ਬੇਚੈਨ ਖਿਆਲ
ਇੰਦਰ ਸੁਧਾਰ
ਚਿਤ ਕਰਦਾ ਆਪਣੇ ਅਰਮਾਨਾਂ ਨੂੰ ਹਵਾ ਹਵਾਲੇ ਕਰ ਦੇਵਾਂ , ਸ਼ਾਇਦ
ਓਹ ਵੀ ਅੰਬਰਾਂ ਵਿਚ ਉਡਾਰੀ ਲਾ ਆਵਣ , ਦਿਲ ਦੇ ਕੋਨੇ ਵਿਚ ਉਡੀਕਾਂ
ਵਿਚ ਸਧਰਾਂ, ਸ਼ਾਇਦ ਓਹ ਵੀ ਕਿਸੇ ਦਾ ਜੀ ਪਰਚਾ ਆਵਣ, ਹਿੰਮਤ ਨਾਲ
ਵਜੂਦ ਮੈਂ ਆਪਣਾ ਪਾਉਣਾ ਏ , ਪਰ ਕੀ ਪਤਾ ਨਜ਼ਰਾਂ ਨਾ ਕੁਝ ਢਾ ਜਾਵਣ ,
ਸਬਰ ਰਖਣ ਦੀ ਆਦਤ ਪਾਈ ਰੁਖਾਂ ਨੇ , ਪਰ ਜਿੰਦਗੀ ਵਿਚ ਪਤਝੜਾਂ ਨਾ ਛਾ
ਜਾਵਣ , ਦਿਲ ਉਡਾਰੀਆਂ ਭਰਦਾ ਵਾਂਗ ਪਰਿੰਦੇ ਦੇ , ਪਰ ਦਰ ਲਗਦਾ
ਕਿਤੇ ਨੋਚ ਨੋਚ ਨਾ ਖਾ ਜਾਵਣ , ਨੈਣਾ ਦੇ ਸ਼ੀਸ਼ੇ ਮਾਰਨ ਲਗ ਲਿਸ਼ਕੋਰ
ਗਏ , 'ਇੰਦਰਾ' ਹੁਣ ਓਹ ਅੱਖੀਂ ਘੱਟਾ ਨਾ ਪਾ ਜਾਵਣ ........ 24/03/2013
ਕਵਿਤਾ
ਇੰਦਰ ਸੁਧਾਰ
ਕਰਵਟ ਬਦਲ ਰਹੇ ਨੇ ਕਿਉਂ ਖਿਆਲ ਅਜਕਲ, ਖਬਰੇ ਕਿਉਂ ਹੋ ਰਿਹਾ ਹਾ
ਬੇਹਾਲ ਅਜਕਲ ਆਵਾਜ ਦੇ ਰਿਹਾ ਹਾ ਆਪਣੇ ਅਤੀਤ ਨੂੰ, ਵਕਤ ਦੀ ਹੈ
ਮੱਧਮ ਚਾਲ ਅਜਕਲ ਲੂਹ ਜੋ ਵਗ ਰਹੀ ਹੈ ਮੇਰੇ ਦਿਲ ਦੇ ਅੰਦਰ, ਬਣ ਕੇ
ਉਭਰ ਹੈ ਉਹ ਮਸ਼ਾਲ ਅਜਕਲ ਹੌਂਸਲੇ ਦੀ ਤਰਜ ਤੇ ਕੁੱਲ ਦੁਨੀਆ ਪਾ ਲਵਾ
ਮੈਂ, ਪਰ ਸ਼ਿਕਾਰੀ ਵੀ ਫਸ ਰਹੇ ਨੇ ਵਿਚ ਜਾਲ ਅਜਕਲ ਹਸਰਤਾਂ ਸੀ ਜੋ
ਦਿਲ ਚ ਟਹਿਕਦਿਆਂ, ਮਿਲ ਰਹੇ ਨੇ ਉਹਨਾਂ ਦੇ ਕੰਕਾਲ ਅਜਕਲ ਸ਼ਾਇਰ ਦੀ
ਕੈਸੀ ਕਿਸਮਤ ਆਪਣੀ ਹੀ ਅਗ ਫਰੋਲੇ, ਫਿਰ ਵੀ ਉਠਦੇ ਰਹਿੰਦੇ ਨੇ ਸਵਾਲ
ਅਜਕਲ ਗਲਬਾਤ ਦੀ ਕੋਸ਼ਿਸ਼ ਕਰਦਾ ਰਹਿ ‘ਇੰਦਰ’, ਦਿਲ ਦੀਆਂ ਤਾਰਾਂ
ਟੁੱਟ ਰਹੀਆਂ ਨੇ ਫਿਲਹਾਲ
08/03/2012
|