WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਸਨੀ ਕੁੱਸਾ 'ਧਾਲੀਵਾਲ'
ਆਸਟ੍ਰੇਲੀਆ

sunny kussa dhaliwal

ਅਜੋਕਾ ਪਰਿਵਾਰ
 ਸਨੀ ਕੁੱਸਾ 'ਧਾਲੀਵਾਲ'  
 
ਸੰਗਤ ਬੁਰੀ ਦਾ ਨਤੀਜਾ,
ਲੈ'ਕੇ ਬਹਿ ਗਿਆ ਭਰਿਆ ਗੀਝਾ,
ਮੁੱਕੀਆਂ ਵਿੱਚ ਸੰਦੂਕੇ ਚੀਜ਼ਾਂ,
ਵੇਚ ਕੇ ਨਸ਼ਾ ਲਿਆ ਛੱਡਿਆ,,
ਪੁੱਤ ਸੋਹਣੀ ਸੂਰਤ ਵਾਲੇ ਦਾ ਅੱਜ ਸਿਵਾ ਜਲ਼ਾ
ਛੱਡਿਆ ..!
 
ਲੁੱਟੇ ਬੜ੍ਹੇ ਆਦਮੀ ਜਾਂਦੇ,
ਪੈਂਦੇ ਵਿੱਚ ਕਚਹਿਰੀ ਤਗਮੇ,
ਪੈਸੇ ਆਉਂਦੇ ਸੀ ਗਹਿ-ਗੱਡਮੇਂ,
ਗੱਲਾਂ ਕਰਨ ਸਿਆਣੇ ਜੀ,
ਗਲ਼ ਅੰਗੂਠਾ ਦੇ ਕਮਾਉਣ ਵਾਲਾ, ਛੱਡ ਤੁਰ ਗਿਆ ਰੱਬ ਦੇ ਭਾਣੇ ਜੀ..!
 
ਮਾਂ ਗੱਲਾਂ ਕਰਦੀਆਂ ਸੀ ਵਿੱਚ ਬੁੜੀਆਂ,
ਇੱਕ ਸੀ ਮੁੰਡਾ ਦੋ ਨੇ ਕੁੜੀਆਂ,
ਧੀਆਂ ਸਹੁਰਿਆਂ ਵੱਲ ਨੂੰ ਤੁਰੀਆਂ, 
ਫੁੱਲ ਪਾ’ਕੇ ਭਾਈ ਦੇ,,
ਹੁਣ ਕੌਣ ਸਹਾਰਾ ਬਣੂ, ਸੋਚ ਹੰਝੂ ਕਿਰਦੇ ਮਾਈ ਦੇ..!
 27/01/2022


ਨਸੀਹਤਾਂ

 ਸਨੀ ਕੁੱਸਾ 'ਧਾਲੀਵਾਲ'  

ਘਰੋਂ ਪਲਾਂਘ ਜੀ ਪੱਟਦਾ ਆਖਣ ਚੱਲਿਆ ਦੱਸ ਕਿੱਧਰ ਨੂੰ,
ਵੱਢੂੰ-ਖਾਉਂ ਜੇ ਕਰਦੇ ਸਾਰੇ ਤੁਰਦਾ ਹਾਂ ਜਿਧਰ ਨੂੰ,
ਦੂਰੋਂ ਮੁਖੜਾ ਵੱਟ ਜਾਂਦੇ, ਜੇ ਕੇਰਾਂ ਇੱਜ਼ਤ ਗਈ ਗਵਾਈ,
 
ਮੇਰੇ ਵਖਰੇਵੇਂ ਅਲੱਗ ਨੇ ਯਾਰਾ, ਤੇਰੇ ਹੋਣੇ ਅਲੱਗ ਭਾਈ ,
ਬਾਪੂ ਡਰਦਾ ਲੱਥ ਨਾ ਹੋ'ਜੇ, ਅਜੇ ਲਾਡਲਾ ਆਖੇ ਮਾਈ ..!
 
ਹਰ ਦਰਵਾਜ਼ਾ ਖੁੱਲ੍ਹਾ ਦਿਖਦਾ ਕਿਸੇ ਵੀ ਦਰ 'ਤੇ ਜਾ ਖਲੋਜਾ,
ਕੋਈ ਛਲਾਰੂ ਮਿਲ ਹੀ ਜਾਂਦਾ ਇਕ ਵਾਰੀ ਜੇ ਭਰਲੇਂ ਬੋਝਾ,
ਛੇਤੀ ਹੀ ਖੰਭ ਲੱਗ ਜਾਣੇ ਜਦ ਨਸ਼ਿਆਂ ਦੀ ਤੈਂ ਵੀ ਨਿਸ਼ਾ ਕਰਾਈ,
 
ਮੇਰੇ ਵਖਰੇਵੇਂ ਅਲੱਗ ਨੇ ਯਾਰਾ, ਤੇਰੇ ਹੋਣੇ ਅਲੱਗ ਭਾਈ ,,
ਬਾਪੂ ਡਰਦਾ ਲੱਥ ਨਾ ਹੋ'ਜੇ, ਅਜੇ ਲਾਡਲਾ ਆਖੇ ਮਾਈ ..!
 
ਮੂਰਤ ਤਰਾਸ਼ ਲਈਂ ਇੱਕ ਵਾਰੀ, ਕਦਮ ਪੁਟਣੇ ਤਾਂ ਸੌਖੇ ਨੇ,
ਧਾਲੀਵਾਲਾ ਮੰਗ ਰੱਬ ਕੋਲ੍ਹੋਂ ਇੱਥੇ ਥੋੜ੍ਹੇ ਹੀ ਮਿਲਦੇ ਮੌਕੇ ਨੇ,
ਹੁਣ ਪੂਰੇ ਤਾਂ ਕਰਨੇ ਪੈਣੇ ਮਾਈ ਖ਼੍ਵਾਬ ਜੇ ਬੰਨ੍ਹ ਲੈ ਆਈ,
 
ਮੇਰੇ ਵਖਰੇਵੇਂ ਅਲੱਗ ਨੇ ਯਾਰਾ, ਤੇਰੇ ਹੋਣੇ ਅਲੱਗ ਭਾਈ ,
ਬਾਪੂ ਡਰਦਾ ਲੱਥ ਨਾ ਹੋ'ਜੇ, ਅਜੇ ਲਾਡਲਾ ਆਖੇ ਮਾਈ ..!
29/10/2021


“ਅੱਛੇ ਦਿਨ”

ਸਨੀ ਕੁੱਸਾ 'ਧਾਲੀਵਾਲ'  
 
ਮੇਰੇ ਅੱਖੀਂ ਪੁੱਛਦੇ ਹੋ ਹਾਲਾਂ ਨੂੰ
ਤਾਂ ਕਰਾਂ ਬਿਆਨ ਸਾਰੇ ਦਿਲ ਖੋਲ੍ਹ ਲੋਕੋ,
ਅੱਜ ਉੱਜੜੇ ਲੱਗਣ ਗਰਾਂ ਮੈਨੂੰ 
ਕੰਨੀਂ ਰੜਕਣ ਮਾੜੇ ਬੋਲ ਲੋਕੋ,
ਰੀਝਾਂ ਉੱਡੀਆਂ ਸੱਤ ਅਸਮਾਨ ਤਾਈਂ 'ਤੇ ਸਾਡੇ ਮੁੱਕ ਚੱਲੇ ਘਰ ਦਾਣੇ ਜੀ,,
 
ਖ਼ਾਲੀ ਢਿੱਡ ਹੁੰਦੈ ਨਾਲੇ ਫਿਰਨ ਰੁਲਦੇ, ਅੱਛੇ ਦਿਨ ਭਾਲਣ ਨੂੰ ਘਰਾਣੇ ਜੀ ...!
 
ਮੁਲਕ ਆਜ਼ਾਦ ਪਰ ਬੋਲਣਾ ਬੰਦ ਕੀਤਾ
ਪੈਂਦੀ ਸੱਚ ਤੇ ਭਾਰੂ ਬੁਰਾਈ,
ਅੱਜ ਸੱਤ ਕੁ ਸਾਲਾ ਬਾਲ ਆਖੇ 
ਬਾਈ ਪਹੁੰਚੀ ਨਾ ਬਾਪ ਤਾਈਂ ,
ਅਣਖ ਜਗਾਉਂਦੇ ਅੱਗਿਉਂ ਅਚੰਭ ਕਰਦੇ, ਮੇਰੇ ਦੇਸ਼ ਦੇ ਬਾਲ ਨਿਆਣੇ ਜੀ,,
 
ਖ਼ਾਲੀ ਢਿੱਡ ਹੁੰਦੈ ਨਾਲੇ ਫਿਰਨ ਰੁਲਦੇ, ਅੱਛੇ ਦਿਨ ਭਾਲਣ ਨੂੰ ਘਰਾਣੇ ਜੀ ...!
 
ਮੈਂ ਆਪੇ ਮਮਤਾ ਵਿਸਾਰ ਦਿੱਤੀ
ਮਾਪੇ ਛੱਡ ਆਇਆ ਕਿੰਨੇ ਕੋਹ ਪਿੱਛੇ,
ਮੇਰੀ ਵਹੁਟੀ ਦੀ ਇੱਜ਼ਤ ਰੱਖ ਲਈ ਮੈਂ 
ਉਨ੍ਹਾਂ ਤਬਾਹ ਕੀਤੀ ਇਹਦੇ ਮੋਹ ਪਿੱਛੇ ,
ਮੇਰੀ ਝੋਲੀ ਸੱਖਣੀ ਰਹਿ ਗਈ 'ਤੇ ਉਹਨਾਂ ਭਰ ਲਈ ਜਿਨ੍ਹਾਂ ਪਛਾਣੇ ਜੀ,,
 
ਖ਼ਾਲੀ ਢਿੱਡ ਹੁੰਦੈ ਨਾਲੇ ਫਿਰਨ ਰੁਲਦੇ, ਅੱਛੇ ਦਿਨ ਭਾਲਣ ਨੂੰ ਘਰਾਣੇ ਜੀ ...!
24/09/2021


ਅਲਵਿਦਾ ਮਾਂ

ਸਨੀ ਕੁੱਸਾ 'ਧਾਲੀਵਾਲ'  
 
ਜੇ ਤੂੰ ਨ੍ਹੀ ਜੰਮਦੀ ਖੌਰ੍ਹੇ ਕਿੱਥੇ, ਕਿਹੜੀ ਜੂਨੇ ਜਨਮ ਲੈਂਦਾ,
ਜੋ ਰੱਬ ਨੇ ਵੱਡੀ ਦਾਤ ਹੈ ਬਖਸ਼ੀ, ਉਹ ਮਾਂ ਸ਼ਬਦ ਕਿਸ ਨੂੰ ਕਹਿੰਦਾ,
ਸੀ ਸੁਪਨੇ ਵੱਡੇ ਤੇਰੇ, ਰੱਬ ਨੇ ਖਬਰੇ ਕਿਉਂ ਸਭ ਰੋਲ ਦਿੱਤਾ,,
ਮੇਰੀ ਰੱਬ ਦੀ ਮੂਰਤ ਮਾਤਾ ਨੂੰ ਮੈਂ ਅੱਜ ਹੱਥੀਂ ਆਪਣੇ ਤੋਰ ਦਿੱਤਾ .!
 
ਵਿਹੜੇ ਵਿਚਲੀ ਨਿੰਮ ਨਾਲ ਖਹਿੰਦਾ ਰਹਿੰਦਾ ਬੂਟਾ ਅਨਾਰਾਂ ਦਾ,
ਓਵੇਂ ਹੀ ਤੈਂ ਕਦੇ-ਕਦੇ ਲੜਨਾ, ਬਾਪੂ ਦਿਆਂ ਵਿਚਾਰਾਂ ਨਾਲ,
ਹੁਣ ਉਹ ਵੀ ਝਗੜੇ ਮੁੱਕ ਗਏ, ਦੱਸ ਕਿਹੜੇ ਜਾ ਨਜਿੱਠਾਂ?
ਮੇਰੀ ਰੱਬ ਦੀ ਮੂਰਤ ਮਾਤਾ ਨੂੰ ਮੈਂ ਅੱਜ ਹੱਥੀਂ ਆਪਣੇ ਤੋਰ ਦਿੱਤਾ .!
 
ਤੈਨੂੰ ਸੋਹਣੀ ਨੂੰਹ ਲਿਆ ਕੇ ਤੇ ਤੇਰੀ ਟਹਿਲ ਟਕੋਰ ਕਰਾਉਂਦਾ ਮੈਂ,
ਦੁੱਖਾਂ ਦੀ ਗਾਗਰ ਡੋਲ੍ਹ ਕੇ ਤੇ ਖੁਸ਼ੀਆਂ ਦੀ ਭਰ-ਭਰ ਲਿਆਉਂਦਾ ਮੈਂ,
ਹੁਣ ਮੱਥਾ ਡਾਹੁਣਾ ਪੈਂਦਾ ਏ, ਆਸਾਨ ਨ੍ਹੀ ਮਿਲਦੀਆਂ ਜਿੱਤਾਂ,,
ਮੇਰੀ ਰੱਬ ਦੀ ਮੂਰਤ ਮਾਤਾ ਨੂੰ ਮੈਂ ਅੱਜ ਹੱਥੀਂ ਆਪਣੇ ਤੋਰ ਦਿੱਤਾ .!
 
ਚੱਲ ਰੂਹ ਖੁਸ਼ ਰੱਖੀਂ ਜਿੱਥੇ ਵੀ ਐਂ, ਮੈਂ ਵੀ ਦਿਨ ਜੇ ਕੱਢ ਲੈਣੇ,
ਜਦ ਲੋੜ ਪਊ ਕੋਈ ਮੈਨੂੰ ਤੇ ਉਸ ਅੱਗੇ ਹੱਥ ਜੇ ਅੱਡ ਲੈਣੇ,
ਬੱਸ ਗਠੜੀ ਬੰਨ੍ਹ ਕੇ ਭੇਜਦੀ ਰਹੀਂ, ਦੁਆਵਾਂ ਅਤੇ ਪ੍ਰੀਤਾਂ, 
ਮੇਰੀ ਰੱਬ ਦੀ ਮੂਰਤ ਮਾਤਾ ਨੂੰ ਮੈਂ ਅੱਜ ਹੱਥੀਂ ਆਪਣੇ ਤੋਰ ਦਿੱਤਾ .!
 19/08/2021


ਤੀਆਂ

ਸਨੀ ਕੁੱਸਾ 'ਧਾਲੀਵਾਲ' 
 
ਕੱਚਿਆਂ ਘਰਾਂ ਦੀਆਂ ਸੱਚੀਆਂ ਗੱਲਾਂ,
ਸਾਉਣ ਚੜੇਂਦਾ ਉੱਠ ਦੀਆਂ ਛੱਲਾਂ,
ਲੰਮੇ ਪੈਂਡੇ ਚੀਰ ਕੇ ਕੁੜੀਆਂ, ਵਿੱਚ ਵੱਸੀਆਂ ਆ ਕੇ ਜੀਆਂ ਦੇ ,,
ਪੇਕਿਆਂ ਨੂੰ ਛੁੱਟੀ ਲੈ'ਕੇ, 
ਪਿਪਲੀ ਪੀਂਘਾਂ ਕੋਲ਼ ਬਹਿ ਕੇ ,
ਦਿਨ ਚੇਤੇ ਕਰਦੀਆਂ ਤੀਆਂ ਦੇ !
 
ਨਿਆਣਪੁਣਾ, ਫਿਕਰਾਂ ਤੋਂ ਬਾਂਝੇ,
ਆਪੇ ਹੀਰਾਂ, ਹੁਲਾਰੇ ਰਾਂਝੇ,
ਕਿੰਨੇ ਦਿਨ ਨ੍ਹੀ ਹੋਣੇ ਸੀ ਉਹਨਾਂ ਦਰਸ਼ਨ ਆਪਣਿਆਂ ਮੀਆਂ ਦੇ,,
ਪੇਕਿਆਂ ਨੂੰ ਛੁੱਟੀ ਲੈ'ਕੇ, 
ਪਿਪਲੀ ਪੀਂਘਾਂ ਕੋਲ਼ ਬਹਿ ਕੇ ,
ਦਿਨ ਚੇਤੇ ਕਰਦੀਆਂ ਤੀਆਂ ਦੇ !
 
ਨਿਰੰਤਰ ਜੀਵਨ ਚੱਲ ਰਿਹਾ ਹੈ,
ਦੇਖ ਖਾਂ ਸੂਰਜ ਢਲ਼ ਰਿਹਾ ਹੈ,
ਏਸ ਰੁੱਤੇ ਵਣਜਾਰੇ ਢੁਕਦੇ, ਪੈਲ ਸੀ ਵੇਹਦੇਂ ਮੋਰਨੀਆਂ ਦੇ ,,
ਪੇਕਿਆਂ ਨੂੰ ਛੁੱਟੀ ਲੈ'ਕੇ, 
ਪਿਪਲੀ ਪੀਂਘਾਂ ਕੋਲ਼ ਬਹਿ ਕੇ ,
ਦਿਨ ਚੇਤੇ ਕਰਦੀਆਂ ਤੀਆਂ ਦੇ !
 
ਸਦਾ ਮੋਹ ਦੇ ਦੀਪ ਜਗਾਏ ਬਾਬਲਾ,
ਤੈਂ ਚੰਗੇ ਪਾਠ ਪੜ੍ਹਾਏ ਬਾਬਲਾ,
ਖੁਸ਼ੀਆਂ ਤਾਂ ਆਪੇ ਉੱਗਣ, ਨਹੀਂ ਮਿਲੀਆਂ ਵੱਸ ਪੈ ਕੇ ਸ਼ਨੀਆਂ ਦੇ,,
ਪੇਕਿਆਂ ਨੂੰ ਛੁੱਟੀ ਲੈ'ਕੇ, 
ਪਿਪਲੀ ਪੀਂਘਾਂ ਕੋਲ਼ ਬਹਿ ਕੇ ,
ਦਿਨ ਚੇਤੇ ਕਰਦੀਆਂ ਤੀਆਂ ਦੇ !
 
ਆਪ ਮੁਹਾਰੇ ਖਿਡ਼ੇ ਜੇ ਰਹਿਣਾ,
ਬੋਲੀਆਂ ਦਾ ਬੋਲੀਆਂ ਨਾਲ ਖਹਿਣਾ,
ਕਿੱਕਲੀਆਂ ਦੇ ਜ਼ੋਰ ਦੇ ਮੂਹਰੇ , ਰੁਤਬੇ ਛੋਟੇ ਲੱਗਦੇ ਕਣੀਆਂ ਦੇ,,
ਪੇਕਿਆਂ ਨੂੰ ਛੁੱਟੀ ਲੈ'ਕੇ ,
ਪਿਪਲੀ ਪੀਂਘਾਂ ਕੋਲ਼ ਬਹਿ ਕੇ ,
ਦਿਨ ਚੇਤੇ ਕਰਦੀਆਂ ਤੀਆਂ ਦੇ !
 
ਮੁੜ ਆਵਣ ਦਿਨ ਵਾਪਸ ਵੇਹੜੇ ,
ਬਸ ਖੁਸ਼ੀਆਂ ਹੋਵਣ ਚਾਰ ਚੁਫ਼ੇਰੇ ,
ਇੱਕੋ ਅਰਜ਼ ਹੀ ਕਰਦੀ ਸਤਿਗੁਰ, ਘਰ ਵਸਦੇ ਰੱਖੀਂ ਧੀਆਂ ਦੇ,,
ਪੇਕਿਆਂ ਨੂੰ ਛੁੱਟੀ ਲੈ'ਕੇ, 
ਪਿਪਲੀ ਪੀਂਘਾਂ ਕੋਲ਼ ਬਹਿ ਕੇ ,
ਦਿਨ ਚੇਤੇ ਕਰਦੀਆਂ ਤੀਆਂ ਦੇ !
01/08/2021


ਧੁਖ਼ਦੇ ਮਾਪੇ

ਸਨੀ ਕੁੱਸਾ 'ਧਾਲੀਵਾਲ' 
 
ਕਈ ਵੇਰਾਂ ਗੱਲ ਜੀ ਕੰਨੀਂ ਪਈ , ਇਹ ਤਾਂ ਨਿਕਲੂ ਲੱਥ ਥੋੜ੍ਹਾ ,
ਸਾਨੂੰ ਨਿੱਕੇ ਹੁੰਦੇ ਲੱਗਦਾ ਸੀ , ਇਹਦਾ ਗਲਤ ਕੰਮਾਂ ਵੱਲ ਹੱਥ ਥੋੜ੍ਹਾ,
ਹੋਰ ਕਰਾ ਲਈਂ ਐਸ਼ ਥੋੜ੍ਹੀ, ਮਾਂ ਕੰਨੀਂ ਕੱਢਤੀ ਬਾਪੂ ਦੇ ਹੋ ਨੁੱਕਰ ਜੀ ,
ਕੱਲ੍ਹ ਘਰ ਦੇ ਗੇਟ ਤੇ ਲਿਖਿਆ ਪੜ੍ਹਿਆ , ਹੁਣ ਸਾਡਾ ਕੋਈ ਪੁੱਤਰ ਨ੍ਹੀ!
 
ਇੱਜਤਾਂ ਦੇ ਪਾਠ ਪੜ੍ਹਾਏ , ਕਈ ਵੇਰਾਂ ਇਸਦੇ ਦਾਦੇ ਨੇ ,
ਅਣਖਾਂ ਦੇ ਦੀਪ ਜਲਾਏ , ਕਿੱਸੇ ਸੁਣਾਉਂਦਾ ਰਿਹਾ ਭਗਤ-ਸਰਾਭੇ ਦੇ ,
ਜਦ ਪੁੱਛੀਏ ਨਸ਼ਿਆਂ ਵਾਰੇ , ਦਿੰਦਾ ਕੋਈ ਉੱਤਰ ਨ੍ਹੀ,
ਕੱਲ੍ਹ ਘਰ ਦੇ ਗੇਟ ਤੇ ਲਿਖਿਆ ਪੜ੍ਹਿਆ, ਹੁਣ ਸਾਡਾ ਕੋਈ ਪੁੱਤਰ ਨ੍ਹੀ!
 
ਨਵੀਂ ਪੀੜ੍ਹੀ ਦੇ ਬੇਅਕਲਾਂ ਨੇ, ਪਏ ਮਾਪੇ ਸੂਲ਼ੀ ਟੰਗੇ,
ਜਾਨਵਰ ਵੱਧ ਸਿਆਣੇ ਅੱਜ-ਕੱਲ੍ਹ, ਬੇਈਮਾਨ ਨੇ ਬੰਦੇ ,
ਤਹਿਰੀਕ ਦੇ ਫੇਰੇ ਕੱਢਣੇ ਪੈਂਦੇ, ਗੱਲ ਇੰਜ ਨ੍ਹੀ ਆਉਂਦੀ ਸੂਤਰ ਜੀ,
ਕੱਲ੍ਹ ਘਰ ਦੇ ਗੇਟ ਤੇ ਲਿਖਿਆ ਪੜ੍ਹਿਆ, ਹੁਣ ਸਾਡਾ ਕੋਈ ਪੁੱਤਰ ਨ੍ਹੀ!
 11/07/2021


ਰੇਲਾਂ ਦੇ ਡੱਬਿਆਂ ਵਾਂਗੂੰ

ਸਨੀ ਕੁੱਸਾ 'ਧਾਲੀਵਾਲ' 
 
ਦਿਲ ਵਿੱਚ ਕੋਈ ਮੈਲ ਨਾ ਰੱਖੀ,
ਨ੍ਹੀ ਰੱਖੇ ਸਾੜੇ ਮੈਂ ,
ਆਪਣੇ ਹੀ ਸਮਝ ਲਏ ਨੇ ,
ਅੱਜ ਕੱਲ੍ਹ ਇਹ ਸਾਰੇ ਮੈਂ,
 
ਬਣਿਆ ਹਾਂ ਇੱਕ ਮੁਸਾਫ਼ਰ ਆਪਣੀ ਹੀ ਗੱਡੀ ਦਾ ,
 
ਰੇਲਾਂ ਦਿਆਂ ਡੱਬਿਆਂ ਵਾਂਗੂੰ ਕੋਹਾਂ ਤੱਕ ਚੱਲੀ ਦਾ ,,
ਦੱਬਣਾ ਨੀ ਬਿਲਕੁੱਲ ਹੁਣ ਤਾਂ ਦਿਲ ਵੱਡਾ ਰੱਖੀ ਦਾ ।
 
ਪਲ- ਛਿੰਨ ਵਿੱਚ ਕਿੱਧਰੇ ਜਾਂਦਾ,
ਪਲ-ਛਿਣ ਵਿੱਚ ਐਧਰ ਆਉਂਦਾ,
ਮਨ ਨੂੰ ਸਮਝਾ ਕੇ ਰੱਖਿਆ ,
 
ਕੰਡਿਆਂ ਤੇ ਪੈਰ ਟਿਕਾ ਕੇ ,
ਜਜ਼ਬੇ ਨੂੰ ਕਾਇਮ ਬਣਾ ਕੇ ,
ਮੰਜ਼ਲ ਨੂੰ ਦੂਰੋਂ ਤੱਕਿਆ ,
 
ਮਾੜ੍ਹੇ ਨਾ ਦੇਖ ਹਾਲਾਤਾਂ ਨੱਕ ਬੁੱਲ ਨੀ ਵੱਟੀ ਦਾ,
 
ਰੇਲਾਂ ਦਿਆਂ ਡੱਬਿਆਂ ਵਾਂਗੂੰ ਕੋਹਾਂ ਤੱਕ ਚੱਲੀ ਦਾ ,,
ਦੱਬਣਾ ਨੀ ਬਿਲਕੁੱਲ ਹੁਣ ਤਾਂ ਦਿਲ ਵੱਡਾ ਰੱਖੀ ਦਾ ।
 
ਖੁਸ਼ੀਆਂ ਦੇ ਬੀਜ ਆ ਉੱਗਣੇ, 
ਇੱਕ ਵਾਰੀ ਉੱਥੇ ਪੁੱਜ ਕੇ,
ਜਿੱਧਰੋਂ ਜਾ ਸਫ਼ਰ ਮੁੱਕਣਾ ,
 
ਸਭ ਕੁੱਝ ਹੀ ਝੋਲੀ ਪੈਣਾ ,
ਕੁੱਝ ਵੀ ਨ੍ਹੀ ਬਾਕੀ ਰਹਿਣਾ ,
ਉਸ ਸੱਚੇ ਨੂੰ ਸਿਰ ਜੋ ਝੁੱਕਣਾ ,
 
ਧਾਲੀਵਾਲਾ ਮਾਨ ਨਾ ਕਰ ਜਾਈਂ , ਲੰਘ ਗਈ ਹੁਣ ਅੱਧੀ ਆ ,
 
ਰੇਲਾਂ ਦਿਆਂ ਡੱਬਿਆ ਵਾਂਗੂੰ ਕੋਹਾਂ ਤੱਕ ਚੱਲੀ ਦਾ ,,
ਦੱਬਣਾ ਨੀ ਬਿਲਕੁੱਲ ਹੁਣ ਤਾਂ ਦਿਲ ਵੱਡਾ ਰੱਖੀ ਦਾ ।
18/06/2021


ਚਿੱਟਾ

ਸਨੀ ਕੁੱਸਾ 'ਧਾਲੀਵਾਲ' 
              
ਲਿਖਤ ਬਣਾਈ ਬਹਿ ਕੇ ਸੋਚ ਕੇ ਤੈਨੂੰ ਮਾਏ ਨੀ ,
ਧਾਹਾਂ ਮਾਰ ਕਿਉਂ ਰੋਂਦੀ ਰਹੀ, ਜਦ ਚਿੱਟੇ ਲਾਏ ਸੀ !
 
 
ਸੁਣਿਆ ਸੀ ਇਹ ਚਿੱਟਾ ਲਾਉਣਾ ਸੌਂਕ ਅਮੀਰਾਂ ਦਾ ,
ਫੇਰ ਮੈਂ ਵੀ ਹੀਰਾ ਬਣਕੇ ਬਹਿਗਿਆ ਗੰਦੀਆਂ ਭੀੜਾਂ ਦਾ ,
ਨਿਗ੍ਹਾ ਸਵੱਲੀ ਮਾਰਨ ‘ਤੇ ਸੀ ਇਕੱਠ ਸਜਾ ਲਿਆ,
ਗਰੀਬੀ ਨਹੀਂ ਸੀ ਦੇਖੀ ਤਾਂ ਹੀ ਚਿੱਟਾ ਲਾ ਲਿਆ ।
 
ਬੜਾ ਸੀ ਪੜ੍ਹਾਇਆ ਪਰ ਪੜ੍ਹ ਨਾ ਹੋਇਆ ਨੀ,
ਬਿਨਾਂ ਨਸ਼ਿਉਂ ਪੁੱਤ ਤੇਰੇ ਤੋਂ ,ਲੜ ਨਾ ਹੋਇਆ ਨੀ,
ਪਹਿਲੀ ਵਾਰ ਤੋਂ ਹੁਣ ਤੱਕ ,ਕਿੰਨੇ ਨੋਟ ਮੈਂ ਖਾ ਗਿਆ ,
ਗਰੀਬੀ ਨਹੀਂ ਸੀ ਦੇਖੀ ਤਾਂ ਹੀ ਚਿੱਟਾ ਲਾ ਲਿਆ ।
 
ਯਾਰਾਂ ਸੰਗ ਸਜਾਈ ਮਹਿਫ਼ਲ ਵਿੱਚ ਜਿਕਰ ਜਿਹਾ ਜਦ ਹੋਇਆ ,
ਕਿਤੇ ਉਹ ਨਾ ਧੋਖਾ ਕਰ ਜੇ ਮੈਨੂੰ ਫਿਕਰ ਜਿਹਾ ਵੱਧ ਹੋਇਆ ,
ਗਮ ਉਹਦੇ ਨੂੰ ਸਿਜਦੀ ਜਿੰਦਗੀ ਦਾਅ ‘ਤੇ ਲਾ ਗਿਆ, 
ਗਰੀਬੀ ਨਹੀਂ ਸੀ ਦੇਖੀ ਤਾਂ ਹੀ ਚਿੱਟਾ ਲਾ ਲਿਆ ।
 
ਘਰ-ਦਿਆਂ ਦਾ ਤੂੰ ਖਿਆਲ ਜਾ ਰੱਖੀ ਮਾਏ ਮੇਰੀਏ ਨੀ ,
ਭੈਣੇ ਮੇਰਾ ਵੀ ਦਿਲ ਕਰਦਾ ,ਥੋੜ੍ਹਾ ਹੋਰ ਠਹਿਰੀਏ ਨੀ,
ਧਾਲੀਵਾਲਾ ਬਾਪੂ ਰੋਂਦਾ ਚਿਖਾ ਜਲਾ ਗਿਆ,
ਗਰੀਬੀ ਨਹੀਂ ਸੀ ਦੇਖੀ ਤਾਂ ਹੀ ਚਿੱਟਾ ਲਾ ਲਿਆ ।
04/06/2021


ਖੂਹਾਂ ਦੀ ਰੌਣਕ

ਸਨੀ ਕੁੱਸਾ 'ਧਾਲੀਵਾਲ' 
ਕੁੱਝ ਸੁਣਿਉ ਬੋਲ ਮੇਰੇ ਬਹਿ ਗੱਲ ਸੁਣਾਵਾਂ 
ਜਾ ਉੱਡਜਾ ਦੂਰ ਕਿਤੇ ਤੂੰ ਕਾਲਿਆ ਕਾਵਾਂ 
ਪਿੰਡ ਮੇਰੇ ਤੋਂ ਦੀ ਜਾ ਕੱਢਿਆ ਗੇੜਾ
ਹਾਲ ਸੁਣਾਵਾਂ ਥੋਨੂੰ ਕੀ ਦਿਲ ਕਹਿੰਦਾ ਮੇਰਾ 
ਸਖੀਓ ਬੰਨ੍ਹ-ਸੁਵੰਨੇ ਆਉਣ ਖਿਆਲ ਕਿੰਜ ਰਾਹੇ ਪਾਵਾਂ ,
“ਮੈਂ ਸੁਪਨੇ ਕਈ ਬੁਣਲੇ , ਕਿੰਜ ਪੂਰ ਚੜਾਵਾਂ “!
 
ਮਾਂ ਮੇਰੀ ਦੀਆਂ ਕੱਢੀਆਂ ਚਾਦਰਾਂ ਹੋਰ ਵੀ ਗੂੜ੍ਹੀਆਂ ਹੋ ਚੱਲੀਆਂ 
ਬਹਿ ਬਾਬੁਲ ਜੋ ਸਮਝਾਈਆਂ ਗੱਲਾਂ ਦਿਲ ਮੇਰੇ ਨੂੰ ਛੂਹ ਚੱਲੀਆਂ 
ਆਪਣੀ ਇੱਜ਼ਤ ਹੱਥ ਤੁਹਾਡੇ ਵੀਰ ਮੇਰੇ ਸਮਝਾਇਆ ਏ
ਮੈਂ ਤਿੰਨੋ ਜਾਇਆ ਦੀ ਹਾਂ ਲਾਡੋ ,ਬਣਦਾ ਹੱਕ ਜਤਾਇਆ ਏ 
ਕਦੀ ਲੱਗਦਾ ਏ ਵਾਧੂ ਮਿਲਿਆ ਕੁੱਝ ਹੋਰ ਨਾ ਚਾਵਾਂ,
“ਮੈਂ ਸੁਪਨੇ ਕਈ ਬੁਣਲੇ , ਕਿੰਜ ਪੂਰ ਚੜਾਵਾਂ “!
 
ਅੱਖੀਂ ਡਿੱਠੇ ਹਾਲ ਨੇ ਦੇਖੇ 
ਖੜ੍ਹ ਦਰਵਾਜੇ ਨਾਲ ਨੇ ਦੇਖੇ 
ਮਾਂ ਮੇਰੀ ਜੋ ਦੁੱਖ ਹੰਢਾਏ 
ਬਣੇ ਹੱਥ ਬਾਪੂ ਦੇ ਢਾਲ ਨੇ ਦੇਖੇ 
ਇਹ ਸਿਰ ਦਾ ਤਾਜ ਨਾ ਰੋਲਿਉ
ਸੁਖੀ ਵਸੋ, ਦਿਉ ਪਿਆਰ ਮੁਹੱਬਤ ਦਿਲ ਤੋਂ ਕਰਾਂ ਦੁਆਵਾਂ ,
“ਮੈਂ ਸੁਪਨੇ ਕਈ ਬੁਣਲੇ , ਕਿੰਜ ਪੂਰ ਚੜਾਵਾਂ “!
30/05/2021


ਟੁੱਟਿਆ ਹੌਂਸਲਾ

ਸਨੀ ਕੁੱਸਾ ਧਾਲੀਵਾਲ 
 
"ਹੋ ਗਿਆ ਅਗਾਜ਼ ਲੱਗਦਾ ਲੁੱਕ ਮੈਨੂੰ ਡੱਸ ਨਾ ਲਈਂ 
ਚੱਕ ਲੈ ਤੂੰ ਰੰਬਾ ਜਾ ਕੇ ਗੁੱਡ ਲੈ ਤੂੰ ਘਾਹ , ਮੈਨੂੰ ਲੱਗੇ ਨਾ ਪੜ੍ਹਾਈ ਤੇਰੇ ਬੱਸ ਦੀ ਰਹੀ "।
 
ਕਾਤੋਂ ਜਜ਼ਬੇ ਨੂੰ ਆਪਣੇ ਤੂੰ ਕਾਇਮ ਨ੍ਹੀ ਬਣਾਇਆ ,
ਕਾਤੋਂ ਚੰਗੀਆਂ ਹਦਾਇਤਾਂ ਨੂੰ ਤੂੰ ਕੋਲ ਨ੍ਹੀ ਬਿਠਾਇਆ ,
ਕਿਹੜੀ ਮਾੜੀ ਚੀਜ਼ ਦੂਰ ਤੈਨੂੰ ਧੱਸ ਦੀ ਰਹੀ ,
 
ਚੱਕ ਲੈ ਤੂੰ ਰੰਬਾ ਜਾ ਕੇ ਗੁੱਡ ਲੈ ਤੂੰ ਘਾਹ , ਮੈਨੂੰ ਲੱਗੇ ਨਾ ਪੜ੍ਹਾਈ ਤੇਰੇ ਬੱਸ ਦੀ ਰਹੀ।
 
ਕਿੰਨੀ ਵਾਰ ਹੋਈ ਸੁਰੂਆਤ ਦੇਖ ਲੈ,
ਕਿੰਨੇ ਕੀਤੇ ਆ ਵੇ ਪੁੰਨ ਕਿੰਨੇ ਪਾਪ ਦੇਖ ਲੈ ,
ਇੱਕ ਇੱਕ ਕਰ ਭੈੜੇ ਨਸ਼ਿਆਂ ਨੂੰ ਤੂੰ ਵੀ ਕਿਤੇ ਚੱਖ ਨਾ ਲਈ ,
 
ਚੱਕ ਲੈ ਤੂੰ ਰੰਬਾ ਜਾ ਕੇ ਗੁੱਡ ਲੈ ਤੂੰ ਘਾਹ , ਮੈਨੂੰ ਲੱਗੇ ਨਾ ਪੜ੍ਹਾਈ ਤੇਰੇ ਬੱਸ ਦੀ ਰਹੀ।
 
ਚੱਲ ਹੁਣ ਵੀ ਹੈ ਮੌਕਾ ਕੁੱਝ ਚੰਗਾ ਕਰਲਾ,
ਜੇ ਜ਼ਿੰਦਗੀ ਸੁਧਾਰਨੀ ਕਿਤਾਬਾਂ ਪੜ੍ਹ ਲਾ ,
ਲੱਗ ਜਾ ਤੂੰ ਲੜ ਸੱਚੇ ਗੁਰੂਆਂ ਦੇ ਮਿਲੂ ਜਿਹੜਾ ਮੰਗੇਂਗਾ ਘੜੀ ,
 
ਚੱਕ ਲੈ ਤੂੰ ਰੰਬਾ ਜਾ ਕੇ ਗੁੱਡ ਲੈ ਤੂੰ ਘਾਹ , ਮੈਨੂੰ ਲੱਗੇ ਨਾ ਪੜ੍ਹਾਈ ਤੇਰੇ ਬੱਸ ਦੀ ਰਹੀ।
27/05/2021

 

ਸਨੀ ਕੁੱਸਾ ਧਾਲੀਵਾਲ
+61468810672 ( ਆਸਟ੍ਰੇਲੀਆ )

Sunny Dhaliwal sunnykussa7@gmail.com 

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2021, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2021, 5abi.com