ਪੰਜਾਬੀ
ਤੀਰਥ ਸਿੰਘ ਮੱਲੀ, ਮੋਗਾ ਕੁਦਰਤ ਨੇ
ਦੁਨੀਆਂ ਬਣਾਈ,
ਧਰਤੀ ਤੇ ਆਣ ਵਸਾਈ,
ਏਥੇ ਪੈਦਾ ਹੋਇਆ ਕੋਈ ਆਪਣੇ ਆਪ ਨਾ,
ਇੱਕ ਧਰਤੀ ਸਾਡੀ ਮਾਂ, ਇੱਕ ਜਨਮ ਦੇਣ ਵਾਲੀ ਮੇਰੀ ਮਾਂ,
ਇੱਕ ਬੋਲੀ ਸਾਡੀ ਪੰਜਾਬੀ, ਆਖਾਂ ਉਹਨੂੰ ਵੀ ਮੈਂ ਮਾਂ। ਘਰੋਂ ਕੱਢੀ
ਜਾਂਦੇ ਆਪਾ ਆਪਣੀ ਮਾਂ ਨੂੰ,
ਹੋਰਾਂ ਪਿੱਛੇ ਲੱਗ ਭੁੱਲੇ ਆਪਣੀ ਜੁਬਾਨ ਨੂੰ,
ਸਭ ਨਾਲੋਂ ਚੰਗੀ ਹੁੰਦੀ ਬੋਹੜ ਦੀ ਏ ਛਾਂ,
ਇੱਕ ਧਰਤੀ ਸਾਡੀ ਮਾਂ . . .. . .. . .. . . . ਸਾਂਭ ਕੇ ਰੱਖਣਾ
ਜਰੂਰੀ ਧਰਤੀ ਤੇ ਹਰਿਆਲੀ ਨੂੰ,
ਧਿਆਨ ਪੂਰਾ ਦੇਣਾ ਚਾਹੀਦਾ ਬਾਗ ਦੇ ਮਾਲੀ ਨੂੰ,
ਧਰਤੀ ਤੇ ਦੁਨੀਆਂ ਬਚ ਸਕਦੀ ਏ ਤਾਂ,
ਇੱਕ ਧਰਤੀ ਸਾਡੀ ਮਾਂ . . . . . . . .. ਅੱਜ ਮਾਂ ਦੇ ਪਿਆਰ ਨੂੰ ਅਸੀ
ਭੁੱਲ ਗਏ,
ਬੋਲੀ ਆਪਣੀ ਪੰਜਾਬੀ ਨੂੰ ਵੇਚ ਮੁੱਲ ਗਏ,
ਬੱਚੇ ਨੂੰ ਪੜਨ ਪਾਉਣ ਵਾਸਤੇ ਲੱਭ ਲਈ ਨਵੀਂ ਥਾਂ,
ਇੱਕ ਧਰਤੀ ਸਾਡੀ ਮਾਂ . . . . . .. . . . . . ਜੇ ਮਾਂ ਨੇ ਜਨਮ
ਦਿਖਾਇਆ,
ਤਾਈਂਉ ਮੱਲੀ ਏਥੋਂ ਤੱਕ ਆਇਆ,
ਤੈਂਨੂੰ ਲਿਖ ਗੀਤਾਂ ਵਿੱਚ ਸਿਫਤ ਕਰਾਂ ਮੈਂ ਤੇਰੀ ਮਾਂ,
ਇਕ ਧਰਤੀ ਸਾਡੀ ਮਾਂ, ਇੱਕ ਜਨਮ ਦੇਣ ਵਾਲੀ ਮੇਰੀ ਮਾਂ,
ਇੱਕ ਬੋਲੀ ਸਾਡੀ ਪੰਜਾਬੀ, ਆਖਾਂ ਉਹਨੂੰ ਵੀ ਮੈਂ ਮਾਂ।
09/02/15 |