਲਦੇ, ਸਾਹ ਲੈਂਦੇ, ਧੜਕਦੇ ਵੇਖਿਆ ਸੀ,
ਪਰ ਤੂੰ ਕਿਹਾ:
“ਝੀਲ ਦੇ ਪਾਣੀ ਵਿਚ ਖੜੋਤ ਹੈ,
ਇਹ ਸਾਡਾ ਘਰ ਕਿਵੇਂ ਹੋ ਸਕਦੀ ਹੈ?”
ਮੈਂ ਤੇਰੀਆਂ ਅੱਖਾਂ ਵਿਚ ਡੂੰਘੀ ਨੀਝ ਨਾਲ ਤੱਕਿਆ
ਆਪਣੇ ਅੰਦਰ ਫੜਫੜਾਇਆ
ਤੇ ਅੰਬਰ ਨੂੰ ਉਡਾਣ ਬਣਾ ਕੇ,
ਸੋਮੇਂ ਤੋਂ ਤੁਰ, ਸਮੁੰਦਰ ਵਿਚ ਸਮਾਇਆ,
ਦਰਿਆ ਚੁੱਕ ਲਿਆਇਆ -
ਦਰਿਆ ਦੇ ਪਾਣੀ ਵਿਚ ਘੁਲੀ ਜੰਮਣਹਾਰੀ ਮਿੱਟੀ ਨੂੰ, ਤੂੰ
“ਗੰਦੀ” ਆਖਿਆ
ਤੇ ਸਮੁੰਦਰ ਨੂੰ “ਖਾਰਾ”,
ਤੇਰੀ ਪਿਆਸ ਨੂੰ ਇਹ ਸਭ ਕੁਝ ਰਾਸ ਨਾਂ ਆਇਆ!
ਮੈਂ ਤੇਰੇ ਡੂੰਘੇ ਨੈਣਾਂ ਵਿਚ ਵੇਖਦਿਆਂ
ਤੇਰੀਆਂ ਜ਼ੁਲਫਾਂ ਨੂੰ ਛੰਡਕਿਆ, ਹਿਲਾਇਆ -
ਮੇਰੀ ਦੀਵਾਨਗੀ ਨੇ ਹਰ ਤਰਫ
ਘਨਘੋਰ ਘਟਾਵਾਂ ਦਾ ਸਿਲਸਿਲਾ ਫੈਲਾਇਆ,
ਤਾਂ ਤੂੰ ਡਰ ਕੇ ਮੇਰੇ ਨਾਲ ਆ ਜੁੜੀ -
ਤੈਨੂੰ ਘਟਾਵਾਂ ਦੀ ਗਰਜ,
ਤੇ ਬਿਜਲੀ ਦੀ ਕੜਕ ਤੋਂ ਭੈ ਆਉਂਦਾ ਸੀ,
ਤੈਨੂੰ ਇਨ੍ਹਾਂ ਦੇ ਹੇਠ ਫੈਲਿਆ ‘ਨ੍ਹੇਰਾ ਵੀ ਨਹੀਂ ਭਾਉਂਦਾ ਸੀ
ਤੂੰ ਹੁਣ ਚਾਨਣ ਦੀ ਇੱਛਾ ਕੀਤੀ,
ਮੈਂ ਕਲਮ ਚੁੱਕੀ ਤੇ ਉਸ ਦੀ ਰੌਸ਼ਨੀ ਨਾਲ,
ਸੂਰਜ ਬਣਾਇਆ -
ਚੁੰਧਿਆਈਆਂ ਅੱਖੀਆਂ ਨਾਲ ਤੂੰ ਕਿਹਾ:
“ਇਹ ਕਿਹਾ ਚਾਨਣ ਹੈ! ਨਿਰਾ ਅੱਗ ਦਾ ਗੋਲਾ -
ਕਿਰਨਾਂ ਦੇ ਤੀਰ ,
ਥਲ ਉੱਤੇ ਫੈਲਿਆ -
ਮੈਂ ਇਸ ਵਿਚ ਸੜ, ਬਲ, ਵਿੱਝ, ਮੁੱਕ ਜਾਵਾਂਗੀ!
ਮੈਂ ਮਰਨਾਂ ਨਹੀਂ ਚਾਹੁੰਦੀ!
ਮੈਨੂੰ ਸਿਰਫ ਮੇਰੇ ਜੋਗੀ ਥਾਂ ਦੇ ਦੇ,
ਜਿੱਥੇ ਮੈਂ ਆਪਣਾਂ ਆਪ ਬਣ ਕੇ ਜੀ ਸਕਾਂ!”,
ਮੈਂ ਤੈਨੂੰ ਦੂਰ ਅੰਬਰ ‘ਤੇ ਚੜ੍ਹੇ ਸੂਰਜ ਦੀ ਲੋਅ ਵਿਚ,
ਦਰਿਆਵਾਂ, ਥਲਾਂ ਨਾਲ ਤੋਰਦਾ,
ਸਮੂੰਦਰ ਤਕ ਲੈ ਆਇਆ -
ਝੀਲ ਵੀ ਮੇਰੇ ਨਾਲ ਹੀ ਸੀ,
ਮੇਰੀਆਂ ਅੱਖਾਂ ਵਿਚ,
ਮੇਰੇ ਦਿਲ ‘ਚੋਂ ਛਲਕਦੀ –
ਮੈਂ ਕਿਹਾ:
“ਸਾਡਾ ਸਾਥ ਏਨਾਂ ਕੁ ਹੀ ਸੀ!
ਨਾਂ ਤੂੰ ਝੀਲ ਵਿਚ ਤਰੀ,
ਨਾਂ ਦਰਿਆ ਸੰਗ ਤੁਰੀ,
ਨਾਂ ਸਮੁੰਦਰ ਵਿਚ ਸਮਾਈ,
ਨਾਂ ਸੂਰਜ ਨਾਲ ਚੜ੍ਹੀ –
ਧਰਤੀ ਨੂੰ ਛੁਹ ਕੇ ਵੀ ਤੂੰ ਨਿਛੁਹ ਰਹੀ –
ਅਸਮਾਨ ਦੀ ਉਚਾਈ ਵੀ ਤੂੰ
ਆਪਣੀਆਂ ਨਜ਼ਰਾਂ ਵਿਚ ਨਾਂ ਸਮਾ ਸਕੀ!!!
ਤੂੰ ਇੰਜ ਕਰ,
ਸੱਸੀ, ਸਾਹਿਬਾਂ ਤੇ ਹੀਰ ਦੇ ਜੁਦੇ ਜੁਦੇ ਰੰਗਾਂ ਤੋਂ -
ਇੱਕ ਇਕਾਈ ਵਿਚ ਬੱਝੀ –
ਇਕ ਨਵੀਂ ਤਸਵੀਰ ਬਣਾ
ਤੇ ਮੁਸਕਰਾ................
..................ਮੈਂ ਜ਼ਰੂਰ ਪਰਤਾਂਗਾ –
ਜਦੋਂ ਮੇਰੇ ਅੰਦਰਲੇ
ਪੁਨੂੰ, ਮਿਰਜ਼ੇ ਤੇ ਰਾਂਝੇ ਦੇ ਤਿੰਨੇਂ ਰੰਗ,ਆਪਸ ਵਿਚ ਘੁਲਕੇ,
ਇਕ ਇਕਾਈ, ਇਕ ਤਸਵੀਰ ਬਣ ਚੁੱਕੇ ਹੋਣਗੇ!
ਅਲਵਿਦਾ!!!!!!!!!!!!!!!”
|
|
ਰਵਿੰਦਰ ਰਵੀ |
|
|
|
ਨਿੱਕੀਆਂ ਨਿੱਕੀਆਂ ਗੱਲਾਂ – 1
ਰਵਿੰਦਰ ਰਵੀ
ਨਿੱਕੀਆਂ ਨਿੱਕੀਆਂ ਗੱਲਾਂ ਵਿਚ
ਵੱਡੀ ਸਾਰੀ ਉਮਰ ਬੀਤ ਚੱਲੀ ਹੈ!
ਤੇਰਾ ਸੁਭਾ ਨਹੀਂ ਬਦਲਿਆ
ਨਾਂ ਹੀ ਬਦਲਣ ਵਿਚ, ਤੂੰ ਮੇਰੀ
ਮਦਦ ਕੀਤੀ ਹੈ!
ਮੈਂ ਅਜੇ ਵੀ
ਚੁੱਲ੍ਹੇ ਉੱਤੇ ਪਾਣੀ ਰੱਖ ਕੇ ਭੁੱਲ ਜਾਂਦਾ ਹਾਂ
ਤੇ ਤੂੰ ਅਜੇ ਵੀ
ਭਾਫ ਬਣੇ ਪਾਣੀ ਬਾਅਦ,
ਸੁਰਖ ਹੋਏ ਪਤੀਲੇ ਵਾਂਗ,
ਤਪ ਜਾਂਦੀ ਹੈਂ,
ਹਰ ਦਿਨ ਇਕ ਨਵਾਂ ਰਣ ਬਨਣ ਲਈ!
ਤੈਨੂੰ ਬਲਦੇ ਛੱਡੇ ਬਲਬ ਦੇ
ਵਿਅਰਥ ਹੋ ਰਹੇ ਚਾਨਣ
ਜਾਂ ਬਿਜਲੀ ਦੇ ਬਿਲ ਦੇ ਵਧਣ
ਦੀ ਏਨੀਂ ਚਿੰਤਾ ਨਹੀਂ,
ਜਿੰਨੀ ਏਸ ਗੱਲ ਦੀ, ਕਿ
ਮੇਰੇ ਸਿਰ ਇਕ ਹੋਰ ਗੋਲ ਕਿਉਂ ਨਹੀਂ ਹੋਇਆ?
ਮੈਂ ਤਾਂ ਇਹ ਹੀ ਚਾਹਿਆ ਸੀ ਸਦਾ, ਕਿ
ਤੂੰ ਮੇਰੀਆਂ ਅੱਖੀਆਂ ਵਿਚ
ਬੇਖੌਫ ਹੋ ਕੇ ਵੇਖੇਂ ਤੇ ਕਹੇਂ:
“ਆਪਣੇ ਅੰਦਰਲੇ ਅਪਰਾਧੀ ਨੂੰ
ਮੇਰੇ ਹਵਾਲੇ ਕਰ,
ਇਸ ਨੂੰ ਤਾ-ਉਮਰ
ਆਪਣੀ ਮੁਹੱਬਤ ਦੀ ਸਜ਼ਾ ਦਿਆਂ!”
ਪਰ ਨਹੀਂ,
ਤੂੰ ਤਾਂ ਆਪਣੀਆਂ ਪਲਕਾਂ ਦੇ
ਘੁੰਡ ਉਹਲਿਓਂ ਹੀ ਨਾਂ ਨਿਕਲੀ
ਤੇ...........
ਵਿੱਚੇ ਵਿਚ ਇਕ ਲੀਕ ਖਿੱਚ ਲਈ!
ਇਹ ਜਾਣਦਿਆਂ, ਕਿ
ਤਰੇੜਾਂ ਵਰਗੀਆਂ ਲੀਕਾਂ ਵਿਚ
ਤਿੜਕੀ ਹੋਈ ਹੋਂਦ ਵਸਦੀ ਹੈ –
ਤੇ...........
ਇਸ ਲਈ ਕਿ ਤੇਰੀਆਂ ਲੀਕਾਂ
ਤਰੇੜਾਂ ਨਾਂ ਬਨਣ,
ਮੈਂ ਇਨ੍ਹਾਂ ਲਈ
ਸੱਚ ਵਰਗੇ ਕਈ ਭਰਮ ਸਿਰਜ ਲਏ:
ਬੱਚੇ, ਮਿੱਤਰ, ਰਿਸ਼ਤੇਦਾਰ,
ਵਾਕਫ,
ਤਾ ਕਿ
ਮੇਲੇ ਜਿਹੇ ਵਿਚ
ਤੇਰਾ ਦਿਲ ਲੱਗਾ ਰਹੇ!!!
ਤੇਰਾ ਰਿਸ਼ਤਿਆਂ ਦੇ ਜੰਗਲ ਵਿਚ
ਗੂੰਮ ਗੁਆਚ ਜਾਣਾਂ
ਚੰਗਾ, ਚੰਗਾ ਲੱਗਦਾ ਸੀ
ਕਿਉਂਕਿ.........
ਗੁੰਮਸ਼ੁਦਾ ਨੂੰ ਤਾਂ ਲੱਭਿਆ ਜਾ ਸਕਦਾ ਹੈ,
ਪਰ ਟੁੱਟੇ ਹੋਏ ਨੂੰ ਜੋੜਿਆ ਨਹੀਂ!
ਮਿੱਟੀ ਦਾ ਵਜੂਦ ਹਾਂ,
ਜਾਣਦਾ ਹਾਂ:
ਕਿ ਤਿੜਕੇ ਹੋਏ ਬਰਤਨ
ਟੁੱਟ ਤਾਂ ਸਕਦੇ ਹਨ,
ਜੁੜ ਨਹੀਂ ਸਕਦੇ!
ਮੈਥੋਂ ਅਜੇ ਵੀ
ਚਾਹ ਦੇ ਕੱਪ ਵਿਚ ਪਾਉਂਦਿਆਂ,
ਮੇਜ਼ ਉੱਤੇ,
ਖੰਡ ਖਿੱਲਰ ਜਾਂਦੀ ਹੈ!
ਮੇਰੇ ਖਿੱਲਰਣ ਨਾਲ,
ਤੂੰ ਆਪਣੇ ਅੰਦਰ
ਹੋਰ ਵਧੇਰੇ ਬੱਝ ਜਾਂਦੀ ਹੈਂ,
ਪੀਡੀ ਗੱਠੜੀ, ਗੋਲ ਗੰਢ ਵਾਂਗ!
ਕਿਉਂ ਨਹੀਂ ਆਖਦੀ, ਤੂੰ.....
ਖੁੱਲ੍ਹ ਕੇ......
ਕਿ, ਮੈਂ ਬੜਾ ਬੇਵਫਾ ਹਾਂ –
ਘਰ ਵਲ ਨਜ਼ਰ ਨਹੀਂ ਕਰਦਾ,
ਬਾਹਰ ਦੀ ਮਹਿਕ ਵੱਲ
ਭੱਜਦਾ, ਭਟਕਦਾ ਹਾਂ!
ਤੂੰ ਆਖਕੇ ਤਾਂ ਵੇਖ,
ਮੈਂ ਤੇਰੇ ਨਾਲ ਕਿਵੇਂ ਜੁੜਦਾ ਹਾਂ!
ਨਿੱਕੀਆਂ, ਨਿੱਕੀਆਂ ਗੱਲਾਂ ਵਿਚ
ਵੱਡੀ ਸਾਰੀ ਉਮਰ ਬੀਤ ਚੱਲੀ ਹੈ!!! |
|
|
ਡਾ ਗੁਰਮੀਤ ਸਿੰਘ
ਬਰਸਾਲ |
|
|
|
ਪਰ-ਉਪਕਾਰ
ਡਾ ਗੁਰਮੀਤ ਸਿੰਘ 'ਬਰਸਾਲ' ਕੈਲੇਫੋਰਨੀਆਂ
ਇੱਕ ਫ਼ਕੀਰ ਤੇ ਇੱਕ ਸ਼ਗਿਰਦ ਉਸ ਦਾ,
ਕਿਸੇ ਰਸਤੇ ਤੋਂ ਕਿਤੇ ਨੂੰ ਜਾ ਰਹੇ ਸੀ।
ਇੱਕ ਛੱਪੜ ਦੇ ਕੋਲ ਦੀ ਜਦੋਂ ਲੰਗੇ,
ਡਿੱਗ ਕੇ 'ਠੂਹਾਂ' ਜੀ ਗੋਤਾ ਜਿਹਾ ਖਾ ਰਹੇ ਸੀ।
ਫਕੀਰ ਸੁਭਾਅ ਦਾ ਬੜਾ ਸੀ ਨੇਕ ਬੰਦਾ,
ਦਇਆ ਕਾਰਣ ਉਹ 'ਠੂਹੇਂ' ਨੂੰ ਕੱਢਣ ਲੱਗਾ।
ਹੱਥ ਜਦੋਂ ਉਸ ਪਾਣੀ ਦੇ ਵਿੱਚ ਪਾਇਆ,
'ਠੂਹਾਂ' ਉਸੇ ਤੇ ਦੰਦੀਆਂ ਵੱਢਣ ਲੱਗਾ।
ਕੱਟਣ ਕਾਰਣ ਜੋ ਹੱਥ ਤੇ ਪੀੜ ਹੁੰਦੀ,
ਸੀ 'ਠੂਹਾਂ' ਫਕੀਰ ਤੋਂ ਛੁੱਟ ਜਾਂਦਾ ।
ਬਾਰ ਬਾਰ ਫਿਰ 'ਠੂਹੇਂ' ਤੋਂ ਡੰਗ ਖਾਕੇ।
ਫਕੀਰ ਕੱਢਣ ਲਈ ਮੁੜ ਸੀ ਜੁੱਟ ਜਾਂਦਾ।
ਗੱਲ ਸਾਰੀ ਜੋ ਤੱਕੀ ਸ਼ਗਿਰਦ ਉਸਦੇ,
ਹੱਥ ਜੋੜ ਫਕੀਰ ਨੂੰ ਕਹਿਣ ਲੱਗਾ।
ਡੰਗ ਮਾਰਨਾ ਉਸਦਾ ਸੁਭਾਅ ਬਣਿਆ ,
ਕਾਹਤੋਂ ਬਾਬਾ ਮੁਸੀਬਤ ਵਿੱਚ ਪੈਣ ਲੱਗਾ?
ਉਸਤਾਦ ਆਖਿਆ ਮੇਰੇ ਸ਼ਗਿਰਦ ਬੇਟੇ,
ਪਿੱਠ ਕਰੋ ਨਾ ਕਦੇ ਸਚਾਈ ਕੋਲੋਂ।
ਜੇਕਰ ਬੁਰਾ ਬੁਰਾਈ ਤੋਂ ਨਹੀਂ ਹੱਟਦਾ,
ਚੰਗਾ ਕਾਸਤੋਂ ਹਟੇ ਚੰਗਿਆਈ ਕੋਲੋਂ?
ਉਸੇ ਰਸਤੇ ਫਕੀਰ ਤੇ ਉਹੀ ਚੇਲਾ,
ਉਸੇ ਛਪੜੀ ਕੋਲੋਂ ਫੇਰ ਜਾਣ ਲੱਗੇ।
ਉਹੀ 'ਠੂਹਾਂ ਜੀ' ਉਸੇ ਹੀ ਚਾਲ ਕਾਰਣ,
ਜਾਣ ਬੁਝਕੇ ਡੁਬਕੀਆਂ ਲਾਣ ਲੱਗੇ।
ਫਕੀਰ ਵਧਿਆ ਜਦ ਉਸੇ ਉਦੇਸ਼ ਕਾਰਣ,
ਐਪਰ ਚੇਲੇ ਨੇ ਉਸਨੂੰ ਹਟਾ ਦਿੱਤਾ।
ਏੇਸੇ ਲਈ ਦਸਤਾਨਾ ਜੋ ਸੀ ਲਿਆਇਆ,
ਉਹਨੇ ਫਕੀਰ ਦੇ ਹੱਥ ਪੁਆ ਦਿੱਤਾ।
ਹਰ ਸੰਭਾਵੀ ਖਤਰੇ ਤੋਂ ਮੁਕਤ ਹੋਕੇ,
'ਠੂਹਾਂ' ਕੱਢ ਫਕੀਰ ਨੇ ਬਾਹਰ ਧਰਿਆ।
ਦੋਹਾਂ ਪਾਸਿਆਂ ਤੋਂ ਇੰਝ ਰਹਿ ਸੱਚਾ,
ਸਿਆਣਪ ਵਰਤ ਉਸ ਪਰਉਪਕਾਰ ਕਰਿਆ।
ਨੰਗੇ ਹੱਥ ਦੇ ਨਾਲ ਤਾਂ ਵਾਂਗ ਪਹਿਲਾਂ,
ਸਫ਼ਲ ਕਦੇ ਨਹੀਂ ਉਹ ਸੀ ਹੋ ਸਕਦਾ।
ਪਰ-ਉਪਕਾਰ ਤਾਂ ਬਣਨੀ ਸੀ ਦੂਰ ਦੀ ਗੱਲ,
ਸੀ ਉਹ ਜਾਨ ਤੋਂ ਹੱਥ ਵੀ ਧੋ ਸਕਦਾ।
'ਠੂਹੇਂ ਰੂਪੀ' ਏਸ ਸੰਸਾਰ ਅੰਦਰ,
ਪਰ-ਉਪਕਾਰ ਦੀ ਭਾਵਨਾ ਜੇ ਹੋਵੇ।
ਸਿਆਣਪ ਰੂਪੀ ਦਸਤਾਨੇ ਨੂੰ ਕੋਲ ਰੱਖੋ,
ਧਰਮ ਕਮਾਉਣ ਦੀ ਕਾਮਨਾ ਜੇ ਹੋਵੇ।
ਗੱਲ ਕਰਨ ਅਸੂਲ ਦੀ ਜੋ ਕੇਵਲ,
ਲਾਗੂ ਕਿਵੇਂ ਕਰਨਾਂ ਇਹ ਜਾਣਦੇ ਨਾਂ।
ਸਿਆਣਪ ਬਾਝ ਨਾ ਸਫਲ ਉਹ ਕਦੇ ਹੁੰਦੇ,
ਜਿੱਤ ਕਦੇ ਉਹ ਮਕਸਦ ਵਿੱਚ ਮਾਣਦੇ ਨਾ।
ਤੇਜ਼ ਗਤੀ ਦੇ ਏਸ ਜਮਾਨੇ ਅੰਦਰ,
ਜੇਕਰ ਧਰਮ ਦੀ ਗੱਲ ਪੁਚਾਵਣੀ ਏਂ।
ਨੀਤੀ ਵਰਤ ਹੀ 'ਠੂਹੇਂ' ਦੀ ਕਰੋ ਸੇਵਾ,
ਗੱਲ ਏਹੋ ਹੀ ਗੁਰੂ ਨੂ ਭਾਵਣੀ ਏਂ।।
|
ਕਾਵਿ-ਵਿਅੰਗ
ਡਾ
ਗੁਰਮੀਤ ਸਿੰਘ ਬਰਸਾਲ (
ਕੈਲੇਫੋਰਨੀਆਂ)
ਮਜ਼ਹਬੀ ਆਗੂਆਂ ਤੇ ਰਾਜਨੀਤਕਾਂ ਦੇ
,
ਗੱਠ-ਜੋੜ ਨੇ ਚੁੱਕ ਲਈ ਅੱਤ ਲੋਕੋ
।
ਝੱਟ ਉਹਨਾ ਤੇ ਕੇਸ ਨੇ ਦਰਜ ਕਰਦੇ
,
ਦਿੰਦੇ ਸ਼ੋਸ਼ਣ ਖਿਲਾਫ ਜੋ ਮੱਤ ਲੋਕੋ ।
ਲਫਾਫੇ ਲੈਣ ਪਰਦੇਸਾਂ ‘ਚ ਪੁੱਜ ਜਾਂਦੇ
,
ਇਹ ਤਾਂ ਸੱਦੇ-ਸਦਾਏ ਹੋਏ ਚਮਚਿਆਂ ਦੇ
;
ਸੰਗਤ ਘੇਰ ਕੇ ਜਦੋਂ ਸਵਾਲ ਕਰਦੀ
ਉਥੋਂ ਭੱਜ ਰੁਲਾਂਵਦੇ ਪੱਤ ਲੋਕੋ
।।
ਡਾ
ਗੁਰਮੀਤ ਸਿੰਘ ਬਰਸਾਲ
(
ਕੈਲੇਫੋਰਨੀਆਂ) |
|
|
ਮਲਕੀਅਤ "ਸੁਹਲ" |
|
|
|
ਧੀਆਂ ਦੀ ਬਰਬਾਦੀ
ਮਲਕੀਅਤ "ਸੁਹਲ"
ਇਨ੍ਹਾਂ ਡਾਲਰ ਪੌਂਡਾਂ ਨੇ ,
ਕੀਤੀ ਧੀਆਂ ਦੀ ਬਰਬਾਦੀ ।
ਗ਼ੋਦੀ ਵਿਚ ਖਡਾਉਂਦੇ ਸੀ,
ਮਾਪੇ ਸੀਨੇ ਨਾਲ ਲਗਾ ਕੇ ।
ਮਾਂ ਤਾਂ ਸੁਪਨੇ ਲੈਂਦੀ ਸੀ ,
ਧੀ ਦੇ ਗਲ 'ਚ ਬਸਤਾ ਪਾ ਕੇ ।
ਪੜ੍ਹ ਲਿਖ ਕੇ ਧੀ ਰਾਣੀ
ਉਹ ਮਾਣੇ ਰੱਜ ਆਜ਼ਾਦੀ ;
ਇਨ੍ਹਾਂ ਡਾਲਰ ਪੌਡਾਂ ਨੇ ,
ਕੀਤੀ ਧੀਆਂ ਦੀ ਬਰਬਾਦੀ ।
ਅੱਜ ਪੁਤਾਂ ਨਾਲੋਂ ਵੀ ,
ਧੀਆਂ ਵੱਧ ਪੜ੍ਹਾਉਂਦੇ ਲੋਕੀਂ ।
ਹੁਣ ਧੀ ਦੀ ਲੋਹੜੀ ਨੂੰ ,
ਪੁਤਾਂ ਵਾਂਗ ਮਨਾਉਂਦੇ ਲੋਕੀਂ ।
ਮਾਪੇ ਸੋਚਾਂ ਵਿਚ ਡੁੱਬੇ
ਕਿਥੇ ਧੀ ਦੀ ਕਰੀਏ ਸ਼ਾਦੀ ;
ਇਨ੍ਹਾਂ ਡਾਲਰ ਪੌਂਡਾਂ ਨੇ ,
ਕੀਤੀ ਧੀਆਂ ਦੀ ਬਰਬਾਦੀ ।
ਸੁਪਨਾਂ ਲੈ ਵਿਦੇਸ਼ਾਂ ਦੇ ,
ਨਿੱਤ ਨਵੀਂ ਉਡਾਰੀ ਮਾਰਨ ।
ਮਾਪੇ ਜੂਆ ਲਾ ਬਹਿੰਦੇ ,
ਭਾਵੇਂ ਜਿੱਤ ਜਾਣ ਜਾਂ ਹਾਰਨ ।
ਧੀ ਵੀ ਅੜੀਅਲ ਹੋ ਜਾਂਦੀ ,
ਜਿਉਂ ਕਸਮ ਹੁੰਦੀ ਏ ਖਾਧੀ ।
ਇਨ੍ਹਾਂ ਡਾਲਰ ਪੌਂਡਾਂ ਨੇ ,
ਕੀਤੀ ਧੀਆਂ ਦੀ ਬਰਬਾਦੀ ।
"ਸੁਹਲ" ਇਹੋ ਜਿਹੇ ਸੁਪਨੇ ,
ਹੁੰਦੇ ਕਿਸੇ ਕਿਸੇ ਦੇ ਪੂਰੇ ।
ਘਰ ਉਜੜ ਜਾਂਦੇ ਨੇ ,
ਫਿਰ ਕੋਈ ਇਕ ਦੂਜੇ ਨੂੰ ਘੂਰੇ।
ਘਰ ਫ਼ੂਕ ਤਮਾਸ਼ਾ ਬਣਿਆਂ ,
ਸੋਚਾਂ ਵਿਚ ਪਈ ਸ਼ਹਿਜ਼ਾਦੀ ।
ਇਨ੍ਹਾਂ ਡਾਲਰ ਪੌਂਡਾਂ ਨੇ ,
ਕੀਤੀ ਧੀਆਂ ਦੀ ਬਰਬਾਦੀ ।
|
ਦਿਲ ਦਰਿਆ ਸਮੁੰਦਰੋਂ ਡੂੰਘੇ
ਮਲਕੀਅਤ "ਸੁਹਲ"
ਦਰਦ ਕਿਦ੍ਹੇ ਨਾਲ ਕਰੀਏ ਸਾਂਝੇ,
ਸਮਝ ਕੋਈ ਵੀ ਆਉਂਦੀ ਨਹੀਂ।
ਦਿਲ ਦਰਿਆ ਸਮੁਂਦਰੋਂ ਡੂੰਘੇ ,
ਕੌਣ ਦਿਲਾਂ ਦੀਆਂ ਜਾਣੇ ।
ਦਰਦ ਜਿਨ੍ਹਾਂ ਦੇ ਸੀਨੇ ਵਸਿਆ,
ਉਹੀਉ ਦਰਦ ਪਛਾਣੇ ।
ਯਾਦਾਂ ਉਦ੍ਹੀਆਂ ਤੜਪ-ਤੜਪ ,
ਅੱਜ ਛੇੜੇ ਗੀਤ ਪੁਰਾਣੇ ।
ਖੋਹ ਕੇ ਮੇਰੇ ਹਥੋਂ ਲੈ ਗਈ,
ਖੜੀ ਸੀ ਮੌਤ ਸਰ੍ਹਾਣੇ।
ਸੋਹਣੀ ਤੋਂ ਵੀ ਸੋਹਣੀ ਸੂਰਤ ,
ਮੇਰੇ ਦਿਲ ਨੂੰ ਭਾਉਂਦੀ ਨਹੀਂ ।
ਦਰਦ ਕਿਦ੍ਹੇ ਨਾਲ ਕਰੀਏ ਸਾਂਝੇ,
ਸਮਝ ਕੋਈ ਵੀ ਆਉਂਦੀ ਨਹੀਂ।
ਪਰਿੰਦਿਆਂ ਵਰਗੀ ਜ਼ਿੰਦ ਨਿਮਾਣੀ,
ਖੰਭ ਜਿਦ੍ਹੇ ਅੱਜ ਟੁੱਟੇ ਨੇ ।
ਸੁਪਨੇ ਚਕਨਾ-ਚੂਰ ਹੋਏ ਜੋ ,
ਮੌਤ ਕੁਲਹਿਣੀ ਲੁੱਟੇ ਨੇ ।
ਇਹ ਵੀ ਕਰਦੇ ਗੱਲ ਸਿਆਣੇ ,
ਰਿਸ਼ਤੇ ਕੂੜ ਨਿੱਖੁਟੇ ਨੇ ।
ਬਿਰਹੋਂ ਦੇ ਇਕ ਫ਼ੋੜੇ ਵਰਗੇ ,
ਜ਼ਖ਼ਮ ਕਿਉਂ ਫਿਰ ਫ਼ੁੱਟੇ ਨੇ ।
ਵਿਛੜ ਗਈ ਜੋ ਕੂੰਜ ਡਾਰ ਤੋਂ,
ਗੀਤ ਖ਼ੁਸ਼ੀ ਦੇ ਗਾਉਂਦੀ ਨਹੀ।
ਦਰਦ ਕਿਦ੍ਹੇ ਨਾਲ ਕਰੀਏ ਸਾਂਝੇ,
ਸਮਝ ਕੋਈ ਵੀ ਆਉਂਦੀ ਨਹੀ।
ਚੀਕ - ਚਿਹਾੜਾ ਪਾ ਕੇ ਲੋਕੀਂ,
ਘਰ ਮੇਰੇ ਚੋਂ ਤੁਰ ਗਏ ਨੇ ।
ਆਸਾਂ ਦੇ ਜੋ ਮਹਿਲ ਉਸਾਰੇ ,
ਰੇਤਾ ਬਣ ਕੇ ਖੁਰ ਗਏ ਨੇ।
ਮੇਰੇ ਚਿਹਰੇ ਦੇ ਲਿਸ਼ਕਾਰੇ ,
ਗ਼ਮ ਤੇਰੇ ਵਿਚ ਝੁਰ ਗਏ ਨੇ ।
ਤੇਰੇ ਮੇਰੇ ਪਿਆਰ ਦੇ ਲਡੂ ,
ਹੱਥਾਂ ਵਿਚ ਹੀ ਭੁਰ ਗਏ ਨੇ।
ਹੁਣ "ਕੁਲਵੰਤੀ ਰੁੱਤ ਬਸੰਤੀ"
ਬਣਕੇ ਸ਼ਗਨ ਮਨਾਉਂਦੀ ਨਹੀ ।
ਦਰਦ ਕਿਦ੍ਹੇ ਨਾਲ ਕਰੀਏ ਸਾਂਝੇ,
ਸਮਝ ਕੋਈ ਵੀ ਆਉਂਦੀ ਨਹੀ ।
ਪਰਛਾਂਵੇਂ 'ਚੋਂ ਵੀ ਢੂੰਡ ਰਿਹਾ ਹਾਂ ,
ਤੇਰੇ ਵਰਗੀ ਮੂਰਤ ਕੋਈ ।
ਚੰਨ ਚਾਨਣੀ ਚੋਂ ਨਾ ਲਭੀ ,
ਤੈਥੋਂ ਸੋਹਣੀ ਸੂਰਤ ਕੋਈ ।
ਮੌਤ ਖਿੱਚ ਕੇ ਲੈ ਗਈ ਤੈਨੂੰ ,
ਉਸ ਨੂੰ ਹਊ ਜਰੂਰਤ ਕੋਈ ।
ਸ਼ਾਇਦ ਤੇਰੇ ਦਿਲ ਦੇ ਅੰਦਰ ,
ਚੜ੍ਹ ਗਈ ਹੋਏ ਗ਼ਰੂਰਤ ਕੋਈ ।
ਵਿਹੜੇ ਆਏ ਜੀ ਆਇਆਂ ਨੂੰ,
ਕੋਈ ਤੇਰੇ ਵਾਂਗ ਬੁਲਾਉਂਦੀ ਨਹੀ।
ਕੀ ਗ਼ੁਸਤਾਖ਼ੀ ਹੋ ਗਈ ਮੈਥੋਂ ,
ਸਮਝ ਕੋਈ ਵੀ ਆਉਂਦੀ ਨਹੀ।
ਜੇ ਤੂੰ ਹੋ ਗਈਏਂ ਪਰਦੇਸਣ,
ਪਰ ਤੂੰ ਦਿਲ ਤੋਂ ਦੂਰ ਨਹੀ ।
ਲੱਖਾਂ ਹੂਰਾਂ ਇਸ ਦੁਨੀਆਂ 'ਤੇ ,
ਤੇਰੇ ਜਿਹੀ ਕੋਈ ਹੂਰ ਨਹੀ।
ਪੀ ਲੈਂਦਾ ਹਾਂ ਘੁੱਟ ਗ਼ਮਾ ਦੇ ,
ਆਉਂਦਾ ਕਿਉਂ ਸਰੂਰ ਨਹੀ ।
ਦਿਲ ਵਿਚ ਰਹਿੰਦਾ ਸਦਾ ਹਨੇਰਾ,
ਤੇਰੇ ਜਿਹਾ ਕੋਈ ਨੂਰ ਨਹੀ ।
"ਸੁਹਲ" ਦਿਲ ਦੀ ਪੂਰਨਮਾਸ਼ੀ ,
ਮੱਸਿਆ ਤੋਂ ਘਬਰਾਉਂਦੀ ਨਹੀ।
ਦਰਦ ਭਰੀ ਜਿੰਦਗਾਨੀ ਜਾਗੇ ,
ਮੈਂ ਸੌਂ 'ਜਾਂ ਉਹ ਸਉਂਦੀ ਨਹੀ।
ਦਰਦ ਕਿਦ੍ਹੇ ਨਾਲ ਕਰੀਏ ਸਾਂਝੇ ,
ਸਮਝ ਕੋਈ ਵੀ ਆਉਂਦੀ ਨਹੀ ।
|
|
|
ਜਰਨੈਲ ਘੁਮਾਣ |
|
|
|
ਕਾਵਿ ਵਿਅੰਗ :
ਟੁਕੜਾ ਕਾਗਜ਼ ਦਾ
ਜਰਨੈਲ ਘੁਮਾਣ
ਟੁਕੜਾ ਕਾਗਜ਼ ਦਾ ਅਰਜ਼ੀ ਹੈ ਨਾਂ ਮੇਰਾ ,
ਲੈ ਫਰਿਆਦਾਂ ਨੂੰ ਦਫ਼ਤਰੀਂ ਭਟਕਦੀ ਹਾਂ ਮੈਂ ।
ਸਹਿ ਨੋਟਾਂ ਦੀ ਹੋਵੇ, ਸਲੂਟ ਪੈਂਦੇ ,
ਕੱਲੀ ਹੋਵਾਂ ਤਾਂ ਬਹੁਤ ਥਾਂ ਅਟਕਦੀ ਹਾਂ ਮੈਂ ।
ਕਈ ਵਾਰ ਜੜ ਸ਼ੀਸ਼ੇ ਵਿੱਚ ਮਿਲੇ ਇੱਜ਼ਤ ,
ਬਹੁਤੀ ਵਾਰ ਤਾਂ ਪੈਰਾਂ ਵਿੱਚ ਪਟਕਦੀ ਹਾਂ ਮੈਂ ।
ਚੂਹੇ ਟੁੱਕ ਜਾਂਦੇ, ਮੱਛਰ ਵੱਢ ਖਾਂਦਾ ,
ਸਾਹ ਘੁਟੇ ਜਦ ਫਾਇਲੀਂ ਪਾ ਲਟਕਦੀ ਹਾਂ ਮੈਂ ।
ਹੋਵਾਂ ਗਰੀਬ ਦੀ ਲਿਖੀ ਤਾਂ ਮੁਸ਼ਕਿਲਾਂ ਨੇ ,
ਹੋਵਾਂ ਨੇਤਾ ਦੀ ਲਿਖੀ ਛੁਰੀ ਕਟਕ ਦੀ ਹਾਂ ਮੈਂ ।
ਹਰੀ ਸਿਆਹੀ ‘ਘੁਮਾਣ’ ਨਸੀਬ ਹੋ ਜਾਏ,
ਹੈਂਕੜਬਾਜ਼ਾਂ ਨੂੰ ਪਲਾਂ ਵਿੱਚ ਝਟਕਦੀ ਹਾਂ ਮੈਂ ।
ਲੇਖਕ : ਜਰਨੈਲ ਘੁਮਾਣ
|
ਕਾਵਿ ਵਿਅੰਗ
ਮੈਂ ਜੁੱਤੀ ਹਾਂ
ਜਰਨੈਲ ਘੁਮਾਣ
------------
ਮੈਂ ਜੁੱਤੀ ਹਾਂ , ਪੈਰਾਂ ਵਿੱਚ ਪਾਉਣ ਵਾਲੀ ,
ਪੈਰੀਂ ਪਾ ਪਾ ਚਾਹੇ ਘਸਾ ਲਿਆ ਕਰ ।
ਕੰਡੇ, ਰੋੜੀਆਂ , ਤਪਦਿਆਂ ਰੇਤਿਆਂ ਤੋਂ,
ਪੈਰੀ ਚੁਭਨ ਤੇ ਸੜਨ ਤੋਂ ਪਾ ਲਿਆ ਕਰ ।
ਜੇਬਕਤਰਿਆਂ, ਭੂਤਰਿਆਂ ਆਸ਼ਕਾਂ ਲਈ,
ਲੋੜ ਪੈਣ ਤੇ ਪੈਰਾਂ ਚੋ ਲਾਹ ਲਿਆ ਕਰ ।
ਠੁੱਕ ਮਾਰ ਤੂੰ ਬਿਗੜਿਆਂ ਅਫ਼ਸਰਾਂ ਦੇ ,
ਰਿਸ਼ਵਤਖੋਰਾਂ ਲਈਂ ਸੇਵਾਂ ਕਰਵਾ ਲਿਆ ਕਰ ।
ਦਾਜ ਮੰਗਦੀਆਂ, ਭਰੂਣਾਂ ਦੀਆਂ ਕਾਤਲਾਂ ਜੋ,
ਨੂੰਹਾਂ ਸੱਸਾਂ ਤੇ ਭਾਵੇਂ ਵਰਸਾ ਲਿਆ ਕਰ ।
ਗੈਰਤਮੰਦ ਹਾਂ ,ਮੇਰੀ ਵੀ ਹੈ ਇੱਜ਼ਤ ,
ਕੁੱਝ ਤਰਸ ਖਾ ਮਨ ਸਮਝਾ ਲਿਆ ਕਰ ।
ਨੇਤਾਂ ਲੋਕਾਂ ਵੱਲ ਮਾਰਦੈ ਸ਼ਰਮ ਆਵੇ ,
ਸੜੇ ਆਂਡੇ ,ਟਮਾਟਰ ਮੰਗਵਾ ਲਿਆ ਕਰ ।
ਗਾਰੇ ਚਿੱਕੜ ਵਿੱਚ ਮਿੱਧ ਲੈ ਬੋਲਦੀ ਨਾ,
ਚਿੱਕੜ ਸਿਆਸਤ ਦੇ ਵੱਲੋਂ ਬਚਾ ਲਿਆ ਕਰ ।
‘ਜੁੱਤੀ ਜਾਤ’ ਨੂੰ ਬੰਦਿਆ ਸ਼ਰਮ ਆਵੇ ,
ਸ਼ਰਮ ਤੂੰ ਵੀ ‘ਘੁਮਾਣ’ ਕੁੱਝ ਖਾ ਲਿਆ ਕਰ ॥
ਲੇਖਕ : ਜਰਨੈਲ ਘੁਮਾਣ
|
ਬਾਬੇ ਮੋਟੀਆਂ ਗੋਗੜਾਂ ਵਾਲੇ
ਜਰਨੈਲ ਘੁਮਾਣਅੰਧ ਵਿਸ਼ਵਾਸਾਂ ਵਿੱਚ ਡੁੱਬੀ
ਹੋਈ ਲੋਕਾਈ ਨੂੰ ,
ਭੇਡ ਚਾਲਾਂ ਵਿੱਚ ਫਸੇ , ਸਭ ਮਾਈ ਭਾਈ ਨੂੰ ,
ਜੋੜ ਚੇਲਿਆਂ ਦੀ ਜਮਾਤ , ਵਿਖਾਕੇ ਝੂਠੀ ਕਰਾਮਾਤ ,
ਲਾਹਕੇ ਚਿੱਟੇ ਲੀੜੇ , ਚੋਗੇ ਪਾ ਲਏ ਕਾਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ , ਬਾਬੇ ਮੋਟੀਆਂ ਗੋਗੜਾਂ ਵਾਲੇ ।
ਕੋਈ ਕਹੇ ਬਾਬਾ ਤੋੜ ਦਿੰਦਾਂ ਹੈ ਬਿਮਾਰੀਆਂ ,
ਕੋਈ ਕਹੇ ਬਾਬੇ ਦੀਆਂ ਖੇਡਾਂ ਨੇ ਨਿਆਰੀਆਂ ,
ਕੁੱਖੋਂ ਸੱਖਣੀ ਸੀ ਭਾਨੀ ,
ਲੰਘੀਂ ਜਾਂਦੀ ਸੀ ਜਵਾਨੀ ,
ਇੱਕ ਮੰਗਦੀ ਸੀ , ਦੋ ਦੋ ਪੁੱਤ ਪਾਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।
ਕਹਿੰਦੇ ਆਉਂਦੀ ਬਾਬੇ ਕੋਲ , ਕਾਲੀ ਦੇਵੀ ਰਾਤ ਨੂੰ ,
ਚੌਂਕੀ ਭਰਵਾਕੇ , ਤੁਰ ਜਾਂਦੀ ਪ੍ਰਭਾਤ ਨੂੰ ,
ਬਾਬਾ ਤੀਵੀਆਂ ਖਿਡਾਉਂਦਾ ,
ਸੁੱਖਾਂ ਪੂਰੀਆਂ ਕਰਾਉਂਦਾ ,
ਉਹੀਓ ਮਿਲਦਾ , ਜਿਹੜਾ ਜੋ ਵੀ ਭਾਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।
ਬਾਬਾ ਜੀ ਦੇ ਚਿਮਟੇ ’ਚ , ਸ਼ਿਵਜੀ ਦਾ ਵਾਸ ਹੈ ।
ਚਿਮਟੇ ਦੀ ਮਾਰ ਕਰੇ ,ਕਸ਼ਟਾਂ ਦਾ ਨਾਸ ਹੈ ।
ਕੱਢੇ ਭੂਤ ’ਤੇ ਪ੍ਰੇਤ ,
ਹੋਵੇ ਘਰ ਭਾਂਵੇਂ ਖੇਤ ,
ਖੋਹਲ ਦਿੰਦਾਂ ਹੈ ਮੁਕੱਦਰਾਂ ਦੇ ਤਾਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।
ਸੱਸ ਨੂੰਹ ਦੀ ਬਣਦੀ ਨਾ , ਰਹਿੰਦੀ ਐ ਲੜਾਈ ਜੇ ।
ਵੀਰਵਾਰ ਵਾਲੇ ਦਿਨ , ਚਾੜ੍ਹ ਦਿਓ ਕੜਾਹੀ ਜੇ ।
ਕਾਲਾ ਕੁੱਕੜ , ਸ਼ਰਾਬ ,
ਕਰੂ ਦਿਨਾਂ ਵਿੱਚ ਲਾਭ ,
ਭੈਣਾਂ ਸਕੀਆਂ ਜਿਉਂ , ਘੁੰਮਣ ਦੁਆਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।
ਲੱਭਦਾ ਨਾ ਵਰ ਜੇ , ਕੁੜੀ ਨੂੰ ਕੋਈ ਚੱਜਦਾ ।
ਵੇਖਿਓ ਕਨੇਡਿਓ ਸਿੱਧਾ , ਦਰ ਵਿੱਚ ਵੱਜਦਾ ।
ਇਕੱਤੀ ਸੌ ਦਾ ਇੱਕ ਪੁੰਨ ,
ਕਰੋ ਕਾਲੀ ਭੇਢ ਮੁੰਨ ,
ਦਿਨਾਂ ਵਿੱਚ ਵੇਖਿਓ , ਫੇਰੇ ਵੀ ਕਰਾਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।
ਚੱਜਿਆਂ , ਕੁਚੱਜਿਆਂ , ਜਿਹਨਾਂ ਨੂੰ ਕੋਈ ਕੰਮ ਨਾ ।
ਕੜਕਦੀ ਧੁੱਪ ’ਚ , ਮਚਾਇਆ ਜਿਹਨਾ ਚੰਮ ਨਾ ।
ਉਹ ਧਾਰ ਢੱਕਮੰਜ ,
ਕੱਢਵਾਕੇ ਸਿਰ ਗੰਜ ,
ਬਣੀ ਫਿਰਦੇ , ਭੈਰੋਂ ਦੇ ਸਕੇ ਸਾਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।
ਕਿਰਤਾਂ ਬਗੈਰ ਲੋਕੋ ਜ਼ਿੰਦਗੀ ’ਚ ਸੁੱਖ ਨਾ ।
ਦਵਾ ਦਾਰੂ ਬਿਨਾਂ ਜਾਣ ਲੱਗੇ ਹੋਏ ਦੁੱਖ ਨਾ ।
ਜਾਗੋ ! ਜਾਗ ਜਾਓ ‘ਘੁਮਾਣ’
ਇਹ ਪਾਖੰਡੀ ਥੋਨੂੰ ਖਾਣ ,
ਇਹਨਾਂ ਉੱਤੇ ਨਾ , ਭਰੋਸੇ ਕਰੋ ਵਾਹਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।
|
ਲੋਕਾਂ ਨੂੰ ਲੁੱਟਣ ਪਾਖੰਡੀ
ਜਰਨੈਲ ਘੁਮਾਣਭਰੇ ਭਰੇ ਨੇ ਪੰਨੇ
ਅੱਜ ਕੱਲ੍ਹ , ਸਭ ਅਖ਼ਬਾਰਾਂ ਦੇ ।
ਜੋਤਿਸ਼ , ਕਾਲਾ ਜਾਦੂ ਵਰਗੇ ਕੁੱਲ ਇਸ਼ਤਿਹਾਰਾਂ ਦੇ ।
‘ਲਾਲ ਕਿਤਾਬ’ ਪੜ੍ਹਨ ਵਿੱਚ ਕੋਈ , ਮੈਥੋਂ ਮਾਹਿਰ ਨਹੀਂ ।
ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥
ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥
ਕੋਈ ਕਹੇ ਮੈਂ ਕਾਲੇ ਮਾਂਹ ਜੇ ਦਾਨ ਕਰਾ ਦੇਵਾਂ ,
ਮੂੰਗਾ ਜਾਂ ਫਿਰ ਪੁਖਰਾਜ ਉਂਗਲੀ ਵਿੱਚ ਪਾ ਦੇਵਾਂ ,
ਮੇਰੇ ਕਹਿਣ ’ਤੇ ਬੰਦਾ ਜੇਕਰ, ਰੱਖ ਉਪਵਾਸ ਲਵੇ ,
ਚਾਲੀ ਦਿਨ ਵਿੱਚ ਸਭ ਕਸ਼ਟਾਂ ਦਾ ਹੋਇਆ ਨਾਸ ਲਵੇ ,
ਫੀਸ ਇੱਕੀ ਸੌ ਪਹਿਲਾਂ , ਕਰਨਾ ਧੇਲਾ ਉਧਾਰ ਨਹੀਂ ।
ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥
ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥
ਕਾਲੇ ਤਿਲ ਜੇ ਸੱਤ ਘਰਾਂ ਦੇ ਬੂਹੇ ਧਰ ਆਵੇਂ ,
ਕੱਚੇ ਕੋਅਲੇ ਵਜ਼ਨ ਬਰਾਬਰ ਖੂਹ ਵਿੱਚ ਭਰ ਆਵੇਂ ,
ਬੁੱਧਵਾਰ ਨੂੰ ਸੱਤ ਸੱਪਾਂ ਨੂੰ ਦੁੱਧ ਪਿਲਾ ਦੇਂ ਜੇ ,
ਪੀਲੇ ਬਸਤਰ ਵੀਰਵਾਰ ਨੂੰ ਦਾਨ ਕਰਾਦੇਂ ਜੇ ,
ਫੇਰ ਵੇਖਦਿਆਂ ਕਾਕਾ ਕਿੱਦਾਂ ਜਾਂਦਾ ਬਾਹਰ ਨਹੀਂ ।
ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥
ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥
ਔਤ ਮਰਿਆ ਘਰ ਥੋਡੇ ,ਬਣ ਪ੍ਰੇਤ ਸਤਾਉਂਦੈ ਜੋ ,
ਬਣਦੇ ਬਣਦੇ ਕੰਮਾਂ ਵਿੱਚ , ਅੜਿਕਾ ਡਾਹੁੰਦੈ ਜੋ ,
ਘਰ ਕੀਲਣਾ ਪੈਣਾ , ਖੂੰਜੇ ਮੇਖਾਂ ਗੱਡਣੀਆਂ ,
ਕਾਲਾ ਮੰਤਰ ਫੂਕ , ਭਟਕਦੀਆਂ ਰੂਹਾਂ ਕੱਢਣੀਆਂ ,
ਜਾਊ ਚੀਕਦਾ ਭੂਤ ,ਘੜੀ ਉਹ ਟਿਕਣਾ ਚਾਰ ਨਹੀਂ ।
ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥
ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥
ਸੰਦੂਰ , ਬਿੰਦੀ ’ਤੇ ਟਿੱਕੀ , ਦੀਵਾ ਬਾਲ ਚੁਰੱਸਤੇ ਵਿੱਚ ,
ਤੇਲ ਦੀਆਂ ਪਕਾ ਦੇਈਂ ਪੂਰੀਆਂ , ਸਰ ਜਾਊ ਸਸਤੇ ਵਿੱਚ,
ਸੱਤ ਸਵਾਹ ਦੀਆਂ ਪਿੰਨੀਆਂ ’ਤੇ ਇੱਕ ਕੁੱਜਾ ਸ਼ਰਬਤ ਦਾ ,
ਇੱਲ੍ਹ ਦੀ ਬਿੱਠ ਨਾਲ ਲਿਬੜਿਆ, ਚਿੱਟਾ ਪੱਥਰ ਪਰਬਤ ਦਾ ,
ਇਹ ਸਭ ਕਰਕੇ , ਕੁੱਖੋਂ ਸੱਖਣੀ ਰਹਿੰਦੀ ਨਾਰ ਨਹੀਂ ।
ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥
ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥
ਇੱਕ ਸਿਵੇ ਦੀ ਹੱਡੀ , ਖੋਪੜੀ ਛੜੇ ਜਾਂ ਰੰਡੇ ਦੀ ,
ਅੱਕ ਦੇ ਦੁੱਧ ਵਿੱਚ ਧੋ ਕੇ, ਭੂੰਕ ਮਚਾ ਕੇ ਗੰਢੇ ਦੀ ,
ਸ਼ਮਸਾਨ ਵਿੱਚ ਬੈਠ , ਇਹ ਮੰਤਰ ਰਾਖ ਬਣਾ ਆਵੋ ,
ਕਾਲੇ ਕਪੜੇ ਵਿੱਚ ਲਪੇਟ ਕੇ , ਖੂਹ ਵਿੱਚ ਪਾ ਆਵੋ ,
ਆਉਂਦੀ ਪੇਸ਼ੀ ’ਤੇ ਜਿੱਤ ਜਾਓਗੇ , ਹੁੰਦੀ ਹਾਰ ਨਹੀਂ ।
ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥
ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥
ਇਸ਼ਕ ’ਚ ਧੋਖਾ ਖਾ ਗਏ ਜਾਂ ਵਸ ਕਰਨੈ ਨਾਰੀ ਨੂੰ ,
ਅੰਗ ਸੰਗ ਹੈ ਰੱਖਣਾ , ਸੁਪਨਿਆਂ ਵਿੱਚ ਸ਼ਿੰਗਾਰੀ ਨੂੰ ,
ਪੈਰ ਓਹਦੇ ਦੀ ਮਿੱਟੀ ਮੈਨੂੰ ਲਿਆ ਕੇ ਦੇ ਕੇਰਾਂ ,
ਆਹ ਮੰਤਰ ਨੂੰ ਉਸਦੇ ਸਿਰੋਂ ਘੁੰਮਾ ਕੇ ਦੇ ਕੇਰਾਂ ,
ਲਾਟੂ ਵਾਗੂੰ ਘੁੰਮੂ ਦੁਆਲੇ , ਖੁੱਸਣਾ ਪਿਆਰ ਨਹੀਂ ।
ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥
ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥
ਇੰਟਰਨੈੱਟ ਦੇ ਜ਼ਰੀਏ , ਆਨ ਲਾਇਨ ਹੀ ਚੈਟ ਕਰੋ ,
ਇੱਕ ਸਵਾਲ ਦੇ ਪੰਜ ਕੁ ਡਾਲਰ ,ਖਾਤੇ ਵਿੱਚ ਭਰੋ ,
ਲਾਲ ਕਿਤਾਬ ਦਾ ਜਾਣੂ , ਫਟਾ ਫਟ ਜੁਵਾਬ ਦੇਊਂ ,
ਪੀ.ਆਰ. ਕਦ ਮਿਲੂ , ਲਗਾ ਪੱਕੇ ਹਿਸਾਬ ਦੇਊਂ ,
ਡਾਈਬੋਰਸ ਨਹੀਂ ਹੁੰਦਾ ਜਾਂ ਚਲਦਾ ਵਿਉਪਾਰ ਨਹੀਂ ।
ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥
ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥
ਵਧ ਰਹੀਆਂ ਨੇ ਧੋਖੇਧੜੀਆਂ , ਢੰਗ ਅਨੇਕਾਂ ਨੇ ,
ਖਾ ਲਈ ਭੋਲੀ ਜੰਤਾਂ , ਜੋਤਿਸ਼ੀ , ਬਾਬਿਆਂ , ਭੇਖਾਂ ਨੇ ,
ਸੰਭਲੋ ਲੋਕੋ ਸੰਭਲੋ , ਹੋਕਾ ਦੇਵੇ ‘ਘੁਮਾਣ’ ਏਹੋ ,
ਛਿੱਤਰਾਂ ਦੇ ਪੀਰ ਬਨਾਉਟੀ ਜੋ ,ਸਾਰੇ ਭਗਵਾਨ ਏਹੋ ,
ਟੂੰਣੇ ਟਾਮਣ , ਕਿਸਮਤ ਬਦਲਣ ਦੇ ਉਪਚਾਰ ਨਹੀਂ ।
ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥
ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥
|
ਜਾਗ ਓਏ ਤੂੰ ਜਾਗ ਲੋਕਾ
ਜਰਨੈਲ ਘੁਮਾਣਜਾਗ ਓਏ ਤੂੰ ਜਾਗ ਲੋਕਾ ,
ਸੁੱਤਿਆ ਤੂੰ ਜਾਗ ਓਏ ।
ਡੰਗ ਗਏ ਮਕੱਦਰਾਂ ਨੂੰ , ਢੌਂਗੀ ਬਾਬੇ ਨਾਗ ਓਏ ॥
ਅੰਧ ਵਿਸ਼ਵਾਸ ਛੱਡ ,
ਵਹਿਮ ’ਤੇ ਭਰਮ ਕੱਢ ,
ਕੰਮ ਲਈ ਹਿਲਾ ਲੈ ਹੱਡ ,
ਆਲਸਾ ਦੇ ਉੱਤੇ , ਫਾਇਰ ਹਿੰਮਤਾਂ ਦੇ ਦਾਗ ਓਏ ।
ਜਾਗ ਓਏ ਤੂੰ ਜਾਗ ਲੋਕਾ , ਸੁੱਤਿਆ ਤੂੰ ਜਾਗ ਓਏ ।
ਡੰਗ ਗਏ ਮਕੱਦਰਾਂ ਨੂੰ , ਢੌਂਗੀ ਬਾਬੇ ਨਾਗ ਓਏ ॥
ਲੁੱਟ ਲੁੱਟ ਖਾ ਗਏ ਤੈਨੂੰ , ਪਾਖੰਡਵਾਦੀ ਸਾਧ ਓਏ
ਇਹਨਾਂ ਗੁਰੂ ਡੰਮੀਆਂ ਨੇ ,
ਪੇਟੂ ਚਿੱਟੇ ਚੰਮੀਆਂ ਨੇ ,
ਅਲਾਮਤਾਂ ਨਿਕੰਮੀਆਂ ਨੇ ,
ਕਦੇ ਨਾ ਜਗਾਉਣਾ ਤੈਨੂੰ ,ਨਾ ਹੀ ਤੇਰੇ ਭਾਗ ਓਏ ।
ਜਾਗ ਓਏ ਤੂੰ ਜਾਗ ਲੋਕਾ , ਸੁੱਤਿਆ ਤੂੰ ਜਾਗ ਓਏ ।
ਡੰਗ ਗਏ ਮਕੱਦਰਾਂ ਨੂੰ , ਢੌਂਗੀ ਬਾਬੇ ਨਾਗ ਓਏ ॥
ਮੜ੍ਹੀਆਂ ਮਸਾਣੀਆਂ ਨੇ ,
ਥੌਲਾ ਪਾਏ ਪਾਣੀਆਂ ਨੇ ,
ਪਾਈਆਂ ਵੰਡਾਂ ਕਾਣੀਆਂ ਨੇ ,
ਜ਼ਿੰਦਗੀ ਦੇ ਰੁਸ਼ਨਾੳਣੇ , ਕਦੇ ਨਾ ਚਿਰਾਗ ਹੁੰਦੇ ਓਏ ।
ਜਾਗ ਓਏ ਤੂੰ ਜਾਗ ਲੋਕਾ , ਸੁੱਤਿਆ ਤੂੰ ਜਾਗ ਓਏ ।
ਡੰਗ ਗਏ ਮਕੱਦਰਾਂ ਨੂੰ , ਢੌਂਗੀ ਬਾਬੇ ਨਾਗ ਓਏ ॥
ਜਾਦੂ ਜਿਉਂ ਵਿਛਾਇਆ ਜਾਲ ,
ਕੁੱਝ ਕੁ ਫਰੇਬ ਨਾਲ ,
ਹੋਈਂ ਜਾਂਦੇ ਮਾਲਾ ਮਾਲ ,
ਇੱਜ਼ਤਾਂ ਦੇ ਚੋਰਾਂ ਕੋਲੋ , ਬਚੀਂ ਵਾਲ ਵਾਲ ਓਏ ।
ਜਾਗ ਓਏ ਤੂੰ ਜਾਗ ਲੋਕਾ , ਸੁੱਤਿਆ ਤੂੰ ਜਾਗ ਓਏ ।
ਡੰਗ ਗਏ ਮਕੱਦਰਾਂ ਨੂੰ , ਢੌਂਗੀ ਬਾਬੇ ਨਾਗ ਓਏ ॥
ਸਿਆਣੇ ਕਲਾਕਾਰ ਨੇ ਇਹ ,
ਵੱਡੇ ਫ਼ਨਕਾਰ ਨੇ ਇਹ ,
ਛਿੱਤਰਾਂ ਦੇ ਯਾਰ ਨੇ ਇਹ ,
ਟੁੱਕ ਗਏ ਜਵਾਨੀਆਂ ਨੂੰ , ਦੋਖ਼ੀ ਕਾਲੇ ਕਾਗ਼ ਓਏ
ਜਾਗ ਓਏ ਤੂੰ ਜਾਗ ਲੋਕਾ , ਸੁੱਤਿਆ ਤੂੰ ਜਾਗ ਓਏ ।
ਡੰਗ ਗਏ ਮਕੱਦਰਾਂ ਨੂੰ , ਢੌਂਗੀ ਬਾਬੇ ਨਾਗ ਓਏ ॥
ਭੇਸ ਵਿੱਚ ਛੁਪੇ ਗੁੰਡੇ ,
ਗੱਲਾਂ ਨਾਲ ਦੇਣ ਮੁੰਡੇ ,
ਅਕਲਾਂ ਦੇ ਖੋਹਲ ਕੁੰਡੇ ,
ਢੌਂਗੀਆਂ ਖਿਲਾਵਣੇ ਨਾ , ਗੋਦੜੀ ਦੇ ਬਾਗ਼ ਓਏ ।
ਜਾਗ ਓਏ ਤੂੰ ਜਾਗ ਲੋਕਾ , ਸੁੱਤਿਆ ਤੂੰ ਜਾਗ ਓਏ ।
ਡੰਗ ਗਏ ਮਕੱਦਰਾਂ ਨੂੰ , ਢੌਂਗੀ ਬਾਬੇ ਨਾਗ ਓਏ ॥
ਚੌਂਕੀਆਂ ਲਵਾਉਂਦੇ ਜਿਹੜੇ ,
ਸਿਰ ਘੁੰਮਵਾਉਂਦੇ ਜਿਹੜੇ ,
ਅੱਗ ਤੇ ਤੁਰਾਉਂਦੇ ਜਿਹੜੇ ,
ਮਾਇਆ ’ਚ ਵਿੱਚ ਫਸੇ , ਉਂਝ ਉਪਰੋਂ ਤਿਆਗ ਓਏ ।
ਜਾਗ ਓਏ ਤੂੰ ਜਾਗ ਲੋਕਾ , ਸੁੱਤਿਆ ਤੂੰ ਜਾਗ ਓਏ ।
ਡੰਗ ਗਏ ਮਕੱਦਰਾਂ ਨੂੰ , ਢੌਂਗੀ ਬਾਬੇ ਨਾਗ ਓਏ ॥
ਸੁਣੀ ਸੁਣੀ ਭਲੇ ਲੋਕਾ ,
ਦੇ ਗਿਆ ‘ਘੁਮਾਣ’ ਹੋਕਾ ,
ਦੇਣਗੇ ਪਾਖੰਡੀ ਧੋਖਾ ,
ਛੱਡ ਕੇ ਪਾਖੰਡੀਆਂ ਨੂੰ , ਗੁਰੂ ਲੜ ਲਾਗ ਓਏ ।
ਜਾਗ ਓਏ ਤੂੰ ਜਾਗ ਲੋਕਾ , ਸੁੱਤਿਆ ਤੂੰ ਜਾਗ ਓਏ ।
ਡੰਗ ਗਏ ਮਕੱਦਰਾਂ ਨੂੰ , ਢੌਂਗੀ ਬਾਬੇ ਨਾਗ ਓਏ ॥
|
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ
ਜਰਨੈਲ ਘੁਮਾਣਅੱਵਲ ਅੱਲਾ ਨ੍ਰੂਰ
ਉਪਾਇਆ , ਕੁਦਰਤ ਕੇ ਸਭ ਬੰਦੇ ।
ਏਕ ਨੂਰ ’ਤੇ ਸਭ ਜੱਗ ਉਪਜਿਆ , ਕੌਣ ਭਲੇ , ਕੋ ਮੰਦੇ ।
ਓਸ ‘ਏਕ’ ਦਾ ਰਾਹ ਦਿਖਲਾਵਣ , ਜੰਮ ਪਏ ਗੁਰੂ ਹਜ਼ਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ,ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ , ਕਰੀਏ ਆਓ ਵਿਚਾਰਾਂ ॥
ਕਈ ਬਾਬੇ ਉਸਾਰ ਬੈਠ ਗਏ , ਆਪਣੇ ਹੀ ਪਰਮ ਦੁਆਰੇ ।
ਕਈਆਂ ਦੇ ਨਿੱਤ ਪੜ੍ਹਨ , ਸੁਣਨ ਨੂੰ , ਮਿਲਦੇ ਵੱਡੇ ਕਾਰੇ ।
ਬਿਨਾਂ ਅੱਗ ਤੋਂ ਧੂੰਆਂ ਨਾ ਉੱਠੇ , ਕੀ ਕੀ ਸੱਚ ਉਚਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ,ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ , ਕਰੀਏ ਆਓ ਵਿਚਾਰਾਂ ॥
ਦਸ਼ਮ ਪਿਤਾ ਗੁਰੂ ਗ੍ਰੰਥ ਸਾਹਿਬ ਨੂੰ , ਦੇ ਗਏ ਸੀ ਗੁਰ ਗੱਦੀ ।
‘ਧੁਰ ਕੀ ਬਾਣੀ’ ਖਰੀਦ ਬੈਠ ਗਏ , ਮਨਮੁੱਖ ਬੰਦੇ ਜੱਦੀ ।
ਇੱਕ ਦਸਤਾਰੋਂ ਰੰਗ ਬਰੰਗੀਆਂ , ਹੋਈਆਂ ਕਈ ਦਸਤਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ,ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ , ਰਲ ਮਿਲ ਕਰੋ ਵਿਚਾਰਾਂ ॥
ਪੜ੍ਹਕੇ ,ਸੁਣਕੇ ,ਵਾਚਕੇ , ਕਰਦੇ ਅਮਲ ਨਾ ਬਾਣੀ ਉੱਤੇ ।
ਕੀ ਜਗਾਉਣਗੇ ਲੋਕਾਂ ਤਾਈਂ , ਜਿਹੜੇ ਖ਼ੁਦ ਹੀ ਸੁੱਤੇ ।
ਦੂਈ, ਦਵੈਤ ,ਈਰਖ਼ਾ ਜਿਹੀਆਂ,ਉਚੀਆਂ ਬਹੁਤ ਦੀਵਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ,ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ , ਰਲ ਮਿਲ ਕਰੋ ਵਿਚਾਰਾਂ ॥
ਜ਼ੋਰ ,ਸ਼ੋਰ ਦੇ ਨਾਲ ਉਚਾਰਨ ,ਕਿੱਸਿਆਂ ਜਿਉਂ ਗੁਰਬਾਣੀ ।
ਕੰਨਰਸ ਹੈ ਨਾ , ਧੂੰਮ ਧੜੱਕਾ , ਵਾਂਗ ਗਵੱਈਏ ਢਾਣੀ ।
ਸ਼ਰਧਾਲੂ ਵੀ ਨੱਚੀਂ ਜਾਂਦੇ , ਨੱਚਦੇ ਵਾਂਗ ਨਚਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ,ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ , ਰਲ ਮਿਲ ਕਰੋ ਵਿਚਾਰਾਂ ॥
ਗੁਰੂ -ਡੰਮ ਦੀ ਸੇਵਾ ਖਾਤਿਰ , ਸੇਵਾਦਾਰ ਜਿੱਤ ਆਉਂਦੇ ।
ਵੋਟਾਂ ਵਾਲੀ ਖਿੱਚੋ ਤਾਣੀ , ਸੇਵਾ ਲਈ ਦਿਖਲਾਉਂਦੇ ।
ਗੋਲਕ ਗਿਣਨ ਵਾਸਤੇ ਨਿੱਤ ਹੀ ,ਹੁੰਦੀਆਂ ਨੇ ਤਕਰਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ,ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ , ਰਲ ਮਿਲ ਕਰੋ ਵਿਚਾਰਾਂ ॥
ਕੀਰਤਨ,ਪਾਠ ਤੇ ਧਿਆਨ ਸਭਾਵਾਂ ,ਕਿੱਤੇ ਜਿਉਂ ਅਪਨਾ ਲਏ ।
ਜੈਸਾ ਲੋੜ ਦਿਓਂ , ਤੈਸਾ ਬਾਬਾ , ਸਭ ਨੇ ਰੇਟ ਬਣਾ ਲਏ ।
ਨੇਤਾਵਾਂ ਦੇ ਵਾਂਗ ਕਾਫ਼ਲੇ , ਜਾਣ ਛੂਕ ਦੀਆਂ ਕਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ,ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ , ਰਲ ਮਿਲ ਕਰੋ ਵਿਚਾਰਾਂ ॥
ਕੁੱਝ ਕੁ ਨੇਤਾ , ਕੁੱਝ ਅਭਿਨੇਤਾ , ਜਾ ਜਦ ਚਰਨੀਂ ਬਹਿੰਦੇ ।
ਬਾਬਾ ਜੀ ਦੇ ਚਰਨ ਫੇਰ ਨਹੀਂ , ਏਸ ਧਰਤ ’ਤੇ ਰਹਿੰਦੇ ।
ਮੋਬਾਇਲ ਫੋਨ ,ਅਸਲੇ ਦੀ ਛਹਿਬਰ ,ਸਿੱਧੀਆਂ ਸਭ ਥਾਂ ਤਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ,ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ , ਰਲ ਮਿਲ ਕਰੋ ਵਿਚਾਰਾਂ ॥
ਧਰਮਾਂ ਦੇ ਵਿੱਚ ਸਿਆਸਤ ਵੜ ਗਈ , ਸਿਆਸਤ ਧਰਮ ਚਲਾਵੇ ।
ਧਰਮ ਚਲਾਉਣ ਵਾਸਤੇ ‘ਮੁੱਖੀਆ’, ‘ਮੁਖੀਆ’ ਗੱਦੀ ਬਿਠਾਵੇ ।
ਹੋਰ ਕੀ ਬੋਲਾਂ ਚਾਰੇ ਪਾਸੇ , ‘ਆਪਣੀਆਂ ਸਰਕਾਰਾਂ’ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ,ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ , ਰਲ ਮਿਲ ਕਰੋ ਵਿਚਾਰਾਂ ॥
ਫ਼ਰਕ ਰਹਿ ਗਿਆ ਇਨਸਾਨਾਂ ਤੋਂ , ਤਾਹੀਂਓ ਵਧ ਗਏ ਪਾੜੇ ।
ਬੰਦਿਆਂ ਤਾਂਈਂ ਬਿਗਾੜ ਗਈ ਮਾਇਆ , ਕੁੱਝ ਚੌਧਰ ਦੇ ਸਾੜੇ ।
ਲੱਭਦੇ ਲੱਭਦੇ ‘ਤੁਹੀਂ ਤੂੰ’ ਨੂੰ , ਖਾ ਗਏ ‘ਮੈਂ’ ਤੋਂ ਮਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ,ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ , ਰਲ ਮਿਲ ਕਰੋ ਵਿਚਾਰਾਂ ॥
ਰੱਬ ਦੇ ਨਾਂ ’ਤੇ ਖੁਲ੍ਹਣ ਰੋਜ਼ਾਨਾ , ਧਰਮ ਵਧਾਊ ਦੁਕਾਨਾਂ ।
‘ਓਸ ਭਗਵਾਨ’ ਦੀ ਖੋਜ ਕਰੀ ਨਾ , ਕਲਯੁਗ ਦੇ ਭਗਵਾਨਾਂ ।
‘ਸ਼ਬਦ’ ਨਾ ਚੇਤਿਆ , ਜੋ ਸਮਝਾਇਆ , ਭਗਤਾਂ ’ਤੇ ਅਵਤਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ,ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ , ਰਲ ਮਿਲ ਕਰੋ ਵਿਚਾਰਾਂ ॥
ਕੌਣ ਬੇਗ਼ਾਨਾ , ਕੌਣ ਆਪਣਾ , ਸਭ ਹੀ ਉਸ ਦੇ ਬੰਦੇ ।
ਫਿਰ ਕਿਸ ਗੱਲ ਦੀ ਮਾਰਾ ਮਾਰੀ ,ਬੰਦ ਕਰੋ ਇਹ ਧੰਦੇ ।
ਛੱਡ ਈਰਖ਼ਾ, ਇੱਕ ਹੋ ਜਾਓ , ਰੁਮਕਣ ਪਿਆਰ ਬਹਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ,ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ , ਰਲ ਮਿਲ ਕਰੋ ਵਿਚਾਰਾਂ ॥
ਪਿੰਡ ਵੰਡ ਲਏ , ਖੰਡ ਵੰਡ ਲਏ , ਵੰਡ ਲਏ ਵੱਖ ਪ੍ਰਾਣੀ ।
ਹਾੜ੍ਹਾ ਰੱਬ ਦੇ ਬੰਦਿਓ , ਵੰਡਨ ਨ ਬਹਿਜਿਓ ਰੱਬੀ ਬਾਣੀ ।
ਸੀਅ ਲੈ ਬੁੱਲ੍ਹ ‘ਘੁਮਾਣ’ , ਤੇਰੀਆਂ ਸੁਣਦੈ ਕੌਣ ਪੁਕਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ,ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ , ਰਲ ਮਿਲ ਕਰੋ ਵਿਚਾਰਾਂ ॥
|
ਮੈਂ ਇੱਕ ਪੰਜਾਬੀ ਗੀਤਕਾਰ ਹਾਂ ।
ਜਰਨੈਲ ਘੁਮਾਣਮੇਰਿਓ ਲੋਕੋ ! ਮੈਂ ਪੰਜਾਬੀ
ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥
ਮੇਰੀ ਕਲਮ ਹਰਿਆਈ ਗਾਂ ਵਾਂਗਰਾਂ , ਚਰਦੀ ਰਹਿੰਦੀ ਹੈ ।
ਲੱਚਰਤਾ ਦੇ ਰੰਗ , ਗੀਤਾਂ ਵਿੱਚ , ਭਰਦੀ ਰਹਿੰਦੀ ਹੈ ।
ਮੈਂ ਮਾਰ ਚੁੱਕਾ ਜ਼ਮੀਰ ਆਪਣੀ , ਵਾਰ ਵਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥
ਮੈਂ ਫੋਕੀ ਸ਼ੋਹਰਤ ਪਾਉਣ ਲਈ , ਕੁੱਝ ਹੋਛੇ ਗੀਤ ਲਿਖੇ ,
ਹਲਕੇ ਵਿਸ਼ਿਆਂ ਉਪਰ , ਸਭ ਹੀ ਬੇਪ੍ਰਤੀਤ ਲਿਖੇ ,
ਇਸ ਵਹਿਸ਼ੀਆਨਾ ਸੋਚ ਲਈ , ਮੈਂ ਸ਼ਰਮਸਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥
ਮੈਂ ਕਲਮ ਨਾਲ ਸਭ ਰਿਸ਼ਤੇ ਨਾਤੇ , ਦੂਸ਼ਿਤ ਕਰ ਦਿੱਤੇ ।
ਵਿਦਿਆ ਦੇ ਜੋ ਮੰਦਿਰ , ਉਹ ਪ੍ਰਦੂਸ਼ਿਤ ਕਰ ਦਿੱਤੇ ।
ਵਿਦਿਆ ਪਰਉਪਕਾਰੀ ਦਾ , ਮੈਂ ਗੁਨਹਗਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥
ਨਜ਼ਰ ਮੇਰੀ ਨੂੰ , ਧੀਆਂ ਭੈਣਾਂ ਦੇ ਵਿੱਚ ਹੀਰ ਦਿਖੀ ।
ਸਾਊ ਪੰਜਾਬਣ ਕੁੜੀ ਵੀ ਮੈਂ , ਆਪਣੀ ਮਾਸ਼ੂਕ ਲਿਖੀ ।
ਨਾਰੀ ਜਾਤ ਦਾ ਭੁੱਲ ਗਿਆ , ਕਰਨਾ ਸਤਿਕਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥
ਕਰਜ਼ੇ ਹੇਠਾਂ ਦੱਬੇ ਕਿਸਾਨ , ਬਦਮਾਸ਼ ਵਿਖਾਉਂਦਾ ਰਿਹਾ ।
ਬੰਬੂਕਾਟਾਂ ’ਤੇ ਚਾੜ੍ਹ , ਰਾਂਝੇ ਦੇ ਯਾਰ ਬਣਾਉਂਦਾ ਰਿਹਾ ।
ਚੰਡੀਗੜ੍ਹ ਦੀਆਂ ਸੈਰਾਂ ਤੋਂ ਨਾ , ਨਿਕਲਿਆਂ ਬਾਹਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥
ਨੌਜਵਾਨਾਂ ਨੂੰ ਮੈਂ , ਮਿਰਜ਼ਾ ਯਾਦ ਕਰਾਉਂਦਾ ਰਿਹਾ ।
ਹਿੱਕ ਦੇ ਜ਼ੋਰ ਕੱਢਕੇ ਲੈ ਜਾਓ , ਸਭ ਸਿਖਾਉਂਦਾ ਰਿਹਾ ।
ਇੱਜ਼ਤਾਂ ਦਾ ਮੁੱਲ ਭੁੱਲਣ ਵਾਲਾ , ਮੈਂ ਗਦਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥
ਵਿਆਹੀਆਂ ਵਰ੍ਹੀਆਂ ਕੁੜੀਆਂ ਦੇ ਮੈਂ , ਸਹੁਰੇ ਘਰ ਵੜਿਆ ।
ਸੁਹਾਗ - ਸੁਹਾਗਣ ਵਾਲਾ ਰਿਸ਼ਤਾ , ਮੂਲ ਨਹੀਂ ਪੜ੍ਹਿਆ ।
ਲਿਖਦਾ ਰਿਹਾ ਵਿੱਚ ਗੀਤਾਂ ਦੇ , ਕੈਸੇ ਕਿਰਦਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥
ਲੋਕਾਂ ਦੇ ਦੁੱਖ਼ ਦਰਦ , ਲਿਖਣ ਨੂੰ ਵਿਸ਼ੇ ਹਜ਼ਾਰਾਂ ਸੀ ।
ਦਾਜ ਦੀ ਬਲੀ ਚੜ੍ਹਦੀਆਂ ਅੱਜ ਵੀ ,ਲੱਖ਼ ਮੁਟਿਆਰਾਂ ਸੀ ।
ਧੀਆਂ ਵਾਸਤੇ ਲਿਖ ਸਕਦਾ , ਮੈਂ ਅੱਖਰ ਚਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥
ਕਲਮ ਗਰਕ ਗਈ ਮੇਰੀ , ਹੁਣ ਤਾਂ ਬਿਲਕੁਲ ਗਰਕ ਗਈ ।
ਦਿਸ਼ਾਹੀਣ ਹੋ ਗਈ , ਦਿਸ਼ਾ ਤੋਂ ਕੋਹਾਂ ਜ਼ਰਕ ਗਈ ।
ਖ਼ੁਦ ਵੀ ਰਸਤਿਓਂ ਭਟਕ ਗਿਆ , ਰਾਹੀ ਲਾਚਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥
ਮੁਆਫ਼ ਕਰੀਂ ਵੇ ਲੋਕਾ , ਮੈਨੂੰ ਕੇਰਾਂ ਮੁਆਫ਼ ਕਰੀਂ ।
ਚੰਗਾਂ ਲਿਖੇ ‘ਘੁਮਾਣ’ , ਜੋ ਮਾੜੇ ਪੰਨੇ ਸਾਫ਼ ਕਰੀਂ ।
ਸੌੜੀ ਸੋਚ ਦਾ ਹਾਮੀਂ , ਸੋਚੋਂਖੂਣਾ ਬਿਮਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥
|
|
ਪਿਤਾ
ਗੁਰਿੰਦਰ ਸਿੰਘ ਕਲਸੀ
ਬੇਟੀ ਨੱਕ ਮੂੰਹ ਚੜ੍ਹਾਉਂਦੀ
ਦੇਸੀ ਘਿਓ ਤੋਂ
ਮਖਣੀ ਮਲਾਈ ਤੋਂ
ਪੁਣ ਕੇ ਪੀਂਦੀ ਦੁੱਧ
ਸੁੱਕੇ ਰੱਖਦੀ ਵਾਲ
ਰੁੱਤ ਆਈ ਨਵੇਂ ਫੈਸ਼ਨ ਦੀ
ਕਰਦੀ ਪ੍ਰਹੇਜ਼
ਛੋਹ ਨਾ ਜਾਵੇ ਜਿਸਮ ਨੂੰ
ਕਿਤੇ ਕੋਈ ਥੰਦਿਆਈ
ਪਿਤਾ
ਰਸੋਈ ਵਿਚ ਚੁੱਪ-ਚੁਪੀਤੇ
ਪਾ ਦਿੰਦਾ ਹੈ ਸਬਜ਼ੀ ਵਿਚ
ਦੇਸੀ ਘਿਓ
ਜੋ ਘੁਲ ਜਾਂਦਾ ਹੈ ਤਰੀ ਵਿਚ
ਪਿਤਾ ਦੇ ਪਿਆਰ ਵਾਂਗ ………
|
ਦਸਤਕ
ਗੁਰਿੰਦਰ ਸਿੰਘ ਕਲਸੀ
ਬਚਪਨ ਦਾ ਘਰ ਬਣਦਿਆਂ
ਹੁੰਦੀ ਜ਼ਿੰਦਗੀ ਦੀ ਪਹਿਲੀ ਦਸਤਕ
ਰੇਤ ਮਿੱਟੀ ਦੇ ਦਰਵਾਜ਼ਿਆਂ ਉਤੇ
ਖੁਸ਼ੀਆਂ – ਖੇੜਿਆਂ ਦੀ
ਹਾਸਿਆਂ ਦੀ
ਜਵਾਨੀ ‘ਚ ਦਰਵਾਜ਼ੇ
ਬਣ ਜਾਂਦੇ ਹਵਾਵਾਂ ਦੇ
ਫੇਰ ਦਸਤਕ ਦਿੰਦੀਆਂ
ਸੁਗੰਧੀਆਂ ਤੇ ਤਿਤਲੀਆਂ
ਪਿਛਲੀ ਉਮਰੇ ਵੀ
ਕਦੇ ਕਦੇ ਹੋ ਜਾਂਦੀ ਦਸਤਕ
ਖੜਕਾ ਸੁੱਟਦੀ ਦਰਵਾਜ਼ੇ
ਬਣੇ ਹੋਏ ਪੱਥਰਾਂ ਦੇ
ਨਦੀ ਦੇ ਪਾਰਲੇ ਪਾਸਿਓਂ
ਆੳਦੀ ਰਹਿੰਦੀ
ਕੋਈ ਆਵਾਜ਼
ਜੋ ਹੁੰਘਾਰੇ ਤੋਂ ਬਿਨਾਂ
ਮਰ ਜਾਂਦੀ ।
|
ਬੱਚੇ
ਗੁਰਿੰਦਰ ਸਿੰਘ ਕਲਸੀਬੱਚੇ
ਨਹੀਂ ਡਰਦੇ ਧੂੜ ਮਿੱਟੀ ਤੋਂ
ਸ਼ਹਿਰਨ ਕੁੜੀ ਵਾਂਗ
ਬੱਚੇ
ਨਹੀਂ ਡਰਦੇ ਸਰਦੀ ਤੋਂ
ਕਿਸੇ ਬੁੱਢੇ ਠੇਰੇ ਵਾਂਗ
ਬੱਚੇ
ਨਹੀਂ ਡਰਦੇ
ਮੀਂਹ ਵਿਚ ਭਿੱਜਣ ਤੋਂ
ਉਹ ਅਨੰਦ ਲੈਂਦੇ ਵਰਖਾ ਦਾ
ਬੱਚੇ
ਨਹੀਂ ਸਮਝਦੇ
ਮੌਤ ਦੇ ਅਰਥ
ਨਾ ਭਵਿੱਖ ਦੀ ਪਰਿਭਾਸ਼ਾ
ਉਹ ਤਾਂ ਜਿਉਂਦੇ
ਬਸ ਇਸੇ ਹੀ ਪਲ ਅੰਦਰ
ਉਹ ਜਿੳਦੇ
ਇਕ ਭਰਪੂਰ ਜ਼ਿੰਦਗੀ। |
|
ਗ਼ਜ਼ਲ
ਰਾਜਿੰਦਰ ਜਿੰਦ,ਨਿਊਯਾਰਕ
ਤਨਹਾਈ ਦੇ ਜ਼ਖਮਾਂ ਉੱਤੇ ਸੁੱਕੇ ਫੇਹੇ ਧਰ ਜਾਂਦੇ ਨੇ।
ਹੱਸਦੇ-ਹੱਸਦੇ ਜਿਗਰੇ ਵਾਲੇ ਦੁੱਖ ਦੀਆਂ ਗੱਲਾਂ ਕਰ ਜਾਂਦੇ ਨੇ।
ਕਦੇ-ਕਦੇ ਇਸ ਵਕਤ ਦੇ ਹੱਥੋਂ ਬੰਦੂਕਾਂ ਤਲਵਾਰਾਂ ਵਾਲੇ,
ਕੁੰਡੇ ਜਿੰਦੇ ਲਾ ਕੇ ਬੈਠੇ ਆਪਣੇ ਘਰ ਹੀ ਡਰ ਜਾਂਦੇ ਨੇ।
ਕੁਝ ਲੋਕਾਂ ਦਾ ਸਬ ਕੁਝ ਖਾ ਕੇ ਆਪਣੇ ਸਿਰ ਇਲਜ਼ਾਮ ਨਹੀਂ ਲੈਂਦੇ,
ਕੁਝ ਵਿਰਲੇ ਹਨ ਆਪਣਾ ਹਿੱਸਾ ਲੋਕਾਂ ਦੇ ਨਾਂ ਕਰ ਜਾਂਦੇ ਨੇ।
ਹੀਰ ਬਦਲ ਗਈ ਰਾਝੇਂ ਬਦਲੇ ਸੋਹਣੀ ਤੇ ਮਹੀਂਵਾਲ ਬਦਲ ਗਏ,
ਕੱਚੇ ਕੀ ਇਸ ਤੇਜ਼ ਝਨਾਂ ਵਿੱਚ ਹੁਣ ਪੱਕੇ ਵੀ ਖਰ ਜਾਂਦੇ ਨੇ।
ਦੁਨੀਆਂ ਦੇ ਨਾਲ ਲੜਨੇ ਵਾਲੇ ਮੌਤ ਦੇ ਮੂਹਰੇ ਖੜਨੇ ਵਾਲੇ,
ਜ਼ਿੰਦਗੀ ਜਿੱਤਣ ਵਾਲੇ ਯੋਧੇ ਦਿਲ ਦੇ ਮੂਹਰੇ ਹਰ ਜਾਂਦੇ ਨੇ।
ਇਹ ਚੰਦਰੇ ਬੜੇ ਨਾਜ਼ੁਕ ਹੁੰਦੇ ਇਹ ਤਾਂ ਤੱਤਾ ਸਾਹ ਨਹੀਂ ਝੱਲਦੇ,
ਪਿਆਰ ਦੇ ਚੋਗੇ ਬਾਝੋਂ ਦਿਲ ਦੇ ਪੰਛੀ ਭੁੱਖੈ ਮਰ ਜਾਂਦੇ ਨੇ।
ਲਾਲਚ ਦੀ ਇਹ ਹਵਾ ਨਿਮਾਣੀ ਖਵਰੇ ਕਿੱਧਰ ਨੂੰ ਲੈ ਜਾਵੇ,
ਆਪਣੇ ਸਿਰ ਦੇ ਬੱਦਲ ਵੀ ਜਾ ਹੋਰ ਕਿਤੇ ਹੀ ਵਰ ਜਾਂਦੇ ਨੇ। |
|
|