ਧੀਆਂ ਵਾਂਗੂ
ਸਿਮਰਨਜੀਤ ਜੁਤਲਾ, ਹੁਸ਼ਿਆਰਪੁਰ
ਗੱਲਾਂ ਆਖਦੀ ਨੂੰ ਮਾਏ, ਥੋੜੀ ਸੰਗ ਜੀ ਵੀ ਲੱਗੇ,
ਏਹੀਓ ਮੰਗ ਬਸ ਮੇਰੀ, ਜਦੋਂ ਸਾਕ ਮੇਰਾ ਲੱਭੇ।
ਨਾ ਭਾਵੇਂ ਮਹਿਲਾਂ ਵਾਲੇ ਲੱਭੀਂ, ਹੋਣ ਦੋ ਡੰਗ ਖਾਂਦੇ,
ਧੀ ਜੰਮੇ ਤੇ ਵੀ ਹੋਣ, ਜਿਹੜੇ ਖੁਸ਼ੀਆਂ ਮਨਾਉਂਦੇ।
ਲੱਭੀਂ ਦਾਜ ਦੇ ਨਾ ਲੋਭੀ, ਹੋਣ ਦਿਲਾਂ ਦੇ ਅਮੀਰ,
ਮੈਨੂੰ ਹੱਸਣੇ ਦਾ ਸ਼ੌਂਕ, ਮੈਥੋਂ ਸਹਿ ਨੀ ਹੋਣੀ ਪੀੜ।
ਗੱਲਾਂ ਬੰਨ• ਲੈ ਤੂੰ ਪੱਲੇ, ਤੈਨੂੰ ਆਖਾਂ ਵਾਰ ਵਾਰ,
ਕਿਤੇ ਹੋਵੇ ਨਾ ਸ਼ਰਾਬੀ, ਮਾਏ ਮੇਰਾ ਸਰਦਾਰ।
ਮੈਨੂੰ ਹੋਣੀ ਨਹੀ ਤਸੱਲੀ, ਸੋਚੂੰ ਬਹਿ-ਬਹਿ ਮੈਂ ਕੱਲੀ,
ਮੈਂ ਤਾਂ ਵਾਂਗਰ ਸੁਦੈਣਾਂ, ਹੋ ਜਾਊ ਰੋ ਰੋ ਕੇ ਝੱਲੀ।
ਉਹ ਘਰ ਲੱਭਣ ਦੀ 'ਜੁਤਲਾ' ਨੂੰ ਮਾਂ ਹਾਮੀ ਭਰ ਦੇ,
ਜਿੱਥੇ ਧੀਆਂ ਵਾਂਗੂ ਨੂੰਹਾਂ ਨੂੰ ਪਿਆਰ ਕਰਦੇ।
10/07/2017
|