WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਵਿਜੇ ਕੁਮਾਰ ਤਾਲਿਬ
ਗੁਰਦਾਸਪੁਰ

ਗ਼ਜ਼ਲ
ਵਿਜੇ ਕੁਮਾਰ ਤਾਲਿਬ

ਕੱਚ ਦੀਆਂ ਅੱਖਾਂ ਦਾ ਇਸ਼ਾਰਾ ਕੱਚ ਦਾ ।
ਟੁੱਟ ਗਿਆ ਸੱਜਣਾ ਦਾ ਲਾਰਾ ਕੱਚ ਦਾ ।

ਅਜੇ ਤਾਂ ਮੈਂ ਉਹਨੂੰ ਕੂਲਾ ਹੱਥ ਲਾਉਣਾ ਸੀ,
ਅੰਬਰਾਂ ਚੋਂ ਟੁੱਟ ਗਿਆ ਤਾਰਾ ਕੱਚ ਦਾ ।

ਘਰ ਦੀ ਬਗੀਚੀ ਵਿਚ ਸਾਉਣ ਲੱਭਦੈਂ,
ਸਜਣਾ ਤੂੰ ਲਾ ਕੇ ਫੂਹਾਰਾ ਕੱਚ ਦਾ ।

ਸਾਨੂੰ ਕੀ ਪਤਾ ਸੀ ਇਕ ਦਿਨ ਸਜਣਾ,
ਨਿਕਲੇਗਾ ਤੇਰਾ ਇਹ ਸਹਾਰਾ ਕੱਚ ਦਾ ।

ਬਹੁਤਿਆਂ ਹੱਥਾਂ ਦੇ ਵਿਚ ਨਈ ਉਛਾਲੀ ਦਾ,
ਹੁੰਦਾ ਦਿਲ ਆਸ਼ਕ ਕੁਆਰਾ ਕੱਚ ਦਾ ।

ਭਖੀ ਹੋਈ ਦੁਪਹਿਰ ਵਿਚ ਨਹੀਓ ਪਾਈਦਾ,
ਚੰਗਾ ਨਹੀਓ ਹੁੰਦਾ ਲਿਸ਼ਕਾਰਾ ਕੱਚ ਦਾ ।

ਪਹਿਲਾਂ ਦਿਲ ਸਾਡਾ ਠੋਕਰਾਂ `ਚ ਤੋੜਤਾ,
ਕਿੰਝ ਦਿਆਂ ਜੋੜ ਕੇ ਦੁਬਾਰਾ ਕੱਚ ਦਾ ।

ਨੰਗੇ ਪੈਰੀਂ ਤੁਰਿਆ ਨਾ ਕਰ ਕੁੜੀਏ,
ਗਲੀ ਗਲੀ ਪਇਆ ਏ ਖਲਾਰਾ ਕੱਚ ਦਾ ।

ਪੱਥਰਾਂ ਦੀ ਧਰਤੀ ਤੇ ਤੂੰ ਛੱਤਿਆ,
“ਤਾਲਿਬ” ਦੇ ਸਾਹਮਣੇ ਚੁਬਾਰਾ ਕੱਚ ਦਾ ।
29/05/2014

ਗ਼ਜ਼ਲ
ਵਿਜੇ ਕੁਮਾਰ ਤਾਲਿਬ

ਪੰਜ ਪੰਜ ਪਾਣੀ ਮੇਰੀ ਅੱਖੀਆਂ ਦੇ ਵਿੱਚ ।
ਉਹ ਮੇਰਾ ਹਾਣੀ ਮੇਰੀ ਅੱਖੀਆਂ ਦੇ ਵਿੱਚ ।

ਕਾਹਨੂੰ ਉਹਨੇ ਲਾਈ ਫਿਰ ਕਾਹਨੂੰ ਨਾ ਨਿਭਾਈ,
ਉਲਝੀ ਹੈ ਤਾਣੀ ਮੇਰੀ ਅੱਖੀਆਂ ਦੇ ਵਿੱਚ ।

ਕੀ ਪਤਾ ਲੋਕਾਂ ਨੂੰ ਇਹ ਕਾਹਨੂੰ ਲਾਲ ਨੇ
ਉਸ ਦੀ ਕਹਾਣੀ ਮੇਰੀ ਅੱਖੀਆਂ ਦੇ ਵਿੱਚ ।

ਜਿੱਥੋਂ ਉਹਨੂੰ ਤੋੜ ਕੇ ਗੁਲਾਬ ਦਿੱਤਾ ਸੀ
ਉਹ ਫੁੱਲਾਂ ਵਾਲੀ ਟਾਹਣੀ ਮੇਰੀ ਅੱਖੀਆਂ ਦੇ ਵਿੱਚ ।

ਉ਼ਂਝ ਭਾਵੇਂ ਹੁਣ ਮੈਂ ਵੱਧ ਹਾਂ ਗਿਆ
ਉਮਰ ਨਿਆਣੀ ਮੇਰੀ ਅੱਖੀਆਂ ਦੇ ਵਿੱਚ ।

ਤੈਨੂੰ ਤਰਸਦਿਆਂ ਨੂੰ ਲੰਘ ਗਏ ਜਿੰਦ
ਲੰਘ ਜਿੰਦ ਜਾਣੀ ਮੇਰੀ ਅੱਖੀਆਂ ਦੇ ਵਿੱਚ ।

ਹੁਣ ਭਾਵੇਂ “ਤਾਲਿਬਪੁਰ” ਬਦਲ ਗਿਆ
ਸੜਕ ਪੁਰਾਣੀ ਮੇਰੀ ਅੱਖੀਆਂ ਦੇ ਵਿੱਚ ।
29/05/2014

 

ਗ਼ਜ਼ਲ
ਵਿਜੇ ਕੁਮਾਰ ਤਾਲਿਬ

ਅੱਖੀਆਂ ਦੇ ਵਿਚ ਤੇਰਾ ਖ਼ਾਬ ਰੱਖਿਆ ।
ਸਾਂਭ ਅਸਾਂ ਅੱਜ ਵੀ ਗੁਲਾਬ ਰੱਖਿਆ ।

ਸਾਫ-ਸਾਫ ਗੱਲ ਤੁਸਾਂ ਕੀ ਹੀ ਨਹੀਂ ,
ਬਸ ਤੁਸਾਂ ਇਕੋ ਹੀ ਜਵਾਬ ਰੱਖਿਆ ।

ਜਿਥੇ ਅੜ੍ਹ ਗਏ ਅਸੀਂ ਉਥੇ ਅੜ ਗਏ,
ਹੋਰ ਤੁਸਾਂ ਆਪਣਾ, ਹਿਸਾਬ ਰੱਖਿਆ ।

ਦੋ ਅੱਖਾਂ ਇਕ ਦਿਲ ਇਕ ਚਿਹਰਾ,
ਕੋਲ ਤੁਸਾਂ ਆਪਣੇ ਨਕਾਬ ਰੱਖਿਆ ।

ਇਕ ਤੇਰੀ ਅੱਖ ਨੂੰ ਬਿਆਸ ਆਖਦਾ,
ਦੂਸਰੀ ਦਾ ਨਾਂਅ ਮੈ ਚਨਾਬ ਰੱਖਿਆ ।

ਸੋਹਣੇ-ਸੋਹਣੇ ਨਕਸ਼ਾਂ `ਚ ਵਸਦਾ,
ਤੇਰੇ ਮੁਖੜੇ ਦਾ ਨਾਂਅ ਮੈਂ ਪੰਜਾਬ ਰੱਖਿਆ ।

ਲੋਕਾਂ ਭਾਣੇ ਪੂਜ ਰਹੇ ਨੇ ਰੱਬ ਨੂੰ,
ਤਾਲਿਬ ਨੇ ਦਿਲ ਚ ਚਨਾਬ ਰੱਖਿਆ ।
29/05/2014

 

ਵਿਜੇ ਕੁਮਾਰ ਤਾਲਿਬਪੁਰੀ
ਪਿੰਡ ਤਾਲਿਬਪੁਰ
ਡਾ: ਪੰਡੋਰੀ ਮਹੰਤਾਂ
ਗੁਰਦਾਸਪੁਰ
ਮੋ: 9417736610

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com