ਗਜਲ
ਆਰ.ਬੀ.ਸੋਹਲ, ਗੁਰਦਾਸਪੁਰ
ਜੋ
ਨਾ ਬਣ ਸਕਿਆ ਤੁਹਾਡਾ ਮਦਦਗਾਰ, ਪੀੜ ਉਸ ਨੂੰ ਕਿਓਂ ਸੁਣਾਉਂਦੇ ਬਾਰ-ਬਾਰ I
ਫਾਸਲਾ ਰੱਖਿਆ ਹੈ ਜਿਸ ਨੇ ਬਰਕਰਾਰ, ਕਦਮ
ਉਸ ਵੱਲ ਕਿਓਂ ਵਧਾਉਂਦੇ ਬਾਰ-ਬਾਰ I
ਪੱਥਰਾਂ ਨੂੰ ਕਰਦਿਆਂ ਰੱਬ ਦਾ ਸਰੂਪ, ਸਾੜਦੇ ਆਪਣਾ ਲਹੂ ਇਹ ਸ਼ਿਲਪਕਾਰ.
ਜੇ ਨੇ ਰੱਬ ਸੁਣਦਾ ਉਨ੍ਹਾਂ ਦੀ ਵੀ ਪੁਕਾਰ, ਖੂਨ ਫਿਰ ਉਹ ਕਿਓਂ ਤਪਾਉਂਦੇ
ਬਾਰ-ਬਾਰ I
ਲੱਖ ਕੋਸ਼ਿਸ਼ ਕਰਨਗੇ ਭਾਵੇਂ ਹਨੇਰ, ਮਾਰ ਨਾ ਸਕਦੇ ਕਦੇ ਸੂਰਜ ਦਾ ਨੂਰ,
ਦੀਵਿਆਂ ਨੇ ਕੀ ਹੈ ਕਰਨਾ ਚਮਤਕਾਰ, ਕਿਓਂ
ਹੋ ਸੂਰਜ ਨੂੰ ਵਿਖਾਉਂਦੇ ਬਾਰ-ਬਾਰ I
ਜੋ ਕਿਸੇ ਅਹਿਸਾਨ ਜਾਂ ਰੁੱਤਬੇ ਬਗੈਰ, ਜ਼ਖਮ ਲੋਕਾਂ ਦੇ ਵੀ ਭਰਦੇ ਰਹਿਣ
ਲੋਕ,
ਦਰਦ ਦਾ ਅਹਿਸਾਸ ਰੱਖਕੇ ਬਰਕਰਾਰ, ਪੀੜ ਲੋਕਾਂ ਦੀ ਮਿਟਾਉਂਦੇ ਬਾਰ-ਬਾਰ I
ਜਿੰਦਗੀ ਦੇ ਰਸਤਿਆਂ ਤੇ ਮੁਸ਼ਕਿਲਾਂ ਦਾ,ਪਾਸ ਕਰ ਸਕਦੇ ਨਾ ਜੋ ਵੀ
ਇਮਤਿਹਾਨ,
ਮੌਤ ਨੂੰ ਬਸ ਸਮਝ ਕੇ ਉਹ ਮਦਦਗਾਰ, ਖੁਦਕੁਸ਼ੀ ਨੂੰ ਗਲ ਲਗਾਉਂਦੇ ਬਾਰ-ਬਾਰ
I
ਨਾ ਹੀ ਕਰਦੇ ਨੇ ਭਰੋਸਾ ਤਾਰਿਆਂ ਤੇ, ਨਾ ਹੀ ਸੂਰਜ ਤੇ ਉਹ ਰੱਖਦੇ ਨੇ
ਯਕੀਨ,
ਸੋਚ ਦੇ ਦੀਪਕ ਨੂੰ ਦੇ ਕੇ ਇਖਤਿਆਰ,ਰੂਹ ਨੂੰ ਉਹ ਰੌਸ਼ਨ ਕਰਾਉਂਦੇ ਬਾਰ-ਬਾਰ
I
ਪੰਜ ਸਾਲਾਂ ਬਾਅਦ ਓਹੀ ਹੁਕਮਰਾਨ, ਚੁਣ ਲਿਆ ਹੈ ਮਾਰ ਕੇ ਆਪਣੀ ਜਮੀਰ,
ਭੁੱਲ ਗਿਆ ਜੋ ਬੈਠਦੇ ਸਾਰੇ ਕਰਾਰ, ਕਿਓਂ ਸਿੰਘਾਸ਼ਨ ਤੇ ਬਿਠਾਉਂਦੇ
ਬਾਰ-ਬਾਰ I
ਗੱਲ ਨੂੰ ਲੀਹੋਂ ਲਾਉਣ ਦੇ ਨੇ ਹੁਨਰਮੰਦ,ਤੇ ਬਣਾਉਂਦੇ ਨੇ ਉਹ ਰਾਈ ਦਾ
ਪਹਾੜ,
ਜੇ ਨਾ ਕਰਨਾ ਹੈ ਕੋਈ ਚਰਚਾ ਵਿਚਾਰ,ਫਿਰ ਕਿਓਂ ਮੁੱਦੇ ਉਠਾਉਂਦੇ ਬਾਰ-ਬਾਰ
I
ਨਾ ਰਹੀ ਇਕ ਦੂਸਰੇ ਦੀ ਹੀ ਪਛਾਣ, ਸ਼ੁਹਰਤਾਂ ਦੀ ਭੀੜ ਦਾ ਵੇਖੋ ਕਮਾਲ,
ਦੇ ਕੇ ਰੰਗਲੇ ਆਪਣੇ ਹੀ ਇਸ਼ਤਿਆਰ , ਪੇਪਰਾਂ ਵਿਚ ਉਹ ਛਪਾਉਂਦੇ ਬਾਰ-ਬਾਰ I
30/03/17
ਗਜ਼ਲ
ਆਰ.ਬੀ.ਸੋਹਲ, ਗੁਰਦਾਸਪੁਰ
ਕੌਡੀਆਂ ਦੇ ਭਾਅ ਵਿਕਦੇ ਅੱਜ ਇਨਸਾਨ ਮਿਲੇ।
ਮੌਸਮ ਵਾਂਗ ਬਦਲਦੇ ਹੀ ਈਮਾਨ ਮਿਲੇ I
ਕੱਲ ਤਕ ਰੌਣਕ ਵੇਖੀ ਰੰਗਲੇ ਮਹਿਲਾਂ ਦੀ,
ਵਕਤ ਬਦਲਦੇ ਓਥੇ ਹੁਣ ਸ਼ਮਸ਼ਾਨ ਮਿਲੇ I
ਸ਼ਿਅਰਾਂ ਨੇ ਵਲ ਸਿੱਖਿਆ ਦਰਦ ਹੰਡਾਵਣ ,
ਲਫਜਾਂ ਨੂੰ ਜੋ ਜਖਮਾਂ ਦੇ ਅਹਿਸਾਨ ਮਿਲੇ I
ਕੱਲ ਤਕ ਜਿਹੜੀ ਜਿੰਦਗੀ ਸਾਬਤ-ਸਾਬਤ ਸੀ,
ਉਹਦੇ ਬਿਖਰਣ ਦੇ ਪੁਖਤਾ ਪ੍ਰਮਾਨ ਮਿਲੇ I
ਪੰਛੀਆਂ ਦਾ ਤਾਂ ਜੀਣਾ ਦੁਰਲਭ ਹੋ ਚੱਲਿਆ,
ਰੁੱਖ ਵਰ੍ਹਦੇ ਨੇ ਅੱਗ ਬਲਦੇ ਅਸਮਾਨ ਮਿਲੇ I
ਨਸ਼ਿਆਂ ਨੇ ਜਿਸਮਾਂ ‘ਚੋਂ ਰੂਹਾਂ ਖੋਹ ਲਈਆਂ,
ਅਜ ਕੱਲ ਜੋਬਨ ਦੀ ਨਾ ਜਾਨ ‘ਚ ਜਾਨ ਮਿਲੇ I
ਕਵੀਆਂ ਲਈ ਆਗਾਜ਼ ਤਾਂ ਹੋਇਆ ਮਹਿਫਲ ਦਾ,
ਬੋਲਣ ਲਈ ਸਰਪੈਂਚ ਤੇ ਪ੍ਰਧਾਨ ਮਿਲੇ I
ਜੁਲਮਾਂ ਅੱਗੇ ਢਾਲ ਬਣੀ ਮਜਲੂਮਾਂ ਦੀ,
ਭਾਗਾਂ ਵਾਲਿਆਂ ਨੂੰ ਸੋਹਲ ਕਿਰਪਾਨ ਮਿਲੇ I
27/02/17
ਗਜ਼ਲ
ਆਰ.ਬੀ.ਸੋਹਲ, ਗੁਰਦਾਸਪੁਰ
ਪਿਆਰ
ਤੇਰੇ ਨਾਲ ਮੈਨੂੰ, ਬੇਪਨਾਹ ਐ ਜਿੰਦਗੀ I
ਦੂਰ ਨਾ ਜਾ ਪਾਸ ਆ ਕੇ, ਗਲ ਲਗਾ ਐ ਜਿੰਦਗੀ I
ਯਾਦ ਕਰ ਉਂਗਲੀ ਫੜਾ ਕੇ, ਤੂੰ ਸਿਖਾਇਆ ਤੋਰਨਾ,
ਹੁਣ ਕਿਸੇ ਵੀ ਮੋੜ ਤੇ ਨਾ, ਹੱਥ ਛੁਡਾ ਐ ਜਿੰਦਗੀ I
ਪਿਆਰ ਬੀਜਣ ਵਾਸਤੇ ਦਿਲ, ਨਾ ਕਦੇ ਬੰਜਰ ਰਹੇ,
ਰਹਿਮ ਕਰ ਜਰਖੇਜ਼ ਇਸਨੂੰ, ਹੀ ਬਣਾ ਐ ਜਿੰਦਗੀ I
ਹਰ ਪੜਾਅ ਤੇ ਮੰਜਿਲਾਂ ਦਾ , ਮੈਂ ਪਤਾ ਪੁੱਛਦਾ ਰਿਹਾ,
ਮਿਲ ਨਾ ਪਾਇਆ ਥੋਹ ਪਤਾ ਪਰ, ਤੂੰ ਵਿਖਾ ਐ ਜਿੰਦਗੀ I
ਸੋਚਿਆ ਤੂੰ ਜਿਸਮ ਦਾ ਹੀ, ਸਫਰ ਮੈਂ ਕਰਦਾ ਰਹਾਂ,
ਬਣ ਨਾ ਤੂੰ ਅਨਭੋਲ ਐਂਵੇਂ, ਰੂਹ ਮਿਲਾ ਐ ਜਿੰਦਗੀ I
ਕੌਲ ਸ਼ਿੱਦਤ ਨਾਲ ਸਾਰੇ, ਮੈਂ ਨਿਭਾਉਂਦਾ ਹੀ ਰਿਹਾ,
ਆਪਣੇ ਇਕਰਾਰ ਪਰ ਤੂੰ, ਵੀ ਨਿਭਾ ਐ ਜਿੰਦਗੀ I
ਆਸ ਦੇ ਦੀਪਕ ਨਿਰਾਸ਼ਾ, ਨਾ ਬੁਝਾਵੇ ਹੁਣ ਕਦੇ,
ਬਣ ਕੇ ਹਰ ਦਿਨ ਤੂੰ ਦੀਵਾਲੀ,ਜਗਮਗਾ ਐ ਜਿੰਦਗੀ I
ਸੋਚ ਹੁਣ ਬਸ ਗਮ ਹੀ ਮੇਰੇ, ਘਰ ਕਿਓਂ ਆਉਂਦੇ ਰਹੇ,
ਬਣ ਕੇ ਤੂੰ ਹਮਸਫਰ ਖੁਸ਼ੀਆਂ, ਵੀ ਲਿਆ ਐ ਜਿੰਦਗੀ I
ਆਦਮੀ ‘ਚੋਂ ਚੇਤਨਾ ਦੀ, ਲਾਟ ਬੁਝਦੀ ਜਾ ਰਹੀ,
ਏਸ ਦੀਵੇ ਵਿਚ ਤੂੰ ਮੁੜ ਕੇ, ਤੇਲ ਪਾ ਐ ਜਿੰਦਗੀ I
25/03/16
ਗਜ਼ਲ
ਆਰ.ਬੀ.ਸੋਹਲ, ਗੁਰਦਾਸਪੁਰ
ਹਸੀਨ
ਸੁਪਨੇ ਤੇ ਖਿਆਲ ਉੱਤਮ, ਸਦਾ ਤੂੰ ਸੋਚਾਂ ’ਚ ਪਾਲ ਰੱਖੀਂ।
ਜੋ ਫਤਿਹ ਕਰਦਾ ਮੁਸੀਬਤਾਂ ਨੂੰ ,ਉਹ ਜੋਸ਼ ਜੀਵਨ ‘ਚ ਢਾਲ ਰੱਖੀਂ।
ਇਹ ਨ੍ਹੇਰ ਸੂਰਜ ਨੂੰ ਨਿਗਲ ਜਾਂਦੇ,
ਤੇ ਕੈਦ ਕਰਦੇ ਉਜਾਲਿਆਂ ਨੂੰ,
ਕਰੀਂ ਤੂੰ ਰਾਖੀ ਉਜਾਲਿਆਂ ਦੀ, ਮਿਸ਼ਾਲ ਬਲਦੀ ਤੂੰ ਨਾਲ ਰੱਖੀਂ।
ਬੜੇ ਹੀ ਨਾਜੁਕ ਨੇ ਪਾਕ ਰਿਸ਼ਤੇ, ਇਹ ਤਿੜਕ ਜਾਂਦੇ ਨੇ ਕੱਚ ਵਾਂਗੂੰ,
ਨਾ ਫੇਰ ਜੁੜਦੇ ਜੇ ਟੁੱਟ ਜਾਵਣ, ਇਨ੍ਹਾ
ਨੂੰ ਹਰ ਪਲ ਸੰਭਾਲ ਰੱਖੀਂ।
ਜ਼ਮੀਰ ਆਪਣੀ ਨਾ ਵੇਚ ਦੇਵੀਂ, ਪਰਾਨ ਭਾਂਵੇਂ ਤਿਆਗ ਦੇਣਾ,
ਖਿੜੀਂ ਤੂੰ ਕਮਲ ਦੇ ਫੁੱਲ ਵਾਂਗੂੰ, ਸਦਾ ਤੂੰ ਦਿਲ ਦਾ ਜਲਾਲ ਰੱਖੀਂ।
ਖੁਦਾ ਦੀ ਰਹਿਮਤ ਕਬੂਲ ਕਰਨਾ, ਤੇ ਕਦਰ ਕਰਨਾ ਤੂੰ ਰਹਿਮਤਾਂ ਦੀ,
ਜੋ ਚੀਜ ਤੇਰੇ ਨਾ ਕੋਲ ਹੋਵੇ, ਕਦੇ ਨਾ ਉਸਦਾ ਮਲਾਲ ਰੱਖੀਂ।
ਇਹ ਰਾਹ ਵੀ ਔਖੇ ਨੇ ਮੰਜਿਲਾਂ ਦੇ, ਤੇ ਰਸਤਿਆਂ ਵਿਚ ਵੀ ਹੋਣ ਸੂਲਾਂ,
ਬੜੇ ਹੀ ਪੈਰਾਂ ‘ਚ ਪੈਣ ਛਾਲੇ, ਬਣਾ ਕੇ ਫਿਰ ਵੀ ਤੂੰ ਚਾਲ ਰੱਖੀਂ।
ਇਹ ਹੰਸ ਦਿਲ ਦਾ ਨਾ ਤਰਸ ਜਾਵੇ, ਕਦੇ ਵੀ ਵਸਲਾਂ ਦੇ ਮੋਤੀਆਂ ਤੋਂ,
ਸਦਾ ਤੂੰ ਹਿਜਰਾਂ ਦੇ ਕੰਕਰਾਂ ‘ਚੋਂ, ਵਫ਼ਾ ਦੇ ਮੋਤੀ ਵੀ ਭਾਲ ਰੱਖੀਂ।
ਲਿਖੀਂ ਤੂੰ ਦਰਦਾਂ ਦੀ ਦਾਸਤਾਂ ਨੂੰ, ਪੜੇ ਜੋ ਉਸਨੂੰ ਮਸੂਸ ਹੋਵੇ,
ਦਿਲਾਂ ਨੂੰ ਦੇਵੇ ਸਕੂਨ ਸੋਹਲ , ਸਦਾ ਤੂੰ ਗਜ਼ਲਾਂ ‘ਚ ਖਿਆਲ ਰੱਖੀਂ।
30/01/16
ਗਜ਼ਲ
ਆਰ.ਬੀ.ਸੋਹਲ, ਗੁਰਦਾਸਪੁਰ
ਕਿਸੇ ਦੇ ਵਾਸਤੇ ਤੂੰ ਜੀ, ਕਿਸੇ ਕਰਕੇ ਤੂੰ ਮਰ
ਜਾਵੀਂ I
ਬਣੇ ਇਤਹਾਸ ਫਿਰ ਜਿਹੜਾ, ਉਹ ਸੁਹਣੇ ਕਰਮ
ਕਰ ਜਾਵੀਂ I
ਹੰਡਾ ਕੇ ਜੂਨ ਪੱਥਰ ਵੀ, ਤੇ ਭੁਰ ਭੁਰ ਖਾਕ ਹੋ
ਜਾਂਦੇ,
ਰਹੇ ਪਰ ਗੂੰਜ ਸ਼ਬਦਾਂ ਵਿਚ, ਉਨ੍ਹਾ ਵਿਚ
ਜੋਸ਼ ਭਰ ਜਾਵੀਂ I
ਸੁਨਾਮੀ ਵਹਿਣ ਮੋੜਣ ਦਾ, ਕਰੀਂ ਤੂੰ ਹੌਸਲਾ
ਪੱਕਾ,
ਜੋ ਛੱਲਾਂ ਉਠਦੀਆਂ ਦਿਲ‘ਚੋਂ, ਤੂੰ ਉਹਨਾ ਤੋਂ ਨਾ ਡਰ ਜਾਵੀਂ I
ਖੁਸ਼ੀਆਂ ਦੇ ਸਮੁੰਦਰ ਵਿਚ , ਗਮਾਂ ਦੇ ਮਗਰਮਛ
ਰਹਿੰਦੇ,
ਬਚਾ ਕੇ ਆਪਾ ਇਹਨਾਂ ਤੋਂ , ਇਕਾਗਰ ਹੋ ਕੇ
ਤਰ ਜਾਵੀਂ I
ਸਮੇਂ ਦੇ ਕਾਫਲੇ ਰੁਸਵਾ, ਕਰੀਂ ਨਾ ਰਸਤਿਆਂ ਦੇ
ਵਿਚ,
ਲਮੇਰਾ ਪੰਧ ਹੈ ਭਾਵੇਂ , ਤੂੰ ਮੁਸ਼ਕਿਲ ਤੋਂ ਨਾ ਹਰ ਜਾਵੀਂ I
ਜੋ ਬੇਹੇ ਹੋ ਗਏ ਪਾਣੀ, ਤਪਾ ਕੇ ਭਾਫ ਕਰਦੇ
ਹੁਣ,
ਤੇ ਤਪਦੀ ਧਰਤ ਦੇ ਉੱਤੇ, ਤੂੰ ਸਾਵਣ ਵਾਂਗ
ਵਰ੍ਹ ਜਾਵੀਂ I
ਦਿਲਾਂ ਦੇ ਘੁੱਪ ਹਨੇਰੇ ਵਿਚ, ਨਿਰਾਸ਼ਾ ਦਾ ਰਹੇ
ਵਾਸਾ,
ਜਗਾ ਕੇ ਆਸ ਦੇ ਦੀਵੇ, ਦਿਲਾਂ ਦੇ ਘਰ ਤੂੰ ਧਰ ਜਾਵੀਂ I
ਕਦੋਂ ਤਕ ਸੋਹਲ ਰਹਿਣਾ ਹੈ, ਤੂੰ ਜਾਤੀ ਅੱਗ
ਵਿਚ ਸੜਦੇ,
ਜਿਨ੍ਹਾ ਸੀ ਠਾਰਿਆ ਤੈਨੂੰ, ਉਨ੍ਹਾ ਦਾ ਸੇਕ ਜ਼ਰ ਜਾਵੀਂ I
31/12/15
ਗਜ਼ਲ
ਆਰ.ਬੀ.ਸੋਹਲ, ਗੁਰਦਾਸਪੁਰ
ਲੁਕਾਈ ਨੂੰ ਆਪਣਾ
, ਬਣਾ ਕੇ ਤਾਂ ਵੇਖੋ I
ਇਹ ਮ੍ਹਜਬਾਂ ਦੀ ਵਲਗਣ,ਹਟਾ ਕੇ ਤਾਂ ਵੇਖੋ I
ਹੈ ਮਸ਼ਰੂਫ ਸਾਰੇ , ਬਣਾਉਦੇ ਨੇ ਖੰਜਰ,
ਕਿਸੇ ਵੰਝ ਤੋਂ ਵੰਝਲੀ, ਬਣਾ ਕੇ ਤਾਂ ਵੇਖੋ I
ਕਿਓਂ ਹੋ ਰਿਹਾ ਹੈ, ਇਹ ਸੋਚਾਂ ‘ਚ ਨ੍ਹੇਰਾ,
ਤੁਸੀਂ ਚੇਤਨਾ ਨੂੰ,ਜਗਾ ਕੇ ਤਾਂ ਵੇਖੋ I
ਗਮਾਂ ਦਾ ਹੀ ਮੇਲਾ, ਹੈ ਲੱਗਿਆ ਦਿਲਾਂ ਵਿਚ.
ਖੁਸ਼ੀ ਨੂੰ ਦਰਾਂ ਤੇ , ਬੁਲਾ ਕੇ ਤਾਂ ਵੇਖੋ I
ਅਸੀਂ ‘ਮੈਂ’ ਦੀ ਅੱਗ ਵਿਚ,ਸੜੇ ਹਾਂ ਹਮੇਸ਼ਾਂ,
ਖੁਦੀ ਨੂੰ ਦਿਲਾਂ ‘ਚੋਂ , ਮਿਟਾ ਕੇ ਤਾਂ ਵੇਖੋ I
ਜਗਾਉਂਦੇ ਪਏ ਹਾਂ, ਜੋ ਕਬਰਾਂ ਤੇ ਦੀਵੇ,
ਇਹ ਨ੍ਹੇਰੇ ਘਰਾਂ ਵਿਚ, ਜਗਾ ਕੇ ਤਾਂ ਵੇਖੋ I
ਰਿਹਾ ਕੀਲਦਾ ਜੋ, ਸਦਾ ਕਦਮ ਤੇਰੇ,
ਉਹ ਡਰ ਨੂੰ ਮਨਾਂ ‘ਚੋਂ ਮੁਕਾ ਕੇ ਤਾਂ ਵੇਖੋ I
ਕਦੇ ਮੋਮ ਵਾਂਗੂ, ਨਹੀਂ ਪਿਘਲ ਜਾਣਾ,
ਮੁਸੀਬਤ ਦੀ ਅਗ ਨੂੰ, ਹੰਢਾ ਕੇ ਤਾਂ ਵੇਖੋ I
ਕਿਸੇ ਪੈੜ ਉੱਤੇ , ਹੈ ਚੱਲਣਾ ਕਦੋਂ ਤਕ,
ਨਵੇ ਰਾਹ ਖੁਦ ਵੀ, ਬਣਾ ਕੇ ਤਾਂ ਵੇਖੋ I
30/11/15
ਗਜ਼ਲ
ਆਰ.ਬੀ.ਸੋਹਲ, ਗੁਰਦਾਸਪੁਰ
ਨਾ ਤੂੰ ਨਜ਼ਦੀਕੀ
ਹੀ ਬਖਸ਼ੀ ,ਤੇ ਨਾ ਮੈਂ ਦੂਰ ਹੋ ਸਕਿਆ I
ਸ਼ਮਾਂ ਨੂੰ ਹੀ ਪਤੰਗਾ ਨਾ, ਕਦੇ ਮਨਜੂਰ ਹੋ ਸਕਿਆ I
ਘੜਾ ਚਾਵਾਂ ਤੇ ਸੱਧਰਾਂ ਦਾ, ਮੈਂ ਘੜਿਆ ਦਿਲ ਦੀ ਮਿੱਟੀ ਦਾ,
ਰਿਹਾ ਅਜਲਾਂ ਤੋਂ ਇਹ ਕੱਚਾ, ਨਾ ਮੈਂ ਤੰਦੂਰ ਹੋ ਸਕਿਆ I
ਕਰਾਂ ਸਜਦੇ ਬਥੇਰੇ ਮੈਂ , ਤੇਰੇ ਕਦਮਾਂ ਤੇ ਝੁਕ ਝੁਕ ਕੇ,
ਵਫ਼ਾ ਪਰਖਣ ਲਈ ਮੇਰੀ , ਤੂੰ ਨਾ ਮਜ਼ਬੂਰ ਹੋ ਸਕਿਆ I
ਅਸਾਂ ਇਸ਼ਕੇ ਦੀ ਧਰਤੀ ਤੇ, ਹੈ ਬੀਜੇ ਪਿਆਰ ਦੇ ਬੂਟੇ,
ਫਲਾਂ ਦੀ ਆਸ ਤੇ ਬੈਠੇ , ਮੈਂ ਨਾ ਪਰ ਬੂਰ ਹੋ ਸਕਿਆ I
ਪਿਘਲਦਾ ਹਾਂ ਤੇ ਬਲਦਾ ਹਾਂ, ਮੈਂ ਬਣਕੇ ਮੋਮ ਦਾ ਦੀਵਾ,
ਤੇਰੇ ਰਾਹਾਂ ਦਾ ਹੀ ਪਰ ਮੈਂ , ਕਦੇ ਨਾ ਨੂਰ ਹੋ ਸਕਿਆ I
ਮੇਰੇ ਜਜ਼ਬਾਤ ਦਾ ਤੈਨੂੰ, ਕਦੇ ਅਹਿਸਾਸ ਨਾ ਹੋਇਆ,
ਮੈਂ ਘੁਲ ਘੁਲ ਰੰਗ ਬਣਿਆ ਹਾਂ , ਨਹੀਂ ਸੰਧੂਰ ਹੋ ਸਕਿਆ I
ਤੁਸੀਂ ਲਿਖਦੇ ਰਹੇ ਗਜ਼ਲਾਂ, ਬਿਨਾ ਤੋਲਾਂ ਤੇ ਬਹਿਰਾਂ ਤੋਂ,
ਇਸੇ ਕਰਕੇ ਹੀ ਮਹਿਫਲ ਵਿਚ ,ਨਾ ਤੂੰ ਮਨਜੂਰ ਹੋ ਸਕਿਆ I
ਖਤਾ ਮੇਰੀ ਨਹੀਂ ਦੱਸਦੇ , ਤੇ ਨਾ ਹੀ ਬਖਸ਼ਦੇ ਸਾਨੂੰ ,
ਤੇਰੇ ਜਬਰਾਂ ਦਾ ਕਾਸਾ ਨਾ, ਕਦੇ ਭਰਪੂਰ ਹੋ ਸਕਿਆ I
28/10/15
ਗਜ਼ਲ
ਆਰ.ਬੀ.ਸੋਹਲ, ਗੁਰਦਾਸਪੁਰ
ਨਾ ਰੁਕਦੇ ਵੇਖ
ਕੇ ਸੜਦਾ, ਬਚਾਉਂਦੇ ਨਾ ਕਦੇ ਵੇਖੇ I
ਉਹ ਜਿਹੜੇ ਵੇਚਦੇ ਅੱਗਾਂ , ਬੁਝਾਉਂਦੇ ਨਾ ਕਦੇ ਵੇਖੇ I
ਉਖਾੜਨ ਉਹ ਜੜੋਂ ਬੂਟੇ, ਤੇ ਕਰਦੇ ਕਤਲ ਛਾਵਾਂ ਨੂੰ,
ਜਿਨ੍ਹਾ ਨੇ ਸੋਚਿਆ ਨਾ ਕੱਲ, ਲਗਾਉਂਦੇ ਨਾ ਕਦੇ ਵੇਖੇ I
ਜਿਨ੍ਹਾ ਨੂੰ ਕੀਲਿਆ ਘਰ ਨੇ ,ਮੁਸਾਫ਼ਿਰ ਬਣਨ ਨਾ ਦਿੱਤਾ,
ਉਹ ਗੁਰੂਆਂ ਵਾਂਗ ਕਦਮਾਂ ਨੂੰ, ਵਧਾਉਂਦੇ ਨਾ ਕਦੇ ਵੇਖੇ I
ਵਫ਼ਾਵਾਂ ਦੇ ਘੜੇ ਵਿਚ ਬਸ, ਟਿਕੇ ਇਕਰਾਰ ਦਾ ਪਾਣੀ,
ਜਿਨ੍ਹਾ ਤੋਂ ਤਿੜਕ ਜਾਵੇ ਉਹ, ਪੁਗਾਉਂਦੇ ਨਾ ਕਦੇ ਵੇਖੇ I
ਦਿਲਾਂ ਵਿਚ ਪਾਲਦੇ ਨਫਰਤ,ਨਾ ਕਰਦੇ ਕਦਰ ਰਿਸ਼ਤੇ ਦੀ,
ਮੁਕੱਦਸ਼ ਰਿਸ਼ਤਿਆਂ ਨੂੰ ਵੀ , ਨਿਭਾਉਂਦੇ ਨਾ ਕਦੇ ਵੇਖੇ I
ਘਰਾਂ ਨੂੰ ਪਾੜ ਕੇ ਰਖਦੇ, ਤੇ ਪਾਉਂਦੇ ਰੋਜ ਉਹ ਵੰਡਾਂ,
ਉਹ ਲੜਦੇ ਵੀ ਭਰਾਵਾਂ ਨੂੰ,ਮਨਾਉਂਦੇ ਨਾ ਕਦੇ ਵੇਖੇ I
ਜਗਾਉਂਦੇ ਦੀਪ ਕਬਰਾਂ ਤੇ, ਵਿਖਾਵੇ ਦੇ ਲਈ ਬਸ ਜੋ,
ਹਨੇਰੇ ਰਾਹ ਤੇ ਉਹ ਦੀਵੇ, ਜਗਾਉਂਦੇ ਨਾ ਕਦੇ ਵੇਖੇ I
ਸਜਾ ਕੇ ਤਿਲਕ ਮੱਥੇ ਤੇ, ਜੋ ਕਰਦੇ ਹਵਸ਼ ਦੀ ਪੂਜਾ,
ਉਨ੍ਹਾਂ ਨੂੰ ਅਰਸ਼ ਤੋ ਡਿੱਗਿਆਂ , ਉਠਾਉਂਦੇ ਨਾ ਕਦੇ ਵੇਖੇ I
ਕਿ ਰਹਿਣਾ ਕੈਦ ਪਿੰਜਰੇ ਵਿਚ, ਜਿਨ੍ਹਾ ਨੇ ਸੋਚਿਆ ਸੋਹਲ ,
ਉਹ ਨੈਣੀਂ ਖਾਬ ਅੰਬਰਾਂ ਦੇ, ਸਜਾਉਂਦੇ ਨਾ ਕਦੇ ਵੇਖੇ I
25/08/15
ਗਜ਼ਲ
ਆਰ.ਬੀ.ਸੋਹਲ, ਗੁਰਦਾਸਪੁਰ
ਨ੍ਹੇਰ
ਤਾਂ ਭਾਵੇਂ ਸਦਾ ਰਸਤੇ ਭੁਲਾਉਂਦੇ ਰਹਿਣਗੇ I
ਸੋਚ ਦੇ ਜੁਗਨੂੰ ਵੀ ਐਪਰ ਰਾਹ ਵਿਖਾਉਂਦੇ ਰਹਿਣਗੇ I
ਸਫ਼ਰ ਨੂੰ ਰੱਖਣਾ ਤੂੰ ਜਾਰੀ ਤੋਰ ਮੱਠੀ ਨਾ
ਕਰੀਂ,
ਕਸ਼ਟ ਭਾਵੇਂ ਬੇੜੀਆਂ ਪੈਰਾਂ ‘ਚ ਪਾਉਂਦੇ ਰਹਿਣਗੇ I
ਬੈਠਿਓ ਨਾ ਹਾਰ ਕੇ ਖੁੰਝਦਾ ਹੈ ਮੌਕਾ ਜੇ ਕੋਈ,
ਛੱਡਿਓ ਨਾ ਕੋਸ਼ਿਸ਼ਾਂ ਮੌਕੇ ਤਾਂ ਆਉਂਦੇ ਰਹਿਣਗੇ I
ਕਰ ਲਵੀਂ ਵੱਖਰਾ ਖੁਸ਼ੀ ਨੂੰ ਤੂੰ ਗਮਾਂ ਦੇ ਢੇਰ
ਤੋਂ,
ਗਮ ਖੁਸ਼ੀ ਨੂੰ ਦੱਬ ਕੇ ਪਹਿਰਾ ਵੀ ਬਿਠਾਉਂਦੇ ਰਹਿਣਗੇ I
ਤਿੜਕ ਜਾਵੇ ਦਿਲ ਕਿਸੇ ਦਾ ਕਰਮ ਐਸੇ ਨਾ ਕਰੀਂ,
ਉਹ ਨਹੀਂ ਤਾਂ ਰੂਹ ਤੇ ਖੰਜ਼ਰ ਹੀ ਚੁਬਾਉਂਦੇ ਰਹਿਣਗੇ I
ਹੌਸਲਾ ਆਪਣਾ ਬਣਾਈ ਵਾਂਗ ਪਰਬਤ ਦੇ ਸਦਾ,
ਫਿਰ ਨਾ ਗਮ ਦੇ ਹੜ੍ਹ ਕਦੇ ਤੈਨੂੰ ਵਹਾਉਂਦੇ ਰਹਿਣਗੇ I
ਤਰਸ ਜਾਵੇਂ ਤੂੰ ਬਬੀਹੇ ਵਾਂਗ ਜਦ ਇੱਕ ਬੂੰਦ
ਨੂੰ,
ਦਿਲ ਦੇ ਮਹਿਰਮ ਹੀ ਸੁਆਂਤੀ ਮੀਹ ਵਰ੍ਹਾਉਂਦੇ ਰਹਿਣਗੇ I
ਕਲਮ ਸੋਹਲ ਤੂੰ ਚਲਾਵੀਂ ਰੌਸ਼ਨੀ ਦੇ ਵਾਸਤੇ ,
ਸ਼ਿਅਰ ਤੇਰੇ ਫਿਰ ਗਜ਼ਲ ਨੂੰ ਵੀ ਸਜਾਉਂਦੇ ਰਹਿਣਗੇ I
25/07/15
ਗਜ਼ਲ
ਆਰ.ਬੀ.ਸੋਹਲ, ਗੁਰਦਾਸਪੁਰ
ਰੂਹ ਰੁੱਸ ਗਈ ਹੈ
ਯਾਰੋ, ਉਸਨੂੰ ਮਨਾ ਰਹੇ ਹਾਂ I
ਦਿਲ ਦੇ ਉਦਾਸ ਵਿਹੜੇ, ਆਸਾਂ ਸਜਾ ਰਹੇ ਹਾਂ I
ਵਿੰਨਦੇ ਨੇ ਆਤਮਾਂ ਨੂੰ, ਆਪਣੇ ਹੀ ਲੋਕ ਭਾਂਵੇ,
ਗੈਰਾਂ ਦੀ ਪੀੜ ਫਿਰ ਵੀ ,ਆਪਣੀ ਬਣਾ ਰਹੇ ਹਾਂ I
ਕਰ ਕੇ ਜੁਬਾਨ ਫਿਰ ਨਾ, ਹੋਏ ਕਦੇ ਵੀ ਮੁਨਕਰ,
ਅੱਗ ਦੀ ਨਦੀ ਨੂੰ ਤਰ ਕੇ ,ਵਾਧੇ ਪੁਗਾ ਰਹੇ ਹਾਂ I
ਪਤਝੜ ਦੇ ਦੌਰ ਅੰਦਰ , ਲੱਭਦੇ ਪਏ ਬਹਾਰਾਂ,
ਟੁੰਡਾਂ ਤੇ ਰੋਜ ਸੱਜਰੇ, ਪੱਤੇ ਸਜਾ ਰਹੇ ਹਾਂ I
ਰਾਹਾਂ ‘ਚ ਬਹੁੱਤ ਸੂਲਾਂ, ਹੋਏ ਨੇ ਪੈਰ ਜਖਮੀਂ,
ਰਫਤਾਰ ਸਹਿਜ ਵਾਲੀ, ਫਿਰ ਵੀ ਬਚਾ ਰਹੇ ਹਾਂ I
ਆਪਾਂ ਹਾਂ ਸੱਚ ਦੇ ਜੁਗਨੂੰ, ਕੁਫਰਾਂ ਦੀ ਰਾਤ ਕਾਲੀ,
ਆਪਾ ਜਲਾ ਕੇ ਆਪਣਾ , ਨ੍ਹੇਰਾ ਮੁਕਾ ਰਹੇ ਹਾਂ I
ਹਰ ਇੱਕ ਖੁਸ਼ੀ ਦਾ ਪੰਛੀ, ਮਾਣੇ ਸਦਾ ਅਜਾਦੀ,
ਜੋ ਕੈਦ ਹੈ ਗਮਾਂ ਦੀ, ਉਸਤੋਂ ਛੁਡਾ ਰਹੇ ਹਾਂ I
ਜਿੰਦਗੀ ਨੂੰ ਮਿਲ ਕੇ ਸਾਡੀ,ਹੁਣ ਮੁੱਕ ਗਈ ਹੈ ਭਟਕਣ,
ਖਾਬਾਂ ਦੇ ਖੇਤ ਵਿਚ ਹੁਣ, ਰੀਝਾਂ ਉਗਾ ਰਹੇ ਹਾਂ I
27/04/15
ਗਜ਼ਲ
ਆਰ.ਬੀ.ਸੋਹਲ
ਖੁਦਾ ਦਾ ਖੌਫ਼ ਖਾਓ ਹੁਣ, ਨਾ ਕੋਈ ਘਰ ਜਲਾ ਦੇਣਾ
I
ਬੁਝਾਨਾ ਵੇਖ ਕੇ ਅੱਗ ਨੂੰ, ਸਗੋਂ ਨਾ ਤੇਲ ਪਾ ਦੇਣਾ I
ਕਿਸੇ ਦੇ ਵਾਸਤੇ ਜੀਣਾ ,ਰਹੇ ਮਕਸਦ ਹੀ ਜਿੰਦਗੀ ਦਾ,
ਜਦੋਂ ਡਿਗਿਆ ਕੋਈ ਵੇਖੋ , ਸਮਝ ਆਪਣਾ ਉਠਾ ਦੇਣਾ I
ਲਗਾ ਕੇ ਪਿਆਰ ਦੇ ਬੂਟੇ , ਰਹੋ ਮਹਿਕਾਂ ਸਦਾ ਵੰਡਦੇ,
ਵਫ਼ਾ ਦੀ ਵੇਲ ਰੂਹਾਂ ਦੇ , ਤੂੰ ਰਿਸ਼ਤੇ ਤੇ ਚੜਾ ਦੇਣਾ I
ਤੂੰ ਵਰ੍ਹਨਾ ਸਾਉਣ ਦੇ ਵਾਂਗੂੰ ,ਦਿਲਾਂ ਦੀ ਔੜ ਧਰਤੀ ਤੇ,
ਕਿਸੇ ਭਵਰਾਂ ‘ਚ ਫਸ ਗਏ ਨੂੰ ,ਕਿਨਾਰੇ ਤੇ ਲਗਾ ਦੇਣਾ I
ਪਿਆਲਾ ਜ਼ਹਿਰ ਦਾ ਪੀ ਕੇ, ਸਦਾ ਸੁਕਰਾਤ ਬਣ ਜਾ ਤੂੰ,
ਕਦੇ ਵੀ ਝੂਠ ਦੇ ਅੱਗੇ, ਨਾ ਅਸਲੀਅਤ ਝੁਕਾ ਦੇਣਾ I
ਜਗਾ ਦੇ ਆਸ ਦੇ ਦੀਵੇ , ਦਿਲਾਂ ਦੇ ਹਰ ਬਨੇਰੇ ਤੇ,
ਹਮੇਸ਼ਾਂ ਰਹਿਣ ਇਹ ਜਗਦੇ , ਤੁਫਾਨਾਂ ਤੋਂ ਬਚਾ ਦੇਣਾ I
ਜੇ ਕਰਨਾ ਜ਼ੁਲਮ ਹੈ ਮਾੜਾ ,ਤੇ ਵਢਾ ਪਾਪ ਹੈ ਸਹਿਣਾ,
ਰਹੇ ਕਿਰਦਾਰ ਵੀ ਉੱਚਾ, ਤੂੰ ਜਬਰਾਂ ਨੂੰ ਮਿਟਾ ਦੇਣਾ I
ਰਹੋ ਅਹਿਸਾਨ ਮੰਦ ਬਣਕੇ , ਜਿਨ੍ਹਾ ਜੀਣਾ ਸਿਖਾਇਆ ਹੈ,
ਉਹਨਾਂ ਦੇ ਰਾਹਾਂ ਤੇ ਚੱਲ ਕੇ, ਤੁਸੀਂ ਬਦਲਾ ਚੁਕਾ ਦੇਣਾ I
28/03/15
ਗਜ਼ਲ
ਆਰ.ਬੀ.ਸੋਹਲ
ਪੱਥਰ ਦਿਲ ਜਦ ਬਣ ਗਏ ਨੇ
ਫੁਲਾਂ ਵਰਗੇ ਯਾਰ ਤੋਂ I
ਹੁਣ ਨਾ ਲਗਦਾ ਮੈਂ ਬਚਾਂਗਾ ਆਪਣਿਆਂ ਦੇ ਵਾਰ ਤੋਂ I
ਫੁੱਲ ਸਦਾ ਖਿੜਦੇ ਹੀ ਰਹਿੰਦੇ ਕੈਕਟਸਾਂ ਦੇ
ਨਾਲ ਵੀ,
ਪਿਓਂਦ ਮੈਂ ਖੁਸ਼ੀਆਂ ਦੀ ਲਾਵਾਂ ਡਰ ਨਹੀਂ ਹੁਣ ਖਾਰ ਤੋਂ I
ਜਿੰਦਗੀ ਸੰਗਰਾਮ ਹੈ ਤੇ ਜਿੱਤ ਵੀ ਸੰਗਰਾਮ ਦੀ,
ਮੰਜਿਲਾਂ ਨੂੰ ਪਾ ਹੀ ਲੈਂਦੇ ਡਰਦੇ ਨਾ ਜੋ ਹਾਰ ਤੋਂ I
ਰੁੱਸ ਨਾ ਜਾਵਣ ਗੀਤ ਮੇਰੇ ਸਜਦੇ ਮੈਂ ਕਰਦਾ
ਰਹਾਂ,
ਗਲ ਲਗਾ ਕੇ ਗੁਨਗੁਨਾਵਾਂ ਰੂਹ ਦੀ ਹਰ ਇੱਕ ਤਾਰ ਤੋਂ I
ਤਲਖੀਆਂ ਦੁਸ਼ਵਾਰੀਆਂ ਹੀ ਉਮਰ ਭਰ ਸਹਿੰਦੇ ਰਹੇ,
ਜਿੰਦਗੀ ਪਰ ਝੁਕ ਨਾ ਸਕਦੀ ਹੁਣ ਦੁੱਖਾਂ ਦੇ ਭਾਰ ਤੋਂ I
ਦਰਦ ਸਾਨੂੰ ਮਿਲ ਗਏ ਨੇ ਸ਼ਾਇਰੀ ਦੇ ਵਾਸਤੇ,
ਸ਼ਿਅਰ ਮੇਰੇ ਸਜ ਗਏ ਨੇ ਹਰਫ਼ ਲੈ ਕੇ ਪਿਆਰ ਤੋਂ I
ਅੱਗ ਦੇ ਸੰਗ ਪਿਆਰ ਸਾਡਾ ਹੰਝੂਆ ਸੰਗ ਦੋਸਤੀ,
ਸ਼ੌਕ ਸਾਡਾ ਸਦਕੇ ਜਾਵੇ ਹਰ ਨਵੇਂ ਅੰਗਿਆਰ ਤੋਂ I
ਵੇਖ ਕੇ ਹੁਣ ਦਰਦ ਮੇਰਾ ਗਮ ਨੇ ਹੱਸਣਾ ਸਿਖ
ਲਿਆ,
ਸਿਖ ਲਏ ਖੁਸ਼ੀਆਂ ਨੇ ਗਮ ਬਿਰਹਾ ਕਿਸੇ ਮੁਟਿਆਰ ਤੋਂ I
28/02/15
ਗਜ਼ਲ
ਆਰ.ਬੀ.ਸੋਹਲ
ਵਿਲਕਦੇ ਇਨਸਾਨ ਦੀ ਅੱਜ ਪੀੜ ਨਾ ਹਰਦਾ ਕੋਈ I
ਬੇਗੁਨਾਹ ਦੇ ਕਤਲ ਤੋਂ ਕਾਨੂੰਨ ਨਾ ਡਰਦਾ ਕੋਈ I
ਹਵਸ ਦੇ ਵਿਚ ਹੋ ਕੇ ਅੰਨੇ ਜਿਸਮ ਸੁੱਟ ਤੇ ਨੋਚ ਕੇ,
ਵੇਖ ਕੇ ਬਸ ਲੋਕ ਲੰਘਦੇ ਗੌਰ ਨਾ ਕਰਦਾ ਕੋਈ I
ਮੈਂ ਤਾਂ ਸੋਚਾਂ ਹਰ ਬੁਰਾਈ ਖਤਮ ਜੜ ਤੋਂ ਕਰ ਦਿਆਂ,
ਮੇਰੀ ਚਾਹਤ ਦੀ ਨਾ ਐਪਰ ਪੈਰਵੀ ਕਰਦਾ ਕੋਈ I
ਅੰਨੀ ਦਾ ਹੁਣ ਪੀਹਣ ਵੀ ਤਾਂ ਲੋਭ ਨੂੰ ਭਰਮਾ ਰਿਹਾ,
ਖੇਤ ਨੂੰ ਡਰ ਵਾੜ ਤੋਂ ਇਨਸਾਫ਼ ਨਾ ਕਰਦਾ ਕੋਈ I
ਹੁਣ ਮਿਲਾਵਟ ਖੋਰੀਆਂ ਦਾ ਮਚ ਗਿਆ ਬਸ ਕਹਿਰ ਹੈ,
ਜ਼ਾਲਮਾਂ ਦਾ ਰੁਖ ਨਾ ਬਦਲੇ ਵੇਖ ਕੇ ਮਰਦਾ ਕੋਈ I
ਤਪਸ਼ ਦਿਲ ਵਿਚ ਜ਼ਹਿਰ ਅੱਖੀਂ ਲੋਕ ਤਾਂ ਰਖਦੇ ਰਹੇ,
ਜਿੰਦਗੀ ਦੀ ਔੜ ਧਰਤੀ ਤੇ ਨਾ ਹੁਣ ਵਰ੍ਹਦਾ ਕੋਈ I
ਮਤਲਬੀ ਭੀੜਾਂ ਦੇ ਅੰਦਰ ਪਾਕ ਰਿਸ਼ਤੇ ਰੁਲ ਗਏ,
ਗਰਜ਼ ਦੇ ਬਿਨ ਪੈਰ ਵੀ ਦਹਿਲੀਜ਼ ਨਾ ਧਰਦਾ ਕੋਈ I
ਚਿਹਰਿਆਂ ਦੀ ਸਾਦਗੀ ਭਰਮਾ ਰਹੀ ਹੈ ਇਸ਼ਕ ਨੂੰ,
ਪਰ ਝਿਨਾ ਵਿਚ ਸੋਹਣੀਆਂ ਦੇ ਵਾਂਗ ਨਾ ਤਰਦਾ ਕੋਈ I
ਰੱਬ ਤੋਂ ਸੋਹਲ ਖੈਰ ਸਭ ਦੀ ਲੋਕ ਤਾਂ ਮੰਗਦੇ ਰਹੇ,
ਪਰ ਗੁਵਾਂਡੀ ਦੀ ਖੁਸੀ ਵੀ ਨਾ ਕਦੇ ਜ਼ਰਦਾ ਕੋਈ I
09/02/15
ਗਜ਼ਲ
ਆਰ.ਬੀ.ਸੋਹਲ
ਨ੍ਹੇਰਿਆਂ ਦੀ ਕੈਦ ‘ਚੋਂ ਤੂੰ ਬਾਹਰ ਵੀ ਤੇ ਆ ਜ਼ਰਾ ।
ਰੌਸ਼ਨੀ ਤੇ ਹੌਸਲੇ ਦੇ ਗੀਤ ਵੀ ਤੂੰ ਗਾ ਜ਼ਰਾ ।
ਆਪਣੇ ਹੀ ਆਪ ਤੋਂ ਕਿਓਂ ਹੋ ਗਿਆ ਏਂ ਦੂਰ ਤੂੰ,
ਬਾਲ ਦੀਵੇ ਸੋਚ ਦੇ ਤੂੰ ਰੂਹ ਵੀ ਰੁਸ਼ਨਾ ਜ਼ਰਾ ।
ਔਕੜਾਂ ਦਰ ਔਕੜਾ ਹੀ ਆਉਂਦੀਆਂ ਨੇ ਸਾਹਮਣੇ,
ਕੈਦ ਕੀਤਾ ਹੌਂਸਲਾ ਆਜ਼ਾਦ ਤੂੰ ਕਰਵਾ ਜ਼ਰਾ ।
ਹੰਝੂਆਂ ਦੇ ਮੋਤੀਆਂ ਨੂੰ ਇਸ ਤਰਾਂ ਨਾ ਰੋਲ ਤੂੰ,
ਜੀਵੇ ਹੋਰਾਂ ਵਾਸਤੇ ਇਨਸਾਨ ਤੂੰ ਅਖਵਾ ਜ਼ਰਾ ।
ਰਾਤ ਦਾ ਹੁਣ ਡਰ ਨਹੀਂ ਜੇਕਰ ਮਿਸ਼ਾਲਾਂ ਕੋਲ ਨੇ,
ਕਰ ਕੇ ਜ਼ੇਰਾ ਬਾਲ ਲੈ ਤੇ ਰਸਤੇ ਤੂੰ ਰੁਸ਼ਨਾ ਜ਼ਰਾ ।
ਰੋਜ ਜੀ ਕੇ ਮਰ ਰਿਹਾ ਕਿਓਂ ਬਣ ਗਿਆ ਸ਼ਮਸ਼ਾਨ ਤੂੰ,
ਜਿੰਦਗੀ ਸੰਗਰਾਮ ਹੈ ਤੂੰ ਜਿੱਤ ਨੂੰ ਗਲ੍ਹ ਫਿਰ ਲਾ ਜ਼ਰਾ ।
ਜਿੰਦਗੀ ਵਿਚ ਵਿਚਰਨਾ ਅਸੀਂ ਔਕੜਾਂ ਤੋਂ ਸਿਖ ਲਿਆ,
ਠੋਕਰਾਂ ਤੋ ਸਿਖ ਲਿਆ ਗਿਰ ਕੇ ਕਿਵੇਂ ਖੜਨਾ ਜ਼ਰਾ ।
27/01/15
ਗਮਾਂ ਭਰੀ ਦਾਸਤਾਂ
ਆਰ. ਬੀ. ਸੋਹਲ
ਗਮਾਂ ਭਰੀ ਦਾਸਤਾਂ ਸੁਣਾਵਾਂ ਕਿਸ ਤਰਾਂ।
ਜਿਗਰ ਲੀਰੋ ਲੀਰ ਹੈ ਵਿਖਾਵਾਂ ਕਿਸ ਤਰਾਂ ।
ਚਿੜੀਆਂ ਦੇ ਆਲਣੇ ‘ਚ ਬੋਟ ਚਹਿਕਦੇ ,
ਇਲਾਂ ਦੀ ਨਜ਼ਰ ਤੋਂ ਬਚਾਵਾਂ ਕਿਸ ਤਰਾਂ ।
ਮਜ੍ਹਬਾਂ ਦਾ ਨਾਮ ਲੈ ਕੇ ਖੂਨ ਚੂਸਦੇ ,
ਮਨੁਖਤਾ ਦੇ ਵੈਰੀ ਮੈਂ ਹਟਵਾਂ ਕਿਸ ਤਰਾਂ।
ਪੱਥਰ ਦੇ ਮਹਿਲ ਪੱਥਰਾਂ ਦਾ ਵਾਸ ਹੈ ,
ਖੰਡਰ ‘ਚ ਦੀਵੇ ਮੈਂ ਜਗਾਵਾਂ ਕਿਸ ਤਰਾਂ।
ਮਰ੍ਹਮ ਦੇ ਬਹਾਨੇ ਉਹ ਤਾਂ ਜ਼ਖਮ ਫੋਲਦੇ ,
ਦੁਖ, ਦਰਦ, ਪੀੜਾ ਮੈਂ ਵਿਖਾਵਾਂ ਕਿਸ ਤਰਾਂ।
ਅੱਗ ਦਾ ਸਮਾਨ ਲੈ ਕੇ ਲੋਕ ਤੁਰ ਰਹੇ ,
ਧੁਖਦੇ ਪਏ ਰਿਸ਼ਤੇ ਮੈਂ ਬਚਾਵਾਂ ਕਿਸ ਤਰਾਂ।
ਆ ਗਏ ਮਹਿਮਾਨ ਬਣਕੇ ਘੜੀ ਪਲ ਲਈ ,
ਬਿਖਰ ਗਏ ਘਰ ਨੂੰ ਮੈਂ ਸਜਾਵਾਂ ਕਿਸ ਤਰਾਂ।
ਨਜ਼ਰਾਂ ‘ਚ ਲਪਟਾਂ ਸੋਹਲ ਹਵਸ਼ ਵਾਲੀਆ ,
ਮੋਮ ਦੇ ਖਿਡੋਨੇ ਮੈਂ ਛੁਪਾਵਾਂ ਕਿਸ ਤਰਾਂ ।
16/01/15
ਗਜ਼ਲ
ਆਰ. ਬੀ. ਸੋਹਲ, ਗੁਰਦਾਸਪੁਰ
ਸਮੇਂ ਦਿਆਂ ਹਾਕਮਾਂ ਦੀ ਡਾਕੂਆਂ ਤੇ ਮੇਰ੍ਹ ਹੈ ।
ਵਾੜ ਖੇਤ ਖਾ ਰਹੀ ਸ਼ਾ ਗਿਆ ਹੁਣ ਨੇਰ੍ਹ ਹੈ ।
ਲੰਘ ਰਹੇ ਲੋਕ ਏਥੋਂ ਮਾਰ ਕੇ ਜਮੀਰ ਨੂੰ ,
ਹਰ ਮੁਹੱਲੇ ਮੋੜ ਤੇ ਗੰਦਗੀ ਦਾ ਢੇਰ ਹੈ ।
ਲੰਘਦਾ ਗਰੀਬ ਜਦੋਂ ਅੱਡੀ ਚੁੱਕ ਘੂਰਦੇ ,
ਗਲੀ ਵਿੱਚ ਆਪਣੀ ਕੁੱਤਾ ਬਣਿਆ ਸ਼ੇਰ ਹੈ ।
ਵਾਂਜੇ ਬਹਾਰ ਤੋਂ ਪਤਝੜਾਂ ਨੂੰ ਸਹਿ ਰਹੇ ,
ਗੁਲਸ਼ਨ ਦੇ ਆਉਣ ਤੇ ਕਿੰਨੀ ਕੁ ਦੇਰ ਹੈ ।
ਹੋ ਰਿਹਾ ਹੈ ਦੂਰ ਅੱਜ ਆਦਮੀ ਤੋਂ ਆਦਮੀ ,
ਇਹ ਕਿਸੇ ਦੀ ਚਾਲ ਹੈ ਜਾਂ ਸਮੇ ਦਾ ਫੇਰ ਹੈ ।
20/08/14
ਗਜ਼ਲ
ਆਰ. ਬੀ. ਸੋਹਲ, ਗੁਰਦਾਸਪੁਰ
ਹਉਮੈ ਖਾਤਿਰ ਲੋਕਾਂ ਨੂੰ ਪਛਾੜ ਰਹੇ ਨੇ ।
ਠੰਡੀਆਂ ਛਾਵਾਂ ਵਾਲੇ ਰੁੱਖ ਉਖਾੜ ਰਹੇ ਨੇ ।
ਨੀਯਤ ਵੀ ਅੱਜ ਬਦਲ ਗਈ ਮਲਾਹਾਂ ਦੀ,
ਵਿੱਚ ਦਰਿਆ ਦੇ ਬੇੜੀ ਨੂੰ ਵਿਗਾੜ ਰਹੇ ਨੇ ।
ਫੁੱਲ ਪੱਤਿਆਂ ਨੂੰ ਲਗਦਾ ਖੌਫ਼ ਬਹਾਰਾਂ ਤੋਂ ,
ਮਾਲੀ ਮਾਲਕ ਦੋਨੋ ਬਾਗ ਉਜਾੜ ਰਹੇ ਨੇ ।
ਨਹੁੰਆਂ ਨਾਲੋਂ ਮਾਸ ਨਹੀਂ ਵੱਖ ਹੋ ਸਕਦਾ ,
ਮਜਹਬ ਨਾਂ ਤੇ ਇੱਕ ਦੂਜੇ ਪਾੜ ਰਹੇ ਨੇ ।
ਦੁੱਖ ਸੁੱਖ ਦੇ ਵਿਚ ਕੌਣ ਕਿਸੇ ਦਾ ਵਾਲੀ ਹੈ ,
ਪੈਰਾਂ ਹੇਠ ਗਰਜਾਂ ਉਹ ਲਿਤਾੜ ਰਹੇ ਨੇ ।
20/08/14
ਗਜ਼ਲ
ਆਰ. ਬੀ. ਸੋਹਲ, ਗੁਰਦਾਸਪੁਰ
ਅੱਜ ਹਰ ਕੋਈ ਇਥੇ ਚਲਾਕ ਬਣਦਾ ।
ਬੰਦਾ ਆਪਣਿਆਂ ਤੋਂ ਹਲਾਕ ਬਣਦਾ ।
ਜੇ ਵਿਸ਼ਵਾਸ ਨਹੀਂ ਵਿੱਚ ਰਿਸ਼ਤਿਆਂ ਦੇ,
ਕੋਈ ਰਿਸ਼ਤਾ ਕਦੀ ਨ੍ਹੀ ਪਾਕ ਬਣਦਾ ।
ਗਲ ਸੋਚ ਵਿਚਾਰ ਕੇ ਨਾ ਕਰੇ ਜਿਹੜਾ,
ਸਖਸ਼ ਪਰਿਆ ਦੇ ਵਿੱਚ ਮਜਾਕ ਬਣਦਾ ।
ਜਿਸਦੇ ਬੋਲ ਮੰਦੇ ਤੇ ਤੋਲ ਮਾੜਾ,
ਫਿਰ ਉਸਦਾ ਕੋਈ ਨ੍ਹੀ ਗਾਹਕ ਬਣਦਾ ।
ਪਿੱਠ ਪਿੱਛੇ ਕਰਦਾ ਹੈ ਵਾਰ ਜਿਹੜਾ,
ਨਾਮ ਉਹਦਾ ਜਹਾਨ ਤੇ ਖਾਕ ਬਣਦਾ ।
ਇੱਜਤ ਲਾਹ ਜਿਨਾ ਨੇ ਪਾਈ ਚੁੱਲੇ,
ਨਹੀਂ ਸੁਥਰਾ ਫਿਰ ਕੋਈ ਸਾਕ ਬਣਦਾ ।
ਸੌ ਹੱਥ ਰੱਸਾ ਸਿੱਰੇ ਗੰਢ ਹੁੰਦੀ,
ਇਲਮ ਬਾਜ਼ ਨ੍ਹੀ ਸੋਹਲ ਵਾਕ ਬਣਦਾ ।
15/08/14
ਅੱਖਾਂ ਤਕਨੋ ਕਦੀ ਨਾ ਰਹਿੰਦੀਆਂ ਨੇ
ਆਰ. ਬੀ. ਸੋਹਲ, ਗੁਰਦਾਸਪੁਰ
ਅੱਖਾਂ ਤਕਨੋ ਕਦੀ ਨਾ ਰਹਿੰਦੀਆਂ ਨੇ
ਲਿਆ ਜਿਨਾ ਨੂੰ ਵਿਚ ਵਸਾ ਅੱਖਾਂ
ਵਿਹੰਦਿਆਂ ਅੱਜ ਇਹ ਚਾਰ ਹੋਈਆਂ
ਕਿੰਝ ਦਿਲਬਰ ਤੋਂ ਲਵਾਂ ਚੁਰਾ ਅੱਖਾਂ
ਇੱਕ ਪੱਲ ਵਿਛੋੜਾ ਸਹਿੰਦੀਆਂ ਨਾ
ਦਿਲਬਰ ਦੀ ਤੱਕਣ ਸਦਾ ਰਾਹ ਅੱਖਾਂ
ਦਿਲ ਭਾਰਾ ਸੱਜਣ ਜਦੋਂ ਦੂਰ ਹੋਵੇ
ਲੈਂਣ ਯਾਦਾਂ ਵਿਚ ਹੰਝੂ ਵਹਾ ਅੱਖਾਂ
ਜਦ ਦੀਆਂ ਸੋਹਲ ਇਹ ਲੱਗੀਆਂ ਨੇ
ਉਸ ਦਿਨ ਤੋਂ ਵੇਖੀਆਂ ਨਾ ਲਾ ਅੱਖਾਂ
15/08/14
ਖੁਦਾ ਇਸ਼ਕ ਵਿੱਚ ਸਦਾ ਭਿਆਲ ਰਹਿੰਦਾ
ਆਰ. ਬੀ. ਸੋਹਲ, ਗੁਰਦਾਸਪੁਰ
ਖੁਦਾ ਇਸ਼ਕ ਵਿੱਚ ਸਦਾ ਭਿਆਲ ਰਹਿੰਦਾ
ਕਰਦੇ ਜਿਸਮਾਂ ਦਾ ਨ੍ਹੀ ਜੋ ਵਪਾਰ ਇਥੇ
ਪੱਕਿਆਂ ਦੀ ਜਗਾ ਰੱਖ ਦਿੱਤੇ ਕੱਚੇ
ਲੋਕ ਉਹਨਾ ਨੂੰ ਕਰਦੇ ਬਦਕਾਰ ਇਥੇ
ਲੰਘੇ ਪਾਣੀ ਨ੍ਹੀ ਕਦੀ ਪਤਨ ਵਿਹੰਦੇ
ਮਾਰੇ ਇਸ਼ਕ ਦੇ ਰੋਂਦੇ ਨੇ ਯਾਰ ਇਥੇ
ਵਿੱਚ ਬਿਰ੍ਹਾ ਖੁਸ਼ੀਆਂ ਨੂੰ ਪੈਣ ਦੰਦਲਾਂ
ਹੁੰਦੀ ਵਸਲ ਦੀ ਜਦੋਂ ਕਿਤੇ ਹਾਰ ਇਥੇ
ਤਾਜ਼ ਪੋਸ਼ੀ ਵੇਖੀ ਅਸੀਂ ਝੂਠਿਆਂ ਦੀ
ਸਚਿਆਂ ਨੂੰ ਵੇਖੀ ਪੈਂਦੀ ਮਾਰ ਇਥੇ
15/08/14
ਪੈਂਡੇ ਇਸ਼ਕ ਦੇ ਔਖੇ ਤੇ ਹੋਣ ਲੰਬੇ
ਆਰ. ਬੀ. ਸੋਹਲ, ਗੁਰਦਾਸਪੁਰ
ਪੈਂਡੇ ਇਸ਼ਕ ਦੇ ਔਖੇ ਤੇ ਹੋਣ ਲੰਬੇ
ਵਿਚ ਰਾਹਾਂ ਦੇ ਮਿਲਣ ਖੁਵਾਰੀਆਂ ਨੇ
ਇਸ ਮਰਜ਼ ਦੀ ਕੋਈ ਨਾ ਦਵਾ ਕਿਧਰੇ
ਮਾਰ ਦਿੱਤੇ ਕਈ ਇਹਨਾ ਬਿਮਾਰੀਆਂ ਨੇ
ਬੇਲੇ ਗਾਹ ਦਿੱਤੇ ਹੀਰਾਂ ਪਾਉਣ ਖਾਤਰ
ਬਣ ਚਾਕਰ ਗਏ ਛੱਡ ਸਰਦਾਰੀਆਂ ਨੇ
ਸੱਸੀਆਂ ਭੁੱਝ ਗਈਆਂ ਕਈ ਵਿੱਚ ਥਲਾਂ
ਲਾਉਣ ਸੋਹਣੀਆਂ ਭੰਵਰਾਂ ਵਿੱਚ ਤਾਰੀਆਂ ਨੇ
ਸ਼ਰੇ ਬਾਜ਼ਾਰ ਫਿਰ ਮਜਨੂੰ ਨੂੰ ਪੈਣ ਰੋੜੇ
ਲੈਲਾ ਕਰ ਕਰ ਮਿੰਨਤਾਂ ਕਈ ਹਰੀਆਂ ਨੇ
ਫਰਹਾਦ ਕਰ ਕਰ ਕੋਸ਼ਿਸ਼ਾਂ ਹਾਰ ਜਾਵੇ
ਉੱਤੋਂ ਮਹਿਲਾਂ ਦੇ ਸ਼ੀਰੀ ਛਾਲਾਂ ਮਾਰੀਆਂ ਨੇ
ਹੋਵੇ ਇਸ਼ਕ ਦੀ ਨਾ ਏਥੇ ਕਦੇ ਜਾਤ ਕੋਈ
ਸੂਰੀਆਂ ਸ਼ੇਖ ਨੇ ਭੰਗਣ ਦੀਆਂ ਚਾਰੀਆਂ ਨੇ
ਸੋਹਲ ਇਸ਼ਕ ਹਕੀਕੀ ਕਰਨਾ ਨਹੀਂ ਸੌਖਾ
ਸਾਂਈ ਬੁੱਲੇ ਨੇ ਕੀਤੀ ਮੱਲਾਂ ਮਾਰੀਆਂ ਨੇ
15/08/14
ਆਪਣੇ ਹੀ ਆਪ ਤੋਂ ਕਿਓਂ ਹੋ ਰਿਹੈ ਹੈ ਦੂਰ ਤੂੰ
ਆਰ. ਬੀ. ਸੋਹਲ, ਗੁਰਦਾਸਪੁਰ
ਆਪਣੇ ਹੀ ਆਪ
ਤੋਂ ਕਿਓਂ ਹੋ ਰਿਹੈ ਹੈ ਦੂਰ ਤੂੰ
ਜਿੰਦਗੀ ਦੇ ਨਾਲ ਨਾਲ ਤੂੰ ਵੀ ਗੀਤ ਗਾ ਜਰਾ
ਮੁਸ਼ਕਲਾਂ ਤੇ ਔਕੜਾਂ ਅੱਜ ਤੇਰੇ ਸਾਹਵੇਂ ਹੈ ਮਗਰ
ਗੁਲਾਮ ਕੀਤੇ ਹੌਸਲੇ....... ਦੇ ਘੋੜੇ ਤੂੰ ਦੁੜਾ ਜਰਾ
ਸਾਂਭ ਲੈ ਤੂੰ ਮੋਤੀਆਂ ਨੂੰ ਨੈਣਾਂ ਦੇ ਵਿੱਚ ਰਹਿਣ ਦੇ
ਆ ਕਰੀਬ ਜਿੰਦਗੀ ਦੇ ਨਾਲ ਤੂੰ ਮੁਸਕਰਾ ਜਰਾ
ਅੱਗ ਤੂੰ ਛੁਪਾ ਰੱਖੀ ਸਮਾਨ ਵੀ ਹੈ ਨਾਲ ਹੀ
ਕਰ ਕੇ ਹੀਲਾ ਬਾਲ ਲੈ ਹਨੇਰੇ ਤੂੰ ਰੁਸ਼ਨਾ ਜਰਾ
ਮਰ-ਮਰ ਕੇ ਜੀ ਰਿਹੈ ਤੂੰ ਰੋਜ ਹੀ ਸ਼ਮਸ਼ਾਨ ਹੈ
ਸੰਗ੍ਰਾਮ ਦੇ ਵਿਚ ਜਿੰਦਗੀ ਦੇ ਮੌਤ ਨੂੰ ਹਰਾ ਜਰਾ
31/07/14
ਕੌੜੀਆਂ ਕਹਿੰਦੇ ਨਾ ਕਈ ਸ਼ਰਮ ਕਰਦੇ
ਆਰ. ਬੀ. ਸੋਹਲ, ਗੁਰਦਾਸਪੁਰ
ਕੌੜੀਆਂ ਕਹਿੰਦੇ ਨਾ ਕਈ ਸ਼ਰਮ ਕਰਦੇ
ਕਈ ਅਦਬ ਨਾਲ ਕਰਦੇ ਸਲਾਮ ਏਥੇ
ਨਮਕ ਹਲਾਲੀ ਨਾ ਛਡਦੇ ਜੋ ਸੋਚ ਲੈਂਦੇ
ਕਈ ਤਾਂ ਕਰਦੇ ਨੇ ਨਮਕ ਹਰਾਮ ਏਥੇ
ਜੋ ਲੱਜਿਆ ਦੀ ਬੁੱਕਲ ਨੂੰ ਉਤਾਰ ਦੇਂਦੇ
ਚਰਚੇ ਰਹਿੰਦੇ ਨੇ ਉਹਦੇ ਫਿਰ ਆਮ ਏਥੇ
ਜੀਵਨ ਲੋਕਾਂ ਦੇ ਹਿੱਤਾਂ ਤਾਈੰ ਜੀ ਰਹੇ
ਓਸ ਸਖਸ਼ ਦਾ ਰਹਿੰਦਾ ਫਿਰ ਨਾਮ ਏਥੇ
ਜਨਤਾ ਲੁੱਟ-ਲੁੱਟ ਕਈਆਂ ਅਫਾਰ ਚਾੜੇ
ਭੁੱਖੇ ਦਾ ਦਿੰਨ ਕੀ ਏ ਤੇ ਕੀ ਏ ਸ਼ਾਮ ਏਥੇ
ਹਰਫ਼ ਚੁਣ ਕੇ ਤੂੰ ਸ਼ਬਦਾ ਦੀ ਪ੍ਰੋਅ ਮਾਲਾ
ਬੋਲੀ ਮਾਂ ਨੂੰ ਨਾ ਕਰ ਦਈੰ ਬਦਨਾਮ ਏਥੇ
“ਸੋਹਲ” ਗਾਹ ਕੇ ਸਮੁੰਦਰ ਲੈ ਚੁਣ ਮੋਤੀ
ਫਲ ਮੁਸ਼ੱਕਤ ਦਾ ਮਿਲਦਾ ਆਰਾਮ ਏਥੇ
31/07/14
ਜਦੋਂ ਦੀ ਵਿਆਹੀ ਤੇਰੇ ਨਾਲ ਸੋਹਣਿਆਂ
ਆਰ. ਬੀ. ਸੋਹਲ, ਗੁਰਦਾਸਪੁਰ
ਜਦੋਂ ਦੀ
ਵਿਆਹੀ ਤੇਰੇ ਨਾਲ ਸੋਹਣਿਆਂ
ਕੋਈ ਪਾਇਆ ਨਈਓਂ ਚੱਜ ਦਾ ਮੈਂ ਗਹਿਣਾ ਵੇ
ਲੈ ਕੇ ਜੇ ਤੂੰ ਦਿੱਤੀਆਂ ਨਾਂ ਚੀਜਾਂ ਅੱਜ ਮੰਗੀਆਂ
ਘਰ ਨਹੀਂ ਮੈਂ ਤੇਰੇ ਫਿਰ ਰਹਿਣਾ ਵੇ
ਲੋਕਾਂ ਦੀਆਂ ਨਾਰਾਂ ਪਟਿਆਲਾ ਸ਼ਾਹੀ ਪਾਉਂਦੀਆਂ
ਜਾ ਕੇ ਬਿਉਟੀ ਪਾਰਲਰ ਰੂਪ ਉਹ ਸਜਾਉਂਦੀਆਂ
ਸੂਹੀ ਫੁਲਕਾਰੀ ਵਾਲਾ ਸੂਟ ਤੂੰ ਸੁੰਵਾਂਦੇ
ਅੱਜ ਬਾਰ ਬਾਰ ਤੈਨੂੰ ਮੈਂ ਤਾਂ ਕਹਿਣਾ ਵੇ
ਜਦੋਂ ਦੀ ਵਿਆਹੀ ਤੇਰੇ ਨਾਲ ਸੋਹਣਿਆਂ
ਕੋਈ ਪਾਇਆ ਨਈਓਂ ਚੱਜ ਦਾ ਮੈਂ ਗਹਿਣਾ ਵੇ
ਹਰ ਵਾਰੀ ਕਹਿੰਦਾ ਜੀਰੀ ਵੇਚ ਕੇ ਮੈਂ ਆਵਾਂਗਾ
ਕੋਕਾ ਵੰਗਾ ਵਾਲੀਆਂ ਸੁਨਾਰ ਤੋਂ ਘੜਾਵਾਂਗਾ
ਬਨਾਵਟੀ ਅਭੁਸ਼ਨਾ ਤੇ ਉਮਰ ਲੰਗਾਤੀ
ਮੈਂ ਤਾਂ ਸੂਟ ਵੀ ਪੁਰਾਣੇ ਨਿੱਤ ਪਹਿਨਾ ਵੇ
ਜਦੋਂ ਦੀ ਵਿਆਹੀ ਤੇਰੇ ਨਾਲ ਸੋਹਣਿਆਂ
ਕੋਈ ਪਾਇਆ ਨਈਓਂ ਚੱਜ ਦਾ ਮੈਂ ਗਹਿਣਾ ਵੇ
ਪੇਕਿਆਂ ਦੇ ਘਰ ਮੈਂ ਤਾਂ ਰੋਬ ਨਾਲ ਰਹਿੰਦੀ ਸੀ
ਮਾਪਿਆਂ ਦੀ ਝਿੜਕ ਮੈਂ ਰਤਾ ਵੀ ਨਾ ਸਹਿੰਦੀ ਸੀ
ਨਾਲ ਲਾਡਾਂ ਨਾਲ ਉਹਨਾਂ ਪਾਲਿਆ ਏ ਮੈਨੂੰ
ਤੂੰ ਤਾਂ ਨਿੱਤ ਹੀ ਗਰੀਬੀ ਦੱਸ ਬਹਿਣਾ ਵੇ
ਜਦੋਂ ਦੀ ਵਿਆਹੀ ਤੇਰੇ ਨਾਲ ਸੋਹਣਿਆਂ
ਕੋਈ ਪਾਇਆ ਨਈਓਂ ਚੱਜ ਦਾ ਮੈਂ ਗਹਿਣਾ ਵੇ
ਢਲ ਗਈ ਜਵਾਨੀ ਕਦੇ ਮੋੜ ਨਾ ਲਿਆਂਵਾਂਗੇ
ਦੱਸ ਬੁਡੇ ਵਾਰੇ ਕਿਹੜਾ ਰੂਪ ਨੂੰ ਸਜਾਵਾਂਗੇ
ਇਹੋ ਦਿੰਨ ਹੁੰਦੇ ਲਾਉਣ ਪਾਉਣ ਲਈ ਵੇ ਚੰਨਾ
ਕਰਾਂ ਮਿੰਨਤਾਂ ਤੂੰ ਮੰਨ ਮੇਰਾ ਕਹਿਣਾ ਵੇ
ਜਦੋਂ ਦੀ ਵਿਆਹੀ ਤੇਰੇ ਨਾਲ ਸੋਹਣਿਆਂ
ਕੋਈ ਪਾਇਆ ਨਈਓਂ ਚੱਜ ਦਾ ਮੈਂ ਗਹਿਣਾ ਵੇ
12/07/14
ਭਾਵੇਂ ਲੱਖ ਹੋਵਣ ਅੱਜ ਮਜਬੂਰੀਆਂ ਵੇ
ਆਰ. ਬੀ. ਸੋਹਲ, ਗੁਰਦਾਸਪੁਰ
ਭਾਵੇਂ ਲੱਖ ਹੋਵਣ ਅੱਜ ਮਜਬੂਰੀਆਂ ਵੇ
ਮਿੱਟ ਜਾਣਗੀਆਂ ਸਦਾ ਲਈ ਦੂਰੀਆਂ ਵੇ
ਮੇਰੇ ਸਿਰ ਦੇ ਓ ਸਾਈੰ ਛੇਤੀ ਮੇਲ ਹੋਵਣ
ਰੱਬ ਖੈਰ ਕਰੇ ਆਸਾਂ ਹੋਵਣ ਪੂਰੀਆਂ ਵੇ
ਖੁਸ਼ੀਆਂ ਨਾਲ ਸੀ ਜਿਹੜੇ ਕਦੇ ਮੇਲ ਹੁੰਦੇ
ਜਗਦੇ ਦੀਵਿਆਂ ਚ’ ਸਾਂਝੇ ਕਦੀ ਤੇਲ ਹੁੰਦੇ
ਜਾਤਾਂ ਪਾਤਾਂ ਨੇ ਰਿਸ਼ਤੇ ਚ’ ਲਕੀਰ ਖਿੱਚੀ
ਮਿੱਟ ਜਾਵਣ ਨਾ ਹੋਵਣ ਕਦੇ ਗੂੜੀਆਂ ਵੇ
ਨਹੀਂ ਇਸ਼ਕ ਦੀ ਕਦੇ ਕੋਈ ਜਾਤ ਹੋਈ
ਲਗਾ ਰੱਖੀ ਏ ਵੈਰੀਆਂ ਨੇ ਘਾਤ ਕੋਈ
ਜਜ਼ਬੇ ਜਜ਼ਬਾਤ ਨਾ ਕਦੇ ਵੀ ਦੱਬ ਹੁੰਦੇ
ਲੱਖਾਂ ਚੋਟਾਂ ਤੇ ਭਾਵੇਂ ਮਿਲਣ ਘੂਰੀਆਂ ਵੇ
ਜ਼ੁਲਮ ਕਰਦਿਆਂ ਜ਼ਾਲਮਾਂ ਨੇ ਮੁੱਕ ਜਾਣਾ
ਇੱਕ ਦਿੰਨ ਹਾਰ ਕੇ ਸਾਡੇ ਅੱਗੇ ਝੁਕ ਜਾਣਾ
ਜੱਗ ਨੇ ਮੰਨਣਾ ਫਿਰ ਸਾਡੇ ਰਿਸ਼ਤਿਆਂ ਨੂੰ
ਛਣਕ ਪੈਣਗੀਆਂ ਸੁਹਾਗ ਦੀਆਂ ਚੂੜੀਆਂ ਵੇ
12/07/14
ਕੌਣ ਹੈ ਜੋ ਸੁਪਨੇ ਵਿੱਚ ਆ ਗਿਆ ਏ
ਆਰ. ਬੀ. ਸੋਹਲ, ਗੁਰਦਾਸਪੁਰ
ਕੌਣ ਹੈ ਜੋ ਸੁਪਨੇ ਵਿੱਚ ਆ ਗਿਆ ਏ
ਜੋ ਪਿਆਰ ਦੀ ਚਿਣਗ ਜਗਾ ਗਿਆ ਏ
ਹਾੜੇ ਕੱਢਾ ਤੇ ਨਾਲ ਮੈ ਤਰਲੇ ਪਾਵਾਂ
ਫਿਰ ਖ਼ਿਆਲਾਂ ਦੇ ਪੰਨੇ ਫਿਰੋਲੀ ਜਾਵਾਂ
ਜਿੰਦੜੀ ਨੂੰ ਭੈੜਾ ਰੋਗ ਲਾ ਗਿਆ ਏ
ਜੋ ਪਿਆਰ ਦੀ ਚਿਣਗ ਜਗਾ ਗਿਆ ਏ
ਰੋਜ਼ ਅੱਖਾਂ ਚ’ ਲੰਘਦੀ ਹੈ ਰਾਤ ਸਾਰੀ
ਦਿਲ ਲੋਚਦਾ ਜਿਸਨੇ ਹੈ ਮੱਤ ਮਾਰੀ
ਭੈੜਾ ਜਾਗਨ ਦੀ ਸਜ਼ਾ ਸੁਣਾ ਗਿਆ ਏ
ਜੋ ਪਿਆਰ ਦੀ ਚਿਣਗ ਜਗਾ ਗਿਆ ਏ
ਸਖੀਆਂ ਸਹੇਲੀਆਂ ਮੇਰੇ ਤੇ ਝਾਤ ਮਾਰੀ
ਮੈਨੂੰ ਛੇੜਦੀਆਂ ਅੱਜ ਉਹ ਵਾਰੋ ਵਾਰੀ
ਕੁੜੇ ਹਾਲ ਕੀ ਤੂੰ ਆਪਣਾ ਬਣਾ ਲਿਆ ਏ
ਜੋ ਪਿਆਰ ਦੀ ਚਿਣਗ ਜਗਾ ਗਿਆ ਏ
ਵਿੱਚ ਖ਼ਿਆਲਾ ਦੇ ਰਵਾਂ ਮੈ ਖੋਈ ਖੋਈ
ਕੀਤਾ ਜੁਦਾਈ ਓਸਦੀ ਨੇ ਮੈਨੂ ਅੱਧ ਮੋਈ
ਸਦਾ ਸਾਰੂਰ ਚ’ ਰਹਿਣਾ ਸਿਖਾ ਗਿਆ ਏ
ਜੋ ਪਿਆਰ ਦੀ ਚਿਣਗ ਜਗਾ ਗਿਆ ਏ
12/07/14
ਤੇਰੀ ਯਾਦ ਚੰਦਰਿਆ ਵੇ
ਆਰ. ਬੀ. ਸੋਹਲ, ਗੁਰਦਾਸਪੁਰ
ਤੇਰੀ ਯਾਦ ਚੰਦਰਿਆ ਵੇ
ਮੈਨੂੰ ਸਾਰੀ ਰਾਤ ਜਗਾਉਂਦੀ
ਮੈ ਬੈਠਾਂ ਉੱਠ ਉੱਠ ਕੇ
ਨੈਣੀਂ ਸਾਰੀ ਰਾਤ ਲੰਘਾਉਂਦੀ
ਮੈਂ ਐਸਾ ਇਸ਼ਕ ਕਮਾਇਆ ਵੇ
ਉੱਤੋਂ ਜਿੰਦ ਨੂੰ ਮਾਰ ਮੁਕਾਇਆ ਵੇ
ਮੈਨੂੰ ਆਣ ਵਿਛੋੜੇ ਢਾਇਆ ਏ
ਨਾ ਮਰਦੀ ਨਾ ਮੈ ਜਿਉਂਦੀ
ਤੇਰੀ ਯਾਦ ਚੰਦਰਿਆ ਵੇ
ਮੈਨੂੰ ਸਾਰੀ ਰਾਤ ਜਗਾਉਂਦੀ
ਅੱਖੀਆਂ ਦੇ ਨਾਲ ਮੋਹ ਲਿਆ ਤੂੰ
ਫਿਰ ਦਿੱਲ ਮੇਰੇ ਵਿੱਚ ਹੋ ਲਿਆ ਤੂੰ
ਫਿਰ ਇਸ਼ਕ ਦਾ ਬੂਹਾ ਖੋਲਿਆ ਤੂੰ
ਰਹਾਂ ਤੇਰਾ ਨਾਮ ਧਿਆਂਦੀ
ਤੇਰੀ ਯਾਦ ਚੰਦਰਿਆ ਵੇ
ਮੈਨੂੰ ਸਾਰੀ ਰਾਤ ਜਗਾਉਂਦੀ
ਸੁਣ ਕਰਦੀਂ ਆਂ ਅਰਜੋਈ ਵੇ
ਨਾ ਮਿਲਿਆ ਤਾਂ ਮੈ ਮੋਈ ਵੇ
ਤੇਨੂੰ ਦਿਲ ਦੀ ਗੱਲ ਸ੍ਣਾਉਂਦੀ
ਤੇਰੀ ਯਾਦ ਚੰਦਰਿਆ ਵੇ
ਮੈਨੂੰ ਸਾਰੀ ਰਾਤ ਜਗਾਉਂਦੀ
12/07/14
ਤੂੰ ਰੱਬ ਦਾ ਸ਼ੁਕਰ ਮਨਾ ਬੰਦਿਆ
ਆਰ. ਬੀ. ਸੋਹਲ, ਗੁਰਦਾਸਪੁਰ
ਤੂੰ ਰੱਬ ਦਾ ਸ਼ੁਕਰ ਮਨਾ ਬੰਦਿਆ
ਫੰਦਾ ਮੋਹ ਮਾਇਆ ਦਾ ਲਾਹ ਬੰਦਿਆ
ਕਈ ਆਏ ਤੇ ਕਈ ਤੁਰ ਜਾਣੇ
ਹਰ ਸਾਹ ਚ’ ਤੂੰ ਰੱਬ ਨੂੰ ਵਸਾ ਬੰਦਿਆ
ਤੂੰ ਠਗੀਆਂ ਜਿਨਾ ਲਈ ਕਰਨਾ ਏਂ
ਉਹਨਾ ਲੜ ਤੇਰਾ ਨਹੀ ਫੜਨਾ ਏਂ
ਐਵੇਂ ਜਾਣ ਵੇਲੇ ਪਛਤਾਵੇਂਗਾ
ਤੂੰ ਨੇਕੀ ਨੂੰ ਆਪਣਾ ਬੰਦਿਆ
ਕੁਦਰਤ ਦਾ ਤਾਣਾ ਬਾਣਾ ਏ
ਤੇਰੇ ਨਾਲ ਕਿਸੇ ਨਹੀਂ ਜਾਣਾ ਏ
ਖਾਲੀ ਆਇਆ ਸੀ ਖਾਲੀ ਜਾਵੇਂਗਾ
ਐਂਵੇ ਮੇਰਾ ਮੇਰਾ ਨਾ ਤੂੰ ਗਾ ਬੰਦਿਆ
ਤੇਰੇ ਮੰਨ ਤੇ ਕਾਲ ਦਾ ਪਹਿਰਾ ਏ
ਉਹਦਾ ਅਸਰ ਤੇਰੇ ਤੇ ਗਹਿਰਾ ਏ
ਇਹ ਜਾਵੇ ਨਾ ਲਲਚਾ ਐਂਵੇਂ
ਤੂੰ ਇਸ ਨੂੰ ਲੈ ਸਮਝਾ ਬੰਦਿਆ
12/07/14
ਗਜ਼ਲ
ਆਰ. ਬੀ. ਸੋਹਲ, ਗੁਰਦਾਸਪੁਰ
ਨਿੱਤ ਕਰਦਾ ਏਂ
ਗੱਲ ਤੂੰ ਰੁਵਾਵਣ ਦੀ
ਝੜੀ ਰੁਕਦੀ ਨਾ ਹੁਣ ਅੱਖੋਂ ਸਾਵਨ ਦੀ
ਅਸੀਂ ਉਹਲੇ ਹੋ ਕੇ ਤੈਥੋਂ ਨਿੱਤ ਰੋ ਲੈਂਦੇ
ਲੋੜ ਸਮਝੀ ਨਾ ਕਦੀ ਤੂੰ ਮਨਾਵਣ ਦੀ
ਇੱਕ ਵਾਰੀ ਆਜਮਾ ਕੇ ਸਾਨੂੰ ਵੇਖ ਲੈ ਤੂੰ
ਆਸ ਟੁੱਟਨੀ ਨਾ ਕਦੇ ਤੈਨੂੰ ਚਾਹਵਣ ਦੀ
ਹੋਇਆ ਰੁਖਸਤ ਤੂੰ ਮੇਰੇ ਜਜਬਾਤਾਂ ਤੋਂ
ਕੋਸ਼ਿਸ਼ ਕਰੇਂ ਨਾ ਤੂੰ ਫਾਸਲਾ ਘਟਾਵਣ ਦੀ
ਹਰਫ ਲੋਚਦੇ ਤੂੰ ਗਜ਼ਲ ਦਾ ਸ਼ਿੰਗਾਰ ਬਣੇ
ਐਪਰ ਸੋਚ ਰੱਖੇਂ ਸਾਨੂੰ ਤੂੰ ਗਿਰਾਵਣ ਦੀ
ਜੋ ਵੱਸਦੇ ਨੇ ਦਿਲੀਂ ਸੋਹਲ ਨਹੀਂ ਭੁੱਲਦੇ
ਦਿੱਲ ਪੱਥਰਾਂ ਨੂੰ ਲੋੜ ਕੀ ਸੁਨਾਵਣ ਦੀ
08/07/14
ਗਜ਼ਲ
ਆਰ. ਬੀ. ਸੋਹਲ, ਗੁਰਦਾਸਪੁਰ
ਉਫ ਅਸਾਂ ਕਰਨੀ ਨਾ ਕਦੇ ਤੇਰੇ ਜ਼ਬਰ ਅੱਗੇ
ਆਪਣੀ ਨਜਰੋਂ ਤੂੰ ਗਿਰਨਾ ਸਾਡੇ ਸਬਰ ਅੱਗੇ
ਮੋਕਾਪ੍ਰਸਤ ਬਣ ਅੱਜ ਖੰਜਰ ਲਕੋ ਕੇ ਬੈਠ ਗਏ
ਕਫਨ ਤਾਨ ਬੈਠੇ ਹਾਂ ਅਸੀਂ ਆਪਣੀ ਕਬਰ ਅੱਗੇ
ਆਲੀਸ਼ਾਨ ਮਹਿਲ ਬਣਾਇਆ ਲੈ ਕੇ ਖੂਨ ਸਾਡਾ
ਅਸੀਂ ਜੁਲਮ ਪਾਰ ਲੰਘ ਜਾਣਾ ਤੇਰੇ ਨਗਰ ਅੱਗੇ
ਫੁੱਲਾਂ ਨੇ ਜ਼ਖਮ ਦਿੱਤੇ ਕੰਡਿਆਂ ਤੋਂ ਕੀ ਡਰਨਾ ਅਸੀਂ
ਫਰਮਾਨ ਚਾਹੇ ਮੌਤ ਹੋਵੇ ਝੁਕਨਾ ਨਹੀਂ ਖ਼ਬਰ ਅੱਗੇ
ਆਖਰੀ ਪੱਤਾ ਵੀ ਝਾੜ ਦੇ ਬਿਰਖੋਂ ਦੇ ਬਿਖੇਰ ਸਾਨੂੰ
ਕਹਿਰ ਪਤਝੜਾਂ ਦਾ ਮੁੱਕ ਜਾਣਾ ਸਾਡੇ ਸਬਰ ਅੱਗੇ
08/07/14
ਜਖਮ ਪਿਆਰ ਦੇ ਰਿਸਦੇ ਰਹਿਣ ਦੇ ਨੀ
ਆਰ. ਬੀ. ਸੋਹਲ, ਗੁਰਦਾਸਪੁਰ
ਜਖਮ ਪਿਆਰ ਦੇ ਰਿਸਦੇ ਰਹਿਣ ਦੇ ਨੀ
ਸਾਨੂੰ ਫੱਟ ਜਿਗਰ ਤੇ ਸਹਿਣ ਦੇ ਨੀ
ਅਸੀਂ ਹੋਰ ਵੀ ਚੋਟਾਂ ਹਾਲੇ ਖਾਣੀਆਂ ਨੇ
ਥੋੜਾ ਹੋਰ ਅੱਜੇ ਹੰਝਆਂ ਨੂੰ ਵਹਿਣ ਦੇ ਨੀ
ਫਿਰਦੇ ਰਹਿੰਦੇ ਹਾਂ ਅਸੀਂ ਸ਼ੋਦਾਈ ਬਣਕੇ
ਦੱਸ ਸਾਥੋਂ ਕੀ ਅੜੀਏ ਗੁਨਾਹ ਹੋਇਆ
ਦਿਲ ਸਾਡਾ ਤੂੰ ਚਕਨਾ ਚੂਰ ਕੀਤਾ
ਇਹ ਦੁਖੜਾ ਨਾ ਕਿਸੇ ਨੂੰ ਸੁਣਾ ਹੋਇਆ
ਤੇਰੀ ਹਰ ਵੇਲੇ ਅਸੀਂ ਪ੍ਰਵਾਹ ਕੀਤੀ
ਤੂੰ ਆਪੇ ਤਾਂ ਬੇ-ਪਰਵਾਹ ਨਿਕਲੀ
ਅਸੀਂ ਵਫ਼ਾ ਦੀਆਂ ਰਸਮਾਂ ਤੇ ਤੋੜ ਚੜੇ
ਭੁੱਲ ਰਸਮਾਂ ਤੂੰ ਆਪੇ ਬੇਵਫਾ ਨਿਕਲੀ
ਦੀਵੇ ਪਿਆਰ ਦੇ ਰੱਤ ਦੇ ਕੇ ਕੀਤੇ ਰੋਸ਼ਨ
ਤੇਰੇ ਜੁਲਮਾਂ ਦੀ ਹਵਾ ਨੇ ਬੁਜ਼ਾ ਦਿੱਤੇ
ਫੁੱਲ ਇਸ਼ਕ ਏ ਕਿਆਰੀਆਂ ਲਗਾਏ ਜਿਹੜੇ
ਪਾਣੀ ਖਾਰੇ ਸਾਡੇ ਹੰਝੂਆਂ ਮੁਰਝਾ ਦਿੱਤੇ
ਸਾਡੇ ਨਾਲ ਜੋ ਹੋਇਆ ਤੂੰ ਤਾਂ ਭੁੱਲ ਜਾਣਾ
ਤੇਰੇ ਨਾਲ ਨਾ ਹੋਏ ਰੱਬ ਖੈਰ ਕਰੇ
ਵਾਂਗ ਕੱਖਾਂ ਦੇ "ਸੋਹਲ" ਹੁਣ ਰੁਲ ਗਿਆ
ਜਾ ਤੂੰ ਵਫ਼ਾ ਦੀਆਂ ਮੰਜਲਾਂ ਤੇ ਪੈਰ ਧਰੇਂ
08/07/14
ਤੇਰੇ ਨੈਨਾ ਵਾਲੇ ਤੀਰ
ਆਰ. ਬੀ. ਸੋਹਲ, ਗੁਰਦਾਸਪੁਰ
ਤੇਰੇ ਨੈਨਾ ਵਾਲੇ ਤੀਰ ਸਾਡੇ ਦਿੱਲ ਉੱਤੇ ਵਾਰ ਅੱਜ ਕਰ ਜਾਣਗੇ
ਐਨਾ ਜੱਚ ਕੇ ਰਿਹਾ ਨਾ ਕਰੋ ਸੋਹਣਿਓਂ ਕੇ ਮੁੰਡੇ ਕੁਝ ਕਰ ਜਾਣਗੇ
ਤੇਰੀ ਅਥਰੀ ਜਵਾਨੀ ਹਾਏ ਗੋਰੀ ਧੋਣ ਉੱਤੇ ਗਾਨੀ ਹਾਏ
ਤੇਰੇ ਨੱਕ ਵਾਲਾ ਕੋਕਾ ਦੱਸੇ ਦਿਲ ਦੀ ਕਹਾਣੀ
ਤੇਰੇ ਮੁੱਖੜੇ ਦਾ ਨੂਰ ਵੇਖ ਹੋਲੀ ਹੋਲੀ ਹੋਕੇ ਉਹ ਤਾਂ ਭਰ ਜਾਣਗੇ
ਐਨਾ ਜੱਚ ਕੇ ਰਿਹਾ ਨਾ ਕਰੋ ਸੋਹਣਿਓਂ ਕੇ ਮੁੰਡੇ ਕੁਝ ਕਰ ਜਾਣਗੇ
ਤੇਰੇ ਲੱਕ ਦੇ ਹੁਲਾਰੇ ਹਾਏ ਮੁੰਡੇ ਪੱਟ ਲਏ ਨੇ ਸਾਰੇ ਹਾਏ
ਕਹਿੰਦੇ ਅਸੀਂ ਤਾਂ ਖੜੇ ਹਾਂ ਬੀਬਾ ਤੇਰੇ ਹੀ ਸਹਾਰੇ
ਤੇਰੇ ਨੈਨਾ ਦੇ ਪਿਆਲਿਆਂ ਚੋਂ ਉਹ ਤਾਂ ਸਰੂਰ ਥੋੜਾ ਕਰ ਜਾਣਗੇ
ਐਨਾ ਜੱਚ ਕੇ ਰਿਹਾ ਨਾ ਕਰੋ ਸੋਹਣਿਓਂ ਕੇ ਮੁੰਡੇ ਕੁਝ ਕਰ ਜਾਣਗੇ
ਤੇਰੀ ਅੱਖ ਮਸਤਾਨੀ ਹਾਏ ਹੁਣ ਭਾਲਦੀ ਏ ਹਾਣੀ ਹਾਏ
ਤੇਰੇ ਮੁੱਖ ਉੱਤੇ ਰੋਣਕਾਂ ਤੂੰ ਹੁਸਨਾ ਦੀ ਰਾਣੀ
ਅੱਜ ਰੋਕ ਨਾ ਤੂੰ ਬਿੱਲੋ ਸਾਡੇ ਨੈਨ ਤੇਰੇ ਨੈਨਾ ਨਾਲ ਲੱੜ ਜਾਣਗੇ
ਐਨਾ ਜੱਚ ਕੇ ਰਿਹਾ ਨਾ ਕਰੋ ਸੋਹਣਿਓਂ ਕੇ ਮੁੰਡੇ ਕੁਝ ਕਰ ਜਾਣਗੇ
ਤੇਰੇ ਕਾਲੇ ਕਾਲੇ ਵਾਲ ਹਾਏ ਤੁਰੇਂ ਨਾਗਨੀ ਦੀ ਚਾਲ ਹਾਏ
ਤੇਰੀ ਬੁੱਲੀਆਂ ਦੀ ਲਾਲੀ ਕਰੇ ਸਾਡਾ ਮਾੜਾ ਹਾਲ
ਤੇਨੂੰ ਕੀਲ ਕੇ ਪਟਾਰੀ ਵਿੱਚ ਬੰਦ “ਸੋਹਲ” ਹੋਰੀਂ ਕਰ ਜਾਣਗੇ
ਐਨਾ ਜੱਚ ਕੇ ਰਿਹਾ ਨਾ ਕਰੋ ਸੋਹਣਿਓਂ ਕੇ ਮੁੰਡੇ ਕੁਝ ਕਰ ਜਾਣਗੇ
08/07/14
ਧੀਆਂ ਕਹਿੰਦੇ ਧੰਨ ਪਰਾਇਆ
ਆਰ. ਬੀ. ਸੋਹਲ, ਗੁਰਦਾਸਪੁਰ
ਧੀਆਂ ਕਹਿੰਦੇ ਧੰਨ ਪਰਾਇਆ
ਜੋ ਬਿਨਾ ਮੰਗਣੇ ਤੋਂ ਹੀ ਆਇਆ
ਧੀ ਪੁੱਤ ਵਿੱਚ ਕਦੇ ਫਰਕ ਰਖਿਓ
ਇਹ ਤਾਂ ਇੱਕੋ ਮਾਂ ਨੇ ਜਾਇਆ
ਦੁਨੀਆਂ ਹੈ ਇੱਕ ਰੀਤ ਬਣਾਉਂਦੀ
ਸਭ ਪੁੱਤਰਾਂ ਦੇ ਸ਼ਗਨ ਮਨਾਉਂਦੀ
ਧੀ ਜੰਮਣ ਤੇ ਝਾਅ ਨਾ ਕਰਦੇ
ਹੋਵਣ ਪੁੱਤ ਤਾਂ ਕਾਜ ਰਚਾਉਂਦੀ
ਧੀ ਪੁੱਤ ਵਿੱਚ ਜੋ ਫਰਕ ਹੈ ਰੱਖਦੇ
ਚੰਗੇ ਮਾਪੇ ਹੋ ਨਹੀ ਸਕਦੇ
ਅਪਸਦੇ ਵਿੱਚ ਸਾਂਝ ਦੀ ਬੂਟੀ
ਨਫਰਤ ਦੇ ਨਾਲ ਰਹਿੰਦੀ ਏ ਧੁਖਦੀ
ਪੁੱਤ ਲਈ ਸੂਟ ,ਖੁਰਾਕਾਂ ਚੰਗੀਆਂ
ਧੀਆਂ ਭਾਵੇਂ ਰਹਿ ਜਾਣ ਨੰਗੀਆਂ
ਕਿਥੋਂ ਦਾ ਇਨਸਾਫ਼ ਹੈ ਲੋਕੋ
ਧੀਆਂ ਲਈ ਕਿਓਂ ਆਵਣ ਧੰਗੀਆਂ
ਧੀ ਤੋਂ ਬਿਨ ਮਾਵਾਂ ਨਾ ਬਣਨਾ
ਮਾਂ ਤੋਂ ਬਿਨ ਕਦੇ ਪੁੱਤ ਨੀ ਜਣਨਾ
ਕਰ ਲਓ ਦੂਰ ਹਨੇਰਾ ਲੋਕੋ
ਧੀ ਬਿਨ ਨਾ ਕਦੇ ਹੋਏ ਚਾਨਣਾ
ਧੀ ਧਿਆਨ ਕੰਜ੍ਹਕ ਕਹਿਲਾਵੇ
ਧੀ ਦਾਨ ਕਰੇ ਰੱਬ ਨੂੰ ਪਵੇ
ਰੱਬ ਦਾ ਸ਼ੁਕਰ ਮਨਾ ਲਵੋ ਲੋਕੋ
ਧੀਆਂ ਧੰਨ ਬਣਾ ਲਵੋ ਲੋਕੋ
08/07/14
ਮਾਏ ਸੋਚ ਕੇ ਕਰਾਉਣੀ ਮੈਂ ਤਾਂ ਮੰਗਨੀ
ਆਰ. ਬੀ. ਸੋਹਲ, ਗੁਰਦਾਸਪੁਰ
ਮਾਏ ਸੋਚ ਕੇ ਕਰਾਉਣੀ ਮੈਂ ਤਾਂ ਮੰਗਨੀ
ਮੈਂ ਇਹ ਗੱਲ ਕਹਿਣੋ ਨਹੀਂ ਸੰਗਨੀ
ਜਿਥੇ ਦਾਜ਼ ਦੇ ਭਿਖਾਰੀ ਲੋਕ ਹੋਣਗੇ
ਜਿੰਦ ਉਸ ਘਰ ਵਿੱਚ ਨਹੀ ਰੰਗਨੀ
ਧੀ ਦਾਨ ਨਾਲੋ ਵੱਧ ਕੀ ਏ ਦਰਜਾ
ਦਾਜ਼ ਦੇਣਾ ਕਾਨੂੰ ਚੁੱਕ ਚੁੱਕ ਕਰਜਾ
ਵਿੱਚ ਕਰਜ਼ ਦੇ ਜਾਨ ਨਹੀ ਟੰਗਨੀ
ਜਿੰਦ ਉਸ ਘਰ ਵਿੱਚ ਨਹੀ ਰੰਗਨੀ
ਚਾਵਾਂ ਨਾਲ ਪਾਲਿਆ ਪੜਾਇਆ ਏ
ਸਾਂਭਣਾ ਏ ਘੱਰ ਵੀ ਸਿਖਾਇਆ ਏ
ਜਿਥੇਂ ਦਾਜ਼ ਲਈ ਕਰੂ ਸੱਸ ਤੰਗ ਨੀ
ਜਿੰਦ ਉਸ ਘਰ ਵਿੱਚ ਨਹੀ ਰੰਗਨੀ
ਇਹਨੇ ਹੋਰ ਵੀ ਕੁਰੀਤੀਆਂ ਵਧਾਈਆਂ ਨੇ
ਧੀਆਂ ਦਾਜ਼ ਡਰੋਂ ਕੁਖਾਂ ‘ਚ ਮੁਕਾਈਆਂ ਨੇ
ਚੰਗੀ ਸੋਚ ਵਾਲਾ ਅੱਗੇ ਜਾਉ ਲੰਘ ਨੀ
ਜਿੰਦ ਉਸ ਘਰ ਵਿੱਚ ਨਹੀ ਰੰਗਨੀ
ਜਿਹੜਾ ਮੰਗੇ ਦਾਜ਼ ਪਾਓ ਉਹਨੂੰ ਲਾਹਨਤਾਂ
ਉਹਦੀ ਹੋਏ ਨਾ ਸਮਾਜ ‘ਚ ਮਹਾਨਤਾ
“ਸੋਹਲ” ਦਾਜ਼ ਦੇ ਖਿਲਾਫ਼ ਛੇੜੂ ਜੰਗ ਨੀ
ਜਿੰਦ ਉਸ ਘਰ ਵਿੱਚ ਨਹੀ ਰੰਗਨੀ
08/07/14
ਧੋਖਾ ਦੇਣੀਏਂ ਨੀ ਧੋਖਾ ਤੂੰ ਵੀ ਕਦੇ ਖਾਂਵੇਂਗੀ
ਆਰ. ਬੀ. ਸੋਹਲ, ਗੁਰਦਾਸਪੁਰ
ਧੋਖਾ ਦੇਣੀਏਂ ਨੀ ਧੋਖਾ ਤੂੰ ਵੀ ਕਦੇ ਖਾਂਵੇਂਗੀ
ਮੇਰੇ ਵਾਂਗੂੰ ਕੱਲੀ ਬੈ ਕੇ ਬੜਾ ਪਛਤਾਵੇਂਗੀ
ਵੇਲੇ ਜਾਂ ਕਵੇਲੇ ਜਦੋਂ ਮੇਲ ਸਾਡਾ ਹੋਵੇਗਾ
ਇੱਕ ਇੱਕ ਧੋਖੇ ਦਾ ਹਿਸਾਬ ਤੈਥੋਂ ਹੋਵੇਗਾ
ਬਣ ਕੇ ਹਨੇਰੀ ਨੀ ਤੂੰ ਹੋਰਾਂ ਵੱਲ ਝੁੱਲ ਗਈ
ਕੋਲ ਤੇ ਕਰਾਰ ਕੀਤੇ ਸਾਡੇ ਨਾਲ ਭੁੱਲ ਗਈ
ਆਂਦਿਆਂ ਹੀ ਯਾਦ ਸਾਡੀ ਦਿਲ ਤੇਰਾ ਰੋਵੇਗਾ
ਇੱਕ ਇੱਕ ਧੋਖੇ ਦਾ ਹਿਸਾਬ ਤੈਥੋਂ ਹੋਵੇਗਾ
ਆਪਣੇ ਪਰਾਇਆਂ ਤੈਨੂੰ ਹਾਲੇ ਨਾ ਪਛਾਣ ਨੀ
ਭਰੇਂਗੀ ਤੂੰ ਅੱਖ ਬੰਦ ਕਰੇਂਗੀ ਜ਼ੁਬਾਨ ਨੀ
ਚੂਸ ਕੇ ਉਹ ਰੱਸ ਫੁੱਲਾਂ ਹੋਰ੍ਣਾ ਤੇ ਬਵੇਗਾ
ਇੱਕ ਇੱਕ ਧੋਖੇ ਦਾ ਹਿਸਾਬ ਤੈਥੋਂ ਹੋਵੇਗਾ
ਮਿੱਟੀ ਦੇ ਖਿਡੋਨੇ ਵਾਂਗੂੰ ਟੁੱਟ ਕੇ ਤੂੰ ਰੋਵੇਂਗੀ
ਦਾਗ ਬੇ-ਵਫਾਈ ਵਾਲੇ ਦੱਸ ਕਿੱਦਾਂ ਧੋਵੇਂਗੀ
ਸੁਪਨਾ ਵੀ ਤੇਰਾ ਕੱਚੀ ਨੀਂਦਰੇ ਹੀ ਰੋਵੇਗਾ
ਇੱਕ ਇੱਕ ਧੋਖੇ ਦਾ ਹਿਸਾਬ ਤੈਥੋਂ ਹੋਵੇਗਾ
08/07/14
ਧੁੰਨ ਆਪਣੀ ਵਿੱਚ ਮੈ ਤਾਂ ਚਲਦੇ ਰਹਿਣਾ ਏ
ਆਰ. ਬੀ. ਸੋਹਲ, ਗੁਰਦਾਸਪੁਰ
ਧੁੰਨ ਆਪਣੀ ਵਿੱਚ ਮੈ ਤਾਂ ਚਲਦੇ ਰਹਿਣਾ ਏ
ਚੱਲ ਲੈ ਮੇਰੇ ਨਾਲ ਮੈ ਤੈਨੂੰ ਕਹਿਣਾ ਏ
ਚਾਲ ਮੇਰੀ ਨਾ ਆਪੇ ਨੂੰ ਜਿਸ ਢਾਲਿਆ ਏ
ਵਿਅਰਥ ਬਣਾਇਆ ਜੀਵਨ ਆਪਾ ਗਾਲਿਆ ਏ
ਨਾ ਫੜਾਵਾਂ ਕੰਨੀ ਮੈਂ ਤੁਰਦੇ ਜਾਣਾ ਏ
ਲੰਘ ਜਾਣਾ ਤੇਰੇ ਕੋਲੋਂ ਨਾ ਵਾਪਸ ਆਉਣਾ ਏ
ਪੰਛੀ ਮਾਰ ਉਡਾਰੀ ਨਾ ਮੁੜ ਬਹਿਣਾ ਏ
ਚੱਲ ਲੈ ਮੇਰੇ ਨਾਲ ਮੈ ਤੈਨੂੰ ਕਹਿਣਾ ਏ
ਰਹਿਬਰ ਤੇ ਰਹਿਨੁਮਾ ਮੈਨੂੰ ਬਣਾ ਲੈ ਤੂੰ
ਸ਼ੋਂਕ ਸਾਰੇ ਫਿਰ ਮੈਥੋਂ ਤੋੜ ਚੜਾ ਲੈ ਤੂੰ
ਤੇਰੇ ਜੀਵਨ ਦਾ ਮੈਂ ਸੋਹਣਾ ਗਹਿਣਾ ਏ
ਚੱਲ ਲੈ ਮੇਰੇ ਨਾਲ ਮੈ ਤੈਨੂੰ ਕਹਿਣਾ ਏ
ਆਪਣੇ ਆਪ ਨੂੰ ਰੂਪ ਮੇਰੇ ਵਿੱਚ ਰੰਗ ਲੈ ਤੂੰ
ਕਰ ਮੈਨੂੰ ਸ਼ਿੰਗਾਰ ਤੇ ਸਭ ਕੁਝ ਮੰਗ ਲੈ ਤੂੰ
ਪਿਆਰ ਕਰੇਂ ਜੇ ਮੈਨੂੰ ਤੇਰੇ ਸੰਗ ਰਹਿਣਾ ਏ
ਚੱਲ ਲੈ ਮੇਰੇ ਨਾਲ ਮੈ ਤੈਨੂੰ ਕਹਿਣਾ ਏ
08/07/14
ਜ਼ਖਮ ਪਿਆਰ ਦੇ ਰਿਸਦੇ ਰਹਿਣ ਦੇ ਨੀ
ਆਰ. ਬੀ. ਸੋਹਲ, ਗੁਰਦਾਸਪੁਰ
ਜਖਮ ਪਿਆਰ ਦੇ
ਰਿਸਦੇ ਰਹਿਣ ਦੇ ਨੀ
ਸਾਨੂੰ ਫੱਟ ਜਿਗਰ ਤੇ ਸਹਿਣ ਦੇ ਨੀ
ਅਸੀਂ ਹੋਰ ਵੀ ਚੋਟਾਂ ਹਾਲੇ ਖਾਣੀਆਂ ਨੇ
ਥੋੜਾ ਹੋਰ ਅੱਜੇ ਹੰਝਆਂ ਨੂੰ ਵਹਿਣ ਦੇ ਨੀ
ਫਿਰਦੇ ਰਹਿੰਦੇ ਹਾਂ ਅਸੀਂ ਸ਼ੋਦਾਈ ਬਣਕੇ
ਦੱਸ ਸਾਥੋਂ ਕੀ ਅੜੀਏ ਗੁਨਾਹ ਹੋਇਆ
ਦਿਲ ਸਾਡਾ ਤੂੰ ਚਕਨਾ ਚੂਰ ਕੀਤਾ
ਇਹ ਦੁਖੜਾ ਨਾ ਕਿਸੇ ਨੂੰ ਸੁਣਾ ਹੋਇਆ
ਤੇਰੀ ਹਰ ਵੇਲੇ ਅਸੀਂ ਪ੍ਰਵਾਹ ਕੀਤੀ
ਤੂੰ ਆਪੇ ਤਾਂ ਬੇ-ਪਰਵਾਹ ਨਿਕਲੀ
ਅਸੀਂ ਵਫ਼ਾ ਦੀਆਂ ਰਸਮਾਂ ਤੇ ਤੋੜ ਚੜੇ
ਭੁੱਲ ਰਸਮਾਂ ਤੂੰ ਆਪੇ ਬੇਵਫਾ ਨਿਕਲੀ
ਦੀਵੇ ਪਿਆਰ ਦੇ ਰੱਤ ਦੇ ਕੇ ਕੀਤੇ ਰੋਸ਼ਨ
ਤੇਰੇ ਜੁਲਮਾਂ ਦੀ ਹਵਾ ਨੇ ਬੁਜ਼ਾ ਦਿੱਤੇ
ਫੁੱਲ ਇਸ਼ਕ ਏ ਕਿਆਰੀਆਂ ਲਗਾਏ ਜਿਹੜੇ
ਪਾਣੀ ਖਾਰੇ ਸਾਡੇ ਹੰਝੂਆਂ ਮੁਰਝਾ ਦਿੱਤੇ
ਸਾਡੇ ਨਾਲ ਜੋ ਹੋਇਆ ਤੂੰ ਤਾਂ ਭੁੱਲ ਜਾਣਾ
ਤੇਰੇ ਨਾਲ ਨਾ ਹੋਏ ਰੱਬ ਖੈਰ ਕਰੇ
ਵਾਂਗ ਕੱਖਾਂ ਦੇ "ਸੋਹਲ" ਹੁਣ ਰੁਲ ਗਿਆ
ਜਾ ਤੂੰ ਵਫ਼ਾ ਦੀਆਂ ਮੰਜਲਾਂ ਤੇ ਪੈਰ ਧਰੇਂ
06/07/14
ਤੇਰੇ ਨੈਨਾ ਵਾਲੇ ਤੀਰ
ਆਰ. ਬੀ. ਸੋਹਲ, ਗੁਰਦਾਸਪੁਰ
ਤੇਰੇ ਨੈਨਾ ਵਾਲੇ ਤੀਰ ਸਾਡੇ ਦਿੱਲ ਉੱਤੇ ਵਾਰ ਅੱਜ ਕਰ ਜਾਣਗੇ
ਐਨਾ ਜੱਚ ਕੇ ਰਿਹਾ ਨਾ ਕਰੋ ਸੋਹਣਿਓਂ ਕੇ ਮੁੰਡੇ ਕੁਝ ਕਰ ਜਾਣਗੇ
ਤੇਰੀ ਅਥਰੀ ਜਵਾਨੀ ਹਾਏ ਗੋਰੀ ਧੋਣ ਉੱਤੇ ਗਾਨੀ ਹਾਏ
ਤੇਰੇ ਨੱਕ ਵਾਲਾ ਕੋਕਾ ਦੱਸੇ ਦਿਲ ਦੀ ਕਹਾਣੀ
ਤੇਰੇ ਮੁੱਖੜੇ ਦਾ ਨੂਰ ਵੇਖ ਹੋਲੀ ਹੋਲੀ ਹੋਕੇ ਉਹ ਤਾਂ ਭਰ ਜਾਣਗੇ
ਐਨਾ ਜੱਚ ਕੇ ਰਿਹਾ ਨਾ ਕਰੋ ਸੋਹਣਿਓਂ ਕੇ ਮੁੰਡੇ ਕੁਝ ਕਰ ਜਾਣਗੇ
ਤੇਰੇ ਲੱਕ ਦੇ ਹੁਲਾਰੇ ਹਾਏ ਮੁੰਡੇ ਪੱਟ ਲਏ ਨੇ ਸਾਰੇ ਹਾਏ
ਕਹਿੰਦੇ ਅਸੀਂ ਤਾਂ ਖੜੇ ਹਾਂ ਬੀਬਾ ਤੇਰੇ ਹੀ ਸਹਾਰੇ
ਤੇਰੇ ਨੈਨਾ ਦੇ ਪਿਆਲਿਆਂ ਚੋਂ ਉਹ ਤਾਂ ਸਰੂਰ ਥੋੜਾ ਕਰ ਜਾਣਗੇ
ਐਨਾ ਜੱਚ ਕੇ ਰਿਹਾ ਨਾ ਕਰੋ ਸੋਹਣਿਓਂ ਕੇ ਮੁੰਡੇ ਕੁਝ ਕਰ ਜਾਣਗੇ
ਤੇਰੀ ਅੱਖ ਮਸਤਾਨੀ ਹਾਏ ਹੁਣ ਭਾਲਦੀ ਏ ਹਾਣੀ ਹਾਏ
ਤੇਰੇ ਮੁੱਖ ਉੱਤੇ ਰੋਣਕਾਂ ਤੂੰ ਹੁਸਨਾ ਦੀ ਰਾਣੀ
ਅੱਜ ਰੋਕ ਨਾ ਤੂੰ ਬਿੱਲੋ ਸਾਡੇ ਨੈਨ ਤੇਰੇ ਨੈਨਾ ਨਾਲ ਲੱੜ ਜਾਣਗੇ
ਐਨਾ ਜੱਚ ਕੇ ਰਿਹਾ ਨਾ ਕਰੋ ਸੋਹਣਿਓਂ ਕੇ ਮੁੰਡੇ ਕੁਝ ਕਰ ਜਾਣਗੇ
ਤੇਰੇ ਕਾਲੇ ਕਾਲੇ ਵਾਲ ਹਾਏ ਤੁਰੇਂ ਨਾਗਨੀ ਦੀ ਚਾਲ ਹਾਏ
ਤੇਰੀ ਬੁੱਲੀਆਂ ਦੀ ਲਾਲੀ ਕਰੇ ਸਾਡਾ ਮਾੜਾ ਹਾਲ
ਤੇਨੂੰ ਕੀਲ ਕੇ ਪਟਾਰੀ ਵਿੱਚ ਬੰਦ “ਸੋਹਲ” ਹੋਰੀਂ ਕਰ ਜਾਣਗੇ
ਐਨਾ ਜੱਚ ਕੇ ਰਿਹਾ ਨਾ ਕਰੋ ਸੋਹਣਿਓਂ ਕੇ ਮੁੰਡੇ ਕੁਝ ਕਰ ਜਾਣਗੇ
06/07/14
ਧੀਆਂ ਕਹਿੰਦੇ ਧੰਨ ਪਰਾਇਆ
ਆਰ. ਬੀ. ਸੋਹਲ, ਗੁਰਦਾਸਪੁਰ
ਧੀਆਂ ਕਹਿੰਦੇ ਧੰਨ ਪਰਾਇਆ
ਜੋ ਬਿਨਾ ਮੰਗਣੇ ਤੋਂ ਹੀ ਆਇਆ
ਧੀ ਪੁੱਤ ਵਿੱਚ ਕਦੇ ਫਰਕ ਰਖਿਓ
ਇਹ ਤਾਂ ਇੱਕੋ ਮਾਂ ਨੇ ਜਾਇਆ
ਦੁਨੀਆਂ ਹੈ ਇੱਕ ਰੀਤ ਬਣਾਉਂਦੀ
ਸਭ ਪੁੱਤਰਾਂ ਦੇ ਸ਼ਗਨ ਮਨਾਉਂਦੀ
ਧੀ ਜੰਮਣ ਤੇ ਝਾਅ ਨਾ ਕਰਦੇ
ਹੋਵਣ ਪੁੱਤ ਤਾਂ ਕਾਜ ਰਚਾਉਂਦੀ
ਧੀ ਪੁੱਤ ਵਿੱਚ ਜੋ ਫਰਕ ਹੈ ਰੱਖਦੇ
ਚੰਗੇ ਮਾਪੇ ਹੋ ਨਹੀ ਸਕਦੇ
ਅਪਸਦੇ ਵਿੱਚ ਸਾਂਝ ਦੀ ਬੂਟੀ
ਨਫਰਤ ਦੇ ਨਾਲ ਰਹਿੰਦੀ ਏ ਧੁਖਦੀ
ਪੁੱਤ ਲਈ ਸੂਟ ,ਖੁਰਾਕਾਂ ਚੰਗੀਆਂ
ਧੀਆਂ ਭਾਵੇਂ ਰਹਿ ਜਾਣ ਨੰਗੀਆਂ
ਕਿਥੋਂ ਦਾ ਇਨਸਾਫ਼ ਹੈ ਲੋਕੋ
ਧੀਆਂ ਲਈ ਕਿਓਂ ਆਵਣ ਧੰਗੀਆਂ
ਧੀ ਤੋਂ ਬਿਨ ਮਾਵਾਂ ਨਾ ਬਣਨਾ
ਮਾਂ ਤੋਂ ਬਿਨ ਕਦੇ ਪੁੱਤ ਨੀ ਜਣਨਾ
ਕਰ ਲਓ ਦੂਰ ਹਨੇਰਾ ਲੋਕੋ
ਧੀ ਬਿਨ ਨਾ ਕਦੇ ਹੋਏ ਚਾਨਣਾ
ਧੀ ਧਿਆਨ ਕੰਜ੍ਹਕ ਕਹਿਲਾਵੇ
ਧੀ ਦਾਨ ਕਰੇ ਰੱਬ ਨੂੰ ਪਵੇ
ਰੱਬ ਦਾ ਸ਼ੁਕਰ ਮਨਾ ਲਵੋ ਲੋਕੋ
ਧੀਆਂ ਧੰਨ ਬਣਾ ਲਵੋ ਲੋਕੋ
06/07/14
ਮਾਏ ਸੋਚ ਕੇ ਕਰਾਉਣੀ ਮੈਂ ਤਾਂ ਮੰਗਨੀ
ਆਰ. ਬੀ. ਸੋਹਲ, ਗੁਰਦਾਸਪੁਰ
ਮਾਏ ਸੋਚ ਕੇ ਕਰਾਉਣੀ ਮੈਂ ਤਾਂ ਮੰਗਨੀ
ਮੈਂ ਇਹ ਗੱਲ ਕਹਿਣੋ ਨਹੀਂ ਸੰਗਨੀ
ਜਿਥੇ ਦਾਜ਼ ਦੇ ਭਿਖਾਰੀ ਲੋਕ ਹੋਣਗੇ
ਜਿੰਦ ਉਸ ਘਰ ਵਿੱਚ ਨਹੀ ਰੰਗਨੀ
ਧੀ ਦਾਨ ਨਾਲੋ ਵੱਧ ਕੀ ਏ ਦਰਜਾ
ਦਾਜ਼ ਦੇਣਾ ਕਾਨੂੰ ਚੁੱਕ ਚੁੱਕ ਕਰਜਾ
ਵਿੱਚ ਕਰਜ਼ ਦੇ ਜਾਨ ਨਹੀ ਟੰਗਨੀ
ਜਿੰਦ ਉਸ ਘਰ ਵਿੱਚ ਨਹੀ ਰੰਗਨੀ
ਚਾਵਾਂ ਨਾਲ ਪਾਲਿਆ ਪੜਾਇਆ ਏ
ਸਾਂਭਣਾ ਏ ਘੱਰ ਵੀ ਸਿਖਾਇਆ ਏ
ਜਿਥੇਂ ਦਾਜ਼ ਲਈ ਕਰੂ ਸੱਸ ਤੰਗ ਨੀ
ਜਿੰਦ ਉਸ ਘਰ ਵਿੱਚ ਨਹੀ ਰੰਗਨੀ
ਇਹਨੇ ਹੋਰ ਵੀ ਕੁਰੀਤੀਆਂ ਵਧਾਈਆਂ ਨੇ
ਧੀਆਂ ਦਾਜ਼ ਡਰੋਂ ਕੁਖਾਂ ‘ਚ ਮੁਕਾਈਆਂ ਨੇ
ਚੰਗੀ ਸੋਚ ਵਾਲਾ ਅੱਗੇ ਜਾਉ ਲੰਘ ਨੀ
ਜਿੰਦ ਉਸ ਘਰ ਵਿੱਚ ਨਹੀ ਰੰਗਨੀ
ਜਿਹੜਾ ਮੰਗੇ ਦਾਜ਼ ਪਾਓ ਉਹਨੂੰ ਲਾਹਨਤਾਂ
ਉਹਦੀ ਹੋਏ ਨਾ ਸਮਾਜ ‘ਚ ਮਹਾਨਤਾ
“ਸੋਹਲ” ਦਾਜ਼ ਦੇ ਖਿਲਾਫ਼ ਛੇੜੂ ਜੰਗ ਨੀ
ਜਿੰਦ ਉਸ ਘਰ ਵਿੱਚ ਨਹੀ ਰੰਗਨੀ
06/07/14
ਧੋਖਾ ਦੇਣੀਏਂ ਨੀ ਧੋਖਾ ਤੂੰ ਵੀ ਕਦੇ ਖਾਂਵੇਂਗੀ
ਆਰ. ਬੀ. ਸੋਹਲ, ਗੁਰਦਾਸਪੁਰ
ਧੋਖਾ ਦੇਣੀਏਂ ਨੀ ਧੋਖਾ ਤੂੰ ਵੀ ਕਦੇ ਖਾਂਵੇਂਗੀ
ਮੇਰੇ ਵਾਂਗੂੰ ਕੱਲੀ ਬੈ ਕੇ ਬੜਾ ਪਛਤਾਵੇਂਗੀ
ਵੇਲੇ ਜਾਂ ਕਵੇਲੇ ਜਦੋਂ ਮੇਲ ਸਾਡਾ ਹੋਵੇਗਾ
ਇੱਕ ਇੱਕ ਧੋਖੇ ਦਾ ਹਿਸਾਬ ਤੈਥੋਂ ਹੋਵੇਗਾ
ਬਣ ਕੇ ਹਨੇਰੀ ਨੀ ਤੂੰ ਹੋਰਾਂ ਵੱਲ ਝੁੱਲ ਗਈ
ਕੋਲ ਤੇ ਕਰਾਰ ਕੀਤੇ ਸਾਡੇ ਨਾਲ ਭੁੱਲ ਗਈ
ਆਂਦਿਆਂ ਹੀ ਯਾਦ ਸਾਡੀ ਦਿਲ ਤੇਰਾ ਰੋਵੇਗਾ
ਇੱਕ ਇੱਕ ਧੋਖੇ ਦਾ ਹਿਸਾਬ ਤੈਥੋਂ ਹੋਵੇਗਾ
ਆਪਣੇ ਪਰਾਇਆਂ ਤੈਨੂੰ ਹਾਲੇ ਨਾ ਪਛਾਣ ਨੀ
ਭਰੇਂਗੀ ਤੂੰ ਅੱਖ ਬੰਦ ਕਰੇਂਗੀ ਜ਼ੁਬਾਨ ਨੀ
ਚੂਸ ਕੇ ਉਹ ਰੱਸ ਫੁੱਲਾਂ ਹੋਰ੍ਣਾ ਤੇ ਬਵੇਗਾ
ਇੱਕ ਇੱਕ ਧੋਖੇ ਦਾ ਹਿਸਾਬ ਤੈਥੋਂ ਹੋਵੇਗਾ
ਮਿੱਟੀ ਦੇ ਖਿਡੋਨੇ ਵਾਂਗੂੰ ਟੁੱਟ ਕੇ ਤੂੰ ਰੋਵੇਂਗੀ
ਦਾਗ ਬੇ-ਵਫਾਈ ਵਾਲੇ ਦੱਸ ਕਿੱਦਾਂ ਧੋਵੇਂਗੀ
ਸੁਪਨਾ ਵੀ ਤੇਰਾ ਕੱਚੀ ਨੀਂਦਰੇ ਹੀ ਰੋਵੇਗਾ
ਇੱਕ ਇੱਕ ਧੋਖੇ ਦਾ ਹਿਸਾਬ ਤੈਥੋਂ ਹੋਵੇਗਾ
06/07/14
ਧੁੰਨ ਆਪਣੀ ਵਿੱਚ ਮੈ ਤਾਂ ਚਲਦੇ ਰਹਿਣਾ ਏ
ਆਰ. ਬੀ. ਸੋਹਲ, ਗੁਰਦਾਸਪੁਰ
ਧੁੰਨ ਆਪਣੀ ਵਿੱਚ ਮੈ ਤਾਂ ਚਲਦੇ ਰਹਿਣਾ ਏ
ਚੱਲ ਲੈ ਮੇਰੇ ਨਾਲ ਮੈ ਤੈਨੂੰ ਕਹਿਣਾ ਏ
ਚਾਲ ਮੇਰੀ ਨਾ ਆਪੇ ਨੂੰ ਜਿਸ ਢਾਲਿਆ ਏ
ਵਿਅਰਥ ਬਣਾਇਆ ਜੀਵਨ ਆਪਾ ਗਾਲਿਆ ਏ
ਨਾ ਫੜਾਵਾਂ ਕੰਨੀ ਮੈਂ ਤੁਰਦੇ ਜਾਣਾ ਏ
ਲੰਘ ਜਾਣਾ ਤੇਰੇ ਕੋਲੋਂ ਨਾ ਵਾਪਸ ਆਉਣਾ ਏ
ਪੰਛੀ ਮਾਰ ਉਡਾਰੀ ਨਾ ਮੁੜ ਬਹਿਣਾ ਏ
ਚੱਲ ਲੈ ਮੇਰੇ ਨਾਲ ਮੈ ਤੈਨੂੰ ਕਹਿਣਾ ਏ
ਰਹਿਬਰ ਤੇ ਰਹਿਨੁਮਾ ਮੈਨੂੰ ਬਣਾ ਲੈ ਤੂੰ
ਸ਼ੋਂਕ ਸਾਰੇ ਫਿਰ ਮੈਥੋਂ ਤੋੜ ਚੜਾ ਲੈ ਤੂੰ
ਤੇਰੇ ਜੀਵਨ ਦਾ ਮੈਂ ਸੋਹਣਾ ਗਹਿਣਾ ਏ
ਚੱਲ ਲੈ ਮੇਰੇ ਨਾਲ ਮੈ ਤੈਨੂੰ ਕਹਿਣਾ ਏ
ਆਪਣੇ ਆਪ ਨੂੰ ਰੂਪ ਮੇਰੇ ਵਿੱਚ ਰੰਗ ਲੈ ਤੂੰ
ਕਰ ਮੈਨੂੰ ਸ਼ਿੰਗਾਰ ਤੇ ਸਭ ਕੁਝ ਮੰਗ ਲੈ ਤੂੰ
ਪਿਆਰ ਕਰੇਂ ਜੇ ਮੈਨੂੰ ਤੇਰੇ ਸੰਗ ਰਹਿਣਾ ਏ
ਚੱਲ ਲੈ ਮੇਰੇ ਨਾਲ ਮੈ ਤੈਨੂੰ ਕਹਿਣਾ ਏ
06/07/14
ਕਰੀਏ ਕੀ ਅਸੀਂ ਬਾਤ ਅੱਜ ਜ਼ਮਾਨੇ ਦੀ
ਆਰ. ਬੀ. ਸੋਹਲ, ਗੁਰਦਾਸਪੁਰ
ਕਰੀਏ ਕੀ ਅਸੀਂ
ਬਾਤ ਅੱਜ ਜ਼ਮਾਨੇ ਦੀ
ਬਦਲ ਗਈ ਨੁਹਾਰ ਜ਼ਮਾਨਾ ਬਦਲ ਗਿਆ
ਥਾਂ ਬਣਾ ਲਈ ਅੱਜ ਕੱਲ ਸ਼ੋਸ਼ਲ ਸਾਇਟਾ ਨੇ
ਬੱਚਿਆਂ ਦਾ ਰੁਜਾਣ ਵੀ ਅੱਜ ਕੱਲ ਬਦਲ ਗਿਆ ।
ਤੀਆਂ ਦੇ ਤਿਓਹਾਰ ਅਖਾੜੇ ਲੱਗਦੇ ਸੀ
ਰਿਵਾਜ਼ ਗਿੱਧੇ ਤੇ ਭੰਗੜੇ ਦਾ ਵੀ ਬਦਲ ਗਿਆ
ਗੁੱਸਾ ਰਹਿੰਦਾ ਹਰ ਦਮ ਟਿਕਿਆ ਮੱਥੇ ਤੇ
ਵਿਹਾਰ ਨਰਮ ਸਲੂਕੀ ਵਾਲਾ ਬਦਲ ਗਿਆ
ਮੋਹ ਲਾਲਚ ਨੇ ਮਾਰਿਆ ਅੱਜ ਇਨਸਾਨਾਂ ਨੂੰ
ਰਸਤਾ ਨੇਕ ਕਮਾਈ ਵਾਲਾ ਬਦਲ ਗਿਆ
ਬੱਚੇ ਚੁੱਕਦੇ ਭਾਰ ਬੜਾ ਅੱਜ ਬਸਤੇ ਦਾ
ਥਾਂ ਸਲੇਟਾਂ ਫੱਟੀਆਂ ਦਾ ਵੀ ਬਦਲ ਗਿਆ
ਸਾਂਝੇ ਘਰਾਂ ਚ’ ਰੋਣਕ ਸਦਾ ਹੀ ਰਹਿੰਦੀ ਸੀ,
ਅੱਜ ਕੱਲ ਮਿਲ ਜੁਲ ਕੇ ਰਹਿਣਾ ਬਦਲ ਗਿਆ
ਊੜਾ-ਐੜਾ ਨਿਘ ਹੈ ਮਾਂ ਪੰਜਾਬੀ ਦਾ
ਤਰੀਕਾ ਪੜ ਲਿਖਣੇ ਦਾ ਵੀ ਤਾਂ ਬਦਲ ਗਿਆ
ਬੇਗਾਨੇ ਵੀ ਕਦੀ ਲਗਦੇ ਸਾਨੂੰ ਆਪਣੇ ਸੀ
ਆਪਣਿਆਂ ਦਾ ਇਕਰਾਰ ਵੀ ਅਜ ਕਲ ਬਦਲ ਗਿਆ
ਕੰਮ ਨੇਪੜੇ ਰੱਬ ਧਿਆਕੇ ਚੜਦੇ ਸੀ
ਬੰਦਗੀ ਦੇ ਵਿੱਚ ਉਸਦੇ ਰਹਿਣਾ ਬਦਲ ਗਿਆ
ਕੁੜੀ ਮੁੰਡੇ ਵਿੱਚ ਫਰਕ ਕਦੋ ਨਾ ਰੱਖਦੇ ਸੀ
ਮਾਪਿਆਂ ਦਾ ਖਿਆਲ ਪੁਰਾਣਾ ਬਦਲ ਗਿਆ
ਢੇਰੀ ਕੀਤਾ ਨਸ਼ੇ ਨੇ ਅੱਜ ਜਾਵਨਾਂ ਨੂੰ
ਮੱਲਾਂ ਮਾਰਨ ਦਾ ਅਖਾੜਾ ਬਦਲ ਗਿਆ
ਭ੍ਰਿਸ਼ਟਾਚਾਰ ਮਚਾਈ ਅੱਜ ਤਬਾਹੀ ਏ
ਸੋਖਾ ਕੰਮ ਕਰਾਉਣਾ ਵੀ ਹੁਣ ਬਦਲ ਗਿਆ
ਚੰਗਾ ਸੀ ਜਦੋਂ ਸਾਦੀ ਰਹਿਣੀ ਬਹਿਣੀ ਸੀ
ਲੋਕ ਦਿਖਾਈ ਕਰਕੇ ਫ਼ੈਸ਼ਨ ਬਦਲ ਗਿਆ
ਹਰ ਪਾਸੇ ਅੱਜ ਵਸਦੀ ਚੁਗਲ ਚਲਾਕੀ ਏ
ਵਿੱਚ ਸ਼ਰਾਫਤ ਦੇ ਅੱਜ ਰਹਿਣਾ ਬਦਲ ਗਿਆ
ਪੰਜ ਦਰਿਆਵਾਂ ਦਾ ਪਾਣੀ ਸ਼ੀਤਲ ਕਰਦਾ ਸੀ
ਰਾਵੀ ਅਤੇ ਝਨਾ ਦਾ ਰਸਤਾ ਬਦਲ ਗਿਆ
ਮੁਰਜਾ ਗਏ ਨੇ ਚੇਹਰੇ ਨਾਲ ਉਦਾਸੀ ਦੇ
ਮੰਨ ਚੋੰ ਖੁਸ਼ੀਆਂ ਦਾ ਖੇੜਾ ਬਦਲ ਗਿਆ
ਸੱਸੀ ਪੰਨੂ ਮਿਰਜ਼ਾ ਸਹਿਬਾਂ ਅਸੀਂ ਪੜਦੇ ਸੀ
ਝਨਾ ਚ' ਸੋਹਣੀ ਦਾ ਡੁਬਨਾਂ ਬਦਲ ਗਿਆ
ਮਨਫੀ ਹੋ ਗਏ ਮੁੱਲ ਅੱਜ ਸਾਰੇ ਜਿੰਦਗੀ ਦੇ
ਤੋੜ ਚੜਾਵਣ ਦਾ ਤਰੀਕਾ ਬਦਲ ਗਿਆ
ਰੁੱਖ ਦਿੰਦੇ ਸ਼ੜਕਾਂ ਤੇ ਜੋ ਹਰਿਆਲੀ ਸੀ
ਉਹਨਾ ਦਾ ਵੀ ਥੋ ਟਿਕਾਣਾ ਬਦਲ ਗਿਆ
ਕਿਹਾ ਵੱਡਿਆਂ ਦਾ ਸਿਰ ਮੱਥੇ ਅਸੀਂ ਰਖਦੇ ਸੀ
ਪੂਰਨਿਆਂ ਤੇ ਚੱਲਣਾ ਵੀ ਹੁਣ ਬਦਲ ਗਿਆ
ਭੁੱਲੀਂ ਕਦੇ ਨਾ "ਸੋਹਲ" ਤੂੰ ਪਿਛੋਕੜ ਨੂੰ
ਮਿਤਰਾਂ ਨੇ ਫਿਰ ਕਹਿਣਾ ਤੂੰ ਵੀ ਬਦਲ ਗਿਆ
05/07/14
ਸੇਕਾਂ ਬਿਰ੍ਹਾ ਦੀ ਅੱਗ ਗਾਵਾਂ ਗਮਾਂ ਦੀਆਂ ਘੋੜੀਆਂ
ਆਰ. ਬੀ. ਸੋਹਲ, ਗੁਰਦਾਸਪੁਰ
ਸੇਕਾਂ ਬਿਰ੍ਹਾ ਦੀ ਅੱਗ ਗਾਵਾਂ ਗਮਾਂ ਦੀਆਂ ਘੋੜੀਆਂ
ਵਫ਼ਾ ਕਿਨੇਂ ਕੀਤੀ ਅਤੇ ਲਾਈਆਂ ਕਿਨੇ ਤੋੜੀਆਂ
ਚਾਨਣੀਆਂ ਰਾਤਾਂ ਬਿਨ ਚੰਨ ਦੇ ਨਾ ਆਉਂਦੀਆਂ
ਸ਼ਿਕਲ ਦੁਪਿਹਰਾਂ ਨਈਓ ਮੀਂਹ ਵਰਸਾਉਂਦੀਆਂ
ਮਿਠੀਆਂ ਸੀ ਯਾਦਾਂ ਹੁਣ ਬਣ ਗਈਆਂ ਕੋੜੀਆਂ
ਵਫ਼ਾ ਕਿਨੇਂ ਕੀਤੀ ਅਤੇ ਲਾਈਆਂ ਕਿਨੇ ਤੋੜੀਆਂ
ਸੋਚਿਆ ਸੀ ਤੈਨੂੰ ਕਦੇ ਦਿਲੋਂ ਮੈ ਭੁਲਾਵਾਂਗਾ
ਛੱਡੇ ਹੋਏ ਰਾਹਾਂ ਤੇ ਮੈਂ ਲੋਟ ਕੇ ਨਾਂ ਆਵਾਂਗਾ
ਸਾਡੀਆਂ ਨਿਸ਼ਾਨੀਆਂ ਤੂੰ ਹਾਲੇ ਨਈਓ ਮੋੜੀਆਂ
ਵਫ਼ਾ ਕਿਨੇਂ ਕੀਤੀ ਅਤੇ ਲਾਈਆਂ ਕਿਨੇ ਤੋੜੀਆਂ
ਦਿੱਲ ‘ਚ ਵਸਾ ਕੇ ਵਾਂਗ ਰੱਬ ਦੇ ਧਿਆਇਆ ਸੀ
ਸਾਰੇ ਗਮ ਲੈਕੇ ਤੇਰੇ ਰਤ ਵੀ ਪਿਲਾਇਆ ਸੀ
ਆ ਕੇ ਲੈ ਜਾ ਖੁਸ਼ੀਆਂ ਜੋ ਬਚੀਆਂ ਨੇ ਥੋੜੀਆਂ
ਵਫ਼ਾ ਕਿਨੇਂ ਕੀਤੀ ਅਤੇ ਲਾਈਆਂ ਕਿਨੇ ਤੋੜੀਆਂ
ਚੇਤਿਆਂ ਗੁਵਾਚਿਆਂ ‘ਚੋ ਚੇਤਾ ਤੇਰਾ ਆਉਂਦਾ ਏ
ਪੀੜਾ ਦੁਖਾਂ ਗਮਾਂ ਵਾਲਾ ਮੀਂਹ ਵਰਸਾਉਂਦਾ ਏ
ਉਲਝ ਗਈਆਂ ਨੇ ਹੁਣ ਸਾਹਾਂ ਦੀਆਂ ਡੋਰੀਆਂ
ਵਫ਼ਾ ਕਿਨੇਂ ਕੀਤੀ ਅਤੇ ਲਾਈਆਂ ਕਿਨੇ ਤੋੜੀਆਂ
05/07/14
ਅੱਜ ਸੋਚਦਾਂ ਹਾਂ ਸੋਚ ਨੂੰ ਅਸਮਾਨ ਜਿਡਾ ਕਰ ਲਵਾਂ
ਆਰ. ਬੀ. ਸੋਹਲ, ਗੁਰਦਾਸਪੁਰ
ਅੱਜ ਸੋਚਦਾਂ ਹਾਂ ਸੋਚ ਨੂੰ ਅਸਮਾਨ ਜਿਡਾ ਕਰ ਲਵਾਂ ।
ਮੈਂ ਅੰਬਰਾਂ ਨੂੰ ਛੂ ਲਵਾਂ ਤੇ ਤਾਰਿਆਂ ਨੂੰ ਫੜ ਲਵਾਂ,
ਇੱਕ ਵਾਰ ਕਰਕੇ ਹੋਸਲਾ ਹੁਣ ਪਾਸ ਮੇਰੇ ਆ ਜਰਾ,
ਤੇਰੇ ਨੈਣੀਂ ਝਨਾ ਤਰ ਕੇ ਮੈਂ ਖੁਆਬ ਸਾਰੇ ਪੜ ਲਵਾਂ ।
ਹੋਇਆ ਨਾ ਨਸ਼ਾ ਸਾਗਰ ਸ਼ਰਾਬ ਦੇ ਭਾਂਵੇਂ ਪੀ ਗਏ,
ਤੇਰੇ ਛਲਕਦੇ ਪਿਆਲਿਆਂ ਚੋਂ ਦੋ ਘੁੱਟ ਮੈਂ ਭਰ ਲਵਾਂ ।
ਮਦਹੋਸ਼ ਤੂੰ ਬਣਾਦੇ ਅਸਾਂ ਜਾਮ ਭਰ-ਭਰ ਪੀ ਲੈਣੇ,
ਲਾ ਤੂੰ ਕੀਮਤ ਜਾਮ ਦੀ ਜਿੰਦਗੀ ਮੈਂ ਗਹਿਣੇ ਧਰ ਲਵਾਂ ।
ਛੇੜ ਐਸਾ ਰਾਗ ਗੱਲ ਹੋਏ ਅੱਜ ਪਿਲਾਵਣ ਪੀਣ ਦੀ,
ਦੇਖ ਸਾਰਾ ਸਾਉਣ ਮੈਂ ਤੇਰੇ ਕਦਮਾਂ ਦੇ ਵਿੱਚ ਧਰ ਲਵਾਂ ।
ਸੋਹਲ ਇਹ ਗਲ ਸੋਚ ਅੱਜ ਰੁੱਕ ਗਿਆ ਤੇਰੇ ਸ਼ਹਿਰ ਨੀ,
ਲਿਖ ਕੇ ਤੈਨੂੰ ਪੜ ਲਵਾਂ ਤੇ ਗਜ਼ਲ ਦੇ ਵਿੱਚ ਜੜ ਲਵਾਂ ।
05/07/14
ਅੱਜ ਫਿਰ ਇੱਕ ਸ਼ੀਸ ਤੇਰੇ ਕਦਮਾਂ ਤੇ ਝੁਕਾਇਆ
ਜਾਵੇਗਾ
ਆਰ. ਬੀ. ਸੋਹਲ, ਗੁਰਦਾਸਪੁਰ
ਅੱਜ ਫਿਰ ਇੱਕ ਸ਼ੀਸ ਤੇਰੇ ਕਦਮਾਂ ਤੇ ਝੁਕਾਇਆ ਜਾਵੇਗਾ ।
ਪਰਿਆ ਦੇ ਵਿੱਚ ਮੋਤ ਦਾ ਦਰਬਾਰ ਸਜਾਇਆ ਜਾਵੇਗਾ ।
ਨਜਰ ਨੂੰ ਤੇਰੀ ਨਜਰ ਨਾਲ ਮਿਲਾਉਣ ਦੀ ਮਿਲੇਗੀ ਸਜ਼ਾ,
ਇੱਕ ਹੋਰ ਬੇ-ਦੋਸ਼ ਤੇਰੇ ਸ਼ਿਹਰ ਫਿਰ ਲਿਆਇਆ ਜਾਵੇਗਾ।
ਨੋਚਿਆ ਜਾਵੇਗਾ ਮਾਸ ਵਹਿ ਜਾਣਾ ਖੂਨ ਦਾ ਕਤਰਾ ਕਤਰਾ,
ਮੋਤ ਨੂੰ ਬੁਲਾ ਕੇ ਤੇਰੇ ਸਾਹਮਣੇ ਉਸਨੂੰ ਦਫਨਾਇਆ ਜਾਵੇਗਾ ।
ਤੂੰ ਤੇ ਤੇਰਾ ਸ਼ਹਿਰ ਜਰੂਰ ਬਣ ਜਾਏਗਾ ਇੱਕ ਦਿੰਨ ਜੰਗਲ,
ਜਦੋਂ ਵੀ ਬੇ-ਗੁਨਾਹ ਕੋਈ ਤੇਰਾ ਮੁਜਰਮ ਬਣਾਇਆ ਜਾਵੇਗਾ ।
ਨਜ਼ਰਾਂ ਦਾ ਜੁਰਮ ਆਪਣਾ ਵੀ ਤੈਨੂੰ ਕਦੇ ਕਬੂਲ ਕਰਨਾ ਪੈਣਾ,
ਸੋਹਲ ਤੋਂ ਵੀ ਬੇ-ਗੁਨਾਹੀ ਦਾ ਪਰਦਾ ਜਦੋਂ ਹਟਾਇਆ ਜਾਵੇਗਾ ।
05/07/14
ਨਹੀਂ ਸੀ ਜਾਣਦਾ ਕਿ ਪਿਆਰ ਤੇ ਵਫ਼ਾ ਕੀ ਏ
ਆਰ. ਬੀ. ਸੋਹਲ, ਗੁਰਦਾਸਪੁਰ
ਨਹੀਂ ਸੀ
ਜਾਣਦਾ ਕਿ
ਪਿਆਰ ਤੇ ਵਫ਼ਾ ਕੀ ਏ
ਨਹੀਂ ਸੀ ਜਾਣਦਾ ਕਿ
ਮੰਨਣਾ ਤੇ ਖਫ਼ਾ ਕੀ ਏ
ਮੇਰੀਆਂ ਰਾਹਾਂ ਤੇ
ਤੂੰ ਹਮਸਫਰ ਬਣੀ
ਪਤਾ ਲੱਗ ਗਿਆ ਕਿ
ਮੇਰੀ ਮੰਜਲ ਕੀ ਏ
ਬੈਠਾ ਰਿਹਾ ਮੈਂ ਅਨ੍ਸ਼ੋਇਆ
ਪਹਾੜਾਂ ਦਾ
ਇੱਕ ਪਥਰ ਬਣਕੇ
ਨਾਂ ਹਿਲਿਆ ਮੈ ਝਖੜ ਨਾਲ
ਤੇ ਨਾ ਹੀ ਜਵਾਰਭਾਟੇ
ਤੇਰੇ ਮਾਸੂਮ ਕਦਮਾਂ ਦੀ
ਜੱਦ ਮੈਨੂੰ ਚੁਮੰਨ ਮਿਲੀ
ਪਤਾ ਲੱਗ ਗਿਆ ਕਿ
ਮੇਰਾ ਵਜੂਦ ਕੀ ਏ
ਕੀ ਪਤਾ ਸੀ ਬਹਾਰ ਤੇ
ਕਿਆਨਤ ਕੀ ਏ
ਨਾ ਹੀ ਪਤਾ ਸੀ
ਪਤਝੱੜ ਤੇ ਖਿਲਣ ਕੀ ਏ
ਤੇਰੇ ਜਿਸਮ ਦੀ ਖੁਸ਼ਬੂ ,
ਆਖਾਂ ਦੀ ਚਮਕ
ਮੁਖੜੇ ਤੇ ਰੂਹਾਨੀ
ਕਹਿ ਗਈ ਸੋਹਲ ਜਿੰਦਗੀ ਕੀ ਏ..
03/07/14
ਆਖਰ ਬੰਦਿਆ ਮਿੱਟੀ ਹੋ ਕੇ ਮਿੱਟੀ ਵਿੱਚ ਮਿਲ ਜਾਣਾ
ਏ
ਆਰ. ਬੀ. ਸੋਹਲ, ਗੁਰਦਾਸਪੁਰ
ਆਖਰ ਬੰਦਿਆ ਮਿੱਟੀ ਹੋ ਕੇ ਮਿੱਟੀ ਵਿੱਚ ਮਿਲ ਜਾਣਾ ਏ
ਮੁੱਕ ਜਾਣਾ ਜਦੋਂ ਦਾਨਾ ਪਾਣੀ ਮੋਤ ਬਹਾਨਾ ਲਾਉਣਾ ਏ
ਛੋਟੇ ਵਢੇ ਦੇ ਵਿੱਚ ਯਾਰੋ ਮੋਤ ਫਰਕ ਨਾ ਰਖਦੀ ਏ
ਇੱਕੋ ਅੱਖ ਨਾਲ ਤੱਕੇ ਸਭ ਨੂੰ ਆਵੇ ਤਾਂ ਫਿਰ ਭੱਖਦੀ ਏ
ਰਾਜਾ ਹੈ ਜਾਂ ਰੰਕ ਹੋਵੇ ਇਹ ਵਰਤਣਾ ਇੱਕ ਦਿੰਨ ਭਾਣਾ ਏ
ਮੁੱਕ ਜਾਣਾ ਜਦੋਂ ਦਾਨਾ ਪਾਣੀ ਮੋਤ ਬਹਾਨਾ ਲਾਉਣਾ ਏ
ਜਿਉਣਾ ਝੂਠ ਤੇ ਮਰਨਾ ਸੱਚ ਇਹੋ ਸੱਚ ਹੀ ਰਹਿਣਾ ਏ
ਮਿੱਟੀ ਤੇਰੀ ਜਿੰਦਗੀ ਬੰਦਿਆ ਮਿੱਟੀ ਮੋਤ ਦਾ ਗਹਿਣਾ ਏ
ਮਿੱਟੀ ਦੇ ਨਾਲ ਮਿੱਟੀ ਹੋ ਕੇ ਮਿੱਟੀ ਹੀ ਬਣ ਜਾਣਾ ਏ
ਮੁੱਕ ਜਾਣਾ ਜਦੋਂ ਦਾਨਾ ਪਾਣੀ ਮੋਤ ਬਹਾਨਾ ਲਾਉਣਾ ਏ
ਖੁਸ਼ੀਆਂ ਤੇ ਚਾਵਾਂ ਦੇ ਨਾਲ ਹਰ ਪੱਲ ਅਸੀਂ ਬਿਤਾ ਲਈਏ
ਮੋਤ ਨੂੰ ਰੱਖ ਕੇ ਯਾਦ ਹਮੇਸ਼ਾਂ ਆਪਣੇ ਫਰਜ਼ ਨਿਭਾ ਲਈਏ
ਜਿੰਦਗੀ ਵਿਅਰਥ ਲੰਘਾ ਕੇ ਅਸਾਂ ਆਖਰੀ ਪੱਲ ਪਛਤਾਨਾ ਏ
ਮੁੱਕ ਜਾਣਾ ਜਦੋਂ ਦਾਨਾ ਪਾਣੀ ਮੋਤ ਬਹਾਨਾ ਲਾਉਣਾ ਏ
ਬਚਨ ਲਈ ਸਭ ਇੱਸ ਤੋਂ ਯਾਰੋ ਹਰ ਉਪਰਾਲਾ ਕਰਦਾ ਏ
ਪਤਝੜ ਆਉਣ ਤੇ ਭੁਲਣਾ ਨਾ ਕਿ ਹਰ ਕੋਈ ਪੱਤਾ ਝੜਦਾ ਏ
ਅਕਲ “ਸੋਹਲ” ਸਭ ਭੁੱਲ ਜਾਂਦੇ ਜਦੋਂ ਸਮਾਂ ਆਖਰੀ ਆਉਣਾ ਏ
ਮੁੱਕ ਜਾਣਾ ਜਦੋਂ ਦਾਨਾ ਪਾਣੀ ਮੋਤ ਬਹਾਨਾ ਲਾਉਣਾ ਏ
03/07/14
ਦਿਲ ਤੋੜ ਕੇ ਤੂੰ ਸਾਡਾ ਹੋਰਾਂ ਜੋੜ ਲਿਆ ਤੂੰ
ਆਰ. ਬੀ. ਸੋਹਲ, ਗੁਰਦਾਸਪੁਰ
ਦਿਲ ਤੋੜ ਕੇ ਨੀ ਸਾਡਾ ਹੋਰਾਂ ਜੋੜ ਲਿਆ ਤੂੰ
ਸਾਡਾ ਛੱਡਿਆ ਨਾ ਕੱਖ ਮੁੱਖ ਮੋੜ ਲਿਆ ਤੂੰ
ਡੇਰਾ ਪੁੱਟ ਕੇ ਪੁਰਾਣਾ ਅੱਜ ਨਵਾਂ ਲਾ ਲਿਆ
ਅਜ ਹੋਰ ਨਵਾਂ ਯਾਰ ਨੀ ਬਣਾ ਲਿਆ ਤੂੰ
ਵਹਿੰਦੇ ਰਹਿਣਗੇ ਨੀ ਹੰਜੂ ਕਦੇ ਸੁਕਨੇ ਨਹੀ
ਗੀਤ ਗਮਾਂ ਵਾਲੇ ਮੇਰੇ ਕਦੇ ਮੁਕਨੇ ਨਹੀਂ
ਮੇਰਾ ਉਜਾੜਿਆ ਏ ਘਰ ਹੋਰ ਵਸਾ ਲਿਆ ਤੂੰ
ਅਜ ਹੋਰ ਨਵਾਂ ਯਾਰ ਨੀ ਬਣਾ ਲਿਆ ਤੂੰ
ਰਤ ਜਿਗਰ ਦਾ ਨੀ ਤੇਨੂੰ ਮੈ ਪਿਲਾਉਂਦਾ ਰਿਹਾ
ਕੀ ਹੁੰਦੀ ਏ ਵਫ਼ਾ ਮੈ ਤੈਨੂੰ ਸਮਜਾਉਂਦਾ ਰਿਹਾ
ਬੁਜਾ ਕੇ ਸਾਡਾ ਦੀਵਾ ਆਪਣਾ ਜਗਾ ਲਿਆ ਤੂੰ
ਅਜ ਹੋਰ ਨਵਾਂ ਯਾਰ ਨੀ ਬਣਾ ਲਿਆ ਤੂੰ
ਸੁਲਗਦੇ ਰਹਿਣਗੇ ਨੀ ਸਦਾ ਜਜਬਾਤ ਮੇਰੇ
ਸਾਹ ਆਖਰੀ ਵੀ ਕਰ ਜਾਣੇ ਮੈਂ ਨਾਮ ਤੇਰੇ
ਭਾਂਵੇਂ ਦਿਲ ਤੋਂ ਹੀ ਸਾਨੂੰ ਨੀ ਹਟਾ ਲਿਆ ਤੂੰ
ਅਜ ਹੋਰ ਨਵਾਂ ਯਾਰ ਨੀ ਬਣਾ ਲਿਆ ਤੂੰ
03/07/14
ਕਦੇ ਟੁੱਟੇ ਨਾ ਕਿਸੇ ਦੀ ਲੋਕੋ ਯਾਰੀ
ਆਰ. ਬੀ. ਸੋਹਲ, ਗੁਰਦਾਸਪੁਰ
ਕਦੇ ਟੁੱਟੇ ਨਾ ਕਿਸੇ ਦੀ ਲੋਕੋ ਯਾਰੀ
ਦਿੱਲ ਰਹਿੰਦਾ ਭੁੱਬਾਂ ਮਾਰਦਾ
ਪੰਡ ਹੁੰਦੀ ਏ ਗਮਾਂ ਦੀ ਬੜੀ ਭਾਰੀ
ਦਿੱਲ ਰਹਿੰਦਾ ਭੁੱਬਾਂ ਮਾਰਦਾ
ਇਸ਼ਕੇ ਦਾ ਬੂਟਾ ਅਸਾਂ ਰੂਹ ਨਾਲ ਲਾਇਆ ਸੀ
ਹਰ ਇੱਕ ਪੱਤਾ ਨਾਲ ਲਹੂ ਦੇ ਵਸਾਇਆ ਸੀ
ਜੜੋਂ ਪੁੱਟ ਫੇਰੀ ਜ਼ਾਲਮੇਂ ਤੂੰ ਆਰੀ
ਦਿੱਲ ਰਹਿੰਦਾ ਭੁੱਬਾਂ ਮਾਰਦਾ
ਦਿੱਲ ਵਾਲਾ ਰਾਗ ਅਤੇ ਸਾਜ਼ ਗਿਆ ਟੁੱਟਿਆ
ਨਗਮਾਂ ਜੋ ਪਿਆਰ ਦਾ ਸੀ ਗਿਆ ਉਹ ਤਾਂ ਲੁੱਟਿਆ
ਸਾਡੀ ਉੱਝੜੀ ਏ ਸੁਰਾਂ ਦੀ ਕਿਆਰੀ
ਦਿੱਲ ਰਹਿੰਦਾ ਭੁੱਬਾਂ ਮਾਰਦਾ
ਵਫ਼ਾ ਤੇ ਮੁਹੱਬਤਾਂ ਦਾ ਚਰਖਾ ਮੈ ਡਾਇਆ ਸੀ
ਪਿਆਰ ਵਾਲਾ ਰੰਗ ਰੂੰ ਤੇ ਤੱਕਲੇ ਚੜਾਇਆ ਸੀ
ਤੰਦ ਤੋੜੀ ਵੈਰਨੇ ਤੂੰ ਕਈ ਵਾਰੀ
ਦਿੱਲ ਰਹਿੰਦਾ ਭੁੱਬਾਂ ਮਾਰਦਾ
ਜਿੰਦਗੀ ਚ’ ਢੇਰ ਲਾਇਆ ਦੁਖਾਂ ਦਾ ਮੈ ਚਿੰਣ ਕੇ
ਕਿਹੜਾ ਕਿਹੜਾ ਦੱਸਾਂ ਹੁਣ ਉਂਗਲਾਂ ਤੇ ਗਿਣ ਕੇ
ਕੀਤੀ ਹੰਝੂਆਂ ਤੇ ਦੁੱਖਾਂ ਨੇ ਸਵਾਰੀ
ਦਿੱਲ ਰਹਿੰਦਾ ਭੁੱਬਾਂ ਮਾਰਦਾ
ਲੱਖਾਂ ਹੀ ਨਿਆਮਤਾਂ ਮੈ ਤੇਰੇ ਉੱਤੋਂ ਵਾਰੀਆਂ
ਭੁੱਲ ਗਈ ਵਾਦਿਆਂ ਤੇ ਕਸਮਾਂ ਤੂੰ ਸਾਰੀਆਂ
ਸਾਰ ਲਈ ਨੀ ਤੂੰ ਸਾਡੀ ਇੱਕ ਵਾਰੀ
ਦਿੱਲ ਰਹਿੰਦਾ ਭੁੱਬਾਂ ਮਾਰਦਾ
03/07/14
ਦੂਰੋਂ ਵੇਖ ਕੇ ਤੂੰ ਸਾਨੂੰ ਹੱਸ ਪੈਣੀ ਏਂ
ਆਰ. ਬੀ. ਸੋਹਲ, ਗੁਰਦਾਸਪੁਰ
ਦੂਰੋਂ ਵੇਖ ਕੇ ਤੂੰ ਸਾਨੂੰ ਹੱਸ ਪੈਣੀ ਏਂ
ਕਦੇ ਕੋਲ ਆ ਕੇ ਦਿੱਲ ਦੀ ਨਾ ਕਹਿਨੀ ਏਂ
ਤੇਰੇ ਨਖਰੇ ਨੇ ਕੀਤਾ ਅਵਾਜ਼ਾਰ ਨੀ
ਦੇਵੀ ਬਣੀ ਏਂ ਤੂੰ ਹੁਸਣ ਬਜਾਰ ਨੀ
ਅਸੀਂ ਜੇਠ ਦਾ ਦੁਪਿਹਰਾ ਸਿਰ ਸਹਿੰਦੇ ਹਾਂ
ਤੇਰੇ ਦੀਦ ਲਈ ਰਾਹਾਂ ਉੱਤੇ ਬਹਿੰਦੇ ਹਾਂ
ਤੇਰਾ ਰੇਸ਼ਮੀ ਬਦਨ ਤੱਪ ਜਾਵੇ ਨਾ
ਨਿੱਤ ਛਾਂ ਕਰੋ ਪਲਕਾਂ ਨੂੰ ਕਹਿੰਦੇ ਹਾਂ
ਜਦੋਂ ਛੱਡਣੀ ਏਂ ਨਜ਼ਰਾਂ ਦੇ ਤੀਰ ਨੀ
ਲੰਘ ਸੀਨੇ ਵਿਚੋਂ ਜਾਂਦੇ ਦਿੱਲ ਚੀਰ ਨੀ
ਹੁਣ ਵਸਲਾਂ ਦਾ ਦੇਦੇ ਉਪਹਾਰ ਤੂੰ
ਜਿੰਦ ਮੁੰਕ ਜਾਣੀ ਕਰ ਉਪਕਾਰ ਤੂੰ
ਆਜਾ ਮਾਰ ਲੈ ਤੂੰ ਸੋਹਲ ਉੱਤੇ ਝਾਤ ਨੀ
ਦਿੱਲ ਤਲੀ ਉੱਤੇ ਲੈ ਲਾ ਤੂੰ ਸੁਗਾਤ ਨੀ
ਅੱਜ ਕਦਰ ਨਾ ਤੈਨੂੰ ਸਾਡੇ ਪਿਆਰ ਦੀ
ਨਹੀਂ ਤਾਂ ਜਿੱਤੀ ਬਾਜ਼ੀ ਕਦੇ ਨਾ ਤੂੰ ਹਾਰਦੀ
03/07/14
ਕੀ ਦੱਸੀਏ ਸੱਜਣਾ ਤੇਥੋਂ ਵੇ ਸਾਡੀ ਨਜਰ ਹਟਾਈ ਨਹੀ
ਜਾਂਦੀ
ਆਰ. ਬੀ. ਸੋਹਲ, ਗੁਰਦਾਸਪੁਰ
ਕੀ ਦੱਸੀਏ ਸੱਜਣਾ ਤੇਥੋਂ ਵੇ ਸਾਡੀ ਨਜਰ ਹਟਾਈ ਨਹੀ ਜਾਂਦੀ ।
ਇਸ ਦਿੱਲ ਤੇ ਪੀੜਾ ਕਾਬਜ਼ ਹੈ ਜੋ ਹੋਰ ਘਟਾਈ ਨਹੀਂ ਜਾਂਦੀ ।
ਅੱਜ ਆ ਕੇ ਸਾਡੇ ਨੇੜੇ ਵੇ ਤੂੰ ਪੜ ਲੈ ਦਿੱਲ ਦੀਆਂ ਰਮਜ਼ਾਂ ਨੂੰ ,
ਸਾਡੇ ਨੈਣਾਂ ਵਿੱਚ ਉਹ ਦੋਲਤ ਹੈ ਜੋ ਐਂਵੇਂ ਲੁਟਾਈ ਨਹੀਂ ਜਾਂਦੀ ।
ਰੂਹ ਅਜਲਾਂ ਤੋਂ ਹੀ ਪਿਆਸੀ ਹੈ ਇਸ ਦਾਸੀ ਤੇਰੀ ਹੋ ਜਾਣਾ,
ਇਹ ਸ਼ੈ ਮੁਹਬੱਤ ਵੇ ਚੰਨਾਂ ਹਰ ਕਿਸੇ ਨਾ ਵਟਾਈ ਨਹੀਂ ਜਾਂਦੀ ।
ਮੈਂ ਮਾਰੂਥਲ ਦੇ ਰਸਤਿਆਂ ਤੇ ਅੰਜਾਨ ਬਣ ਕੇ ਭਟਕ ਰਹੀ,
ਮੈਨੂੰ ਮੰਜਲ ਤੱਕ ਤੂੰ ਲੈ ਜਾ ਵੇ ਦੂਰੀ ਹੋਰ ਘਟਾਈ ਨਹੀਂ ਜਾਂਦੀ ।
ਨੈਣ ਸਮੁੰਦਰ ਤਰ ਕੇ ਵੇ ਤੇਰੇ ਦਿੱਲ ਵਿੱਚ ਵਾਸਾ ਕਰ ਲਿਆ ਮੈਂ,
ਗਲ ਅੱਜ ਤੈਨੂੰ ਸੁਣਨੀ ਪਉ ਮੈਥੋਂ ਜੁਬਾਂ ਕਟਾਈ ਨਹੀਂ ਜਾਂਦੀ ।
03/07/14
ਮੇਰੀ ਦਿੱਲ ਦੀ ਧਰਤੀ ਤੇ ਸੱਜਣਾ
ਆਰ. ਬੀ. ਸੋਹਲ, ਗੁਰਦਾਸਪੁਰ
ਮੇਰੀ ਦਿੱਲ ਦੀ ਧਰਤੀ ਤੇ ਸੱਜਣਾ ਰਹੇ ਹਰ ਦਮ ਪਤਝੜ ਛਾਇਆ ਵੇ ।
ਉਹ ਢਹਿੰਦਾ ਢਹਿੰਦਾ ਢਹਿ ਜਾਣਾ ਜਿਹੜਾ ਰੇਤ ਤੇ ਘਰ ਬਣਾਇਆ ਵੇ,
ਅਸੀਂ ਇਸ਼ਕ ‘ਚ ਅੱਗੇ ਵਧ ਗਏ ਹਾਂ ਪਿਛੇ ਮੁੜਣਾ ਵੀ ਹੁਣ ਨਹੀਂ ਸੋਖਾ,
ਨਾ ਤਿੜਕ ਜਾਵਾਂ ਮੈਂ ਕਚ ਵਾਂਗੂੰ ਪਥਰਾਂ ਨਾਲ ਦਿੱਲ ਵਟਾਇਆ ਵੇ ।
ਤੇਰੀ ਆਸ ਦੀ ਬੁਨਤੀ ਬੁਣ ਬੁਣ ਕੇ ਮੈਂ ਗਮ ਵਿਚੋਂ ਖੁਸ਼ੀਆਂ ਲਭਦੀ ਹਾਂ,
ਰੱਖਾਂ ਨਜ਼ਰਾਂ ਮੈਂ ਤੇਰੇ ਰਾਹਾਂ ਵਿੱਚ ਦਹਿਲੀਜ਼ ਤੇ ਵਕਤ ਬਿਤਾਇਆ ਵੇ ।
ਸਾਨੂ ਆਸ ਵਸਲ ਦੀ ਦੇ ਗਿਆ ਤੂੰ ਪਰ ਯਾਦ ਨਾ ਕਿਧਰੇ ਕੀਤਾ ਏ,
ਅੱਗ ਯਾਦਾਂ ਦੀ ਅਸੀਂ ਰੱਖ ਸੀਨੇ ਸਧਾ ਆਪਣਾ ਆਪ ਜਲਾਇਆ ਵੇ ।
ਇੱਕ ਵਾਰ ਤੂੰ ਆ ਕੇ ਮਿਲ ਸੱਜਣਾ ਸਾਹਾਂ ਦੀ ਡੋਰ ਨਾ ਟੁੱਟ ਜਾਵੇ,
ਤੈਨੂ ਪਾਉਣ ਦੀ ਖਾਤਿਰ ਵੇ ਸੋਹਲ ਮੈਂ ਆਪਣਾ ਆਪ ਮਿਟਾਇਆ ਵੇ ।
01/07/14
ਮੇਰੇ ਹਰਫ਼ ਵੀ ਹੁਣ ਤਾਂ ਹਫ਼ ਗਏ ਨੇ
ਆਰ. ਬੀ. ਸੋਹਲ, ਗੁਰਦਾਸਪੁਰ
ਮੇਰੇ ਹਰਫ਼ ਵੀ ਹੁਣ ਤਾਂ ਹਫ਼ ਗਏ ਨੇ
ਪੂਰੀ ਕਰ ਲਵਾਂ ਮੈਂ ਕਿਦਾਂ ਕਖਾਣੀ ਨੀ
ਜਾ ਬੈਠ ਗਿਆ ਨਦੀ ਦੇ ਤੂੰ ਓਸ ਕੰਡੇ
ਵਿੱਚ ਵਗਦਾ ਏ ਜਾਲਮ ਪਾਣੀ ਨੀ
ਹੁਣ ਬਦਲੇ ਖਿਆਲ ਹਵਾਵਾਂ ਨੇ
ਇੱਕ ਸ਼ੋਕ ਸੁਨੇਹਾ ਘੱਲਿਆ ਏ
ਦਹਿਲੀਜ਼ ਤੋਂ ਮਾਹੀ ਮੁੱੜ ਚੱਲਿਆ
ਬੂਹਾ ਆਣ ਗਮਾਂ ਨੇ ਮੱਲਿਆ ਏ
ਸਾਨੂੰ ਅੱਗ ਰਾਖਵੀਂ ਦੇ ਦਿੱਤੀ
ਇਹਨੂੰ ਬੁਝਨੋ ਰਾਖੀ ਕੋਣ ਕਰੇ
ਜੋ ਧੁੱਖਦੀ ਰਹਿੰਦੀ ਦਿੱਲ ਮੇਰੇ
ਸੇਕ ਉੱਸਦਾ ਹੁਣ ਭਲਾ ਕੋਣ ਜਰੇ
ਤੇਰੇ ਨੈਣਾਂ ਵੀ ਅੱਜ ਸੁਣਾ ਦਿੱਤੀ
ਕੁਝ ਕਹਿ ਕੇ ਗੱਲ ਮੁਕਾ ਦਿੱਤੀ
ਪਰ ਅਜੇ ਵੀ ਤੇਰੇ ਹੋਕਿਆਂ ਨੇ
ਸਾਡੇ ਮੇਲ ਦੀ ਤਾਂਗ ਵਧਾ ਦਿੱਤੀ
ਜੇ ਨਜਰ ਤੇਰੀ ਮਨਜੂਰ ਹੋਵਾਂ
ਤੇਰੇ ਕਦਮਾਂ ਦੇ ਵਿੱਚ ਚੂਰ ਹੋਵਾਂ
ਮੈਂ ਕਰ ਲਾਂ ਪੂਰੀ ਕਖਾਣੀ ਨੂੰ
ਸੋਹਲ ਕੋਲੋਂ ਨਾ ਕਦੇ ਦੂਰ ਹੋਵਾਂ
01/07/14
ਤੇਰੇ ਦਿੱਲ ਦੀ ਸੱਜਣਾ ਤੂੰ ਜਾਣੇ
ਆਰ. ਬੀ. ਸੋਹਲ, ਗੁਰਦਾਸਪੁਰ
ਤੇਰੇ ਦਿੱਲ ਦੀ ਸੱਜਣਾ ਤੂੰ ਜਾਣੇ
ਅਸੀਂ ਪਿਆਰ ਤੇਰੇ ਨਾਲ ਕੀਤਾ ਏ
ਨਾ ਮਰਨੋ ਕੋਈ ਡਰ ਸਾਨੂੰ
ਅਸਾਂ ਜ਼ਹਿਰ ਪਿਆਲਾ ਪੀਤਾ ਏ
ਹਰ ਰਾਤ ਗੁਜਰਦੀ ਜਾਗਦਿਆਂ
ਹਰ ਦਿੰਨ ਵਿੱਚ ਚੇਤਾ ਤੇਰਾ ਵੇ
ਤੇਰੇ ਰਾਹਾਂ ਵਿੱਚ ਮੈਂ ਖੱੜ ਜਾਵਾਂ
ਤੇਰਾ ਵੇਖਣ ਲਈ ਬਸ ਚੇਹਰਾ ਵੇ
ਨਾ ਵੇਖਣ ਤਾਂ ਇਹ ਪਿਆਸੇ ਨੇ
ਸਾਡੇ ਨੈਣਾਂ ਦੀ ਮਜਬੂਰੀ ਏ
ਮਿਲੇ ਝਲਕ ਤੇਰੀ ਤਾਂ ਸਾਹ ਤੁਰਦੇ
ਤੈਨੂੰ ਤੱਕਣਾ ਹੀ ਬੜਾ ਜਰੂਰੀ ਏ
ਤੇਰੇ ਬਿਨ ਨਾ ਕਦੇ ਵੀ ਮੈਂ ਸੱਜਣਾ
ਇੱਕ ਪੱਲ ਵੀ ਨਾ ਮੈਂ ਲੰਘਾਵਾਂਗੀ
ਤੇਰੀ ਚੋਖਟ ਵਿੱਚ ਮੈਂ ਸਿਰ ਰੱਖ ਕੇ
ਬਸ ਸਾਰੀ ਉਮਰ ਬਤਾਂਵਾਂਗੀ
ਅਸੀਂ ਸੋਚ ਸਮਝ ਵੇ ਮਾਹੀਆ
ਦਿੱਲ ਤੇਰੇ ਲਈ ਹੀ ਹਾਰਿਆ ਏ
ਹੁਣ ਦੁਖਾਂ ਦੀ ਦੱਸ ਕੀ ਚਿੰਤਾ
ਸੁਖ ਤੇਰੇ ਤੋਂ ਅਸੀਂ ਵਾਰਿਆ ਵੇ
ਇੱਕ ਵਾਰੀ ਆ ਕੇ ਮਿਲ ਚੰਨਾ
ਮੈਨੂੰ ਡੰਗਦੀ ਬੜਾ ਜੁਦਾਈ ਵੇ
ਜੇ ਹੋਵੇ ਯਾਰ ਨਾ ਕੋਲ ਮੇਰੇ
ਕਿਸ ਕੰਮ ਦੀ ਸੋਹਲ ਖੁਦਾਈ ਵੇ
01/07/14
ਨਾ ਦਿੰਨ ਚੰਗਾ ਲੱਗੇ ਨਾ ਹੀ ਰਾਤ ਚੰਗੀ ਲੱਗੇ
ਆਰ. ਬੀ. ਸੋਹਲ, ਗੁਰਦਾਸਪੁਰ
ਦਿੰਨ ਚੰਗਾ ਲੱਗੇ ਨਾ ਹੀ ਰਾਤ ਚੰਗੀ ਲੱਗੇ
ਹੁਣ ਹਰ ਇੱਕ ਪੱਲ ਮੈਨੂ ਸਾਲ ਜਿਹਾ ਲੱਗੇ
ਸਾਰਾ ਸਾਰਾ ਦਿੰਨ ਵੇ ਮੈਂ ਔਸੀਆਂ ਹੀ ਪਾਵਾਂ
ਹੋ ਕੇ ਦੂਰ ਅੜਿਆ ਕਿਓਂ ਦਿੱਤੀਆਂ ਸਜਾਵਾਂ
ਸਾਉਣ ਦਾ ਮਹੀਨਾ ਮੈਨੂੰ ਸੁੱਕਾ-ਸੁੱਕਾ ਲੱਗੇ
ਹੁਣ ਹਰ ਇੱਕ ਪੱਲ ਮੈਨੂ ਸਾਲ ਜਿਹਾ ਲੱਗੇ
ਸੋਚਾਂ ਵਾਲੀ ਬੁੱਕਲ ‘ਚ ਮੁੰਹ ਮੈਂ ਲੁਕਵਾਂ
ਗਿਣਦੀ ਹੀ ਤਾਰੇ ਸਾਰੀ ਰਾਤ ਮੈਂ ਲੰਘਾਵਾਂ
ਚਾਨਣੀ ਵੀ ਭੈੜੀ ਮੈਨੂੰ ਕਾਲੀ-ਕਾਲੀ ਲਗੇ
ਹੁਣ ਹਰ ਇੱਕ ਪੱਲ ਮੈਨੂ ਸਾਲ ਜਿਹਾ ਲੱਗੇ
ਕਿਹੜਾ ਸੁਣੇ ਹੁਣ ਸਾਡੇ ਦੁਖਾਂ ਦੀ ਕਖਾਣੀ
ਤੂੰ ਜਾ ਕੇ ਪ੍ਰਦੇਸ ਸਾਡੀ ਖ਼ਬਰ ਨਾ ਜਾਣੀ
ਤੇਰੇ ਬਾਝੋਂ ਪੋਣ ਵੀ ਹਿਜਰ ਵਾਲੀ ਵਗੇ
ਹੁਣ ਹਰ ਇੱਕ ਪੱਲ ਮੈਨੂ ਸਾਲ ਜਿਹਾ ਲੱਗੇ
ਹੋ ਕੇ ਦੂਰ ਮੈਥੋਂ ਵੇ ਤੂੰ ਦੱਸ ਕੀ ਕਮਾਇਆ
ਦਿੱਲਾਂ ਵਿੱਚ ਜ਼ਾਲਮਾਂ ਵਿਛੋੜਾ ਕਾਥੋਂ ਪਾਇਆ
ਵਤਨਾਂ ‘ਚ ਤੇਰੇ ਬਿਨਾ ਸੁੰਨਾ ਸੁੰਨਾ ਲੱਗੇ
ਹੁਣ ਹਰ ਇੱਕ ਪੱਲ ਮੈਨੂ ਸਾਲ ਜਿਹਾ ਲੱਗੇ
01/07/14
ਤੇਰੇ ਰਾਹਾਂ ਵਿੱਚ ਅੱਖੀਆਂ ਵਿਛਾਉਣ ਲੱਗੇ ਹਾਂ
ਆਰ. ਬੀ. ਸੋਹਲ, ਗੁਰਦਾਸਪੁਰ
ਤੇਰੇ ਰਾਹਾਂ ਵਿੱਚ ਅੱਖੀਆਂ ਵਿਛਾਉਣ ਲੱਗੇ ਹਾਂ
ਤੇਰੇ ਕਦਮਾਂ ‘ਚ ਦੁਨੀਆਂ ਝੁਕਾਉਣ ਲੱਗੇ ਹਾਂ
ਅੱਜ ਝੁੱਲਦੇ ਤੁਫਾਨਾਂ ਅੱਗੇ ਸ਼ੀਸ ਨੂੰ ਨਿਮਾ ਕੇ
ਅਸੀਂ ਇਸ਼ਕੇ ਦੀ ਜੋਤ ਨੂੰ ਜਗਾਉਣ ਲੱਗੇ ਹਾਂ
ਵੇਖਿਆ ਜਦੋਂ ਦਾ ਤੈਨੂੰ ਦਿੱਲ ‘ਚ ਨਾ ਚੈਨ ਵੇ
ਉੱਡ ਗਈਆਂ ਨੀਂਦਰਾਂ ਨਾ ਕਾਬੂ ਵਿੱਚ ਨੈਣ ਵੇ
ਰਾਤ ਸਾਰੀ ਪਲਕਾਂ ਹਿਲਾਉਣ ਲੱਗੇ ਹਾਂ
ਅਸੀਂ ਇਸ਼ਕੇ ਦੀ ਜੋਤ ਨੂੰ ਜਗਾਉਣ ਲੱਗੇ ਹਾਂ
ਦਿੱਲਾਂ ਦਿਆ ਜਾਣੀਆਂ ਤੂੰ ਸਾਹਾਂ ਦਾ ਵੀ ਹਾਣੀ ਏਂ
ਪਿਆਰ ਤੋਂ ਵੀ ਵੱਢੀ ਕਿਹੜੀ ਦੱਸ ਦੇ ਨਿਸ਼ਾਨੀ ਏਂ
ਸਾਰਾ ਕੁਝ ਤੇਰੇ ਤੋਂ ਲੁਟਾਉਣ ਲੱਗੇ ਹਾਂ
ਅਸੀਂ ਇਸ਼ਕੇ ਦੀ ਜੋਤ ਨੂੰ ਜਗਾਉਣ ਲੱਗੇ ਹਾਂ
ਵੇਖੀਂ ਸਾਡੀ ਵਫ਼ਾ ਉੱਤੇ ਕਰੀਂ ਨਾ ਤੂੰ ਸ਼ੱਕ ਵੇ
ਪੈੜਾਂ ਨੇ ਮੁਹੱਬਤਾਂ ਤੇ ਪੈਰ ਤੂੰ ਵੀ ਰੱਖ ਵੇ
ਤੇਰੇ ਉੱਤੇ ਹੱਕ ਨੂੰ ਜਤਾਉਣ ਲੱਗੇ ਹਾਂ
ਅਸੀਂ ਇਸ਼ਕੇ ਦੀ ਜੋਤ ਨੂੰ ਜਗਾਉਣ ਲੱਗੇ ਹਾਂ
ਹਰਫ਼ ਤਾਂ ਮੇਰੇ ਤੈਨੂੰ ਲਿਖਣੋ ਨਾ ਰਹਿੰਦੇ ਨੇ
ਕਵਿਤਾ ਦਾ ਰੂਪ ਤੇ ਗਜ਼ਲ ਤੈਨੂੰ ਕਹਿੰਦੇ ਨੇ
ਤੈਨੂੰ ਸੋਹਲ ਦੇ ਖਿਆਲਾਂ ‘ਚ ਲਿਆਉਣ ਲੱਗੇ ਹਾਂ
ਅਸੀਂ ਇਸ਼ਕੇ ਦੀ ਜੋਤ ਨੂੰ ਜਗਾਉਣ ਲੱਗੇ ਹਾਂ
01/07/14
ਧੋਖਿਆਂ ਦੇ ਤੀਰ ਸਾਡੇ ਦਿੱਲ ਖੁੱਬੇ ਰਹਿਣਗੇ
ਆਰ. ਬੀ. ਸੋਹਲ, ਗੁਰਦਾਸਪੁਰ
ਧੋਖਿਆਂ ਦੇ ਤੀਰ ਸਾਡੇ ਦਿੱਲ ਖੁੱਬੇ ਰਹਿਣਗੇ
ਸੁੱਕ ਜਾਣੇ ਨੀਰ ਕਦੇ ਨੈਣਾਂ ਚੋਂ ਨਾ ਵਹਿਣਗੇ
ਤੈਨੂੰ ਜ਼ਲਮੇ ਨੀ ਕਦੇ ਦਿੱਲੋਂ ਨਾ ਵਸਾਰਿਆ
ਨੈਣਾਂ ਚ ਬਿਠਾਇਆ ਕਦੇ ਪੁੰਝੇ ਨਾ ਉਤਾਰਿਆ
ਕੀਤੀ ਬੇ-ਵਫਾਈ ਸਦਾ ਇਹੀ ਤੈਨੂੰ ਕਹਿਣਗੇ
ਸੁੱਕ ਜਾਣੇ ਨੀਰ ਕਦੇ ਨੈਣਾਂ ਚੋਂ ਨਾ ਵਹਿਣਗੇ
ਖੁਸ਼ੀਆਂ ਨੂੰ ਤਾਪ ਪੈਣ ਰੀਝਾਂ ਨੂੰ ਵੀ ਦੰਦਲਾਂ
ਮੁੱਕ ਚੱਲੇ ਸਾਹ ਦੱਸ ਹੋਰ ਕਿਥੋਂ ਮੰਗ ਲਾਂ
ਹਰਫ਼ ਵੀ ਵੈਨ ਪਾਉਂਦੇ ਮੱੜੀ ਤੱਕ ਜਾਣਗੇ
ਸੁੱਕ ਜਾਣੇ ਨੀਰ ਕਦੇ ਨੈਣਾਂ ਚੋਂ ਨਾ ਵਹਿਣਗੇ
ਸੜ ਜਾਣ ਅੱਖਾਂ ਕੀ ਤੂੰ ਜਾਣੇ ਹੰਝੂ ਖਾਰੇ ਨੀ
ਪੱਥਰਾਂ ਚ ਵੱਸੀ ਕੀ ਤੂੰ ਜਾਣੇ ਕੱਚੇ ਢਾਰੇ ਨੀ
ਜ਼ੁਲਮ ਤੁਫਾਨਾਂ ਵਿੱਚ ਇਹ ਤਾਂ ਢਹਿੰਦੇ ਰਹਿਣਗੇ
ਸੁੱਕ ਜਾਣੇ ਨੀਰ ਕਦੇ ਨੈਣਾਂ ਚੋਂ ਨਾ ਵਹਿਣਗੇ
ਹਿਜਰ ਹਨੇਰਾ ਨੀ ਤੂੰ ਮੇਰੇ ਪੱਲੇ ਪਾਇਆ ਏ
ਚੂਸ ਕੇ ਤੂੰ ਰੱਤ ਲਾਂਭੂ ਹੱਡੀਆਂ ਨੂੰ ਲਾਇਆ ਏ
“ਸੋਹਲ” ਦੀਆਂ ਲਿਖਤਾਂ ‘ਚ ਦਾਗ ਤੇਰੇ ਰਹਿਣਗੇ
ਸੁੱਕ ਜਾਣੇ ਨੀਰ ਕਦੇ ਨੈਣਾਂ ਚੋਂ ਨਾ ਵਹਿਣਗੇ
01/07/14
ਲਫ਼ਜ਼ਾਂ ਦੀ ਉਹ ਚਮਕ ਚੰਦ ਤਾਰੇ ਅੱਜ ਕਿਧਰ ਗਏ
ਆਰ. ਬੀ. ਸੋਹਲ, ਗੁਰਦਾਸਪੁਰ
ਲਫ਼ਜ਼ਾਂ ਦੀ ਉਹ ਚਮਕ ਚੰਦ ਤਾਰੇ ਅੱਜ ਕਿਧਰ ਗਏ ।
ਜੋ ਵੰਡਦੇ ਸੀ ਬਹਾਰਾਂ ਉਹ ਨਜ਼ਾਰੇ ਅੱਜ ਕਿਧਰ ਗਏ ।
ਅੱਗ ਦੀਆਂ ਲਪਟਾਂ ਵਿਚੋਂ ਲੰਘਣਾ ਸਾਡਾ ਸ਼ੋਕ ਸੀ,
ਚੱਲਦੇ ਸੀ ਨਾਲ ਜੋ ਉਹ ਸਹਾਰੇ ਅੱਜ ਕਿਧਰ ਗਏ ।
ਮੰਜਲਾਂ ਤੇ ਪਹੁੰਚ ਜਾਵਾਂ ਰਾਹਾਂ ਤੇ ਮੈਂ ਚਲਦਾ ਰਿਹਾ,
ਰਸਤੇ ਵਿੱਚ ਮਿਲੇ ਜੋ ਇਸ਼ਾਰੇ ਅੱਜ ਕਿਧਰ ਗਏ ।
ਸੰਜਮ ਨਾਲ ਵਗਦਾ ਰਿਹਾ ਆਪਣੀ ਹੀ ਮੌਜ ਵਿੱਚ,
ਦੂਰ ਆ ਕੇ ਵੇਖਦਾਂ ਹਾਂ ਕਿਨਾਰੇ ਅੱਜ ਕਿਧਰ ਗਏ ।
ਅੰਬ ਦੇ ਉਹ ਬੂਟੇ ਤੇ ਪਿੱਪਲਾਂ ਦੀਆਂ ਜੋ ਛਾਵਾਂ ਸਨ,
ਝੂਟਦੇ ਦੇ ਜੋ ਪੀਂਘਾਂ ਤੇ ਹੁਲਾਰੇ ਅੱਜ ਕਿਧਰ ਗਏ ।
ਲਿਖੱਤਾਂ ਚ ਸਕੂਨ ਬੜਾ ਤੇ ਬੋਲਾਂ ਚ ਕਮਾਲ ਸੀ,
ਸੋਚਾਂ ਉਹ ਲਿਖਾਰੀ ਤੇ ਬੁਲਾਰੇ ਅੱਜ ਕਿਧਰ ਗਏ ।
30/06/14
ਅੱਜ ਕੱਲ ਪੰਛੀ ਸਹਿਮੇ ਸਹਿਮੇ ਰਹਿੰਦੇ ਨੇ
ਆਰ. ਬੀ. ਸੋਹਲ, ਗੁਰਦਾਸਪੁਰ
ਅੱਜ ਕੱਲ ਪੰਛੀ ਸਹਿਮੇ ਸਹਿਮੇ ਰਹਿੰਦੇ ਨੇ
ਉਝੜਿਆ ਰੈਨ-ਬਸੇਰਾ ਭਟਕੇ ਰਹਿੰਦੇ ਨੇ
ਹੁਣ ਚੱੜਦੇ ਸੂਰਜ ਨੂੰ ਸਲਾਮਾਂ ਹੋਵਣ ਜੀ
ਲੋੜ ਪੈਣ ਤੇ ਯਾਰ ਨਾ ਨੇੜੇ ਬਹਿੰਦੇ ਨੇ
ਹੱਕ ਸੱਚ ਦੀ ਗੱਲ ਜੋ ਮੂੰਹੋਂ ਕਢਦਾ ਏ
ਅੱਖੀਂ ਮੁਨਸਬ ਦੇ ਰੜਕਦੇ ਰਹਿੰਦੇ ਨੇ
ਜਖ਼ਮ ਮੁਹਬੱਤਾਂ ਵਾਲੇ ਕਈਆਂ ਖਾਦੇ ਜੀ
ਮਿਠਾ ਮਿਠਾ ਦਰਦ ਉਹ ਸਹਿੰਦੇ ਰਹਿੰਦੇ ਨੇ
ਤੂਤਾਂ ਵਾਲੇ ਖੂਹ ਤੇ ਬਣਦੀਆਂ ਢਾਣੀਆਂ ਸੀ
ਅੱਜ ਕੱਲ ਉਹ ਟਿੱਲੇ ਵੀ ਤੱਪਦੇ ਰਹਿੰਦੇ ਨੇ
ਜਗਮਗ ਤੇਰਾ ਸ਼ਹਿਰ ਤੇ ਖੂਬ ਨਜ਼ਾਰੇ ਸੀ
ਅੱਜ-ਕੱਲ ਪਰ ਉਸਨੂੰ ਤਾਂ ਜੰਗਲ ਕਹਿੰਦੇ ਨੇ
ਖੂਨ ਵਹਾਇਆ ਕਈਆਂ ਪੱਟ ਚਰਾਇਆ ਏ
ਉਲਫਤ ਦੇ ਵਿੱਚ ਪਾਗਲ ਜਿਹਾ ਕਹਾਉਂਦੇ ਨੇ
ਝੂਠਿਆਂ ਨੂੰ ਤਾਂ ਲੋਕ ਸਿੰਘਾਸਨ ਦੇਂਦੇ ਨੇ
ਸਚਿਆਂ ਨੂੰ ਸ਼ਮਸ਼ਾਨ ‘ਚ ਧੱਕਦੇ ਰਹਿੰਦੇ ਨੇ
ਸੋਹਲ ਕੋਲ ਜੋ ਆਇਆ ਕੋਈ ਤਾਂ ਮਤਲਬ ਹੈ
ਆਪਣਾ ਕੀਮਤੀ ਸਮਾਂ ਕੋਣ ਗਵਾਉਂਦੇ ਨੇ
30/06/14
ਤੇਰੇ ਦਰ ਉੱਤੇ ਆਏ ਹਾਂ ਫਕੀਰ ਬਣਕੇ
ਆਰ. ਬੀ. ਸੋਹਲ, ਗੁਰਦਾਸਪੁਰ
ਤੇਰੇ ਦਰ ਉੱਤੇ ਆਏ ਹਾਂ ਫਕੀਰ ਬਣਕੇ
ਖੈਰ ਮੰਗਦੇ ਹਾਂ ਤੇਰੇ ਤੋਂ ਹਬੀਬ ਬਣਕੇ
ਨੈਨ ਦੀਦ ਦੇ ਪਿਆਸੇ ਭੁੱਲੇ ਬੁੱਲੀਆਂ ਨੇ ਹਾਸੇ
ਰੂਹ ਨੂੰ ਭਟਕਣ ਤੇਰੀ ਤੈਨੂ ਲੋਚੇ ਚਾਰੇ ਪਾਸੇ
ਮੁੱਖ ਮੋੜੀ ਨਾਂ ਤੂੰ ਸਾਥੋ ਨੀ ਰਕੀਬ ਬਣਕੇ
ਖੈਰ ਮੰਗਦੇ ਹਾਂ ਤੇਰੇ ਤੋਂ ਹਬੀਬ ਬਣਕੇ
ਸੇਕ ਤੰਨ ਤੇ ਹੰਢਾਇਆ ਐਸਾ ਜੋਗ ਕਮਾਇਆ
ਮੇਰੀ ਜਿੰਦ ਦਾ ਸਵਾਮੀ ਸਾਨੂੰ ਮੋੜ ਲਿਆਇਆ
ਵਿੱਚ ਖੜ ਜਾ ਤੂੰ ਰੂਹਾਂ ਦੇ ਨਸੀਬ ਬਣਕੇ
ਖੈਰ ਮੰਗਦੇ ਹਾਂ ਤੇਰੇ ਤੋਂ ਹਬੀਬ ਬਣਕੇ
ਅਸੀਂ ਕੰਨ ਪੜਵਾਏ ਨਾਲੇ ਕੰਜਰੀ ਕੁਹਾਏ
ਤੈਨੂੰ ਵੇਖਾਂ ਇੱਕ ਵਾਰੀ ਹੰਝੂ ਲਹੁ ਦੇ ਵਹਾਏ
ਜਿੰਦ ਬਚ ਜਾਉ ਆ ਜਾ ਤੂੰ ਤਬੀਬ ਬਣਕੇ
ਖੈਰ ਮੰਗਦੇ ਹਾਂ ਤੇਰੇ ਤੋਂ ਹਬੀਬ ਬਣਕੇ
ਪਈ ਜਦੋਂ ਦੀ ਜੁਦਾਈ ਭੁੱਲੇ ਰੱਬ ਦੀ ਖੁਦਾਈ
ਰੱਬ ਮੰਨ ਲਿਆ ਤੈਨੂੰ ਦੇਂਦਾ ਫਿਰਾਂ ਮੈਂ ਦੁਹਾਈ
ਰਹਾਂ ਜੱਪਦਾ ਮੈਂ ਤੈਨੂੰ ਨੀ ਕਰੀਬ ਬਣਕੇ
ਖੈਰ ਮੰਗਦੇ ਹਾਂ ਤੇਰੇ ਤੋਂ ਹਬੀਬ ਬਣਕੇ
30/06/14
ਆਜਾ ਵੇ ਮਾਹੀ ਹੁਣ ਕਮਲੀ ਦੇ ਵਿਹੜੇ
ਆਰ. ਬੀ. ਸੋਹਲ, ਗੁਰਦਾਸਪੁਰ
ਆਜਾ ਵੇ ਮਾਹੀ ਹੁਣ ਕਮਲੀ ਦੇ ਵਿਹੜੇ
ਕਿਹੜੀ ਸਾਥੋਂ ਭੁੱਲ ਦੱਸ ਦੋਸ਼ ਹੋਏ ਜਿਹੜੇ
ਤੇਰੇ ਅੱਗੇ ਸ਼ੀਸ਼ ਚੰਨਾ ਨਿੱਤ ਮੈਂ ਝੁਕਾਇਆ ਏ
ਪਿਆਰ ਵਾਲਾ ਨਗਮਾ ਤੇਰੇ ਸੰਗ ਗਾਇਆ ਏ
ਤੇਰੇ ਬਿਨਾ ਬੋਲ ਗੁੰਗੇ ਕੋਣ ਸਾਜ਼ ਛੇੜੇ
ਆਜਾ ਵੇ ਮਾਹੀ ਹੁਣ ਕਮਲੀ ਦੇ ਵਿਹੜੇ
ਢਲ ਗਈਆਂ ਸ਼ਾਮਾਂ ਅਤੇ ਹੋ ਗਿਆ ਹਨੇਰਾ ਵੇ
ਕਦੋਂ ਰਾਤ ਮੁੱਕੇ ਕਦੋਂ ਹੋਏਗਾ ਸਵੇਰਾ ਵੇ
ਹੋਲੀ ਹੋਲੀ ਗਮ ਹੁਣ ਹੋਏ ਨੇੜੇ-ਨੇੜੇ
ਆਜਾ ਵੇ ਮਾਹੀ ਹੁਣ ਕਮਲੀ ਦੇ ਵਿਹੜੇ
ਚੀਰ ਚ ਸੰਦੂਰ ਯਾਦਾਂ ਤੇਰੀਆਂ ਦਾ ਪਾਇਆ ਏ
ਚੂੜਾ ਸੁਹਾਗ ਸੋਹਣੀ ਵੀਣੀ ਤੇ ਸਜਾਇਆ ਏ
ਕਾਥੋਂ ਦੇਰੀ ਲਾਈ ਕਿਓਂ ਤੂੰ ਪਾਏ ਨੇ ਬਖੇੜੇ
ਆਜਾ ਵੇ ਮਾਹੀ ਹੁਣ ਕਮਲੀ ਦੇ ਵਿਹੜੇ
ਮਾਹੀ ਦੇ ਮਿਲਾਪ ਵਾਲਾ ਦੀਵਾ ਮੈਂ ਜਗਾਉਦੀ ਹਾਂ
ਝੁੱਲਦੇ ਤੁਫਾਨਾਂ ਵਿੱਚ ਬੁਝਨੋੰ ਬਚਾਉਂਦੀ ਹਾਂ
ਆਵੇਂਗਾ ਜਦੋਂ ਵੇ ਪੈਰ ਚੁੰਮਲਾਂਗੀ ਤੇਰੇ
ਆਜਾ ਵੇ ਮਾਹੀ ਹੁਣ ਕਮਲੀ ਦੇ ਵਿਹੜੇ
30/06/14
ਕਹੇਂ ਤਾਂ ਹਸਰਤ ਦਿੱਲ ਦੀ ਅੱਜ ਸੁਣਾ ਦੇਵਾਂ
ਆਰ. ਬੀ. ਸੋਹਲ, ਗੁਰਦਾਸਪੁਰ
ਕਹੇਂ ਤਾਂ ਹਸਰਤ ਦਿੱਲ ਦੀ ਅੱਜ ਸੁਣਾ ਦੇਵਾਂ
ਦੱਬੇ ਹੋਏ ਜਜਬਾਤ ਵੀ ਅੱਜ ਜਗਾ ਦੇਵਾਂ
ਦਿੱਲ ਮੇਰੇ ਵਿੱਚ ਪਿਆਰ ਤੇਰੇ ਦਾ ਵਾਸਾ ਏ
ਕਹੇਂ ਹਟਾ ਕੇ ਪਰਦਾ ਅੱਜ ਵਿਖਾ ਦੇਵਾਂ
ਪਥਰ ਦਿੱਲ ਵੀ ਮੋਮ ਹੁੰਦੇ ਮੈਂ ਵੇਖੇ ਨੇ
ਸ਼ੀਤਲ ਜਲ ਚੋਂ ਤਾਪ ਨਿਕਲਦੇ ਸੇਕੇ ਨੇ
ਤੇਰੀਆਂ ਸੁੰਨੀਆਂ ਰਾਹਾਂ ਮੈਂ ਰੁਸ਼ਨਾ ਦੇਵਾਂ
ਕਹੇਂ ਹਟਾ ਕੇ ਪਰਦਾ ਅੱਜ ਵਿਖਾ ਦੇਵਾਂ
ਤੇਰੀਆਂ ਮਸਤ ਨਿਗਾਹਾਂ ਵਿੱਚ ਬੜੀ ਮਸਤੀ ਏ
ਕਰੇਂ ਬਹਾਰਾਂ ਪਤਝੜ ਵਿੱਚ ਤੂੰ ਹਸਤੀ ਏ
ਤੇਰੇ ਕਦਮਾਂ ਵਿੱਚ ਮੈਂ ਸ਼ੀਸ਼ ਝੁਕਾ ਦੇਵਾਂ
ਕਹੇਂ ਹਟਾ ਕੇ ਪਰਦਾ ਅੱਜ ਵਿਖਾ ਦੇਵਾਂ
ਇੱਕ ਦਰਿਆ ਦੇ ਅਸੀਂ ਦੋ ਵਗਦੇ ਪਾਣੀ ਹਾਂ
ਇੱਕ ਪਰਬਤ ਤੋਂ ਉਪਜੇ ਦੋਨੋ ਹਾਣੀ ਹਾਂ
ਆਪਣਾ ਅਪਾ ਤੇਰੇ ਵਿੱਚ ਸਮਾ ਦੇਵਾਂ
ਕਹੇਂ ਹਟਾ ਕੇ ਪਰਦਾ ਅੱਜ ਵਿਖਾ ਦੇਵਾਂ
30/06/14
ਪਹਿਲੇ ਪਹਿਰ ਉੱਸ ਆਣ ਜਗਾਇਆ ਨਰਮ ਹੱਥਾਂ ਨਾਲ ਫੜ ਕੇ
ਆਰ. ਬੀ. ਸੋਹਲ, ਗੁਰਦਾਸਪੁਰ
ਪਹਿਲੇ ਪਹਿਰ ਉੱਸ ਆਣ ਜਗਾਇਆ ਨਰਮ ਹੱਥਾਂ ਨਾਲ ਫੜ ਕੇ ।
ਨਰਮ ਬਦਨ ਉਹਦਾ ਭਿਜਿਆ ਜਿਵੇਂ ਆਈ ਝਿਨਾ ਉਹ ਤਰ ਕੇ ।
ਦਿੱਲ ਦੀ ਗੱਲ ਹੋਠਾਂ ਤੇ ਆਈ ਪਰ ਉਹ ਕੁਝ ਨਾ ਕਹਿ ਸਕਿਆ,
ਹਰ ਲਫਜ਼ ਮੈਂ ਤਰ ਲਿਆ ਸੀ ਉਹਦੇ ਨੈਣ ਸਮੁੰਦਰ ਹੜ ਕੇ ।
ਵਾਰ ਨਜ਼ਰ ਦਾ ਦਿੱਲ ਤੇ ਹੋਇਆ ਫਿਰ ਵੀ ਮੈਂ ਖਾਮੋਸ਼ ਰਿਹਾ,
ਹਰ ਕੋਨਾ ਦਿੱਲ ਦਾ ਰੁਸ਼ਨਿਆ ਅਖੀਆਂ ਰਸਤੇ ਵੜ ਕੇ ।
ਗਲ ਵਫ਼ਾ ਇਸ਼ਕ ਦੀ ਹੋਈ ਰੂਹ ਨੂੰ ਰੂਹ ਸੰਗ ਪਿਆਰ ਹੋਇਆ,
ਮੰਗਿਆ ਉਸਨੇ ਵਰ ਵਸਲਾਂ ਪਲਕਾਂ ਦਾ ਕਾਸਾ ਕਰ ਕੇ ।
ਰਣ ਭੂਮੀ ਇਸ਼ਕ ਵਿੱਚ ਲੱਗਿਆ ਮੈਂ ਇੱਕ ਜੰਗ ਜਿਵੇਂ ਲਈ ਏ,
ਖੈਰ ਮੈਂ ਉਸਦੇ ਕਾਸੇ ਪਾਈ ਦਿੱਲ ਕਦਮਾਂ ਵਿੱਚ ਧਰ ਕੇ ।
28/06/14
ਬਣ ਪਰਾਹੁਣਾ ਵਸਲ ਦਾ ਉਹ ਹਿਜਰ ਦੇ ਘਰ ਆ ਗਿਆ
ਆਰ. ਬੀ. ਸੋਹਲ, ਗੁਰਦਾਸਪੁਰ
ਬਣ ਪਰਾਹੁਣਾ ਵਸਲ ਦਾ ਉਹ ਹਿਜਰ ਦੇ ਘਰ ਆ ਗਿਆ ।
ਦਿੱਲ ਦੇ ਹਨੇਰ ਆਲਿਆਂ ਨੂੰ ਉਹ ਜੋਤ ਬਣ ਰੁਸ਼ਨਾ ਗਿਆ ।
ਕਈ ਵਾਰ ਆਪਣੇ ਆਪ ਤੋਂ ਹੋਇਆ ਮੈਂ ਬਹੁੱਤ ਦੂਰ ਸੀ,
ਆਇਆ ਉਹ ਲੈ ਕੇ ਜਿੰਦਗੀ ਤੇ ਮੇਰੇ ਹਥ ਥਮਾ ਗਿਆ ।
ਸੋਚਿਆ ਹਰ ਗਮ ਨੂੰ ਜੁਦਾ ਖੁਸ਼ੀਆਂ ਤੋ ਮੈਂ ਹੁਣ ਕਰ ਦੇਵਾਂ,
ਸਾਇਆ ਜਿੰਦਗੀ ਕਾਇਆ ਦੀ ਹੈ ਉਹ ਮੈਨੂੰ ਸਮਝਾ ਗਿਆ ।
ਖੁਸ਼ੀ ਦੇ ਰਸਤੇ ‘ਚ ਆਉਂਦੀਆਂ ਮੈਂ ਔਕੜਾਂ ਨੂੰ ਗਾਹ ਦੇਵਾਂ,
ਹਮਸਫਰ ਬਣਕੇ ਉਹ ਮੇਰਾ ਮੰਜਲ ਤੱਕ ਪਹੁੰਚਾ ਗਿਆ ।
ਚੰਨ ਅਤੇ ਸੂਰਜ ਵੀ ਵੰਡਦੇ ਨੇ ਬਹੁੱਤ ਲੋਆਂ ਮਗਰ,
ਹਨੇਰਾ ਥੋੜੀ ਦੇਰ ਲਈ ਇੱਕ ਜੁਗਨੂੰ ਵੀ ਮਿਟਾ ਗਿਆ ।
28/06/14
ਜਦੋਂ ਦੀ ਵਿਆਹੀ ਤੇਰੇ ਨਾਲ ਸੋਹਣਿਆਂ
ਆਰ. ਬੀ. ਸੋਹਲ, ਗੁਰਦਾਸਪੁਰ
ਜਦੋਂ ਦੀ ਵਿਆਹੀ ਤੇਰੇ ਨਾਲ ਸੋਹਣਿਆਂ
ਕੋਈ ਪਾਇਆ ਨਈਓਂ ਚੱਜ ਦਾ ਮੈਂ ਗਹਿਣਾ ਵੇ
ਲੈ ਕੇ ਜੇ ਤੂੰ ਦਿੱਤੀਆਂ ਨਾਂ ਚੀਜਾਂ ਅੱਜ ਮੰਗੀਆਂ
ਘਰ ਨਹੀਂ ਮੈਂ ਤੇਰੇ ਫਿਰ ਰਹਿਣਾ ਵੇ
ਲੋਕਾਂ ਦੀਆਂ ਨਾਰਾਂ ਪਟਿਆਲਾ ਸ਼ਾਹੀ ਪਾਉਂਦੀਆਂ
ਜਾ ਕੇ ਬਿਉਟੀ ਪਾਰਲਰ ਰੂਪ ਉਹ ਸਜਾਉਂਦੀਆਂ
ਸੂਹੀ ਫੁਲਕਾਰੀ ਵਾਲਾ ਸੂਟ ਤੂੰ ਸੁੰਵਾਂਦੇ
ਅੱਜ ਬਾਰ ਬਾਰ ਤੈਨੂੰ ਮੈਂ ਤਾਂ ਕਹਿਣਾ ਵੇ
ਜਦੋਂ ਦੀ ਵਿਆਹੀ ਤੇਰੇ ਨਾਲ ਸੋਹਣਿਆਂ
ਕੋਈ ਪਾਇਆ ਨਈਓਂ ਚੱਜ ਦਾ ਮੈਂ ਗਹਿਣਾ ਵੇ
ਹਰ ਵਾਰੀ ਕਹਿੰਦਾ ਜੀਰੀ ਵੇਚ ਕੇ ਮੈਂ ਆਵਾਂਗਾ
ਕੋਕਾ ਵੰਗਾ ਵਾਲੀਆਂ ਸੁਨਾਰ ਤੋਂ ਘੜਾਵਾਂਗਾ
ਬਨਾਵਟੀ ਅਭੁਸ਼ਨਾ ਤੇ ਉਮਰ ਲੰਗਾਤੀ
ਮੈਂ ਤਾਂ ਸੂਟ ਵੀ ਪੁਰਾਣੇ ਨਿੱਤ ਪਹਿਨਾ ਵੇ
ਜਦੋਂ ਦੀ ਵਿਆਹੀ ਤੇਰੇ ਨਾਲ ਸੋਹਣਿਆਂ
ਕੋਈ ਪਾਇਆ ਨਈਓਂ ਚੱਜ ਦਾ ਮੈਂ ਗਹਿਣਾ ਵੇ
ਪੇਕਿਆਂ ਦੇ ਘਰ ਮੈਂ ਤਾਂ ਰੋਬ ਨਾਲ ਰਹਿੰਦੀ ਸੀ
ਮਾਪਿਆਂ ਦੀ ਝਿੜਕ ਮੈਂ ਰਤਾ ਵੀ ਨਾ ਸਹਿੰਦੀ ਸੀ
ਨਾਲ ਲਾਡਾਂ ਨਾਲ ਉਹਨਾਂ ਪਾਲਿਆ ਏ ਮੈਨੂੰ
ਤੂੰ ਤਾਂ ਨਿੱਤ ਹੀ ਗਰੀਬੀ ਦੱਸ ਬਹਿਣਾ ਵੇ
ਜਦੋਂ ਦੀ ਵਿਆਹੀ ਤੇਰੇ ਨਾਲ ਸੋਹਣਿਆਂ
ਕੋਈ ਪਾਇਆ ਨਈਓਂ ਚੱਜ ਦਾ ਮੈਂ ਗਹਿਣਾ ਵੇ
ਢਲ ਗਈ ਜਵਾਨੀ ਕਦੇ ਮੋੜ ਨਾ ਲਿਆਂਵਾਂਗੇ
ਦੱਸ ਬੁਡੇ ਵਾਰੇ ਕਿਹੜਾ ਰੂਪ ਨੂੰ ਸਜਾਵਾਂਗੇ
ਇਹੋ ਦਿੰਨ ਹੁੰਦੇ ਲਾਉਣ ਪਾਉਣ ਲਈ ਵੇ ਚੰਨਾ
ਕਰਾਂ ਮਿੰਨਤਾਂ ਤੂੰ ਮੰਨ ਮੇਰਾ ਕਹਿਣਾ ਵੇ
ਜਦੋਂ ਦੀ ਵਿਆਹੀ ਤੇਰੇ ਨਾਲ ਸੋਹਣਿਆਂ
ਕੋਈ ਪਾਇਆ ਨਈਓਂ ਚੱਜ ਦਾ ਮੈਂ ਗਹਿਣਾ ਵੇ
28/06/14
ਜਾਨ ਨਿਕਲੇ ਜਦੋਂ ਵੇ ਬਾਂਹਾਂ ਤੇਰੀਆਂ ‘ਚ ਹੋਵਾਂ
ਆਰ. ਬੀ. ਸੋਹਲ, ਗੁਰਦਾਸਪੁਰ
ਕੱਲੀ ਛੱਡ ਕੇ
ਨਾ ਜਾਵੀਂ ਸਦਾ ਤੇਰੇ ਨਾਲ ਹੋਵਾਂ
ਤੈਨੂੰ ਨੈਣਾਂ ‘ਚ ਉਤਾਰਾਂ ਬੂਹਾ ਪਲਕਾਂ ਦਾ ਢੋਵਾਂ
ਮੰਗਾਂ ਰੱਬ ਤੋਂ ਦੁਵਾਵਾਂ ਵੱਖ ਕਦੀ ਵੀ ਨਾ ਹੋਵਾਂ
ਜਾਨ ਨਿਕਲੇ ਜਦੋਂ ਵੇ ਬਾਂਹਾਂ ਤੇਰੀਆਂ ‘ਚ ਹੋਵਾਂ
ਤੂੰ ਹੈ ਮੇਰੀ ਜਿੰਦ ਜਾਨ ਤੇਰੇ ਉੱਤੇ ਬੜਾ ਮਾਣ
ਦਿਲ ਕਦਮਾਂ ‘ਚ ਰੱਖਾਂ ਬਣ ਮੇਰਾ ਮਹਿਮਾਨ
ਤੇਰਾ ਕਰਾਂ ਮੈ ਦੀਦਾਰ ਸਦਾ ਰਾਹਾਂ ‘ਚ ਖਲੋਵਾਂ
ਜਾਨ ਨਿਕਲੇ ਜਦੋਂ ਵੇ ਬਾਂਹਾਂ ਤੇਰੀਆਂ ‘ਚ ਹੋਵਾਂ
ਜਿੰਦ ਤੇਰੇ ਲੇਖੇ ਲਾਈ ਵੇ ਤੂੰ ਤੋੜ ਨਿਭਾਈੰ
ਰੱਬ ਮੰਨ ਲਿਆ ਤੈਨੂੰ ਭੁੱਲੀ ਰੱਬ ਦੀ ਖੁਦਾਈ
ਸਾਰੇ ਦੁੱਖ ਸੁੱਖ ਆਪਣੇ ਮੈ ਤੇਰੇ ਅੱਗੇ ਰੋਵਾਂ
ਜਾਨ ਨਿਕਲੇ ਜਦੋਂ ਵੇ ਬਾਂਹਾਂ ਤੇਰੀਆਂ ‘ਚ ਹੋਵਾਂ
ਇੱਕ ਪੱਲ ਦਾ ਵਿਛੋੜਾ ਵੀ ਮੈ ਕਦੇ ਨਾ ਸਹਾਰਾਂ
ਤੇਰੇ ਕਦਮਾਂ ‘ਚ ਝੁਕ ਪਾ ਲਈਆਂ ਮੈਂ ਬਹਾਰਾਂ
ਲੱਗ ਜਾਵੇ ਨਾ ਨਜਰ ਤੈਨੂੰ ਜਗ ਤੋਂ ਲਕੋਵਾਂ
ਜਾਨ ਨਿਕਲੇ ਜਦੋਂ ਵੇ ਬਾਂਹਾਂ ਤੇਰੀਆਂ ‘ਚ ਹੋਵਾਂ
ਦੋ ਜਿਸਮ ਹੈ ਭਾਵੇਂ ਰੂਹਾਂ ਇੱਕ ਹੋ ਕੇ ਰਹਿਣਾ
ਹੋਏ ਦੁੱਖ ਤਕਲੀਫ਼ ਦੋਹਾਂ ਰਲ ਕੇ ਹੀ ਸਹਿਣਾ
ਧਾਗੇ ਸਾਹਾਂ ਵਾਲੇ ਵਿੱਚ ਹੁਣ ਤੈਨੂੰ ਮੈ ਪਰੋਵਾਂ
ਜਾਨ ਨਿਕਲੇ ਜਦੋਂ ਵੇ ਬਾਂਹਾਂ ਤੇਰੀਆਂ ‘ਚ ਹੋਵਾਂ
26/06/14
ਮੈਨੂੰ ਤੇਰੇ ਨਾਲ ਬੜਾ ਹੀ ਪਿਆਰ ਸੋਹਣੀਏ
ਆਰ. ਬੀ. ਸੋਹਲ, ਗੁਰਦਾਸਪੁਰ
ਮੈਨੂੰ ਤੇਰੇ ਨਾਲ ਬੜਾ ਹੀ ਪਿਆਰ ਸੋਹਣੀਏ
ਦੇਵਾਂ ਜਿੰਦ ਜਾਨ ਤੇਰੇ ਉੱਤੋਂ ਵਾਰ ਸੋਹਣੀਏ
ਮੈ ਤਾਂ ਹਰ ਸਾਹ ਦੇ ਉੱਤੇ ਤੇਰਾ ਨਾਮ ਲਿਖਿਆ
ਰਹਿੰਦੇ ਕਾਬੂ ਚ’ ਨਾ ਮੇਰੇ ਜਜਬਾਤ ਸੋਹਣੀਏ
ਜਿਥੇ ਧਰੇਂਗੀ ਤੂੰ ਪੈਰ ਓਥੇ ਤਲੀਆਂ ਵਿਛਾਵਾਂਗਾ
ਰਾਹਾਂ ਦਿਆਂ ਕੰਡਿਆਂ ਨੂੰ ਪਾਸੇ ਮੈਂ ਲਗਾਵਾਂਗਾ
ਤੇਰੇ ਵਰਗਾ ਨਾ ਮੈਨੂੰ ਕੋਈ ਹੋਰ ਦਿਸਦਾ
ਕਰੂਂ ਜਿੰਦਗੀ ਚ’ ਤੇਰੀ ਮੈ ਬਹਾਰ ਸੋਹਣੀਏ
ਮੁੱਖ ਤੇਰਾ ਰਹਾਂ ਹਰ ਵੇਲੇ ਮੈ ਨਿਹਾਰਦਾ
ਨੈਨ ਮੇਰੇ ਪਿਆਸੇ ਦਿਲ ਭੁੱਖਾ ਪਿਆਰ ਦਾ
ਬਾਹਾਂ ਤੇਰੀਆਂ ਚ’ ਲੰਗੇ ਮੇਰੀ ਸਾਰੀ ਰਾਤ ਨੀ
ਹੋਵੇ ਜੁਲਫਾਂ ਦੇ ਥਲੇ ਪਰਬਾਤ ਸੋਹਣੀਏ
ਤੇਰੇ ਕਦਮਾਂ ਚ’ ਸਦਾ ਲਈ ਮੈ ਡੇਰਾ ਲਾ ਲਿਆ
ਕਰਾਂ ਸਜਦਾ ਮੈ ਪਿਆਰ ਦਾ ਵਿਛੋਣਾ ਪਾ ਲਿਆ
ਅੱਜ ਦਿਲ ਨਾਲ ਦਿੱਲ ਦੀ ਮੈ ਤਾਰ ਜੋੜ ਕੇ
ਕਰਾਂ ਰੀਜ਼ ਨਾਲ ਤੇਰਾ ਮੈ ਸ਼ਿੰਗਾਰ ਸੋਹਣੀਏ
ਮੈਨੂੰ ਤੇਰੇ ਨਾਲ ਬੜਾ ਹੀ ਪਿਆਰ ਸੋਹਣੀਏ
ਦੇਵਾਂ ਜਿੰਦ ਜਾਨ ਤੇਰੇ ਉੱਤੋਂ ਵਾਰ ਸੋਹਣੀਏ
26/06/14
ਸਾਨੂੰ ਵੇਖ ਕੇ ਤੂੰ ਨਜ਼ਰਾਂ ਨੂੰ ਫੇਰ ਲਿਆ
ਆਰ. ਬੀ. ਸੋਹਲ, ਗੁਰਦਾਸਪੁਰ
ਸਾਨੂੰ ਵੇਖ ਕੇ ਤੂੰ ਨਜ਼ਰਾਂ ਨੂੰ ਫੇਰ ਲਿਆ
ਤੇਰੇ ਬਿਨਾ ਸਾਨੂੰ ਦੁੱਖਾਂ ਨੇ ਘੇਰ ਲਿਆ
ਚਾਨਣੀ ਰਾਤ ਨਾ ਬਿਨਾ ਕਦੇ ਚੰਨ ਹੋਈ
ਉਝੜੇ ਦਿਲ ਨੂੰ ਨਾ ਏਥੇ ਵਸਾਵੇ ਕੋਈ
ਕਿਹੜੀ ਸ਼ੈ ਤੇ ਤੂੰ ਕਰਦਾਂ ਗਰੂਰ ਅੜਿਆ
ਆਪਣੇ ਛਡ ਕੇ ਤੂੰ ਹੋਰਨਾਂ ਦਾ ਲੜ ਫੜਿਆ
ਠੋਕਰ ਮਾਰ ਕੇ ਲੋਕਾਂ ਦਿਲ ਤੋੜ ਦੇਣਾ
ਕੜੀ ਪੱਲ ਦਾ ਪਰੋਨਾ ਸਦਾ ਨਹੀਂ ਰਹਿਣਾ
ਹਰ ਵੇਲਾ ਅਸੀਂ ਹੱਸ ਕੇ ਗੁਜ਼ਾਰ ਲਈਏ
ਇੱਕ ਦੂਜੇ ਤੋਂ ਜਾਨਾਂ ਅਸੀਂ ਵਾਰ ਦਈਏ
ਸੁਣਨਾ ਤੇ ਸੁਣਾਉਣ ਅਸੀਂ ਸਦਾ ਜਰੀਏ
ਦਿਲ ਹਾਰ ਕੇ ਇਸ਼ਕ ਨੂੰ ਜਵਾਨ ਕਰੀਏ
ਰਹਿੰਦੀ ਥੋੜੇ ਦਿਨ ਹੀ ਇਥੇ ਬਹਾਰ ਚੰਨਾਂ
ਲਈਏ ਜਿੰਦਗੀ ਨੂੰ ਮਿਲਕੇ ਸੰਵਾਰ ਚੰਨਾ
ਅਸੀਂ ਇਸ਼ਕ ਏ ਹਕੀਕੀ ਕਮਾ ਲਈਏ
ਵੱਖ ਹੋਈਏ ਨਾ ਸਦਾ ਅਸੀਂ ਕੋਲ ਰਹੀਏ
26/06/14
ਇਸ਼ਕੇ ਦਾ ਅਸੀਂ ਬੂਟਾ ਲਾਇਆ
ਆਰ. ਬੀ. ਸੋਹਲ, ਗੁਰਦਾਸਪੁਰ
ਇਸ਼ਕੇ ਦਾ ਅਸੀਂ ਬੂਟਾ ਲਾਇਆ
ਵਾਂਗ ਰਾਂਜੇ ਦੇ ਜੋਗ ਕਮਾਇਆ
ਵਿੱਚ ਥੱਲਾਂ ਦੇ ਸੜ ਕੇ ਰਹਿ ਗਏ
ਰੋਗ ਅਵੱਲਾ ਜਿੰਦ ਨੂੰ ਲਾਇਆ
ਸੁੱਖ ਚੈਨ ਸਾਡਾ ਲੁੱਟ ਕੇ ਲੈ ਗਿਆ
ਤੁਰਦਾ ਫਿਰਦਾ ਉਠਦਾ ਬਹਿ ਗਿਆ
ਕਦੀ ਹਸਾਇਆ ਕਦੀ ਰੁਲਾਇਆ
ਇਸਨੇ ਗਲੀਆਂ ਵਿੱਚ ਘੁਮਾਇਆ
ਖਾਣਾ ਪੀਣਾ ਭੁਲਾਇਆ ਇਸਨੇ
ਕੱਖਾਂ ਵਾਂਗ ਰੁਲਾਇਆ ਇਸਨੇ
ਕੰਨੀਂ ਮੁੰਦਰਾਂ ਪੈਰੀਂ ਘੁੰਗਰੂ
ਬੁੱਲੇ ਵਾਂਗ ਨਚਾਇਆ ਇਸਨੇ
ਇਸ਼ਕ ਹਕੀਕੀ ਨਹੀਂ ਕਰਨਾ ਸੋਖਾ
ਯਾਰ ਦੇ ਪਿਛੇ ਮਰਨਾ ਔਖਾ
ਵਿੱਚ ਸਮੁੰਦਰਾਂ ਰੁੜ ਜਾਣਾ ਏਂ
ਕਚਿਆਂ ਉੱਤੇ ਤਰਨਾ ਔਖਾ
ਤਾਨੇ ਮਿਹਣੇ ਜਰਨੇ ਪੈਂਦੇ
ਤੋਹਮਤਾਂ ਸਿਰ ਤੇ ਧਰਨੇ ਪੈਂਦੇ
ਸੋਚ ਕੇ ਬੂਟਾ ਲਾਇਓ ਯਾਰੋ
ਮੁਸ਼ਕਲ ਨਾਲ ਇਹ ਸਿੰਜਨੇ ਪੈਂਦੇ
26/06/14
ਅਖੀਆਂ ਨੂੰ ਸਮਝਾ ਲੈ ਵੇ ਕੀ ਕਰੀ ਜਾਂਦੀਆਂ
ਆਰ. ਬੀ. ਸੋਹਲ, ਗੁਰਦਾਸਪੁਰ
ਅਖੀਆਂ ਨੂੰ ਸਮਝਾ ਲੈ ਵੇ ਕੀ ਕਰੀ ਜਾਂਦੀਆਂ
ਇਹ ਚੰਦਰੀਆਂ ਨੈਣ ਮੇਰੇ ਨਾਲ ਲੜੀ ਜਾਂਦੀਆਂ
ਦੋਸ਼ ਇਹਨਾ ਦਾ ਹੱਰ ਦੱਮ ਅੜਿਆ
ਦਿਲ ਤੇ ਝੱਲਣਾ ਪੈਂਦਾ ਵੇ
ਤਕਨੋ ਇਹ ਕਦੀ ਬਾਜ ਨਾ ਆਵਣ
ਜਾਨ ਤੇ ਸਹਿਣਾ ਪੈਂਦਾ ਵੇ
ਤੀਰ ਇਹਨਾ ਦੇ ਚੁੱਬਾਂ ਦੇਵਣ
ਸੂਲਾਂ ਕੋਲੋਂ ਵੱਧਕੇ ਵੇ
ਜਾਨ ਜਿਗਰ ਦੀ ਕੀ ਪ੍ਰਵਾਹ ਏ
ਪੀੜਾ ਦੇਵਣ ਰੱਜਕੇ ਵੇ
ਜਦ ਵੀ ਦਿੱਲ ਦੀਆਂ ਗੱਲਾਂ ਸੱਜਣਾ
ਬੁਲੀਆਂ ਉੱਤੇ ਆਵਣ ਵੇ
ਇਹਨਾ ਕੋਲੋਂ ਰਹਿ ਨਹੀਂ ਹੁੰਦਾ
ਬਾਰ ਬਾਰ ਸੁਨਾਵਣ ਵੇ
ਤਾਕ ਸਦਾ ਮਾਹੀ ਦੀ ਰਹਿੰਦੀ
ਤੱਕਨੋ ਕਦੀ ਨਾ ਥੱਕਣ ਵੇ
ਨੀਂਦਰ ਚੈਨ ਭੁਲਾਇਆ ਇਸਨੇ
ਆਸ ਸਦਾ ਇਹ ਰੱਖਣ ਵੇ
ਕਦੀ ਹਸਾਵਣ ਕਦੀ ਰੁਲਾਵਣ
ਨਿੱਤ ਰਹਿੰਦੀਆਂ ਅੱੜ ਕੇ ਵੇ
ਦਿਲ ਦੀ ਦਿਲ ਨਾਲ ਸਾਂਝ ਬਣਾਵਣ
ਪਹਾੜਾ ਪਿਆਰ ਦਾ ਪੜ ਕੇ ਵੇ
26/06/14
ਇੱਕ ਕੁੜੀ ਹੁਸਨਾਂ ਦੀ ਮਲਿਕਾ
ਆਰ. ਬੀ. ਸੋਹਲ, ਗੁਰਦਾਸਪੁਰ
ਇੱਕ ਕੁੜੀ ਹੁਸਨਾਂ ਦੀ ਮਲਿਕਾ
ਖਾਬਾਂ ਦੇ ਵਿੱਚ ਆ ਜਾਂਦੀ
ਜ਼ੁਲਫ਼ਾਂ ਉਹ ਕਰਦੀ ਏ ਛਾਂ
ਗਲਵਕੜੀ ਉਹ ਪਾ ਜਾਂਦੀ
ਮੁੱਖੜਾ ਉਸਦਾ ਚਮਕਾਂ ਮਾਰੇ
ਮੱਥੇ ਟਿਕਾ ਸਜਦਾ ਏ
ਪੈਰ ਉਹ ਪਾਉਂਦੀ ਮੇਰੇ ਵੇਹੜੇ
ਆਂਗਨ ਨੂੰ ਚਮਕਾ ਜਾਂਦੀ
ਜਦ ਉਹ ਹਸਦੀ
ਖਿੜ ਦੀਆਂ ਕਲੀਆਂ
ਫੁਲਾਂ ਤੇ ਮਹਿਕ ਵੀ ਆ ਜਾਂਦੀ
ਉਸਦੇ ਹੋਠਾਂ ਦੀ ਸਾਨੂੰ ਲਾਲੀ
ਅਮ੍ਰਿਤ ਰਸ ਪਿਲਾ ਜਾਂਦੀ
ਚੱਲ ਕੇ ਉਹ ਨਾਗਿਨ ਦੀ ਚਾਲ
ਝਾਂਜਰ ਨੂੰ ਛਨਕਾ ਜਾਵੇ
ਉਸਦੇ ਬੋਲ ਮੈਨੂੰ ਚੰਗੇ ਲਗਣ
ਸੁਹਾਨਾ ਮਹੋਲ ਬਣਾ ਜਾਦੀ
ਇੱਕ ਕੁੜੀ ਹੁਸਨਾਂ ਦੀ ਮਲਿਕਾ
ਖਾਬਾਂ ਦੇ ਵਿੱਚ ਆ ਜਾਂਦੀ
26/06/14
ਰੁੜ ਕੇ ਨੈਣੀਂ ਸਮੁੰਦਰਾਂ ਕਦੇ ਕਿਨਾਰੇ ਨਾ ਲਭੋ
ਆਰ. ਬੀ. ਸੋਹਲ, ਗੁਰਦਾਸਪੁਰ
ਰੁੜ ਕੇ ਨੈਣੀਂ ਸਮੁੰਦਰਾਂ ਕਦੇ ਕਿਨਾਰੇ ਨਾ ਲਭੋ ।
ਜੀਵਨ ਦੀ ਜੰਗ ਵਿੱਚ ਬਹੁੱਤੇ ਸਹਾਰੇ ਨਾ ਲਭੋ ।
ਜੇ ਟੁੱਟ ਜਾਉ ਟਹਿਣੀ ਤੇ ਰੱਸਾ ਪਿਆਰ ਵਾਲਾ,
ਜੋ ਲਏ ਸੀ ਇਕਠੇ ਪੀਂਘ ਦੇ ਹੁਲਾਰੇ ਨਾ ਲਭੋ ।
ਹਮਸਫਰ ਨਾਲ ਹੋਵੇ ਹਮੇਸ਼ਾਂ ਜਰੂਰੀ ਨਹੀਂ,
ਮਿਲੇ ਸੀ ਰਾਹ ਵਿੱਚ ਉਹ ਇਸ਼ਾਰੇ ਨਾ ਲਭੋ ।
ਥੱਕ ਟੁੱਟ ਜਾਓ ਰੁਕੋ ਨਾ ਕਦੇ ਮੰਜਲ ਤੀਕਰ,
ਆਸਾਂ ਦੇ ਲਈ ਕਦੇ ਵੀ ਪੈਂਡੇ ਹਾਰੇ ਨਾ ਲਭੋ ।
ਕਿਰ ਜਾਵਣ ਜੋ ਆਪੇ ਅਖੀਂਓਂ ਪਿਆਰ ਮੋਤੀ,
ਮਿੱਟੀ ਫੋਲ ਕੇ ਕਦੇ ਉਹ ਸਿਤਾਰੇ ਨਾ ਲਭੋ ।
ਇਸ਼ਕ ਵਿੱਚ ਵਫ਼ਾ ਦੀ ਹਮੇਸ਼ਾਂ ਤੋਂ ਜਿੱਤ ਹੋਈ,
ਮਹਿਬੂਬ ਲਈ ਕਦੇ ਵੀ ਝੂਠੇ ਲਾਰੇ ਨਾ ਲਭੋ ।
25/06/14
ਤੂੰ ਤਾਂ ਲੱਗਦੀ ਏਂ ਸ਼ਿਕਲ ਦੁਪਿਹਰ ਨੀ
ਆਰ. ਬੀ. ਸੋਹਲ, ਗੁਰਦਾਸਪੁਰ
ਤੂੰ ਤਾਂ ਲੱਗਦੀ ਏਂ ਸ਼ਿਕਲ ਦੁਪਿਹਰ ਨੀ
ਪੂੰਝੇ ਲੱਗਦੇ ਨਾ ਬਿੱਲੋ ਤੇਰੇ ਪੈਰ ਨੀ
ਅਸੀਂ ਅੱਗ ਦੀਆਂ ਲਪਟਾਂ ‘ਚ ਖੇਲਣਾ
ਸਾਨੂੰ ਮੰਨ ਲੈ ਤੂੰ ਅੱਜ ਦਿੱਲਦਾਰ ਨੀ
ਰਹਿੰਦਾ ਮੁੱਖ ਤੇ ਗੁਲਾਬ ਤੇਰੇ ਖਿੜਿਆ
ਤੇਰੇ ਹੋਠਾਂ ਤੋਂ ਸ਼ਬਾਬ ਜਾਂਦਾ ਰਿੜਿਆ
ਅਸੀਂ ਚੱਖ ਲੈਣਾ ਚਾਹੇ ਹੋਏ ਜਹਿਰ ਨੀ
ਸਾਨੂੰ ਮੰਨ ਲੈ ਤੂੰ ਅੱਜ ਦਿੱਲਦਾਰ ਨੀ
ਤੇਰਾ ਰੇਸ਼ਮੀ ਬਦਨ ਨੈਣ ਜ਼ਾਮ ਨੇ
ਤੈਨੂੰ ਮੰਨ ਲਿਆ ਸਾਕੀ ਹਰ ਸ਼ਾਮ ਨੇ
ਅਸੀਂ ਪੀਣੀ ਹੋਏ ਜਦੋਂ ਤੱਕ ਕਹਿਰ ਨੀ
ਸਾਨੂੰ ਮੰਨ ਲੈ ਤੂੰ ਅੱਜ ਦਿੱਲਦਾਰ ਨੀ
ਤੇਰੀ ਯਾਦ ‘ਚ ਹਰਫ ਅੱਜ ਖੋ ਗਏ
ਗੀਤ ਕਵਿਤਾ ਗਜਲ ਅੱਜ ਹੋ ਗਏ
ਸੋਹਲ ਰਹੇਗਾ ਹਮੇਸ਼ਾਂ ਤੇਰੇ ਸ਼ਹਿਰ ਨੀ
ਸਾਨੂੰ ਮੰਨ ਲੈ ਤੂੰ ਅੱਜ ਦਿੱਲਦਾਰ ਨੀ
25/06/14
ਦਿਲ ਦਾ ਹੁਣ ਇਹ ਤਾਣਾ-ਬਾਣਾ ਕਿਸ ਨੂੰ ਖੋਲ ਵਿਖਾਈਏ
ਆਰ. ਬੀ. ਸੋਹਲ, ਗੁਰਦਾਸਪੁਰ
ਦਿਲ
ਦਾ ਹੁਣ ਇਹ ਤਾਣਾ-ਬਾਣਾ ਕਿਸ ਨੂੰ ਖੋਲ ਵਿਖਾਈਏ
ਦੁਨੀਆਂ ਵੀ ਤਾਂ ਆਪ ਨਿਮਾਣੀ ਕਿਸ ਨਾਲ ਦੁੱਖ ਵੰਡਾਈਏ
ਜ਼ਹਿਰੀ ਨਾਗ ਵੀ ਘੁਮਣ ਲੱਗ ਪਏ ਕੀਲਣ ਵਾਲੇ ਸੁੱਤੇ ਨੇ
ਡੰਗਣ ਬਾਜ਼ ਇਹ ਸ਼ਾਂਤ ਨਾ ਹੁੰਦੇ ਕਿਸਦੀ ਜਾਨ ਬਚਾਈਏ
ਕਰਮ ਸਰਪਨੀ ਦੁੱਖਾਂ ਦੀ ਹਰ ਜਨਮ ‘ਚ ਪਿੱਛਾ ਕਰਦੀ ਹੈ
ਹੱਸਦੇ ਹੱਸਦੇ ਜੀ ਲਈਏ ਕਿਓਂ ਜਿਉਂਦੇ ਜੀ ਮਰ ਜਾਈਏ
ਚਾਹਤ ਨੇ ਅੱਜ ਮਹਿਫਲ ਦੇ ਵਿੱਚ ਰੁਸਵਾ ਸਾਨੂੰ ਕੀਤਾ ਹੈ
ਸਾੜ ਕੇ ਰੱਖਤਾ ਨਾਜ਼ੁਕ ਦਿੱਲ ਨੂੰ ਗਮ ਵੀ ਉਸਦੇ ਖਾਈਏ
ਬੁੱਲਿਆਂ ਤੋਂ ਅੱਜ ਹਾਸੇ ਖੁੱਸੇ ਚਿਹਰੇ ਤੇ ਕੋਈ ਨੂਰ ਨਹੀਂ
ਜੀਵਨ ਹੈ ਸੰਗਰਾਮ ਸਮੁੰਦਰ ਹੱਸ ਕੇ ਹੁਣ ਤਰ ਜਾਈਏ
24/06/14
ਵਿੱਚ ਫਰਕ ਮਾਨਵਤਾ ਦੇ ਕੀ ਹੈ
ਆਰ. ਬੀ. ਸੋਹਲ, ਗੁਰਦਾਸਪੁਰ
ਬੈਠ ਕੇ ਕੱਲਿਆਂ ਇੱਕ ਦਿਨ ਮੈਂ ਮੰਨ ਨੂੰ ਸੀ ਟਿਕਾਇਆ
ਮਾਨਵਤਾ ਵਿੱਚ ਕੀ ਫਰਕ ਹੈ ਐਸਾ ਵਿਚਾਰ ਬਣਾਇਆ
ਕਿਸੇ ਨਤੀਜੇ ਭੁੱਜਣ ਖਾਤਰ ਜੋਰ ਬਥੇਰਾ ਲਾਇਆ
ਕਲਮ ਤੇ ਮੈਂ ਸੋਚ ਚ’ ਡੁੱਬੇ ਫਰਕ ਨਜਰ ਨਾ ਆਇਆ
ਇੱਕ ਨੂਰ ਤੋਂ ਸਭ ਜੱਗ ਉਪਜਿਆ ਇੱਕੋ ਜਿਹੇ ਬਣਾਏ
ਹੱਥ ਪੈਰ ਤੇ ਖੂਨ ਵੀ ਇੱਕੋ ਰੀਝਾਂ ਨਾਲ ਸਜਾਏ
ਰੱਬ ਦੇ ਲਈ ਸਭ ਇੱਕੋ ਸਾਰੇ ਕੋਣ ਭੇਦ ਮਿਟਾਵੇ
ਇੱਕੋ ਜਿਹਾ ਸਭ ਪਾਣੀ ਪੀਂਦੇ ਹਰ ਕੋਈ ਰੋਟੀ ਖਾਵੇ
ਸਾਹਾਂ ਦੀ ਇੱਕ ਡੋਰੀ ਦੇ ਲਈ ਹਵਾ ਵੀ ਇੱਕੋ ਆਏ
ਧਰਤੀ ਸੂਰਜ਼ ਅਸਮਾਨ ਵੀ ਇੱਕੋ ਇੱਕ ਜੋਤ ਸਭ ਜਾਏ
ਹੱਢ ਨਾੜੀਆਂ ਲੱਤਾਂ ਬਾਹਵਾਂ ਇੱਕੋ ਜਿਹੇ ਬਣਾਏ
ਦਿਮਾਗ ਤੇ ਦਿੱਲ ਵੀ ਇੱਕੋ ਜਿਹੇ ਕੈਸੇ ਖੇਲ ਰਚਾਏ
ਅੱਗ ਪਾਣੀ ਦਾ ਰੰਗ ਵੀ ਇੱਕੋ ਸਭਨਾ ਲਈ ਬਣਾਏ
ਵਖਰੀ ਹੋਂਦ ਨਾ ਮਿਲਣੀ ਕਿਧਰੇ ਕਿਹੜਾ ਫਰਕ ਵਿਖਾਏ
ਕੱਦ ਕਾਠ ਤੇ ਬੋਲੀ ਦੇ ਵਿੱਚ ਫਰਕ ਹੈ ਭਾਵੇ ਬਥੇਰਾ
ਮਾਨਵਤਾ ਦੇ ਵਿੱਚ ਫਰਕ ਨਾ ਲਭੇ ਲਾਏ ਜੋਰ ਵੀ ਜਿਹੜਾ
ਜਾਤ–ਪਾਤ ਤੇ ਧਰਮ ਮਜਹਬ ਇਹ ਆਪਾਂ ਸਭ ਬਣਾਏ
ਇੱਕ ਨੂਰ ਤੇ ਇੱਕ ਪਿਤਾ ਹੈ ਕੋਣ ਦੁਨੀਆਂ ਨੂੰ ਸਮਝਾਏ
ਸੋਹਲ ਨੇ ਫਿਰ ਸੋਚ ਸੋਚ ਕੇ ਜ਼ੋਰ ਬਥੇਰਾ ਲਾਇਆ
ਮਾਨਵਤਾ ਹੈ ਇੱਕੋ ਜਿਹੀ ਫਰਕ ਨਜਰ ਨਾ ਆਇਆ
24/06/14
ਨਸ਼ਿਆਂ ਦੇ ਦਰਿਆਵਾਂ ਨੂੰ ਕੋਈ ਬੰਨ ਲਗਾਓ ਜੀ
ਆਰ. ਬੀ. ਸੋਹਲ, ਗੁਰਦਾਸਪੁਰ
ਨਸ਼ਿਆਂ ਦੇ ਦਰਿਆਵਾਂ ਨੂੰ ਕੋਈ ਬੰਨ ਲਗਾਓ ਜੀ
ਰੁੱੜ ਚੱਲਿਆ ਸਰਮਾਇਆ ਕੋਈ ਬਚਾਓ ਜੀ
ਕਰ ਲੇਏ ਤੇਜ਼ ਹੁਲਾਰੇ ਵਗਦੇ ਪਾਣੀ ਨੇ
ਰੁੜ ਜਾਣਾ ਵਿੱਚ ਇਸਦੇ ਸ਼ੈਲ ਜਵਾਨੀ ਨੇ
ਆਵੇ ਕੋਈ ਸਿਆਣਾ ਵਿਓਂਤ ਬਣਾਓ ਜੀ
ਰੁੱੜ ਚੱਲਿਆ ਸਰਮਾਇਆ ਕੋਈ ਬਚਾਓ ਜੀ
ਰੋਂਦੀਆਂ ਚੂੜੇ ਵਾਲੀਆਂ ਤੇ ਕਿਧਰੇ ਬੁੱਢੀਆਂ ਮਾਵਾਂ ਵੀ
ਭੈਣ ਪਿਤਾ ਨੇ ਆਖਿਆ ਤੇ ਲਾਇਆ ਜੋਰ ਭਰਾਵਾਂ ਵੀ
ਕੋਈ ਤਾਂ ਨਸ਼ੇੜੀਆਂ ਦੀ ਸੁੱਤੀ ਸੋਚ ਜਗਾਓ ਜੀ
ਰੁੱੜ ਚੱਲਿਆ ਸਰਮਾਇਆ ਕੋਈ ਬਚਾਓ ਜੀ
ਐਨਾਂ ਢਾਇਆ ਕਹਿਰ ਕਿ ਕਈ ਫੁੱਲ ਸੁੱਕ ਗਏ ਨੇ
ਅੱਧ ਖਿੜੇ ਵੀ ਰੁੱਲ ਗਏ ਤੇ ਕਈ ਮੁੱਕ ਗਏ ਨੇ
ਥਿੜਕ ਗਏ ਨੇ ਮੁੱਢ ਤੇ ਪੱਥਰ ਲਾਓ ਜੀ
ਰੁੱੜ ਚੱਲਿਆ ਸਰਮਾਇਆ ਕੋਈ ਬਚਾਓ ਜੀ
ਨਸ਼ਿਆਂ ਦੇ ਠੇਕੇਦਾਰ ਨੇ ਅੱਜ ਬੜੇ ਜ਼ੁਲਮ ਕਮਾਏ ਨੇ
ਮਰ ਜਾਣਾ ਜਵਾਨੀਆਂ ਜੇਕਰ ਹੋਰ ਵਕਤ ਲੰਗਾਏ ਨੇ
ਮਿੰਨਤ ਹੈ ਸਰਕਾਰ ਨੂੰ ਕਿ ਕਰੜਾ ਹੱਥ ਪਾਓ ਜੀ
ਰੁੱੜ ਚੱਲਿਆ ਸਰਮਾਇਆ ਕੋਈ ਬਚਾਓ ਜੀ
ਉਪਰਾਲਾ ਕਰ ਕੇ ਦੋਸਤੋ ਅਸੀਂ ਬੇੜੀ ਬੰਨੇ ਲਾਵਾਂਗੇ
ਰਲ ਮਿਲ ਕੇ ਅਸੀਂ ਸਾਰੇ ਹੁਣ ਵੈਲੀਆਂ ਨੂੰ ਸਮਝਾਵਾਂਗੇ
ਸਾਂਭ ਲਈਏ ਸਰਮਾਇਆ ਪਿਆਰ ਦਾ ਦੀਵਾ ਜਗਾਓ ਜੀ
ਰੁੱੜ ਚੱਲਿਆ ਸਰਮਾਇਆ ਕੋਈ ਬਚਾਓ ਜੀ
24/06/14
ਕੀ ਪੁੱਛਦੇ ਹੋ ਹਾਲ ਫਕੀਰਾਂ ਦਾ
ਆਰ. ਬੀ. ਸੋਹਲ, ਗੁਰਦਾਸਪੁਰ
ਕੀ ਪੁੱਛਦੇ ਹੋ ਹਾਲ ਫਕੀਰਾਂ ਦਾ
ਵੱਖ ਹੋਈਆਂ ਕੱਪੜਿਓਂ ਲੀਰਾਂ ਦਾ
ਕਈ ਭੁੱਖਿਆਂ ਹੀ ਰਾਤ ਟਪਾ ਲੈਂਦੇ
ਮੁੱਲ ਪਾਉਂਦੇ ਨਾ ਕਈ ਦੁੱਧਾਂ ਖੀਰਾਂ ਦਾ
ਬਾਜ ਲੀੜਿਆਂ ਕਈਆਂ ਤੱਨ ਢੱਕਿਆ ਨਾ
ਕਈਆਂ ਖੋਲੇ ਲੱਜਿਆ ਨੂੰ ਰੱਖਿਆ ਨਾ
ਮਾਣ ਰਖਦੇ ਨਾ ਕਈ ਭੈਣਾ ਵੀਰਾਂ ਦਾ
ਕੀ ਪੁੱਛਦੇ ਹੋ ਹਾਲ ਫਕੀਰਾਂ ਦਾ
ਸੱਟ ਮਾਰੀ ਏ ਅੱਜ ਇਹਨਾ ਤੰਗੀਆਂ ਨੇ
ਉਤੋਂ ਸ਼ਾਹੂਕਾਰਾਂ ਦੀਆਂ ਠਗੀਆਂ ਨੇ
ਕੀ ਕਰਨਾ ਏਂ ਵਡੀਆਂ ਜਗੀਰਾਂ ਦਾ
ਕੀ ਪੁੱਛਦੇ ਹੋ ਹਾਲ ਫਕੀਰਾਂ ਦਾ
ਕੋਣ ਆਪਣਾ ਤੇ ਕੋਣ ਪਰਾਇਆ ਇਥੇ
ਲੋਕਾਂ ਚਿਹਰੇ ਤੇ ਚਿਹਰਾ ਲਾਇਆ ਇਥੇ
ਨਾਮ ਬਦਲ ਦਿੰਦੇ ਇਹ ਤਾਂ ਪੀਰਾਂ ਦਾ
ਕੀ ਪੁੱਛਦੇ ਹੋ ਹਾਲ ਫਕੀਰਾਂ ਦਾ
24/06/14
ਕੀ ਕਰਾਂ ਮੈ ਸਿਫਤ ਪੰਜਾਬ ਦੀ
ਆਰ. ਬੀ. ਸੋਹਲ, ਗੁਰਦਾਸਪੁਰ
ਕੀ ਕਰਾਂ ਮੈ ਸਿਫਤ ਪੰਜਾਬ ਦੀ
ਪਿੰਡਾ ,ਸ਼ਹਿਰਾਂ ਤੇ ਖੁਸ਼ਬੂ ਹੈ ਆਬ ਦੀ
ਲੰਬੇ ਗਭਰੂ ,ਸੋਹਣੀਆਂ ਮੁਟਿਆਰਾਂ
ਗਿੱਧਾ ਪਾਵਣ ਉੱਡ ਉੱਡ ਨਾਰਾਂ
ਮੰਦਰ ,ਮਸੀਤਾਂ ,ਗੁਰੂਦੁਵਾਰੇ ,
ਜਿੱਥੇ ਮਿਲਣ ਪਿਆਰ ਨਾਲ ਸਾਰੇ
ਮਾਝੇ ,ਮਾਲਵੇ ,ਦੁਆਬੇ ਭਰਾਵਾਂ
ਤੋਂ ਮੈ ਵਾਰੀ ਵਾਰੀ ਸਦਕੇ ਜਾਵਾਂ
ਜਦੋਂ ਚੜਨ ਅਸਮਾਨੀਂ ਗੁੱਡੀਆਂ
ਬੱਚੇ ਖੇਲਣ ਪਾ ਪਾ ਲੁੱਡੀਆਂ
ਜਦੋਂ ਲਗਦੇ ਨੇ ਇਥੇ ਮੇਲੇ
ਖੂਸ਼ੀਆਂ ਮਾਨਣ ਲੋਕ ਉੱਸ ਵੇਲੇ
ਧਰਤੀ ਰੀਝਾੰ ਨਾਲ ਹੈ ਜੋਈ
ਇਥੇ ਹੁੰਦੀ ਫਸਲ ਨਰੋਈ !
ਸੰਤਾਂ ,ਗੁਰੂਆਂ ਪੀਰਾਂ ਦਾ ਡੇਰਾ
ਇਹ ਸੋਹਣਾ ਪੰਜਾਬ ਹੈ ਮੇਰਾ
ਇਹ ਸੋਹਣਾ ਪੰਜਾਬ ਹੈ ਮੇਰਾ
24/06/14
ਸਾਡੀ ਗਲੀ ਵਿਚੋਂ ਜਾਨ ਕੇ ਤੂੰ ਲੰਗਣਾ ਵੇ
ਆਰ. ਬੀ. ਸੋਹਲ, ਗੁਰਦਾਸਪੁਰ
ਸਾਡੀ ਗਲੀ ਵਿਚੋ ਜਾਨ ਕੇ ਤੂੰ ਲੰਗਣਾ ਵੇ
ਸਾਨੂੰ ਵੇਖ ਕੇ ਤੂੰ ਨੀਵੀਂ ਪਾ ਕੇ ਸੰਗਨਾਂ ਵੇ
ਸਾਹਮਣੇ ਦੁਕਾਨ ਤੇ ਤੂੰ ਸੋਦੇ ਦੇ ਬਹਾਨੇ
ਕਦੀ ਬੂਹੇ ਅੱਗੇ ਆ ਕੇ ਸਾਡੇ ਖੰਗਣਾ ਵੇ
ਸਾਹਮਣੇ ਚੁਬਾਰੇ ਉੱਤੇ ਗੁਡੀਆਂ ਉਡਾਵੇਂ
ਖੇਡ ਦੇ ਬਹਾਨੇ ਵੇ ਤੂੰ ਮੈਨੂੰ ਵੇਖੀ ਜਾਵੇਂ
ਪਤੰਗ ਨੂੰ ਛੁਡਾਦੇ ਮੇਰੇ ਵੀਰ ਨੂੰ ਤੂੰ ਬੋਲੇਂ
ਜਾਨ ਬੁਝ ਕੇ ਦਰੇੰਕ ਸਾਡੀ ਟੰਗਣਾ ਵੇ
ਸਾਰਾ ਸਾਰਾ ਦਿੰਨ ਵੇ ਤੂੰ ਕੋਠੇ ਉੱਤੇ ਬਹਿੰਨਾ ਏਂ
ਸਾਡੇ ਘਰ ਵੱਲ ਵੇ ਤੂੰ ਤੱਕਦਾ ਹੀ ਰਹਿਨਾਂ ਏਂ
ਮੈਨੂੰ ਵੇਖ ਕੇ ਤੂੰ ਥੋੜਾ ਹੱਥ ਨੂੰ ਹਿਲਾਵੇਂ
ਹੱਥ ਜੋੜ ਕੇ ਤੂੰ ਪਿਆਰ ਮੇਰਾ ਮੰਗਣਾ ਏਂ
ਹਾਸੇ ਹਾਸੇ ਵਿੱਚ ਮੈਨੂੰ ਪਤਾ ਨੀ ਕੀ ਹੋ ਗਿਆ
ਤੇਰਿਆਂ ਖਿਆਲਾਂ ਵਿੱਚ ਦਿੱਲ ਮੇਰਾ ਖੋ ਗਿਆ
ਤੇਰੇ ਵਾਂਗ ਹਾਲ ਹੁਣ ਹੋ ਗਿਆ ਏ ਮੇਰਾ
ਰੂਹ ਨੂੰ ਤੇਰੇ ਹੀ ਪਿਆਰ “ਸੋਹਲ” ਰੰਗਨਾ ਵੇ
ਸਾਡੀ ਗਲੀ ਵਿਚੋ ਜਾਨ ਕੇ ਤੂੰ ਲੰਗਣਾ ਵੇ
ਸਾਨੂੰ ਵੇਖ ਕੇ ਤੂੰ ਨੀਵੀਂ ਪਾ ਕੇ ਸੰਗਨਾਂ ਵੇ
24/06/14
ਅੱਜ ਕਲਮ ਮੈਨੂੰ ਸਮਜਾਉਣ ਲੱਗੀ
ਆਰ. ਬੀ. ਸੋਹਲ, ਗੁਰਦਾਸਪੁਰ
ਅੱਜ
ਕਲਮ ਮੈਨੂੰ ਸਮਜਾਉਣ ਲੱਗੀ
ਦਿੱਲ ਖੋਲ ਕੇ ਦੁੱਖੜੇ ਸਣਾਉਣ ਲੱਗੀ
ਐਵੇਂ ਨਾ ਤੂੰ ਮੇਰੇ ਤੇ ਵੱਰਿਆ ਕਰ
ਸਹਾਂ ਗਮ ਤੇਰੇ ਨਾ ਅੱਖਾਂ ਭੱਰਿਆ ਕਰ
ਰਾਤੀਂ ਥੱਕ ਟੁੱਟ ਕੇ ਸੀ ਮੈ ਸੁੱਤੀ
ਫਿਰ ਤੱੜਕੇ ਤੂੰ ਮੈਨੂੰ ਉਠਾ ਦਿਤਾ
ਜਿਹੜਾ ਰਹਿੰਦਾ ਸੀ ਥੋੜਾ ਬਹੁੱਤ
ਮੇਰਾ ਰੱਤ ਗਮਾਂ ਚ’ ਵਹਾ ਦਿਤਾ
ਦੱਸ ਕੇ ਪੀੜਾ ਨਾ ਹੋਕੇ ਭੱਰਿਆ ਕਰ
ਸਹਾਂ ਗਮ ਤੇਰੇ ਨਾ ਅੱਖਾਂ ਭੱਰਿਆ ਕਰ
ਰਹੀ ਸਵੇਰ ਤੋਂ ਤੈਨੂੰ ਉਡੀਕ ਦੀ ਮੈ
ਵੇ ਕਦ ਆ ਕੇ ਤੂੰ ਮੈਨੂੰ ਉਠਾਵੇਂਗਾ
ਅੱਜ ਵੇਖ ਕੇ ਤੂੰ ਮੇਰਾ ਸੱਜਰਾ ਜੋਬਨ
ਕੋਈ ਮੰਨ ‘ਚ ਖਿਆਲ ਬਨਾਵੇਂਗਾ
ਸੋਹਣੇ ਹਰਫ਼ ਗਜ਼ਲ ‘ਚ ਜੜਿਆ ਕਰ
ਸਹਾਂ ਗਮ ਤੇਰੇ ਨਾ ਅੱਖਾਂ ਭੱਰਿਆ ਕਰ
ਤੇਰਾ ਸਾਥ ਮੈਂ ਹਰ ਪੱਲ ਨਿਭਾਉਂਦੀ ਰਹੀ
ਆਪ ਵੀ ਰੋਈ ਤੇਨੂੰ ਵੀ ਰਵਾਉਂਦੀ ਰਹੀ
ਇੱਕ ਇੱਕ ਅੱਖਰ ਤੇਰੇ ਦਾ ਮੈ ਮਾਣ ਰੱਖਿਆ
ਛੱਡ “ਸੋਹਲ” ਨਾ ਐਵੇਂ ਲੜਿਆ ਕਰ,
ਸਹਾਂ ਗਮ ਤੇਰੇ ਨਾ ਅੱਖਾਂ ਭੱਰਿਆ ਕਰ
21/06/14
ਬੀਤ ਗਈਆਂ ਮੁੱਦਤਾਂ ਵਿਛੋੜਾ ਤੇਰਾ ਜ਼ਰਦਿਆਂ
ਆਰ. ਬੀ. ਸੋਹਲ, ਗੁਰਦਾਸਪੁਰ
ਬੀਤ ਗਈਆਂ ਮੁੱਦਤਾਂ ਵਿਛੋੜਾ ਤੇਰਾ ਜ਼ਰਦਿਆਂ
ਗਮਾਂ ਦੇ ਸਮੁੰਦਰਾਂ ਨੂੰ ਕਈ ਵਾਰ ਪਾਰ ਕਰਦਿਆਂ
ਨਿਰ-ਪੱਤਰੇ ਬਿਰਖ ਨੂੰ ਬਹਾਰਾਂ ਦੀ ਉਮੀਦ ਹੈ
ਕਿੰਨਾ ਰੋਏ ਹੋਣਗੇ ਉਹ ਪੱਤਾ-ਪੱਤਾ ਝੜਦਿਆਂ
ਲੰਘ ਗਏ ਨੇ ਕਾਫਲੇ ਮੈਂ ਰੁੱਕ ਗਈ ਇੱਕ ਬੁੱਤ ਹਾਂ
ਲੰਘ ਗਏ ਨੇ ਸ਼ੂਕਦੇ ਤੁਫਾਨ ਕਈ ਮੇਰੇ ਖੜਦਿਆਂ
ਰਾਤ ਦੇ ਹਨੇਰੀਆਂ ‘ਚ ਯਾਦਾਂ ਦਾ ਹੀ ਸਾਥ ਹੈ
ਥੱਕ ਗਈ ਬਿਰਹਾ ਦੇ ਨਾਗਾਂ ਨਾਲ ਮੈਂ ਲੜਦਿਆਂ
ਇੱਕ ਵਾਰ ਕਰਕੇ ਹੋਸਲਾ ਕਰੀਬ ਮੇਰੇ ਆ ਜਰਾ
ਸ਼ੀਸ ਨੂੰ ਝੁਕਾ ਜਿੰਦ ਕਢ ਤਲੀ ਤੇ ਧਰ ਦਿਆਂ
ਹਰਫ਼ਾਂ ‘ਚ ਤਰਾਸ਼ੀ ਮੈਂ ਅਨਪੜੀ ਇੱਕ ਗਜ਼ਲ ਹਾਂ
ਸੋਹਲ ਮੈਨੂੰ ਸਮਝਨਾ ਤੂੰ ਹੋਲੀ ਹੋਲੀ ਪੜਦਿਆਂ
21/06/14
ਨਾ ਉਹ ਪਿੰਡ ਤੇ ਨਾ ਉਹ ਪਿੱਪਲ
ਆਰ. ਬੀ. ਸੋਹਲ, ਗੁਰਦਾਸਪੁਰ
ਨਾ ਉਹ ਪਿੰਡ
ਤੇ ਨਾ ਹੀ ਪਿੱਪਲ ਸ਼ਹਿਰਾਂ ਦੇ ਵਿੱਚ ਰੁਲ ਗਏ ਹਾਂ
ਛੱਡ ਕੇ ਆਪਣਾ ਵਿਰਸਾ ਯਾਰੋ ਲੋਕ ਲਾਜ ਨੂੰ ਭੁੱਲ ਗਏ ਹਾਂ
ਸਵਾਣੀ ਵੀ ਨਾ ਭੱਤਾ ਲੈ ਕੇ ਖੇਤਾਂ ਨੂੰ ਅੱਜ ਜਾਵੇ
ਤੜਕ ਸਾਰ ਫਿਰ ਚਾਟੀ ਦੇ ਵਿੱਚ ਕੋਣ ਮਧਾਣੀ ਪਾਵੇ
ਛੱਡ ਕੇ ਦਹੀਂ ਤੇ ਮੱਖਣ ਨੂੰ ਹੁਣ ਚਾਹ ਦੇ ਉੱਤੇ ਡੁੱਲ ਗਏ ਹਾਂ
ਆਪਣਾ ਵਿਰਸਾ ਛੱਡ ਕੇ ਯਾਰੋ ਲੋਕ ਲਾਜ਼ ਨੂੰ ਭੁੱਲ ਗਏ ਹਾਂ
ਅੱਖਾਂ ਨੂੰ ਅੱਜ ਸ਼ਰਮਾਂ ਭੁੱਲੀਆਂ ਅਦਬ ਦੀ ਚੁੰਨੀ ਲਾਈ ਏ
ਮਾਪਿਆਂ ਦਾ ਕੋਈ ਫਿਕਰ ਨਾ ਇੱਜਤ ਚੁੱਲੇ ਦੇ ਵਿੱਚ ਪਾਈ ਏ
ਵੱਡਿਆਂ ਦਾ ਸਤਕਾਰ ਭੁੱਲ ਕੇ ਉਹਨਾ ਮੂਰੇ ਖੁੱਲ ਗਏ ਹਾਂ
ਆਪਣਾ ਵਿਰਸਾ ਛੱਡ ਕੇ ਯਾਰੋ ਲੋਕ ਲਾਜ਼ ਨੂੰ ਭੁੱਲ ਗਏ ਹਾਂ
ਸਾਂਝ ਪੁਰਾਣੀ ਭੁੱਲ ਕੇ ਆਪਾਂ ਤੰਨ ਮੰਨ ਨੂੰ ਹੰਕਾਰ ਲਿਆ
ਦੂਸਰਿਆਂ ਮੂਰੇ ਬਣ ਅੜਿਕਾ ਆਪਣਾ ਕੰਮ ਸੰਵਾਰ ਲਿਆ
ਛੱਡ ਕੇ ਹੱਕ ਹਲਾਲੀ ਪੱਲੜੇ ਬਈਮਾਨੀ ਵਿੱਚ ਤੁੱਲ ਗਏ ਹਾਂ
ਆਪਣਾ ਵਿਰਸਾ ਛੱਡ ਕੇ ਯਾਰੋ ਲੋਕ ਲਾਜ਼ ਨੂੰ ਭੁੱਲ ਗਏ ਹਾਂ
ਕੁੜਤੇ ਚਾਦਰੇ ਕੋਲ ਕੱਬਡੀ ਛਿੰਝ ਦਾ ਯਾਰੋ ਨਾਮ ਨਹੀਂ
ਛੱਡੀਆਂ ਘਿਓ ਖੁਰਾਕਾਂ ਅਸਾਂ ਹੁਣ ਨਸ਼ਿਆਂ ਤੋਂ ਬਿਨ ਸ਼ਾਮ ਨਹੀਂ
ਕੋਣ “ਸੋਹਲ” ਤੈਨੂੰ ਯਾਦ ਕਰੇਗਾ ਕੋਡੀਆਂ ਦੇ ਅਸੀਂ ਮੁੱਲ ਪਏ ਹਾਂ
ਆਪਣਾ ਵਿਰਸਾ ਛੱਡ ਕੇ ਯਾਰੋ ਲੋਕ ਲਾਜ਼ ਨੂੰ ਭੁੱਲ ਗਏ ਹਾਂ
20/06/14
ਹਸਰਤ ਸੀ ਬੜੀ ਮੰਨ ਵਿੱਚ ਮੇਰੇ ਮੈ ਵੀ ਇੱਕ ਫੁੱਲ
ਬਣ ਜਾਵਾਂ
ਆਰ. ਬੀ. ਸੋਹਲ, ਗੁਰਦਾਸਪੁਰ
ਹਸਰਤ ਸੀ ਬੜੀ ਮੰਨ ਵਿੱਚ ਮੇਰੇ ਮੈ ਵੀ ਇੱਕ ਫੁੱਲ ਬਣ ਜਾਵਾਂ
ਬੈਠਣ ਭੋਰੇ ਤਿਤਲੀਆਂ ਅਤੇ ਨਰਮ ਹੱਥਾਂ ਵਿੱਚ ਡੁੱਲ ਜਾਵਾਂ
ਪਤਾ ਨਹੀ ਕੀ ਭਾਣਾ ਵਾਪਰਿਆ ਕੰਡਾ ਜੋ ਮੈ ਬਣ ਗਿਆ ਹਾਂ
ਮੇਰੇ ਨਾਲ ਕੋਈ ਪਿਆਰ ਨਾ ਵੰਡੇ ਟਹਿਣੀ ਤੇ ਹੀ ਸੜ ਗਿਆਂ ਹਾਂ
ਫੁੱਲਾਂ ਦੇ ਹੀ ਹਾਰ ਨੇ ਬਣਦੇ ਹਰ ਕੋਈ ਜਗ੍ਹਾ ਤੇ ਚੜਦੇ ਨੇ
ਲੰਗਦਿਆਂ ਮੇਰੇ ਕੋਲੋਂ ਲੋਕੀਂ ਚੁੱਬਣ ਤੋਂ ਫਿਰ ਡਰਦੇ ਨੇ
ਛੋਟਾ ਜਾਂ ਭਾਵੇਂ ਹੋਵਾਂ ਮੈਂ ਵੱਢਾ ਇੱਕੋ ਡੰਗ ਹੀ ਕਰਦਾ ਹਾਂ
ਮੇਰੇ ਨਾਲ ਕੋਈ ਪਿਆਰ ਨਾ ਵੰਡੇ ਟਹਿਣੀ ਤੇ ਹੀ ਸੜ ਗਿਆਂ ਹਾਂ
ਰੱਬ ਦਾ ਭਾਣਾ ਮੰਨਦਾ ਹਾਂ ਜੋ ਤਿਖੀ ਸੂਲ ਬਣਾਇਆ ਏ
ਫੁੱਲਾਂ ਦੀ ਰਾਖੀ ਲਈ ਮੈਨੂੰ ਪਹਿਰੇਦਾਰ ਬਿਠਾਇਆ ਏ
ਤੋੜੇ ਜਦ ਕੋਈ ਫੁੱਲ ਟਹਿਣੀ ਤੋਂ ਓਦੇ ਨਾਲ ਮੈ ਲੜਦਾ ਹਾਂ
ਮੇਰੇ ਨਾਲ ਕੋਈ ਪਿਆਰ ਨਾ ਵੰਡੇ ਟਹਿਣੀ ਤੇ ਹੀ ਸੜ ਗਿਆਂ ਹਾਂ
ਕਵੀਆਂ ਤੇ ਸ਼ਾਇਰਾਂ ਨੇ ਮੈਨੂੰ ਕੀਤਾ ਏ ਬਦਨਾਮ ਬੜਾ
ਕਈਆਂ ਦੇ ਮੈ ਦਿੱਲ ਵਿੱਚ ਚੁੱਬਿਆ ਰਾਹ ਕਿਸੇ ਦੇ ਆਣ ਖੜਾ
ਫਿਰ ਵੀ ਹਸਦਿਆਂ ਹਸਦਿਆਂ ਸਾਰਾ ਦਿੱਲ ਆਪਣੇ ਤੇ ਜ਼ਰ ਗਿਆਂ ਹਾਂ
ਮੇਰੇ ਨਾਲ ਕੋਈ ਪਿਆਰ ਨਾ ਵੰਡੇ ਟਹਿਣੀ ਤੇ ਹੀ ਸੜ ਗਿਆਂ ਹਾਂ
ਧੰਨਵਾਦ ਮਸ਼ਕੂਰ ਬਹੁੱਤ ਹਾਂ ਜਿਕਰ ਜਿਨਾ ਨੇ ਕੀਤਾ ਏ
ਮਹਿਫਲ ਦੇ ਵਿੱਚ ਮੰਨ ਕਵੀ ਦਾ ਮੈ ਵੀ ਸ਼ੀਤਲ ਕੀਤਾ ਏ
ਆਇਆ ਫੁੱਲ ਨੂੰ ਚੁੰਮਣ ਜਿਹੜਾ ਉਹਦੀ ਨਜਰ ਵੀ ਬਣ ਗਿਆ ਹਾਂ
ਮੇਰੇ ਨਾਲ ਕੋਈ ਪਿਆਰ ਨਾ ਵੰਡੇ ਟਹਿਣੀ ਤੇ ਹੀ ਸੜ ਗਿਆਂ ਹਾਂ
20/06/14
ਇੱਕ ਅੱਖ ਹੰਝੂ ਤੇ ਇੱਕ ਅੱਖ ਸੁਪਨਾ
ਆਰ. ਬੀ. ਸੋਹਲ, ਗੁਰਦਾਸਪੁਰ
ਇੱਕ ਅੱਖ ਹੰਝੂ ਤੇ ਇੱਕ ਅੱਖ ਸੁਪਨਾ
ਵਿੱਚ ਤਰਦੀ ਏ ਤੇਰੀ ਤਸਵੀਰ ਚੰਨਾ
ਨਾ ਹੰਝੂ ਸੁਕੇ ਨਾ ਸੁਪਨੇ ਮੁੱਕੇ
ਦੋਵੇਂ ਲੈਂਦੇ ਨੇ ਤੇਰਾ ਹੁਣ ਨਾਮ ਚੰਨਾ
ਤੇਰੇ ਇਸ਼ਕ ਦਾ ਜਾਦੂ ਹੁਣ ਸਿੱਰ ਚੱੜਿਆ
ਤੱਕਦੀ ਰਿਹੰਦੀ ਮੈਂ ਤੇਰੀ ਮੁਹਾਰ ਚੰਨਾ
ਕੋਲ ਹੋ ਕੇ ਵੀ ਤੂੰ ਮੇਰੇ ਤੋਂ ਦੂਰ ਹੋਵੇਂ
ਮੇਰੇ ਹੋਕਿਆਂ ਦੀ ਨਾ ਸੁਣਦਾ ਪੁਕਾਰ ਚੰਨਾ
ਵਗਦੇ ਪਾਣੀਆਂ ਚੋੰ ਆਉਂਦਾ ਇਕ ਸ਼ੋਰ ਜਿਹਾ
ਗਰਜੇ ਬੱਦਲਾਂ ਦੀ ਸੁਣ ਲੈ ਪੁਕਾਰ ਚੰਨਾ
ਰਾਤੀਂ ਉੱਠ ਕੇ ਮੈ ਲੱਭਦੀ ਨਿਸ਼ਾਨ ਤੇਰੇ
ਰੁਲਾ ਜਾਂਦਾ ਏ ਮੈਨੂੰ ਤੇਰਾ ਪਿਆਰ ਚੰਨਾ
ਗਮ ਦੇ ਬੱਦਲਾਂ ਨੇ ਘੇਰਾ ਮੈਨੂੰ ਪਾ ਛੱਡਿਆ
ਲੱਭਾਂ ਕਿਕਰਾਂ ਦੇ ਥੱਲੇ ਮੈਂ ਬਹਾਰ ਚੰਨਾ
ਤੱਪਦੀਆਂ ਧੁੱਪਾਂ ਚ’ ਦੁਪਿਹਰ ਨੂੰ ਤੁਰੀ ਜਾਵਾਂ
ਕਦੇ ਬਣ ਤੂੰ ਬੱਦਲਾਂ ਦੀ ਛਾਂ ਚੰਨਾ
ਮੇਰੇ ਦਰਦ ਦਾ ਵੀ ਤੇਰੇ ਤੋਂ ਓਹਲਾ ਨਹੀਂ
ਕਿਉਂ ਤੂੰ ਕੀਤਾ ਏ ਐਨਾ ਮਜ਼ਬੂਰ ਚੰਨਾ
"ਸੋਹਲ" ਜਿਉਂਦਿਆਂ ਦੀ ਮੇਰੀ ਤੈਨੂੰ ਸਾਰ ਨਹੀਂ
ਕਿਉਂ ਨਾ ਆਪੇ ਨੂੰ ਲਵਾਂ ਮੈਂ ਮਿੱਟਾ ਚੰਨਾ
20/06/14
ਪਾਵਾਂ ਗੋਰੀਆਂ ਬਾਹਾਂ ਦੇ ਤੈਨੂੰ ਹਾਰ ਰਾਂਜਣਾ
ਆਰ. ਬੀ. ਸੋਹਲ, ਗੁਰਦਾਸਪੁਰ
ਪਾਵਾਂ ਗੋਰੀਆਂ ਬਾਹਾਂ ਦੇ ਤੈਨੂੰ ਹਾਰ ਰਾਂਜਣਾ
ਦੇਵਾਂ ਜਿੰਦ ਜਾਨ ਤੇਰੇ ਉਤੋਂ ਵਾਰ ਰਾਂਜਣਾ
ਤੇਰੇ ਲਫ਼ਜ਼ ਤਾਂ ਮੇਰੇ ਹੁਣ ਲਹੂ ਚ’ ਸਮਾਏ
ਤੇਰੇ ਪਿਆਰ ਵਾਲਾ ਰਾਗ ਮੇਰੇ ਰਗਾਂ ਵਿਚੋਂ ਆਏ
ਵੱਜੇ ਸਾਹਾਂ ਵਿੱਚ ਇਸ਼ਕੇ ਦੀ ਤਾਰ ਰਾਂਜਣਾ
ਦੇਵਾਂ ਜਿੰਦ ਜਾਨ ਤੇਰੇ ਉਤੋਂ ਵਾਰ ਰਾਂਜਣਾ
ਤੇਨੂੰ ਬਾਰ ਬਾਰ ਤੱਕਾਂ ਲਾ ਕੇ ਸੀਨੇ ਨਾਲ ਰੱਖਾਂ
ਫਿਰ ਖੁੱਲ ਜਾਣ ਵਾਲ ਬੰਦ ਹੋ ਜਾਣ ਅੱਖਾਂ
ਰੂਹਾਂ ਹੋਣ ਦੇ ਤੂੰ ਅੱਜ ਇੱਕ ਸਾਰ ਰਾਂਜਣਾ
ਦੇਵਾਂ ਜਿੰਦ ਜਾਨ ਤੇਰੇ ਉਤੋਂ ਵਾਰ ਰਾਂਜਣਾ
ਜਦੋਂ ਕੋਲ ਮੇਰੇ ਆਵੇਂ ਗੱਲ ਦਿਲ ਦੀ ਮਨਾਵੇਂ
ਫਿਰ ਸੁਣੇ ਨਾ ਤੂੰ ਮੇਰੀ ਬੱਸ ਆਪਣੀ ਸੁਣਾਵੇਂ
ਲੈਦਾ ਘੁੱਟ ਕੇ ਕਲਾਵਾ ਮੈਨੂੰ ਮਾਰ ਰਾਂਜਣਾ
ਦੇਵਾਂ ਜਿੰਦ ਜਾਨ ਤੇਰੇ ਉਤੋਂ ਵਾਰ ਰਾਂਜਣਾ
ਸ਼ਾਮ ਤੇ ਸਵੇਰੇ ਰਹਿੰਦਾ ਨਿੱਤ ਮੈਨੂੰ ਘੇਰੇ
ਕਦੇ ਮੁੱਖ ਮੇਰਾ ਚੁੰਮੇ ਹੱਥ ਵਾਲਾਂ ਵਿੱਚ ਫੇਰੇ
ਜੋਰ ਚੱਲੇ ਨਾ ਤਾਂ ਮੰਨ ਲੇਂਦੀ ਹਾਰ ਰਾਂਜਣਾ
ਦੇਵਾਂ ਜਿੰਦ ਜਾਨ ਤੇਰੇ ਉਤੋਂ ਵਾਰ ਰਾਂਜਣਾ
ਸੋਹਲ ਸਾਹਾਂ ਤੋਂ ਪਿਆਰਾ ਮੇਰੀ ਜਾਨ ਦਾ ਸਹਾਰਾ
ਵੱਖ ਹੋਈਏ ਨਾ ਕਦੇ ਵੀ ਭਾਵੇਂ ਰੁੱਸੇ ਜੱਗ ਸਾਰਾ
ਤੈਨੂੰ ਪਾ ਕੇ ਲਿਆ ਰੱਬ ਨੂੰ ਵੀ ਪਾ ਰਾਂਜਣਾ
ਦੇਵਾਂ ਜਿੰਦ ਜਾਨ ਤੇਰੇ ਉਤੋਂ ਵਾਰ ਰਾਂਜਣਾ
20/06/14
ਇੱਕ ਵਾਰ ਤੂੰ ਮੁੜ ਕੇ ਤੱਕ ਲੈ ਨੀ
ਆਰ. ਬੀ. ਸੋਹਲ, ਗੁਰਦਾਸਪੁਰ
ਇੱਕ ਵਾਰ ਤੂੰ ਮੁੜ ਕੇ ਤੱਕ ਲੈ ਨੀ ।
ਸਾਡੇ ਦਿੱਲ ਉੱਤੇ ਕੀਤੇ ਤੂੰ ਵਾਰ ਬੜੇ ।
ਜਿਹੜੇ ਫੁੱਲਾਂ ਤੋਂ ਲੰਘਦੀ ਏਂ ਪੈਰ ਧਰ ਕੇ,
ਓਹੀ ਫੁੱਲ ਨੇ ਜੋ ਬਣਦੇ ਸੀ ਹਾਰ ਬੜੇ ।
ਅਸੀਂ ਛੱਡ ਤੇ ਨਜ਼ਾਰੇ ਅੱਜ ਤੇਰੇ ਕਰਕੇ,
ਉਂਝ ਤੇਰੇ ਵੱਲ ਸਾਡੇ ਵੀ ਉਧਾਰ ਬੜੇ ।
ਵੇਲਾ ਖੁੰਝਿਆ ਕਦੇ ਵੀ ਮੁੜਦਾ ਨਹੀਂ,
ਕਿਸ ਸ਼ੈ ਤੇ ਤੂੰ ਕਰਦੀਂ ਏਂ ਹੰਕਾਰ ਬੜੇ ।
ਰੱਤ ਨਾਲ ਸਿੰਝਦੇ ਹਾਂ ਇਸ਼ਕ ਬੂਟਾ,
ਨੀ ਤੂੰ ਕੱਟਣ ਲਈ ਰੱਖੇ ਹਥਿਆਰ ਬੜੇ ।
ਭੁੱਲ ਆਪਣੇ ਗੈਰ ਤੈਨੂੰ ਲੱਗਣ ਚੰਗੇ,
ਉਹ ਕਰਨਗੇ ਤੈਨੂੰ ਵੀ ਖੁਵਾਰ ਬੜੇ ।
ਫੁੱਲਾਂ ਨਾਲ ਸੋਹਲ ਜਦੋਂ ਨਿਭ ਜਾਵੇ,
ਫਿਰ ਕਬੁਲਨੇ ਪੈਂਦੇ ਨੇ ਖਾਰ ਬੜੇ ।
20/06/14
ਨੈਣ ਨਸ਼ੀਲੇ ਤੇਰੇ ਮੁੱਖ ਤੇ ਲੱਗਦੇ ਬੜੇ ਪਿਆਰੇ ਨੀ
ਆਰ. ਬੀ. ਸੋਹਲ, ਗੁਰਦਾਸਪੁਰ
ਨੈਣ ਨਸ਼ੀਲੇ ਤੇਰੇ ਮੁੱਖ ਤੇ ਲੱਗਦੇ ਬੜੇ ਪਿਆਰੇ ਨੀ
ਤੈਨੂੰ ਜੋ ਇੱਕ ਵਾਰ ਹੀ ਵੇਖੇ ਦਿੱਲ ਦੀ ਬਾਜ਼ੀ ਹਾਰੇ ਨੀ
ਲੱਗਦਾ ਜਿਵੇਂ ਜ਼ਾਮ ਦੇ ਭੱਰਕੇ ਪਿਆਲੇ ਦੋ ਛਲਕਾ ਜਾਵੇਂ
ਘੋਲ ਦੇਵੇਂ ਤੂੰ ਮਸਤ ਅਦਾਵਾਂ ਸਾਕੀ ਬਣ ਪਿਲਾ ਜਾਵੇਂ
ਆ ਜਾਂਦਾ ਮੈਖਾਨੇ ਜਿਹੜਾ ਲੈਂਦਾ ਮਸਤ ਹੁਲਾਰੇ ਨੀ
ਤੈਨੂੰ ਜੋ ਇੱਕ ਵਾਰ ਹੀ ਵੇਖੇ ਦਿੱਲ ਦੀ ਬਾਜ਼ੀ ਹਾਰੇ ਨੀ
ਗੱਲਾਂ ਨੂੰ ਤੇਰੇ ਚੁੰਮਣ ਝੁਮਕੇ ਝਾਂਜਰ ਵੀ ਕੁਝ ਕਹਿ ਜਾਵੇ
ਨੱਕ ਦੀ ਨਥਲੀ ਜੋਰਾ-ਜੋਰੀ ਬੁੱਲੀਆਂ ਦੇ ਨਾਲ ਖਹਿ ਜਾਵੇ
ਮੂੰਹ ਕਲੀਆਂ ਦੇ ਖੁੱਲ ਜਾਂਦੇ ਤੇਰੇ ਹਾਸਿਆਂ ਦੇ ਸਹਾਰੇ ਨੀ
ਤੈਨੂੰ ਜੋ ਇੱਕ ਵਾਰ ਹੀ ਵੇਖੇ ਦਿੱਲ ਦੀ ਬਾਜ਼ੀ ਹਾਰੇ ਨੀ
ਤੀਰ ਨਜ਼ਰ ਦੇ ਵੇਖ ਕੇ ਤੇਰੇ ਰੁੱਖ ਹਵਾ ਦਾ ਮੁੱੜ ਜਾਵੇ
ਹੁਸਨਾਂ ਦਾ ਭਰਿਆ ਤੂੰ ਸਾਗਰ ਪੈਰ ਧਰੇ ਉਹ ਰੁੜ ਜਾਵੇ
ਇੱਕ ਵਾਰੀ ਜੋ ਹੜ ਜਾਂਦਾ ਫਿਰ ਲੱਗਦਾ ਨਹੀਂ ਕਿਨਾਰੇ ਨੀ
ਤੈਨੂੰ ਜੋ ਇੱਕ ਵਾਰ ਹੀ ਵੇਖੇ ਦਿੱਲ ਦੀ ਬਾਜ਼ੀ ਹਾਰੇ ਨੀ
ਵੇਖ ਹੱਥਾਂ ਤੇ ਮਹਿੰਦੀ ਤੇਰੇ ਸੂਰਜ ਵੀ ਫਿਰ ਚੜ ਜਾਵੇ
ਅੱਖ ਦਾ ਕਜਲਾ ਤੱਕ ਕੇ ਤੇਰਾ ਰਾਤ ਪਰੀ ਵੀ ਖੜ ਜਾਵੇ
ਸੀਸ ਨਿਮਾ ਕੇ ਫੁੱਲ ਵੀ ਤੈਥੋ ਖੁਸ਼ਬੋ ਲੈਣ ਉਧਾਰੇ ਨੀ
ਤੈਨੂੰ ਜੋ ਇੱਕ ਵਾਰ ਹੀ ਵੇਖੇ ਦਿੱਲ ਦੀ ਬਾਜ਼ੀ ਹਾਰੇ ਨੀ
20/06/14
ਚੰਨਾ ਹੋ ਗਿਆ ਤੂੰ ਓਹਲੇ ਨਹੀਂ ਕੀਤਾ ਤੂੰ ਉਜਾਲਾ
ਆਰ. ਬੀ. ਸੋਹਲ, ਗੁਰਦਾਸਪੁਰ
ਚੰਨਾ ਹੋ ਗਿਆ
ਤੂੰ ਓਹਲੇ ਨਹੀਂ ਕੀਤਾ ਤੂੰ ਉਜਾਲਾ
ਵੇ ਮੈਂ ਮੱਸਿਆ ਤੇ ਰੋਵਾਂ ਲੱਗੇ ਚਾਨਣ ਵੀ ਕਾਲਾ
ਯਾਦਾਂ ਤੇਰੀਆਂ ‘ਚ ਮੇਰੇ ਕੈਦ ਰਹਿੰਦੇ ਨੇ ਖਿਆਲ
ਵੇ ਮੈਂ ਧੁੱਪਾਂ ਵਿੱਚ ਠਰਾਂ ਲੱਗੇ ਗਰਮ ਸਿਆਲ
ਦੁੱਖ ਦੱਸਾਂ ਵੇ ਮੈਂ ਕਿਨੂੰ ਧੱਰਾਂ ਬੁੱਲੀਆਂ ਤੇ ਤਾਲਾ
ਵੇ ਮੈਂ ਮੱਸਿਆ ਤੇ ਰੋਵਾਂ ਲੱਗੇ ਚਾਨਣ ਵੀ ਕਾਲਾ
ਚਾਵਾਂ ਮੇਰਿਆਂ ਦੀ ਥਾਵੇਂ ਵੇ ਤੂੰ ਰੱਖੇ ਨੇ ਅੰਗਾਰ
ਦੱਸ ਕਿਕਰਾਂ ਦੇ ਥੱਲੋਂ ਕੀਵੇਂ ਲੱਭਾਂ ਮੈਂ ਬਹਾਰ
ਤੇਰੇ ਇਸ਼ਕ ‘ਚ ਝੱਲੀ ਜੱਪਾਂ ਨਿੱਤ ਤੇਰੀ ਮਾਲਾ
ਵੇ ਮੈਂ ਮੱਸਿਆ ਤੇ ਰੋਵਾਂ ਲੱਗੇ ਚਾਨਣ ਵੀ ਕਾਲਾ
ਐਸਾ ਰੁੱਸਿਆ ਏਂ ਸਾਥੋਂ ਨਈ ਤੂੰ ਮੁੱਖੜਾ ਵਿਖਾਇਆ
ਹਾਸੇ ਲੈ ਗਿਆ ਏਂ ਨਾਲ ਸਾਨੂੰ ਰੋਣਾ ਤੂੰ ਥਮਾਇਆ
ਨੈਣੀਂ ਰੁਕੇ ਨਾ ਚਿਨਾਬ ਰਹੇ ਲਹੂ ‘ਚ ਉਬਾਲਾ
ਵੇ ਮੈਂ ਮੱਸਿਆ ਤੇ ਰੋਵਾਂ ਲੱਗੇ ਚਾਨਣ ਵੀ ਕਾਲਾ
ਸਾਡੀ ਖਤਾ ਵੀ ਨਾ ਦੱਸੀ ਨਾ ਹੀ ਬਖਸ਼ਿਆ ਸਾਨੂੰ
ਸ਼ੁਰੂ ਕੀਤੇ ਲੰਬੇ ਪੈਂਡੇ ਮੁੱੜ ਤੱਕਿਆ ਨਾ ਰਾਹ ਨੂੰ
ਜੇ ਤੂੰ ਲੈਣੀ ਨਈ ਸਾਰ ਦੇ ਜਾ ਜ਼ਹਿਰ ਪਿਆਲਾ
ਵੇ ਮੈਂ ਮੱਸਿਆ ਤੇ ਰੋਵਾਂ ਲੱਗੇ ਚਾਨਣ ਵੀ ਕਾਲਾ
19/06/14
ਤੇਰੇ ਨੈਣਾਂ ਦਾ ਅੜੀਏ ਬਣ ਸੁਪਨਾ ਮੈਂ ਲੁਕ ਜਾਵਾਂ
ਆਰ. ਬੀ. ਸੋਹਲ, ਗੁਰਦਾਸਪੁਰ
ਤੇਰੇ ਨੈਣਾਂ ਦਾ ਅੜੀਏ ਬਣ ਸੁਪਨਾ ਮੈਂ ਲੁਕ ਜਾਵਾਂ
ਬਿਖਰ ਜਾਵੇ ਨਾ ਕਿਧਰੇ ਪਲਕਾਂ ਵਿੱਚ ਸੁੱਕ ਜਾਵਾਂ
ਜਦੋਂ ਖਾਬਾਂ ਵਿੱਚ ਆਵੇ ਤੈਨੂੰ ਮਸਤ ਬਣਾ ਜਾਵੇ
ਰਾਤੀਂ ਚੁੰਮ ਕੇ ਅਰਸ਼ਾਂ ਦੀ ਤੈਨੂੰ ਸੈਰ ਕਰ ਜਾਵੇ
ਤੇਰੀ ਨੀਂਦਰ ਟੁੱਟ ਜਾਵੇ ਰੱਬ ਮੰਨ ਕੇ ਝੁੱਕ ਜਾਵਾਂ
ਬਿਖਰ ਜਾਵੇ ਨਾ ਕਿਧਰੇ ਪਲਕਾਂ ਵਿੱਚ ਸੁੱਕ ਜਾਵਾਂ
ਸਾਡੇ ਬੁੱਝਦੇ ਦੀਵਿਆਂ ਨੂੰ ਕੋਈ ਚਿਣਗ ਵਿਖਾ ਜਾ ਤੂੰ
ਸਾਡੇ ਦਿੱਲ ਦਿਆਂ ਨੇਹਰਿਆਂ ਨੂੰ ਆ ਕੇ ਰੁਸ਼ਨਾ ਜਾ ਤੂੰ
ਹੰਝੂ ਬਣ ਕੇ ਅੱਖੀਆਂ ਦਾ ਬੁੱਲੀਆਂ ਉੱਤੇ ਰੁੱਕ ਜਾਵਾਂ
ਬਿਖਰ ਜਾਵੇ ਨਾ ਕਿਧਰੇ ਪਲਕਾਂ ਵਿੱਚ ਸੁੱਕ ਜਾਵਾਂ
ਤੇਰੀ ਸੋਚ ਦੇ ਖੰਭ ਲਾ ਕੇ ਅਸੀਂ ਅੰਬਰੀ ਚੜ ਜਾਈਏ
ਵਿੱਚ ਬੱਦਲਾਂ ਦੇ ਵੱਸ ਕੇ ਇੱਕ ਬੂੰਦ ‘ਚ ਜੜ ਜਾਈਏ
ਤੇਰੇ ਦਿੱਲ ਦੀਆਂ ਗਜ਼ਲਾਂ ਦੀ ਮੈਂ ਬਣ ਇੱਕ ਤੁੱਕ ਜਾਵਾਂ
ਬਿਖਰ ਜਾਵੇ ਨਾ ਕਿਧਰੇ ਪਲਕਾਂ ਵਿੱਚ ਸੁੱਕ ਜਾਵਾਂ
ਬਣ ਨਾਗ ਮੈਂ ਜੁਲਫਾਂ ਦੇ ਗੋਰੇ ਮੁੱਖ ਨੂੰ ਚੁੰਮ ਲੈਂਦਾ
ਲੈ ਕੇ ਸ਼ਬਨਮ ਹੋਠਾਂ ਤੋਂ ਨਜ਼ਰਾਂ ਵਿੱਚ ਘੁੰਮ ਲੈਂਦਾ
ਛਡਾ ਸਾਥ ਅਗਰ ਤੇਰਾ ਉੱਸ ਦਿੰਨ ਮੈਂ ਮੁੱਕ ਜਾਵਾਂ
ਬਿਖਰ ਜਾਵੇ ਨਾ ਕਿਧਰੇ ਪਲਕਾਂ ਵਿੱਚ ਸੁੱਕ ਜਾਵਾਂ
19/06/14
ਤੈਨੂੰ ਭੁੱਲਣ ਦੀ ਕੋਸ਼ਿਸ਼ ਮੈਂ ਬੜੀ ਕਰ ਰਿਹਾ ਹਾਂ ।
ਆਰ. ਬੀ. ਸੋਹਲ, ਗੁਰਦਾਸਪੁਰ
ਤੈਨੂੰ ਭੁੱਲਣ ਦੀ ਕੋਸ਼ਿਸ਼ ਮੈਂ ਬੜੀ ਕਰ ਰਿਹਾ ਹਾਂ ।
ਪੁਰਾਣੇ ਖੱਤ ਤੇਰੇ ਅੱਜ ਵੀ ਮੈਂ ਪੜ ਰਿਹਾ ਹਾਂ ।
ਸੋਚਦਾ ਹਾਂ ਢੇਰੀ ਕਰ ਖਤਾਂ ਨੂੰ ਮੈਂ ਸਾੜ ਦੇਵਾਂ,
ਬਿਖਰ ਨਾ ਜਾਣ ਕਿਧਰੇ ਹਵਾ ਤੋਂ ਡਰ ਰਿਹਾ ਹਾਂ ।
ਕਤਰਾ ਕਤਰਾ ਕਰਕੇ ਲਹੂ ਨੂੰ ਮੈਂ ਨਿਚੋੜ ਦੇਵਾਂ,
ਰਹੇ ਨਾ ਨਿਸ਼ਾਨ ਕੋਈ ਦਿੱਲ ਤਲੀ ਤੇ ਧਰ ਰਿਹਾ ਹਾਂ ।
ਐਨਾ ਸੋਖਾ ਨਹੀਂ ਕਿ ਇੰਝ ਹੀ ਤੈਨੂੰ ਮੈਂ ਭੁਲਾ ਦੇਵਾਂ,
ਬੂੰਦ-ਬੂੰਦ ਬਣਕੇ ਗਮਾਂ ਦੇ ਦਰਿਆ ‘ਚ ਹੜ ਰਿਹਾ ਹਾਂ ।
ਮੁਖਾਲਿਫ ਹੈ ਹਵਾ ਥਿੜਕ ਜਾਣ ਨਾ ਕਿਧਰੇ ਪੈਰ ਮੇਰੇ,
ਸ਼ੁਕਦੇ ਤੁਫਾਨਾਂ ਨਾਲ ਅਜੇ ਵੀ ਮੈਂ ਲੜ ਰਿਹਾ ਹਾਂ ।
ਸਾਰਥਿਕ ਸੋਚ ਵੀ ਮੇਰੀਆਂ ਲਿਖਤਾਂ ਦਾ ਆਧਾਰ ਬਣੇ,
ਸ਼ਾਇਰ ਕਵੀਆਂ ਨੂੰ ਲਗਾਤਾਰ ਮੈਂ ਪੜ ਰਿਹਾ ਹਾਂ ।
ਰੋਕਿਆ ਜੋ ਰਸਤਾ ਉਹਨਾ ਪਥਰਾਂ ਦੀ ਆੜ ਨਾਲ ,
ਜਖਮਾਂ ਦੀਆਂ ਤਰੇੜਾਂ ਰਾਹੀਂ “ਸੋਹਲ” ਹੜ ਰਿਹਾ ਹਾਂ ।
19/06/14
ਸਾਂਭ ਕੇ ਮੈਂ ਰੱਖਿਆ ਏ ਦਿੱਲ ਵਿੱਚ ਯਾਦਾਂ ਨੂੰ
ਆਰ. ਬੀ. ਸੋਹਲ, ਗੁਰਦਾਸਪੁਰ
ਸਾਂਭ ਕੇ ਮੈਂ ਰੱਖਿਆ ਏ ਦਿੱਲ ਵਿੱਚ ਯਾਦਾਂ ਨੂੰ
ਅਸਾਂ ਜੋ ਗੁਜ਼ਾਰੇ ਹੋਏ ਪਲਾਂ ਅਤੇ ਰਾਤਾਂ ਨੂੰ
ਝੂਠੇ ਤੇਰੇ ਵਾਧੇ ਅਤੇ ਝੂਠੇ ਇਜਹਾਰ ਸੀ
ਵਫ਼ਾ ਉੱਤੇ ਕੀਤਾ ਬੇ-ਵਫਾਈ ਵਾਲਾ ਵਾਰ ਸੀ
ਦਿੱਲ ਦਰਵਾਜੇ ਅਸੀਂ ਤੇਰੇ ਲਈ ਖੋਲੇ ਸੀ
ਕਦੇ ਮਾੜਾ ਸੋਚਿਆ ਨਾ ਕਦੇ ਮੰਦਾ ਬੋਲੇ ਸੀ
ਸਦਮਾਂ ਤੂੰ ਦਿੱਤਾ ਅਸੀਂ ਦਿੱਲ ਉੱਤੇ ਜ਼ਰ ਗਏ
ਤੂੰ ਤਾਂ ਮੁੱਲ ਲਾਇਆ ਹੁਣ ਹੁਸਨ ਬਜ਼ਾਰ ਨੀ
ਸੋਚਿਆ ਕਦੇ ਸੀ ਦੇਵੇਂ ਅਰਘ ਤੂੰ ਚੰਨ ਨੂੰ
ਛਾਨਣੀ ‘ਚੋਂ ਵੇਖ ਲਵੇਂ ਮੋਹ ਮੇਰੇ ਮੰਨ ਨੂੰ
ਲੰਘ ਗਏ ਨੇ ਅੱਜ ਕਈ ਕਰਵਾ ਤੇ ਚੋਥ ਨੀ
ਹੰਝੂਆਂ ਨੂੰ ਸਾਡੇ ਤੂੰ ਤਾਂ ਕਰ ਗਈਏਂ ਖਾਰ ਨੀ
ਮਿੱਟੀ ਦੇ ਖਿਡੋਣੇ ਵਾਂਗੂ ਦਿੱਲ ਤੇਰਾ ਢਾਉਣਗੇ
ਮਾਰਕੇ ਉਹ ਠੇਡਾ ਫਿਰ ਨਜਰ ਨਾ ਆਉਣਗੇ
ਟੁੱਟ ਜਾਣਾ ਦਿੱਲ ਤੇਰਾ ਹੋਣਾ ਚੂਰ ਚੂਰ ਨੀ
ਲੱਗਣਾ ਪਤਾ ਕੀ ਤੈਨੂੰ ਹੁੰਦਾ ਇਕਰਾਰ ਨੀ
ਤੇਰੇ ਲਈ ਤਾਂ “ਸੋਹਲ” ਕਈ ਛੱਡ ਤੇ ਨਜ਼ਾਰੇ ਨੀ
ਤੋੜ ਗਈ ਏਂ ਪੀਂਘ ਕਿੱਦਾਂ ਲਈਏ ਹੁਲਾਰੇ ਨੀ
ਜ਼ਖਮ ਤੂੰ ਦਿੱਤੇ ਬਦੋ ਬਦੀ ਰਿਸ ਪੈਣਗੇ
ਇੱਕ ਹੋਵੇ ਗਿਣਲਾਂ ਪਰ ਦੁਖੜੇ ਹਜ਼ਾਰ ਨੀ
19/06/14
ਜੋਗੀ ਬਣਕੇ ਪਿੰਡ ਸਾਡੇ ਵਿੱਚ ਕਿਸਨੇ ਫੇਰਾ ਪਾਇਆ
ਆਰ. ਬੀ. ਸੋਹਲ, ਗੁਰਦਾਸਪੁਰ
ਜੋਗੀ ਬਣਕੇ ਪਿੰਡ ਸਾਡੇ ਵਿੱਚ ਕਿਸਨੇ ਫੇਰਾ ਪਾਇਆ
ਦਿੱਲ ਦੀ ਬੰਜਰ ਧਰਤੀ ਉੱਤੇ ਕਿਸਨੇ ਮੀਂਹ ਵਰਸਾਇਆ
ਅਖੀਆਂ ਵਿਚੋਂ ਕਿਰਕੇ ਮੋਤੀ ਪਲਕਾਂ ਤੇ ਹੀ ਸੁੱਕਦੇ ਸੀ
ਪਿਘਲ ਗਏ ਬੁਲੀਆਂ ਤੇ ਡਿੱਗੇ ਕਿਸਨੇ ਨੀਰ ਵਹਾਇਆ
ਤੁਫਾਨ ਗਮਾਂ ਦੇ ਜ਼ਿਹਨ ਮੇਰੇ ਵਿੱਚ ਸਦਾ ਹੀ ਸ਼ੁਕਦੇ ਰਹਿੰਦੇ ਨੇ
ਇੰਝ ਲੱਗਦਾ ਹੁਣ ਥਮ ਗਏ ਨੇ ਅੱਜ ਕਿਸਨੇ ਰੂਪ ਵਿਖਾਇਆ
ਬਿਰਹਾ ਪੰਛੀ ਮੰਨ ਮੇਰੇ ਵਿੱਚ ਗੀਤ ਗਮਾਂ ਦਾ ਗਾਉਂਦਾ ਏ
ਦਸਤਕ ਦਿੱਲ ਦਰਵਾਜ਼ੇ ਦੇ ਕੇ ਕਿਸਨੇ ਆਣ ਉਡਾਇਆ
ਜਖ਼ਮ ਜੁਦਾਈ ਵਾਲੇ ਲੱਗਦਾ ਰਿਸਨੋ ਵੀ ਕੁਝ ਘਟ ਗਏ ਨੇ
ਪੀੜਾ ਵੀ ਹੁਣ ਘਟਦੀ ਜਾਪੇ ਕਿਸਨੇ ਮਰ੍ਹਮ ਲਗਾਇਆ
19/06/14
ਦਿੱਲ ਦੇ ਟੁਕੜੇ ਟੁਕੜੇ ਕਰਕੇ ਯਾਰ ਮਨਾਉਣ ਦਾ ਕੀ
ਫਾਇਦਾ
ਆਰ. ਬੀ. ਸੋਹਲ, ਗੁਰਦਾਸਪੁਰ
ਦੱਸੀਆਂ ਰਾਹਾਂ
ਤੇ ਚੱਲੇ ਨਾ ਉਹਨੂੰ ਰਸਤਾ ਵਿਖਾਉਣ ਦਾ ਕੀ ਫਾਇਦਾ,
ਜੋ ਗੱਲ ਨੂੰ ਪੱਲੇ ਬੰਨੇ ਨਾ ਉਹਨੂੰ ਗੱਲ ਸਮਝਾਉਣ ਦਾ ਕੀ ਫਾਇਦਾ ।
ਚਾਹੇ ਅਸੀਂ ਜਾਈਏ ਮੰਦਿਰ ਮਸੀਤਾਂ ਚਾਹੇ ਤੀਰਥ ਘੁੰਮ ਆਈਏ ,
ਮੰਨ ਦੀ ਮੇਲ ਨਾ ਉੱਤਰੇ ਜੇਕਰ ਗੰਗਾ ਨਹਾਉਣ ਦਾ ਕੀ ਫਾਇਦਾ ।
ਇਸ਼ਕ ਇਬਾਦਤ ਰੱਬ ਦੀ ਪੂਜਾ ਰੂਹ ਨਾਲ ਰੂਹ ਦਾ ਮੇਲ ਹੋਵੇ ,
ਦਿੱਲ ਦੇ ਟੁਕੜੇ ਟੁਕੜੇ ਕਰਕੇ ਯਾਰ ਮਨਾਉਣ ਦਾ ਕੀ ਫਾਇਦਾ ।
ਬਾਰਿਸ਼ ਜਦ ਵੀ ਹੋ ਜਾਵੇ ਧਰਤੀ ਦੀ ਪਿਆਸ ਤਾਂ ਬੁਝ ਜਾਂਦੀ,
ਦਿੱਲ ਦੀ ਪਿਆਸ ਬੁਝਾਵੇ ਨਾ ਫਿਰ ਐਸੇ ਸਾਉਣ ਦਾ ਕੀ ਫਾਇਦਾ ।
ਪੱਗ ਤੇ ਚੁੰਨੀ ਸਾਂਭ ਕੇ ਰਖਦੇ ਅੱਖ ਦੀ ਸ਼ਰਮ ਜੋ ਕਰਦੇ ਨੇ ,
ਚੁੱਲੇ ਵਿੱਚ ਜੇ ਪੈ ਗਈ ਇਜ਼ਤ ਬੇ-ਵਕਤੇ ਡਰਾਉਣ ਦਾ ਕੀ ਫਾਇਦਾ ।
ਰੱਬ ਦੀ ਰਜ਼ਾ ਨੂੰ ਭੁੱਲ ਕੇ ਬੰਦਾ ਹੁਕਮ-ਅਦੂਲੀ ਕਰ ਬਹਿੰਦਾ,
ਹੱਥੀਂ ਵਕਤ ਖੁੰਝਾ ਕੇ ਫਿਰ ਮਗਰੋਂ ਪਛਤਾਉਣ ਦਾ ਕੀ ਫਾਇਦਾ ।
ਸੋਹਣੇ ਹਰਫ਼ ਸ਼ਬਦਾਂ ਵਿੱਚ ਜੜ੍ਹ ਕੇ ਕਵਿ, ਗਜਲ ਤੇ ਗੀਤ ਬਣੇ,
ਬਿਨ ਹਾਣਦਿਆਂ ਸ਼ਬਦਾਂ ਨੂੰ ਲੈ ਕੇ ਗੀਤ ਬਣਾਉਣ ਦਾ ਕੀ ਫਾਇਦਾ ।
18/06/14
ਆ ਜਾ ਸੱਜਣਾ ਹਿਜਰ ਤੇਰੇ ਵਿੱਚ ਝੱਲੀ ਨਾ ਹੋ ਜਾਵਾਂ
ਮੈਂ
ਆਰ. ਬੀ. ਸੋਹਲ, ਗੁਰਦਾਸਪੁਰ
ਆ ਜਾ
ਸੱਜਣਾ ਹਿਜਰ ਤੇਰੇ ਵਿੱਚ ਝੱਲੀ ਨਾ ਹੋ ਜਾਵਾਂ ਮੈਂ,
ਜੀ ਕੇ ਮਰਨਾ ਮਰ-ਮਰ ਜੀਨਾ ਅਖੀਓਂ ਨੀਰ ਵਹਾਵਾਂ ਮੈਂ ।
ਪੀੜਾਂ ਸਹੀਆਂ ਦਰਦ ਹੰਢਾਇਆ ਤੈਨੂੰ ਪਰ ਕੋਈ ਖ਼ਬਰ ਨਹੀਂ,
ਜ਼ਖਮ ਮੇਰੇ ਹੁਣ ਰਿਸ ਰਿਸ ਪੈਂਦੇ ਕਿਦਾਂ ਦਸ ਲੁਕਵਾਂ ਮੈਂ ।
ਅਕਲਾਂ ਦੇ ਖੂਹ ਖਾਲੀ ਹੋਏ ਹੋਸ਼ਾਂ ਵੀ ਸਭ ਰੁੜ ਗਈਆਂ ਨੇ,
ਸੁਰ ਵੀ ਆਖਰ ਤਾਲ ਤੋਂ ਖੁੰਝ ਗਏ ਕਿਦਾਂ ਗੀਤ ਸੁਣਾਵਾਂ ਮੈਂ ।
ਜ਼ਰਦ ਪੈ ਗਿਆ ਚਿਹਰਾ ਮੇਰਾ ਬਿਰਹਾ ਨੂੰ ਗਲ ਲਾ-ਲਾ ਕੇ,
ਤੈਨੂੰ ਵੇਖਣ ਖਾਤਿਰ ਜੀਵਾਂ ਨਹੀਂ ਕਦ ਦੀ ਮਰ ਜਾਵਾਂ ਮੈਂ ।
ਮੋਤ ਤੇ ਜਿੰਦਗੀ ਦੇ ਵਿੱਚ ਦੂਰੀ ਇਓਂ ਜਾਪੇ ਜਿਓਂ ਘੱਟ ਗਈ ਏ,
ਆਪਣੀ ਕਬਰ ਬਣਾਵਾਂ ਆਪੇ ਸਿਵੇ ‘ਚ ਬਲਦੀ ਜਾਵਾਂ ਮੈਂ ।
ਆਣ ਖਲੋਤੀ ਮੋਤ ਸਿਰ੍ਹਨੇ ਤੁਰ ਅੜੀਏ ਇਹ ਆਖ ਰਹੀ,
ਐਪਰ ਜੇ ਤੂੰ ਆਵੇਂ “ਸੋਹਲ” ਮੋਤ ਨੂੰ ਆਪ ਹਰਾਵਾਂ ਮੈਂ ।
16/06/14
ਧੰਨ ਦਸਮੇਸ਼ ਗੁਰੂ ਧੰਨ ਬਾਜਾਂ ਵਾਲਿਆ
ਆਰ. ਬੀ. ਸੋਹਲ, ਗੁਰਦਾਸਪੁਰ
ਧੰਨ
ਦਸਮੇਸ਼ ਗੁਰੂ ਧੰਨ ਬਾਜਾਂ ਵਾਲਿਆ
ਵਾਰ ਸਰਬੰਸ ਸਾਰੇ ਹਿੰਦ ਨੂੰ ਬਚਾ ਲਿਆ
ਪੰਜ ਸਿੰਘਾ ਨੂੰ ਸਜਾਇਆ
ਪਿਆਰੇ ਪੰਜ ਸੀ ਕਹਾਇਆ
ਤਲਵਾਰ ਉੱਤੇ ਉਹਨਾ ਦਾ ਸੀ ਸਿਦਕ ਅਜ਼ਮਾ ਲਿਆ
ਧੰਨ ਦਸਮੇਸ਼ ਗੁਰੂ ਧੰਨ ਬਾਜਾਂ ਵਾਲਿਆ
ਜਬਰ ਤੇ ਜ਼ੁਲਮ ਦਾ ਕੀਤਾ ਤੁਸਾਂ ਖਤਮਾਂ
ਵਢੇ ਹੰਕਾਰੀਆਂ ਦੀ ਡੋਲਦੀ ਸੀ ਆਤਮਾ
ਪਿਤਾ ਜੀ ਨੂੰ ਕੋਮ ਖਾਤਰ ਸਹੀਦ ਕਰਵਾ ਲਿਆ
ਧੰਨ ਦਸਮੇਸ਼ ਗੁਰੂ ਧੰਨ ਬਾਜਾਂ ਵਾਲਿਆ
ਸਮੇ ਦਿਆਂ ਜ਼ਾਲਮਾਂ ਨੇ ਢਾਇਆ ਬੜਾ ਕਹਿਰ ਸੀ
ਟੁੱਟ ਜਾਵੇ ਕੋਮ ਬੜਾ ਘੋਲ ਦਿੱਤਾ ਜਹਿਰ ਸੀ
ਨੀਹਾਂ ਚ ਛੁਪਾ ਕੇ ਲਾਲ ਸਿੱਖੀ ਨੂੰ ਬਚਾ ਲਿਆ
ਧੰਨ ਦਸਮੇਸ਼ ਗੁਰੂ ਧੰਨ ਬਾਜਾਂ ਵਾਲਿਆ
ਪੰਥ ਨੇ ਸਹਾਰਾ ਤਲਵਾਰ ਨੂੰ ਬਣਾਇਆ ਸੀ
ਵਾਰ ਪਰਿਵਾਰ ਸਾਰੀ ਕੋਮ ਨੂੰ ਬਚਾਇਆ ਸੀ
ਦੇਸ਼ ਦੀ ਰਾਖੀ ਕਰ ਫਰਜ਼ ਨਿਭਾ ਲਿਆ
ਧੰਨ ਦਸਮੇਸ਼ ਗੁਰੂ ਧੰਨ ਬਾਜਾਂ ਵਾਲਿਆ
14/06/14
ਬਾਅਦ ਮੁਦਤਾਂ ਤੇਰਾ ਦੀਦਾਰ ਹੋਇਆ
ਆਰ. ਬੀ. ਸੋਹਲ, ਗੁਰਦਾਸਪੁਰ
ਬਾਅਦ ਮੁਦਤਾਂ ਤੇਰਾ ਦੀਦਾਰ ਹੋਇਆ
ਤੇਰੀ ਜੁਦਾਈ ਚ’ ਦਿਲ ਮੇਰਾ ਬਹੁੱਤ ਰੋਇਆ,
ਘੁੱਟ ਕੇ ਲੱਗ ਜਾ ਵੇ ਤੂੰ ਅੱਜ ਗਲ ਮੇਰੇ ,
ਮੇਰੇ ਸਾਹਾਂ ਚ’ ਰਲ ਜਾਣ ਸਾਹ ਤੇਰੇ.
ਚਾਰੇ ਪਾਸੇ ਅੱਜ ਰੋਣਕਾਂ ਛਾ ਗਈਆਂ,
ਸੁੱਕੇ ਫੁੱਲਾਂ ਤੇ ਬਹਾਰਾਂ ਹੁਣ ਆ ਗਈਆਂ,
ਹੋਇਆ ਸਾਰੂਰ ਬੁੱਲਾਂ ਤੇ ਹਾਸੇ ਮੇਰੇ,
ਮੇਰੇ ਸਾਹਾਂ ਚ’ ਰਲ ਜਾਨ ਸਾਹ ਤੇਰੇ.
ਨਾ ਥੱਕਾ ਚੁਮ ਚੁਮ ਕੇ ਮੈ ਤੇਰੇ ਮੁਖੜੇ ਨੂੰ,
ਜੜੋਂ ਪੁੱਟ ਦਿੱਤਾ ਅਸਾਂ ਅੱਜ ਦੁਖੜੇ ਨੂੰ,
ਸਾਨੂੰ ਇਸ਼ਕ ਏ ਹਵਾਵਾਂ ਅੱਜ ਪਾਏ ਘੇਰੇ,
ਮੇਰੇ ਸਾਹਾਂ ਚ’ ਰਲ ਜਾਨ ਸਾਹ ਤੇਰੇ.
ਅਜ ਕਿਨ ਮਿਨ ਬਦਲਾਂ ਨੇ ਲਾ ਦਿਤੀ ,
ਅੱਗ ਲੱਗੀ ਵਿਛੋੜੇ ਦੀ ਬੁਜ਼ਾ ਦਿਤੀ,
ਸਦਾ ਰਹੇ ਦਿਲ ਪਿਆਰ ਦੀ ਜਗੀਰ ਤੇਰੇ,
ਮੇਰੇ ਸਾਹਾਂ ਚ’ ਰਲ ਜਾਨ ਸਾਹ ਤੇਰੇ.
ਬਾਜ ਤੇਰੇ ਨਾ ਰੂਹ ਨੂੰ ਸਕੂਨ ਹੋਵੇ,
ਰਾਤ ਚਾਨਣੀ ਬਿਨਾ ਚੰਨ ਕਿਵੇਂ ਹੋਵੇ,
ਮੈ ਰਹਾਂਗੀ ਸਦਾ ਕੁਰਬਾਨ ਤੇਰੇ,
ਮੇਰੇ ਸਾਹਾਂ ਚ’ ਰਲ ਜਾਨ ਸਾਹ ਤੇਰੇ.
ਹੋਵੀਂ ਨਾ ਤੂੰ ਕਦੀ ਮੈਥੋਂ ਦੂਰ ਚੰਨਾ ,
ਵੇ ਮੇਂ ਨਿਘੇ ਪਿਆਰ ਵਾਲੀ ਤੰਦ ਬੰਨਾ ,
ਹੁਣ ਹੋਵਣ ਦੇ ਪੂਰੇ ਅਰਮਾਨ ਮੇਰੇ ,
ਮੇਰੇ ਸਾਹਾਂ ਚ’ ਰਲ ਜਾਨ ਸਾਹ ਤੇਰੇ.
14/06/14
ਇੰਝ ਤੱਕਿਆ ਨਾ ਕਰ ਮੇਰੀ ਜਾਨ ਸੱਜਣਾ
ਆਰ. ਬੀ. ਸੋਹਲ, ਗੁਰਦਾਸਪੁਰ
ਇੰਝ ਤੱਕਿਆ ਨਾ ਕਰ ਮੇਰੀ ਜਾਨ ਸੱਜਣਾ
ਦਿੱਲ ਇਸ਼ਕ ਵਲੇਂਵੇ ਬੜਾ ਮਾਣ ਸੱਜਣਾ
ਜਦੋਂ ਹੋਲੀ ਹੋਲੀ ਆ ਕੇ ਮੇਰੇ ਕੋਲ ਬਹਿੰਦਾ ਏਂ
ਮੁੱਖ ਚੁੰਮ ਕੇ ਤੂੰ ਕੱਢ ਲੈਂਦਾ ਜਾਨ ਸੱਜਣਾ
ਮੁੱਖ ਤੇ ਤਰੇਲੀ ਆਉਂਦੀ ਬੁੱਲੀਆਂ ਤੇ ਹਾਸੇ ਵੇ
ਦਿੱਸਦਾ ਏਂ ਤੂੰ ਵੇ ਮੈਂ ਵੇਖਾਂ ਜਿਸ ਪਾਸੇ ਵੇ
ਸਾਜ਼ ਪਿਆਰ ਵਾਲਾ ਛੇੜੇਂ ਹੱਥ ਵਾਲਾਂ ਵਿੱਚ ਫੇਰੇਂ
ਕਰੇਂ ਮੰਨ ਦੀਆਂ ਸੱਧਰਾਂ ਜਵਾਨ ਸੱਜਣਾ
ਕਰਦਾ ਤੂੰ ਰਹਿਣਾ ਮੈਨੂੰ ਨਿੱਤ ਹੀ ਇਸ਼ਾਰੇ ਵੇ
ਕਦੀ ਵਿਹੜੇ ਬੈ ਕੇ ਕਦੀ ਚੱੜ ਕੇ ਚੁਬਾਰੇ ਵੇ
ਕਦੀ ਮਿੰਨਤਾਂ ਤੂੰ ਪਾਵੇਂ ਨਾਲੇ ਰੋਬ ਵੀ ਦਿਖਾਵੇਂ
ਮੈਨੂੰ ਆਖਰ ਤੂੰ ਲੈਂਦਾ ਏਂ ਮਨਾ ਸੱਜਣਾ
ਤੂੰ ਏਂ ਮੇਰੀ ਜਿੰਦ ਜਾਨ ਤੇਰੇ ਉਤੋਂ ਕੁਰਬਾਨ
ਕਦੀ ਰੁੱਸੇ ਨਾ ਤੂੰ ਢੋਲਾ ਚਾਹੇ ਰੁੱਸੇ ਏ ਜਹਾਨ
ਮੈਂ ਤਾਂ ਜਨਮਾਂ ਤੋਂ ਪਿਆਸੀ ਸਦਾ ਰਹੀ ਤੇਰੀ ਦਾਸੀ
ਤੇਰੇ ਕਦਮਾਂ ਚ’ ਰੱਖੀ ਮੈਂ ਤਾਂ ਜਾਨ ਸੱਜਣਾ
ਇੰਝ ਤੱਕਿਆ ਨਾ ਕਰ ਮੇਰੀ ਜਾਨ ਸੱਜਣਾ
ਦਿੱਲ ਇਸ਼ਕ ਵਲੇਂਵੇ ਬੜਾ ਮਾਣ ਸੱਜਣਾ
02/06/14
ਰੂਪ ਤੇਰਾ ਖਿੜ ਕੇ ਗੁਲਾਬ ਹੋ ਜਾਂਦਾ ਏ
ਆਰ. ਬੀ. ਸੋਹਲ, ਗੁਰਦਾਸਪੁਰ
ਰੂਪ ਤੇਰਾ ਖਿੜ ਕੇ ਗੁਲਾਬ ਹੋ
ਜਾਂਦਾ ਏ
ਜਿਵੇਂ ਹੋਈ ਨਿਕਲੀ ਦੁਪਿਹਰ ਵਾਂਗਰਾਂ
ਬਣ ਕੇ ਗਜ਼ਲ ਜਦੋਂ ਬੁਲਾਂ ਉਤੇ ਆਉਣੀ ਏਂ
ਕਲੀਆਂ ‘ਚ ਖੇਲੇਂ ਬਣੇ ਫੁੱਲਾਂ ਦੀ ਕਹਾਣੀ ਏ
ਰਾਤੀਂ ਸੱਜੇ ਤਾਰਿਆਂ ਦੀ ਜਾਨ ਵਾਂਗਰਾ
ਰੂਪ ਤੇਰਾ ਖਿੜ ਕੇ ਗੁਲਾਬ ਹੋ ਜਾਂਦਾ ਏ
ਮੁੱਖ ਤੇਰਾ ਚੰਨ ,ਦਿਲ ਲੱਭ੍ਹੇ ਇਕ ਹਾਣੀ ਨੀ
ਨੈਣਾਂ ਦੇ ਪਿਆਲਿਆਂ ਚ’ ਹੁਸਨਾਂ ਦਾ ਪਾਣੀ ਨੀਂ
ਨਸ਼ਾ ਹੋ ਜਾਂਦਾ ਏ ਸ਼ਰਾਬ ਵਾਂਗਰਾਂ
ਰੂਪ ਤੇਰਾ ਖਿੜ ਕੇ ਗੁਲਾਬ ਹੋ ਜਾਂਦਾ ਏ
ਚੁੰਮ ਚੁੰਮ ਹਵਾ ਜਦੋਂ ਕੋਲੋਂ ਤੇਰੇ ਲੰਗਦੀ
ਪਿੱਛੇ ਮੁੱੜ ਅੱਖਾਂ ਮੀਚੇ ,
ਤੱਕੇ ਤੈਨੂੰ ਸੰਗਦੀ ਦੱਸੇ ਤੈਨੂੰ ਫੁੱਲਾਂ ਤੇ ਬਹਾਰ ਵਾਂਗਰਾਂ,
ਰੂਪ ਤੇਰਾ ਖਿੜ ਕੇ ਗੁਲਾਬ ਹੋ ਜਾਂਦਾ ਏ
ਅਮੁਲੀ ਸੂਰਤ ‘ਚ ਰੰਗ ਐਨਾ ਪਾਇਆ ਨੀ
ਖੋਰੇ ਕਿੱਥੇ ਲੁਕ ਤੈਨੂੰ ਰਬ ਨੇ ਬਣਾਇਆ ਨੀ
ਉਹ ਵੀ ਤੈਨੂੰ ਤੱਕਦਾ ਹੈਰਾਨ ਵਾਂਗਰਾਂ,
ਰੂਪ ਤੇਰਾ ਖਿੜ ਕੇ ਗੁਲਾਬ ਹੋ ਜਾਂਦਾ ਏ
31/05/14
ਉਹ ਵਿਹੜੇ ਸਾਡੇ ਕਦੇ ਆਇਆ ਕਰਦਾ ਸੀ
ਆਰ. ਬੀ. ਸੋਹਲ, ਗੁਰਦਾਸਪੁਰ
ਉਹ ਵਿਹੜੇ ਸਾਡੇ ਕਦੇ ਆਇਆ ਕਰਦਾ ਸੀ
ਮੈਨੂੰ ਜਾਨ ਕਹਿ ਕੇ ਬੁਲਾਇਆ ਕਰਦਾ ਸੀ
ਖੇਲ ਖੇਲ ਵਿੱਚ ਜਦੋਂ ਮੈ ਖ਼ੋ ਜਾਂਦੀ
ਆਪ ਹਾਰ ਕੇ ਮੈਨੂੰ ਜਤਾਇਆ ਕਰਦਾ ਸੀ
ਕਦੇ ਪਿਆਰ ਨਾਲ ਬਾਂਹ ਮੇਰੀ ਫੜ ਲੈਂਦਾ
ਗੁੱਸੇ ਹੋ ਕੇ ਉਹ ਮੇਰੇ ਨਾਲ ਲੜ ਲੈਂਦਾ
ਥੋੜੀ ਦੇਰ ਚ’ ਹੀ ਅਸੀਂ ਇੱਕ ਹੋ ਜਾਂਦੇ
ਜਦੋਂ ਗਲ ਲਾ ਕੇ ਮੈਨੂੰ ਮਨਾਇਆ ਕਰਦਾ ਸੀ
ਅਸੀਂ ਪਿਆਰ ਦੇ ਝਰਨਿਆਂ ਵਿੱਚ ਰੁੱੜ ਜਾਂਦੇ
ਪੈਰ ਮੱਲੋ ਮੱਲੀ ਉਹਦੇ ਵੱਲ ਮੁੱੜ ਜਾਂਦੇ
ਆਪਾ ਭੁੱਲ ਕੇ ਅਸੀਂ ਮਦਹੋਸ਼ ਹੁੰਦੇ
ਜਦੋਂ ਸਾਹਾਂ ਨਾਲ ਸਾਹ ਉਹ ਮਿਲਾਇਆ ਕਰਦਾ ਸੀ
ਮੁੱਖ ਮੋੜ ਲਿਆ ਅੱਜ ਸਜਣਾ ਨੇ
ਰਿਸ਼ਤਾ ਤੋੜ ਲਿਆ ਅੱਜ ਸਜਣਾ ਨੇ
ਔਖਾ ਹੋ ਗਿਆ ਜੀਣਾ ਬਿਣਾ ਉਸਦੇ ਮੇਰਾ
ਕਦੇ ਪਿਆਰ ਨਾਲ ਉਹ ਸਤਾਇਆ ਕਰਦਾ ਸੀ
ਤੇਰੀ ਹਸ਼ਰ ਤੱਕ ਰਹੇਗੀ ਉਡੀਕ ਮੈਂਨੂੰ
ਚੰਨਾਂ ਦਿੱਲ ‘ਚ’ ਮੈਂ ਦਿੱਤਾ ਏ ਉਲੀਕ ਤੈਨੂੰ
ਤੇਰੇ ਰਾਹਾਂ ‘ਚ ਮੈਂ ਨਜ਼ਰਾਂ ਵਿਛਾ ਰੱਖੀਆਂ
ਕਦੇ ਵਫ਼ਾ ਦੀਆਂ ਮੰਜਲਾਂ ਤੂੰ ਵਿਖਾਇਆ ਕਰਦਾ ਸੀ
29/05/14
ਸ਼ਰਾਬ ਬੁਰੀ ਚੀਜ਼ ਹੈ
ਆਰ. ਬੀ. ਸੋਹਲ, ਗੁਰਦਾਸਪੁਰ
ਸ਼ਰਾਬ ਬੁਰੀ ਚੀਜ਼ ਹੈ ਜੋ ਪੀਂਦੇ ਨੇ ਸਾਰੇ
ਸ਼ਰਾਬ ਬੁਰੀ ਚੀਜ਼ ਹੈ ਜੋ ਪੀਂਦੇ ਨੇ ਸਾਰੇ
ਕੋਈ ਖੁਸ਼ੀ ਦੇ ਸਹਾਰੇ ਕੋਈ ਗਮਾਂ ਦੇ ਨੇ ਮਾਰੇ
ਪੀਣ ਲਈ ਨਿੱਤ ਉਹ ਬਹਾਨਾ ਭਾਲਦੇ
ਬੈਠਦੇ ਨੇ ਕੱਲੇ ਜੇ ਨਾ ਮਿਲੇ ਨਾਲਦੇ
ਹੋਵੇ ਕੋਈ ਮਿੱਟੀ ਕੋਈ ਭਰੇ ਨਾਲ ਗਾਰੇ
ਸ਼ਰਾਬ ਬੁਰੀ ਚੀਜ਼ ਹੈ ਜੋ ਪੀਂਦੇ ਨੇ ਸਾਰੇ
ਖੱੜ ਜਾਣ ਅੱਖਾਂ ਪੈਰੋਂ ਤੁੱਰਿਆ ਨਾ ਜਾਵੇ
ਨਾਲੇ ਘੂਰੀ ਵੱਟੇ ਉਤੋਂ ਰੋਬ ਵੀ ਦਿਖਾਵੇ
ਤੋਬਾ ਤੋਬਾ ਕਰਦੇ ਨੇ ਲੋਕ ਫਿਰ ਸਾਰੇ
ਸ਼ਰਾਬ ਬੁਰੀ ਚੀਜ਼ ਹੈ ਉਹ ਪੀਂਦੇ ਨੇ ਸਾਰੇ
ਇੱਕੋ ਹੀ ਖਿਆਲ ‘ਚ ਉਹ ਸੁਰਤ ਟਿਕਾਉਂਦੇ
ਸੋਚਦੇ ਬਥੇਰਾ ਲੱਡੂ ਰੇਤ ਦੇ ਬਣਾਉਂਦੇ
ਆਉਂਦਿਆਂ ਹੀ ਹੋਸ਼ ਸੁਪਨੇ ਟੁੱਟਦੇ ਨੇ ਸਾਰੇ
ਸ਼ਰਾਬ ਬੁਰੀ ਚੀਜ਼ ਹੈ ਜੋ ਪੀਂਦੇ ਨੇ ਸਾਰੇ
ਅੱਜ ਨਹੀਓਂ ਪੀਣੀ ਰਹਿੰਦੇ ਮੰਨ ਨੂੰ ਮਨਾਉਂਦੇ
ਬਾਪੁ ਬੇਬੇ ਤੀਂਵੀਂ ਨਾਲ ਅੱਖ ਨਈ ਮਿਲਾਉਂਦੇ
ਲੋਡੇ ਵੇਲੇ ਠੇਕੇ ਵੱਲ ਤੁਰਦੇ ਵਿਚਾਰੇ
ਸ਼ਰਾਬ ਬੁਰੀ ਚੀਜ਼ ਹੈ ਜੋ ਪੀਂਦੇ ਨੇ ਸਾਰੇ
ਕੋਈ ਖੁਸ਼ੀ ਦੇ ਸਹਾਰੇ ਕੋਈ ਗਮਾਂ ਦੇ ਨੇ ਮਾਰੇ
28/05/14
ਮਮਤਾ ਦਾ ਸੰਘਣਾ ਬੂਟਾ ਮਾਂ ਹੁੰਦੀ ਏ
ਆਰ. ਬੀ. ਸੋਹਲ, ਗੁਰਦਾਸਪੁਰ
ਮਮਤਾ
ਦਾ ਸੰਘਣਾ ਬੂਟਾ ਮਾਂ ਹੁੰਦੀ ਏ
ਤਪਣ ਦੇਂਦੀ ਨਾ ਔਲਾਦ ਠੰਡਰੀ ਛਾਂ ਹੁੰਦੀ ਏ
ਟੁੱਕ ਮੁੰਹ ਵਿਚੋਂ ਕੱਢ ਬੱਚਿਆਂ ਨੂੰ ਖਵਾਵਂਦੀ
ਲੱਗੇ ਨਾ ਨਜ਼ਰ ਟਿੱਕਾ ਕਾਲਾ ਹੈ ਲਗਾਂਵਦੀ
ਸੁੰਨੇ ਹੋਵਣ ਉਹ ਵਿਹੜੇ ਜਿੱਥੇ ਇਹ ਨਾ ਹੁੰਦੀ ਏ
ਮਮਤਾ ਦਾ ਸੰਘਣਾ ਬੂਟਾ ਮਾਂ ਹੁੰਦੀ ਏ
ਰੱਖੇ ਗਲ ਨਾਲ ਲਾ ਕੇ ਬਚੇ ਉਮਰਾਂ ਇਹ ਸਾਰੀਆਂ
ਕਦੀ ਮੁੱਖ ਚੁੰਮੇ ਕਰੇ ਬਾਰ ਬਾਰ ਪਾਰੀਆਂ
ਅਸੀਸਾਂ ਲਈ ਉੱਚੀ ਸਦਾ ਬਾਂਹ ਹੁੰਦੀ ਏ
ਮਮਤਾ ਦਾ ਸੰਘਣਾ ਬੂਟਾ ਮਾਂ ਹੁੰਦੀ ਏ
ਝੋਲੀ ਵਿੱਚ ਲੈ ਕੇ ਦੇਵੇ ਨਿੱਤ ਇਹ ਤਾਂ ਲੋਰੀਆਂ
ਲਾਡ ਤੇ ਪਿਆਰ ਦੀਆਂ ਬੰਨ ਲੈਂਦੀ ਡੋਰੀਆਂ
ਕਰੇ ਸੱਜਦਾ ਵੀ ਰੱਬ ਜਿਥੇ ਇਹਦੀ ਹਾਂ ਹੁੰਦੀ ਏ
ਮਮਤਾ ਦਾ ਸੰਘਣਾ ਬੂਟਾ ਮਾਂ ਹੁੰਦੀ ਏ
ਬੱਚਾ ਛੋਟਾ ਹੋਵੇ ਵੱਢਾ ਪਰ ਮਾਂ ਲਈ ਤੇ ਬੱਚਾ ਏ
ਸਾਰਿਆਂ ਲਈ ਇੱਕੋ ਜਿਹਾ ਪਿਆਰ ਮਾਂ ਦਾ ਸੱਚਾ ਏ
ਮਾਂ ਦੇ ਕਦਮਾਂ ਚ’ “ਸੋਹਲ” ਸਦਾ ਥਾਂ ਹੁੰਦੀ ਏ
ਮਮਤਾ ਦਾ ਸੰਘਣਾ ਬੂਟਾ ਮਾਂ ਹੁੰਦੀ ਏ
27/05/14
ਕਿਸੇ ਨੂੰ ਪਿਆਰ ਨਸ਼ਾ ਕਿਸੇ ਨੂ ਯਾਰ ਨਸ਼ਾ
ਆਰ. ਬੀ. ਸੋਹਲ, ਗੁਰਦਾਸਪੁਰ
ਕਿਸੇ ਨੂੰ ਪਿਆਰ ਨਸ਼ਾ ਕਿਸੇ ਨੂ ਯਾਰ ਨਸ਼ਾ
ਕਿਸੇ ਨੂੰ ਜਿੱਤ ਨਸ਼ਾ ਕਿਸੇ ਨੂੰ ਹਾਰ ਨਸ਼ਾ
ਕੁਝ ਖ਼ੋ ਕੇ ਵੀ ਕਈ ਮਦਹੋਸ਼ ਰਹਿੰਦੇ
ਚੱੜ ਜਾਂਦਾ ਏ ਕਿਸੇ ਨੂੰ ਕੁਝ ਪਾ ਨਸ਼ਾ
ਨਵਜਾਤ ਸੀਨੇ ਮਾਂ ਦੇ ਨਿੱਤ ਲੱਗੇ ਰਹਿੰਦੇ
ਭੁੱਖਿਆਂ ਰਤਾ ਵੀ ਕਦੇ ਨਾ ਉਹ ਚੁੱਪ ਬਹਿੰਦੇ
ਮਾਂ ਦਾ ਫਿਰ ਚਾੜਦਾ ਏ ਨਿੱਘਾ ਦੁੱਧ ਨਸ਼ਾ
ਵੱਢੇ ਹੋ ਕੇ ਉਹ ਬੜਾ ਹੀ ਛੋਰ ਪਾਉਂਦੇ
ਜਿਦਾਂ ਆਪਣੀਆਂ ਨੂੰ ਫਿਰ ਉਹ ਤੋੜ ਲਾਂਦੇ
ਹੋ ਜਾਂਦਾ ਏ ਝਿੜਕਾਂ ਦੀ ਝੰਜੋੜ ਨਸ਼ਾ
ਮਾਨਣ ਜਵਾਨੀਆ ਸਦਾ ਉਹ ਜਵਾਨ ਹੋ ਕੇ
ਬਣਕੇ ਰਹਿੰਦੇ ਨੇ ਉਹ ਬੇਹਿਸਾਬ ਹੋ ਕੇ
ਫਿਰ ਛਾਂ ਜਾਂਦਾ ਏ ਜੋਬਨ ਖੁਮਾਰ ਨਸ਼ਾ
ਉਸਤਤ ਜਮਾਨੇ ‘ਚ ਬੇਸ਼ੁਮਾਰ ਹੋਈ
ਕਿਹਦੀ ਮਜਾਲ ਵੇਖੇ ਚੱਕ ਕੇ ਅੱਖ ਕੋਈ
ਉਹ ਦਿਖਾਵਨ ਦੋਲਤ ਏ ਧੰਨਦਾਰ ਨਸ਼ਾ
ਪਿੱਠ ਪਿਛੇ ਵਾਰ ਕਰਨੋ ਕਈ ਹਟਦੇ ਨਾ
ਉਮਰਾਂ ਸਾਰੀ ਉਹ ਨੇਕੀ ਕਦੇ ਖੱਟਦੇ ਨਾ
ਹਰ ਵੇਲੇ ਰਹਿੰਦਾ ਚੁਗਲੀ ਧਿਆਨ ਨਸ਼ਾ
ਫੀਮ ਡੋਡਿਆਂ ਤੇ ਭੁੱਕੀਆਂ ਨੇ ਹੈ ਮੱਤ ਮਾਰੀ
ਜੋ ਕਰਦੇ ਨੇ ਉਹਨਾਂ ਦੀ ਏ ਆਦਤ ਮਾੜੀ
ਅੱਖ ਚੱੜ ਜਾਵੇ ਹੋ ਕੇ ਸ਼ਰਾਬ ਨਸ਼ਾ
ਕਿਸੇ ਨੂੰ ਪਿਆਰ ਨਸ਼ਾ ਕਿਸੇ ਨੂ ਯਾਰ ਨਸ਼ਾ
27/05/14
ਚਮਕ ਵੇਖ ਤੇਰੇ ਚੇਹਰੇ ਦੀ
ਆਰ. ਬੀ. ਸੋਹਲ, ਗੁਰਦਾਸਪੁਰ
ਚਮਕ
ਵੇਖ ਤੇਰੇ ਚਿਹਰੇ ਦੀ
ਅਸੀਂ ਸੂਰਜ ਵੀ ਭੁੱਲ ਜਾਨੇ ਹਾਂ
ਦੋ ਨੈਨਾਂ ਦੇ ਹੁਣ ਵੱਸਦਾ ਨਹੀਂ
ਤੀਜਾ ਨੇਤਰ ਵੀ ਅਸੀਂ ਪਾਉਣੇ ਹਾਂ
ਤੇਰੇ ਨੈਣਾਂ ਚੋਂ ਉਪਜੀ ਕਵਿਤਾ ਹੈ
ਤੇਰੇ ਹੋਠਾਂ ਤੇ ਪਏ ਗੀਤ ਬੜੇ
ਫੁੱਲ ਖਿੜਦੇ ਨੇ ਤੇਰੇ ਹਾਸਿਆਂ ਤੇ
ਦੰਦ ਲਗਦੇ ਮੋਤੀ ਹੋਣ ਜੜੇ
ਰੀਝ ਲਾ ਤੈਨੂੰ ਰੱਬ ਨੇ ਘੜਿਆ ਏ
ਅੰਗ ਇੱਕ ਇੱਕ ਰੂਹ ਨਾਲ ਜੜਿਆ ਏ
ਤੂੰ ਹੁਸਨਾਂ ਦੀ ਪਰਿਭਾਸ਼ਾ ਏਂ
ਰਹੇ ਰੰਗ ਖੁਸ਼ੀਆਂ ਤੇਰੇ ਚੜਿਆ ਏ
ਚੰਨ ਤਾਰਿਆਂ ਕੋਲੋਂ ਪੁੱਛਦਾ ਹੈ
ਤੇਰਾ ਹੁਸਨ ਵੇਖ ਅੱਜ ਖੁਸ਼ਦਾ ਹੈ
ਇਹ ਚਾਨਣੀ ਕਿਧਰੋਂ ਆਈ ਏ
ਆਪਣੀ ਚਾਨਣੀ ਕੋਲੋਂ ਰੁੱਸਦਾ ਹੈ
ਤੈਨੂੰ ਵੇਖ ਪਵਿਤਰ ਹੋ ਗਿਆਂ ਹਾਂ
ਤੇਰੇ ਵਿੱਚ ਮੈ “ਸੋਹਲ” ਖੋ ਗਿਆਂ ਹਾਂ
ਪ੍ਰੀਤ ਤੇਰੇ ਨਾਲ ਜੋੜੀ ਏ
ਕਰ ਮੰਨ ਦੇ ਵਿੱਚ ਮੈ ਲੋ ਗਿਆ ਹਾਂ
23/05/14
ਅੱਖੀਆਂ ਦੀ ਨੀਂਦ ਚੁਰਾ ਗਿਆ ਮਾਹੀ
ਆਰ. ਬੀ. ਸੋਹਲ, ਗੁਰਦਾਸਪੁਰ
ਅੱਖੀਆਂ ਦੀ ਨੀਂਦ ਚੁਰਾ ਗਿਆ ਮਾਹੀ
ਲੈਂਦਾ ਨੀ ਉਹ ਸਾਰ ਭੈੜਾ ਬੜਾ ਹਰਜਾਈ
ਯਾਦ ਕਰ ਸ਼ਾਮਾਂ ਅਤੇ ਸਜਰੇ ਸਵੇਰੇ ਵੇ
ਰਹਿੰਦਾ ਨਈ ਸੀ ਦੂਰ ਕਦੇ ਇੱਕ ਪਲ ਮੇਰੇ ਵੇ
ਤੇਰੇ ਲਈ ਅੱਜ ਮੈਂ ਤਾਂ ਹੋਈ ਹਾਂ ਪਰਾਈ
ਅੱਖੀਆਂ ਦੀ ਨੀਂਦ ਚੁਰਾ ਗਿਆ ਮਾਹੀ
ਤੇਰੀ ਯਾਦ ਮੈਨੂੰ ਚੰਨਾ ਰੋਜ ਹੀ ਸਤਾਉਂਦੀ ਏ
ਦਿਨ ਚ' ਨਾ ਚੈਨ ਨੀਂਦ ਰਾਤ ਨੂੰ ਨਾ ਆਉਂਦੀ ਏ
ਚੰਨ ਅਤੇ ਤਾਰਿਆਂ ਨੇ ਭਰੀ ਏ ਗਵਾਹੀ
ਅੱਖੀਆਂ ਦੀ ਨੀਂਦ ਚੁਰਾ ਗਿਆ ਮਾਹੀ
ਖੋਲ ਰੱਖੇ ਸੱਜਣਾਂ ਮੈਂ ਸਾਰੇ ਬੂਹੇ ਦਿੱਲ ਦੇ
ਸੱਚੇ ਸਾਥੀ ਚੰਨਾਂ ਵੇ ਨਸੀਬਾਂ ਨਾਲ ਮਿਲਦੇ
ਬਾਜ ਤੇਰੇ ਮਾਹੀਆ ਮੈਂ ਤਾਂ ਹੋਈ ਹਾਂ ਸ਼ੁਦਾਈ
ਅੱਖੀਆਂ ਦੀ ਨੀਂਦ ਚੁਰਾ ਗਿਆ ਮਾਹੀ
ਨੈਣਾ ਦੇ ਇਸ਼ਾਰਿਆਂ ਚੋੰ ਪੜ ਲੈ ਜਵਾਬ ਵੇ
ਮੁੱਖ ਤੇ ਉਦਾਸੀ ਜਿਵੇਂ ਸੁੱਕਿਆ ਗੁਲਾਬ ਵੇ
ਕੀਤਾ ਨਾ ਸ਼ਿੰਗਾਰ ਪਈ ਜਦੋਂ ਦੀ ਜੁਦਾਈ
ਅੱਖੀਆਂ ਦੀ ਨੀਂਦ ਚੁਰਾ ਗਿਆ ਮਾਹੀ
23/05/14
ਇੱਕ ਅਜ਼ਨਬੀ ਬਣਕੇ ਆਇਆ ਸੀ ਮੈਂ ਤੇਰੇ ਸ਼ਹਿਰ ਵਿੱਚ
ਆਰ. ਬੀ. ਸੋਹਲ, ਗੁਰਦਾਸਪੁਰ
ਇੱਕ ਅਜ਼ਨਬੀ ਬਣਕੇ ਆਇਆ ਸੀ ਮੈਂ ਤੇਰੇ ਸ਼ਹਿਰ ਵਿੱਚ ।
ਤੇਰੇ ਲਈ ਉਦੋਂ ਪਰਾਇਆ ਸੀ ਮੈਂ ਤੇਰੇ ਸ਼ਹਿਰ ਵਿੱਚ ।
ਅਚਾਨਕ ਇੱਕ ਦਿੰਨ ਤੈਨੂੰ ਵੇਖ ਕੇ ਮੈਂ ਰੁੱਕ ਗਿਆ ,
ਉੱਸ ਦਿੰਨ ਤੋਂ ਹੀ ਤੈਨੂੰ ਚਾਹਿਆ ਸੀ ਮੈਂ ਤੇਰੇ ਸ਼ਹਿਰ ਵਿੱਚ ।
ਕਵਿਤਾ ਗੀਤ ਤੇ ਫਿਰ ਤੂੰ ਮੇਰੀਆਂ ਲਿਖਤਾਂ ਦੀ ਗਜ਼ਲ ਬਣੀ,
ਮਹਿਫਲਾਂ ‘ਚ ਕਈ ਵਾਰ ਤੈਨੂੰ ਗਾਇਆ ਸੀ ਮੈਂ ਤੇਰੇ ਸ਼ਹਿਰ ਵਿੱਚ ।
ਤੈਨੂੰ ਅਪਣਾਉਣ ਲਈ ਇਸ਼ਕ ਦਾ ਸੀ ਮੈਨੂੰ ਇੱਕ ਵਰ ਮਿਲਿਆ,
ਤੇਰੇ ਲਈ ਆਪਣਾ ਆਪ ਭੁਲਾਇਆ ਸੀ ਮੈਂ ਤੇਰੇ ਸ਼ਹਿਰ ਵਿੱਚ ।
ਤੇਰਾ ਹੱਸ ਕੇ ਮਿਲਣਾ ਤੇ ਗੁੱਸੇ ਵਿੱਚ ਬਾਰ ਬਾਰ ਰੁੱਸ ਜਾਣਾ,
ਐਸੀ ਅਦਾ ਦਾ ਫਿਰ ਸਤਾਇਆ ਸੀ ਮੈਂ ਤੇਰੇ ਸ਼ਹਿਰ ਵਿੱਚ ।
ਮੁਰਜ਼ਾ ਜਾਵੇ ਨਾ ਬੂਟਾ ਇਸ਼ਕ ਦਾ ਮੈਂ ਨਿੱਤ ਸਿੰਝਦਾ ਰਿਹਾ,
ਹਰ ਪੱਤੇ ਨੂੰ ਖੂਨ ਪਿਲਾਇਆ ਸੀ ਮੈਂ ਤੇਰੇ ਸ਼ਹਿਰ ਵਿੱਚ ।
ਅਗਨ ਸੰਗ ਦੋਸਤੀ ਲਾ ਕੇ ਅਸੀਂ ਬੜਾ ਨਾਜ਼ ਕੀਤਾ,
ਰੋਜ ਆਪਣਾ ਆਪ ਜਲਾਇਆ ਸੀ ਮੈਂ ਤੇਰੇ ਸ਼ਹਿਰ ਵਿੱਚ ।
22/05/14
ਵਿਰਸਾ ਤੇ ਮਾਂ ਬੋਲੀ ਨਾਲ ਤੂੰ ਆਪਣੀ ਪਹਿਚਾਨ ਦੇਵੀਂ
ਆਰ. ਬੀ. ਸੋਹਲ, ਗੁਰਦਾਸਪੁਰ
ਇਨਸਾਨੀਅਤ ਦੀ ਲੋ ਨੂੰ ਨਿਮ ਨਾ ਕਦੇ ਹੋਣ
ਦੇਣਾ
ਆਪਣੇ ਚੋਂ ਆਪਾ ਤੂੰ ਮਨਫੀ ਨਾ ਕਦੇ ਹੋਣ ਦੇਣਾ
ਰਹੀਂ ਵਗਦਾ ਤੂੰ ਹਰ ਦਮ ਪਿਆਰ ਦਾ ਦਰਿਆ ਬਣਕੇ
ਕਿਨਾਰਿਆਂ ਤੇ ਥੱਕੇ ਪਥਰਾਂ ਨੂੰ ਕਦੇ ਨ ਤੂੰ ਰੋਣ ਦੇਣਾ
ਹਲਾਤਾਂ ਨੇ ਬਣਨੀਆਂ ਕਈ ਵਾਰ ਤੇਰੇ ਪੈਰੀਂ ਜੰਜੀਰਾਂ
ਜਜ਼ਬਾ ਚੱਲਣ ਦਾ ਫਿਰ ਵੀ ਨ ਕਦੇ ਤੂੰ ਦਬਾਉਣ ਦੇਣਾ
ਦੁਖ-ਦਰਦ ਤੇ ਸੁਖਾਂ ਦਾ ਤੂੰ ਬਣਕੇ ਸਾਂਝੀ
ਰੋਕੀਂ ਅਖੀਆਂ ਦੇ ਨੀਰ ਨ ਕਿਸੇ ਦੇ ਵਹਾਉਣ ਦੇਣਾ
ਵੈਰ ,ਈਰਖਾ ‘ਚ ਹੋਏ ਅੱਜ ਆਪਣੇ ਹੀ ਬੇਗਾਨੇ
ਛੁਪਾ ਰੱਖੇ ਖੰਜਰ ਉਹਨਾ ਨੂੰ ਨ ਕਦੇ ਚਲਾਉਣ ਦੇਣਾ
ਵਿਰਸਾ ਤੇ ਮਾਂ ਬੋਲੀ ਨਾਲ ਤੂੰ ਆਪਣੀ ਪਹਿਚਾਨ ਦੇਵੀਂ
ਰੁਤਬਾ ਇਸਦਾ ਨ ਤੂੰ ਕਦੇ ਵੀ ਗਿਰਾਉਣ ਦੇਣਾ
22/05/14
ਚਿਰਾਂ ਤੋਂ ਨਾ ਚੰਨਾਂ ਸਾਡੀ ਹੋਈ ਮੁਲਾਕਾਤ ਵੇ
ਆਰ. ਬੀ. ਸੋਹਲ, ਗੁਰਦਾਸਪੁਰ
ਕਾਥੋਂ ਮੈਥੋਂ ਰੁੱਸਿਆ ਕੀ ਹੋਈ ਗੱਲ-ਬਾਤ ਵੇ
ਚਿਰਾਂ ਤੋਂ ਨਾ ਚੰਨਾਂ ਸਾਡੀ ਹੋਈ ਮੁਲਾਕਾਤ ਵੇ
ਰਹਿੰਦਾ ਦਿੱਲ ਧੁੱਖਦਾ ਤੇ ਨੈਣੀਂ ਬਰਸਾਤ ਵੇ
ਚਿਰਾਂ ਤੋਂ ਨਾ ਚੰਨਾਂ ਸਾਡੀ ਹੋਈ ਮੁਲਾਕਾਤ ਵੇ
ਦਿੱਲ ਕਿਓਂ ਵਟਾਇਆ ਜੇ ਤੂੰ ਦੂਰ ਮੈਥੋਂ ਜਾਣਾ ਸੀ
ਕੀਤਾ ਕਿਓਂ ਉਜਾਲਾ ਦੀਵਾ ਹੱਥੀਂ ਜੇ ਬੁਜਾਉਣਾ ਸੀ
ਮੁੱਕ ਜਾਉ ਜਿੰਦ ਜੇ ਤੂੰ ਪਾਈ ਨਾ ਕੋਈ ਝਾਤ ਵੇ
ਚਿਰਾਂ ਤੋਂ ਨਾ ਚੰਨਾਂ ਸਾਡੀ ਹੋਈ ਮੁਲਾਕਾਤ ਵੇ
ਗੈਰਾਂ ਤੇ ਕੀ ਮਾਨ ਕਿਦਾਂ ਦੁੱਖ ਸੁੱਖ ਫੋਲਾਂ ਮੈਂ
ਕੋਲ ਹੋਣ ਆਪਣੇ ਤਾਂ ਹੱਸ ਹੱਸ ਰੋ ਲਾਂ ਮੈਂ
ਦਿਨ ‘ਚ ਬੇਚੈਨੀ ਨੀਂਦ ਉੱਡ ਜਾਂਦੀ ਰਾਤ ਵੇ
ਚਿਰਾਂ ਤੋਂ ਨਾ ਚੰਨਾਂ ਸਾਡੀ ਹੋਈ ਮੁਲਾਕਾਤ ਵੇ
ਤੱਪਦੀਆਂ ਧੁੱਪਾਂ ਦਿਲ ਬਿਰਹਾ ਦੀ ਅੱਗ ਵੇ
ਨੈਣਾਂ ਦਾ ਝਿਨਾਬ ਜਾਂਦਾ ਬਦੋ ਬਦੀ ਵਗ ਵੇ
ਹੋਕਿਆਂ ਦੀ ਰਹਿੰਦੀ ਮੈਂ ਤਾਂ ਸਾਂਭਦੀ ਸੋਗਾਤ ਵੇ
ਚਿਰਾਂ ਤੋਂ ਨਾ ਚੰਨਾਂ ਸਾਡੀ ਹੋਈ ਮੁਲਾਕਾਤ ਵੇ
ਤੇਰਾ ਹੀ ਪਿਆਰ ਮੈਂ ਤਾਂ ਤੇਰੀ ਜਿੰਦ ਜਾਨ ਵੇ
ਰੱਬ ਤੋਂ ਵੀ ਜਿਆਦਾ ਰਵੇ ਤੇਰੇ ‘ਚ ਧਿਆਨ ਵੇ
ਤੈਨੂ ਮੈਂ ਮਨਾਵਾਂ ਕਿਦਾਂ ਕਰਾਂ ਸ਼ੁਰੁਵਾਤ ਵੇ
ਚਿਰਾਂ ਤੋਂ ਨਾ ਚੰਨਾਂ ਸਾਡੀ ਹੋਈ ਮੁਲਾਕਾਤ ਵੇ
22/05/14
ਐਸਾ ਪਿਆਰ ਦਾ ਰੰਗ ਚੜਾਇਆ ਤੂੰ
ਆਰ. ਬੀ. ਸੋਹਲ, ਗੁਰਦਾਸਪੁਰ
ਐਸਾ ਪਿਆਰ ਦਾ ਰੰਗ ਚੜਾਇਆ ਤੂੰ
ਨਿੱਤ ਹੋਈ ਜਾਂਦਾ ਗੂੜਾ ਵੇ
ਹੱਥੀਂ ਲਾ ਲਈ ਮਹਿੰਦੀ ਸ਼ਗਣਾ ਦੀ
ਤੇਰੇ ਇਸ਼ਕੇ ਦਾ ਪਾ ਲਿਆ ਚੂੜਾ ਵੇ
ਬਿਨ ਤੇਰੇ ਨਾ ਹੁਣ ਚੈਨ ਮੈਨੂੰ
ਮੈ ਹੋ ਗਈ ਸੱਜਣਾ ਝੱਲੀ ਵੇ
ਤੈਨੂੰ ਵੇਖਾਂ ਤਾਂ ਮੈਨੂੰ ਸਾਹ ਆਵਣ
ਜਿੰਦ ਰਹਿੰਦੀ ਨਾ ਹੁਣ ਕੱਲੀ ਵੇ
ਮੇਰੇ ਦਿੱਲ ਵਿੱਚ ਲਾ ਲੈ ਡੇਰਾ ਤੂੰ
ਤੈਨੂੰ ਰੋਕਣ ਵਾਲਾ ਕਿਹੜਾ ਵੇ
ਅੱਜ ਪਿਆਸ ਰੂਹਾਂ ਦੀ ਬੁੱਝ ਜਾਵੇ
ਪੂਰਾ ਸੱਜਿਆ ਇਸ਼ਕ ਦਾ ਵਿਹੜਾ ਵੇ
ਤੇਰੇ ਮੰਨ ਦੇ ਬਗੀਚੇ ਵਿੱਚ ਸੱਜਣਾ
ਬਣੀ ਰਹਿਣ ਦੇ ਮੈਨੂੰ ਤਿਤਲੀ ਵੇ
ਸਦਾ ਪਿਆਰ ਦੀ ਬੂਟੀ ਸਿੰਝਦਾ ਰਹਿ
ਤੇਰੇ ਦਿੱਲ ਚੋਂ ਨਾ ਮੈਂ ਕਦੇ ਨਿਕਲੀ ਵੇ
ਤੇਰੇ ਨਾਮ ਦਾ ਸੂਰਜ ਵੇ ਮਾਹੀਆ
ਰਹੇ ਹੱਰ ਪੱਲ ਮੁੱਖ ਤੇ ਤੱਪਦਾ ਵੇ
ਜਰਾ ਛੇੜ ਦਿਲਾਂ ਦੀ ਸਰਗਮ ਨੂੰ
ਤੇਰੇ ਕਦਮਾਂ ਤੇ ਦਿੱਲ ਰੱਖਤਾ ਵੇ
ਤੈਨੂੰ ਪਾਇਆ ਮੰਜਲ ਪਾ ਲਈ ਮੈ
ਤੇਰਾ ਨਾਮ ਹੀ ਪੱਲੇ ਬਨਿਆਂ ਵੇ
ਮੈਥੋਂ ਰੁਸਵਾ ਨਾ ਕਦੇ ਹੋ ਜਾਂਵੀਂ
ਅਸਾਂ ਖੁਦਾ ਤੈਨੂੰ ਹੀ ਮੰਨਿਆਂ ਵੇ
22/05/14
ਬੰਦਾ ਬੰਦੇ ਦਾ ਅੱਜ ਏਥੇ ਹੋਇਆ ਵੈਰੀ
ਆਰ. ਬੀ. ਸੋਹਲ, ਗੁਰਦਾਸਪੁਰ
ਬੰਦਾ ਬੰਦੇ ਦਾ ਅੱਜ ਏਥੇ ਹੋਇਆ ਵੈਰੀ
ਭੁੱਲੀ ਰਿਸ਼ਤਿਆਂ ਦੀ ਹੁਣ ਪਹਿਚਾਨ ਏਥੇ
ਵਾੜ ਖੇਤ ਨੂੰ ਲਗ ਪਈ ਖਾਣ ਆਪੇ
ਕੋਣ ਰੱਖਦਾ ਕਿਸੇ ਦਾ ਧਿਆਨ ਏਥੇ
ਭੰਗਵੇਂ ਚੋਲੇ ਤੇ ਮੱਥੇ ਤੇ ਤਿਲਕ ਸਾਜੇ
ਰੱਖਿਆ ਬੁਕਲ ਚ ਲਕੋ ਕੇ ਸ਼ੈਤਾਨ ਇਹਨਾ
ਫਿਰ ਧਰਮ ਨੂੰ ਮਹਿਜ਼ ਇੱਕ ਵਣਜ ਕੀਤਾ
ਕੋਈ ਸੱਚ ਨਾ ਕਰਦਾ ਬਿਆਨ ਏਥੇ
ਬੱਚੇ ਕਹਿੰਦੇ ਨੇ ਦੇਸ਼ ਦਾ ਭਵਿਖ ਹੁੰਦੇ
ਸਿਹਰਾ ਬਣਨਾ ਹੁਣ ਅਸਾਂ ਅਧਿਆਪਕਾਂ ਤੇ
ਟਾਵਾਂ ਟਾਵਾਂ ਕੋਈ ਲਭਦਾ ਸਕੂਲ ਅੰਦਰ
ਜੋ ਵੰਡਦਾ ਖਜ਼ਾਨੇ ਗਿਆਨ ਏਥੇ
ਧੀਆਂ ਧੰਨ ਬੇਗਾਨਾ ਅਸੀਂ ਰੋਜ ਸੁਣਦੇ
ਛੱਡਣਾ ਬਾਬਲ ਦਾ ਇੱਕ ਦਿੰਨ ਘਰ ਇਹਨਾ
ਇੱਕ ਘਰ ਜੋੜਿਆ ਤੇ ਦੂਜਾ ਜੋੜਨ ਚੱਲੀਆਂ
ਰੱਖਿਓ ਕੁਖਾਂ ਦਾ ਵੀ ਲੋਕੋ ਧਿਆਨ ਏਥੇ
ਅੱਜ ਜਮਾਨੇ ਚ ਅਦਬ ਦੀ ਘਾਟ ਹੋਈ
ਇੱਕ ਦੂਜੇ ਦਾ ਨਾ ਕਰਦਾ ਸਤਿਕਾਰ ਕੋਈ
ਟੀ.ਵੀ.ਚੈਨਲਾਂ ਲੱਗੀ ਉੱਤੇ ਤੇਲ ਪਾਇਆ
ਰਹੀ ਸ਼ਰਮ ਨਾਂ ਕੋਈ ਦਰ-ਮਿਆਨ ਏਥੇ
ਸ਼ਰਾਬ ਪੀਣ ਲਈ ਲੋਕ ਇੱਕ ਤਰਕ ਦੇਂਦੇ
ਘੋਲ ਦੇਂਦੇ ਹਾਂ ਗਮ ਅਸੀਂ ਸ਼ਰਾਬ ਅੰਦਰ
ਖੁਰ-ਖੁਰ ਕੇ ਜਵਾਨੀਆਂ ਸੋਹਲ ਮੁੱਕ ਗਈਆ
ਉਹਨਾ ਨੂੰ ਪੀ ਗਈ ਸ਼ਰਾਬ ਬੇ-ਜੁਬਾਨ ਏਥੇ
21/05/14
ਕੀ ਦੱਸਾਂ ਵੀਰਿਆ ਵੇ ਕੀ ਕੀ ਹੋਇਆ ਮੇਰੇ ਨਾਲ
ਆਰ. ਬੀ. ਸੋਹਲ, ਗੁਰਦਾਸਪੁਰ
ਕੀ ਦੱਸਾਂ ਵੀਰਿਆ ਵੇ ਕੀ ਕੀ ਹੋਇਆ ਮੇਰੇ
ਨਾਲ
ਦੱਸ ਦੁੱਖ ਸਾਂਝੇ ਕਰਾਂ ਕਿਹੜੇ ਕਿਹੜੇ ਤੇਰੇ ਨਾਲ
ਸੋਰਿਆਂ ਨੇ ਭੈਣ ਤੇਰੀ ਨਿੱਤ ਹੀ ਸਤਾਈ ਸੀ
ਕਢਦੇ ਸੀ ਗਾਲਾਂ ਨਾਲੇ ਭੰਨ ਦੇ ਕਲਾਈ ਸੀ
ਘੂਰ ਦੇ ਸੀ ਉਹਨੂੰ ਸਾਂਜ ਰਖਦੀ ਮੈ ਜਿਹੜੇ ਨਾਲ
ਦੱਸ ਦੁੱਖ ਸਾਂਝੇ ਕਰਾਂ ਕਿਹੜੇ ਕਿਹੜੇ ਤੇਰੇ ਨਾਲ
ਨਿੱਤ ਦਾ ਸ਼ਰਾਬੀ ਤੁਸਾਂ ਜਿਸ ਲੜ ਲਾਇਆ ਸੀ
ਚਾਅ ਸੀ ਬਥੇਰਾ ਜਦੋਂ ਮੈਨੂੰ ਡੋਲੇ ਪਇਆ ਸੀ
ਛੱਡ ਕੇ ਸਵੇਰਾ ਮੱਥਾ ਲਾਇਆ ਮੈ ਹਨੇਰੇ ਨਾਲ
ਦੱਸ ਦੁੱਖ ਸਾਂਝੇ ਕਰਾਂ ਕਿਹੜੇ ਕਿਹੜੇ ਤੇਰੇ ਨਾਲ
ਜੇਠ ਤੇ ਜਠਾਣੀ ਨਾਲ ਸੱਸ ਤਾਨੇ ਮਾਰਦੀ
ਕੰਮ ਨਈ ਮੁਕਾਇਆ ਰਹਿੰਦੀ ਨਿੱਤ ਮੈਨੂੰ ਤਾੜਦੀ
ਬਾਹਰ ਨਹੀਂ ਸੀ ਜਾਣ ਦਿੰਦੇ ਬੰਨ ਲਿਆ ਵੇਹੜੇ ਨਾਲ
ਦੱਸ ਦੁੱਖ ਸਾਂਝੇ ਕਰਾਂ ਕਿਹੜੇ ਕਿਹੜੇ ਤੇਰੇ ਨਾਲ
ਝਗੜੇ ਝ੍ਮੇੜਿਆ ਨੂੰ ਅੱਜ ਮੈਂ ਮੁਕਾ ਲਿਆ
ਸੁੱਟ ਕੇ ਮੈਂ ਤੇਲ ਅਜ ਹਥੀਂ ਲਾਂਬੂ ਲਾ ਲਿਆ
ਨਾਲ ਕਿਸੇ ਦੇ ਨਾਂ ਕਰੇ ਰੱਬ ਜੋ ਹੁੰਦੀ ਰਹੀ ਮੇਰੇ ਨਾਲ
ਦੱਸ ਦੁੱਖ ਸਾਂਝੇ ਕਰਾਂ ਕਿਹੜੇ ਕਿਹੜੇ ਤੇਰੇ ਨਾਲ
21/05/14
ਕਿਰਤੀ ਤੇ ਕਾਮਾ ਏਥੇ ਰਹਿੰਦਾ ਕਿਸ ਹਾਲ ਵੇਖੋ
ਆਰ. ਬੀ. ਸੋਹਲ, ਗੁਰਦਾਸਪੁਰ
ਕਿਰਤੀ ਤੇ ਕਾਮਾ ਏਥੇ ਰਹਿੰਦਾ ਕਿਸ ਹਾਲ ਵੇਖੋ
ਬੰਨਿਆਂ ਲੰਗੋਟ ਮੋਡੇ ਧੱਰਿਆ ਰੁਮਾਲ ਵੇਖੋ
ਰੁੱਖੀ ਸੁੱਕੀ ਖਾ ਕੇ ਰਹਿੰਦਾ ਰੱਬ ਦੀ ਰਜ਼ਾ ਦੇ ਵਿੱਚ
ਮਹਿਲਾਂ ਤੇ ਚੁਬਾਰੇ ਉਹ ਬਣਾਉਂਦਾ ਹੈ ਕਮਾਲ ਵੇਖੋ
ਹਰ ਵੇਲੇ ਖੁਸ਼ ਉਹ ਤਾਂ ਰਹਿੰਦਾ ਪਰੀਵਾਰ ਵਿੱਚ
ਰੋਟੀ ਟੁੱਕ ਖਾਣ ਲਈ ਬੰਨੇ ਅਖਬਾਰ ਵਿੱਚ
ਸਿਦਕ ਬਥੇਰਾ ਸਦਾ ਰਹਿੰਦਾ ਉਹਦੇ ਮੰਨ ਵਿੱਚ
ਸਬਜੀ ਨਾ ਮਿਲੇ ਖਾਂਦਾ ਗੰਡਿਆਂ ਦੇ ਨਾਲ ਵੇਖੋ
ਸ਼ਿਕਲ ਦੁਪਿਹਰਾ ਭਾਵੇਂ ਮੀਂਹ ਰਹੇ ਵੱਸਦਾ
ਕੰਮ ਤੋਂ ਨਾ ਹਾਰੇ ਰਹਿੰਦਾ ਹਰ ਦਮ ਹੱਸਦਾ
ਰਬ ਦੀ ਰਜ਼ਾ ਦੇ ਵਿੱਚ ਰਹਿੰਦਾ ਹਰ ਹਾਲ ਵਿੱਚ
ਕੰਮ ਨਿਪਟਾਕੇ ਜਦੋਂ ਤੁਰੇ ਉਹਦੀ ਚਾਲ ਵੇਖੋ
ਫਸਲਾਂ ਨਰੋਲ ਵਾਂਗੂ ਬੱਚਿਆਂ ਦੇ ਪਾਲਦਾ
ਖੂਨ ਤੇ ਪਸੀਨਾ ਡੋਲ ਖੇਤੀ ਯੋਗ ਢਾਲਦਾ
ਅੰਨ ਦੇ ਭੰਡਾਰ ਸਦਾ ਰਖੇ ਭਰਪੂਰ ਉਹ ਤਾਂ
ਰੀਜ਼ ਨਾਲ ਦੁਨੀਆਂ ਨੂੰ ਕਰੇ ਖੁਸ਼ਲਾਲ ਵੇਖੋ
21/05/14
ਨੈਣਾਂ ਦਾ ਕੀ ਕਰੀਏ ਮੇਰੇ ਵੱਸ ਨ ਰਹਿੰਦੇ ਨੇ
ਆਰ. ਬੀ. ਸੋਹਲ, ਗੁਰਦਾਸਪੁਰ
ਨੈਣਾਂ ਦਾ ਕੀ ਕਰੀਏ ਮੇਰੇ ਵੱਸ ਨ ਰਹਿੰਦੇ
ਨੇ
ਸੱਜਨਾਂ ਨੂੰ ਤੱਕਣਾ ਮੈਂ ਪਲਕਾਂ ਨੂੰ ਕਹਿੰਦੇ ਨੇ
ਜਦੋਂ ਛੂ ਕੇ ਸੋਹਣੀਏ ਨੀ ਤੈਨੂੰ ਮਸਤ ਹਵਾ ਲੰਘੇ
ਤੇਰੇ ਬਦਨ ਦੀ ਖੁਸ਼ਬੂ ਨੀ ਮੇਰੇ ਸਾਹਾਂ ਨੂੰ ਰੰਗੇ
ਤੈਨੂੰ ਕਰਨ ਲਈ ਸੱਜਦਾ ਰਾਹਾਂ ਵਿੱਚ ਬਹਿੰਦੇ ਨੇ
ਸੱਜਨਾਂ ਨੂੰ ਤੱਕਣਾ ਮੈਂ ਪਲਕਾਂ ਨੂੰ ਕਹਿੰਦੇ ਨੇ
ਤੇਰੀ ਝਲਕ ਮਿਲੇ ਜਿਥੇ ਉਸ ਥਾਂ ਤੇ ਖੜ ਜਾਵਾਂ
ਤੂੰ ਨਦੀ ਹੈ ਹੁਸਨਾਂ ਦੀ ਬਣ ਵੇਗ ਮੈਂ ਹੜ ਜਾਵਾਂ
ਛੱਡੇ ਤੀਰ ਤੂੰ ਨਜ਼ਰਾਂ ਦੇ ਨਜ਼ਰਾਂ ਨਾਲ ਖਹਿੰਦੇ ਨੇ
ਸੱਜਨਾਂ ਨੂੰ ਤੱਕਣਾ ਮੈਂ ਪਲਕਾਂ ਨੂੰ ਕਹਿੰਦੇ ਨੇ
ਤੂੰ ਬਣ ਕੇ ਹੂਰ ਪਰੀ ਸੋਚਾਂ ਵਿੱਚ ਆ ਜਾਵੇਂ
ਬਣ ਸੁਪਨਾ ਆਣ ਖੜੇ ਮੈਨੂੰ ਰਾਤ ਜਗਾ ਜਾਵੇਂ
ਹੁਣ ਹੋਸ਼ ਗੁਵਾਚ ਗਏ ਲੋਕੀਂ ਕਮਲਾ ਕਹਿੰਦੇ ਨੇ
ਸੱਜਨਾਂ ਨੂੰ ਤੱਕਣਾ ਮੈਂ ਪਲਕਾਂ ਨੂੰ ਕਹਿੰਦੇ ਨੇ
ਕੋਈ ਪਿਆਰ ਦਾ ਨਾ ਦੇਵੇ ਕੋਈ ਇਸ਼ਕ ਕਹੇ ਇਸਨੂੰ
ਕੋਈ ਰਾਜ਼ ਨਾ ਬੁਝ ਸਕਿਆ ਨਾ ਅਸਰ ਦਵਾ ਇਸਨੂੰ
ਜੋ ਨੈਣੀਂ ਉੱਤਰ ਗਏ ਸਦਾ ਦਿੱਲ ਵਿੱਚ ਰਹਿੰਦੇ ਨੇ
ਸੱਜਨਾਂ ਨੂੰ ਤੱਕਣਾ ਮੈਂ ਪਲਕਾਂ ਨੂੰ ਕਹਿੰਦੇ ਨੇ
17/05/2014
ਬਿਨ ਤੇਰੇ ਸੱਜਣਾ ਵੇ ਦੁੱਖ ਹੰਡਾਇਆ ਨਹੀਂ ਜਾਂਦਾ
ਆਰ. ਬੀ. ਸੋਹਲ,
ਗੁਰਦਾਸਪੁਰ
ਬਿਨ ਤੇਰੇ ਸੱਜਣਾ ਵੇ ਦੁੱਖ ਹੰਡਾਇਆ ਨਹੀਂ
ਜਾਂਦਾ
ਹੁਣ ਸੁੱਕੀਆਂ ਪਲਕਾਂ ਚੋਂ ਨੀਰ ਵਹਾਇਆ ਨਹੀਂ ਜਾਂਦਾ
ਬਿਨ ਤੇਰੇ ਸੱਜਣਾ ਵੇ ........................................
ਸਾਡੇ ਦਿੱਲ ਦੀਆਂ ਰਮਜ਼ਾਂ ਨੂੰ ਵੇ ਤੂੰ ਸਮਝ ਨਹੀ ਸਕਦਾ
ਮੁੱਲ ਇਸ਼ਕ ਦਾ ਕੀ ਪਾਵੇਂ ਤੈਨੂੰ ਖਿਆਲ ਰਹੇ ਲੱਖ ਦਾ
ਨਹੀ ਮਨਫੀ ਦੁੱਖ ਹੁੰਦੇ ਦਰਦ ਘਟਾਇਆ ਨਹੀਂ ਜਾਂਦਾ
ਬਿਨ ਤੇਰੇ ਸੱਜਣਾ ਵੇ ........................................
ਮੈਨੂੰ ਹਰ ਪੱਲ ਲਗਦਾ ਹੈ ਜੋ ਹੋਇਆ ਸਦੀਆਂ ਤੋਂ ਭਾਰਾ
ਲਹੁ ਮਾਸ ਦਾ ਬੁੱਤ ਬਣਕੇ ਰਹਿ ਗਿਆ ਬਿਨ੍ਹ ਰੂਹ ਤੋਂ ਢਾਰਾ
ਦਿੰਨ ਰਾਤ ਤੜਫਦੀ ਹਾਂ ਵਕਤ ਲੰਘਾਇਆ ਨਹੀਂ ਜਾਂਦਾ
ਬਿਨ ਤੇਰੇ ਸੱਜਣਾ ਵੇ ........................................
ਤੂੰ ਲੈ ਗਿਆ ਖੁਸ਼ੀਆਂ ਨੂੰ ਵੇ ਮੈਂ ਹੱਸਣਾ ਭੁਲ ਗਈ ਹਾਂ
ਮੇਰੇ ਹੋਸ਼ ਗੁਵਾਚ ਗਏ ਕਖਾਂ ਵਾਂਗ ਮੈਂ ਰੁਲ ਗਈ ਹਾਂ
ਇਹ ਜ਼ਖਮ ਅਵੱਲਾ ਜੋ ਕਦੇ ਵਿਖਾਇਆ ਨਹੀਂ ਜਾਂਦਾ
ਬਿਨ ਤੇਰੇ ਸੱਜਣਾ ਵੇ ........................................
ਹਰ ਪੱਲ ਮੈਂ “ਸੋਹਲ” ਵੇ ਰਹਿੰਦੀ ਔਂਸੀਆਂ ਪਾਉਂਦੀ ਹਾਂ
ਆਉਣ ਲਈ ਤੇਰੇ ਵੇ ਮਾਹੀਆ ਪੀਰ ਮਨਾਉਂਦੀ ਹਾਂ
ਹੁਣ ਵਸਲਾਂ ਨੂੰ ਤਰਸ ਗਈ ਹਿਜਰ ਘਟਾਇਆ ਨਹੀਂ ਜਾਂਦਾ
ਬਿਨ ਤੇਰੇ ਸੱਜਣਾ ਵੇ ........................................
ਝੂਠੀਏ ਤੇਰੇ ਤੇ ਇਤਬਾਰ ਕਰ ਬੈਠੇਂ ਹਾਂ
ਆਰ. ਬੀ. ਸੋਹਲ,
ਗੁਰਦਾਸਪੁਰ
ਝੂਠੀਏ ਤੇਰੇ ਤੇ ਇਤਬਾਰ ਕਰ ਬੈਠੇਂ ਹਾਂ
ਤੇਰੇ ਤੋਂ ਅਸੀਂ ਨੀ ਜਿੰਦ ਜਾਨ ਵਾਰ ਬੈਠੇਂ ਹਾਂ
ਮਿੱਟੀ ਦੇ ਖਿਡੋਨੇ ਵਾਂਗ ਤੋੜਿਆ ਏ ਦਿਲ ਨੂੰ
ਜ਼ੁਲਮ ਤੇਰੇ ਦੀ ਹੱਦ ਪਾਰ ਕਰ ਬੈਠੇਂ ਹਾਂ
ਝੂਠੀਏ ਤੇਰੇ ਤੇ..................
ਮਨਿਆਂ ਸੀ ਰੱਬ ਤੈਨੂੰ ਮੇਲ ਜਦੋਂ ਹੋਇਆ ਸੀ
ਨੈਣਾਂ ‘ਚ ਵਸਾ ਕੇ ਬੂਹਾ ਪਲਕਾਂ ਦਾ ਢੋਇਆ ਸੀ
ਰਹਿੰਦੇ ਸੀ ਸਜਾਉਂਦੇ ਤੇਰੇ ਰਾਹਾਂ ਤੇ ਨਿਗਾਹਾਂ ਨੂੰ
ਸੜ ਗਈਆਂ ਅਖਾਂ ਹੰਝੂ ਖਾਰ ਕਰ ਬੈਠੇਂ ਹਾਂ
ਝੂਠੀਏ ਤੇਰੇ ਤੇ..................
ਤੁਰਦੇ ਸੀ ਸਾਹ ਮੇਰੇ ਸਾਹਾਂ ਨਾਲ ਤੇਰੇ ਨੀ
ਨਸਾਂ ਵਿੱਚ ਵੱਸਦੀ ਸੀ ਲਹੁ ਬਣ ਮੇਰੇ ਨੀ
ਹੋਗੀ ਬੇ-ਵਫ਼ਾ ਤੂੰ ਭੁੱਲੀ ਸਾਡੀਆਂ ਵਫਾਵਾਂ ਨੂੰ
ਗੈਰਾਂ ਨਾਲ ਵੇਖ ਤੈਨੂੰ ਦਿੱਲ ਸਾੜ ਬੈਠੇਂ ਹਾਂ
ਝੂਠੀਏ ਤੇਰੇ ਤੇ..................
ਲਾਈਆਂ ਕਿਓਂ ਤੂੰ ਵੈਰਨੇ ਜੇ ਦਗਾ ਹੀ ਕਮਾਉਣਾ ਸੀ
ਪਾ ਕੇ ਮੁੱਲ ਵੱਧ ਦੀਨ ਆਪਣਾ ਗੁਆਉਨਾ ਸੀ
ਵੇਖ ਕੇ ਰੋਵੇਂਗੀ ਤੂੰ ਵੀ ਸੁੰਨੀਆਂ ਹੀ ਬਾਹਾਂ ਨੂੰ
ਸੋਹਲ ਅੱਜ ਦੁਖ ਸਾਰੇ ਜ਼ਾਹਰ ਕਰ ਬੈਠੇਂ ਹਾਂ
ਝੂਠੀਏ ਤੇਰੇ ਤੇ ਇਤਬਾਰ ਕਰ ਬੈਠੇਂ ਹਾਂ
ਤੇਰੇ ਤੋਂ ਅਸੀਂ ਨੀ ਜਿੰਦ ਜਾਨ ਵਾਰ ਬੈਠੇਂ ਹਾਂ ..............
ਗਜ਼ਲ
ਮੌਤੋਂ ਨਾ ਡਰਿਆ ਮੈਂ ਪਰ ਇਸ਼ਕੋਂ ਹਰ ਗਿਆ
ਆਰ. ਬੀ. ਸੋਹਲ,
ਗੁਰਦਾਸਪੁਰ
ਮੌਤੋਂ ਨਾ ਡਰਿਆ ਮੈਂ ਪਰ ਇਸ਼ਕੋਂ ਹਰ ਗਿਆ ,
ਜਖ੍ਮ ਜਿਹੜੇ ਦਿੱਤੇ ਤੂੰ ਮੈਂ ਹੱਸ ਕੇ ਜਰ ਗਿਆ ।
ਪੰਛੀਆਂ ਦੇ ਝੁੰਡ ਨੂੰ ਭਰਮਾਇਆ ਤੇਰੇ ਚੋਗਿਆਂ ,
ਇੱਕ ਪਰਿੰਦਾ ਸਹਿਮ ਕੇ ਅੱਜ ਫਿਰ ਡਰ ਗਿਆ ।
ਚਮਕਦੇ ਨੈਣਾਂ ‘ਚ ਤੇਰੇ ਝੀਲ ਹੈ ਡੂੰਗੀ ,
ਉਤਰਿਆ ਜਿਹੜਾ ਵੀ ਏਸੇ ਵਿੱਚ ਉਹ ਹਰ ਗਿਆ ।
ਹਾਲ ਹੀ ਅਸਾਡੇ ਤੇ ਤੂੰ ਰਹਿਣ ਦੇ ਸਾਨੂੰ ,
ਵੇਖ ਕੇ ਅੱਗਾਂ ਨੂੰ ਕਿਹੜਾ ਤੂੰ ਵਰ੍ਹ ਗਿਆ ।
ਦੀਵੇ ਰਹੇ ਜਗਮਗਾਉਂਦੇ ਵਿੱਚ ਹਨੇਰੀਆਂ ,
ਬੁਝਾ ਕੇ ਹਥੀਂ ਦੋਸ਼ ਕਿਸਮਤਾਂ ਤੇ ਮੜ ਗਿਆ ।
ਜਿਕਰ ਤੇਰੇ ਛਿੜ ਗਏ ਜਦੋਂ ਵਿੱਚ ਮਹਿਫਲਾਂ ,
ਫਿਰ ਗਜ਼ਲ ‘ਚ “ਸੋਹਲ” ਤੇਰਾ ਨਾਮ ਜੜ ਗਿਆ ।
15/05/2014
ਖੁਸ਼ਬੂ ਤੇਰੇ ਵਿਹੜੇ ਦੀ ਬਾਬਲ
ਆਰ. ਬੀ. ਸੋਹਲ,
ਗੁਰਦਾਸਪੁਰ
ਖੁਸ਼ਬੂ ਤੇਰੇ ਵਿਹੜੇ ਦੀ ਬਾਬਲ ਮੰਨ ਨੂੰ
ਸਦਾ ਹੀ ਭਾਉਂਦੀ ਏ
ਵਿੱਚ ਪ੍ਰਦੇਸਾਂ ਧੀ ਤੇਰੀ ਨੂੰ ਬਾਬਲ ਯਾਦ ਸਤਾਉਂਦੀ ਏ
ਬਾਪੁ ਬੇਬੇ ਤਾਇਆਂ ਚਾਚਿਆਂ ਬੜਾ ਹੀ ਲਾਡ ਲਡਾਇਆ ਏ
ਸਾਰਿਆਂ ਨੇ ਮੈਨੂੰ ਹਿੱਕ ਨਾਲ ਲਾ ਕੇ ਗੋਦੀ ਵਿੱਚ ਖਿਡਾਇਆ ਏ
ਸਖੀਆਂ ਦੇ ਨਾਲ ਗਿੱਧਾ ਤੇ ਪੀਂਘਾ ਦੀ ਯਾਦ ਹੀ ਆਉਂਦੀ ਏ
ਵਿੱਚ ਪ੍ਰਦੇਸਾਂ ਧੀ ਤੇਰੀ ਨੂੰ ਬਾਬਲ ਯਾਦ ਸਤਾਉਂਦੀ ਏ
ਵਿਹੜੇ ਦੇ ਵਿੱਚ ਬੈਠੇ ਰਹਿੰਦੇ ,ਵਿੱਚ ਤੰਦੂਰਾਂ ਰੋਟੀ ਲਾਂਦੇ
ਆਂਡ-ਗੁਵਾੰਡ ਦਾ ਬਣਦਾ ਡੇਰਾ ਮਿਲਕੇ ਸਭ ਫਿਰ ਖਾਣਾ ਖਾਂਦੇ
ਆਂਦੀ ਮਹਿਕ ਹਵਾ ਦੀ ਪਿੰਡੋਂ ਮਿਲਣ ਦੀ ਤਾਂਗ ਵਧਾਉਂਦੀ ਏ
ਵਿੱਚ ਪ੍ਰਦੇਸਾਂ ਧੀ ਤੇਰੀ ਨੂੰ ਬਾਬਲ ਯਾਦ ਸਤਾਉਂਦੀ ਏ
ਨਾ ਕੋਈ ਫਿਕਰ ਨਾ ਫਾਕਾ ਹੁੰਦਾ ਪੰਛੀਆਂ ਵਾਂਗ ਆਜ਼ਾਦੀ ਸੀ
ਵੀਰਿਆਂ ਨੇ ਮੈਨੂੰ ਮਾਨ ਬਖਸ਼ਿਆ ਜਿਵੇਂ ਮੈ ਸਹਿਜ਼ਾਦੀ ਸੀ
ਖੈਰ ਹੋਏ ਸਦਾ ਦਮ ਉਹਨਾ ਦੇ ਨਿੱਤ ਮੈ ਪੀਰ ਮਨਾਉਂਦੀ ਏਂ
ਵਿੱਚ ਪ੍ਰਦੇਸਾਂ ਧੀ ਤੇਰੀ ਨੂੰ ਬਾਬਲ ਯਾਦ ਸਤਾਉਂਦੀ ਏ
ਰੱਖਿਆ ਨਾ ਘਰ ਰੱਖ ਸਕੇਗਾ ਰਾਜਾ ਹੈ ਜਾਂ ਰੰਕ ਹੋਵੇ
ਧੀ ਨੂੰ ਘਰ ਫਿਰ ਛੱਡਣਾ ਪੈਂਦਾ ਇੱਸ ਦੇ ਵਿੱਚ ਨਾ ਛੱਕ ਹੋਵੇ
ਸੋਰਿਆਂ ਦੇ ਘਰ ਵਸਨਾ ਹੁੰਦਾ ਇਹੋ ਰੀਤ ਕਹਾਉਂਦੀ ਏ
ਵਿੱਚ ਪ੍ਰਦੇਸਾਂ ਧੀ ਤੇਰੀ ਨੂੰ ਬਾਬਲ ਯਾਦ ਸਤਾਉਂਦੀ ਏ
01/05/2014
|